Monday, May 2, 2016

01) ਕਸ਼ਮੀਰ


ਭਾਰਤੀ ਰਾਜ ਵੱਲੋਂ ਪੰਜ ਹੋਰ ਕਤਲ


ਕਸ਼ਮੀਰੀ ਨੌਜਵਾਨਾਂ ਵੱਲੋਂ ਮੁੜ ਲੜਾਕੂ ਭਾਵਨਾ ਦਾ ਮੁਜ਼ਾਹਰਾ


ਕਸ਼ਮੀਰੀ ਲੋਕਾਂ ਤੇ ਜਾਬਰ ਭਾਰਤੀ ਰਾਜ ਦੇ ਕਹਿਰ ਦਾ ਝੱਖੜ ਝੁੱਲਣਾ ਜਾਰੀ ਹੈ। ਕਸ਼ਮੀਰ ਦੀ ਧਰਤੀ ਤੇ ਭਾਰਤੀ ਫੌਜ ਵੱਲੋਂ ਰਚੇ ਗਏ ਖੂਨੀ ਕਾਂਡਾਂ ਦੀ ਸੂਚੀ ਹੋਰ ਲੰਮੇਰੀ ਹੁੰਦੀ ਜਾ ਰਹੀ ਹੈ ਅਤੇ ਭਾਰਤੀ ਫੌਜ ਦੇ ਜ਼ੁਲਮਾਂ ਦੀਆਂ ਨਿੱਤ ਨਵੀਆਂ ਕਹਾਣੀਆਂ ਰਚੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਭਾਰਤੀ ਫੌਜ ਨੇ ਪੰਜ ਹੋਰ ਕਸ਼ਮੀਰੀ ਲੋਕਾਂ ਨੂੰ ਦਿਨ ਦਿਹਾੜੇ ਨਿਗਲ ਲਿਆ ਹੈ ਤੇ ਦਰਜਨਾਂ ਨੂੰ ਡੂੰਘੇ ਜ਼ਖਮ ਦਿੱਤੇ ਹਨ। ਸੰਸਾਰ ਨੇ ਕਸ਼ਮੀਰੀ ਕੌਮ ਤੇ ਹੋ ਰਹੇ ਜ਼ੁਲਮੀ ਕਾਰਿਆਂ ਨੂੰ ਮੁੜ ਵੇਖਿਆ ਹੈ ਤੇ ਕਸ਼ਮੀਰੀ ਲੋਕਾਂ ਦੇ ਰੋਹ ਦੀ ਲਲਕਾਰ ਨੂੰ ਸੁਣਿਆ ਹੈ।

ਰੋਸ ਫੁਟਾਰੇ ਦਾ ਕਾਰਨ


ਭਾਰਤੀ ਫੌਜੀ ਦੀ ਕਰਤੂਤ

ਕਸ਼ਮੀਰ ਤੇ ਧੱਕੇ ਨਾਲ ਕਬਜ਼ਾ ਜਮਾਉਣ ਵੇਲੇ ਤੋਂ ਏਥੇ ਤਾਇਨਾਤ ਕੀਤੀ ਭਾਰਤੀ ਫੌਜ ਵੱਲੋਂ ਏਥੇ ਕਤਲਾਂ, ਬਲਾਤਕਾਰਾਂ ਤੇ ਅਗਵਾ ਦੀਆਂ ਘਟਨਾਵਾਂ ਦਾ ਇੱਕ ਅਮੁੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਫੌਜੀਆਂ ਵੱਲੋਂ ਕਸ਼ਮੀਰੀ ਔਰਤਾਂ ਦੇ ਸਮੂਹਿਕ ਬਲਾਤਕਾਰ ਦੇ ਕਾਂਡ ਰਚਾ ਕੇ ਲੋਕਾਂ ਤੇ ਜਬਰ ਢਾਹੁਣ ਦਾ ਇੱਕ ਪ੍ਰਚਲਿਤ ਵਹਿਸ਼ੀ ਢੰਗ ਹੈ ਜੀਹਦੀ ਪੀੜ ਕਸ਼ਮੀਰੀ ਲੋਕਾਂ ਲਈ ਆਏ ਦਿਨ ਹੋਰ ਡੂੰਘੀ ਹੁੰਦੀ ਜਾਂਦੀ ਹੈ। ਹੁਣ ਵੀ ਲੰਘੀ 12 ਅਪ੍ਰੈਲ ਨੂੰ ਭਾਰਤੀ ਫੌਜੀ ਵੱਲੋਂ ਇੱਕ 16 ਵਰ੍ਹਿਆਂ ਦੀ ਕਸ਼ਮੀਰੀ ਸਕੂਲ ਵਿਦਿਆਰਥਣ ਨਾਲ ਹੰਦਵਾੜਾ ਕਸਬੇਚ ਛੇੜਛਾੜ ਦੀ ਘਟਨਾ ਨੇ ਕਸ਼ਮੀਰੀ ਲੋਕਾਂਚ ਪਨਪ ਰਹੇ ਰੋਹ ਤੇ ਗੁੱਸੇ ਨੂੰ ਪਲੀਤਾ ਲਾਉਣ ਦਾ ਕੰਮ ਕੀਤਾ ਹੈ। ਭਾਰਤੀ ਫੌਜੀ ਦੀ ਇਸ ਕਰਤੂਤ ਦੀ ਖਬਰ ਕਸਬੇ ਅਤੇ ਆਲ਼ੇ ਦੁਆਲ਼ੇ ਦੇ ਇਲਾਕੇਚ ਜੰਗਲ ਦੀ ਅੱਗ ਵਾਂਗ ਫੈਲੀ ਤੇ ਰੋਹ ਭਰੇ ਨੌਜਵਾਨਾਂ ਦੇ ਕਾਫ਼ਲੇ ਸੜਕਾਂ ਤੇ ਆ ਗਏ। ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਸ਼ਹਿਰ ਦੇ ਮੁੱਖ ਚੌਂਕਚ ਬਣਿਆ 20 ਫੁੱਟ ਉੱਚਾ ਫੌਜੀ ਬੰਕਰ ਬਣਿਆ ਤੇ ਉਹਦੇ ਤੇ ਪਥਰਾਅ ਕੀਤਾ ਗਿਆ। ਫੌਜ ਨੇ ਝਟਪਟ ਮਜ਼ਾਹਰਾਕਾਰੀਆਂ ਤੇ ਗੋਲੀ ਵਰ੍ਹਾ ਦਿੱਤੀ ਤੇ ਦੋ ਨੌਜਵਾਨ ਮਾਰ ਦਿੱਤੇ। ਲੋਕਾਂ ਦਾ ਗੁੱਸਾ ਭਾਂਬੜ ਬਣ ਗਿਆ ਤੇ ਉਹਨਾਂ ਆਰਮੀ ਦੇ ਬੰਕਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਮਗਰੋਂ ਪੂਰੇ ਕਸ਼ਮੀਰਚ ਰੋਹ ਫੈਲ ਗਿਆ ਤੇ ਮੁਜ਼ਾਹਰਿਆਂ ਦਾ ਸਿਲਸਿਲਾ ਛਿੜ ਪਿਆ। ਫੌਜ ਨੇ ਹਮੇਸ਼ਾਂ ਦੀ ਤਰ੍ਹਾਂ ਕਰਫਿਊ ਲਗਾ ਦਿੱਤਾ ਤੇ ਮੁਜ਼ਾਹਰਾ ਕਰਦੇ ਨੌਜਵਾਨਾਂ ਤੇ ਲਾਠੀਚਾਰਜ ਤੇ ਫਾਇਰਿੰਗ ਕਰਕੇ ਸਬਕ ਸਿਖਾਉਣ ਦਾ ਰਾਹ ਅਖ਼ਤਿਆਰ ਕੀਤਾ। ਥਾਂ-ਥਾਂ ਤੇ ਨੌਜਵਾਨ ਸੜਕਾਂ ਤੇ ਆਏ, ਬੀਤੇ ਸਾਲਾਂਚ ਸਥਾਪਿਤ ਹੋਈ ਰਵਾਇਤ ਅਨੁਸਾਰ ਪੱਥਰਾਂ ਨਾਲ ਹੀ ਹਥਿਆਰਬੰਦ ਫੌਜੀ ਬਲਾਂ ਦਾ ਟਾਕਰਾ ਕੀਤਾ। ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦਿਆਂ ਨੂੰ ਪੂਰੀ ਕਸ਼ਮੀਰ ਘਾਟੀਚ ਲੋਕਾਂ ਨੇ ਜ਼ੋਰਦਾਰ ਹੁੰਗਾਰਾ ਦਿੱਤਾ। ਬਹੁਤ ਸਾਰੇ ਸਰਕਾਰੀ ਅਦਾਰਿਆਂਚ ਜਬਰਦਸਤ ਹੜਤਾਲ ਹੋਈ, ਬੱਸ ਸੇਵਾਵਾਂ ਠੱਪ ਰਹੀਆਂ ਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਮੁਕੰਮਲ ਹੜਤਾਲਾਂ ਕਰਕੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਤੇ ਫੌਜ ਨਾਲ ਝੜਪਾਂ ਲਈਆਂ।  ਇਹਨਾਂ ਪ੍ਰਦਰਸ਼ਨਾਂ ਤੇ ਰੋਸ ਲਹਿਰ ਦੌਰਾਨ ਲੋਕ ਦੋਸ਼ੀ ਫੌਜੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਤੋਂ ਲੈ ਕੇ ਅਫਸਪਾ ਹਟਾਉਣ ਤੇ ਕਸ਼ਮੀਰ ਦੀ ਆਜ਼ਾਦੀ ਦੀਆਂ ਮੰਗਾਂ ਲੈ ਕੇ ਨਿੱਤਰੇ ਅਤੇ ਭਾਰਤੀ ਰਾਜ ਤੇ ਜਾਬਰ ਫੌਜ ਪ੍ਰਤੀ ਆਪਣੀ ਡੂੰਘੀ ਨਫ਼ਰਤ ਤੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਵਾਜਬ ਤੇ ਹੱਕੀ ਰੋਸ ਨਾਲ ਨਜਿੱਠਣ ਲਈ ਹਕੂਮਤ ਤੇ ਭਾਰਤੀ ਫੌਜ ਨੇ ਸਿਰੇ ਦਾ ਜ਼ਾਲਮਾਨਾ ਤੇ ਧੱਕੜ ਰਵੱਈਆ ਅਖਤਿਆਰ ਕੀਤਾ ਜੋ ਆਮ ਕਰਕੇ ਹੀ ਕਸ਼ਮੀਰੀ ਲੋਕਾਂ ਨਾਲ ਕੀਤਾ ਜਾਂਦਾ ਹੈ। ਰੋਸ ਪ੍ਰਗਟਾਉਂਦੇ ਲੋਕਾਂ ਤੇ ਅੰਨ੍ਹੇ-ਵਾਹ ਗੋਲੀਆਂ ਚਲਾਈਆਂ ਗਈਆਂ ਤੇ ਕੁੱਲ 5 ਵਿਅਕਤੀਆਂ ਨੂੰ ਚਿੱਟੇ ਦਿਨ ਕਤਲ ਕੀਤਾ ਗਿਆ ਜਿਨ੍ਹਾਂਚ ਇੱਕ ਉੱਭਰਦਾ ਨੌਜਵਾਨ ਕ੍ਰਿਕਟਰ ਨਈਮ ਭੱਟ ਵੀ ਸ਼ਾਮਲ ਸੀ। ਏਥੋਂ ਤੱਕ ਕਿ ਹੰਦਵਾੜਾ ਕਸਬੇਚ ਹੀ ਘਰ ਦੇ ਬਗੀਚੇ ਅੰਦਰ ਕੰਮ ਕਰ ਰਹੀ ਇੱਕ ਔਰਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਮੁਜ਼ਾਹਰੇ ਵਾਲੀ ਥਾਂ ਤੋਂ 4 ਕਿ. ਮੀ. ਦੀ ਦੂਰੀ ਤੇ ਹੈ ਤੇ ਏਥੇ ਆਸ ਪਾਸ ਅਜਿਹਾ ਕੁਝ ਨਹੀਂ ਵਾਪਰ ਰਿਹਾ ਸੀ। ਉਥੇ ਮੌਜੂਦ ਫੌਜੀਆਂ ਨੇ ਉਸਨੂੰ ਬਿਨਾਂ ਵਜ੍ਹਾ ਹੀ ਗੋਲੀ ਮਾਰ ਦਿੱਤੀ। ਵਾਦੀਚ ਇੰਟਰਨੈੱਟ ਤੇ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਤਾਂ ਕਿ ਲੋਕ ਲਾਮਬੰਦੀ ਨੂੰ ਰੋਕਿਆ ਜਾ ਸਕੇ। ਸੈਂਕੜਿਆਂ ਤੇ ਕੇਸ ਦਰਜ ਕੀਤੇ ਗਏ ਹਨ। ਫੌਜ ਨੇ ਇੱਕ ਹੱਥ ਜਬਰ ਦਾ ਝੱਖੜ ਝੁਲਾਇਆ ਤੇ ਦੂਜੇ ਹੱਥ ਫੌਜ ਨੂੰ ਦੋਸ਼ ਮੁਕਤ ਕਰਨ ਲਈ ਸਿਰੇ ਦੇ ਨੀਚ ਤੇ ਜਾਬਰ ਪੈਂਤੜੇ ਦਾ ਸਹਾਰਾ ਲਿਆ। ਪੀੜਤ ਲੜਕੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਂ ਹੇਠ ਜਬਰੀ ਥਾਣੇਚ ਡੱਕੀ ਰੱਖਿਆ ਤੇ ਉਸਦੇ ਬਾਪ ਨੂੰ ਵੀ ਥਾਣੇ ਬੁਲਾ ਕੇ ਬਿਠਾ ਲਿਆ ਗਿਆ। ਪਰਿਵਾਰ ਨੂੰ ਮਿਲਣ ਤੱਕ ਨਾ ਦਿੱਤਾ ਗਿਆ। ਲੜਕੀ ਦੀ ਮਾਂ ਮੀਡੀਏਚ ਕਹਿੰਦੀ ਰਹੀ ਕਿ ਉਸਦੀ ਧੀ ਨੂੰ ਜਬਰੀ ਰੱਖਿਆ ਗਿਆ ਤੇ ਮਿਲਾਇਆ ਨਹੀਂ ਜਾ ਰਿਹਾ। ਥਾਣੇਚ ਰੱਖੀ ਲੜਕੀ ਤੇ ਦਬਾਅ ਪਾ ਕੇ ਅਜਿਹੀ ਵੀਡੀਓ ਕਲਿੱਪ ਤਿਆਰ ਕਰਵਾਈ ਗਈ ਜਿਸਚ ਉਸਨੇ ਛੇੜਛਾੜ ਦੇ ਦੋਸ਼ ਤੋਂ ਫੌਜੀ ਨੂੰ ਮੁਕਤ ਕੀਤਾ ਤੇ ਇੱਕ ਸਥਾਨਕ ਨੌਜਵਾਨ ਨੂੰ ਦੋਸ਼ੀ ਦੱਸਿਆ, ਹਾਲਾਂਕਿ ਕਲਿੱਪਚ ਪੁਲਿਸ ਮੁਲਾਜ਼ਮਾਂ ਦੀ ਮਰਜ਼ੀ ਤੇ ਲੜਕੀ ਉੱਪਰਲਾ ਦਬਾਅ ਸਾਫ਼ ਸਾਫ਼ ਝਲਕਦਾ ਸੀ। ਇਸ ਕਲਿੱਪ ਨੂੰ ਸੋਸ਼ਲ ਮੀਡੀਏ ਤੇ ਚਲਾਉਣ ਦੀ ਕਾਰਵਾਈ ਨੇ ਲੋਕਾਂਚ ਭੰਬਲਭੂਸਾ ਪੈਦਾ ਕਰਨ ਦੀ ਬਜਾਏ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਫੌਜ ਖਿਲਾਫ਼ ਰੋਹ ਨੂੰ ਹੋਰ ਅੱਡੀ ਲਾਈ। ਸਥਾਨਕ ਵਕੀਲਾਂ ਦੀ ਇੱਕ ਜਥੇਬੰਦੀ ਵੱਲੋਂ ਕੁੜੀ ਨੂੰ ਰਿਹਾਅ ਕਰਨ ਦੀ ਮੰਗ ਉਠਾਉਣ ਤੇ ਅਦਾਲਤ ਨੇ ਇਸਦਾ ਨੋਟਿਸ ਲਿਆ ਤੇ ਕੁੜੀ ਨੂੰ ਅਦਾਲਤਚ ਪੇਸ਼ ਕਰਨ ਲਈ ਕਿਹਾ ਗਿਆ। ਏਥੇ ਵੀ ਫੌਜ ਤੇ ਪੁਲਿਸ ਪ੍ਰਸ਼ਾਸਨ ਦੇ ਦਬਾਅ ਅਧੀਨ ਹੀ ਲੜਕੀ ਨੇ ਸਥਾਨਕ ਨੌਜਵਾਨ ਨੂੰ ਦੋਸ਼ੀ ਕਿਹਾ। ਇਉਂ ਭਾਰਤੀ ਰਾਜ, ਫੌਜ ਤੇ ਸਥਾਨਕ ਪ੍ਰਸ਼ਾਸਨ ਨੇ ਕੋਝੇ ਹੱਥਕੰਡੇ ਵਰਤ ਕੇ ਫੌਜ ਨੂੰ ਦੋਸ਼ ਮੁਕਤ ਕਰਨ, ਲੋਕਾਂ ਦੇ ਪ੍ਰਦਰਸ਼ਨਾਂ ਨੂੰ ਗੈਰ-ਵਾਜਬ ਦਰਸਾਉਣ ਤੇ ਫੌਜ ਵੱਲੋਂ ਕੀਤੇ ਕਤਲਾਂ  ਨੂੰ ਵਾਜਬ ਦਰਸਾਉਣ ਦਾ ਯਤਨ ਕੀਤਾ। ਦੋਸ਼ੀ ਕਹੇ ਗਏ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮੇਸ਼ਾਂ ਦੀ ਤਰ੍ਹਾਂ ਮਾਰੇ ਗਏ ਨੌਜਵਾਨਾਂ ਤੇ ਗੋਲੀਆਂ ਚਲਾਉਣ ਵਾਲੇ ਫੌਜੀ ਅਧਿਕਾਰੀਆਂ ਨੂੰ ਜਾਂਚ ਕਰਵਾ ਕੇ ਬਣਦੀ ਸਜ਼ਾ ਦੇਣ ਦੇ ਐਲਾਨ ਹੋਏ ਹਨ। ਪਰ ਅਜਿਹੀਆਂ ਸੈਂਕੜੇ ਜਾਂਚ ਰਿਪੋਰਟਾਂ ਪਹਿਲਾਂ ਵੀ ਕਸ਼ਮੀਰੀ ਜਨਤਾ ਦੇ ਜ਼ਖਮਾਂ ਤੇ ਲੂਣ ਛਿੜਕਦੀਆਂ ਆ ਰਹੀਆਂ ਹਨ। ਹੁਣ ਵੀ ਉਹੋ ਕੁੱਝ ਵਾਪਰਨਾ ਹੈ। ਇਹ ਘਟਨਾਕ੍ਰਮ ਅੱਗੇ ਕੋਈ ਵੀ ਮੋੜ ਲਵੇ ਜਾਂ ਮਰਜ਼ੀ ਨਾਲ ਮੋੜ ਦਿੱਤਾ ਜਾਵੇ ਪਰ ਹਫ਼ਤਾ ਭਰ ਕਸ਼ਮੀਰਚ ਹੋਈ ਵਿਆਪਕ ਹਿਲਜੁਲ ਨੇ ਕਸ਼ਮੀਰੀ ਜਨਤਾ ਦੇ ਮਨਾਂਚ ਭਾਰਤੀ ਫੌਜ ਪ੍ਰਤੀ ਡੂੰਘੀ ਨਫ਼ਰਤ ਤੇ ਰੋਹ ਨੂੰ ਮੁੜ ਉਜਾਗਰ ਕੀਤਾ ਹੈ। ਪਲ਼ਾਂ ਛਿਣਾਂਚ ਇਕੱਠੇ ਹੋਏ ਲੋਕਾਂ ਵੱਲੋਂ ਆਪਣੇ ਰੋਸ ਦਾ ਨਿਸ਼ਾਨਾ ਫੌਜ ਤੇ ਫੌਜੀ ਬੰਕਰਾਂ ਨੂੰ ਬਣਾ ਲੈਣਾ ਇਹੀ ਦਰਸਾਉਂਦਾ ਹੈ ਕਿ ਭਾਰਤੀ ਫੌਜ ਨੇ ਹੁਣ ਤੱਕ ਕਸ਼ਮੀਰੀ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਕਮਾਇਆ ਹੈ। ਭਾਰਤੀ ਫੌਜ ਜਾਬਰ ਭਾਰਤੀ ਰਾਜ ਦੀ ਉਥੇ ਸਾਕਾਰ ਸ਼ਕਲ ਹੈ ਤੇ ਕਸ਼ਮੀਰੀ ਲੋਕਾਂ ਲਈ ਡੂੰਘੀ ਨਫ਼ਰਤ ਦੀ ਪਾਤਰ ਹੈ।

ਸਹਿਜ ਹਾਲਤਜਾਂ ਮਨਾਂਚ ਸੁਲਘਦਾ ਲਾਵਾ

ਹਫ਼ਤੇ ਭਰ ਦੇ ਰੋਸ ਮੁਜ਼ਾਹਰਿਆਂ ਤੇ ਨੌਜਵਾਨਾਂ ਦੇ ਕਤਲਾਂ ਮਗਰੋਂ ਲੋਕਾਂ ਵੱਲੋਂ ਫੌਜ ਤੇ ਕੀਤੇ ਪਥਰਾਅ ਦੀਆਂ ਘਟਨਾਵਾਂ ਵਕਤੀ ਤੌਰ ਤੇ ਰੁਕ ਗਈਆਂ ਹਨ, ਫੌਜੀ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਹਾਲਤ ਸਹਿਜ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਹਿਜ ਹਾਲਤਉੱਪਰੋਂ ਦਿਖਣ ਵਾਲੇ ਹੀ ਹਨ। ਉਸ ਟਿਕਾਅ ਦੇ ਹੇਠਾਂ ਲੋਕ ਰੋਹ ਦਾ ਲਾਵਾ ਸੁਲਘ ਰਿਹਾ ਹੈ ਜਿਹੜਾ ਮੁੜ ਕਿਸੇ ਵੀ ਹੋਰ ਨੁਕਤੇ ਤੇ ਫੁੱਟ ਸਕਦਾ ਹੈ। ਭਾਰਤੀ ਰਾਜ ਨੇ ਕਸ਼ਮੀਰ ਤੇ ਜਬਰੀ ਕਬਜ਼ਾ ਕਰਕੇ ਇਸ ਨੂੰ ਇੱਕ ਵੱਡੀ ਜੇਲ੍ਹਚ ਤਬਦੀਲ ਕੀਤਾ ਹੋਇਆ ਹੈ। ਭਾਰਤੀ ਫੌਜ ਦੇ ਜ਼ੁਲਮਾਂ ਦੀ ਅੱਤ ਕਸ਼ਮੀਰੀ ਜਨਤਾ ਦੇ ਮਨਾਂਚ ਅਲਹਿਦਗੀ ਤੇ ਬੇਗਾਨਗੀ ਦੀ ਭਾਵਨਾ ਨੂੰ ਹੋਰ ਡੂੰਘੀ ਕਰ ਰਹੀ ਹੈ। ਜਿਉਂ ਜਿਉਂ ਭਾਰਤੀ ਫੌਜ ਕਸ਼ਮੀਰੀ ਨੌਜਵਾਨਾਂ ਦੀਆਂ ਲਾਸ਼ਾਂ ਦੇ ਢੇਰ ਲਗਾਉਂਦੀ ਹੈ ਤੇ ਦਿਨ-ਦਿਹਾੜੇ ਮੁਜ਼ਾਹਰਾਕਾਰੀਆਂ ਨੂੰ ਗੋਲੀਆਂ ਨਾਲ ਭੁੰਨਦੀ ਹੈ, ਤਿਉਂ ਤਿਉਂ ਕਸ਼ਮੀਰੀ ਨੌਜਵਾਨਾਂ ਦੇ ਮਨਾਂ ਚੋਂ ਭਾਰਤੀ ਫੌਜ ਦਾ ਖੌਫ਼ ਚੱਕਿਆ ਜਾ ਰਿਹਾ ਹੈ ਤੇ ਉਹ ਸਿੱਧੇ ਮੱਥੇ ਸੈਂਕੜਿਆਂ ਦੀ ਗਿਣਤੀਚ ਖੁੱਲ੍ਹੇਆਮ ਭਾਰਤੀ ਫੌਜ ਨਾਲ ਟੱਕਰਦੇ ਹਨ, ਫੌਜੀ ਵਾਹਨਾਂ ਤੇ ਰੋੜੇ ਵਰ੍ਹਾਉਂਦੇ ਹਨ। ਇਹ ਕਸ਼ਮੀਰਚ ਇੱਕ ਵਿਆਪਕ ਵਰਤਾਰਾ ਬਣ ਚੁੱਕਿਆ ਹੈ। 2008, 09 ਅਤੇ 10 ਦੇ ਸਾਲਾਂ ਦੌਰਾਨ ਨੌਜਵਾਨਾਂ ਨੇ ਪੂਰੇ ਕਸ਼ਮੀਰਚ ਭਾਰਤੀ ਫੌਜ ਨਾਲ ਅਜਿਹੀਆਂ ਟੱਕਰਾਂ ਦਰਜਨਾਂ ਵਾਰ ਲਈਆਂ ਸਨ। ਹਾਲਾਂਕਿ 2008 ‘60 ਨੌਜਵਾਨਾਂ ਤੇ 2010 ‘120 ਤੇ 2009 ‘ਚ ਵੀ ਦਰਜਨਾਂ ਨੌਜਵਾਨਾਂ ਨੂੰ ਇਹਨਾਂ ਪ੍ਰਦਰਸ਼ਨਾਂ ਦੌਰਾਨ ਫੌਜ ਦੀਆਂ ਗੋਲੀਆਂ ਨੇ ਕਤਲ ਕੀਤਾ ਪਰ ਇਹ ਰੁਝਾਨ ਘਟਣ ਦੀ ਥਾਂ ਭਿੜਨ ਦਾ ਹੋਰ ਸਥਾਪਿਤ ਤਰੀਕਾ ਬਣ ਗਿਆ। ਏਥੋਂ ਤੱਕ ਕਿ ਕਈ ਉੱਚ ਪੱਧਰੇ ਭਾਰਤੀ ਫੌਜੀ ਅਧਿਕਾਰੀਆਂ ਨੇ ਬੇਵਸੀ ਜ਼ਾਹਰ ਕੀਤੀ ਹੈ ਕਿ ਪਹਿਲਾਂ ਦਹਿਸ਼ਤਗਰਦਾਂ ਨਾਲ ਮੁਕਾਬਲੇਚ ਨਜਿੱਠਣਾ ਸੌਖਾ ਹੁੰਦਾ ਹੈ ਪਰ ਜਦੋਂ ਸੈਂਕੜੇ ਨੌਜਵਾਨ ਖੁੱਲ੍ਹੇਆਮ ਸੜਕਾਂ ਤੇ ਆ ਜਾਂਦੇ ਹਨ ਤੇ ਫੌਜ ਨਾਲ ਭਿੜਦੇ ਹਨ ਤਾਂ ਉਹਨਾਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਕਾਰਜ ਹੈ। ਉਹਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਵੀ ਦਬਾਉਣਾ ਔਖਾ ਹੈ। ਕਸ਼ਮੀਰੀ ਜਨਤਾਚ ਭਾਰਤੀ ਫੌਜ ਤੇ ਰਾਜ ਖਿਲਾਫ਼ ਰੋਹ ਏਨਾ ਵਿਆਪਕ ਹੈ ਕਿ ਰੋਸ ਕਾਰਵਾਈਆਂਚ ਆਮ ਜਨਤਾ ਦੀ ਸ਼ਮੂਲੀਅਤ ਦਿਨੋ ਦਿਨ ਵਧ ਰਹੀ ਹੈ। ਪਿਛਲੇ ਸਮੇਂਚ ਲੋਕਾਂ ਦੀ ਵਿਰੋਧ ਲਹਿਰਚ ਇੱਕ ਨਵਾਂ ਲੱਛਣ ਦਾਖਲ ਹੋਇਆ ਹੈ। ਹਥਿਆਰਬੰਦ ਨੌਜਵਾਨਾਂ ਨੂੰ ਫੌਜ ਵੱਲੋਂ ਘੇਰਨ ਤੇ ਹਮਲਾ ਕਰਨ ਦੇ ਮੌਕੇ ਉਹਨਾਂ ਨੌਜਵਾਨਾਂ ਦੇ ਸਮਰਥਨਚ ਸੈਂਕੜੇ ਲੋਕ ਫੌਰੀ ਤੌਰ ਤੇ ਸੜਕਾਂ ਤੇ ਨਿੱਤਰੇ ਹਨ। ਮੁਕਾਬਲੇਵਾਲੀ ਥਾਂ ਤੇ ਜਾ ਕੇ ਫੌਜ ਤੇ ਪੱਥਰ ਵਰ੍ਹਾਏ ਹਨ। ਇਹ ਅਸਧਾਰਨ ਤੇ ਨਿਵੇਕਲਾ ਵਰਤਾਰਾ ਹੈ। ਇਹ ਹਥਿਆਰਬੰਦ ਹੋਏ ਨੌਜਵਾਨਾਂ ਦੀ ਐਲਾਨੀਆ ਤੇ ਡਟਵੀਂ ਹਮਾਇਤੀ ਪੁਜੀਸ਼ਨ ਹੈ। ਇਸਨੇ ਫੌਜ ਲਈ ਦਬਾਅ ਬਣਾ ਕੇ ਕਸੂਤੀ ਹਾਲਤ ਪੈਦਾ ਕੀਤੀ ਹੈ। ਇਹ ਲੱਛਣ ਫੌਜ ਦਾ ਖੌਫ਼ ਜਾਂ ਸਹਿਮ ਘਟਦੇ ਜਾਣ ਨੂੰ ਹੀ ਦਰਸਾਉਂਦਾ ਹੈ ਤੇ ਸਿਰੇ ਦਾ ਖੜਕਾ ਸਹੇੜ ਕੇ ਭਿੜ ਜਾਣ ਦੀ ਮਚੂੰ ਮਚੂੰ ਕਰਦੀ ਲੜਾਕੂ ਭਾਵਨਾ ਦਾ ਸ਼ਾਨਦਾਰ ਮੁਜ਼ਾਹਰਾ ਹੋ ਨਿੱਬੜਦਾ ਹੈ।
ਹੰਦਵਾੜਾ ਕਸਬਾ ਉਹ ਖੇਤਰ ਹੈ ਜਿਸਨੂੰ ਕਸ਼ਮੀਰਚ ਮੁਕਾਬਲਤਨ ਸ਼ਾਂਤ ਖੇਤਰ ਸਮਝਿਆ ਜਾਂਦਾ ਰਿਹਾ ਹੈ ਭਾਵ ਏਥੇ ਬੰਦ ਦੇ ਸੱਦਿਆਂ ਨੂੰ ਦੱਖਣੀ ਕਸ਼ਮੀਰੀ ਜ਼ਿਲ੍ਹਿਆਂ ਦੇ ਮੁਕਾਬਲੇ ਮੱਠਾ ਹੁੰਗਾਰਾ ਮਿਲਦਾ ਰਿਹਾ ਹੈ ਪਰ ਹੁਣ ਦੇ ਘਟਨਾਕ੍ਰਮ ਨੇ ਦਿਖਾਇਆ ਕਿ ਲੋਕ ਮਨਾਂਚ ਗੁੱਸਾ ਕਿੰਨੇ ਸਮੇਂ ਤੋਂ ਜਮ੍ਹਾਂ ਹੋ ਰਿਹਾ ਸੀ ਤੇ ਆਖਰ ਨੂੰ ਫੁੱਟ ਪਿਆ ਹੈ। ਏਥੇ ਬਣਾਇਆ ਗਿਆ ਸ਼ਾਂਤੀਦਾ ਮਾਹੌਲ ਫੌਜਾਂ ਦੀ ਭਾਰੀ ਮੌਜੂਦਗੀ ਨਾਲ ਸਿਰਜਣ ਦਾ ਯਤਨ ਕੀਤਾ ਗਿਆ ਸੀ ਪਰ ਫੌਜ ਦੀ ਮੌਜੂਦਗੀ ਹਮੇਸ਼ਾਂ ਦੀ ਤਰ੍ਹਾਂ ਸ਼ਾਂਤੀ ਸਿਰਜਣ ਦੀ ਥਾਂ ਰੋਸ ਨੂੰ ਹੋਰ ਪ੍ਰਚੰਡ ਕਰਨ ਦਾ ਸਾਧਨ ਬਣਦੀ ਰਹੀ ਤੇ ਹੁਣ ਆਖਰ ਰੋਹ ਫੁੱਟ ਪਿਆ।

ਭਾਰਤੀ ਰਾਜ ਦੀ ਜ਼ੁਲਮਾਂ ਤੇ ਨਿੱਤ ਵਧਦੀ ਟੇਕ

ਭਾਰਤ ਦੇ ਹਾਕਮ ਇੱਕ ਪਾਸੇ ਲਗਾਤਾਰ ਇਹ ਦਾਅਵੇ ਕਰਦੇ ਆ ਰਹੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਭਾਰਤੀ ਹਾਕਮਾਂ ਦੀਆਂ ਪਸੰਦੀਦਾ ਤਸ਼ਬੀਰਾਂ ਅਨੁਸਾਰ ਕਸ਼ਮੀਰ ਨੂੰ ਹੁਣ ਮੋਦੀ ਨੇ ਭਾਰਤ ਦਾ ਤਾਜ ਕਿਹਾ ਹੈ। ਪਰ ਸੰਸਾਰ ਜਾਣਦਾ ਹੈ ਕਿ ਭਾਰਤੀ ਹਾਕਮਾਂ ਨੇ ਖੂਨ ਨਾਲ ਲੱਥ ਪੱਥ ਕੀਤਾ ਇਹ ਤਾਜ ਜਬਰੀ ਸਿਰ ਤੇ ਟੰਗਿਆ ਹੋਇਆ ਹੈ। ਕਸ਼ਮੀਰ ਨੂੰ ਜਬਰੀ ਦੱਬਣ ਵੇਲੇ ਤੋਂ ਹੀ ਭਾਰਤੀ ਹਾਕਮਾਂ ਦਾ ਕਸ਼ਮੀਰੀ ਲੋਕਾਂ ਨਾਲ ਰਿਸ਼ਤਾ ਧਾੜਵੀ ਹੁਕਮਰਾਨਾਵਾਲਾ ਹੈ ਜਿਹੜੇ ਆਪਣੇ ਅਧੀਨ ਕੌਮ ਨੂੰ ਬੰਦੂਕ ਦੇ ਜ਼ੋਰ ਦਬਾ ਕੇ ਰੱਖਦੇ ਹਨ। ਅਫ਼ਸਪਾ ਕਾਨੂੰਨ ਜ਼ਰੀਏ ਮੜ੍ਹੀਆਂ ਬੇਲਗਾਮ ਫੌਜਾਂ ਨੂੰ ਕਸ਼ਮੀਰੀ ਲੋਕਾਂ ਤੇ ਜਬਰ ਢਾਹੁਣ ਦੇ ਖੁੱਲ੍ਹੇ ਅਖਤਿਆਰ ਦਿੱਤੇ ਹੋਏ ਹਨ। ਏਸੇ ਲਈ ਹੁਣ ਤੱਕ ਭਾਰਤੀ ਫੌਜ ਵੱਲੋਂ ਰਚਾਏ ਸੈਂਕੜੇ ਕਤਲੇਆਮਾਂ ਤੇ ਬਲਾਤਕਾਰਾਂ ਦਾ ਲੰਮਾ ਇਤਿਹਾਸ ਹੈ। ਲੋਕ ਮਨਾਂਚ ਕੋਨਾਨ ਪੋਸ਼ਪੁਰਾ ਦੀਆਂ ਚੀਸਾਂ ਅੱਜ ਵੀ ਪੈਂਦੀਆਂ ਹਨ। ਹਰ ਅਜਿਹੀ ਘਟਨਾ ਮੌਕੇ ਇਹ ਚੀਸਾਂ ਹਰੀਆਂ ਹੋ ਉੱਠਦੀਆਂ ਹਨ। ਭਾਰਤੀ ਫੌਜ ਵੱਲੋਂ ਖਪਾ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਦੀ ਭਾਲ ਦੇ ਇਸ਼ਤਿਹਾਰ ਮਾਪਿਆਂ ਦੇ ਚਿਹਰਿਆਂ ਤੇ ਉੱਕਰੇ ਪਏ ਹਨ। ਭਾਰਤੀ ਰਾਜ ਨੇ ਏਥੇ ਲੋਕ ਮਨ ਜਿੱਤਣ ਦੀ ਥਾਂ ਹਮੇਸ਼ਾਂ ਹੀ ਧੱਕੇ ਨਾਲ ਕਬਜ਼ਾ ਮੜ੍ਹਨ ਦੀ ਨੀਤੀ ਲਾਗੂ ਕੀਤੀ ਹੈ। ਸਾਰੇ ਭਾਰਤੀ ਹਾਕਮ ਕਿਸੇ ਬਸਤੀਵਾਦੀ ਤਾਕਤ ਵਾਂਗ ਦਾਬਾ ਮੜ੍ਹਨ ਲਈ ਜ਼ੁਲਮਾਂ ਦਾ ਝੱਖੜ ਝੁਲਾਉਣਚ ਹੀ ਭਰੋਸਾ ਰੱਖਦੇ ਆਏ ਹਨ। ਏਸੇ ਲਈ ਬਾਕੀ ਭਾਰਤ ਦੇ ਹਿੱਸਿਆਂ ਵਾਂਗ, ਜਿੱਥੇ ਲੋਕਾਂ ਦੇ ਇਕੱਠ ਜਾਂ ਮੁਜ਼ਾਹਰੇ ਖਿੰਡਾਉਣ ਲਈ ਜਲ ਤੋਪਾਂ ਜਾਂ ਡਾਂਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਸ਼ਮੀਰਚ ਅਜਿਹੇ ਸਾਧਨ ਵਰਤਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ। ਏਥੇ ਸਿੱਧੀਆਂ ਗੋਲੀਆਂ ਚਲਦੀਆਂ ਹਨ, ਏਥੇ ਮੁਜ਼ਾਹਰਾਕਾਰੀਆਂ ਦਾ ਕਤਲੇਆਮ ਆਮ ਵਰਤਾਰਾ ਹੈ। ਲੋਕਾਂ ਦਾ ਰੋਸ ਜਾਂ ਮੰਗ ਸੁਣਨ ਦੀ ਬਜਾਏ ਨੌਜਵਾਨਾਂ ਨੂੰ ਕਤਲ ਕਰਕੇ ਦਹਿਸ਼ਤ ਫੈਲਾਉਣ ਦੇ ਢੰਗਾਂ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਵੀ ਝਟਪਟ 3500 ਹੋਰ ਫੌਜੀ ਕਸ਼ਮੀਰ ਭੇਜੇ ਗਏ ਹਨ। ਭਾਰਤੀ ਰਾਜ ਲਗਾਤਾਰ ਏਸੇ ਰਾਹ ਤੇ ਤੁਰ ਰਿਹਾ ਹੈ ਤੇ ਕਸ਼ਮੀਰੀ ਨਾਬਰੀ ਨੂੰ ਬਾਰੂਦ ਦੇ ਢੇਰਚ ਦਫਨ ਕਰਨ ਦਾ ਭਰਮ ਦਹਾਕਿਆਂ ਤੋਂ ਪਾਲ਼ਦਾ ਆ ਰਿਹਾ ਹੈ। ਪਰ ਇਹ ਨਾਬਰੀ ਵਧਦੀ ਗਈ ਹੈ ਤੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਦਾ ਰਾਹ ਨਾ ਛੱਡਣ ਦਾ ਸ਼ਾਨਦਾਰ ਇਰਾਦਾ ਭਾਰਤੀ ਹਾਕਮਾਂ ਨੂੰ ਵਾਰ-ਵਾਰ ਨਮੋਸ਼ੀ  ਦੁਆਉਂਦਾ ਆ ਰਿਹਾ ਹੈ। ਜਦ ਤੱਕ ਭਾਰਤੀ ਹਾਕਮ ਏਸੇ ਰਾਹ ਪਏ ਰਹਿਣਗੇ, ਕਸ਼ਮੀਰੀ ਲੋਕਾਂ ਦੀ ਟਾਕਰਾ ਲਹਿਰ ਜਾਰੀ ਰਹੇਗੀ।

ਬੀ. ਜੇ. ਪੀ. ਦੇ ਫਿਰਕੂ ਫਾਸ਼ੀ ਪੈਂਤੜੇ


ਕਸ਼ਮੀਰਚ ਬੇਗਾਨਗੀ ਦੀ ਭਾਵਨਾ ਦਾ ਹੋਰ ਸੰਚਾਰ

ਹੁਣ ਤੱਕ ਬਦਲ ਬਦਲ ਰਾਜ ਕਰਦੇ ਰਹੇ ਸਭਨਾਂ ਭਾਰਤੀ ਹਾਕਮਾਂ ਦੀ ਕਸ਼ਮੀਰ ਨੂੰ ਜਬਰ ਦੇ ਜ਼ੋਰ ਕਬਜ਼ੇ ਹੇਠ ਰੱਖਣ ਦੀ ਨੀਤੀ ਰਹੀ ਹੈ ਤੇ ਇਹੀ ਨੀਤੀ ਕਸ਼ਮੀਰੀ ਲੋਕਾਂਚ ਭਾਰਤੀ ਰਾਜ ਪ੍ਰਤੀ ਨਫ਼ਰਤ ਤੇ ਨਾਬਰੀ ਨੂੰ ਹੋਰ ਬਲ ਦਿੰਦੀ ਰਹੀ ਹੈ। ਹੁਣ ਕੇਂਦਰੀ ਸੱਤ੍ਹਾ ਤੇ ਕਾਬਜ਼ ਬੀ. ਜੇ. ਪੀ. ਵੱਲੋਂ ਰਾਜ ਕਰਨ ਲਈ ਫਿਰਕੂ ਫਾਸ਼ੀ ਹੱਲੇ ਦੀ ਜ਼ੋਰਦਾਰ ਵਰਤੋਂ ਕਸ਼ਮੀਰੀ ਲੋਕਾਂਚ ਰੋਹ ਤੇ ਗੁੱਸੇ ਨੂੰ ਹੋਰ ਲਾਂਬੂ ਲਾ ਰਹੀ ਹੈ। ਬੀ. ਜੇ. ਪੀ. ਵੱਲੋਂ ਧਾਰਮਿਕ ਘੱਟ-ਗਿਣਤੀਆਂ ਖਾਸ ਕਰ ਮੁਸਲਮਾਨਾਂ ਤੇ ਘੱਟ-ਗਿਣਤੀਆਂ ਖਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਕੇ ਮੁਲਕਚ ਰਾਸ਼ਟਰਵਾਦ ਦੇ ਹੋਕਰੇ ਮਾਰੇ ਜਾ ਰਹੇ ਹਨ। ਜੇ. ਐਨ. ਯੂ.ਚ ਬੋਲੇ ਗਏ ਹਮਲੇ ਦਾ ਨਿਸ਼ਾਨਾ ਵੀ ਕਸ਼ਮੀਰੀ ਹੱਕੀ ਜਦੋਜਹਿਦ ਤੇ ਉਹਦੇ ਹੱਕਚ ਆਵਾਜ਼ ਉਠਾਉਣਾ ਹੀ ਬਣਿਆ ਹੈ। ਬੀ. ਜੇ. ਪੀ. ਦਾ ਰਾਸ਼ਟਰਵਾਦ ਦਾ ਭਰਮਾਊ ਨਾਅਰਾ ਅਸਲਚ ਮੁਸਲਮਾਨ ਧਾਰਮਿਕ ਘੱਟ ਗਿਣਤੀ, ਕਸ਼ਮੀਰੀ ਲੋਕਾਂ ਤੇ ਅਗਾਂਹ ਪਾਕਿਸਤਾਨ ਤੱਕ ਨੂੰ ਨਿਸ਼ਾਨਾ ਬਣਾ ਕੇ ਅਖੌਤੀ ਕੌਮਵਾਦੀ ਭਾਵਨਾਵਾਂ ਨੂੰ ਉਭਾਰਨ ਦਾ ਹੈ। ਕਸ਼ਮੀਰੀ ਜਦੋਜਹਿਦ ਦੀ ਗੱਲ ਕਰਨਾ ਜਾਂ ਅਫ਼ਜ਼ਲ ਗੁਰੂ ਦੀ ਫਾਂਸੀ ਤੇ ਕਿੰਤੂ ਕਰਨ ਬਦਲੇ ਵੀ ਰਾਸ਼ਟਰਧਰੋਹੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਪਹਿਲਾਂ ਜੇ. ਐਨ. ਯੂ. ਤੇ ਮਗਰੋਂ ਐਨ. ਆਈ. ਟੀ.ਚ ਇਹੋ ਕੁੱਝ ਹੋਇਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀਚ ਬੀ. ਜੇ. ਪੀ. ਵੱਲੋਂ ਵਿਉਂਤਬੱਧ ਢੰਗ ਨਾਲ ਗੈਰ-ਕਸ਼ਮੀਰੀ ਵਿਦਿਆਰਥੀਆਂ ਨੂੰ ਭਾਰਤ ਮਾਤਾ ਦੀ ਜੈਦੇ ਨਾਅਰਿਆਂ ਆਸਰੇ ਕਸ਼ਮੀਰੀ ਵਿਦਿਆਰਥੀਆਂ ਨਾਲ ਭਿੜਾਉਣ ਦੀ ਕੋਸ਼ਿਸ਼ ਕੀਤੀ ਗਈ। ਗੈਰ-ਕਸ਼ਮੀਰੀ ਵਿਦਿਆਰਥੀਆਂ ਦੀ ਹਮਾਇਤ ਤੇ ਝਟਪਟ ਕੇਂਦਰੀ ਮੰਤਰਾਲਾ ਆਇਆ ਹੈ। ਅਨੂਪਮ ਖੇਰ ਨੂੰ ਉਥੇ ਭੇਜ ਕੇ ਰਾਸ਼ਟਰਵਾਦਦਾ ਰੰਗ ਗੂੜ੍ਹਾ ਚਾੜ੍ਹਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਏਥੇ ਮਸਲੇ ਦੀ ਉਧੇੜ ਬੀ. ਜੇ. ਪੀ. ਦੀ ਹਕੂਮਤ ਦੇ ਮਨਸੂਬਿਆਂ ਅਨੁਸਾਰ ਨਹੀਂ ਹੋਈ ਪਰ ਫਿਰ ਵੀ ਇਸ ਆੜਚ ਕਈ ਥਾਈਂ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਵਾਏ ਗਏ ਹਨ। ਅਜਿਹੇ ਮਾਹੌਲ ਨੇ ਕਸ਼ਮੀਰੀ ਲੋਕਾਂ ਖਾਸ ਕਰ ਨੌਜਵਾਨਾਂਚ ਪਹਿਲਾਂ ਹੀ ਮੌਜੂਦ ਅਸੁਰੱਖਿਆ ਤੇ ਬੇਗਾਨਗੀ ਦੀ ਭਾਵਨਾ ਨੂੰ ਹੋਰ ਅੱਡੀ ਲਾ ਦਿੱਤੀ ਹੈ। ਦੇਸ਼ਚ ਰਾਸ਼ਟਰਵਾਦ ਦੇ ਮੁੱਦੇ ਤੇ ਭਖੀ ਬਹਿਸ ਦੇ ਪ੍ਰਸੰਗਚ ਕਸ਼ਮੀਰ ਅੰਦਰ ਵੀ ਭਾਰਤੀ ਰਾਸ਼ਟਰਵਾਦ ਤੇ ਕਸ਼ਮੀਰੀ ਕੌਮੀ ਜਦੋਜਹਿਦ ਦੇ ਮਸਲਿਆਂ ਤੇ ਵਿਚਾਰ ਚਰਚਾ ਦਾ ਹੋਰ ਵਧੇਰੇ ਮਾਹੌਲ ਬਣਿਆ ਹੈ ਜਿਸਦਾ ਗਹਿਰਾ ਪ੍ਰਭਾਵ ਨੌਜਵਾਨ ਤਬਕਾ ਕਬੂਲ ਰਿਹਾ ਹੈ। ਹੁਣ ਸੋਸ਼ਲ ਮੀਡੀਆ ਅਜਿਹੇ ਵਿਚਾਰਾਂ ਦੇ ਪ੍ਰਚਾਰ ਦਾ ਅਹਿਮ ਸਾਧਨ ਬਣ ਰਿਹਾ ਹੈ। ਖਾਸ ਕਰਕੇ ਭਾਰਤੀ ਫੌਜ ਦੇ ਜ਼ੁਲਮਾਂ ਨੂੰ ਉਘਾੜਨ ਤੇ ਕਸ਼ਮੀਰੀ ਹੱਕੀ ਜਦੋਜਹਿਦ ਨੂੰ ਪ੍ਰਚਾਰਨ ਲਈ ਨੌਜਵਾਨ ਵੱਡੇ ਪੈਮਾਨੇ ਤੇ ਸੋਸ਼ਲ ਸਾਈਟਜ਼ ਦੀ ਵਰਤੋਂ ਕਰ ਰਹੇ ਹਨ। ਏਸੇ ਲਈ ਹੁਣ ਏਥੇ ਵੱਟਸ-ਐਪ ਤੇ  ਗਰੁੱਪ ਬਣਾਉਣ ਲਈ ਵੀ ਰਜਿਸ਼ਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤਾਜ਼ਾ ਘਟਨਾਕ੍ਰਮ ਦਾ ਇੱਕ ਸੀਮਤ ਪ੍ਰਸੰਗ ਤਾਂ ਭਾਰਤੀ ਫੌਜ ਦੀ ਜ਼ਾਲਮਾਨਾ ਕਰਤੂਤ ਬਣੀ ਹੈ ਪਰ ਵਡੇਰਾ ਪ੍ਰਸੰਗ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਫਾਸੀ ਹੱਲੇ ਦਾ ਜਵਾਬੀ ਪ੍ਰਤੀਕਰਮ ਹੈ ਜਿਹੜਾ ਕਸ਼ਮੀਰੀ ਲੋਕਾਂ ਦੀ ਹੱਕੀ ਜਦੋਜਹਿਦ ਦੇ ਹੋਰ ਪ੍ਰਚੰਡ ਹੋਣ ਦੇ ਰੂਪਚ ਸਾਹਮਣੇ ਆਉਣ ਜਾ ਰਿਹਾ ਹੈ
ਇਸ ਲਈ ਮੁਲਕ ਦੀਆਂ ਖਰੀਆਂ ਦੇਸ਼-ਭਗਤ ਤੇ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਬੀ. ਜੇ. ਪੀ. ਦੇ ਇਸ ਫਿਰਕੂ ਫਾਸ਼ੀ ਹੱਲੇ ਦਾ ਵਿਰੋਧ ਕਰਨ ਮੌਕੇ ਕਸ਼ਮੀਰੀ ਲੋਕਾਂ ਦੀ ਹੱਕੀ ਜਦੋਜਹਿਦ ਦੇ ਜ਼ੋਰਦਾਰ ਸਮਰਥਨ ਦਾ ਪੈਂਤੜਾ ਲੈਣਾ ਚਾਹੀਦਾ ਹੈ। ਅਜਿਹੇ ਦੌਰਚ ਹੋਰ ਤੇਜ਼ ਹੋਣ ਜਾ ਰਹੀ ਕਸ਼ਮੀਰੀ ਜਦੋਜਹਿਦ ਨੂੰ ਬੀ. ਜੇ. ਪੀ. ਦੇ ਅੰਨ੍ਹੇ ਕੌਮਵਾਦ ਦੀ ਪਟੜੀ ਚੜ੍ਹੇ ਲੋਕ ਹਿੱਸਿਆਂ ਦੇ ਵਿਰੋਧ ਤੋਂ ਬਚਾਉਣ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਹ ਪੈਂਤੜਾ ਹੀ ‘‘ਰਾਸ਼ਟਰਵਾਦੀ’’ ਹਮਲੇ ਦੇ ਵਿਰੋਧਚ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀ ਵਿਰੋਧ ਸਰਗਰਮੀ ਤੋਂ ਨਿਖੇੜਾ ਕਰਨ ਦਾ ਅਹਿਮ ਨੁਕਤਾ ਬਣਦਾ ਹੈ।
ਲੋਕ ਦਬਾਅ ਨੇ ਬੰਕਰ ਤੁੜਵਾਏ
ਹੰਦਵਾੜਾ ਕਸਬੇਚ ਥਾਂ ਥਾਂ ਫੌਜੀਆਂ ਦੇ ਬੰਕਰ ਬਣੇ ਹੋਏ ਹਨ। ਸ਼ਹਿਰ ਦੇ ਮੁੱਖ ਚੌਂਕ ਸਮੇਤ ਸਭਨਾਂ ਅਹਿਮ ਥਾਵਾਂ ਤੇ ਲੋਕਾਂ ਨੂੰ ਹਰ ਸਮੇਂ ਫੌਜੀ ਸੰਗੀਨਾਂ ਦੇ ਸਾਏ ਹੇਠ ਜ਼ਿੰਦਗੀ ਗੁਜਾਰਨੀ ਪੈਂਦੀ ਹੈ। ਫੌਜੀਆਂ ਦੀਆਂ ਕਰਤੂਤਾਂ ਤੇ ਜ਼ੁਲਮਾਂ ਨੇ ਲੋਕਾਂ ਦੀ ਜ਼ਿੰਦਗੀ ਦੁੱਭਰ ਕੀਤੀ ਪਈ ਸੀ। ਏਥੋਂ ਤੱਕ ਕਿ ਇਹਨਾਂ ਬੰਕਰਾਂ ਚੋਂ ਰਾਤ ਨੂੰ ਲੋਕਾਂ ਮਗਰ ਕੁੱਤੇ ਲਾ ਕੇ ਫੌਜੀਆਂ ਵੱਲੋਂ ਤਮਾਸ਼ਾ ਦੇਖਿਆ ਜਾਂਦਾ ਸੀ। ਔਰਤਾਂ ਨੂੰ ਫੌਜੀਆਂ ਦੀਆਂ ਨਜ਼ਰਾਂ ਹਰ ਪਲ ਚੀਰਦੀਆਂ ਸਨ। ਇਸ ਲਈ ਇਹ ਬੰਕਰ ਲੋਕਾਂ ਦੀ ਤਿੱਖੀ ਨਫ਼ਰਤ ਦਾ ਨਿਸ਼ਾਨਾ ਸਨ ਤੇ ਉਹਨਾਂ ਦੀ ਵਰ੍ਹਿਆਂ ਤੋਂ ਇਹਨਾਂ ਨੂੰ ਏਥੋਂ ਹਟਾਉਣ ਦੀ ਮੰਗ ਸੀ। ਹੁਣ ਜਦੋਂ ਨੌਜਵਾਨ ਕੁਰਬਾਨ ਹੋਏ ਤਾਂ ਜਾ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਫੌਜੀ ਅਧਿਕਾਰੀਆਂ ਨੂੰ ਬੰਕਰ ਤੋੜਨ ਦੀ ਇਹ ਮੰਗ ਮੰਨਣੀ ਪਈ। ਸ਼ਹਿਰ ਦੀਆਂ ਚਾਰ ਪ੍ਰਮੁੱਖ ਥਾਵਾਂ ਤੋਂ ਇਹ ਬੰਕਰ ਜੇ. ਸੀ. ਬੀ. ਮਸ਼ੀਨ ਨਾਲ ਫੌਜੀਆਂ ਨੂੰ ਆਪ ਢਾਹੁਣੇ ਪਏ। ਇਹ ਮੌਕਾ ਲੋਕਾਂ ਲਈ ਜਿੱਤ ਦੇ ਜਸ਼ਨ ਵਰਗਾ ਸੀ। ਉਹ ਸੜਕਾਂ ਤੇ ਬੈਨਰ ਲੈ ਕੇ ਨਿੱਕਲੇ, ‘‘ਅਸੀਂ ਕੀ ਚਾਹੁੰਦੇ - ਆਜ਼ਾਦੀ’’ ਦੇ ਨਾਅਰੇ ਲਗਾਏ ਤੇ ਚੌਂਕ ਦਾ ਨਾਮ ਸ਼ਹੀਦ ਨਈਮ ਰੱਖ ਦਿੱਤਾ। ਇਹ ਨੌਜਵਾਨ ਏਥੇ ਕੁੱਝ ਦਿਨ ਪਹਿਲਾਂ ਫੌਜ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ। ਇਉਂ ਲੋਕਾਂ ਦੀ 20 ਵਰ੍ਹੇ ਪੁਰਾਣੀ ਮੰਗ ਲਹੂ ਡੋਲ੍ਹ ਕੇ ਪੂਰੀ ਹੋਈ।

 ਹੰਦਵਾੜਾ ਕਾਂਡ ਮਗਰੋਂ ਇੰਡੀਅਨ ਐਕਸਪ੍ਰੈਸ ਵੱਲੋਂ ਕਸ਼ਮੀਰੀ ਨੌਜਵਾਨਾਂ ਨਾਲ ਗੱਲਬਾਤ ਦੇ ਆਧਾਰ ਤੇ ਇੱਕ ਵਿਸਥਾਰੀ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ ਜਿਹੜੀ ਕਸ਼ਮੀਰੀ ਨੌਜਵਾਨਾਂਚ ਭਾਰਤੀ ਰਾਜ ਪ੍ਰਤੀ ਜਮ੍ਹਾਂ ਹੋਏ ਗੁੱਸੇ ਤੇ ਔਖ ਦੀ ਤਸਵੀਰ ਨੂੰ ਸਾਫ਼ ਸਾਫ਼ ਦਰਸਾਉਂਦੀ ਹੈ। ਇਸ ਵਿੱਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।

ਸਤਾਰਾਂ ਤੋਂ ਤੀਹ ਸਾਲ ਤੱਕ ਦੀ ਉਮਰ ਦੇ 70 ਨੌਜਵਾਨ ਮੁੰਡੇ ਕੁੜੀਆਂ ਨਾਲ ਇੰਡੀਅਨ ਐਕਸਪ੍ਰੈੱਸ ਵੱਲੋਂ ਗੱਲਬਾਤ ਕੀਤੀ ਗਈ। ਇਹ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ। ਇਹਨਾਂ ਚੋਂ ਬਹੁਤਿਆਂ ਨੇ ਆਪਣਾ ਨਾਮ ਲੁਕੋਣ ਲਈ ਨਹੀਂ ਕਿਹਾ।
ਨੌਜਵਾਨ ਕਹਿੰਦੇ ਹਨ ਕਿ ਉਹ ਅਫ਼ਗਾਨ ਤਾਲਿਬਾਨ ਦੀ ਅਮਰੀਕਨ ਫੌਜਾਂ ਤੇ ਜਿੱਤ ਤੋਂ ਪ੍ਰੇਰਨਾ ਲੈਂਦੇ ਹਨ। ਉਹ ਪੜ੍ਹੇ ਲਿਖੇ ਹਨ, ਕਈ ਚੰਗੇ ਸਰਦੇ ਪੁਜਦੇ ਪਰਿਵਾਰਾਂ ਚੋਂ ਹਨ, ਕਈ ਪੱਕੀਆਂ ਸਰਕਾਰੀ ਨੌਕਰੀਆਂ ਤੇ ਵੀ ਹਨ। ਉਹ ਖੁਲ੍ਹੇਆਮ ਭਾਰਤੀ ਰਾਜ ਤੇ ਫੌਜ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦੇ ਹਨ। ਉਹ ਸਾਰੇ ਆਜ਼ਾਦੀ ਚਾਹੁੰਦੇ ਹਨ। ਪਰ ਖਾੜਕੂਵਾਦ ਦੇ ਨਵੇਂ ਉਭਾਰਚ ਸ਼ਾਮਲ ਨੌਜਵਾਨਾਂ ਬਾਰੇ ਸਭ ਤੋਂ ਉੱਭਰਵੀਂ ਗੱਲ ਇਹ ਹੈ ਕਿ ਉਹ ਪੂਰੀ ਤਰ੍ਹਾਂ ਗੁਪਤ ਨਹੀਂ ਹਨ।
ਇੱਕ ਨੌਜਵਾਨ ਵਕੀਲ ਕਹਿੰਦਾ ਹੈ ਅਸੀਂ ਤਾਲਿਬਾਨ ਦੀ ਅਮਰੀਕੀ ਤੇ ਨਾਟੋ ਫੌਜਾਂ ਤੇ ਜਿੱਤ ਤੋਂ ਪ੍ਰੇਰਨਾ ਲੈਂਦੇ ਹਾਂ। ਸੰਸਾਰ ਉਹਨਾਂ ਦੇ ਖਿਲਾਫ਼ ਹੋਣ ਦੇ ਬਾਵਜੂਦ ਉਹ ਵਰ੍ਹਿਆਂ ਤੱਕ ਲੜਦੇ ਰਹੇ ਹਨ ਤੇ ਅਮਰੀਕਾ ਨੂੰ ਗੱਲਬਾਤ ਲਈ ਮਜ਼ਬੂਰ ਕੀਤਾ ਹੈਇਹ ਜੰਗ ਜਿੱਤਣ ਵਾਂਗੂ ਹੈ। ਇਸੇ ਢੰਗ ਨਾਲ ਅਸੀਂ ਵੀ ਭਾਰਤੀ ਫੌਜਾਂ ਖਿਲਾਫ਼ ਜਿੱਤਾਂਗੇ।
ਇੱਕ 29 ਸਾਲਾ ਅਧਿਆਪਕ ਕਸ਼ਮੀਰੀਆਂ ਦੇ ਭਾਰਤ ਨਾਲ ਰਿਸ਼ਤੇ ਬਾਰੇ ਗੱਲ ਕਰਦਿਆਂ ਕਹਿੰਦਾ ਹੈ, ‘‘ਮੁੱਕਦੀ ਗੱਲ ਇਹ ਹੈ ਕਿ ਭਾਰਤ ਕਸ਼ਮੀਰੀਆਂ ਤੇ ਵਿਸ਼ਵਾਸ ਨਹੀਂ ਕਰਦਾ ਤੇ ਕਸ਼ਮੀਰੀ ਭਾਰਤ ਤੇ।’’ ਇੱਕ ਹੋਰ ਅਧਿਆਪਕ ਕਹਿੰਦਾ ਹੈ ਕਿ, ‘‘ਏਥੇ ਤਰਾਲਚ ਹਰ ਕੋਈ ਹੀ ਖਾੜਕੂ ਹੈ, ਚਾਹੇ ਉਹ ਡਾਕਟਰ, ਅਧਿਆਪਕ, ਵਿਦਿਆਰਥੀ ਜਾਂ ਇੰਜੀਨੀਅਰ ਹੋਵੇ। ਫਰਕ ਸਿਰਫ਼ ਐਨਾ ਹੈ ਕਿ ਸਾਡੇ ਚੋਂ ਕੁਝ ਕੋਲ ਹਥਿਆਰ ਹਨ ਤੇ ਬਾਕੀਆਂ ਕੋਲ਼ ਨਹੀਂ। ਚਿੱਤੋਂ ਅਸੀਂ ਖਾੜਕੂ ਹੀ ਹਾਂ। ਜੇ ਹਥਿਆਰ ਹੋਣਗੇ, ਤਾਂ ਇਥੇ ਹੋਰ ਹਥਿਆਰਬੰਦ ਖਾੜਕੂ ਹੋਣਗੇ।’’

‘‘ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ’’

ਪੁਲਵਾਮਾਚ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਦਾ ਵਿਦਿਆਰਥੀ ਇਥੇ ਕਸ਼ਮੀਰਚ ਆਪਣੀ ਸਥਿਤੀ ਬਾਰੇ ਦੱਸਦਾ ਕਹਿੰਦਾ ਹੈ, ‘‘ਨਿਰਭੈ ਬਲਾਤਕਾਰ ਕਾਂਡ ਮੌਕੇ ਸਾਰਾ ਭਾਰਤ ਪ੍ਰਦਰਸ਼ਨ ਕਰ ਰਿਹਾ ਸੀ। ਅਸੀਂ ਵੀ ਇੱਥੇ ਮੁਜ਼ਾਹਰੇ ਕੀਤੇ। ਪਰ ਜਦੋਂ ਸ਼ੋਪੀਆਂਚ ਆਸੀਆ ਤੇ ਨੀਲੋਫ਼ਰ ਨਾਲ ਵਾਪਰਿਆ ਤਾਂ ਭਾਰਤਚ ਕਿਸੇ ਨੇ ਪਰਵਾਹ ਨਹੀਂ ਕੀਤੀ।’’ ..... ਏਥੇ ਕਸ਼ਮੀਰਚ ਸੋਸ਼ਲ ਮੀਡੀਆ ਤੇ ਮਾਰੇ ਗਏ ਖਾੜਕੂਆਂ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਬਾਰੇ ਫੋਟੋਆਂ ਤੇ ਵੀਡੀਓ ਆਮ ਚੱਲਦੀਆਂ ਹਨ। ਜੰਮੂ ਕਸ਼ਮੀਰ ਪੁਲਸ ਤੇ ਫੌਜ ਮੰਨਦੀ ਹੈ ਕਿ ਇਉਂ ਬੇਚੈਨੀ ਜ਼ਿਆਦਾ ਫੈਲਦੀ ਹੈ ਤੇ ਇਸ ਨੂੰ ਰੋਕਣ ਦਾ ਰਾਹ ਲੱਭਣ ਲਈ ਜ਼ੋਰਦਾਰ ਢੰਗ ਨਾਲ ਕੋਸ਼ਿਸ਼ ਕਰ ਰਹੀ ਹੈ। ਇੱਕ 22 ਸਾਲਾ ਸਮਾਜਿਕ ਵਿਗਿਆਨ ਦਾ ਵਿਦਿਆਰਥੀ ਕਹਿੰਦਾ ਹੈ, ‘‘ਨਾਕਿਆਂ ਤੇ ਹੁਣ ਉਹ ਮੇਰੇ ਫੋਨ ਚੋਂ ਮੈਮਰੀ ਕਾਰਡ ਕੱਢ ਕੇ ਵੀ ਦੇਖਦੇ ਹਨ। ਮੈਂ ਆਪਣੇ ਸ਼ਹੀਦ ਹੋਏ ਭਰਾਵਾਂ ਦੀਆਂ ਫੋਟੋਆਂ ਵੀ ਆਪਣੇ ਫੋਨਚ ਕਿਉਂ ਨਹੀਂ ਰੱਖ ਸਕਦਾ? ਇਹ ਕਿਹੋ ਜਿਹੀ ਆਜ਼ਾਦੀ ਹੈ!’’ ਅਨੰਤਨਾਗਚ ਇੱਕ ਵਿਦਿਆਰਥਣ ਕਹਿੰਦੀ ਹੈ, ‘‘ਜਦੋਂ ਮੁਕਾਬਲਾ ਹੁੰਦਾ ਹੈ ਤਾਂ ਘਰਚ ਛੁਪੇ ਇੱਕ ਖਾੜਕੂ ਲਈ ਸੈਂਕੜੇ ਫੌਜੀ ਆਉਂਦੇ ਹਨ। ਉਹ ਉਸ ਘਰ ਨੂੰ ਤਬਾਹ ਕਰਦੇ ਹਨ। ਉਹ ਭਾਰੀ ਗੋਲਾਬਾਰੀ ਕਰਦੇ ਹਨ। ਸਾਡੀ ਜਾਇਦਾਦ ਨੂੰ ਤਬਾਹ ਕਰਨ ਮੌਕੇ ਉਹ ਪਲ ਭਰ ਲਈ ਵੀ ਇਹ ਨਹੀਂ ਸੋਚਦੇ ਕਿ ਅਸੀਂ ਦੋਬਾਰਾ ਘਰ ਕਿਵੇਂ ਬਣਾਵਾਂਗੇ, ਅਸੀਂ ਕਿੱਥੇ ਰਹਾਂਗੇ?’’
‘‘ਕਸ਼ਮੀਰ ਤੋਂ ਬਾਹਰ ਉਹ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰਦੇ ਹਨ। ਇਹਨਾਂ ਦੀ ਵਰਤੋਂ ਉਹ ਇੱਥੇ ਕਿਉਂ ਨਹੀਂ ਕਰਦੇ? ਪ੍ਰਦਰਸ਼ਨ ਰੋਕਣ ਲਈ ਸਿਰਫ਼ ਜੰਮੂ ਕਸ਼ਮੀਰਚ ਹੀ ਉਹ ਗੋਲੀਆਂ ਮਾਰਦੇ ਹਨ। ਕਸ਼ਮੀਰੀ ਨੌਜਵਾਨਾਂ ਪ੍ਰਤੀ ਇਹ ਵਖਰੇਵਾਂ ਕਿਉਂ? ਸੰਖੇਪਚ ਅਸੀਂ ਆਪਣੀ ਧਰਤੀ ਤੇ ਵੀ ਸੁਰੱਖਿਅਤ ਨਹੀਂ ਹਾਂ। ਭਾਰਤ ਕਹਿੰਦਾ ਹੈ ਕਿ ਅਸੀਂ ਭਾਰਤ ਦਾ ਹਿੱਸਾ ਹਾਂ। ਪਰ ਸਾਡੇ ਨਾਲ ਭਾਰਤ ਦੇ ਹਿੱਸੇ ਵਰਗਾ ਵਿਹਾਰ ਨਹੀਂ ਹੁੰਦਾ। ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ।’’ ਪੁਲਵਾਮਾ ਦੇ ਇੱਕ ਨਾਬਾਲਗ ਵਿਦਿਆਰਥੀ ਦਾ ਇਹ ਕਹਿਣਾ ਹੈ।

ਕਾਂਗਰਸੀ ਮਾਰਕਾ ਹੱਲ

ਦੱਖਣੀ ਕਸ਼ਮੀਰ ਦੇ ਹਲਕ ਦੁਰੂ ਤੋਂ ਹਾਰੇ ਕਾਂਗਰਸੀ ਪ੍ਰਧਾਨ ਗੁਲਾਮ ਅਹਿਮਦ ਮੀਰ ਅਨੁਸਾਰ ਵਧ ਰਹੀ ਬੇਗਾਨਗੀ ਦੀ ਭਾਵਨਾ ਰੋਕਣ ਲਈ ਫੌਰੀ ਤੌਰ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਜਿਹੜੀਆਂ 2010 ‘ਚ ਤੇ ਇਸ ਵਰ੍ਹੇ ਕਰਵਾਈਆਂ ਜਾਣੀਆਂ ਬਣਦੀਆਂ ਸਨ। ਉਸਨੇ ਕਿਹਾ, ‘‘ਸਰਕਾਰ ਹਾਰਨ ਦੇ ਡਰੋਂ ਇਨ੍ਹਾਂ ਚੋਣਾਂ ਦਾ ਐਲਾਨ ਨਹੀਂ ਕਰ ਰਹੀ, ਇਹ ਉਸਦੀ ਵੱਡੀ ਗਲਤੀ ਹੈ। ਜੇ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਅੱਜ ਪੱਥਰ ਮਾਰਨ ਵਾਲੇ ਨੌਜਵਾਨ ਕੱਲ੍ਹ ਨੂੰ ਉਮੀਦਵਾਰ ਹੋਣਗੇ। ਇੱਥੇ 38 ਹਜ਼ਾਰ ਪੋਸਟਾਂ ਹਨ, ਜਿਹਨਾਂ ਲਈ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਡੇਢ ਲੱਖ ਉਮੀਦਵਾਰ ਤਾਂ ਬਣਨਗੇ ਹੀ। ਪੀ. ਡੀ. ਪੀ. ਨੂੰ ਆਵਦੇ ਸਿਆਸੀ ਹਿਤਾਂ ਕਰਕੇ ਇਸ ਨੂੰ ਪਿੱਛੇ ਨਹੀਂ ਪਾਉਣਾ ਚਾਹੀਦਾ।

No comments:

Post a Comment