Monday, May 2, 2016

02) ਸੋਕੇ ਦੀ ਗੂੰਜ



ਭਾਰਤੀ ਰਾਜ ਦੀ ਅਸਫ਼ਲਤਾ ਦੀ ਇੱਕ ਹੋਰ ਦਾਸਤਾਨ

ਮੁਲਕ ਦੇ ਅਨੇਕਾਂ ਹਿੱਸਿਆਂ ਚ ਪਾਣੀ ਦੀ ਕਿੱਲਤ ਤੇ ਸੋਕੇ ਦੀ ਗੂੰਜ



ਭਾਰਤ ਅੰਦਰ ਅਖੌਤੀ ਆਜ਼ਾਦੀ ਦੇ 68-69 ਵਰ੍ਹੇ ਬਾਅਦ ਵੀ, ਇੱਥੋਂ ਦੇ ਲੋਕ-ਦੋਖੀ ਨਿਜ਼ਾਮ ਹੇਠ, ਹਰ ਸਾਲ ਪੈਣ ਵਾਲੇ ਸੋਕੇ ਅਤੇ ਡੋਬੇ ਦਾ ਨਿਰੰਤਰ ਸਿਲਸਿਲਾ ਇਸ ਸਾਲ ਵੀ ਬਰਕਰਾਰ ਹੈ। ਹਾਲੇ ਅਪਰੈਲ ਮਹੀਨਾ ਹੈ ਤੇ ਗਰਮੀ ਪੈਣੀ ਸ਼ੁਰੂ ਹੀ ਹੋਈ ਹੈ ਕਿ ਲਗਭਗ ਇੱਕ ਚੌਥਾਈ ਵਸੋਂ ਨੂੰ ਪਾਣੀ ਦੇ ਗੰਭੀਰ ਸੰਕਟ ਤੇ ਸੋਕੇ ਵਾਲੀਆਂ ਹਾਲਤਾਂ ਨੇ ਲਪੇਟੇਚ ਲੈ ਲਿਆ ਹੈ। ਮੌਨਸੂਨੀ ਬਾਰਸ਼ਾਂ ਤੋਂ ਪਹਿਲਾਂ ਮਈ ਜੂਨ ਦੇ ਮਹੀਨਿਆਂ ਵਿੱਚ ਪੈਣ ਵਾਲੀ ਤਮਾਡ ਦੀ ਧੁੱਪ, ਵਧੇ ਤਾਪਮਾਨ ਤੇ ਤੱਤੀਆਂ ਲੂਆਂ ਨੇ ਨਾ ਸਿਰਫ਼ ਹਾਲਤ ਨੂੰ ਕਿਤੇ ਹੋਰ ਗੰਭੀਰ ਤੇ ਸੰਕਟਮਈ ਬਣਾ ਦੇਣਾ ਹੈ ਸਗੋਂ ਪਾਣੀ ਦੀ ਕਿੱਲਤ ਤੇ ਫਸਲੀ ਸੋਕੇ ਦੀ ਮਾਰ ਹੇਠ ਆਈ ਵਸੋਂ ਵਿੱਚ ਵੱਡਾ ਵਾਧਾ ਹੋਣਾ ਹੈ। ਇਸ ਸੋਕੇ ਨਾਲ ਨਾ ਸਿਰਫ਼ ਫ਼ਸਲਾਂ ਤੇ ਪਸ਼ੂ ਧਨ ਦੀ ਭਾਰੀ ਬਰਬਾਦੀ ਹੋਣੀ ਹੈ ਸਗੋਂ ਪਾਣੀ ਦੀ ਘਾਟ, ਭੁੱਖਮਰੀ ਤੇ ਖੁਦਕੁਸ਼ੀਆਂ ਨੇ ਮਨੁੱਖੀ ਜਾਨਾਂ ਦੀ ਵੱਡੀ ਬਲੀ ਲੈਣੀ ਹੈ।
‘‘ਸਵਰਾਜ ਅਭਿਆਨ’’ ਨਾਂ ਦੀ ਸੰਸਥਾ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਭਾਰਤ ਦੇ ਕੁੱਲ 675 ਜ਼ਿਲਿਆਂ ਚੋਂ 256 ਜ਼ਿਲਿਆਂ ਦੀ 33 ਕਰੋੜ ਵਸੋਂ ਪੀਣ ਵਾਲੇ ਪਾਣੀ ਤੇ ਸੋਕੇ ਦੀਆਂ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਆਉਂਦੇ ਮਹੀਨਿਆਂਚ ਹਾਲਤ ਹੋਰ ਬਦਤਰ ਹੋਣੀ ਹੈ। ਸੋਕੇ ਦੀਆਂ ਹਾਲਤਾਂ ਦਾ ਵੱਧ-ਘੱਟ ਹੱਦ ਤੱਕ ਸਾਹਮਣਾ ਕਰ ਰਹੇ ਮਹਾਂਰਾਸ਼ਟਰ, ਕਰਨਾਟਕ, ਤਿਲੰਗਾਨਾ, ਆਂਧਰਾ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਯੂ. ਪੀ., ਉੜੀਸਾ, ਛੱਤੀਸਗੜ•, ਝਾਰਖੰਡ ਹਰਿਆਣਾ ਆਦਿਕ ਰਾਜਾਂ ਚੋਂ ਪਹਿਲੇ ਪੰਜਾਂਚ ਹਾਲਤ ਮੁਕਾਬਲਤਨ ਵੱਧ ਗੰਭੀਰ ਹੈ
ਸੈਂਟਰਲ ਵਾਟਰ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, 13 ਅਪ੍ਰੈਲ ਨੂੰ ਦੇਸ਼ ਦੇ 91 ਵੱਡੇ ਜਲ-ਭੰਡਾਰਾਂਚ ਪਾਣੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਘੱਟ ਸੀ। ਪਿਛਲੇ ਦਸ ਸਾਲਾਂ ਦੀ ਔਸਤ ਦੇ ਮੁਕਾਬਲੇ ਇਹ ਮਾਤਰਾ 23 ਫੀਸਦੀ ਘੱਟ ਹੈ। ਇਹਨਾਂ ਅੰਕੜਿਆਂ ਤੋਂ ਪਾਣੀ ਦੀ ਕਿੱਲਤ ਤੇ ਦਰਪੇਸ਼ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜੇਕਰ ਅੰਕੜਿਆਂਚ ਗੱਲ ਕਰਨੀ ਹੋਵੇ ਤਾਂ ਸਾਲ 2000ਚ ਭਾਰਤਚ ਪ੍ਰਤੀ ਵਿਅਕਤੀ ਪ੍ਰਤੀ ਸਾਲ 2000 ਘਣ ਮੀਟਰ ਪਾਣੀ ਹਾਸਲ ਸੀ। ਹੁਣ ਪਾਣੀ ਦੀ ਇਹ ਉਪਲੱਭਦਤਾ 1500 ਘਣ ਮੀਟਰ ਪ੍ਰਤੀ ਵਿਅਕਤੀ ਰਹਿ ਗਈ ਹੈ ਤੇ ਆਉਂਦੇ 15 ਸਾਲਾਂਚ ਇਸਦੇ 1100 ਘਣ ਮੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੱਕ ਡਿੱਗਣ ਦਾ ਅੰਦਾਜ਼ਾ ਹੈ। ਸੰਸਾਰਚ ਪ੍ਰਚਲਤ ਪੈਮਾਨੇ ਅਨੁਸਾਰ, ਪਾਣੀ ਦੀ 1500 ਘਣ ਮੀਟਰ ਉਪਲੱਬਧਤਾ ਨੂੰ ਸੰਕਟ ਵਾਲੀ ਹਾਲਤ ਮੰਨਿਆ ਜਾਂਦਾ ਹੈ। ਮੁਲਕ ਦੇ ਹਾਕਮਾਂ ਲਈ ਇਸਤੋਂ ਵੱਡੀ ਲਾਹਣਤ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਮੁਲਕ ਦੇ ਲੋਕਾਂ ਨੂੰ ਲੋੜੀਂਦੀ ਮਾਤਰਾਚ ਸਵੱਛ ਪਾਣੀ ਮੁਹੱਈਆ ਕਰਨ ਤੋਂ ਵੀ ਅਸਮਰਥ ਸਾਬਤ ਹੋ ਰਹੇ ਹਨ।
ਹੇਠਾਂ ਅਸੀਂ ਸੋਕੇ ਦੀ ਹਾਲਤ ਤੋਂ ਵੱਧ ਪ੍ਰਭਾਵਤ ਰਾਜਾਂ ਦੀ ਹੁਣ ਦੀ ਠੋਸ ਹਾਲਤ ਪੇਸ਼ ਕਰ ਰਹੇ ਹਾਂ ਜਿਸਤੋਂ ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੂਰੀ ਗਰਮੀ ਪੈਣ ਤੇ ਹਾਲਤ ਕਿੱਡੀ ਭਿਆਨਕ ਤੇ ਸੰਕਟਮਈ ਹੋ ਸਕਦੀ ਹੈ।

ਮਹਾਂਰਾਸ਼ਟਰ

ਮੌਜੂਦਾ ਸਮੇਂ ਮਹਾਂਰਾਸ਼ਟਰ ਦੇ ਕਈ ਖੇਤਰ ਪਾਣੀ ਦੀ ਗੰਭੀਰ ਕਿੱਲਤ ਅਤੇ ਸੋਕੇ ਦੀ ਹਾਲਤ ਦਾ ਸਾਹਮਣਾ ਕਰ ਰਹੇ ਹਨ।
ਮਹਾਂਰਾਸ਼ਟਰਚ ਸੋਕਾ ਪੈਣ ਦਾ ਲਗਾਤਾਰ ਤੀਜਾ ਸਾਲ ਹੈ। 2015ਚ ਇੱਥੇ 40 ਫ਼ੀਸਦਾ ਘੱਟ ਅਤੇ 2014ਚ 30 ਫੀਸਦੀ ਘੱਟ ਬਾਰਸ਼ ਹੋਈ ਸੀ। ਮਹਾਂਰਾਸ਼ਟਰਚ ਸਭ ਤੋਂ ਭੈੜੀ ਸੋਕੇ ਦੀ ਮਾਰ ਮਰਾਠਵਾੜਾ ਖੇਤਰਚ ਪਈ ਹੈ ਜੋ ਗੰਨਾ ਪੱਟੀ ਵਜੋਂ ਜਾਣਿਆ ਜਾਂਦਾ ਹੈ। ਮਰਾਠਵਾੜਾ ਦੇ ਜਲ-ਭੰਡਾਰਾਂਚ ਅਪਰੈਲ ਮਹੀਨੇਚ ਸਿਰਫ਼ 3 ਫੀਸਦੀ ਪਾਣੀ ਰਹਿ ਗਿਆ ਹੈ।
ਪੀਣ ਵਾਲੇ ਪਾਣੀ ਦੇ ਸੰਕਟ ਪੱਖੋਂ ਲਾਤੂਰ ਦੀ ਹਾਲਤ ਬਹੁਤ ਹੀ ਖਰਾਬ ਹੈ। ਲਾਤੂਰਚ ਪਾਣੀ ਦੇ ਮੌਜੂਦ 13 ਜਲ-ਭੰਡਾਰ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਹਰ ਪਾਸੇ ਪੀਣ ਵਾਲੇ ਪਾਣੀ ਲਈ ਹਾਹਾਕਾਰ ਮੱਚੀ ਹੋਈ ਹੈ। ਸਰਕਾਰ ਵੱਲੋਂ ਟੈਂਕਰਾਂ ਤੇ ਰੇਲ ਗੱਡੀਆਂ ਰਾਹੀਂ ਬਾਹਰ ਤੋਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੀ ਵੰਡ ਨੂੰ ਲੈ ਕੇ ਝਗੜੇ ਤੇ ਦੰਗੇ ਹੋ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਪਾਣੀ ਦੇ ਸੋਮਿਆਂ ਤੇ ਵੰਡ-ਵੰਡਾਈ ਕੇਂਦਰਾਂ ਦੁਆਲੇ ਧਾਰਾ-144 ਲਾ ਦਿੱਤੀ ਹੈ। ਪੰਜ ਦਸ ਲੀਟਰ ਪਾਣੀ ਹਾਸਲ ਕਰਨ ਦੀ ਝਾਕਚ ਲੋਕ ਰਾਤਾਂ ਨੂੰ ਵੀ ਘੰਟਿਆਂ ਬੱਧੀ ਟੈਂਕਰਾਂ ਦਾ ਇੰਤਜ਼ਾਰ ਕਰਦੇ ਜਾਗਦੇ ਰਹਿੰਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਮਹਾਂਰਾਸ਼ਟਰਚ ਹਰੇਕ ਜ਼ਿਲ੍ਹੇਚ 60 ਮਿਲੀਅਨ ਕਿਊਬਕ ਮੀਟਰ ਪਾਣੀ ਭੰਡਾਰ ਕਰਨ ਤੋਂ ਵੀ ਵੱਧ ਸਮਰੱਥਾ ਰੱਖਣ ਵਾਲੇ 1845 ਡੈਮ ਤੇ ਜਲ-ਭੰਡਾਰ ਹਨ ਜੋ ਮੁਲਕਚ ਹਾਸਲ ਜਲ ਭੰਡਾਰਣ ਸਮਰੱਥਾ ਦਾ 35 ਫੀਸਦੀ ਬਣਦੇ ਹਨ। ਇਸ ਲਈ ਮੂਲ ਰੂਪਚ ਪਾਣੀ ਦੀ ਘਾਟ ਨਾ ਹੋਣ ਦੇ ਬਾਵਜੂਦ ਵੀ ਇਸ ਰਾਜ ਨੂੰ ਹੁਕਮਰਾਨ ਟੋਲਿਆਂ ਦੀਆਂ ਲੋਕ-ਦੋਖੀ ਤੇ ਬੇਰੁਖੀ ਵਾਲੀਆਂ ਨੀਤੀਆਂ ਕਾਰਨ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਹੋਰ ਦਿਲਚਸਪ ਤੇ ਨੋਟ ਕਰਨਯੋਗ ਤੱਥ ਇਹ ਹੈ ਕਿ ਪਿਛਲੇ ਸਾਲ ਮਰਾਠਵਾੜਾਚ 882 ਮਿਲੀਮੀਟਰ ਤੇ ਵਿਧਰਭਾਚ 1034 ਮਿਲੀਮੀਟਰ ਵਰਖਾ ਪਈ ਸੀ। ਇਹਨਾਂ ਦੇ ਮੁਕਾਬਲੇ ਰਾਜਸਥਾਨਚ 400 ਮਿਲੀਮੀਟਰ ਵਰਖੀ ਹੀ ਰਿਕਾਰਡ ਕੀਤੀ ਗਈ ਸੀ। ਇਸਦੇ ਬਾਵਜੂਦ ਪਾਣੀ ਦੇ ਸੰਕਟ ਤੇ ਸੋਕੇ ਪੱਖੋਂ ਰਾਜਸਥਾਨ ਦੇ ਮੁਕਾਬਲੇ ਮਰਾਠਵਾੜਾ ਦੀ ਹਾਲਤ ਕਿਤੇ ਬਦਤਰ ਹੈ। ਇਸਦਾ ਇੱਕ ਵੱਡਾ ਕਾਰਨ ਮਰਾਠਵਾੜਾਚ ਕੀਤੀ ਜਾ ਰਹੀ ਗੰਨੇ ਦੀ ਖੇਤੀ ਹੈ।
ਗੰਨੇ ਦੀ ਖੇਤੀ ਤੇ ਖੰਡ ਪੈਦਾਵਾਰ ਦੇ ਮਾਮਲੇਚ ਮਹਾਂਰਾਸ਼ਟਰ ਯੂ. ਪੀ. ਤੋਂ ਬਾਅਦ ਮੁਲਕਚ ਦੂਜੇ ਨੰਬਰ ਤੇ ਆਉਂਦਾ ਹੈ। ਮਹਾਂਰਾਸ਼ਟਰਚ 205 ਸ਼ੂਗਰ ਕੋਆਪ੍ਰੇਟਿਵ ਸੁਸਾਇਟੀਆਂ ਤੇ 80 ਪ੍ਰਾਈਵੇਟ ਸ਼ੂਗਰ ਮਿੱਲਾਂ ਹਨ। ਹਰੇਕ ਕੋਆਪਰੇਟਿਵ ਕੋਲ ਇੱਕ ਜਾਂ ਕਈ ਕਈ ਮਿੱਲਾਂ ਹਨ। ਇਕੱਲੇ ਪੂਨੇ ਜ਼ਿਲ੍ਹੇਚ 62 ਖੰਡ ਮਿੱਲਾਂ ਹਨ। ਗੰਨੇ ਦੀ ਕਾਸ਼ਤ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਹਾਂਰਾਸ਼ਟਰਚ ਬਿਜਾਈ ਹੇਠ ਰਕਬੇ ਚੋਂ ਸਿਰਫ਼ 4 ਫ਼ੀਸਦੀ ਗੰਨੇ ਦੀ ਖੇਤੀ ਹੇਠ ਹੈ ਪਰ ਇਹ ਸਿੰਜਾਈ ਲਈ ਵਰਤੇ ਜਾਂਦੇ ਕੁੱਲ ਪਾਣੀ ਦਾ 71.5 ਫੀਸਦੀ ਹਿੱਸਾ ਖਪਤ ਕਰਦਾ ਹੈ। ਤੁਪਕਾ ਸਿੰਜਾਈ ਪ੍ਰਣਾਲੀ ਦੀ ਥਾਂ ਖੇਤ ਭਰਕੇ ਪਾਣੀ ਲਾਉਣ (ਫਲੱਡ ਸਿੰਜਾਈ) ਸਦਕਾ ਪਾਣੀ ਸੋਮਿਆਂ ਦਾ 75 ਫੀਸਦੀ ਭਾਗ ਸਿੰਜਾਈ ਲਈ, 10 ਤੋਂ 20 ਫੀਸਦੀ ਸਨਅਤ ਲਈ ਤੇ ਸਿਰਫ਼ 10 ਫੀਸਦੀ ਘਰੇਲੂ ਵਰਤੋਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਯੂ. ਪੀ. ਕੋਲ ਵਾਧੂ ਦਰਿਆਈ ਸੋਮੇ ਹੋਣ ਕਾਰਨ ਉਥੇ ਗੰਨੇ ਦੀ ਖੇਤੀ ਢੁਕਵੀਂ ਹੈ ਪਰ ਮਰਾਠਵਾੜਾ ਵਰਗੇ ਘੱਟ ਮੀਂਹ ਵਾਲੇ ਖੇਤਰਚ ਗੰਨੇ ਦੀ ਖੇਤੀ ਪਾਣੀ ਸੋਮਿਆਂ ਨਾਲ ਵੱਡਾ ਖਿਲਵਾੜ ਹੈ।
ਮਹਾਂਰਾਸ਼ਟਰਚ ਪਿਛਲੇ ਸਾਲ 3228 ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਸੀ ਜੋ ਔਸਤਨ ਹਰ ਰੋਜ਼ 9 ਬਣਦੀ ਹੈ। ਇਹ ਜਾਣਕਾਰੀ ਰਾਜ ਸਭਾਚ ਦਿੱਤੀ ਗਈ। ਇਸ ਸਾਲ ਸਿਰਫ਼ ਔਰੰਗਾਬਾਦ ਖੇਤਰਚ ਪਹਿਲੇ ਢਾਈ ਮਹੀਨਿਆਂਚ 216 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।

ਗੁਜਰਾਤ


ਗੁਜਰਾਤ ਸੂਬੇ ਵਿੱਚ ਔਸਤਨ ਹਰ ਤਿੰਨ ਸਾਲਚ ਇੱਕ ਵਾਰ ਸੋਕਾ ਪੈਂਦਾ ਹੈ। ਸੋਕੇ ਦੀ ਮਾਰ ਹੇਠ ਆਉਣ ਵਾਲਾ ਖੇਤਰ 14 ਜ਼ਿਲਿਆਂਚ ਫੈਲਿਆ ਹੋਇਆ ਹੈ। ਲਗਭਗ 43938 ਵਰਗ ਕਿਲੋਮੀਟਰ ਖੇਤਰ ਸੋਕੇ ਤੋਂ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਸਰਦਾਰ ਸਰੋਵਰ ਅਤੇ ਨਰਮਦਾ ਡੈਮ ਸਮੇਤ ਗੁਜਰਾਤ ਦੇ ਛੋਟੇ, ਦਰਮਿਆਨੇ ਤੇ ਵੱਡੇ ਕੁੱਲ 203 ਜਲ-ਭੰਡਾਰਾਂਚ ਅਪਰੈਲ ਅੱਧ ਤੱਕ 21.74 ਫੀਸਦੀ ਪਾਣੀ ਰਹਿ ਗਿਆ ਹੈ। ਗੁਜਰਾਤ ਸਰਕਾਰ ਨੇ ਸੌਰਾਸ਼ਟਰ ਤੇ ਕੱਛ ਖੇਤਰ ਦੇ 994 ਪਿੰਡਾਂ ਨੂੰ ਪਾਣੀ ਦੀ ਅੰਸ਼ਕ ਕਿੱਲਤ ਤੋਂ ਪੀੜਤ ਕਰਾਰ ਦੇ ਦਿੱਤਾ ਹੈ। ਸਰਕਾਰ 14 ਜ਼ਿਲਿਆਂਚ 317 ਪਿੰਡਾਂ ਨੂੰ ਪਹਿਲਾਂ ਹੀ ਟੈਂਕਰਾਂ ਰਾਹੀਂ ਜਲ-ਸਪਲਾਈ ਸ਼ੁਰੂ ਕਰ ਚੁੱਕੀ ਹੈ ਤੇ ਹੋਰ 468 ਪਿੰਡਾਂ ਨੂੰ ਪਾਣੀ ਸਪਲਾਈ ਸ਼ੁਰੂ ਕਰਨ ਜਾ ਰਹੀ ਹੈ। ਫ਼ਸਲਾਂ ਨੂੰ ਹੋਏ (ਜਾਂ ਹੋਣ ਦੇ ਸੰਭਾਵਤ) ਨੁਕਸਾਨ ਦੇ ਹਾਲੇ ਕੋਈ ਵੇਰਵੇ ਨਹੀਂ ਮਿਲ ਸਕੇ।

ਤਿਲੰਗਾਨਾ ਤੇ ਆਂਧਰਾ


ਹਾਲ ਹੀ ਦੇ ਸਮਿਆਂਚ ਸਭ ਤੋਂ ਭਿਆਨਕ ਸੋਕੇ ਦੀ ਮਾਰਚ ਆਇਆ ਲਗਭਗ ਸਮੁੱਚਾ ਤਿਲੰਗਾਨਾ ਖੇਤਰ ਤੇ ਆਂਧਰਾ ਦੇ ਕਈ ਹਿੱਸੇ ਪਾਣੀ ਦੀ ਗੰਭੀਰ ਤੋਟ ਦਾ ਸਾਹਮਣਾ ਕਰ ਰਹੇ ਹਨ। ਕ੍ਰਿਸ਼ਨਾ ਤੇ ਗੋਦਾਵਰੀ ਦਰਿਆ ਉ¤ਪਰ ਨਿਰਭਰ ਪਾਣੀ ਦੇ ਸਭ ਵੱਡੇ ਭੰਡਾਰ ਸੁੱਕ ਗਏ ਹਨ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗ ਰਿਹਾ ਹੈ।
ਪਸ਼ੂਆਂ ਲਈ ਪਾਣੀ ਅਤੇ ਚਾਰੇ ਦੀ ਘਾਟ ਸਦਕਾ ਸੋਕੇ ਦੀ ਸਭ ਤੋਂ ਭੈੜੀ ਮਾਰ ਹੇਠ ਆਏ ਤਿਲੰਗਾਨਾ ਦੇ ਮਹਿਬੂਬ ਨਗਰ, ਮੇਡਕ, ਨਿਜ਼ਾਮਾਬਾਦ ਤੇ ਨਾਲਗੌਂਡਾ ਜ਼ਿਲਿਆਂ ਅਤੇ ਰਾਇਲਸੀਮਾ ਦੇ ਹਮੇਸ਼ਾ ਸੋਕੇ ਦਾ ਸ਼ਿਕਾਰ ਹੋਣ ਵਾਲੇ ਅਨੰਤਪੁਰ ਜ਼ਿਲ੍ਹੇਚ ਬੇਵੱਸ ਕਿਸਾਨ ਆਪਣੇ ਪਸ਼ੂ ਅੱਧ-ਪਚੱਧੀ ਕੀਮਤ ਤੇ ਬੁੱਚੜਖਾਨਿਆਂ ਕੋਲ ਵੇਚਣ ਲਈ ਮਜਬੂਰ ਹਨ। ਨਾਲਗੌਂਡਾ ਦੇ ਅਜਿਹੇ ਹੀ ਇੱਕ ਬੇਵੱਸ ਕਿਸਾਨ ਜੀ. ਨਰਸੱਈਆ ਨੇ ਦੱਸਿਆ ਜਿਸਨੇ ਆਪਣਾ ਇੱਕੋ ਇੱਕ ਬਲਦ ਇਉਂ ਵੇਚ ਦਿੱਤਾ ਸੀ, ‘‘ਮੈਂ ਆਪਣੇ ਜਾਨਵਰ ਨੂੰ ਭੁੱਖ ਤੇ ਤੇਹ ਨਾਲ ਤੜਪਦੇ ਮਰਦਿਆਂ ਵੇਖ ਨਹੀਂ ਸਕਦਾ ਸੀ।’’ ਜਿਹੜੇ ਅਭਾਗੇ ਕਿਸਾਨ ਆਪਣੇ ਪਸ਼ੂ ਵੇਚਣਚ ਨਾਕਾਮ ਰਹੇ ਉਹਨਾਂ ਨੇ ਉਂਝ ਹੀ ਪਸ਼ੂਆਂ ਦੇ ਰੱਸੇ ਖੋਹਲਕੇ ਛੱਡ ਦਿੱਤਾ। ਤਿਲੰਗਾਨਾ ਤੇ ਆਂਧਰਾ ਦੇ ਅਨੇਕਾਂ ਜ਼ਿਲਿਆਂ ਚੋਂ ਸੋਕੇ ਕਾਰਨ ਲੱਖਾਂ ਕਿਸਾਨ ਕੰਮ ਦੀ ਭਾਲਚ ਹੈਦਰਾਬਾਦ, ਵਿਜੈਵਾੜਾ, ਬੰਗਲੂਰੂ ਤੇ ਮੁੰਬਈ ਵਰਗੇ ਸ਼ਹਿਰਾਂ ਨੂੰ ਪਲਾਇਨ ਕਰ ਚੁੱਕੇ ਹਨ। ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਮਹਿਬੂਬਨਗਰ ਚੋਂ 10 ਲੱਖ, ਮੇਡਕ ਚੋਂ 8 ਲੱਖ, ਨਿਜ਼ਾਮਾਬਾਦ ਚੋਂ 7 ਲੱਖ, ਤੇ ਅਦੀਲਾਬਾਦ ਚੋਂ ਲਗਭਗ 5 ਲੱਖ ਪੇਂਡੂ ਲੋਕ ਰੁਜ਼ਗਾਰ ਦੀ ਭਾਲਚ ਪਰਵਾਸ ਕਰ ਚੁੱਕੇ ਹਨ। ਸੋਕੇ ਕਾਰਨ ਪੈਦਾ ਹੋਏ ਸੰਕਟ ਨੇ ਕਈ ਸਮਾਜਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ ਜਾਂ ਇਨ੍ਹਾਂ ਨੂੰ ਵਧਾ ਦਿੱਤਾ ਹੈ। ਚੋਰੀ, ਰਾਹਜ਼ਨੀ, ਹੋਰ ਜੁਰਮ ਤੇ ਸਕੂਲਾਂਚ ਗੈਰ-ਹਾਜ਼ਰੀਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ।
ਤਿਲੰਗਾਨਾ ਸਰਕਾਰ ਨੇ 443ਚੋਂ 231 ਮੰਡਲ ਅਤੇ ਆਂਧਰਾ ਸਰਕਾਰ ਨੇ 670ਚੋਂ 359 ਮੰਡਲਾਂ ਨੂੰ ਸੋਕਾਗ੍ਰਸਤ ਐਲਾਨਿਆ ਹੋਇਆ ਹੈ। ਦੋਹਾਂ ਰਾਜਾਂਚ 14 ਵੱਡੇ ਜਲ-ਭੰਡਾਰਾਂ ਦਾ ਪਾਣੀ ਚਿੰਤਾ ਦੀ ਹੱਦ ਤੱਕ ਡਿੱਗ ਚੁਕਿਆ ਹੈ। ਇਹਨਾਂ ਵਿੱਚੋਂ ਦੋ ਤਾਂ ਪੂਰੀ ਤਰ੍ਹਾਂ ਸੁੱਕ ਹੀ ਚੁੱਕੇ ਹਨ। ਤਾਪਮਾਨ 42-43 ਡਿਗਰੀ ਸੈਲਸੀਅਸ ਤੱਕ ਪੁੱਜ ਚੁੱਕਿਆ ਹੈ ਤੇ ਹੁਣ ਤੱਕ ਗਰਮੀ ਤੇ ਲੂਅ ਲੱਗਣ ਨਾਲ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਹੈਦਰਾਬਾਦਚ ਪਾਣੀ ਦੀ ਵੱਡੀ ਕਿੱਲਤ ਦਰਪੇਸ਼ ਹੈ। ਤਿਲੰਗਾਨਾ ਦੇ ਮੰਤਰੀ ਕੇ. ਟੀ. ਰਾਮਾਰਾਓ ਦੇ ਦੱਸਣ ਅਨੁਸਾਰ ਹੈਦਰਾਬਾਦ ਦੀ ਰੋਜ਼ਾਨਾ 660 ਮਿਲੀਅਨ ਗੈਲਨ ਪਾਣੀ ਦੀ ਮੰਗ ਦੀ ਤੁਲਨਾਚ ਸਿਰਫ਼ 335 ਮਿਲੀਅਨ ਗੈਲਨ (ਲਗਭਗ ਅੱਧਾ) ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਪਾਣੀ 200 ਕਿਲੋਮੀਟਰ ਦੂਰ ਗੋਦਾਵਰੀ ਤੇ ਕ੍ਰਿਸ਼ਨਾ ਦਰਿਆਵਾਂ ਚੋਂ ਹਾਸਲ ਕੀਤਾ ਜਾ ਰਿਹਾ ਹੈ। ਹੈਦਰਾਬਾਦ ਨੂੰ ਪਾਣੀ ਸਪਲਾਈ ਕਰਨ ਵਾਲੇ ਚਾਰ ਮੁੱਖ ਜਲ-ਭੰਡਾਰ, 30 ਸਾਲਚ ਪਹਿਲੀ ਵਾਰ, ਸੁੱਕ ਚੁੱਕੇ ਹਨ।

ਮੱਧ-ਪਰਦੇਸ਼

ਮਾਲ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਮੱਧ-ਪ੍ਰਦੇਸ਼ ਦੇ 40 ਜ਼ਿਲਿਆਂ, ਖਾਸ ਕਰਕੇ ਬੁੰਦੇਲਖੰਡ ਤੇ ਚੰਬਲ ਖੇਤਰਾਂ , ਅਪਰੈਲ ਤੋਂ ਜੂਨ ਮਹੀਨੇ ਦੌਰਾਨ ਪਾਣੀ ਦੇ ਸੰਕਟ ਅਤੇ ਸੋਕੇ ਵਰਗੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਣੀ ਦੇ ਸਾਰੇ ਭੰਡਾਰ ਲਗਭਗ ਸੁੱਕ ਚੁੱਕੇ ਹਨ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਡਿੱਗ ਚੁੱਕਿਆ ਹੈ।
ਰਾਜ ਅੰਦਰ ਹੁਣ ਤੱਕ ਸੋਕੇ ਨਾਲ 228 ਤਹਿਸੀਲਾਂ ਨਾਲ ਸਬੰਧਤ ਕੋਈ 48 ਲੱਖ ਕਿਸਾਨ ਪਰਿਵਾਰ ਪ੍ਰਭਾਵਤ ਹੋਏ ਹਨ। ਕੋਈ 44 ਲੱਖ ਹੈਕਟੇਅਰ ਰਕਬਾ ਸਖ਼ਤ ਖੁਸ਼ਕੀ ਦੀ ਮਾਰ ਹੇਠ ਆਇਆ ਹੈ। ਰਾਜ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 2400 ਕਰੋੜ ਰੁਪਏ ਤੇ ਪਾਣੀ ਦੀ ਸਪਲਾਈ ਲਈ 300 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੀ ਮੰਗ ਕੀਤੀ ਹੈ।
ਪਿਛਲੇ ਸਾਲ ਮੌਨਸੂਨ ਦੀ ਰਾਜ ਦੇ ਕਈ ਭਾਗਾਂ ਖਾਸ ਕਰਕੇ ਪੂਰਬੀ ਮੱਧ-ਪ੍ਰਦੇਸ਼ , ਕਾਫ਼ੀ ਥੁੜ ਰਹੀ ਸੀ। ਇੱਥੇ ਨਾਰਮਲ ਬਾਰਸ਼ ਦਾ ਸਿਰਫ਼ 29 ਫ਼ੀਸਦੀ ਹੀ ਪਿਆ ਸੀ ਜਦੋਂ ਕਿ ਰਾਜ ਭਰਚ 12 ਫ਼ੀਸਦੀ ਘੱਟ ਬਾਰਸ਼ ਹੋਈ ਸੀ। ਕਟਨੀਚ 97 ਸੈਂਟੀਮੀਟਰ ਦੀ ਥਾਂ ਸਿਰਫ਼ 43 ਸੈ. ਮੀ. ਬਾਰਸ਼ ਪਈ ਸੀ। ਭੋਪਾਲ, ਸੀਹੌਰ, ਪੰਨਾ, ਰੇਵਾ, ਰਾਏਸੇਨ, ਟੀਕਮਗੜ•, ਅਨੂਪਪੁਰ, ਸਤਨਾ ਆਦਿਕਚ ਵੀ ਬਾਰਸ਼ ਪੱਖੋਂ ਹਾਲਤ ਕੋਈ ਬਿਹਤਰ ਨਹੀਂ ਸੀ। ਰਾਜ ਅੰਦਰ ਆਉਂਦੇ ਦਿਨਾਂਚ ਤਾਪਮਾਨ ਵਧਣ ਨਾਲ ਭੋਪਾਲ, ਇੰਦੌਰ ਤੇ ਮਾਲਵੇ ਦੇ ਕਈ ਹੋਰ ਹਿੱਸਿਆਂਚ ਪਾਣੀ ਦਾ ਸੰਕਟ ਗੰਭੀਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਕਰਨਾਟਕ


ਕਰਨਾਟਕ ਵੀ ਵੱਡੇ ਸੋਕੇ ਦੀ ਲਪੇਟਚ ਆਇਆ ਹੋਇਆ ਹੈ। ਪਿਛਲੇ ਸਾਲ 35 ਫ਼ੀਸਦੀ ਘੱਟ ਬਾਰਸ਼ ਹੋਈ ਸੀ ਜਿਸ ਕਰਕੇ ਪਾਣੀ ਦੀ ਕਿੱਲਤ ਹੈ। ਰਾਜ ਦੇ 30 ਜ਼ਿਲਿਆਂ ਚੋਂ 27 ਨੂੰ ਸੋਕਾਗ੍ਰਸਤ ਐਲਾਨਿਆ ਗਿਆ ਹੈ।
ਕਰਨਾਟਕਚ ਪਿਛਲੇ ਪਿਛਲੇ ਸਾਲ 1000 ਤੋਂ ਉ¤ਪਰ ਕਿਸਾਨਾਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦੇ ਦਿੱਤੀ ਸੀਗੁਲਬਰਗਾ, ਬਿਦਰ, ਰਾਇਚੂਰ ਤੇ ਯਾਦਗੀਰ ਜ਼ਿਲ੍ਹੇ ਇਸ ਪੱਖੋਂ ਸਭ ਤੋਂ ਵੱਧ ਪ੍ਰਭਾਵਤ ਰਹੇ ਸਨ।
ਸਥਾਨਕ  ਅਧਿਕਾਰੀਆਂ ਨੇ ਕਈ ਪਿੰਡਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਨ ਤੋਂ ਇਲਾਵਾ ਪਸ਼ੂਆਂ ਲਈ ਚਾਰਾ ਬੈਂਕਾਂ ਖੋਲਣ ਦਾ ਦਾਅਵਾ ਕੀਤਾ ਹੈ।
ਖੇਤੀ ਹੇਠਲੇ ਬੀਜੇ ਰਕਬੇਚ 70 ਫੀਸਦੀ ਫਸਲ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਕਰਨਾਟਕ ਨੇ ਹੁਣ ਤੱਕ 1400 ਕਰੋੜ ਰੁਪਏ ਦੀ ਕੇਂਦਰ ਤੋਂ ਸੋਕਾ ਰਾਹਤ ਦੀ ਮੰਗ ਕੀਤੀ ਹੈ।

ਰਾਜਸਥਾਨ


ਰਾਜਸਥਾਨ ਦੇ 33 ਜ਼ਿਲਿਆਂ ਚੋਂ 19 ਨੂੰ ਪਾਣੀ ਦੀ ਕਿੱਲਤ ਅਤੇ ਸੋਕੇ ਤੋਂ ਪ੍ਰਭਾਵਤ ਐਲਾਨਿਆ ਗਿਆ ਹੈ। ਮਾਲ ਮਹਿਕਮੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਸੂਬੇ ਦੇ ਕੁੱਲ 44672 ਪਿੰਡਾਂ ਚੋਂ ਹੁਣ ਤੱਕ 17000 ਪਿੰਡ ਸੋਕਾ ਪ੍ਰਭਾਵਤ ਕਰਾਰ ਦਿੱਤੇ ਗਏ ਹਨ। ਪੱਛਮੀ ਤੇ ਦੱਖਣੀ ਰਾਜਸਥਾਨ ਦੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਤ ਦੱਸੇ ਜਾਂਦੇ ਹਨ। ਭੀਲਵਾੜਾ ਜ਼ਿਲ੍ਹੇਚ ਰੇਲਗੱਡੀਆਂ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ। ਫ਼ਸਲਾਂ ਤੇ ਪ੍ਰਭਾਵ ਬਾਰੇ ਹਾਲੇ ਕੋਈ ਸਰਵੇ ਨਹੀਂ ਕੀਤਾ ਗਿਆ।
ਉਪਰੋਕਤ ਤੋਂ ਇਲਾਵਾ ਹਰਿਆਣਾ ਦਾ ਮੇਵਾਤ ਤੇ ਯੂ. ਪੀ. ਦਾ ਬੁੰਦੇਲਖੰਡ, ਪੱਛਮੀ ਉੜੀਸਾ, ਛੱਤੀਸਗੜਝਾਰਖੰਡ ਦੇ ਕੁੱਝ ਖੇਤਰ ਵੀ ਵੱਧ ਘੱਟ ਹੱਦ ਤੱਕ ਸੋਕੇ ਦੀ ਮਾਰ ਹੇਠ ਆਏ ਹੋਏ ਹਨ।

ਸੋਕਾ - ਕਿਸੇ ਲਈ ਵਰ, ਕਿਸੇ ਲਈ ਸਰਾਪ

ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਖੇਤੀ ਖੇਤਰ ਦਾ ਹਿੱਸਾ ਸੁੰਗੜ ਕੇ ਚਾਹੇ 18 ਫੀਸਦੀ ਤੇ ਆ ਗਿਆ ਹੈ ਪਰ ਆਪਣੇ ਰੁਜ਼ਗਾਰ ਤੇ ਗੁਜ਼ਾਰੇ ਪੱਖੋਂ ਮੁਲਕ ਦੀ ਲਗਭਗ ਦੋ-ਤਿਹਾਈ ਵਸੋਂ ਹਾਲੇ ਵੀ ਖੇਤੀ ਖੇਤਰ ਤੇ ਹੀ ਨਿਰਭਰ ਹੈ। ਖੇਤੀ ਖੇਤਰ ਨਾਲ ਬੱਝੀ ਇਸ ਭਾਰੀ ਬਹੁਗਿਣਤੀ ਨੂੰ ਸੋਕੇ ਦਾ ਨਾਂ ਸੁਣਦਿਆਂ ਹੀ ਡੋਬ ਪੈਣ ਲੱਗ ਜਾਂਦੇ ਹਨ। ਸੋਕੇ ਦਾ ਉਹਨਾਂ ਲਈ ਅਰਥ ਹੈ ਕਸ਼ਟ ਭਰੇ ਦਿਨ, ਕੰਮ ਦੀ ਤੇਟ, ਫਾਕੇ ਤੇ ਭੁੱਖਮਰੀ, ਕਰਜ਼ੇ ਲਈ ਲੇਲੜੀਆਂ ਤੇ ਇਹੋ ਜਿਹਾ ਹੋਰ ਕਈ ਕੁੱਝ। ਇਸ ਵੱਡੀ ਬਹੁਗਿਣਤੀ ਲਈ ਸੋਕਾ ਕਿਸੇ ਮਹਾਂ ਸਰਾਪ ਤੋਂ ਘੱਟ ਨਹੀਂ।
ਦੇਸ਼ਚ ਇੱਕ ਛੋਟੀ ਗਿਣਤੀਚ ਅਜਿਹਾ ਹਿੱਸਾ ਹੈ ਜਿਸਦਾ ਸੋਕੇ (ਜਾਂ ਅਜਿਹੀ ਕਿਸੇ ਹੋਰ ਆਫ਼ਤ) ਦਾ ਨਾਂ ਸੁਣਦਿਆਂ ਹੀ ਵਾਛਾਂ ਖਿੜ ਪੈਂਦੀਆਂ ਹਨ। ਸੋਕਾ ਉਹਨਾਂ ਲਈ ਆਫਤ-ਮੂੰਹ ਆਏ ਲੋਕਾਂ ਦੀ ਕੀਮਤ ਤੇ ਮੂੰਹ ਮੰਗੀ ਕਮਾਈ ਕਰਨ, ਰਾਹਤ ਫੰਡਾਂ ਨੂੰ ਹੜੱਪਣ, ਜ਼ਰੂਰੀ ਵਸਤਾਂ ਦੀ ਬਲੈਕ ਤੇ ਜਖੀਰੇਬਾਜ਼ੀ ਰਾਹੀਂ ਮੋਟੀ ਕਮਾਈ ਕਰਨ, ਭਾਰੀ ਵਿਆਜ਼ ਆਧਾਰਤ ਸੂਦਖੋਰੀ ਕਰਨ ਤੇ ਦਿਨਾਂ, ਮਹੀਨਿਆਂਚ ਅਮੀਰ ਬਣਨ ਦੇ ਮੌਕੇ ਲੈ ਕੇ ਆਉਂਦਾ ਹੈ। ਇਸ ਹਿੱਸੇਚ ਸ਼ਾਮਲ ਹਨ: ਭ੍ਰਿਸ਼ਟ ਅਫਸਰਸ਼ਾਹੀ, ਹੁਕਮਰਾਨ ਸਿਆਸਤਦਾਨ, ਜ਼ਖੀਰੇਬਾਜ਼, ਸੂਦਖੋਰ, ਜ਼ਿਮੀਂਦਾਰ ਤੇ ਆੜਤੀਏ ਆਦਿਕ। ਇਹ ਬਿਪਤਾ-ਮੂੰਹ ਆਏ ਲੋਕਾਂ ਲਈ ਜਾਰੀ ਰਾਹਤ ਫੰਡਾਂ ਦੇ ਵੱਡੇ ਹਿੱਸੇ ਖੁਦ ਡਕਾਰ ਲੈਂਦੇ ਹਨ ਅਤੇ ਬੈਕ, ਜ਼ਖੀਰੇਬਜ਼ੀ, ਮਹਿੰਗਾਈ ਤੇ ਸੂਦਖੋਰੀ ਰਾਹੀਂ ਮਜਬੂਰ ਲੋਕਾਂ ਦੀ ਛਿੱਲ ਪੱਟਦੇ ਹਨ। ਸੋਕੇ ਦੀ ਆਹਟ ਸੁਣਦਿਆਂ ਹੀ ਇਹ ਹਿੱਸਾ ਸਰਗਰਮ ਹੋ ਗਿਆ ਹੈ।
ਬੀ. ਜੇ. ਪੀ. ਦੇ ਐਮ. ਪੀ. ਕਿਰਿਤ ਸੋਮਈਆ ਨੇ ਦੋਸ਼ ਲਾਇਆ ਹੈ ਕਿ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਮਹਾਂਰਾਸ਼ਟਰਚ ਟੈਂਕਰ ਮਾਫੀਆ ਸਰਗਰਮ ਹੋ ਗਿਆ ਹੈ ਜੋ ਬੀ. ਐਮ. ਸੀ. ਤੋਂ ਇੱਕ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਟੈਂਕਰ ਭਰਾਕੇ ਅੱਗੇ ਇੱਕ ਰੁਪਏ ਪ੍ਰਤੀ ਲੀਟਰ ਜਾਂ ਇਸਤੋਂ ਵੀ ਵੱਧ ਮੁੱਲ ਤੇ ਪਾਣੀ ਵੇਚਕੇ ਭਾਰੀ ਕਮਾਈ ਕਰ ਰਿਹਾ ਹੈ। ਉਸ ਵੱਲੋਂ ਕਰਵਾਏ ਸਰਵੇ ਰਾਹੀਂ ਪਤਾ ਲੱਗਿਆ ਹੈ ਕਿ ਪਾਣੀ ਸਪਲਾਈ ਦੇ ਧੰਦੇਚ 48180 ਟੈਂਕਰ ਲੱਗੇ ਹੋਏ ਹਨ ਜਿਹਨਾਂ ਚੋਂ ਸਿਰਫ਼ 9181 ਟੈਂਕਰ ਹੀ ਬੀ. ਐਮ. ਸੀ. ਦੇ ਹਨ। ਯਕੀਨਨ ਹੀ ਇਸ ਟੈਂਕਰ ਮਾਫ਼ੀਏ ਨੂੰ ਸਰਕਾਰੀ ਤੇ ਪੁਲਸ ਅਫ਼ਸਰਾਂ ਦੀ ਹਮਾਇਤ ਤੇ ਸਿਆਸੀ ਸਰਪ੍ਰਸਤੀ ਹਾਸਲ ਹੋਵੇਗੀ। ਸੋਕੇ ਨਾਲ ਫ਼ਸਲਾਂ ਦੀ ਉਪਜ ਘਟਣ ਦੀਆਂ ਸੰਭਾਵਨਾਵਾਂ ਨੂੰ ਧਿਆਨਚ ਰੱਖਦਿਆਂ ਅਨੇਕਾਂ ਤਰ੍ਹਾਂ ਦੇ ਜਖੀਰੇਬਾਜ਼ ਸਰਗਰਮ ਹੋ ਗਏ ਹਨ। ਖ਼ਬਰਾਂ ਅਨੁਸਾਰ ਅਕਤੂਬਰ 2015 ਤੋਂ ਮਾਰਚ 2016 ਦੇ ਦੌਰਾਨ ਜ਼ਖੀਰੇਬਾਜ਼ਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਛੁਪਾਕੇ ਰੱਖੀਆਂ 1.3 ਲੱਖ ਟਨ ਦਾਲਾਂ ਪਕੜੀਆਂ ਗਈਆਂ ਹਨ।
ਜਿਵੇਂ ਜਿਵੇਂ ਸੋਕੇ ਦਾ ਕਹਿਰ ਗੰਭੀਰ ਹੁਦਾ ਜਾਵੇਗਾ, ਸੋਕਾ ਫੰਡਾਂ ਨੂੰ ਹੜੱਪਣ, ਮਹਿੰਗਾਈ ਤੇ ਬਨਾਉਟੀ ਥੁਣ ਰਾਹੀਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਚੱਕਣ, ¤ਚੀਆਂ ਦਰਾਂ ਤੇ ਅਨਾਜ ਤੇ ਪੈਸੇ ਕਰਜ਼ੇਚ ਦੇਣ ਅਤੇ ਬੇਵੱਸ ਸੋਕੇ-ਮਾਰੇ ਲੋਕਾਂ ਦੀ ਹੋਰ ਅਨੇਕਾਂ ਢੰਗਾਂ ਨਾਲ ਛਿੱਲ ਲਾਹੁਣ ਦੇ ਅਣਗਿਣਤ ਕਿੱਸੇ ਸਾਹਮਣੇ ਆਉਣਗੇ।

ਲੀਡਰਾਂ ਦੇ ਪਿਕਨਿਕੀ ਦੌਰੇ


ਜਿਹੜੇ ਸਿਆਸਤਦਾਨਾਂ ਤੇ ਮੰਤਰੀਆਂ ਨੇ ਆਪਣੇ ਏਅਰ-ਕੰਡੀਸ਼ਨ ਦਫ਼ਤਰਾਂ ਤੇ ਬੰਗਲਿਆਂ ਚੋਂ ਬਾਹਰ ਨਿੱਕਲ ਕੇ ਕਦੇ ਲੋਕਾਂ ਦੀ ਬਾਤ ਨਹੀਂ ਪੁੱਛੀ ਤੇ ਕਦੇ ਉਹਨਾਂ ਦੀਆਂ ਸਮੱਸਿਆਵਾਂ ਦੀ ਸਾਰ ਨਹੀਂ ਲਈ, ਉਹ ਹੁਣ ਸੋਕੇ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰਾਂ ਤੇ ਸੁਆਰ ਹੋ ਗਏ ਹਨ। ਇਹਨਾਂ ਸੋਕਾਗ੍ਰਸਤ ਸੂਬਿਆਂ ਵਿੱਚ ਪਾਣੀ ਦੀ ਭਾਰੀ ਕਿੱਲਤ ਦੇ ਬਾਵਜੂਦ, ਹਜ਼ਾਰਾਂ ਲੀਟਰ ਪਾਣੀ ਹੈਲੀਪੈਡਾਂ ਅਤੇ ਸੜਕਾਂ ਤੇ ਬਰਬਾਦ ਕੀਤਾ ਜਾ ਰਿਹਾ ਹੈ। ਬੰਬਈ ਹਾਈ ਕੋਰਟ ਨੇ ਸੋਕਾ-ਗ੍ਰਸਤ ਮਹਾਂਰਾਸ਼ਟਰਚ ਕ੍ਰਿਕਟ ਮੈਚ ਦੇ ਮੁਕਾਬਲਿਆਂ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਹਨਾਂ ਮੈਚਾਂ ਲਈ ਕ੍ਰਿਕਟ ਪਿੱਚਾਂ ਤਿਆਰ ਕਰਨ ਤੇ 64 ਲੱਖ ਲੀਟਰ ਪਾਣੀ ਲਈ ਲੋਕਾਂਚ ਖਿੱਚਾਧੂਹੀ ਤੇ ਝੜਪਾਂ ਹੋ ਰਹੀਆਂ ਹਨ, ਸੋਕੇ ਦਾ ਜਾਇਜ਼ਾ ਲੈਣ ਲਈ ਆਏ ਮਾਲ ਮੰਤਰੀ ਏਕਨਾਥ ਖਾਡਸੇ ਦੇ ਹੈਲੀਕਾਪਟਰ ਦੇ ਉਤਰਨ ਲਈ ਬਣੀ ਹੈਲੀਪੈਡ ਤੇ ਦਸ ਹਜ਼ਾਰ ਲੀਟਰ ਪਾਣੀ ਵਹਾਅ ਦਿੱਤਾ ਗਿਆ। ਮਹਾਂਰਾਸ਼ਟਰ ਦੀ ਹੀ ਇੱਕ ਹੋਰ ਮੰਤਰੀ ਬੀਬੀ ਪੰਕਜਾ ਮੁੰਡੇ ਸੋਕੇ ਦੀ ਹਾਲਤ ਦੇ ਜਾਇਜ਼ੇ ਦੇ ਨਾਂ ਹੇਠ ਸੈਲਫੀਆਂ ਲੈਂਦੀ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਸੋਕੇ ਦੇ ਜਾਇਜ਼ੇ ਦੇ ਨਾਂ ਹੇਠ ਕਰਨਾਟਕ ਦਾ ਮੁੱਖ ਮੰਤਰੀ ਸਿੱਧਾ ਰਮੱਈਆ ਤੇ ਯੂ. ਪੀ. ਦਾ ਮੁੱਖ ਮੰਤਰੀ ਅਖਿਲੇਸ਼ ਯਾਦਵ ਹੈਲੀਕਾਪਟਰਾਂ ਦੇ ਝੂਟੇ ਲੈਂਦੇ ਤੇ ਹਜ਼ਾਰਾਂ ਲੀਟਰ ਕੀਮਤੀ ਪਾਣੀ ਰੋੜਦੇ ਵੇਖੇ ਜਾ ਸਕਦੇ ਹਨ। ਪਾਣੀ ਦੇ ਘੋਰ ਸੰਕਟ ਦੀਆਂ ਹਾਲਤਾਂਚ ਇਹਨਾਂ ਲੀਡਰਾਂ ਵੱਲੋਂ ਆਪਣੇ ਪਾਖੰਡੀ ਦੌਰਿਆਂ ਲਈ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਇਹਨਾਂ ਦੇ ਲੋਕ-ਵਿਰੋਧੀ ਕਿਰਦਾਰ ਦਾ ਹੀ ਪ੍ਰਮਾਣ ਹੋ ਨਿੱਬੜਦੀ ਹੈ।

ਕੁਦਰਤੀ ਆਫ਼ਤਾਂ ਦੀ ਮਾਰ, ਹਾਕਮ ਜਿੰਮੇਵਾਰ

ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਭਾਰੀ ਛੇੜਛਾੜ ਤੇ ਫੈਲਾਏ ਜਾ ਰੇਹ ਪ੍ਰਦੂਸ਼ਣ ਸਦਕਾ ਜਲਵਾਯੂਚ ਆ ਰਹੇ ਪਰਿਵਰਤਨ ਲਈ ਮਨੁੱਖ ਇੱਕ ਹੱਦ ਤੱਕ ਜ਼ਿੰਮੇਵਾਰ ਹੈ। ਫਿਰ ਵੀ ਮੀਂਹ, ਹਨੇਰੀ, ਝੱਖੜ-ਝੋੜੇ, ਸੋਕੇ, ਗਰਮੀ, ਬਰਫ਼ਬਾਰੀ ਤੇ ਹੜ੍ਹਾਂ ਵਰਗੇ ਵਰਤਾਰੇ ਹਾਲੇ ਮਨੁੱਖੀ ਮਰਜ਼ੀ ਤੋਂ ਬੇਵਾਹਰੇ ਹਨ। ਹਾਂ, ਅੱਜ ਵਿਗਿਆਨ ਨੇ ਇੰਨਾ ਕੁ ਵਿਕਾਸ ਜ਼ਰੂਰ ਕਰ ਲਿਆ ਹੈ ਕਿ ਜੇਕਰ ਮਨੁੱਖ ਚਾਹੇ ਤਾਂ ਇਹਨਾਂ ਵਰਤਾਰਿਆਂ ਦੇ ਨਾਂਹ-ਪੱਖੀ ਅਸਰਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਜੇਕਰ ਸੋਕੇ ਦੀ ਹੀ ਗੱਲ ਕਰਨੀ ਹੋਵੇ ਤਾਂ ਅਸਟਰੇਲੀਆਚ ਕਈ ਭਾਗਾਂਚ ਐਤਕੀਂ ਲਗਾਤਾਰ ਨੌਵੇਂ ਸਾਲ ਸੋਕਾ ਪਿਆ ਹੈ ਤੇ ਅਮਰੀਕਾਚ ਚੌਥਾ ਲਗਾਤਾਰ ਸੋਕਾ ਹੈ। ਪਰ ਉਥੇ ਸੋਕੇ ਦੇ ਪੈਣ ਵਾਲੇ ਪ੍ਰਭਾਵਾਂ ਨਾਲ ਮੜਿੱਕਣ ਲਈ ਅਗਾਊਂ ਪ੍ਰਬੰਧ ਕੀਤੇ ਹੋਣ ਕਾਰਨ ਨਾ ਕਦੇ ਪਾਣੀ ਦੀ ਘਾਟ ਤੇ ਨਾ ਭੁੱਖਮਰੀ ਨਾਲ ਮੌਤਾਂ ਹੋਈਆਂ ਹਨ। ਇਹਨਾਂ ਮੁਲਕਾਂਚ ਪਾਣੀ ਸਪਲਾਈ ਲਈ ਵਿਛਾਈਆਂ ਪਾਈਪਾਂਚ ਵੱਧ ਤੋਂ ਵੱਧ 10 ਫ਼ੀਸਦੀ ਲੀਕੇਜ ਹੁੰਦੀ ਹੈ ਜਦਕਿ ਲਾਤੂਰ ਮਿਉਂਸਪਲ ਕਮੇਟੀ ਦੇ ਸਾਬਕਾ ਚੀਫ਼ ਇੰਜੀਨੀਅਰ ਸੂਰੀਆ ਕਾਂਤ ਵੈਦਿਆ ਅਨੁਸਾਰ ਮਰਾਠਵਾੜਾਚ ਪਾਣੀ ਲੀਕੇਜ ਦੀ ਦਰ 60 ਤੋਂ 80 ਫੀਸਦੀ ਹੈ। ਉਸ ਅਨੁਸਾਰ ਜੇ ਇਸ ਸਮੱਸਿਆ ਨੂੰ ਵੇਲੇ ਸਿਰ ਹੱਲ ਕਰ ਲਿਆ ਜਾਂਦਾ ਤਾਂ ਲਾਤੂਰਚ ਮੌਜੂਦਾ ਪਾਣੀ ਸੰਕਟ ਤੋਂ ਬਚਿਆ ਜਾ ਸਕਦਾ ਸੀ। ਨਾ ਅਹਿਲ ਤੇ ਭ੍ਰਿਸ਼ਟ ਭਾਰਤੀ ਰਾਜ-ਪ੍ਰਬੰਧ ਅਧੀਨ ਦਹਾਕਿਆਂ ਬੱਧੀਂ ਸਮੱਸਿਆਵਾਂ ਹੱਲ ਲਈ ਲਟਕਦੀਆਂ ਰਹਿੰਦੀਆਂ ਹਨ। ਜਦ ਕੋਈ ਮੁਰੰਮਤ ਕੀਤੀ ਵੀ ਜਾਂਦੀ ਹੈ ਤਾਂ ਭ੍ਰਿਸ਼ਟਾਚਾਰ ਸਦਕਾ ਘਟੀਆ ਮਾਲ ਦੀ ਵਰਤੋਂ ਕਰਕੇ ਇਹ ਛੇਤੀ ਹੀ ਮੁੜ ਨਕਾਰਾ ਹੋ ਜਾਂਦੀ ਹੈ।
ਖੇਤੀ ਖੇਤਰਚ ਸੋਕੇ ਦੇ ਪ੍ਰਭਾਵ ਨੂੰ ਘਟਾਉਣ ਲਈ ਪਾਣੀ ਦੀ ਸਾਂਭ-ਸੰਭਾਲ, ਯੋਗ ਪ੍ਰਬੰਧ ਤੇ ਵੰਡ-ਵੰਡਾਈ ਪ੍ਰਣਾਲੀ, ਢੁਕਵੇਂ ਫਸਲੀ-ਚੱਕਰ, ਐਗਰੋ-ਫੋਰੈਸਟਰੀ ਜਿਹੇ ਅਨੇਕ ਕਦਮ ਚੁੱਕਣ ਦੀ ਲੋੜ ਹੈ ਜਿਸ ਲਈ ਖੇਤੀਚ ਕਾਫ਼ੀ ਪੂੰਜੀ-ਨਿਵੇਸ਼ ਦੀ ਜ਼ਰੂਰਤ ਹੈ। ਅਰਧ-ਜਗੀਰੂ ਲੁੱਟ ਤੇ ਸੂਦਖੋਰੀ ਕਰਜ਼ੇ ਦੇ ਦਬਾਏ ਵੱਡੀ ਗਿਣਤੀ ਕਿਸਾਨਾਂ ਦੀ ਅਜਿਹਾ ਪੂੰਜੀ-ਨਿਵੇਸ਼ ਕਰਨ ਦੀ ਪਰੋਖੋਂ ਨਹੀਂ। ਜੇ ਸਰਕਾਰ ਕਿਸਾਨਾਂ ਨੂੰ ਲੁੱਟ ਦੇ ਇਸ ਮੱਕੜ-ਜਾਲ ਚੋਂ ਕੱਢਣ ਲਈ ਢੁਕਵੇਂ ਜ਼ਮੀਨੀ ਸੁਧਾਰ ਕਰੇ, ਖੇਤੀਚ ਵੱਡੇ ਪੱਧਰ ਤੇ ਸਰਗਰਮੀ ਪੂੰਜੀ-ਨਿਵੇਸ਼ ਕਰੇ ਜਾਂ ਅਜਿਹਾ ਨਿਵੇਸ਼ ਕਰਨ ਲਈ ਕਿਸਾਨਾਂ ਨੂੰ ਸਸਤੇ ਵਿਆਜ਼ ਤੇ ਲੰਮੀ ਮਿਆਦ ਦੇ ਕਰਜ਼ੇ ਦੇਵੇ ਤਾਂ ਪਾਣੀ ਦੀ ਸੰਭਾਲ, ਪਾਣੀ ਬਚਾਊ ਪਰਣਾਲੀਆਂ ਰਾਹੀਂ ਸਿੰਜਾਈ ਤੇ ਢੁਕਵੀਆਂ ਫਲਸਾਂ ਦੀ ਕਾਸ਼ਤ ਰਾਹੀਂ ਪਾਣੀ ਦੇ ਸੰਕਟ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ - ਸੋਕੇ ਦੇ ਅਸਰਾਂ ਨੂੰ ਘਟਾਇਆ ਜਾ ਸਕਦਾ ਹੈ। ਭਾਰਤੀ ਹਾਕਮ ਵੱਡੇ ਕਾਰਪੋਰੇਟ ਘਰਾਣਿਆਂ ਲਈ ਤੇਜ਼-ਰਫ਼ਤਾਰ ਹਾਈਵੇ, ਬੰਦਰਗਾਹਾਂ, ਬਿਜਲੀ ਗਰਿੱਡਾਂ, ਤੇ ਹੋਰ ਸੰਚਾਰ-ਪ੍ਰਣਾਲੀਆਂ ਵਿਕਸਤ ਕਰਨ ਲਈ ਅਰਬਾਂ-ਖਰਬਾਂ ਰੁਪਏ ਖਰਚ ਕਰ ਰਹੇ ਹਨ ਪਰ ਖੇਤੀਚ ਪੂੰਜੀ-ਨਿਵੇਸ ਕਰਨ ਤੋਂ ਉ¤ਕਾ ਹੀ ਹੱਥ ਖਿੱਚ ਲਿਆ ਹੈ। ਇਹੋ ਵਜ੍ਹਾ ਹੈ ਕਿ ਹਰ ਸਾਲ ਪਹਿਲਾਂ ਸੋਕੇ ਤੇ ਫਿਰ ਹੜ੍ਹਾਂ ਨਾਲ ਜਾਨ-ਮਾਲ ਤੇ ਫਸਲਾਂ ਦੀ ਬੇਅੰਤ ਤਬਾਹੀ ਹੁੰਦੀ ਆ ਰਹੀ ਹੈ ਪਰ ਸਰਕਾਰ ਹੱਥ ਤੇ ਹੱਥ ਧਰਕੇ ਬੈਠੀ ਦੇਖਦੀ ਤੇ ਫੋਕੇ ਧਰਵਾਸੇ ਦੇ ਕੇ ਡੰਗ ਟਪਾਉਂਦੀ ਆ ਰਹੀ ਹੈ।
ਸੋਕੇ ਵਿਰੁੱਧ ਲੜਾਈਚ ਪਾਣੀ ਦੀ ਸਾਂਭ ਸੰਭਾਲ ਤੋਂ ਇਲਾਵਾ ਇਸਦੀ ਯੋਗ ਵਰਤੋਂ ਦੀ ਵੀ ਵੱਡੀ ਮਹੱਤਤਾ ਹੈ। ਪੌਣਪਾਣੀ ਅਨੁਸਾਰ ਢੁਕਵੀਂ ਖੇਤੀ ਪਾਣੀ ਦੀ ਅਣਉਚਿਤ ਵਰਤੋਂ ਰੋਕਣ ਲਈ ਨਿਹਾਇਤ ਜ਼ਰੂਰੀ ਹੈ। ਉਦਾਹਰਣ ਲਈ ਮਰਾਠਵਾੜਾ ਤੇ ਪੰਜਾਬ ਘੱਟ ਬਾਰਸ਼ ਵਾਲੇ ਇਲਾਕੇ ਹਨ। ਇਹਨਾਂਚ ਭਾਰੀ ਮਾਤਰਾਚ ਪਾਣੀ ਦੀ ਮੰਗ ਕਰਨ ਵਾਲੇ ਗੰਨੇ ਤੇ ਝੋਨੇ ਦੀ ਕਾਸ਼ਤ ਉਚਿਤ ਨਹੀਂ। ਪੰਜਾਬਚ ਝੋਨੇ ਦੀ ਕਾਸ਼ਤ ਨੇ ਨਾ ਸਿਰਫ਼ ਪਾਣੀ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ ਸਗੋਂ ਹਵਾ, ਪਾਣੀ, ਮਿੱਟੀ ਤੇ ਖਾਧ-ਪਦਾਰਥਾਂ ਦੇ ਪ੍ਰਦੂਸ਼ਣਚ ਮਾਰੂ ਵਾਧਾ ਕੀਤਾ ਹੈ। ਕਿਸਾਨਾਂ ਨੂੰ ਢੁਕਵੀਂ ਤੇ ਲਾਹੇਵੰਦੀ ਖੇਤੀ ਲਈ ਪ੍ਰੇਰਿਤ ਕਰਨ ਤੇ ਮਦਦ ਦੇਣ ਦੀ ਥਾਂ ਆਪਣੀਆਂ ਸੌੜੀਆਂ ਗਰਜਾਂ ਲਈ ਹੁਕਮਰਾਨ ਟੋਲੇ ਪੰਜਾਬ ਨੂੰ ਤਬਾਹੀ ਦੇ ਮੂੰਹ ਧੱਕ ਰਹੇ ਹਨ। ਉਚਿਤ ਯੋਜਨਾਬੰਦੀ, ਢਾਂਚਾ-ਉਸਾਰੀ ਅਤੇ ਜ਼ਮੀਨੀ ਰਿਸ਼ਤਿਆਂਚ ਲੋਕ-ਪੱਖੀ ਤਬਦੀਲੀ ਕੀਤੇ ਬਿਨਾਂ ਕੁਦਰਤੀ ਕਰੋਪੀਆਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾਂ ਸੀਮਤ ਨਹੀਂ ਕੀਤਾ ਜਾ ਸਕਦਾ। ਇਹਨਾਂ ਕੁਦਰਤੀ ਕਰੋਪੀਆਂ ਦੇ ਮਾੜੇ ਅਸਰਾਂ ਨੂੰ ਸੀਮਤ ਕਰਨ ਦੀ ਲੜਾਈ ਭਾਰਤਚ ਲੋਕ-ਵਿਰੋਧੀ ਰਾਜ ਦਾ ਖਾਤਮਾ ਕਰਕੇ ਲੋਕ-ਪੱਖੀ ਰਾਜ ਸਿਰਜਣ ਦੀ ਲੜਾਈ ਦਾ ਹੀ ਅਨਿੱਖੜ ਤੇ ਲਾਜ਼ਮੀ ਹਿੱਸਾ ਹੈ।

No comments:

Post a Comment