Saturday, March 25, 2017

29. ਚੰਮ

ਜਾਤ, ਜਮਾਤ, ਜ਼ਮੀਨ ਅਤੇ ਜ਼ਮੀਰ ਦੇ ਸੁਆਲ ਬਾਰੇ
ਸੰਜੀਦਾ ਸੰਵਾਦ ਛੇੜਦੀ ਫ਼ਿਲਮਚੰਮ

-ਅਮੋਲਕ ਸਿੰਘ
ਆਪਣਾ ਪਾਸ਼’, ‘ਆਤੂ ਖੋਜੀਅਤੇਨਾਬਰਫ਼ਿਲਮਾਂ ਦੀ ਸਫ਼ਲ ਨਿਰਦੇਸ਼ਨਾ ਦੀ ਲੜੀ ਉਪਰੰਤ ਫ਼ਿਲਮਸਾਜ਼ ਰਾਜੀਵ ਦੁਆਰਾ ਨਿਰਦੇਸ਼ਤ ਸੱਜਰੀ ਫ਼ਿਲਮਚੰਮ’, ਸਾਡੇ ਚੌਗਿਰਦੇ ਪਰਿਕਰਮਾ ਕਰਦੇ ਦਰਸ਼ਨ, ਰਾਜਨੀਤੀ, ਆਰਥਕ, ਸਮਾਜਕ, ਸਭਿਆਚਾਰਕ, ਮਨੋਵਿਗਿਆਨਕ ਅਤੇ ਕਲਾ ਜਗਤ ਅੰਦਰ ਮਘਦੇ ਭਖ਼ਦੇ ਸੁਆਲਾਂ ਬਾਰੇ ਸੰਜੀਦਾ, ਮੁੱਲਵਾਨ ਸੰਵਾਦ ਛੇੜੇਗੀ
ਇਸ ਫ਼ਿਲਮ ਦਾ ਕੌਮਾਂਤਰੀ ਕੈਨਜ਼ ਫ਼ਿਲਮ ਉਤਸਵ ਵਿੱਚ 22 ਤੋਂ 28 ਮਈ ਦਰਮਿਆਨ 2017 ਸ਼ਾਰਟ ਫ਼ਿਲਮ ਕਾਰਨਰ ਲਈ ਚੁਣੇ ਜਾਣਾ ਲੋਕ-ਪੱਖੀ ਕਲਾ ਸੰਸਾਰ ਨਾਲ ਜੁੜੇ ਵਡੇਰੇ ਪਰਿਵਾਰ ਲਈ ਮਾਣਮੱਤੀ ਖ਼ਬਰ ਹੈ
ਮਾਨਵੀ ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਤੰਦਾਂ ਦੀ ਤ੍ਰਿਵੈਣੀ ਨਾਲ ਜੁੜੇ ਜਾਤ ਅਤੇ ਜਮਾਤ ਦੇ ਅਹਿਮ ਸੁਆਲਾਂ ਉਪਰ ਸਾਰਥਕ ਚਿੰਤਨ, ਕੇਂਦਰਤ ਕਰੇਗੀਫ਼ਿਲਮਚੰਮਉਸ ਤਿੱਖੇ ਦੌਰ ਅੰਦਰ ਪੈਰ ਧਰਾ ਕਰ ਰਹੀ ਹੈ ਜਦੋਂ ਜਾਤ-ਪਾਤ, ਫ਼ਿਰਕੇ, ਧਰਮ ਆਦਿ ਦੇ ਅਧਾਰਤੇ ਸਮਾਜ ਅੰਦਰ ਧੌਂਸ ਜਗਾਉਣ ਅਤੇ ਅੰਨੇ੍ਹ ਕੌਮਵਾਦ ਦੇ ਝੱਖੜ ਝੁਲਾਉਣ ਦਾ ਕੁਕਰਮ ਨਿਰਭੈ ਹੋ ਕੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈਅਜੇਹੀ ਕੁਲੈਹਣੀ ਰੁੱਤ ਅੰਦਰ ਫ਼ਿਲਮਚੰਮ’, ਅਸਲ ਲੋਕ-ਸਰੋਕਾਰਾਂ ਅਤੇ ਵਿਗਿਆਨਕ-ਜਮਾਤੀ ਨਜ਼ਰੀਏ ਭਰੇ ਸੁਲੱਖਣੇ ਮੌਸਮ ਦਾ ਨਵਾਂ ਗੀਤ ਛੇੜੇਗੀ
ਫਿਲਮ ਦੀ ਪਿੱਠ ਭੂਮੀ ਵਿੱਚ ਗੁਰੂ ਰਵਿਦਾਸ, ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਫਲਸਫ਼ੇ ਨੂੰ ਸਮਾਂ, ਸਥਾਨ ਅਤੇ ਹਾਲਾਤ ਦੇ ਚੌਖਟੇ ਵਿੱਚ ਰੱਖਦਿਆਂ, ਵਿਗਿਆਨਕ ਕਸਵੱਟੀਤੇ ਪਰਖਦਿਆਂ ਬਹੁਤ ਹੀ ਸੰਤੁਲਤ ਅਤੇ ਢੁਕਵੇਂ ਅੰਦਾਜ਼ ਅਮੀਰ ਤੱਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈਬੇਗਮਪੁਰਾ’, ‘ਜਮੀਨ ਦੀ ਵੰਡਅਤੇਸਮਾਜਕ ਬਰਾਬਰੀਦੀ ਬਹੁ-ਪੜਾਵੀ ਜੱਦੋ-ਜਹਿਦ ਨੂੰ ਠੋਸ ਮੁੱਦਿਆਂ, ਜਨਤਕ ਲਾਮਬੰਦੀ, ਜਨਤਕ ਸੰਗਰਾਮ ਅਤੇ ਜਨਤਕ ਪੁੱਗਤ ਦੀ ਸਥਾਪਤੀ ਕਰਨ ਵੱਲ ਵਿਸ਼ੇਸ਼ ਧਿਆਨ ਖਿੱਚਣਾ ਫ਼ਿਲਮ ਦਾ ਹਾਸਲ ਹੈ
ਬੇਗਮਪੁਰਾ ਸ਼ਹਿਰ ਕੇ ਨਾਓ... ਦੇ ਸ਼ਬਦ ਨਾਲ ਪਰਦੇ ਉਪਰ ਦਸਤਕ ਦਿੰਦੀ ਫ਼ਿਲਮ ਗਹਿਰੇ ਅਰਥ ਸਿਰਜਦੀ ਹੈਫ਼ਿਲਮ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਟਕਰਾਵੇਂ ਹਿੱਤਾਂ ਨੂੰ ਰੂਪਮਾਨ ਕਰਦੀ ਇਹ ਵਿਸ਼ਵਾਸ਼ ਪਕੇਰਾ ਕਰਦੀ ਹੈ ਕਿ ਸਾਧਨ ਵਿਹੁਣੇ, ਕਮਾਊ ਲੋਕ ਹੀ ਅਸਲ ਸਮਾਜ ਦੇ ਸਿਰਜਣਹਾਰੇ ਹਨਜਦੋਂ ਇਹਨਾਂ ਦੇ ਮੱਥੇ ਦੀ ਲੋਅ ਕੰਮੀਆਂ ਵਿਹੜੇ ਰੌਸ਼ਨੀ ਕਰਦੀ ਹੈ ਤਾਂ ਡਾਢਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ
.ਧੀਰ ਅਤੇ ਨਾਬਰ ਫ਼ਿਲਮ ਪ੍ਰੋਡਕਸ਼ਨ ਦੀ ਫ਼ਿਲਮਚੰਮਭਗਵੰਤ ਰਸੂਲਪੁਰੀ ਅਤੇ ਡਾ. ਸੁਖਪ੍ਰੀਤ ਸੁੱਖ ਦੀਆਂ ਕਹਾਣੀਆਂ ਉਪਰ ਅਧਾਰਤ ਹੈ ਅਤੇ ਇਸਦੀ ਪਟਕਥਾ ਨਵੀਂ ਰੂਹ ਫੂਕਣ ਦਾ ਕਾਰਜ ਸੁਰਿੰਦਰ ਦੀ ਮਿਹਨਤ ਸੰਗ ਹੋਇਆ ਮੂੰਹੋਂ ਬੋਲਦਾ ਹੈ
ਰਾਜੀਵ ਦੀ ਨਿਰਦੇਸ਼ਨਾ, ਕੈਮਰਾਮੈਨ ਸੋਨੇਸ਼ਵਰ ਦੇ ਕੈਮਰੇ ਦੀ ਉੱਡਦੀਆਂ ਫੜਦੀ ਅੱਖ ਅਤੇ ਹਥਲੇ ਸਮੀਖਿਆਕਾਰ ਦੀ ਕਲਮ ਤੋਂ ਲਿਖੇ ਗੀਤਸਾਂਝਾ ਚੁੱਲ੍ਹਾ, ਸਾਂਝੀ ਖੇਤੀ, ਸਾਂਝੇ ਨਗਰ ਵਸਾਵਾਂਗੇਅਤੇਤੋੜਕੇ ਸ਼ਿਕਾਰੀਆਂ ਦੇ ਜਾਲ ਨੂੰ ਅੰਬਰਾਂ ਨੂੰ ਉਡ ਚੱਲੀਏਫ਼ਿਲਮ ਸੰਗੀਤਕ ਪਰਵਾਜ਼ ਭਰਦੇ ਹਨ
ਮਰੇ ਪਸ਼ੂਆਂ ਦੀਆਂ ਖੱਲਾਂ ਲਾਹੁਣ ਦੇ ਜੱਦੀ ਪੁਸ਼ਤੀ ਕਿੱਤੇ ਨਾਲ ਜੁੜੇ ਪਰਿਵਾਰ ਦੁਆਲੇ ਘੁੰਮਦੀ ਫ਼ਿਲਮ ਦੀ ਕਹਾਣੀ ਅਸਲ ਦੱਬੇ ਕੁਚਲੇ ਸਮਾਜ ਦੀ ਕਹਾਣੀ ਦਾ ਸ਼ੀਸ਼ਾ ਵਿਖਾਉਂਦੀ ਹੈਮੌਤ ਦੇ ਜਬ੍ਹਾੜਿਆਂ ਪੁੱਜੇ ਪਸ਼ੂਆਂ ਨੂੰ ਵੀ ਬਚਾਉਣ ਲਈ ਜੋਖਮ ਉਠਾਉਣ ਵਾਲੇ, ਆਪਣੀਆਂ ਅੱਖਾਂ ਦੇ ਤਾਰਿਆਂ ਨਾਲੋਂ ਵੀ ਪਸ਼ੂਆਂ ਨੂੰ ਵੱਧ ਮੋਹ ਕਰਨ ਵਾਲੇ ਇਹ ਕਾਮੇਂ ਅੰਦਰੋਂ ਕਿੰਨੇ ਸੂਖਮ, ਸੰਵੇਦਨਸ਼ੀਲ ਹੁੰਦੇ ਹਨਅਜੇਹੀਆਂ ਝਲਕਾਂ ਨਾਲ ਭਰਪੂਰ ਇਹ ਫ਼ਿਲਮ ਧਰਤੀ ਦੀਆਂ ਹਕੀਕਤਾਂ ਨਾਲ ਜੁੜੇ ਵਰਗ ਦੀ ਆਮ ਕਰਕੇ ਅਣਛੋਹੀ ਰਹਿ ਰਹੀ ਕਹਾਣੀ ਪਰਦੇ ਉਪਰ ਉਤਾਰਦੀ ਹੈ
ਫਿਲਮ ਇੱਕ ਘਰ, ਪੂਰੇ ਸਮਾਜ ਦਾ, ਇਕ ਪਿੰਡ, ਪੂਰੇ ਮੁਲਕ ਦਾ ਦਰਪਣ ਪੇਸ਼ ਕਰਦਾ ਹੈਪਿੰਡ ਸਰਪੰਚੀ ਦੀ ਚੋਣ ਦਾ ਅਖਾੜਾ ਮਘਦਾ ਹੈਹਾਕਮ ਅਤੇ ਨਛੱਤਰ, ਸਰਪੰਚੀ ਜਿੱਤਣ ਲਈ ਆਮ ਲੋਕਾਂ ਨੂੰ ਆਪੋ ਆਪਣੀ ਜੇਬ ਪਾਈ ਵੋਟ-ਪਰਚੀ ਸਮਝਕੇ ਬਲ ਅਤੇ ਛਲ ਦੇ ਵੰਨ-ਸੁਵੰਨੇ ਦਾਅ ਖੇਡਦੇ ਹਨਹਾਕਮ ਅਤੇ ਨਛੱਤਰ ਉਪਰੋਂ ਭਾਵੇਂ ਇਕ ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਪ੍ਰਤੀਤ ਹੁੰਦੇ ਹਨ ਪਰ ਇਹਨਾਂ ਦੇ ਜਮਾਤੀ ਹਿੱਤ ਸਾਂਝੇ ਹਨਆਪਣੇ ਅਮਲ ਪੱਖੋਂ ਦੋਵੇਂ ਦੁੱਧ ਧੋਤੇ ਨਹੀਂਚੋਣ, ਪਿੰਡ ਵੰਡੀਆਂ ਪਾਉਣ, ਪਰਿਵਾਰਾਂ ਦੇ ਜੀਆਂ ਅੰਦਰ ਵੀ ਇੱਕ ਦੂਜੇ ਪ੍ਰਤੀ ਕੁੜੱਤਣ ਭਰਨ ਅਤੇ ਪਾੜਨ ਦਾ ਕੰਮ ਕਰਦੀ ਹੈਸਰਪੰਚ ਦੀ ਚੋਣ ਲੜਨ ਵਾਲੇ ਧੜਿਆਂ ਦੀਆਂ ਡੋਰਾਂ ਦੇ ਤੁਣਕੇ ਮਾਰਨ ਦੇ ਅਧਿਕਾਰ ਕਿਵੇਂ ਹਾਕਮ ਸਿਆਸੀ ਜ਼ੋਰਾਵਰ ਧੜਿਆਂ ਕੋਲ ਰਾਖਵੇਂ ਹਨਫ਼ਿਲਮ ਇਸ ਜਟਿਲ ਪ੍ਰਬੰਧ ਦੇ ਪਿੰਡ ਤੋਂ ਚੱਲਕੇ ਮੁਲਕ ਦੀ ਰਾਜਨੀਤੀ ਦੇ ਸਿਖਰ ਤੱਕ ਜੁੜੇ ਤਾਣੇ-ਬਾਣੇ ਦੀ ਅੰਤਰ ਤਸਵੀਰ ਸਮਝਣ ਲਈ ਦਰਸ਼ਕਾਂ ਅੰਦਰ ਨਵੀਂ ਸੋਚ ਦਾ ਸੰਚਾਰ ਕਰਦੀ ਹੈ
ਪਿੰਡ ਸਰਪੰਚੀ ਜਿੱਤਕੇ ਹਾਕਮ, ਹੱਡਾਰੋੜੀ ਠੇਕੇਤੇ ਦੇਣ ਦਾ ਫੈਸਲਾ ਕਰ ਲੈਂਦਾ ਹੈਉਹ ਕੀਪੇ ਦੇ ਅੱਗੇ ਪਿੱਛੇ ਦੋਹਰੇ ਕਿਰਦਾਰ ਦਾ ਨੁਮਾਇਸ਼ ਲਾਉਂਦਾ ਹੈਕਿਸੇ ਨੂੰ ਵੀ ਵੋਟਾਂ ਪਾਉਣ ਤੋਂ ਨਾਬਰ ਹੋਏ ਕੀਪੇ ਨੂੰ ਗੋਡਿਆਂ ਪਰਨੇ ਕਰਨ ਲਈ ਹੱਡਾ ਰੋੜੀ ਦਾ 45,000 ਰੁਪਿਆਂ ਠੇਕਾ ਭਰਨ ਦੇ ਹੁਕਮ ਚਾੜ੍ਹ ਦਿੰਦਾ ਹੈਹੱਡਾਰੋੜੀ ਦਾ ਠੇਕਾ ਭਰਨ ਲਈ ਪੈਸੇ ਇਕੱਠੇ ਕਰਨ ਦੀ ਸਿਰ ਪਈ ਬਿਪਤਾ, ਆਪਣੇ ਪਰਾਏ ਸਭਨਾਂ ਰਿਸ਼ਤਿਆਂ ਦੀ ਹਕੀਕੀ ਨਿਸ਼ਾਨਦੇਹੀ ਕਰਵਾ ਦਿੰਦੀ ਹੈ
ਕੀਪੇ ਦੇ ਜਾਤੀ, ਸਮਾਜਕ ਭਾਈਚਾਰੇਚੋਂ ਹੁੰਦਾ ਹੋਇਆ ਹੀ ਖੱਲਾਂ ਦਾ ਆੜ੍ਹਤੀਆ, ਉਧਾਰੇ ਪੈਸੇ ਮੰਗਣ ਗਏ ਕੀਪੇ ਨੂੰ ਹੀ ਉਲਟਾ ਨਸੀਹਤਾਂ ਦੇਣਤੇ ਉਤਰ ਆਉਂਦਾ ਹੈ, ‘ਦੇਖ ਕੀਪਿਆ ਜਦ ਤੂੰ ਸਰਪੰਚ ਨੂੰ ਵੋਟ ਨੀ ਪਾਈ ਹੁਣ ਉਹਨੇ ਫੇਰ ਹੱਡਾਰੋੜੀ ਤਾਂ ਠੇਕੇਤੇ ਦੇਣੀ ਹੀ ਸੀਨਿੱਕੇ ਭਰਾ ਮੇਵੀ ਵੀ ਕਈ ਉਤਰਾ ਚੜ੍ਹਾਅ ਆਉਂਦੇ ਹਨ ਕਿ ਜੇ ਵੋਟ ਪਾਈ ਹੁੰਦੀ ਤਾਂ ਮੈਨੂੰ ਨੌਕਰੀ ਮਿਲ ਜਾਣੀ ਸੀਉਹਨੂੰ ਗਹਿਰੀ ਰੰਜਸ਼ ਦਾ ਪਾਰਾ ਚੜ੍ਹਦਾ ਹੈ ਕਿ,‘ਵੱਡਾ ਭਰਾ ਕੀਪਾ ਗਿਟਾਰ ਦੇ ਜ਼ਮਾਨੇ ਅਜੇ ਵੀ ਬਾਪੂ ਵਾਲੀ ਸਾਰੰਗੀ ਵਜਾਈ ਜਾਂਦੈਭਾਵ ਮਰੇ ਪਸ਼ੂਆਂ ਦਾ ਗੰਦ ਚੁੱਕਣ ਦਾ ਧੰਦਾ ਕਰੀਂ ਜਾਂਦਾ
ਮੇਵੀ ਨੂੰ ਉਸਦਾ ਇੱਕ ਦੋਸਤ ਸ਼ਹਿਰੀ ਜ਼ਿੰਦਗੀ ਨੌਕਰੀ, ਮਾਲ ਪਲਾਜ਼ਿਆਂ, ਵਟਸ ਐਪ ਅਤੇ ਐਸ਼ੋ ਇਸ਼ਰਤ ਭਰੀ ਜ਼ਿੰਦਗੀ ਜੀਣ ਦੇ ਸੁਪਨੇ ਪੈਗ ਘੋਲਕੇ ਪਿਆਉਂਦਾ ਹੈ
ਕਰਮੀ ਆਪਣੀ ਦਰਾਣੀ ਲਈ ਪੰਜੀਰੀ ਰਲਾਉਣ ਦਾ ਸਾਰਾ ਓਹੜ ਪੋਹੜ ਕਰਦੀ ਹੈਜਿਸ ਸਰਦਾਰਨੀ ਦੀ ਕੋਠੀ ਉਹ ਕੰਮ ਕਰਦੀ ਹੈ ਉਸਦੀ ਧੀ ਕੋਲੋਂ ਪੁੱਛਕੇ ਦੋ ਚਮਚ ਦੇਸੀ ਘਿਓ ਦੇ ਲੈ ਬਹਿੰਦੀ ਹੈਕੋਠੀ ਤੋਂ ਨਿਕਲਦੀ ਨੂੰ ਗੇਟਤੇ ਟੱਕਰੀ ਸਰਦਾਰਨੀ, ਉਹਦੇ ਹੱਥ ਘਿਓ ਦੇਖਕੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਕਰਮੀ ਦੀ ਝਾੜ ਝੰਬ ਕਰਦੀ ਹੈਚੋਰਨੀ ਦਾ ਇਲਜ਼ਾਮ ਮੜ੍ਹਦੀ ਹੈਚੋਰਨੀਸੁਣਨ ਦੇ ਕੌੜੇ ਕੁਸੈਲੇ ਬੋਲ ਕਰਮੀ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਮੁੜ੍ਹਕਾ ਲਿਆ ਦਿੰਦੇ ਹਨ
ਮਹਿੰਗੇ ਹਸਪਤਾਲਾਂ ਦੇ ਦਮ ਘੁੱਟਵੀਂ ਫੀਸ ਭਰਕੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਲੋਕਾਂ ਵਾਂਗ ਮੁਸ਼ਕਲ ਨਾਲ ਪੈਸੇ ਕੱਠੇ ਕਰਕੇ ਜਨਮ ਪੀੜਾਂ ਹੰਢਾ ਰਹੀ ਮੇਵੀ ਦੀ ਜੀਵਨ ਸਾਥਣ ਨੂੰ ਦਾਖਲ ਕਰਾਇਆ ਜਾਂਦਾ ਹੈਬੱਚਾ ਹੋਣਤੇ ਗ਼ਮ ਭੁਲਾਕੇ ਉਹ ਅਜੇ ਝੂਮਣ ਦੀ ਮੁਦਰਾ ਆਉਂਦੇ ਹੀ ਹਨ ਕਿ ਬੱਚੇ ਨੂੰ ਪੀਲੀਆ ਘੇਰ ਲੈਂਦਾ ਹੈਫਿਰ ਪੈਸਿਆਂ ਦੇ ਸੰਸੇ ਅਤੇ ਹਸਪਤਾਲ ਵੱਲੋਂ ਪਹਿਲਾਂ ਫੀਸ ਜਮ੍ਹਾਂ ਕਰਾਉਣ ਦੀਆਂ ਗੈਰ-ਮਾਨਵੀ ਮੜ੍ਹੀਆਂ ਸ਼ਰਤਾਂ ਦੇ ਤੀਰ ਝੱਲਦੇ ਪਰਿਵਾਰ ਦਾ ਨਵ-ਜੀਅ ਫੌਤ ਹੋ ਜਾਂਦਾ ਹੈਗਰੀਬ ਪਰਿਵਾਰ ਦੀ ਦੁਨੀਆਂ ਉੱਜੜ ਜਾਂਦੀ ਹੈ
ਵਿਦਿਆਰਥੀ ਜੀਵਨ ਮੌਕੇ ਜਮਹੂਰੀ ਕਦਰਾਂ ਕੀਮਤਾਂ ਅਤੇ ਲਹਿਰ ਨਾਲ ਜੁੜੀ ਉਸ ਪਿੰਡ ਵਿੱਚ ਆਈ ਵੈਟਰਨਰੀ ਡਾਕਟਰ ਆਪਣੇ ਕੰਮ-ਸਭਿਆਚਾਰ, ਸਲੀਕੇ ਨਾਲ ਲੋਕ ਮਨਾਂ ਅੰਦਰ ਸਨਮਾਨਯੋਗ ਥਾਂ ਬਣਾ ਲੈਂਦੀ ਹੈਸਰਪੰਚ ਕਦੇ ਠੰਢੇ ਪਿਆ ਕੇ, ਕਦੇ ਗਰਮ ਧਮਕੀਆਂ ਦਾ ਤਪ ਦਿਖਾਕੇ, ਕਦੇ ਸਰਕਾਰੀ ਦਰਬਾਰੇ ਪਹੁੰਚ ਦਾ ਜ਼ੋਰ ਦਿਖਾ ਕੇ ਡਾਕਟਰ ਨੂੰ ਵਰਜਦਾ ਹੈ ਕਿ ਉਹ ਲੋਕਾਂ ਨੂੰ ਮੱਤ ਦੇਣੀ ਬੰਦ ਕਰੇਡਾਕਟਰ ਦੇ ਸਿਰੜ ਤੋਂ ਖਫ਼ਾ ਹੋਇਆ ਸਰਪੰਚ, ਉਸਦੀ ਰਾਜ ਦਰਬਾਰ ਦੇ ਜੋਰ ਬਦਲੀ ਕਰਵਾ ਦਿੰਦਾ ਹੈਡਾਕਟਰੀ ਦਾ ਪਿੰਡੋਂ ਜਾਂਦੇ ਵਕਤ ਇਹ ਕਹਿਣਾ ਕਿ,‘‘ਮੈਂ ਆਪਣਾ ਕੰਮ ਕਰ ਦਿੱਤਾਹੁਣ ਅਗਲੇ ਪਿੰਡ ਸਹੀਹੁਣ ਇਸ ਪਿੰਡ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਆਪਣੀ ਤਾਕਤ ਦਾ ਬੋਧ ਹੋ ਗਿਐ’’ ਵਿਚਾਰਾਂ ਅਤੇ ਚੇਤਨਾ ਦੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੰਦਾ ਹੈ
ਬੇਜ਼ਮੀਨੇ ਕਿਰਤੀ ਵਿਹੜੇ ਅਤੇ ਕਿਸਾਨੀ ਦੇ ਸੰਗ ਸਾਥ ਨਾਲ ਜੁੜੀ ਲੋਕ ਸ਼ਕਤੀ, ਪੈਸੇ ਜੋੜਕੇ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਕੇ ਸਾਂਝੀ ਖੇਤੀ ਕਰਦੀ ਹੈਖੇਤਾਂ ਦੇ ਅਸਲੀ ਪੁੱਤ ਖੇਤਾਂ ਦੀ ਬੁੱਕਲ ਦਾ ਨਿੱਘ ਮਾਣਦੇ ਹਨਪਿੰਡ ਤੋਂ ਲੈ ਕੇ ਰਾਜ ਭਾਵਨਾ ਤੱਕ ਜੁੜੀਆਂ ਲੋਕ-ਦੋਖੀ ਤਾਕਤਾਂ ਅੱਗ ਤੋਂ ਲਿਟਣ ਲੱਗਦੀਆਂ ਹਨਅਖੇ! ‘ਜਾਤ ਦੀਆਂ ਕੋਹੜ ਕਿਰਲੀਆਂ ਸ਼ਤੀਰਾਂ ਨਾਲ ਜੱਫ਼ੇ ਪਾਉਣ ਲੱਗੀਆਂ ਨੇ
ਢੋਲ ਵੱਜਦਾ ਹੈਔਰਤਾਂ, ‘ਆਪਣੀ ਰਾਖੀ ਆਪ ਕਰੋਂ!’ ਦਾ ਪੈਗ਼ਾਮ ਦਿੰਦੀਆਂ ਹਨਮਰੇ ਪਸ਼ੂਆਂ ਦਾ ਚੰਮ ਲਾਹੁਣ ਵਾਲੇ ਸਾਰੀ ਉਮਰ ਜਿਉਂਦੇ ਜੀਅ ਆਪਣਾ ਚੰਮ ਲੁਹਾਉਂਦੇ ਕਿਰਤੀ ਆਪਣੇ ਮੁਕਤੀ ਦੇ ਨਵੇਂ ਸੂਰਜ ਨੂੰ ਸਲਾਮ ਕਰਦੇ ਹਨ
ਸੁਰਿੰਦਰ, ਬਲਜਿੰਦਰ ਕੌਰ, ਮਹਿਰੀਨ, ਹਰਦੀਪ, ਬਿਕਰਮਜੀਤ ਲੱਕੀ, ਹਰਕੇਸ਼, ਕਮਲਦੀਪ ਬਰਨਾਲਾ, ਸੋਮਪਾਲ ਹੀਰਾ, ਹਰਮਨ, ਕਮਲ ਮੋਹੀ ਗੱਲ ਕੀ ਫ਼ਿਲਮ ਦੇ ਵਡੇਰੇ ਪਰਿਵਾਰ ਨੇ ਜਿਵੇਂ ਕਿਰਦਾਰ ਨਿਭਾਏ ਹਨ ਉਹ ਪ੍ਰਭਾਵ ਤਾਂ ਫ਼ਿਲਮ ਦੇਖਿਆ ਹੀ ਬਣਦਾ ਹੈ
ਇਸ ਫ਼ਿਲਮ ਹਿੱਸੇ ਵਿਲੱਖਣ ਖੂਬੀ ਇਹ ਵੀ ਆਉਂਦੀ ਹੈ ਕਿ ਇਹ ਫ਼ਿਲਮ ਲੋਕਾਂ ਦੁਆਰਾ, ਲੋਕਾਂ ਨੂੰ ਵਿਖਾਉਣ ਦੀ ਵਿਆਪਕ ਮੁਹਿੰਮ ਛੇੜੀ ਜਾ ਰਹੀ ਹੈਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਆਪਣਾ ਵਿਲੱਖਣ ਮੁਕਾਮ ਸਿਰਜੇਗੀ

Tuesday, March 21, 2017

30 ਰਾਸ਼ਟਰਵਾਦ ਬਾਰੇ ਬਹਿਸ


ਰਾਸ਼ਟਰਵਾਦ ਬਾਰੇ ਬਹਿਸ ਦੇ ਦਿਨਾਂ


ਕਿਹੜੀ ਕੌਮ!

ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਮੱਚ ਉੱਠੇ ਹੋ
ਪਿੱਠ ਨੂੰ ਬੜਾ ਸੇਕ ਲੱਗਿਆ ਹੈ
ਬਿਆਨਾਂ ਨਾਲ ਕਰ ਰਹੇ ਹੋ
ਕਾਲੇ ਅਖ਼ਬਾਰ
ਕੌਮ ਦਾ ਅਪਮਾਨ ਹੋਇਆ ਹੈ
ਜ਼ਰਾ ਦੱਸਣਾ ਤਾਂ ਸਹੀ
ਕੌਮ ਤੋਂ ਤੁਹਾਡਾ ਭਾਵ?

ਕੌਮ ਉਹ ਹੈ ਜੋ ਬੰਗਲਿਆਂ ਵਸਦੀ ਹੈ?
ਜਾਂ ਫਿਰ ਉਹ ਹੈ ਜੋ
ਫੁੱਟ-ਪਾਥਾਂਤੇ ਸੌਂਦੀ ਹੈ?
ਕੌਮ ਉਹ ਹੈ ਜੋ
ਆਏ ਪਹਿਰ ਸੂਟ ਬਦਲਦੀ ਹੈ?
ਜਾਂ ਫਿਰ ਉਹ ਜੋ
ਸਿਆਲ ਭਰ ਕੁਰਨ ਕੁਰਨ ਕਰਦੀ ਹੈ?
ਕੌਮ ਉਹ ਹੈ ਜੋ
ਗੋਲੀਆਂ ਦੇ ਵਾਰ ਕਰਦੀ ਹੈ?
ਜਾਂ ਫਿਰ ਉਹ ਜੋ
ਗੋਲੀਆਂ ਨੂੰ ਹਿੱਕਤੇ ਜਰਦੀ ਹੈ?
ਕੌਮ ਉਹ ਹੈ ਜੋ
ਦਿੱਲੀ ਬਹਿਕੇ ਹੁਕਮ ਕਰਦੀ ਹੈ?
ਜਾਂ ਫਿਰ ਉਹ ਜੋ
ਛੰਬ ਜੌੜੀਆਂ ਲੜ ਮਰਦੀ ਹੈ?

ਅੰਨ੍ਹੇ ਨੂੰ ਪੁੱਛੋ
ਸੁਜਾਖੇ ਨੂੰ ਪੁੱਛੋ
ਭਲਾ ਇੱਕ ਕਿਵੇਂ ਹੋ ਸਕਦੀ ਹੈ
ਪਹਿਲੀ ਤੇ ਦੂਸਰੀ ਕਿਸਮ ਦੀ ਕੌਮ?
ਤੇ ਇੱਕ ਕਿਵੇਂ ਹੋ ਸਕਦਾ ਹੈ
ਫਿਰ ਦੋਨਾਂ ਦਾ ਝੰਡਾ?
ਤੁਹਾਡੇ ਬਿਆਨਾਂ ਤੇ ਮੈਨੂੰ ਗਿਲਾ ਨਹੀਂ
ਪਰ ਖੋਲ੍ਹ ਕੇ ਦੱਸੋ
ਕਿਹੜੀ ਕੌਮ ਦਾ ਅਪਮਾਨ ਹੋਇਆ ਹੈ?

ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਬੜੇ ਟੱਪੇ ਹੋ
ਪਰ ਮੈਂ ਪੁੱਛਦਾ ਹਾਂ
ਇਹ ਕਿਹੜੀ ਅਣਹੋਣੀ ਹੋਈ ਹੈ?
ਭਲਾ ਕਾਤਲਾਂ ਨੂੰ ਹਾਰ ਕਿਉਂ ਪਾਵੇਗੀ?
ਗੋਲੀਆਂ ਸਹਿਣ ਵਾਲੀ ਕੌਮ
ਝੁੱਗੀਆਂ ਵਿੱਚ ਰਹਿਣ ਵਾਲੀ ਕੌਮ
ਪਾਲਿਆਂ ਵਿੱਚ ਠਰਨ ਵਾਲੀ ਕੌਮ
ਸਰਹੱਦਾਂਤੇ ਮਰਨ ਵਾਲੀ ਕੌਮ .....
ਓਮ ਪ੍ਰਕਾਸ਼ ਕੁੱਸਾ (1973)

ਪਿਛਲੇ ਵਰ੍ਹੇ ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਬਾਅਦ ਭਾਜਪਾ ਦਾ ਫਿਰਕੂ ਤੇ ਕੌਮੀ ਸ਼ਾਵਨਵਾਦੀ ਹਮਲਾ ਲਗਾਤਾਰ ਜਾਰੀ ਰਹਿ ਰਿਹਾ ਹੈ ਤੇ ਹੁਣ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਵਿਦਿਆਰਥੀ ਤੇ ਅਧਿਆਪਕ ਇਸਦਾ ਨਿਸ਼ਾਨਾ ਬਣੇ ਹਨ ਹੁਣ ਇਸ ਕਾਲਜ ਭਾਜਪਾ ਦੇ ਵਿਦਿਆਰਥੀ ਵਿੰਗ . ਬੀ. ਵੀ. ਪੀ. ਨੇ ਉਹੀ ਕੁਝ ਮੁੜ ਦੁਹਰਾਇਆ ਹੈ ਫਿਰਕੂ ਰੰਗਤ ਵਾਲੀ ਅੰਨ੍ਹੀ ਕੌਮਪ੍ਰਸਤੀ ਭੜਕਾਉਣ ਦਾ ਭਾਜਪਾ ਦਾ ਪੈਂਤੜਾ ਅਸਲ ਲੋਕਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਦਾ ਪੈਂਤੜਾ ਹੈ ਇਹ ਲੋਕਾਂ ਦੇ ਉਲਟ ਫਿਰਕੂ ਫਾਸ਼ੀ ਲਾਮਬੰਦੀਆਂ ਦੀ ਮੁਹਿੰਮ ਹੈ ਇਸ ਨੂੰ ਅਸਹਿਣਸ਼ੀਲਤਾ ਜਾਂ ਵਿਚਾਰਾਂ ਦੀ ਆਜ਼ਾਦੀਤੇ ਬੰਦਸ਼ਾਂ ਦੇ ਸੀਮਤ ਅਰਥਾਂ ਲੈਣ ਦੀ ਥਾਂ ਲੁਟੇਰੀਆਂ ਜਮਾਤਾਂ ਦੇ ਲੋਕਾਂ ਖਿਲਾਫ਼ ਹਮਲੇ ਵਜੋਂ ਲੈਣਾ ਤੇ ਉਭਾਰਨਾ ਚਾਹੀਦਾ ਹੈ ਰਾਸ਼ਟਰਵਾਦ ਦੇ ਨਾਂ ਥੱਲੇ ਹੋ ਰਹੀਆਂ ਇਹਨਾਂ ਲਾਮਬੰਦੀਆਂ ਦੇ ਓਹਲੇ ਲੁਕਿਆ ਅਸਲ ਨਿਸ਼ਾਨਾ ਸਾਮਰਾਜੀ ਤੇ ਜਗੀਰੂ ਗੱਠਜੋੜ ਦਾ ਲੋਕਾਂ ਖਿਲਾਫ਼ ਧਾਵਾ ਤੇਜ਼ ਕਰਨਾ ਹੈ ਤੇ ਇਸ ਹਮਲੇ ਖਿਲਾਫ਼ ਅੜਨ ਭਿੜਨ ਵਾਲੇ ਹਿੱਸਿਆਂ ਨੂੰ ਦੇਸ਼ ਧਰੋਹ ਦੇ ਨਾਂਤੇ ਕੁਚਲਣਾ ਹੈ ਇਸ ਰਾਸ਼ਟਰਵਾਦ ਦੀ ਅਸਲ ਹਕੀਕਤ ਸਾਮਰਾਜੀ ਮੁਲਕਾਂ ਦੀ ਚਾਕਰੀ ਹੈ ਤੇ ਆਰਥਿਕ ਸੁਧਾਰਾਂ ਜ਼ਰੀਏ ਉਹਨਾਂ ਨੂੰ ਮੁਲਕ ਲੁਟਾਉਣਾ ਹੈ ਇਸ ਫਿਰਕੂ ਫਾਸ਼ੀ ਹਮਲੇ ਦੇ ਇੱਕਜੁਟ ਤੇ ਸਾਂਝੇ ਵਿਰੋਧ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਅਸਹਿਣਸ਼ੀਲਤਾ ਖਿਲਾਫ਼ ਸੰਘਰਸ਼ ਦੇ ਪਰਦੇ ਓਹਲੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਸਾਂਝ ਉਸਾਰਨ ਦੇ ਹਰ ਰੁਝਾਨ ਤੋਂ ਵਖਰੇਵਾਂ ਕਰਨਾ ਚਾਹੀਦਾ ਹੈ ਲੋਕਾਂ ਦੇ ਕੈਂਪ ਵਿਚਲੀਆਂ ਖਰੀਆਂ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਦੀ ਇੱਕਜੁਟ ਤੇ ਵਿਸ਼ਾਲ ਵਿਰੋਧ ਲਹਿਰ ਉਸਾਰਨ ਲਈ ਯਤਨ ਕਰਨੇ ਚਾਹੀਦੇ ਹਨ