Wednesday, January 17, 2024

ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ

  

ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ:

ਓਵਰ ਟਾਈਮ ਦੇ ਘੰਟੇ ਵਧਣ ਦਾ ਅਰਥ

ਸਤੰਬਰ ਮਹੀਨੇ ਵਿੱਚ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਰਾਹੀਂ ਪ੍ਰਤੀ ਦਿਨ ਓਵਰ ਟਾਈਮ ਦੇ ਘੰਟਿਆਂ ਵਿੱਚ ਵਾਧਾ ਕਰਕੇ ਸਨਅਤਕਾਰਾਂ ਵੱਲੋਂ ਕਾਮਿਆਂ ਤੋਂ ਸਾਢੇ 10 ਦੀ ਥਾਂ 13 ਘੰਟੇ ਕੰਮ ਲੈ ਸਕਣ ਦੇ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਵਾਧੇ ਦਾ ਕਾਰਨ ਸਨਅਤ ਅੰਦਰ ਕਿਰਤ ਸ਼ਕਤੀ ਦੀ ਵਧੀ ਮੰਗ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਓਵਰ ਟਾਈਮ ਦੇ ਘੰਟਿਆਂ ਵਿੱਚ ਵਾਧੇ ਦਾ ਕੰਮ ਦਿਹਾੜੀ ਵਿੱਚ ਵਾਧੇ ਨਾਲ ਕੋਈ ਸਬੰਧ ਨਹੀਂ ਹੈ ਪਰ ਸੱਚ ਇਹ ਹੈ ਕਿ ਇਹ ਕਦਮ ਫੈਕਟਰੀ ਕਾਮਿਆਂ ਦੇ ਹੱਕਾਂਤੇ ਵੱਡਾ ਹਮਲਾ ਹੈ ਕਰੋਨਾ ਦੇ ਸਮੇਂ ਦੌਰਾਨ ਜਦੋਂ ਫੈਕਟਰੀਆਂ ਦੇ ਮਜ਼ਦੂਰ ਪਹਿਲਾਂ ਹੀ ਭੁੱਖ , ਦੁੱਖ ਅਤੇ ਉਜਾੜੇ ਦੇ ਵੱਸ ਪਏ ਹੋਏ ਸਨ, ਉਦੋਂ ਮੋਦੀ ਸਰਕਾਰ ਨੇ ਚੁੱਪ ਚਪੀਤੇ ਕਾਮਿਆਂ ਦੇ ਹੱਕਾਂ ਦੀ ਕੁਝ ਨਾ ਕੁਝ ਸੁਰੱਖਿਆ ਕਰਨ ਵਾਲੇ ਕਿਰਤ ਕਾਨੂੰਨ ਖਤਮ ਕਰ ਦਿੱਤੇ ਸਨ ਅਤੇ ਇਉਂ ਕਾਮਿਆਂ ਦੇ ਹੱਕਾਂਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਸੀ ਹੁਣ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੇ ਪੈਰ ਵਿੱਚ ਪੈਰ ਧਰ ਕੇ ਚੱਲ ਰਹੀ ਹੈ ਅਤੇ ਰਹਿੰਦੀ ਖੂੰਹਦੀ ਕਸਰ ਕੱਢ ਰਹੀ ਹੈ

                   ਕੰਮ ਦਿਹਾੜੀ ਅੱਠ ਘੰਟੇ

ਅੱਜ ਦੁਨੀਆ ਭਰ ਅੰਦਰ ਇਹ ਪ੍ਰਵਾਨਤ ਗੱਲ ਹੈ ਕਿ ਮਜ਼ਦੂਰਾਂ ਤੋਂ ਸਿਰਫ ਅੱਠ ਘੰਟੇ ਫੈਕਟਰੀਆਂ ਅੰਦਰ ਕੰਮ ਲਿਆ ਜਾ ਸਕਦਾ ਹੈ ਇਹ ਅੱਠ ਘੰਟੇ ਦੀ ਕੰਮ ਦਿਹਾੜੀ ਦੁਨੀਆ ਦੇ ਮਜ਼ਦੂਰਾਂ ਨੇ ਬਹੁਤ ਲੰਬੇ ਸੰਘਰਸ਼ਾਂ ਰਾਹੀਂ ਅਤੇ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਹੈ ਇਉਂ ਹੀ ਕਾਮਿਆਂ ਦੇ ਸੰਘਰਸ਼ਾਂ ਦੇ ਦਬਾਅ ਹੇਠ ਸਰਕਾਰਾਂ ਨੇ ਓਵਰ ਟਾਈਮ ਦੇ ਘੰਟੇ ਵੀ ਨਿਸ਼ਚਿਤ ਕੀਤੇ ਹੋਏ ਹਨ ਇਹ ਸਮਾਂ ਤਾਂ ਨਿਸ਼ਚਿਤ ਕੀਤਾ ਗਿਆ ਹੈ, ਕਿਉਂਕਿ ਫੈਕਟਰੀ ਮਜ਼ਦੂਰਾਂ ਨੂੰ ਵੀ ਬਾਕੀ ਮਨੁੱਖਾਂ ਵਾਂਗ ਆਪਣੀ ਸਿਹਤ,ਪਰਿਵਾਰਕ ਜ਼ਿੰਦਗੀ ਅਤੇ ਸਮਾਜਿਕ ਜ਼ਿੰਦਗੀ ਲਈ ਸਮਾਂ ਕੱਢਣ ਦਾ ਹੱਕ ਹੈ ਪਰ ਵੱਡੇ ਫੈਕਟਰੀ ਮਾਲਕਾਂ ਅਤੇ ਕੰਪਨੀਆਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਸਰਕਾਰ ਇਹ ਪਾਬੰਦੀ ਹਟਾਵੇ ਅਤੇ ਉਹ ਮਨ ਮਰਜ਼ੀ ਦੇ ਸਮੇਂ ਲਈ ਅਤੇ ਮਨ ਚਾਹੇ ਢੰਗਾਂ ਨਾਲ ਮਜ਼ਦੂਰਾਂ ਦੀ ਕਿਰਤ ਲੁੱਟ ਸਕਣ ਇਸੇ ਦਬਾਅ ਹੇਠ ਪਹਿਲਾਂ ਮੋਦੀ ਹਕੂਮਤ ਨੇ ਅਤੇ ਹੁਣ ਭਗਵੰਤ ਮਾਨ ਸਰਕਾਰ ਨੇ ਕੰਮ ਦੇ ਘੰਟੇ ਵਧਾਉਣ ਦਾ ਕਦਮ ਚੁੱਕਿਆ ਹੈ

ਓਵਰ ਟਾਈਮ ਦੇ ਘੰਟੇ ਵਧਣ ਦਾ ਅਰਥ

- ਫੈਕਟਰੀ ਮਾਲਕ ਘੱਟ ਜਣਿਆਂ ਤੋਂ ਕਾਨੂੰਨੀ ਤੌਰਤੇ ਵੱਧ ਕੰਮ ਲੈ ਸਕਦੇ ਹਨ ਲੋੜੀਂਦੇ ਵਰਕਰ ਰੱਖਣ ਦੀ ਥਾਂ ਘੱਟ ਕਾਮਿਆਂ ਨਾਲ ਸਾਰ ਸਕਦੇ ਹਨ ਵੱਧ ਮਜ਼ਦੂਰਾਂ ਦੀ ਤਨਖਾਹ ਅਤੇ ਹੋਰ ਖਰਚਿਆਂ ਤੋਂ ਬਚ ਸਕਦੇ ਹਨ ਕਾਮਿਆਂ ਦੀ ਘੱਟ ਗਿਣਤੀ ਦਿਖਾ ਕੇ ਕਈ ਨਿਯਮਾਂ ਕਾਨੂੰਨਾਂ ਤੋਂ ਛੋਟਾਂ ਲੈ ਸਕਦੇ ਹਨ ਦੂਜੇ ਪਾਸੇ ਮਜ਼ਦੂਰਾਂ ਲਈ ਇਸ ਦਾ ਅਰਥ ਇਹ ਹੈ ਕਿ ਹੁਣ ਫੈਕਟਰੀਆਂ ਅੰਦਰ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਹੋਰ ਵੀ ਘਟ ਜਾਣਗੇ ਅਤੇ ਉਹਨਾਂ ਉੱਤੇ ਵਰਕ ਲੋਡ ਵਧ ਜਾਵੇਗਾ

- ਓਵਰ ਟਾਈਮ ਦੇ ਨਾਂਤੇ ਹੁੰਦੀ ਉਹਨਾਂ ਦੀ ਲੁੱਟ ਪਹਿਲਾਂ ਨਾਲੋਂ ਵਧ ਜਾਵੇਗੀ ਕਾਨੂੰਨ ਮੁਤਾਬਕ ਫੈਕਟਰੀ ਮਾਲਕ ਨੇ ਓਵਰ ਟਾਈਮ ਦੀ ਦਿਹਾੜੀ ਆਮ ਦਿਹਾੜੀ ਨਾਲੋਂ ਦੁੱਗਣੀ ਦੇਣੀ ਹੁੰਦੀ ਹੈ ਪਰ ਇੱਕਾ-ਦੁੱਕਾ ਨੂੰ ਛੱਡ ਕੇ ਲਗਭਗ ਸਾਰੀਆਂ ਫੈਕਟਰੀਆਂ ਅੰਦਰ ਦੁੱਗਣੀ ਦਿਹਾੜੀ ਨਹੀਂ ਦਿੱਤੀ ਜਾਂਦੀ, ਸਗੋਂ ਸਾਵੀਂ ਜਾਂ ਅੱਧੀ ਦਿਹਾੜੀ ਹੀ ਦਿੱਤੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਹੁਣ ਅੱਧੀ ਜਾਂ ਸਾਵੀਂ ਦਿਹਾੜੀਤੇ ਮਜ਼ਦੂਰਾਂ ਤੋਂ ਵਧੇਰੇ ਕੰਮ ਕਰਵਾਇਆ ਜਾ ਸਕੇਗਾ ਕਈ ਫੈਕਟਰੀਆਂ ਵਿੱਚ ਤਾਂ ਓਵਰ ਟਾਈਮ ਦੇ ਪੈਸਿਆਂ ਦੀ ਥਾਂਤੇ ਛੁੱਟੀ ਹੀ ਦਿੱਤੀ ਜਾਂਦੀ ਹੈ ਜਿਸ ਦਾ ਮਤਲਬ ਛੁੱਟੀ ਦੌਰਾਨ ਦੂਜੇ ਮਜ਼ਦੂਰਾਂਤੇ ਕੰਮ ਦਾ ਭਾਰ ਵਧਦਾ ਹੈ ਇਉਂ ਓਵਰ ਟਾਈਮ ਦੇ ਘੰਟੇ ਵਧਾ ਕੇ ਮਜ਼ਦੂਰਾਂ ਦੀ ਲੁੱਟ ਹੋਰ ਤਿੱਖੀ ਹੋਣੀ ਹੈ

- ਬੇਹੱਦ ਘੱਟ ਤਨਖਾਹਾਂ ਕਾਰਨ ਅਕਸਰ ਓਵਰ ਟਾਈਮ ਲਾਉਣੇ ਕਾਮਿਆਂ ਦੀ ਮਜ਼ਬੂਰੀ ਬਣਦੀ ਹੈ ਇਸ ਦਾ ਅਸਰ ਉਹਨਾਂ ਦੀ ਸਿਹਤ, ਪਰਿਵਾਰਕ ਜ਼ਿੰਦਗੀ ਅਤੇ ਸਮਾਜਿਕ ਜ਼ਿੰਦਗੀ ਉੱਤੇ ਪੈਂਦਾ ਹੈ ਆਪਣੀ ਹਾਲਤ ਬਦਲਣ ਲਈ ਲੋੜੀਂਦੀ ਯੂਨੀਅਨ ਸਰਗਰਮੀ ਉੱਤੇ ਪੈਂਦਾ ਹੈ ਓਵਰ ਟਾਈਮ ਦੇ ਘੰਟਿਆਂ ਵਿੱਚ ਵਾਧੇ ਦਾ ਮਤਲਬ ਕਾਮਿਆਂ ਦੀਆਂ ਸਿਹਤਾਂ ਅਤੇ ਜ਼ਿੰਦਗੀ ਦੀ ਹੋਰ ਮਾੜੀ ਹਾਲਤ ਹੋਣਾ ਬਣਦਾ ਹੈ

- ਆਮ ਤੌਰਤੇ ਫੈਕਟਰੀਆਂ ਅੰਦਰ ਫੈਕਟਰੀ ਮਾਲਕ ਬਿਨਾਂ ਓਵਰ ਟਾਈਮ ਦਿੱਤੇ ਕਾਮਿਆਂ ਤੋਂ ਵੱਧ ਘੰਟੇ ਕੰਮ ਲੈਂਦੇ ਹਨ ਨੌਕਰੀ ਦੀ ਮਜ਼ਬੂਰੀ ਨੂੰ ਕਾਮੇ ਇਹ ਧੱਕੇਸ਼ਾਹੀ ਬਰਦਾਸ਼ਤ ਕਰਨ ਲਈ ਮਜ਼ਬੂਰ ਹੁੰਦੇ ਹਨ ਹੁਣ ਓਵਰ ਟਾਈਮ ਦੇ ਵਧੇ ਘੰਟਿਆਂ ਕਾਰਨ ਅਜੇਹੀਆਂ ਫੈਕਟਰੀਆਂ ਦੇ ਮਜ਼ਦੂਰਾਂ ਦੀ ਹਾਲਤ ਹੋਰ ਵੀ ਵੱਧ ਮੁਸ਼ਕਿਲ ਹੋਣੀ ਹੈ

          ( ਲੋਕ ਮਾਰਚ ਪੰਜਾਬ ਦੇ ਹੱਥ ਪਰਚੇਚੋਂ) 

No comments:

Post a Comment