Wednesday, January 17, 2024

ਪਾਰਲੀਮੈਂਟ ’ਚ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਦੀ ਰਿਹਾਈ ਲਈ ਉੱਠੀ ਲੋਕ ਆਵਾਜ਼

 

ਪਾਰਲੀਮੈਂਟ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਦੀ ਰਿਹਾਈ ਲਈ ਉੱਠੀ ਲੋਕ ਆਵਾਜ਼

ਪਾਰਲੀਮੈਂਟ ਅੰਦਰ ਕੇਨ ਸਮੋਕ ਰਾਹੀਂ ਲੋਕ ਮਸਲੇ ਉਠਾਉਣ ਵਾਲੇ ਨੌਜਵਾਨਾਂ ਨੂੰ ਮੋਦੀ ਸਰਕਾਰ ਨੇ ਜਾਬਰ ਕਾਨੂੰਨ  ਦੀਆਂ ਧਾਰਾਵਾਂ ਤਹਿਤ ਗਿ੍ਰਫ਼ਤਾਰ ਕੀਤਾ ਹੋਇਆ ਹੈ ਚਾਹੇ ਉਨ੍ਹਾਂ ਦੀ ਜੁਅਰਤਮੰਦ ਕਾਰਵਾਈ ਦੇ ਅਨੁਸਾਰ ਲੋਕਾਂ ਦਾ ਹੁੰਗਾਰਾ ਜ਼ਾਹਰ ਨਹੀਂ ਹੋਇਆ ਪਰ ਅਜਿਹਾ ਵੀ ਨਹੀਂ ਹੈ ਕਿ ਕਿਸੇ ਹਿੱਸੇਚੋਂ ਉਹਨਾਂ ਦੇ ਹੱਕ ਲਈ ਕੋਈ ਆਵਾਜ਼ ਨਹੀਂ ਉੱਠੀ ਮੁਲਕ ਅੰਦਰੋਂ ਵੱਖ ਵੱਖ ਪਾਸਿਆਂ ਤੋਂ ਲੋਕਾਂ ਦੀਆਂ ਜਥੇਬੰਦੀਆਂ ਤੇ ਜਮਹੂਰੀ ਹਿੱਸਿਆਂ ਨੇ ਉਹਨਾਂ ਦੀ ਰਿਹਾਈ ਲਈ ਪ੍ਰਦਰਸ਼ਨ ਕੀਤੇ ਹਨ ਹਰਿਆਣਾ ਦੀ ਲੜਕੀ ਨੀਲਮ ਆਜ਼ਾਦ ਦੇ ਪਿੰਡ ਅੰਦਰ ਔਰਤਾਂ ਸਮੇਤ ਕਿਰਤੀ ਲੋਕਾਂ ਦੀ ਜ਼ੋਰਦਾਰ ਲਾਮਬੰਦੀ ਹੋਈ ਹੈ ਨੌਜਵਾਨਾਂ ਦੀ ਰਿਹਾਈ ਤੇ ਕਾਲੇ ਕਾਨੂੰਨ ਰੱਦ ਕਰਨ ਖਿਲਾਫ਼ ਉੱਠੀ ਆਵਾਜ਼ ਦੀ ਝਲਕ  ਦਿਖਾਉਂਦੀ ਇਹ ਰਿਪੋਰਟ ਸਾਥੀ ਬੇਅੰਤ ਸਿੰਘ ਵੱਲੋਂ ਇਕੱਠੀ ਕੀਤੀ ਗਈ ਹੈ-ਸੰਪਾਦਕ

ਸੰਸਦ ਵਿੱਚ ਬੇਰੁਜ਼ਗਾਰੀ ਕਿਸਾਨੀ ਕਰਜ਼ਾ ਅਤੇ ਦੇਸ਼ ਵਿੱਚ ਵਧ ਰਹੀ ਹਕੂਮਤੀ ਹਿੰਸਾ ਅਤੇ ਤਾਨਾਸ਼ਾਹੀ ਆਦਿ ਲੋਕ ਮੁੱਦਿਆਂ ਨੂੰ ਲੈ ਕੇ ਨਾਅਰੇ ਮਾਰਨ ਅਤੇ ਕੇਨ ਸਮੋਕ(ਧੂਆਂ) ਰਾਹੀਂ ਸ਼ਹੀਦ ਭਗਤ ਸਿੰਘ ਅਤੇ ਬੂਟਕੇਸ਼ਵਰ ਦੱਤ ਵਾਂਙ ਪੁਰਅਮਨ ਪ੍ਰਦਰਸ਼ਨ ਕਰਨ ਵਾਲੇ 6 ਨੌਜਵਾਨਾਂ ਨੂੰ ਭਾਜਪਾ ਹਕੂਮਤ ਨੇ ਅੰਗਰੇਜ਼ਾਂ ਦੀ ਤਰਜ਼ਤੇ ਯੂ..ਪੀ.. ਵਰਗੇ ਕਾਲੇ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੌਜਵਾਨਾਂ ਵੱਲੋਂ ਉਠਾਏ ਦੇਸ਼ ਦੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸਨੂੰ ਦੇਸ਼ ਦੀ ਸੁਰੱਖਿਆ ਦਾ ਮੁੱਦਾ ਬਣਾ ਕੇ ਜੇਲ੍ਹਾਂ ਅੰਦਰ ਤਾੜ ਕੇ ਰੱਖਣ ਦੇ ਮਨਸੂਬੇ ਜੱਗ ਜਾਹਰ ਕਰ ਦਿੱਤੇ ਹਨ ਪ੍ਰੰਤੂ ਇਸਦੇ ਖਿਲਾਫ਼ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚੋਂ ਆਵਾਜਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਬੇਰੁਜ਼ਗਾਰ, ਨੌਜਵਾਨ-ਵਿਦਿਆਰਥੀ, ਕਿਸਾਨ ਮਜ਼ਦੂਰ ਅਤੇ ਸਿਆਸੀ ਜਥੇਬੰਦੀਆਂ ਨੇ ਯੂ,.ਪੀ.. ਵਰਗੇ ਕਾਲੇ ਕਾਨੂੰਨ ਖ਼ਤਮ ਕਰਨ ਅਤੇ ਇਹਨਾਂ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਲਾਮਬੰਦ ਕੀਤੇ ਹਨ ਇਸ ਤਹਿਤ ਪੰਜਾਬ ਵਿੱਚ ਲੋਕ ਮੋਰਚਾ ਵੱਲੋਂ ਰਾਮਪੁਰਾ ਫੂਲ, ਪੰਜਾਬ ਸਟੂਡੈਂਟਸ ਯੂਨੀਅਨ(ਸ਼ਹੀਦ ਰੰਧਾਵਾ) ਵੱਲੋਂ ਯੂਨੀਵਰਸਿਟੀ ਕਾਲਜ ਮੂਨਕ, ਯੂਨੀ. ਕਾਲਜ ਘੁੱਦਾ, ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ, ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਪੰਜਾਬ ਸਟੂਡੈਂਟਸ ਯੂਨੀਅਨ  ਵੱਲੋਂ ਗੜ੍ਹਸ਼ੰਕਰ (ਹੁਸ਼ਿਆਰਪੁਰ ) ਸਰਕਾਰੀ ਆਈ.ਟੀ.ਆਈ., ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਰਕਾਰੀ ਆਈ.ਟੀ.ਆਈ. ਨਵਾਂ ਸ਼ਹਿਰ, ਰਜਿੰਦਰਾ ਕਾਲਜ ਬਠਿੰਡਾ, ਬਰਜਿੰਦਰਾ ਕਾਲਜ ਫਰੀਦਕੋਟ, ਸਰਕਾਰੀ ਕਾਲਜ ਮੁਕਤਸਰ, ਐੱਮ.ਆਰ. ਕਾਲਜ ਫਾਜ਼ਿਲਕਾ, ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ, ਸਰਕਾਰੀ ਕਾਲਜ ਮਲੇਰਕੋਟਲਾ, ਯੂਨੀਵਰਸਿਟੀ ਕਾਲਜ ਬੇਨੜਾ(ਸੰਗਰੂਰ) ਸਰਕਾਰੀ ਆਈ.ਟੀ.ਆਈ. ਨਾਭਾ ਅਤੇ ਰੋਪੜ ਵਿੱਚ ਕਿਰਤੀ ਕਿਸਾਨ ਮੋਰਚੇ ਦੇ ਨਾਲ ਸਾਂਝੇ ਰੂਪ ਵਿੱਚ ਪ੍ਰਦਰਸ਼ਨ ਕੀਤੇ ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਾਂਝੇ ਤੌਰਤੇ ਘੁੱਦਾ ਪਿੰਡ ਵਿੱਚ ਪ੍ਰਦਰਸ਼ਨ ਕੀਤਾ ਕਿਰਤੀ ਕਿਸਾਨ ਯੂਨੀਅਨ ਪੰਜਾਬ(ਦਾਤਾਰ ਗਰੁੱਪ) ਵਲੋਂ ਚੁਗਾਵਾਂ ਪਿੰਡ ਵਿੱਚ ਮੋਦੀ ਦਾ ਪੁਤਲਾ ਸਾੜਿਆ ਗਿਆ ਇਸੇ ਤਰਾਂ ਮੂਨਕ ਬਲਾਕ ਦੇ ਸਲੇਮਗੜ੍ਹ ਪਿੰਡ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਾਂਝੇ ਰੂਪ ਵਿੱਚ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਸੰਸਦ ਦੇ ਪ੍ਰਦਰਸ਼ਨਕਾਰੀਆਂ ਵਿੱਚ ਇੱਕ ਮੁਟਿਆਰ ਹਰਿਆਣੇ ਦੇ ਜੀਂਦ ਜਿਲ੍ਹੇ ਦੇ ਘਸੋ (ਖੁਰਦ) ਪਿੰਡ ਵਿਚੋਂ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ(ਹਰਿਆਣਾ) ਵੱਲੋਂ ਘਸੋ (ਖੁਰਦ) ਪਿੰਡ ਵਿੱਚ ਪੁਲਿਸ ਵੱਲੋਂ ਪਾਈ ਜਾ ਰਹੀ ਦਹਿਸ਼ਤ ਨੂੰ ਤੋੜਦੇ ਹੋਏ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ ਅਤੇ ਹਰਿਆਣੇ ਦੀਆਂ ਜਨਤਕ ਜਥੇਬੰਦੀਆਂ ਨੂੰ ਇਸ ਮੁੱਦੇ ਤੇ ਸਾਂਝਾ ਐਕਸ਼ਨ ਕਰਨ ਦਾ ਸੱਦਾ ਦਿੱਤਾ ਜਿਸ ਤਹਿਤ 29 ਦਸੰਬਰ ਨੂੰ ਦਿੱਲੀ,ਬਨਾਰਸ(ਉੱਤਰ ਪ੍ਰਦੇਸ਼) ਕੋਚੀ(ਕੇਰਲਾ) ਹਰਿਆਣਾ ਦੇ ਕੁੰਡਲੀ-ਮਾਨੇਸਰ, ਰੋਹਤਕ, ਹਿਸਾਰ ਅਤੇ ਨਰਵਾਣਾ ਵਿੱਚ ਪ੍ਰਦਰਸ਼ਨ ਹੋਏ ਨਰਵਾਣਾ ਸ਼ਹਿਰ  ਵਿੱਚ ਵੱਡਾ ਪ੍ਰਦਰਸ਼ਨ ਅਤੇ ਰੋਸ ਮਾਰਚ ਕਰਕੇ ਐਸ ਡੀ ਐੱਮ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਵਿੱਚ ਕੰਪੇਨ ਅੰਗੇਂਸਟ ਸਟੇਟ ਰਿਪਰੈਸ਼ਨ, ਸ਼ਹੀਦ ਭਗਤ ਸਿੰਘ ਛਾਤਰ ਏਕਤਾ ਮੰਚ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ(ਹਰਿਆਣਾ ਅਤੇ ਪੰਜਾਬ)  ਆਲ ਇੰਡੀਆ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ(ਪਲਮਾਂ), ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ, ਜਨਵਾਦੀ ਨੌਜਵਾਨ ਸਭਾ, ਜਨ ਸੰਘਰਸ਼ ਮੰਚ ਹਰਿਆਣਾ, ਜਨਵਾਦੀ ਅਧਿਆਪਕ ਅਤੇ ਕਰਮਚਾਰੀ ਸੰਘ ਆਦਿ ਕਈ ਜਥੇਬੰਦੀਆਂ ਨੇ ਹਿੱਸਾ ਲਿਆ

No comments:

Post a Comment