Wednesday, January 17, 2024

ਫਲਸਤੀਨ ਖਿਲਾਫ ਜੰਗ ਦਾ ਵਿਰੋਧ.....

 

ਦੁਨੀਆਂ ਭਰ ਇਉਂ ਜਾਰੀ ਹੈ

ਫਲਸਤੀਨ ਖਿਲਾਫ ਜੰਗ ਦਾ ਵਿਰੋਧ.....

10 ਨਵੰਬਰ 2023 ਨੂੰ ਲੋਕਾਂ ਨੇ ਨਿਊਯਾਰਕ ਅੰਦਰ ਬਲੈਕ ਰੌਕ ਫੰਡ ਦੇ ਮੁੱਖ ਦਫਤਰ ਨੂੰ ਘੇਰ ਲਿਆ ਅਤੇ ਇਸ ਦੀ ਲੌਬੀ ਵੜ ਕੇ ਇਸ ਦਾ ਕੰਮਕਾਰ ਠੱਪ ਕਰ ਦਿੱਤਾ ਇਹ ਬਲੈਕ ਰੌਕ ਕੰਪਨੀ ਦੁਨੀਆ ਦੇ ਸਭ ਤੋਂ ਵੱਡੇ ਅਸਾਸਾ ਪ੍ਰਬੰਧਕਾਂ (Asset Manager) ਵਿਚੋਂ ਇੱਕ ਹੈ, ਜਿਸਦਾ ਪੰਜ ਸਭ ਤੋਂ ਵੱਡੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਬੋਇੰਗ, ਜਨਰਲ ਡਾਇਨਾਮਿਕਸ, ਰੇਥਿਆਨ,  ਲਾਕਹੀਡ ਮਾਰਟਿਨ ਅਤੇ ਨਾਰਥਰੁਪ ਗਰੁਮਨ ਬਿਲੀਅਨ ਡਾਲਰਾਂ ਦਾ ਨਿਵੇਸ਼ ਹੈ ਇਹਨਾਂ ਹਥਿਆਰ ਕੰਪਨੀਆਂ ਦੇ ਬੰਬਾਂ ਅਤੇ ਹਥਿਆਰਾਂ ਨੇ ਫਲਸਤੀਨ ਅੰਦਰ ਕਹਿਰ ਵਰਤਾਇਆ ਹੈ ਜਿਸ ਸਦਕਾ ਪਿਛਲੇ ਇੱਕ ਮਹੀਨੇ 12000 ਤੋਂ ਉੱਤੇ ਲੋਕ ਮਾਰੇ ਗਏ ਹਨ ਲੋਕਾਂ ਦਾ ਕਹਿਣਾ ਸੀ ਕਿ ‘‘ਕੋਈ ਮਤਲਬ ਨਹੀਂ ਬਣਦਾ ਕਿ ਇਹਨਾਂ ਦੇ ਕੰਮਕਾਰ ਆਮ ਦੀ ਤਰ੍ਹਾਂ ਚਲਦੇ ਰਹਿਣ ਜਦਕਿ ਇਹ ਗਾਜ਼ਾ ਦੇ ਬੇਕਸੂਰ ਬੱਚੇ, ਆਦਮੀਆਂ ਅਤੇ ਔਰਤਾਂ ਨੂੰ ਮਾਰਨ ਲਈ ਆਪਣੇ ਇਨ੍ਹਾਂ ਦਫਤਰਾਂਚੋਂ ਪੈਸਾ ਲਾਉਂਦੇ ਰਹਿਣ’’

 ਇਸ ਪ੍ਰਦਰਸ਼ਨ ਦੌਰਾਨ ਇਹ ਨਾਹਰਾ ਵਾਰ-ਵਾਰ ਗੂੰਜਦਾ ਰਿਹਾ:

Black rock you can’t hide,

we charge you with genocide’ 

      

ਜਿਸ ਦਾ ਅਰਥ ਬਣਦਾ ਹੈ:

 ‘‘ਬਲੈਕ ਰੌਕ ਤੇਰਾ ਕਾਲਾ ਮੂੰਹ

ਨਸਲਕੁਸ਼ੀ ਦੀ ਦੋਸ਼ੀ ਤੂੰ’’

** ਅਮਰੀਕਾ ਦਾ ਅਖਬਾਰ ਨਿਊਯਾਰਕ ਟਾਈਮਜ਼ ਇਜ਼ਰਾਇਲ ਦੇ ਧੱਕੜ ਹਮਲੇ ਅਤੇ ਅਮਰੀਕਾ ਦੀ ਇਸ ਹਮਲੇ ਦੀ ਹਿਮਾਇਤ ਦੀ ਜੋਰਸ਼ੋਰ ਨਾਲ ਵਜਾਹਤ ਕਰਦਾ ਰਿਹਾ ਹੈ ਲੋਕਾਂ ਨੇ 10 ਨਵੰਬਰ ਨੂੰ ਇਸ ਅਖਬਾਰ ਦੇ ਦਫ਼ਤਰ ਨੂੰ ਵੀ ਘੇਰ ਲਿਆ ਇੱਥੇ ਉਹ ਨਿਊਯਾਰਕ ਟਾਈਮਜ਼ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਦੀਆਂ ਧੱਜੀਆਂ ਉਡਾਉਣ ਲਈ ਇਜ਼ਰਾਇਲ ਵੱਲੋਂ ਪਿਛਲੇ ਮਹੀਨੇ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੇ ਨਾਂ ਪੜ੍ਹਨ ਲੱਗੇ ਉਹ ਸਭ ਤੋਂ ਛੋਟੀ ਉਮਰ ਤੋਂ ਸ਼ੁਰੂ ਕਰ ਕੇ ਪੜ੍ਹ ਰਹੇ ਸਨ ਅਤੇ 45 ਮਿੰਟਾਂ  ਉਹ ਸਿਰਫ ਚਾਰ ਸਾਲ ਦੀ ਉਮਰ ਤੱਕ ਪਹੁੰਚੇ ਸਨ ਇਸ ਦੌਰਾਨ ਉੱਥੇ ਪੁਲਿਸ ਬੁਲਾ ਲਈ ਗਈ ਇਸ ਦਿਨ ਬਰਾਇੰਟ ਪਾਰਕ ਵਿਚਲੇ ਪ੍ਰਦਰਸ਼ਨ  10000 ਲੋਕ ਸ਼ਾਮਲ ਹੋਏ ਤੇ ਉਹ ਨਿਊਯਾਰਕ ਟਾਈਮਜ਼ ਦੇ ਦਫਤਰ ਵੱਲ ਵਧੇ ਉੱਥੇ ਪਹੁੰਚਦੇ-2 ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸੱਤਵੇਂ ਆਸਮਾਨਤੇ ਸੀ ਤੇ ਉਨ੍ਹਾਂ ਨੇ ਜੋਰਦਾਰ ਨਾਅਰਿਆਂ ਸੰਗ ਨਿਊਯਾਰਕ ਟਾਈਮਜ਼ ਨੂੰ ਆਪਣੀਆਂ ਕਰਤੂਤਾਂ ਤੋਂ ਬਾਜ ਆਉਣ ਦੀ ਸੁਣਾਉਣੀ ਕੀਤੀ

**ਇਸ ਦਿਨ ਹੋਰ ਵੱਡੇ ਸ਼ਹਿਰਾਂ    ਵੀ ਪ੍ਰਦਰਸ਼ਨ ਹੋਏ ਡੈਟਰੌਇਟ (Detriot)  ਵਿੱਚ ਸੈਨੇਟਰ ਡੈਬੀ ਸਟੈਬਨਾਊ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਹੋਇਆ ਜਾਰਜੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਕ-ਆਊਟ ਕੀਤਾ ਰੈਲੀ  ਕਾਂਗਰਸ ਮੈਂਬਰ ਡੈਬਰਾਹ ਰਾਸ (Deborah Ross)  ਦੇ ਦਫਤਰ ਸਾਹਮਣੇ ਪ੍ਰਦਰਸ਼ਨ ਹੋਇਆ ਸਾਂ-ਫਰਾਂਸਿਸਕੋ    ਫੈਡਰਲ ਬਿਲਡਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਵਾਸ਼ਿੰਗਟਨ ਡੀ.ਸੀ    ਯੂ.ਐਸ. ਸਟੇਟ ਡਿਪਾਰਟਮੈਟ ਦੀ ਬਿਲਡਿੰਗ ਨੂੰ ਘੇਰਿਆ ਗਿਆ ਐਟਲਾਂਟਾ    ਇਜ਼ਰਾਈਲੀ ਸਫਾਰਤਖਾਨੇ ਦੇ ਬਾਹਰ ਸਾਰੀ ਰਾਤ ਪ੍ਰਦਰਸ਼ਨ ਜਾਰੀ ਰਿਹਾ ਇਸ ਤੋਂ ਬਿਨਾਂ ਨਿਊ ਜਰਸੀ, ਫਿਲੀ, ਕਲੀਵਲੈਂਡ, ਡੈਨੇਵਰ, ਐਟਲਾਂਟਾ ਆਦਿ    ਵੀ ਪ੍ਰਦਰਸ਼ਨ ਹੋਏ ਦੁਨੀਆਂ ਭਰ ਦੇ ਮੁਲਕਾਂ ਜਿਵੇਂ ਇਟਲੀ, ਮੋਰਾਕੋ, ਅਲ ਸਲਵਾਡੋਰ, ਕੈਨੇਡਾ, ਜਾਪਾਨ ਆਦਿ    ਵੀ ਇਹ ਪ੍ਰਦਰਸ਼ਨ ਹੋਏ ਇਸ ਦਿਨ ਕੁੱਲ ਦੁਨੀਆ  ਛੇ ਸੌ (600) ਤੋਂ ਵੱਧ ਪ੍ਰਦਰਸ਼ਨ ਹੋਏ

** 17 ਨਵੰਬਰ 2023 ਨੂੰ ਨਿਊਯਾਰਕ ਸ਼ਹਿਰ    ਸੈਂਕੜੇ ਦੁਕਾਨਾਂ ਬੰਦ ਰੱਖੀਆਂ ਗਈਆਂ ਇੱਕ ਦੁਕਾਨ ਦੇ ਬਾਹਰ ਲੱਗੇ ਪੋਸਟਰ    ਲਿਖਿਆ ਸੀ, ‘ਬਦਕਿਸਮਤੀ ਨਾਲ ਅਸੀਂ ਇਸ ਸਾਲ ਹੈਲੋਵੀਨ ਨਹੀਂ ਮਨਾ ਸਕਦੇ ਕਿਉਂਕਿ ਗਾਜ਼ਾ    ਬੱਚੇ ਮਾਰੇ ਜਾ ਰਹੇ ਹਨ

**ਇਸੇ ਦਿਨ ਪ੍ਰਦਰਸ਼ਨਕਾਰੀਆਂ ਨੇ ਇੱਕ ਹੋਰ ਸਾਮਰਾਜੀ  ਮੀਡੀਆ ਏਜੰਟ ਫੌਕਸ ਨਿਊਜ਼ ਦੇ ਮੁੱਖ ਦਫਤਰ  ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ  ਨੇ ਇੱਕ ਬੈਨਰ ਫੜਿਆ ਸੀ ਜਿਸਤੇ ਲਿਖਿਆ ਸੀ:

‘Fox news lies, Cover up Genocide

ਜਾਂ

ਫੋਕਸ ਨਿਊਜ਼ ਕੁਫਰ ਨਾ ਤੋਲ

ਨਸਲਕੁਸ਼ੀ  ਦੇ ਬਾਰੇ ਬੋਲ

** ਕੈਲੇਫੋਰਨੀਆ    ਪ੍ਰਦਰਸ਼ਨਕਾਰੀਆਂ ਨੇ ਫਲਸਤੀਨ  ਗੋਲੀਬੰਦੀ ਦੀ ਮੰਗ ਕਰਦਿਆਂ  ਬੇ-ਬਰਿੱਜ ਨੂੰ ਬੰਦ ਕੀਤਾ ਪ੍ਰਦਰਸ਼ਨਕਾਰੀਆਂ ਨੇ ਬੈਨਰਾਂਤੇ ਲਿਖਿਆ ਸੀ,’Stop the Genocide,’  No US military aid to Isreal,Ceasefire Now

 ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੇਰੇ ਹੱਥ ਖੂਨ ਨਾਲ ਲਿੱਬੜੇ ਹੋਏ ਨੇ

** 14 ਨਵੰਬਰ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ ਵੈਨਕੂਵਰ ਦੇ ਇੱਕ ਰੇਸਤਰਾਂ ਵਿੱਚ ਬੈਠਾ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਉਸਨੂੰ ਘੇਰ ਲਿਆ ਲੋਕੀਂ ਕਹਿਣ ਲੱਗੇਸਾਡੇ ਵੱਲ ਦੇਖ, ਤੂੰ ਬੱਚਿਆਂ ਨੂੰ ਮਾਰ ਰਿਹੈਂ! ਤੂੰ ਨਸਲਕੁਸ਼ੀ ਲਈ ਫੰਡ ਦੇ ਰਿਹੈਂ! ਤੇਰੇ ਹੱਥ ਖੂਨ ਨਾਲ ਲਿੱਬੜੇ ਹੋਏ ਨੇ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ! ਹੁਣੇ ਜੰਗਬੰਦੀ ਕਰੋ!’’ ਰੇਸਤਰਾਂ ਤੋਂ ਬਾਹਰ ਨਿੱਕਲਦੇ ਹੋਰ ਵੀ ਪ੍ਰਦਰਸ਼ਨਕਾਰੀਆਂ ਨੇ ਉਸਦਾ ਵਿਰੋਧ ਕੀਤਾ ਅਤੇ ਉਸਨੂੰ ਪੋਸਟਰ ਦਿਖਾਏ ਇਸੇ ਤਰ੍ਹਾਂ ਦੀ ਦੂਜੀ ਘਟਨਾ ਚਾਈਨਾ ਟਾਊਨ ਇਲਾਕੇ ਦੇ ਇੱਕ ਰੇਸਤਰਾਂ    ਵਾਪਰੀ ਇੱਥੇ ਟਰੂਡੋ ਨੂੰ ਰੇਸਤਰਾਂ  ਚੋਂ  ਬਾਹਰ ਕੱਢਣ ਲਈ ਪੁਲਿਸ ਦੀ ਮਦਦ ਲੈਣੀ ਪਈ

**4 ਨਵੰਬਰ 2023 ਨੂੰ ਕੈਲੇਫੋਰਨੀਆ ਦੀ ਓਕਲੈਂਡ ਪੋਰਟਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਸਮੁੰਦਰੀ ਜਹਾਜ਼ ਨੂੰ ਜਾਣ ਨਹੀਂ ਦਿੱਤਾ ਜੋ ਇਜ਼ਰਾਈਲ ਲਈ ਹਥਿਆਰ ਲੈ ਕੇ ਜਾ ਰਿਹਾ ਸੀ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਬੰਦਰਗਾਹ ਨੂੰ ਘੇਰ ਲਿਆ ਅਤੇ ਇਜ਼ਰਾਇਲ ਲਈ ਸਪਲਾਈ ਲੈ ਕੇ ਜਾ ਰਹੇ ਜਹਾਜ਼ ਅੱਗੇ ਦੀਵਾਰ ਬਣ ਗਏ

**11 ਨਵੰਬਰ 2023 ਨੂੰ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਅਲ-ਅਹਿਲੀ ਫੁੱਟਬਾਲ ਦੇ ਹਜ਼ਾਰਾਂ ਸਮਰਥਕਾਂ ਨੇ ਪੂਰੇ ਸਟੇਡੀਅਮ ਨੂੰ ਫਲਸਤੀਨ ਦੇ ਹੱਕ    ਇਨ੍ਹਾਂ ਨਾਅਰਿਆਂ ਨਾਲ ਗੂੰਜਾ ਦਿੱਤਾ: ‘ਅਸੀਂ ਫਲਸਤੀਨ ਲਈ ਜਿੰਦ-ਜਾਨ ਲਗਾ ਦੇਵਾਂਗੇ (We give our lives and souls for you Palestine)!

** ਇਸੇ ਦਿਨ ਅਮਰੀਕਾ ਦੇ ਟੈਕਸਾਸ ਅੰਦਰ ਤਕਰੀਬਨ 50000 ਲੋਕਾਂ ਨੇ ਫਲਸਤੀਨ ਦੇ ਹੱਕ    ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੇ ਮੁੱਖ ਨਾਹਰੇ ਸਨ: ‘A-B-C-D, Occupation nor more,’ 5-6-7-8, Isreal is a recist state,’ ਜਿਸ ਦਾ ਪੰਜਾਬੀ ਵਿੱਚ ਭਾਵ ਬਣਦਾ ਹੈ:

 ਇਕ ਦੋ ਤਿੰਨ ਚਾਰ , ਇਜ਼ਰਾਈਲੀ ਕਬਜ਼ਾ ਨਹੀਂ ਸਵੀਕਾਰ’, ‘ਪੰਜ ਛੇ ਸੱਤ ਅੱਠ, ਇਜ਼ਰਾਈਲ ਸਿਰੇ ਦਾ ਨਸਲਪ੍ਰਸਤ

ਅਤੇFree-Free-Free,’  ਫਲਸਤੀਨ ਨੂੰ ਆਜ਼ਾਦ ਕਰੋ

** ਅਨੇਕਾਂ ਅਫਰੀਕੀ ਮੁਲਕ ਇਜ਼ਰਾਈਲ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ ਇਹਨਾਂ ਵਿੱਚੋਂ ਇੱਕ ਦੇਸ਼ ਟਿਊਨੀਸ਼ੀਆ ਅੰਦਰ ਥਾਂ ਥਾਂਤੇ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਸੜਕਾਂ ਕਿਨਾਰੇ ਵੱਡੇ ਵੱਡੇ ਬੋਰਡ ਲੱਗੇ ਹੋਏ ਹਨ ਪੱਛਮੀ ਦੇਸ਼ਾਂ ਸਮੇਤ ਦੁਨੀਆ ਦੇ ਕਈ ਦੇਸ਼ਾਂ ਵੱਲੋਂ ਭੂਤਾਂ ਪ੍ਰੇਤਾਂ ਨਾਲ ਜੁੜਿਆ ਤਿਉਹਾਰ ਹੈਲੋਵੀਨ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਦੋਂ ਲੋਕ ਡਰਾਉਣੇ ਕੱਪੜੇ ਪਾ ਕੇ ਅਤੇ ਮਖੌਟੇ ਲਾ ਕੇ ਭੂਤ ਪ੍ਰੇਤ ਬਣਦੇ ਹਨ ਇਸ ਵਾਰ ਹੈਲੋਵੀਨ ਤਿਉਹਾਰ ਤੋਂ ਪਹਿਲਾਂ ਸੜਕ ਕਿਨਾਰੇ ਲੱਗੇ ਇੱਕ ਵੱਡੇ ਬੋਰਡ ਉੱਤੇ ਲਿਖਿਆ ਹੋਇਆ ਸੀ:

  

  No Halloween this year the horror ‘IS REAL

ਜਿਸ ਦਾ ਅਰਥ ਬਣਦਾ ਹੈ ਕਿ  ਇਸ ਵਾਰ ਹੈਲੋਵੀਨ ਤਿਉਹਾਰ ਦੀ ਕੋਈ ਲੋੜ ਨਹੀਂ ਕਿਉਂਕਿ ਇਜ਼ਰਾਈਲ ਅਸਲੀ ਆਤੰਕ ਫੈਲਾ ਰਿਹਾ ਹੈ     (20 ਨਵੰਬਰ, 2023)

                                       - ਸੁਰਖ਼ ਲੀਹ

No comments:

Post a Comment