Wednesday, January 17, 2024

ਨਫਰਤਾਂ ਦੀਆਂ ਧੁਨਾਂ ਵਜਾਉਦਾ ਹਿੰਦੂਤਵਾ ਪੌਪ ਸੰਗੀਤ

ਨਫਰਤਾਂ ਦੀਆਂ ਧੁਨਾਂ ਵਜਾਉਦਾ ਹਿੰਦੂਤਵਾ ਪੌਪ ਸੰਗੀਤ

ਹਿੰਦੂਤਵਾ ਪੌਪ ਸੰਗੀਤ ਨੇ  ਅਜੇ ਕੁੱਝ ਕੁ ਸ਼ਨਾਖ਼ਤ ਹੀ ਬਣਾਈ ਹੋਈ ਹੈ, ਚਾਹੇ ਇਹ ਥਾਂ ਥਾਂ ਫੈਲਿਆ ਹੋਇਆ ਹੈ ਦੇਖਣ ਨੂੰ ਨਰਮ ਜਿਹਾ ਲੱਗਦਾ ਹੈ, ਪਰ ਚਤੁਰਾਈ ਨਾਲ ਅੰਦਰਖਾਤੇ ਹਿੰਦੂਤਵਾ ਮੁਹਿੰਮ ਦਾ  ਪਸਾਰ ਹੈ ਇਹ ਗੀਤ ਹਿੰਦੂ ਕੌਮਪ੍ਰਸਤ ਵਿਚਾਰਧਾਰਾ ਦੇ ਕੁੱਝ ਸਿਰੇ ਦੇ ਮੂੰਹ-ਜੋਰ, ਕਾਠੇ ਤੱਤਾਂ ਨੂੰ ਸੁਭਾਵਿਕ ਜਿਹਾ ਬਣਾਉਣ ਦਾ ਯਤਨ ਕਰਦੇ ਹਨ- ਆਮ ਤੌਰਤੇ ਐਨੇ ਕਾਠੇ ਕਿ ਕਈ ਬਹੁਤ ਕੱਟੜ ਹਿੰਦੂਤਵਾ ਸਮਰਥਕ ਵੀ ਜਨਤਕ ਪੱਧਰਤੇ ਅਜਿਹੇ ਪੈਂਤੜਿਆਂ ਦੀ ਪਿੱਠ ਠੋਕਣ ਤੋਂ ਹਿਚਕਚਾਉਦੇ ਹਨ ਗੀਤ ਦੇ ਬੋਲ ਆਮ ਤੌਰਤੇਦੁਸ਼ਮਣ’ ’ਤੇ, ਸਭ ਤੋਂ ਵਧ ਕੇ ਮੁਸਲਮਾਨਾਂ ਦੇ ਅਮਾਨਵੀ ਹੋਣਤੇ, ਸੇਧਤ ਹੁੰਦੇ ਹਨ ਅਤੇ ਉਹਨਾਂ ਵਿਰੁੱਧ ਵਹਿਸ਼ੀ ਹਿੰਸਾ ਦੀਆਂ ਧਮਕੀਆਂ ਅਤੇ ਬੇਦਖਲੀ ਦੇ ਚਾਬੁਕ ਮਾਰੇ ਜਾਂਦੇ ਹਨ ਇਹ ਸੰਗੀਤ ਆਮ ਤੌਰਤੇ ਉਹਨਾਂ ਦੁਆਲੇ ਗੈਰ-ਪ੍ਰਮਾਣਿਕ ਆਲੰਕਾਰ ਸਿਰਜਣ ਰਾਹੀਂ ਤੁਅੱਸਬ ਤੇ ਕੱਟੜ ਧਾਰਨਾਵਾਂ ਪੱਕੀਆਂ ਕਰਨ ਦੇ ਯਤਨ ਕਰਦਾ ਹੈ

          ਮੁਸਲਮਾਨਾਂ ਪ੍ਰਤੀ ਡੂੰਘੇ ਤੁਅੱਸਬ, ਦਹਿਲ ਅਤੇ ਗੁੱਸਾ, ਅਜਿਹੇ ਗੀਤਾਂ ਨਾਲ ਜੁੜ ਕੇ, ਜਿਹੜੇ ਇਹਨਾਂ ਮਨਹੂਸ ਭਾਵਨਾਵਾਂ ਨੂੰ ਤਿੱਖੀਆਂ ਹੀ ਕਰਦੇ ਹਨ, ਵਧਦੇ ਰੂਪ ਖਤਰਨਾਕ ਭੜਕਾੳੂ ਘੜਮੱਸ ਉਠਾਉਦੇ ਹੋਏ ਜਨਤਕ ਭੀੜਾਂ ਨੂੰ ਹਿੰਸਾ ਅਤੇ ਬਦਲਿਆਂ ਧੱਕਦੇ ਹਨ

          ਸੰਗੀਤ ਦੀ ਪ੍ਰਭਾਵਤ ਕਰਨ ਦੀ ਇਹ ਤਾਕਤ ਹੀ ਹੈ ਜਿਹੜੀ ਪ੍ਰਾਪੇਗੰਡੇ ਨੂੰ ਅਜਿਹਾ ਸ਼ਕਤੀਸ਼ਾਲੀ ਤੇ ਮੱਕਾਰ ਬਣਾ ਦਿੰਦੀ ਹੈ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਜਦ ਭੜਕਾੳੂ ਗੀਤਾਂ ਦੇ ਬੋਲ ਸੰਦੇਹਜਨਕ ਹੁੰਦੇ ਹਨ, ਇੱਕ ਵੱਡਾ ਕਾਰਨ ਜਿਹੜਾ ਸੰਗੀਤ ਨੂੰ ਪ੍ਰਾਪੇਗੰਡੇ ਦਾ ਪ੍ਰਭਾਵਸ਼ਾਲੀ ਸੰਦ ਬਣਾਉਦਾ ਹੈ, ਉਹ ਹੈ ਗੀਤ ਦੀ ਤਾਲ ਅਤੇ ਧਮਕ ਜਿੰਨੇ ਵਧੇਰੇਸੁਭਾਵਕਰੂਪ ਗੀਤ ਗੂੰਜਦੇ ਹਨ, ਉਨੇ ਹੀ ਉਹ ਸ਼ਕਤੀਸ਼ਾਲੀ ਹੁੰਦੇ ਹਨ

          ਇਹ ਸੁਭਾਵਕਤਾਬਿਆਨਬਾਜੀ ਦੀ ਤਿੱਖ ਨੂੰ ਮੱਧਮ ਕਰਦੀ ਹੈ,’ ਅਤੇ ਗੀਤ ਦੇ ਸੰਦੇਸ਼ ਨੂੰ ਉਲਟਾ-ਪੁਲਟਾ ਕੇ ਵਧੇਰੇ ਪਸੰਦੀਦਾ ਬਣਾ ਦਿੰਦੀ ਹੈ ਪ੍ਰਾਪੇਗੰਡੇ ਵਜੋਂ ਸੰਗੀਤ ਜਿਹੀ ਆਕਰਸ਼ਕ ਵਿੱਧੀ ਦੀ ਵਰਤੋਂ ਬਿਆਨਬਾਜੀ ਨੂੰ ਅਤੇ ਸਲੀਕੇ ਨੂੰਪ੍ਰਮਾਣਿਤਵੀ ਕਰਦੀ ਹੈ, ਪ੍ਰਾਪੇਗੰਡੇ ਲਈ ਜਿਸਦੀ ਜ਼ਰੂਰਤ ਹੁੰਦੀ ਹੈ

          ਉਦਾਹਰਨ ਵਜੋਂ, ਗੀਤ, ‘ਅਗਰ ਛੂਆ ਮੰਦਿਰ ਤੋ ਤੁਝੇ ਦਿਖਾ ਦੇਂਗੇ’, ‘ਮੰਦਿਰ ਨੂੰ ਛੂਹਣ ਦੀ ਜੁਰਅੱਤ ਨਾ ਕਰਿਓ’, ਵਿਸ਼ਾਲ ਪੱਧਰਤੇ ਪ੍ਰਚਲਿਤ ਗੀਤ ਹੈ, ਜਿਹੜਾ ਸੂਬਿਆਂ ਦੇ ਆਰ-ਪਾਰ ਰਾਮ ਨੌਮੀ ਉਤਸਵਾਂ ਦੌਰਾਨ ਵਾਰ ਵਾਰ ਗਾਇਆ ਗਿਆ ਇਹ ਗੀਤ ਮੁਸਲਮਾਨਾਂ ਨੂੰ ਇਉ ਪੇਸ਼ ਕਰਦਾ ਹੈ ਜਿਵੇਂ ਉਹ ਹਿੰਦੂ ਮੰਦਿਰਾਂ ਦੀ ਹੋਂਦ ਨੂੰ ਕੋਈ ਖਤਰਾ ਬਣ ਰਹੇ ਹੋਣ  ਅਜਿਹੀਆਂ ਅਨੁਭਵੀ ਧਮਕੀਆਂ ਦੇ ਜੁਆਬੀ ਕਰਮ ਵਜੋਂ ਗੀਤ ਮੁਸਲਮਾਨਾਂ ਨੂੰ ਵਹਿਸ਼ੀ ਅਤੇ ਭਿਆਨਕ ਸਿੱਟਿਆਂ ਦੀ ਤਾੜਨਾ ਕਰਦਾ ਹੈ ਯੂ ਟਿਊਬਤੇ ਦਰਜਨਾਂ ਭਰ ਵੀਡੀਓਜ਼ ਰਾਮ ਨੌਮੀ ਜਲਸਿਆਂ ਇਸ ਗੀਤ ਨੂੰ ਗਾਇਆ ਜਾਂਦਾ ਦਿਖਾਉਦੀਆਂ ਹਨ, ਸਮੇਤ ਕੁਝ ਉਹ ਵੀ, ਜਿਹੜੀਆਂ ਇਹ ਗੀਤ ਮਸਜਿਦਾਂ ਦੇ ਸਾਹਮਣੇ ਗਾਇਆ ਜਾ ਰਿਹਾ ਦਿਖਾਉਦੀਆਂ ਹਨ, ਜਦ ਜਲੂਸ ਉਥੋਂ ਲੰਘ ਰਿਹਾ ਹੁੰਦਾ ਹੈ 

 ਅਗਰ ਛੂਆ ਮੰਦਿਰ ਤੋ ਤੁਝੇ ਦਿਖਾ ਦੇਂਗੇ

ਤੁਝ ਕੋ ਤੇਰੀ ਔਕਾਤ ਦਿਖਾ ਦੇਂਗੇ

ਇੱਧਰ ਉਠੀ ਜੋ ਆਂਖ ਤੁਮਹਾਰੀ

ਚਮਕੇਗੀ ਤਲਵਾਰ ਕਟਾਰੀ

ਖੂਨ ਸੇ ਇਸ ਧਰਤੀ ਕੋ ਨਹਿਲਾ ਦੇਂਗੇ

ਵੰਦੇ ਮਾਤਰਮ ਗਾਨਾ ਹੋਗਾ

ਵਰਨਾ ਯਹਾਂ ਸੇ ਜਾਨਾ ਹੋਗਾ

ਨਹੀਂ ਗਏ ਤੋ ਜਬਰਨ ਤੁਝੇ ਭਗਾ ਦੇਂਗੇ

ਹਮ ਤੁਝ ਕੋ ਤੇਰੀ ਔਕਾਤ ਦਿਖਾ ਦੇਂਗੇ

          ਕਈ ਹਜ਼ਾਰਾਂ ਤੋਂ ਵੱਧ ਗੀਤਾਂ ਵਿਚੋਂ ਇਹ ਕੇਵਲ ਇੱਕ ਹੈ, ਜਿਹੜੇ ਦੇਸ਼ ਭਰ ਵਿਚ ਕਲਾਕਾਰਾਂ ਵੱਲੋਂ ਅਤੇ ਛੋਟੀਆਂ ਮੋਟੀਆਂ ਸਟੂਡੀਓ ਪੇਸ਼ਕਾਰੀਆਂ ਰਾਹੀਂ  ਰਿੜਕੇ ਜਾਂਦੇ ਹਨ ਗੀਤ ਵੱਖ ਵੱਖ ਸਥਾਨਕ ਤੇ ਇਤਿਹਾਸਕ ਮਾਮਲਿਆਂਤੇ ਕੱਟੜਪੰਥੀ ਪੈਂਤੜਿਆਂ ਦੇ ਉਚਾਰਨ ਸਹਾਈ ਹੁੰਦੇ ਹਨ, ਇਸ ਤਰ੍ਹਾਂ ਸ੍ਰੋਤਿਆਂ ਨੂੰ ਦਿਲਕਸ਼ ਗੀਤਾਂ ਅਤੇ ਧੁਨਾਂ ਰਾਹੀਂ ਗੁੰਝਲਦਾਰ ਵਿਸ਼ਿਆਂ ਨੂੰ ਸਮਝਣ ਪੱਖੋਂ ਆਸਾਨ ਬਣਾਇਆ ਜਾ ਰਿਹਾ ਹੈ         ਹਰੇਕ ਮਸਲੇਤੇ ਇੱਕ ਗੀਤ ਹੈ: ਸ੍ਰੋਤਿਆਂ ਨੂੰਹਿੰਦੂ ਰਾਸ਼ਟਰ’ - ਹਿੰਦੂਆਂ ਦੀ ਇੱਕ ਕੌਮ ਲਈ ਸੰਘਰਸ਼ ਜੁੱਟ ਜਾਣ ਵਾਸਤੇ; ਅੱਤਵਾਦੀ ਹਮਲਿਆਂ ਮਗਰੋਂ ਨੰਗਾ-ਚਿੱਟਾ ਰਾਸ਼ਟਰਵਾਦ ਅਤੇ ਦੂਜੇ ਦੇਸ਼ ਪ੍ਰਤੀ ਘਿਰਣਾ ਝੋਕਣ ਦੇ ਜ਼ਰੀਏ ਮੋਦੀ ਸਰਕਾਰ ਦਾ ਪੱਖ ਪੂਰਣ ਵਾਲੇ ਅਤੇ ਪ੍ਰਸ਼ੰਸਾ ਦੇ ਗੀਤ; ਰਾਤੋ-ਰਾਤ ਕਸ਼ਮੀਰ ਦੀ ਸੰਵਿਧਾਨਕ ਖੁਦਮੁਖਤਿਆਰੀ ਖੋਹ ਲੈਣ ਦੌਰਾਨ ਹਜ਼ਾਰਾਂ ਨੂੰ ਨਜ਼ਰਬੰਦ ਕਰਨ ਵਰਗੀਆਂ ਇਸ ਦੀਆਂ ਵਿਵਾਦਮਈ ਕਾਰਵਾਈਆਂ ਦੀ ਜੈ-ਜੈ ਕਾਰ ਕਰਨ ਵਾਲੇ ਵੀ ਗੀਤ ਜਨ-ਅੰਕੜਿਆਂ ਦੇ ਮਾਮਲੇ ਹਿੰਦੂਆਂ ਦੇ ਖਿਲਾਫ ਗੁਪਤ ਇਸਲਾਮਿਕਸਾਜਿਸ਼ਨੂੰ ਮਾਤ ਦੇਣ ਦੇ ਢੰਗ ਵਜੋਂ ਦੇਸ਼ ਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਮੰਗ ਕਰਦੇ ਗੀਤ, ਅਤੇਲਵ-ਜਿਹਾਦਦੇ ਵਿਰੁੱਧ ਚਿਤਾਵਨੀ ਵਜੋਂ ਗੀਤ ਜਿੱਥੇ ਮਸਜਿਦਾਂ ਹਨ, ਉੱਥੇ ਮੰਦਿਰਾਂ ਦੀ ਉਸਾਰੀ ਕਰਨ ਦਾ ਸੱਦਾ ਦੇਣ ਵਾਲੇ ਗੀਤ, ਗੀਤ ਜਿਹੜੇ ਪਾਕਿਸਤਾਨ ਨੂੰ ਮਲੀਆਮੇਟ ਕਰਨ ਦਾ ਸੱਦਾ ਦਿੰਦੇ ਹਨ, ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੇ ਖਿਲਾਫ ਹਿੰਸਾ ਧਮਕਾਉਣ ਵਾਲੇ ਗੀਤ, ਹਿੰਦੂਆਂ ਨੂੰਜਾਗਣਅਤੇ ਆਪਣੇ ਧਰਮ ਦਾ ਮਾਣ ਮਹਿਸੂਸ ਕਰਨ ਦਾ ਸੱਦਾ ਦੇਣ ਵਾਲੇ ਗੀਤ

          ਇਸ ਸ਼ੈਲੀ ਵਿੱਚ ਜਿਆਦਾਤਰ ਸੰਗੀਤ ਦਾ ਮੌਲਿਕ ਪ੍ਰਸੰਗ ਸਪਸ਼ਟ ਹੁੰਦਾ ਹੈ: ਹਿੰਦੂ ਹਮਲੇ ਹੇਠ ਹਨ, ਹਿੰਦੂਆਂ ਨੂੰ ਦੇਸ਼ ਦੇ ਅੰਦਰ ਅਤੇ ਸਰਹੱਦੋਂ ਪਾਰ ਦੁਸ਼ਮਣਾਂਤੇ ਜਵਾਬੀ ਹਮਲਾ ਅਤੇ ਜਵਾਬੀ ਸਖਤ ਟੱਕਰ ਲੈਣ ਦੀ ਲੋੜ ਹੈ ਸਿੱਟੇ ਵਜੋਂ ਇਹ ਸ਼ੈਲੀ ਲਗਾਤਾਰ ਦੁਸ਼ਮਣ ਪੈਦਾ ਕਰਦੀ ਹੈ, ਉਹਨਾਂ ਨੂੰ ਦੈਂਤਾਂ ਵਜੋਂ ਪੇਸ਼ ਕਰਦੀ ਹੈ ਅਤੇ ਆਪਣੇ ਸ੍ਰੋਤਿਆਂ ਨੂੰ ਬਦਲੇ ਦੇ ਇਸ ਪ੍ਰੋਜੈਕਟ ਸ਼ਾਮਲ ਹੋਣ ਦੇ ਸੱਦੇ ਦਿੰਦੀ ਹੈ ਅਜਿਹੇ ਦੁਸ਼ਮਣਾਂ ਦੇ ਖਿਲਾਫ ਕੁੱਲ ਹਿੰਸਾ ਸੁਭਾਵਕ ਨਹੀਂ , ਸਗੋਂ ਇਸ ਨੂੰ ਜਾਇਜ਼-ਵਾਜਬ ਠਹਿਰਾਇਆ ਜਾਂਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਸੁਆਗਤ ਕੀਤਾ ਜਾਂਦਾ ਹੈ  ਨਫਰਤੀ ਸੰਗੀਤ ਅਤੇ ਹਕੀਕੀ ਜ਼ਿੰਦਗੀ ਅੰਦਰ ਹਿੰਸਾ ਵਿਚਕਾਰ ਤਾਲਮੇਲ ਸਪਸ਼ਟ ਹੋ ਰਿਹਾ ਹੈ 1990ਵਿਆਂ ਵਿੱਚ ਖੜ੍ਹੀ ਹੋਈ ਹੌਲਨਾਕ ਰਵੰਡਨ ਨਸਲਕੁਸ਼ੀ ਜਿਸ ਵਿੱਚ ਹੂਟੂ ਕਬੀਲੇ ਦੇ ਮੈਂਬਰਾਂ ਵੱਲੋਂ ਘੱਟ-ਗਿਣਤੀ ਤੁਟਸੀ ਕਬੀਲੇ ਦੀਆਂ 8 ਲੱਖ ਤੋਂ ਵੱਧ ਮੌਤਾਂ ਹੋਈਆਂ ਸਨ, ਹੂਟਜ਼ੂ ਦੇ ਕਬਜੇ ਹੇਠਲੇ ਦੋ ਰੇਡਿਓ ਸਟੇਸ਼ਨ, ਰੇਡਿਓ ਰਵੰਡਾ ਅਤੇ ਰੇਡਿਓ ਟੈਲੀਵਿਜ਼ਨ (Libre des Mille Collines), ਨੇ ਅਜਿਹੇ ਭੜਕਾਊ ਗੀਤ ਪ੍ਰਸਾਰਿਤ ਕੀਤੇ ਜਿਹੜੇ ਤੁਟਸੀਆਂ ਨੂੰ ਵਿਰੋਧੀ ਧਿਰ ਗਰਦਾਨਦੇ ਅਤੇ ਦੈਂਤਾਂ ਵਜੋਂ ਪੇਸ਼ ਕਰਦੇ ਸਨ

          ਇਹ ਕੋਈ ਨਿਵੇਕਲੀ ਗੱਲ ਨਹੀਂ ਸੀ ਅੱਜ ਮੀਆਂਮਾਰ ਵਿੱਚ ਦਹਾਕਿਆਂ ਤੋਂ ਰੋਹਿੰਗੀਆ ਮੁਸਲਮਾਨਾਂ ਨੂੰ ਹਿੰਸਾ ਤੇ ਉਜਾੜੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਰਕਾਰ ਅਤੇ ਗੈਰ-ਸਰਕਾਰੀ-ਬੋਧੀ ਐਕਟਰਾਂ ਵੱਲੋਂ ਉਨ੍ਹਾਂ ਵਿਰੁੱਧ ਬਿਖੇਰੀ ਹਿੰਸਾ ਨੇ 10 ਲੱਖ ਦੇ ਕਰੀਬ ਰੋਹਿੰਗੀਆ ਨੂੰ ਆਪਣੇ ਘਰਾਂ ਤੋਂ ਭੱਜ ਨਿੱਕਲਣ ਅਤੇ ਗੁਆਂਢੀ ਦੇਸ਼ਾਂ ਸ਼ਰਨ ਲੈਣ ਲਈ ਮਜ਼ਬੂਰ ਕੀਤਾ ਹੈ ਸਬੂਤ ਦਿਖਾਉਦੇ ਹਨ ਕਿ ਬੇਦਖਲ ਕੀਤੀ ਕੌਮੀਅਤ ਦੇ ਵਿਰੁੱਧ ਨਫਰਤ ਭੜਕਾਉਣ ਲਈ ਸੰਗੀਤ ਨੇ ਇੱਕ ਰੋਲ ਨਿਭਾਇਆ ਹੈ

          ਖੋਜ ਕਰਨਤੇ ਪਤਾ ਲੱਗਿਆ ਹੈ ਕਿ ਕਿਵੇਂ ਰੋਹਿੰਗੀਆ ਨੂੰ ਨਿਸ਼ਾਨਾ ਬਣਾਉਦੀਆਂ ਨਫਰਤ ਭਰੀਆਂ ਤੁਕਾਂ ਵਾਲੇ ਗੀਤ ਇੰਟਰਨੈਟਤੇ ਆਮੋ-ਆਮ ਪਾਏ ਗਏ ਅਤੇ ਮੀਆਂਮਾਰ ਵਿੱਚ ਵੱਡੀ ਪੱਧਰ ਤੇ ਇਹਨਾਂ ਦਾ ਛਾਣਾ ਦਿੱਤਾ ਗਿਆ ਇਹ ਗੀਤ ਮੋਟੇ ਤੌਰਤੇ ਚਾਰ ਵਿਸ਼ੇ-ਵਸਤੂਆਂ ਨੂੰ ਮੁੜ-ਮੁੜ ਦੁਹਰਾਉਦੇ ਹਨ: ਉਹ ਇਸ ਪੂਰਵ-ਧਾਰਨਾ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਮੁਸਲਮਾਨਾਂ ਦਾ ਮੀਆਂਮਾਰ ਕੌਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਕਿ ਕੌਮ ਦਾ ਅਰਥ ਇੱਕ ਨਸਲੀ ਗਰੁੱਪ ਤੋਂ ਹੁੰਦਾ ਹੈ, ਜਿਹੜੀ ਬਰਮਨ ਬਹੁ-ਗਿਣਤੀ ਹੈ ਅਤੇ ਉਹ ਮੁੜ-ਮੁੜ ਦੁਹਰਾਉਦੇ ਹਨ ਕਿ ਕਿਵੇਂ ਬਰਮਨ ਹੋਣਾ, ਬੋਧੀ ਹੋਣਾ ਹੈ ਅਤੇ ਨਾਗਰਿਕਤਾ ਨੂੰ ਈਮਾਨ ਨਾਲ ਜੋੜਦੇ ਹਨ ਉਹ ਜੋਰ ਦਿੰਦੇ ਹਨ ਕਿ ਬਹੁ-ਗਿਣਤੀ ਬੁੱਧ ਅਤੇ ਬੋਧੀ ਜਨਤਾ ਘੱਟ-ਗਿਣਤੀ ਮੁਸਲਮਾਨਾਂ ਦੇ ਖਤਰੇ ਹੇਠ ਹੈ ਅਤੇ ਇਸ ਲਈ ਸੁਰੱਖਿਆ ਦੀ ਜ਼ਰੂਰਤ ਹੈ, ਭਾਵੇਂ ਇਸ ਲਈ ਤਾਕਤ ਵੀ ਵਰਤੀ ਜਾਵੇ

          ਤੀਜਾ ਵਿਸ਼ਾ ਜਿਸਨੂੰ ਉਹ ਵਾਰ ਵਾਰ ਦੁਹਰਾਉਦੇ ਹਨ ਕਿ ਕਿਵੇਂ ਮੁਸਲਮਾਨ ਮਾਇਨਮਾਰ ਦੇ ਜਨ-ਅੰਕੜੇ ਹਥਿਆਉਣ ਲਈ ਸਾਜਿਸ਼ ਰੁੱਝੇ ਹੋਏ ਹਨ ਅਤੇ ਇਸ ਲਈ ਬੋਧੀਆਂ ਨੂੰ ਮੁਸਲਮਾਨਾਂ ਨਾਲ ਵਿਆਹ ਨਹੀਂ ਕਰਾਉਣੇ ਚਾਹੀਦੇ ਅਤੇ ਅਸਲ ਵਿੱਚ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੋਈ ਜੀਵਨ-ਸਾਥੀ ਪ੍ਰਾਪਤ ਨਾ ਹੋਵੇ ਅੰਤ, ਮਾਇਨਮਾਰ ਦੀ ਆਰਥਿਕ ਲੁੱਟ-ਖਸੁੱਟ ਲਈ ਪ੍ਰਤੀਤ ਹੋਈ ਇਸਲਾਮਿਕ ਸਾਜਿਸ਼ ਵਿੱਚ ਵਿਘਣ ਪਾਉਣ ਦੇ ਢੰਗ ਵਜੋਂ ਇਹ ਗੀਤ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੀ ਮੰਗ ਕਰਦੇ ਹਨ

          ਭਾਰਤ ਦਾ ਨਫਰਤੀ ਸੰਗੀਤ ਆਪਣੇ ਤੱਤ ਪੱਖੋਂ ੳੱੁਘੜਵੇਂ ਰੂਪ ਅਤੇ ਆਪਣੇ ਮਨੋਰਥ ਪੱਖੋਂ ਵੀ, ਬਹੁਤ  ਹੱਦ ਤੱਕ ਉਹੋ ਜਿਹਾ ਹੀ ਹੈ 

  (ਫਰੰਟਲਾਇਨਚੋਂ ਅੰਗਰੇਜ਼ੀ  ਤੋਂ ਅਨੁਵਾਦ)                                      ---0--

 


No comments:

Post a Comment