Wednesday, January 17, 2024

ਆਦਿਵਾਸੀ ਲੇਖਕਾ ਜੇਸਿੰਤਾ ਕਰਕੇਟਾ

 

ਕਿਉ ਨਹੀਂ ਲਿਆ ਆਦਿਵਾਸੀ ਲੇਖਕਾ ਜੇਸਿੰਤਾ ਕਰਕੇਟਾ ਨੇ ਇੰਡੀਆ ਟੂਡੇ ਗਰੁੱਪ ਦਾ ਸਨਮਾਨ?  

                                                                                         -ਬੂਟਾ ਸਿੰਘ ਮਹਿਮੂਦਪੁਰ

ਪੱਤਰਕਾਰ ਅਤੇ ਕਵਿੱਤਰੀ ਜੇਸਿੰਤਾ ਕੇਰਕੇਟਾ ਨੇ ਭਾਰਤ ਦੇ ਅਖੌਤੀ ਮੁੱਖ-ਧਾਰਾ ਮੀਡੀਆ ਨੂੰ ਸ਼ੀਸ਼ਾ ਵਿਖਾਉਦਿਆਂ ਇੰਡੀਆ ਟੂਡੇ ਗਰੁੱਪ ਦਾ ਸਨਮਾਨ ਠੁਕਰਾ ਦਿੱਤਾ ਹੈ ਆਦਿਵਾਸੀਆਂ, ਹਾਸ਼ੀਏਤੇ ਧੱਕੇ ਭਾਈਚਾਰੇ ਦੀਆਂ ਔਰਤਾਂ ਦੇ ਮੁੱਦਿਆਂ, ਹਾਸ਼ੀਏਤੇ ਧੱਕੇ ਭਾਈਚਾਰੇ ਦੇ ਲੋਕਾਂ ਦੀ ਜ਼ਿੰਦਗੀ ਰੁੱਖਾਂ, ਪਹਾੜਾਂ ਅਤੇ ਦਰਿਆਵਾਂ ਦੀ ਮਹੱਤਤਾ ਨੂੰ ਆਪਣੀਆਂ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਕਵਿਤਾਵਾਂ ਰਾਹੀਂ ਦੇਸ਼ ਅਤੇ ਦੁਨੀਆ ਤੱਕ ਪਹੁੰਚਾਉਣ ਵਾਲੀ ਪੱਤਰਕਾਰ ਅਤੇ ਕਵਿੱਤਰੀ ਜੇਸਿੰਤਾ ਕੇਰਕੇਟਾ ਨੇ ਸਨਮਾਨ ਅਤੇ ਸਨਮਾਨ ਰਾਸ਼ੀ ਨਾਮਨਜ਼ੂਰ ਕਰਨ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਅਖੌਤੀ ਮੁੱਖਧਾਰਾ ਮੀਡੀਆ ਦੀ ਕਵਰੇਜ ਦਾ ਆਦਿਵਾਸੀਆਂ ਪ੍ਰਤੀ ਰਵੱਈਆ ਪ੍ਰੇਸ਼ਾਨ ਕਰਨ ਵਾਲਾ ਹੈ

          ਜੇਸਿੰਤਾ ਨੇ ਦੱਸਿਆ,‘‘ਮੈਨੂੰ 20 ਨਵੰਬਰ ਨੂੰ ਬਹੁਤ ਸਾਰੇ ਫੋਨ ਆਏ ਪਰ ਮੈਂ ਗੱਲ ਨਹੀਂ ਕਰ ਸਕੀ, ਕਿਉਕਿ ਮੈਂ ਪਿੰਡ ਤੋਂ ਸ਼ਹਿਰ ਜਾ ਰਹੀ ਸੀ ਰਸਤੇ ਸੀ ਉਨ੍ਹਾਂ ਨਾਲ 21 ਨਵੰਬਰ ਨੂੰ ਹੀ ਗੱਲ ਹੋ ਸਕੀ ਮੈਨੂੰ ਇਹ ਦੱਸਿਆ ਗਿਆ ਕਿ ‘‘ਮੈਨੂੰ ਮੇਰੇ ਕੰਮਈਸ਼ਵਰ ਔਰ ਬਾਜ਼ਾਰਲਈਆਜ ਤਕ ਸਾਹਿਤ ਜਾਗਿ੍ਰਤੀ ਉਦਯਮਾਨ ਪ੍ਰਤਿਭਾ ਸਨਮਾਨਲਈ ਚੁਣਿਆ ਗਿਆ ਹੈ ਸਨਮਾਨ ਦੀ ਰਕਮ 50,000 ਹੈ ਅਤੇ 26 ਨਵੰਬਰ ਨੂੰ ਦਿੱਲੀ ਵਿਚ ਆਯੋਜਿਤ ਸਾਹਿਤ ਆਜ ਤਕ ਸਮਾਗਮ ਵਿਚ ਦਿੱਤਾ ਜਾਵੇਗਾ’’

          ਜੇਸਿੰਤਾ ਨੇ ਕਿਹਾ,‘‘ਮੈਂ ਉਨ੍ਹਾਂ ਨੂੰ ਲਿਖਿਆ ਕਿ ਮੈ ਇਸ ਸਨਮਾਨ ਦੀ ਖਬਰ ਨਾਲ ਕੋਈ ਰੋਮਾਂਚ ਜਾਂ ਖੁਸ਼ੀ ਮਹਿਸੂਸ ਨਹੀਂ ਕਰ ਰਹੀ ਹਾਂ ਅਜਿਹੇ ਸਮੇਂ ਜਦੋਂ ਮਨੀਪੁਰ ਦੇ ਅਦਿਵਾਸੀਆਂ ਦੀ ਜ਼ਿੰਦਗੀ ਦਾ ਸਨਮਾਨ ਖਤਮ ਹੋ ਰਿਹਾ ਹੈ ਮੱਧ ਭਾਰਤ ਦੇ ਆਦਿਵਾਸੀਆਂ ਦੀ ਜ਼ਿੰਦਗੀ ਪ੍ਰਤੀ ਸਤਿਕਾਰ ਵੀ ਅਲੋਪ ਹੁੰਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਲਮੀ ਸਮਾਜ ਵਿਚ ਦੂਜੇ ਭਾਈਚਾਰਿਆਂ ਦੇ ਲੋਕਾਂ ਦੀ ਜ਼ਿੰਦਗੀਤੇ ਵੀ ਲਗਾਤਾਰ ਹਮਲੇ ਹੋ ਰਹੇ ਹਨ ਮੇਰਾ ਮਨ ਦੁਖੀ ਰਹਿੰਦਾ ਹੈ ਮੈਂ ਇਹ ਸਨਮਾਨ ਨਹੀਂ ਲੈਣਾ’’

          ਉਸ ਨੇ ਅੱਗੇ ਕਿਹਾ,‘‘ਪੂਰਾ ਦੇਸ਼ ਇਸ ਗੱਲ ਤੋਂ ਜਾਣੂ ਹੈ ਕਿ ਕਿਵੇਂ ਕੁਝ ਅਖੌਤੀ ਮੁੱਖ-ਧਾਰਾ ਮੀਡੀਆ ਘਰਾਣੇ ਅਤੇ ਨਿਊਜ਼ ਚੈਨਲ ਮਨੀਪੁਰ ਦੀਆਂ ਘਟਨਾਵਾਂਤੇ ਚੁੱਪ ਧਾਰੀ ਬੈਠੇ ਸਨ ਅਖੌਤੀ ਮੁੱਖ-ਧਾਰਾ ਮੀਡੀਆ ਨੇ ਕਦੇ ਵੀ ਕਬਾਇਲੀਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਦੇਸ਼ ਦੇ ਸਾਹਮਣੇ ਸਨਮਾਨਜਨਕ ਢੰਗ ਨਾਲ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਕਾਵਿ ਸੰਗ੍ਰਹਿਈਸ਼ਵਰ ਔਰ ਬਾਜ਼ਾਰਵਿਚ ਸੰਗਠਿਤ ਧਰਮ ਅਤੇ ਸੱਤਾ ਵਿਰੁੱਧ ਕਵਿਤਾਵਾਂ ਹਨ ਇਹ ਆਦਿਵਾਸੀਆਂ ਦੇ ਜ਼ਮੀਨੀ ਸੰਘਰਸ਼ ਦੀਆਂ ਕਵਿਤਾਵਾਂ ਹਨ ਜਦੋਂ ਅਸੀਂ ਕਿਤਾਬ ਲਿਖਦੇ ਹਾਂ ਤਾਂ ਕਿਤਾਬ ਅਖੌਤੀ ਮੁੱਖ-ਧਾਰਾ ਸਮਾਜ ਲਈ ਮਹੱਤਵਪੂਰਨ ਹੋ ਜਾਂਦੀ ਹੈ, ਪਰ ਲੋਕ ਨਹੀਂ ਇਹ ਚੀਜ਼ਾਂ ਦੇਖਣ ਦਾ ਸਾਡਾ (ਕਬਾਇਲੀ) ਨਜ਼ਰੀਆ ਨਹੀਂ ਹੈ ਅਸੀਂ ਕਿਸੇ ਕੰਮ ਦਾ ਜਸ਼ਨ ਸਮੂਹਕ ਤੌਰਤੇ ਮਨਾਉਣਾ ਚਾਹੁੰਦੇ ਹਾਂ ਜੋ ਲੋਕ ਕਵਿਤਾ ਵਾਂਗ ਧਰਤੀਤੇ ਜਿਉਦੇ ਹਨ, ਜਦੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਾਣ-ਸਨਮਾਨ ਖ਼ਤਮ ਹੋ ਰਿਹਾ ਹੋਵੇ, ਉਨ੍ਹਾਂ ਦਾ ਜੀਣ ਦਾ ਹੱਕ ਖੋਹਿਆ ਜਾ ਰਿਹਾ ਹੋਵੇ ਤਾਂ ਇੱਕ ਲੇਖਕ ਜਾਂ ਕਵੀ ਸਿਰਫ ਆਪਣੇ ਸਨਮਾਨ ਨੂੰ ਕੀ ਕਰੇ? ਇਨ੍ਹਾਂ ਸਾਰੀਆਂ ਗੱਲਾਂ ਕਰਕੇ ਮੈਂ ਇਸ ਸਨਮਾਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ’’

          ਜੇਸਿੰਤਾ ਮੀਡੀਆ ਸਮੂਹ ਵੱਲੋਂ ਦਿੱਤੇ ਜਵਾਬ ਬਾਰੇ ਦੱਸਦੀ ਹੈ,‘‘ਉਨ੍ਹਾਂ ਨੇ ਲਿਖਿਆ ਕਿ ਉਹ ਇਸ ਦਰਦ ਅਤੇ ਜ਼ਮੀਨੀ ਸੰਘਰਸ਼ ਲਈ ਉਨ੍ਹਾਂ ਦੇ ਮਨ ਬਹੁਤ ਸਤਿਕਾਰ ਹੈ ਹਰ ਸੱਭਿਆ ਸਮਾਜ ਅਤੇ ਸੰਵੇਦਨਸ਼ੀਲ ਮਨੁੱਖ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ ਮੇਰੀਆਂ ਲਿਖਤਾਂ ਨੇ ਇਨਸਾਫ ਅਤੇ ਮਨੁੱਖਤਾ ਦੇ ਹੱਕ ਵਿੱਚ ਲਗਾਤਾਰ ਜ਼ੋਰਦਾਰ ਆਵਾਜ਼ ਉਠਾਈ ਹੈ ਇਹ ਧਾਰ ਬਰਕਰਾਰ ਰਹੇ’’

          ਕੀ ਉਸ ਦਾ ਇਹ ਫੈਸਲਾ ਵੱਡੇ ਮੀਡੀਆ ਸਮੂਹ ਲਈ ਹੀ ਹੈ ਜਾਂ ਉਸ ਦੀ ਕਿਸੇ ਵੀ ਭਾਰਤੀ ਮੁੱਖ-ਧਾਰਾ ਮੀਡੀਆ ਤੋਂ ਪੁਰਸਕਾਰ ਲੈਣ ਸਮੱਸਿਆ ਹੈ, ਇਸ ਦੇ ਜਵਾਬ ਜੇਸਿੰਤਾ ਕਹਿੰਦੀ ਹੈ,‘‘ਸਿਰਫ ਵੱਡੇ ਮੀਡੀਆ ਸਮੂਹ ਦੀ ਗੱਲ ਨਹੀਂ ਹੈ ਇਸ ਗੱਲ ਨਾਲ ਮੇਰਾ ਕੋਈ ਵੀ ਨਿਰਣਾ ਜ਼ਰੂਰ ਪ੍ਰਭਾਵਿਤ ਹੋਵੇਗਾ ਕਿ ਦੇਸ਼ ਦਾ ਅਖੌਤੀ ਮੁੱਖ-ਧਾਰਾ ਮੀਡੀਆ ਹਾਸ਼ੀਏਤੇ ਧੱਕੇ ਲੋਕਾਂ ਪ੍ਰਤੀ ਆਪਣੀ ਭੂਮਿਕਾ ਕਿਵੇਂ ਨਿਭਾਉਦਾ ਹੈ ਕੀ ਉਨ੍ਹਾਂ ਦਾ ਕੋਈ ਵੀ ਸਨਮਾਨ ਸਮੂਹਿਕ ਤੌਰਤੇ ਆਦਿਵਾਸੀ ਸਮਾਜ ਜਾਂ ਹਾਸ਼ੀਏਤੇ ਧੱਕੇ ਸਮਾਜ ਦੇ ਅੰਦਰ ਸਨਮਾਨ ਦਾ ਜਸ਼ਨ ਮਨਾਉਣ ਦੀ ਭਾਵਨਾ ਪੈਦਾ ਕਰੇਗਾ? ਜੇ ਨਹੀਂ, ਤਾਂ ਮੇਰਾ ਫੈਸਲਾ ਹਮੇਸ਼ਾ ਨਾਂਹ ਹੋਵੇਗਾ’’

          ਜੇਸਿੰਤਾ ਨੇ ਕਿਹਾ,‘‘ਮੈਂ ਆਪਣੇ ਲਈ ਬਹੁਤ ਸਾਰੇ ਸਨਮਾਨ ਨਹੀਂ ਚਾਹੁੰਦੀ ਮੈਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਹੈ ਪਰ ਜੇਕਰ ਕੋਈ ਸਨਮਾਨ ਆਦਿਵਾਸੀਆਂ ਨੂੰ ਸਮੂਹਿਕ ਤੌਰਤੇ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ ਜਾਂ, ਲੋਕਾਂ ਵਿਚ ਕੰਮ ਕਰਨ ਵਿਚ ਮਦਦ ਕਰਦਾ ਹੈ, ਤਾਂ ਮੈਨੂੰ ਉਸ ਨੂੰ ਸਵੀਕਾਰ ਕਰਨ ਵਿਚ ਖੁਸ਼ੀ ਹੋਵੇਗੀ ਪਰ ਮੈਂ ਨਵੇਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ, ਜੋ ਚੰਗਾ ਕੰਮ ਕਰ ਰਹੇ ਹਨ ਅਤੇ ਵਧੀਆ ਲਿਖ ਰਹੇ ਹਨ, ਉਨ੍ਹਾਂ ਨੂੰ ਸਨਮਾਨਿਤ ਅਤੇ ਉਤਸ਼ਾਹਤ ਕੀਤੇ ਜਾਂਦੇ ਦੇਖਣਾ ਜ਼ਿਆਦਾ ਜ਼ਰੂਰੀ ਸਮਝਦੀ ਹਾਂ ਕਿਸ ਤੋਂ ਸਨਮਾਨ ਲੈਣਾ ਹੈ ਜਾਂ ਨਹੀਂ, ਇਹ ਮੇਰੀ ਚੇਤਨਾ ਕੀ ਕਹਿੰਦੀ ਹੈ, ਇਸ ਨਾਲ ਹੀ ਤੈਅ ਹੁੰਦਾ ਹੈ’’

          ਜੇਸਿੰਤਾ ਕੇਰਕੇਟਾ ਕੌਣ ਹੈ

          3 ਅਗਸਤ 1983 ਨੂੰ ਝਾਰਖੰਡਓੜੀਸਾ ਸਰਹੱਦ ਦੇ ਨੇੜੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਇੱਕ ਪਿੰਡ ਖੁਦਾਪੋਸ਼ ਵਿਚ ਜਨਮੀ, ਜੇਸਿੰਤਾ ਕੇਰਕੇਟਾ ਓਰਾਓਂ ਕਬੀਲੇ ਨਾਲ ਸਬੰਧਤ ਹੈ ਉਸ ਦੇ ਪਿਤਾ ਇੱਕ ਮੈਰਾਥਨ ਐਥਲੀਟ ਸਨ, ਜਿਨ੍ਹਾਂ ਨੇ ਇਕ ਸਥਾਨਕ ਚਰਚ ਦੁਆਰਾ ਚਲਾਏ ਜਾਂਦੇ ਸਕੂਲ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕੀਤਾ ਅਤੇ ਫਿਰ ਅਸਥਾਈ ਤੌਰਤੇ ਪੁਲਸ ਫੋਰਸ ਵਿਚ ਕੰਮ ਕਰਦੇ ਰਹੇ ਜੇਸਿੰਤਾ ਕੇਰਕੇਟਾ ਦੀ ਕਾਵਿ ਰਚਨਾ ‘‘ਈਸ਼ਵਰ ਔਰ ਬਾਜ਼ਾਰ’’ ਨੇ ਆਪਣੀਆਂ ਜਾਨਦਾਰ ਕਵਿਤਾਵਾਂ ਰਾਹੀਂ ਇਕ ਵੱਡੇ ਹਿੱਸੇ ਦਾ ਧਿਆਨ ਖਿੱਚਿਆ ਆਦਿਵਾਸੀਆਂ ਦੀ ਜ਼ਿੰਦਗੀ ਵਿਚਲੇ ਸੰਘਰਸ਼ਾਂ, ਪਾਖੰਡਾਂ ਅਤੇ ਅੰਧ-ਵਿਸ਼ਵਾਸ਼ਾਂ ਦਰਮਿਆਨ ਪਿਸਦੀਆਂ ਔਰਤਾਂ ਦੀਆਂ ਚਣੌਤੀਆਂ ਨੂੰ ਜਿਸ ਤਰੀਕੇ ਨਾਲ ਇਸ ਪੁਸਤਕ ਵਿਚ ਕਵਿਤਾ ਰਾਹੀਂ ਪੇਸ਼ ਕੀਤਾ ਗਿਆ ਹੈ, ਉਹ ਇਸ ਨੂੰ ਆਪਣੇ ਆਪ ਹੀ ਆਪਣੇ ਸਮੇਂ ਦੀਆਂ ਸਰਵੋਤਮ ਰਚਨਾਵਾਂ ਵਿਚ ਸ਼ਾਮਲ ਕਰ ਦਿੰਦਾ ਹੈ ਉਸ ਦੀ ਕਿਤਾਬ ਆਦਿਵਾਸੀਆਂ ਵਿਰੁੱਧ ਵਰ੍ਹਿਆਂ ਤੋਂ ਹੋ ਰਹੇ ਜ਼ੁਲਮ, ਔਰਤਾਂ ਵਿਰੁੱਧ ਹਿੰਸਾ ਅਤੇ ਭਾਈਚਾਰੇ ਦੇ ਉਜਾੜੇ ਬਾਰੇ ਚਰਚਾ ਕਰਦੀ ਹੈ ਅਤੇ ਸਰਕਾਰਾਂ ਦੀ ਬੇਰੁਖੀਤੇ ਸਵਾਲ ਕਰਦੀ ਹੈ

 

No comments:

Post a Comment