Wednesday, January 17, 2024

ਕਾ. ਲੈਨਿਨ ਦੇ ਦੇਹਾਂਤ ਉੱਪਰ ਕਾ. ਜੇ. ਵੀ. ਸਟਾਲਨ ਦਾ ਭਾਸ਼ਣ

 

ਕਾ. ਲੈਨਿਨ ਦੇ ਦੇਹਾਂਤ ਉੱਪਰ  ਕਾ. ਜੇ. ਵੀ. ਸਟਾਲਨ ਦਾ ਭਾਸ਼ਣ

(ਦੇਸ਼ ਭਰ ਦੀਆਂ ਸੋਵੀਅਤਾਂ ਦੀ ਦੂਜੀ ਕਾਂਗਰਸਤੇ ਦਿੱਤਾ ਭਾਸ਼ਣ)

(ਦੇਸ਼ ਭਰ ਦੀਆਂ ਸੋਵੀਅਤਾਂ ਦੀ ਦੂਜੀ ਕਾਂਗਰਸ 26 ਜਨਵਰੀ 1924 ਤੋਂ 2 ਫਰਵਰੀ 1924ਤੱਕ ਮਾਸਕੋ ਵਿਖੇ ਹੋਈ ਕਾਮਰੇਡ ਲੈਨਿਨ ਦੀ ਯਾਦ ਨੂੰ ਸਮਰਪਤ ਇਸਦੀ ਪਹਿਲੀ ਬੈਠਕ ਵਿੱਚ, ਬੌਲਸ਼ਵਿਕ ਪਾਰਟੀ ਦੀ ਤਰਫ਼ੋਂ ਕਾਮਰੇਡ ਸਟਾਲਨ ਨੇ ਇੱਕ ਭਾਸ਼ਣ ਦਿੱਤਾ ਜਿਸ ਵਿੱਚ ਉਸਨੇ ਲੈਨਿਨ ਦੇ ਆਦੇਸ਼ਾਂ ਨੂੰ ਪਾਕ-ਪਵਿੱਤਰ ਮੰਨਣ ਤੇ ਇਹਨਾਂ ਦੀ ਪਾਲਣਾ ਕਰਨ ਦੀ ਸੰਜੀਦਾ ਸਹੁੰ ਚੁੱਕੀ ਲੈਨਿਨ ਦੀ ਮੌਤ ਦੇ ਸੰਬੰਧ, ਕਾਂਗਰਸ ਨੇ ‘‘ਮਿਹਨਤਕਸ਼ ਮਨੁੱਖਤਾ ਦੇ ਨਾਂ’’ ਨਾਮੀ ਇੱਕ ਅਪੀਲ ਜਾਰੀ ਕੀਤੀ ਲੈਨਿਨ ਦੀ ਯਾਦ ਨੂੰ ਚਿਰੰਜੀਵੀ ਬਨਾਉਣ ਲਈ ਕਾਂਗਰਸ ਨੇ ਲੈਨਿਨ ਦੀਆਂ ਲਿਖਤਾਂ ਦੀਆਂ ਜਿਲਦਾਂ ਪ੍ਰਕਾਸ਼ਤ ਕਰਨ, ਪੀਟਰੋਗਰਾਡ ਦਾ ਨਾਂ ਬਦਲਕੇ ਲੈਨਿਨਗਰਾਡ ਰੱਖਣ, ਲੈਨਿਨ ਦਾ ਹਰ ਸਾਲ ਸ਼ਰਧਾਂਜਲੀ ਦਿਵਸ ਮਨਾਉਣ, ਮਾਸਕੋ ਦੇ ਲਾਲ ਚੌਂਕ ਵਿੱਚ ਉਸਦਾ ਮਕਬਰਾ ਉਸਾਰਨ ਅਤੇ ਸਾਰੀਆਂ ਸੋਵੀਅਤ ਰੀਪਬਲਿਕਾਂ ਦੀਆਂ ਰਾਜਧਾਨੀਆਂ ਅਤੇ ਲੈਨਿਨਗਰਾਡ ਤੇ ਤਾਸ਼ਕੰਦ ਵਿੱਚ ਲੈਨਿਨ ਦੀਆਂ ਯਾਦਗਾਰਾਂ ਉਸਾਰਨ ਦੇ ਫੈਸਲੇ ਲਏ )

          ਸਾਥੀਓ, ਅਸੀਂ ਕਮਿਊਨਿਸਟ ਇੱਕ ਨਿਆਰੇ ਕਿਸਮ ਦੇ ਲੋਕ ਹਾਂ, ਅਸੀਂ ਇੱਕ ਨਿਆਰੀ ਸਮੱਗਰੀ ਤੋਾਂ ਬਣੇ ਲੋਕ ਹਾਂ ਅਸੀਂ ਇੱਕ ਮਹਾਨ ਪ੍ਰੋਲੇਤਾਰੀ ਨੀਤੀਵਾਨ ਦੀ ਫੌਜ, ਕਾਮਰੇਡ ਲੈਨਿਨ ਦੀ ਫੌਜ, ਦੇ ਸਿਪਾਹੀ ਹਾਂ ਇਸ ਫੌਜ ਦੇ ਅੰਗ ਹੋਣ ਤੋਂ ਵੱਡਾ ਹੋਰ ਕੋਈ ਸਨਮਾਨ ਹੋ ਹੀ ਨਹੀਂ ਸਕਦਾ ਉਸ ਪਾਰਟੀ ਦੇ ਮੈਂਬਰ ਹੋਣ ਦੇ ਖਿਤਾਬ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਜਿਸ ਪਾਰਟੀ ਦਾ ਸੰਸਥਾਪਕ ਅਤੇ ਆਗੂ ਕਾਮਰੇਡ ਲੈਨਿਨ ਸਨ ਕੋਈ ਜਣਾ-ਖਣਾ ਅਜਿਹੀ ਪਾਰਟੀ ਦਾ ਮੈਂਬਰ ਨਹੀਂ ਹੋ ਸਕਦਾ ਇਹ ਮਜ਼ਦੂਰ ਜਮਾਤ ਦੇ ਪੁੱਤਰ ਹੀ ਹਨ, ਥੁੜੋਂ ਅਤੇ ਜਦੋਜਹਿਦ ਰਹਿਣ ਵਾਲਿਆਂ ਦੇ ਪੁੱਤਰ ਹਨ, ਅਥਾਹ ਕੰਗਾਲੀ ਅਤੇ ਸੂਰਮਤਾਈ ਭਰੀ ਘਾਲਣਾ ਘਾਲਣ ਵਾਲਿਆਂ ਦੇ ਪੁੱਤਰ ਹਨ ਜੋ ਹੋਰਾਂ ਤੋਂ ਪਹਿਲ-ਪਿ੍ਰਥਮੇ ਇਸ ਪਾਰਟੀ ਦੇ ਮੈਂਬ ਬਣਨੇ ਚਾਹੀਦੇ ਹਨ ਇਹੀ ਵਜ੍ਹਾ ਹੈ ਕਿ ਲੈਨਿਨ-ਪੰਥੀਆਂ ਦੀ ਪਾਰਟੀ, ਕਮਿਊਨਿਸਟਾਂ ਦੀ ਪਾਰਟੀ, ਨੂੰ ਮਜ਼ਦੂਰ ਜਮਾਤ ਦੀ ਪਾਰਟੀ ਵੀ ਕਿਹਾ ਜਾਂਦਾ ਹੈ

          ਸਾਥੋਂ ਵਿਦਾਇਗੀ ਲੈਂਦਿਆਂ ਕਾਮਰੇਡ ਲੈਨਿਨ ਨੇ ਸਾਨੂੰ ਪਾਰਟੀ ਮੈਂਬਰ ਦੇ ਇਸ ਉੱਚੇ-ਸੁੱਚੇ ਰੁਤਬੇ ਦੀ ਪਵਿੱਤਰਤਾ ਨੂੰ ਬੁਲੰਦ ਰੱਖਣ ਅਤੇ ਇਸਦੀ ਰਾਖੀ ਕਰਨ ਦਾ ਆਦੇਸ਼ ਦਿੱਤਾ ਸੀ ਕਾਮਰੇਡ ਲੈਨਿਨ ਅਸੀਂ ਤੈਨੂੰ ਵਚਨ ਦਿੰਦੇ ਹਾਂ ਕਿ ਅਸੀਂ ਤੇਰੇ ਇਸ ਆਦੇਸ਼ ਦੀ ਪੂਰੇ ਸਤਿਕਾਰ-ਸਹਿਤ ਪਾਲਣਾ ਕਰਾਂਗੇ

25 ਸਾਲ ਤੱਕ ਕਾਮਰੇਡ ਲੈਨਿਨ ਨੇ ਸਾਡੀ ਪਾਰਟੀ ਦੀ ਪਾਲਣਾ-ਪੋਸਣਾ ਕੀਤੀ ਅਤੇ ਇਸਨੂੰ ਦੁਨੀਆਂ ਭਰ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਵਧੇਰੇ ਚੰਡੀ ਹੋਈ ਪਾਰਟੀ ਬਣਾ ਦਿੱਤਾ ਜ਼ਾਰਸ਼ਾਹੀ ਅਤੇ ਇਸਦੇ ਹੱਥਠੋਕਿਆਂ ਦੇ ਧੱਫਿਆਂ, ਸਰਮਾਏਦਾਰੀ ਅਤੇ ਜਾਗੀਰਦਾਰਾਂ ਦੇ ਭਿਆਨਕ ਕਰੋਧ, ਕੌਲਚੱਕ ਅਤੇ ਦੈਨੀਕਨ ਦੇ ਹਥਿਆਰਬੰਦ ਹਮਲਿਆਂ, ਬਰਤਾਨੀਆ ਅਤੇ ਫਰਾਂਸ ਦੀ ਹਥਿਆਰਬੰਦ ਦਖਲਅੰਦਾਜ਼ੀ ਅਤੇ ਸੈਂਕੜੇ ਕਾਲੀਆਂ ਜੀਭਾਂ ਵਾਲੀ ਸਰਮਾਏਦਾਰਾ ਪ੍ਰੈਸ ਦੀ ਝੂਠ-ਤੂਫਾਨ ਅਤੇ ਤੋਹਮਤਬਾਜ ਮੁਹਿੰਮ ਇਹਨਾਂ ਸਭਨਾਂ ਠੂੰਹਿਆਂ ਨੇ ਇੱਕ-ਚੌਥਾਈ ਸਦੀ ਤੱਕ ਸਾਡੀ ਪਾਰਟੀ ਉਤੇ ਹੱਲਾ ਬੋਲੀ ਰੱਖਿਆ ਪਰ ਸਾਡੀ ਪਾਰਟੀ ਇੱਕ ਚੱਟਾਨ ਵਾਂਗ ਮਜ਼ਬੂਤੀ ਨਾਲ ਡਟੀ ਰਹੀ, ਦੁਸ਼ਮਣਾਂ ਦੇ ਤਾਬੜਤੋੜ ਹਮਲਿਆਂ ਨੂੰ ਪਛਾੜਦੀ ਰਹੀ ਅਤੇ ਮਜ਼ਦੂਰ ਜਮਾਤ ਦੀ ਜਿੱਤ ਦੇ ਰਾਹ ਅੱਦੇ ਵਧਦੀ ਰਹੀ ਇਹਨਾਂ ਘਮਸਾਨੀ ਟੱਕਰਾਂ ਸਾਡੀ ਪਾਰਟੀ ਨੇ ਆਪਣੀਆਂ ਸਫਾਂ ਦੀ ਏਕਤਾ ਅਤੇ ਮਜ਼ਬੂਤੀ ਦੀ ਉਸਾਰੀ ਕੀਤੀ ਇਸ ਏਕਤਾ ਤੇ ਮਜ਼ਬੂਤੀ ਦੇ ਬਲਬੂਤੇ ਇਸਨੇ ਮਜ਼ਦੂਰ ਜਮਾਤ ਦੇ ਦੁਸ਼ਮਣਾਂ ਉੱਪਰ ਫਤਹਿ ਪ੍ਰਾਪਤ ਕੀਤੀ

          ਸਾਥੋਂ ਵਿਦਾਇਗੀ ਲੈਂਦਿਆਂ, ਕਾਮਰੇਡ ਲੈਨਿਨ ਨੇ ਸਾਡੀ ਪਾਰਟੀ ਦੀ ਇਸ ਏਕਤਾ ਦੀ ਅੱਖ ਦੀ ਪੁਤਲੀ ਦੀ ਤਰ੍ਹਾਂ ਰਾਖੀ ਕਰਨ ਦਾ ਸਾਨੂੰ ਆਦੇਸ਼ ਦਿੱਤਾ ਸੀ, ਕਾਮਰੇਡ ਲੈਨਿਨ ਅਸੀਂ ਤੈਨੂੰ ਵਚਨ ਦਿੰਦੇ ਹਾਂ ਕਿ ਅਸੀਂ ਤੁਹਾਡਾ ਇਸ ਆਦੇਸ਼ ਦੀ ਵੀ ਪੂਰੇ ਸਤਿਕਾਰ-ਸਹਿਤ ਪਾਲਣਾ ਕਰਾਂਗੇ

          ਮਜ਼ਦੂਰ ਜਮਾਤ ਦੀ ਜ਼ਿੰਦਗੀ ਬਹੁਤ ਹੀ ਦੁੱਭਰ ਅਤੇ ਅਸਹਿ ਬਣੀ ਚੱਲੀ ਰਹੀ ਹੈ ਮਿਹਨਤਕਸ਼ ਲੋਕਾਂ ਨੂੰ ਬਹੁਤ ਹੀ ਕਸ਼ਟਦਾਇਕ ਤੇ ਦੁਖਦਾਈ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਯੁਗਾਂ ਯੁਗਾਂ ਤੋਂ ਦੁਨੀਆਂ ਗੁਲਾਮਾਂ ਅਤੇ ਗੁਲਾਮ ਮਾਲਕਾਂ, ਭੋਂ-ਦਾਸਾਂ ਅਤੇ ਦਾਸ ਮਾਲਕਾਂ, ਕਿਸਾਨਾਂ ਅਤੇ ਭੂੰ-ਪਤੀਆਂ, ਮਜ਼ਦੂਰਾਂ ਅਤੇ ਸਰਮਾਏਦਾਰਾਂ,ਦੱਬੇ-ਕੁਚਲਿਆਂ ਅਤੇ ਦਬਾਉਣ ਵਾਲਿਆਂ ਵਿਚਕਾਰ ਵੰਡੀ ਰਹੀ ਹੈ ਅਤੇ ਦੁਨੀਆਂ ਦੇ ਭਾਰੀ ਬਹੁਗਿਣਤੀ ਦੇਸ਼ਾਂ ਅੰਦਰ ਅੱਜ ਵੀ ਇਹ ਹਾਲਤ ਜਿਉ ਦੀ ਤਿਉ ਬਰਕਰਾਰ ਹੈ ਬੀਤੀਅੰ ਸਦੀਆਂ ਅੰਦਰ, ਮਿਹਨਤਕਸ਼ ਲੋਕਾਂ ਨੇ ਦਰਜਨਾਂ, ਬਲਕਿ ਅਸਲੀਅਤ ਸੈਂਕੜੇ ਵਾਰ ਇਹ ਭਾਰ ਆਪਣੀਆਂ ਪਿੱਠਾਂ ਤੋਂ ਵਗਾਹ ਮਾਰਨ ਅਤੇ ਆਪਣੀ ਕਿਸਮਤ ਦੇ ਆਪ ਮਾਲਕ ਬਣਨ ਲਈ ਕੋਸ਼ਿਸ਼ਾਂ ਕੀਤੀਆਂ ਹਨ, ਪਰ ਹਰ ਵਾਰ ਹਾਰਕੇ ਤੇ ਬੇਪਤ ਹੋ ਕੇ ਆਪਣੀਆਂ ਹਿੱਕਾਂ ਅੰਦਰ ਰੋਹ ਅਤੇ ਜਲਾਲਤ, ਗੁੱਸਾ ਅਤੇ ਨਿਰਾਸ਼ਾ ਘੁੱਟ ਕੇ ਉਨ੍ਹਾਂ ਨੂੰ ਪਿੱਛੇ ਹਟਣਾ ਪੈਂਦਾ ਸੀ ਤੇ ਉਸ ਬੇਭੇਤ ਅਸਮਾਨ ਉੱਪਰ ਟਿਕਟਿਕੀ ਲਾਉਣੀ ਪੈਂਦੀ ਸੀ ਜਿੱਥੋਂ ਉਹਨਾਂ ਨੂੰ ਆਪਣੀ ਮੁਕਤੀ ਦੀ ਆਸ ਸੀ ਪਰ ਗੁਲਾਮੀ ਦੀਆਂ ਜ਼ੰਜੀਰਾਂ ਅਟੁੱਟ ਰਹੀਆਂ, ਓਨੀਆਂ ਹੀ ਭੈੜੀਆਂ ਅਤੇ ਜ਼ਲੀਲ ਕਰਨ ਵਾਲੀਆਂ ਨਵੀਆਂ ਜ਼ੰਜੀਰਾਂ ਉਹਨਾਂ ਦੀ ਥਾਂ ਲੈਂਦੀਆਂ ਰਹੀਆਂ ਸਾਡਾ ਦੇਸ਼ ਹੀ ਇੱਕੋ-ਇੱਕ ਅਜਿਹਾ ਦੇਸ਼ ਹੈ ਜਿੱਥੇ ਦੱਬੇ-ਕੁਚਲੇ ਤੇ ਲੁੱਟੇ-ਲਤਾੜੇ  ਕਿਰਤੀ ਲੋਕ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਰਾਜ ਦਾ ਜੂਲਾ ਗਲੋਂ ਵਗਾਹ ਚੁੱਕੇ ਹਨ ਅਤੇ ਇਸਦੀ ਥਾਂ ਮਜ਼ਦੂਰ ਤੇ ਕਿਸਾਨਾਂ ਦਾ ਰਾਜ ਕਾਇਮ ਕਰਨ ਸਫਲ ਹੋਏ ਹਨ ਸਾਥੀਓ, ਤੁਹਾਨੂੰ ਇਹ ਗੱਲ ਭਲੀਭਾਂਤ ਪਤਾ ਹੈ ਤੇ ਹੁਣ ਸਾਰੀ ਦੁਨੀਆਂ ਇਹ ਮੰਨ ਚੁੱਕੀ ਹੈ ਕਿ ਇਸ ਵਿਰਾਟ ਜਦੋਜਹਿਦ ਦੀ ਅਗਵਾਈ ਕਾਮਰੇਡੀ ਲੈਨਿਨ ਤੇ ਉਸਦੀ ਪਾਰਟੀ ਨੇ ਕੀਤੀ ਸੀ ਲੈਨਿਨ ਦੀ ਮਹਾਨਤਾ ਸਭ ਤੋਂ ਵੱਧ ਇਸ ਕਰਕੇ ਹੈ ਕਿ ਉਸਨੇ ਸੋਵੀਅਤ ਰੀਪਬਲਿਕ ਦੀ ਸਥਾਪਨਾ ਕਰਕੇ ਸਮੁੱਚੀ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਨੂੰ ਅਮਲੀ ਪੱਧਰ ਉਤੇ ਇਹ ਦਿਖਾ ਦਿੱਤਾ ਕਿ ਮੁਕੀ ਦੀ ਆਸ ਖਤਮ ਨਹੀਂ ਹੋਈ, ਕਿ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦਾ ਰਾਜ ਥੋੜ-ਚਿਰਾ ਹੈ, ਕਿ ਕਿਰਤ ਦੀ ਬਾਦਸ਼ਾਹਤ ਖੁਦ ਕਿਰਤੀ ਲੋਕਾਂ ਦੇ ਆਪਣੇ ਉੱਦਮ ਨਾਲ ਕਾਇਮ ਕੀਤੀ ਜਾ ਸਕਦੀ ਹੈ, ਕਿ ਕਿਰਤ ਦੀ ਅਜਿਹੀ ਬਾਦਸ਼ਾਹਤ ਕਿਸੇ ਸਵਰਗ ਨਹੀਂ , ਇਸ ਧਰਤਤੇ ਹੀ ਕਾਇਮ ਕੀਤੀ ਜਾਣੀ ਚਾਹੀਦੀ ਹੈ ਉਸਨੇ ਇਉ ਸਮੁੱਚੀ ਦੁਨੀਆਂ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਦਿਲਾਂ ਵਿੱਚ ਮੁਕਤੀ ਦੀ ਆਸ ਦੀ ਚਿਣਗੀ ਫੂਕ  ਦਿੱਤੀ ਇਹ ਦਰਸਾਉਦਾ ਹੈ ਕਿ ਕਿਉ ਲੈਨਿਨ ਕਿਰਤੀਆਂ ਅਤੇ ਲੁੱਟੇ-ਲਿਤਾੜੇ ਲੋਕਾਂ ਦਾ ਸਭ ਤੋਂ ਹਰਮਨਪਿਆਰਾ ਨਾਮ ਬਣ ਗਿਆ

          ਸਾਥੋਂ ਵਿਦਾਇਗੀ ਲੈਂਦਿਆਂ, ਕਾਮਰੇਡ ਲੈਨਿਨ ਨੇ ਸਾਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਰਾਖੀ ਕਰਨ ਅਤੇ ਇਸਨੂੰ ਮਜ਼ਬੂਤ ਕਰਨ ਦਾ ਆਦੇਸ਼ ਦਿੱਤਾ ਸੀ, ਕਾਮਰੇਡ ਲੈਨਿਨ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਤੁਹਾਡੇ ਇਸ ਆਦੇਸ਼ ਨੂੰ ਵੀ ਸਤਿਕਾਰ ਸਹਿਤ ਤੋੜ ਚੜ੍ਹਾਉਣ ਅਸੀਂ ਕੋੀ ਕਸਰ ਨਹੀਂ ਛੱਡਾਂਗੇ

ਸਾਡੇ ਦੇਸ਼ ਅੰਦਰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਮਜ਼ਦੂਰਾਂ ਅਤੇ ਕਿਸਾਨਾਂ ਵਿਚਕਾਰ ਗੱਠਜੋੜ ਕਾਇਮ ਕਰਨ ਦੇ ਆਧਾਰਤੇ ਸਥਾਪਤ ਕੀਤੀ ਗਈ ਸੀ ਸੋਵੀਅਤਾਂ ਦੀ ਰੀਪਬਲਿਕ ਦਾ ਇਹ ਪ੍ਰਥਮ ਅਤੇ ਬੁਨਿਆਦੀ ਆਧਾਰ ਹੈ ਅਜਿਹੇ ਗੱਠਜੋੜ ਦੇ ਬਿਨਾਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਭੂਮੀਪਤੀਆਂ ਅਤੇ ਸਰਮਾਏਦਾਰਾਂ ਨੂੰ ਹਰਾਇਾ ਨਹੀਂ ਜਾ ਸਕਦਾ ਸੀ ਕਿਸਾਨਾਂ ਦੀ ਮਦਦ ਤੋਂ ਬਗੈਰ ਮਜ਼ਦੂਰ ਸਰਮਾਏਦਾਰਾਂ ਨੂੰ ਨਹੀਂ ਹਰਾ ਸਕਦੇ ਸਨ ਮਜਡਦੂਰਾਂ ਦੀ ਲੀਡਰਸ਼ਿਪ ਤੋਂ ਬਿਨਾਂ ਕਿਸਾਨ ਜਾਗੀਰਦਾਰਾਂ ਨੂੰ ਨਹੀਂ ਹਰਾ ਸਕਦੇ ਸਨ ਸਾਡੇ ਦੇਸ਼ ਅੰਦਰ ਚੱਲੀ ਘਰੋਗੀ ਜੰਗ ਦਾ ਸਮੁੱਚਾ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਸੋਵੀਅਤ ਰੀਪਬਲਿਕ ਨੂੰ ਪੱਕੇ ਪੈਰੀਂ ਕਰਨ ਦੀ ਲੜਾਈ ਹਾਲੇ ਕਿਸੇ ਵੀ ਤਰ੍ਹਾਂ ਮੁੱਕੀ ਨਹੀਂ, ਇਸਨੇ ਸਿਰਫ ਨਵੀਂ ਸ਼ਕਲ ਅਖਤਿਆਰ ਕੀਤੀ ਹੈ ਪਹਿਲਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਗੱਠਜੋੜ ਨੇ ਫੌਜੀ ਗੱਠਜੋੜ ਦਾ ਰੂਪ ਅਖਤਿਆਰ ਕੀਤਾ ਸੀ ਕਿਉਕਿ ਇਹ ਕੌਲਚਰ ਤੇ ਦੈਨੀਕਨ ਦੇ ਹਮਲੇ ਵਿਰੁੱਧ ਸੇਧਤ ਸੀ ਹੁਣ ਮਜ਼ਦੂਰਾਂ ਅਤੇ ਕਿਸਾਨਾਂ ਦੇ ਗੱਠਜੋੜ ਨੂੰ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਅਤੇ ਮਜ਼ਦੂਰਾਂ ਤੇ ਕਿਸਾਨਾਂ ਵਿਚਕਾਰ ਆਰਥਕ ਮਿਲਵਰਤਨ ਦਾ ਰੂਪ ਧਾਰਨ ਕਰਨਾ ਜ਼ਰੂਰੀ ਹੈ, ਕਿਉਕਿ ਹੁਣ ਇਹ ਵਪਾਰੀਆਂ ਅਤੇ ਕੁਲਕਾਂ ਵਿਰੁੱਧ ਸੇਧਤ ਹੈ ਅਤੇ ਇਸਦਾ ਨਿਸ਼ਾਨਾ ਹੁਣ ਮਜ਼ਦੂਰਾਂ ਤੇ ਕਿਸਾਨਾਂ ਨੂੰ ਇੱਕ ਦੂਜੇ ਨੂੰ ਉਹਨਾਂ ਵਸਤਾਂ ਦੀ ਸਪਲਾਈ ਕਰਨ ਦੀ ਲੋੜ ਹੈ ਜੋ ਉਨ੍ਹਾਂ ਦੀ ਲੋੜ ਹਨ ਇਹ ਗੱਲ ਤਸੀਂ ਜਾਣਦੇ ਹੀ ਹੋ ਕਿ ਇਸ ਲਈ ਜਿੰਨਾਂ ਕੰਮ ਕਾਮਰੇਡ ਲੈਨਿਨ ਨੇ ਕੀਤਾ ਹੈ, ਉਨਾ ਹੋਰ ਕਿਸੇ ਨੇ ਵੀ ਨਹੀਂ ਕੀਤਾ

          ਸਾਥੋਂ ਵਿਦਾਇਗੀ ਲੈਂਦਿਆਂ, ਕਾਮਰੇਡ ਲੈਨਿਨ ਨੇ ਸਾਨੂੰ ਪੂਰੀ ਤਨਦੇਹੀ ਨਾਲ ਮਜ਼ਦੂਰਾਂ ਤੇ ਕਿਸਾਨਾਂ ਦੇ ਗੱਠਜੋੜ ਨੂੰ ਮਜ਼ਬੂਤ ਕਰਨ ਦਾ ਆਦੇਸ਼ ਦਿੱਤਾ ਸੀ, ਸਾਥੀ ਲੈਨਿਨ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਅਸੀਂ ਤੁਹਾਡੇ ਇਸ ਆਦੇਸ਼ ਨੂੰ ਪੂਰੇ ਸਨਮਾਨ-ਸਹਿਤ ਪੂਰਾ ਕਰਾਂਗੇ

          ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਤੀਸਰਾ ਆਧਾਰ ਸਾਡੀ ਲਾਲ ਫੌਜ ਅਤੇ ਲਾਲ ਸਮੁੰਦਰੀ ਸੈਨਾ ਹੈ ਇੱਕ ਤੋਂ ਵੱਧ ਵਾਰ ਲੈਨਿਨ ਨੇ ਇਸ ਗੱਲਾ ਉਤੇ ਪੂਰਾ ਜੋਰ ਦਿੱਤਾ ਹੈ ਕਿ ਸਰਮਾਏਦਾਰੀ ਰਾਜੰ ਤੋਂ ਜੋ ਰਾਹਤ ਅਸੀਂ ਲੜਕੇ ਲਈ ਹੈ, ਉਹ ਬਹੁਤ ਹੀ ਥੋੜ-ਚਿਰੀ ਸਾਬਤ ਹੋ ਸਕਦੀ ਹੈ ਇੱਕ ਤੋਂ ਵੱਧ ਵਾਰ ਲੈਨਿਨ ਨੇ ਇਸ ਗੱਲ ਵੱਲ ਧਿਆਨ ਦੁਆਇਆ ਹੈ ਕਿ ਲਾਲ ਫੌਜ ਨੂੰ ਮਜ਼ਬੂਤ ਕਰਨਾ ਅਤੇ ਇਸਦੀ ਹਾਲਤ ਸੁਧਾਰ ਕਰਨਾ ਪਾਰਟੀ ਸਭ ਤੋਂ ਅਹਿਮ ਕੰਮਾਂ ਵਿੱਚੇਂ ਇੱਕ ਹੈ ਕਰਜਨ ਵੱਲੋਂ ਦਿੱਤੇ ਅਲਟੀਮੇਟਮ ਅਤੇ ਜਰਮਨੀ ਅੰਦਰਲੇ ਸੰਕਟ*ਨਾਲ ਜੁੜੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਹਮੇਸ਼ਾ ਦੀ ਤਰਾਂ, ਲੈਨਿਨ ਇਸ ਗੱਲ ਵੀ ਸਹੀ ਸੀ ਸੋ ਆਓ ਸਾਥੀਓ ਅਸੀਂ ਪ੍ਰਣ ਕਰੀਏ ਕਿ ਸਾਡੀ ਲਾਲ ਫੌਜ ਅਤੇ ਲਾਲ ਨੇਵੀ ਨੂੰ ਮਜ਼ਬੂਰ ਕਰਨ ਪੱਖੋਂ ਅਸੀਂ ਕੋਈ ਕਸਰ ਨਹੀਂ ਰਹਿਣ ਦਿਆਂਗੇ

          ਇੱਕ ਵੱਡੀ ਚਟਾਨ ਦੀ ਤਰਾਂ, ਸਾਡਾ ਦੇਸ਼ ਸਰਮਾਏਦਾਰੀ ਰਾਜਾਂ ਦੇ ਮਹਾਂਸਾਗਰ ਵਿੱਚ ਸਥਿਰ ਹੈ ਇੱਕ ਤੋਂ ਬਾਅਦ ਇੱਕ ਲਹਿਰ ਇਸ ਨਾਲ ਟਕਰਾਉਦੀ ਹੈ, ਇਸਨੂੰ ਡਬੋ ਦੇਣ ਦਾ ਅਤੇ ਇਸਦੀ ਹਸਤੀ ਮਿਟਾ ਦੇਣ ਦਾ ਖਤਰਾ ਖੜ੍ਹਾ ਕਰਦੀ ਰਹਿੰਦੀ ਹੈ ਪਰ ਇਹ ਚਟਾਨ ਅਡੋਲ ਖੜ੍ਹੀ ਹੈ ਇਹਦੀ ਤਾਕਤ ਕਿਹੜੀ ਗੱਲ ਵਿੱਚ ਪਈ ਹੈ? ਇਹ ਤਾਕਤ ਸਿਰਫ ਇਸ ਗੱਲ ਵਿੱਚ ਹੀ ਨਹੀਂ ਪਈ ਕਿ ਸਾਡੇ ਦੇਸ਼ ਦੀ ਬੁਨਿਆਦ ਮਜ਼ਦੂਰਾਂ ਅਤੇ ਕਿਸਾਨਾਂ ਦੇ ਗੱਠਜੋੜ ਉੱਪਰ ਟਿਕੀ ਹੋਈ ਹੈ, ਕਿ ਇਹ ਸੁਤੰਤਰ ਕੌਮੀਅਤਾਂ ਦਾ ਇੱਕ ਇੱਛਤ ਸੰਘ ਹੈ, ਕਿ ਇਸਦੀ ਰਾਖੀ ਇੱਕ ਤਾਕਤਵਰ ਲਾਲ ਸੈਨਾ ਤੇ ਲਾਲ ਨੇਵੀ ਕਰਦੀ ਹੈ ਸਾਡੇ ਦੇਸ਼ ਦੀ ਇਹ ਮਜ਼ਬੂਤੀ,ਇਹ ਪਕਿਆਈ , ਇਹ ਤਾਕਤ ਉਸ ਭਰਪੂਰ ਹਮਦਰਦੀ ਤੇ ਅਚੁੱਕ ਹਮਾਇਤ ਉੱਪਰ ਵੀ ਆਧਾਰਤ ਹੈ ਜਿਹੜੀ ਸਮੁੱਚੀ ਦੁਨੀਆਂ ਦੇ ਮਜ਼ਦੂਰਾਂ ਤੇ ਕਿਸਾਨਾਂ ਦੇ ਦਿਲਾਂ ਵਿੱਚ ਇਸ ਪ੍ਰਤੀ ਪਈ ਹੋਈ ਹੈ ਕੁੱਲ ਦੁਨੀਆਂ ਭਰ ਦੇ ਮਜ਼ਦੂਰ ਤੇ ਕਿਸਾਨ ਦੁਸ਼ਮਣ ਦੇ ਕੈਂਪ ਉੱਪਰ ਲੈਨਿਨ ਵੱਲੋਂ ਦਾਗੇ ਇੱਕ ਅਚੁੱਕ ਤੀਰ ਵਜੋਂ, ਦਾਬੇ ਅਤੇ ਲੁੱਟ-ਖਸੁੱਟ ਤੋਂ ਨਿਜਾਤ ਦੀਆਂ ਆਸਾਂ ਦੇ ਇੱਕ ਥੰਮ੍ਹ ਵਜੋਂ ਸੋਵੀਅਤ ਰੀਪਬਲਿਕ ਦੀ ਸਲਾਮਤੀ ਕਾਇਮ ਰੱਖਣਾ ਚਾਹੁੰਦੇ ਹਨ ਉਹ ਇਸਨੂੰ ਸੰਭਾਲਕੇ ਰੱਖਣਾ ਚਾਹੁੰਦੇ ਹਨ ਅਤੇ ਉਹ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਨੂੰ ਇਸਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਇਸੇ ਗੱਲ ਸਾਡੀ ਤਾਕਤ ਪਈ ਹੈ ਇਸੇ ਗੱਲ ਵਿੱਚ ਹੀ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਤਾਕਤ ਛੁਪੀ ਹੋਈ ਹੈ ਤੇ ਇਸੇ ਗੱਲ ਵਿੱਚ ਹੀ ਦੁਨੀਆਂ ਭਰ ਅੰਦਰ ਸਰਮਾਏਦਾਰੀ ਦੀ ਕਮਜ਼ੋਰੀ ਛੁਪੀ ਹੋਈ ਹੈ

          ਸੋਵੀਅਤ ਰੀਪਬਲਿਕ ਦੀ ਸਥਾਪਨਾ ਨੂੰ ਲੈਨਿਨ ਨੇ ਕਦੇ ਵੀ ਆਖਰੀ ਮੰਜ਼ਲ ਨਹੀਂ ਸਮਝਿਆ ਉਸਨੇ ਹਮੇਸ਼ਾ ਹੀ ਇਸਨੂੰ ਪੱਛਮ ਅਤੇ ਪੂਰਬ ਦੇ ਮੁਲਕਾਂ ਅੰਦਰ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਦੀ ਇੱਕ ਲਾਜ਼ਮੀ ਕੜੀ ਸਮਝਿਆ, ਸਰਮਾਏਦਾਰੀ ਉੱਪਰ ਕੁੱਲ ਦੁਨੀਆਂ ਦੇ ਮਿਹਨਤਕਸ਼ ਲੋਕਾਂ ਦੀ ਜਿੱਤ ਸਹਾਈ ਹੋਣ ਵਾਲੀ ਲਾਜ਼ਮੀ ਕੜੀ ਦੇ ਰੂਪ ਵੇਖਿਆ ਲੈਨਿਨ ਜਾਣਦਾ ਸੀ ਕਿ ਕੌਮਾਂਤਰੀ ਪੱਖ ਤੋਂ ਵੀ ਇਹੀ ਇੱਕੋ-ਇੱਕ ਦਰੁਸਤ ਧਾਰਨਾ ਸੀ ਲੈਨਿਨ ਇਹ ਗੱਲ ਜਾਣਦਾ ਸੀ ਕਿ ਸਿਰਫ ਇਹੀ ਗੱਲ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਅੰਦਰ ਆਪਣੀ ਮੁਕਤੀ ਲਈ ਫੈਸਲਾਕੁੰਨ ਲੜਾਈਆਂ ਲੜਨ ਦੇ ਦਿ੍ਰੜ ਇਰਾਦੇ ਦੀ ਚਿਣਗ ਲਾ ਸਕਦੀ ਹੈ ਇਹੋਂ ਕਾਰਨ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਸਥਾਪਨਾ ਤੋਂ ਤੁਰੰਤ ਮਗਰੋਂ, ਪ੍ਰੋਲੇਤਾਰੀ ਦੀ ਅਗਵਾਈ ਕਰਨ ਵਾਲੀਆਂ ਪ੍ਰਤਿਭਾਵਾਂਚੋਂ ਮਹਾਨਤਮ, ਉਸਨੇ ਕਿਰਤੀਆਂ ਦੀ ਕੌਮਾਂਤਰੀ ਦੀ ਨੀਂਹ ਰੱਖ ਦਿੱਤੀ ਇਹੋ ਕਾਰਨ ਹੈ ਕਿ ਉਹ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦੇ ਸੰਘ ਕਮਿਊਨਿਸਟ ਕੌਮਾਂਤਰੀ ਦਾ ਪਸਾਰਾ ਤੇ ਮਜ਼ਬੂਤੀ ਕਰਨ ਦੇ ਕੰਮ ਤੋਂ ਕਦੇ ਵੀ ਅੱਕਿਆ-ਥੱਕਿਆ ਨਹੀਂ

          ਪਿਛਲੇ ਕੁੱਝ ਦਿਨਾਂ ਦੌਰਾਨ ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਸੈਂਕੜਿਆਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਰਤੀ ਲੋਕ ਕਾਮਰੇਡ ਲੈਨਿਨ ਦੇ ਤਾਬੂਤ ਦੇ ਦਰਸ਼ਨ ਕਰਨ ਲਈ ਧਾਅ ਰਹੇ ਹਨ ਬਹੁਤ ਹੀ ਛੇਤੀ ਤੁਸੀਂ ਮਜ਼ਦੂਰ ਜਮਾਤ ਦੇ ਦਹਿ-ਲੱਖਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ ਲੈਨਿਨ ਦੇ ਮਕਬਰੇ ਦੀ ਯਾਤਰਾ ਕਰਦੇ ਵੇਖੋਗੇ ਤੁਹਾਨੂੰ ਇਸ ਗੱਲ ਵਿੱਚ ਰਤਾ ਭਰ ਵੀ ਸ਼ੱਕ ਕਰਨ ਦੀ ਲੋੜ ਨਹੀਂ ਕਿ ਦਹਿ-ਲੱਖ ਕਿਰਤੀਆਂ ਦੇ ਨੁਮਾਇੰਦਿਆਂ ਤੋਂ ਮਗਰੋਂ ਧਰਤੀ ਦੇ ਹਰ ਕੋਨੇ ਤੋਂ, ਦਰਜਨਾਂ ਅਤੇ ਸੈਂਕੜੇ ਦਹਿ-ਲੱਖਾਂ ਦੇ ਨੁਮਾਇੰਦੇ ਆਉਣਗੇ ਤੇ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਲੈਨਿਨ ਸਿਰਫ ਰੂਸੀ ਪ੍ਰੋਲੇਤਾਰੀਏ ਦਾ ਹੀ ਲੀਡਰ ਨਹੀਂ ਸੀ, ਸਿਰਫ ਯੂਰਪੀਨ ਕਾਮਿਆਂ ਦਾ ਹੀ ਲੀਡਰ ਨਹੀਂ ਸੀ, ਸਿਰਫ ਪੂਰਬ ਦੀਆਂ ਬਸਤੀਆਂ ਦੇ ਲੋਕਾਂ ਦਾ ਹੀ ਲੀਡਰ ਨਹੀਂ ਸੀ, ਸਗੋਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦਾ ਲੀਡਰ ਸੀ

          ਸਾਥੋਂ ਵਿਦਾਇਗੀ ਲੈ ਚੁੱਕੇ ਕਾਮਰੇਡ ਲੈਨਿਨ ਨੇ ਸਾਨੂੰ ਕਮਿੳੂਨਿਸਟ ਕੌਮਾਂਤਰੀ ਦੇ ਅਸੂਲਾਂ ਨਾਲ ਵਫ਼ਾ ਨਿਭਾਉਣ ਦਾ ਆਦੇਸ਼ ਦਿੱਤਾ ਸੀ ਕਾਮਰੇਡ ਲੈਨਿਨ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਅਸੀਂ ਕੁੱਲ ਦੁਨੀਆਂ ਦੇ ਮਿਹਨਤਕਸ਼ ਲੋਕਾਂ ਦੇ ਸੰਘ ਕਮਿੳੂਨਿਸਟ ਕੌਮਾਂਤਰੀ ਨੂੰ ਮਜ਼ਬੂਤ ਕਰਨ ਅਤੇ ਇਸਦਾ ਪਸਾਰਾ ਕਰਨ ਲਈ ਜਾਨ ਦੀ ਬਾਜੀ ਲਾਉਣ ਤੋਂ ਵੀ ਨਹੀਂ  ਹਿਚਕਚਾਵਾਂਗੇ  

No comments:

Post a Comment