ਪੱਛਮੀ ਜਮਹੂਰੀਅਤ ਦਾ ਦੰਭ
ਇਸ ਲਿਖਤ ਦਾ ਮੂਲ ਪੱਖ ਪੱਛਮੀ ਸਾਮਰਾਜੀ ਮੁਲਕਾਂ ਦੀ ਜਮਹੂਰੀਅਤ ਦੇ ਦੰਭ ਨੂੰ ਉਜਾਗਰ ਕਰਨ ਦੇ ਪੱਖ ਤੋਂ ਹੈ, ਲੇਖਕ ਦੀਆਂ ਸਭਨਾਂ ਪੁਜੀਸ਼ਨਾਂ ਨਾਲ ਹੁ-ਬ-ਹੂ ਸਹਿਮਤੀ ਲਾਜ਼ਮੀ ਨਹੀਂ ਹੈ।
-ਸੰਪਾਦਕ
ਫਲਸਤੀਨ ਹੁਣ ਤੱਕ ਦੀ ਆਪਣੀ ਸ਼ਭ ਤੋਂ ਵੱਡੀ ਤ੍ਰਸਾਦੀ ਹੰਢਾ ਰਿਹਾ ਹੈ ਜਦੋਂ 7 ਅਕਤੂਬਰ ਤੋਂ ਲੈ ਕੇ ਹੁਣ ਤੱਕ 17000 ਗਾਜ਼ਾ ਵਾਸੀ
ਕਤਲ ਕੀਤੇ ਜਾ ਚੁੱਕੇ ਹਨ। ਪੱਛਮ ਨੇ ਸਿਰੇ ਦੀ ਬੁਰਾਈ ’ਤੇ ਉੱਤਰ ਕੇ ਅਨੇਕਾਂ ਢੰਗਾਂ ਨਾਲ ਇਹ ਹਾਲਤ ਖੜ੍ਹੀ ਕੀਤੀ ਹੈ:ਇਸ ਨੇ ਫਲਸਤੀਨ ਨੂੰ ਹਮਾਸ ਤੱਕ ਸੁੰਗੇੜ ਕੇ ਇਜ਼ਰਾਈਲ ਦੇ ਆਪਣੀ ‘‘ਰਾਖੀ ਕਰਨ ਦੇ ਹੱਕ’’ਦੀ ਹਮਾਇਤ ਕੀਤੀ; ਜ਼ਿਉਨਵਾਦ ਦੇ ਅਲੋਚਨਾਤਮਕ ਵਿਸ਼ਲੇਸ਼ਣ ਅਤੇ ਇਜ਼ਰਾਈਲੀ ਸਟੇਟ ਨੂੰ ਯਹੂਦੀ ਵਿਰੋਧ ਵਜੋਂ ਰਲਗੱਡ ਕੀਤਾ; ਕਤਲੇਆਮ ’ਚ ਲਾਹੇ ਖੱਟਣ ਲਈ ਹੰਭਲੇ ਮਾਰੇ; ਅਤੇ ਇਤਿਹਾਸ ਨੂੰ ਮੇਸਣ ਦੀਆਂ ਕੋਸ਼ਿਸ਼ਾਂ ਕੀਤੀਆਂ। (ਵਾੲ੍ਹੀਟ ਹਾੳੂਸ ਨੇ ਹਮਾਸ ਦੇ ਹਮਲੇ ਨੂੰ ਬਿਨਾਂ ਭੜਕਾਹਟ ਦੇ ਕਰਾਰ ਦਿੱਤਾ)।
ਪ੍ਰਗਟਾਵੇ ਦੀ ਆਜ਼ਾਦੀ ਨਹੀਂ
ਪੱਛਮੀ ਸਮਾਜ ਜਿਹੜੇ ਜਮਹੂਰੀਅਤ ਦਾ ਦਾਅਵਾ ਕਰਦੇ ਹਨ, ਉਹਨਾਂ ਨੇ ਆਪਣੇ ਲੋਕਾਂ ਦੀ ਵੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਿਆ ਹੈ ਸਰਕਾਰੀ ਫੁਰਮਾਨਾਂ ਨਾਲ ਨਹੀਂ, ਪਰ ਫਲਸਤੀਨ ਦੀ ਹਮਾਇਤ ’ਚ ਬੋਲਣ ਵਾਲੇ ਨਾਗਰਿਕਾਂ ਨੂੰ ਜ਼ਾਲਮ ਅਤੇ ਘਿਰਣਾ ਦੇ ਪਾਤਰ ਬਣਾ ਕੇ। ਪੱਛਮੀ ਯੂਨੀਵਰਸਿਟੀਆਂ ਇਸ ਦੇ ਵੱਡੇ ਖੇਤਰ ਬਣੀਆਂ ਹੋਈਆਂ ਹਨ। ਹਾਰਵਰਡ ਅਤੇ ਕੋਲੰਬੀਆ ਜਿਹੀਆਂ ਆਈਵੀ ਲੀਗ (Ivy
League) ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਗੁੱਝੇ ਵੇਰਵੇ ਜਿੰਨ੍ਹਾਂ ਨੇ ਫਲਸਤੀਨ ਪੱਖੀ ਪੱਤਰਾਂ ’ਤੇ ਦਸਖਤ ਕੀਤੇ ਸਨ, ਜਨਤਕ ਕੀਤੇ ਹਨ। ਉੱਘੇ ਯਹੂਦੀ ਦਾਨੀਆਂ (ਅਤੇ ਇਜ਼ਰਾਈਲੀ ਰਾਜ ਦੇ ਹਮਾਇਤੀਆਂ) ਨੇ ਕੈਂਪਸਾਂ ਵਿੱਚ ਯਹੂਦੀ ਵਿਰੋਧੀ ਅਤੇ ਇਜ਼ਰਾਈਲ ਵਿਰੋਧੀ ਭਾਸ਼ਣਾਂ ’ਤੇ ਬੇਹਰਕਤੀ ਦੇ ਦੂਸ਼ਣ ਲਾਉਦੇ ਹੋਏ ਹਾਰਵਰਡ ਅਤੇ ਪੈਨਸਿਲਵਾਨੀਆ ਸਮੇਤ ਯੂਨੀਵਰਸਿਟੀਆਂ ਨੂੰ ਫੰਡ ਦੇਣੇ ਬੰਦ ਕਰ ਦਿੱਤੇ ਹਨ। (ਵੇਰਵਾ:2022 ਵਿੱਚ ਹਾਰਵਰਡ ਦੇ 5.8 ਬਿਲੀਅਨ ਡਾਲਰ ਮਾਲੀਏ ਦਾ 45% ਲੋਕ-ਭਲਾਈ ਸੋਮਿਆਂ ਤੋਂ ਆਇਆ)। ਉੱਤਰੀ ਅਮਰੀਕਾ ਵਿੱਚ ਯੂਨੀਵਰਸਿਟੀ ਪ੍ਰਸਾਸ਼ਨਾਂ ਨੇ ਹਮਾਸ ਦੀ ਹੀ ਨਿੰਦਾ ਕਰਦੀਆਂ ਦਫਤਰੀ ਸਟੇਟਮੈਂਟਾਂ ਹਟਾ ਦਿੱਤੀਆਂ ਅਤੇ ਫਲਸਤੀਨ ਦੀ ਆਜ਼ਾਦੀ ’ਤੇ ਕੰਮ ਕਰਦੇ ਵਿਦਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਵੱਖ ਵੱਖ ਅਣ-ਲਿਖਤ ਦੰਡਾਵਲੀਆਂ ਦਾ ਸਾਹਮਣਾ ਹੋਇਆ ਹੈ। ਮੀਡੀਆ 75 ਸਾਲਾਂ ਤੋਂ ਫਲਸਤੀਨ-ਇਜ਼ਰਾਈਲ ਟਕਰਾਅ ਨੂੰ ਲੈ ਕੇ ਪੱਛਮੀ ਨਾਗਰਿਕਾਂ ਲਈ ਝੂਠੇ ਸਬੂਤ ਬੁਣਨ ’ਚ ਮੁੱਖ ਰਹਿ ਰਿਹਾ ਹੈ। ਚੰਦ ਕੁ ਛੋਟ ਦੇ ਸਤਿਕਾਰਤ ਹਿੱਸਿਆਂ ਨੂੰ ਛੱਡ ਕੇ, ਇੱਥੇ ਬੁਨਿਆਦੀ ਸਮੱਸਿਆ, ਇਜ਼ਰਾਈਲ ਪ੍ਰਤੀ ਹੱਦੋਂ ਵੱਧ ਪੱਖਪਾਤ ਰਿਹਾ ਹੈ। ਜਿਵੇਂ ਉੱਤਰੀ ਅਮਰੀਕਾ ਤੋਂ 1200 ਅਕਾਦਮਿਕ ਅਤੇ ਸਿੱਖਿਆ ਸਾਸ਼ਤਰਰੀਆਂ ਨੇ ਪਿੱਛੇ ਜਿਹੇ ਇੱਕ ਖੁੱਲ੍ਹੇ ਪੱਤਰ ਵਿੱਚ ਨੋਟ ਕੀਤਾ ਕਿ ਕੌਮਾਂਤਰੀ ਕਾਨੂੰਨ ਵਿੱਚ ਹਿੰਸਾ ਦੀਆਂ ਇਤਿਹਾਸਕ ਜੜ੍ਹਾਂ ਅਤੇ ਇਜ਼ਰਾਈਲੀ ਕਬਜ਼ੇ ਦੇ ਗੈਰ-ਕਾਨੂੰਨੀ ਹੋਣ ’ਤੇ ਵਿਚਾਰ-ਵਿਮਰਸ਼ ਨਹੀਂ ਕੀਤਾ ਗਿਆ। ਨਸਲੀ ਵਿਤਕਰੇ, ਨਸਲੀ ਸਫਾਈ, ਇਰਾਦਤਨ ਨਸਲਕੁਸ਼ੀ, ਆਬਾਦਕਾਰ ਬਸਤੀਵਾਦ ਜਿਹੇ ਸ਼ਬਦ ਜਿਹੜੇ ਇਜ਼ਰਾਈਲੀ ਕਾਰਵਾਈਆਂ ਦੀ ਵਿਆਖਿਆ ਕਰਨ ਲਈ ਵਿਦਵਾਨਾਂ, ਮਨੁੱਖੀ ਅਧਿਕਾਰ ਪਹਿਰੇਦਾਰ (Human
Rights Watch) ਜਿਹੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ, ਉੱਘੇ ਇਜ਼ਰਾਈਲੀ ਅਧਿਕਾਰ ਗਰੁੱਪ ਬੀ ਸੇਲਮ (B’Tselem) , ਅਤੇ ਸੰਯੁਕਤ ਰਾਸ਼ਟਰ ਵੱਲੋਂ ਵਰਤੇ ਜਾਂਦੇ ਹਨ, ਵਾਰਤਾਲਾਪ ਵਿੱਚ ਗਾਇਬ ਹਨ।
ਹੌਲੀਵੁਡ ਜਿਹੀਆਂ ਸੰਸਥਾਵਾਂ ਦਾ ਉਦਾਰ ਚਿਹਰਾ-ਮੋਹਰਾ ਹੁਣ ਬੇਪਰਦ ਹੋ ਗਿਆ ਹੈ।
7 1 ਜਿਹੀਆਂ ਜਥੇਬੰਦੀਆਂ ਵੱਲੋਂ ਹਮਾਸ ਦੇ ਹਮਲੇ ਪ੍ਰਤੀ ਹੁੰਗਾਰੇ ਦੀ ਸ਼ੁਰੂਆਤੀ ਘਾਟ ਨੇ ਤਿੱਖੀ ਪ੍ਰਤੀਕਿਰਿਆ ਜਗਾਈ ਹੈ। ਫਿਰ ਮਨੋਰੰਜਨ ਸਨਅਤ ਦੇ ਕਰੀਬ 700 ਲੋਕਾਂ ਨੇ ਇੱਕ ਖੁੱਲ੍ਹੇ ਪੱਤਰ ’ਤੇ ਦਸਖਤ ਕਰਕੇ ਇਜ਼ਰਾਈਲ ਨੂੰ ਆਪਣੀ ਹਮਾਇਤ ਦਾ ਐਲਾਨ ਕੀਤਾ। ਦੂਜੇ ਪਾਸੇ, ਫਲਸਤੀਨ ਪੱਖੀ ਵਿਅਕਤੀਆਂ ਨੇ ਯਹੂਦੀ ਵਿਰੋਧੀਆਂ ਵਜੋਂ ਪਛਾਣੇ ਜਾਣ ਜਾਂ ਕਾਲੀ ਸੂਚੀ ਵਿੱਚ ਦਰਜ ਹੋਣ ਤੋਂ ਬਚਾਅ ਵਜੋਂ ਗੁਮਨਾਮ ਰਹਿਣ ਦੀ ਚੋਣ ਕੀਤੀ। ਕਈ ਐਕਟਰਾਂ, ਕਲਾਕਾਰ ਏਜੰਟਾਂ ਅਤੇ ਮੈਗਜ਼ੀਨ ਸੰਪਾਦਕਾਂ ਨੂੰ ਪੇਸ਼ੇਵਰ ਸਿੱਟੇ ਭੁਗਤਣੇ ਪਏ। ਬੋਲ-ਚਾਲ ਦੀ ਆਜ਼ਾਦੀ ਦੇ ਅਨੁਮਾਨਤ ਗੜ੍ਹ, ਯੂਰਪ ਵਿੱਚ ਬਹੁਤ ਵੱਡੀਆਂ ਸੰਗੀਨ ਕਾਰਵਾਈਆਂ ਵਾਪਰੀਆਂ ਹਨ। ਯੂ. ਕੇ., ਫਰਾਂਸ, ਜਰਮਨੀ ਅਤੇ ਇਟਲੀ ਸਮੇਤ ਕਈ ਮੁਲਕਾਂ ਨੇ ਜ਼ੋਰ ਨਾਲ ਇਜ਼ਰਾਈਲ ਨੂੰ ਆਪਣੀ ਹਮਾਇਤ ਦੇ ਐਲਾਨ ਕੀਤੇ ਅਤੇ ਫਲਸਤੀਨ ਪੱਖੀ ਰੋਸ ਪ੍ਰਦਰਸ਼ਨਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ (ਕੁਝ ਨੂੰ ਦਬਾਇਆ ਗਿਆ) ਠੋਸੀਆਂ। ਉਦਾਹਰਨ ਵਜੋਂ, ਆਸਟਰੀਆ ਨੇ ਸਚਾਈ ਦੇ ਸਬੂਤ ਵਜੋਂ ਸੱਦਾ ਪੱਤਰਾਂ ਵਿੱਚ ‘‘ਦਰਿਆ ਤੋਂ ਸਮੁੰਦਰ ਤੱਕ’’ (ਦਰਿਆ ਦਾ ਅਰਥ ਜਾਰਡਨ ਦਰਿਆ ਤੋਂ ਅਤੇ ਸਮੁੰਦਰ ਦਾ ਅਰਥ ਭੂ-ਮੱਧ ਸਾਗਰ ਤੋਂ ਹੈ। ਹਮਾਸ ਵੱਲੋਂ ਆਪਣੇ ਮੁਜਾਹਰਿਆਂ ’ਚ ਇਸ ਕਹਾਵਤ ਦੀ ਅਕਸਰ ਵਰਤੋਂ ਕੀਤੀ ਜਾਂਦੀ ਹੈ-ਅਨੁ: ਕਹਾਵਤ ਦਾ ਹਵਾਲਾ ਦਿੰਦੇ ਹੋਏ, ਫਲਸਤੀਨ ਪੱਖੀ ਮੁਜਾਹਰੇ ’ਤੇ ਪਾਬੰਦੀ ਲਗਾਈ।) ਵਿਅੰਗਾਤਮਕ ਤੌਰ ’ਤੇ, ਇਹ ਉਹੀ ‘‘ਆਜ਼ਾਦ’’ ਯੂਰਪ ਹੈ ਜਿੱਥੇ ਧਾਰਮਿਕ ਨਿੰਦਾ ਵਰਗੇ ਕਾਨੂੰਨ ਨੇਸਤੋ-ਨਾਬੂਦ ਕਰ ਦਿੱਤੇ ਗਏ ਹਨ (ਡੈਨਮਾਰਕ, ਸਵੀਡਨ) ਅਤੇ ਦੂਜੇ ਧਰਮ ਦੇ ਮੌਜੂ ਉਡਾਉਣ ਦੀ ਇਜਾਜ਼ਤ ਹੈ (ਫਰਾਂਸ) ਜੋ ਕੁਰਾਨ ਨੂੰ ਸਾੜਨ ਅਤੇ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਤੱਕ ਗਏ ਹਨ।
ਇਸ ਤੋਂ ਕੋਈ ਇਨਕਾਰ ਨਹੀਂ, ਕਿ ਵੰਡ ਦੇ ਦੋਵੇਂ ਪਾਸੀਂ ਭੜਕਾੳੂ ਪੁਜ਼ੀਸ਼ਨਾਂ, ਬਣਾਉਟੀ ਅਖ਼ਬਾਰੀ ਮਜ਼ਮੂਨ ਅਤੇ ਕਰੂਰਤ ਭਰੇ ਜਸ਼ਨ ਵੀ ਹੁੰਦੇ ਹਨ, ਜਿਹੜਾ ਸਭ ਕੁਝ ਦਲੀਲ-ਪੂਰਵਕ ਬਹਿਸ-ਮੁਬਾਹਸਿਆਂ ਦੇ ਅਨੁਕੂਲ ਨਹੀਂ ਹੈ। ਜੇ ਫਲਸਤੀਨੀਆਂ/ਅਰਬਾਂ ਪ੍ਰਤੀ ਨਸਲਪ੍ਰਸਤੀ ਦੀਆਂ ਘਟਨਾਵਾਂ ਵਧੀਆਂ ਹਨ, ਇਵੇਂ ਹੀ ਯਹੂਦੀ ਵਿਰੋਧ ਦੀਆਂ ਵੀ। ਪਰ ਫਲਸਤੀਨ ਜਬਰ ਵਿੱਚ ਪੱਛਮ ਦੀ ਸਾਜ਼-ਬਾਜ਼ ਦਾ ਮੂਲ ਕਾਰਨ ਬਸਤੀਵਾਦ ਅਤੇ ਸਾਮਰਾਜਵਾਦ ਹੈ, ਜਿਸ ਉੱਪਰ ਜਮਹੂਰੀਅਤ ਦੇ ਢੌਂਗ ਦਾ ਪਰਦਾ ਪਾਇਆ ਹੋਇਆ ਹੈ। ਪੱਛਮ ਵਿੱਚ ਦੇਖਣ ਨੂੰ ਜਮਹੂਰੀਅਤ ਵਿਗਸੀ ਹੈ, ਜਿਸਨੇ ਹੋਰ ਕਿਧਰੇ ਬਸਤੀਵਾਦ ਅਤੇ ਸਾਮਰਾਜਵਾਦ ਨੂੰ ਪੱਕਾ ਕੀਤਾ ਹੈ। ਪਰ ਆਪਣੇ ਵਤਨਾਂ ਵਿੱਚ ਵੀ ਉਹ ਜਮਹੂਰੀ ਆਜ਼ਾਦੀਆਂ ਹੁਣ ਖਤਰੇ ’ਚ ਆਈਆਂ ਦਿਖਾਈ ਦਿੰਦੀਆਂ ਹਨ।
ਇੱਕ ਪ੍ਰਵਚਨ
ਪੱਛਮ ਦੀ ਜਮਹੂਰੀਅਤ ਦੇ ਢੌਂਗ ਨੂੰ ਬੇਪਰਦ ਕਰਕੇ ਹੀ ਇਜ਼ਰਾਈਲ ਵੱਲੋਂ ਫਲਸਤੀਨ ਦੇ ਬਸਤੀਵਾਦ ਦੀ ਮਿਲੀਭੁਗਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਜਮਹੂਰੀਅਤ ਦੇ ਕੰਢੇ ’ਤੇ ਬੈਠੇ ਹਿੱਸਿਆਂ ਵੱਲੋਂ ਇਸਨੂੰ ਹੱਥ ਲਿਆ ਹੋਇਆ ਹੈ। ਮਿਸਾਲ ਵਜੋਂ ਕੈਨੇਡੀਅਨ ਸਰਕਾਰ ਵੱਲੋਂ ਲਾਪਤਾ ਅਤੇ ਕਤਲ ਕੀਤੀਆਂ ਮੂਲ-ਨਿਵਾਸੀ ਔਰਤਾਂ ਅਤੇ ਕੁੜੀਆਂ ਬਾਰੇ ਨਿਯੁਕਤ ਕੀਤੀ ਕੌਮ ਪੱਧਰੀ ਪੜਤਾਲ ਹੇਠ ਕੈਨੇਡੀਅਨ ਸਰਕਾਰ ਨੂੰ ਮੂਲ-ਨਿਵਾਸੀ ਲੋਕਾਂ ਵਿਰੁੱਧ ਨਸਲਕੁਸ਼ੀ ਅਪਰਾਧ ਨੂੰ ਪ੍ਰਵਾਨ ਕਰਨਾ ਪਿਆ ਹੈ। ਫਲਸਤੀਨ ਵਿੱਚ ਜੰਗ ਦਾ ਵਿਰੋਧ ਹੈ, ਕੇਵਲ ਅਰਬਾਂ ਅਤੇ ਫਲਸਤੀਨੀਆਂ ਵੱਲੋਂ ਹੀ ਨਹੀਂ, ਯਹੂਦੀਆਂ ਦੇ ਅਸਹਿਮਤ ਹਿੱਸਿਆਂ ਵੱਲੋਂ ਵੀ। ਗਾਜ਼ਾ ਵਿੱਚ ਪੱਸਰਿਆ ਦਹਿਲ ਵੀ ਮੱਤ ਤਬਦੀਲੀਆਂ ਕਰਵਾ ਰਿਹਾ ਹੈ। ਪੱਛਮੀ ਮੁੱਖ-ਧਾਰਾ ਮੀਡੀਆ ਨੇ ਫਲਸਤੀਨੀ ਖਬਰਾਂ ਨੂੰ ਇਸ ਵਾਰ ਵਧੇਰੇ ਥਾਂ ਦਿੱਤੀ ਹੈ, ਤਾਂ ਵੀ ਇਹ ਕਾਫੀ ਨਹੀਂ ਹੈ। ਪਿੱਛੇ ਜਿਹੇ ਅਮਰੀਕੀ ਮੱਤ-ਗਣਨਾ ਵਿੱਚ ਲਗਭਗ 70% ਡੈਮੋਕਰੇਟਾਂ ਅਤੇ ਡੈਮੋਕਰੇਟਿਕ ਝੁਕਾਅ ਵਾਲੇ ਵੋਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਜ਼ਰਾਈਲ ਦੀ ਹਮਾਇਤ ਨੂੰ ਅਪ੍ਰਵਾਨ ਕੀਤਾ ਹੈ।
ਜਿਸ ਤਰ੍ਹਾਂ ਗਾਜ਼ਾ ਵਿੱਚ ਇਜ਼ਰਾਈਲੀ ਖੂਨ-ਖਰਾਬਾ ਮੁੜ ਸ਼ੁਰੂ ਹੋਇਆ ਹੈ, ਪੱਛਮ ਨੂੰ ਇਜ਼ਰਾਈਲ ’ਚ ਜਨਮੇ ਸੰਸਾਰ ਦੇ ਸ੍ਰੇਸ਼ਟ ਸਰਬਨਾਸ ਵਿਦਵਾਨ ਓਮਰ ਬਰਦੋਵ ਜਿਹੇ ਲੋਕਾਂ ਨੂੰ ਸੁਣਨਾ ਪਵੇਗਾ, ਜਿਸਨੇ ਹਮਾਸ ਦੇ ਘਿਨੌਣੇ ਜੰਗੀ ਅਪਰਾਧਾਂ ਦੇ ਜ਼ਿਉਨਵਾਦੀ ਪੀੜਤਾਂ ਪ੍ਰਤੀ ਵਾਜਬ ਸਹਾਨਭੂਤੀ ਜ਼ਾਹਰ ਕਰਦੇ ਹੋਏ, ਨਸਲਕੁਸ਼ੀ ਨੂੰ ਵੰਗਾਰਿਆ ਹੈ ਅਤੇ ਨੇਤਾਗਣਨਾਂ ਤੇ ਵਿਦਵਾਨਾਂ ਨੂੰ ਆਖਿਆ ਹੈ,‘‘ਉਹ ਕ੍ਰੋਧ ਅਤੇ ਬਦਲੇ ਭਰੀ (ਇਜ਼ਰਾਈਲੀ) ਲਫ਼ਾਜ਼ੀ ਦੇ ਖਿਲਾਫ਼ ਜਨਤਕ ਪੱਧਰ ’ਤੇ ਤਾੜਨਾ ਕਰਨ, ਜਿਹੜੀ ਗਾਜ਼ਾ ਵਸੋਂ ਨੂੰ ਅਮਾਨਵੀ ਬਣਾ ਰਹੀ ਹੈ.. .. .. ।’’
ਜਿਵੇਂ ਕਤਲੇਆਮਾਂ ਬਾਰੇ ਇੱਕ ਹੋਰ ਵਿਦਵਾਨ ਰਜ਼ ਸਿਗਾਲ ਨੇ ਦਾਅਵੇ ਨਾਲ ਕਿਹਾ ਹੈ, ‘‘ਕੋਈ ਨਿਆਂ ਸੰਭਵ ਨਹੀਂ ਹੈ.. .. .. ਸਚਿਆਰੇ ਢੰਗ ਨਾਲ ਨਿਬੇੜਾ ਕਰੇ ਬਗੈਰ, ਕਿ ਅਸੀਂ ਇੱਥੇ ਕਿਵੇਂ ਆ ਪਹੁੰਚੇ।’’ ਫਲਸਤੀਨ ਨੂੰ ਇਸ ਨਾਜ਼ੁਕ ਸਥਿਤੀ ’ਚ ਸੁੱਟਣ ਵਾਲੇ ਪੱਛਮ ਨੂੰ, ਖੁਦ ਆਪਣੇ ਜ਼ਾਲਮਾਨਾ ਰੋਲ ਨੂੰ ਲਾਜ਼ਮੀ ਹੀ ਪ੍ਰਵਾਨ ਕਰਨਾ ਚਾਹੀਦਾ ਹੈ।
( ਕੈਨੇਡਾ ਦੀ ਯੂਨੀ. ਦੇ ਪ੍ਰੋ: ਨਸੀਮ ਮਨਾਥੂਕਰੇਨ ਦੇ ਲੇਖ ਦਾ ਅੰਗਰੇਜ਼ੀ ਤੋਂ ਅਨੁਵਾਦ)
No comments:
Post a Comment