Thursday, January 18, 2024

ਇਜ਼ਰਾਇਲੀ ਬਾਰੂਦੀ ਕਹਿਰ ਅੱਗੇ ਡਟਿਆ ਖੜ੍ਹਾ ਫਲਸਤੀਨ

 

ਇਜ਼ਰਾਇਲੀ ਬਾਰੂਦੀ ਕਹਿਰ ਅੱਗੇ ਡਟਿਆ ਖੜ੍ਹਾ ਫਲਸਤੀਨ

ਸੰਸਾਰ ਇਜ਼ਰਾਇਲੀ ਜ਼ਿਊਨਵਾਦੀ ਹਾਕਮਾਂ ਦੇ ਜੰਗੀ ਜ਼ੁਲਮਾਂ ਦੀ ਕਾਂਗ ਦਰਮਿਆਨ , ਇਸ ਖ਼ਿਲਾਫ਼ ਮਿਸਾਲੀ ਫਲਸਤੀਨੀ ਲੋਕ ਟਾਕਰੇ ਤੇ ਦੁਨੀਆ ਭਰ ਦੇ ਲੋਕਾਂ ਦੀ ਫਲਸਤੀਨੀ ਲੋਕਾਂ ਨਾਲ ਪ੍ਰਗਟ ਹੋ ਰਹੀ ਯਕਯਹਿਤੀ ਦੇ ਦਰਮਿਆਨ ਅਗਲੇ ਵਰ੍ਹੇ ਦਾਖਲ ਹੋਵੇਗਾ ਕਬਜ਼ਾਧਾਰੀ ਇਜ਼ਰਾਇਲੀ ਰਾਜ ਵੱਲੋਂ ਫਲਸਤੀਨੀ ਲੋਕਾਂਤੇ ਬੋਲੇ ਹੋਏ ਸੱਜਰੇ ਫੌਜੀ ਹਮਲੇ ਨੂੰ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ 11 ਹਫਤਿਆਂ ਤੋਂ ਚੱਲ ਰਹੇ ਇਜ਼ਰਾਇਲੀ ਫੌਜੀ ਹੱਲੇ ਦੇ ਇਸ ਅਰਸੇ ਦੌਰਾਨ ਇਹ ਗੱਲ ਇੱਕ ਵਾਰ ਫਿਰ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਹਮੇਸ਼ਾਂ ਵਾਂਗ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ਵਸਦੇ ਫਲਸਤੀਨੀ ਲੋਕਾਂ ਦਾ ਉਜਾੜਾ ਤੇ ਤਬਾਹੀ ਹੀ ਇਜ਼ਰਾਇਲੀ ਰਾਜ ਦੇ ਹਮਲੇ ਦਾ ਮਕਸਦ ਹੈ ਹਮਾਸ ਵੱਲੋਂ ਕੀਤਾ ਗਿਆ 9 ਅਕਤੂਬਰ ਦਾ ਹਮਲਾ ਇਜ਼ਰਾਇਲ ਵੱਲੋਂ ਸਿਰਫ ਬਹਾਨੇ ਵਜੋਂ ਹੀ ਵਰਤਿਆ ਗਿਆ ਸੀ ਤੇ ਪਹਿਲੇ ਹਮਲਿਆਂ ਵਾਂਗ ਹੀ ਹਮਾਸ ਨੂੰ ਮਿਟਾ ਦੇਣ ਦੇ ਐਲਾਨਾਂ ਦੀ ਸਿਰਫ ਆੜ ਹੀ ਲਈ ਗਈ ਹੈ ਜਦਕਿ ਫਲਸਤੀਨੀ ਲੋਕਾਂ ਨੂੰ ਉਜਾੜਨਾ ਤੇ ਮਲੀਆਮੇਟ ਕਰਨਾ ਹੀ ਇਸ ਹਮਲੇ ਦਾ ਅਸਲ ਮਕਸਦ ਸੀ ਤੇ ਏਸੇ ਮਕਸਦ ਨੂੰ ਹਾਸਲ ਕਰਨ ਲਈ ਇਜ਼ਰਾਇਲੀ ਜੰਗੀ ਹਮਲਾ ਤਿੰਨ ਮਹੀਨਿਆਂ ਤੋਂ ਜਾਰੀ ਹੈ ਇਜ਼ਰਾਇਲੀ ਹਾਕਮਾਂ ਵੱਲੋਂ ਇਸਨੂੰ ਹੋਰ ਅੱਗੇ ਮਹੀਨਿਆਂ ਤੱਕ ਜਾਰੀ ਰੱਖਣ ਦੇ ਐਲਾਨ ਕੀਤੇ ਜਾ ਰਹੇ ਹਨ ਕੁੱਝ ਕੁ ਚਿਰ ਬਾਅਦ ਇਜ਼ਰਾਇਲੀ ਰਾਜ ਦੇ ਨੁਮਾਇੰਦਿਆਂਚੋਂ ਕੋਈ ਇਹ ਐਲਾਨ ਕਰ ਦਿੰਦਾ ਹੈ ਹੁਣ ਸਭ ਤੋਂ ਤਾਜ਼ਾ ਐਲਾਨ ਇਜ਼ਰਾਇਲੀ ਸੈਨਾ ਦੇ ਮੁਖੀ ਹਰਜ਼ੀ ਹੈਲੇਏਵੀ ਨੇ ਕੀਤਾ ਹੈ ਜਿਸਨੇ ਕਿਹਾ ਹੈ ਕਿ ਇਹ ਜੰਗ ਕਈ ਮਹੀਨਿਆਂ ਤੱਕ ਚੱਲੇਗੀ ਤੇ ਕੋਈਜਾਦੂਮਈ ਹੱਲਨਹੀਂ ਹੈ ਅਜਿਹੇ ਬਿਆਨ ਇਜ਼ਰਾਇਲੀ ਹਾਕਮਾਂ ਦੀ ਮਨਸ਼ਾ ਨੂੰ ਹੋਰ ਜ਼ਿਆਦਾ ਸਪੱਸ਼ਟ ਕਰਦੇ ਹਨ ਇਸ ਹਮਲੇ ਦੇ ਸ਼ੁਰੂ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਲੋਕਾਂ ਨੂੰ ਉੱਤਰੀ ਪਾਸਾ ਛੱਡ ਕੇ ਦੱਖਣੀ ਪਾਸੇ ਜਾਣ ਲਈ ਕਿਹਾ ਗਿਆ ਸੀ ਪਰ ਫਿਰ ਦੱਖਣੀ ਪਾਸੇਤੇ ਵੀ ਉਵੇਂ ਹੀ ਬੰਬ ਵਰ੍ਹਾਏ ਗਏ ਹਨ ਉੱਤਰੀ ਦੱਖਣੀ ਤੇ ਕੇਂਦਰੀ ਗਾਜ਼ਾ, ਗੱਲ ਕੀ ਗਾਜ਼ਾ ਪੱਟੀ ਦੇ ਹਰ ਪਾਸੇ ਇਜ਼ਰਾਇਲੀ ਫੌਜ ਨੇ ਪਹਿਲਾਂ ਹਵਾਈ ਬੰਬਾਂ ਦਾ ਕਹਿਰ ਵਰਸਾਇਆ ਜਿੱਥੇ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਹੋਣ ਦੀਆਂ ਯਕੀਨਦਹਾਨੀਆਂ ਕੀਤੀਆਂ ਗਈਆਂ ਸਨ, ਉੱਥੇ ਵੀ ਮਗਰੋਂ ਬੰਬ ਵਰ੍ਹਾਏ ਗਏ ਹਨ ਫਿਰ ਜ਼ਮੀਨੀ ਹਮਲੇ ਨੇ ਦੱਖਣੀ ਗਾਜ਼ਾ ਮਣਾਂ ਮੂੰਹ ਬਰੂਦ ਫੂਕਿਆ ਤੇ ਹਜ਼ਾਰਾਂ ਜਿੰਦਾਂ ਨੂੰ ਨਿਗਲਿਆ ਸਭ ਤੋਂ ਭਿਆਨਕ ਇਸ ਹਮਲੇ ਦੌਰਾਨ ਹੁਣ ਤੱਕ 21,110 ਲੋਕ ਮਾਰੇ ਜਾ ਚੁੱਕੇ ਹਨ ਤੇ 55,243 ਲੋਕ ਜ਼ਖਮੀ ਹਨ ਇਹਨਾਂ 8000 ਦੇ ਲਗਭਗ ਬੱਚੇ ਹਨ ਵੱਡੀ ਗਿਣਤੀ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀਆਂ ਖਬਰਾਂ ਵੀ ਹਨ ਗਾਜ਼ਾ ਪੱਟੀ ਵਸਦੇ 23 ਲੱਖ ਲੋਕਾਂਚੋਂ 19 ਲੱਖ ਦੇ ਲਗਭਗ ਲੋਕ ਉਜਾੜੇ ਮੂੰਹ ਆਏ ਹਨ

.ਸੀ.ਐਚ.., ਡਬਲਿਯੂ.ਐਚ.. ਅਤੇ ਫਲਸਤੀਨੀ ਸਰਕਾਰ ਵੱਲੋਂ ਜਾਰੀ ਅੰਕੜੇ ਇਸ ਭਿਆਨਕ ਤਬਾਹੀ ਦੀ ਤਸਵੀਰ ਦਰਸਾਉਂਦੇ ਹਨ ਜਿਵੇਂ ਕਿ ਹੁਣ ਤੱਕ ਗਾਜ਼ਾ ਦੇ ਅੱਧੇ ਤੋਂ ਵੱਧ ਰਿਹਾਇਸ਼ੀ ਮਕਾਨ (ਤਿੰਨ ਲੱਖ ਤੇਰਾਂ ਹਜ਼ਾਰ) ਤਬਾਹ ਹੋ ਚੁੱਕੇ ਹਨ 352 ਵਿੱਦਿਅਕ ਸੰਸਥਾਵਾਂ ਤਬਾਹ ਹੋਈਆਂ ਹਨ ਗਾਜ਼ਾ ਪੱਟੀ ਦੇ 35 ’ਚੋਂ 26 ਹਸਪਤਾਲ ਕੰਮ ਕਰਨ ਦੀ ਹਾਲਤ ਨਹੀਂ ਰਹੇ 102 ਐਂਬੂਲੈਸਾਂ ਤੇ 203 ਧਾਰਮਿਕ ਸਥਾਨ ਤਬਾਹ ਹੋਏ ਹਨ ਲੋਕਾਂ ਨੇ ਜੋ ਝੱਲਿਆ ਹੈ ਤੇ ਜੋ ਝੱਲ ਰਹੇ ਹਨ, ਉਸਦੀ ਤਸਵੀਰ ਤੇ ਉਸ ਪੀੜ ਦੀ ਗਹਿਰਾਈ ਇਸ ਤੋਂ ਕਿਤੇ ਵੱਡੀ ਡੂੰਘੀ ਹੈ ਘਰਾਂ ਉਜੜੇ ਹੋਏ ਫਲਸਤੀਨੀ ਲੋਕ ਸਕੂਲਾਂ ਸ਼ਰਨ ਲਈ ਬੈਠੇ ਹੋਏ ਵੀ ਮਾਰੇ ਜਾ ਰਹੇ ਹਨ ਇਜ਼ਰਾਇਲੀ ਰਾਜ ਦੀ ਜਾਲਮਾਨਾ ਬਿਰਤੀ ਤੇ ਮਨੁੱਖਤਾ ਵਿਰੋਧੀ ਖੂੰਖਾਰ ਮਨਸੂਬਿਆਂ ਦਾ ਪਤਾ ਇਸ ਪਹੁੰਚ ਤੋਂ ਲੱਗਦਾ ਹੈ ਕਿ ਇਸ ਹਮਲੇ ਦੌਰਾਨ ਹਸਪਤਾਲਾਂ ਨੂੰ ਵਿਸ਼ੇਸ਼ ਤੌਰਤੇ ਨਿਸ਼ਾਨਾ ਬਣਾਇਆ ਗਿਆ ਹੈ ਗਾਜ਼ਾ ਦੇ ਇੱਕ ਪ੍ਰਮੁੱਖ ਹਸਪਤਾਲ ਅਲ-ਸ਼ਿਫਾ ਨੂੰ ਇਹ ਕਹਿ ਕੇ ਤਬਾਹ ਕੀਤਾ ਗਿਆ ਕਿ ਇਸ ਹੇਠਾਂ ਹਮਾਸ ਦਾ ਕਮਾਂਡ ਹੈੱਡਕੁਆਟਰ ਹੈ ਮਰੀਜ਼ਾਂ ਤੇ ਡਾਕਟਰੀ ਅਮਲੇ ਨੂੰ ਇੱਥੋਂ ਜਾਣ ਲਈ ਕਹਿ ਦਿੱਤਾ ਗਿਆ ਤੇ ਹਸਪਤਾਲ ਵੱਲ ਜਾਣ ਵਾਲੇ ਲੋਕਾਂ ਨੂੰ ਗੋਲੀਆਂ ਨਾਲ ਫੁੰਡਿਆ ਗਿਆ ਮਗਰੋਂ ਫੌਜ ਨੇ ਦਾਅਵਾ ਕੀਤਾ ਕਿ ਹਸਪਤਾਲਾਚੋਂ ਫੌਜੀ ਕਮਾਂਡ ਦਾ ਪਤਾ ਲੱਗਿਆ ਹੈ ਤੇ ਹਥਿਆਰਾਂ ਦਾ ਭੰਡਾਰ ਮਿਲਿਆ ਹੈ ਜਦਕਿ ਇਸ ਵੀਡੀਓ ਦੇ ਫੇਕ (ਝੂਠੀ) ਹੋਣ ਬਾਰੇ ਦੁਨੀਆ ਭਰ ਚਰਚਾ ਹੋਈ ਤੇ ਝੂਠੀ ਇਜ਼ਰਾਇਲੀ ਪ੍ਰਚਾਰ ਮਸ਼ੀਨਰੀ ਦਾ ਦੰਭ ਨੰਗਾ ਹੋਇਆ

ਗਾਜ਼ਾ ਪੱਟੀਤੇ ਹਰ ਪਾਸਿਉਂ ਤੇ ਹਰ ਤਰ੍ਹਾਂ ਨਾਲ ਕੀਤੇ ਗਏ ਹਮਲਿਆਂ ਦੌਰਾਨ ਇਜ਼ਰਾਇਲੀ ਫੌਜ ਨੇ ਕੌਮਾਂਤਰੀ ਜੰਗੀ ਕਾਨੂੰਨਾਂ ਨੂੰ ਬੁਰੀ ਤਰ੍ਹਾਂ ਟੈਂਕਾਂ ਨਾਲ ਮਸਲਿਆ ਹੈ ਤੇ ਬਰੂਦੀ ਧੂੰਏਂ ਉਡਾਇਆ ਹੈ ਵਸੋਂ ਵਾਲੇ ਇਲਾਕਿਆਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਨੂੰ ਚੁਣਵਾਂ ਨਿਸ਼ਾਨਾ ਬਣਾਇਆ ਹੈ ਤੇ ਹਮਲੇ ਲਈ ਵਰਜਿਤ ਰਸਾਇਣਾਂ ਦੀ ਵਰਤੋਂ ਕੀਤੀ ਹੈ ਗਾਜ਼ਾ ਦੀ ਸਮੁੱਚੀ ਸਿਵਲੀਅਨ ਵਸੋਂ ਹੀ ਹਮਲੇ ਦਾ ਨਿਸ਼ਾਨਾ ਹੈ ਤੇ ਇਹ ਨਾ ਸਿਰਫ ਹਮਲੇ ਦੌਰਾਨ ਜ਼ਾਹਰ ਹੋ ਰਿਹਾ ਹੈ, ਸਗੋਂ ਇਜ਼ਰਾਇਲੀ ਰਾਜ ਦੇ ਮੋਢੀਆਂ ਦੇ ਬਿਆਨਾਂ ਤੇ ਐਲਾਨਾਂ ਤੋਂ ਵੀ ਜ਼ਾਹਰ ਹੋ ਰਿਹਾ ਹੈ ਉਹ ਸਮੁੱਚੀ ਵਸੋਂ ਨੂੰ ਕਦੇ ਦਹਿਸ਼ਤਗਰਦ ਐਲਾਨ ਕੇ ਤੇ ਕਦੇ ਜਾਨਵਰ ਕਹਿ ਕੇ ਇਸ ਹਮਲੇ ਨੂੰ ਵਾਜਬ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹ ਹਮਲਾ ਤੇ ਹਮਲੇ ਦੀ ਵਾਜਬੀਅਤ ਦੇ ਐਲਾਨ ਦਰਸਾ ਰਹੇ ਹਨ ਕਿ ਫਾਸ਼ੀ ਇਜ਼ਰਾਇਲੀ ਖੁਦ ਜਾਨਵਰ  ਬਿਰਤੀ ਦੇ ਹਨ

ਇਜ਼ਰਾਇਲੀ ਹਮਲਾਵਰ ਮੁਹਿੰਮ ਏਨੀ ਕਰੂਰਤਾ ਭਰੀ ਹੈ ਕਿ ਸਾਮਰਾਜੀਆਂ ਦੀ ਆਪਣੀ ਸਰਪ੍ਰਸਤੀ ਵਾਲੀਆਂ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਨੂੰ ਅਮਰੀਕੀ ਹਥਿਆਰਾਂ ਦੀ ਵਰਤੋਂ ਖ਼ਿਲਾਫ਼ ਬੋਲਣਾ ਪੈ ਰਿਹਾ ਹੈ ਤੇ ਅਮਰੀਕੀ ਅਖ਼ਬਾਰਾਂ ਇਸ ਖ਼ਿਲਾਫ਼ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਏ ਹਨ ਇਉਂ ਹੀ ਸੰਸਾਰ ਸਿਹਤ ਸੰਸਥਾ ਵੱਲੋਂ ਵੀ ਫਲਸਤੀਨੀ ਲੋਕਾਂ ਦੇ ਕਤਲੇਆਮ ਅਤੇ ਸਿਹਤ ਸਹੂਲਤਾਂ ਦੀ ਤਬਾਹੀ ਬਾਰੇ ਇਜ਼ਰਾਇਲੀ ਹਮਲੇ ਖ਼ਿਲਾਫ਼ ਬੋਲਿਆ ਗਿਆ ਹੈ ਉਸ ਵੱਲੋਂ ਹਸਪਤਾਲਾਂ ਦੀ ਹਾਲਤ, ਦਵਾਈਆਂ ਦੀ ਕਮੀ ਤੇ ਮਰੀਜ਼ਾਂ ਦੀ ਮੰਦੀ ਹਾਲਤ ਨੂੰ ਵਾਰ-ਵਾਰ ਪੇਸ਼ ਕੀਤਾ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਮੁਖੀ ਨੂੰ ਇਜ਼ਰਾਇਲੀ ਕਤਲੇਆਮ ਖ਼ਿਲਾਫ਼ ਬਿਆਨਬਾਜੀ ਕਰਨੀ ਪਈ ਹੈ ਉਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਗਾਜ਼ਾ ਪੱਟੀ ਅੰਦਰ ਇੱਕ ਇੰਚ ਥਾਂ ਵੀ ਸੁਰੱਖਿਅਤ ਨਹੀਂ ਹੈ ਤੇ ਉਸਨੂੰ ਵਾਰ-ਵਾਰ ਇਜ਼ਰਾਇਲ ਨੂੰ ਜੰਗਬੰਦੀ ਦੀਆਂ ਅਪੀਲਾਂ ਕਰਨੀਆਂ ਪਈਆਂ ਹਨ ਉਸ ਵੱਲੋਂ ਕਈ ਵਾਰ ਚੇਤਾਵਨੀਆਂ ਦਿੱਤੀਆਂ ਗਈਆਂ ਹਨ ਕਿ ਜੰਗ ਗਾਜ਼ਾ ਅੰਦਰ ਕਾਲ ਪੈਣ ਦੀ ਹਾਲਤ ਪੈਦਾ ਕਰ ਰਹੀ ਹੈ ਅਜਿਹੇ ਸਭ ਕੁੱਝ ਨੂੰ ਦਰਕਿਨਾਰ ਕਰਕੇ ਇਜ਼ਰਾਇਲੀ ਹਮਲੇ ਦਾ ਪੈਂਤੜਾ, ਅਮਰੀਕੀ ਇਜ਼ਰਾਇਲੀ ਗੁੱਟ ਦੀ ਕਮਜ਼ੋਰੀ ਦੀ ਹਾਲਤ ਦਾ ਹੀ ਸੂਚਕ ਹੈ ਤੇ ਵਧਦੇ ਨਿਖੇੜੇ ਦਾ ਇਜ਼ਹਾਰ ਹੈ

ਫਲਸਤੀਨੀ ਕੌਮ ਨੂੰ ਕੁਚਲ ਕੇ ਬਚੇ ਹੋਏ ਧਰਤੀ ਦੇ ਟੁਕੜਿਆਂਤੇ ਵੀ ਮੁਕੰਮਲ ਕਬਜ਼ਾ ਕਰ ਲੈਣ ਦੇ ਇਜ਼ਰਾਈਲ ਦੇ ਇਹ ਮਨਸੂਬੇ ਪੱਛਮੀ ਕਿਨਾਰੇਤੇ ਵਸਦੀ ਫਲਸਤੀਨੀ ਵਸੋਂ ਉੱਪਰ ਇਜ਼ਰਾਇਲੀ ਕਬਜ਼ਾਧਾਰੀਆਂ ਵੱਲੋਂ ਤੇਜ਼ ਕੀਤੇ ਹਮਲਿਆਂ ਰਾਹੀਂ ਵੀ ਸਾਹਮਣੇ ਆਉਂਦੇ ਹਨ 7 ਅਕਤੂਬਰ ਤੋਂ ਹੁਣ ਤੱਕ ਏਥੇ ਵੀ ਲਗਭਗ 250 ਫਲਸਤੀਨੀ ਕਤਲ ਕੀਤੇ ਜਾ ਚੁੱਕੇ ਹਨ, ਜਦਕਿ ਏਥੇ ਹਮਾਸ ਦੀ ਕੋਈ ਮੌਜਦੂਗੀ ਨਹੀਂ ਹੈ 2850 ਦੇ ਲਗਭਗ ਜ਼ਖਮੀ ਕੀਤੇ ਗਏ ਹਨ ਤੇ 1800 ਦੇ ਲਗਭਗ ਗਿ੍ਰਫਤਾਰ ਕੀਤੇ ਗਏ ਹਨ ਇੱਥੇ ਵੀ ਇਜ਼ਰਾਇਲੀ ਸੈਟਲਰਜ਼ ਨੇ ਤਬਾਹੀ ਮਚਾਈ ਹੋਈ ਹੈ 7 ਅਕਤੂਬਰ ਤੋਂ ਪਹਿਲਾਂ ਹੀ ਪੱਛਮੀ ਕਿਨਾਰੇ ਫਲਸਤੀਨੀ ਲੋਕਾਂਤੇ ਹਮਲੇ, ਪਾਬੰਦੀਆਂ ਤੇ ਸਖਤ ਰੋਕਾਂ ਦਾ ਸਿਲਸਿਲਾ ਤੇਜ਼ ਹੋ ਚੁੱਕਿਆ ਸੀ ਨਾਲ ਹੀ ਇਹ ਖਬਰਾਂ ਵੀ ਹਨ ਕਿ ਫਲਸਤੀਨੀ ਲੋਕਾਂ ਨੇ ਏਥੇ ਭੁੱਖ ਤੇ ਗਰੀਬੀ ਦੀ ਪ੍ਰਵਾਹ ਨਾ ਕਰਦਿਆਂ ਇਜ਼ਰਾਇਲੀ ਵਸਤਾਂ ਦਾ ਬਾਈਕਾਟ ਕੀਤਾ ਹੈ 60% ਫਲਸਤੀਨੀਆਂ ਵੱਲੋਂ ਮਾਲਕਾਂ ਦੇ ਕੰਮਾਂ ਦਾ ਵੀ ਬਾਈਕਾਟ ਕੀਤਾ ਗਿਆ ਹੈ ਫਲਸਤੀਨੀ ਅਣਖ ਤੇ ਨਾਬਰੀ ਦੇ ਅਜਿਹੇ ਇਜ਼ਹਾਰ ਬਹੁਤ ਵਿਸ਼ਾਲ ਤੇ ਡੂੰਘੇ ਹਨ

ਫਲਸਤੀਨੀ ਲੋਕਾਂਤੇ ਇਹ ਭਿਆਨਕ ਹਮਲਾ ਤੇ ਉਜਾੜਾ ਵੀ ਲੋਕਾਂ ਦੇ ਮਾਤ ਭੂਮੀ ਲਈ ਸੰਗਰਾਮ ਨੂੰ ਭੰਨਣ ਤੋੜਨ ਨਾਕਾਮ ਨਿੱਬੜਿਆ ਹੈ ਤੇ ਲੋਕ ਉੱਚੇ ਮਨੋਬਲ ਨਾਲ ਇਸ ਕਹਿਰ ਨੂੰ ਝੱਲ ਰਹੇ ਹਨ ਲੋਕਾਂ ਦੀ ਜ਼ੋਰਦਾਰ ਹਮਾਇਤ ਪ੍ਰਾਪਤ ਜਥੇਬੰਦੀ ਹਮਾਸ ਦੀ ਹਰਮਨ ਪਿਆਰਤਾ ਕੋਈ ਕਮੀ ਨਹੀਂ ਆਈ, ਸਗੋਂ ਇਹ ਵਧ ਰਹੀ ਹੈ ਇਹ ਡਟਵੀਂ ਹਮਾਇਤ ਇਜ਼ਰਾਇਲੀ ਹਾਕਮਾਂ ਤੇ ਅਮਰੀਕੀ ਸਾਮਰਾਜੀਆਂ ਦੇ ਸਾਰੇ ਦਾਅਵਿਆਂ ਨੂੰ ਛੰਡ ਰਹੀ ਹੈ ਕਿ ਉਹ ਹਮਾਸ ਨੂੰ ਕੁਚਲ ਦੇਣਗੇ ਤੇ  ਹਮਾਸ ਇਸ ਹਮਲੇ ਸਮੇਂ ਲੋਕਾਂਚੋਂ ਨਿੱਖੜ ਜਾਵੇਗੀ ਫੌਜੀ ਪੱਖੋਂ ਵੀ ਇਹ ਹਮਲਾ ਹਮਾਸ ਨੂੰ ਵੱਡਾ ਨੁਕਸਾਨ ਪਹੁੰਚਾਉਣ ਨਾਕਾਮ ਹੀ ਸਾਬਤ ਹੋਇਆ ਹੈ ਹਮਾਸ ਦੇ ਲੜਾਕੇ ਲੋਕਾਂ ਨਾਲ ਨੇੜਲੇ ਰਿਸ਼ਤੇ ਦੇ ਜ਼ੋਰਤੇ ਮਿਸਾਲੀ ਟਾਕਰਾ ਕਾਇਮ ਰੱਖ ਰਹੇ ਹਨ ਪਛੜੇ ਤੇ ਘੱਟ ਵਿਕਸਤ ਹਥਿਆਰਾਂ ਨਾਲ ਵੀ ਉਸ ਇਜ਼ਰਾਇਲੀ ਫੌਜ ਨੂੰ ਟੱਕਰ ਦਿੱਤੀ ਜਾ ਰਹੀ ਹੈ ਜਿਸ ਕੋਲ ਦੁਨੀਆਂ ਦੇ ਸਭ ਤੋਂ ਸੂਖਮ ਤੇ ਵਿਕਸਤ ਹਥਿਆਰ ਹਨ ਹਮਾਸ ਦੀ ਟਾਕਰਾ ਸ਼ਕਤੀ ਬਰਕਰਾਰ ਹੈ ਤੇ ਹਮਾਸ ਸਿਆਸੀ ਤੌਰਤੇ ਮਜ਼ਬੂਤ ਹੋਈ ਹੈ ਇਜ਼ਰਾਇਲੀ ਫੌਜ ਨੂੰ ਕੁੱਝ ਥਾਵਾਂਤੇ ਨੁਕਸਾਨ ਵੀ ਉਠਾਉਣਾ ਪਿਆ ਹੈ ਸੈਂਕੜੇ ਇਜ਼ਰਾਇਲੀ ਸੈਨਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਹਨ ਫਲਸਤੀਨ ਦੀ ਇਹ ਟਾਕਰਾ ਜੰਗ ਮੁੜ ਏਸੇ ਇਤਿਹਾਸਕ ਸੱਚਾਈ ਦੀ ਪੁਸ਼ਟੀ ਕਰ ਰਹੀ ਹੈ ਕਿ ਫੈਸਲਾਕੁੰਨ ਉੱਚਤਮ ਫੌਜੀ ਜੰਗੀ ਮਸ਼ੀਨਰੀ ਤੇ ਤਕਨੀਕ ਨਹੀਂ ਹੁੰਦੀ, ਸਗੋਂ ਫੈਸਲਾਕੁੰਨ ਲੋਕ ਹੁੰਦੇ ਹਨ ਤੇ ਹੱਕੀ ਲੋਕ ਟਾਕਰਾ ਵੱਡੀਆਂ ਤੋਂ ਵੱਡੀਆਂ ਫੌਜੀ ਤਾਕਤਾਂ ਮੂਹਰੇ ਵੀ ਖੜ੍ਹ ਜਾਂਦਾ ਹੈ ਤੇ ਪੁੱਗ ਜਾਂਦਾ ਹੈ ਸਿਰੇ ਦੀ ਬੇ-ਮੇਚੀ ਇਸ ਟੱਕਰ ਵਿੱਚ ਫਲਸਤੀਨੀ ਲੋਕਾਂ ਦੀ ਮਾਤ ਭੂਮੀਤੇ ਹੱਕ ਦੀ ਭਾਵਨਾ ਇਜ਼ਰਾਇਲੀ ਕਹਿਰ ਨਾਲ ਮੱਥਾ ਲਾਉਣ ਦਾ ਅਧਾਰ ਤੇ ਹਿੰਮਤ ਦਿੰਦੀ ਦੇਖੀ ਜਾ ਸਕਦੀ ਹੈ

ਇਜ਼ਰਾਇਲ ਨੇ ਸੰਯੁਕਤ ਰਾਸ਼ਟਰ ਸੰਘ ਅੰਦਰ ਜੰਗਬੰਦੀ ਦੇ ਮਤਿਆਂ ਨੂੰ ਟਿੱਚ ਜਾਣਿਆ ਹੈ ਤੇ ਸਾਮਰਾਜੀਆਂ, ਖਾਸ ਕਰਕੇ ਅਮਰੀਕੀ ਸਾਮਰਾਜੀਆਂ ਦੀ ਸ਼ਹਿਤੇ ਜੰਗੀ ਕੁਕਰਮਾਂ ਦਾ ਸਿਲਸਿਲਾ ਜਾਰੀ ਰੱਖਿਆ ਹੈ ਭਾਰੀ ਕੌਮਾਂਤਰੀ ਦਬਾਅ ਹੇਠ ਕੇ ਇੱਕ ਵਾਰ 24 ਨਵੰਬਰ ਨੂੰ ਚਾਰ ਦਿਨਾਂ ਲਈ ਜੰਗਬੰਦੀ ਕੀਤੀ ਗਈ ਸੀ ਜਿਸ ਦੌਰਾਨ ਹਮਾਸ ਵੱਲੋਂ 50 ਇਜ਼ਰਾਇਲੀ ਬੰਧਕਾਂ ਨੂੰ ਤੇ ਇਜ਼ਰਾਈਲ ਵੱਲੋਂ 150 ਫਲਸਤੀਨੀਆਂ ਨੂੰ ਰਿਹਾਅ ਕੀਤਾ ਗਿਆ ਹੈ ਇਸ ਤੋਂ ਮਗਰੋਂ ਫਿਰ ਇਜ਼ਰਾਇਲੀ ਹਮਲਾ ਸ਼ੁਰੂ ਕਰ ਦਿੱਤਾ ਗਿਆ ਪਰ ਜੰਗ ਦੇ ਲੰਬੇ ਅਮਲ ਦੇ ਨਾਲ-ਨਾਲ ਇਜ਼ਰਾਈਲ ਤੇ ਅਮਰੀਕਾ ਦੁਨੀਆਂ ਭਰ ਤਿੱਖੇ ਨਿਖੇੜੇ ਗਏ ਹਨ ਅਮਰੀਕਾ ਵੱਲੋਂ ਵੀਟੋ ਕੀਤੇ ਜਾਂਦੇ ਰਹੇ ਜੰਗਬੰਦੀ ਦੇ ਮਤਿਆਂ ਨੂੰ ਦੁਨੀਆਂ ਭਰ ਦੇ ਲੋਕਾਂ ਨੇ ਦੇਖਿਆ ਹੈ ਅਤੇ ਗਾਜ਼ਾ ਮਾਸੂਮਾਂ ਦੇ ਖੂਨ ਦੀ ਹੋਲੀ ਖੇਡਦਾ ਅਮਰੀਕੀ ਸਾਮਰਾਜੀ ਚਿਹਰਾ ਹੋਰ ਜਿਆਦਾ ਨਸ਼ਰ ਹੋਇਆ ਹੈ ਸੰਯੁਕਤ ਰਾਸ਼ਟਰ ਸੰਘ ਅੰਦਰ ਜੰਗਬੰਦੀ ਦੇ ਮਤਿਆਂ ਜਾਂ ਮਨੁੱਖੀ ਸਹਾਇਤਾ ਦੇ ਮਤਿਆਂ/ਲੋੜਾਂ ਦੇ ਹੱਕ ਇਜ਼ਰਾਇਲ ਨਾਲ ਬਹੁਤ ਹੀ ਗਿਣਵੇਂ-ਚੁਣਵੇਂ ਮੁਲਕ ਖੜ੍ਹੇ ਹਨ, ਜਦਕਿ ਦੁਨੀਆਂ ਭਰ ਦੇ ਲੋਕਾਂ ਦੇ ਦਬਾਅ ਕਾਰਨ ਅਰਬ ਮੁਲਕਾਂ ਤੇ ਕਈ ਪੱਛਮੀ ਮੁਲਕਾਂ ਤੇ ਕਈ ਪੱਛਮੀ ਮੁਲਕਾਂ ਦੇ ਹਾਕਮਾਂ ਨੂੰ ਇਜ਼ਰਾਈਲ ਦੀ ਨਿੰਦਾ ਕਰਨੀ ਪਈ ਹੈ ਪਰ ਨਾਲ ਹੀ ਇਹ ਹਕੀਕਤ ਵੀ ਸਪੱਸ਼ਟ ਹੈ ਕਿ ਆਮ ਕਰਕੇ ਅਰਬ ਮੁਲਕਾਂ ਦੇ ਹਾਕਮਾਂ ਤੇ ਪੱਛਮੀ ਪੂੰਜੀਵਾਦੀ ਮੁਲਕਾਂ ਸਮੇਤ ਦੁਨੀਆਂ ਦੀਆਂ ਪਿਛਾਖੜੀ ਹਕੂਮਤਾਂ ਵੱਲੋਂ ਕੀਤੀ ਜਾ ਰਹੀ ਇਜ਼ਰਾਇਲੀ ਹਾਕਮਾਂ ਦੀ ਨਿੰਦਾ ਰਸਮੀ ਹੀ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਜ਼ੁਬਾਨੀ-ਕਲਾਮੀ ਹੈ ਇਹਨਾਂ ਮੁਲਕਾਂ ਵੱਲੋਂ ਇਜ਼ਰਾਇਲੀ ਹਾਕਮਾਂਤੇ ਜੰਗਚੋਂ ਹਟਣ ਤੇ ਹਮਲਾ ਬੰਦ ਕਰਨ ਦਾ ਹਕੀਕੀ ਦਬਾਅ ਬਣਾਉਣ ਲਈ ਕੋਈ ਗਿਣਨਯੋਗ ਅਮਲੀ ਕਦਮ ਚੁੱਕਣ ਤੋਂ ਪ੍ਰਹੇਜ਼ ਕੀਤਾ ਗਿਆ ਹੈ ਜਿਹੜੇ ਕਿਸੇ ਵਪਾਰਕ ਸੰਬੰਧ ਤੋੜਨ, ਪਾਬੰਦੀਆਂ ਲਾਉਣ ਜਾਂ ਅਮਲੀ ਫੌਜੀ ਕਾਰਵਾਈ ਵਜੋਂ ਇਜ਼ਰਾਇਲ ਲਈ ਚੁਣੌਤੀ ਬਣਦੇ ਹੋਣ  ਮੌਜੂਦਾ ਸੰਸਾਰ ਹਾਲਤ ਦੇ ਪ੍ਰਸੰਗ ਪਿਛਲੇ ਸਾਲਾਂ ਨਾਲੋਂ ਹਾਲਤ ਇਸ ਪੱਖੋਂ ਤਾਂ ਤਬਦੀਲੀ ਹੋ ਚੁੱਕੀ ਹੈ ਕਿ ਹੁਣ ਤੱਕ ਅਮਰੀਕੀ ਪਿੱਠੂ ਤੁਰੀਆਂ ਰਹੀਆਂ ਕੁੱਝ ਅਰਬ ਮੁਲਕਾਂ ਦੀਆਂ ਹਕੂਮਤਾਂ ਐਨ ਅਮਰੀਕੀ ਲਾਈਨ ਚੱਲਣ ਤੋਂ ਆਨਾਕਾਨੀ ਕਰਨ ਲੱਗੀਆਂ ਹਨ ਤੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਵਜੋਂ ਖੁਰ ਰਹੀ ਹੈਸੀਅਤ ਉਹਨਾਂ ਨੂੰ ਪੂਰੀ ਤਰ੍ਹਾਂ ਆਪਣੇ ਪੈਂਤੜੇਤੇ ਖੜ੍ਹਾਉਣ ਨਾਕਾਮ ਦਿਖ ਰਹੀ ਹੈ ਪਰ ਨਾਲ ਹੀ ਇਹਨਾਂ ਹਕੂਮਤੀ ਜੁੰਡਲੀਆਂ ਦੇ ਆਪਣੇ ਜਮਾਤੀ/ਰਾਜਕੀ ਹਿੱਤ ਉਹਨਾਂ ਨੂੰ ਇਜ਼ਰਾਇਲ ਨਾਲ ਕਿਸੇ ਤਿੱਖੇ ਟਕਰਾਅ ਪੈਣ ਤੋਂ ਟਾਲਾ ਵੱਟੀ ਰੱਖਣ ਦਾ ਪ੍ਰੇਰਿਕ ਬਣਦੇ ਹਨ ਇਸ ਲਈ ਸਾਊਦੀ ਅਰਬ ਵਰਗੀਆਂ ਹਾਕਮ ਜੁੰਡਲੀਆਂ ਇੱਕ ਪਾਸੇ ਤਾਂ ਜ਼ੁਬਾਨੀ-ਕਲਾਮੀ ਢੰਗ ਨਾਲ ਤਿੱਖੇ ਲੋਕ ਰੋਹ ਨੂੰ ਹੁੰਗਾਰਾ ਦੇ ਰਹੀਆਂ ਹਨ ਤੇ ਨਾਲ ਹੀ ਇਜ਼ਰਾਇਲ ਨਾਲ ਤਿੱਖੇ ਟਕਰਾਅ ਤੋਂ ਪ੍ਰਹੇਜ਼ ਕਰ ਰਹੀਆਂ ਤੇ ਦੂਜੇ ਪਾਸੇ ਆਪਣੇ ਮੁਲਕਾਂ ਅੰਦਰਾਂ ਲੋਕ ਦਬਾਅ ਦੇ ਅੰਸ਼ ਨੂੰ ਸਾਮਰਾਜੀ ਹੁਕਮਰਾਨਾਂ ਨਾਲ ਨਵੀਆਂ ਸੌਦੇਬਾਜ਼ੀਆਂ ਦੇ ਹੱਥੇ ਵਜੋਂ ਵੀ ਵਰਤਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ  ਪਰ ਅਰਬ ਜਗਤ ਦੇ ਲੋਕ ਡਟ ਕੇ ਫਲਸਤੀਨੀ ਕਾਜ ਦੀ ਹਮਾਇਤ ਨਿੱਤਰ ਰਹੇ ਹਨ

ਹੁਣ ਤੱਕ ਦੀ ਇਸ ਜੰਗ ਦੌਰਾਨ ਇਹ ਵੀ ਜ਼ਾਹਰ ਹੋ ਰਿਹਾ ਹੈ ਕਿ ਸੰਸਾਰ ਅੰਦਰ ਅੰਤਰ-ਸਾਮਰਾਜੀ ਵਿਰੋਧਤਾਈ ਦੀ ਵਧੀ ਹੋਈ ਤਿੱਖ ਦੇ ਮੌਜੂਦਾ ਦੌਰ ਦਾ ਪ੍ਰਛਾਵਾਂ ਇਜ਼ਰਾਇਲ ਫਲਸਤੀਨ ਜੰਗਤੇ ਉੱਘੜਵਾਂ ਹੈ ਇੱਕ ਪਾਸੇ ਸ਼ਾਨਾਮੱਤਾ ਫਲਸਤੀਨੀ ਲੋਕ ਟਾਕਰਾ ਅਤੇ ਇਸ ਦੀ ਵਿਆਪਕ ਲੋਕ ਹਮਾਇਤ ਦਾ ਮਾਹੌਲ ਤੇ ਦੂਜੇ ਪਾਸੇ ਅੰਤਰ-ਸਾਮਰਾਜੀ ਵਿਰੋਧਤਾਈ ਦੀ ਤਿੱਖ ਦੇ ਪ੍ਰਸੰਗ ਰੂਸ-ਚੀਨ ਪੋਲ ਦੇ ਉਭਾਰ ਦਾ ਵਰਤਾਰਾ ਕੁੱਲ ਮਿਲਾ ਕੇ  ਅਮਰੀਕੀ ਸਾਮਰਾਜੀ ਮਹਾਂਸ਼ਕਤੀ ਤੇ ਇਸਦੇ ਪਾਲਤੂ ਇਜ਼ਰਾਇਲੀ ਰਾਜ ਲਈ ਮਨਚਾਹੀ ਪੇਸ਼ਕਦਮੀ ਨੂੰ ਕਠਿਨ ਬਣਾ ਰਿਹਾ ਹੈ ਇੱਥੋਂ ਤੱਕ ਕਿ ਅਮਰੀਕੀ ਕੈਂਪ ਵਾਲੀਆਂ ਸਾਮਰਾਜੀ ਤਾਕਤਾਂ ਖਾਸ ਕਰਕੇ ਫਰਾਂਸ ਵਰਗੇ ਮੁਲਕ ਇਸ ਜੰਗ ਦੀ ਖੁੱਲ੍ਹਮ-ਖੁੱਲ੍ਹੀ ਹਮਾਇਤ ਤੋਂ ਪ੍ਰਹੇਜ਼ ਕਰਕੇ, ਯੂ.ਐਨ..’ ਇਜ਼ਰਾਇਲ ਦੇ ਉਲਟ ਭੁਗਤ ਰਹੇ ਹਨ ਕਿਸੇ ਹੱਦ ਤੱਕ ਇਹਦਾ ਪ੍ਰਛਾਵਾਂ ਅਮਰੀਕੀ ਸਾਮਰਾਜੀ ਯੁੱਧਨੀਤਕ ਲੋੜਾਂ ਅਤੇ ਇਜ਼ਰਾਇਲੀ ਸ਼ਾਵਨਵਾਦੀ ਕਦਮਾਂ ਕੁੱਝ ਇਕਸੁਰਤਾ ਦੀ ਘਾਟ ਦੇ ਰੂਪ ਵੀ ਜ਼ਾਹਰ ਹੋਇਆ ਹੈ ਇਜ਼ਰਾਇਲੀ ਹਮਲਾ ਜਿਵੇਂ ਅਰਬ ਮੁਲਕਾਂ ਅੰਦਰ ਲੋਕ ਰੋਹ ਨੂੰ ਅੱਡੀ ਲਾ ਰਿਹਾ ਹੈ ਤੇ ਇਹ ਰੋਹ ਅਰਬ ਹਕੂਮਤਾਂਤੇ ਇਜ਼ਰਾਇਲ ਤੋਂ ਦੂਰੀ ਬਣਾਉਣ ਦਾ ਦਬਾਅ ਬਣਾ ਰਿਹਾ ਹੈ ਜਿਹੜਾ ਕਿ ਅਰਬ ਹਕੂਮਤਾਂ ਨੂੰ ਇਜ਼ਰਾਇਲੀ ਰਾਜ ਨਾਲ ਜੋੜੀ ਰੱਖਣ ਦੀਆਂ ਅਮਰੀਕੀ ਵਿਉਂਤਾਂ ਨੂੰ ਪੂਰੀ ਤਰ੍ਹਾਂ ਸਿਰੇ ਚੜ੍ਹਨ ਵਿਘਨ ਬਣ ਜਾਂਦਾ ਹੈ ਚਾਹੇ ਮੁੱਖ ਤੌਰਤੇ ਅਮਰੀਕੀ ਹਾਕਮ ਇਜ਼ਰਾਇਲੀ ਜੰਗੀ ਮੁਹਿੰਮ ਦੀ ਸਰਪ੍ਰਸਤੀ ਕਰ ਰਹੇ ਹਨ, ਪਰ ਇੱਕ ਹੱਦ ਤੋਂ ਅੱਗੇ ਇਸਦਾ ਲਮਕਾਅ ਤੇ ਇਜ਼ਰਾਇਲ ਦਾ ਅਜਿਹਾ ਨੰਗਾ ਚਿੱਟਾ ਜ਼ਾਲਮਾਨਾ ਵਿਹਾਰ ਤੇ ਜਾਲਮਾਨਾ ਜੰਗ ਰਾਹੀ ਇਸ ਵਿਹਾਰ ਦਾ ਦੁਨੀਆਂ ਭਰ ਲਗਾਤਾਰ ਟੈਲੀਕਾਸਟ ਹੁੰਦੇ ਰਹਿਣਾ, ਅਮਰੀਕੀ ਸਾਮਰਾਜੀਆਂ ਨੂੰ ਅਰਬ ਜਗਤ ਅੰਦਰ ਰਾਸ ਬੈਠਦਾ ਨਹੀਂ ਜਾਪਦਾ ਰੂਸ ਵੱਲੋਂ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕਾਂ ਦੇ ਹਾਕਮਾਂ ਨਾਲ ਨੇੜਤਾ ਵਧਾਉਣ ਦੇ ਮੌਕੇ ਵਜੋਂ ਇਸਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਪੂਤਿਨ ਦਾ ਇਹਨਾਂ ਮੁਲਕਾਂ ਦਾ ਹੰਗਾਮੀ ਦੌਰਾ ਏਸੇ ਦਾ ਸੂਚਕ ਹੈ

ਅਜਿਹੀ ਹਾਲਤ ਅਰਬ ਅੰਦਰ ਅਮਰੀਕੀ ਸਾਮਰਾਜੀਆਂ ਦੀ ਢਿੱਲੀ ਪੈਂਦੀ ਪਕੜ ਅਤੇ ਰੂਸ ਦੇ ਪੈਰ ਧਰਾਅ ਦਾ ਵਧਾਰਾ ਅਮਰੀਕੀ ਸਾਮਰਾਜੀਆਂ ਲਈ ਫਿਕਰਮੰਦੀ ਦਾ ਮਸਲਾ ਹੈ ਉਹਨਾਂ ਲਈ ਅਰਬ ਹਕਮੂਤਾਂ ਨੂੰ ਨਿਰੋਲ ਬਾਂਹ ਮਰੋੜ ਕੇ ਖੜ੍ਹਾਉਣਾ ਔਖਾ ਹੋ ਰਿਹਾ ਹੈ ਇੱਕ ਖਾਸ ਦੌਰ ਤੋਂ ਲੰਮਾ ਖੁੱਲ੍ਹਾ ਹਮਲਾਵਰ ਇਜਰਾਇਲੀ ਜਾਲਮ ਵਿਹਾਰ ਅਮਰੀਕੀ ਲੋੜਾਂ ਅਨੁਸਾਰ ਪੁੱਗਣਾ ਔਖਾ ਹੋ ਰਿਹਾ ਹੈ

ਇਸ ਤੋਂ ਇਲਾਵਾ ਇਜ਼ਰਾਇਲੀ ਤੇ ਅਮਰੀਕੀ ਜੰਗੀ ਮੁਹਿੰਮ ਨੂੰ ਅਰਬ ਜਗਤ ਅੰਦਰਲੇ ਤਿੱਖੇ ਲੋਕ ਵਿਰੋਧ ਦਾ ਸਾਹਮਣਾ ਅਮਲੀ ਪੱਧਰਤੇ ਫੈਲ ਰਹੇ ਟਾਕਰਾ ਹਮਲਿਆਂ ਦੇ ਰੂਪ ਵੀ ਕਰਨਾ ਪੈ ਰਿਹਾ ਹੈ ਯਮਨ ਦੇ ਹੂਤੀ ਬਾਗੀਆਂ ਵੱਲੋਂ ਲਾਲ ਸਾਗਰ ਅੰਦਰ ਅਮਰੀਕੀ ਤੇ ਇਜ਼ਰਾਇਲੀ ਗੁੱਟ ਦੇ ਸਮੁੰਦਰੀ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਲਗਾਤਾਰ ਹਮਲੇ ਕੀਤੇ ਹਨ ਚਾਹੇ ਇਹ ਅਜੇ ਅਮਲੀ ਪੱਧਰਤੇ ਇਜ਼ਰਾਇਲ ਨੂੰ ਡੱਕਣ ਲਈ ਵੱਡੀ ਚੁਣੌਤੀ ਨਹੀਂ ਹੈ ਪਰ ਤਾਂ ਵੀ ਅਮਰੀਕਾ ਨੂੰ ਦੁਨੀਆਂ ਭਰ ਦੇ ਮੁਲਕਾਂ ਨੂੰ ਇਸਦਹਿਸ਼ਤੀ ਕਾਰਵਾਈ’’ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ ਦੇਣਾ ਪਿਆ ਹੈ ਇਸ ਖੇਤਰ ਨੂੰ ਹੁਣ  ਜੰਗ ਦਾ ਦੂਜਾ ਖੇਤਰ ਕਿਹਾ ਜਾ ਰਿਹਾ ਹੈ ਜਿੱਥੇ ਹੂਤੀ ਵਿਦਰੋਹੀਆਂ ਦਾ ਕਬਜ਼ਾ ਹੈ ਤੇ ਉਹਨਾਂ ਨੇ ਇਜ਼ਰਾਇਲ ਦੇ ਜੰਗੀ ਕੁਕਰਮਾਂ ਨੂੰ ਰੋਕਣ ਲਈ ਅਜਿਹੇ ਹਮਲਿਆਂ ਦਾ ਐਲਾਨ ਕੀਤਾ ਹੈ ਇਹ ਕਾਰਵਾਈ ਫਲਸਤੀਨੀ ਟਾਕਰਾ ਸ਼ਕਤੀਆਂ ਨੂੰ ਹੌਂਸਲਾ ਦੇਣ ਵਾਲੀ ਤੇ ਇਜ਼ਰਾਇਲੀ ਹਮਲਾਵਰਾਂ ਨੂੰ ਚੁਣੌਤੀ ਪੇਸ਼ ਕਰਨ ਵਾਲੀ ਹੈ ਚਾਹੇ ਅਮਰੀਕੀ ਸਾਮਰਾਜੀਏ ਅਜਿਹੇ ਐਲਾਨ ਕਰ ਰਹੇ ਹਨ ਪਰ ਉਹ ਪੱਛਮੀ ਏਸ਼ੀਆ ਦੇ ਇਸ ਖਿੱਤੇ ਕਿਸੇ ਸਿੱਧੀ ਜੰਗ ਉਲਝਣ ਤੋਂ ਬਚਣਾ ਚਾਹੁੰਦੇ ਹਨ ਇਹ ਉਲਝਾਅ ਮੁੱਲ ਲੈਣ ਦੀ ਹਾਲਤ ਨਹੀਂ ਹਨ

ਦੁਨੀਆ ਭਰ ਕਿਰਤੀ ਲੋਕਾਂ ਵੱਲੋਂ ਅਮਰੀਕੀ-ਇਜ਼ਰਾਇਲੀ ਹਮਲੇ ਦਾ ਤਿੱਖਾ ਵਿਰੋਧ ਹੋ ਰਿਹਾ ਹੈ ਤੇ ਹਮਲੇ ਦੇ ਸ਼ੁਰੂ ਤੋਂ ਲੈ ਕੇ ਹੀ ਦੁਨੀਆ ਭਰ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਚੱਲ ਰਹੀ ਹੈ ਇਜ਼ਰਾਇਲ ਦੇ ਅੰਦਰੋਂ ਵੀ ਇਜ਼ਰਾਇਲੀ ਹਾਕਮਾਂ ਦੇ ਵਿਰੋਧ ਦੀਆਂ ਵੱਡੀਆਂ ਜਨਤਕ ਕਾਰਵਾਈਆਂ ਹੋ ਰਹੀਆਂ ਹਨ ਚਾਹੇ ਇਹ ਫਲਸਤੀਨੀ ਕਾਜ ਦੀ ਹਮਾਇਤ ਲਈ ਨਹੀਂ ਹੈ, ਪਰ ਜੰਗ ਵਿਰੋਧੀ ਮਾਹੌਲ ਦੀ ਤਿੱਖ ਇਜ਼ਰਾਇਲ ਦੇ ਅੰਦਰ ਵੀ ਦਿਖ ਰਹੀ ਹੈ ਅਰਬ ਜਗਤ ਸਮੇਤ ਦੁਨੀਆ ਭਰ ਫਲਸਤੀਨੀ ਮਾਤ ਭੂਮੀ ਦੇ ਹੱਕ ਲਈ ਆਵਾਜ਼ ਆਏ ਦਿਨ ਹੋਰ ਉੱਚੀ ਉੱਠ ਰਹੀ ਹੈ ਤੇ ਸਾਮਰਾਜੀ ਜੰਗੀ ਜੁਲਮਾਂ ਖ਼ਿਲਾਫ਼ ਰੋਸ ਆਏ ਦਿਨ ਹੋਰ ਫੈਲ ਰਿਹਾ ਹੈ

ਦਹਿ-ਹਜ਼ਾਰਾਂ ਦੀ ਗਿਣਤੀ ਕਤਲ ਹੋ ਕੇ ਵੀ ਫਲਸਤੀਨੀ ਲੋਕ ਮਾਤ ਭੂਮੀਤੇ ਵਸਣ ਦੇ ਆਪਣੇ ਹੱਕ ਨੂੰ ਸਿਦਕ ਨਾਲ ਪੁਗਾਉਣ ਲਈ ਡਟੇ ਹੋਏ ਹਨ ਫਲਸਤੀਨੀ ਲੋਕਾਂ ਨੇ ਵੱਡੀਆਂ ਕੁਰਬਾਨੀਆਂ ਨਾਲ ਆਪਣੀ ਹੱਕੀ ਮੰਗ ਨੂੰ ਮੁੜ ਸੰਸਾਰ ਦਿ੍ਰਸ਼ਤੇ ਉਭਾਰ ਲਿਆਂਦਾ ਹੈ ਫਲਸਤੀਨੀ ਲੋਕਾਂ ਦੇ ਸ਼ਾਨਦਾਰ ਟਾਕਰੇ ਦੀ ਪਿਰਤ ਵੱਲੋਂ ਨਵੀਆਂ ਬੁਲੰਦੀਆਂ ਛੂਹਣ ਦਾ ਗਵਾਹ ਬਣ ਕੇ ਨਵੇਂ ਸਾਲ ਦਾ ਚੜ੍ਹਨ ਜਾ ਰਿਹਾ ਸੂਰਜ ਸਾਮਰਾਜ ਵਿਰੋਧੀ ਲੋਕ ਲਹਿਰਾਂ ਲਈ ਨਵੀਆਂ ਸੰਭਾਵਨਾਵਾਂ ਪੇਸ਼ ਕਰ ਰਿਹਾ ਹੈ ਫਲਸਤੀਨੀ ਲੋਕ ਟਾਕਰਾ ਇਹਨਾਂ ਸੰਭਾਵਨਾਵਾਂ ਦਾ ਚਿੰਨ੍ਹ ਹੋ ਕੇ ਚਮਕ ਰਿਹਾ ਹੈ ਤੇ ਇਹਨਾਂ ਸੰਭਾਵਨਾਵਾਂ ਨੂੰ ਹੋਰ ਰੌਸ਼ਨ ਕਰਨ ਲਈ ਦੁਨੀਆ ਭਰ ਦੇ ਮਿਹਨਤਕਸ਼ ਲੋਕ ਫਲਸਤੀਨੀ ਲੋਕਾਂ ਨਾਲ ਖੜ੍ਹੇ ਹਨ ਤੇ ਸੰਸਾਰ ਸਾਮਰਾਜ ਖ਼ਿਲਾਫ਼ ਸੰਗਰਾਮ ਦਾ ਝੰਡਾ ਬੁਲੰਦ ਕਰ ਰਹੇ ਹਨ

                        ------

ਗੈਸ ਭੰਡਾਰਾਂਤੇ ਲੁਟੇਰੀ ਨਜ਼ਰ

ਗਾਜ਼ਾਤੇ ਮੌਜੂਦਾ ਇਜ਼ਰਾਇਲੀ ਹਮਲਾ ਫਲਸਤੀਨੀ ਲੋਕਾਂ ਦੇ ਮੁਕੰਮਲ ਉਜਾੜੇ ਵੱਲ ਸੇਧਤ ਹੈ ਜਿਸ ਵਿੱਚ ਗਾਜ਼ਾ ਮੌਜੂਦ ਕੁਦਰਤੀ ਸ੍ਰੋਤਾਂ ਦੀ ਲੁੱਟ ਲਈ ਕਬਜ਼ਾ ਜਮਾਉਣ ਦੀ ਲੋੜ ਵੀ ਸ਼ਾਮਲ ਹੈ ਪਹਿਲਾਂ ਅਮਰੀਕਾ ਵੱਲੋਂ ਗਾਜ਼ਾ ਦੇ ਤੱਟਤੇ ਗੈਸ ਭੰਡਾਰਾਂ ਦੀ ਲੁੱਟ ਕਰਨ ਲਈ ਵਿਉਂਤਾਂ ਘੜਨ ਦੀਆਂ ਸਕੀਮਾਂ ਬਾਰੇ ਖਬਰਾਂ ਆਉਂਦੀਆਂ ਰਹੀਆਂ ਹਨ 25 ਵਰ੍ਹੇ ਪਹਿਲਾਂ ਬਰਤਾਨਵੀ ਗੈਸ ਗਰੁੱਪ ਵੱਲੋਂ ਗਾਜ਼ਾ ਦੇ ਤੱਟਤੇ ਜ਼ਿਊਨਵਾਦੀ ਕਬਜ਼ੇ ਵਾਲੇ ਲੀਵਾਥਨ ਗੈਸ ਫੀਲਡ ਅਤੇ ਮਿਸਰੀ ਜੋਹਰ ਗੈਸ ਫੀਲਡ ਵਿਚਕਾਰ ਕੁਦਰਤੀ ਗੈਸ ਦੇ ਭੰਡਾਰ ਲੱਭੇ ਗਏ ਸਨ ਜਿਨ੍ਹਾਂ ਨੂੰ ਗਾਜ਼ਾ ਮੈਰੀਨ-1 ਤੇ ਗਾਜ਼ਾ ਮੈਰੀਨ-2 ਕਹਿ ਕੇ ਜਾਣਿਆ ਗਿਆ ਹੈ ਇਜ਼ਰਾਇਲ ਤੇ ਇਸਦੇ ਸਰਪ੍ਰਸਤ ਅਮਰੀਕਾ ਇਹਨਾਂ ਭੰਡਾਰਾਂ ਦੀ ਲੁੱਟ ਰਾਹੀਂ ਮੁਨਾਫੇ ਦੇਖਦੇ ਰਹੇ ਹਨ

ਯੇਰੂਸ਼ਲਮ ਤੋਂ ਫਲਸਤੀਨੀ ਲੇਖਕ ਤਾਰਾ ਅਲਾਮੀ ਇੱਕ ਲੇਖ ਦੱਸਦਾ ਹੈ ਕਿ 7 ਅਕਤੂਬਰ ਤੋਂ ਕੁੱਝ ਸਮਾਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਫਲਸਤੀਨੀ ਅਥਾਰਟੀ ਤੇ ਮਿਸਰ ਨਾਲ ਰਲਕੇ ਇਹਨਾਂ ਗੈਸ ਖੇਤਰਾਂ ਦੇ ਵਿਕਾਸ ਦੀ ਮਨਜੂਰੀ ਦਾ ਐਲਾਨ ਕੀਤਾ ਸੀ ਉਹ ਕਹਿੰਦਾ ਹੈ ਕਿ ਓਸਲੋ ਸਮਝੌਤੇ ਫਲਸਤੀਨ, ਲਿਬਨਾਨ ਤੇ ਮਿਸਰ ਦੇ ਇਲਾਕਿਆਂਚੋਂ  ਗੈਸ ਦੀ ਲੁੱਟ ਕਰਨ ਦੀਆਂ ਵਿਉਂਤਾਂ ਵੀ ਸ਼ਾਮਲ ਸਨ ਬਸਤੀਆਂ ਵਸਾਉਣ ਤੋਂ ਲੈ ਕੇ, ਫਲਸਤੀਨ ਦੇ ਕੁਦਰਤੀ ਸ੍ਰੋਤਾਂ ਦੀ ਲੁੱਟ ਦੀ ਇਹ ਇੱਕ ਵੱਡੀ ਵਿਉਂਤ ਹੈ ਇਹ ਲੇਖਕ ਦੋ ਦਹਾਕੇ ਪਹਿਲਾਂ ਫਲਸਤੀਨੀ ਅਥਾਰਟੀ ਅਤੇ ਇਜ਼ਰਾਇਲੀ ਪ੍ਰਧਾਨ ਓਲਮਾਰਟ ਦਰਮਿਆਨ 4 ਬਿਲੀਅਨ ਦੀ ਸਾਲਾਨਾ ਗੈਸ ਖਰੀਦ ਦੇ ਸਮਝੌਤੇ ਦੀ ਗੱਲ ਵੀ ਕਰਦਾ ਹੈ, ਜਿਹੜਾ ਹਮਾਸ ਦੇ ਸੱਤਾ ਆਉਣ ਮਗਰੋਂ ਰੱਦ ਹੋ ਗਿਆ ਸੀ ਹੁਣ ਪਿਛਲੇ ਸਾਲ ਅਕਤੂਬਰ 2022 ’ ਲਿਬਨਾਨ ਦੀ ਗੈਸ ਲਈ ਅਜਿਹਾ ਸਮਝੌਤਾ ਅਮਰੀਕੀ ਨਿਗਰਾਨੀ ਹੇਠ ਲਿਬਨਾਨ ਤੇ ਇਜ਼ਰਾਇਲ ਦਰਮਿਆਨ ਹੋਇਆ ਹੈ ਜਿਸਦੇ ਠੇਕੇ ਦੁਨੀਆ ਦੀਆਂ ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਦਿੱਤੇ ਜਾਂਦੇ ਹਨ ਇਉਂ ਹੀ ਜਾਰਡਨ ਨਾਲ ਵੀ 2016 ’ ਸਮਝੌਤਾ ਹੋਇਆ ਸੀ ਜਿਸ ਤਹਿਤ ਇਜ਼ਰਾਇਲ ਨੇ ਲੀਵਾਥਨ ਫੀਲਡਚੋਂ ਲੁੱਟੀ ਗੈਸ ਜਾਰਡਨ ਨੂੰ ਵੇਚਣੀ ਹੈ ਇਜ਼ਰਾਇਲ ਤੇ ਅਮਰੀਕਾ ਵੱਲੋਂ ਆਪਣੀ ਧੌਂਸ ਦੇ ਜ਼ੋਰਤੇ ਗੈਸ ਦੀ ਲੁੱਟ ਕਰਕੇ ਯੂਰਪ ਨੂੰ ਸਪਲਾਈ ਕਰਨ ਦਾ ਇਹ ਬਹੁਤ ਵੱਡਾ ਕਾਰੋਬਾਰ ਹੈ