Tuesday, September 19, 2023

ਸਾਥੀ ਠਾਣਾ ਸਿੰਘ ਵਿਛੋੜਾ ਦੇ ਗਏ

ਪ੍ਰੈਸ ਬਿਆਨ

ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫਾਂ ਸ਼ੁਮਾਰ ਰਹੇ

ਸਾਥੀ ਠਾਣਾ ਸਿੰਘ ਵਿਛੋੜਾ ਦੇ ਗਏ

 ਨਕਸਲਬਾੜੀ ਪਾਰਟੀ ਸੀ.ਪੀ.ਆਰ.ਸੀ.ਆਈ. (ਐਮ.ਐਲ.) ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਜਗਤ ਸਿੰਘ ਨੇ ਕਮਿ: ਇਨ: ਲਹਿਰ ਤੇ ਲੋਕਾਂ ਨਾਲ ਦੁੱਖ ਭਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹਨਾਂ ਦੀ ਜਥੇਬੰਦੀ ਦੀ ਸੂਬਾ ਕਮੇਟੀ ਦੇ ਮੈਂਬਰ ਸਾਥੀ ਠਾਣਾ ਸਿੰਘ ਪਿਛਲੇ ਦਿਨੀਂ ਕਾਫਲੇਚੋਂ ਵਿਛੜ ਗਏ ਹਨ ਪਿਛਲੇ ਲਗਭਗ ਸਾਢੇ 5 ਦਹਾਕਿਆਂ ਤੋਂ ਉਹ ਅੰਡਰ ਗਰਾਊਂਡ ਜ਼ਿੰਦਗੀ ਸਨ ਸੰਖੇਪ ਅਰਸੇ ਦੀ ਘਾਤਕ ਬੀਮਾਰੀ ਮਗਰੋਂ ਉਹਨਾਂ ਦਾ ਦਿਹਾਂਤ ਹੋ ਗਿਆ ਪਾਰਟੀ ਜਥੇਬੰਦੀ ਨੇ ਉਹਨਾਂ ਦੇ ਮਿ੍ਰਤਕ ਸਰੀਰ ਨੂੰ ਡੂੰਘੇ ਗਮ ਦਰਮਿਆਨ ਇਨਕਲਾਬੀ ਭਾਵਨਾ ਤੇ ਮਾਣ ਨਾਲ ਸ਼ਰਧਾਂਜਲੀ ਭੇਂਟ ਕਰਦਿਆਂ ਸੂਹੇ ਝੰਡੇ ਲਪੇਟ ਕੇ ਵਿਦਾ ਕੀਤਾ ਜਥੇਬੰਦੀ ਦੇ ਸਾਥੀਆਂ ਵੱਲੋਂ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਦਿੰਦਿਆਂ ਹੋਇਆਂ ਉਹਨਾਂ ਦੇ ਕਾਰਜ ਖੇਤਰ ਕਿਸੇ ਅਣਦੱਸੀ ਥਾਂਤੇ ਇਨਕਲਾਬੀ ਸਨਮਾਨ ਨਾਲ ਉਹਨਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਉਹਨਾਂ ਦੇ ਯੋਗਦਾਨ ਬਾਰੇ ਸੰਖੇਪ ਚਰਚਾ ਕੀਤੀ ਜਥੇਬੰਦੀ ਨੇ ਉਹਨਾਂ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕਰਦਿਆਂ, ਵਿਛੜੇ ਸਾਥੀ ਦੀ ਨਿੱਘੀ ਯਾਦ ਆਪਣਾ ਸੂਹਾ ਝੰਡਾ ਨੀਵਾਂ ਕੀਤਾ ਹੈ

  ਸਾਥੀ ਠਾਣਾ ਸਿੰਘ ਦਾ ਵਿਛੋੜਾ ਸਾਡੀ ਜਥੇਬੰਦੀ ਅਤੇ ਸਮੁੱਚੀ ਕਮਿ:ਇਨ: ਲਹਿਰ ਲਈ ਵੱਡਾ ਘਾਟਾ ਹੈ ਉਹ ਜ਼ਿੰਦਗੀ ਭਰ ਲੋਕ ਇਨਕਲਾਬ ਦੇ ਟੀਚੇ ਨੂੰ ਸਮਰਪਿਤ ਰਹਿੰਦਿਆਂ ਜੂਝਦੇ ਰਹੇ ਤੇ ਪੇਸ਼ਾਵਰ ਇਨਕਲਾਬੀ ਵਜੋਂ ਆਪਣੀ ਸਮੁੱਚੀ ਊਰਜਾ ਤੇ ਸਮਰੱਥਾ ਨੂੰ ਕਮਿ: ਇਨ: ਲਹਿਰ ਦੇ ਲੇਖੇ ਲਾਇਆ ਲਗਭਗ 55 ਵਰ੍ਹੇ ਉਹਨਾਂ ਨੇ ਅੰਡਰਗਰਾਊਂਡ ਜ਼ਿੰਦਗੀਆਂ ਦੀਆਂ ਦੁਸ਼ਵਾਰੀਆਂ ਨੂੰ ਖਿੜੇ ਮੱਥੇ ਝੱਲਿਆ ਮਨੁੱਖਤਾ ਦੀ ਆਜ਼ਾਦੀ ਦੇ ਮਹਾਨ ਮਿਸ਼ਨ ਕਮਿਊਨਿਸਟ ਸਮਾਜ ਦੀ ਉਸਾਰੀ ਲਈ ਸੰਘਰਸ਼ ਵਿੱਚ ਹਿੱਸਾ ਪਾਉਣ ਦੀ, ਉਹਨਾਂ ਦੀ ਲਟ-ਲਟ ਬਲਦੀ ਇਨਕਲਾਬੀ ਭਾਵਨਾ ਅੰਤਮ ਸਾਹਾਂ ਤੱਕ ਉਵੇਂ ਜਿਵੇਂ ਕਾਇਮ ਰਹੀ ਤੇ ਉਹ ਜਲਦੀ ਹੀ ਸਿਹਤਯਾਬ ਹੋ ਕੇ ਕੰਮਤੇ ਪਰਤ ਆਉਣ ਦੀ ਤਾਂਘ ਦਾ ਇਜ਼ਹਾਰ ਕਰਦੇ ਹੋਏ ਕਾਫਲੇਚੋਂ ਵਿਛੜ ਗਏ

  ਸਾਥੀ ਠਾਣਾ ਸਿੰਘ ਪਿੰਡ ਭਲਾਈਆਣਾ (ਮੁਕਤਸਰ) ਦੇ ਸਧਾਰਨ ਕਿਸਾਨ ਪਰਿਵਾਰ ਜਨਮੇ ਸਨ ਉਹਨਾਂ ਨੇ ਇਨਕਲਾਬੀ ਸਰਗਰਮੀ ਦੀ ਸ਼ੁਰੂਆਤ 60ਵਿਆਂ ਦੇ ਸਿਆਸੀ ਉਥਲਾਂ-ਪੁਥਲਾਂ ਭਰੇ ਦਹਾਕੇ ਦੇ ਅਖੀਰਲੇ ਸਾਲਾਂ ਦੌਰਾਨ ਕੀਤੀ 60ਵਿਆਂ ਦੇ ਅੱਧ ਉਹ ਅਧਿਆਪਕ ਭਰਤੀ ਹੁੰਦਿਆਂ ਹੀ ਟਰੇਡ ਯੂਨੀਅਨ ਲਹਿਰ ਸਰਗਰਮ ਹੋ ਗਏ ਸਨ ਪਰ ਛੇਤੀ ਹੀ ਉਚੇਰੀ ਪੜ੍ਹਾਈ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲੇ ਗਏ ਜਿੱਥੇ ਉਹ ਵਿਦਿਆਰਥੀ ਜਥੇਬੰਦੀ ਆਈ ਐਸ ਐਫ ਦੇ ਮੈਂਬਰ ਬਣੇ ਉਹਨਾਂ ਸਾਲਾਂ ਨਕਸਲਬਾੜੀ ਦੀ ਹਥਿਆਰਬੰਦ ਕਿਸਾਨ ਬਗਾਵਤ ਦੇ ਧਮਾਕੇ ਨਾਲ ਕਮਿ: ਇਨ: ਲਹਿਰ ਦਾ ਉਭਾਰ ਸ਼ੁਰੂ ਹੋ ਚੁੱਕਿਆ ਸੀ ਤੇ ਉਹ ਵੀ ਪੰਜਾਬ ਦੇ ਹੋਰਨਾਂ ਰੌਸ਼ਨ ਖਿਆਲ ਨੌਜਵਾਨਾਂ ਵਾਂਗ ਨਕਸਲਬਾੜੀ ਦੀ ਬਗਾਵਤ ਨਾਲ ਹਲੂਣੇ ਗਏ ਤੇ ਐਮ.. (ਅੰਗਰੇਜ਼ੀ) ਦੀ ਪੜ੍ਹਾਈ ਦੇ ਅਖੀਰਤੇ ਕੁਲਵਕਤੀ ਵਜੋਂ ਕਮਿ: ਇਨ: ਲਹਿਰ ਸਰਗਰਮ ਹੋ ਗਏ ਉਚੇਰੀ ਪੜ੍ਹਾਈ ਰਾਹੀਂ ਹੋਰ ਉੱਚੇ ਰੁਤਬੇ ਪਾਉਣ ਦੀਆਂ ਰਵਾਇਤੀ ਖਾਹਿਸ਼ਾਂ ਨੂੰ ਲਾਂਭੇ ਰੱਖ ਦਿੱਤਾ ਤੇ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਗਰਾਮ ਦੇ ਮਿਸ਼ਨ ਨੂੰ ਆਪਣੀ ਜਿੰਦਗੀ ਦਾ ਮਿਸ਼ਨ ਬਣਾ ਲਿਆ ਨਕਸਲਬਾੜੀ ਬਗਾਵਤ ਦੇ ਝੰਜੋੜੇ ਨਾਲ ਉਦੋਂ ਹੋਂਦ ਆਈ ਪਾਰਟੀ ਸੀ ਪੀ ਆਈ (..) ਦੇ ਸਕੱਤਰ ਬਣੇ ਤੇ ਮਗਰੋਂ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕੀਤੇ ਗਏ ਸਾਥੀ ਦਯਾ ਸਿੰਘ ਦੇ ਸੰਪਰਕ ਰਹੇ ਤੇ ਉਹਨਾਂ ਦੀ ਅਗਵਾਈ ਹਥਿਆਰਬੰਦ ਸੰਘਰਸ਼ ਦੀਆਂ ਤਿਆਰੀਆਂ ਲਈ ਸਰਗਰਮ ਰਹੇ ਆਪਣੀ ਤੀਖਣ ਬੁੱਧੀ ਕਾਰਨ ਜਲਦੀ ਹੀ ਉਹਨਾਂ ਨੇ ਕਮਿ:ਇਨ: ਲਹਿਰ ਉੱਭਰ ਆਏ ਖੱਬੂ ਮਾਅਰਕੇਬਾਜ਼ ਰੁਝਾਨ ਦੀ ਗਲਤ ਲੀਹ ਨੂੰ ਪਹਿਚਾਣ ਲਿਆ ਤੇ ਠੀਕ ਲੀਹ ਦੀ ਪਛਾਣ ਲਈ ਜੁਟ ਗਏ ਕਮਿਊਨਿਸਟ ਇਨਕਲਾਬੀਆਂ ਦੀ ਬਠਿੰਡਾ-ਫਿਰੋਜ਼ਪੁਰ ਕਮੇਟੀ ਇਸ ਰੁਝਾਨ ਖ਼ਿਲਾਫ਼ ਖੜ੍ਹਦਿਆਂ ਇਨਕਲਾਬੀ ਜਨਤਕ ਲੀਹ ਦਾ ਝੰਡਾ ਬੁਲੰਦ ਕੀਤਾ ਉੱਘੇ ਕਮਿ: ਇਨ: ਆਗੂ ਮਰਹੂਮ ਕਾ. ਹਰਭਜਨ ਸੋਹੀ ਦੇ ਨੇੜਲੇ ਸਾਥੀ ਵਜੋਂ ਇਸ ਲੀਹ ਨੂੰ ਅਮਲ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਉਹ ਉਸ ਵੇਲੇ 1970 ’ ਕਾ. ਸੋਹੀ ਦੀ ਅਗਵਾਈ ਜਥੇਬੰਦ ਹੋਈ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੀ ਮੁੱਢਲੀ ਆਗੂ ਟੀਮ ਸ਼ਾਮਲ ਸਨ ਇਸ ਟੀਮ ਦੀ ਅਗਵਾਈ ਇਨਕਲਾਬੀ ਜਨਤਕ ਲੀਹ ਸਫਲਤਾ ਨਾਲ ਲਾਗੂ ਕਰਨ ਦਾ ਸਫਲ ਮੁੱਲਵਾਨ ਤਜਰਬਾ ਹੋਇਆ ਜਿਹੜਾ ਪੰਜਾਬ ਦੀ ਸਮੁੱਚੀ ਕਮਿਊਨਿਸਟ ਇਨਕਲਾਬੀ ਲਹਿਰ ਲਈ ਪ੍ਰੇਰਨਾਦਾਇਕ ਹੋ ਨਿੱਬੜਿਆ  ਉਸਤੋਂ ਬਾਅਦ ਉਹਨਾਂ ਨੇ ਪੰਜ ਦਹਾਕੇ ਕਮਿ: ਇਨ: ਜਥੇਬੰਦੀਆਂ ਵੱਖ-ਵੱਖ ਪੱਧਰਾਂਤੇ ਤਨਦੇਹੀ ਨਾਲ ਕੰਮ ਕਰਦਿਆਂ ਕਮਿ: ਇਨ: ਲਹਿਰ ਅਹਿਮ ਯੋਗਦਾਨ ਪਾਇਆ ਉਹ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੀ ਆਗੂ ਟੀਮ ਦੇ ਮੈਂਬਰ ਅਤੇ ਇੱਕ ਅਰਸੇ ਦੌਰਾਨ ਸਕੱਤਰ , ਯੂ ਸੀ ਸੀ ਆਰ ਆਈ (..) ਦੀ ਪੰਜਾਬ ਕਮੇਟੀ ਦੇ ਸਕੱਤਰ ਤੇ ਕੇਂਦਰੀ ਕਮੇਟੀ ਦੇ ਮੈਂਬਰ ਰਹੇ ਫਿਰ ਸੀ. ਸੀ. ਆਰ. ਆਈ. ਤੇ ਸੀ. ਪੀ. ਆਰ. ਸੀ. ਆਈ. (..) ਦੇ ਕੇਂਦਰੀ ਹੈਡਕੁਆਟਰਤੇ ਜਿੰਮੇਵਾਰੀ ਨਿਭਾਈਆਂ ਹੁਣ ਉਹ ਲਗਭਗ ਡੇਢ ਦਹਾਕੇ ਤੋਂ ਸੀ.ਪੀ.ਆਰ.ਸੀ.ਆਈ. (.) ਦੇ ਸੂਬਾ ਕਮੇਟੀ ਮੈਂਬਰ ਵਜੋਂ ਜਿੰਮੇਵਾਰੀ ਨਿਭਾਉਂਦੇ ਰਹੇ ਸਨ

 ਨਕਸਲਬਾੜੀ ਲਹਿਰ ਦੇ ਸ਼ੁਰੂਆਤੀ ਸਾਲਾਂ ਇਨਕਲਾਬ ਦੀ ਲੀਹ ਬਾਰੇ ਛਿੜੀਆਂ ਬਹਿਸਾਂ ਉਹਨਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਤੇ ਸਪਸ਼ਟਤਾ ਨਾਲ ਪੁਜ਼ੀਸ਼ਨਾਂ ਲਈਆਂ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ਉਹਨਾਂ ਦਾ ਅਡੋਲ ਵਿਸ਼ਵਾਸ਼ ਅਖੀਰ ਤੱਕ ਕਾਇਮ ਰਿਹਾ ਹੈ ਤੇ ਇਸਦੀ ਰੌਸ਼ਨੀ ਭਾਰਤ ਅੰਦਰ ਨਵ-ਜਮਹੂਰੀ ਇਨਕਲਾਬ ਦਾ ਕਾਰਜ ਨੇਪਰੇ ਚਾੜ੍ਹਨ ਲਈ ਉਹ 80 ਵਰ੍ਹਿਆਂ ਦੀ ਉਮਰ ਵੀ ਨੌਜਵਾਨਾਂ ਵਾਲੇ ਜੋਸ਼ ਤੇ ਇਰਾਦੇ ਨਾਲ ਜੁਟੇ ਰਹੇ ਕਮਿਊਨਿਸਟ ਇਨਕਲਾਬੀ ਸਿਧਾਂਤਤੇ ਪਕੜ ਅਤੇ ਲੋਕ ਇਨਕਲਾਬ ਦੇ ਭਵਿੱਖ ਡੂੰਘੀ ਨਿਹਚਾ ਦੇ ਸਿੱਟੇ ਵਜੋਂ ਉਹ ਕਮਿ: ਇਨ: ਲਹਿਰ ਤੇ ਜਥੇਬੰਦੀ ਆਏ ਗਲਤ ਰੁਝਾਨਾਂ ਖ਼ਿਲਾਫ਼ ਪੈਰ ਗੱਡ ਕੇ ਖੜ੍ਹਨ ਵਾਲੇ ਮੋਹਰੀ ਜੁਝਾਰਾਂ ਸ਼ੁਮਾਰ ਰਹੇ ਤੇ ਦਰੁਸਤ ਲੀਹ ਦੀ ਸਥਾਪਤੀ ਲਈ ਸਿਆਸੀ-ਵਿਚਾਰਧਾਰਕ ਸੰਘਰਸ਼ ਅਹਿਮ ਹਿੱਸਾ ਪਾਇਆ ਉਹਨਾਂ ਨੇ 70ਵਿਆਂ ਦੇ ਦਹਾਕੇ ਇਨਕਲਾਬੀ ਜਨਤਕ ਲੀਹ ਦੀ ਪ੍ਰਚਾਰ ਪਸਾਰ ਰਾਹੀਂ ਸਥਾਪਤੀ ਕਰਨ ਦੇ ਕਾਰਜ ਵਿਸ਼ੇਸ਼ ਹਿੱਸਾ ਪਾਇਆ ਕਮਿਊਨਿਸਟ ਇਨਕਲਾਬੀ ਸਿਧਾਂਤ ਖਾਸ ਕਰਕੇ ਮਾਉ ਵਿਚਾਰਧਾਰਾ ਦੇ ਵਿਆਖਿਆਕਾਰ ਵਜੋਂ ਅਤੇ ਭਾਰਤੀ ਹਾਲਤਾਂ ਇਹਨਾਂ ਨੂੰ ਢੁਕਾਉਣ ਵਾਲੀ ਲੀਹ ਦੇ ਵਿਆਖਿਆਕਾਰ ਵਜੋਂ ਉਹਨਾਂ ਨੇ ਅਹਿਮ ਹਿੱਸਾ ਪਾਇਆ ਇਸ ਲੀਹ ਬਾਰੇ ਕਮਿ: ਇਨ: ਲਹਿਰ ਵੱਖ-ਵੱਖ ਆਗੂ- ਕਾਰਕੁੰਨਾਂ ਨੂੰ ਕਾਇਲ ਕਰਨ ਦੀ ਉਹਨਾਂ ਦੀ ਵਿਸ਼ੇਸ਼ ਸਮਰੱਥਾ ਸੀ ਤੇ ਗਲਤ ਵਿਚਾਰਾਂ ਦੇ ਸ਼ਿਕਾਰ ਸਾਥੀਆਂ ਨੂੰ ਦਲੀਲਬਾਜ਼ੀ ਰਾਹੀਂ ਸਹੀ ਪੈਂਤੜੇਤੇ ਲਿਆਉਣ ਦੀ ਕਮਾਲ ਦੀ ਮੁਹਾਰਤ ਸੀ ਉਹਨਾਂ ਨੇ ਪੰਜਾਬ ਦੀ ਜਨਤਕ ਲਹਿਰ ਦੇ ਵੱਖ-ਵੱਖ ਮੁਹਾਜ਼ਾਂਤੇ ਅਗਵਾਈ ਕਰਨ ਤੇ ਜਨਤਕ ਜੁਝਾਰਾਂ ਨੂੰ ਕਮਿਊਨਿਸਟ ਸਿੱਖਿਆ ਸਿਖਲਾਈ ਦੇਣ ਦੀ ਭੂਮਿਕਾ ਵੀ ਅਦਾ ਕੀਤੀ ਹਰ ਵੰਨਗੀ ਦੇ ਕੰਮ ਨੂੰ ਹੱਥ ਲੈਣਾ ਤੇ ਪੂਰੀ ਤਨਦੇਹੀ ਨਾਲ ਨਿਭਾਉਣਾ ਉਹਨਾਂ ਦੀ ਸਖਸ਼ੀਅਤ ਦਾ ਵਿਸ਼ੇਸ਼ ਪਹਿਲੂ ਸੀ ਪਹਿਲਕਦਮੀ ਕਰਨਾ, ਸਰੀਰਕ ਤੇ ਬੌਧਿਕ ਮੁਸ਼ੱਕਤ ਦੀ ਹਰ ਵੰਨਗੀ ਦੇ ਕੰਮ ਨਿਭਾਉਣ ਲਈ ਤਤਪਰ ਰਹਿਣਾ ਉਹਨਾਂ ਦਾ ਵਿਸ਼ੇਸ਼ ਗੁਣ ਸੀ ਤੇ ਇਹਨਾਂ ਗੁਣਾਂ ਕਾਰਨ ਉਹ ਸਾਥੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਤਤਪਰ ਰਹਿਣ ਵਾਲੇ ਕਾਮਰੇਡ ਵਜੋਂ ਜਾਣੇ ਜਾਂਦੇ ਸਨ ਇਸ ਖੇਤਰ ਉਹਨਾਂ ਨੇ ਪ੍ਰੋਲੇਤਾਰੀ ਇਨਕਲਾਬੀ ਗੁਣਾਂ ਦੀ ਮਿਸਾਲ ਪੇਸ਼ ਕੀਤੀ ਆਖਰੀ ਸਮੇਂ ਬਿਸਤਰਤੇ ਪਏ ਹੋਣ ਵੇਲੇ ਵੀ ਉਹ ਸੰਘਰਸ਼ਾਂ/ਸਰਗਰਮੀਆਂ ਦੀਆਂ ਸੂਚਨਾਵਾਂ ਸੁਣ ਕੇ ਉਤਸ਼ਾਹਤ ਹੁੰਦੇ ਰਹੇ ਤੇ ਲੋਕ ਸੰਘਰਸ਼ਾਂ ਨਾਲ ਡੂੰਘਾ ਸਰੋਕਾਰ ਜੋੜੀ ਰੱਖਿਆ ਇਨਕਲਾਬ ਲਈ ਤਨੋਂ-ਮਨੋਂ  ਸਮਰਪਿਤ ਹੋਣ ਦੀਆਂ ਉਹਨਾਂ ਦੀਆਂ ਭਾਵਨਾਵਾਂ ਦੇ ਇਜ਼ਹਾਰ ਅੰਤਮ ਸਾਹਾਂ ਤੱਕ ਪ੍ਰਗਟ ਹੁੰਦੇ ਰਹੇ ਅੰਤਿਮ ਸਾਹ ਲੈਣ ਦੇ ਦਿਨ ਤੋਂ ਪਹਿਲੀ ਰਾਤ ਨੂੰ ਉਹਨਾਂ ਨੇ ਸਾਂਭ ਸੰਭਾਲ ਕਰ ਰਹੇ ਸਾਥੀਆਂ ਕੋਲੋਂ ਇਨਕਲਾਬੀ ਗੀਤ ਵੀ ਸੁਣਿਆ ਤੇ ਨਾਅ੍ਹਰੇ ਰਾਹੀਂ ਇਨਕਲਾਬੀ ਨਿਹਚਾ ਦਾ ਪ੍ਰਗਟਾਵਾ ਵੀ ਕੀਤਾ

  ਸਮੁੱਚੀ ਜ਼ਿੰਦਗੀ ਨੂੰ ਲੋਕ ਇਨਕਲਾਬ ਲਈ ਸਮਰਪਿਤ ਕਰਨ ਵਾਲੇ ਸਿਰੜੀ, ਸੂਝਵਾਨ ਤੇ ਨਿਹਚਾਵਾਨ ਸਾਥੀ ਦੇ ਵਿਛੋੜੇ ਦਾ ਘਾਟਾ ਪੂਰਨਾ ਚੁਣੌਤੀ ਭਰੇ ਸਮਿਆਂ ਅੰਦਰ ਇੱਕ ਮੁਸ਼ਕਿਲ ਕਾਰਜ ਹੈ ਪਰ ਸਾਥੀ ਦੀ ਕਰਨੀ ਤੇ ਘਾਲਣਾ ਸਾਨੂੰ ਇਹ ਘਾਟਾ ਪੂਰਨ ਤੇ ਚੁਣੌਤੀਆਂ ਨਾਲ ਸਿੱਝਣ ਲਈ ਡਟਣ ਦੀ ਪ੍ਰੇਰਨਾ ਦਿੰਦੀ ਹੈ ਅਸੀਂ ਪਾਰਟੀ ਸਫ਼ਾਂ  ਨੂੰ ਸੱਦਾ ਦਿੰਦੇ ਹਾਂ ਕਿ ਪਿਆਰੇ ਸਾਥੀ ਦੇ ਵਿਛੋੜੇ ਦੇ ਗ਼ਮ ਨੂੰ ਸਬਰ ਤੇ ਸਿਦਕ ਨਾਲ ਸਹਾਰਦਿਆਂ, ਉਸਦੀ ਜੀਵਨ ਘਾਲਣਾ ਤੇ ਇਰਾਦੇ ਦੀ ਦਿ੍ਰੜ੍ਹਤਾ ਤੋਂ ਪ੍ਰੇਰਨਾ ਲਈਏ ਤੇ ਇਨਕਲਾਬ ਅੰਦਰ ਆਪਣੇ ਯੋਗਦਾਨ ਦੇ ਹੋਰ ਵਧਾਰੇ ਖਾਤਰ ਇਰਾਦਿਆਂ ਨੂੰ ਪ੍ਰਚੰਡ ਕਰੀਏ  (ਅਗਸਤ 2023)

 

 ਵੱਲੋਂ- ਜਗਤ ਸਿੰਘ                              ਸੂਬਾ ਸਕੱਤਰ, ਪੰਜਾਬ ਸੂਬਾ ਕਮੇਟੀ

ਕਮਿਊਨਿਸਟ ਪਾਰਟੀ ਮੁੜ ਜਥੇਬੰਦ ਕੇਂਦਰ , ਭਾਰਤ (ਮਾਰਕਸਵਾਦੀ ਲੈਨਿਨਵਾਦੀ) 

No comments:

Post a Comment