Monday, September 18, 2023

ਲੋਕ ਮੋਰਚਾ ਪੰਜਾਬ ਵੱਲੋਂ ਹੜ੍ਹ ਮਾਰੇ ਇਲਾਕਿਆਂ ਵਿੱਚ ਮੈਡੀਕਲ ਕੈਂਪ

 

ਲੋਕ ਮੋਰਚਾ ਪੰਜਾਬ ਵੱਲੋਂ ਹੜ੍ਹ ਮਾਰੇ ਇਲਾਕਿਆਂ ਵਿੱਚ ਮੈਡੀਕਲ ਕੈਂਪ

ਲੋਕਾਂ ਕੋਲੋਂ ਇਕੱਤਰ ਕੀਤੀ ਰਾਸ਼ੀ ਨਾਲ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਲਈ ਮੈਡੀਕਲ ਕੈਂਪ ਲਾਉਣ ਲਈ ਸਾਡੀ ਟੀਮ ਉਥੇ ਗਈ ਹੜ੍ਹ ਕਾਰਨ ਪੈਦਾ ਹੋਈਆਂ ਬੀਮਾਰੀਆਂ ਕਰਕੇ ਮੈਡੀਕਲ ਕੈਂਪ ਉਹਨਾਂ ਲੋਕਾਂ ਦੀ ਮੰਗ ਸੀ ਹੜ੍ਹ ਦੀ ਮਾਰ ਵੱਡੀ ਹੈ ਇੱਕ ਮਾਰ ਉਹ, ਜਿਹੜੀ ਦਰਿਆਵਾਂ ਨਦੀਆਂ ਵਿਚ ਪਾੜ ਪੈਣ ਨਾਲ ਪਈ ਜਿਸ ਵਿਚ ਮਨੁੱਖੀ ਜਾਨਾਂ ਗਈਆਂ ਹਨ ਫਸਲਾਂ, ਸਬਜ਼ੀਆਂ, ਘਰ, ਕਾਰੋਬਾਰ ਤੇ ਪਸ਼ੂ ਢਾਂਡੇ ਦਾ ਡਾਢਾ ਨੁਕਸਾਨ ਹੋਇਆ ਹੈ ਹੜ੍ਹ ਦੀ ਤੇਜ਼ ਰਫ਼ਤਾਰ ਨੇ ਪਾੜ ਲਾਗਲੇ ਖੇਤਾਂ ਦੀ ਮਿੱਟੀ ਹੜ੍ਹਾ ਕੇ ਤੇ ਦੂਰ ਵਾਲੇ ਖੇਤਾਂ ਵਿੱਚ ਰੋੜ੍ਹ ਦਾ ਸਾਰਾ ਮਲਬਾ ਭਰ ਕੇ ਅਤੇ ਬੋਰ ਬੰਦ ਹੋ ਜਾਣ ਕਰਕੇ ਕਿਸਾਨਾਂ ਲਈ ਨਵਾਂ ਖ਼ਰਚਾ ਖੜ੍ਹਾ ਕਰ ਦਿੱਤਾ ਹੈ ਘਰਾਂ ਨੂੰ ਆਈਆਂ ਤਰੇੜਾਂ ਤੇ ਸੇਗਲ ਨੇ ਫਿਕਰਾਂ ਦਾ ਬੋਝ ਸਿਰ ਪਾ ਦਿੱਤਾ ਹੈ ਖੇਤਾਂ ਤੇ ਕਾਰੋਬਾਰਾਂ ਨੂੰ ਪਈ ਮਾਰ ਨੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੇ ਮੂੰਹ ਧੱਕ ਕੇ ਫਾਕੇ ਕੱਟਣ ਲਈ ਮਜ਼ਬੂਰ ਕਰ ਦਿੱਤਾ ਹੈ ਸਕੂਲਾਂ ਕਾਲਜਾਂ ਵਿੱਚ ਪਾਣੀ ਵੜ ਜਾਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਦੂਜੀ ਮਾਰ, ਖੇਤਾਂ ਵਿਚ ਖੜ੍ਹੇ ਪਾਣੀ ਕਾਰਨ ਅਗਲੀ ਫਸਲ ਤੱਕ ਦੀ ਮਾਰ ਪੈ ਸਕਣ ਦੇ ਸੰਸੇ ਅਤੇ ਕੰਧਾਂ ਨੂੰ ਪਈ ਤਰੇੜ ਮਾਨਸਿਕ ਤਣਾਓ ਵਧਾ ਰਹੀ ਹੈ ਬਚਾਅ ਕੋਸ਼ਿਸ਼ਾਂ ਕਰਦਿਆਂ ਸਮਰੱਥਾ ਨਾਲੋਂ ਵੱਧ ਸਰੀਰਕ ਜ਼ੋਰ ਲਾਏ ਜਾਣ ਕਰਕੇ ਢੂਹੀਆਂ, ਗੋਡਿਆਂ ਮੋਢਿਆਂ ਨੂੰ ਆਈਆਂ ਜਰਕਾਂ ਨੇ ਰੋਗੀ ਬਣਾ ਦਿੱਤਾ ਹੈ ਗਲ ਤੇ ਅੱਖਾਂ ਦੀਆਂ ਬੀਮਾਰੀਆਂ ਨੇ ਬਹੁਤਿਆਂ ਨੂੰ ਘੇਰ ਲਿਆ ਹੈ ਤੀਜੀ ਵੱਡੀ ਮਾਰ, ਸਿਰ ਖੜ੍ਹੀ ਡਰਾ ਰਹੀ ਹੈ ਉਹ ਹੈ, ਪਾੜਾਂ ਨੂੰ ਅਜੇ ਤੱਕ ਨਾ ਪੂਰਿਆ ਜਾਣਾ ਸਰਕਾਰੀ ਐਲਾਨਾਂ ਬਿਆਨਾਂ ਦੀ ਅਮਲਦਾਰੀ  ਦਾ ਨਾ ਹੋਣਾ

ਸਰਕਾਰ ਦਾ ਰਵੱਈਆ ਉਹੀ ਹੈ, ਬਿਆਨਾਂ ਨਾਲ ਡੰਗ ਟਪਾਉਣ ਵਾਲਾ ਹੈ ਪਾਣੀ ਖੜ੍ਹੇ ਗਿੱਟੇ ਲਬੇੜ, ਫੋਟੂਆਂ ਖਿਚਵਾਉਣ ਵਾਲਾ ਹੈ ਅਖਬਾਰਾਂ ਵਿੱਚ ਫੋਟੂਆਂ ਛਪਵਾਉਣ ਵਾਲਾ ਹੈ ਸੜਕਾਂਤੇ ਫਲੈਕਸਾਂ ਲਾਉਣ ਵਾਲਾ ਹੈ ਲੋਕ ਹੀ ਲੋਕਾਂ ਦਾ ਸਹਾਰਾ ਬਣਦੇ ਆਏ ਹਨ ਤੇ ਹੁਣ ਵੀ ਬਣੇ ਹਨ ਸਾਡੀ ਅਪੀਲ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਤਾਹੀਂ ਅਸੀਂ ਇਹ ਕੈਂਪ ਲਾ ਸਕੇ ਹਾਂ

ਕੈਂਪ ਦੌਰਾਨ ਹਾਲਤ ਨੂੰ ਹੋਰ ਨੇੜਿਓਂ ਜਾ ਕੇ ਵੇਖਿਆ ਖੇਤਾਂ ਵਿੱਚ ਖੜ੍ਹਾ ਪਾਣੀ, ਸੜਕਾਂ ਤੋਂ ਲੰਘਦਾ ਪਾਣੀ, ਸੜਕਾਂਤੇ ਘਾਰੇ, ਰੂੁੜੀਆਂ ਤੇ ਦਬੀਆਂ ਸੜਕਾਂ ਪੂਰਾ ਡਰਾਉਣਾ ਸੀਨ ਅਜੇ ਵੀ ਜਿਉਂ ਦਾ ਤਿਉਂ ਹੈ ਘਰਾਂ ਦੀਆਂ ਕੰਧਾਂ ਨਾਲ ਮਿੱਟੀ ਦੇ ਭਰੇ ਗੱਟਿਆਂ ਦੀਆਂ ਓਟਾਂ ਅਤੇ ਘਰਾਂ ਦੇ ਗੇਟਾਂ ਮੂਹਰੇ ਮਿੱਟੀ ਦੇ ਭਰੇ ਗੱਟਿਆਂ ਦੀਆਂ ਕੱਢੀਆਂ ਕੰਧਾਂ ਲੋਕਾਂ ਵੱਲੋਂ ਹੰਢਾਈਆਂ ਕਹਿਰ ਦੀਆਂ ਘੜੀਆਂ ਦਾ ਅਹਿਸਾਸ ਕਰਾਉਂਦੀਆਂ ਹਨ ਲੋਕਾਂ ਨੇ ਦੱਸਿਆ, ਮੰਤਰੀ ਸੰਤਰੀ ਸਭ ਆਏ, ਫੋਟੂਆਂ ਖਿਚਵਾ ਕੇ ਮੁੜ ਜਾਂਦੇ ਰਹੇ ਹਨ ਲੋਕਾਂ ਨੇ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹਰ ਪਿੰਡ ਵਿੱਚ ਸੌ ਸਵਾ ਸੌ ਪਿੰਡਾਂ ਤੋਂ ਅੰਨ ਦਾਣਾ, ਹਰਾ ਚਾਰਾ, ਪੀਣ ਵਾਲਾ ਪਾਣੀ, ਦਵਾਈਆਂ ਤੇ ਝੋਨੇ ਦੀ ਪੌਦ ਦੇ ਟਰਾਲੀਆਂ ਟਰੱਕ ਭਰ ਭਰ ਆਏ ਹਨ ਤੇ ਰਹੇ ਹਨ

ਅਸੀਂ ਸੂਬਾ ਆਗੂਆਂ ਦੀ ਅਗਵਾਈ ਵਿੱਚ ਦੋ ਟੀਮਾਂ ਬਣਾਈਆਂ ਹਰ ਟੀਮ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਸ਼ਾਮਲ ਕੀਤੇ ਡਾ.ਬਲਵਿੰਦਰ ਸਿੰਘ ਮਨਿਆਨਾ, ਡਾ.ਦੀਪਾ ਫੁਲਦ ਤੇ ਡਾ.ਧਰਮਪਾਲ ਮਨਿਆਨਾ ਸਾਰਾ ਦਿਨ ਟੀਮਾਂ ਦੇ ਨਾਲ ਰਹਿ ਕੇ ਦਵਾਈਆਂ ਵੰਡਣ ਵਿਚ ਮਦਦ ਕਰਦੇ ਰਹੇ ਮੂਣਕ ਤੋਂ ਦੋ ਵੱਖ ਵੱਖ ਰੂਟਾਂਤੇ ਟੀਮਾਂ ਤੋਰੀਆਂ ਲਿੰਕ ਸੜਕਤੇ ਪਾਣੀ ਵਿੱਚ ਦੀ ਲੰਘ ਕੇ ਘੱਗਰ ਦਰਿਆ ਦੇ ਪਾੜਾਂ ਨੂੰ ਪੂਰਨ ਲਈ ਚਾਂਦੂ ਪੁਲਤੇ ਮਿੱਟੀ ਦੇ ਗੱਟੇ ਭਰ ਰਹੇ ਮਜ਼ਦੂਰ ਭੈਣਾਂ ਭਰਾਵਾਂ ਲਈ ਪੁਲ ਉਤੇ, ਪੁਲ ਪਾਰਲੇ ਪਿੰਡ ਅਣਦਾਣਾ, ਉਰਲੇ ਪਿੰਡ ਸਲੇਮਗੜ੍ਹ ਇਕੱਠ ਕੀਤੇ, ਦਵਾਈਆਂ ਵੰਡੀਆਂ ਦੂਜੀ ਟੀਮ ਨੇ ਬੱਲਰਾਂ ਤੇ ਪਾਪੜਾ ਪਿੰਡਾਂ ਵਿੱਚ ਜਾ ਕੇ ਮੈਡੀਕਲ ਕੈਂਪ ਲਗਾਇਆ ਇਹਨਾਂ ਪਿੰਡਾਂ ਵਿੱਚ ਪਾਣੀ ਵਿਚਦੀ ਲੰਘ ਕੇ ਦਵਾਈਆਂ ਦਿੱਤੀਆਂ ਗਈਆਂ ਸ਼ਾਮ ਨੂੰ ਦੋਵੇਂ ਟੀਮਾਂ ਨੇ ਹਰਿਆਣਾ ਦੇ ਪਿੰਡ ਸਧਾਣੀ ਜਾ ਕੇ ਮੈਡੀਕਲ ਕੈਂਪ ਲਾਇਆ

 ਦੂਸਰੇ ਦਿਨ, ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਦੀ ਮਾਰ ਹੇਠ ਆਏ ਪਿੰਡ ਰੋੜ੍ਹਕੀ, ਝੰਡਾ ਖੁਰਦ ਤੇ ਸਾਧੂ ਸਿੰਘ ਵਾਲਾ ਪਹੁੰਚੇ ਮੌਕੇਤੇ ਹੀ ਅਨਾਊਂਸਮੈਂਟ ਕਰਕੇ ਲੋਕ ਸੱਦੇ ਗਏ ਤੇ ਦਵਾਈਆਂ ਵੰਡੀਆਂ ਇਥੇ ਵੀ ਕਿਸਾਨ ਤੇ ਖੇਤ ਮਜ਼ਦੂਰ ਟੀਮ ਵਿੱਚ ਸ਼ਾਮਲ ਕੀਤੇ ਗਏ ਅਤੇ ਕੁਸਲੇ ਪਿੰਡ ਤੋਂ ਡਾਕਟਰ ਨੇ ਦਵਾਈਆਂ ਵੰਡਣ ਵਿੱਚ ਸਾਡੀ ਮਦਦ ਕੀਤੀ ਪਿੰਡ ਮੀਰਪੁਰ ਕਲਾਂ ਹੋਕਾ ਦੇ ਕੇ ਇੱਕਠ ਕੀਤਾ ਮੋਰਚੇ ਦੇ ਸੂਬਾਈ ਆਗੂ ਨੇ ਸੰਬੋਧਨ ਕੀਤਾ ਦਵਾਈਆਂ ਵੰਡੀਆਂ

ਇਸ ਮਾਰ ਦਾ ਦੋਸ਼ ਕੁਦਰਤ ਸਿਰ ਮੜ੍ਹ ਕੇ ਮੌਜੂਦਾ ਸਰਕਾਰ ਤੇ ਪਹਿਲੀਆਂ ਸਰਕਾਰਾਂ ਵਾਲੀਆਂ ਸਿਆਸੀ ਪਾਰਟੀਆਂ ਜੁੰਮੇਵਾਰੀ ਦੇ ਦੋਸ਼ਾਂ ਤੋਂ ਬਚ ਨਹੀਂ ਸਕਦੀਆਂ ਇਹੀ ਜ਼ਿੰਮੇਵਾਰ ਬਣਦੀਆਂ ਹਨ ਇਹਨਾਂ ਨੇ ਹੀ ਸਿਆਸੀ ਅਸਰ ਰਸੂਖ ਰੱਖਦੇ ਅਮੀਰਾਂ ਅਤੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਹੜ੍ਹ ਰੋਕੂ ਪਹਾੜਾਂ ਤੇ ਜੰਗਲਾਂ ਨੂੰ ਕੱਟਣ ਵੱਢਣ ਦੀ ਅਤੇ ਮਾਈਨਿੰਗ ਦੀ ਖੁੱਲ੍ਹ ਦਿੱਤੀ ਹੋਈ ਹੈ ਇਹਨਾਂ ਨੇ ਹੀ ਅਜਿਹੇ ਕਾਨੂੰਨ, ਨੀਤੀਆਂ ਬਣਾਈਆਂ ਹਨ ਇਹ ਸਰਕਾਰਾਂ ਹੀ ਲੋਕਾਂ ਤੋਂ ਵੱਖ ਵੱਖ ਟੈਕਸਾਂ ਰਾਹੀਂ ਪੈਸੇ ਕੱਠੇ ਕਰਦੀਆਂ ਹਨ, ਪਰ ਇਹ ਲੋਕਾਂ ਦੇ ਭਲੇ ਤੇ ਤਰੱਕੀ ਉੱਤੇ ਨਹੀਂ ਲਾਉਂਦੀਆਂ,ਇਹ ਸਰਕਾਰਾਂ ਆਵਦੇ ਆਕਾ ਨੂੰ ਸਸਤੇ ਕਰਜ਼ੇ ਦੇਣ, ਕਰਜ਼ਾ ਮੁਆਫ਼ ਕਰਨ ਤੇ ਟੈਕਸ ਛੋਟਾਂ ਦੇਣ ਅਤੇ ਖੁਦ ਆਪ ਸ਼ਾਹੀ ਜ਼ਿੰਦਗੀ ਜਿਉਣ ਉੱਪਰ ਖ਼ਰਚ ਕਰਦੀਆਂ ਹਨ ਇਹਨਾਂ ਸਭ ਤੋਂ ਉੱਪਰ ਵੱਡਾ ਦੋਸ਼ੀ ਰਾਜ ਸੱਤਾ ਦੀ ਅੱਖ ਦਾ ਟੀਰ ਹੈ ਜਿਹੜਾ ਵੱਡੀਆਂ ਖੂਨ ਪੀਣੀਆਂ ਜੋਕਾਂ ਦੀ ਪਰਵਰਿਸ਼ ਕਰਦਾ ਹੈ ਅਤੇ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਤੇ ਛੋਟੇ ਮੁਲਾਜ਼ਮਾਂ ਨੂੰ ਦਾਬੇ ਹੇਠ ਰੱਖਦਾ ਹੈ ਇਹ ਵਿਤਕਰੇਬਾਜ਼ ਸਿਆਸਤ ਹੀ ਹੈ ਜਿਹੜੀ ਲੋਕਾਂ ਨੂੰ ਸਦਾ ਮੌਤ ਮੂਹਰੇ ਸੁੱਟੀ ਰੱਖਦੀ ਹੈ, ਬਚਾਅ ਤੇ ਰਾਹਤ ਦੇ ਬਣਦੇ ਕਦਮ ਚੁੱਕਣ ਦੀ ਥਾਂ ਲਾਰਿਆਂ ਵਾਅਦਿਆਂ ਦਾ ਭਰਮ ਜਾਲ ਬੁਣਦੀ ਵਿਛਾਉਂਦੀ ਰਹਿੰਦੀ ਹੈ

 ਹਰ ਪਿੰਡ ਵਿੱਚ ਜਾ ਕੇ ਹੋਕਾ ਦੇਣ ਨਾਲ ਇਕੱਠ ਹੋ ਜਾਂਦਾ ਰਿਹਾ ਇਹਨਾਂ ਇਕੱਠਾਂ ਨੂੰ ਦਵਾਈਆਂ ਵੰਡਣ ਤੋਂ ਪਹਿਲਾਂ ਸੂਬਾ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਕਿ ਇਹ ਦਵਾਈਆਂ ਲੋਕਾਂ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਨਾਲ ਸਿਹਤ ਕਰਮਚਾਰੀਆਂ ਦੀ ਸਲਾਹ ਨਾਲ ਖਰੀਦੀਆਂ ਹਨ ਹੜ੍ਹਾਂ ਨੇ ਜਿੱਡਾ ਵੱਡਾ ਨੁਕਸਾਨ ਕੀਤਾ ਹੈ ਉਸ ਦੇ ਮੁਕਾਬਲੇ ਇਹ ਸਹਾਇਤਾ ਬਹੁਤ ਛੋਟੀ ਹੈ, ਥੋੜ੍ਹੀ ਹੈ ਇਹ ਦਵਾਈਆਂ ਕੁਝ ਰਾਹਤ ਦੇਣਗੀਆਂ ਹੋਏ ਨੁਕਸਾਨ ਦੀ ਭਰਪਾਈ ਲਈ ਅਤੇ ਅਗਾਂਹ ਨੂੰ ਪੱਕੇ ਬਚਾਅ ਪ੍ਰਬੰਧ ਯਕੀਨੀ ਬਣਾਉਣ ਲਈ ਵੱਡੀਆਂ ਰਕਮਾਂ ਦੀ ਲੋੜ ਹੈ ਇਹ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਹੈ ਉਹਨਾਂ ਕੋਲ ਲੋਕਾਂ ਤੋਂ ਟੈਕਸਾਂ ਰਾਹੀਂਂ ਇਕੱਠਾ ਕੀਤਾ ਕਰੋੜਾਂ ਅਰਬਾਂ ਰੁਪਇਆ ਹੁੰਦਾ ਹੈ ਪਰ ਸਰਕਾਰਾਂ ਟਾਲ-ਮਟੋਲ ਤੇ ਲਾਰਿਆਂ ਦੀ ਨੀਤੀਤੇ ਚਲਦੀਆਂ ਹਨ ਪਿਛਲੇ ਸਾਲਾਂ ਵਿੱਚ ਫਸਲਾਂ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਅੱਜ ਤੱਕ ਲਟਕੀ ਜਾ ਰਿਹਾ ਹੈ ਤੇ ਮੰਗ ਕਰਦਿਆਂ ਉਪਰ ਡਾਂਗਾਂ ਵਰ੍ਹਾਈਆਂ ਗਈਆਂ ਹਨ ਅਜਿਹੀ ਹਾਲਤ ਨੂੰ ਦੇਖਦਿਆਂ ਸੰਘਰਸ਼ ਦਾ ਝੰਡਾ ਚੱਕੇ ਬਿਨਾਂ ਸਰਨਾ ਨਹੀਂ ਹੈ ਸਰਕਾਰਾਂ ਸੰਘਰਸ਼ ਦੇ ਜ਼ੋਰ ਹੀ ਸੁਣਦੀਆਂ ਤੇ ਮੰਨਦੀਆਂ ਹਨ, ਇਸ ਦੀਆਂ ਮਿਸਾਲਾਂ ਵਾਧੂ ਹਨ

ਇਸ ਲਈ ਆਪਣੇ ਹਿੱਤਾਂ ਦੀ ਰਾਖੀ ਤੇ ਜੀਵਨ ਦੀ ਸੁਰੱਖਿਆ ਲਈ ਸੰਘਰਸ਼ ਸਾਡੀ ਲਾਜ਼ਮੀ ਲੋੜ ਹੈ ਅਜਿਹੇ ਹੱਕੀ ਸੰਘਰਸ਼ਾਂ ਰਾਹੀਂ ਸਰਕਾਰ ਤੋਂ ਇਹ ਰਕਮਾਂ ਲਗਵਾਉਣ ਲਈ ਪਿੰਡ ਪਿੰਡ ਕਮੇਟੀਆਂ ਬਣਾ ਕੇ ਮੰਗ ਕਰੋ, ਹਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਵਾਰ ਵਾਰ ਟੁੱਟਣ ਵਾਲੀਆਂ ਥਾਵਾਂ ਅਤੇ ਦਰਿਆ ਦੇ ਕੰਢੇ ਪੱਕੇ ਕੀਤੇ ਜਾਣ ਪਾਣੀ ਰੀਚਾਰਜ਼ ਕਰਨ ਦਾ ਪ੍ਰਬੰਧ ਕੀਤਾ ਜਾਵੇ 

                                          -----0-----

No comments:

Post a Comment