Monday, September 18, 2023

ਅਕਤੂਬਰ ਇਨਕਲਾਬ ਦੀ ਵਿਚਾਰਧਾਰਕ ਵਿਰਾਸਤ ਅਮਰ ਹੈ

 

ਅਕਤੂਬਰ ਇਨਕਲਾਬ ਦੀ ਵਿਚਾਰਧਾਰਕ ਵਿਰਾਸਤ ਅਮਰ ਹੈ

 ਸਮਕਾਲੀ ਇਤਿਹਾਸ ਉੱਪਰ ਬੇਪਨਾਹ ਸਿਆਸੀ ਛਾਪ ਛੱਡਣ ਦੇ ਨਾਲ ਨਾਲ ਮਹਾਨ ਅਕਤੂਬਰ ਇਨਕਲਾਬ ਨੇ ਸਮੁੱਚੇ ਇਤਿਹਾਸਕ ਯੁੱਗ-ਸਾਮਰਾਜ ਤੇ ਪ੍ਰੋਲੇਤਾਰੀ ਇਨਕਲਾਬ ਦੇ ਯੁੱਗ- ਉੱਪਰ ਵੀ ਗਹਿਰੀ ਵਿਚਾਰਧਾਰਕ ਛਾਪ ਛੱਡੀ ਹੈ ਇਸਨੇ ਲੱਖਾਂ ਕਰੋੜਾਂ ਮਿਹਨਤਕਸ਼ ਸਮੂਹਾਂ ਦੇ ਇਨਕਲਾਬੀ ਅਭਿਆਸ ਰਾਹੀਂ ਪ੍ਰੋਲੇਤਾਰੀ ਇਨਕਲਾਬ ਦੇ ਪ੍ਰੋਲੇਤਾਰੀ ਤੇ ਪ੍ਰੋਲੇਤਾਰੀ ਰਾਜ (ਪ੍ਰੋਲੇਤਾਰੀ ਦੀ ਡਿਕਟੇਟਰਸ਼ਿਪ) ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਦੀਆਂ ਬੁਨਿਆਦੀ ਧਾਰਨਾਵਾਂ ਦੀ ਪੁਸ਼ਟੀ ਕੀਤੀ ਹੈ ਸਮਾਜਕ ਅਭਿਆਸ ਦੇ ਅਮਲ ਰਾਹੀਂ ਕੀਤੀ ਇਸ ਪੁਸ਼ਟੀ ਨੇ ਇਹਨਾਂ ਵਿਗਿਆਨਕ ਸਿਧਾਂਤਕ ਧਾਰਨਾਵਾਂ ਨੂੰ ਵਿਚਾਰਧਾਰਕ-ਸਿਆਸੀ ਕਥਨਾਂ, ਸਾਡੇ ਸਮਿਆਂ ਦੀਆਂ ਵਿਚਾਰਧਾਰਕ-ਸਿਆਸੀ ਸਚਾਈਆਂ, ’ ਢਾਲ ਦਿੱਤਾ ਹੈ

ਵਿਸ਼ੇਸ਼ ਕਰਕੇ, ਮਹਾਨ ਅਕਤੂਬਰ ਇਨਕਲਾਬ ਨੇ ਜਮਹੂਰੀਅਤ ਅਤੇ ਕੌਮਵਾਦ ਦੇ ਵਿਚਾਰਧਾਰਕ-ਸਿਆਸੀ ਲਕਬਾਂ (catagories) ਦਾ ਸਭ ਤੋਂ ਜ਼ੋਰਦਾਰ ਅਮਲੀ ਅਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ ਇਹ ਲਕਬ ਅਜਿਹਾ ਜਾਦੂਮਈ ਵਿਚਾਰਧਾਰਕ ਹਥਿਆਰ ਹਨ ਜਿੰਨ੍ਹਾਂ ਦਾ ਹਤਾਸ਼ ਹੋਈ ਸਰਮਾਏਦਾਰੀ ਆਪਣੇ ਜਮਾਤੀ ਦਬਦਬੇ ਤੇ ਲੁੱਟ ਨੂੰ ਬੇਭੇਤੀ ਬਨਾਉਣ ਅਤੇ ਵਾਜਬ ਠਹਿਰਾਉਣ ਲਈ ਸਹਾਰਾ ਲੈਂਦੀ ਹੈ ਅਕਤੂਬਰ ਇਨਕਲਾਬ ਨੇ ਬੁਰਜੂਆ ਜਮਹੂਰੀਅਤ ਬੇ ਬੇਹੱਦ ਸੀਮਤ ਤੇ ਰਸਮੀ ਖਾਸੇ ਅਤੇ ਬੁਰਜੂਆ ਕੌਮਵਾਦ ਦੇ ਪਰਾਇਆਪਣ (exclusivist) ਵਾਲੇ ਤੇ ਸ਼ਾਵਨਵਾਦੀ ਖਾਸੇ ਨੂੰ ਉਜਾਗਰ ਕੀਤਾ ਅਤੇ ਮਨੁੱਖਤਾ ਦੀ ਮੁਕਤੀ ਦੇ ਸੰਦਾਂ ਵਜੋਂ (ਸਾਮਰਾਜੀ ਸੰਸਾਰ-ਪ੍ਰਬੰਧ ਦੀਆਂ ਹਾਲਤਾਂ) ਇਹਨਾਂ ਦੀ ਪ੍ਰੋਲੇਤਾਰੀ ਜਮਹੂਰੀਅਤ ਅਤੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਸਿਫਤੀ ਤੌਰਤੇ ਨਵੇਂ ਅਤੇ ਕਾਰਗਰ ਸੰਦਾਂ ਨਾਲ ਤੁਲਨਾ ਕਰਕੇ ਦਿਖਾਇਆ ਕਿ ਕਿਵੇਂ ਇਹ ਇਤਿਹਾਸਕ ਤੌਰਤੇ ਵੇਲਾ ਵਿਹਾ ਚੁੱਕੇ ਹਨ ..........

          ਇਸ ਤਰ੍ਹਾਂ, ਇਸ ਨੇ ਨਿਰਵਿਵਾਦ ਢੰਗ ਨਾਲ ਸਾਬਤ ਕਰ ਦਿੱਤਾ ਕਿ ਪ੍ਰੋਲੇਤਾਰੀ, ਹਕੀਕੀ ਰੂਪ, ਹਰ ਕਿਸਮ ਦੇ ਕੌਮੀ ਵਿਸ਼ੇਸ਼ ਅਧਿਕਾਰਾਂ, ਵਿਤਕਰੇ, ਅਤਿਆਚਾਰ ਅਤੇ ਦਾਬੇ ਦਾ ਡਟਵਾਂ ਵਿਰੋਧੀ ਹੈ ; ਕਿ ਪ੍ਰੋਲੇਤਾਰੀ, ਅਸੂਲ ਦੀ ਪੱਧਰਤੇ, ਹਰੇਕ ਕੌਮ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਹਾਮੀ ਹੈ- ਯਾਨੀ ਕਿ ਇਹ ਕਿਸੇ ਕੌਮ ਦੇ (ਬਸਤੀਵਾਦ ਜਾਂ ਬਹੁ-ਕੌਮੀ ਰਾਜ ਦੇ ਮੜ੍ਹੇ ਹੋਏ ਏਕਤਾਮਿਕ ਢਾਂਚੇ ਤੋਂ ) ਵੱਖ ਹੋਣ ਜਾਂ ਹੋਰ ਰਾਜਾਂ ਨਾਲ (ਆਪਸੀ ਵਿਸਵਾਸ਼ ਅਤੇ ਭਰਾਤਰੀ ਸਾਂਝ ਦੇ ਅਧਾਰ ਉੱਤੇ) ਸਵੈ-ਇੱਛਤ ਯੂਨੀਅਨ ਬਨਾਉਣ ਦੇ ਅਧਿਕਾਰ ਦੀ ਹਮਾਇਤ ਕਰਦਾ ਹੈ ਇਸ ਤੋਂ ਵੀ ਅਗਾਂਹ, ਇਸ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਦੱਬੀਆਂ-ਕੁਚਲੀਆਂ ਕੌਮਾਂ ਦੇ ਮਿਹਨਤਕਸ਼ ਲੋਕ ਕੌਮੀ ਮੁਕਤੀ ਅਤੇ ਤਰੱਕੀ ਲਈ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਬੁਰਜੂਆ ਕੌਮਪ੍ਰਸਤੀ ਦੇ ਉਸ ਜੰਗਾਲੇ ਹੋਏ ਹਥਿਆਰ ਤੋਂ ਖਹਿੜਾ ਛੁਡਾ ਸਕਦੇ ਹਨ ਜੋ ਕੌਮੀ ਬੇਵਿਸਵਾਸ਼ੀ, ਪਾਟਕ ਅਤੇ ਦੁਸ਼ਮਣੀ ਨੂੰ ਵਧਾਉਦਾ ਹੈ ਅਤੇ ਸਵੈ-ਇੱਛਾ ਤੇ ਕੌਮਾਂਤਰੀਵਾਦ ਦੇ ਅਸੂਲਾਂ ਦੇ ਆਧਾਰਤੇ ਵੱਖ ਵੱਖ ਕੌਮਾਂ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਭਰਾਤਰੀ ਯੂਨੀਅਨ ਦਾ ਗਠਨ ਕਰ ਸਕਦੇ ਹਨ ਆਖਰੀ ਗੱਲ, ਇਸ ਨੇ ਇਹ ਗੱਲ ਵੀ ਸਾਬਤ ਕਰ ਦਿੱਤੀ ਕਿ ਸਿਰਫ ਪ੍ਰੋਲੇਤਾਰੀ ਦੀ ਅਗਵਾਈ ਵਿੱਚ ਹੀ ਅਤੇ ਵਿੱਤੀ ਗੁਲਾਮੀ ਅਤੇ ਬਸਤੀਵਾਦੀ ਦਾਬੇਤੇ ਆਧਾਰਤ ਸੰਸਾਰ-ਸਾਮਰਾਜੀ ਪ੍ਰਬੰਧ ਖਿਲਾਫ ਕੌਮਾਂਤਰੀ ਪੱਧਰਤੇ ਇਨਕਲਾਬੀ ਜਦੋਜਹਿਦ ਦੇ ਅੰਗ ਵਜੋਂ ਹੀ, ਦੱਬੀਆਂ-ਕੁਚਲੀਆਂ ਕੌਮਾਂ ਦੀ ਕੌਮੀ ਮੁਕਤੀ ਅਤੇ ਕੌਮੀ ਬਰਾਬਰੀ ਲਈ ਜਦੋਜਹਿਦ ਨੂੰ ਆਪਣੇ ਅੰਜਾਮ ਤੱਕ ਪੁਚਾਇਆ ਜਾ ਸਕਦਾ ਹੈ ਇਉ ਇਹ ਕੌਮਾਂ ਆਪਣੇ ਲਈ ਕੌਮੀ ਸਵੈ-ਨਿਰਣੇ ਦਾ ਹੱਕ ਹਾਸਲ ਕਰ ਸਕਣਗੀਆਂ ਅਤੇ ਕੌਮੀ ਰਾਜ ਦਾ ਗਠਨ ਕਰਨ ਦੇ ਕਦਮ ਨੂੰ ਝਕਾਨੀ ਦੇ ਕੇ ਸਿੱਧੇ ਸੋਵੀਅਤ ਸਮਾਜਵਾਦੀ ਗਣਰਾਜਾਂ ਦੀ ਯੂਨੀਅਨ ਦੇ ਰੂਪ ਕੌਮਾਂਤਰੀ ਰਾਜ ਦਾ ਦਰਜਾ ਹਾਸਲ ਕਰ ਸਕਣਗੀਆਂ ਅਤੇ ਆਪਣੇ ਕੌਮੀ ਸਭਿਆਚਾਰਕ ਵਿਸ਼ੇਸ਼ਤਾਵਾਂ ਨੂੰ ਕਾਇਮ ਰੱਖਦਿਆਂ ਸਾਂਝੀ ਅਗਾਂਹਵਧੂ ਸਮਾਜਕ ਹੋਣੀ ਵਿਕਸਤ ਕਰਨ ਦਾ ਰਾਹ ਅਖਤਿਆਰ ਕਰ ਸਕਣਗੀਆਂ

          ਭਾਵੇਂ , ਇੱਕ ਸਿਆਸੀ ਵਰਤਾਰੇ ਦੇ ਰੂਪ ਅਕਤੂਬਰ ਇਨਕਲਾਬ, ਇੱਕ ਵਾਰ, ਇਤਿਹਾਸ ਦਾ ਹਿੱਸਾ ਬਣ ਗਿਆ ਹੈ ਪਰੰਤੂ ਬੁਰਜੂਆ ਜਮਹੁੂਰੀਅਤ ਅਤੇ ਬੁਰਜੂਆ ਕੌਮਵਾਦ (ਜਿਹੜੇ ਕਿ ਲੁਟੇਰੀਆਂ ਜਮਾਤਾਂ ਦੇ ਜਮਾਤੀ ਦਬਦਬੇ ਨੂੰ ਛੁਪਾਕੇ ਰੱਖਣ ਲਈ ਪਹਿਨੇ ਅੰਤਲੇ ਬੁਰਕੇ ਸਨ) ਦੇ ਇਤਿਹਾਸਕ ਦੌਰਤੇ ਵੇਲਾ ਵਿਹਾਅ ਜਾਣ ਅਤੇ ਪ੍ਰੋਲੇਤਾਰੀ ਜਮਹੂਰੀਅਤ ਅਤੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੀ ਉੱਤਮਤਾ ਅਤੇ ਢੁੱਕਵੇਂਪਣ ਬਾਰੇ ਇਸ ਵੱਲੋਂ ਦਿੱਤੇ ਵਿਚਾਰਧਾਰਕ ਫਤਵੇ ਅੱਜ ਵੀ ਦਰੁਸਤ ਹਨ ਅਤੇ ਮੌਜੂਦਾ ਯੁੱਗ ਦੇ ਸਮੁੱਚੇ ਅਰਸੇ ਦੌਰਾਨ ਇਹਨਾਂ ਦੀ ਗੂੰਜ  ਸੁਣਾਈ ਦਿੰਦੀ ਰਹੇਗੀ ਇਤਿਹਾਸ ਦੇ ਅਗਾਂਹ ਵੱਲ ਵਿਕਾਸ ਅਮਲ ਦੇ ਦੌਰਾਨ ਮੋੜ-ਘੋੜ ਭਰੀਆਂ ਘਟਨਾਵਾਂ, ਇਸ ਇਤਿਹਾਸਕ ਫਤਵੇ ਨੂੰ ਥੋੜੇ ਚਿਰ ਲਈ, ਧੁੰਦਲਾ ਜਾਂ ਅਸਪੱਸ਼ਟ ਕਰ ਸਕਦੀਆਂ ਹਨ ਪਰ ਫਿਰ ਵੀ ਆਧੁਨਿਕ ਇਤਿਹਾਸ ਉੱਪਰ ਇਸ  ਦੀ ਛਾਪ ਅਮਿੱਟ ਰਹੇਗੀ ਮਹਾਨ ਅਕਤੂਬਰ ਇਨਕਲਾਬ ਦੀ ਇਹ ਵਿਚਾਰਧਾਰਕ ਵਿਰਾਸਤ ਪ੍ਰੋਲੇਤਾਰੀ ਅੰਦਰ ਸਵੈ-ਭਰੋਸੇ ਅਤੇ ਇਨਕਲਾਬੀ ਭਾਵਨਾ ਅਤੇ ਆਪਣੀ ਅਥਾਹ ਇਨਕਲਾਬੀ ਸਮਰੱਥਾ ਅਤੇ ਅਟੱਲ ਜਿੱਤ ਨਿਹਚਾ ਨੂੰ ਮੁੜ-ਤਰੋਤਾਜ਼ਾ ਕਰਨ ਦਾ ਵੱਡਾ ਸੋਮਾ ਹੈ    (ਇੱਕ ਲੰਬੀ ਲਿਖਤ ਦਾ ਅੰਸ਼ )

No comments:

Post a Comment