Tuesday, September 19, 2023

ਸਾਥੀ ਠਾਣਾ ਸਿੰਘ ਦੀ ਜਥੇਬੰਦੀ ਦੀ ਕੇਂਦਰੀ ਕਮੇਟੀ ਦਾ ਸ਼ਰਧਾਂਜਲੀ ਨੋਟ

 

ਸਾਥੀ ਠਾਣਾ ਸਿੰਘ ਦੀ ਜਥੇਬੰਦੀ ਸੀ. ਪੀ. ਆਰ. ਸੀ.ਆਈ.(ਐਮ.ਐਲ) ਦੀ

ਕੇਂਦਰੀ ਕਮੇਟੀ ਦਾ ਸ਼ਰਧਾਂਜਲੀ  ਨੋਟ

ਵਿਗੋਚਾ ਦੇ ਗਏ ਕਾਮਰੇਡ ਠਾਣਾ ਸਿੰਘ ਦੀ ਪ੍ਰੋਲੇਤਾਰੀ ਵਿਰਾਸਤ ਨੂੰ ਮਨਾਂ ਵਸਾਓ

 ਸੀ.ਪੀ.ਆਰ.ਸੀ.ਆਈ (.) ਦੀ ਸਰਬ-ਉੱਚ ਕਮੇਟੀ, ਕਾਮਰੇਡ ਠਾਣਾ ਸਿੰਘ ਦੀ ਯਾਦ, ਜੋ ਕਿ ਹਾਲ ਹੀ ਵਿੱਚ ਬੀਮਾਰੀ ਦੇ ਇੱਕ ਸੰਖੇਪ ਪਰ ਘਾਤਕ ਵਾਰ ਤੋਂ ਬਾਅਦ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਸਫ਼ਾਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਹਨ, ਦੀ ਸ਼ਾਨਾਮੱਤੀ ਯਾਦ, ਇੱਕ  ਵਿਸ਼ੇਸ਼ ਸ਼ਰਧਾਂਜਲੀ ਮੀਟਿੰਗ ਕਰਕੇ ਆਪਣਾ ਲਾਲ ਝੰਡਾ ਨਿਵਾਉਂਦੀ ਹੈ ਉਹਨਾਂ ਦੇ ਇਸ ਚਲਾਣੇ ਨਾਲ ਇੱਕ ਪੇਸ਼ਾਵਰ ਕਮਿਊਨਿਸਟ ਇਨਕਲਾਬੀ ਦੇ ਰੂਪ ਉਹਨਾਂ ਦੀ ਲਗਭਗ ਸਾਢੇ ਪੰਜ ਦਹਾਕੇ ਲੰਮੀ ਇਨਕਲਾਬ ਨੂੰ ਸਮਰਪਤ ਮਾਣਮੱਤੀ ਜ਼ਿੰਦਗੀ ਵਾਲੇ ਸਫ਼ਰ ਨੂੰ ਵਿਰਾਮ ਲੱਗ ਗਿਆ ਹੈ

 ਪੰਜਾਬ ਦੇ ਇੱਕ ਕਿਸਾਨ ਪਰਿਵਾਰ 1930ਵਿਆਂ ਦੇ ਆਖਰੀ ਸਾਲਾਂ ਜਨਮੇ ਕਾਮਰੇਡ ਠਾਣਾ ਸਿੰਘ ਨੇ 1960ਵਿਆਂ ਦੇ ਸ਼ੁਰੂਆਤੀ ਸਾਲਾਂ ਟਰੇਡ ਯੂਨੀਅਨ ਲਹਿਰ ਸਰਗਰਮੀ ਆਰੰਭੀ ਸੀ 60ਵਿਆਂ ਦੇ ਦਹਾਕੇ ਦੇ ਮੱਧ ਦੌਰਾਨ ਪੰਜਾਬ ਯੂਨੀਵਰਸਿਟੀ ਆਪਣੀ ਪੜ੍ਹਾਈ ਦੇ ਦੌਰਾਨ ਉਹਨਾਂ ਦਾ ਵਾਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਪਿਆ ਅਤੇ ਉਹ ਇਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਸ਼ਾਮਲ ਹੋ ਗਏ ਨਕਸਲਬਾੜੀ ਦੀ ਸ਼ਾਨਾਮੱਤੀ ਬਗਾਵਤ ਦੇ ਫੁੱਟਣ ਤੋਂ ਬਾਅਦ ਉਹਨਾਂ ਨੇ ਮਾਰਕਸਵਾਦ-ਲੈਨਿਨਵਾਦ ਅਤੇ ਮਾਓ ਵਿਚਾਰਧਾਰਾ ਅਤੇ ਲਮਕਵੇਂ ਲੋਕ-ਯੁੱਧ ਦੇ ਰਾਹ ਨੂੰ ਪ੍ਰਣਾਈਆਂ ਕਮਿਊਨਿਸਟ ਇਨਕਲਾਬੀ ਸਫ਼ਾਂ ਸ਼ਮੂਲੀਅਤ ਕਰ ਲਈ ਕਮਿਊਨਿਸਟ ਇਨਕਲਾਬੀਆਂ ਦੀ ਕੁੱਲ-ਹਿੰਦ ਤਾਲਮੇਲ ਕਮੇਟੀ ਦੇ ਇੱਕ ਸਮਰਪਤ ਕਾਰਕੁੰਨ ਦੇ ਰੂਪ ਉਹਨਾਂ ਨੇ ਕਾਮਰੇਡ ਦਿਆ ਸਿੰਘ ਦੀ ਅਗਵਾਈ ਹਥਿਆਰਬੰਦ ਘੋਲ ਦੀਆਂ ਤਕਨੀਕੀ ਤਿਆਰੀਆਂ ਜੋਸ਼-ਖਰੋਸ਼ ਨਾਲ ਹਿੱਸਾ ਲਿਆ ਕਾਮਰੇਡ ਦਿਆ ਸਿੰਘ ਬਾਅਦ ਸੀ.ਪੀ.ਆਈ. (ਐਮ.ਐਲ) ਦੇ ਸੂਬਾ ਸਕੱਤਰ ਬਣ ਗਏ ਅਤੇ ਇੱਕ ਝੂਠੇ ਪੁਲਸ ਮੁਕਾਬਲੇ ਸ਼ਹੀਦ ਕਰ ਦਿੱਤੇ ਗਏ ਨੀਝ-ਭਰੇ ਨਿਰੀਖਣ ਅਤੇ ਸਿੱਖਣ ਦੀ ਜ਼ੋਰਦਾਰ ਭਾਵਨਾ ਨਾਲ ਉਹਨਾਂ ਨੇ ਭਾਰਤੀ ਇਨਕਲਾਬ ਦੀ ਦਰੁਸਤ ਲੀਹ ਤਲਾਸ਼ਣ ਲਈ ਚੱਲਦੀਆਂ ਬਹਿਸਾਂ ਦਿਲਚਸਪੀ ਲਈ ਤੇ ਉਹਨਾਂ ਹਿੱਸਾ ਵੀ ਲਿਆ ਕਾਮਰੇਡ ਹਰਭਜਨ ਸਿੰਘ ਸੋਹੀ ਨਾਲ ਨੇੜਲੇ ਵਾਹ ਆਉਣ ਤੋਂ ਬਾਅਦ, ਉਹ ਇਨਕਲਾਬੀ ਜਨਤਕ ਲੀਹ ਦੇ ਮਹੱਤਵ ਨੂੰ ਬੁੱਝਣ ਅਤੇ ਗ੍ਰਹਿਣ ਕਰਨ ਦੇ ਸਮਰੱਥ ਹੋ ਗਏ ਅਤੇ ਕਮਿਊਨਿਸਟ ਇਨਕਲਾਬੀਆਂ ਦੀ ਉਹ ਦਿ੍ਰੜ ਪਰ ਅਸਲੋਂ ਹੀ ਛੋਟੀ ਟੀਮ ਦਾ ਹਿੱਸਾ ਬਣ ਗਏ ਜੋ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਦਰੁਸਤ ਅਮਲਦਾਰੀ ਲਈ ਗਲਤ ਰੁਝਾਨਾਂ ਖ਼ਿਲਾਫ਼ ਸਿਆਸੀ-ਵਿਚਾਰਧਾਰਕ ਜਦੋਜਹਿਦ ਚਲਾ ਰਹੀ ਸੀ ਉਹ ਕਮਿਊਨਿਸਟ ਇਨਕਲਾਬੀਆਂ ਦੀ ਬਠਿੰਡਾ-ਫਿਰੋਜ਼ਪੁਰ  ਇਨਕਲਾਬੀ ਕਮੇਟੀ ਅਤੇ ਉਸ ਤੋਂ ਬਾਅਦ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੇ ਬਾਨੀ ਮੂਹਰਲੇ ਆਗੂਆਂ ਸ਼ਾਮਲ ਸਨ

 ਇਹ ਉਹ ਸਮਾਂ ਸੀ ਜਦ ਖੱਬੀ ਮਾਅਰਕੇਬਾਜ਼ ਲੀਹ ਨੇ ਧੂਹ ਪਾਈ ਹੋਈ ਸੀ ਅਤੇ ਇਹ ਵਿਸ਼ੇਸ਼ ਕਰਕੇ ਸਿਰੇ ਦੀ ਬੇਚੈਨੀਚੋਂ ਗੁਜ਼ਰ ਰਹੀ ਪਰ ਸਿਆਸੀ-ਵਿਚਾਰਧਾਰਕ ਬੁਨਿਆਦ ਪੱਖੋਂ ਕੱਚੀ ਨੌਜੁਆਨੀ ਦੇ ਆਦਰਸ਼ਵਾਦ ਨੂੰ ਟੁੰਬਦੀ ਸੀ ਪੁਲਸ ਜਬਰ ਵੀ ਇਸ ਸਮੇਂ ਬਹੁਤ ਤਿੱਖਾ ਸੀ ਪੰਜਾਬ ਵਿੱਚ ਜੰਗਲ ਦਾ ਰਾਜ ਲਾਗੂ ਸੀ ਕਮਿਊਨਿਸਟ ਇਨਕਲਾਬੀ ਸਫ਼ਾਂ ਅੰਦਰ ਇਨਕਲਾਬੀ ਜਨਤਕ ਲੀਹ ਨੂੰ ਬਹੁਤ ਹੀ ਘੱਟ ਹੁੰਗਾਰਾ ਸੀ ਇਸ ਤੋਂ ਵੀ ਅੱਗੇ, ਕਮਿਊਨਿਸਟ ਇਨਕਲਾਬੀਆਂ ਆਪਸੀ ਬੇਵਿਸ਼ਵਾਸ਼ੀ, ਤੁਅੱਸਬ, ਤੰਗ-ਨਜ਼ਰੀ ਭਰੇ ਅੰਨ੍ਹੇ ਵਿਰੋਧ ਅਤੇ ਇੱਥੋਂ ਤੱਕ ਕਿ ਦੁਸ਼ਮਣਾਨਾ ਵਿਹਾਰ ਵਾਲਾ ਮਾਹੌਲ ਵਿਆਪਕ ਸੀ ਜਿਹੜਾ ਕਿ ਠੰਢੇ ਮਨ ਵਿਚਾਰ-ਵਟਾਂਦਰੇ ਦਾ ਅਮਲ ਚਲਾਉਣ ਪੱਖੋਂ ਬੇਹੱਦ ਨਾ-ਮੁਆਫਕ ਸੀ ਠੀਕ ਰੁਝਾਨ ਦੇ ਪੈਰੋਕਾਰ ਜਨਤਕ ਸੰਪਰਕਾਂ ਤੋਂ ਲਗਭਗ ਵਾਂਝੇ ਸਨ ਕੁੱਲ ਮਿਲਾ ਕੇ, ਇਹ ਜਨਤਕ ਲੀਹ ਨਿਹਚਾ ਦੀ ਪਰਖ ਪੱਖੋਂ ਬਹੁਤ ਹੀ ਇਮਤਿਹਾਨੀ ਵੇਲਾ ਸੀ ਉਸ ਸਮੇਂ ਦਰੁਸਤ ਇਨਕਲਾਬੀ ਜਨਤਕ ਲੀਹ ਨੂੰ ਘੜਨ ਅਤੇ ਲਾਗੂ ਕਰਨ ਅਤੇ ਇਨਕਲਾਬੀ ਜਨਤਕ ਜਮਾਤੀ ਜਦੋਜਹਿਦ ਉਸਾਰਨ ਪੱਖੋਂ ਬਹੁਤ ਹੀ ਮੁਸ਼ਕਲ ਅਤੇ ਚੁਣੌਤੀ ਭਰਪੂਰ ਕਾਰਜ ਦਾ ਸਾਹਮਣਾ ਸੀ ਉਸ ਵੇਲੇ ਕਮਿਊਨਿਸਟ ਇਨਕਲਾਬੀ ਕੈਂਪ ਦੇ ਆਪਸੀ ਭਾਈਚਾਰੇ ਵਾਲੇ ਸੰਬੰਧਾਂ ਦੀ ਰਾਖੀ ਕਰਨ ਦੇ ਸਰੋਕਾਰ ਨੂੰ ਵਿਸ਼ੇਸ਼ ਤੌਰਤੇ ਧਿਆਨ ਗੋਚਰੇ ਰੱਖਦਿਆਂ, ਜਨਤਕ ਲੀਹ ਦਾ ਮਾਡਲ ਉਸਾਰਨ ਦਾ ਕਾਰਜ ਗਲਤ ਰੁਝਾਨਾਂ ਵਿਰੁੱਧ ਅਸੂਲੀ, ਦਿ੍ਰੜ ਅਤੇ ਸਬਰ-ਭਰਪੂਰ ਜੱਦੋਜਹਿਦ ਦੀ ਮੰਗ ਕਰਦਾ ਸੀ

 ਕਾਮਰੇਡ ਹਰਭਜਨ ਸੋਹੀ ਦੇ ਨੇੜਲੇ ਸੰਗੀ ਅਤੇ ਸਹਾਇਕ ਦੇ ਰੂਪ, ਕਾਮਰੇਡ ਠਾਣਾ ਸਿੰਘ ਨੇ ਇਨਕਲਾਬੀ ਜਨਤਕ ਆਧਾਰ ਵਾਲੀ ਕਮਿਊਨਿਸਟ ਇਨਕਲਾਬੀ ਲਹਿਰ ਦਾ ਇੱਕ ਸਫ਼ਲ ਅਤੇ ਪ੍ਰਭਾਵਸ਼ਾਲੀ ਮਾਡਲ ਜਿਸਦੀ ਕਮਿਊਨਿਸਟ ਇਨਕਲਾਬੀ ਕੈਂਪ ਵਿੱਚ ਵਿਲੱਖਣ ਪਛਾਣ ਸੀ, ਵਿਕਸਿਤ ਕਰਨ ਮੂਹਰਲੀਆਂ ਸਫ਼ਾਂ ਸ਼ੁਮਾਰ ਜੁਝਾਰ ਦਾ ਰੋਲ ਨਿਭਾਇਆ 1970ਵਿਆਂ ਦੇ ਆਰੰਭਕ ਸਾਲਾਂ ਦੌਰਾਨ, ਕਮਿਊਨਿਸਟ ਇਨਕਲਾਬੀ ਜਥੇਬੰਦੀ ਨੂੰ ਦਰਪੇਸ਼ ਚੁਣੌਤੀ ਭਰਪੂਰ ਕਾਰਜਾਂ ਨੂੰ ਮਜ਼ਬੂਤ ਇਨਕਲਾਬੀ ਇਰਾਦੇ ਅਤੇ ਉਤਸ਼ਾਹ ਨਾਲ ਨਿਭਾਉਣ ਦੇ ਅਮਲ ਦੌਰਾਨ, ਇੱਕ ਕਮਿਊਨਿਸਟ ਇਨਕਲਾਬੀ ਜੁਝਾਰ ਵਜੋਂ ਉਸਦੀਆਂ ਯੋਗਤਾਵਾਂ ਅਤੇ ਸਮਰੱਥਾ ਵਧਾਰਾ-ਪਸਾਰਾ ਹੋਇਆ ਦਰੁਸਤ ਮਾਰਕਸੀ-ਲੈਨਿਨੀ ਲੀਹ ਨੂੰ ਬੌਧਿਕ ਪੱਖੋਂ ਗ੍ਰਹਿਣ ਕਰਨ ਲਈ ਉਸਨੇ ਸਖ਼ਤ ਘਾਲਣਾ ਘਾਲੀ ਅਤੇ ਇਸ ਲੀਹ ਦਾ ਕਮਿਊਨਿਸਟ ਇਨਕਲਾਬੀ ਕੈਂਪ ਦੀਆਂ ਸਫ਼ਾਂ ਅੰਦਰ ਸੰਚਾਰ ਕਰਨ ਲਈ ਤਕੜਾ ਅਤੇ ਅਹਿਮ ਯੋਗਦਾਨ ਪਾਇਆ ਕਮਿਊਨਿਸਟ ਇਨਕਲਾਬੀ ਪੁਜ਼ੀਸ਼ਨਾਂ ਨੂੰ ਸਮਝਣ ਅਤੇ ਇਹਨਾਂ ਨੂੰ ਲਿਖਤੀ ਅਤੇ ਜ਼ੁਬਾਨੀ ਬਹਿਸਾਂ ਜ਼ੋਰਦਾਰ ਤੇ ਅਸਰਦਾਰ ਢੰਗ ਨਾਲ ਪੇਸ਼ ਕਰਨ ਦੀ ਉਸਦੀ ਕਾਬਲੀਅਤ ਨੇ ਇੱਕ ਅਜਿਹੇ ਅਸਰਦਾਰ ਸੰਦ ਦਾ ਰੋਲ ਨਿਭਾਇਆ, ਜਿਸ ਸਦਕਾ ਆਖਰਕਾਰ ਕਾਫੀ ਗਿਣਤੀ ਕਮਿਊਨਿਸਟ ਇਨਕਲਾਬੀਆਂ ਨੂੰ ਸਹੀ ਰੁਝਾਨ ਦੁਆਲੇ ਇੱਕਠਾ ਕੀਤਾ ਜਾ ਸਕਿਆ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਅਤੇ ਯੂ.ਸੀ.ਸੀ.ਆਰ.ਆਈ. (.) ’ ਕੰਮ ਕਰਦਿਆਂ ਉਸਨੇ ਕਾਮਰੇਡ ਹਰਭਜਨ ਸੋਹੀ ਦੇ ਨੇੜਲੇ ਕਲਮੀ-ਸੰਗੀ ਦੇ ਰੂਪ ਦਰੁਸਤ ਵਿਚਾਰਧਾਰਕ-ਸਿਆਸੀ ਪੁਜ਼ੀਸ਼ਨਾਂ ਦਾ ਝੰਡਾ ਬੁਲੰਦ ਰੱਖਿਆ ਇਹਦੇ ਨਾਲ-ਨਾਲ ਪਾਰਟੀ ਦੀ ਦਰੁਸਤ ਵਿਚਾਰਧਾਰਾ ਅਤੇ ਸਿਆਸਤ ਦੇ ਸੁਤੰਤਰ ਪ੍ਰਚਾਰਕ ਤੇ ਅਧਿਆਪਕ ਵਜੋਂ ਵੀ ਝੰਡਾ ਬੁਲੰਦ ਰੱਖਿਆ ਕੌਮਾਂਤਰੀ ਤੇ ਕੌਮੀ ਸਿਆਸੀ ਹਾਲਤਾਂ ਅਤੇ ਇਉਂ ਹੀ ਸੋਧਵਾਦੀ ਧਾਰਾਵਾਂ ਦੇ ਸਨਮੁੱਖ ਕਮਿਊਨਿਸਟ ਇਨਕਲਾਬੀ ਲਹਿਰ ਆਏ ਮੋੜਾਂ-ਘੋੜਾਂ ਦੌਰਾਨ ਵੀ, ਉਹ ਦਰੁਸਤ ਮਾਰਕਸੀ-ਲੈਨਿਨੀ ਸਮਝ ਦੀ ਰਾਖੀ ਲਈ ਚੱਟਾਨ ਵਾਂਗ ਖੜਿਆ ਰਿਹਾ ਉਹ ਕਮਿਊਨਿਸਟ ਇਨਕਲਾਬੀ ਲਹਿਰ ਅੰਦਰਲੀ ਸੱਜੀ ਤੇ ਖੱਬੀ ਮੌਕਾਪ੍ਰਸਤੀ ਅਤੇ ਗਲਤ ਰੁਝਾਨਾਂ ਵਿਰੁੱਧ ਬਹਿਸ-ਭੇੜ ਲਈ ਅਹਿਮ ਦਸਾਤਾਵੇਜ਼ ਤਿਆਰ ਕਰਨ ਦੇ ਕੰਮ ਵੀ ਸ਼ਾਮਲ ਰਿਹਾ ਉਸ ਵੱਲੋਂ ਤਿਆਰ ਕੀਤੀ ਲਿਖਤੀ ਸਮੱਗਰੀ ਤਿੰਨ ਸੰਸਾਰਾਂ ਦੇ ਸਿਧਾਂਤ ਦੇ ਕਈ ਪੱਖਾਂ, ਆਰ.ਸੀ.ਪੀ.ਯੂ.ਐਸ.. ਦਾ ਲੁਕਵਾਂ ਸੋਧਵਾਦ, ਰਾਜਸੀ ਤਾਕਤ ਲਈ ਹਥਿਆਰਬੰਦ ਜਦੋਜਹਿਦ ਅਤੇ ਜ਼ਰਈ ਇਨਕਲਾਬੀ ਲਹਿਰ ਦਾ ਆਪਸੀ ਸੰਬੰਧ, ਦੂਜੇ ਸੰਸਾਰ ਯੁੱਧ ਦੌਰਾਨ ਕਮਿਊਨਿਸਟ ਕੌਮਾਂਤਰੀ ਦੀ ਲੀਹ, ਸਾਮਰਾਜੀ ਜੰਗ, ਅਮਨ ਤੇ ਇਨਕਲਾਬ ਦੇ ਮਸਲੇ, ਇਨਕਲਾਬੀ ਸਾਂਝਾ ਮੋਰਚਾ, ਲੋਕ-ਯੁੱਧ ਦਾ ਰਾਹ, “ਮੌਕਾ-ਮੇਲ ਦਾਸੋਧਵਾਦੀ ਸਿਧਾਂਤ, ਕੌਮਾਂਤਰੀ ਮੁੱਖ ਵਿਰੋਧਤਾਈ ਦਾ ਸੁਆਲ, ਕਮਿਊਨਿਜ਼ਮ ਦਾ ਅੰਤਮ ਉਦੇਸ਼, ਜਮਹੂਰੀ ਇਨਕਲਾਬ ਦੇ ਦੌਰ ਦੌਰਾਨ ਇਨਕਲਾਬੀ ਜਨਤਕ ਜਥੇਬੰਦੀਆਂ ਦੀ ਦਿਸ਼ਾ-ਸੇਧ, ਪੰਜਾਬ ਅੰਦਰ ਟਰੇਡ ਯੂਨੀਅਨ ਲਹਿਰ ਅੰਦਰ ਜਮਾਤੀ ਭਿਆਲੀ ਦੀ ਲੀਹ ਅਤੇ ਅਭਿਆਸ ਆਦਿਕ ਜਿਹੇ ਵੰਨ-ਸੁਵੰਨੇ ਵਿਸ਼ਿਆਂ ਦਾ ਵਿਆਪਕ ਘੇਰਾ ਸ਼ਾਮਲ ਰਿਹਾ ਹੈ ਐਮਰਜੈਂਸੀ ਦੇ ਸਮੇਂ ਦੌਰਾਨ, ਜਦ ਕਾਮਰੇਡ ਹਰਭਜਨ ਸੋਹੀ ਜੇਲ੍ਹ ਵਿੱਚ ਸਨ, ਉਹ ਪੀ.ਸੀ.ਆਰ.ਸੀ. ਦੀ ਸੂਬਾ ਕਮੇਟੀ ਦੇ ਸਕੱਤਰ ਸਨ ਜਿਸਨੇ ਐਮਰਜੈਂਸੀ ਦੀ ਹਾਲਤ ਬਾਰੇ ਮਤਾ ਅਤੇ ਫਾਸ਼ੀ ਹਮਲੇ ਦੀਆਂ ਹਾਲਤਾਂ ਕੰਮ ਲਈ ਸੇਧਾਂ ਦੀ ਨੁਹਾਰ ਘੜੀ

 ਕਾਮਰੇਡ ਠਾਣਾ ਸਿੰਘ ਇੱਕ ਪੇਸ਼ਾਵਰ ਇਨਕਲਾਬੀ ਦੇ ਰੂਪ ਉੱਚੇ-ਨੀਵੇਂ ਰੁਤਬੇ ਦੀ ਬੁਰਜ਼ੂਆ ਦਰਜਾਬੰਦੀ ਦੀ ਭੋਰਾਭਰ ਵੀ ਗਿਣਤੀ-ਮਿਣਤੀ ਕੀਤੇ ਬਿਨਾਂ ਹਰ ਕਿਸਮ ਦੀ ਜਿੰਮੇਵਾਰੀ ਓਟਣ ਲਈ ਹਰ ਵੇਲੇ ਤਿਆਰ ਹੁੰਦੇ ਸਨਲੋਕਾਂ ਦੀ ਸੇਵਾ ਕਰੋਦੀ ਮਾਓਵਾਦੀ ਭਾਵਨਾ ਤਹਿਤ ਇਨਕਲਾਬ ਦੇ ਇੱਕ ਨਿਸ਼ਕਾਮ ਸੇਵਕ ਵਜੋਂ, ਜਥੇਬੰਦਕ ਅਹੁਦਿਆਂ ਦੀ ਲਾਲਸਾ ਤੋਂ ਨਿਰਲੇਪ ਰਹਿਣਾ ਉਹਨਾਂ ਦੀ ਪ੍ਰੋਲੇਤਾਰੀ ਸ਼ਖਸ਼ੀਅਤ ਦਾ ਇੱਕ ਅੰਗ ਸੀ ਵੇਲੇ-ਵੇਲੇ ਦੀਆਂ ਲੋੜਾਂ ਦੇ ਅਨੁਸਾਰ, ਉਹਨਾਂ ਨੇ ਦਿਨ-ਰਾਤ ਕੰਮ ਕਰਨ ਵਾਲੇ ਛਾਪਾਖਾਨਾ ਵਰਕਰ, ਪਾਰਟੀ ਦੀ ਰਸੋਈ ਇੱਕ ਨਿਯਮਤ ਰਸੋਈਏ, ਕੋਰੀਅਰ , ਸੰਦੇਸ਼-ਵਾਹਕ, ਅਨੁਵਾਦਕ, ਸਮਾਨ ਦੀ ਢੋਅ-ਢੁਆਈ, ਸਟੋਰ-ਕੀਪਰ ਜਿਹੇ ਕੰਮਾਂ ਦੇ ਨਾਲ-ਨਾਲ ਇੱਕ ਪਾਰਟੀ ਆਗੂ ਦੀਆਂ ਸਿਆਸੀ ਜਥੇਬੰਦਕ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਇਆ ਪਾਰਟੀ ਕੰਮ ਦੀਆਂ ਜ਼ਰੂਰਤਾਂ ਲਈ ਸਾਇਕਲ ਉੱਪਰ ਲੰਮੀਆਂ ਵਾਟਾਂ ਕੱਢਣੀਆਂ ਕਾਫੀ ਅਰਸੇ ਦੌਰਾਨ ਉਹਨਾਂ ਦਾ ਨਿੱਤ ਦਾ ਕੰਮ ਬਣਿਆ ਰਿਹਾ ਸੀ

 ਕਾਮਰੇਡ ਠਾਣਾ ਸਿੰਘ ਸਮੂਹਿਕ ਭਾਵਨਾ, ਅਪਣੱਤ, ਦਿਲੀ ਮੋਹ ਦੀ ਭਾਵਨਾ ਅਤੇ ਸੰਗੀ-ਸਾਥੀ ਕਾਮਰੇਡਾਂ ਪ੍ਰਤੀ ਲਗਾਅ, ਉਹਨਾਂ ਦਾ ਖਿਆਲ ਰੱਖਣ ਅਤੇ ਮੱਦਦ ਕਰਨ ਦੀ ਜ਼ੋਰਦਾਰ ਬਿਰਤੀ ਦੇ ਮਾਲਕ ਸਨ ਸਵੈ-ਪੜਚੋਲ ਦੀ ਖਰੀ ਭਾਵਨਾ ਹੋਣ ਸਦਕਾ ਉਹ ਆਪਣੀਆਂ ਘਾਟਾਂ-ਕਮਜ਼ੋਰੀਆਂਤੇ ਵੀ ਹੱਸ ਸਕਦੇ ਸਨ ਉਹਨਾਂ ਦੀ ਅਗਵਾਈ ਹੇਠ ਕੰਮ ਕਰਨ ਵੇਲੇ ਕਾਰਕੁੰਨ ਉਹਨਾਂ ਦੀ ਸਿੱਖਿਆਦਾਇਕ ਪੜਚੋਲ ਦਾ ਸਾਹਮਣਾ ਕਰਨ ਵੇਲੇ ਉਹਨਾਂ ਦੀਆਂ ਤਨਜ਼ਾਂ ਵਿਚਲੀ ਮਿਠਾਸ ਨੂੰ ਮਾਣਦੇ ਸਨ ਤੇ ਇਹ ਤਨਜਾਂ ਪੜਚੋਲ ਨੂੰ ਪ੍ਰਵਾਨ ਕਰਨ ਨੂੰ ਰੈਲਾ ਕਰਦੀਆਂ ਸਨ

 ਜਥੇਬੰਦਕ ਜਿੰਮਵਾਰੀਆਂ ਨਿਭਾਉਣ ਦੇ ਇੱਕ ਵਾਹਵਾ ਲੰਮੇ ਅਰਸੇ ਦੌਰਾਨ ਉਹ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ (ਪੀ.ਸੀ.ਆਰ.ਸੀ.) ਦੀ ਆਗੂ ਕਮੇਟੀ ਦੇ ਮੈਂਬਰ ਅਤੇ ਸਕੱਤਰ ਰਹੇ, ਯੂ.ਸੀ.ਸੀ.ਆਰ.ਆਈ. (.) ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਰਹੇ ਉਹਨਾਂ ਨੇ ਸੀ.ਸੀ.ਆਰ.ਆਈ. (.) ਤੇ ਫਿਰ ਸੀ.ਪੀ.ਆਰ.ਸੀ.ਆਈ. (.) ਦੇ ਕੇਂਦਰੀ ਹੈੱਡਕੁਆਟਰ ਨਾਲ ਸੰਬੰਧਤ ਜਿੰਮੇਵਾਰੀਆਂ ਵੀ ਨਿਭਾਈਆਂ ਉਹ ਯੂ.ਸੀ.ਸੀ.ਆਰ.ਆਈ. (.) ਦੇ ਸੂਬਾਈ ਪਾਰਟੀ ਪਰਚੇ ਅਤੇ ਇਸਦੇ ਜਨਤਕ ਸਿਆਸੀ ਪਰਚੇ ਦੇ ਸੰਪਾਦਕ ਵੀ ਰਹੇ  ਆਪਣੇ ਅੰਤਮ ਵਿਛੋੜੇ ਤੋਂ ਪਹਿਲਾਂ ਉਹ ਸੀ.ਪੀ.ਆਰ.ਸੀ.ਆਈ. (.) ਦੀ ਸੂਬਾ ਇਕਾਈ ਦੇ ਮੈਂਬਰ ਸਨ ਉਹਨਾਂ ਨੇ ਕਿਸਾਨ ਫਰੰਟ ਤੇ ਤਾਇਨਾਤ ਪਾਰਟੀ ਕਾਰਕੁੰਨਾਂ ਦੀ ਵਿਚਾਰਧਾਰਕ-ਸਿਆਸੀ ਸਿਖਲਾਈ ਅਤੇ ਅਮਲੀ ਅਗਵਾਈ ਕਰਨ ਅਹਿਮ ਯੋਗਦਾਨ ਪਾਇਆ

 ਮੰਜੇਤੇ ਪਿਆਂ ਮੌਤ ਦਾ ਸਾਹਮਣਾ ਕਰਨ ਤੇ ਉਡੀਕ ਅਰਸੇ ਦੌਰਾਨ ਵੀ ਉਹਨਾਂ ਦਾ ਪਾਰਟੀ ਜਥੇਬੰਦੀ ਅਤੇ ਕੰਮ ਦੀਆਂ ਸਮੱਸਿਆਵਾਂ ਪ੍ਰਤੀ ਗਹਿਰਾ ਸਰੋਕਾਰ ਝਲਕਦਾ ਰਿਹਾ ਕਦੇ ਯਾਦਾਸ਼ਤ ਗੁੰਮ ਹੋ ਜਾਣ ਤੇ ਕਦੇ ਪਰਤ ਆਉਣ ਦੇ ਅਮਲ ਦੌਰਾਨ ਉਹ ਕੰਮ-ਖੇਤਰ ਦੀਆਂ ਜਿੰਮੇਵਾਰੀਆਂ ਮੁੜ-ਸੰਭਾਲਣ ਦੀ ਜ਼ੋਰਦਾਰ ਤਾਂਘ ਦਾ ਵਾਰ-ਵਾਰ ਪ੍ਰਗਟਾਵਾ ਕਰਦੇ ਰਹੇ ਮੌਤ ਦੀ ਸੰਭਾਵਨਾ ਦੇ ਸਨਮੁੱਖ ਉਹ ਆਪਣੇ ਬੀਤੇ ਜੀਵਨ ਤੋਂ ਸੰਤੁਸ਼ਟ ਸਨ ਤੇ ਇਸਤੇ ਫਖ਼ਰ ਵੀ ਕਰਦੇ ਸਨ ਅਤੇ ਪਦਾਰਥਵਾਦੀ ਨਜ਼ਰੀਏ ਸਦਕਾ ਭਾਵੀ ਅਟੱਲ ਹੋਣੀ ਨੂੰ ਪ੍ਰਵਾਨ ਕਰ ਲਈ ਤਿਆਰ ਸਨ ਉਹਨਾਂ ਦਾ ਕਹਿਣਾ ਸੀਮੈਂ ਲਹਿਰ ਅੰਦਰ ਵਿਚਰਦਿਆਂ ਆਪਣੀ ਜ਼ਿੰਦਗੀ ਭਰਪੂਰ ਤਸੱਲੀ ਨਾਲ ਜਿਉਂਈ ਹੈ ਹੁਣ ਜਦੋਂ ਮੌਤ ਦਾ ਸਾਹਮਣਾ ਹੈ, ਮੈਂ ਚਿਹਰੇ ਤੇ ਮੁਸਕਾਨ ਲਈ ਵਿਦਾ ਹੋਣਾ ਹੈ

 ਉਸਦੀ ਜ਼ਿੰਦਗੀ ਦੀ ਆਖਰੀ ਰਾਤ ਸਰੀਰਕ ਪੀੜਾਂ ਤੇ ਬੇਅਰਾਮੀ ਦੇ ਨਾਲ-ਨਾਲ ਧੀਮੀ ਆਵਾਜ਼ ਹਾਸੇ-ਠੱਠੇ, ਚੁਟਕਲੇ ਅਤੇ ਵਿਅੰਗਾਂ ਨਾਲ ਭਰਪੂਰ ਰਾਤ ਸੀ ਉਸਦੀ ਦੇਖ-ਭਾਲ ਲੱਗੇ ਇੱਕ ਸਾਥੀ ਨੂੰ ਉਸਨੇ ਇੱਕ ਇਨਕਲਾਬੀ ਗੀਤ ਸੁਣਾਉਣ ਲਈ ਕਿਹਾ ਤੇ ਆਪ ਨਾਲ ਗੁਣਗੁਨਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨਕਲਾਬੀ ਨਾਹਰੇ ਲਾਏ ਉਸਦੀ ਦੇਖ-ਭਾਲ ਲੱਗੇ ਸਾਥੀਆਂ ਨੇ ਉਹਨਾਂ ਦੀਆਂ ਲੱਤਾਂ-ਬਾਹਾਂ ਘੁੱਟ ਕੇ ਉਹਨਾਂ ਨੂੰ ਸੰਵਾਉਣ ਮੱਦਦ ਕੀਤੀ ਪ੍ਰੰਤੂ ਉਸਦੇ ਪਿਆਰੇ ਸਾਥੀਆਂ ਵੱਲੋਂ ਗੋਦ ਉਸਨੂੰ ਸੰਵਾਉਣ ਦੀ ਇਹ ਕੋਸ਼ਿਸ਼ ਸਦੀਵੀ ਨੀਂਦ ਦੀ ਗੋਦ ਸਮਾਉਣ ਵਟ ਗਈ

 ਅਗਲੀ ਸਵੇਰ ਦਾ ਸੂਰਜ ਲਾਲ ਝੰਡਿਆਂ, ਹਾਰਾਂ, ਮਹਿਕਦੀਆਂ ਫੁੱਲ-ਪੱਤੀਆਂ ਦੀ ਵਰਖਾ ਅਤੇ ਗਹਿਰੇ ਜਜ਼ਬਾਤਾਂ ਅਤੇ ਮਾਣਮੱਤੀਆਂ ਇਨਕਲਾਬੀ ਭਾਵਨਾਵਾਂ ਵਾਲੀਆਂ ਤਕਰੀਰਾਂ ਦੇ ਵਿਦਾਇਗੀ ਤੋਹਫਿਆਂ ਨੂੰ ਲੈ ਕੇ ਚੜਿਆ ਇੱਕ ਅੰਡਰਗਰਾਊਂਡ ਪੇਸ਼ੇਵਰ ਇਨਕਲਾਬੀ ਕਾਮਰੇਡ ਹੋਣ ਕਰਕੇ, ਉਸਦਾ ਉਸਦੀ ਕਰਮ-ਭੂਮੀ ਕਿਸੇ ਜਗ੍ਹਾ ਗੁਪਤ ਰੂਪ ਸੰਸਕਾਰ ਕਰ ਦਿੱਤਾ ਗਿਆ ਪਾਰਟੀ ਦੀ ਪੰਜਾਬ ਇਕਾਈ ਇਸ ਵਿਛੜੇ ਕਾਮਰੇਡ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਇੱਕ ਮੁਹਿੰਮ ਹੱਥ ਲੈਣ ਜਾ ਰਹੀ ਹੈ

 ਸੀ.ਪੀ.ਆਰ.ਸੀ.ਆਈ (.) ਦੀ ਉੱਚਤਮ ਕਮੇਟੀ ਵੱਲੋਂ ਕੀਤੀ ਸ਼ਰਧਾਂਜਲੀ ਬੈਠਕ ਸੰਸਾਰ ਕਮਿਊਨਿਜ਼ਮ ਦੇ ਸੁੱਚੇ ਕਾਰਜ ਲਈ ਸਾਡੀ ਜਦੋਜਹਿਦ ਇਸ ਬਹੁਮੁੱਲੇ ਸਾਥੀ ਦੀ ਉਤਸ਼ਾਹੀ ਜ਼ਿੰਦਗੀ ਤੇ ਕਾਰਗੁਜ਼ਾਰੀ ਦੀ ਸ਼ਾਨ ਸੀਸ ਨਿਵਾਉਂਦੀ ਹੈ ਆਓ, ਕਾਮਰੇਡ ਠਾਣਾ ਸਿੰਘ ਦੀ ਪ੍ਰੋਲੇਤਾਰੀ ਵਿਰਾਸਤ ਨੂੰ ਮਨਾਂ ਵਸਾਈਏ ਅਤੇ ਉਸਦੇ ਪੈਣ ਵਾਲੇ ਘਾਟੇ ਨੂੰ ਫੌਲਾਦੀ ਇਰਾਦਿਆਂ ਢਾਲ ਕੇ ਮਨੁੱਖਤਾ ਦੀ ਮੁਕਤੀ ਦੇ ਰਾਹ ਤੇ ਅੱਗੇ ਵਧੀਏ

ਕਾਮਰੇਡ ਠਾਣਾ ਸਿੰਘ ਦੀ ਪ੍ਰੋਲੇਤਾਰੀ ਵਿਰਾਸਤ ਅਮਰ ਰਹੇ!

ਸੰਸਾਰ ਪ੍ਰੋਲੇਤਾਰੀ ਇਨਕਲਾਬ ਜਿੰਦਾਬਾਦ!

ਲੋਕ ਜਮਹੂਰੀ ਇਨਕਲਾਬ ਲਈ ਜਦੋਜਹਿਦ ਜਿੰਦਾਬਾਦ!

 

ਅਗਸਤ 2023                                     

 

   ਕੇਂਦਰੀ ਹੈੱਡਕੁਆਟਰ

 ਸੀ.ਪੀ.ਆਰ.ਸੀ.ਆਈ ( ..)

(ਅੰਗਰੇਜ਼ੀ ਤੋਂ ਅਨੁਵਾਦ)

 

No comments:

Post a Comment