Saturday, January 13, 2018


ਪੰਜਾਬ: ਅਕਤੂਬਰ ਇਨਕਲਾਬ ਸ਼ਤਾਬਦੀ ਜਸ਼ਨ
ਜਨਤਕ ਇਕੱਤਰਤਾਵਾਂ ਦੀ ਮੁਹਿੰਮ
ਮਹਾਨ ਅਕਤੂਬਰ ਇਨਕਲਾਬ ਦੀ 100 ਵੀਂ ਵਰੇ੍ਹਗੰਢ ਮਨਾਉਣ ਲਈ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਉੱਭਰਵੀਆਂ ਸਖਸ਼ੀਅਤਾਂਤੇ ਅਧਾਰਤ ਬਣੀ ਇੱਕ ਕਮੇਟੀ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਭਰਵੀਂ ਸ਼ਮੂਲੀਅਤ ਵਾਲੀਅਾਂ ਜਨਤਕ ਇੱਕਤਰਤਾਵਾਂ ਕੀਤੀਅਾਂ ਗਈਅਾਂ ਹਨ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਵਿਕਸਤ ਕਾਰਕੁੰਨਾਂ ਵੱਲੋਂ ਇਹਨਾਂ ਇਕੱਠਾਂ ਮਹਾਨ ਅਕਤੂਬਰ ਇਨਕਲਾਬ ਦੇ ਸਬਕਾਂ ਤੇ ਦੇਣਾਂ ਨੂੰ ਉਭਾਰਿਅਾ ਗਿਆ ਹੈ ਅਤੇ ਅਜੋਕੇ ਦੌਰ ਉਹਨਾਂ ਦਾ ਮਹੱਤਵ ਦਰਸਾਇਆ ਗਿਆ ਹੈ ਅਜੋਕੇ ਸੰਸਾਰ ਇਨਕਲਾਬੀ ਲਹਿਰ ਦੀਅਾਂ ਚੁਣੌਤੀਅਾਂ ਤੇ ਸੰਭਾਵਨਾਵਾਂ ਬੁਲਾਰਿਆਂ ਦੀ ਚਰਚਾ ਦਾ ਵਿਸ਼ਾ ਬਣੀਆਂ ਹਨ ਤੇ ਮੁਲਕ-ਸੂਬੇ ਦੀ ਲਹਿਰ ਦੇ ਕਾਰਜਾਂ ਤੇ ਲੋੜਾਂ ਨੂੰ ਵੀ ਸੀਮਤ ਚਰਚਾ ਹੇਠ ਲਿਅਾਂਦਾ ਗਿਆ ਹੈ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਦੀਅਾਂ ਇਹਨਾਂ ਇਕੱਤਰਤਾਵਾਂ ਨੂੰ ਕਮੇਟੀ ਦੀ ਤਰਫੋਂ ਪਾਵੇਲ ਕੁੱਸਾ, ਅਮੋਲਕ ਸਿੰਘਐਨ.ਕੇ.ਜੀਤ ਤੇ ਯਸ਼ਪਾਲ ਨੇ ਸੰਬੋਧਨ ਕੀਤਾ ਸਮਾਜਵਾਦੀ ਰਾਜ ਦੀਅਾਂ ਪ੍ਰਾਪਤੀਅਾਂ ਅਤੇ ਰੂਸੀ ਕ੍ਰਾਂਤੀ ਦੇ ਅਹਿਮ ਸਬਕਾਂ ਦੇ ਨਾਲ ਨਾਲ ਬੁਰਜੂਆ ਜਮਹੂਰੀਅਤ ਦੇ ਮੁਕਾਬਲੇ ਪ੍ਰੋਲੇਤਾਰੀ ਜਮਹੂਰੀਅਤ ਦੀ ਉੱਤਮਤਾ ਤੇ ਬੁਰਜੂਆ ਕੌਮਵਾਦ ਦੇ ਮੁਕਾਬਲੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੀ ਉੱਤਮਤਾ ਵਿਸ਼ੇਸ਼ ਕਰਕੇ ਜ਼ਿਕਰ ਆਈ ਹੋਰਨਾਂ ਪੱਖਾਂ ਤੋਂ ਇਲਾਵਾ ਮੌਜੂਦਾ ਦੌਰ ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟਾਂ ਦਰਮਿਆਨ ਸੰਸਾਰ  ਇਨਕਲਾਬੀ ਲਹਿਰ ਦੀ ਪੇਸ਼ਕਦਮੀ ਦੀਅਾਂ ਸੰਭਾਵਨਾਵਾਂ ਦੇ ਪੱਖਾਂ ਨੂੰ ਉਘਾੜਿਆ ਗਿਆ ਤੇ ਦੁਨੀਅਾਂ ਦੇ ਕਿਰਤੀਆਂ ਦੀ ਜਿੱਤ ਲਈ ਆਸ਼ਾਵਾਦ ਦੇ ਅਧਾਰ ਨੂੰ ਵਿਸ਼ੇਸ਼ ਤੌਰਤੇ ਦਰਸਾਇਆ ਗਿਆ ਇਹਨਾਂ ਇਕੱਠਾਂ ਵੱਖ-ਵੱਖ ਖੇਤਰਾਂ ਦੇ ਸਰਗਰਮ ਜਨਤਕ ਘੁਲਾਟੀਏ ਸ਼ਾਮਲ ਹੋਏ ਤੇ ਡੂੰਘੀ ਦਿਲਚਸਪੀ ਨਾਲ ਇਹਨਾਂ ਮਸਲਿਅਾਂਤੇ ਪੇਸ਼ ਹੋਏ ਵਿਚਾਰਾਂ ਨੂੰ ਸੁਣਿਆ ਅਤੇ ਅਗਾਂਹ ਤੋਂ ਅਜਿਹੀ ਭਰਵੀਂ ਸਮਝ ਵਾਲੀਅਾਂ ਚਰਚਾਵਾਂ ਜਥੇਬੰਦ ਕਰਨ ਦੀਅਾਂ ਅਪੀਲਾਂ ਵੀ ਕਮੇਟੀ ਨੂੰ ਪਹੁੰਚੀਆਂ ਸਿਆਸੀ-ਵਿਚਾਰਧਾਰਕ ਮਹੱਤਤਾ ਵਾਲੀ ਇਸ ਸੰਸਾਰ ਪੱਧਰੀ ਘਟਨਾ ਨੂੰ ਮਨਾਉਣ ਦਾ ਅਜਿਹਾ ਗੰਭੀਰ ਹੰਭਲਾ ਕਮੇਟੀ ਅਨੁਸਾਰ ਆਪਣੇ ਮਿਥੇ ਹੋਏ ਮਕਸਦ ਪੂਰੀ ਤਰ੍ਹਾਂ ਕਾਮਯਾਬ ਰਿਹਾ
ਮੋਗਾ ਵਿਸ਼ਾਲ ਜਨਤਕ ਇਕੱਠ
7 ਨਵੰਬਰ ਨੂੰ ਮੋਗੇ ਜਥੇਬੰਦ ਕੀਤਾ ਗਿਆ ਸਮਾਗਮ ਅਕਤੂਬਰ ਇਨਕਲਾਬ ਦਾ ਜਨਤਕ ਜਸ਼ਨ ਹੋ ਨਿੱਬੜਿਆ ਸੂਬੇ ਦੀਅਾਂ ਚਾਰ ਇਨਕਲਾਬੀ ਜਥੇਬੰਦੀਅਾਂ ਦੇ ਸੱਦੇਤੇ ਹੋਏ ਇਸ ਭਰਵੇਂ ਜਨਤਕ ਇਕੱਠ ਸੂਬੇ ਦੀ ਜਨਤਕ-ਇਨਕਲਾਬੀ ਲਹਿਰ ਦੇ ਸਰਗਰਮ ਹਲਕੇ ਹਾਜ਼ਰ ਸਨ ਰੋਜ਼ ਸੰਘਰਸ਼ਾਂ ਦੇ ਮੈਦਾਨ ਹਕੂਮਤਾਂ ਨਾਲ ਦਸਤਪੰਜਾ ਲੈਣ ਵਾਲੇ ਸੰਘਰਸ਼ਸ਼ੀਲ ਲੋਕ ਸੂਬੇ ਦੇ ਕੋਨੇ ਕੋਨੇਚੋਂ ਅਕਤੂਬਰ ਇਨਕਲਾਬ ਦੀ ਮਸ਼ਾਲ ਬਲਦੀ ਰੱਖਣ ਦਾ ਅਹਿਦ ਲੈਣ ਲਈ ਆਏ ਸਮਾਗਮ ਦੀ ਸ਼ੁਰੂਆਤ ਨਵਦੀਪ ਧੌਲਾ ਤੇ ਜਗਰਾਜ ਧੌਲਾ ਵੱਲੋਂ ਇਨਕਲਾਬੀ ਜਜ਼ਬੇ ਦੀਅਾਂ ਤਾਰਾਂ ਛੇੜਦੇ ਗੀਤਾਂ ਨਾਲ ਹੋਈ ਤੇ ਸ਼ਾਮਲ ਕਿਰਤੀ ਲੋਕਾਂ ਦੇ ਅਕਾਸ਼ ਗੁੰਜਾਊ ਨਾਅਰਿਅਾਂ ਨੇ ਮੋੜਵਾਂ ਹੁੰਗਾਰਾ ਭਰਿਆ ਮੰਚ ਤੋਂ ਚਾਰ ਇਨਕਲਾਬੀ ਜਥੇਬੰਦੀਅਾਂ - ਇਨਕਲਾਬੀ ਕੇਂਦਰ, ਇਨਕਲਾਬੀ ਲੋਕ ਮੋਰਚਾ ਪੰਜਾਬ, ਸੀ.ਪੀ.ਆਈ. (..) ਨਿਊ ਡੈਮੋਕਰੇਸੀ, ਤੇ ਲੋਕ ਸੰਗਰਾਮ ਮੰਚ ਪੰਜਾਬ ਦੇ ਬੁਲਾਰਿਅਾਂ - ਸਾਥੀ ਮੁਖਤਿਆਰ ਪੂਹਲਾ, ਸਾਥੀ ਲਾਲ ਸਿੰਘ ਗੋਲੇਵਾਲਾ, ਸਾਥੀ ਦਰਸ਼ਨ ਖਟਕੜ ਤੇ ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ ਉਹਨਾਂ ਸਭਨਾਂ ਨੇ ਅਕਤੂਬਰ ਇਨਕਲਾਬ ਦੇ ਮਹਾਨ ਸਬਕਾਂ ਤੋਂ ਰੋਸ਼ਨੀ ਲੈ ਕੇ ਭਾਰਤ ਦੀ  ਧਰਤੀਤੇ ਇਨਕਲਾਬ ਲਈ ਸੰਗਰਾਮ ਹੋਰ ਤੇਜ ਕਰਨ ਦਾ ਸੱਦਾ ਦਿੱਤਾ ਮੰਚ ਤੋਂ ਮਹਾਨ ਅਕਤੂਬਰ ਇਨਕਲਾਬ ਦੀਅਾਂ ਬਰਕਤਾਂ ਉਚਿਆਈਅਾਂ ਗਈਅਾਂ ਤੇ ਰੂਸੀ ਲੋਕਾਂ ਦੀ ਸ਼ਾਨਦਾਰ ਸੰਗਰਾਮੀ ਗਾਥਾ ਛਿੜੀ ਸੁਰਖ ਲੀਹ ਦੇ ਸੰਪਾਦਕ ਜਸਪਾਲ ਜੱਸੀ ਨੇ ਰੂਸੀ ਇਨਕਲਾਬ ਹੋਰਨਾਂ ਅਹਿਮ ਕਾਰਨਾਂ ਦੇ ਨਾਲ ਬਾਲਸ਼ਵਿਕ ਪਾਰਟੀ ਦੇ ਹੋਣ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਅਜਿਹੀ ਪਾਰਟੀ ਦੀ ਉਸਾਰੀ ਲਈ ਕਮਿਊਨਿਸਟ ਸ਼ਕਤੀਅਾਂ ਦੀ ਏਕਤਾ ਦੀ ਜ਼ਰੂਰਤ ਨੂੰ ਉਭਾਰਿਆ ਮੰਚ ਤੋਂ ਪੰਜਾਬ ਹਾਕਮਾਂ ਵੱਲੋਂ ਲੋਕਾਂ ਦੇ ਸਾਰਥਕ ਜਮਹੂਰੀ ਹੱਕਾਂਤੇ ਹੋ ਰਹੇ ਹਮਲਿਅਾਂ ਦਾ ਵਿਰੋਧ ਕਰਨਤੇ ਮਤੇ ਵੀ ਪਾਏ ਗਏ ਅਤੇ ਅਖੀਰਤੇ ਇੱਕ ਸੰਖੇਪ ਮਾਰਚ ਕੀਤਾ ਗਿਆ ਅਕਤੂਬਰ  ਇਨਕਲਾਬ ਦੀ ਯਾਦ ਦਾ ਜਸ਼ਨ ਬਣਿਆ ਇਹ ਸਮਾਗਮ ਸ਼ਾਮਲ ਹੋਏ ਲੋਕਾਂ ਸੰਗਰਾਮੀ ਜਜ਼ਬੇ ਤੇ ਕਮਿਊਨਿਸਟ ਇਨਕਲਾਬੀ ਸ਼ਕਤੀਅਾਂ ਵਿਚ ਏਕਤਾ ਦੀ ਭਾਵਨਾ ਦਾ ਸੰਚਾਰ ਕਰਨ ਸਫਲ ਰਿਹਾ




No comments:

Post a Comment