Saturday, January 13, 2018


ਛੱਤੀਸਗੜ੍ਹ:
ਸਲਵਾ ਜੁਦਮ ਦੌਰਾਨ ਪੁਲਸ ਦਾ ਵਹਿਸ਼ੀ ਕਾਰਾ
10 ਸਾਲਾਂ ਤੋਂ ਪੜਤਾਲ ਕਰਨ ਤੋਂ ਟਾਲਾ ਵੱਟ ਰਹੀ ਹੈ ਸਰਕਾਰ
ਇਸ ਘਟਨਾ ਦਾ ਮੁੱਢ ਸਾਲ 2007 ’ ਬੱਝਿਆ ਹੈ ਕਾਂਗਰਸੀ ਆਗੂ ਮਹਿੰਦਰ ਕਰਮਾ ਦੀ ਅਗਵਾਈ ਥਾਪਿਆ ਅਤੇ ਕਰਪੋਰੇਟ ਘਰਾਣਿਆਂ ਦੇ ਪੈਸੇ ਦੇ ਜੋਰ ਚਲਾਇਆ ਜਾ ਰਿਹਾ ਸਲਵਾ ਜੁਦਮ ਪ੍ਰੋਗਰਾਮ ਪੂਰੇ ਜੋਰਾਂਤੇ ਸੀ
ਸੁਕਮਾ ਜਿਲ੍ਹੇ ਦੇ ਪਿੰਡਾਂਤੇ ਕਟਕ
ਸਾਲ 2007 ਵਿਚ ਸਲਵਾ ਜੁਦਮ ਦੇ ਗੁੰਡੇ, ਛੱਤੀਸਗੜ ਪੁਲਿਸ ਅਤੇ ਕੇਂਦਰ ਸਰਕਾਰ ਦੇ ਨੀਮ ਫੌਜੀ ਬਲਾਂ ਦੀ ਇਕ ਸਾਂਝੀ ਟੁਕੜੀ ਨੇ ਜਾਗਰ ਮੁੰਡਾ ਥਾਣੇ ਅਧੀਨ ਪੈਂਦੇ ਤਿੰਨ ਪਿੰਡਾਂ -ਕੌਂਡਾ ਸਵਾਲੀ, ਕਮਰਗੁਡਾ ਅਤੇ ਕੁਰੇਪਾੜਾਤੇ ਵਹਿਸ਼ੀ ਚੜਾਈ ਕਰ ਦਿੱਤੀ ਉਨਾਂ ਦੀ ਮਨਸ਼ਾ ਇਹਨਾਂ ਪਿੰਡਾਂ ਦੇ ਲੋਕਾਂ ਦੀ ਜਮੀਨ ਜਬਰੀ ਹਥਿਆ ਕੇ ਉਥੇ ਨੀਮ-ਫੌਜੀ ਬਲਾਂ ਦੇ ਕੈਂਪ ਸਥਾਪਤ ਕਰਨੇ ਅਤੇ ਲੋਕਾਂ ਨੂੰ ਉਥੋਂ ਉਜਾੜ ਕੇ ਸਲਵਾ ਜੁਦਮ ਦੇ ਕੈਂਪਾਂ ਭੇਜਣਾ ਸੀ ਜਦੋਂ ਲੋਕਾਂ ਨੇ ਸਲਵਾ ਜੁਦਮ ਦੇ ਕੈਂਪਾਂ ਜਾਣ ਤੋਂ ਅਤੇ ਆਪਣੀ ਜਮੀਨ ਨੀਮ-ਫੌਜੀ ਬਲਾਂ ਨੂੰ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਸਲਵਾ ਜੁਦਮ, ਪੁਲਿਸ ਅਤੇ ਕੇਂਦਰੀ ਬਲਾਂ ਨੇ ਇਹਨਾਂ ਪਿੰਡਾਂ ਦੇ ਜਿਆਦਾ ਘਰ ਸਾੜ ਦਿੱਤੇ ਉਨਾਂ ਦਾ ਅਨਾਜ, ਪਸ਼ੂ-ਡੰਗਰ (ਭੇਡਾਂ, ਬੱਕਰੀਆਂ, ਗਾਵਾਂ, ਮੁਰਗੀਆਂ, ਮੱਝਾਂ ਆਦਿ) ਘਰਾਂ ਦਾ ਕੀਮਤੀ ਸਮਾਨ ਜਿਵੇਂ ਗਹਿਣੇ ਅਤੇ ਨਗਦੀ ਆਦਿ ਲੁੱਟ ਲਏ ਪਹਿਲੇ ਹੱਲੇ ਕੁਰੇਪਾੜਾ ਪਿੰਡ 40, ਕਮਰਗੜਾ ਪਿੰਡ 45 ਅਤੇ ਕੌਂਡਾ ਸਵੱਲੀ ਪਿੰਡ  ’ 40 ਘਰ ਸਾੜ ਕੇ ਸਵਾਹ ਕਰ ਦਿੱਤੇ ਇਸ ਘਟਨਾ ਤੋਂ ਬਾਦ ਪਿੰਡ ਦੇ ਲੋਕ ਡਰ ਦੇ ਮਾਰੇ ਜੰਗਲਾਂ ਭੱਜ ਗਏ ਪਰ ਉਹਨਾਂ ਨੇ ਸਲਵਾ ਜੁਦਮ ਦੇ ਕੈਂਪਾਂ ਜਾਣਾ ਪ੍ਰਵਾਨ ਨਹੀਂ ਕੀਤਾ ਇਸ ਤੋਂ ਖਿਝ ਕੇ ਹਥਿਆਰਬੰਦ ਬਲਾਂ ਨੇ ਅਗਲੇ ਦਿਨਾਂ ਬਾਕੀ ਘਰ ਵੀ ਸਾੜ ਸੁੱਟੇ  
ਸਾਲ 2009-10 ਵਿਚ ਕੁੱਝ ਲੋਕਾਂ ਨੇ ਹੌਲੀ ਹੌਲੀ ਪਿੰਡਾਂ ਵਾਪਸ ਮੁੜਨਾ ਸ਼ੁਰੂ ਕਰ ਦਿੱਤਾ ਸਲਵਾ ਜੁਦਮ ਨੇ ਆਪਣੀ ਦਹਿਸ਼ਤ ਬਰਕਰਾਰ ਰੱਖਣ ਲਈ ਇਹਨਾਂ ਵਾਪਸ ਪਰਤ ਰਹੇ ਲੋਕਾਂ ਦੇ ਕਤਲ ਕਰਨੇ ਸ਼ੁਰੂ ਕਰ ਦਿਤੇ ਕੁੱਝ ਲੋਕਾਂ ਨੂੰ ਉਨਾਂ ਦੇ ਘਰਾਂ ਜਬਰੀ ਵੜਕੇ ਮਾਰ ਦਿੱਤਾ ਗਿਆ ਕੁੱਝ ਹੋਰਾਂ ਨੂੰ ਆਪਣੇ ਕੰਮ ਧੰਦਿਆਂ ਲਈ ਜੰਗਲਾਂ ਜਾਂ ਖੇਤਾਂ ਵਿਚ ਜਾਂਦਿਆਂ ਨੂੰ ਘੇਰ ਕੇ ਜਾਂ ਅਗਵਾ ਕਰਕੇ ਮਾਰ ਦਿਤਾ ਗਿਆ ਇਹਨਾਂਚੋਂ ਕੁੱਝ ਦੀਆਂ ਤਾਂ ਲਾਸ਼ਾਂ ਵੀ ਵਾਰਸਾਂ ਨੂੰ ਨਹੀਂ ਦਿੱਤੀਆਂ ਗਈਆਂ ਥੋੜੇ ਸਮੇਂ ਹੀ 8 ਵਿਅਕਤੀ ਕਤਲ ਕਰ ਦਿੱਤੇ ਗਏ ਜਿਨਾਂ ਦੇ ਨਾਂ ਹਨ-ਮਡਵੀ ਭੀਮਾ, ਬਰਸੇ ਨੰਦਾ, ਬਰਸੇ ਨੰਦੀ, (ਦੋਵੇਂ ਪਤੀ ਪਤਨੀ) ਬਰਸੇ ਸੁਕਲੂ, ਕੁੰਜਮ ਬੌੜਾ, ਸੁਦਮ ਭੀਮਾ ਅਤੇ ਮਿਦਿਅਮ ਐਤੀ ਇਹਨਾਂਚੋਂ ਸੁਦਮ ਭੀਮਾ ਨਾਂ ਦੇ ਦੋ ਵਿਅਕਤੀ ਹਨ ਜੋ ਚਾਚੇ ਤਾਏ ਦੇ ਪੁੱਤ ਸਨ ਦੋਹਾਂ ਦੀ ਉਮਰ 18-21 ਸਾਲ ਸੀ ਅਤੇ ਦੋਹੇਂ ਸੱਜ-ਵਿਆਹੇ ਸਨ ਉਹ ਪਿੰਡ ਦੇ ਪਟੇਲ ਨਾਲ ਉਸ ਦੇ ਖੇਤਾਂ ਕੰਮ ਕਰ ਰਹੇ ਸਨ ਜਦੋਂ ਸਵੇਰੇ ਸੁਵਖਤੇ ਜਾਗਰ ਗੁੰਡਾ ਥਾਣੇ ਦੀ ਪੁਲਸ ਉਹਨਾਂ ਨੂੰ ਖੇਤਾਂਚੋਂ ਹੀ ਚੁੱਕ ਕੇ ਲੈ ਗਈ ਬਾਅਦ ਵਿਚ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹਨਾਂ ਦੀਆਂ ਲਾਸ਼ਾਂ ਵੀ ਪੁਲਸ ਨੇ ਕਿਧਰੇ ਖਪਾ ਦਿੱਤੀਆਂ ਅਤੇ ਵਾਰਸਾਂ ਦੇ ਹਵਾਲੇ ਨਹੀਂ ਕੀਤੀਆਂ  
ਿਦੀਅਮ ਐਤੀ ਨਾਂ ਦੀ ਲੜਕੀ ਆਪਣੀ ਇਕ ਸਹੇਲੀ ਨਾਲ ਜੰਗਲ ਵਿਚ ਬਾਂਸ ਦੇ ਨਵੇਂ ਪੁੰਗਰੇ ਟੂਸੇ ਤੋੜਨ ਲਈ ਗਈ ਸੀ ਜਿਨਾਂ ਨੂੰ ਇਹ ਲੋਕਬਸਤਾਕਹਿੰਦੇ ਹਨ ਸਲਵਾ ਜੁਦਮ ਅਤੇ ਪੁਲਸ ਦੀ ਇਕ ਟੋਲੀ ਨੇ ਇਹਨਾਂਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਮਿਦੀਅਮ ਐਤੀ ਮੌਕੇਤੇ ਹੀ ਮਾਰੀ ਗਈ ਪਰ ਉਸ ਦੀ ਸਹੇਲੀ ਭੱਜ ਕੇ ਆਪਣੀ ਜਾਨ ਬਚਾਉਣ ਕਾਮਯਾਬ ਹੋ ਗਈ ਪਿੰਡ ਦੇ ਲੋਕਾਂ ਅਨੁਸਾਰ ਇਸ ਲੜਕੀ ਨੂੰ ਕਤਲ ਕਰਨ ਸਲਵਾ ਜੁਦਮ ਦੇ ਇਕ ਵਿਸ਼ੇਸ਼ ਪੁਲਸ ਅਫਸਰ ਮਿਦੀਅਮ ਭੀਮਾ ਦਾ ਮੁੱਖ ਰੋਲ ਹੈ ਇਸ ਲੜਕੀ ਦੀ ਲਾਸ਼ ਵੀ ਪੁਲਸ ਅਤੇ ਸਲਵਾ ਜੁਦਮ ਦੀ ਟੋਲੀ ਹੀ ਚੁੱਕ ਕੇ ਲੈ ਗਈ ਅਤੇ ਵਾਰਸਾਂ ਦੇ ਹਵਾਲੇ ਨਹੀਂ ਕੀਤੀ ਗਈ
ਵਹਿਸ਼ਤ ਦੀ ਸ਼ਿਖਰ-ਹੌਲਨਾਕ ਕਤਲ
ਬਰਸਾ ਨੰਦੇ ਦਾ ਕਤਲ ਵਹਿਸ਼ਤ ਦਾ ਸਿਖਰ  ਸੀ ਘਟਨਾ ਵਾਲੇ ਦਿਨ ਉਹ ਖੇਤ ਨਹੀਂ ਗਿਆ ਅਤੇ ਘਰ ਵਿਚ ਹੀ ਸੀ ਸਲਵਾ ਜੁਦਮ ਅਤੇ ਪੁਲਸ ਨੇ ਉਹਦੇ ਘਰ ਵਿਚ ਵੜ ਕੇ ਉਸ ਨੂੰ ਘੇਰ ਲਿਆ ਅਤੇ ਘਰ ਦਾ ਦਰਵਾਜਾ ਅੰਦਰੋਂ ਬੰਦ ਕਰ ਲਿਆ ਉਹਨੂੰ ਗੋਲੀਆਂ ਨਾਲ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਛੈਣੀ ਅਤੇ ਕੁਹਾੜੀ ਨਾਲ ਟੋਟੇ ਟੋਟੇ ਕੀਤਾ ਗਿਆ ਇਸ ਕਤਲ ਸਲਵਾ ਜੁਦਮ ਦੇ ਤਿੰਨ ਵਿਸ਼ੇਸ਼ ਪੁਲਸ ਅਫਸਰ (ਐਸ ਪੀ ਓਜ਼)-ਮਾਸਾ, ਭੀਮਾ ਅਤੇ ਅੰਡਾ ਦਾ ਮੁੱਖ ਰੋਲ ਸੀ
ਿਕਾਇਤ ਕਰਨਤੇ ਪਤਨੀ ਦਾ ਕਤਲ
ਇਸ ਘਟਨਾ ਤੋਂ ਕੁੱਝ ਸਮਾਂ ਬਾਦ ਬਰਸੇ ਨੰਦੇ ਦੀ ਪਤਨੀ ਨੇ ਸਾਲ 2013 ਵਿਚ ਕੁੱਝ ਹੋਰ ਲੋਕਾਂ ਨਾਲ ਮਿਲ ਕੇ ਸੁਕਮਾ ਦੇ ਕੁਲੈਕਟਰ ਕੋਲ ਸ਼ਿਕਾਇਤ ਕਰਕੇ ਉਸ ਦੇ ਪਤੀ ਦਾ ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਸ ਸ਼ਿਕਾਇਤ ਤੋਂ ਚਿੜ ਕੇ ਸਲਵਾ ਜੁਦਮ ਅਤੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਉਦੋਂ ਕਤਲ ਕਰ ਦਿੱਤਾ ਜਦੋਂ ਉਹ ਜਾਗਰ ਗੁੰਡਾ ਥਾਣੇ ਦੇ ਨੇੜਲੇ ਇਲਾਕੇ ਗੳੂਆਂ ਚਾਰ ਰਹੀ ਸੀ
ਮਾਨਵੀ ਭੀਮਾ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਇਕ ਝੂਠੇ ਕੇਸ ਵਿਚ ਫਸਾ ਕੇ ਵੀਹ ਸਾਲ ਤੱਕ ਜੇਲ ਬੰਦ ਕਰੀ ਰੱਖਿਆ ਸਾਲ 2009-10 ’ ਉਸ ਨੇ ਜੇਲੋਂ ਰਿਹਾ ਹੋ ਕੇ ਪਿੰਡ ਵਿਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਇਕ ਦਿਨ ਉਹ ਆਪਣੀ ਪਤਨੀ ਸਮੇਤ ਖੇਤਾਂ ਕੰਮ ਕਰਕੇ ਵਾਪਸ ਮੁੜ ਰਿਹਾ ਸੀ ਰਾਹ ਸਲਵਾ ਜੁਦਮ ਦੇ 60-70 ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੋਲਾਬਾਰੀ ਮਾਡਵੀ ਭੀਮਾ ਦੀ ਮੌਕੇਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਬਚ ਨਿੱਕਲੀ
ਕੋਰੇਪਾੜਾ ਪਿੰਡ ਦੇ ਬਰਸੇ ਸੁਕਲੂ ਨੂੰ ਇੱਕ ਦਿਨ ਸ਼ਾਮ ਦੇ ਲਗ ਭਗ ਚਾਰ ਵਜੇ ਪੁਲਸ ਅਤੇ ਸਲਵਾ ਜੁਦਮ ਦੇ ਗੁੰਡਿਆਂ ਦੇ ਇੱਕ ਵੱਡੇ ਗਰੋਹ ਨੇ ਘੇਰ ਕੇ ਮਾਰ ਦਿੱਤਾ ਉਹਨਾਂ ਦਿਨਾਂ ਵਿਚ ਹੀ ਕਰੇਪਾੜਾ ਪਿੰਡ ਦਾ ਕੁੰਜਮ ਬੌੜਾ ਮਹੂਆ ਇਕੱਠਾ ਕਰਨ ਲਈ ਗਿਆ ਤਾਂ ਰਾਹ ਵਿਚ ਉਹ ਸਲਵਾ ਜੁਦਮ ਦੇ ਬਦਨਾਮ ਗੁੰਡਿਆਂ -ਅੰਡਾ, ਭੀਮਾ ਅਤੇ ਮੱਸਾ ਦੀ ਨਜ਼ਰੀਂ ਪੈ ਗਿਆ ਉਹਨਾਂ ਹੋਰ ਪੁਲਸ ਅਤੇ ਗੁੰਡੇ ਬੁਲਾ ਲਏ ਅਤੇ ਕੁੰਜਮ ਗੌੜਾ ਨੂੰ ਘੇਰ ਕੇ ਉਸਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਥਾਂਤੇ ਹੀ ਮਾਰਿਆ ਗਿਆ ਉਸ ਸਮੇਂ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਲੋਕ ਮਹੂਆ ਇਕੱਠਾ ਕਰ ਰਹੇ ਸਨ ਗੋਲੀਬਾਰੀ ਦੀ ਆਵਾਜ ਸੁਣ ਕੇ ਉਹ ਡਰ ਦੇ ਮਾਰੇ ਜੰਗਲ ਵੱਲ ਭੱਜ ਗਏ
ਪੁਲਸ ਦਬਾਅ ਦੇ ਬਾਵਜੂਦ ਸੱਚ ਸਾਹਮਣੇ ਆਇਆ
ਭਾਵੇਂ ਇਹਨਾਂ ਦਰਿੰਦਗੀ ਭਰੀਆਂ ਘਟਨਾਵਾਂ ਵਾਰੇ ਪੁਲਸ ਅਤੇ ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮੁੱਢ ਤੋਂ ਹੀ ਪਤਾ ਸੀ, ਪ੍ਰੰਤੂ ਉਹਨਾਂ ਨੇ ਇਹਨਾਂ ਨੂੰ ਪੂਰੀ ਤਰਾਂ ਦਬਾ ਦਿੱਤਾ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਮਹੂਰੀ ਹੱਕਾਂ ਦੀਆਂ ਕੁੱਝ ਸੰਸਥਾਵਾਂ ਅਤੇ ਹਿਮਾਂਸ਼ੂ ਕੁਮਾਰ ਵਰਗੇ ਇਨਸਾਫ ਪਸੰਦ ਲੋਕਾਂ ਨੇ ਇਹਨਾਂ ਘਟਨਾਵਾਂ ਵਿਰੁੱਧ ਆਵਾਜ ਉਠਾਈ ਅਤੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕੀਤੀ, ਪਰ ਪੁਲਸ ਨੇ ਪੀੜਤਾਂ ਵੱਲੋਂ ਕੋਈ ਸ਼ਿਕਾਇਤ ਨਾ ਮਿਲਣ ਦਾ ਬਹਾਨਾ ਲਾ ਕੇ ਮਾਮਲਾ ਠੱਪ ਕਰ ਦਿੱਤਾ ਆਖਿਰ 6 ਸਾਲ ਬਾਅਦ ਸੰਨ 2013 ’ ਜਦੋਂ ਇਹਨਾਂ ਪਿੰਡਾਂ ਦੇ ਲਗਭਗ ਸਾਰੇ ਲੋਕ ਵਾਪਸ ਆਪਣੇ ਪਿੰਡਾਂ ਵਸੇ ਤਾਂ ਉਨ੍ਹਾਂ ਨੇ ਉਸ ਵੇਲੇ ਦੇ ਸਰਪੰਚ ਦੀ ਅਗਵਾਈ ਸੁਕਮਾ ਜਿਲ੍ਹੇ ਦੇ ਕੁਲੈਕਟਰ ਨੂੰ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਹਨਾਂ ਘਟਨਾਵਾਂ ਬਾਰੇ ਇਕ ਲਿਖਤੀ ਸਾਂਝੀ ਸ਼ਕਾਇਤ ਕੀਤੀ ਛੱਤੀਸਗੜ ਦੇ ਸ਼ਹਿਰੀ ਅਜਾਦੀਆਂ ਲਈ ਲੋਕ ਸੰਗਠਨ (ਪੀ. ਯੂ. ਸੀ. ਐਲ.) ਦੀ ਜਰਨਲ ਸਕੱਤਰ ਐਡਵੋਕੇਟ ਬੀਬੀ ਸੁਧਾ ਭਾਰਦਵਾਜ ਨੇ ਵੀ ਇਸ ਸ਼ਿਕਾਇਤ ਦੇ ਆਧਾਰਤੇ ਉਸ ਸਮੇਂ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖਿਆ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਛੱਤੀਸਗੜ ਸਰਕਾਰ ਤੋਂ ਰਿਪੋਰਟ ਮੰਗੇ ਜਾਣਤੇ ਪੁਲਸ ਨੇ ਹੜਬੜੀ ਇਸ ਸਬੰਧੀ ਸਾਲ 2013 ਵਿਚ ਹੀ ਐਫ ਆਈ ਆਰ ਤਾਂ ਦਰਜ ਕਰ ਲਈ ਪਰ ਇਸ ਦੀ ਤਫਤੀਸ਼ ਦਾ ਕੰਮ ਠੰਢੇ ਬਸਤੇ ਪਾ ਦਿੱਤਾ
ਲੋਕਾਂ ਨੇ ਪੜਤਾਲੀਆ ਟੀਮ ਨੂੰ ਖੁੱਲ ਕੇ
ਜਬਰ-ਜ਼ੁਲਮ ਦੀ ਦਾਸਤਾਂ ਸੁਣਾਈ
ਛੱਤੀਸਗੜ ਦੀ ਸਰਕਾਰ ਅਤੇ ਪੁਲਿਸ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬੀਬੀ ਸੁਧਾ ਭਾਰਦਵਾਜ ਨੂੰ ਹੀ ਇਸ ਮਾਮਲੇ ਦੀ ਪੜਤਾਲ ਕਰਨ ਅਤੇ ਸਬੂਤ ਇਕੱਠੇ ਕਰਨ ਦਾ ਜੁੰਮਾ ਸੌਂਪ ਦਿੱਤਾ ਉਸ ਨੇ ਦਿੱਲੀ ਦੀ ਖੋਜਾਰਥੀ ਬੀਬੀ ਜੇ ਕੇ ਵਿਦਿਆ ਅਤੇ ਕਬਾਇਲੀ ਲੋਕਾਂ ਦੇ ਜਮਹੂਰੀ ਹੱਕਾਂ ਦੀ ਅਲੰਬਰਦਾਰ ਬੀਬੀ ਸੋਨੀ ਸ਼ੋਰੀ ਨੂੰ, ਸਬੰਧਤ ਇਲਾਕੇ ਜਾ ਕੇ ਤੱਥ ਇਕੱਠੇ ਕਰਨ ਦੀ ਜੁੰਮੇਦਾਰੀ ਦਿੱਤੀ 21 ਅਤੇ 22 ਅਗਸਤ 2017 ਨੂੰ ਇਹ ਟੀਮ ਉਸ ਇਲਾਕੇ ਵਿਚ ਗਈ ਟੀਮ ਨਾਲ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਲਿੰਗਾਰਾਮ ਕੋਡੱਪੀ ਤੇ ਸ਼ੁਕਲ ਪ੍ਰਸ਼ਾਦ ਅਤੇ ਦੋ ਪੱਤਰਕਾਰ ਸਨ ਬੀਬੀ ਸੋਨੀ ਸ਼ੋਰੀ ਦਾ ਨਿੱਜੀ ਸੁਰੱਖਿਆ ਅਫਸਰ ਵੀ ਟੀਮ ਦੇ ਨਾਲ ਸੀ ਪੀੜਤ ਲੋਕਾਂ ਨੇ ਆਪਣੀ ਹੱਡ-ਬੀਤੀ ਵਾਰੇ ਬਿਆਨ ਵੀਡੀਓ ਕਰਵਾਏ ਟੀਮ ਨੇ ਆਪਣੀ ਤੱਥ ਅਤੇ ਸਬੂਤ ਭਰਪੂਰ ਰਿਪੋਰਟ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਭੇਜ ਦਿੱਤੀ ਕਮਿਸ਼ਨ ਨੇ ਇਸ ਪੜਤਾਲੀਆ ਰਿਪੋਰਟ ਵਿਚ ਦਰਜ ਤੱਥਾਂ ਅਤੇ ਪੀੜਤਾਂ ਦੇ ਵੀਡੀਓ ਰਿਕਾਰਡ ਕੀਤੇ ਬਿਆਨਾਂ ਦੇ ਆਧਾਰਤੇ ਛੱਤੀਸਗੜ ਸਰਕਾਰ ਅਤੇ ਪੁਲਸ ਨੂੰ ਝਾੜ ਪਾਉਦਿਆਂ ਬੀਤੀ 26 ਅਕਤੂਬਰ ਨੂੰ ਇੱਕ ਪੱਤਰ ਲਿਖ ਕੇ ਉਹਨਾਂ ਦਾ ਪ੍ਰਤੀਕਰਮ ਮੰਗਿਆ ਹੈ ਕਮਿਸ਼ਨ ਨੇ ਇਹ ਵੀ ਲਿਖਿਆ ਹੈ ਕਿ ਛੱਤੀਸਗੜ ਸਰਕਾਰ ਅਤੇ ਪੁਲਸ ਵੱਲੋਂ ਭੇਜੀ ਰਿਪੋਰਟ ਵਿਚ ਸਾਰੇ ਮਾਮਲੇਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਹੀ ਨਹੀਂ ਹੈ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਲਏ ਗਏ ਇਹਨਾਂ ਕਦਮਾਂ ਨਾਲ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੂ ਜਾਂ ਨਾਂ ਇਹ ਇੱਕ ਵੱਖਰਾ ਮਸਲਾ ਹੈ ਪਰ ਉਪਰੋਕਤ ਘਟਨਾਕ੍ਰਮ ਨੇ ਕਾਂਗਰਸੀਆਂ ਅਤੇ ਭਾਜਪਾਈਆਂ ਵੱਲੋਂ ਮਿਲ ਕੇ ਚਲਾਏ ਜਾ ਰਹੇ ਸਲਵਾ ਜੁਦਮ ਪ੍ਰੋਗਰਾਮ ਦੀ ਜਾਬਰ ਖਸਲਤ ਹੋਰ ਨੰਗੀ ਕਰ ਦਿੱਤੀ ਹੈ ਚਾਹੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਫਿਲਹਾਲ ਇਹ ਪ੍ਰੋਗਰਾਮ ਬੰੰਦ ਕਰ ਦਿੱਤਾ ਹੈ ਪਰ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਅੱਗਜਨੀ, ਲੁੱਟ-ਖੋਹ, ਬਲਾਤਕਾਰਾਂ, ਕਤਲਾਂ ਅਤੇ ਝੂਠੇ ਕੇਸਾਂ ਫਸਾ ਕੇ ਲੰਮੇ ਸਮੇਂ ਲਈ ਜੇਲਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਜਮਹੂਰੀ ਹੱਕਾਂ ਦੇ ਰਾਖਿਆਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ                        (29-12-17)

No comments:

Post a Comment