Saturday, January 13, 2018

ਚਾਓ ਇਨ ਲਾਈ ਦੀ ਟਿੱਪਣੀ

ਗੈਰ- ਮੁਨੱੱਖੀ ਪੂੰਜੀਵਾਦ ਅਤੇ ਮਨੁੱਖਤਾਵਾਦੀ ਸਮਾਜਵਾਦ 


      ਪੂੰਜੀਵਾਦ ਹਮੇਸ਼ਾ ਸਮੂਹ ਦੀ ਗੱਲ ਕਰਨ ਦਾ ਦਾਅਵਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਵਿਅਕਤੀ ਹਿੱਤਾਂ ਲਈ ਕੋਈ ਥਾਂ ਨਹੀਂ ਹੈ। ਪਰ ਇਹ ਸੱਚ ਨਹੀਂ ਹੈ, ਸੱਚ ਤਾਂ ਕੁੱਝ ਹੋਰ ਹੀ ਹੈ। ਸਗੋਂ ਇਹ ਪੂੰਜੀਵਾਦ ਹੀ ਹੈ ਜੋ ਸਮੂਹਕ ਲੋੜਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਵਿਅਕਤੀਗਤ ਲੋੜਾਂ ਨੂੰ ਹੀ ਮਹੱਤਵ ਦੇ ਕੇ ਹਾਲਤਾਂ ਨੂੰ ਬਿਲਕੁਲ ਦੂਜੇ ਸਿਰੇ ਲਾ ਦਿੰਦਾ ਹੈ। ਇਸ ਨਾਲ ਉਤਪਾਦਨ ਵਿੱਚ ਅਜ਼ਾਰੇਦਾਰੀ ਪੈਦਾ ਹੋ ਜਾਂਦੀ ਹੈ। ਗੰਦਗੀ ਨਾਲ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦੀ ਉਦਾਹਰਣ ਹੀ ਦੇਖ ਲਓ, ਇਹ ਪੂੰਜੀਵਾਦੀ ਸਿਸਟਮ ਵਿੱਚ ਕਦੇ ਵੀ ਖ਼ਤਮ ਨਹੀਂ ਹੋ ਸਕਦੀ। ਕੀ ਤੁਸੀਂ ਆਪਣਾ ਲਾਲ ਪੂਰਵ ਨਾਮ ਦਾ ਤੇਲ ਸੋਧ ਕਾਰਖਾਨਾ ਦੇਖਿਆ ਹੈ? ਇਹ ਪੀਕਿੰਗ ਦੇ ਦੱਖਣ-ਪੱਛਮੀ ਦਿਸ਼ਾ ਵੱਲ ਇੱਕ ਪੈਟਰੋ ਰਸਾਇਣ ਭਵਨ-ਸਮੂਹ ਹੈ, ਜਿਸ ਦੀ ਹਰੇਕ ਪ੍ਰਕਿਰਿਆ ਫਾਲਤੂ ਪੈਦਾ ਹੋਏ ਮਾਲ ਨੂੰ ਹੋਰਾਂ ਕੰਮਾਂ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਅਖੀਰ ਤੇ ਸਿਰਫ਼ ਸਾਫ਼ ਪਾਣੀ ਬਾਹਰ ਨਿਕਲਦਾ ਹੈ। ਸਾਰੇ ਹੀ ਪੈਦਾ ਹੋਏ ਫੋਕਟ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਬਾਕੀ ਬਚੇ ਹੋਏ ਪਾਣੀ ਵਿੱਚ ਮੱਛੀਆਂ ਅਤੇ ਬੱਤਖਾਂ ਨੂੰ ਪਾਲਿਆ ਜਾਂਦਾ ਹੈ ਅਤੇ ਖੇਤੀ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਹੁਣ ਸਾਡੀ ਕੋਸ਼ਿਸ਼ ਇਹ ਹੈ ਕਿ ਬਚੇ ਹੋਏ ਪਾਣੀ  ਨੂੰ ਲੋਕਾਂ ਦੇ ਪੀਣ ਯੋਗ ਵੀ ਬਣਾਇਆ ਜਾਵੇ। ਇਸਦੇ ਲਈ ਆਪਣੇ ਤੇਲ ਸੋਧ ਕਾਰਖਾਨੇ ਨਾਲ ਪਾਣੀ ਸਾਫ਼ ਕਰਨ ਵਾਲਾ ਸਿਸਟਮ ਲਗਾਉਣਾ ਪਵੇਗਾ।
         ਅਮਰੀਕਾ ਦੀ ਇਸ ਮਾਮਲੇ ਵਿੱਚ ਹਾਲਤ ਠੀਕ ਨਹੀਂ ਹੈ। ਇਹਨਾਂ ਦੀ ਮਹਾਨ ਝੀਲ ਵਿੱਚ ਜਿੰਨੀਆਂ ਵੱਡੀਆਂ ਝੀਲਾਂ ਹਨ, ਉਹਨਾਂ ਵਿੱਚ ਮੱਛੀਆਂ ਮਰ ਰਹੀਆਂ ਹਨ, ਇਹੀ ਹਾਲਤ ਸਮੁੰਦਰੀ ਤੱਟਾਂ ਦੀ ਹੈ। ਇਸ ਕਰਕੇ ਅਮਰੀਕਾ ਵਿੱਚ ਪੀਰੂ ਦੀ ਮੱਛੀ ਲਈ ਦੌੜ ਹੁੰਦੀ ਹੈ। ਪੀਰੂ ਅਤੇ ਹੋਰ ਗੁਆਂਢੀ ਮੁਲਕਾਂ ਦੀ ਸੁਰੱਖਿਆ ਲਈ 200 ਮੀਲ ਦੀ ਹੱਦ ਨੀਯਤ ਕੀਤੀ ਗਈ ਹੈ। ਸਾਡੀ ਸਰਕਾਰ ਵੀ ਇਸ ਦਾ ਸਮਰਥਨ ਕਰਦੀ ਹੈ। ਇਹ ਉਹਨਾਂ ਸ਼ਰਤਾਂ ਵਿੱਚੋਂ ਇੱਕ ਹੈ, ਜਿਸ ਦੇ ਆਧਾਰ 'ਤੇ ਅਸੀਂ ਪੀਰੂ ਨਾਲ ਰਾਜਨੀਤਕ ਸਬੰਧ ਸਥਾਪਤ ਕਰਨ ਲਈ ਸਹਿਮਤ ਹੋਏ ਹਾਂ। ਅਜਾਰੇਦਾਰ ਪੂੰਜੀਵਾਦ ਸਿਰਫ਼ ਆਵਦੇ ਸਮੁੰਦਰੀ ਤੱਟਾਂ ਨੂੰ ਹੀ ਦੂਸ਼ਿਤ ਨਹੀਂ ਕਰਦਾ, ਸਗੋਂ ਇਹ ਦੂਸਰੇ ਮੁਲਕਾਂ ਦੇ ਸਮੁੰਦਰੀ ਤੱਟਾਂ ਨੂੰ ਵੀ ਨਹੀਂ ਬਖਸ਼ਦਾ। 
       ਜਾਪਾਨ ਨੂੰ ਵੀ ਹਵਾ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣੇ ਹੁਣੇ ਟੋਕੀਓ ਦਾ ਨਗਰ ਨਿਗਮ ਅਧਿਕਾਰੀ ਇਥੇ ਪਹੁੰਚਿਆ ਹੈ। ਸੋਸ਼ਲਿਸਟ ਪਾਰਟੀ ਨਾਲ ਸਬੰਧਤ ਯੋਕੋਹਾਮ ਦਾ ਨਗਰ ਨਿਗਮ ਅਧਿਕਾਰੀ ਵੀ ਆਇਆ ਸੀ। ਉਹ ਲਾਲ ਪੂਰਵ ਕਾਰਖਾਨੇ ਨੂੰ ਦੇਖਣ ਗਏ ਸਨ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਵਾਤਾਵਰਣ ਨੂੰ ਦੂਸ਼ਿਤ ਕਰ ਰਹੀ ਗੰਦਗੀ ਨੂੰ ਠਿਕਾਣੇ ਲਾਉਣ ਦਾ ਕੀ ਪ੍ਰਬੰਧ ਸੋਚ ਰਹੇ ਹਨ? ਉਹਨਾਂ ਨੇ ਦੱਸਿਆ ਕਿ ਹਾਲ ਦੀ ਘੜੀ ਤਾਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਵਿਧੀ ਮੌਜੂਦ ਨਹੀਂ ਹੈ। ਖੁਸ਼ਕਿਸਮਤੀ ਨਾਲ ਟੋਕੀਓ ਵਿੱਚ ਅਜੇ ਤੱਕ ਪੁਰਾਣੇ ਅਤੇ ਛੋਟੇ ਕਾਰਖਾਨੇ ਹੀ ਮੌਜੂਦ ਹਨ। ਜਾਪਾਨ ਦੀ ਰਾਜਧਾਨੀ ਵਾਲੇ ਇਸ ਸ਼ਹਿਰ ਵਿੱਚ ਦੂਸ਼ਿਤ ਪਾਣੀ ਵੱਡੀ ਮਾਤਰਾ ਵਿੱਚ ਪੈਦਾ ਨਹੀਂ ਹੁੰਦਾ, ਨਾ ਹੀ ਉਥੇ ਵੱਡੇ ਤੇਲ ਸੋਧ ਕਾਰਖਾਨੇ ਹਨ। ਪਰ ਫਿਰ ਵੀ ਮੋਟਰ ਗੱਡੀਆਂ ਦੇ ਕਾਰਣ ਹਵਾ ਨੂੰ ਪ੍ਰਦੂਸ਼ਿਤ ਕਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਟੋਕੀਓ ਵਾਸੀ ਇਸ ਦੂਸ਼ਿਤ ਵਾਤਾਵਰਣ ਅੱਗੇ ਬੇਵੱਸ ਹਨ। ਉਹਨਾਂ ਦੇ ਨਗਰ ਨਿਗਮ ਅਧਿਕਾਰੀਆਂ ਨੂੰ ਸਾਈਕਲ ਵਾਲੇ ਪੀਕਿੰਗ ਤੋਂ ਈਰਖਾ ਸੀ। ਪ੍ਰੰਤੂ ਉਸ ਨੇ ਵਾਤਾਵਰਣ ਦੀ ਪ੍ਰਸਥਿਤੀ ਲਈ ਕੁੱਝ ਕਰਨ ਦੀ ਅਸਮੱਰਥਾ ਦਿਖਾਈ। ਸਾਰੇ ਅਜਾਰੇਦਾਰ ਪੂੰਜੀਪਤੀ ਚਾਹੁੰਦੇ ਹਨ ਕਿ ਲੋਕ ਕਾਰਾਂ ਖਰੀਦਣ। ਮੁਨਾਫਾ ਕਮਾਉਣ ਲਈ ਉਸ ਨੂੰ ਵੱਡੀ ਮੰਡੀ ਦੀ ਲੋੜ ਹੈ ਅਤੇ ਉਹ ਇਹ ਵੀ ਚਾਹੁੰਦਾ ਹੈ ਕਿ ਲੋਕ ਪੁਰਾਣੀ ਕਾਰ ਦੇ ਬਦਲੇ ਵਿੱਚ ਵੀ ਨਵੀਆਂ ਕਾਰਾਂ ਖਰੀਦਣ।
          ਯੋਕੋਹਾਮਾ ਦੇ ਆਲੇ-ਦੁਆਲੇ ਦੀਆਂ ਪ੍ਰਸਿਥਤੀਆਂ ਇਸ ਤੋਂ ਬੁਰੀ ਹਾਲਤ ਵਿੱਚ ਹਨ। ਸਮੁੰਦਰੀ ਤੱਟਾਂ ਦੇ ਨਜ਼ਦੀਕ ਸਾਰੀਆਂ ਮੱਛੀਆਂ ਮਰ ਚੁੱਕੀਆਂ ਹਨ। ਇਸ ਹਾਲਤ ਵਿੱਚ ਪਹੁੰਚਿਆ ਹੋਇਆ ਵਿਅਕਤੀਵਾਦ ਇੱਕ ਦੂਜੇ ਨੂੰ ਦਰੜ ਕੇ ਅੱਗੇ ਲੰਘਣ ਦਾ ਕਾਰਣ ਬਣਦਾ ਹੈ। ਇਸੇ ਕਾਰਣ ਵਾਤਵਰਣ ਵਿੱਚ ਗੰਦਗੀ ਫੈਲਦੀ ਹੈ। ਸਿਰਫ਼ ਪੂੰਜੀ ਨਿਵੇਸ਼ ਵਿੱਚ ਹੀ ਵਾਧਾ ਹੁੰਦਾ ਹੈ। ਇਸ ਸਮੱਸਿਆ ਦਾ ਹੱਲ ਪੈਸਾ ਖਰਚ ਕੇ ਹੀ ਹੋ ਸਕਦਾ ਹੈ, ਪਰ ਮਾਲਕ ਅਜਿਹਾ ਕਦੇ ਨਹੀਂ ਕਰੂਗਾ। ਇਸ ਤਰ•ਾਂ ਪੂੰਜੀਵਾਦ ਆਪਣੇ ਅੰਤਮ ਪੜਾਅ 'ਤੇ ਪਹੁੰਚ ਕੇ ਵਾਤਾਵਰਣ ਨੂੰ ਤਬਾਹ ਕਰ ਦਿੰਦਾ ਹੈ ਅਤੇ ਗੈਰ-ਮਨੁੱਖੀ ਰੂਪ ਧਾਰਨ ਕਰ ਲੈਂਦਾ ਹੈ। ਦੂਸਰੇ ਪਾਸੇ ਸਮਾਜਵਾਦ ਵਿਅਕਤੀ ਅਤੇ ਭਾਈਚਾਰੇ ਵਿੱਚ ਸਾਂਝਾਂ ਵਾਲਾ ਗੂੜ•ਾ ਰਿਸ਼ਤਾ ਕਾਇਮ ਰੱਖਦਾ ਹੈ।

ਵਿਲੀਅਮ ਹਿੰਟਨ ਨਾਲ ਮੁਲਾਕਾਤ ਦਾ ਇੱਕ ਭਾਗ

No comments:

Post a Comment