Surkh Rekha Sep-Oct 2012
ਨੇੜਿਓਂ ਤੱਕਿਆ ਮਾਓ!
ਸਾਡੀ ਦਿਲਚਸਪੀ ਸਿਰਫ ਇਸ 'ਚ ਹੀ ਨਹੀਂ ਹੁੰਦੀ ਕਿ ਇਨਕਲਾਬੀ ਕਰਦੇ ਕੀ ਹਨ। ਸਗੋਂ ਇਸ 'ਚ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ• ਦੇ ਹਨ ਤੇ ਕਿਹੋ ਜਿਹੇ ਲਗਦੇ ਹਨ। .. ..ਮਨੁੱਖ ਦੀ ਸਮਰੱਥਾ ਦਾ ਕੋਈ ਪਾਰਾਵਾਰ ਨਹੀਂ। ਮਾਰਕਸ ਨੇ ਕਿਹਾ ਸੀ, 'ਅਸੀਂ ( ਪ੍ਰੋਲੇਤਰੀ) ਕੁਝ ਨਹੀਂ ਪਰ ਸਾਨੂੰ ਸਭ ਕੁਝ ਹੋਣਾ ਚਾਹੀਦਾ ਹੈ।' ਹੋਰ ਕਿਸੇ ਤੋਂ ਵੱਧ ਮਾਓ ਨੇ ਇਸ ਨੂੰ ਸਾਬਤ ਕੀਤਾ। ਜਦੋ-ਜਹਿਦ ਦੀਆਂ ਬੇਸ਼ੁਮਾਰ ਗੁੰਝਲਾਂ ਦੇ ਬਾਵਜੂਦ, ਮੁਢਲੇ ਸਾਲਾਂ ਦੇ ਉਹ ਹਾਲਾਤ ਜਿਨ੍ਹਾਂ 'ਚ ਚੀਨੀ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ, ਕਿਸੇ ਤਰਾਂ ਵੀ ਉਨ੍ਹਾਂ ਹਾਲਤਾਂ ਨਾਲੋਂ ਅਲੱਗ ਨਹੀਂ ਸਨ ਜਿਨ੍ਹਾਂ 'ਚ ਭਾਰਤ ਅਤੇ ਏਸ਼ੀਆ ਦੀਆਂ ਖੱਬੇ ਪੱਖੀ ਲਹਿਰਾਂ ਨੇ ਜਨਮ ਲਿਆ । ਪਰ ਜਿਥੇ ਅਸੀਂ ਅਸਫਲ ਰਹੇ ਉਥੇ ਚੀਨੀਆਂ ਨੇ ਜਿੱਤ ਪ੍ਰਾਪਤ ਕੀਤੀ। ਕਮਿਊਨਿਸਟ ਪਾਰਟੀਆਂ ਕਮਿਊਨਿਸਟ ਵਿਅਕਤੀਆਂ ਵਾਂਗ, ਸਿਰਫ ਬਾਹਰੀ ਵਾਤਾਵਰਨ ਦੀ ਉਪਜ ਹੀ ਨਹੀਂ ਹੁੰਦੀਆਂ ਬਲਕਿ ਇਸ 'ਚ ਉਹਨਾਂ ਦੀ ਆਪਣੀ ਅੰਦਰੂਨੀ ਯੋਗਤਾ ਦਾ ਵੀ ਹੱਥ ਹੁੰਦਾ ਹੈ। ਐਡਗਰ ਸਨੋਅ ਨੇ, ਮਾਓ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ, ਆਪਣੀ ਡਾਇਰੀ 'ਚ ਨੋਟ ਕੀਤਾ ਕਿ, 'ਮਾਓ ਅੰਦਰ ਹੋਣੀਆਂੰ ਦਾ ਬਲ ਦਿਸਦਾ ਸੀ ਅਤੇ ਇਹ ਅਨੋਖੀ ਤਰ੍ਹਾਂ ਉਸ ਦੇ ਜਿਉਂਦੇ ਰਹਿਣ ਤੋਂ ਵੀ ਪਰਗਟ ਹੁੰਦਾ ਸੀ। 1970 'ਚ ਉਸਨੇ ਐਡਗਰ ਸਨੋਅ ਨੂੰ ਦੱਸਿਆ ਕਿ ਇਹ ਅਜੀਬ ਹੈ ਕਿ ਅੱਜੇ ਤੱਕ ਮੌਤ ਉਸ ਦੇ ਲਾਗਿਓਂ ਗੁਜਰ ਜਾਂਦੀ ਰਹੀ। ਉਸਦੇ ਦੋ ਭਾਈ ਅਤੇ ਧਰਮ ਦੀ ਭੈਣ ਮਾਰੇ ਜਾ ਚੁੱਕੇ ਸਨ ਅਤੇ ਉਸ ਦੀ ਪਹਿਲੀ ਪਤਨੀ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸਦੇ ਐਨ ਕੋਲ ਖੜ੍ਹਾ ਉਸ ਦਾ ਬਾਡੀਗਾਰਡ ਮਾਰਿਆ ਗਿਆ ਸੀ। ਇਕ ਵਾਰ ਉਹ ਨਾਲ ਖੜ੍ਹੇ ਫੌਜੀ ਦੇ ਖੂਨ ਨਾਲ ਭਿੱਜ ਗਿਆ ਪਰ ਬੰਬ ਨੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੌਤ ਨਾਲ ਉਸ ਦਾ ਕਈ ਵਾਰ ਸਾਹਮਣਾ ਹੋਇਆ ਪਰ ਉਹ ਵਾਲ ਵਾਲ ਬਚਦਾ ਰਿਹਾ।1936 ਦੀਆਂ ਗਰਮੀਆਂ 'ਚ ਪਹਿਲਾ ਪੱਛਮੀ ਬੰਦਾ ਐਡਗਰ ਸਨੋਅ ਘਰੋਗੀ ਜੰਗ ਦੀ ਨਾਕਾਬੰਦੀ 'ਚੋਂ ਲੰਘ ਕੇ ਕਮਿਊਨਿਸਟਾਂ ਦੇ ਆਧਾਰ ਖੇਤਰ 'ਚ ਪਾਓ-ਐਨ ਦੇ ਸਥਾਨ 'ਤੇ ਮਾਓ ਨੂੰ ਮਿਲਿਆ (ਉਸ ਸਮੇਂ ਮਾਓ 43 ਵਰਿਆਂ ਦਾ ਸੀ) ਜਿਥੋਂ ਉਸ ਨੇ ਮਾਓ ਦੇ ਜੀਵਨ ਅਤੇ ਕਮਿਊਨਿਸਟਾਂ ਦੇ ਪ੍ਰਸ਼ਾਸ਼ਨ ਅਧੀਨ, ਕਮਿਊਨਿਜ਼ਮ ਦੇ ਮਨੁੱਖ ਰੂਪ ਨੂੰ ਬਿਆਨ ਕੀਤਾ। ਸਨੋਅ ਨੇ ਲਿਖਿਆ ,''ਆਵੰਦ ਤੋਂ ਜਲਦੀ ਬਾਅਦ ਮੈਂ ਮਾਓ ਨੂੰ ਮਿਲਿਆ, ਲੰਮ-ਸਲੰਮਾ, ਆਮ ਚੀਨੀਆਂ ਨਾਲੋਂ ਲੰਮਾ, ਕੁਝ ਝੁਕਿਆ ਜਿਹਾ, ਸੰਘਣੇ ਕਾਲੇ ਅਤੇ ਲੰਮੇ ਵਾਲਾਂ ਵਾਲਾ ਸਿਰ,ਉਭਰਿਆ ਨੱਕ ਤੇ ਚੇਹਰਾ ..ਅਗਲੀ ਵਾਰ ਮੈਂ ਮਾਓ ਨੂੰ ਹੈਟ ਬਗੈਰ ਤਿਰਕਾਲਾਂ ਸਮੇਂ ਦੋ ਕਿਸਾਨਾਂ ਨਾਲ ਤੁਰੇ ਜਾਂਦੇ ਬੜੇ ਉਤਸ਼ਾਹ ਨਾਲ ਗੱਲਾਂ ਕਰਦੇ ਤੱਕਿਆ। ਹਾਲਾਂ ਕਿ ਨਾਂਨਕਿੰਗ ਸਰਕਾਰ ਨੇ ਉਸ ਦੇ ਸਿਰ ਦੀ 250,000 ਡਾਲਰ ਕੀਮਤ ਰੱਖੀ ਸੀ ਪਰ ਉਹ ਬੜੀ ਬੇ-ਪ੍ਰਵਾਹੀ ਨਾਲ ਹੋਰ ਸੈਰ ਕਰਨ ਵਾਲਿਆਂ ਨਾਲ ਘੁੰਮ ਰਿਹਾ ਸੀ ਅਤੇ ਦੱਸੇ ਜਾਣ 'ਤੇ ਹੀ ਮੈਂ ਉਸ ਨੂੰ ਪਛਾਣ ਸਕਿਆ…..ਮਾਓ ਅੰਦਰ ਹੋਣੀਆਂ ਦਾ ਬਲ ਦਿਸਦਾ ਸੀ।''
''ਮਾਓ ਮੈਨੂੰ ਬਹੁਤ ਜਟਿਲ ਅਤੇ ਦਿਲਚਸਪ ਮਨੁੱਖ ਲੱਗਾ।ਚੀਨੀ ਕਿਸਾਨਾਂ ਵਰਗੀ ਸਾਦਗੀ ਤੇ ਸੁਭਾਵਕਤਾ, ਖੁਸ਼ ਮਿਜ਼ਾਜ਼ ਤੇ ਪੇਂਡੂਆਂ ਵਾਂਗ ਠਹਾਕਾ ਮਾਰ ਕੇ ਹੱਸਣ ਦਾ ਸ਼ੌਕੀਨ। ਉਹ ਖੁਦ 'ਤੇ ਵੀ ਹੱਸ ਸਕਦਾ ਸੀ ਅਤੇ ਲਾਲ ਇਲਾਕਿਆਂ ਦੇ ਨੁਕਸਾਂ 'ਤੇ ਵੀ ਬੱਚਿਆਂ ਵਾਲਾ ਹਾਸਾ ਜੋ ਉਸ ਦੇ ਮਕਸਦ ਉਤੇ ਧੁਰ ਅੰਦਰਲੇ ਵਿਸ਼ਵਾਸ਼ ਨੂੰ ਨਹੀਂ ਸੀ ਹਿਲਾਉਂਦਾ । ਉਹ ਰਹਿਣੀ 'ਚ ਸਾਦਾ ਅਤੇ ਬੋਲਚਾਲ 'ਚ ਸਪਸ਼ਟ ਸੀ.. ..ਮਾਓ ਆਪਣੀ ਪਤਨੀ ਨਾਲ ਦੋ ਕਮਰਿਆਂ, ਜਿਨ੍ਹਾਂ ਦੀਆਂ ਲੇਪ ਲੱਥੀਆਂ ਕੰਧਾਂ ਸਨ ਜੋ ਨਕਸ਼ਿਆਂ ਨਾਲ ਢਕੀਆਂ ਹੋਈਆਂ ਸਨ, ਵਿਚ ਰਹਿੰਦਾ ਸੀ। ਮੱਛਰਦਾਨੀ ਹੀ ਮਾਓ ਦੀ( ਚਾਓ-ਐਨ-ਲਾਈ ਵਾਂਗ) ਵੱਡੀ ਆਯਾਸ਼ੀ ਸੀ।
ਮਾਓ ਹਰੇਕ ਕਿਸਮ ਦੇ ਅਹੰਕਾਰ ਤੋਂ ਮੁਕਤ ਲਗਦਾ ਸੀ ਪਰ ਉਸ ਅੰਦਰ ਸਵੈਮਾਨ ਦਾ ਡੂੰਘਾ ਅਹਿਸਾਸ ਸੀ ਅਤੇ ਉਸ 'ਚੋਂ ਸਾਫ ਝਲਕਦਾ ਸੀ ਕਿ ਲੋੜ ਪੈਣ 'ਤੇ ਉਹ ਬੇਕਿਰਕ ਫੈਸਲੇ ਵੀ ਲੈ ਸਕਦਾ ਸੀ। ਮੈਂ ਉਸ ਨੂੰ ਕਦੇ ਗੁੱਸੇ ਵਿੱਚ ਨਹੀਂ ਤੱਕਿਆ ਪਰ ਹੋਰਨਾਂ ਤੋਂ ਸੁਣਿਆ ਕਿ ਉਹ ਮੌਕੇ ਮੁਤਾਬਕ ਬਹੁਤ ਤਲਖ ਵੀ ਹੋ ਜਾਇਆ ਕਰਦਾ ਸੀ। ਕਿਹਾ ਜਾਂਦਾ ਹੈ ਅਜਿਹੇ ਮੌਕਿਆਂ 'ਤੇ ਉਸਦਾ ਵਿਅੰਗ ਜਾਨ ਕੱਢ ਲੈਂਦਾ ਸੀ। 60 ਵਿਆਂ 'ਚ ਮਹਾਨ ਬਹਿਸ ਦੌਰਾਨ ਸਮਕਾਲੀ ਸਿਆਸਤ ਦੇ ਵਿਦਿਆਰਥੀਆਂ ਨੇ ਇਹ ਨਿੱਜੀ ਤਜਰਬੇ 'ਚ ਦੇਖਿਆ ਕਿ ਮਾਓ ਨੇ ਖਰੁਸਚੋਵ ਤੇ ਉੁਸਦੇ ਜੋਟੀਦਾਰਾਂ ਤੇ 'ਚੂਹਿਆਂ ਵਰਗੇ' ਕਾਇਰਾਂ ਦਾ ਠੱਪਾ ਲਾਇਆ ਅਤੇ ਉਨ੍ਹਾਂ ਨੂੰ ਸਿਆਸੀ ਘੋਲ ਲਈ ਵੰਗਾਰਿਆ ।
'ਜੇ ਤੁਹਾਡੇ 'ਚ ਭੋਰਾ ਭਰ ਵੀ ਮਰਦਾਊਪੁਣਾ ਹੈ ਤਾਂ ਸਾਡੇ ਲੇਖ ਛਾਪੋ, ਜਿਵਂੇ ਅਸੀਂ ਤਹਾਡੇ ਅਨਮੋਲ ਬਚਨ ਪੂਰੇ ਦੇ ਪੂਰੇ ਲੇਖ ਛਾਪੇ ਹਨ, ਤਾਂ ਕਿ ਤੁਹਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਨੇ ਕੁ ਗਲਤ ਹਾਂ।' ਪਰ ਸੋਧਵਾਦੀਆਂ ਨੇ ਇਸ ਵੰਗਾਰ ਨੂੰ ਕਦੇ ਕਬੂਲ ਨਾ ਕੀਤਾ।
ਮਾਓ ਇਕ ਸਰਬ-ਪੱਖੀ ਪਾਠਕ ਸੀ..ਇਕ ਵਾਰ ਜਦ ਮੈਂ ਰਾਤ ਸਮੇਂ ਕਮਿਊਨਿਸਟ ਇਤਿਹਾਸ ਬਾਰੇ ਉਸਦੀ ਇੰਟਰਵਿਊ ਲੈ ਰਿਹਾ ਸੀ ਤਾਂ ਇਕ ਮੁਲਾਕਾਤੀ ਉਸ ਲਈ ਫਲਸਫੇ ਦੀਆਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਲਿਆਇਆ ਤਾਂ ਮਾਓ ਨੇ ਮੈਨੂੰ ਮੁਲਾਕਾਤ ਅੱਗੇ ਪਾਉਣ ਲਈ ਕਿਹਾ। ਤਿੰਨ ਚਾਰ ਰਾਤਾਂ 'ਚ ਬਹੁਤ ਤੀਬਰਤਾ ਨਾਲ ਉਸ ਨੇ ਇਹ ਸਾਰੀਆਂ ਕਿਤਾਬਾਂ ਪੜ੍ਹ ਮਾਰੀਆਂ। ਉਸ ਸਮੇਂ ਉਹ ਹੋਰ ਸਾਰਾ ਕੁੱਝ ਭੁੱਲ ਗਿਆ ਲਗਦਾ ਸੀ।
ਮਾਓ ਦਿਨ 'ਚ 13-14 ਘੰਟੇ ਕੰੰਮ ਕਰਦਾ ਸੀ ਅਤੇ ਤਕਰੀਬਨ ਰਾਤ ਨੂੰ 2-3 ਵਜੇ ਸੌਂਦਾ ਸੀ। ਉਸ ਦਾ ਜਿਸਮ ਫੌਲਾਦੀ ਲਗਦਾ ਸੀ।
'ਮਾਓ 'ਚ ਜਜ਼ਬੇ ਦੀ ਗਹਿਰਾਈ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਮੈਨੂੰ ਯਾਦ ਹੈ ਇਕ ਦੋ ਵਾਰ ਜਦ ਉਹ ਸ਼ਹੀਦ ਕਾਮਰੇਡਾਂ ਬਾਰੇ ਬੋਲ ਰਿਹਾ ਸੀ…….. .. ਜਾਂ ਆਪਣੇ ਬਚਪਨ ਦੀਆਂ ਉਹ ਘਟਨਾਵਾਂ ਯਾਦ ਆਉਣ 'ਤੇ ਜਦ ਹੁਨਾਨ 'ਚ ਕਾਲ ਸਮੇਂ ਮੰਗ ਰਹੇ ਭੁੱਖੇ ਕਿਸਾਨਾਂ ਨੂੰ ਉਸ ਦੀ ਮੌਜੂਦਗੀ 'ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ-ਤਾਂ ਉਸ ਦੀਆਂ ਅਖਾਂ ਭਰ ਆਈਆਂ ਸਨ। ਇਕ ਫੌਜੀ ਨੇ ਮੈਨੂੰ ਦਸਿਆ ਕਿ Àਸ ਨੇ ਮਾਓ ਨੂੰ ਮੋਰਚੇ ਤੇ ਆਪਣਾ ਕੋਟ ਇਕ ਜਖਮੀ ਨੂੰ ਦਿੰਦਿਆਂ ਵੇਖਿਆ। ਉਹਨਾਂ ਨੇ ਦਸਿਆ ਕਿ ਇਹ ਪਤਾ ਲੱਗਣ 'ਤੇ ਕਿ ਫੌਜੀਆਂ ਪਾਸ ਜੁੱਤੀਆਂ ਨਹੀਂ ਹਨ ਤਾਂ ਮਾਓ ਨੇ ਵੀ ਜੁੱਤੀ ਪਾਉਣ ਤੋਂ ਇਨਕਾਰ ਕਰ ਦਿੱਤਾ।'
ਚੈਪਲਿਨ ਲਿਖਦਾ ਹੈ ,'ਚਾਓ-ਐਨ-ਲਾਈ ਨੇ ਮਾਓ ਜ਼ੇ ਤੁੰਗ ਦੀ ਪੀਕਿੰਗ 'ਚ ਜੇਤੂ ਆਵੰਦ ਦੀ ਬਹੁਤ ਜਜ਼ਬਾਤੀ ਕਹਾਣੀ ਸਾਨੂੰ ਸੁਣਾਈ । ਲਖੂਖਾਂ ਚੀਨੀ ਉਸ ਦੇ ਸੁਆਗਤ ਲਈ ਮੌਜੂਦ ਸਨ। ਲੰਬੇ ਚੌੜੇ ਮੈਦਾਨ ਦੇ ਸਿਰੇ 'ਤੇ 15 ਫੁੱਟ ਉਚੀ ਸਟੇਜ ਬਣਾਈ ਗਈ ਸੀ ਅਤੇ ਮਗਰਦੀ ਚੜ੍ਹਦਿਆਂ ਜਿਉਂ ਹੀ ਉਸ ਦਾ ਸਿਰ ਨਜਰੀਂ ਪਿਆ ਤਾਂ ਲਖੂਖਾਂ ਗਲੇ ਉਸ ਦੇ ਸੁਆਗਤ 'ਚ ਬੋਲ ਉਠੇ ਅਤੇ ਜਿਉਂ ਜਿਉਂ ਉਹ ਹੋਰ ਨਜਰ ਆਉਂਦਾ ਗਿਆ ਇਹ ਗੂੰਜ ਹੋਰ ਵਧਦੀ ਗਈ ਅਤੇ ਮਾਓ ਜ਼ੇ ਤੁੰਗ , ਚੀਨ ਦੇ ਜੇਤੂ ਨੇ ਇਹ ਜਨ-ਸਮੂਹ ਦਾ ਠਾਠਾਂ ਮਾਰਦਾ ਵਿਸ਼ਾਲ ਸਾਗਰ ਵੇਖਿਆ, ਪਲ ਦੀ ਪਲ ਖ਼ੜ੍ਹਾ ਰਿਹਾ ਅਤੇ ਫਿਰ ਅਚਾਨਕ ਆਪਣੇ ਚੇਹਰੇ ਨੂੰ ਹੱਥਾਂ ਨਾਲ ਢੱਕ ਲਿਆ ਅਤੇ ਰੋ ਪਿਆ।'
(ਸਵੈ-ਜੀਵਨੀ-ਚਾਰਲੀ ਚੈਪਲਿਨ)
ਜਿਵੇਂ ਮਾਓ ਨੇ ਆਪਣੇ ਆਪ ਨੂੰ ਕਿਹਾ ਹੋਵੇ, ਸਾਨੂੰ ਲੋਕਾਂ ਨਾਲ ਕਦੇ ਵੀ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ 'ਚ ਆਸਾਂ ਭਰੀਆਂ ਹਨ। ਉਹਨਾਂ ਸਾਡੇ 'ਚ ਤਕੜਾ ਵਿਸ਼ਵਾਸ ਪਾਲਿਆ ਹੈ। ਉਸ ਵਿਸ਼ਵਾਸ਼ ਨਾਲ ਸਾਨੂੰ ਅਖੀਰੀ ਦਮ ਤਕ ਵਫਾ ਨਿਭਾਉਣੀ ਚਾਰੀਦੀ ਹੈ।
1938 'ਚ ਕਨੇਡਾ ਦਾ ਮਸ਼ਹੂਰ ਡਾਕਟਰ ਤੇ ਸਰਜਨ ਨਾਰਮਨ ਬੈਥੀਊਨ ਚੀਨ ਗਿਆ ਜਿਥੇ ਉਹ ਆਖਰੀ ਦਮ ਤੱਕ ਚੀਨੀ ਲੋਕਾਂ ਨਾਲ ਮੁਕਤੀ ਲਈ ਜੂਝਿਆ। ਮਾਓ ਨਾਲ ਉਸ ਦੀ ਮੁਲਾਕਾਤ ਯੇਨਾਨ ਦੀ ਇਕ ਹਨੇਰੀ ਗਲੀ 'ਚ ਸਧਾਰਨ ਘਰ 'ਚ ਹੋਈ। ਆਪਣੀ ਡਾਇਰੀ ਵਿਚ ਉਹ ਲਿਖਦਾ ਹੈ .'ਜਿਉਂ ਹੀ ਮੈਂ ਖਾਲੀ ਕਮਰੇ 'ਚ ਮਾਓ ਦੇ ਸਾਹਮਣੇ ਬੈਠਾ ਉਸ ਦੇ ਤਹੱਮਲ ਭਰੇ ਬੋਲ ਸੁਣ ਰਿਹਾ ਸੀ ਤਾਂ ਮੈਂ ਲੰਮੇ ਕੂਚ ਦੇ ਜਮਾਨੇ 'ਚ ਪਹੁੰਚ ਗਿਆ ਜਦ ਮਾਓ ਅਤੇ ਛੂਹ ਤੇਹ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਦੱਖਣ ਵੱਲੋਂ 6000 ਹਜਾਰ ਮੀਲ ਲੰਮਾ ਸਫਰ ਤਹਿ ਕੀਤਾ। .. …..ਮੈਨੂੰ ਹੁਣ ਸਮਝ ਆਉਂਂਦੀ ਹੈ ਕਿ ਮਾਓ ਹਰ ਮਿਲਣ ਵਾਲੇ ਨੂੰ ਇਸ ਤਰ੍ਹਾਂ ਕਿਉਂ ਪਰਭਾਵਤ ਕਰ ਲੈਂਦਾ ਹੈ। ਇਹ ਬੰਦਾ ਤਾਂ ਦਿਓ ਹੈ। ਇਹ ਸਾਡੀ ਦੁਨੀਆਂ ਦੇ ਮਹਾਨ ਮਨੁੱਖਾਂ ਵਿਚੋਂ ਇੱਕ ਹੈ। '
ਜਨਵਰੀ 1971 'ਚ ਮਾਓ ਨਾਲ ਆਪਣੀ ਆਖਰੀ ਮੁਲਾਕਾਤ ਤੋਂ ਐਡਗਰ ਸਨੋਅ ਨੇ ਹਾਨ ਸੁਈਨ ਨੂੰ ਦੱਸਿਆ, 'ਉਹ ਬੰਦਾ !….. ..ਉਹ ਤਾਂ ਸਮੁੰਦਰ ਹੈ। ' (ਫਰੰਟੀਅਰ)
ਉੱਚ ਪੱਧਰੇ ਚੀਨੀ ਆਗੂਆਂ ਦੀ ਰਹਾਇਸ਼ ਦੀ ਰਾਖੀ ਲਈ ਜੁੰਮੇਵਾਰ 'ਮਹਿਲ ਰਾਖਿਆਂ' ਨੇ ਚੇਅਰਮੈਨ ਮਾਓ ਜੇ ਤੁੰਗ ਦੀ ਜਾਤੀ ਜ਼ਿੰਦਗੀ ਤੇ ਉਸ ਦੇ ਅੰਤਲੇ ਦਿਨਾਂ ਬਾਰੇ ਇਕ ਤਸਵੀਰ ਪੇਸ਼ ਕੀਤੀ ਹੈ।
ਸਿਪਾਹੀਆਂ ਨੂੰ ਯਾਦ ਆਇਆ ਕਿ ਚੈਆਰਮੈਨ ਮਾਓ ਅਕਸਰ ਹੀ ਉਹ ਤੋਹਫੇ ਰਾਖਿਆਂ ਨੂੰ ਦੇ ਦਿੰਦਾ ਸੀ ਜਿਹੜੇ ਉਸ ਨੂੰ ਬਦੇਸ਼ੀ ਯਾਤਰੀਆਂ ਤੇ ਚੀਨੀ ਲੋਕਾਂ ਵੱਲੋਂ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਆਪਣੀ ਬਿਮਾਰੀ ਸਮੇਂ, ਮਾਓ ਨੇ ਜਿਦ ਕੀਤੀ ਕਿ ਅੰਬ ਤੇ ਖਰਬੂਜੇ ਜੋ ਉਸ ਨੂੰ ਦਿਤੇ ਜਾਂਦੇ ਸਨ, ਰਾਖਿਆਂ ਨੂੰ ਵੀ ਭੇਜੇ ਜਾਣੇ ਚਾਹੀਦੇ ਹਨ।
ਉਨ੍ਹਾਂ ਨੇ ਨੋਟ ਕੀਤਾ ਕਿ ਜਿਹੜੇ ਘਰ ਵਿਚ ਉਹ ਰਹਿੰਦਾ ਸੀ, ਉਹ ਪੁਰਾਣਾ ਸੀ, ਪਰ ਚੀਨੀ ਆਗੂ ਨੇ ਇਸ ਦੀ ਮੁਰੰਮਤ ਕਰਨ ਦੀਆਂ ਸਾਰੀਆਂ ਤਜਵੀਜਾਂ ਨੂੰ ਠਕਰਾ ਦਿੱਤਾ ਸੀ। ਉਸ ਦੀਆਂ ਕਮੀਜ਼ਾਂ , ਕੰਬਲ , ਤੇ ਜੁੱਤੀਆਂ ਕਈ ਸਾਲਾਂ ਦੀ ਵਰਤੋਂ ਕਾਰਨ ਪਤਲੀਆਂ ਪੈ ਚੁੱਕੀਆਂ ਸਨ, ਪਰ ਉਸਨੇ ਇਨ੍ਹਾਂ ਨੂੰ ਬਦਲਣੋਂ ਇਨਕਾਰ ਕਰ ਰੱਖਿਆ ਸੀ।
1958 ਵਿਚ ਮਾਓ ਦੀ ਅਸਫਲ 'ਅਗਾਂਹ ਵੱਲ ਨੂੰ ਮਹਾਨ ਛਾਲ' ਪਿੱਛੋਂ ਚੀਨ ਵਿਚ ਆਰਥਕ ਸੰਕਟ ਦੇ ਸਾਲਾਂ ਦੌਰਾਨ, ਉਸਨੇ ਖੁਦ ਮਾਸ ਖਾਣਾ ਤੇ ਚਾਹ ਪੀਣੀ ਬੰਦ ਕਰ ਦਿੱਤੀ ।
ਮਾਓ ਜਿਹੜਾ ਇੱਕ ਅਧਿਆਪਕ ਦੇ ਦੌਰ ਤੇ ਮਾਣ ਮਹਿਸੂਸ ਕਰਦਾ ਸੀ, ਰਾਖਿਆਂ ਨੂੰ ਇਤਿਹਾਸ, ਫਲਸਫੇ , ਕੁਦਰਤੀ ਵਗਿਆਨ, ਜਮਾਤੀ ਜੱਦੋ ਜਦਿ ਤੇ ਪਾਰਟੀ ਦੀਆਂ ਨੀਤੀਆਂ ਬਾਰੇ ਵੀ ਲੈਕਚਰ ਦਿੰਦਾ ਸੀ। ਇੱਥੋਂ ਤਕ ਕਿ ਉਹ ਉਹਨਾਂ ਦੇ ਘਰ ਦੇ ਕੰਮ ਨੂੰ ਦਰੁਸਤ ਕਰਾਉਂਦਾ ਸੀ ਤੇ ਉਨ੍ਹਾਂ ਨੂੰ ਸ਼ਬਦ ਕੋਸ਼ ਦੀ ਵਰਤੋਂ ਕਰਨੀ ਸਿਖਾਉਂਦਾ ਸੀ।
ਰਾਖਿਆਂ ਨੇ ਕਿਹਾ ਕਿ 1966-69 ਦੇ ਸਭਿਆਚਾਰਕ ਇਨਕਲਾਬ ਦੌਰਾਨ ਉਹ ਜਨਤਕ ਅਲੋਚਨਾ ਵਾਲੇ ਕੰਧ ਪੋਸਟਰਾਂ ਨੂੰ ਵੀ ਪੜ•ਦਾ ਤੇ ਸਿਪਾਹੀਆਂ ਨੂੰ ਇਸ ਗੱਲ ਦੀ ਸਪਸ਼ਟ ਸਮਝ ਦਿੰਦਾ ਕਿ ਭਵਿਖ ਵਿਚ ਅਜਿਹੇ ਹੋਰ ਜਿਆਦਾ ਇਨਕਲਾਬਾਂ ਦੀ ਲੋੜ ਪਵੇਗੀ।
+ + + + + +
ਮਾਓ ਦਾ ਅਰਦਲੀ, ਚਾਈ ਚੂ-ਸੁਨ, ਦਸਦਾ ਹੈ ਕਿ ਕਿਵੇਂ ਮਾਓ ਨੇ 1938 'ਚ ਆਪਣਾ ਲੇਖ 'ਲਮਕਵਾਂ ਯੁੱਧ ਬਾਰੇ ' ਲਿਖਿਆ । ਪਹਿਲੇ ਦੋ ਦਿਨ ਮਾਓ ਬਿਲਕੁਲ ਨਾ ਸੁੱਤਾ, ਖਾਣਾ ਖਾਣ ਤਕ ਭੁੱਲ ਗਿਆ, ਘੜੀ ਮੁੜੀ ਆਪਣੇ ਚੇਹਰੇ ਨੂੰ ਸਿਲ੍ਹ•ੇ ਚੌਲੀਏ ਨਾਲ ਪੂੰਝਦਾ ਰਿਹਾ। ਪੰਜਵੇਂ ਦਿਨ ਉਹ ਲਿੱਸਾ ਲਗ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਲਾਲੀ ਨਾਲ ਭਖ ਰਹੀਆਂ ਸਨ, ਪਰ ਫਿਰ ਵੀ ਉਹ ਲਗਾਤਾਰ ਲਿਖਦਾ ਰਿਹਾ। ਸੱਤਵਂੈ ਦਿਨ ਉਹ ਇਤਨਾ ਮਗਨ ਹੋ ਗਿਆ ਕਿ ਉਸ ਨੂੰ ਪਤਾ ਹੀ ਨਾ ਲੱਗਾ ਕਦ ਉਸਦੇ ਕਪੜੇ ਦੇ ਬੂਟਾਂ 'ਚ ਕੋਲਿਆਂ ਦੀ ਅੱਗ ਸੁਰਾਖ ਕਰਕੇ ਉਸ ਦੀਆਂ ਤਲੀਆਂ ਨੂੰ ਲੂਹਣ ਲੱਗ ਪਈ। ਨੌਵੇਂ ਦਿਨ ਉਸ ਨੇ ਲੇਖ ਪੂਰਾ ਕੀਤਾ। -੦-
—(ਮਾਰਨਿੰਗ ਡੀਲੂਯ-ਹਾਨ ਸੁਈਨ)
No comments:
Post a Comment