Surkh Rekha Sep-Oct 2012
ਯੂਰਪ 'ਚ ਤਿੜਕ ਰਹੀ ਸਮਾਜਕ ਸ਼ਾਂਤੀ:
ਗਰੀਸ 'ਚ ਜਨਤਕ ਰੋਹ ਦਾ ਤਿੱਖਾ ਮੋੜ
ਗਰੀਸ ਦੇ ਲੋਕ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵਾਰ ਫੇਰ ਸੜਕਾਂ 'ਤੇ ਆ ਨਿਕਲੇ ਹਨ। ਕੌਮਾਂਤਰੀ ਮੁਦਰਾ ਫੰਡ ਵੱਲੋਂ ਕਰਜ਼ੇ ਦੀ ਇੱਕ ਹੋਰ ਖੇਪ ਦੇਣ ਖਾਤਰ ਮੜ੍ਹੀਆਂ ਸ਼ਰਤਾਂ ਤਹਿਤ ਮੁਲਕ ਦੀ ਸਰਕਾਰ ਵੱਲੋਂ ਟੈਕਸਾਂ ਵਿੱਚ ਭਾਰੀ ਵਾਧੇ ਅਤੇ ਉਜਰਤਾਂ, ਤਨਖਾਹਾਂ, ਪੈਨਸ਼ਨਾਂ ਅਤੇ ਹੋਰ ਅਨੇਕਾਂ ਜਨਤਕ ਸਹੂਲਤਾਂ ਵਿੱਚ ਐਲਾਨ ਕੀਤੀਆਂ ਵੱਡੀਆਂ ਕਟੌਤੀਆਂ ਦੇ ਜੁਆਬ ਵਿੱਚ 26 ਸਤੰਬਰ ਨੂੰ 50 ਹਜ਼ਾਰ ਤੋਂ ਉਪਰ ਮਜ਼ਦੂਰਾਂ, ਕਾਮਿਆਂ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਹੜਤਾਲਾਂ ਕਰਕੇ ਰਾਜਧਾਨੀ ਏਥਨਜ਼ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਲੋਕਾਂ ਨੇ ਪੁਲਸ ਵੱਲੋਂ ਵਰ੍ਹਾਏ ਅੱਥਰੂ ਗੈਸ ਦੇ ਗੋਲਿਆਂ ਦਾ ਜੁਆਬ ਪੱਥਰਾਂ, ਪੈਟਰੋਲ ਬੰਬਾਂ ਅਤੇ ਬੋਤਲਾਂ ਵਰ੍ਹਾ ਵਰ੍ਹਾ ਕੇ ਦਿੱਤਾ। ਲੋਕ ਨਾਹਰੇ ਗੂੰਜਾ ਰਹੇ ਸਨ, ''ਯੂਰਪੀਅਨ ਯੂਨੀਅਨ, ਮੁਦਰਾ ਫੰਡ ਮੁਰਦਾਬਾਦ!'' ''ਤਿੱਕੜੀ ਦਫਾ ਹੋਵੇ!'', ''ਅਸੀਂ ਇਹਦੀ ਗੁਲਾਮੀ ਨਹੀਂ ਝੱਲਣੀ।''
ਯੂਰਪ ਦੇ ਬਾਕੀ ਦੇਸ਼ਾਂ ਵਾਂਗ ਹੀ ਗਰੀਸ ਵੀ ਘੋਰ ਆਰਥਿਕ ਸੰਕਟ ਦੀ ਲਪੇਟ ਵਿੱਚ ਆਇਆ ਹੋਇਆ ਹੈ। ਮੰਦਵਾੜੇ ਤੋਂ ਬਾਅਦ ਇਸ ਦੀ ਅਰਥ-ਵਿਵਸਥਾ 20% ਤੱਕ ਸੁੰਗੜ ਗਈ ਹੈ। ਸਿੱਟੇ ਵਜੋਂ ਇਸ ਨੂੰ ਕੌਮਾਂਤਰੀ ਮੁਦਰਾ ਫੰਡ ਤੋਂ ਵਾਰ ਵਾਰ ਕਰਜ਼ੇ ਲੈਣੇ ਪੈ ਰਹੇ ਹਨ ਅਤੇ ਫੰਡ ਦੀਆਂ ਸ਼ਰਤਾਂ ਤਹਿਤ ਵਾਰ ਵਾਰ ਜਨਤਕ ਸਹੂਲਤਾਂ 'ਤੇ ਕੱਟ ਲਾਉਣੇ ਪੈ ਰਹੇ ਹਨ। ਇਸ ਸਾਲ ਦੇ ਸ਼ੁਰੂ ਹੁੰਦਿਆਂ ਗਰੀਸ ਦੀ ਸਰਕਾਰ ਨੇ 3.07% ਬਿਲੀਅਨ ਯੂਰੋ ਦੀਆਂ ਜਨਤਕ ਕਟੌਤੀਆਂ ਕੀਤੀਆਂ ਸਨ। ਪਰ ਕੌਮਾਂਤਰੀ ਮੁਦਰਾ ਫੰਡ ਦੀ 4.58% ਬਿਲੀਅਨ ਯੂਰੋ ਦੀ ਮੰਗ ਤੋਂ ਇਹ ਕਾਫੀ ਘੱਟ ਹਨ। ਦੇਸ਼ ਦੇ ਲੋਕ ਪਹਿਲਾਂ ਹੀ ਸਿਰੇ ਦੇ ਦਮ-ਘੋਟੂ ਮਾਹੌਲ ਵਿੱਚ ਰਹਿ ਰਹੇ ਹਨ। ਗਰੀਸ ਦੀ ਸਰਕਾਰ ਤਾਂ ਵਿਸਫੋਟਕ ਸਮਾਜਿਕ ਮਾਹੌਲ ਦੇ ਮੱਦੇਨਜ਼ਰ ਕਟੌਤੀਆਂ ਲਾਗੂ ਕਰਨ ਦੀ ਸਮਾਂ-ਸੀਮਾਂ ਦੋ ਸਾਲ ਤੋਂ ਵਧਾ ਕੇ 4 ਸਾਲ ਕਰਨ ਦੀ ਇਜਾਜ਼ਤ ਲੈਣ ਬਾਰੇ ਸੋਚ-ਵਿਚਾਰ ਕਰ ਰਹੀ ਸੀ। ਪਰ ਮੁਦਰਾ ਫੰਡ ਦੀਆਂ ਕਰੜੀਆਂ ਹਦਾਇਤਾਂ ਮੂਹਰੇ ਗੋਡੇ ਟੇਕ ਕੇ ਇਸਨੇ ਵੱਡੀਆਂ ਭਾਰੀ ਕਟੌਤੀਆਂ ਦਾ ਇੱਕ ਨਵਾਂ ਲੱਦਾ ਲੋਕਾਂ 'ਤੇ ਲੱਦ ਦਿੱਤਾ। ਸਿੱਟੇ ਵਜੋਂ ਮਾਹੌਲ ਫਿਰ ਉਤੇਜਤ ਹੋ ਉੱਠਿਆ। ਜਨਤਕ ਰੋਹ ਪਿਛਲੇ ਸਾਲ ਦੋ ਸਾਲਾਂ ਦੇ ਰਿਕਾਰਡ ਮਾਤ ਪਾ ਗਿਆ। ਮਈ 11 ਦੇ ਪ੍ਰਦਰਸ਼ਨਾਂ ਤੋਂ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਸੀ ਅਤੇ 2010 ਤੋਂ ਸ਼ੁਰੂ ਹੋਏ ਵੱਡੇ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ। ਇਸ ਵਿੱਚ ਏਅਰਪੋਰਟਾਂ ਅਤੇ ਬੰਦਰਗਾਹਾਂ ਦੇ ਕਾਮਿਆਂ ਸਮੇਤ ਵੱਖ ਵੱਖ ਖੇਤਰਾਂ ਦੇ ਮਜ਼ਦੂਰ ਅਤੇ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਔਰਤਾਂ ਕੰਨ ਪਾੜਵੀਆਂ ਆਵਾਜ਼ਾਂ ਗੁੰਜਾ ਰਹੀਆਂ ਸਨ, ''ਹਜ਼ਾਰ-ਹਜ਼ਾਰ ਯੂਰੋ ਨਾਲ ਅਸੀਂ ਗੁਜਾਰੇ ਕਿਵੇਂ ਕਰੀਏ! ਆਪਣੇ ਬੱਚਿਆਂ ਨੂੰ ਕਿਵੇਂ ਪਾਲੀਏ!''
ਮੌਜੂਦਾ ਹੜਤਾਲਾਂ ਦਾ ਸੱਦਾ ਦੇਸ਼ ਦੀਆਂ ਦੋ ਵੱਡੀਆਂ ਯੂਨੀਅਨਾਂ ਵੱਲੋਂ ਦਿੱਤਾ ਗਿਆ ਸੀ, ਜਿਹੜੀਆਂ ਦੇਸ਼ ਦੀ 40 ਲੱਖ ਦੀ ਕੁੱਲ ਕਾਮਾ ਸ਼ਕਤੀ ਦੇ ਅੱਧ ਦੀ ਨੁਮਾਇੰਦਗੀ ਕਰਦੀਆਂ ਹਨ। ਇੱਕ ਯੂਨੀਅਨ ਆਗੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ, ''ਕੱਲ੍ਹ ਸਪੇਨ ਦੇ ਲੋਕ ਸੜਕਾਂ 'ਤੇ ਸਨ, ਅੱਜ ਅਸੀਂ ਹਾਂ, ਕੱਲ੍ਹ ਨੂੰ ਇਟਾਲੀਅਨ ਹੋਣਗੇ ਅਤੇ ਫਿਰ ਪੂਰੇ ਯੂਰਪ ਦੇ ਲੋਕ...।'' ਪਿਛਲੇ ਮਹੀਨਿਆਂ ਦੌਰਾਨ ਹੋਈਆਂ ਆਮ ਚੋਣਾਂ ਦੌਰਾਨ ਨਵੀਂ ਹੋਂਦ ਵਿੱਚ ਆਈ ਸਰਕਾਰ ਲਈ ਇਹ ਪਹਿਲਾਂ ਟੈਸਟ ਹੈ, ਮੌਜੂਦਾ ਪ੍ਰਧਾਨ ਮੰਤਰੀ ਐਨਟੋਮਸ ਸੋਮਾਰਸ ਇਸ ਸਮਾਜਿਕ ਹਲਚਲ ਅੱਗੇ ਖੜ੍ਹ ਸਕੇਗਾ ਕਿ ਨਹੀਂ, ਅਤੇ ਇਸ ਹਾਲਤ ਦੇ ਹੁੰਦਿਆਂ ਗਰੀਸ ਯੂਰਪੀਅਨ ਯੂਨੀਅਨ ਵਿੱਚ ਰਹਿ ਸਕੇਗਾ ਕਿ ਨਹੀਂ, ਜਾਂ ਇਸ ਤੋਂ ਵੀ ਅਗਾਂਹ ਯੂਰਪੀਅਨ ਯੂਨੀਅਨ ਅਤੇ ਯੂਰੋ ਵੀ ਕਾਇਮ ਰਹਿ ਸਕਣਗੇ ਕਿ ਨਹੀਂ। ਇਹਨਾਂ ਸੁਆਲਾਂ ਦੇ ਜੁਆਬ ਲਈ ਅਜੇ ਕੁਝ ਸਮਾਂ ਉਡੀਕ ਕਰਨੀ ਪੈਣੀ ਹੈ। -੦-
-----------------------------
ਸੁਰਖ਼ ਰੇਖਾ ਵਾਸਤੇ ਸਹਾਇਤਾ
-ਤਰਲੋਕ ਸਿੰਘ ਹਿੰਮਤਪੁਰਾ, ਬੇਟਿਆਂ ਦੀ ਸ਼ਾਦੀ ਮੌਕੇ 1100
-ਅਵਤਾਰ ਕੌਰ ਲੁਧਿਆਣਾ 3000
-ਮਾ: ਚਰਨਜੀਤ ਸਿੰਘ ਫੱਲੇਵਾਲ ਸੇਵਾ ਮੁਕਤੀ 'ਤੇ 500
-ਲਖਵਿੰਦਰ ਸਿੰਘ ਦਿਆਲਪੁਰਾ 500
-ਕੁਲਵਿੰਦਰ ਸਿੰਘ ਕੋਠਾਗੁਰੂ 500
-ਰਣਧੀਰ ਸਿੰਘ ਮਲੂਕਾ ਵੱਲੋਂ
ਮਨਪ੍ਰੀਤ ਅਤੇ ਹਰਮਨ ਦੀ ਮੰਗਣੀ 'ਤੇ 500
-ਸੁਰਿੰਦਰ ਸਿੰਘ ਮੋਗਾ, ਸੇਵਾ ਮੁਕਤੀ 'ਤੇ 500
-ਇੱਕ ਪਾਠਕ ਡੱਬਵਾਲੀ ਤੋਂ 500
-ਗੁਰਦਿੱਤ ਸਿੰਘ 100
-ਦੇਸ ਰਾਜ ਲੋਹਗੜ੍ਹ ਆਪਣੀ ਰਿਟਾਇਰਮੈਂਟ 'ਤੇ 500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ)

No comments:
Post a Comment