Wednesday, October 10, 2012

ਸੁਰਖ਼ ਰੇਖਾ ਸਤੰਬਰ-ਅਕਤੂਬਰ 2012


ਸੁਰਖ਼ ਰੇਖਾ ਸਤੰਬਰ-ਅਕਤੂਬਰ 2012 ਤਤਕਰਾ

ਸੁਰਖ਼ ਰੇਖਾ ਸਤੰਬਰ-ਅਕਤੂਬਰ 2012






Friday, October 5, 2012

ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗ-ਮੰਚ ਦਿਵਸ ਪੰਜਾਬੀ ਰੰਗ-ਮੰਚ ਇਤਿਹਾਸ ਦੀ ਨਿਵੇਕਲੀ ਘਟਨਾ Surkh Rekha Sep-Oct 2012


ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗ-ਮੰਚ ਦਿਵਸ

ਪੰਜਾਬੀ ਰੰਗ-ਮੰਚ ਇਤਿਹਾਸ ਦੀ ਨਿਵੇਕਲੀ ਘਟਨਾ
—ਜਸਪਾਲ ਜੱਸੀ
ਜਿਵੇਂ ਆਸ ਸੀ, ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਤ 27 ਸਤੰਬਰ 2012 ਦਾ ਪਹਿਲਾ 'ਇਨਕਲਾਬੀ ਰੰਗ-ਮੰਚ ਦਿਹਾੜਾ' ਪੰਜਾਬੀ ਰੰਗ-ਮੰਚ ਦੇ ਇਤਿਹਾਸ ਦੀ ਨਿਵੇਕਲੀ ਅਤੇ ਯਾਦਗਾਰੀ ਘਟਨਾ ਹੋ ਨਿੱਬੜਿਆ ਹੈ। ਲੋਕ-ਪੱਖੀ ਰੰਗ-ਮੰਚ ਕਲਾਕਾਰਾਂ ਅਤੇ ਸੰਗਰਾਮੀ ਲੋਕਾਂ ਦੀ ਸਾਂਝ ਦੇ ਇਸ ਨਿਰਾਲੇ ਮੇਲੇ ਨੇ ਹਜ਼ਾਰਾਂ ਮਨਾਂ 'ਤੇ ਨਾ ਮਿਟਣ ਵਾਲੀ ਛਾਪ ਛੱਡ ਦਿੱਤੀ ਹੈ। ਚੰਡੀਗੜ੍ਹ ਦੇ 23 ਸੈਕਟਰ ਵਿੱਚ ਬਾਲ-ਭਵਨ ਦਾ ਪੰਡਾਲ, ਗੁਰਸ਼ਰਨ ਸਿੰਘ ਨੂੰ ਇਨਕਲਾਬੀ ਸਲਾਮ ਭੇਟ ਕਰਨ ਲਈ, ਉਮਡ ਕੇ ਆਏ ਲੋਕਾਂ ਦੇ ਦਰਿਆ ਨੂੰ ਸਮੋਣ ਵਿੱਚ ਅਸਮਰੱਥ ਨਿੱਬੜਿਆ। 
ਪਿਛਲੇ ਵਰ੍ਹੇ 28 ਸਤੰਬਰ ਨੂੰ ਗੁਰਸ਼ਰਨ ਸਿੰਘ ਨੂੰ ਛਲਕਦੇ ਜਜ਼ਬਾਤਾਂ ਨਾਲ ਅੰਤਿਮ ਵਿਦਾਇਗੀ ਦੇਣ ਸਮੇਂ ਰੰਗ-ਮੰਚ ਕਲਾਕਾਰਾਂ ਵੱਲੋਂ ਗੁਰਸ਼ਰਨ ਸਿੰਘ ਦੀ ਬਰਸੀ ਨੂੰ, ਆਏ ਵਰ੍ਹੇ ਇਨਕਲਾਬੀ ਰੰਗ-ਮੰਚ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਫੇਰ ਇਹ ਐਲਾਨ 9 ਅਕਤੂਬਰ ਨੂੰ ਕੁੱਸਾ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਸਮੇਂ ਦੁਹਰਾਇਆ ਗਿਆ ਸੀ। ਲੋਕ ਆਗੂਆਂ ਨੇ ਇਸ ਐਲਾਨ ਦਾ ਜ਼ੋਰਦਾਰ ਸੁਆਗਤ ਕਰਦਿਆਂ, ਭਰਵੇਂ ਜਨਤਕ ਸਹਿਯੋਗ ਦਾ ਠੋਕਵਾਂ ਇਕਰਾਰ ਕੀਤਾ ਸੀ। ਨਾ ਸਿਰਫ ਲੋਕ-ਪੱਖੀ ਰੰਗਕਰਮੀ ਸਗੋਂ ਜਨਤਕ ਸੰਘਰਸ਼ਾਂ ਦੇ ਘੁਲਾਟੀਆਂ ਦੇ ਪੂਰਾਂ ਦੇ ਪੂਰ, ਇਸ ਦਿਹਾੜੇ ਦੀ ਇੰਤਜ਼ਾਰ ਕਰ ਰਹੇ ਸਨ। ਫੇਰ ਜਦੋਂ ਪੰਜਾਬ ਲੋਕ ਸਭਿਆਚਾਰਕ ਮੰਚ ਨੇ ਹੋਰ ਕੱਦਾਵਰ ਰੰਗ-ਮੰਚ ਸਖਸ਼ੀਅਤਾਂ ਅਤੇ ਪਲੇਟਫਾਰਮਾਂ ਦੇ ਸਹਿਯੋਗ ਨਾਲ 16 ਸਤੰਬਰ ਤੋਂ ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਸ਼ੁਰੂ ਕਰਨ ਅਤੇ 27 ਸਤੰਬਰ ਨੂੰ ਮੁਹਿੰਮ ਦੇ ਸਿਖਰ 'ਤੇ ਚੰਡੀਗੜ੍ਹ 'ਚ ਇਨਕਲਾਬੀ ਰੰਗ-ਮੰਚ ਦਿਵਸ ਮਨਾਉਣ ਦਾ ਐਲਾਨ ਕੀਤਾ ਤਾਂ ਰੰਗ-ਮੰਚ ਕਲਾਕਾਰਾਂ ਅਤੇ ਜਨਤਕ ਸੰਘਰਸ਼ਾਂ ਦੇ ਘੁਲਾਟੀਏ ਉਤਸਾਹ ਦੀਆਂ ਬਿਜਲਈ ਤਰੰਗਾਂ ਨਾਲ ਝੰਜੋੜੇ ਗਏ। ਬੋਲ ਪੁਗਾਉਣ ਦਾ ਵੇਲਾ ਆ ਗਿਆ ਸੀ। ਵੰਨ-ਸੁਵੰਨੀਆਂ ਜਨਤਕ ਜਥੇਬੰਦੀਆਂ ਅਤੇ ਪਲੇਟਫਾਰਮ ਹਮਾਇਤ ਵਿੱਚ ਕੁੱਦ ਪਏ। ਇਨਕਲਾਬੀ ਰੰਗ-ਮੰਚ ਦਿਵਸ ਨੂੰ ਸਮਰਪਤ ਸਰਗਰਮੀਆਂ ਮਿਥੇ ਸਮੇਂ (16 ਸਤੰਬਰ) ਤੋਂ ਪਹਿਲਾਂ ਸ਼ੁਰੂ ਹੋਈਆਂ ਅਤੇ 27 ਸਤੰਬਰ ਤੋਂ ਬਾਦ ਅਜੇ ਤੱਕ ਜਾਰੀ ਹਨ। 
ਪੰਜਾਬ ਦੀ ਰੰਗਮੰਚ ਲਹਿਰ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੀ ਇਨਕਲਾਬੀ ਜਨਤਕ ਰੰਗ-ਮੰਚ ਮੁਹਿੰਮ ਅਤੇ ਇਨਕਲਾਬੀ ਰੰਗ-ਮੰਚ ਜਸ਼ਨ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਛੋਟੇ ਅਰਸੇ ਵਿੱਚ ਹੀ ਲੱਗਭੱਗ ਸਵਾ ਤਿੰਨ ਸੌ ਪਿੰਡਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੋਈਆਂ, ਜਿਹਨਾਂ ਵਿੱਚ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਰਹੇ। ਇਹਨਾਂ 'ਚੋਂ ਕਈ ਸਮਾਗਮ ਇਲਾਕਾ ਪੱਧਰੇ ਜਾਂ ਜ਼ਿਲ੍ਹਾ ਪੱਧਰੇ ਸਮਾਗਮ ਸਨ। ਹਜ਼ਾਰਾਂ ਰੰਗਕਰਮੀ ਅਤੇ ਜਨਤਕ ਕਾਰਕੁਨ ਦਿਨ ਰਾਤ ਅਣਥੱਕ ਸਰਗਰਮੀ ਵਿੱਚ ਜੁਟੇ ਹੋਏ ਸਨ। ਨਾ ਸਿਰਫ ਜਨਤਕ ਸੰਘਰਸ਼ਾਂ ਦਾ ਅਖਾੜਾ ਬਣੇ ਪੇਂਡੂ ਖੇਤਰਾਂ ਵਿੱਚ ਗੁਰਸ਼ਰਨ ਸਿੰਘ ਦੀ ਅਗਵਾਈ ਹੇਠਲੀ ਰੰਗਮੰਚ ਲਹਿਰ ਦਾ ਇਨਕਲਾਬੀ ਸੰਦੇਸ਼ ਗੂੰਜ ਰਿਹਾ ਸੀ, ਸਗੋਂ ਜਲ੍ਹਿਆਂਵਾਲੇ ਬਾਗ ਦੀ ਧਰਤੀ ਅੰਮ੍ਰਿਤਸਰ, ਮੁਹਾਲੀ, ਚੰਡੀਗੜ੍ਹ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿੱਚ ਵੀ ਇਹ ਗੂੰਜ ਉੱਚੀ ਹੋ ਰਹੀ ਸੀ। ਇਸ ਮੁਹਿੰਮ ਦੇ ਝੰਜੋੜੇ ਨੇ ਇਨਕਲਾਬੀ ਰੰਗਮੰਚ ਦੀ ਕੰਨੀ 'ਤੇ ਅਤੇ ਇਸ ਤੋਂ ਫਾਸਲੇ 'ਤੇ ਵਿਚਰਦੇ ਆ ਰਹੇ ਸੁਹਿਰਦ ਰੰਗ ਕਰਮੀਆਂ ਵਿੱਚ ਵੀ ਹਲਚਲ ਪੈਦਾ ਕਰ ਦਿੱਤੀ ਸੀ ਅਤੇ ਉਹ ਗੁਰਸ਼ਰਨ ਸਿੰਘ ਦੇ ਰੰਗਮੰਚ ਦੇ ਝੰਡੇ ਹੇਠ ਸਰਗਰਮੀ ਵਿੱਚ ਕੁੱਦ ਪਏ ਸਨ। ਅਜਿਹੇ ਕਲਾਕਾਰਾਂ ਦੀ ਇੱਕ ਪੂਰੀ ਸੂਰੀ ਵੰਨਗੀ ਹੈ, ਜਿਨ੍ਹਾਂ ਨੇ ਉਂਝ ਤਾਂ ਰੰਗਮੰਚ ਨੂੰ ਰੁਜ਼ਗਾਰ ਵਜੋਂ ਅਪਣਾਇਆ ਹੋਇਆ ਹੈ। ਪਰ ਇਹਨਾਂ ਦਿਨਾਂ ਵਿੱਚ ਉਹਨਾਂ ਨੇ ਆਪਣੀ ਸਰਗਰਮੀ ਇਨਕਲਾਬੀ ਰੰਗਮੰਚ ਮੁਹਿੰਮ ਨੂੰ ਸਮਰਪਤ ਕਰ ਦਿੱਤੀ। ਨਵੀਆਂ ਰੰਗਮੰਚ ਅਤੇ ਗੀਤ-ਸੰਗੀਤ  ਟੋਲੀਆਂ ਹੋਂਦ ਵਿੱਚ ਆ ਰਹੀਆਂ ਸਨ ਅਤੇ ਤੁਰਤ ਪੈਰ ਰਿਹਰਸਲਾਂ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਬਸਤੀਆਂ ਵੱਲ ਕੂਚ ਕਰ ਰਹੀਆਂ ਸਨ। ਇਨਕਲਾਬੀ ਅਤੇ ਲੋਕ-ਪੱਖੀ ਜਨਤਕ ਜਥੇਬੰਦੀਆਂ ਦੇ ਹੋ ਕੇ ਦੀ ਪ੍ਰੇਰਨਾ ਅਤੇ ਗੁਰਸ਼ਰਨ ਸਿੰਘ ਦੇ ਇਨਕਲਾਬੀ ਰੰਗਮੰਚ ਦਾ ਹਲੂਣਾ ਇੱਕ ਦੂਜੇ ਵਿੱਚ ਘੁਲ ਮਿਲ ਕੇ ਦਿਲਾਂ ਵਿੱਚ ਉੱਤਰ ਗਏ ਸਨ ਅਤੇ ਨਿਆਰੇ ਰੰਗ ਵਿਖਾ ਰਹੇ ਸਨ। ਇੱਕ ਨੌਜੁਆਨ ਜਥੇਬੰਦੀ ਨਾਲ ਜੁੜੇ, ਰੰਗਮੰਚ ਦੇ ਤਜਰਬੇ ਪੱਖੋਂ ਸਿਖਾਂਦਰੂ ਨੌਜੁਆਨਾਂ ਨੇ ਗੁਰਸ਼ਰਨ ਸਿੰਘ ਦੇ ਥੜ੍ਹਾ ਥੀਏਟਰ ਦੀ ਲੀਹ 'ਤੇ ਤੁਰਨ ਦੀ ਛੋਟੀ ਪਰ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਸੋਚ ਸਮਝ ਕੇ ਸਿਰਫ ਤਿੰਨ ਮੈਂਬਰੀ ਨਾਟਕ ਟੋਲੀ ਬਣਾਈ ਅਤੇ ਪੰਜ ਪਾਤਰਾਂ ਵਾਲਾ ਗੁਰਸ਼ਰਨ ਸਿੰਘ ਦਾ ਇੱਕ ਨਾਟਕ ਪੇਸ਼ਕਾਰੀ ਲਈ ਚੁਣ ਲਿਆ। ਜੋਸ਼ ਅਤੇ ਉਤਸ਼ਾਹ ਨਾਲ ਭਰੀ ਇਹ ਨਿੱਕੀ ਨੌਜੁਆਨ ਨਾਟਕ ਟੋਲੀ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਿੰਡਾਂ, ਬਸਤੀਆਂ ਅਤੇ ਕਾਲਜਾਂ ਵਿੱਚ ਜਾਂਦੀ ਅਤੇ ਲੋਕਾਂ ਨੂੰ ਇਕੱਠੇ ਕਰਕੇ ਨਾਟਕ ਪੇਸ਼ ਕਰਦੀ ਰਹੀ। ਹਫਤੇ, ਡੇਢ ਹਫਤੇ ਵਿੱਚ ਇਸ ਟੋਲੀ ਨੇ 25 ਥਾਵਾਂ 'ਤੇ ਨਾਟਕ ਪੇਸ਼ ਕੀਤੇ, ਜਿਹਨਾਂ ਵਿੱਚੋਂ 9 ਪੇਸ਼ਕਾਰੀਆਂ ਕਾਲਜਾਂ ਵਿੱਚ ਹੋਈਆਂ। ਪਹਿਲਕਦਮੀ ਦਾ ਇਹ ਸਫਲ ਤਜਰਬਾ ਅਤੇ ਜਨਤਾ ਦਾ ਹੁੰਗਾਰਾ ਇਹਨਾਂ ਪੁੰਗਰਦੇ ਕਲਾਕਾਰਾਂ ਲਈ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪੈਰ ਗੱਡ ਕੇ ਖੜ੍ਹਨ ਦੀ ਪ੍ਰੇਰਨਾ ਬਣ ਗਿਆ। 
ਨਾਟਕਾਂ ਅਤੇ ਸੰਗੀਤ ਪੇਸ਼ਕਾਰੀਆਂ ਤੋਂ ਇਲਾਵਾ ਵੱਖ ਵੱਖ ਵੰਨਗੀਆਂ ਦੇ ਗੰਭੀਰ ਸੈਮੀਨਾਰ ਵੀ ਇਸ ਮੁਹਿੰਮ ਦਾ ਹਿੱਸਾ ਸਨ। ਗੁਰਸ਼ਰਨ ਸਿੰਘ ਦੇ ਰੰਗਮੰਚ ਸਬੰਧੀ ਗੰਭੀਰ ਚਰਚਾ ਨਾਲ ਭਰਪੂਰ ਮੁੱਖ ਤੌਰ 'ਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਵਾਲੇ ਸੈਮੀਨਾਰਾਂ ਤੋਂ ਇਲਾਵਾ ਔਰਤਾਂ ਦੀ ਮੁਕਤੀ ਲਹਿਰ ਨੂੰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਦੇਣ ਬਾਰੇ ਹੋਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਸੈਂਕੜੇ ਪੇਂਡੂ ਮਿਹਨਤਕਸ਼ ਮਜ਼ਦੂਰ ਕਿਸਾਨ ਔਰਤਾਂ ਨੇ ਹਾਜ਼ਰੀ ਭਰੀ। 
ਅਜਿਹੀ ਸ਼ਾਨਦਾਰ ਜਨਤਕ ਮੁਹਿੰਮ ਦੇ ਸਿਖਰ 'ਤੇ ਹੋਏ ਚੰਡੀਗੜ੍ਹ ਦੇ ਇਨਕਲਾਬੀ ਰੰਗ-ਮੰਚ ਸਮਾਗਮ ਵਿੱਚ ਜਨਤਾ ਸਿਰਫ ਦਰਸ਼ਕਾਂ ਵਜੋਂ ਹੀ ਸ਼ਾਮਲ ਨਹੀਂ ਸੀ। ਇਹ ਉਹਨਾਂ ਦਾ ਆਪਣਾ ਸਮਾਗਮ, ਆਪਣਾ ਮੇਲਾ, ਆਪਣਾ ਤਿਓਹਾਰ ਸੀ। ਬਕਾਇਦਾ ਸਮਾਗਮ ਸ਼ਾਮ ਨੂੰ 5 ਵਜੇ ਸ਼ੁਰੂ ਹੋਣਾ ਸੀ, ਪਰ ਸਵੇਰੇ ਹੀ ਦੂਰ ਦੁਰਾਡੇ ਦੇ ਪਿੰਡਾਂ ਤੋਂ ਨੌਜੁਆਨ ਭਾਰਤ ਸਭਾ ਦੇ 250 ਵਾਲੰਟੀਅਰ ਸਮਾਗਮ ਦੇ ਇੰੰਤਜ਼ਾਮਾਂ ਲਈ ਬਾਲ-ਭਵਨ ਪੁੱਜ ਗਏ ਸਨ। ਬਸੰਤੀ ਪੱਗਾਂ ਬੰਨ੍ਹ ਕੇ ਆਏ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਦੇ ਇਹ ਨੌਜੁਆਨ ਵਾਰਸ ਹਰ ਕਿਸਮ ਦੀਆਂ ਜੁੰਮੇਵਾਰੀਆਂ ਨਿਭਾਉਣ ਵਿੱਚ ਜੀਅ ਜਾਨ ਨਾਲ ਜੁਟੇ ਹੋਏ ਸਨ ਅਤੇ ਜਬਤ ਤੇ ਸਲੀਕੇ ਦੀ ਮਿਸਾਲ ਪੇਸ਼ ਕਰ ਰਹੇ ਸਨ। ਲੰਗਰ ਦੇ ਇੰਤਜ਼ਾਮਾਂ ਦੀ ਜੁੰਮੇਵਾਰੀ ਬੀ.ਕੇ.ਯੂ. ਏਕਤਾ (ਉਗਰਾਹਾਂ) ਅਤੇ ਸਹਿਯੋਗੀ ਜਥੇਬੰਦੀਆਂ ਨੇ ਓਟੀ ਹੋਈ ਸੀ। ਰੋਟੀ, ਦਾਲ, ਸਬਜ਼ੀ, ਚੌਲਾਂ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤ ਰਿਹਾ ਸੀ। ਇਸ ਖਾਤਰ ਪਿੰਡਾਂ ਵਿੱਚ ਵੱਡੀ ਜਨਤਕ ਮੁਹਿੰਮ ਚੱਲੀ ਸੀ ਅਤੇ ਘਰਾਂ 'ਚੋਂ ਕੌਲੀ-ਕੌਲੀ ਆਟਾ, ਖੰਡ ਵਗੈਰਾ ਇਕੱਠੇ ਕੀਤੇ ਗਏ ਸਨ। ਪਲਸ ਮੰਚ ਦੇ ਨੁਮਾਇੰਦਿਆਂ ਵੱਲੋਂ, ਲੋਕਾਂ, ਵਿਸ਼ੇਸ਼ ਕਰਕੇ ਬੀ.ਕੇ.ਯੂ. ਏਕਤਾ (ਉਗਰਾਹਾਂ) ਦਾ ਧੰਨਵਾਦ ਕਰਦਿਆਂ, ਇਸ ਲੰਗਰ ਨੂੰ ''ਭਾਈ ਲਾਲੋਆਂ ਦਾ ਯੱਗ'' ਆਖਿਆ ਗਿਆ। 
ਇਸ ਸਿਖਰ ਸਮਾਗਮ ਤੋਂ ਪਹਿਲਾਂ ਲੋਕ ਸਥਾਨਕ ਪੱਧਰੇ ਮਿੰਨੀ ਸਮਾਗਮਾਂ ਰਾਹੀਂ ਤਿਆਰ ਹੋ ਕੇ ਆਏ ਸਨ। ਥਾਂ ਥਾਂ ਜਨਤਕ ਮੀਟਿੰਗਾਂ ਦਾ ਜ਼ੋਰਦਾਰ ਸਿਲਸਿਲਾ ਚੱਲਿਆ ਸੀ, ਜਿਥੇ ਗੁਰਸ਼ਰਨ ਸਿੰਘ ਦੀ ਘਾਲਣਾ ਅਤੇ ਇਨਕਲਾਬੀ ਰੰਗਮੰਚ ਤੇ ਲੋਕ ਲਹਿਰ ਦੇ ਰਿਸ਼ਤੇ ਬਾਰੇ ਭਰਪੂਰ ਚਰਚਾ ਹੋਈ ਸੀ। ਸੋ ਇਨਕਲਾਬੀ ਪ੍ਰੇਰਨਾ ਅਤੇ ਸੋਝੀ ਦੇ ਰੰਗ ਵਿੱਚ ਰੰਗੇ ਵਿਸ਼ਾਲ, ਇਕੱਠ ਨੇ ਜਬਤ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਸਾਊਂਡ ਸਿਸਟਮ ਵਿੱਚ ਕੁਝ ਕਾਰਨਾਂ ਕਰਕੇ ਵਾਰ ਵਾਰ ਵਿਘਨ ਪੈਣ ਅਤੇ ਆਵਾਜ਼ ਸੁਣਾਈ ਨਾ ਦੇਣ ਦੇ ਬਾਵਜੂਦ ਲੋਕ ਜੰਮ ਕੇ ਪੰਡਾਲ ਵਿੱਚ ਬੈਠੇ ਰਹੇ। 
ਕਿਸਾਨ ਜਥੇਬੰਦੀਆਂ ਨੂੰ ਵਿਸ਼ਾਲ ਲਾਮਬੰਦੀ ਵਾਲੇ ਭਾਰੀ ਇਕੱਠਾਂ ਸਮੇਂ ਅਕਸਰ ਹੀ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜੀਂਦੀ ਚੇਤਨਾ ਅਤੇ ਸੂਝ ਦੀ ਘਾਟ ਕਰਕੇ ਇੱਕ ਛੋਟਾ ਹਿੱਸਾ, ਖਾਸ ਕਰਕੇ ਚੰਡੀਗੜ੍ਹ ਵਿੱਚ ਇਕੱਠਾਂ ਸਮੇਂ, ਸ਼ਰਾਬ ਪੀਂਦਾ ਹੈ ਜਾਂ ਵਾਪਸੀ 'ਤੇ ਸਸਤੀ ਸ਼ਰਾਬ ਖਰੀਦ ਕੇ ਲਿਆਉਂਦਾ ਹੈ। ਇਸ ਸਮੱਸਿਆ ਦੇ ਸਨਮੁਖ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਪਿੰਡਾਂ ਵਿੱਚ ਸਮਝਾਊ ਮੁਹਿੰਮ ਚਲਾਈ ਗਈ ਅਤੇ ਚੰਡੀਗੜ੍ਹ ਸਮਾਗਮ ਦੌਰਾਨ ਸ਼ਰਾਬ ਰੋਕੂ ਚੌਕਸੀ ਅਤੇ ਕਾਰਵਾਈ ਦਸਤੇ ਤਾਇਨਾਤ ਕੀਤੇ ਗਏ। ਇਹ ਦਸਤੇ ਖਰੀਦੀ ਹੋਈ ਸ਼ਰਾਬ ਕਬਜ਼ੇ ਵਿੱਚ ਲੈ ਕੇ ਡੋਲ੍ਹਦੇ ਸਨ ਅਤੇ ਸ਼ਰਾਬ ਲੈ ਕੇ ਜਾਂ ਪੀ ਕੇ ਪੰਡਾਲ ਵਿੱਚ ਦਾਖਲ ਹੋਣ ਵਾਲਿਆਂ ਨੂੰ ਰੋਕਦੇ ਸਨ। ਸਿੱਟੇ ਵਜੋਂ ਪੰਡਾਲ ਆਮ ਕਰਕੇ ਸ਼ਰਾਬੀਆਂ ਤੋਂ ਮੁਕਤ ਰਿਹਾ ਅਤੇ ਜਿਹੜੇ ਵੀ ਟਾਵੇਂ-ਟੱਲੇ ਉਲੰਘਣਾ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਹੋ ਗਈ, ਉਸਦੀ ਸ਼ਰਾਬ ਕਬਜ਼ੇ ਵਿੱਚ ਕਰਕੇ ਡੋਲ੍ਹ ਦਿੱਤੀ ਗਈ ਤੇ ਉਸਨੂੰ ਪੰਡਾਲ ਤੋਂ ਬਾਹਰ ਕਰ ਦਿੱਤਾ ਗਿਆ। ਜਬਤ ਲਈ ਲਏ ਇਹਨਾਂ ਜਥੇਬੰਦ ਕਦਮਾਂ ਦੀ ਸਭਨਾਂ ਵੱਲੋਂ, ਵਿਸ਼ੇਸ਼ ਕਰਕੇ ਔਰਤਾਂ ਅਤੇ ਚੰਡੀਗੜ੍ਹ ਦੇ ਸ਼ਹਿਰੀਆਂ ਵੱਲੋਂ ਭਰਪੂਰ ਪ੍ਰਸੰਸਾ ਹੋਈ। ਇੱਥੋਂ ਤੱਕ ਕਿ ਚੰਡੀਗੜ੍ਹ ਪੁਲਸ ਦੇ ਸਿਪਾਹੀ ਵੀ ਪ੍ਰਭਾਵਿਤ ਹੋਏ। 
ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਤ ਇਸ ਵਿਸ਼ਾਲ ਇਨਕਲਾਬੀ ਜਸ਼ਨ ਵਿੱਚ ਉੱਚ ਮੱਧਵਰਗੀ ਬੁੱਧੀਜੀਵੀਆਂ ਤੋਂ ਲੈ ਕੇ, ਪੇਂਡੂ-ਸ਼ਹਿਰੀ ਗਰੀਬਾਂ ਤੱਕ ਅਤੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਵੰਨਗੀ ਸ਼ਾਮਲ ਸੀ। ਪਿੰਡਾਂ ਵਿੱਚ ਹੋਏ ਸਮਾਗਮਾਂ ਵਾਂਗ ਹੀ, ਪੰਡਾਲ ਵਿੱਚ ਔਰਤਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਸੀ ਅਤੇ ਦਲਿਤ ਹਿੱਸਿਆਂ ਦੀ ਚੰਗੀ ਸ਼ਮੂਲੀਅਤ ਸੀ। 
ਗੁਰਸ਼ਰਨ ਸਿੰਘ ਦੇ ਲਿਖੇ ਨਾਟਕਾਂ ਦੀਆਂ ਸਫਲ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਤੋਂ ਇਲਾਵਾ, ਇਨਕਲਾਬੀ ਐਕਸ਼ਨ ਗੀਤ, ਗੁਰਸ਼ਰਨ ਸਿੰਘ ਦੇ ਜੀਵਨ ਬਾਰੇ ਦਸਤਾਵੇਜ਼ੀ ਫਿਲਮ ''ਸਦਾ ਸਫ਼ਰ 'ਤੇ'', ਸੰਗੀਤ ਮੰਡਲੀਆਂ ਅਤੇ ਵਿਅਕਤੀਗਤ ਕਲਾਕਾਰਾਂ ਵੱਲੋਂ ਗੀਤ-ਕਵਿਤਾਵਾਂ ਅਤੇ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਪ੍ਰਕਾਸ਼ਨਾਵਾਂ ਦੀ ਘੁੰਡ-ਚੁਕਾਈ, ਸਭ ਕੁਝ ਇਨਕਲਾਬੀ ਜੋਸ਼-ਖਰੋਸ਼ ਅਤੇ ਥਰਕਦੇ ਜਜ਼ਬਾਤਾਂ ਦੇ ਮਾਹੌਲ 'ਚ ਹੋ ਰਿਹਾ ਸੀ। ਸਟੇਜ ਤੋਂ ਰੰਗ ਕਰਮੀਆਂ ਦਾ ਸਾਂਝਾ ਅਹਿਦ ਆਪਣੇ ਆਪ ਵਿੱਚ ਇੱਕ ਅਹਿਮ ਵੰਨਗੀ ਸੀ, ਜਿਸ ਰਾਹੀਂ ਗੁਰਸ਼ਰਨ ਸਿੰਘ ਦੀਆਂ ਰਵਾਇਤਾਂ ਨੂੰ ਅੱਗੇ ਲੈ ਕੇ ਜਾਣ ਅਤੇ ਲੋਕਾਂ ਦੇ ਭਰਪੂਰ ਹੁੰਗਾਰੇ ਦਾ ਸਿਲਾ ਮੋੜਨ ਦਾ ਸਮੂਹਿਕ ਇਕਰਾਰ ਕੀਤਾ ਗਿਆ ਸੀ। 
ਇਉਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਪ੍ਰੇਰਨਾ ਦੇ ਵੰਨ-ਸੁਵੰਨੇ ਰੰਗ ਚੰਡੀਗੜ੍ਹ ਦੇ ਬਾਲ-ਭਵਨ ਵਿੱਚ ਆਪਣੀ ਭਰਪੂਰਤਾ ਵਿੱਚ ਟਹਿਕ ਉੱਠ ਸਨ। ਗੁਰਸ਼ਰਨ ਸਿੰਘ ਦੀ ਪ੍ਰੇਰਨਾ ਦਾ ਇਹ ਖੇੜਾ ਸਭਨਾਂ ਦੇ ਜਜ਼ਬਾਤਾਂ ਵਿੱਚ ਉੱਤਰਦਾ ਜਾ ਰਿਹਾ ਸੀ। ਇਹਨਾਂ ਝੰਜੋੜੇ ਹੋਏ ਸਮੂਹਿਕ ਜਜ਼ਬਿਆਂ ਦੀ ਪ੍ਰਭਾਵਸ਼ਾਲੀ ਤਰਜਮਾਨੀ ਗੁਰਸ਼ਰਨ ਸਿੰਘ ਦੀ ਧੀ ਅਤੇ ਪਲਸ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ ਨੇ ਤਾੜੀਆਂ ਦੀ ਗੂੰਜ ਦਰਮਿਆਨ ਆਪਣੇ ਭਾਸ਼ਣ ਰਾਹੀਂ ਕੀਤੀ। 
ਧੁਰ ਅੰਦਰੋਂ ਲੋਕਾਂ ਲਈ ਜਾਣ ਵਾਲਾ ਗੁਰਸ਼ਰਨ ਸਿੰਘ ਵਿਦਾ ਹੋ ਕੇ ਵੀ ਦਿਲਾਂ ਵਿੱਚ ਸਦਾ ਲਦਾ ਲਈ ਜੀਅ ਉੱਠਿਆ ਸੀ। ਨਿੱਜੀ ਰਿਸ਼ਤੇ ਨਾਤਿਆਂ ਦੀਆਂ ਹੱਦਾਂ ਗੁਰਸ਼ਰਨ ਸਿੰਘ ਦੀਆਂ ਹੱਦਾਂ ਨਹੀਂ ਸਨ। ਇਸੇ ਕਰਕੇ ਲੋਕਾਂ ਨੇ ਜਿਉਂਦੇ ਜੀਅ ਕੁੱਸਾ ਵਿੱਚ ਨਿਵੇਕਲਾ ਸਨਮਾਨ ਕਰਕੇ ਗੁਰਸ਼ਰਨ ਸਿੰਘ ਨੂੰ ਪਲਕਾਂ 'ਤੇ ਬਿਠਾਇਆ ਸੀ। ਹੁਣ ਗੁਰਸ਼ਰਨ ਸਿੰਘ ਨੂੰ ਸਮਰਪਤ ਪਹਿਲੇ ਇਨਕਲਾਬੀ ਰੰਗਮੰਚ ਦਿਹਾੜੇ 'ਤੇ ਇਹ ਅਪਣਾਪਣ ਅਣਕਿਆਸੇ ਭਰਪੂਰ ਹੁੰਗਾਰੇ ਦੇ ਰੂਪ ਵਿੱਚ ਛਲਕ ਉੱਠਿਆ ਸੀ। ਗੁਰਸ਼ਰਨ ਸਿੰਘ ਦੇ ਵਾਰਸਾਂ ਨੇ ਕਿਸੇ ਇਨਕਲਾਬੀ ਫੌਜ ਦੇ ਜਬਤਬੱਧ ਸਿਪਾਹੀਆਂ ਵਾਂਗ ਦਿਨ-ਰਾਤ ਸਰਗਰਮੀ ਕੀਤੀ ਸੀ। ਰਾਤਾਂ ਦੀ ਨੀਂਦ ਅਤੇ ਆਰਾਮ ਤਿਆਗ ਦਿੱਤਾ ਸੀ, ਜਿਵੇਂ ਗੁਰਸ਼ਰਨ ਸਿੰਘ ਨੇ ਸਾਰੀ ਜ਼ਿੰਦਗੀ ਤਿਆਗੀ ਰੱਖਿਆ ਸੀ। ਗੁਰਸ਼ਰਨ ਸਿੰਘ ਲੋਕਾਂ ਦਾ ਅਤੇ ਲੋਕ ਗੁਰਸ਼ਰਨ ਸਿੰਘ ਦੇ ਹੋ ਗਏ ਸਨ। 
ਸਿਰ ਤੋਂ ਪੈਰਾਂ ਤੱਕ ਝੰਜੋੜੀ ਹੋਈ ਅਤੇ ਜਜ਼ਬਾਤਾਂ ਨਾਲ ਭਰੀ ਹੋਈ ਗੁਰਸ਼ਰਨ ਸਿੰਘ ਦੀ ਧੀ ਦਾ ਸਿਰ ਮਾਣ ਨਾਲ ਉੱਚਾ ਸੀ ਅਤੇ ਦਿਲ ਲੋਕਾਂ ਲਈ, ਗੁਰਸ਼ਰਨ ਸਿੰਘ ਦੇ ਵੱਡੇ ਪਰਿਵਾਰ ਲਈ, ਨਿਰਛਲ ਅਪਣੱਤ ਅਤੇ ਸਤਿਕਾਰ ਨਾਲ ਭਰਿਆ ਹੋਇਆ ਸੀ। ਕੀ ਉਹ ਲੋਕਾਂ ਦਾ ਧੰਨਵਾਦ ਕਰੇ? ਨਹੀਂ! ਉਸਦੇ ਦਿਲ ਦੀ ਆਵਾਜ਼ ਪੰਡਾਲ ਵਿੱਚ ਥਰਕ ਰਹੀ ਸੀ। ਆਪਣੇਪਣ ਦੇ ਇਸ ਮਿਸਾਲੀ ਨਜ਼ਾਰੇ ਨੇ  ਧੰਨਵਾਦ ਦੀ ਗੁੰਜਾਇਸ਼ ਨਹੀਂ ਸੀ ਛੱਡੀ। 
ਕਿਸੇ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਗੁਰ ਨਾਨਕ ਦੀ ਮਾਤਾ ਤ੍ਰਿਪਤਾ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਕਵਿਤਾ ਲਿਖੀ ਸੀ, ''ਨੀਂ ਜਿੰਦੇ ਮੇਰੀਏ/ਤੂੰ ਕੀਹਦੇ ਲਈ ਕੱਤਦੀ ਏਂ ਮੋਹ ਦੀ ਪੂਣੀ/ਮੋਹ ਦੀਆਂ ਤੰਦਾਂ 'ਚ/ਚਾਨਣ ਨਾ ਵਲੀਂਦਾ/ਸੁਰਜ ਨਾ ਬੱਝੀਂਦਾ।''
ਅੱਜ ਜਿਵੇਂ ਗੁਰਸ਼ਰਨ ਸਿੰਘ ਦੀ ਧੀ ਆਪਣੇ ਅੱਤ ਪਿਆਰ ਅਤੇ ਸਤਿਕਾਰਤ ਪਿਓ ਲਈ ਆਪਣੇ ਨਿੱਜੀ ਮੋਹ ਦੀ ਤੰਦ ਲੋਕਾਂ ਨੂੰ ਭੇਟ ਕਰ ਰਹੀ ਸੀ। ਇਸਨੂੰ ਗੁਰਸ਼ਰਨ ਸਿੰਘ ਲਈ ਧੜਕਦੇ ਲੋਕਾਂ ਦੇ ਪਿਆਰ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਰਹੀ ਸੀ। 
ਇਨਕਲਾਬੀ ਰੰਗਮੰਚ ਦਿਵਸ ਦੀ ਮੁਹਿੰਮ ਨਿੱਜ ਅਤੇ ਸਮੂਹ ਦੀਆਂ ਵਿੱਥਾਂ ਮਿਟਾ ਦੇਣ ਦਾ ਹੋਕਾ ਸੀ। ਗੁਰਸ਼ਰਨ ਸਿੰਘ ਦੀ ਧੀ ਦੇ ਬੋਲਾਂ ਰਾਹੀਂ ਇਸਦੀ ਸਫਲਤਾ ਦੀ ਸਿਖਰ ਝਲਕੀ ਪੇਸ਼ ਹੋ ਰਹੀ ਸੀ।    -0-
—————————————————————————————————————————————
ਗੁਰਸ਼ਰਨ ਸਿੰਘ ਦੀ ਬਰਸੀ ਨੂੰ ਸਮਰਪਤ 

''ਸਲਾਮ'' ਦਾ ਅਗਲਾ ਵਿਸ਼ੇਸ਼ ਅੰਕ
—ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਅਤੇ ਜਗਰਾਵਾਂ ਸਮਾਗਮ ਦੀਆਂ ਝਲਕਾਂ/ਰਿਪੋਰਟਾਂ
—ਸਮਾਗਮ ਅਤੇ ਸੈਮੀਨਾਰਾਂ ਦੀਆਂ ਤਕਰੀਰਾਂ ਦੇ ਅਹਿਮ ਅੰਸ਼
—ਗੁਰਸ਼ਰਨ ਸਿੰਘ ਦੀ ਸਖਸ਼ੀਅਤ ਅਤੇ ਰੋਲ ਬਾਰੇ ਅਹਿਮ ਲਿਖਤਾਂ/ਟਿੱਪਣੀਆਂ 
ਅਕਤੂਬਰ ਦੇ ਦੂਸਰੇ ਪੰਦਰਵਾੜੇ 'ਚ ਜਾਰੀ ਹੋ ਰਿਹਾ ਹੈ। 
ਮੁੱਖ ਸੰਪਾਦਕ: ਜਸਪਾਲ ਜੱਸੀ, ਸੰਪਾਦਕ: ਪਵੇਲ ਕੁੱਸਾ

''ਨੰਗੇ ਪੈਰਾਂ ਵਾਲੇ'' ਰੰਗਮੰਚ ਕਲਾਕਾਰਾਂ ਦੇ ਦਿਹਾੜੇ ਇਨਕਲਾਬੀ ਪੰਜਾਬੀ ਰੰਗ-ਮੰਚ ਦਿਵਸ ਦਾ ਮਹੱਤਵ Surkh Rekha Sep-Oct 2012



''ਨੰਗੇ ਪੈਰਾਂ ਵਾਲੇ'' ਰੰਗਮੰਚ ਕਲਾਕਾਰਾਂ ਦੇ ਦਿਹਾੜੇ

ਇਨਕਲਾਬੀ ਪੰਜਾਬੀ ਰੰਗ-ਮੰਚ ਦਿਵਸ ਦਾ ਮਹੱਤਵ
-ਜਸਪਾਲ ਜੱਸੀ
27 ਸਤੰਬਰ ਦਾ ਦਿਹਾੜਾ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਅੰਦਰ ਇੱਕ ਵਿਸ਼ੇਸ਼ ਮਹੱਤਵ ਅਖਤਿਆਰ ਕਰ ਗਿਆ ਹੈ। ਇਨਕਲਾਬੀ ਰੰਗ ਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਵਕਾਰੀ ਕਲਗੀ ਗੁਰਸ਼ਰਨ ਸਿੰਘ ਦੀ ਬਰਸੀ ਦਾ ਇਹ ਦਿਨ ਇਨਕਲਾਬੀ ਰੰਗ-ਮੰਚ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਸੰਗੀ ਰੰਗ-ਮੰਚ ਸੰਸਥਾਵਾਂ ਵੱਲੋਂ ਐਲਾਨੀ ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਨੇ ਵੱਡੀ ਜਨਤਕ ਸਰਗਰਮੀ ਦਾ ਰੂਪ ਧਾਰ ਲਿਆ ਹੈ। ਨਾ ਸਿਰਫ ਸੈਂਕੜੇ ਕਲਾਕਾਰ ਇਸ ਮੁਹਿੰਮ ਦੇ ਹੋਕੇ ਨਾਲ ਝੰਜੋੜੇ ਗਏ ਹਨ, ਸਗੋਂ ਲੋਕਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਇਸ ਮੁਹਿੰਮ ਨਾਲ ਮੋਢਾ ਲਾਉਣ ਲਈ ਤਨਦੇਹੀ ਨਾਲ ਮੈਦਾਨ ਵਿੱਚ ਕੁੱਦ ਪਈਆਂ ਹਨ। ਮੁਹਿੰਮ ਦੇ ਸਿਖ਼ਰ 'ਤੇ 27 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋ ਰਹੀਆਂ ਇਨਕਲਾਬੀ ਰੰਗ-ਮੰਚ ਪੇਸ਼ਕਾਰੀਆਂ ਨੂੰ ਮਾਨਣ ਅਤੇ ਪ੍ਰੇਰਨਾ ਲੈਣ ਲਈ ਸ਼ਾਮਲ ਹੋਣ ਵਾਲਿਆਂ ਵਿੱਚ ਭਾਰੀ ਗਿਣਤੀ ਪੇਂਡੂ ਮਿਹਨਤਕਸ਼ ਜਨਤਾ ਦੀ ਹੋਵੇਗੀ। ਪਿੰਡਾਂ ਤੋਂ ਜੋਸ਼ ਅਤੇ ਉਤਸ਼ਾਹ ਨਾਲ ਚੰਡੀਗੜ੍ਹ ਲਈ ਰਵਾਨਾ ਹੋਣ ਵਾਲੇ ਇਹ ਕਾਫ਼ਲੇ ਇਨਕਲਾਬੀ ਰੰਗ-ਮੰਚ ਅਤੇ ਸੰਗਰਾਮੀ ਜਨਤਾ ਦੀ ਹੋਰ ਗੂੜ੍ਹੀ ਹੋ ਰਹੀ ਜੋਟੀ ਦੀ ਵਿਲੱਖਣ ਝਲਕ ਪੇਸ਼ ਕਰਨਗੇ। ਇਹ ਨਿਵੇਕਲਾ ਸਮਾਗਮ ਗੁਰਸ਼ਰਨ ਸਿੰਘ ਦੀਆਂ ਆਸਾਂ, ਉਮੰਗਾਂ ਅਤੇ ਘਾਲਣਾ ਨੂੰ ਪਏ ਬੂਰ ਦੀ ਪ੍ਰਤੱਖ ਗਵਾਹੀ ਦੇਣ ਜਾ ਰਿਹਾ ਹੈ। 
ਗੁਰਸ਼ਰਨ ਸਿੰਘ ਨੇ ਪੰਜਾਬੀ ਰੰਗ-ਮੰਚ ਦੀ ਇਨਕਲਾਬੀ ਧਾਰਾ ਦੇ ਪ੍ਰਮੁੱਖ ਜਰਨੈਲ ਦਾ ਰੋਲ ਅਦਾ ਕੀਤਾ। ਉਹਨਾਂ ਦੀ ਅਗਵਾਈ ਵਿੱਚ ਪ੍ਰਫੁੱਲਤ ਹੋਈ, ਇਹ ਧਾਰਾ ਇਨਕਲਾਬੀਆਂ ਦਾ ਕੀਮਤੀ ਸਰਮਾਇਆ ਹੈ। ਸੜਕਾਂ 'ਤੇ ਡਾਂਗਾਂ ਦੀ ਅੱਗ ਸੇਕਦੇ ਅਤੇ ਗੋਲੀਆਂ ਦੀ ਵਾਛੜ ਝੱਲਦੇ ਲੋਕਾਂ ਨਾਲ ਰੰਗ-ਮੰਚ ਦੀ ਵੇਲ-ਵਲਾਂਗੜੀ ਦੇ ਨਿਵੇਕਲੇ ਤਰਜਮਾਨ ਵਜੋਂ ਗੁਰਸ਼ਰਨ ਸਿੰਘ ਦਾ ਰੋਲ ਇੱਕ ਮਿਸਾਲੀ ਵਰਤਾਰਾ ਹੈ। ਇਸ ਮਿਸਾਲੀ ਵਰਤਾਰੇ ਦੀ ਪ੍ਰੇਰਨਾ ਨੂੰ ਜਿਉਂਦੀ ਜਾਗਦੀ ਰੱਖਣਾ ਅਤੇ ਪ੍ਰਫੁੱਲਤ ਕਰਨਾ ਸਿਰਫ ਇਨਕਲਾਬੀ ਰੰਗ-ਕਰਮੀਆਂ ਦੀ ਜੁੰਮੇਵਾਰੀ ਨਹੀਂ ਹੈ। ਉਹਨਾਂ ਸਭਨਾਂ ਇਨਕਲਾਬੀਆਂ ਦੀ ਜੁੰਮੇਵਾਰੀ ਹੈ, ਜਿਹੜੇ ਕ੍ਰਾਂਤੀ ਦੇ ਹਥਿਆਰ ਵਜੋਂ ਕਲਾ ਦੀ ਅਹਿਮੀਅਤ ਪਛਾਣਦੇ ਹਨ। 
ਲੋਕਾਂ ਦੇ ਜਜ਼ਬਿਆਂ ਨੂੰ  ਟੁੰਬਣ ਅਤੇ ਇਨਕਲਾਬੀ ਝੰਜੋੜਾ ਦੇਣ ਵਿੱਚ ਹੋਰਨਾਂ ਕਲਾ ਰੂਪਾਂ ਦੇ ਮੁਕਾਬਲੇ ਨਾਟਕ ਅਤੇ ਸੰਗੀਤ ਵਰਗੇ ਰੂਪਾਂ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਮੁਲਕ ਦੀਆਂ ਹਾਲਤਾਂ ਵਿੱਚ ਇਹ ਰੂਪ ਹੋਰ ਵੀ ਮਹੱਤਵਪੂਰਨ ਹਨ। ਲਿਖਤੀ ਕਲਾ-ਰੂਪਾਂ ਦੀ ਰਸਾਈ ਪੜ੍ਹੇ-ਲਿਖੇ ਲੋਕਾਂ ਦੀ ਛੋਟੀ ਗਿਣਤੀ ਤੱਕ ਹੈ। ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਆਪਣੇ ਸੁਹਜ-ਸੁਆਦਾਂ ਦੀ ਤ੍ਰਿਪਤੀ ਲਈ ਉਂਝ ਹੀ ਮੌਖਿਕ, ਸਟੇਜੀ ਅਤੇ ਆਡੀਓ/ਵੀ.ਡੀ.ਓ. ਕਲਾ ਰੂਪਾਂ 'ਤੇ ਨਿਰਭਰ ਹੈ। ਇਹ ਕਲਾ ਰੂਪ ਅੱਜ ਕੱਲ੍ਹ ਲੋਕਾਂ ਦੇ ਜਜ਼ਬਾਤਾਂ, ਸੰਸਕਾਰਾਂ ਅਤੇ ਸੁਹਜ-ਸੁਆਦਾਂ ਨੂੰ ਪਲੀਤ ਕਰਨ ਲਈ, ਲੋਕ ਦੁਸ਼ਮਣ ਅਤੇ ਪਿਛਾਂਹਖਿੱਚੂ ਤਾਕਤਾਂ ਦਾ ਵੱਡਾ ਹਥਿਆਰ ਬਣੇ ਹੋਏ ਹਨ। ਸੰਸਾਰੀਕਰਨ ਦੇ ਅਸਰਾਂ ਹੇਠ ਪਿਛਾਂਹਖਿੱਚੂ ਵਪਾਰਕ ਅਤੇ ਸਭਿਆਚਾਰਕ ਮੰਤਵ ਇੱਕ-ਦੂਜੇ ਨਾਲ ਹੋਰ ਗੂੜ੍ਹੀ ਤਰ੍ਹਾਂ ਘੁਲ ਮਿਲ ਗਏ ਹਨ ਅਤੇ ਇਸ ਹਮਲੇ ਵਿੱਚ ਆਸਾਧਾਰਨ ਤੇਜੀ ਆ ਗਈ ਹੈ। ਸਿੱਧੀਆਂ ਪਿਛਾਂਹਖਿੱਚੂ ਸਭਿਆਚਾਰਕ ਕਲਾ ਪੇਸ਼ਕਾਰੀਆਂ, ਜਗੀਰੂ ਅਤੇ ਵੇਲਾ ਵਿਹਾ ਚੁੱਕੇ ਪੁਰਾਤਨਪੰਥੀ ਸੰਸਕਾਰਾਂ ਨੂੰ ਉਗਾਸਾ ਦੇਣ ਦਾ ਵੱਡਾ ਸਹਾਈ ਹਥਿਆਰ ਬਣੀਆਂ ਹੋਈਆਂ ਹਨ। ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਕੱਟੜਤਾ ਦੇ ਸੰਚਾਰ ਲਈ ਰਵਾਇਤੀ ਜਗਰਾਤੇ, ਦੀਵਾਨ, ਅਖਾੜੇ, ਆਸ਼ਰਮ, ਕੈਂਪ, ਯੱਗ ਅਤੇ ਹਵਨ ਤਾਂ ਪਹਿਲਾਂ ਹੀ ਪ੍ਰਚਲਤ ਹਨ, ਹੁਣ ਟੀ.ਵੀ. ਅਤੇ ਵੀ.ਡੀ.ਓ. ਕੈਸਟਾਂ ਵੀ ਵੱਡਾ ਸਾਧਨ ਬਣ ਗਈਆਂ ਹਨ। ਇਸ ਸਾਰੇ ਕੁਝ ਦੇ ਟਾਕਰੇ ਲਈ ਪਿਛਾਂਹਖਿੱਚੂ ਤੱਤ ਵਾਲੇ ਲਿਖਤੀ ਕਲਾ-ਰੂਪਾਂ ਦੇ ਮੁਕਾਬਲੇ ਸਿੱਧੀ ਪਹੁੰਚ ਵਾਲੇ ਸਟੇਜੀ, ਰੰਗ-ਮੰਚੀ, ਮੌਖਿਕ ਅਤੇ ਸੰਗੀਤਕ ਰੂਪਾਂ ਦਾ ਉੱਘੜਵਾਂ ਰੋਲ ਸਵੈ-ਪ੍ਰਤੱਖ ਹੈ। 
ਇਸ ਪ੍ਰਸੰਗ ਵਿੱਚ ਲੋਕਾਂ ਦੇ ਜਜ਼ਬਿਆਂ ਤੱਕ ਸਿੱਧੀ ਰਸਾਈ ਅਤੇ ਲੋਕ ਮਨਾਂ ਦੀਆਂ ਮਹੀਨ ਤਾਰਾਂ ਨੂੰ ਟੁੰਬ ਕੇ, ਲੋਕ ਮਾਨਸਿਕਤਾ ਨੂੰ ਇਨਕਲਾਬੀ ਉਗਾਸਾ ਦੇਣ ਵਿੱਚ, ਇਨਕਲਾਬੀ ਰੰਗ-ਮੰਚ ਦੇ ਰੋਲ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਨਕਲਾਬੀ ਰੰਗ ਮੰਚ ਲਹਿਰ ਨੂੰ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ ਦੀ ਤਾਕਤਵਰ ਜੋਟੀਦਾਰ ਵਜੋਂ ਵਿਕਸਤ ਕਰਨਾ, ਇਨਕਲਾਬੀ ਰੰਗ-ਮੰਚ ਕਲਾਕਾਰਾਂ ਅਤੇ ਜਮਾਤੀ ਸੰਘਰਸ਼ਾਂ ਦੇ ਘੁਲਾਟੀਆਂ ਦੇ ਸਾਂਝੇ ਸਰੋਕਾਰਾਂ ਦਾ ਮੁੱਦਾ ਹੈ। ਇਨਕਲਾਬੀ ਰੰਗ-ਮੰਚ ਦਿਵਸ ਇਸ ਸਾਂਝੇ ਸਰੋਕਾਰ ਨੂੰ ਮਨੀਂ ਵਸਾਉਣ, ਡੂੰਘਾ ਕਰਨ ਅਤੇ ਗੂੜ੍ਹਾ ਕਰਨ ਦਾ ਦਿਹਾੜਾ ਹੈ। ਇਸ ਪੱਖੋਂ ਇਹ ਮਹਿਜ਼ ਇਨਕਲਾਬੀ ਨਾਟਕੀ ਪੇਸ਼ਕਾਰੀਆਂ ਦਾ ਦਿਹਾੜਾ ਹੀ ਨਹੀਂ ਹੈ। ਇਨਕਲਾਬੀ ਰੰਗ-ਮੰਚ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਦਿਹਾੜਾ ਹੈ। ਇਹ ਇਨਕਲਾਬੀ ਲੋਕ ਹਿੱਤਾਂ ਨੂੰ ਸਮਰਪਣ ਦੀ ਉਸ ਲਟ-ਲਟ ਬਦਲੀ ਭਾਵਨਾ ਨੂੰ ਜਗਦੀ ਰੱਖਣ ਅਤੇ ਪ੍ਰਚੰਡ ਕਰਨ ਦਾ ਦਿਹਾੜਾ ਹੈ, ਜਿਸਦੀਆਂ ਚਿਣਗਾਂ ਨੂੰ ਮਘਾਉਂਦਿਆਂ, ਭਖਾਉਂਦਿਆਂ ਗੁਰਸ਼ਰਨ ਸਿੰਘ ਦੀ ਜ਼ਿੰਦਗੀ, ਦੁਨੀਆਂ ਦੇ ਸਭ ਤੋਂ ਮਹਾਨ ਆਦਰਸ਼, ਮਨੁੱਖਤਾ ਦੀ ਆਜ਼ਾਦੀ ਲਈ ਘੋਲ ਦੇ ਆਦਰਸ਼ ਦੇ ਲੇਖੇ ਲੱਗੀ ਹੈ। 
ਸਾਬਕਾ ਸਮਾਜਵਾਦੀ ਚੀਨ ਅੰਦਰ ਲੋਕ ਸੇਵਾ ਦੇ ਜਜ਼ਬੇ ਅਤੇ ਇਨਕਲਾਬੀ ਭਾਵਨਾ ਨਾਲ ਭਰਪੂਰ ਡਾਕਟਰਾਂ ਦੀ ਸਰਗਰਮੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਲੋਕਾਂ ਤੱਕ ਸਿਹਤ ਸੇਵਾਵਾਂ ਅਤੇ ਸਿਹਤ ਚੇਤਨਾ ਲੈ ਕੇ ਜਾਣ ਲਈ ਪਿੰਡ ਪਿੰਡ ਦੀ ਖਾਕ ਛਾਣਦੇ, ਇਹਨਾਂ ਡਾਕਟਰਾਂ ਨੂੰ ''ਨੰਗੇ ਪੈਰਾਂ ਵਾਲੇ ਡਾਕਟਰ'' ਕਿਹਾ ਜਾਂਦਾ ਸੀ ਯਾਨੀ ਅਜਿਹੇ ਸਮਰਪਤ ਡਾਕਟਰ ਜਿਹੜੇ ਹਰ ਪਲ ਬਿਨਾ ਪੈਰੀਂ ਜੁੱਤੀ ਪਾਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। 
ਇਨਕਲਾਬੀ ਰੰਗ-ਮੰਚ ਲਹਿਰ ਅੰਦਰ ਗੁਰਸ਼ਰਨ ਸਿੰਘ ਦੀ ਘਾਲਣਾ, ਆਪਣੇ ਹੋਰਨਾਂ ਪੱਖਾਂ ਤੋਂ ਇਲਾਵਾ, ''ਨੰਗੇ ਪੈਰਾਂ ਵਾਲੇ'' ਸਮਰਪਤ ਰੰਗ-ਮੰਚ ਕਲਾਕਾਰਾਂ ਦੀ ਸਿਰਜਣਾ ਦੇ ਲੇਖੇ ਲੱਗੀ ਹੈ। ਇਨਕਲਾਬੀ ਰੰਗ ਮੰਚ ਦਿਵਸ ਅਜਿਹੇ ''ਨੰਗੇ ਪੈਰਾਂ ਵਾਲੇ'' ਰੰਗ ਮੰਚ ਕਲਾਕਾਰਾਂ ਦੀਆਂ ਫਸਲਾਂ ਤਿਆਰ ਕਰਨ ਦਾ ਹੋਕਾ ਹੈ। ਇਸ ਪਹਿਲੇ ਦਿਹਾੜੇ ਦੀ ਸਜ-ਧਜ ਅਤੇ ਛਬ ਦੇ ਕੁਝ ਨਿਰਾਲੇ ਚਿੰਨ੍ਹ ਅਗਾਊਂ ਸੈਨਤਾਂ ਦੇ ਰਹੇ ਹਨ। ਗੁਰਸ਼ਰਨ ਸਿੰਘ ਦੀ ਅਗਵਾਈ ਹੇਠਲੀ ਇਨਕਲਾਬੀ ਰੰਗ-ਮੰਚ ਲਹਿਰ ਵਾਂਗ, ਇਨਕਲਾਬੀ ਰੰਗ-ਮੰਚ ਦਿਵਸ ਲਈ ਚੱਲ ਰਹੀ ਮੁਹਿੰਮ ਵੀ ਮੁਲਕ ਅੰਦਰ ਇੱਕ ਨਿਵੇਕਲੇ ਵਰਤਾਰੇ ਦੇ ਲੱਛਣ ਦਰਸਾ ਰਹੀ ਹੈ। ਕਲਾਕਾਰਾਂ ਅਤੇ ਜਥੇਬੰਦ ਜਨਤਾ ਦਾ ਉੱਦਮ ਇਨਕਲਾਬੀ ਰੰਗਮੰਚ ਦਿਵਸ ਦੀ ਸਾਂਝੀ ਅਤੇ ਵਿਸ਼ਾਲ ਮੁਹਿੰਮ ਦੇ ਕਲਾਵੇ ਵਿੱਚ ਇੱਕਮਿੱਕ ਹੋ ਗਿਆ ਹੈ। ਇਨਕਲਾਬੀ ਰੰਗ ਮੰਚ ਦੀ ਕੰਨੀ 'ਤੇ ਵਿਚਰਦੇ ਲੋਕ ਪੱਖੀ ਅਤੇ ਸੁਹਿਰਦ ਕਲਾਕਾਰਾਂ ਵਿੱਚ ਵੀ ਹਲਚਲ ਪੈਦਾ ਹੋ ਗਈ ਹੈ ਅਤੇ ਉਹਨਾਂ ਨੇ ਇਸ ਮੁਹਿੰਮ ਦਾ ਅੰਗ ਬਣ ਕੇ ਗੁਰਸ਼ਰਨ ਸਿੰਘ ਦੀਆਂ ਪੇਸ਼ਕਾਰੀਆਂ ਦਾ ਝੰਡਾ ਆਪਣੇ ਹੱਥਾਂ ਵਿੱਚ ਫੜ ਲਿਆ ਹੈ। ਪੰਜਾਬ ਦੇ ਪਿੰਡਾਂ 'ਚੋਂ ਔਰਤਾਂ ਸਮੇਤ ਹਜ਼ਾਰਾਂ ਕਿਰਤੀ ਕਿਸਾਨ ਨਾ ਸਿਰਫ ਸਮਰਪਤ ਲੋਕ ਰੰਗਮੰਚ ਦੇ ਸਿਰਤਾਜ ਦੀ ਕਰਨੀ ਨੂੰ ਸਿਜਦਾ ਕਰਨ ਲਈ 27 ਸਤੰਬਰ ਦੀ ਰਾਤ ਚੰਡੀਗੜ੍ਹ ਦੇ ਬਾਲ ਭਵਨ ਵਿੱਚ ਗੁਜਾਰਨਗੇ, ਸਗੋਂ ਸਮੁੱਚੇ ਸਮਾਗਮ ਲਈ ਲੰਗਰ ਦਾ ਜੁੰਮਾ ਵੀ ਨਿਭਾਉਣਗੇ, ਜਿਸਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੀਤਾ ਗਿਆ ਹੈ।  ਪਹਿਲੇ ਇਨਕਲਾਬੀ ਰੰਗ ਮੰਚ ਦਿਵਸ ਨੂੰ ਇਹ ਹੁੰਗਾਰਾ ਆਉਂਦੇ ਵਰ੍ਹਿਆਂ ਵਿੱਚ ਹੋਰ ਅੱਗੇ ਜਾਵੇਗਾ। 
ਪੰਜਾਬ ਦੇ ਰੰਗ ਮੰਚ ਕਲਾਕਾਰ ਅਤੇ ਜਨਤਾ, ਗੁਰਸ਼ਰਨ ਸਿੰਘ ਦੀ ਝੋਲੀ ਉਸਦੀਆਂ ਉਮੰਗਾਂ ਦੇ ਅਕਸ ਨਾਲ ਭਰਨ ਜਾ ਰਹੇ ਹਨ। ਇਨਕਲਾਬੀ ਰੰਗ ਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਮਾਣਮੱਤੀ ਕਲਗੀ ਨੂੰ ਇਸ ਤੋਂ ਖੂਬਸੂਰਤ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ?! (19 ਸਤੰਬਰ, 2012)

ਟੈਕਸਾਂ ਦਾ ਮਸਲਾ ਤੇ ਕਿਸਾਨ ਜਥੇਬੰਦੀਆਂ ਜਮਾਤੀ ਕਤਾਰਬੰਦੀ ਦੀ ਦਿਸ਼ਾ ਵਿੱਚ ਸਹੀ ਕਦਮ Surkh Rekha Sep-Oct 2012



ਟੈਕਸਾਂ ਦਾ ਮਸਲਾ ਤੇ ਕਿਸਾਨ ਜਥੇਬੰਦੀਆਂ

ਜਮਾਤੀ ਕਤਾਰਬੰਦੀ ਦੀ ਦਿਸ਼ਾ ਵਿੱਚ ਸਹੀ ਕਦਮ


17 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਦੇ ਪਲੇਟਫਾਰਮਾਂ ਵੱਲੋਂ 5 ਸਤੰਬਰ ਦੇ ''ਰੇਲ ਰੋਕੋ'' ਐਕਸ਼ਨ ਦੌਰਾਨ ਜੋ ਮੰਗਾਂ ਉਭਾਰੀਆਂ ਗਈਆਂ ਹਨ, ਉਹਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ 'ਤੇ ਲੱਦੇ ਅਤੇ ਲੱਦੇ ਜਾ ਰਹੇ ਟੈਕਸਾਂ ਦਾ ਵਿਰੋਧ ਵੀ ਇੱਕ ਅਹਿਮ ਮੁੱਦੇ ਵਜੋਂ ਸਾਹਮਣੇ ਆਇਆ ਹੈ। 

ਇੱਕ ਵਿਸ਼ੇਸ਼ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਇਸ ਐਕਸ਼ਨ ਦੌਰਾਨ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਿਰਫ ਲੋਕਾਂ ਤੋਂ ਟੈਕਸਾਂ ਦਾ ਭਾਰ ਲਾਹੁਣ ਦੀ ਹੀ ਮੰਗ ਨਹੀਂ ਕੀਤੀ। ਇਹ ਮੰਗ ਵੀ ਕੀਤੀ ਹੈ ਕਿ ਵੱੱਡੀਆਂ ਜੋਕਾਂ ਤੋਂ ਟੈਕਸ ਵਸੂਲੇ ਜਾਣੇ ਚਾਹੀਦੇ ਹਨ। ਅਗਲੀ ਅਹਿਮ ਗੱਲ ਇਹ ਹੈ ਕਿ ਵੱਡੀਆਂ ਜੋਕਾਂ ਦਾ ਜ਼ਿਕਰ ਗੋਲ-ਮੋਲ ਜਾਂ ਧੁੰਦਲੇ ਰੂਪ ਵਿੱਚ ਨਹੀਂ ਕੀਤਾ ਗਿਆ। ਸਾਫ ਸਪਸ਼ਟ ਰੂਪ ਵਿੱਚ ਇਹ ਕਿਹਾ ਗਿਆ ਹੈ ਕਿ ਵੱਡੇ ਪੇਂਡੂ ਧਨਾਢਾਂ ਦੀਆਂ ਆਮਦਨਾਂ ਅਤੇ ਜਾਇਦਾਦਾਂ ਨੂੰ ਟੈਕਸਾਂ ਦੀ ਮਾਰ ਹੇਠ ਲਿਆਂਦਾ ਜਾਵੇ। ਹੁਣ ਤੱਕ ਵੱਡੇ ਜਾਗੀਰਦਾਰਾਂ ਦੀਆਂ ਜਾਇਦਾਦਾਂ ਅਤੇ ਆਮਦਨ ਟੈਕਸਾਂ ਤੋਂ ਮੁਕਤ ਚਲੇ ਆ ਰਹੇ ਹਨ। 
ਇਹ ਜਥੇਬੰਦ ਕਿਸਾਨ ਜਨਤਾ ਅੰਦਰ ਇਸ ਵਧ ਰਹੀ ਸੋਝੀ ਦਾ ਸੰਕੇਤ ਹੈ ਕਿ ਵੱਡੇ ਜਾਗੀਰਦਾਰਾਂ ਅਤੇ ਕਿਸਾਨਾਂ ਦੇ ਹਿੱਤ ਇੱਕ ਨਹੀਂ ਹਨ। ਇਹ ਸੂਝ ਕਦਮ-ਬਾ-ਕਦਮ ਅੱਗੇ ਵਧ ਰਹੀ ਹੈ ਕਿ ਕਿਸਾਨ ਲਹਿਰ ਜਾਗੀਰਦਾਰਾਂ ਅਤੇ ਆਮ ਕਿਸਾਨਾਂ ਦੀ ਸਾਂਝੀ ਲਹਿਰ ਨਹੀਂ ਹੋ ਸਕਦੀ। ਵੱਡੀਆਂ ਜ਼ਮੀਨਾਂ ਦੇ ਮਾਲਕ ਜਾਗੀਰਦਾਰ ਆਮ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਦੁਰਦਸ਼ਾ ਲਈ ਜੁੰਮੇਵਾਰ ਹਨ। ਇਹ ਸੂਦਖੋਰੀ ਦਾ ਧੰਦਾ ਕਰਦੇ ਹਨ, ਕਰਜ਼ਈ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅੱਖ ਰੱਖਦੇ ਹਨ, ਕੁਰਕੀਆਂ ਕਰਵਾਉਂਦੇ ਹਨ, ਧੱਕੇ ਨਾਲ ਜ਼ਮੀਨਾਂ ਦੱਬ ਕੇ ਆਬਾਦਕਾਰਾਂ ਨੂੰ ਉਜਾੜਦੇ ਹਨ, ਸਹਿਕਾਰੀ ਬੈਂਕਾਂ ਅਤੇ ਸੁਸਾਇਟੀਆਂ ਦੀਆਂ ਰਕਮਾਂ ਡਕਾਰਦੇ ਹਨ, ਠੇਕੇ 'ਤੇ ਰੱਖੇ ਨੌਕਰਾਂ ਤੋਂ ਕਰਜ਼ਾ ਜਾਲ ਵਿੱਚ ਫਸਾ ਕੇ ਵਗਾਰ ਲੈਂਦੇ ਹਨ, ਪਿੰਡਾਂ ਦੀ ਸਾਂਝੀ ਆਮਦਨ, ਸ਼ਾਮਲਾਟ ਜ਼ਮੀਨਾਂ ਅਤੇ ਸਰਕਾਰੀ ਗਰਾਂਟਾਂ ਹੜੱਪਦੇ ਹਨ, ਵੱਡੀਆਂ ਬਿਜਲੀ ਮੋਟਰਾਂ ਦੀ ਮਾਲਕੀ ਦੇ ਸਿਰ 'ਤੇ ਕਿਸਾਨਾਂ ਨੂੰ ਮਹਿੰਗਾ ਪਾਣੀ ਵੇਚਦੇ ਹਨ, ਖੇਤੀਬਾੜੀ ਦੇ ਨਾਲ ਨਾਲ ਆੜ੍ਹਤ ਦੇ ਧੰਦੇ ਰਾਹੀਂ ਕਿਸਾਨਾਂ ਦੀ ਛਿੱਲ ਲਾਹੁੰਦੇ ਹਨ ਅਤੇ ਲੁੱਟ ਦੇ ਦਾਬੇ ਦੇ ਹੋਰ ਅਨੇਕਾਂ ਰੂਪਾਂ ਰਾਹੀਂ ਪੇਂਡੂ ਜਨਤਾ ਦੀ ਰੱਤ ਨਿਚੋੜਦੇ ਹਨ। 
ਆਪਣੇ ਹਿੱਤਾਂ ਦੀ ਸਥਾਪਤੀ ਲਈ ਇਹ ਵੱਡੇ ਭੋਂ-ਮਾਲਕ ਆਪਣੇ ਨੁਮਾਇੰਦਿਆਂ ਰਾਹੀਂ ਕਿਸਾਨ ਲਹਿਰ ਅੰਦਰ ਵੀ ਘੁਸਪੈਠ ਕਰਦੇ ਹਨ। ਉਹ ਕਿਸਾਨ ਜਨਤਾ ਦੀ ਤਾਕਤ ਦੀ ਆਪਣੇ ਹਿੱਤਾਂ ਲਈ ਵਰਤੋਂ ਕਰਦੇ ਹਨ। ਇਹਨਾਂ ਦੀਆਂ ਨੁਮਾਇੰਦਾ ਅਖੌਤੀ ਕਿਸਾਨ ਲੀਡਰਸ਼ਿੱਪਾਂ ਛੋਟੇ ਕਿਸਾਨ ਦੇ ਹੱਿਤਾਂ ਦੀ ਰਾਖੀ ਦੀ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਖੇਤੀ ਦਾ ਧੰਦਾ ਤਿਆਗ ਦੇਣ ਦੀਆਂ ਨਸੀਹਤਾਂ ਕਰਦੀਆਂ ਆਈਆਂ ਹਨ। ਸੂਦਖੋਰ ਆੜ੍ਹਤੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਮੈਂਬਰ ਬਣਾਉਣ ਅਤੇ ਲੀਡਰ ਥਾਪਣ ਦੀ ਵਕਾਲਤ ਕਰਦੀਆਂ ਆਈਆਂ ਹਨ। ਸੂਦਖੋਰ ਆੜ੍ਹਤੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਮੈਂਬਰ ਬਣਾਉਣ ਅਤੇ ਲੀਡਰ ਥਾਪਣ ਦੀ ਵਕਾਲਤ ਕਰਦੀਆਂ ਆਈਆਂ ਹਨ। ਇਹਨਾਂ ਨੇ ਮੁਲਕ ਅੰਦਰ ਸਨਅੱਤੀ ਵਿਕਾਸ ਰਾਹੀਂ ਕਿਸਾਨਾਂ ਦੀਆਂ ਜਿਣਸਾਂ ਦੀ ਖਰੀਦ ਦੀ ਗਾਰੰਟੀ ਦੀ ਬਜਾਏ, ਬਰਾਮਦਾਂ ਦੀ ਖੁੱਲ੍ਹ ਦੀ ਮੰਗ ਉਭਾਰੀ ਹੈ, ਭਾਰੀ ਬਦੇਸ਼ੀ ਵਪਾਰਕ ਕੰਪਨੀਆਂ ਦੇ ਮੁਲਕਾਂ ਦੀ ਮੰਡ ਵਿੱਚ ਦਾਖਲੇ ਦਾ ਸੁਆਗਤ ਕੀਤਾ ਹੈ, ਜਿਹੜੀਆਂ ਸਾਧਾਰਨ ਕਿਸਾਨਾਂ ਦੇ ਹਿੱਤਾਂ ਨੂੰ ਦਰੜਕੇ ਮੁਨਾਫੇ ਕਮਾਉਂਦੀਆਂ ਹਨ। ਇਹ ਖੇਤ ਕਰਜ਼ਿਆਂ ਦੇ ਨਾਂ ਹੇਠ ਸੂਦਖੋਰਾਂ, ਵਪਾਰਕ ਕੰਪਨੀਆਂ ਅਤੇ ਵੱਡੇ ਪੇਂਡੂ ਧਨਾਢਾਂ ਨੂੰ ਗੱਫੇ ਲੁਆਉਣ ਦੀ ਸਰਕਾਰੀ ਨੀਤੀ ਖਿਲਾਫ ਜੁਬਾਨ ਨਹੀਂ ਖੋਲ੍ਹਦੀਆਂ। ਫਸਲਾਂ ਦੇ ਭਾਅ ਕੀਮਤ ਸੂਚਕ ਅੰਕ ਨਾਲ ਜੋੜਨਾ ਇਹਨਾਂ ਦੀ ਮਨਭਾਉਂਦੀ ਮੰਗ ਹੈ। ਇਹ ਹਰ ਚੀਜ਼ ਦੀ ਕੀਮਤ ਵਿੱਚ ਵਾਧੇ ਦੀ ਖੁੱਲ੍ਹ ਨੂੰ ਪ੍ਰਵਾਨਗੀ ਹੈ। ਕੀਮਤਾਂ 'ਤੇ ਸਰਕਾਰੀ ਕੰਟਰੋਲ ਦੀ ਨੀਤੀ 'ਤੇ ਲਕੀਰ ਮਾਰਨ ਦੀ ਨੀਤੀ ਦੀ ਹਮਾਇਤ ਹੈ। ਇਹ ਮੰਗ ਮਹਿੰਗਾਈ ਦੇ ਵਾਧੇ ਦੀ ਸਤਾਈ ਆਮ ਕਿਸਾਨ ਜਨਤਾ ਦਾ ਕੂੰਡਾ ਕਰਵਾਉਣ ਵਾਲੀ ਹੈ। ਕਿਉਂਕਿ ਛੋਟੇ ਕਿਸਾਨ ਪੱਲੇ ਵੇਚਣ ਲਈ ਨਗੂਣੀ ਪੈਦਾਵਾਰ ਹੈ, ਜਿਸਦੇ ਸਿਰ 'ਤੇ ਖੇਤੀ ਖਪਤਾਂ ਅਤੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਵਧਦੀ ਮਹਿੰਗਾਈ ਅੱਗੇ ਪੈਰ ਨਹੀਂ ਲੱਗ ਸਕਦੇ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਹੱਲਾ ਦੱਸ ਰਿਹਾ ਹੈ ਕਿ ਕੀਮਤ ਸੂਚਕ ਅੰਕ ਨੂੰ ਦਨਦਨਾਉਣ ਦੀ ਮਨਜੂਰੀ ਦੇ ਆਮ ਕਿਸਾਨਾਂ ਲਈ ਕੀ ਅਰਥ ਹੋਣਗੇ। 
ਜਥੇਬੰਦ ਕਿਸਾਨ ਜਨਤਾ ਦੀ ਇਹ ਲੋੜ ਹੈ ਕਿ ਉਹ ਵੱਡੇ ਭੋਂ-ਮਾਲਕਾਂ ਦੀ ਝੋਲੀ ਚੁੱਕਣ ਵਾਲੀਆਂ ਲੀਡਰਸ਼ਿੱਪਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚੇ। ਪਿਛਲੇ ਸਾਲਾਂ ਵਿੱਚ ਪੰਜਾਬ ਦੀ ਜਥੇਬੰਦ ਕਿਸਾਨ ਜਨਤਾ ਨੇ ਇਸ ਪਾਸੇ ਵੱਲ ਚੰਗੇ ਕਦਮ ਵਧਾਏ ਹਨ। ਕਿੰਨੇ ਹੀ ਸਵਾਲਾਂ 'ਤੇ ਅਮਲੀ ਨਿਖੇੜੇ ਅਤੇ ਨੀਤੀ-ਨਿਖੇੜੇ ਦੇ ਕਦਮ ਲਏ ਹਨ। ਤਾਂ ਵੀ ਕਿਸਾਨ ਜਨਤਾ ਅਜੇ ਵੱਡੇ ਭੋਂ-ਮਾਲਕਾਂ ਦੀ ਝੇਪ ਦੇ ਪ੍ਰਛਾਵੇਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਈ। ਇਸ ਹਾਲਤ ਦਾ ਪ੍ਰਭਾਵ ਉਹਨਾਂ ਕਿਸਾਨ ਲੀਡਰਸ਼ਿੱਪਾਂ ਵਿੱਚ ਵੀ ਜਕੋਤਕੀ ਪੈਦਾ ਕਰਦਾ ਹੈ ਜਿਹੜੀਆਂ ਆਮ ਕਿਸਾਨਾਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਵੱਡੇ ਭੋਂ-ਮਾਲਕਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਣਾ ਚਾਹੁੰਦੀਆਂ ਹਨ। ਪਰ ਇਹਨਾਂ ਅੜਿੱਕਿਆਂ ਅਤੇ ਸੀਮਤਾਈਆਂ ਦੇ ਬਾਵਜੂਦ ਕਿਸਾਨ ਲਹਿਰ ਅੰਦਰ ਜਮਾਤੀ ਕਤਾਰਬੰਦੀ ਦਾ ਅਮਲ ਅੱਗੇ ਵਧ ਰਿਹਾ ਹੈ। ਪੇਂਡੂ ਵੱਡੇ ਧਨਾਢਾਂ ਦੀ ਜਾਇਦਾਦ ਅਤੇ ਆਮਦਨ 'ਤੇ ਟੈਕਸ ਲਾਉਣ ਦੀ ਮੰਗ ਦਾ ਖੁੱਲ੍ਹ ਕੇ ਉੱਭਰਨਾ, ਕਤਾਰਬੰਦੀ ਦੇ ਰਾਹ 'ਤੇ ਵਧ ਰਹੇ ਕਦਮਾਂ ਦਾ ਹੀ ਸੁਆਗਤਯੋਗ ਝਲਕਾਰਾ ਹੈ। 
-0-
ਲੱਖੋਵਾਲ ਅਤੇ ਸਿੱਧੀ ਵਿਦੇਸ਼ੀ ਪੂੰਜੀ : ਸਾਮਰਾਜੀ ਚਾਕਰੀ ਬੇਨਕਾਬ
ਕੇਂਦਰ ਸਰਕਾਰ ਨੇ ਬਹੁ-ਭਾਂਤੀ ਪ੍ਰਚੂਨ ਖੇਤਰ ਵਿੱਚ 51 ਫੀਸਦੀ ਸਿੱਧੀ ਬਦੇਸ਼ੀ ਪੂੰਜੀ ਲਾਉਣ ਦੀ ਇਜਾਜ਼ਤ ਦਾ ਕਦਮ ਲੈ ਕੇ ਇੱਕ ਹੋਰ ਵੱਡਾ ਕੌਮ ਧਰੋਹੀ ਨੀਤੀ ਕਦਮ ਚੁੱਕਿਆ ਹੈ। ਪ੍ਰਚੂਨ ਵਪਾਰ ਦੇ ਖੇਤਰ ਵਿੱਚ ਵੱਡੀਆਂ ਵੱਡੀਆਂ ਬਦੇਸ਼ੀ ਸਾਮਰਾਜੀ ਕੰਪਨੀਆਂ ਦਾ ਦਾਖਲਾ ਵੱਡੇ ਪੱਧਰ 'ਤੇ ਕਰੋੜਾਂ ਛੋਟੇ ਦੁਕਾਨਦਾਰਾਂ ਦੇ ਰੁਜ਼ਗਾਰ ਦਾ ਉਜਾੜਾ ਕਰੇਗਾ। ਸਰਕਾਰ ਦਾ ਇਹ ਪ੍ਰਚਾਰ ਧੋਖੇ ਭਰਿਆ ਹੈ ਕਿ ਇਸ ਨਾਲ ਲੋਕਾਂ ਨੂੰ ਸਸਤਾ ਅਤੇ ਉੱਤਮ ਮਾਲ ਮਿਲੇਗਾ। ਇੱਕ ਵਾਰੀ ਪ੍ਰਚੂਨ ਬਾਜ਼ਾਰ 'ਤੇ ਕਾਬਜ਼ ਹੋ ਜਾਣ ਪਿੱਛੋਂ ਇਹ ਭਾਰੀ ਕੰਪਨੀਆਂ ਚੰਮ ਦੀਆਂ ਚਲਾਉਣ ਲਈ ਆਜ਼ਾਦ ਹੋਣਗੀਆਂ ਅਤੇ ਕਿਸਾਨਾਂ ਸਮੇਤ ਸਭਨਾਂ ਲੋਕਾਂ ਦੀ ਛਿੱਲ ਲਾਹੁਣਗੀਆਂ। 
ਆਪਣੇ ਆਪ ਨੂੰ ਕਿਸਾਨ ਲੀਡਰ ਕਹਾਉਂਦੇ ਅਜਮੇਰ ਸਿੰਘ ਲੱਖੋਵਾਲ ਨੇ ਬਿਆਨ ਜਾਰੀ ਕੀਤਾ ਹੈ ਕਿ ਸਰਕਾਰ ਦਾ ਇਹ ਕਦਮ ਕਿਸਾਨਾਂ ਦੇ ਹਿੱਤ ਵਿੱਚ ਹੈ। ਅਜਿਹਾ ਕਰਕੇ ਲੱਖੋਵਾਲ ਲੀਡਰਸ਼ਿੱਪ ਨੇ ਫੇਰ ਜ਼ਾਹਰ ਕੀਤਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਨੁਮਾਇੰਦਾ ਨਹੀਂ ਹੈ। ਇਹ ਉਹਨਾਂ ਵੱਡੇ ਭੋਂ-ਮਾਲਕਾਂ ਦੀ ਨੁਮਾਇੰਦਗੀ ਕਰਦੀ ਹੈ, ਜਿਹੜੇ ਬਦੇਸ਼ੀ ਕੰਪਨੀਆਂ ਨਾਲ ਭਿਆਲੀ ਪਾ ਕੇ ਗੋਗੜਾਂ ਮੋਟੀਆਂ ਕਰਨ ਨੂੰ ਫਿਰਦੇ ਹਨ। ਕਿਸਾਨ ਲਹਿਰ ਅੰਦਰ ਕਿਸਾਨ ਹਿਤੂ ਤਾਕਤਾਂ ਅਤੇ ਕਿਸਾਨ ਦੋਖੀ ਤਾਕਤਾਂ ਦਰਮਿਆਨ ਕਤਾਰਬੰਦੀ ਤੇਜ ਹੋ ਰਹੀ ਹੈ। ਪ੍ਰਚੂਨ ਵਪਾਰ ਦਾ ਮੁੱਦਾ ਵੀ ਨਿਖੇੜੇ ਦਾ ਇੱਕ ਅਹਿਮ ਮਸਲਾ ਬਣ ਗਿਆ ਹੈ। 17 ਕਿਸਾਨ ਖੇਤ-ਮਜ਼ਦੂਰ ਜਥੇਬੰਦੀਆਂ ਦਾ ਪਲੇਟਫਾਰਮ ਇਸ ਕਦਮ ਦਾ ਤਿੱਖਾ ਵਿਰੋਧ ਕਰ ਰਿਹਾ ਹੈ। ਪਰ ਲੱਖੋਵਾਲ ਦਾ ਕਹਿਣਾ ਹੈ ਕਿ ''ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ, ਖਾਸ ਕਰਕੇ ਕਿਸਾਨਾਂ ਲਈ ਲਾਹੇਵੰਦਾ ਹੋਵੇਗਾ।''
ਪਹਿਲੀ ਗੱਲ ਇਹ ''ਪੰਜਾਬ'' ਲਈ ਲਾਹੇਵੰਦਾ ਕਿਵੇਂ ਹੋਵੇਗਾ? ਕੀ ਜਿਹਨਾਂ ਦੁਕਾਨਦਾਰਾਂ ਦਾ ਰੁਜ਼ਗਾਰ ਬਦੇਸ਼ੀ ਕੰਪਨੀਆਾਂ ਉਜਾੜਨਗੀਆਂ ਉਹ ਪੰਜਾਬੀ ਨਹੀਂ ਹਨ? ਦੂਜੇ ਇਹ ਕਿਸਾਨਾਂ ਖਾਤਰ ਲਾਹੇਵੰਦਾ ਕਿਵੇਂ ਹੋਵੇਗਾ? ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਵਿਚੋਲੇ ਖਤਮ ਹੋ ਜਾਣਗੇ। ਪਰ ਕਿਵੇਂ? ਗਰੀਬ ਅਤੇ ਛੋਟਾ ਕਿਸਾਨ ਤਾਂ ਵਾਲ ਵਾਲ ਕਰਜ਼ੇ ਵਿੱਚ ਵਿੰਨ੍ਹਿਆ ਹੋਇਆ ਹੈ। ਉਹ ਸ਼ਾਹੂਕਾਰ ਆੜ੍ਹਤੀਆਂ ਦੀ ਪਰਚੀ ਨਾਲ ਖਰੀਦਦਾਰੀ ਕਰਦਾ ਹੈ, ਜਿਹਨਾਂ ਵਿੱਚ ਹੁਣ ਵੱਡੇ ਵੱਡੇ ਭੋਂ ਮਾਲਕ ਵੀ ਸ਼ਾਮਲ ਹੋ ਗਏ ਹਨ। ਬਦੇਸ਼ੀ ਕੰਪਨੀਆਂ ਦੇ ਆਉਣ ਨਾਲ ਇਹ ਵਿਚੋਲੇ ਕਿੱਥੇ ਛੂ-ਮੰਤਰ ਹੋ ਜਾਣਗੇ? ਫਰਕ ਇੰਨਾ ਹੀ ਪਵੇਗਾ ਕਿ ਕਿਸਾਨ ਸੂਦਖੋਰ ਆੜ੍ਹਤੀਆਂ ਦੀ ਪਰਚੀ ਲੈ ਕੇ ਸ਼ਹਿਰ ਦੇ ਦੁਕਾਨਦਾਰ ਦੀ ਥਾਂ ਬਦੇਸ਼ੀ ਕੰਪਨੀਆਂ ਦੇ ਸਟੋਰਾਂ 'ਤੇ ਜਾਵੇਗਾ, ਜਿਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੋਵੇਗਾ। ਸੂਦਖੋਰੀ ਅਤੇ ਆੜ੍ਹਤ ਦਾ ਕਾਰੋਬਾਰ ਕਰਨ ਵਾਲੇ ਵੱਡੇ ਭੋਂ-ਮਾਲਕਾਂ ਦੇ ਕਮਿਸ਼ਨ ਜ਼ਰੂਰ ਵਧ ਜਾਣਗੇ। ਪਰ ਛੋਟਾ ਦੁਕਾਨਦਾਰ ਅਤੇ ਛੋਟਾ ਕਿਸਾਨ ਦੋਵੇਂ ਹੀ ਰਗੜੇ ਜਾਣਗੇ। 
ਲੋੜ ਇਸ ਗੱਲ ਦੀ ਹੈ ਕਿ ਕਿਸਾਨ ਜਨਤਾ ਆਪਣੇ ਅਸਲ ਹਿੱਤਾਂ ਦੀ ਪਛਾਣ ਕਰੇ। ਵੱਡੇ ਧਨਾਢ ਚੌਧਰੀਆਂ ਦੀਆਂ ਗੁਮਰਾਹਕਰੂ ਕੋਸ਼ਿਸ਼ਾਂ ਨੂੰ ਨਾਕਾਮ ਬਣਾਵੇ ਅਤੇ ਬਦੇਸ਼ੀ ਸਾਮਰਾਜੀ ਕੰਪਨੀਆਂ ਦੀ ਘੁਸਪੈਂਠ ਖਿਲਾਫ ਆਵਾਜ਼ ਉੱਚੀ ਕਰੇ।   -0-
ਇੱਕ ਖਬਰ:
ਸਿੱਧਾ ਵਿਦੇਸ਼ੀ ਪੂੰਜੀ ਨਿਵੇਸ਼ : ਰਵਾਇਤੀ ਕਿਸਾਨ ਲੀਡਰÎਾਂ ਵਿੱਚ ਮੱਤਭੇਦ
ਟ੍ਰਿਬਿਊਨ ਨਿਊਜ਼ ਸਰਵਿਸ, ਨਵੀਂ ਦਿੱਲੀ, 26 ਸਤੰਬਰ- ਪ੍ਰਚੂਨ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਿਚਾਲੇ ਤਿੱਖੇ ਮੱਤਭੇਦ ਪੈਦਾ ਹੋ ਗਏ। ਆਗੂਆਂ ਦਾ ਇੱਕ ਹਿੱਸਾ ਖੁੱਲ੍ਹ ਕੇ ਵਿਦੇਸ਼ੀ ਨਿਵੇਸ਼ ਦੇ ਹੱਕ ਵਿੱਚ ਹੈ, ਜਦੋਂ ਕਿ ਦੂਜੇ ਹਿੱਸੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਇਸ ਮੁੱਦੇ 'ਤੇ ਠੋਸ ਭਰੋਸਾ ਨਹੀਂ ਦਿੰਦੀ, ਉਹ ਬਹੁਕੌਮੀ ਕੰਪਨੀਆਂ ਕੋਲੋਂ ਮੁੜ ਧੋਖਾ ਖਾਣ ਲਈ ਤਿਆਰ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪ੍ਰਚੂਨ ਖੇਤਰ ਵਿੱਚ 51 ਫੀਸਦੀ ਵਿਦੇਸ਼ੀ ਨਿਵੇਸ਼ ਦਾ ਸੁਆਗਤ ਕਰਦਿਆਂ ਕਿਹਾ ਸੀ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਲਾਹਾ ਮਿਲੇਗਾ। ਇਸ ਲਈ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਨਿਵੇਸ਼  ਦਾ ਠੀਕ ਫੈਸਲਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂਪੁਰ ਵੀ ਵਿਦੇਸ਼ੀ ਪੂੰਜੀ ਨਿਵੇਸ਼ ਦੇ ਹੱਕ ਵਿੱਚ ਹਨ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਕੋਆਰਡੀਨੇਟਰ ਯੁਧਵੀਰ ਸਿੰਘ ਨੇ ਕਿਹਾ ਕਿ ਯੂਨੀਅਨ ਦੇ ਆਗੂਆਂ ਦਾ ਇੱਕ ਵਫਦ ਕੇਂਦਰੀ ਵਣਜ ਮੰਤਰੀ ਆਨੰਦ ਸ਼ਰਮਾ ਨੂੰ ਮਿਲਿਆ ਸੀ ਤੇ ਵਿਦੇਸ਼ੀ ਨਿਵੇਸ਼ ਸੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦਾ ਮੁੱਦਾ ਉਠਾਇਆ ਸੀ। ਉਹਨਾਂ ਮੰਗ ਕੀਤੀ ਕਿ ਹਿੱਤਾਂ ਦੀ ਰਾਖੀ ਦੀ ਲਿਖਤ ਵਿੱਚ ਗਾਰੰਟੀ ਕੀਤੀ ਜਾਵੇ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਭਰੋਸਾ ਦਿਤਾ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਪੈਪਸੀ ਨੇ ਪੰਜਾਬ ਵਿੱਚ ਆਲੂਆਂ  ਅਤੇ ਟਮਾਟਰਾਂ ਦੀ ਖੇਤੀ ਕਰਵਾਈ ਸੀ ਤੇ ਕਿਸਾਨਾਂ  ਨੇ ਕੰਪਨੀ ਦੀ ਸਲਾਹ 'ਤੇ ਖਾਦ ਪਾਈ ਤੇ ਪਾਣੀ ਦਿੱਤੇ ਤੇ ਫਸਲ ਪਾਲੀ ਪਰ ਕੰਪਨੀ ਨੇ ਕਈ ਕਿਸਾਨਾਂ ਦੀ ਜਿਣਸ ਇਸ ਕਰਕੇ ਨਹੀਂ ਚੁੱਕੀ ਕਿਉਂਕਿ ਕੰਪਨੀ ਦੇ ਮਿਆਰਾਂ 'ਤੇ ਪੂਰੀ ਨਹੀਂ ਉੱਤਰਦੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਸਾਰਾ ਕੁਝ ਕੰਪਨੀ ਦੇ ਕਹਿਣ 'ਤੇ ਕੀਤਾ ਸੀ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਬਹੁਤ ਵੰਡੀਆਂ ਕੰਪਨੀਆਂ ਵੀ ਅਜਿਹਾ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ ਆਮ ਤੌਰ 'ਤੇ ਵੱਡੀਆਂ ਕੰਪਨੀਆਂ ਕਿਸਾਨਾਂ ਦੀ ਜਿਣਸ ਦੀ ਗਰੇਡਿੰਗ ਕਰਵਾ ਲੈਂਦੀਆਂ ਹਨ ਤੇ ਕੇਵਲ ਚੰਗਾ ਮਾਲ ਹੀ ਚੁੱਕਦੀਆਂ ਹਨ। ਇਸ ਸਥਿਤੀ ਵਿੱਚ ਜਿਹੜਾ ਮਾਲ ਬਚ ਜਾਵੇਗਾ, ਉਸ ਨੂੰ ਕੌਣ ਚੁੱਕੇਗਾ? ਉਹਨਾਂ ਕਿਹਾ ਕਿ ਦੋਵੇਂ ਵੱਡੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਕਿਸਾਨਾਂ ਨੂੰ ਐਫ.ਡੀ.ਆਈ. ਦੇ ਮੁੱਦੇ ਤੇ ਮੂਰਖ ਬਣਾ ਰਹੀਆਂ ਹਨ। ਰਾਜਭਾਗ ਵਿੱਚ ਹੋਣ ਸਮੇਂ ਭਾਰਤੀ ਜਨਤਾ ਪਾਰਟੀ ਐਫ.ਡੀ.ਆਈ. ਨੂੰ ਜਾਇਜ਼ ਕਹਿ ਰਹੀ ਸੀ ਤੇ ਉਸ ਸਮੇਂ ਕਾਂਗਰਸ ਵਿਰੋਧ ਕਰਦੀ ਸੀ। ਹੁਣ ਕਾਂਗਰਸ ਹੱਕ ਵਿੱਚ ਹੈ ਤੇ ਭਾਜਪਾ ਵਿਰੋਧ ਕਰ ਰਹੀ ਹੈ। ਇਸ ਲਈ ਸਹੀ ਕੌਣ ਤੇ ਗਲਤ ਹੌਣ ਹੈ, ਇਸਦਾ ਪਤਾ ਨਹੀਂ ਲੱਗ ਰਿਹਾ। 


ਡੀਜ਼ਲ ਕੀਮਤਾਂ ਵਿੱਚ ਵਾਧਾ ਅਤੇ ਸਰਕਾਰੀ ਦਲੀਲ
''ਘਾਟਾ'' ਜ਼ਰੂਰ ਹੈ, ਪਰ ਸ਼ਰਮ ਦਾ!



ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਕੁਝ ਚਿਰ ਬਾਅਦ ਹੀ ਕੇਂਦਰੀ ਹਕੂਮਤ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲਿਟਰ ਵਾਧੇ ਦਾ ਕਦਮ ਲੈ ਲਿਆ ਹੈ। ਇਸ ਤੋਂ ਇਲਾਵਾ, ਜਨਤਕ ਵੰਡ ਪ੍ਰਣਾਲੀ ਤਹਿਤ ਗੈਸ ਸਿਲੰਡਰਾਂ ਦੀ ਸਾਲਾਨਾ ਗਿਣਤੀ  6 ਤੱਕ ਸੀਮਤ ਕਰ ਦਿੱਤੀ ਹੈ। 7ਵਾਂ ਸਿਲੰਡਰ ਮਾਰਕੀਟ ਕੀਮਤ 'ਤੇ 700 ਰੁਪਏ ਵਿੱਚ ਖਰੀਦਣਾ ਪਵੇਗਾ। 
ਇਸ ਲੋਕ-ਦੁਸ਼ਮਣ ਫੈਸਲੇ ਨੂੰ ਵਾਜਬ ਠਹਿਰਾਉਣ ਲਈ ਸਰਕਾਰ ਵਾਰ ਵਾਰ ਇਹ ਦਲੀਲ ਦੇ ਰਹੀ ਹੈ ਕਿ ਪੈਟਰੋਲੀਅਮਾਂ ਪਦਾਰਥਾਂ (ਪੈਟਰੋਲ, ਡੀਜ਼ਲ, ਗੈਸ ਵਗੈਰਾ) ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਭਾਰੀ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਇਹ ਘਾਟੇ ਬਰਦਾਸ਼ਤ ਤੋਂ ਬਾਹਰ ਹੋ ਚੁੱਕੇ ਹਨ। ਸਰਕਾਰ  ਜਦੋਂ ''ਘਾਟੇ'' ਦੇ ਭਾਰੀ ਅੰਕੜੇ ਪੇਸ਼ ਕਰਦੀ ਹੈ ਤਾਂ ਆਦਮੀ ਚਕਚੌਂਧ ਰਹਿ ਜਾਂਦਾ ਹੈ, ਜਾਪਦਾ ਹੈ ਤੇਲ ਕੰਪਨੀਆਂ ਦੀ ਬੇੜੀ ਡੁੱਬੀ ਕਿ ਡੁੱਬੀ। ਕੀਮਤਾਂ ਵਿੱਚ ਵਾਧਾ ਮਜਬੂਰੀ ਲੱਗਣ ਲੱਗ ਪੈਂਦਾ ਹੈ। ਬੰਦਾ ਸੋਚਦਾ ਹੈ ਕਿ ਕੰਪਨੀਆਂ ਵਿਚਾਰੀਆਂ ਕੀ ਕਰਨ ਅਤੇ ਸਰਕਾਰ ਕੋਲ ਸੱਚੀਉਂ ਕੋਈ ਰਸਤਾ ਬਾਕੀ ਨਹੀਂ ਹੈ। 
ਪਰ ਸਰਕਾਰ ''ਘਾਟਾ'' ਸ਼ਬਦ ਦੀ ਵਰਤੋਂ ਬਹੁਤ ਚਲਾਕੀ ਨਾਲ ਕਰਦੀ ਹੈ। ਅਰਥਾਂ ਦੇ ਅਨਰਥ ਕਰਦੀ ਹੈ। ਸਾਧਾਰਨ ਬੰਦਾ ਏਹੋ ਸੋਚਦਾ ਹੈ ਕਿ ਘਾਟੇ ਦਾ ਮਤਲਬ ਹੈ ਆਮ ਨਾਲੋਂ ਵੱਡੇ ਖਰਚੇ। ਨਫੇ ਦੀ ਬਜਾਏ ਨੁਕਸਾਨ। ਪਰ ਸਰਕਾਰ ਜਿਸ ਨੂੰ ਘਾਟਾ ਕਹਿੰਦੀ ਹੈ, ਉਹ ਉਪਰੋਕਤ ਕਿਸਮ ਦਾ ਘਾਟਾ ਨਹੀਂ ਹੈ।  ਜੇ ਕੋਈ ਕੰਪਨੀ 10000 ਕਰੋੜ ਦਾ ਮੁਨਾਫਾ ਕਮਾਉਂਦੀ ਹੈ ਤਾਂ ਵੀ ਸਰਕਾਰ ਮੁਤਾਬਕ ਉਹ ਘਾਟੇ ਵਿੱਚ ਹੈ। ਕਿਉਂਕਿ ਕੌਮਾਂਤਰੀ ਕੀਮਤਾਂ 'ਤੇ ਤੇਲ ਜਾਂ ਗੈਸ ਦੀ ਵਿੱਕਰੀ ਕਰਕੇ, ਉਹ 20000 ਕਰੋੜ ਦਾ ਮੁਨਾਫਾ ਕਮਾ ਸਕਦੀ ਸੀ। ਕੰਪਨੀਆਂ ਮੁਨਾਫੇ ਨਾਲ ਮੋਟੀਆਂ ਹੋ ਰਹੀਆਂ ਹਨ। ਪਰ ਫੇਰ ਵੀ ਕੰਪਨੀਆਂ ਦੇ ਦਿਲ ਡੁੱਬਦੇ ਹਨ। ਨਾਲ ਹੀ ਸਰਕਾਰ ਦਾ ਦਿਲ ਡੁੱਬਦਾ ਹੈ। ਕਿਉਂਕਿ ਕੰਪਨੀਆਂ ਨੂੰ ਵੀ ਅਤੇ ਸਰਕਾਰ ਨੂੰ ਵੀ ਉਹਨਾਂ ਦਾ ਮੁਨਾਫਾ ਬਹੁਤ ਪਿਆਰਾ ਹੈ। 
ਆਓ ਜ਼ਰਾ ਇਸ ਮੁਨਾਫੇ ਦੀ ਤਸਵੀਰ 'ਤੇ ਇੱਕ ਸਰਸਰੀ ਝਾਤ ਪਾਈਏ। ਸਾਲ 2011-12 ਵਿੱਚ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ.) ਨੇ ਆਪਣੇ ਸ਼ੁੱਧ ਮੁਨਾਫੇ ਦੇ ਜੋ ਵੇਰਵੇ ਦਿੱਤੇ ਹਨ, ਸੁਣ ਕੇ ਦੰਦ ਜੁੜ ਜਾਂਦੇ ਹਨ। ਕੰਪਨੀ ਦਾ ਇਸ ਸਾਲ ਦਾ ਮੁਨਾਫਾ 25123 ਕਰੋੜ ਰੁਪਏ ਹੈ। ਸਾਲ 2012 ਦੀ ਅਗਲੀ ਤਿਮਾਹੀ ਬਾਰੇ ਇਸਨੇ ਰਿਪੋਰਟ ਦਿੱਤੀ ਕਿ ਇਸਦੇ ਮੁਨਾਫੇ ਵਿੱਚ 48.4% ਹੋਰ ਵਾਧਾ ਹੋ ਗਿਆ ਹੈ। ਸਰਕਾਰ ਨੇ ਵਾਧੇ ਦੀ ਇਹ ਰਿਪੋਰਟ ਸੁਣਨ ਪਿੱਛੋਂ ਘਾਟੇ ਦਾ ਸ਼ੋਰ ਹੋਰ ਉੱਚਾ ਕਰ ਦਿੱਤਾ। ਇਹ ਕੰਪਨੀ ਤਾਂ ਖੈਰ ਬਹੁਤ ਵੱਡੀ ਘੈਂਟ ਕੰਪਨੀ ਹੈ। ਇਸ ਤੋਂ ਕਾਫੀ ਛੋਟੀਆਂ ਕੰਪਨੀਆਂ ਦੇ ਮੁਨਾਫੇ ਵੀ ਹਜ਼ਾਰਾਂ ਕਰੋੜ ਤੱਕ ਜਾਂਦੇ ਹਨ। ਭਾਰਤੀ ਤੇਲ ਕਾਰਪੋਰੇਸ਼ਨ (ਆਈ.ਓ.ਸੀ.) 2011-12 ਵਿੱਚ 4265 ਕਰੋੜ ਰੁਪਏ ਤੋਂ ਵੱਧ ਸ਼ੁੱਧ ਮੁਨਾਫਾ ਕਮਾਇਆ। ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਟ ਲਿਮਟਿਡ (ਐੱਚ.ਪੀ.ਸੀ.ਐੱਲ.) ਨੇ 911 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਅਤੇ 2012 ਦੀ ਪਹਿਲੀ ਤਿਮਾਹੀ ਵਿੱਚ ਇਸ ਨੇ ਰਿਪੋਰਟ ਦਿੱਤੀ ਕਿ ਇਸ ਦੇ ਸ਼ੁੱਧ ਮੁਨਾਫੇ ਵਿੱਚ 312 ਫੀਸਦੀ ਹੋਰ ਵਾਧਾ ਹੋ ਗਿਆ ਹੈ। ਇਸੇ ਤਰ੍ਹਾਂ ਭਾਰਤ ਪੈਟਰੋਲੀਅਮ (ਬੀ.ਪੀ.) ਨੇ ਲੱਗਭੱਗ 1547 ਕਰੋੜ ਦਾ ਸ਼ੁੱਧ ਮੁਨਾਫਾ ਕਮਾਇਆ। 
ਜੇ ਇਹਨਾਂ ਭਾਰੀ ਮੁਨਾਫਿਆਂ ਦੇ ਬਾਵਜੁਦ ਸਰਕਾਰ ''ਘਾਟਾ'', ''ਘਾਟਾ'' ਕੂਕਦੀ ਹੈ ਤਾਂ ਇਸ ਨੂੰ ਸ਼ਰਮ ਦੇ ਘਾਟੇ ਤੋਂ ਬਿਨਾ ਹੋਰ ਕੀ ਕਿਹਾ ਜਾ ਸਕਦਾ ਹੈ? 
ਟੈਕਸ ਛੋਟਾਂ, ਵਿੱਤੀ ਘਾਟਾ ਅਤੇ ਸਬਸਿਡੀਆਂ ਇੱਕ ਹੋਰ ਮਿਸਾਲ
ਸਰਕਾਰਾਂ ਵੱਲੋਂ ਅਤੇ ਨਵੀਆਂ ਆਰਥਿਕ ਨੀਤੀਆਂ ਦੇ ਵਕੀਲਾਂ ਵੱਲੋਂ ਬਹੁਤ ਜ਼ੋਰ ਸ਼ੋਰ ਨਾਲ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸਰਕਾਰਾਂ ਲੋਕਾਂ ਨੂੰ ਸਬਸਿਡੀਆਂ ਦੇਣ ਦਾ ਭਾਰ ਨਹੀਂ ਝੱਲ ਸਕਦੀ। ਮੁਲਕ ਬੱਜਟ ਘਾਟਿਆਂ ਅਤੇ ਵਿੱਤੀ ਘਾਟਿਆਂ ਦਾ ਸਾਹਮਣਾ ਕਰ ਰਿਹਾ ਹੈ। ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਪੂੰਜੀਪਤੀਆਂ ਅਤੇ ਵੱਡੇ ਧਨਾਢਾਂ ਦੇ ਵਫਾਦਾਰ ਅਖਬਾਰ ਸੰਪਾਦਕੀਆਂ ਤੇ ਸੰਪਾਦਕੀਆਂ ਲਿਖ ਰਹੇ ਹਨ ਕਿ ਮੁਲਕ ਦੇ ਹਿੱਤਾਂ ਲਈ ਬੱਜਟ ਅਤੇ ਵਿੱਤੀ ਘਾਟੇ ਕੰਟਰੋਲ ਕਰਨੇ ਬੇਹੱਦ ਜ਼ਰੂਰੀ ਹਨ। ਜਦੋਂ ਲੋਕ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਕੋਲ ਬੁਢਾਪਾ ਪੈਨਸ਼ਨ ਜਾਂ ਵਿਧਵਾ ਪੈਨਸ਼ਨ ਵਿੱਚ ਵਾਧੇ ਦੀ ਮੰਗ ਕਰਨ ਜਾਂਦੀਆਂ ਹਨ ਤਾਂ ਉਹ ਬਹੁਤ ਸਾਊ ਮੂੰਹ ਬਣਾ ਕੇ ਉੱਤਰ ਦਿੰਦਾ ਹੈ ਕਿ ''ਢਾਈ ਸੌ ਰੁਪਈਆ ਬਹੁਤ ਥੋੜ੍ਹਾ ਹੈ। ਇਸ ਨਾਲ ਕੀ ਬਣਦਾ ਹੈ? ਮੇਰਾ ਤਾਂ ਜੀਅ ਕਰਦੈ ਇਸ ਨੂੰ ਵਧਾ ਕੇ ਇੱਕ ਹਜ਼ਾਰ ਰੁਪਏ ਕਰ ਦੇਵਾਂ, ਪਰ ਕੀ ਕਰਾਂ- ਖਜ਼ਾਨੇ ਵਿੱਚ ਪੈਸੇ ਹੀ ਨਹੀਂ।'' 
ਕੇਂਦਰ ਸਰਕਾਰ ਤੋਂ ਲੈ ਕੇ ਸੂਬਾਈ ਸਰਕਾਰਾਂ ਤੱਕ ਖਜ਼ਾਨੇ ਵਿੱਚ ਪੈਸੇ ਨਾ ਹੋਣ ਦੀ ਇਹ ਦਲੀਲ ਲੋਕਾਂ ਨੂੰ ਮਿਲਦੀਆਂ ਪਹਿਲਾਂ ਹੀ ਨਿਗੂਣੀਆਂ ਸਹੂਲਤਾਂ ਅਤੇ ਸਬਸਿਡੀਆਂ ਨੂੰ ਛਾਂਗਣ ਲਈ ਪੇਸ਼ ਕਰਦੀਆਂ ਹਨ। ਪਰ ਵਿੱਤੀ ਘਾਟੇ ਦੀਆਂ ਜੜ੍ਹਾਂ ਕਿੱਥੇ ਹਨ? ਲੰਮੀਆਂ-ਚੌੜੀਆਂ ਮਿਸਾਲਾਂ ਦੇਣ ਦੀ ਲੋੜ ਨਹੀਂ ਹੈ। ਇੱਕ ਮਿਸਾਲ ਹੀ ਕਾਫੀ ਹੈ। ਪਿਛਲੇ ਸਾਲ ਦਾ ਵਿੱਤੀ ਘਾਟਾ ਕੁਲ ਘਰੇਲੂ ਪੈਦਾਵਾਰ ਦਾ 6.9 ਫੀਸਦੀ ਦੱਸਿਆ ਗਿਆ ਹੈ। ਇਹ ਰਕਮ 5.22 ਲੱਖ ਕਰੋੜ ਬਣਦੀ ਹੈ। ਸੱਚੀਉਂ ਬਹੁਤ ਵੱਡੀ ਰਕਮ ਹੈ! ਐਨੇ ਘਾਟੇ ਮੂਹਰੇ ਸਰਕਾਰ ਵਿਚਾਰੀ ਕੀ ਕਰੇ?!  ਪਰ ਇਹ ਤਾਂ ਤਸਵੀਰ ਦਾ ਇੱਕ ਪਾਸਾ ਹੈ। ਦੂਜਾ ਪਾਸਾ, ਵੇਖੋਗੇ ਤਾਂ ਇੱਕ ਵਾਰੀ ਫੇਰ ਦੰਗ ਰਹਿ ਜਾਓਗੇ। ਇਸੇ ਸਾਲ ਵਿੱਚ, ਕਾਰਪੋਰੇਸ਼ਨਾਂ ਅਤੇ ਹੋਰ ਵੱਡੇ ਧਨਾਢਾਂ ਨੂੰ ਭਾਰੀ ਟੈਕਸ ਛੋਟਾਂ ਦਿੱਤੀਆਂ ਗਈਆਂ ਹਨ। ਇਹ ਰਕਮ 5.28 ਲੱਖ ਕਰੋੜ ਰੁਪਏ ਬਣਦੀ ਹੈ। ਜੇ ਸਰਕਾਰ ਲੋਕਾਂ ਨੂੰ ਢਿੱਡਾਂ ਨੂੰ ਗੰਢਾਂ ਦੇਣ ਦੀਆਂ ਨਸੀਹਤਾਂ ਕਰਨ ਦੀ ਬਜਾਏ ਵੱਡੇ ਧਨਾਢਾਂ ਨੂੰ ਗੱਫੇ ਬਖਸ਼ਣ ਤੋਂ ਪ੍ਰਹੇਜ ਕਰ ਲੈਂਦੀ ਤਾਂ ਇਹ ''ਘਾਟਾ'' ਮੁਲੋਂ ਹੀ ਸਮਾਪਤ ਹੋ ਜਾਣਾ ਸੀ। ਇਸ ਤੋਂ ਅੱਗੇ ਜੇ ਵੱਡੇ ਧਨਾਢਾਂ ਦੇ ਭਾਰੀ ਮੁਨਾਫਿਆਂ 'ਤੇ ਟੈਕਸਾਂ ਵਿੱਚ ਵਾਧਾ ਕਰ ਦਿੱਤਾ ਜਾਵੇ ਤਾਂ ਲੋਕਾਂ ਨੂੰ ਸਬਸਿਡੀਆਂ ਵਿੱਚ ਵਾਧਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਪਰ ਨੀਤ, ਨੀਤੀ ਅਤੇ ਸ਼ਰਮ ਦੇ ਘਾਟੇ ਦੀ ਵਜਾਹ ਕਰਕੇ ਸਰਕਾਰ ਦੀ ਜੁਬਾਨ 'ਤੇ ਘਾਟੇ ਦੀ ਮੁਹਾਰਨੀ ਹੈ ਅਤੇ ਹੱਥਾਂ ਵਿੱਚ ਲੋਕਾਂ ਦੇ ਢਿੱਡ ਕੱਟਣ ਲਈ ਛੁਰੀ ਫੜੀ ਹੋਈ ਹੈ।    -੦-

ਯੂਰਪ 'ਚ ਤਿੜਕ ਰਹੀ ਸਮਾਜਕ ਸ਼ਾਂਤੀ: ਗਰੀਸ 'ਚ ਜਨਤਕ ਰੋਹ ਦਾ ਤਿੱਖਾ ਮੋੜ Surkh Rekha Sep-Oct 2012


Surkh Rekha Sep-Oct 2012

ਯੂਰਪ 'ਚ ਤਿੜਕ ਰਹੀ ਸਮਾਜਕ ਸ਼ਾਂਤੀ:
ਗਰੀਸ 'ਚ ਜਨਤਕ ਰੋਹ ਦਾ ਤਿੱਖਾ ਮੋੜ

ਗਰੀਸ ਦੇ ਲੋਕ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵਾਰ ਫੇਰ ਸੜਕਾਂ 'ਤੇ ਆ ਨਿਕਲੇ ਹਨ। ਕੌਮਾਂਤਰੀ ਮੁਦਰਾ ਫੰਡ ਵੱਲੋਂ ਕਰਜ਼ੇ ਦੀ ਇੱਕ ਹੋਰ ਖੇਪ ਦੇਣ ਖਾਤਰ ਮੜ੍ਹੀਆਂ ਸ਼ਰਤਾਂ ਤਹਿਤ ਮੁਲਕ ਦੀ ਸਰਕਾਰ ਵੱਲੋਂ ਟੈਕਸਾਂ ਵਿੱਚ ਭਾਰੀ ਵਾਧੇ ਅਤੇ ਉਜਰਤਾਂ, ਤਨਖਾਹਾਂ, ਪੈਨਸ਼ਨਾਂ ਅਤੇ ਹੋਰ ਅਨੇਕਾਂ ਜਨਤਕ ਸਹੂਲਤਾਂ ਵਿੱਚ ਐਲਾਨ ਕੀਤੀਆਂ ਵੱਡੀਆਂ ਕਟੌਤੀਆਂ ਦੇ ਜੁਆਬ ਵਿੱਚ 26 ਸਤੰਬਰ ਨੂੰ 50 ਹਜ਼ਾਰ ਤੋਂ ਉਪਰ ਮਜ਼ਦੂਰਾਂ, ਕਾਮਿਆਂ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਹੜਤਾਲਾਂ ਕਰਕੇ ਰਾਜਧਾਨੀ ਏਥਨਜ਼ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਲੋਕਾਂ ਨੇ ਪੁਲਸ ਵੱਲੋਂ ਵਰ੍ਹਾਏ ਅੱਥਰੂ ਗੈਸ ਦੇ ਗੋਲਿਆਂ ਦਾ ਜੁਆਬ ਪੱਥਰਾਂ, ਪੈਟਰੋਲ ਬੰਬਾਂ ਅਤੇ ਬੋਤਲਾਂ ਵਰ੍ਹਾ ਵਰ੍ਹਾ ਕੇ ਦਿੱਤਾ। ਲੋਕ ਨਾਹਰੇ ਗੂੰਜਾ ਰਹੇ ਸਨ, ''ਯੂਰਪੀਅਨ ਯੂਨੀਅਨ,  ਮੁਦਰਾ ਫੰਡ ਮੁਰਦਾਬਾਦ!'' ''ਤਿੱਕੜੀ ਦਫਾ ਹੋਵੇ!'', ''ਅਸੀਂ ਇਹਦੀ ਗੁਲਾਮੀ ਨਹੀਂ ਝੱਲਣੀ।''
ਯੂਰਪ ਦੇ ਬਾਕੀ ਦੇਸ਼ਾਂ ਵਾਂਗ ਹੀ ਗਰੀਸ ਵੀ ਘੋਰ ਆਰਥਿਕ ਸੰਕਟ ਦੀ ਲਪੇਟ ਵਿੱਚ ਆਇਆ ਹੋਇਆ ਹੈ। ਮੰਦਵਾੜੇ ਤੋਂ ਬਾਅਦ ਇਸ ਦੀ ਅਰਥ-ਵਿਵਸਥਾ 20% ਤੱਕ ਸੁੰਗੜ ਗਈ ਹੈ। ਸਿੱਟੇ ਵਜੋਂ ਇਸ ਨੂੰ ਕੌਮਾਂਤਰੀ ਮੁਦਰਾ ਫੰਡ ਤੋਂ ਵਾਰ ਵਾਰ ਕਰਜ਼ੇ ਲੈਣੇ ਪੈ ਰਹੇ ਹਨ ਅਤੇ ਫੰਡ ਦੀਆਂ ਸ਼ਰਤਾਂ ਤਹਿਤ ਵਾਰ ਵਾਰ ਜਨਤਕ ਸਹੂਲਤਾਂ 'ਤੇ ਕੱਟ ਲਾਉਣੇ ਪੈ ਰਹੇ ਹਨ। ਇਸ ਸਾਲ ਦੇ ਸ਼ੁਰੂ ਹੁੰਦਿਆਂ ਗਰੀਸ ਦੀ ਸਰਕਾਰ ਨੇ 3.07% ਬਿਲੀਅਨ ਯੂਰੋ ਦੀਆਂ ਜਨਤਕ ਕਟੌਤੀਆਂ ਕੀਤੀਆਂ ਸਨ। ਪਰ ਕੌਮਾਂਤਰੀ ਮੁਦਰਾ ਫੰਡ ਦੀ 4.58% ਬਿਲੀਅਨ ਯੂਰੋ ਦੀ ਮੰਗ ਤੋਂ ਇਹ ਕਾਫੀ ਘੱਟ ਹਨ। ਦੇਸ਼ ਦੇ ਲੋਕ ਪਹਿਲਾਂ ਹੀ ਸਿਰੇ ਦੇ ਦਮ-ਘੋਟੂ ਮਾਹੌਲ ਵਿੱਚ ਰਹਿ ਰਹੇ ਹਨ। ਗਰੀਸ ਦੀ ਸਰਕਾਰ ਤਾਂ ਵਿਸਫੋਟਕ ਸਮਾਜਿਕ ਮਾਹੌਲ ਦੇ ਮੱਦੇਨਜ਼ਰ ਕਟੌਤੀਆਂ ਲਾਗੂ ਕਰਨ ਦੀ ਸਮਾਂ-ਸੀਮਾਂ ਦੋ ਸਾਲ ਤੋਂ ਵਧਾ ਕੇ 4 ਸਾਲ ਕਰਨ ਦੀ ਇਜਾਜ਼ਤ ਲੈਣ ਬਾਰੇ ਸੋਚ-ਵਿਚਾਰ ਕਰ ਰਹੀ ਸੀ। ਪਰ ਮੁਦਰਾ ਫੰਡ ਦੀਆਂ ਕਰੜੀਆਂ ਹਦਾਇਤਾਂ ਮੂਹਰੇ ਗੋਡੇ ਟੇਕ ਕੇ ਇਸਨੇ ਵੱਡੀਆਂ ਭਾਰੀ ਕਟੌਤੀਆਂ ਦਾ ਇੱਕ ਨਵਾਂ ਲੱਦਾ ਲੋਕਾਂ 'ਤੇ ਲੱਦ ਦਿੱਤਾ। ਸਿੱਟੇ ਵਜੋਂ ਮਾਹੌਲ ਫਿਰ ਉਤੇਜਤ ਹੋ ਉੱਠਿਆ। ਜਨਤਕ ਰੋਹ ਪਿਛਲੇ ਸਾਲ ਦੋ ਸਾਲਾਂ ਦੇ ਰਿਕਾਰਡ ਮਾਤ ਪਾ ਗਿਆ। ਮਈ 11 ਦੇ ਪ੍ਰਦਰਸ਼ਨਾਂ ਤੋਂ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਸੀ ਅਤੇ 2010 ਤੋਂ ਸ਼ੁਰੂ ਹੋਏ ਵੱਡੇ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ। ਇਸ ਵਿੱਚ ਏਅਰਪੋਰਟਾਂ ਅਤੇ ਬੰਦਰਗਾਹਾਂ ਦੇ ਕਾਮਿਆਂ ਸਮੇਤ ਵੱਖ ਵੱਖ ਖੇਤਰਾਂ ਦੇ ਮਜ਼ਦੂਰ ਅਤੇ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਔਰਤਾਂ ਕੰਨ ਪਾੜਵੀਆਂ ਆਵਾਜ਼ਾਂ ਗੁੰਜਾ ਰਹੀਆਂ ਸਨ, ''ਹਜ਼ਾਰ-ਹਜ਼ਾਰ ਯੂਰੋ ਨਾਲ ਅਸੀਂ ਗੁਜਾਰੇ ਕਿਵੇਂ ਕਰੀਏ! ਆਪਣੇ ਬੱਚਿਆਂ ਨੂੰ ਕਿਵੇਂ ਪਾਲੀਏ!'' 
ਮੌਜੂਦਾ ਹੜਤਾਲਾਂ ਦਾ ਸੱਦਾ ਦੇਸ਼ ਦੀਆਂ ਦੋ ਵੱਡੀਆਂ ਯੂਨੀਅਨਾਂ ਵੱਲੋਂ ਦਿੱਤਾ ਗਿਆ ਸੀ, ਜਿਹੜੀਆਂ ਦੇਸ਼ ਦੀ 40 ਲੱਖ ਦੀ ਕੁੱਲ ਕਾਮਾ ਸ਼ਕਤੀ ਦੇ ਅੱਧ ਦੀ ਨੁਮਾਇੰਦਗੀ ਕਰਦੀਆਂ ਹਨ। ਇੱਕ ਯੂਨੀਅਨ ਆਗੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ, ''ਕੱਲ੍ਹ ਸਪੇਨ ਦੇ ਲੋਕ ਸੜਕਾਂ 'ਤੇ ਸਨ, ਅੱਜ ਅਸੀਂ ਹਾਂ, ਕੱਲ੍ਹ ਨੂੰ ਇਟਾਲੀਅਨ ਹੋਣਗੇ ਅਤੇ ਫਿਰ ਪੂਰੇ ਯੂਰਪ ਦੇ ਲੋਕ...।'' ਪਿਛਲੇ ਮਹੀਨਿਆਂ ਦੌਰਾਨ ਹੋਈਆਂ ਆਮ ਚੋਣਾਂ ਦੌਰਾਨ ਨਵੀਂ ਹੋਂਦ ਵਿੱਚ ਆਈ ਸਰਕਾਰ ਲਈ ਇਹ ਪਹਿਲਾਂ ਟੈਸਟ ਹੈ, ਮੌਜੂਦਾ ਪ੍ਰਧਾਨ ਮੰਤਰੀ ਐਨਟੋਮਸ ਸੋਮਾਰਸ ਇਸ ਸਮਾਜਿਕ ਹਲਚਲ ਅੱਗੇ ਖੜ੍ਹ ਸਕੇਗਾ ਕਿ ਨਹੀਂ, ਅਤੇ ਇਸ ਹਾਲਤ ਦੇ ਹੁੰਦਿਆਂ ਗਰੀਸ ਯੂਰਪੀਅਨ ਯੂਨੀਅਨ ਵਿੱਚ ਰਹਿ ਸਕੇਗਾ ਕਿ ਨਹੀਂ, ਜਾਂ ਇਸ ਤੋਂ ਵੀ ਅਗਾਂਹ ਯੂਰਪੀਅਨ ਯੂਨੀਅਨ ਅਤੇ ਯੂਰੋ ਵੀ ਕਾਇਮ ਰਹਿ ਸਕਣਗੇ ਕਿ ਨਹੀਂ। ਇਹਨਾਂ ਸੁਆਲਾਂ ਦੇ ਜੁਆਬ ਲਈ ਅਜੇ ਕੁਝ ਸਮਾਂ ਉਡੀਕ ਕਰਨੀ ਪੈਣੀ ਹੈ।   -੦-
-----------------------------
ਸੁਰਖ਼ ਰੇਖਾ ਵਾਸਤੇ ਸਹਾਇਤਾ

-ਤਰਲੋਕ ਸਿੰਘ ਹਿੰਮਤਪੁਰਾ, ਬੇਟਿਆਂ ਦੀ ਸ਼ਾਦੀ ਮੌਕੇ 1100
-ਅਵਤਾਰ ਕੌਰ ਲੁਧਿਆਣਾ 3000
-ਮਾ: ਚਰਨਜੀਤ ਸਿੰਘ ਫੱਲੇਵਾਲ ਸੇਵਾ ਮੁਕਤੀ 'ਤੇ 500
-ਲਖਵਿੰਦਰ ਸਿੰਘ ਦਿਆਲਪੁਰਾ 500
-ਕੁਲਵਿੰਦਰ ਸਿੰਘ ਕੋਠਾਗੁਰੂ 500
-ਰਣਧੀਰ ਸਿੰਘ ਮਲੂਕਾ ਵੱਲੋਂ 
 ਮਨਪ੍ਰੀਤ ਅਤੇ ਹਰਮਨ ਦੀ ਮੰਗਣੀ 'ਤੇ 500
-ਸੁਰਿੰਦਰ ਸਿੰਘ ਮੋਗਾ, ਸੇਵਾ ਮੁਕਤੀ 'ਤੇ  500
-ਇੱਕ ਪਾਠਕ ਡੱਬਵਾਲੀ ਤੋਂ 500
-ਗੁਰਦਿੱਤ ਸਿੰਘ 100
-ਦੇਸ ਰਾਜ ਲੋਹਗੜ੍ਹ ਆਪਣੀ ਰਿਟਾਇਰਮੈਂਟ 'ਤੇ  500

(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ)

ਪ੍ਰਚੂਨ ਵਪਾਰ 'ਤੇ ਬਦੇਸ਼ੀ ਪੂੰਜੀ ਦੇ ਰਾਜ ਲਈ ਹਰੀ ਝੰਡੀ ਸਾਮਰਾਜੀਆਂ ਨੂੰ ਵਫਾਦਾਰੀ ਦਾ ਸੰਕੇਤ Surkh Rekha Sep-Oct 2012


ਪ੍ਰਚੂਨ ਵਪਾਰ 'ਤੇ ਬਦੇਸ਼ੀ ਪੂੰਜੀ ਦੇ ਰਾਜ ਲਈ ਹਰੀ ਝੰਡੀ

ਸਾਮਰਾਜੀਆਂ ਨੂੰ ਵਫਾਦਾਰੀ ਦਾ ਸੰਕੇਤ

ਬਹੁ-ਭਾਂਤੀ ਪ੍ਰਚੂਨ ਵਪਾਰ ਵਿੱਚ 51 ਫੀਸਦੀ ਅਤੇ ਇੱਕ-ਭਾਂਤੀ ਪ੍ਰਚੂਨ ਵਪਾਰ ਵਿੱਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਖੁੱਲ੍ਹ ਦੇਣ, ਪ੍ਰਸਾਰਨ, ਹਵਾਬਾਜ਼ੀ ਅਤੇ ਬਿਜਲੀ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਦੀਆਂ ਖੁੱਲ੍ਹਾਂ ਦੀ ਘੋਸ਼ਣਾ ਰਾਹੀਂ ਕੇਂਦਰ ਸਰਕਾਰ ਨੇ ਵਿਦੇਸ਼ੀ ਸਾਮਰਾਜੀਆਂ ਦੇ ਸ਼ੰਕੇ ਦੂਰ ਕਰਨ ਅਤੇ ਵਫਾਦਾਰੀ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ 'ਤੇ ਧੜਾਧੜ ਵੱਡੇ ਹਮਲੇ ਕਰਦੇ ਆ ਰਹੇ ਹਾਕਮਾਂ ਨੂੰ ਸਿਆਸੀ ਮਜਬੂਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਮੁੱਠੀ ਭਰ ਜੋਕਾਂ ਨਾਲ ਵਫਾਦਾਰੀ ਨਿਭਾਉਣੀ ਹੈ ਪਰ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਤੋਂ ਵੋਟਾਂ ਹਾਸਲ ਕਰਨੀਆਂ ਹਨ। ਇਹਨਾਂ ਦੋਹਾਂ ਟਕਰਾਵੇਂ ਪੱਖਾਂ ਦਾ ਜੋੜ-ਮੇਲ ਕਰਨ ਦੀਆਂ ਮੁਸ਼ਕਲਾਂ ਦਾ ਆਰਥਿਕ ਸੁਧਾਰਾਂ ਦੀ ਰਫਤਾਰ 'ਤੇ ਅਸਰ ਪੈਂਦਾ ਹੈ। ਪਿਛਲੇ ਅਰਸੇ ਤੋਂ ਵਿਦੇਸ਼ੀ ਸਾਮਰਾਜੀਆਂ, ਉਹਨਾਂ ਦੇ ਪ੍ਰਚਾਰ ਸਾਧਨਾਂ ੱਅਤੇ ਏਜੰਸੀਆਂ ਵੱਲੋਂ ਭਾਰਤੀ ਹਾਕਮਾਂ ਦੀ ਅਲੋਚਨਾ ਕੀਤੀ ਜਾ ਰਹੀ ਹੈ। ਇਸ ਗੱਲ 'ਤੇ ਨਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਯੂ.ਪੀ.ਏ. ਸਰਕਾਰ ਦੀ ਆਗੂ ਕਾਂਗਰਸ ਪਾਰਟੀ ਵੱਲੋਂ ਲੋਕਾਂ ਵਿੱਚ ਭੱਲ ਬਣਾ ਕੇ ਰੱਖਣ ਦਾ ਲੋੜ ਤੋਂ ਵੱਧ ਫਿਕਰ ਕੀਤਾ ਜਾ ਰਿਹਾ ਹੈ। ਜਿਸ ਪ੍ਰਧਾਨ ਮੰਤਰੀ ਦੀਆਂ ਕਦੇ ਵਿਦੇਸ਼ੀ ਮੀਡੀਆ ਅਤੇ ਸਰਕਾਰਾਂ ਰੱਜ ਕੇ ਸਿਫਤਾਂ ਕਰਦੀਆਂ ਸਨ, ਹੁਣ ਉਸਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਮਨਮੋਹਨ ਸਿੰਘ ਸਰਕਾਰ ਦੀ ਨੀਤੀ ਅਧਰੰਗ ਦਾ ਸ਼ਿਕਾਰ ਹੋ ਗਈ ਹੈ। ਇਸ ਹਾਲਤ ਵਿੱਚ ਕੇਂਦਰ ਸਰਕਾਰ ਨੇ ਆਰਥਿਕ ਸੁਧਾਰਾਂ ਦੀ ਰਫਤਾਰ ਤੇਜ਼ ਕਰਨ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਦੇ ਸੰਕੇਤ ਦਿੱਤੇ ਹਨ। ਮਨਮੋਹਨ ਸਿੰਘ ਇਹ ਕਹਿਣ ਤੱਕ ਗਿਆ ਹੈ ਕਿ ਜੇ ਇਸ ਰਸਤੇ ਚੱਲਦਿਆਂ ਉਸ ਨੂੰ ਸਰਕਾਰ ਦੀ ਬਲੀ ਵੀ ਦੇਣੀ ਪੈ ਜਾਵੇ ਤਾਂ ਵੀ ਉਸ ਨੂੰ ਕੋਈ ਪ੍ਰਵਾਹ ਨਹੀਂ ਹੈ। ਆਰਥਿਕ ਸੁਧਾਰਾਂ ਦਾ ਸ਼ਹੀਦ ਬਣਨ ਤੱਕ ਦੇ ਇਰਾਦੇ ਦਾ ਸਬੂਤ ਦੇਣ ਲਈ ਉਹ ਮਮਤਾ ਬੈਨਰਜੀ ਨੂੰ ਠੁੱਠ ਵਿਖਾਉਣ ਤੱਕ ਗਿਆ ਹੈ। 
ਕੁੱਝ ਸਮਾਂ ਪਹਿਲਾਂ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਬਿੱਲ ਲਿਆਂਦਾ ਸੀ, ਜਿਸ ਦਾ ਮਕਸਦ ਵਿਦੇਸ਼ੀ ਬਹੁਕੌਮੀ ਕੰਪਨੀਆਂ ਵੱਲੋਂ ਟੈਕਸਾਂ ਤੋਂ ਬਚਣ ਦੀਆਂ ਚੋਰ ਮੋਰੀਆਂ ਬੰਦ ਕਰਨਾ ਦੱਸਿਆ ਗਿਆ ਸੀ। ਪਰ ਵਿਦੇਸ਼ੀ ਹਾਕਮਾਂ ਅਤੇ ਬਹੁਕੌਮੀ ਕੰਪਨੀਆਂ ਦੀਆਂ ਘੁਰਕੀਆਂ ਪਿੱਛੋਂ ਸਰਕਾਰ ਇਸ ਬਿੱਲ ਤੋਂ ਪਿੱਛੇ ਹਟ ਗਈ ਹੈ। ਹੁਣ ਸਰਕਾਰ ਦੀਆਂ ਬਣਾਈਆਂ ਕਮੇਟੀਆਂ ਨਾ ਸਿਰਫ ਅਜਿਹਾ ਕਾਨੂੰਨ ਪਾਸ ਕਰਨ ਦੀ ਵਿਉਂਤ ਨੂੰ ਕਿੰਨੇ ਹੀ ਸਾਲਾਂ ਤੱਕ ਪਿੱਛੇ ਪਾਉਣ ਦੀਆਂ ਤਜਵੀਜ਼ਾਂ ਪੇਸ਼ ਕਰ ਰਹੀਆਂ ਹਨ, ਸਗੋਂ ਇਸ ਨੂੰ ਸਾਹ-ਸੱਤਹੀਣ ਕਰਨ ਵਾਲੀਆਂ ਮਦਾਂ ਦੇ ਸੁਝਾਅ ਦੇ ਰਹੀਆਂ ਹਨ। ਸਰਕਾਰ ਦੀ ਬਣਾਈ ਸ਼ੋਮ ਕਮੇਟੀ ਨੇ  10 ਕਰੋੜ ਰੁਪਏ ਤੋਂ ਘੱਟ ਮੁਨਾਫੇ 'ਤੇ ਟੈਕਸ ਨਾ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਥੇ ਹੀ ਬੱਸ ਨਹੀਂ, ਇਸਨੇ ਸ਼ੇਅਰ ਮਾਰਕੀਟ ਦੇ ਫੰਡਰ ਕਾਰੋਬਾਰਾਂ ਦੇ ਮੁਨਾਫਿਆਂ 'ਤੇ, ਜਿਹਨਾਂ ਨੂੰ ਪੂੰਜੀ ਲਾਭ (ਕੈਪੀਟਲ ਗੇਨਜ਼) ਕਿਹਾ ਜਾਂਦਾ ਹੈ, ਟੈਕਸ ਉੱਕਾ ਹੀ ਹਟਾ ਲੈਣ ਦੀ ਵੀ ਸਿਫਾਰਸ਼ ਕੀਤੀ ਹੈ। ਇਹਨਾਂ ਕਾਰੋਬਾਰਾਂ 'ਤੇ ਟੈਕਸ ਪਹਿਲਾਂ ਹੀ ਬੁਰੀ ਤਰ੍ਹਾਂ ਸੀਮਤ ਕੀਤੇ ਹੋਏ ਹਨ। ਲੰਮੇ ਅਰਸੇ ਵਿੱਚ ਹੋਣ ਵਾਲੇ ਪੂੰਜੀ ਲਾਭਾਂ 'ਤੇ ਉੱਕਾ ਹੀ ਕੋਈ ਟੈਕਸ ਨਹੀਂ ਹਨ। ਹੁਣ ਸਰਕਾਰ ਛੋਟੇ ਅਰਸੇ ਦੇ ਪੂੰਜੀ ਲਾਭਾਂ 'ਤੇ ਟੈਕਸ ਖਤਮ ਕਰਨ ਦੇ ਸੰਕੇਤ ਦੇ ਰਹੀ ਹੈ, ਜਿਹੜੇ ਪਹਿਲਾਂ ਹੀ ਸਿਰਫ 10 ਫੀਸਦੀ ਹਨ। 
ਕੇਂਦਰ ਸਰਕਾਰ ਦੇ ਇਹਨਾਂ ਕਦਮਾਂ 'ਤੇ ਅਮਰੀਕੀ ਸਾਮਰਾਜੀਆਂ ਨੇ ਭਾਰੀ ਖੁਸ਼ੀ ਜ਼ਾਹਰ ਕੀਤੀ ਹੈ। ਬਾਰਾਕ ਉਬਾਮਾ ਚੋਣਾਂ ਵਿੱਚ ਇਸਦਾ ਲਾਹਾ ਲੈਣ ਨੂੰ ਫਿਰਦਾ ਹੈ। ਉਸਦਾ ਕਹਿਣਾ ਹੈ ਕਿ ਵੇਖੋ, ਮੈਂ ਕਿੰਨੀ ਵੱਡੀ ਭਾਰਤੀ ਮੰਡੀ ਵਿਦੇਸ਼ੀ ਸਰਮਾਏ ਲਈ ਖੁੱਲ੍ਹਵਾ ਦਿੱਤੀ ਹੈ। ਇਸ ਨਾਲ ਮੁਨਾਫੇ ਹੋਣਗੇ ਅਤੇ ਅਮਰੀਕਾ ਵਿੱਚ ਰੁਜ਼ਗਾਰ ਵਧੇਗਾ। ਮੂਡੀ ਅਤੇ ਫਿੱਚ ਵਰਗੀਆਂ ਏਜੰਸੀਆਂ, ਜਿਹਨਾਂ ਨੇ ਪਹਿਲਾਂ ਵਿਦੇਸ਼ੀ ਨਿਵੇਸ਼ ਪੱਖੋਂ ਭਾਰਤ ਦੀ ਦਰਜਾਬੰਦੀ ਥੱਲੇ ਲੈ ਆਂਦੀ ਸੀ, ਹੁਣ ਭਾਰਤੀ ਅਰਥਚਾਰੇ ਦੇ ਸੁਧਰਨ ਦੀ ਆਸ ਪ੍ਰਗਟ ਕਰਦੀਆਂ ਹਨ। ਪਰ ਉਹਨਾਂ ਦੀ ਅਜੇ ਵੀ ਤਸੱਲੀ ਨਹੀਂ ਹੈ। ਇੱਕ ਪਾਸੇ ''ਵੱਡੇ ਸੁਧਾਰ ਕਦਮਾਂ'' 'ਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ, ਪਰ ਨਾਲ ਹੀ ਤਾੜਨਾ ਕੀਤਾ ਜਾ ਰਹੀ ਹੈ ਕਿ ਅਜੇ ਕਾਫੀ ਪੰਧ ਤਹਿ ਕਰਨਾ ਬਾਕੀ ਹੈ। ਭਾਰਤ ਵਿੱਚ ਵਿਦੇਸ਼ੀ ਪੂੰਜੀ ਲਈ ਮਨਮੋਹਨ ਸਿੰਘ ਨੂੰ ਅਜੇ ਅੱਧ-ਪਚੱਧਾ ਸਰਟੀਫਿਕੇਟ ਹੀ ਮਿਲਿਆ ਹੈ। ਚੇਤਾਵਨੀਆਂ ਦੀ ਤਲਵਾਰ ਅਜੇ ਵੀ ਸਿਰ 'ਤੇ ਲਟਕ ਰਹੀ ਹੈ। ਇਸ ਹਾਲਤs s ਵਿੱਚ ਅਗਲੇ ਸਮੇਂ ਵਿੱਚ ਮਨਮੋਹਨ ਸਿੰਘ ਸਰਕਾਰ ਵੱਲੋਂ ਹੋਰ ਕਦਮ ਲੈਣ ਦੀ ਸੰਭਾਵਨਾ ਹੈ।
ਤਾਜ਼ਾ ਕਦਮਾਂ ਰਾਹੀਂ ਮਨਮੋਹਨ ਸਿੰਘ ਨੇ ਇੱਕ ਤੀਰ ਨਾਲ ਕਈ ਸ਼ਿਕਾਰ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਵਿਦੇਸ਼ੀ ਸਾਮਰਾਜੀਆਂ ਨੂੰ ਵਫਾਦਾਰੀ ਦਾ ਸਬੂਤ ਦੇਣ ਤੋਂ ਇਲਾਵਾ ਇਸ ਦਾ ਇੱਕ ਹੋਰ ਮਕਸਦ ਕੈਗ ਰਿਪੋਰਟ ਰਾਹੀਂ ਸਾਹਮਣੇ ਆਏ ਕੋਲਾ-ਘਪਲੇ ਅਤੇ ਹੋਰ ਘਪਲਿਆਂ ਦੇ ਮਸਲੇ ਨੂੰ ਲਾਂਭੇ ਕਰਨਾ ਹੈ। ਇਹਨਾਂ ਕਦਮਾਂ ਨਾਲ ਸਿਆਸੀ-ਭੇੜ ਦਾ ਮੁੱਦਾ ਬਦਲ ਦੇਣ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬ ਰਿਹਾ ਹੈ। ਇਹਨਾਂ ਕਦਮਾਂ ਨੇ ਲੋਕਾਂ ਅਤੇ ਵੱਡੇ ਲੁਟੇਰਿਆਂ ਦੀ ਹਾਕਮ-ਜਮਾਤੀ ਧਿਰ ਦਰਮਿਆਨ ਵਿਰੋਧ ਤੇਜ਼ ਕਰ ਦਿੱਤਾ ਹੈ। ਹਾਕਮ-ਜਮਾਤੀ ਪਾਰਟੀਆਂ ਦੇ ਆਪਸੀ ਸ਼ਰੀਕਾ-ਭੇੜ 'ਤੇ ਇਸ ਤੇਜ਼ ਹੋ ਰਹੇ ਵਿਰੋਧ ਦਾ ਪ੍ਰਛਾਵਾਂ ਹੈ। ਨਵੀਆਂ ਆਰਥਿਕ ਨੀਤੀਆਂ ਦੇ ਵਫਾਦਾਰਾਂ ਨੂੰ ਟੁੱਟਵੇਂ ਮੁੱਦਿਆਂ 'ਤੇ ਵਿਰੋਧ ਦਾ ਵਿਖਾਵਾ ਕਰਨਾ ਪੈ ਰਿਹਾ ਹੈ। ਬੀ.ਜੇ.ਪੀ. ਦੀ ਖਾਸ ਮਜਬੂਰੀ ਇਹ ਹੈ ਕਿ ਸ਼ਹਿਰੀ ਦੁਕਾਨਦਾਰਾਂ ਅਤੇ ਵਪਾਰੀ ਤਬਕੇ ਵਿੱਚ ਆਪਣੇ ਰਵਾਇਤੀ ਵੋਟ-ਆਧਾਰ ਦੀ ਖੱਟੀ ਖੱਟਣ ਲਈ ਪ੍ਰਚੂਨ ਵਪਾਰ ਖੁੱਲ੍ਹਾਂ ਦੇ ਮੁੱਦੇ 'ਤੇ ਉਸਨੂੰ ਚੱਕਵੇਂ ਬਿਆਨ ਦੇਣੇ ਪੈ ਰਹੇ ਹਨ। 
ਕੇਂਦਰ ਹਕੂਮਤ ਦਾ ਪ੍ਰਚੂਨ ਵਪਾਰ ਬਾਰੇ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਵਾਲ-ਮਾਰਟ ਵਰਗੀਆਂ ਭਾਰੀ ਬਹੁਕੌਮੀ ਕੰਪਨੀਆਂ ਵੱਲੋਂ ਪਹਿਲਾਂ ਹੀ ਘਪਲੇਬਾਜ਼ ਢੰਗਾਂ ਨਾਲ ਭਾਰਤੀ ਪ੍ਰਚੂਨ ਖੇਤਰ ਵਿੱਚ ਗੁੱਝੀ ਘੁਸਪੈਠ ਦੀ ਚਰਚਾ ਹੋ ਰਹੀ ਹੈ। 
ਲੋਕਾਂ ਨੂੰ ਇਹਨਾਂ ਕਦਮਾਂ ਖਿਲਾਫ ਸੰਘਰਸ਼ ਕਰਦਿਆਂ ਨਵੀਆਂ ਆਰਥਿਕ ਨੀਤੀਆਂ ਦੇ ਸਮੁੱਚੇ ਹਮਲੇ ਨੂੰ ਬੇਨਕਾਬ ਕਰਨਾ ਚਾਹੀਦਾ ਹੈ ਅਤੇ ਆਪੋਜੀਸ਼ਨ ਪਾਰਟੀਆਂ ਦੇ ਸੀਮਤ ਅਤੇ ਮੌਕਾਪ੍ਰਸਤ ਪੈਂਤੜੇ ਨਾਲੋਂ ਨਿਖੇੜੇ ਦੀ ਲਕੀਰ ਖਿੱਚਣੀ ਚਾਹੀਦੀ ਹੈ। 
ਅਜੀਤ ਪਵਾਰ ਘਪਲਾ:

ਭ੍ਰਿਸ਼ਟਾਚਾਰ ਅਤੇ ਸਿੰਚਾਈ 
 ਪ੍ਰਬੰਧਾਂ ਦੀ ਦੁਰਦਸ਼ਾ
ਮਹਾਂਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ (ਸ਼ਰਦ ਪਵਾਰ ਦਾ ਭਤੀਜਾ) ਨੂੰ ਕਾਂਗਰਸ ਪਾਰਟੀ ਅਤੇ ਨੈਸ਼ਨਲ ਕਾਂਗਰਸ ਪਾਰਟੀ ਗੱਠਜੋੜ ਅੰਦਰਲੇ ਵਿਰੋਧਾਂ ਕਰਕੇ ਅਹੁਦੇ ਤੋਂ ਹੱਥ ਧੋਣੇ ਪਏ ਹਨ। ਉਸ ਖਿਲਾਫ ਸਿੰਚਾਈ ਮਹਿਕਮੇ ਵਿੱਚ ਵੱਡੇ ਘਪਲਿਆਂ ਵਿੱਚ ਸ਼ਰੀਕ ਹੋਣ ਦਾ ਦੋਸ਼ ਹੈ। ਇਸ ਘਪਲੇ ਦਾ ਧਿਆਨ ਦੇਣ ਵਾਲਾ ਪੱਖ ਇਹ ਹੈ ਕਿ ਇਸਨੇ ਨਿੱਜੀਕਰਨ, ਭ੍ਰਿਸ਼ਟਾਚਾਰ ਅਤੇ ਖੇਤੀਬਾੜੀ ਦੀ ਦੁਰਦਸ਼ਖਾ ਦੇ ਆਪਸੀ ਸਬੰਧ ਨੂੰ ਜ਼ਾਹਰ ਕੀਤਾ ਹੈ। 
ਭਾਰਤੀ ਖੇਤੀਬਾੜੀ ਦੀ ਖੜੋਤ, ਸੰਕਟ ਅਤੇ ਦੁਰਦਸ਼ਾ ਵਿੱਚ ਇਸ ਗੱਲ ਦਾ ਕਾਫੀ ਵੱਡਾ ਰੋਲ ਹੈ ਕਿ ਸਰਕਾਰਾਂ ਨੇ ਖੇਤੀਬਾੜੀ ਲਈ ਪੂੰਜੀ ਲਾਉਣ ਤੋਂ ਹੱਥ ਖਿੱਚਿਆ ਹੋਇਆ ਹੈ। ਇਹ ਸਰਕਾਰ ਦੀ ਅਸਲ ਨੀਤੀ ਹੈ। ਇਸਦੇ ਬਾਵਜੂਦ ਪਿਛਲੇ ਅਰਸੇ ਤੋਂ ਸਰਕਾਰਾਂ ਪੇਂਡੂ ਵਿਕਾਸ ਅਤੇ ਖੇਤੀਬਾੜੀ ਦੀ ਤਰੱਕੀ ਲਈ ਬੱਜਟ ਰਕਮਾਂ ਵਿੱਚ ਵੱਡੇ ਵਾਧੇ ਵਿਖਾ ਰਹੀਆਂ ਹਨ। ਇਹ ਵੱਡੇ ਪੱਧਰ ਦੀ ਨਕਲੀ ਕਾਰਵਾਈ ਹੈ, ਜਿਸਦਾ ਮਕਸਦ ਖੇਤੀਬਾੜੀ ਲਈ ਸਰਮਾਏ ਵਿੱਚ ਅਸਲ ਵਾਧਾ ਕਰਨਾ ਨਹੀਂ ਹੈ, ਸਗੋਂ ਨਿੱਜੀ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਗੱਫੇ ਲੁਆਉਣਾ ਹੈ। ਅਜੀਤ ਪਵਾਰ ਘਪਲੇ ਨੇ ਵੀ ਇਸੇ ਸੱਚ ਨੂੰ ਸਾਹਮਣੇ ਲਿਆਂਦਾ ਹੈ। 
1999-2009 ਤੱਕ ਮਹਾਂਰਾਸ਼ਟ ਦਾ ਸਿੰਚਾਈ ਮਹਿਕਮਾ ਅਜੀਤ ਪਵਾਰ ਕੋਲ ਰਿਹਾ। 2000-2010 ਤੱਕ ਇਸ ਮਹਿਕਮੇ ਨੇ 70000 ਕਰੋੜ ਰੁਪਏ ਖਰਚੇ। ਪਰ ਇਸਦੇ ਬਾਵਜੂ ਮਹਾਂਰਾਸ਼ਟਰ ਦੀ ਸਿੰਚਾਈ ਸਮਰੱਥਾ ਵਿੱਚ ਸਿਰਫ 0.1 ਫੀਸਦੀ ਵਾਧਾ ਹੋਇਆ। ਇਹ ਵਾਧਾ ਨਾਂਹ ਦੇ ਬਰਾਬਰ ਹੈ। ਦੂਜੇ ਪਾਸੇ ਖਰਚਿਆਂ ਪੱਖੋਂ ਅਜੀਬ ਕੌਤਕ ਵਾਪਰੇ। ਜੂਨ 2009 ਤੋਂ ਅਗਸਤ 2009 ਦਰਮਿਆਨ ਹੀ ਮਹਾਂਰਾਸ਼ਟਰ ਦੇ 32 ਸਿੰਚਾਈ ਪ੍ਰੋਜੈਕਟਾਂ ਦੇ ਖਰਚਿਆਂ ਨੇ ਵੱਡੀ ਛਾਲ ਮਾਰੀ। ਇਹਨਾਂ ਵਿੱਚ 300 ਫੀਸਦੀ ਦਾ ਵਾਧਾ ਹੋਇਆ। ਪਰ ਸਿੰਚਾਈ ਸਮਰੱਥਾ ਟੱਸ ਤੋਂ ਮੱਸ ਨਹੀਂ ਹੋਈ। 
ਦੂਜੇ ਪਾਸੇ ਪੰਜਾਬ ਅੰਦਰ ਸਰਕਾਰੀ ਸਿੰਚਾਈ ਪ੍ਰਬੰਧਾਂ ਪੱਖੋਂ ਨਿੱਘਰੀ ਹਾਲਤ ਸਿੰਚਾਈ ਮਹਿਕਮੇਂ ਵਿੱਚ ਸਟਾਫ ਦੀ ਭਾਰੀ ਕਮੀ ਅਤੇ 50 ਫੀਸਦੀ ਆਸਾਮੀਆਂ ਦੇ ਖਾਲੀ ਹੋਣ ਰਾਹੀਂ ਜ਼ਾਹਰ ਹੋ ਰਹੀ ਹੈ। ਨਹਿਰੀ ਇੰਤਜ਼ਾਮਾਂ ਦੇ ਮੰਦੜੇ ਹਾਲ ਹਨ, ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ, ਸਬਮਰਸੀਬਲਾਂ ਦੇ ਭਾਰੀ ਖਰਚੇ ਕਿਸਾਨਾਂ ਦਾ ਦਮ ਕੱਢ ਰਹੇ ਹਨ ਅਤੇ ਸਰਕਾਰਾਂ ਖੁਦ ਸਾਂਝੇ ਡੂੰਘੇ ਬੋਰਾਂ ਅਤੇ ਟਿਊਬਵੈੱਲਾਂ ਦਾ ਜੁੰਮਾ ਓਟਣ ਤੋਂ ਭੱਜ ਚੁੱਕੀਆਂ ਹਨ। 

ਮਾਓ-ਜ਼ੇ-ਤੁੰਗ ਤੋਂ ਸਿੱਖੋ -ਚਾਓ-ਇਨ-ਲਾਈ Surkh Rekha Sep-Oct 2012



ਮਾਓ-ਜ਼ੇ-ਤੁੰਗ ਤੋਂ ਸਿੱਖੋ

-ਚਾਓ-ਇਨ-ਲਾਈ
(9 ਸਤੰਬਰ 2012 ਨੂੰ ਪ੍ਰੋਲੇਤਾਰੀਏ ਦੇ ਮਹਾਨ ਰਹਿਬਰ ਅਤੇ ਉਸਤਾਦ ਕਾਮਰੇਡ ਮਾਓ-ਜ਼ੇ-ਤੁੰਗ ਦੀ ਛੱਤੀਵੀਂ ਬਰਸੀ ਹੈ। ਇਸ ਦਿਨ ਅਸੀਂ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਚੀਨੀ ਇਨਕਲਾਬ ਦੇ ਉਤਰਾਵਾਂ-ਚੜ੍ਹਾਵਾਂ ਦੌਰਾਨ ਉਹਨਾਂ ਦੇ ਯੁੱਧ ਸਾਥੀ ਕਾਮਰੇਡ ਚਾਓ-ਇਨ-ਲਾਈ ਦੇ ਭਾਸ਼ਣ 'ਚੋਂ ਇੱਕ ਛੋਟਾ ਹਿੱਸਾ ਦੇ ਰਹੇ ਹਾਂ, ਜਿਹੜਾ ਉਹਨਾਂ ਵੱਲੋਂ ਚੀਨੀ ਇਨਕਲਾਬ ਦੀ ਫਤਿਹ (ਅਕਤੂਬਰ 1949) ਤੋਂ ਕੁੱਝ ਅਰਸਾ ਪਹਿਲਾਂ ਹੋਈ ਚੀਨੀ ਨੌਜਵਾਨਾਂ ਦੀ ਕੌਮੀ ਕਾਂਗਰਸ ਵਿਚ ਦਿੱਤਾ ਗਿਆ ਸੀ। ¸ਸੰਪਾਦਕ)
''ਮਾਓ-ਜ਼ੇ-ਤੁੰਗ ਤੋਂ ਸਿੱਖੋ'' ਮਹਿਜ਼ ਇੱਕ ਨਾਹਰਾ ਨਹੀਂ ਹੈ। ਇਹਨਾਂ ਲਫਜ਼ਾਂ ਵਿਚ ਡੂੰਘਾ ਅਰਥ ਸਮੋਇਆ ਹੋਇਆ ਹੈ। ਜਦੋਂ ਤੁਸੀਂ ਸੱਭੇ ਪ੍ਰਤੀਨਿਧੀ ਆਪੋ-ਆਪਣੇ ਪਿੰਡਾਂ, ਕਾਰਖਾਨਿਆਂ ਅਤੇ ਸ਼ਹਿਰਾਂ, ਮੁਕਤ ਇਲਾਕਿਆਂ ਅਤੇ ਕੌਮਿਨਤਾਂਗ ਰਾਜ ਹੇਠਲੇ ਇਲਾਕਿਆਂ ਵਿਚ ਵਾਪਸ ਜਾਓਗੇ ਤਾਂ ਸਾਡੇ ਤਮਾਮ ਨੌਜਵਾਨਾਂ ਨੂੰ ਦੱਸਣਾ ਕਿ ਇਹ ਕਾਂਗਰਸ ਕਿਸ ਗੱਲ ਦੀ ਹਮਾਇਤ ਕਰਦੀ ਹੈ, ਤਾਂ ਕਿ ਅਸੀਂ ਉਹਨਾਂ ਵਿਚੋਂ ਲੱਖਾਂ ਨੌਜਵਾਨਾਂ ਨੂੰ ਇੱਕਮੁੱਠ ਕਰਦਿਆਂ ਆਪਣੇ ਨਾਲ ਮਿਲਾ ਸਕੀਏ ਅਤੇ ਉਹ ਸਾਡੇ ਨਾਲ ਕਦਮ ਮਿਲਾ ਕੇ ਅੱਗੇ ਵਧਣ। ਸਾਡੇ ਲਈ ਅਜਿਹਾ ਕਰਨ ਦਾ ਸਭ ਤੋਂ ਉੱਤਮ ਢੰਗ ਇਹ ਹੈ ਕਿ ਉਹਨਾਂ ਨੂੰ ਮਾਓ-ਜ਼ੇ-ਤੁੰਗ ਦੇ ਝੰਡੇ ਨੂੰ ਬੁਲੰਦ ਕਰਨ ਦਾ ਸੱਦਾ ਦੇਈਏ। ਤਮਾਮ ਨੌਜਵਾਨਾਂ ਨੂੰ ਇਸ ਝੰਡੇ ਨੂੰ ਬੁਲੰਦ ਰੱਖਦਿਆਂ ਅੱਗੇ ਵਧਣ ਦਾ ਸੱਦਾ ਦੇਣ ਵੇਲੇ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਝੰਡੇ ਨੇ ਆਪਣਾ ਮੌਜੂਦਾ ਸਰੂਪ ਕਿਵੇਂ ਹਾਸਲ ਕੀਤਾ। ਮਾਓ-ਜ਼ੇ-ਤੁੰਗ ਇੱਕ ਮਹਾਨ ਵਿਅਕਤੀ ਹਨ, ਜੋ ਚੀਨ ਦੀ ਧਰਤੀ ਦੀ ਪੈਦਾਇਸ਼ ਹਨ। ਮੁਲਕ ਦੇ ਨੌਜਵਾਨਾਂ ਵਿਚ ਪ੍ਰਚਾਰ ਕਰਨ ਵੇਲੇ ਜਾਂ ਖੁਦ ਉਹਨਾਂ ਤੋਂ ਸਿੱਖਣ ਵੇਲੇ ਥੋਨੂੰ ਇਹ ਹਰਗਿਜ਼ ਨਹੀਂ ਸਮਝਣਾ ਚਾਹੀਦਾ ਹੈ ਕਿ ਮਾਓ-ਜ਼ੇ-ਤੁੰਗ ਕੋਈ ਸਬੱਬੀ ਪੈਦਾ ਹੋਏ ਆਗੂ ਹਨ, ਜਨਮਜਾਤ ਆਗੂ ਹਨ ਜਾਂ ਕੋਈ ਅਜਿਹੇ ਆਗੂ ਹਨ, ਜਿਹਨਾਂ ਦੇ ਕਦਮ ਚਿੰਨ੍ਹਾਂ 'ਤੇ ਚੱਲਣਾ ਨਾਮੁਮਕਿਨ ਹੈ। ਜੇ ਤੁਸੀਂ ਇਸ ਮਸਲੇ ਨੂੰ ਇਉਂ ਦੇਖੋਗੇ ਤਾਂ ਉਹਨਾਂ ਨੂੰ ਸਾਡੇ ਮੁਲਕ ਦੇ ਆਗੂ ਵਜੋਂ ਪ੍ਰਵਾਨ ਕਰਨਾ ਮਹਿਜ ਇੱਕ ਥੋਥੀ ਗੱਲ ਬਣਕੇ ਰਹਿ ਜਾਵੇਗੀ। ਜੇਕਰ ਕੋਈ ਵੀ ਉਹਨਾਂ ਤੋਂ ਸਿੱਖ ਨਹੀਂ ਸਕਦਾ ਤਾਂ ਕੀ ਉਹ ਸਾਡੇ ਨਾਲੋਂ ਨਿਖੜਕੇ ਨਹੀਂ ਰਹਿ ਜਾਣਗੇ? ਕੀ ਇਸ ਤਰ੍ਹਾਂ ਅਸੀਂ ਮਾਓ-ਜ਼ੇ-ਤੁੰਗ ਨੂੰ ਸਭ ਤੋਂ ਨਿਵੇਕਲਾ ਦੇਵਤਾ ਸਰੂਪ ਨਹੀਂ ਮੰਨ ਬੈਠਾਂਗੇ? ਇਹੋ ਜਿਹੇ ਆਗੂ ਦੀ ਜਾਗੀਰੁ ਸਮਾਜ ਅੰਦਰ ਪੂਜਾ ਕੀਤੀ ਜਾਂਦੀ ਹੈ। ਸਾਡਾ ਆਗੂ ਚੀਨੀ ਜਨਤਾ ਵਿਚੋਂ ਪੈਦਾ ਹੋਇਆ ਹੈ। ਜਨਤਾ ਨਾਲ ਉਸਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਉਸਦੀਆਂ ਜੜ੍ਹਾਂ ਚੀਨੀ ਧਰਤੀ ਅਤੇ ਸਮਾਜ ਵਿਚ ਡੂੰਘੀ ਤਰ੍ਹਾਂ ਲੱਗੀਆਂ ਹੋਈਆਂ ਹਨ। ਉਹ ਜਨਤਾ ਦਾ ਆਗੂ ਹੈ, ਜੋ ਚੀਨ ਦੇ ਪਿਛਲੇ ਸੌ ਵਰ੍ਹਿਆਂ ਖਾਸ ਕਰਕੇ ''4 ਮਈ ਦੀ ਲਹਿਰ'' ਤੋਂ ਬਾਅਦ ਦੇ ਇਨਕਲਾਬੀ ਸੰਘਰਸ਼ਾਂ ਦੇ ਅਨੁਭਵਾਂ ਅਤੇ ਸਬਕਾਂ ਦੀ ਪੈਦਾਇਸ਼ ਹੈ। ਇਸ ਲਈ, ਮਾਓ-ਜ਼ੇ-ਤੁੰਗ ਤੋਂ ਸਿੱਖਣ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਅਸੀਂ ਮਹਿਜ਼ ਉਹਨਾਂ ਦੀਆਂ ਮੌਜੂਦਾ ਪ੍ਰਾਪਤੀਆਂ ਨੂੰ ਹੀ ਧਿਆਨ ਵਿਚ ਨਾ ਰੱਖੀਏ ਅਤੇ ਉਹਨਾਂ ਦੇ ਵਿਕਾਸ-ਅਮਲ ਨੂੰ ਨਜ਼ਰਅੰਦਾਜ਼ ਨਾ ਕਰੀਏ ਸਗੋਂ ਉਹਨਾਂ ਦੇ ਇਤਿਹਾਸਕ ਵਿਕਾਸ ਦੀ ਰੌਸ਼ਨੀ ਵਿਚ ਉਹਨਾਂ ਤੋਂ ਸਰਬ-ਪੱਖੀ ਰੂਪ ਵਿਚ ਸਿੱਖੀਏ। 
ਪ੍ਰਧਾਨ ਮਾਓ ਅਕਸਰ ਕਹਿੰਦੇ ਹਨ ਕਿ ਉਹਨਾਂ ਦਾ ਜਨਮ ਅਤੇ ਪਾਲਣ-ਪੋਸ਼ਣ ਪਿੰਡ ਵਿਚ ਹੋਇਆ ਸੀ ਅਤੇ ਉਹ ਆਪਣੀ ਅੱਲੜ੍ਹ ਉਮਰ ਵਿਚ ਅੰਧਵਿਸ਼ਵਾਸ਼ੀ ਅਤੇ ਆਪਣੇ ਵਿਚਾਰਾਂ ਤੋਂ ਕੁੱਝ ਪੱਖਾਂ ਤੋਂ ਪਛੜੇ ਹੋਏ ਸਨ। ਉਹ ਸ਼ਾਂਸ਼ੀ-ਛਾਂਗ-ਹੂਪੇਈ ਖੇਤਰ ਵਿਚ ਪ੍ਰਕਾਸ਼ਿਤ ਕਿਤਾਬ ਤੋਂ ਬਹੁਤ ਨਾਖੁਸ਼ ਹੋਏ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਦਸ ਵਰ੍ਹਿਆਂ ਦੀ ਉਮਰ ਵਿਚ ਹੀ ਅੰਧਵਿਸ਼ਵਾਸ਼ਾਂ ਦਾ ਵਿਰੋਧ ਕਰਨ ਲੱਗ ਪਏ ਸਨ ਅਤੇ ਉਹ ਬਾਲ ਉਮਰ ਵਿਚ ਦੇਵਤਿਆਂ 'ਤੇ ਵਿਸ਼ਵਾਸ਼ ਨਹੀਂ ਕਰਦੇ ਸਨ। ਉਹ ਕਹਿੰਦੇ ਹਨ ਕਿ ਇਸ ਤੋਂ ਉਲਟ ਜਦੋਂ ਉਹ ਨਿਆਣੇ ਸਨ ਤਾਂ ਦੇਵਤਿਆਂ 'ਤੇ ਵਿਸ਼ਵਾਸ਼ ਕਰਦੇ ਸਨ। ਇੰਨਾ ਹੀ ਨਹੀਂ ਉਹ ਧਰਮ ਨੂੰ ਮੰਨਦੇ ਸਨ। ਜਦੋਂ ਉਹਨਾਂ ਦੀ ਮਾਂ ਬਿਮਾਰ ਹੋਈ ਸੀ ਤਾਂ ਉਹਨਾਂ ਨੂੰ ਨੌ-ਬਰ-ਨੌ ਕਰਨ ਲਈ ਉਹਨਾਂ ਨੇ ਬੁੱਧ ਅੱਗੇ ਪ੍ਰਾਰਥਨਾ ਕੀਤੀ ਸੀ। ਕੀ ਉਹਨਾਂ ਦਾ ਇਹ ਆਚਰਨ ਅੰਧਵਿਸ਼ਵਾਸ਼ਪੂਰਨ ਨਹੀਂ ਸੀ? ਪ੍ਰੰਤੂ ਉਪਰੋਕਤ ਕਿਤਾਬ ਵਿਚ ਪ੍ਰਧਾਨ ਮਾਓ ਬਾਰੇ ਇਹ ਕਹਿੰਦਿਆਂ ਕਿ ਉਹ ਆਪਣੀ ਬਾਲ ਉਮਰ ਵਿਚ ਹੀ ਅੰਧਵਿਸ਼ਵਾਸ਼ੀ ਨਹੀਂ ਸਨ ਕਿ ਉਹ ਜਨਮਸਿੱਧ ਤਰਕਬੁੱਧੀ ਦੇ ਮਾਲਕ ਸਨ ਅਤੇ ਅੰਧਵਿਸ਼ਵਾਸ਼ਾਂ ਤੋਂ ਮੁਕਤ ਹੋ ਚੱਕੇ ਸਨ¸ ਅਸਲੀਅਤ ਨੂੰ ਸਿਰ ਪਰਨੇ ਕੀਤਾ ਗਿਆ ਹੈ। ਪ੍ਰਧਾਨ ਮਾਓ ਦਾ ਕਹਿਣਾ ਹੈ ਕਿ ਇਹ ਗੱਲ ਤੱਥਾਂ ਨਾਲ ਮੇਲ ਨਹੀਂ ਖਾਂਦੀ। ਇਸ ਦੇ ਉਲਟ, ਉਹਨਾਂ ਸਮਿਆਂ ਦੇ ਜਾਗੀਰੂ ਸਮਾਜ ਅੰਦਰ ਕਿਸੇ ਵੀ ਵਿਅਕਤੀ ਲਈ ਚਾਹੇ ਉਹ ਕਿਸਾਨ ਪਰਿਵਾਰ ਵਿਚੋਂ ਆਇਆ ਹੋਵੇ ਜਾਂ ਮਜ਼ਦੂਰ ਪਰਿਵਾਰ ਵਿਚੋਂ ਅੰਧਵਿਸ਼ਵਾਸਾਂ ਤੋਂ ਅਚਾਨਕ ਖਹਿੜਾ ਛੁਡਾਉਣਾ ਨਾਮੁਮਕਿਨ ਸੀ। ਪ੍ਰਧਾਨ ਮਾਓ ਉੱਨੀਵੀਂ ਸਦੀ ਦੇ ਅਖੀਰੀ ਵਰ੍ਹਿਆਂ ਵਿਚ ਇੱਕ ਪਿੰਡ ਵਿਚ ਪੈਦਾ ਹੋਏ ਸਨ। ਇਸ ਲਈ ਇਹ ਨਾਮੁਮਕਿਨ ਸੀ ਕਿ ਉਹ ਥੋੜ੍ਹਾ ਬਹੁਤਾ ਅੰਧਵਿਸ਼ਵਾਸ਼ੀ ਨਾ ਰਹੇ ਹੋਣ। ਇਸ ਗੱਲ ਨੂੰ ਸਪਸ਼ਟ ਕਰਨਾ ਕਿਉਂ ਜ਼ਰੂਰੀ ਹੈ? ਇਸ ਲਈ ਕਿ ਸਾਨੂੰ ਇਹ ਹਰਗਿਜ਼ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਕੁੱਝ ਨੌਜਵਾਨ ਕਿਉਂਕਿ ਹੁਣ ਵੀ ਅੰਧਵਿਸ਼ਵਾਸ਼ੀ ਹਨ, ਇਸ ਲਈ ਉਹਨਾਂ ਨੂੰ ਸਿੱਖਿਅਤ ਨਹੀਂ ਕੀਤਾ ਜ ਸਕਦਾ ਅਤੇ ਉਹਨਾਂ ਨੂੰ ਆਪਣੇ ਵਿਚੋਂ ਛੇਕ ਦੇਣਾ ਚਾਹੀਦਾ ਹੈ। ਕੱਲ੍ਹ ਦਾ ਅੰਧਵਿਸ਼ਵਾਸ਼ੀ ਮੁੰਡਾ ਅੱਜ ਦਾ ਪ੍ਰਧਾਨ ਮਾਓ ਬਣਨ ਦੇ ਸਮਰੱਥ ਹੋ ਨਿਬੜਿਆ। ਬਿਨਾ ਸ਼ੱਕ ਮੈਂ ਇਹ ਨਹੀਂ ਕਹਿ ਰਿਹਾ ਕਿ ਹਰੇਕ ਮੁੰਡਾ ਪ੍ਰਧਾਨ ਮਾਓ ਬਣ ਸਕਦਾ ਹੈ, ਪਰ ਅੰਧਵਿਸ਼ਵਾਸ਼ਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਕੀ ਕੁੱਝ ਵਰ੍ਹੇ ਪਹਿਲਾਂ ਤੁਸੀਂ ਅੰਧਵਿਸ਼ਵਾਸ਼ੀ ਨਹੀਂ ਸੀ? ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਦੋਂ ਤੁਸੀਂ ਬੱਚੇ ਸੀ ਤਾਂ ਥੋਡੀ ਨੱਕ ਵਹਿੰਦੀ ਰਹਿੰਦੀ ਸੀ। ਸਿਰਫ ਇਸ ਲਈ ਕਿ ਤੁਸੀਂ ਵਿਕਾਸ ਕਰ ਗਏ ਹੋ¸ ਆਪਣੇ ਬਚਪਨ ਦੀਆਂ ਕਮਜ਼ੋਰੀਆਂ ਨੂੰ ਮੰਨਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। 
ਪ੍ਰਧਾਨ ਮਾਓ ਅਕਸਰ ਕਹਿੰਦੇ ਹਨ ਕਿ ਉਹ ਪ੍ਰਾਚੀਨ ਸ਼ਾਸ਼ਤਰੀ ਗਰੰਥਾਂ ਦੇ ਵੀ ਅਧਿਅਨਕਰਤਾ ਹਨ। ਹਰ ਚੀਜ਼ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਕਿ ਇਹਨਾਂ ਗਰੰਥਾਂ ਨੂੰ ਕਿਵੇਂ ਪੜ੍ਹਿਆ ਜਾਵੇ। ਪ੍ਰਧਾਨ ਮਾਓ ਆਪਣੀ ਜੋਬਨ ਉਮਰੇ ਇਹਨਾਂ ਪੁਸਤਕਾਂ ਨੂੰ ਪੜ੍ਹਨ ਦੇ ਬੜੇ ਸ਼ੌਕੀਨ ਸਨ। ਅੱਜ ਲਿਖਦੇ ਜਾਂ ਬੋਲਦੇ ਸਮੇਂ ਉਹ ਇਤਿਹਾਸਕ ਅਨੁਭਵਾਂ ਅਤੇ ਸਬਕਾਂ ਦੀ ਅਕਸਰ ਵਰਤੋਂ ਕਰਦੇ ਹਨ ਅਤੇ ਅਜਿਹਾ ਕਮਾਲ ਦੀ ਮੁਹਾਰਤ ਨਾਲ ਕਰਦੇ ਹਨ। ਸ਼ਾਸ਼ਤਰੀ ਗਰੰਥਾਂ ਦੇ ਅਧਿਐਨ ਨੇ ਉਹਨਾਂ ਦੇ ਗਿਆਨ ਨੂੰ ਵਿਸ਼ਾਲ ਅਤੇ ਡੂੰਘਾ ਕੀਤਾ  ਅਤੇ ਹੋਰ ਵੀ ਮਹਾਨ ਬਣਾਇਆ। .......ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਉਹ ਨੌਜਵਾਨ ਜੋ ਪ੍ਰਾਚੀਨ ਗਰੰਥਾਂ ਨੂੰ ਪੜ੍ਹਨਾ ਪਸੰਦ ਕਰਦੇ ਹਨ ਅਤੇ ਬੀਤੇ ਦੀਆਂ ਗੱਲਾਂ ਦਾ ਅਧਿਐਨ ਕਰਦੇ ਹਨ, ਅਗਾਂਹਵਧੂ ਨਹੀਂ ਹੋ ਸਕਦੇ। ਸਾਨੂੰ ਲੋਕਾਂ ਨਾਲ ਇੱਕਜੁੱਟ ਹੋਣ ਅਤੇ ਉਹਨਾਂ ਨੂੰ ਸਿੱਖਿਅਤ ਕਰਨ ਤੋਂ ਸਿਰਫ ਇਸ ਲਈ ਇਨਕਾਰ ਨਹੀਂ ਕਰ ਦੇਣਾ ਚਾਹੀਦਾ ਕਿ ਉਹ ਪੁਰਾਣੇ ਵਿਚਾਰਾਂ ਦੇ ਧਾਰਨੀ ਹਨ। ਸਾਨੂੰ ਉਹਨਾਂ ਤੋਂ ਇਸ ਲਈ ਬੇਮੁਖ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਕੁੱਝ ਪਿਛੜੇ ਹੋਏ ਹਨ। ਜਦੋਂ ਤੱਕ ਉਹ ਵਿਕਾਸ ਕਰਨ ਲਈ ਤਤਪਰ ਹਨ, ਉਦੋਂ ਤੀਕ ਉਹ ਆਪਣੀ ਕਾਇਆਕਲਪ ਕਰ ਸਕਦੇ ਹਨ। ਜਿਵੇਂ ਕਿ ਪ੍ਰਧਾਨ ਮਾਓ ਨੇ ਕਿਹਾ ਹੈ ਕਿ ਖੁਦ ਉਹਨਾਂ ਦੀ ਕਾਇਆਕਲਪ ਵੀ ਇਉਂ ਹੀ ਹੋਈ ਹੈ। 
ਪ੍ਰਧਾਨ ਮਾਓ ਅਕਸਰ ਇਹ ਵੀ ਕਹਿੰਦੇ ਹਨ ਕਿ ਜਦੋਂ ਉਹ ਅਧਿਐਨ ਸ਼ੁਰੂ ਕਰਦੇ ਹਨ ਤਾਂ ਪਹਿਲਾਂ ਕਿਸੇ ਇੱਕ ਪਹਿਲੂ 'ਤੇ ਆਪਣਾ ਧਿਆਨ ਕੇਂਦਰਤ ਕਰਦੇ ਹਨ ਅਤੇ ਜੇਕਰ ਇਹ ਉਹਨਾਂ ਦੀ ਸਮਝ ਵਿਚ ਨਹੀਂ ਪੈਂਦਾ ਤਾਂ ਉਹ ਉਦੋਂ ਤੱਕ ਜੁਟੇ ਰਹਿੰਦੇ ਹਨ ਜਦੋਂ ਤੱਕ ਉਹ ਇਸ ਨੂੰ ਸਪੱਸ਼ਟ ਰੂਪ ਵਿਚ ਸਮਝ ਨਹੀਂ ਲੈਂਦੇ। ਜਦੋਂ ਪ੍ਰਧਾਨ ਮਾਓ ''4 ਮਈ ਦੀ ਲਹਿਰ'' ਤੋਂ ਬਾਅਦ ਇਨਕਲਾਬ ਵਿਚ ਸ਼ਾਮਲ ਹੋਏ ਤਾਂ ਉਸ ਵੇਲੇ ਉਹ ਸ਼ਹਿਰ ਵਿਚ ਰਿਹਾ ਕਰਦੇ ਸਨ ਅਤੇ ਮਜ਼ਦੂਰ ਸੰਘਰਸ਼ ਵਿਚ ਹਿੱਸਾ ਲੈਂਦੇ ਸਨ। ਉਨ੍ਹੀਂ ਦਿਨੀਂ ਪ੍ਰਧਾਨ ਮਾਓ ਚਿਆਂਗਸੀ ਪੇਂਡੂ ਵਿਕਾਸ ਲਈ ਇੱਕ ਸੰਘਰਸ਼ ਚਲਾਉਣ ਦੀ ਹਮਾਇਤ ਕਰ ਰਹੇ ਸਨ। ਕਾਮਰੇਡ ਯੂਨ-ਤਿੰਗ ਨੇ ਪ੍ਰਧਾਨ ਮਾਓ ਨੂੰ ਇੱਕ ਚਿੱਠੀ ਲਿਖ ਕੇ ਸੁਝਾਅ ਦਿੱਤਾ ਕਿ ਸਾਨੂੰ ਥਾਓ ਚਿਆਂਗਸੀ ਦੀ ਮਿਸਾਲ ਨੂੰ ਸਨਮੁੱਖ ਰੱਖਦਿਆਂ ਪਿੰਡਾਂ ਵਿਚ ਕੰਮ ਕਰਨ ਲਈ ਜਾਣਾ ਚਾਹੀਦਾ ਹੈ। ਪ੍ਰਧਾਨ ਮਾਓ ਨੇ ਉਸ ਚਿੱਠੀ ਦੇ ਜਵਾਬ ਵਿਚ ਲਿਖਿਆ ਕਿ ''ਸ਼ਹਿਰਾਂ ਵਿਚ ਅਸੀਂ ਜਿੰਨਾ ਕੰਮ ਕਰ ਸਕਦੇ ਹਾਂ, ਉਸ ਤੋਂ ਕਿਤੇ ਵੱਧ ਕੰਮ ਕਰਨ ਗੋਚਰਾ ਪਿਆ ਹੈ। ਅਜਿਹੀ ਹਾਲਤ ਵਿਚ ਅਸੀਂ ਪਿੰਡਾਂ ਵਿਚ ਕੰਮ ਕਰਨ ਭਲਾ ਕਿਵੇਂ ਜਾ ਸਕਦੇ ਹਾਂ?' ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੇ ਉਸ ਵੇਲੇ ਸਮੱਸਿਆ ਦੇ ਉਸ ਪਹਿਲੂ 'ਤੇ ਧਿਆਨ ਕੇਂਦਰਤ ਨਹੀਂ ਕੀਤਾ ਸੀ। ਥੋੜ੍ਹੇ ਹੀ ਅਰਸੇ ਤੋਂ ਬਾਅਦ ਉਹਨਾਂ ਨੇ ਪਿੰਡਾਂ ਵਿਚ ਕੰਮ ਕਰਨ ਦੇ ਮਾਮਲੇ 'ਤੇ ਆਪਣਾ ਧਿਆਨ ਕੇਂਦਰਤ ਕੀਤਾ। ਕਿਸਾਨ ਸੰਘਰਸ਼ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਕਿਸਾਨ ਸੰਘਰਸ਼ ਨੂੰ ਸ਼ਹਿਰਾਂ ਦੇ ਇਨਕਲਾਬੀ ਸੰਘਰਸ਼ ਨਾਲ ਜੋੜਿਆ। ਬਾਅਦ ਵਿਚ ਉਹਨਾਂ ਨੇ ਫੌਜੀ ਮਾਮਲਿਆਂ ਦਾ ਵੀ ਅਧਿਐਨ ਕੀਤਾ। ਉਹਨਾਂ ਨੇ ਉਹਨਾਂ s sਸਾਰਿਆਂ ਬਾਰੇ ਮੁਹਾਰਤ ਹਾਸਲ ਕੀਤੀ ਅਤੇ ਉਹਨਾਂ ਬਾਰੇ ਸਰਬਪੱਖੀ ਗਿਆਨ ਹਾਸਲ ਕੀਤਾ। ਇਸ ਤੋਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਕੁੱਝ ਨੌਜਵਾਨ ਸਰਬਪੱਖੀ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਮੁੱਦੇ ਦੇ ਇੱਕ ਪਹਿਲੂ 'ਤੇ ਆਪਣਾ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਉਹਨਾਂ ਦੀ ਰੁਚੀ ਨੂੰ ਨਿਰਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਜੇਕਰ ਉਹ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਇੱਛੁਕ ਨਹੀਂ ਹਨ ਤਾਂ ਉਹਨਾਂ ਨੂੰ ਸਿੱਖਿਅਤ ਕਰਨ 'ਤੇ ਸਮਾਂ ਲਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੀਆਂ ਸਫਾਂ ਤੋਂ ਬਾਹਰ ਨਹੀਂ ਕਰ ਦੇਣਾ ਚਾਹੀਦਾ। 
ਮੈਂ ਉਪਰੋਕਤ ਤਿੰਨ ਮਿਸਾਲਾਂ ਇਹ ਦਿਖਾਉਣ ਲਈ ਦਿੱਤੀਆਂ ਹਨ ਕਿ ਜਾਗੀਰੂ ਸਮਾਜ ਦੇ ਇੱਕ ਕਿਸਾਨ ਪਰਿਵਾਰ ਦਾ ਮੁੰਡਾ ਹੋਣ ਦੇ ਨਾਤੇ ਪ੍ਰਧਾਨ ਮਾਓ ਕਦੀ ਅੰਧਵਿਸ਼ਵਾਸ਼ੀ ਸਨ, ਪ੍ਰਾਚੀਨ ਵਕਤਾਂ ਦੀਆਂ ਪੁਸਤਕਾਂ ਪੜ੍ਹਿਆ ਕਰਦੇ ਸਨ ਅਤੇ ਕਿਸੀ ਸਮੱਸਿਆ ਦਾ ਅਧਿਐਨ ਕਰਦੇ ਸਮੇਂ ਪਹਿਲਾਂ ਉਸਦੇ ਇੱਕ ਪਹਿਲੂ ਨੂੰ ਹੀ ਧਿਆਨ ਵਿਚ ਰੱਖਦੇ ਸਨ। ਉਹਨਾਂ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਅੰਧਵਿਸ਼ਵਾਸ਼ਾਂ ਤੋਂ ਮੁਕਤ ਕੀਤਾ ਹੈ ਅਤੇ ਜੋ ਪਿਛਾਂਹਖਿੱਚੂ ਸੀ, ਉਸ ਨੂੰ ਤਿਆਗਿਆ। ਉਹਨਾਂ ਦੀ ਮਹਾਨਤਾ ਇਸ ਤੱਥ ਤੋਂ ਹੋਰ ਵੀ ਉੱਘੜਦੀ ਹੈ ਕਿ ਉਹਨਾਂ ਨੇ ਆਪਣੇ ਬੀਤੇ ਨੂੰ ਹੌਸਲੇ ਨਾਲ ਪ੍ਰਵਾਨ ਕੀਤਾ। ਅਸੀਂ ਦੇਖ ਸਕਦੇ ਹਾਂ ਕਿ ਜਨਤਕ ਸ਼ਾਸ਼ਨ ਹੇਠਲੇ ਸਮਾਜਾਂ ਵਿਚ¸ ਪੁਰਾਣੇ ਸਮਾਜਾਂ ਦੀ ਤਾਂ ਗੱਲ ਹੀ ਛੱਡੋ¸ ਅਜਿਹੇ ਲੋਕ ਮੌਜੂਦ ਹਨ ਜੋ ਇੱਕ ਵਾਰ ਤਰੱਕੀ ਕਰ ਲੈਣ ਤੋਂ ਬਾਅਦ ਸੋਚਣ ਲੱਗਦੇ ਹਨ, ਕਿ ਉਹ ਹਮੇਸ਼ਾਂ ਸਹੀ ਰਹੇ ਹਨ, ਉਹ ''ਜਨਮਸਿੱਧ ਰਿਸ਼ੀ'' ਹਨ। ਉਹ ਆਪਣੇ ਬਾਰੇ ਇਉਂ ਗੱਲ ਕਰਦੇ ਸਨ ਜਿਵੇਂ ਉਹਨਾਂ ਵਿਚ ਭੋਰਾ ਭਰ ਵੀ ਅਪੂਰਨਤਾ ਜਾਂ ਕਮੀ ਨਹੀਂ ਹੈ। ਜੇਕਰ ਦੂਜੇ ਲੋਕ ਵੀ ਉਹਨਾਂ ਬਾਰੇ ਅਜਿਹੀ ਗੱਲ ਕਰਦੇ ਹਨ ਤਾਂ ਉਹ ਆਪਣੇ ਬਾਰੇ ਵਿਚ ਅਜਿਹੀ ਪ੍ਰਸੰਸਾ ਸੁਣਨਾ ਪਸੰਦ ਕਰਦੇ ਹਨ। ਇਹ ਪ੍ਰਵਿਰਤੀ ਬਹੁਤ ਹੀ ਖਤਰਨਾਕ ਹੈ। ਇਸ ਲਈ ਸਾਨੂੰ ਉਹਨਾਂ ਨੌਜਵਾਨਾਂ ਨੂੰ ਛੱਡ ਨਹੀਂ ਦੇਣਾ ਚਾਹੀਦਾ, ਜੋ ਅੰਧਵਿਸ਼ਵਾਸ਼ੀ ਅਤੇ ਪਛੜੇ ਹੋਏ ਹਨ, ਜੋ ਚੀਜ਼ਾਂ ਨੂੰ ਸੰਪੂਰਨਤਾ ਵਿਚ ਨਾ ਦੇਖ ਕੇ ਸਿਰਫ ਇੱਕ ਪਹਿਲੂ ਤੋਂ ਦੇਖਦੇ ਹਨ। ਇਸਦੀ ਬਜਾਇ ਸਾਨੂੰ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਾਡੇ ਤੋਂ ਸਿੱਖਣ ਤੇ ਨਾਲ ਹੀ ਅਸੀਂ ਵੀ ਉਹਨਾਂ ਤੋਂ ਸਿੱਖੀਏ। ਸਾਡੇ ਨੌਜਵਾਨਾਂ ਨੂੰ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਹੈ। ਪ੍ਰਧਾਨ ਮਾਓ ਜਨਤਾ ਦੇ ਇੱਕ ਅਜਿਹੇ ਆਗੂ ਹਨ ਜੋ ਕਈ ਹਜ਼ਾਰ ਸਾਲ ਦੇ ਇਤਿਹਾਸਕ ਅਨੁਭਵਾਂ ਅਤੇ ਸਬਕਾਂ, ਪਿਛਲੇ ਇੱਕ ਸੌ ਸਾਲ ਦੇ ਇਨਕਲਾਬੀ ਸੰਘਰਸ਼ਾਂ ਅਤੇ ਪਿਛਲੇ ਤੀਹ ਸਾਲਾਂ ਦੇ ਸੰਘਰਸ਼ਾਂ ਦੀ ਪੈਦਾਇਸ਼ ਹਨ। ਪ੍ਰਧਾਨ ਮਾਓ ਦੇ ਵਿਕਾਸ ਨੂੰ ਸਾਨੂੰ ਇਸੇ ਢੰਗ ਨਾਲ ਦੇਖਣਾ ਚਾਹੀਦਾ ਹੈ।  -੦-

ਨੇੜਿਓਂ ਤੱਕਿਆ ਮਾਓ! Surkh Rekha Sep-Oct 2012


Surkh Rekha Sep-Oct 2012


ਨੇੜਿਓਂ ਤੱਕਿਆ ਮਾਓ!
ਸਾਡੀ ਦਿਲਚਸਪੀ ਸਿਰਫ ਇਸ 'ਚ ਹੀ ਨਹੀਂ ਹੁੰਦੀ ਕਿ ਇਨਕਲਾਬੀ ਕਰਦੇ ਕੀ ਹਨ। ਸਗੋਂ ਇਸ 'ਚ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ• ਦੇ ਹਨ ਤੇ ਕਿਹੋ ਜਿਹੇ ਲਗਦੇ ਹਨ। .. ..ਮਨੁੱਖ ਦੀ ਸਮਰੱਥਾ ਦਾ ਕੋਈ ਪਾਰਾਵਾਰ ਨਹੀਂ। ਮਾਰਕਸ ਨੇ ਕਿਹਾ ਸੀ, 'ਅਸੀਂ ( ਪ੍ਰੋਲੇਤਰੀ) ਕੁਝ ਨਹੀਂ ਪਰ ਸਾਨੂੰ ਸਭ ਕੁਝ ਹੋਣਾ ਚਾਹੀਦਾ ਹੈ।' ਹੋਰ ਕਿਸੇ ਤੋਂ ਵੱਧ ਮਾਓ ਨੇ ਇਸ ਨੂੰ ਸਾਬਤ ਕੀਤਾ। ਜਦੋ-ਜਹਿਦ ਦੀਆਂ ਬੇਸ਼ੁਮਾਰ ਗੁੰਝਲਾਂ ਦੇ ਬਾਵਜੂਦ, ਮੁਢਲੇ ਸਾਲਾਂ ਦੇ ਉਹ ਹਾਲਾਤ ਜਿਨ੍ਹਾਂ 'ਚ ਚੀਨੀ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ, ਕਿਸੇ ਤਰਾਂ ਵੀ ਉਨ੍ਹਾਂ ਹਾਲਤਾਂ ਨਾਲੋਂ ਅਲੱਗ ਨਹੀਂ ਸਨ ਜਿਨ੍ਹਾਂ 'ਚ ਭਾਰਤ ਅਤੇ ਏਸ਼ੀਆ ਦੀਆਂ ਖੱਬੇ ਪੱਖੀ ਲਹਿਰਾਂ ਨੇ ਜਨਮ ਲਿਆ । ਪਰ ਜਿਥੇ ਅਸੀਂ ਅਸਫਲ ਰਹੇ ਉਥੇ ਚੀਨੀਆਂ ਨੇ ਜਿੱਤ ਪ੍ਰਾਪਤ ਕੀਤੀ। ਕਮਿਊਨਿਸਟ ਪਾਰਟੀਆਂ ਕਮਿਊਨਿਸਟ ਵਿਅਕਤੀਆਂ ਵਾਂਗ, ਸਿਰਫ ਬਾਹਰੀ ਵਾਤਾਵਰਨ ਦੀ ਉਪਜ ਹੀ ਨਹੀਂ ਹੁੰਦੀਆਂ ਬਲਕਿ ਇਸ 'ਚ ਉਹਨਾਂ ਦੀ ਆਪਣੀ ਅੰਦਰੂਨੀ ਯੋਗਤਾ ਦਾ ਵੀ ਹੱਥ ਹੁੰਦਾ ਹੈ। ਐਡਗਰ ਸਨੋਅ ਨੇ, ਮਾਓ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ, ਆਪਣੀ ਡਾਇਰੀ 'ਚ ਨੋਟ ਕੀਤਾ ਕਿ, 'ਮਾਓ ਅੰਦਰ ਹੋਣੀਆਂੰ ਦਾ ਬਲ ਦਿਸਦਾ ਸੀ ਅਤੇ ਇਹ ਅਨੋਖੀ ਤਰ੍ਹਾਂ ਉਸ ਦੇ ਜਿਉਂਦੇ ਰਹਿਣ ਤੋਂ ਵੀ ਪਰਗਟ ਹੁੰਦਾ ਸੀ। 1970 'ਚ ਉਸਨੇ ਐਡਗਰ ਸਨੋਅ ਨੂੰ ਦੱਸਿਆ ਕਿ ਇਹ ਅਜੀਬ ਹੈ ਕਿ ਅੱਜੇ ਤੱਕ ਮੌਤ ਉਸ ਦੇ ਲਾਗਿਓਂ ਗੁਜਰ ਜਾਂਦੀ ਰਹੀ। ਉਸਦੇ ਦੋ ਭਾਈ ਅਤੇ ਧਰਮ ਦੀ ਭੈਣ ਮਾਰੇ ਜਾ ਚੁੱਕੇ ਸਨ ਅਤੇ ਉਸ ਦੀ ਪਹਿਲੀ ਪਤਨੀ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸਦੇ ਐਨ ਕੋਲ ਖੜ੍ਹਾ ਉਸ ਦਾ ਬਾਡੀਗਾਰਡ ਮਾਰਿਆ ਗਿਆ ਸੀ। ਇਕ ਵਾਰ ਉਹ ਨਾਲ ਖੜ੍ਹੇ ਫੌਜੀ ਦੇ ਖੂਨ ਨਾਲ ਭਿੱਜ ਗਿਆ ਪਰ ਬੰਬ ਨੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੌਤ ਨਾਲ ਉਸ ਦਾ ਕਈ ਵਾਰ ਸਾਹਮਣਾ ਹੋਇਆ ਪਰ ਉਹ ਵਾਲ ਵਾਲ ਬਚਦਾ ਰਿਹਾ।
1936 ਦੀਆਂ ਗਰਮੀਆਂ 'ਚ ਪਹਿਲਾ ਪੱਛਮੀ ਬੰਦਾ ਐਡਗਰ ਸਨੋਅ ਘਰੋਗੀ ਜੰਗ ਦੀ ਨਾਕਾਬੰਦੀ 'ਚੋਂ ਲੰਘ ਕੇ ਕਮਿਊਨਿਸਟਾਂ ਦੇ ਆਧਾਰ ਖੇਤਰ 'ਚ ਪਾਓ-ਐਨ ਦੇ ਸਥਾਨ 'ਤੇ ਮਾਓ ਨੂੰ ਮਿਲਿਆ (ਉਸ ਸਮੇਂ ਮਾਓ 43 ਵਰਿਆਂ ਦਾ ਸੀ) ਜਿਥੋਂ ਉਸ ਨੇ ਮਾਓ ਦੇ ਜੀਵਨ ਅਤੇ ਕਮਿਊਨਿਸਟਾਂ ਦੇ ਪ੍ਰਸ਼ਾਸ਼ਨ ਅਧੀਨ, ਕਮਿਊਨਿਜ਼ਮ ਦੇ ਮਨੁੱਖ ਰੂਪ ਨੂੰ ਬਿਆਨ ਕੀਤਾ। ਸਨੋਅ ਨੇ ਲਿਖਿਆ ,''ਆਵੰਦ ਤੋਂ ਜਲਦੀ ਬਾਅਦ ਮੈਂ ਮਾਓ ਨੂੰ ਮਿਲਿਆ, ਲੰਮ-ਸਲੰਮਾ, ਆਮ ਚੀਨੀਆਂ ਨਾਲੋਂ ਲੰਮਾ, ਕੁਝ ਝੁਕਿਆ ਜਿਹਾ, ਸੰਘਣੇ ਕਾਲੇ ਅਤੇ ਲੰਮੇ ਵਾਲਾਂ ਵਾਲਾ ਸਿਰ,ਉਭਰਿਆ ਨੱਕ ਤੇ ਚੇਹਰਾ ..ਅਗਲੀ ਵਾਰ ਮੈਂ ਮਾਓ ਨੂੰ ਹੈਟ ਬਗੈਰ ਤਿਰਕਾਲਾਂ ਸਮੇਂ ਦੋ ਕਿਸਾਨਾਂ ਨਾਲ ਤੁਰੇ ਜਾਂਦੇ ਬੜੇ ਉਤਸ਼ਾਹ ਨਾਲ ਗੱਲਾਂ ਕਰਦੇ ਤੱਕਿਆ। ਹਾਲਾਂ ਕਿ ਨਾਂਨਕਿੰਗ ਸਰਕਾਰ ਨੇ ਉਸ ਦੇ ਸਿਰ ਦੀ 250,000 ਡਾਲਰ ਕੀਮਤ ਰੱਖੀ ਸੀ ਪਰ ਉਹ ਬੜੀ ਬੇ-ਪ੍ਰਵਾਹੀ ਨਾਲ ਹੋਰ ਸੈਰ ਕਰਨ ਵਾਲਿਆਂ ਨਾਲ ਘੁੰਮ ਰਿਹਾ ਸੀ ਅਤੇ ਦੱਸੇ ਜਾਣ 'ਤੇ ਹੀ ਮੈਂ ਉਸ ਨੂੰ ਪਛਾਣ ਸਕਿਆ…..ਮਾਓ ਅੰਦਰ ਹੋਣੀਆਂ ਦਾ ਬਲ ਦਿਸਦਾ ਸੀ।''
''ਮਾਓ ਮੈਨੂੰ ਬਹੁਤ ਜਟਿਲ ਅਤੇ ਦਿਲਚਸਪ ਮਨੁੱਖ ਲੱਗਾ।ਚੀਨੀ ਕਿਸਾਨਾਂ ਵਰਗੀ ਸਾਦਗੀ ਤੇ ਸੁਭਾਵਕਤਾ, ਖੁਸ਼ ਮਿਜ਼ਾਜ਼ ਤੇ ਪੇਂਡੂਆਂ ਵਾਂਗ ਠਹਾਕਾ ਮਾਰ ਕੇ ਹੱਸਣ ਦਾ ਸ਼ੌਕੀਨ। ਉਹ ਖੁਦ 'ਤੇ ਵੀ ਹੱਸ ਸਕਦਾ ਸੀ ਅਤੇ ਲਾਲ ਇਲਾਕਿਆਂ ਦੇ ਨੁਕਸਾਂ 'ਤੇ ਵੀ ਬੱਚਿਆਂ ਵਾਲਾ ਹਾਸਾ ਜੋ ਉਸ ਦੇ ਮਕਸਦ ਉਤੇ ਧੁਰ ਅੰਦਰਲੇ ਵਿਸ਼ਵਾਸ਼ ਨੂੰ ਨਹੀਂ ਸੀ ਹਿਲਾਉਂਦਾ । ਉਹ ਰਹਿਣੀ 'ਚ ਸਾਦਾ ਅਤੇ ਬੋਲਚਾਲ 'ਚ ਸਪਸ਼ਟ ਸੀ.. ..ਮਾਓ ਆਪਣੀ ਪਤਨੀ ਨਾਲ ਦੋ ਕਮਰਿਆਂ, ਜਿਨ੍ਹਾਂ ਦੀਆਂ ਲੇਪ ਲੱਥੀਆਂ ਕੰਧਾਂ ਸਨ ਜੋ ਨਕਸ਼ਿਆਂ ਨਾਲ ਢਕੀਆਂ ਹੋਈਆਂ ਸਨ, ਵਿਚ ਰਹਿੰਦਾ ਸੀ। ਮੱਛਰਦਾਨੀ ਹੀ ਮਾਓ ਦੀ( ਚਾਓ-ਐਨ-ਲਾਈ ਵਾਂਗ) ਵੱਡੀ ਆਯਾਸ਼ੀ ਸੀ।
ਮਾਓ ਹਰੇਕ ਕਿਸਮ ਦੇ ਅਹੰਕਾਰ ਤੋਂ ਮੁਕਤ ਲਗਦਾ ਸੀ ਪਰ ਉਸ ਅੰਦਰ ਸਵੈਮਾਨ ਦਾ ਡੂੰਘਾ ਅਹਿਸਾਸ ਸੀ ਅਤੇ ਉਸ 'ਚੋਂ ਸਾਫ ਝਲਕਦਾ ਸੀ ਕਿ ਲੋੜ ਪੈਣ 'ਤੇ ਉਹ ਬੇਕਿਰਕ ਫੈਸਲੇ ਵੀ ਲੈ ਸਕਦਾ ਸੀ। ਮੈਂ ਉਸ ਨੂੰ ਕਦੇ ਗੁੱਸੇ ਵਿੱਚ ਨਹੀਂ ਤੱਕਿਆ ਪਰ ਹੋਰਨਾਂ ਤੋਂ ਸੁਣਿਆ ਕਿ ਉਹ ਮੌਕੇ ਮੁਤਾਬਕ ਬਹੁਤ ਤਲਖ ਵੀ ਹੋ ਜਾਇਆ ਕਰਦਾ ਸੀ। ਕਿਹਾ ਜਾਂਦਾ ਹੈ ਅਜਿਹੇ ਮੌਕਿਆਂ 'ਤੇ ਉਸਦਾ ਵਿਅੰਗ ਜਾਨ ਕੱਢ ਲੈਂਦਾ ਸੀ। 60 ਵਿਆਂ 'ਚ ਮਹਾਨ ਬਹਿਸ ਦੌਰਾਨ ਸਮਕਾਲੀ ਸਿਆਸਤ ਦੇ ਵਿਦਿਆਰਥੀਆਂ ਨੇ ਇਹ ਨਿੱਜੀ ਤਜਰਬੇ 'ਚ ਦੇਖਿਆ ਕਿ ਮਾਓ ਨੇ ਖਰੁਸਚੋਵ ਤੇ ਉੁਸਦੇ ਜੋਟੀਦਾਰਾਂ ਤੇ 'ਚੂਹਿਆਂ ਵਰਗੇ' ਕਾਇਰਾਂ ਦਾ ਠੱਪਾ ਲਾਇਆ ਅਤੇ ਉਨ੍ਹਾਂ ਨੂੰ ਸਿਆਸੀ ਘੋਲ ਲਈ ਵੰਗਾਰਿਆ ।
'ਜੇ ਤੁਹਾਡੇ 'ਚ ਭੋਰਾ ਭਰ ਵੀ ਮਰਦਾਊਪੁਣਾ ਹੈ ਤਾਂ ਸਾਡੇ ਲੇਖ ਛਾਪੋ, ਜਿਵਂੇ ਅਸੀਂ ਤਹਾਡੇ ਅਨਮੋਲ ਬਚਨ ਪੂਰੇ ਦੇ ਪੂਰੇ ਲੇਖ ਛਾਪੇ ਹਨ, ਤਾਂ ਕਿ ਤੁਹਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਨੇ ਕੁ ਗਲਤ ਹਾਂ।' ਪਰ ਸੋਧਵਾਦੀਆਂ ਨੇ ਇਸ ਵੰਗਾਰ ਨੂੰ ਕਦੇ ਕਬੂਲ ਨਾ ਕੀਤਾ। 
ਮਾਓ ਇਕ ਸਰਬ-ਪੱਖੀ ਪਾਠਕ ਸੀ..ਇਕ ਵਾਰ ਜਦ ਮੈਂ ਰਾਤ ਸਮੇਂ ਕਮਿਊਨਿਸਟ ਇਤਿਹਾਸ ਬਾਰੇ ਉਸਦੀ ਇੰਟਰਵਿਊ ਲੈ ਰਿਹਾ ਸੀ ਤਾਂ ਇਕ ਮੁਲਾਕਾਤੀ ਉਸ ਲਈ ਫਲਸਫੇ ਦੀਆਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਲਿਆਇਆ ਤਾਂ ਮਾਓ ਨੇ ਮੈਨੂੰ ਮੁਲਾਕਾਤ ਅੱਗੇ ਪਾਉਣ ਲਈ ਕਿਹਾ। ਤਿੰਨ ਚਾਰ ਰਾਤਾਂ 'ਚ ਬਹੁਤ ਤੀਬਰਤਾ ਨਾਲ ਉਸ ਨੇ ਇਹ ਸਾਰੀਆਂ ਕਿਤਾਬਾਂ ਪੜ੍ਹ ਮਾਰੀਆਂ। ਉਸ ਸਮੇਂ ਉਹ ਹੋਰ ਸਾਰਾ ਕੁੱਝ ਭੁੱਲ ਗਿਆ ਲਗਦਾ ਸੀ। 
ਮਾਓ ਦਿਨ 'ਚ 13-14 ਘੰਟੇ ਕੰੰਮ ਕਰਦਾ ਸੀ ਅਤੇ ਤਕਰੀਬਨ ਰਾਤ ਨੂੰ 2-3 ਵਜੇ ਸੌਂਦਾ ਸੀ। ਉਸ ਦਾ ਜਿਸਮ ਫੌਲਾਦੀ ਲਗਦਾ ਸੀ। 
'ਮਾਓ 'ਚ ਜਜ਼ਬੇ ਦੀ ਗਹਿਰਾਈ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਮੈਨੂੰ ਯਾਦ ਹੈ ਇਕ ਦੋ ਵਾਰ ਜਦ ਉਹ ਸ਼ਹੀਦ ਕਾਮਰੇਡਾਂ ਬਾਰੇ ਬੋਲ ਰਿਹਾ ਸੀ…….. .. ਜਾਂ ਆਪਣੇ ਬਚਪਨ ਦੀਆਂ ਉਹ ਘਟਨਾਵਾਂ ਯਾਦ ਆਉਣ 'ਤੇ ਜਦ ਹੁਨਾਨ 'ਚ ਕਾਲ ਸਮੇਂ ਮੰਗ ਰਹੇ ਭੁੱਖੇ ਕਿਸਾਨਾਂ ਨੂੰ ਉਸ ਦੀ ਮੌਜੂਦਗੀ 'ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ-ਤਾਂ ਉਸ ਦੀਆਂ ਅਖਾਂ ਭਰ ਆਈਆਂ ਸਨ। ਇਕ ਫੌਜੀ ਨੇ ਮੈਨੂੰ ਦਸਿਆ ਕਿ Àਸ ਨੇ ਮਾਓ ਨੂੰ ਮੋਰਚੇ ਤੇ ਆਪਣਾ ਕੋਟ ਇਕ ਜਖਮੀ ਨੂੰ ਦਿੰਦਿਆਂ ਵੇਖਿਆ। ਉਹਨਾਂ ਨੇ ਦਸਿਆ ਕਿ ਇਹ ਪਤਾ ਲੱਗਣ 'ਤੇ ਕਿ ਫੌਜੀਆਂ ਪਾਸ ਜੁੱਤੀਆਂ ਨਹੀਂ ਹਨ ਤਾਂ ਮਾਓ ਨੇ ਵੀ ਜੁੱਤੀ ਪਾਉਣ ਤੋਂ ਇਨਕਾਰ ਕਰ ਦਿੱਤਾ।'
ਚੈਪਲਿਨ ਲਿਖਦਾ ਹੈ ,'ਚਾਓ-ਐਨ-ਲਾਈ ਨੇ ਮਾਓ ਜ਼ੇ ਤੁੰਗ ਦੀ ਪੀਕਿੰਗ 'ਚ ਜੇਤੂ ਆਵੰਦ ਦੀ ਬਹੁਤ ਜਜ਼ਬਾਤੀ ਕਹਾਣੀ ਸਾਨੂੰ ਸੁਣਾਈ । ਲਖੂਖਾਂ ਚੀਨੀ ਉਸ ਦੇ ਸੁਆਗਤ ਲਈ ਮੌਜੂਦ ਸਨ। ਲੰਬੇ ਚੌੜੇ ਮੈਦਾਨ ਦੇ ਸਿਰੇ 'ਤੇ 15 ਫੁੱਟ ਉਚੀ ਸਟੇਜ ਬਣਾਈ ਗਈ ਸੀ ਅਤੇ ਮਗਰਦੀ ਚੜ੍ਹਦਿਆਂ ਜਿਉਂ ਹੀ ਉਸ ਦਾ ਸਿਰ ਨਜਰੀਂ ਪਿਆ ਤਾਂ ਲਖੂਖਾਂ ਗਲੇ ਉਸ ਦੇ ਸੁਆਗਤ 'ਚ ਬੋਲ ਉਠੇ ਅਤੇ ਜਿਉਂ ਜਿਉਂ ਉਹ ਹੋਰ ਨਜਰ ਆਉਂਦਾ ਗਿਆ ਇਹ ਗੂੰਜ ਹੋਰ ਵਧਦੀ ਗਈ ਅਤੇ ਮਾਓ ਜ਼ੇ ਤੁੰਗ , ਚੀਨ ਦੇ ਜੇਤੂ ਨੇ ਇਹ ਜਨ-ਸਮੂਹ ਦਾ ਠਾਠਾਂ ਮਾਰਦਾ ਵਿਸ਼ਾਲ ਸਾਗਰ ਵੇਖਿਆ, ਪਲ ਦੀ ਪਲ ਖ਼ੜ੍ਹਾ ਰਿਹਾ ਅਤੇ ਫਿਰ ਅਚਾਨਕ ਆਪਣੇ ਚੇਹਰੇ ਨੂੰ ਹੱਥਾਂ ਨਾਲ ਢੱਕ ਲਿਆ ਅਤੇ ਰੋ ਪਿਆ।'
(ਸਵੈ-ਜੀਵਨੀ-ਚਾਰਲੀ ਚੈਪਲਿਨ)
ਜਿਵੇਂ ਮਾਓ ਨੇ ਆਪਣੇ ਆਪ ਨੂੰ ਕਿਹਾ ਹੋਵੇ, ਸਾਨੂੰ ਲੋਕਾਂ ਨਾਲ ਕਦੇ ਵੀ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ 'ਚ ਆਸਾਂ ਭਰੀਆਂ ਹਨ। ਉਹਨਾਂ ਸਾਡੇ 'ਚ ਤਕੜਾ ਵਿਸ਼ਵਾਸ ਪਾਲਿਆ ਹੈ। ਉਸ ਵਿਸ਼ਵਾਸ਼ ਨਾਲ ਸਾਨੂੰ ਅਖੀਰੀ ਦਮ ਤਕ ਵਫਾ ਨਿਭਾਉਣੀ ਚਾਰੀਦੀ ਹੈ।
1938 'ਚ ਕਨੇਡਾ ਦਾ ਮਸ਼ਹੂਰ ਡਾਕਟਰ ਤੇ ਸਰਜਨ ਨਾਰਮਨ ਬੈਥੀਊਨ ਚੀਨ ਗਿਆ ਜਿਥੇ ਉਹ ਆਖਰੀ ਦਮ ਤੱਕ ਚੀਨੀ ਲੋਕਾਂ ਨਾਲ ਮੁਕਤੀ ਲਈ ਜੂਝਿਆ। ਮਾਓ ਨਾਲ ਉਸ ਦੀ ਮੁਲਾਕਾਤ ਯੇਨਾਨ ਦੀ ਇਕ ਹਨੇਰੀ ਗਲੀ 'ਚ ਸਧਾਰਨ ਘਰ 'ਚ ਹੋਈ। ਆਪਣੀ ਡਾਇਰੀ ਵਿਚ ਉਹ ਲਿਖਦਾ ਹੈ .'ਜਿਉਂ ਹੀ ਮੈਂ ਖਾਲੀ ਕਮਰੇ 'ਚ ਮਾਓ ਦੇ ਸਾਹਮਣੇ ਬੈਠਾ ਉਸ ਦੇ ਤਹੱਮਲ ਭਰੇ ਬੋਲ ਸੁਣ ਰਿਹਾ ਸੀ ਤਾਂ ਮੈਂ ਲੰਮੇ ਕੂਚ ਦੇ ਜਮਾਨੇ 'ਚ ਪਹੁੰਚ ਗਿਆ ਜਦ ਮਾਓ ਅਤੇ ਛੂਹ ਤੇਹ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਦੱਖਣ ਵੱਲੋਂ 6000  ਹਜਾਰ ਮੀਲ ਲੰਮਾ ਸਫਰ ਤਹਿ ਕੀਤਾ। .. …..ਮੈਨੂੰ ਹੁਣ ਸਮਝ ਆਉਂਂਦੀ ਹੈ ਕਿ ਮਾਓ ਹਰ ਮਿਲਣ ਵਾਲੇ ਨੂੰ ਇਸ ਤਰ੍ਹਾਂ ਕਿਉਂ ਪਰਭਾਵਤ ਕਰ ਲੈਂਦਾ ਹੈ। ਇਹ ਬੰਦਾ ਤਾਂ ਦਿਓ ਹੈ। ਇਹ ਸਾਡੀ ਦੁਨੀਆਂ ਦੇ ਮਹਾਨ ਮਨੁੱਖਾਂ ਵਿਚੋਂ ਇੱਕ ਹੈ। '
ਜਨਵਰੀ 1971 'ਚ ਮਾਓ ਨਾਲ ਆਪਣੀ ਆਖਰੀ ਮੁਲਾਕਾਤ ਤੋਂ ਐਡਗਰ ਸਨੋਅ ਨੇ ਹਾਨ ਸੁਈਨ ਨੂੰ ਦੱਸਿਆ, 'ਉਹ ਬੰਦਾ !….. ..ਉਹ ਤਾਂ ਸਮੁੰਦਰ ਹੈ। ' (ਫਰੰਟੀਅਰ) 
ਉੱਚ ਪੱਧਰੇ ਚੀਨੀ ਆਗੂਆਂ ਦੀ ਰਹਾਇਸ਼ ਦੀ ਰਾਖੀ ਲਈ ਜੁੰਮੇਵਾਰ 'ਮਹਿਲ ਰਾਖਿਆਂ' ਨੇ ਚੇਅਰਮੈਨ ਮਾਓ ਜੇ ਤੁੰਗ ਦੀ ਜਾਤੀ ਜ਼ਿੰਦਗੀ ਤੇ ਉਸ ਦੇ ਅੰਤਲੇ ਦਿਨਾਂ ਬਾਰੇ ਇਕ ਤਸਵੀਰ ਪੇਸ਼ ਕੀਤੀ ਹੈ। 
ਸਿਪਾਹੀਆਂ ਨੂੰ ਯਾਦ ਆਇਆ ਕਿ ਚੈਆਰਮੈਨ ਮਾਓ ਅਕਸਰ ਹੀ ਉਹ ਤੋਹਫੇ ਰਾਖਿਆਂ ਨੂੰ ਦੇ ਦਿੰਦਾ ਸੀ ਜਿਹੜੇ ਉਸ ਨੂੰ ਬਦੇਸ਼ੀ ਯਾਤਰੀਆਂ ਤੇ ਚੀਨੀ ਲੋਕਾਂ ਵੱਲੋਂ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਆਪਣੀ ਬਿਮਾਰੀ ਸਮੇਂ, ਮਾਓ ਨੇ ਜਿਦ ਕੀਤੀ ਕਿ ਅੰਬ ਤੇ ਖਰਬੂਜੇ ਜੋ ਉਸ ਨੂੰ ਦਿਤੇ ਜਾਂਦੇ ਸਨ, ਰਾਖਿਆਂ ਨੂੰ ਵੀ ਭੇਜੇ ਜਾਣੇ ਚਾਹੀਦੇ  ਹਨ। 
ਉਨ੍ਹਾਂ ਨੇ ਨੋਟ ਕੀਤਾ ਕਿ ਜਿਹੜੇ ਘਰ ਵਿਚ ਉਹ ਰਹਿੰਦਾ ਸੀ, ਉਹ ਪੁਰਾਣਾ ਸੀ, ਪਰ ਚੀਨੀ ਆਗੂ ਨੇ ਇਸ ਦੀ ਮੁਰੰਮਤ ਕਰਨ ਦੀਆਂ ਸਾਰੀਆਂ ਤਜਵੀਜਾਂ ਨੂੰ ਠਕਰਾ ਦਿੱਤਾ ਸੀ।  ਉਸ ਦੀਆਂ ਕਮੀਜ਼ਾਂ , ਕੰਬਲ , ਤੇ ਜੁੱਤੀਆਂ ਕਈ ਸਾਲਾਂ ਦੀ ਵਰਤੋਂ ਕਾਰਨ ਪਤਲੀਆਂ ਪੈ ਚੁੱਕੀਆਂ ਸਨ, ਪਰ ਉਸਨੇ ਇਨ੍ਹਾਂ ਨੂੰ ਬਦਲਣੋਂ ਇਨਕਾਰ ਕਰ ਰੱਖਿਆ ਸੀ। 
1958 ਵਿਚ ਮਾਓ ਦੀ ਅਸਫਲ 'ਅਗਾਂਹ ਵੱਲ ਨੂੰ ਮਹਾਨ ਛਾਲ' ਪਿੱਛੋਂ ਚੀਨ ਵਿਚ ਆਰਥਕ ਸੰਕਟ ਦੇ ਸਾਲਾਂ ਦੌਰਾਨ, ਉਸਨੇ ਖੁਦ ਮਾਸ ਖਾਣਾ ਤੇ ਚਾਹ ਪੀਣੀ ਬੰਦ ਕਰ ਦਿੱਤੀ ।
ਮਾਓ ਜਿਹੜਾ ਇੱਕ ਅਧਿਆਪਕ ਦੇ ਦੌਰ ਤੇ ਮਾਣ ਮਹਿਸੂਸ ਕਰਦਾ ਸੀ, ਰਾਖਿਆਂ ਨੂੰ ਇਤਿਹਾਸ, ਫਲਸਫੇ , ਕੁਦਰਤੀ ਵਗਿਆਨ, ਜਮਾਤੀ ਜੱਦੋ ਜਦਿ ਤੇ ਪਾਰਟੀ ਦੀਆਂ ਨੀਤੀਆਂ ਬਾਰੇ ਵੀ ਲੈਕਚਰ ਦਿੰਦਾ ਸੀ। ਇੱਥੋਂ ਤਕ ਕਿ ਉਹ ਉਹਨਾਂ ਦੇ ਘਰ ਦੇ ਕੰਮ ਨੂੰ ਦਰੁਸਤ ਕਰਾਉਂਦਾ ਸੀ ਤੇ ਉਨ੍ਹਾਂ ਨੂੰ ਸ਼ਬਦ ਕੋਸ਼ ਦੀ ਵਰਤੋਂ ਕਰਨੀ ਸਿਖਾਉਂਦਾ ਸੀ। 
ਰਾਖਿਆਂ ਨੇ ਕਿਹਾ ਕਿ 1966-69 ਦੇ ਸਭਿਆਚਾਰਕ ਇਨਕਲਾਬ ਦੌਰਾਨ ਉਹ ਜਨਤਕ ਅਲੋਚਨਾ ਵਾਲੇ ਕੰਧ ਪੋਸਟਰਾਂ ਨੂੰ ਵੀ ਪੜ•ਦਾ ਤੇ ਸਿਪਾਹੀਆਂ ਨੂੰ ਇਸ ਗੱਲ ਦੀ ਸਪਸ਼ਟ ਸਮਝ ਦਿੰਦਾ ਕਿ ਭਵਿਖ ਵਿਚ ਅਜਿਹੇ ਹੋਰ ਜਿਆਦਾ ਇਨਕਲਾਬਾਂ ਦੀ ਲੋੜ ਪਵੇਗੀ। 
+      +      +     +       +      +
ਮਾਓ ਦਾ ਅਰਦਲੀ, ਚਾਈ ਚੂ-ਸੁਨ, ਦਸਦਾ ਹੈ ਕਿ ਕਿਵੇਂ ਮਾਓ ਨੇ 1938 'ਚ ਆਪਣਾ ਲੇਖ 'ਲਮਕਵਾਂ ਯੁੱਧ ਬਾਰੇ ' ਲਿਖਿਆ । ਪਹਿਲੇ ਦੋ ਦਿਨ ਮਾਓ ਬਿਲਕੁਲ ਨਾ ਸੁੱਤਾ, ਖਾਣਾ ਖਾਣ ਤਕ ਭੁੱਲ ਗਿਆ, ਘੜੀ ਮੁੜੀ  ਆਪਣੇ ਚੇਹਰੇ ਨੂੰ ਸਿਲ੍ਹ•ੇ ਚੌਲੀਏ ਨਾਲ ਪੂੰਝਦਾ ਰਿਹਾ। ਪੰਜਵੇਂ ਦਿਨ ਉਹ ਲਿੱਸਾ ਲਗ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਲਾਲੀ ਨਾਲ ਭਖ ਰਹੀਆਂ ਸਨ, ਪਰ ਫਿਰ ਵੀ ਉਹ ਲਗਾਤਾਰ ਲਿਖਦਾ ਰਿਹਾ। ਸੱਤਵਂੈ ਦਿਨ ਉਹ ਇਤਨਾ ਮਗਨ ਹੋ ਗਿਆ ਕਿ ਉਸ ਨੂੰ ਪਤਾ ਹੀ ਨਾ ਲੱਗਾ ਕਦ ਉਸਦੇ ਕਪੜੇ ਦੇ ਬੂਟਾਂ 'ਚ ਕੋਲਿਆਂ ਦੀ ਅੱਗ ਸੁਰਾਖ ਕਰਕੇ ਉਸ ਦੀਆਂ ਤਲੀਆਂ ਨੂੰ ਲੂਹਣ ਲੱਗ ਪਈ। ਨੌਵੇਂ ਦਿਨ ਉਸ ਨੇ ਲੇਖ ਪੂਰਾ ਕੀਤਾ। -੦-
—(ਮਾਰਨਿੰਗ ਡੀਲੂਯ-ਹਾਨ ਸੁਈਨ)

ਤਾਤੂ ਦਰਿਆ 'ਤੇ ਅਦੁੱਤੀ ਸੂਰਮਗਤੀ ਮਾਓ ਦੇ ਜੀਵਨ ਅਤੇ ਮਹਾਨ ਲੰਮੇ ਕੂਚ ਦੀ ਅਹਿਮ ਘਟਨਾ Surkh Rekha Sep-Oct 2012


Surkh Rekha Sep-Oct 2012


ਤਾਤੂ ਦਰਿਆ 'ਤੇ ਅਦੁੱਤੀ ਸੂਰਮਗਤੀ

ਮਾਓ ਦੇ ਜੀਵਨ ਅਤੇ ਮਹਾਨ ਲੰਮੇ ਕੂਚ ਦੀ ਅਹਿਮ ਘਟਨਾ
ਸੰਨ 1934-35 ਵਿੱਚ ਚੀਨੀ ਕਮਿਉਨਿਸਟ ਪਾਰਟੀ ਦੀ ਅਗਵਾਈ ਹੇਠ ਲਾਲ ਸੈਨਾ ਨੇ ਚੀਨ ਦੇ ਦੱਖਣ ਪੂਰਬ ਵਿਚਲੇ ਆਪਣੇ ਆਧਾਰ ਇਲਾਕੇ ਕਿਆਂਗਸੀ ਤੋਂ ਉੱਤਰ-ਪੱਛਮ ਵੱਲ ਸ਼ੈਂਸੀ ਦੇ ਆਧਾਰ ਇਲਾਕੇ ਤੱਕ ਦੁਸ਼ਮਣ ਚਿਆਂਗ ਕਾਈ-ਸ਼ੇਕ ਦੀਆਂ ਘੇਰਾਬੰਦੀਆਂ ਤੋੜਦੇ ਹੋਏ ਅਥਾਹ ਕੁਰਬਾਨੀਆਂ ਭਰਿਆ ਲਗਭਗ 7000 ਮੀਲ ਲੰਮਾ ਕੂਚ ਕਰਕੇ ਚੀਨੀ ਇਨਕਲਾਬ ਦੇ ਇਤਿਹਾਸ ਵਿਚ ਆਪਣੇ ਲਾਲ ਖੂਨ ਨਾਲ ਇੱਕ ਸ਼ਾਨਦਾਰ ਮਹਾਂਕਾਵਿ ਲਿਖਿਆ। ਲੰਮਾ ਕੂਚ ਨਾ ਸਿਰਫ ਸੰਸਾਰ ਇਤਿਹਾਸ ਦਾ ਸਭ ਤੋਂ ਵੱਡਾ ਫੌਜੀ ਕਾਰਨਾਮਾ ਹੀ ਹੋ ਨਿੱਬੜਿਆ, ਬਲਕਿ ਇਸ ਦੀ ਇਸ ਤੋਂ ਵੱਡੀ ਇਤਿਹਾਸਕ ਮਹਾਨਤਾ ਇਸ ਗੱਲ ਵਿਚ ਹੈ ਕਿ ਇਸ ਨੇ ਚੀਨੀ ਇਨਕਲਾਬ ਦੀ ਯਕੀਨੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ। ਤਾਤੂ ਦਰਿਆ ਨੂੰ ਪਾਰ ਕਰਨਾ ਸਾਰੇ ਲੰਮੇ ਕੂਚ ਦੌਰਾਨ ਸਭ ਤੋਂ ਵੱਧ ਨਾਜ਼ੁਕ ਘਟਨਾ ਸੀ। ਜੇ ਕਿਤੇ ਲਾਲ ਸੈਨਾ ਤੋਂ ਇੱਥੇ ਜ਼ਰਾ ਜਿੰਨੀ ਵੀ ਕਸਰ ਰਹਿ ਜਾਂਦੀ, ਤਾਂ ਸੰਭਵ ਹੈ ਕਿ ਇਹ ਸਾਰੀ ਦੀ ਸਾਰੀ ਇਥੇ ਮਲੀਆ ਮੇਟ ਹੋ ਜਾਂਦੀ।...
ਯਾਂਗਸੀ ਪਾਰ ਕਰਨ ਪਿਛੋਂ ਲਾਲ ਸੈਨਾ ਬੜੀ ਤੇਜੀ ਨਾਲ ਆਜਾਦ ਲੋਲੋ ਆਦਿ-ਵਾਸੀਆਂ ਦੇ ਇਲਾਕੇ ਲੋਲੋ ਪਰਦੇਸ਼ ਵਿਚ ਦਾਖਲ ਹੋ ਗਈ। ਜ਼ੇ ਚੁਆਨ ਦੇ ਇਸ ਪਹਾੜੀ ਤੇ ਘਣੇ ਜੰਗਲੀ ਹਿਸੇ 'ਚ ਭਿਆਨਕ ਲੋਲੋ ਕਬੀਲੇ ਦਾ ਸਦੀਆਂ ਤੋਂ ਕਬਜਾ ਰਿਹਾ ਸੀ ਅਤੇ ਇਨ੍ਹਾਂ ਨੂੰ ਚਾਰੇ ਪਾਸੇ ਬਣੀ ਕੋਈ ਵੀ ਹਕੂਮਤ ਕਦੇ ਵੀ ਆਪਣੇ ਅੰਦਰ ਸਮੋ ਨਹੀਂ ਸੀ ਸਕੀ। ਕੋਈ ਵੀ ਫੌਜ ਲੋਲੋ ਪਰਦੇਸ਼ ਵਿਚੋਂ ਦੀ ਭਾਰੀ ਨੁਕਸਾਨ ਝੱਲੇ ਜਾਂ ਆਪਣੇ ਖਾਤਮੇ ਤੱਕ ਤੋਂ ਬਿਨਾਂ ਨਹੀਂ ਸੀ ਲੰਘ ਸਕੀ। ਪਰ ਲਾਲ ਸੈਨਾ ਨੂੰ ਪਹਿਲਾਂ ਹੀ ਕਵੇਚੋਤੇ ਯੂਨਾਨ ਦੇ ਮਿਆਓ  ੋ ਤੇ ਸ਼ਾਨ ਆਦਿਵਾਸੀਆਂ ਦੇ ਇਲਾਕੇ ਵਿਚੋਂ ਸੁਰੱਖਿਅਤ ਲੰਘਣ ਦਾ ਤਜਰਬਾ ਸੀ। ਹੁਣ ਇਸ ਨੇ ਲੋਲੋਆਂ ਨਾਲ ਸੁਲਾਹ ਸਫਾਈ ਕਰਨ ਖਾਤਰ ਆਪਣੇ ਸਫੀਰ ਅੱਗੋਂ ਹੀ ਭੇਜ ਦਿੱਤੇ। ਇਸ ਤੋਂ ਪਹਿਲਾਂ ਲਾਲ ਸੈਨਾ ਨੇ ਆਜ਼ਾਦ ਲੋਲੋ ਪ੍ਰਦੇਸ ਦੀਆਂ ਹੱਦਾਂ ਨਾਲ ਲਗਦੇ ਇਲਾਕਿਆਂ 'ਚੋਂ ਬਹੁਤ ਸਾਰੇ ਗ੍ਰਿਫਤਾਰ ਲੋਲੋ ਸਰਦਾਰਾਂ ਨੂੰ ਛੁਡਾ ਕੇ ਭੇਜ ਦਿੱਤਾ ਸੀ। ਲੋਲੋ ਸਰਦਾਰਾਂ ਅੱਗੇ ਸਫੀਰਾਂ ਨੇ ਇਹ ਦਲੀਲ ਰੱਖੀ ਕਿ ਤੁਹਡਾ ਕਬੀਲਾ ਵੀ ਯੁਧ-ਸਰਦਾਰਾਂ ਤੇ ਕੌਮਿਨਤਾਂਗੀਆਂ ਦਾ ਵਿਰੋਧੀ ਹੈ ਤੇ ਅਸੀਂ ਵੀ। ਨਾਲ ਹੀ, ਉਨ੍ਹਾਂ ਨੇ ਚੀਨ ਦੀਆਂ ਸਭ ਤੋਂ ਘੱਟ ਗਿਣਤੀ ਵਾਲੀਆਂ ਕੌਮੀਅਤਾਂ ਲਈ ਖੁਦਮੁਖਤਿਆਰੀ ਵਾਲੀ ਆਪਣੀ ਪਾਲਸੀ ਦੀ ਵਿਆਖਿਆ ਕੀਤੀ ਤੇ ਉਨ੍ਹਾਂ ਨੂੰ ਸਮਝਾਇਆ ਕਿ 'ਚਿੱਟੇ' ਚੀਨੀਆਂ ਤੇ 'ਲਾਲ' ਚੀਨੀਆਂ ਵਿਚਕਾਰ ਫਰਕ ਹੈ। ਇਹ 'ਚਿੱਟੇ' ਚੀਨੀ ਹਨ ਜਿਨ੍ਹਾਂ ਨੇ ਹਮੇਸ਼ਾ ਲੋਲੋਆਂ ਨੂੰ ਕਤਲ ਕੀਤਾ ਹੈ ਤੇ ਦਬਾ ਕੇ ਰੱਖਿਆ ਹੈ, ਨਾਂ ਕਿ 'ਲਾਲ' ਚੀਨੀਆਂ ਨੇ। ਇਸ ਲਈ ਆਓ, ਕਿਉਂ ਨਾ ਆਪਾਂ ਆਪਣੇ ਸਾਂਝੇ ਦੁਸ਼ਮਣ ਵਿਰੁੱਧ ਇਕ ਮੁਠ ਹੋ ਜਾਈਏ। ਲੋਲੋਆਂ ਨੇ ਖਚਰਪੁਣੇ ਨਾਲ ਉਨ੍ਹਾਂ ਕੋਲੋ ਆਪਣੀ ਆਜ਼ਾਦੀ ਦੀ ਰਾਖੀ ਲਈ ਅਸਲਾ ਅਤੇ ਹਥਿਆਰ ਮੰਗੇ। ਅਤੇ ਉਹ ਉਦੋਂ ਅਚੰਭਤ ਰਹਿ ਗਏ ਜਦੋਂ ਲਾਲ ਸੈਨਾ ਨੇ ਇਹ ਦੋਵੇਂ ਕੁਝ ਦੇ ਦਿੱਤੇ। ਇਸ ਤਰ੍ਹਾਂ, ਨਾ ਸਿਰਫ ਲੋਲੋ ਪ੍ਰਦੇਸ ਵਿਚੋਂ ਲੰਘਣ ਲਈ ਰਾਹ ਹੀ ਸਾਫ ਹੋ ਗਿਆ, ਜਿਸ ਵਿਚ ਇਲਾਕੇ ਦੇ ਭੇਤੀ ਲੋਲੋ ਘਣੇ ਜੰਗਲਾਂ ਵਿਚੋਂ ਦੀ ਲਾਲ ਸੈਨਾ ਨੂੰ ਤੇਜੀ ਨਾਲ ਕੱਝ ਕੇ ਲੈ ਗਏ, ਬਲਕਿ ਸੈਂਕੜੇ ਲੋਲੋ ਵੀ ਸਾਂਝੇ ਦੁਸ਼ਮਣ ਵਿਰੁਧ ਲੜਨ ਲਈ ਲਾਲ ਸੈਨਾ ਵਿਚ ਭਰਤੀ ਹੋ ਗਏ। ਉਧਰ, ਇਸ ਇਲਾਕੇ ਦੇ ਘਣੇ ਜੰਗਲਾਂ ਵਿਚ ਚਿਆਂਗ ਕਾਈ-ਸ਼ੇਕ ਦੇ ਜਹਾਜਾਂ ਨੂੰ ਲਾਲ ਸੈਨਾ ਦਾ ਰਾਹ ਨਹੀਂ ਲੱਭਿਆ। 
ਲੋਲੋ ਪ੍ਰਦੇਸ ਦੇ ਜੰਗਲਾਂ 'ਚੋਂ ਨਿਕਲਕੇ ਲਾਲ ਸੈਨਾ ਦੀ ਆਗੂ ਡਿਵੀਜਨ ਚਾਊਪਿੰਗ ਕਿਲੇ ਵਾਂਗ ਹੀ ਅੱਚਾਨਕ ਆਨ ਜੈਨ-ਚਾਂਗ ਦੇ ਕਸਬੇ ਅੰਦਰ ਜਾ ਪਹੁੰਚੀ। ਦੂਜੇ ਕਿਨਾਰੇ 'ਤੇ ਯੁੱਧ-ਸਰਦਾਰ ਲਿਊ ਵੈੱਨ-ਹੁਈ ਦੀ ਸਿਰਫ ਇਕ ਹੀ ਰਜਮੈਂਟ ਸੀ। ਕੌਮਿਨਤਾਂਗੀ ਫੌਜਾਂ ਤਾਂ ਦਰਿਆ ਵੱਲ ਮੌਜ ਮੇਲੇ ਨਾਲ ਹੀ ਵਧ ਰਹੀਆਂ ਸਨ। ਲਾਲ ਫੌਜ ਦੇ ਦਰਿਆ ਤੱਕ ਇੰਨੀ ਛੇਤੀ ਪਹੁੰਚ ਜਾਣ ਦਾ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੋ ਸਕਦਾ। ਹਿਰਾਵਲ ਦਸਤੇ ਨੇ ਛੋਟੇ ਜਿਹੇ ਪਹਾੜੀ ਕਸਬੇ ਦੀਆਂ ਚੋਟੀਆਂ ਤੋਂ ਦਰਿਆ ਦੇ ਕਿਨਾਰੇ ਵੱਲ ਨਿਗਾਹ ਮਾਰੀ। ਜਦੋਂ ਉਨ੍ਹਾਂ ਨੂੰ ਦਰਿਆ ਦੇ ਦੱਖਣੀ ਕਿਨਾਰੇ 'ਤੇ ਲੱਗੀ ਇੱਕ ਕਿਸ਼ਤੀ ਦਿੱੱੱੱੱਸੀ, ਉਨ੍ਹਾਂ ਦੀਆਂ ਅੱਖਾਂ ਖੁਸ਼ੀ ਤੇ ਹੈਰਾਨੀ ਨਾਲ ਚਮਕਣ ਲੱਗ ਪਈਆਂ। ਦੁਸਮਣ ਰਜਮੈਂਟ ਦਾ ਕਮਾਂਡਰ ਕਿਸ਼ਤੀ ਲੈ ਕੇ ਆਪਣੇ ਸਹੁਰੇ ਪਿੰਡ, ਆਨ ਜੈੱਨ ਚਾਂਗ ਵਿਚ ਐਸ਼ ਕਰਨ ਆਇਆ ਹੋਇਆ ਸੀ। ਅਚਾਨਕ ਲਾਲ ਫੌਜ ਟੁਕੜੀ ਨੇ ਕਮਾਂਡਰ ਨੂੰ ਜਾ ਦੱਬਿਆ ਤੇ ਕਿਸ਼ਤੀ ਕਬਜੇ 'ਚ ਲੈ ਲਈ। 
ਪੰਜ ਕੰਪਨੀਆਂ ਵਿਚੋਂ ਹਰ ਇਕ ਵਿੱਚੋਂ ਸੋਲ੍ਹਾਂ, ਸੋਲ੍ਹਾਂ ਸੈਨਿਕਾਂ ਨੇ ਪਹਿਲੀ ਕਿਸ਼ਤੀ ਰਾਹੀਂ ਪਾਰ ਜਾਣ ਤੇ ਪਾਰਲੇ ਕਿਨਾਰਿਓਂ ਦੂਜੀਆਂ ਦੋਹਾਂ ਕਿਸ਼ਤੀਆਂ ਨੂੰ ਮੋੜ ਲਿਆਉਣ ਦੀ ਪੇਸ਼ਕਸ਼ ਕੀਤੀ। ਇਧਰ ਦੱਖਣੀ ਕਿਨਾਰੇ ਦੀ ਪਹਾੜੀ 'ਤੇ ਲਾਲ ਸੈਨਿਕਾਂ ਨੇ ਮਸ਼ੀਨਗੰਨਾਂ ਬੀੜ ਦਿੱਤੀਆਂ। ਮਈ ਦਾ ਮਹੀਨਾ ਸੀ। ਦਰਿਆ ਬਹੁਤ ਤੇਜ ਤੇ ਯਾਂਗਸੀ ਨਾਲੋਂ ਵੀ ਵੱਧ ਚੌੜਾ ਸੀ। ਤੇ 80 'ਲਾਲ' ਸਿਰ ਤੇ ਕਫਨ ਬੰਨ• ਕੇ ਪਾਰਲੇ ਕੰਢੇ ਦੁਸ਼ਮਣ ਦੇ ਘੁਰਨੇ ਵੱਲ ਵਧ ਰਹੇ ਸਨ। ਓਦੋਂ ਕੌਣ ਸੋਚ ਸਕਦਾ ਸੀ ਕਿ ਇਨ੍ਹਾਂ ਵਿਚੋਂ ਇੱਕ ਵੀ ਬਚ ਸਕੇਗਾ। ਇਨ੍ਹਾਂ ਦੇ ਸਿਰਾਂ ਉਤੋਂ ਦੀ ਦੱਖਣੀ ਕਿਨਾਰੇ ਤੋਂ ਮਸ਼ੀਨ ਗਨਾਂ ਦੁਸ਼ਮਣ ਦੀਆਂ ਨੰਗੀਆਂ ਪੁਜੀਸ਼ਨਾਂ ਤੇ ਗੋਲੀਆਂ ਵਰ੍ਹਾ ਰਹੀਆਂ ਸਨ। ਤੇ ਇਹ ਛੋਟੀ ਜਿਹੀ ਟੁਕੜੀ ਸਾਹਮਣੇ ਤੋਂ ਆ ਰਹੀਆਂ ਗੋਲੀਆਂ ਦੀ ਵਾਛੜ ਵਿਚੋਂ ਦੀ ਪਾਰਲੇ ਕਿਨਾਰੇ ਅੱਪੜ ਹੀ ਗਈ। ਇਨ੍ਹਾਂ ਨੇ ਉਥੇ ਫੁਰਤੀ ਨਾਲ ਮੋਰਚੇ ਮੱਲ ਲਏ ਅਤੇ ਸਿੱਧੀ ਪਹਾੜੀ ਦੀ ਢਲਾਣ 'ਤੇ ਹੌਲੀ ਹੌਲੀ ਥਾਵਾਂ ਸਾਂਭ ਲਈਆਂ। ਉਥੇ ਉਨ੍ਹਾਂ ਨੇ ਆਪਣੀਆਂ ਹਲਕੀਆਂ ਮਸ਼ੀਨਗਨਾਂ ਬੀੜੀਆਂ ਤੇ ਦੁਸ਼ਮਣ ਦੇ ਘੁਰਨਿਆਂ 'ਤੇ ਗੋਲੀ ਸਿੱਕੇ ਤੇ ਹੈਂਡ ਗਰਨੇਡਾਂ ਦਾ ਮੀਂਹ ਵਰ੍ਹਾ ਦਿੱਤਾ। ਅਚਾਨਕ ਦੁਸ਼ਮਣ ਵੱਲੋਂ ਗੋਲੀ ਚੱਲਣੀ ਬੰਦ ਹੋ ਗਈ, ਉਹ ਆਪਣੇ ਘੁਰਨਿਆਂ ਚੋਂ ਨਿਕਲੇ ਤੇ ਭੱਜ ਕੇ ਦੂਜੀ ਥਾਂ, ਫੇਰ ਤੀਜੀ ਥਾਂ ਤੇ ਜਾ ਲੁਕੇ । ਇਧਰੋਂ ਦੱਖਣੀ ਕਿਨਾਰੇ ਤੋਂ ਵੱਜ ਰਹੇ 'ਹੋ! ਹੋ! ਦੇ ਲਲਕਾਰੇ ਲਾਲ ਟੁਕੜੀ ਅੰਦਰ ਜੋਸ਼ ਤੇ ਦੁਸ਼ਮਣ ਅੰਦਰ ਹੌਲ ਪੈਦਾ ਕਰ ਰਹੇ ਸਨ। ਅਖੀਰ ਦੁਸ਼ਮਣ ਭੱਜ ਨਿਕਲਿਆ ਤੇ ਇੰਨੇ ਨੂੰ ਪਹਿਲੀ ਕਿਸ਼ਤੀ ਦੂਜੀਆਂ ਦੋਹਾਂ ਕਿਸ਼ਤੀਆਂ ਸਮੇਤ ਮੁੜ ਆਈ। ਇਹ ਤਿੰਨੇ ਕਿਸ਼ਤੀਆਂ ਲਗਾਤਾਰ ਤਿੰਨ ਦਿਨ-ਰਾਤਾਂ ਲਾਲ ਸੈਨਾ ਨੂੰ ਪਰਲੇ ਕਿਨਾਰੇ ਢੋਂਦੀਆਂ ਰਹੀਆਂ ਤੇ ਲਗਭਗ ਇੱਕ ਡਵੀਜਨ ਉਤਰ ਵਾਲੇ ਕਿਨਾਰੇ 'ਤੇ ਪਹੁੰਚ ਗਈ। ਪਰ ਦਰਿਆ ਤੇਜ ਹੀ ਤੇਜ ਹੁੰਦਾ ਜਾ ਰਿਹਾ ਸੀ। ਤੀਜੇ ਦਿਨ ਤਾਂ ਕਿਸ਼ਤੀ ਨੂੰ ਪਾਰ ਲੱਗਣ ਵਿੱਚ ਚਾਰ ਘੰਟੇ ਲੱਗਣ ਲੱਗੇ। ਇਸ ਹਿਸਾਬ ਨਾਲ ਤਾਂ ਸਾਰੀ ਸੈਨਾ ਤੇ ਮਾਲ ਅਸਬਾਬ ਨੂੰ ਪਾਰ ਲਾਉਣ ਵਿਚ ਕਈ ਹਫਤੇ ਲੱਗ ਜਾਣੇ ਸਨ ਤੇ ਉੁਸ ਤੋਂ ਕਿਤੇ ਪਹਿਲਾਂ ਲਾਲ ਸੈਨਾ ਨੇ ਘਿਰ ਜਾਣਾ ਸੀ।
ਚਿਆਂਗ ਕਾਈ-ਸ਼ੇਕ ਦੇ ਹਵਾਈ ਜਹਾਜਾਂ ਨੇ ਹੁਣ ਤੱਕ ਇਸ ਥਾਂ ਦਾ ਪਤਾ ਲਾ ਲਿਆ ਸੀ ਅਤੇ ਉਹ ਇਸ ਤੇ ਜਬਰਦਸਤ ਬੰਬਾਰੀ ਕਰ ਰਹੇ ਸਨ। ਇਸੇ ਤਾਤੂ ਦੇ ਕਿਨਾਰਿਆਂ 'ਤੇ ਸੰਨ 1865 'ਚ ਸ਼ੀਹ ਤਾ-ਕਾਈ ਦੀ ਅਗਵਾਈ ਹੇਠਲੀ ਕਾਈ ਪਿੰਗ ਬਾਗੀਆਂ ਦੀ ਇੱਕ ਲੱਖ ਫੌਜ ਨੂੰ ਮਾਨਚੂ ਫੌਜਾਂ ਨੇ ਘੇਰ ਕੇ ਪੂਰੀ ਤਰਾਂ ਤਬਾਹ ਕਰ ਦਿੱਤਾ ਸੀ। ਚਿਆਂਗ ਕਾਈ ਸ਼ੇਕ ਨੇ ਯੁੱਧ-ਸਰਦਾਰਾਂ ਨੂੰ ਤੇ ਆਪਣੇ ਜਰਨੈਲਾਂ ਨੂੰ ਤਾਰਾਂ ਭੇਜ ਦਿੱਤੀਆਂ ਸਨ ਕਿ ਉਹ ਤਾਈ ਪਿੰਗ ਦੇ ਇਤਿਹਾਸ ਨੂੰ ਮੁੜ ਦੁਹਰਾ ਦੇਣ। ਕੌਮਿਨਤਾਂਗੀ ਹਵਾਈ ਜਹਾਜਾਂ ਨੇ ਇਲਾਕੇ ਵਿੱਚ ਅਣਗਿਣਤ ਹੱਥ ਪਰਚੇ ਵੀ ਸੁੱਟ ਦਿੱਤੇ ਸਨ, ਜਿਨ੍ਹਾਂ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਮਾਓ ਜੇ ਤੁੰਗ  ਇੱਕ ਹੋਰ ਸ਼ੀਹ ਤਾ-ਕਾਈ ਹੋਵੇਗਾ। ਦੂਜੇ ਪਾਸੇ ਲਾਲ ਸੈਨਾ ਦੇ ਸਿਆਸੀ ਕੌਮੀਸਾਰ ਕਾਮਰੇਡ ਲੀ ਲਿਨ ਨੇ ਵੀ ਇਸ ਵੰਗਾਰ ਨੂੰ ਪੂਰੀ ਦ੍ਰਿੜ੍ਹਤਾ ਨਾਲ ਕਬੂਲਿਆ। ''ਅਸੀਂ ਸ਼ੀਹ ਤਾ-ਕਾਈ ਨਹੀਂ ਹਾਂ ਬਲਕਿ ਕਮਿਊਨਿਸਟ ਪਾਰਟੀ ਅਤੇ ਚੇਅਰਮੈਨ ਮਾਓ ਦੀ ਅਗਵਾਈ ਹੇਠਲੀ ਮਜਦੂਰਾਂ ਕਿਸਾਨਾਂ ਦੀ ਲਾਲ ਫੌਜ ਹਾਂ। .. ..ਅਸੀਂ ਇਸੇ ਤਾਤੂ ਦਰਿਆ ਤੇ ਹੀ ਚੀਨੀ ਇਨਕਲਾਬ ਦੇ ਇਤਿਹਾਸ ਵਿਚ ਇੱਕ ਹੋਰ ਸ਼ਾਨਦਾਰ ਕਾਂਡ ਲਿਖਣ ਦੀ ਧਾਰੀ ਹੋਈ ਹੈ।'' ਦੁਸ਼ਮਣ ਫੌਜਾਂ ਦੱਖਣ-ਪੂਰਬ ਵੱਲੋਂ ਵਧੀਆਂ ਆ ਰਹੀਆਂ ਸਨ। ਕਾਹਲ ਵਿਚ ਇਕ ਫੌਜੀ ਕਾਨਫਰੰਸ ਬੁਲਾਈ ਗਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਪੱਛਮ ਵੱਲ ਲੱਗਭਗ ਸਵਾ ਸੌ ਮੀਲ ਦੂਰ ਲਿਊ ਤਿੰਗ-ਚਿਆਓ ਨਾਂਅ ਦੇ ਪੁਲ ਰਾਹੀਂ ਤਾਤੂ ਪਾਰ ਕੀਤਾ ਜਾਵੇ। ਤਿੱਬਤ ਦੇ ਪੂਰਬ ਵੱਲ ਤਾਤੂ ਨੂੰ ਪਾਰ ਕਰਨ ਦਾ ਇਹ ਆਖਰੀ ਸੰਭਵ ਰਸਤਾ ਸੀ। ਜੇ ਇਹ ਪੁਲ ਪਾਰ ਨਾ ਕਰ ਸਕੇ ਤਾਂ ਲਾਲ ਸੈਨਾ ਨੂੰ ਵਾਪਸ ਲੋਲੋ ਪ੍ਰਦੇਸ ਤੇ ਯੂਨਾਨ ਵਿੱਚੋਂ ਦੀ ਪੱਛਮ ਸਰਹੱਦ 'ਤੇ ਜਾਣਾ ਪੈਣਾ ਸੀ, ਜਿੱਥੇ ਬਹੁਤ ਹੀ ਥੋੜਿਆਂ ਦੇ ਬਚੇ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਸੀ।
ਇਸ ਪੁਲ ਵੱਲ ਲਾਲ ਸੈਨਾ ਨੰਗੇ ਪੈਰੀਂ ਚੱਲ ਪਈ। ਦਰਿਆ ਦੇ ਨਾਲ ਨਾਲ ਬਹੁਤ Àੁੱਚੀਆਂ ਨੀਵੀਆਂ ਪਹਾੜੀਆਂ ਸਨ। ਕਦੇ ਕਦੇ ਤਾਂ ਕਈ ਕਈ ਹਜ਼ਾਰ ਫੁੱਟ ਉਚੀ ਚੜ੍ਹਾਈ ਚੜ੍ਹਨੀ ਪੈ ਜਾਂਦੀ ਸੀ। ਤੇ ਫਰ ਹੇਠਾਂ ਦਰਿਆ ਦੇ ਤਲ ਦੇ ਬਰਾਬਰ ਤੱਕ ਉਤਰਨਾ ਪੈ ਜਾਂਦਾ ਸੀ। ਸੈਨਾ ਦਾ ਮੁੱਖ ਹਿੱਸਾ ਦੱਖਣੀ ਕਿਨਾਰੇ ਦੇ ਨਾਲ ਨਾਲ ਅਤੇ ਦਰਿਆਓਂ ਪਾਰ ਟੱਪ ਚੁੱੱਕੀ ਡਿਵੀਜਨ, ਉੱਤਰੀ ਕਿਨਾਰੇ ਦੇ ਨਾਲ ਨਾਲ ਤੇਜੀ ਨਾਲ ਵਧੀਆਂ ਜਾ ਰਹੀਆਂ ਸਨ। ਕਿਤੇ ਕਿਤੇ ਪਹਾੜੀ ਕਿਨਾਰੇ ਇੱਕ ਦੂਜੇ ਦੇ ਇੰਨਾ ਨੇੜੇ ਹੋ ਜਾਂਦੇ ਸਨ ਕਿ ਉਹ  ਇਕ ਦੂਜੇ ਪਾਸੇ ਵਾਲਿਆਂ ਨੂੰ ਹਾਕਾਂ ਮਾਰ ਮਾਰ ਬੁਲਾਉਂਦੇ ਸਨ ਅਤੇ ਕਦੇ ਕਦੇ ਪਾੜਾ ਇੰਨਾ ਵਧ ਜਾਂਦਾ ਸੀ ਕਿ   ਕਿ ਉਨ੍ਹਾਂ ਨੂੰ ਇਉਂ ਡਰ ਲਗਦਾ ਸੀ ਕਿਤੇ ਜਾਲਮ ਤਾਤੂ ਉਨ੍ਹਾਂ ਨੂੰ ਹਮੇਸ਼ਾ ਲਈ ਅੱਡ ਅੱਡ ਨਾ ਕਰ ਦੇਵੇ। ਦੋਵਾਂ ਪਾਸੇ ਹਰਿਆਵਲ ਦਸਤੇ ਦਿਨ ਰਾਤ ਭੱਜੇ ਜਾ ਰਹੇ ਸਨ। ਵਿਚਾਲਿਓਂ ਰੋਟੀ ਤੇ ਆਰਾਮ ਲਈ ਸਿਰਫ ਦਸ ਦਸ ਮਿੰਟ ਲਈ ਰੁਕਦੇ ਸੀ, ਜਿਸ ਦੌਰਾਨ ਥੱਕੇ ਟੁੱਟੇ ਸਿਆਸੀ ਕੌਮੀਸਾਰ ਉਨ੍ਹਾਂ ਨੂੰ ਏਸ ਇਕ ਕਾਰਨਾਮੇ ਦੀ ਮਹੱਤਤਾ ਸਮਝਾਉਂਦੇ ਸੀ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਆਖਰੀ ਤੇ ਪੂਰਾ ਤਾਣ ਲਾ ਦੇਣ ਲਈ ਪ੍ਰੇਰਦੇ ਸਨ। ਕਿਉਂਕਿ ''ਜਿੱਤ, ਜਿੰਦਗੀ ਸੀ ਤੇ ਹਾਰ, ਪੱੱਕ ਨਾਲ ਮੌਤ।''
ਦੂਜੇ ਦਿਨ, ਉੱਤਰੀ ਕਿਨਾਰੇ ਵਾਲੀ ਡਵੀਜਨ ਦੁਸ਼ਮਣ ਨਾਲ ਝੜੱਪਾਂ ਹੋਣ ਕਾਰਨ ਪਿਛੇ ਰਹਿ ਗਈ। ਇੰਨੇ ਨੂੰ ਦੁਸ਼ਮਣ ਫੌਜਾਂ ਵੀ ਤੇਜੀ ਨਾਲ ਪੁਲ ਵੱਲ ਵਧਦੀਆਂ ਦਿਸਣ ਲੱਗ ਪਈਆਂ। ਪਰ ਉਧਰ ਭਾੜੇ ਦੇ ਟੱਟੂ ਬਹੁਤੀ ਵਾਰੀ ਤੇ ਬਹੁਤਾ ਚਿਰ ਆਰਾਮ ਕਰਦੇ ਸਨ। ਏਧਰ ਦੀ ਸਾਰੀ ਲਾਲ ਸੈਨਾ 'ਚੋਂ ਛਾਂਟਵੀਂ ਆਗੂ ਟੁਕੜੀ ਦੁਸਮਣ ਨੂੰ ਪਿੱਛੇ ਛੱਡ ਗਈ ਅਤੇ ਪੁਲ 'ਤੇ ਪਹਿਲਾਂ ਪਹੁੰਚ ਗਈ। ਪੁਲ, ਆਰ ਪਾਰ ਬੰਨ੍ਹੇ ਹੋਏ ਲੋਹੇ ਦੇ ਸੋਲਾਂ ਭਾਰੇ ਸੰਗਲਾਂ ਦਾ ਬਣਿਆ ਹੋਇਆ ਸੀ ਜਿਨ੍ਹਾਂ ਉਤੇ ਮੋਟੇ ਮੋਟੇ ਲੱਕੜ ਦੇ ਫੱਟੇ ਲੱਗੇ ਹੋਏ ਸਨ। ਪਰ, ਉਥੇ ਪਹੁੰਚ ਕੇ ਦੇਖਿਆ ਕਿ ਇੱਕ ਪਾਸੇ ਵੱਲ ਦੇ ਅੱਧ ਵਿਚਕਾਰ ਤੱਕ ਫੱਟੇ ਹਟਾ ਦਿੱਤੇ ਗਏ ਸਨ। ਅਤੇ ਪੁਲ ਦੇ ਉਸ ਪਾਰ ਦੁਸ਼ਮਣ ਦੀ ਇਕ ਰਜਮੈਂਟ ਮਸ਼ੀਨਗੰਨਾਂ ਲਈ ਬੈਠੀ ਸੀ। ਕੌਣ ਪਾਗਲ ਇਨ੍ਹਾਂ ਨੰਗੇ ਸੰਗਲਾਂ ਉਤੋਂ ਦੀ ਪੁਲ ਪਾਰ ਕਰਨ ਦਾ ਜੇਰਾ ਕਰ ਸਕਦਾ ਸੀ? ਪਰ ਲਾਲ ਸੈਨਾ ਕੋਲ ਅਜਿਹੇ 'ਪਾਗਲਾਂ' ਦਾ ਕੋਈ ਘਾਟਾ ਨਹੀਂ ਸੀ। ਇੱਕ ਇੱਕ ਮਿੰਟ ਵੀ ਕੀਮਤੀ ਸੀ। ਦੁਸ਼ਮਣ ਫੌਜਾਂ ਦੇ ਪਹੁੰਚਣ ਤੋਂ ਪਹਿਲਾਂ ਪੁਲ ਤੇ ਕਬਜਾ ਕਰਨਾ ਲਾਜਮੀ ਸੀ। ਅਨੇਕਾਂ ਲਾਲ ਸੈਨਕਾਂ ਨੇ ਜਿੰਦਗੀਆਂ ਤੇ ਖੇਡ ਜਾਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਜਿਨ੍ਹਾਂ ਵਿਚੋਂ 30 ਛਾਂਟ ਲਏ ਗਏ। ਅੱਗ ਦੀਆਂ ਲਾਟਾਂ 'ਚ ਨਿਝੱਕ ਵੜ ਜਾਣ ਵਾਲੇ ਇਹ ਭਮੱਕੜ ਆਪਣੀਆਂ ਪਿਠਾਂ 'ਤੇ ਹੈਂਡ ਗਰਨੇਡ  ਤੇ ਮਾਊਜ਼ਰ ਬੰਨ੍ਹ ਕੇ ਲੋਹੇ ਦੇ ਸੰਗਲਾਂ ਨਾਲ ਝੂਲਣ ਲੱਗੇ। ਏਧਰੋਂ ਮਸ਼ੀਨਗਨਾਂ ਨੇ ਦੁਸ਼ਮਣ ਦੇ ਗੜ੍ਹ ਨੂੰ ਗੋਲੀਆਂ ਨਾਲ ਛਾਨਣੀ ਕਰ ਦਿਤਾ। ਪਰ ਦੁਸ਼ਮਣ ਵੱਲੋਂ ਵੀ ਸੰਗਲਾਂ 'ਤੇ ਗੋਲੀਆਂ ਵਰ੍ਹਾਈਆਂ ਜਾਣ ਲੱਗੀਆਂ। ਇਕ ਇਕ ਕਰਕੇ ਇਹ ਸੂਰਮੇ ਹੇਠਾਂ ਉਬਲਦੀ ਧਾਰ ਵਿਚ ਡਿਗਦੇ ਗਏ। ਪਰ ਮੌਤ ਨੂੰ ਮਖੌਲਾਂ ਕਰਨ ਵਾਲੇ ਜੋਧੇ ਵਿਚਕਾਰਲੇ ਫੱਟਿਆਂ ਨੂੰ ਅਪੜ ਰਹੇ ਸਨ। ਏਨੇ ਨੂੰ ਦੁਸ਼ਮਣ ਦੀਆਂ ਬਹੁਤੀਆਂ ਗੋਲੀਆਂ ਫੱਟਿਆਂ ਦੀ ਓਟ ਕਰਕੇ ਪਾਸੇ ਨਿਕਲਣ ਲੱਗ ਪਈਆਂ। ਅਖੀਰ ਇਕ ਲਾਲ ਫੌਜੀ ਫੱਟੇ 'ਤੇ ਜਾ ਚੜ੍ਹਿਆ। ਅੱਖ ਝਪਕਦੇ ਹੀ ਉਸ ਨੇ ਆਪਣੇ ਗਰਨੇਡ ਦਾ ਪਿੰਨ ਕੱਢ ਕੇ ਇਸ ਨੂੰ ਦੁਸ਼ਮਣ ਦੇ ਘੁਰਨੇ ਵਿਚ ਐਨ ਠੀਕ ਨਿਸ਼ਾਨੇ 'ਤੇ ਮਾਰਿਆ। ਦੁਸ਼ਮਣਾਂ ਨੇ ਫੱਟਿਆਂ 'ਤੇ ਪੈਰਾਫਿਨ ਸੁੱਟ ਕੇ ਅੱਗ ਲਗਾ ਦਿਤੀ। ਉਦੋਂ ਤੱਕ ਲੱਗਭਗ ਵੀਹ ਲਾਲ ਸੂਰਮੇ ਫੱਟਿਆਂ ਤੇ ਚੜ• ਆਏ ਸਨ ਤੇ ਅੱਗ ਦੀਆਂ ਲਾਟਾਂ ਵਿਚੋਂ ਰਫਤਾਰ ਨਾਲ ਭੱਜ ਕੇ ਦੁਸ਼ਮਣ ਦੀਆਂ ਮਸ਼ੀਨਗਨਾਂ ਤੇ ਗਰਨੇਡ ਸੁੱਟੀ ਜਾ ਰਹੇ ਸਨ।.ਅਚਾਨਕ ਦੱਖਣੀ ਕਿਨਾਰੇ ਤੋਂ ਉਨ੍ਹਾਂ ਦੇ ਸਾਥੀਆਂ ਦੇ ਜੈਕਾਰੇ ਸੁਣਨ ਲੱਗੇ .-'ਲਾਲ ਸੈਨਾ-ਜਿੰਦਾਬਾਦ!' 'ਇਨਕਲਾਬ ਜਿੰਦਾਬਾਦ'! 'ਤਾਤੂ ਹੋ ਦੇ ਸੂਰਮੇ ਜਿੰਦਾਬਾਦ!' ਦੁਸ਼ਮਣ ਦੀਆਂ ਭਾਜੜਾਂ ਪੈ ਗਈਆਂ ਸਨ। ਲਾਲ ਸੈਨਾ ਦਿਆਂ ਲਾਲਾਂ ਨੇ ਭੱਜ ਕੇ ਦੁਸ਼ਮਣ ਦੀਆਂ ਹੀ ਮਸ਼ੀਨਗਨਾਂ ਦੇ ਮੂੰਹ ਉਨ੍ਹਾਂ ਵੱਲ ਮੋੜ ਦਿੱਤੇ । ਛੇਤੀ ਹੀ ਪਿਛੋਂ ਉਤਰੀ ਕਿਨਾਰੇ ਵਾਲੀ ਲਾਲ ਡਿਵੀਜਨ ਵੀ ਦਿਸ ਪਈ। ਏਧਰੋਂ ਲਾਲ ਸੈਨਾ ਤੇਜੀ ਨਾਲ ਸੰਗਲਾਂ ਤੇ ਫੱਟੇ ਜੜ ਕੇ ਪੁਲ ਪਾਰ ਕਰਨ ਲੱਗ ਪਈ। ਸਿਰਾਂ ਉਪਰ ਚਿਆਂਗ ਕਾਈ-ਸ਼ੇਕ ਦੇ ਹਵਾਈ ਜਹਾਜ ਖੱਸੀ ਚੰਘਿਆੜਾਂ ਮਾਰ ਰਹੇ ਸਨ। ਉਨ੍ਹਾਂ ਨੇ ਬੰਬ ਸੁੱਟ ਸੁੱਟ ਕੇ ਪੁਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਬਹੁਤੇ ਬੰਬ ਤਾਤੂ ਦੀ ਧਾਰ ਵਿਚ ਡਿਗ ਕੇ ਠਰ ਗਏ। ਘੰਟੇ ਦੋ ਘੰਟੇ ਅੰਦਰ ਹੀ ਸਮੁੱਚੀ ਲਾਲ ਸੈਨਾ ਤਾਤੂ ਪਾਰ ਕਰਕੇ ਨਚਦੀ ਗਾਉਂਦੀ ਜ਼ੇ-ਚੁਆਨ ਅੰਦਰ ਦਾਖਲ ਹੋ ਚੁੱਕੀ ਸੀ। ਆਨ ਜੈਨ ਚਾਂਗ ਤੇ ਲਿਊ ਤਿੰਗ ਚਿਆਓ ਦੇ ਇਨ੍ਹਾਂ ਨਾਇਕਾਂ ਨੂੰ, ਉਨ੍ਹਾਂ ਦੀ ਅਦੁੱਤੀ ਸੂਰਮਗਤੀ ਦੇ ਇਨਾਮ ਵਜੋਂ, ਲਾਲ ਸੈਨਾ ਅੰਦਰ, ਸਭ ਤੋਂ Àੁੱਚੇ ਸਤਿਕਾਰ-ਲਾਲ ਤਾਰੇ-ਨਾਲ ਨਿਵਾਜਿਆ ਗਿਆ। 
ਹੁਣ ਲਾਲ ਸੈਨਾ ਪੱਛਮੀ ਜੇ ਚੁਆਨ ਅੰਦਰ ਮੁਕਾਬਲਤਨ ਆਜ਼ਾਦੀ ਵਾਲੀ ਹਾਲਤ ਵਿਚ ਪਹੁੰਚ ਗਈ ਸੀ। ਪਰ ਹਾਲੇ ਔਖਿਆਈਆਂ ਮੁੱਕੀਆਂ ਨਹੀਂ ਸਨ। ਸੱਤ ਵੱਡੇ ਪਹਾੜੀ ਸਿਲਸਿਲਿਆਂ ਵਾਲਾ ਦੋ ਹਜ਼ਾਰ ਮੀਲ ਦਾ ਸਫਰ ਅਜੇ ਤਹਿ ਕਰਨਾ ਬਾਕੀ ਸੀ। ਤਾਤੂ ਦਰਿਆ ਦੇ ਉਤਰ ਵੱਲ ਲਾਲ ਸੈਨਾ ਨੇ ਮਹਾਨ ਬਰਫੀਲੇ ਪਹਾੜ ਉਤੇ ਸੋਲਾਂ ਹਜ਼ਾਰ ਫੁੱਟ ਦੀ ਚੜ੍ਹਾਈ ਕੀਤੀ। ਇਸ ਤੋਂ ਵੀ ਮੁਸ਼ਕਲ ਵੀਰਾਨ ਪਹਾੜ ਪਾਓ ਤੁੰਗ ਕਾਂਗ ਹਾਲੇ ਚੜ੍ਹਨਾ ਰਹਿੰਦਾ ਸੀ। ਪਰ ਉਹ ਚੜ੍ਹਦੇ ਗਏ। ਤੇ 20 ਜੁਲਾਈ 1935 ਨੂੰ ਉੱਤਰ ਪੱਛਮੀ ਜ਼ੇ-ਚੁਆਨ ਦੇ ਮੋਊ-ਕੁੰਗ ਇਲਾਕੇ ਵਿਚ ਦਾਖਲ ਹੋ ਗਏ । ਇਥੇ ਉਹ ਛੋਟੀ ਫਰੰਟ ਸੈਨਾ ਅਤੇ ਸੁੰਗਪਾਨ ਦੇ ਲਾਲ ਇਲਾਕੇ ਨਾਲ ਜਾ ਜੁੜੇ। ਲਾਲ ਸੈਨਾ ਨੇ ਹੁਣ ਲੰਮਾ ਦਮ ਲਿਆ ਤੇ ਆਪਣੀਆਂ ਸਫਾਂ ਨੂੰ ਮੁੜ ਨੌਂ-ਬਰ-ਨੌਂ ਕੀਤਾ।    -੦-
(ਲੰਮੇ ਕੂਚ ਬਾਰੇ ਲੰਮੀ ਲਿਖਤ 'ਚੋਂ ਕੁਝ ਅੰਸ਼)

ਮਨੁੱਖੀ ਸਿਹਤ ਅਤੇ ਸਮਾਜਵਾਦ : ਮਾਓ ਦੇ ਚੀਨ ਦੀ ਇੱਕ ਹੋਰ ਝਲਕ Surkh Rekha Sep-Oct 2012



ਮਨੁੱਖੀ ਸਿਹਤ ਅਤੇ  ਸਮਾਜਵਾਦ :

ਮਾਓ ਦੇ ਚੀਨ ਦੀ ਇੱਕ ਹੋਰ ਝਲਕ
ਡਾਕਟਰ ਦੇ ਮਰੀਜਾਂ ਪ੍ਰਤੀ ਰਵੱਈਏ ਵਿੱਚ ਪੂਰਨ ਜਿੰਮੇਵਾਰ ਹੋਣ ਦਾ ਪ੍ਰਮਾਣ ਉਹ ਹੁੰਦਾ ਹੈ ਜਿਸ ਨੂੰ ਹਰੇਕ ਰਾਜਨੀਤਿਕ ਮੱਤ ਦੇ ਡਾਕਟਰ ਸਹਿਜੇ ਹੀ ਪ੍ਰਵਾਨ ਕਰਦੇ ਹੋਣ। ਤਾਂ ਵੀ ਇਸ ਦੇ ਲਾਗੂ ਰੂਪ ਦਾ ਮਾਪਦੰਡ ਵੱਖ ਵੱਖ ਸਮਾਜਕ ਪ੍ਰਬੰਧਾਂ ਵਿੱਚ ਵੱਖ ਵੱਖ ਹੁੰਦਾ ਹੈ। ਜਦੋਂ ਤੋਂ ਮੈਂ ਚੀਨ ਆਇਆ ਹਾਂ ਪੂਰਨ ਜਿੰਮੇਵਾਰੀ ਦਾ ਸੰਕਲਪ ਮੇਰੇ ਲਈ ਹੋਰ ਡੂੰਘੇ ਅਰਥ ਧਾਰਨ ਕਰ ਗਿਆ ਹੈ। ਭਾਵੇਂ ਪਹਿਲਾਂ ਮੈਂ ਹਮੇਸ਼ਾਂ ਆਪਣੇ ਆਪ ਨੂੰ ਜਿੰਮੇਵਾਰ ਸਮਝਦਾ ਸਾਂ ਪਰ ਹੁਣ ਇਹ ਸਾਫ ਹੋ ਰਿਹਾ ਹੈ ਕਿ ਪੂਰਨ ਜਿੰਮੇਵਾਰ ਬਣਨ ਲਈ ਚੰਗੇ ਇਰਾਦਿਆਂ ਤੋਂ ਵਧੇਰੇ ਕੁੱਝ ਲੋੜੀਂਦਾ ਹੁੰਦਾ ਹੈ। 
ਜਿੰਮੇਵਾਰੀ ਦੇ ਅਸੂਲ 'ਤੇ ਮਾਨਸਿਕ ਕਸ਼ਮਕਸ਼ ਤੋਂ ਬਾਅਦ ਹੁਣੇ ਜਿਹੇ ਹੀ ਜਿਸ ਮਰੀਜ ਦਾ ਮੈਂ ਅਪ੍ਰੇਸ਼ਨ ਕੀਤਾ ਹੈ, ਦੇ ਹਵਾਲੇ ਰਾਹੀਂ ਮੈਂ ਇਸ ਦੀ ਵਿਆਖਿਆ ਕਰ ਸਕਦਾ ਹਾਂ। 
ਉਹ ਇੱਕ ਅੱਧਖੜ ਉਮਰ ਦਾ ਕਿਸਾਨ ਸੀ, ਜੋ ਆਪਣਾ ਰਾਤ ਦਾ ਭੋਜਨ ਪਕਾਉਂਦਿਆਂ ਕੋਲੇ ਦੀ ਭੱਠੀ ਵਿੱਚੋਂ ਉੱਠੀਆਂ ਗੈਸਾਂ ਦੀ ਲਪੇਟ ਵਿੱਚ ਆ ਗਿਆ ਸੀ।  ਉਹ ਬੇਹੋਸ਼ ਹੋ ਕੇ ਭੱਠੀ 'ਤੇ ਡਿੱਗ ਪਿਆ ਅਤੇ ਕਿਉਂਕਿ ਉਹ ਦੂਰ ਦੁਰਾਡੇ ਇੱਕ ਝੁੱਗੀ ਵਿੱਚ ਇਕੱਲਾ ਹੀ ਰਹਿੰਦਾ ਸੀ, ਸਾਰੀ ਰਾਤ ਉਹ ਇਸੇ ਹਾਲਤ ਵਿੱਚ ਪਿਆ ਰਿਹਾ। ਉਸ ਦੇ ਗੱਦੇਦਾਰ ਪਜਾਮੇ ਨੂੰ ਅੱਗ ਲੱਗ ਗਈ ਅਤੇ ਉਸ ਦੇ ਪੱਟਾਂ ਤੋਂ ਲੈ ਕੇ ਪੈਰਾਂ ਦੀਆਂ ਉਂਗਲਾਂ ਤੱਕ ਦੋਵੇਂ ਲੱਤਾਂ ਝੁਲਸ ਕੇ ਖੰਘਰ ਬਣ ਗਈਆਂ। ਛੋਟੀ ਜਿਹੀ ਝੁੱਗੀ ਗਰਮ ਧੂੰਏਂ ਨਾਲ ਭਰ ਗਈ  ਜਿਸ ਕਰਕੇ ਉਸਦੇ ਫੇਫੜੇ ਅਤੇ ਸਾਹ ਨਾਲੀ ਵੀ ਝੁਲਸ ਗਏ । ਅਗਲੀ ਸਵੇਰ ਜਦ ਉਸ ਦਾ ਪਤਾ ਲੱਗਾ, ਉਹ ਉਦੋਂ ਵੀ ਬੇਹੋਸ਼ ਸੀ। ਉਸ ਨਾਜ਼ਕ ਹਾਲਤ ਵਿੱਚ ਉਸ ਨੂੰ ਫਟਾਫਟ ਹਸਪਤਾਲ ਲਿਜਾਇਆ ਗਿਆ। ਸਾਹ ਘੁੱਟਣ ਕਰਕੇ ਉਸ ਦਾ ਮੂੰਹ ਕਾਲਾ ਹੋਇਆ ਪਿਆ ਸੀ। ਉਸ ਦੇ ਸਵਰ-ਤੰਤੂ (ਵੋਕਲ ਕਾਰਡਜ਼) ਉੱਪਰ ਸੋਜਸ਼ ਆ ਗਈ ਸੀ ਤੇ ਸਾਹ ਨਾਲੀ ਬਿਲਕੁਲ ਬੰਦ ਪਈ ਸੀ। 
ਉਸ ਦੇ ਪਹੁੰਚਣ ਦੇ ਮਿੰਟਾਂ ਸਕਿੰਟਾਂ ਵਿੱਚ ਹੀ ਅਸੀਂ ਉਸ ਦੀ ਸਾਹ ਨਾਲੀ ਵਿਚ ਬਣੀ ਰੁਕਾਵਟ ਤੋਂ ਖਲਾਸੀ ਲਈ ਐਮਰਜੈਂਸੀ (ਅਪ੍ਰੇਸ਼ਨ ਰਾਹੀਂ) ਮੋਰੀ ਕਰ ਦਿੱਤੀ ਅਤੇ ਫੇਫੜਿਆਂ 'ਚੋਂ  ਭਾਰੀ ਮਾਤਰਾ ਵਿਚ ਝੱਗਦਾਰ ਪਾਣੀ ਸੜ੍ਹਾਕ ਕੇ ਬਾਹਰ ਕੱਢਿਆ। ਆਕਸੀਜਨ ਦੇਣ ਨਾਲ ਉਸ ਦੇ ਰੰਗ 'ਚ ਸੁਧਾਰ ਹੋਣ ਲੱਗਾ ਅਤੇ ਨਾੜੀ ਰਾਹੀਂ ਦਿੱਤੇ ਖੂਨ ਦੇ ਪਾਣੀ (ਪਲਾਜ਼ਮਾ) ਨਾਲ ਉਸ ਨੂੰ ਹੋਸ਼ ਆ ਗਈ। 
ਇੱਥੇ ਆ ਕੇ ਅਸੀਂ ਰੁਕੇ। ਸਮੱਸਿਆ ਨੂੰ ਸਮੁੱਚੇ ਰੂਪ 'ਚ ਸਮਝਣ ਲਈ ਦ੍ਰਿਸ਼ ਸਿਰੇ ਦਾ ਮਾੜਾ ਸੀ। ਦੋਵੇਂ ਲੱਤਾਂ ਪੁੜਿਆਂ ਤੋਂ ਲੈ ਕੇ ਹੇਠਾਂ ਤੱਕ ਨਸ਼ਟ ਹੋ ਚੁੱਕੀਆਂ ਸਨ ਅਤੇ  ਉਸ ਦੇ ਫੇਫੜੇ ਬੁਰੀ ਤਰ੍ਹਾਂ ਝੁਲਸ ਗਏ ਸਨ। ਜੇ ਅਗਲੇ ਚੌਵੀ ਘੰਟੇ ਉਹ ਜਿਉਂਦਾ ਰਹਿ ਗਿਆ ਤਾਂ ਪੀਕ ਵਾਲਾ ਨਿਮੋਨੀਆ ਹੋ ਜਾਣਾ ਲੱਗਭੱਗ ਯਕੀਨੀ ਸੀ ਅਤੇ ਜੇ ਇਸ ਨੇ ਉਸ ਦੀ ਜਾਨ ਨਾ ਵੀ ਲਈ ਤਾਂ ਜਲੇ ਹੋਏ ਪੁੜਿਆਂ ਨੇ ਛੇਤੀ ਹੀ ਮਲੀਨ ਹੋ ਜਾਣਾ ਸੀ ਅਤੇ ਬਿਮਾਰੀਆਂ ਨਾਲ ਭਿੜਨ ਦੀ ਉਸ ਦੀ ਨੀਵੀਂ ਡਿੱਗੀ ਹੋਈ ਸ਼ਕਤੀ ਕਰਕੇ ਮੁਮਕਿਨ ਹੈ ਕਿ ਖੂਨ 'ਚ ਰਲੀ ਪੀਕ (ਜ਼ਹਿਰਵਾ) ਕਰਕੇ ਉਹ ਮਰ ਜਾਵੇ। ਕੁੱਝ ਡਾਕਟਰ ਸੋਚਦੇ ਸਨ ਕਿਉਂਕਿ ਉਸ ਦੀ ਜ਼ਿੰਦਗੀ ਨੂੰ ਬਚਾਉਣਾ ਅਸੰਭਵ ਹੈ। ਅਤੇ ਫਜੂਲ ਵਿੱਚ ਹੀ ਉਸ ਦੇ ਸਰੀਰਕ ਕਸ਼ਟ ਨੂੰ ਲਮਕਾਉਣ ਪੱਖੋਂ  ਉਹ ਦੁਬਿਧਾ ਵਿੱਚ ਸਨ। ਜੇ ਕਿਸੇ ਚਮਤਕਾਰ ਨੇ ਉਸ ਨੂੰ ਬਚਾ ਵੀ ਲਿਆ ਤਾਂ ਉਹ ਲੱਤਾਂ ਤੋਂ ਵਾਂਝਾ ਰਹੇਗਾ, ਕਿਉਂਕਿ ਟੁੰਡ ਬਚੇ ਨਾ ਹੋਣ ਕਰਕੇ ਬਣਾਉਟੀ ਲੱਤਾਂ ਦੇ ਫਿੱਟ ਹੋਣ ਦੀ ਹਾਲਤ ਵੀ ਨਹੀਂ ਹੋਵੇਗੀ।
ਪਿੰਡ ਦੇ ਦੋ ਸਾਥੀ ਜੋ ਉਸ ਨੂੰ ਹਸਪਤਾਲ ਲਿਆਏ ਸਨ, ਜਿਵੇਂ ਉਹ ਸਾਡੀਆਂ ਸੋਚਾਂ ਵਿਚਾਰਾਂ ਨੂੰ ਵਾਚ ਰਹੇ ਹੋਣ , ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਜੁਟਾਉਣ ਦੀ ਸਾਨੂੰ ਤਾਕੀਦ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸਾਬਕਾ ਗਰੀਬ ਕਿਸਾਨਾਂ ਦੇ ਆਪਣੇ ਕਮਿਊਨ ਦਾ ਪ੍ਰਧਾਨ ਹੁੰਦਾ ਸੀ ਅਤੇ ਉਸਦੀ ਬੇਗਰਜ ਸੇਵਾ ਕਰਕੇ ਸਾਰੇ ਉਸ ਦੀ ਇੱਜ਼ਤ ਕਰਦੇ ਹਨ। ਸਾਰੇ ਉਸ ਦੀ ਚੰਗੀ ਦੇਖ ਭਾਲ ਕਰਨਗੇ। 
ਅਸੀਂ ਉਸ ਨੂੰ ਬਚਾਉਣ ਲਈ ਜੋ ਵੀ ਕਰ ਸਕਦੇ ਸੀ, ਕਰਨ ਦਾ ਨਿਸ਼ਚਾ ਕਰ ਲਿਆ । ਇਲਾਜ ਦੀ ਵਿਉਂਤ ਸਕੀਮ 'ਤੇ ਚਰਚਾ ਕੀਤੀ। ਇਹ ਸਾਫ ਸੀ ਕਿ ਉਸ ਦੀਆਂ ਦੋਵੇਂ ਲੱਤਾਂ ਚੂਲਿਆਂ ਦੇ ਜੋੜਾਂ ਤੋਂ ਹੀ ਕੱਢਣੀਆਂ ਪੈਣਗੀਆਂ, ਪਰ ਬਹਿਸ ਵਿਚਾਰ ਦੌਰਾਨ ਦੋ ਵਿਰੋਧੀ ਵਿਚਾਰ ਉਭਰ ਕੇ ਆਏ। ਇੱਕ ਇਹ ਸੀ , ਕਿ ਉਸ ਦੇ ਫੇਫੜੇ ਸਹੀ ਸਲਾਮਤ ਹੋਣ ਤੱਕ ਅਤੇ ਬਹੁਤ ਕਠਿਨ ਅਪ੍ਰੇਸ਼ਨ ਨੂੰ ਕਾਫੀ ਹੱਦ ਤੱਕ ਝੱਲਣ ਦੇ ਕਾਬਲ ਹੋੰਣ ਲਈ ਉਸਦੀ ਆਮ ਸਰੀਰਕ ਹਾਲਤ ਸੁਧਰਨ ਤੱਕ ਅੰਗ ਕਟਾਈ (ਐਂਪੂਟੇਸ਼ਨ) ਮੁਲਤਵੀ ਕੀਤੀ ਜਾਵੇ । ਦੂਜਾ ਸੀ, ਕਿ ਸਮਾਂ ਸਾਡੇ ਪੱਖ ਵਿੱਚ ਨਹੀਂ ਹੈ ਅਤੇ ਕਿ ਭਾਵੇਂ ਅਗੇਤੇ ਕੀਤਾ ਅਪ੍ਰੇਸ਼ਨ ਖਤਰਨਾਕ ਹੋ ਸਕਦਾ ਸੀ, ਪਰ ਦੇਰੀ ਕਰਨੀ ਹੋਰ ਵੀ ਜ਼ਿਆਦਾ ਖਤਰਨਾਕ ਸੀ । ਜੇ ਅਸੀਂ ਦੇਰੀ ਕੀਤੀ ਤਾਂ ਜਲਣ ਨਾਲ ਹੋਇਆ ਵੱਡਾ ਜ਼ਖਮ ਲਾਜ਼ਮੀ ਹੀ ਇਨਫੈਕਸ਼ਨ ਫੜ ਲਵੇਗਾ ਤੇ ਉਸ ਦੀ ਕੁੱਲ ਤਕਲੀਫ ਬਹੁਤ ਜਿਆਦਾ ਵਧ ਜਾਵੇਗੀ। 
ਹੌਲੀ ਹੌਲੀ ਦਲੀਲਾਂ ਰਾਹੀਂ ਇਹ ਸਾਫ ਹੋ ਗਿਆ ਕਿ ਵਿਰੋਧੀ ਵਿਚਾਰ ਮੈਡੀਕਲ ਨਜ਼ਰੀਏ ਤੋਂ ਕੇਸ ਦੇ ਵੱਖ ਵੱਖ ਮੁਲੰਕਣ ਕਰਕੇ ਪੈਦਾ ਨਹੀਂ ਹੋਏ, ਦਰਅਸਲ ਜਿੰਮੇਵਾਰੀ ਅਤੇ ਖਤਰੇ 'ਚ ਪੈਣ ਸਬੰਧੀ ਦੋ ਵੱਖ ਵੱਖ ਰੁਝਾਨਾਂੰ ਨੂੰ ਪ੍ਰਤੀਬਿੰਬਤ ਕਰਦੇ ਸਨ। ਕੋਈ ਵੀ ਸਰਜਨ ਖਤਰਾ ਸਹੇੜਨ ਲਈ ਰਾਜ਼ੀ ਨਹੀਂ ਹੁੰਦਾ, ਖਾਸ ਕਰ ਅਪ੍ਰੇਸ਼ਨ ਵਾਲੀ ਮੇਜ 'ਤੇ ਹੀ ਮੌਤ ਹੋ ਜਾਣ ਦਾ ਖਤਰਾ, ਜੋ ਸਰਜਨ ਨੂੰ ਬਿਪਤਾ 'ਚ ਪਾਉਣ ਵਾਲਾ ਹੁੰਦਾ ਹੈ। ਪਰ ਕਦੇ ਕਤਾਈਂ ਖਤਰੇ ਤੋਂ ਭੱਜਣ ਨਾਲੋਂ ਖਤਰਾ ਸਹੇੜਨ 'ਚ ਬੱਚਤ ਹੁੰਦੀ ਹੈ। ਅਜਿਹੇ ਕੇਸਾਂ ਵਿੱਚ ਆਪਣੀ ਸ਼ੋਭਾ ੱਤੇ ਮਨ ਦੀ ਸ਼ਾਂਤੀ ਦਾ ਫਿਕਰ ਭਾਵੇਂ ਹਿ ਅਚੇਤਨ ਹੀ ਹੋਵੇ, ਸਰਜਨ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਦਿੰਦਾ ਹੈ। 
ਅਸੀਂ ਸਮੱਸਿਆ ਨੂੰ ਫਿਰ ਹੱਥ ਪਾਇਆ। ਮਾਓ ਦੇ ਪੂਰਨ ਜਿੰਮੇਵਾਰੀ ਕਬੂਲ ਕਰਨ ਦੇ ਜੋਰਦਾਰ ਕਥਨ ਤੋਂ ਸੇਧ ਲੈਣ ਲਈ ਡਟ ਗਏ ਅਤੇ ਫੈਸਲਾ ਲੈਣ ਦੇ ਕਾਬਲ ਹੋਏ ਕਿ ਜਲਦੀ ਤੋਂ ਜਲਦੀ ਅਪ੍ਰੇਸ਼ਨ ਕਰਨ ਨਾਲ ਜਿੰਦਗੀ ਬਚਾਉਣ ਦੀ ਸਭ ਤੋਂ ਵਧੀਆ ਸੰਭਾਵਨਾ ਬਣ ਸਕਦੀ ਹੈ। ਸਿੱਟੇ ਵਜੋਂ ਦੂਸਰੇ ਦਿਨ ਅਪ੍ਰੇਸ਼ਨ ਦੀਆਂ ਪੂਰੀਆਂ ਤਿਆਰੀਆਂ ਕਰਨ ਉਪਰੰਤ ਅਸੀਂ ਚੂਲੇ ਦੇ ਦੋਵੇਂ ਜੋੜ ਕੱਢ ਦਿੱਤੇ । ਪੁੜਿਆਂ ਅਤੇ ਮਲ-ਤਿਆਗ ਦੇ ਦੁਆਲੇ ਦੇ ਹਿੱਸੇ ਦੀ ਚਮੜੀ ਕੱਟ ਦਿੱਤੀ ਗਈ ਅਤੇ ਅੱਲੇ ਹਿੱਸਿਆਂ 'ਤੇ ਚਮੜੀ ਦੀ ਪਿਉਂਦ  (ਗਰਾਫਟਿੰਗ) ਕਰ ਦਿੱਤੀ। 
ਮਰੀਜ ਨੇ ਅਪ੍ਰੇਸਨ ਨੂੰ ਬਹੁਤ ਹੀ ਅਨੋਖੀ ਸਫਲਤਾ ਨਾਲ ਝੱਲਿਆ ਅਤੇ ਹੁਣ ਉਹ ਵਿਸ਼ੇਸ ਤੌਰ 'ਤੇ ਤਿਆਰ ਕੀਤੀ ਪਹੀਆਂ ਵਾਲੀ ਕੁਰਸੀ 'ਤੇ ਚੱਲਣ-ਫਿਰਨ ਜੋਗਾ ਹੋ ਗਿਆ ਹੈ। ਉਹ ਚੰਗੇ ਉਤਸ਼ਾਹ 'ਚ ਹੈ ਅਤੇ ਆਪਣੇ ਸਾਥੀ ਕਿਸਾਨਾਂ 'ਚ ਮੁੜ ਸ਼ਾਮਲ ਹੋਣ ਬਾਰੇ ਤੇ ਆਉਂਦੇ ਕੀਈ ਸਾਲਾਂ ਤੱਕ ਆਪਣੀ ਵੱਧ ਤੋਂ ਵੱਧ ਯੋਗਤਾ ਨਾਲ ਉਨ੍ਹਾਂ ਦੀ ਸੇਵਾ ਕਰਨ ਬਾਰੇ ਸੋਚ ਰਿਹਾ ਹੈ। 
ਸ਼ਾਨ-ਤੁੰਗ ਸੂਬੇ ਦੀ ਅੱਖਾਂ ਦੀ ਮਾਹਰ ਇੱਕ ਡਾਕਟਰ ਸ਼੍ਰੀਮਤੀ ਚੈੱਨ ਨੇ ਕੰਧ ਬਣ ਕੇ ਖੜ੍ਹੀਆਂ ਪੁਰਾਣੀਆਂ ਕੱਟੜ ਧਾਰਨਾਵਾਂ ਨੂੰ ਤੋੜਨ ਅਤੇ ਪੂਰਨ ਜਿੰਮੇਵਾਰ ਰਵੱਈਆ ਵਿਕਸਤ ਕਰਨ ਦੇ ਆਪਣੇ ਨਿੱਜੀ ਤਜਰਬੇ ਨੂੰ ਬਿਆਨ ਕੀਤਾ ਹੈ। ਅੱਖ ਦੇ ਡੇਲੇ ਦਾ ਗੰਭੀਰ ਖੋਭਵੇਂ ਜਖਮਾਂ ਦਾ ਪੁਰਾਣਾ ਇਲਾਜ ਇਹ ਹੈ ਕਿ ਦੂਸਰੀ ਅੱਖ ਵਿਚ ਲਾਗ ਲੱਗ ਜਾਣ ਦੇ ਖਤਰੇ ਦੀ ਸੰਭਾਵਨਾ ਕਰਕੇ ਨਸ਼ਟ ਹੋਈ ਅੱਖ ਨੂੰ ਕੱਢ ਦਿੱਤਾ ਜਾਵੇ। ਜਦ ਮਰੀਜਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਅੱਖ ਕਢਾਉਣੀ ਪਵੇਗੀ, ਉਹਨਾਂ ਲਈ ਬਿਪਤਾ ਬਣਦੀ। ਇਸ 'ਤੇ ਚਿੰਤਾਤੁਰ ਡਾਕਟਰ ਚੈੱਨ ਨੇ ਸਲਾਮਤ ਅੱਖ ਨੂੰ ਖਤਰਾ ਆਂਕਣ ਲਈ ਪਿਛਲੇ ਕਈ ਸਾਲਾਂ ਦੇ ਮੈਡੀਕਲ ਰਿਕਾਰਡਾਂ ਨੂੰ ਘੋਖਿਆ-ਪੜਤਾਲਿਆ ਅਤੇ ਪਾਇਆ ਕਿ ਦੂਸਰੀ ਅੱਖ ਵਿੱਚ ਲਾਗ ਸਿਰਫ 0.46 ਪ੍ਰਤੀਸ਼ਤ ਕੇਸਾਂ 'ਚ ਹੀ ਹੋਈ। ਕਿਉਂਕਿ ਇਲਾਜ ਦੇ ਅਧੁਨਿਕ ਤਰੀਕਿਆਂ ਨਾਲ ਇਨਫੈਕਸ਼ਨ ਵਾਲੇ ਕੇਸਾਂ 'ਚ ਅਕਸਰ ਚੰਗੇ ਨਤੀਜੇ ਹਾਸਲ ਕਰਨੇ ਸੰਭਵ ਹਨ, ਇਸ ਲਈ ਉਸ ਨੇ ਜਖਮੀ ਅੱਖ ਨੂੰ ਬਚਾਉਣ ਦੀ ਨੀਤੀ ਅਪਣਾਈ ਜੇ ਇਸ ਵਿੱਚ ਕੁੱਝ ਨਾ ਕੁੱਝ ਨਜ਼ਰ ਬਚੀ ਹੋਈ ਹੋਵੇ। ਸਿੱਟੇ ਵਜੋਂ ਬਹੁਤ ਸਾਰੀਆਂ ਅੱਖਾਂ ਵਿੱਚ ਅੱਧ ਪਚੱਧੀ ਨਜ਼ਰ ਬਹਾਲ ਹੋ ਗਈ ਜਿਹੜੀਆਂ ਕਿ ਪੁਰਾਣੀ ਪੜ੍ਹਾਈ ਅਨੁਸਾਰ ਕੱਢ ਦੇਣੀਆਂ ਚਾਹੀਦੀਆਂ ਸਨ। 
ਉਹ ਦੱਸਦੀ ਹੈ ਕਿ ਕਿਵੇਂ ਪ੍ਰੋਲੇਤਾਰੀ ਸਿਆਸਤ ਦੁਆਰਾ ਸੇਧਿਤ ਪੱਕੀ ਹੋ ਰਹੀ ਨਿਸ਼ਚਾ ਨਾਲ ਉਸ ਦੇ ਰਿਹਾਇਸ਼ੀ ਇਲਾਕੇ 'ਚ ਰਹਿੰਦੇ ਨੇਤਰਹੀਣ ਲੋਕਾਂ ਪ੍ਰਤੀ ਉਸ ਦਾ ਰਵੱਈਆ ਹਮਦਰਦੀ ਤੋਂ ਇਸ ਦ੍ਰਿੜ੍ਹ ਇਰਾਦੇ ਵਿੱਚ ਬਦਲ ਗਿਆ ਹੈ ਕਿ ਜਦ ਵੀ ਸੰਭਵ ਹੋਵੇ ਅੱਖਾਂ ਦੀ ਨਜ਼ਰ ਬਚਾਈ ਜਾਵੇ। ਇਸ ਲਈ ਉਸ ਨੇ ਆਪਣੇ ਕਸਬੇ ਅਤੇ ਨੇੜਲੇ ਪਿੰਡਾਂ ਦੇ ਸਭ ਨੇਤਰਹੀਣ ਲੋਕਾਂ ਦੀ ਤਲਾਸ਼ ਕਰਨ ਲਈ ਘੰਟਿਆਂ ਬੱਧੀ ਸਮਾਂ ਲਗਾਇਆ। ਕੁੱਲ 219 ਵਿਅਕਤੀਆਂ ਵਿੱਚੋਂ ਇਸ ਨੇ 53 ਨੂੰ ਅਪ੍ਰੇਸ਼ਨਾਂ ਲਈ ਚੁਣਿਆ। ਸਭਨਾਂ ਦੀ ਕੁੱਝ ਨਾ ਕੁੱਝ ਨਜ਼ਰ ਵਾਪਸ ਆ ਗਈ। ਇੱਕ, ਜੋ ਬਚਪਨ ਤੋਂ ਹੀ ਅੰਨ੍ਹਾਂ ਸੀ, ਨੇ ਪ੍ਰਭਾਵਸ਼ਾਲੀ ਢੰਗ ਨਾਲ ਪੁਰਾਣੇ ਅਤੇ ਨਵੇਂ ਸਮਾਜ ਵਿਚਕਾਰ ਵਖਰੇਵੇਂ ਦੀ ਇਉਂ ਵਿਆਖਿਆ ਕੀਤੀ, ਕਿ ਬੀਤੇ ਸਮੇਂ 'ਚ ਉਹ ਇਸੇ ਹਸਪਤਾਲ ਦੇ ਬਾਹਰ ਭੀਖ ਮੰਗਿਆ ਕਰਦਾ ਸੀ ਤੇ ਇੱਥੋਂ ਮੈਨੂੰ ਫਿਟਕਾਰਾਂ ਦੇ ਕੇ ਭਜਾ ਦਿੱਤਾ ਜਾਂਦਾ ਸੀ ਪਰ ਹੁਣ ਭਜਾ ਦੇਣ ਦੀ ਥਾਂ ਉਸ ਨੂੰ ਲੱਭ ਕੇ ਲਿਆਂਦਾ ਗਿਆ ਹੈ ਤੇ ਇਲਾਜ ਲਈ ਹਸਪਤਾਲ 'ਚ ਦਾਖਲ ਹੋਣ ਦਾ ਸੱਦਾ ਭੇਜਿਆ ਗਿਆ ਹੈ। 
ਇੱਕ ਸਾਬਕਾ ਫੌਜੀ ਜੋ ਕਿ ਬਹੁਤ ਸਾਲ ਪਹਿਲਾਂ ਇਨਕਲਾਬੀ ਜੰਗਾਂ ਵਿੱਚ ਆਪਣੀ ਨਜਰ ਗੁਆ ਚੁੱਕਾ ਸੀ, ਮੱਧਮ ਜਿਹੀ ਆਸ ਨਾਲ ਡਾਕਟਰ ਚੈੱਨ ਕੋਲ ਆਇਆ ਕਿ ਸ਼ਾਇਦ ਉਹਦੀ ਥੋੜ੍ਹੀ ਬਹੁਤ ਨਜ਼ਰ ਵਾਪਸ ਪਰਤ ਆਵੇ। ਉਸ ਦੀ ਹਾਲਤ ਬੇਹੱਦ ਗੁੰਝਲਦਾਰ ਸੀ। ਡਾਕਟਰ ਚੈੱਨ ਨੇ ਆਪਣੇ ਮੁਖੀ ਡਾਕਟਰ ਨਾਲ ਸਲਾਹ -ਮਸ਼ਵਰਾ ਕੀਤਾ, ਜੋ ਸੂਬੇ ਅੰਦਰ ਅੱਖਾਂ ਦਾ ਬਹਤ ਤਜ਼ਰਬੇਕਾਰ ਸਰਜਨ ਸੀ। ਉਸ ਨੇ ਮਰੀਜ਼ ਦੀ ਜਾਂਚ ਪੜਤਾਲ ਕੀਤੀ, ਦੁਨੀਆਂ ਭਰ ਦੀਆਂ ਕਿਤਾਬਾਂ 'ਚੋਂ ਘੋਖ ਕੀਤੀ ਅਤੇ ਇਸ ਨਤੀਜੇ 'ਤੇ ਪਹੁੰਚਿਆ ਕਿ (ਉਸਦੀ) ਨਜ਼ਰ ਪਰਤਣੀ ਸੰਭਵ ਨਹੀਂ ਹੈ। ਪਰ ਡਾਕਟਰ ਚੈੱਨ ਨੂੰ ਜਚਾਉਣਾ ਸੌਖਾ ਨਹੀਂ ਸੀ। ਉਸ ਨੇ ਕਿਤਾਬਾਂ ਪੜ੍ਹ ਕੇ ਸਿੱਖਣ ਅਤੇ ਅਮਲ ਰਾਹੀਂ ਸਿੱਖਣ ਵਿਚਕਾਰ ਸਬੰਧਾਂ ਬਾਰੇ ਮਾਓ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ.-''ਪੜ੍ਹਾਈ ਕਰਨ ਨਾਲ ਸਿੱਖੀਦਾ ਹੈ, ਪਰ ਅਮਲ ਕਰਨ ਨਾਲ ਵੀ ਸਿੱਖੀਦਾ ਹੈ, ਸਗੋਂ ਸਿੱਖਣ ਦੀ ਵਧੇਰੇ ਮਹੱਤਵਪੂਰਨ ਵੰਨਗੀ ਹੈ।'' (ਚੀਨ ਦੀ ਇਨਕਲਾਬੀ ਜੰਗ ਵਿੱਚ ਯੁੱਧ ਨੀਤੀ ਦੀਆਂ ਸਮੱਸਿਆਵਾਂ, ਦਸੰਬਰ 1936 ਮਾਓ ਜੇ ਤੁੰਗ ਚੋਣਵੀਆਂ ਰਚਨਾਵਾਂ ਸੈਂਚੀ ਪੰਨਾਂ,189-90 )
ਇਸ ਅਹਿਸਾਸ ਵਿੱਚ ਵਾਧਾ ਹੋਇਆ ਕਿ ਕਿਤਾਬਾਂ ਵਿਚਲੇ ਅੰਕੜੇ ਕਿਸੇ ਵਿਸ਼ੇਸ਼ ਸਮੇਂ , ਕਿਸੇ ਖਾਸ ਹਾਲਤਾਂ 'ਚ, ਕਿਸੇ ਖਾਸ ਦ੍ਰਿਸ਼ਟੀਕੋਣ ਤੋਂ, ਕੁੱਝ ਵਿਅਕਤੀਆਂ ਦੇ ਗਿਆਨ ਤੋਂ ਵੱਧ ਕੁੱਝ ਨਹੀਂ ਦਰਸਾ ਸਕਦੇ ਅਤੇ ਬਹੁਤੀਆਂ ਨਵੀਆਂ ਕਾਢਾਂ ਵਿੱਚ ਉਹ ਕੁੱਝ ਹੁੰਦਾ ਹੈ, ਜੋ ਕਿਸੇ ਕਿਤਾਬੀ ਸਿੱਖਿਆ 'ਚ ਨਹੀਂ ਹੁੰਦਾ। ਉਹ ਅਜਿਹੇ ਗਿਆਨ ਦੀਆਂ ਸੀਮਾਵਾਂ 'ਚ ਰਹਿਣ ਤੋਂ ਇਨਕਾਰੀ ਸੀ। ਇਕ ਲੰਮੇ ਅਧਿਐਨ, ਬਹਿਸ-ਵਿਚਾਰਾਂ ਅਤੇ ਤਜਰਬਿਆਂ ਤੋਂ ਬਾਅਦ ਉਸ ਨੇ ਇਸ ਨੇਤਰਹੀਣ ਸਾਬਕਾ ਫੌਜੀ ਦਾ ਅਪ੍ਰੇਸ਼ਨ ਕਰ ਦਿੱਤਾ। ਮਗਰੋਂ ਇਸ ਘਟਨਾ 'ਤੇ ਇੱਕ ਨਾਟਕ ਵੀ ਖੇਡਿਆ ਗਿਆ ਜਿਸ ਦੇ ਆਖਰੀ ਦ੍ਰਿਸ਼ ਨੂੰ ਮੈਂ ਲੰਮੇਂ ਸਮੇਂ ਤੱਕ ਯਾਦ ਰੱਖਾਂਗਾ। 
ਮਰੀਜ਼ ਦੀਆਂ ਅੱਖਾਂ 'ਤੇ ਬੰਨ੍ਹੀਆਂ ਪੱਟੀਆਂ ਨੂੰ ਖੋਲ੍ਹਣ ਦਾ ਸਮਾਂ ਆ ਗਿਆ ਸੀ। ਉਸ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਵਿੱਚ ਸ਼ਾਮਲ ਡਾਕਟਰ ਤੇ ਨਰਸਾਂ ਇਕੱਠੇ ਕੀਤੇ ਹੋਏ ਸਨ। ਮਹੌਲ ਉਤੇਜਨਾ ਨਾਲ ਲੱਥਪੱਥ ਸੀ। ਜਿਉਂ ਹੀ ਪੱਟੀ ਦੀ ਆਖਰੀ ਪਰਤ ਉਧੇੜੀ ਗਈ, ਮਰੀਜ ਨੇ ਸਿੱਧਾ ਸਾਹਮਣੇ ਤੱਕਿਆ। ਉਹ ਦੇਖ ਸਕਦਾ ਸੀ। ਅਤੇ ਜਿਸ ਪਹਿਲੇ ਵਿਅਕਤੀ ਨੂੰ ਉਸ ਨੇ ਦੇਖਿਆ, ਉਹ ਸਲਾਹਕਾਰ ਡਾਕਟਰ ਸੀ ਜਿਸ ਨੇ ਐਲਾਨ ਕੀਤਾ ਸੀ ਕਿ ਨਜ਼ਰ ਪਰਤਣੀ ਅਸੰਭਵ ਹੈ ਅਤੇ ਉਹ ਅਪ੍ਰੇਸ਼ਨ ਦੇ ਖਿਲਾਫ ਸੀ। ਮਰੀਜ਼ ਨੇ ਸਮਝਦਿਆਂ ਕਿ ਇਹ ਉਹੀ ਡਾਕਟਰ ਹੈ ਜਿਸ ਨੇ ਉਸ ਦਾ ਅਪ੍ਰੇਸ਼ਨ ਕੀਤਾ ਹੈ, ਲੜਖੜਾਉਂਦੇ ਕਦਮਾਂ ਨਾਲ ਉਸ ਵੱਲ ਵਧਿਆ, ਮੋਢਿਆਂ ਨੂੰ  ਹੱਥਾਂ 'ਚ ਲੈਂਦਿਆਂ ਛਲਕਦੇ ਜ਼ਜਬਾਤਾਂ ਨਾਲ ਉਹ ਬੋਲਿਆ,'' ਦੁਸ਼ਮਣ ਨੇ ਮੈਨੂੰ ਅੰਨ੍ਹਾਂ ਕੀਤਾ ਸੀ, ਤੁਸੀਂ ਮੈਂਨੂੰ ਮੇਰੀ ਨਜ਼ਰ ਵਾਪਸ ਲਿਆ ਦਿੱਤੀ ਹੈ, ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ।''
ਆਪਣੀ ਸਵੈ-ਸੰਤੁਸ਼ਟੀ ਦਾ ਝੰਜੋੜਿਆ ਅਤੇ ਇਸ ਜਾਣਕਾਰੀ ਦਾ ਮੁਝੱਟਿਆ ਕਿ ਇਹ ਜਿੱਤ ਉਸ ਨੇ ਨਹੀਂ ਜਿੱਤੀ, ਬਲਕਿ ਉਸਦੇ ਬਾਵਜੂਦ ਜਿੱਤੀ ਗਈ ਹੈ, ਸਲਾਹਕਾਰ ਡਾਕਟਰ ਨੇ ਜੁਆਬ ਦਿੱਤਾ,'' ਮੇਰਾ ਧੰਨਵਾਦ ਨਾ ਕਰੋ, ਸਗੋਂ ਮੈਨੂੰ ਤੁਹਾਡਾ ਧੰਨਵਾਦੀ ਹੋਣਾ ਚਾਹੀਦਾ ਹੈ। ਕਈ ਵਰ੍ਹਿਆਂ ਤੋਂ ਮੈਂ ਖੁਦ ਵੀ ਅੰਨ੍ਹਾਂ ਹੀ ਚੱਲਿਆ ਆ ਰਿਹਾ ਸੀ, ਪਰ ਹੁਣ ਤੁਸੀਂ ਅਤੇ ਡਾਕਟਰ ਚੈੱਨ ਨੇ ਮੇਰੀਆਂ ਅੱਖਾਂ ਤੋਂ ਪੱਟੀ ਉਤਾਰ ਦਿੱਤੀ ਹੈ।''
ਡਾਕਟਰ-ਮਰੀਜ਼ ਦਾ ਰਿਸ਼ਤਾ ਨਿਰਸੰਦੇਹ ਦੁਵੱਲਾ ਰਿਸ਼ਤਾ ਹੁੰਦਾ ਹੈ, ਜਿਸ ਵਿੱਚ ਡਾਕਟਰ ਅਤੇ ਉਸ ਦੇ ਇਲਾਜ ਪ੍ਰਤੀ ਮਰੀਜ ਦਾ ਰਵੱਈਆ ਵੀ ਸ਼ਾਮਲ ਹੁੰਦਾ ਹੈ। ਇਹ ਵੀ ਚੀਨੀ ਸਮਾਜ ਵਿੱਚ ਤਬਦੀਲੀਆਂ ਦੇ ਨਾਲ ਨਾਲ, ਅਤੇ ਵਿਸ਼ੇਸ਼ ਕਰਕੇ ਸਭਿਆਚਾਰਕ ਇਨਕਲਾਬ ਦੇ ਪ੍ਰਭਾਵ ਹੇਠ ਬਦਲ ਰਿਹਾ ਹੈ। 
ਹੁਣੇ ਹੁਣੇ ਮੈਂ ਸ਼ਾਂਸੀ ਸੂਬੇ ਦੀ ਇੱਕ ਕੋਲਾ ਖਾਣ ਦਾ ਦੌਰਾ ਕੀਤਾ ਸੀ। ਉੱਥੇ ਮੈਂਨੂੰ ਦੱਸਿਆ ਗਿਆ ਕਿ ਬਿਮਾਰੀ ਦੀ ਛੁੱਟੀ ਖਾਤਰ ਡਾਕਟਰ ਦੇ ਸਰਟੀਫੀਕੇਟ ਦੀ ਜ਼ਰੂਰਤ 'ਤੇ ਖਾਣ-ਕਾਮਿਆਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਇਹ ਘਸਿਆ ਪਿਟਿਆ ਕਾਨੂੰਨ ਕਾਮਿਆਂ 'ਤੇ ਬੇਵਿਸ਼ਵਾਸੀ ਨੂੰ ਦਰਸਾਉਂਦਾ ਹੈ। ਸੋ, ਇਸਨੂੰ ਖਤਮ ਕਰ ਦਿੱਤਾ ਗਿਆ , ਤੇ ਦਿਲਚਸਪ ਗੱਲ ਇਹ ਹੈ ਕਿ ਉਦੋਂ ਤੋਂ ਬਿਮਾਰੀ -ਠਿਮਾਰੀ ਕਰਕੇ ਗੈਰਹਾਜਰ ਕਾਮਿਆਂ ਦੀ ਗਿਣਤੀ ਬਹੁਤ ਘਟ ਗਈ ਹੈ। 
ਸੂਆਨ-ਜਾਓ-ਜਿਆਂਗ ਨਾਮੀ ਇੱਕ ਜਹਾਜ਼ ਚਾਲਕ ਦਾ ਜਹਾਜ ਜਦ ਪਹਾੜੀ ਇਲਾਕੇ ਵਿੱਚ ਕੰਟਰੋਲ ਖੋ ਕੇ  ਹੇਠਾਂ ਡਿੱਗ ਪਿਆ ਤਾਂ ਉਸ ਨੂੰ ਰੀੜ੍ਹ ਦੀ ਹੱਡੀ ਟੁੱਟਣ ਸਮੇਤ ਬਹੁਤ ਸਾਰੀਆਂ ਸੱਟਾਂ ਲੱਗੀਆਂ। ਦੁਬਾਰਾ ਜਹਾਜ ਉਡਾ ਲੈਣ ਦੀ ਉਸ ਤੋਂ ਆਸ ਨਹੀਂ ਸੀ ਬਣਦੀ। ਪਰ ਉਸ ਨੇ ਇਸ ਦਾ ਦ੍ਰਿੜ ਇਰਾਦਾ ਧਾਰ ਲਿਆ ਅਤੇ ਇਲਾਜ 'ਚ ਹਰ ਪੱਖੋਂ ਜੋਸ਼ੋ-ਖਰੋਸ਼ ਨਾਲ ਸਹਿਯੋਗ ਦਿੱਤਾ। ਜਦ ਉਸ ਨੂੰ ਪਿੱਠ ਦੀ ਕਸਰਤ ਕਰਨ ਨੂੰ ਕਿਹਾ ਜਾਂਦਾ, ਉਹ ਇੰਨੇ ਜੋਰ ਨਾਲ ਕਰਦਾ ਕਿ ਉਸ ਦਾ ਬਿਸਤਰਾ ਪਸੀਨੇ ਨਾਲ ਗੜੁੱਚ ਹੋ ਜਾਂਦਾ। ਕਸਰਤ ਨੂੰ ਹੋਰ ਅਸਰਦਾਰ ਬਨਾਉਣ ਲਈ ਉਹ ਮੋਢਿਆਂ 'ਤੇ ਵਜਨ ਰੱਖ ਲੈਂਦਾ ਅਤੇ ਥੋੜ੍ਹੇ ਹਫਤਿਆਂ ਵਿੱਚ ਹੀ ਉਹ ਮੂਧੇ ਮੂੰਹ ਪੈ ਕੇ 60 ਪੌਂਡ ਭਾਰ ਚੁੱਕਣ ਲੱਗ ਪਿਆ। ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਹਾਜੀ ਉਡਾਣ ਦੀਆਂ ਡਿਊਟੀਆਂ ਉਸ ਨੇ ਮੁੜ ਸੰਭਾਲ ਲਈਆਂ। ਉਸਦੇ ਇਲਾਜ ਵਿੱਚ ਸ਼ਾਮਲ ਡਾਕਟਰਾਂ ਤੇ ਨਰਸਾਂ ਉਤੇ ਉਸ ਨੇ ਡੂੰਘਾ ਪ੍ਰਭਾਵ ਪਾਇਆ।   -੦-
(ਅੰਗਰੇਜ਼ ਸਰਜਨ ਜੋਸੂਆ ਐਸ ਹੌਰਨ ਦੀ ਪੁਸਤਕ ''ਅਵੇ ਵਿਦ ਆਲ ਪੈਸਟਸ'' 'ਚੋਂ ਅਨੁਵਾਦ)