Saturday, March 25, 2017

ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਪਿਉ-ਪੁੱਤ ਕਤਲ ਕਾਂਡ ਦੀ ਨਿਖੇਧੀ



26

ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਪਿਉ-ਪੁੱਤ ਕਤਲ ਕਾਂਡ ਦੀ ਨਿਖੇਧੀ
ਲੋਕ-ਵਿਰੋਧੀ ਤਾਕਤਾਂ ਤੋਂ ਚੌਕਸ ਰਹਿਣ ਦਾ ਸੱਦਾ
ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੂੰ ਆਪਣੇ ਘਰਾਂ ਅਤੇ ਧਾਰਮਕ ਸਥਾਨਾਂਤੇ ਜਬਰੀ ਨਾਮ ਚਰਚਾ ਨਾ ਕਰਨ ਦੇਣ ਅਤੇ ਹੁਣ ਬੀਤੇ ਦਿਨੀਂ ਖੰਨਾ ਵਿਖੇ ਡੇਰਾ ਪਿਉ-ਪੁੱਤ ਕਤਲ-ਕਾਂਡ ਦੀ ਜਮਹੂਰੀ ਅਧਿਕਾਰ ਸਭਾ ਬਠਿੰਡਾ ਇਕਾਈ ਨੇ ਕਰੜੇ ਲਫਜਾਂ ਨਿਖੇਧੀ ਕੀਤੀ ਹੈ ਡੇਰਾ-ਪ੍ਰੇਮੀ ਭਾਈਚਾਰੇ ਵੱਲੋਂ ਉਕਤ ਕਤਲ ਕਾਂਡ ਪੁਲਸ ਪ੍ਰਸ਼ਾਸਨ ਦੀ ਢਿੱਲਮੱਠ ਦੇ ਲਗਾਏ ਜਾ ਰਹੇ ਇਲਜਾਮਾਂ ਨੂੰ ਪੁਲਸ ਦੀ ਮੁਜਰਮਾਨਾ ਅਣਗਹਿਲੀ ਕਰਾਰ ਦਿੰਦਿਆਂ ਸਭਾ ਨੇ ਕਿਹਾ ਕਿ ਇਸੇ ਤਰ੍ਹਾਂ ਮੌੜ ਬੰਬ ਧਮਾਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਪੁਲਸ ਦੀ ਨਾਕਾਮੀ ਅਤੇ ਇਹਨਾਂ ਵਾਰਦਾਤਾਂ ਲਈ ਜੁੰਮੇਵਾਰ ਤਾਕਤਾਂ ਨੂੰ ਸਾਹਮਣੇ ਲਿਆਉਣ ਅਸਫਲਤਾ ਜਾਂਚ ਏਜੰਸੀਆਂ ਦੀ ਨੀਯਤਤੇ ਗੰਭੀਰ ਸਵਾਲ ਖੜੇ ਕਰਦੀ ਹੈ
ਸਭਾ ਦੇ ਇਕਾਈ ਪ੍ਰਧਾਨ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ ਪ੍ਰੈੱਸ ਸਕੱਤਰ ਸੁਦੀਪ ਸਿੰਘ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਭਾਵੇਂ ਡੇਰਾ-ਪ੍ਰੇਮੀ ਪਿਉ ਪੁੱਤ ਦੇ ਕਾਤਲਾਂ ਦੀ ਸ਼ਨਾਖਤ ਅਣਪਛਾਤੀ ਹੈ ਪਰ ਪੰਜਾਬ ਅੰਦਰ ਫਿਰਕਾਪ੍ਰਸਤੀ ਦੀ ਇਕ ਧਾਰਾ ਵਲੋਂ ਰਾਜਸੀ, ਧਾਰਮਕ ਤੇ ਸਮਾਜਕ ਅਧਾਰਾਂਤੇ ਵਿਰੋਧੀਆਂ ਨੂੰ ਅਣਪਛਾਤੇ ਰਹਿ ਕੇ ਅੰਜਾਮ ਦਿੱਤੀਆਂ ਹਿੰਸਕ ਵਾਰਦਾਤਾਂ ਰਾਹੀਂ ਮਾਰ ਮੁਕਾਉਣ ਦਾ ਇਤਿਹਾਸ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਅੰਦਰ ਧਾਰਮਕ ਸੰਸਥਾਵਾਂ ਤੋਂ ਜਾਰੀ ਫਤਵਿਆਂ ਨਾਲ ਜੋ ਮਾਹੌਲ ਸਿਰਜਿਆ ਹੋਇਆ ਹੈ ਉਸ ਵਿਚ ਡੇਰਾ-ਪੈਰੋਕਾਰਾਂ ਨੂੰ ਆਪਣੇ ਧਾਰਮਕ ਸਥਾਨਾਂ ਅਤੇ ਇਥੋਂ ਤੱਕ ਘਰਾਂ ਅੰਦਰ ਵੀ ਜਬਰੀ ਆਪਣੀਆਂ ਧਾਰਮਕ ਰਹੁ-ਰੀਤਾਂ ਦਾ ਪਾਲਣ ਨਹੀਂ ਕਰਨ ਦਿੱਤਾ ਜਾ ਰਿਹਾ ਜੋ ਸਰਾਸਰ ਪ੍ਰਗਟਾਵੇ ਦੇ ਅਧਿਕਾਰਤੇ ਹਮਲਾ ਹੈ ਅਤੇ ਫਿਰਕਾਪ੍ਰਸਤ ਦਬਸ਼ ਦੀ ਕਾਰਵਾਈ ਹੈ ਸਭਾ ਨੇ ਕਿਹਾ ਕਿ ਸਥਾਪਤ ਧਾਰਮਕ ਸੰਸਥਾਵਾਂ ਵੱਲੋਂ ਕਿਸੇ ਭਾਈਚਾਰੇ ਦਾ ਸਮਾਜਕ ਬਾਈਕਾਟ ਦੇ ਖੁੱਲੇ ਫਤਵੇ ਜਾਰੀ ਕਰਨ ਨੂੰ ਕਿਸੇ ਵੀ ਸਭਿਅਕ ਤੇ ਜਮਹੂਰੀ ਸਮਾਜ ਮਾਨਤਾ ਨਹੀਂ ਦਿੱਤੀ ਜਾ ਸਕਦੀ
ਹੁਣ ਡੇਰਾ-ਪ੍ਰੇਮੀ ਭਾਈਚਾਰੇਤੇ ਹੋ ਰਹੀਆਂ ਵਧੀਕੀਆਂ, ਪਹਿਲਾਂ ਸਤਲੁਜ ਯਮਨਾ ਲਿੰਕ ਨਹਿਰ ਮਸਲੇਤੇ ਦੋ ਸੁਬਿਆਂ ਦੇ ਲੋਕਾਂ ਆਪਸੀ ਭੜਕਾਹਟ ਪੈਦਾ ਕਰਨ, ਮੌੜ ਬੰਬ ਧਮਾਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਜਾਹਰ ਹੈ ਕਿ ਸੌੜੇ ਸਿਆਸੀ ਮੰਤਵਾਂ ਤਹਿਤ, ਵੱਖ ਵੱਖ ਵੰਨਗੀ ਦੀਆਂ ਲੋਕ-ਦੋਖੀ ਤਾਕਤਾਂ ਲੋਕਾਂ ਅੰਦਰ ਦੁਫੇੜਾਂ ਪਾਉਣ ਅਤੇ ਟਕਰਾ ਕਰਾਉਣ ਦੇ ਮਨਸ਼ਿਆਂ ਨਾਲ ਅਜਿਹੇ ਕਾਰੇ ਕਰ ਰਹੀਆਂ ਹਨ ਸਭਾ ਨੇ ਪੁਲਸ ਅਤੇ ਜਾਂਚ ਏਜੰਸੀਆਂ ਦੀ ਭੂਮਿਕਾਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਾਂਚ ਏਜੰਸੀਆਂ ਅਜਿਹੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫੜਨ ਤੋਂ ਨਾਕਾਮ ਰਹਿ ਰਹੀਆਂ ਹਨ ਸਗੋਂ ਮੌੜ ਧਮਾਕੇ ਤਾਂ ਪੁਲਸ ਵਲੋਂ ਲੋਕ-ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਚੁੱਕੀਆਂ ਹਨ ਇਸ ਤੋਂ ਜ਼ਾਹਰ ਹੈ ਕਿ ਏਜੰਸੀਆਂ ਇਹਨਾਂ ਘਟਨਾਵਾਂ ਦੇ ਅਸਲ ਦੋਸ਼ੀਆਂ ਦੀ ਪਰਦਾਪੋਸ਼ੀ ਕਰਨ ਰੁੱਝੀਆਂ ਹੋਈਆਂ ਹਨ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਵੀ ਪੁਲਸ ਤੇ ਸਿਆਸੀ ਪ੍ਰਬੰਧ ਦੀ ਭੂਮਿਕਾਤੇ ਗੰਭੀਰ ਸੁਆਲ ਖੜ੍ਹੇ ਕਰਦੀ ਹੈ
ਲੋਕ-ਪੱਖੀ ਤਾਕਤਾਂ ਦਾ ਫਰਜ ਹੈ ਕਿ ਉਹ ਵੱਖ ਵੱਖ ਭਾਈਚਾਰਿਆਂ ਨੂੰ ਕਾਲੀਆਂ ਤਾਕਤਾਂ ਦੇ ਕੋਝੇ ਮਨਸ਼ਿਆਂ ਤੋਂ ਚੌਕਸ ਕਰਨ, ਵੱਖ ਵੱਖ ਭਾਈਚਾਰਿਆਂ ਦੀ ਧਾਰਮਿਕ ਅਜ਼ਾਦੀ ਤੇ ਆਪਣੀਆਂ ਰਹੁ-ਰੀਤਾਂ ਕਰ ਸਕਣ ਦੇ ਜਮਹੂਰੀ ਹੱਕ ਦੀ ਰਾਖੀ ਕਰਨ, ਹਰ ਵੰਨਗੀ ਦੀ ਫਿਰਕਾਪ੍ਰਸਤ ਸਿਆਸਤ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਕਰਨ, ਪੁਲਸ ਤੇ ਜਾਂਚ ਏਜੰਸੀਆਂ ਵਲੋਂ ਇਹਨਾਂ ਘਟਨਾਵਾਂ ਲਈ ਜੁੰਮੇਵਾਰ ਤਾਕਤਾਂ ਦੀ ਪਰਦਾਪੋਸ਼ੀ ਕਰਨ ਦੀ ਭੂਮਿਕਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਦੀ ਰਾਖੀ ਕਰਦਿਆਂ ਆਪਣੇ ਅਸਲ ਮਸਲਿਆਂਤੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੰਦੇਸ਼ ਦੇਣ                  
28 ਫਰਵਰੀ, 2017

27 ਮੌੜ ਬੰਬ ਕਾਂਡ:

ਲੋਕ ਪੱਖੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ

ਇਨਕਲਾਬੀ ਜਮਹੂਰੀ ਧਿਰਾਂ ਨੇ ਅੱਜ ਮੌੜ ਬੰਬ ਧਮਾਕੇ ਦੀ ਪੁਲੀਸ ਤਫ਼ਤੀਸ਼ਤੇ ਉਂਗਲ ਚੁੱਕੀ ਹੈ ਪੁਲੀਸ ਵੱਲੋਂ ਮੌੜ ਬੰਬ ਧਮਾਕੇ ਸਬੰਧੀ ਪੁੱਛਗਿੱਛ ਲਈ ਇੱਕ ਇਨਕਲਾਬੀ ਆਗੂ ਹਿਰਾਸਤ ਵਿੱਚ ਲੈਣ ਤੋਂ ਇਹ ਧਿਰਾਂ ਖ਼ਫ਼ਾ ਹਨ ਜਮਹੂਰੀ ਧਿਰਾਂ ਨੇ ਪੁਲੀਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਮੌੜ ਧਮਾਕੇ ਦੇ ਮਾਮਲੇ ਵਿਚ ਸ਼ੱਕ ਦੀ ਸੂਈ ਅਸਲ ਦੋਸ਼ੀਆਂ ਦੀ ਥਾਂ ਇਨਕਲਾਬੀ ਧਿਰਾਂ ਵੱਲ ਕੀਤੀ ਤਾਂ ਉਹ ਜਨਤਕ ਸੰਘਰਸ਼ ਵਿੱਢਣਗੇ ਇਨ੍ਹਾਂ ਧਿਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੱਸਿਆ ਕਿ ਪੁਲੀਸ ਨੇ ਮੌੜ ਬੰਬ ਧਮਾਕੇ ਦੇ ਸਬੰਧ ਵਿਚ ਲੋਕ ਸੰਗਰਾਮ ਮੰਚ ਬਠਿੰਡਾ ਦੇ ਵਰਕਰ ਸੁਖਮੰਦਰ ਸਿੰਘ ਨੂੰ ਘਰੋਂ ਚੁੱਕ ਕੇ ਸੀਆਈਏ ਸਟਾਫ਼ ਬਠਿੰਡਾ ਵਿੱਚ ਪੁੱਛਗਿੱਛ ਕਰਨ ਦੇ ਨਾਂ ਕਥਿਤ ਤੌਰਤੇ ਜ਼ਲੀਲ ਕੀਤਾ ਹੈ ਆਗੂਆਂ ਨੇ ਦੱਸਿਆ ਕਿ ਇਵੇਂ ਹੀ ਪੁਲੀਸ ਨੇ ਖੱਬੇ ਪੱਖੀ ਬੁੱਧੀਜੀਵੀ ਤੇ ਸੰਪਾਦਕ ਹਰਭਿੰਦਰ ਜਲਾਲ ਦੇ ਰਾਮਪੁਰਾ ਫੂਲ ਸਥਿਤ ਘਰ ਵੀ ਛਾਪਾ ਮਾਰਿਆ ਹੈ ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਲੋਕਰਾਜ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਮੁਖਤਿਆਰ ਪੂਹਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਪੁਲੀਸ ਦੀ ਇਹ ਕਾਰਵਾਈ ਨਿੰਦਣਯੋਗ ਹੈ ਜਦੋਂ ਕਿ ਇਸ ਘਟਨਾ ਲਈ ਬਾਦਲ ਹਕੂਮਤ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਘਟਨਾ ਲਈ ਜ਼ਿੰਮੇਵਾਰ ਅਸਲੀ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਪੁਲੀਸ ਦੇ ਧੱਕੇ ਖ਼ਿਲਾਫ਼ ਲੋੜ ਪੈਣਤੇ ਜਨਤਕ ਰੋਸ ਲਾਮਬੰਦ ਵੀ ਕੀਤਾ ਜਾਵੇਗਾ   

(ਪੰਜਾਬੀ ਟ੍ਰਿਬਿਊਨ)

28. ਪਲਸ ਮੰਚ ਸਮਾਗਮ ਤੇ ਚੋਣਾਂ

ਪਲਸ ਮੰਚ ਸਮਾਗਮ ਤੇ ਚੋਣਾਂ

ਪੰਜਾਬ ਅੰਦਰ ਮਘੇ-ਭਖੇ ਚੋਣਾਂ ਦੇ ਦੌਰ ਅੰਦਰ ਜਦੋਂ ਹਕੀਕੀ ਲੋਕ ਮੁੱਦੇ ਦਰਕਿਨਾਰ ਕੀਤੇ ਜਾ ਰਹੇ ਸੀ, ਉਸ ਮੌਕੇ ਸਾਹਿਤ ਅਤੇ ਕਲਾ ਜਗਤ ਨਾਲ ਜੁੜੇ ਲੋਕਾਂ ਦੀ ਵਿਲੱਖਣ, ਪਰਸੰਗਕ ਅਤੇ ਮੁੱਲਵਾਨ ਭੂਮਿਕਾ ਅਦਾ ਕਰਨ ਲਈ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨੇ ਆਪਣਾ ਸੂਬਾਈ ਸਾਲਾਨਾ ਸਮਾਗਮ, ਜੋ ਬੀਤੇ 34 ਵਰ੍ਹਿਆਂ ਤੋਂ ਨਿਰੰਤਰ 25 ਜਨਵਰੀ ਨੂੰ ਹੁੰਦਾ ਰਿਹਾ ਹੈ, ਇਸ ਵਾਰ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਮਨਾਇਆ ਜਿਸ ਦਾ ਮੁੱਖ ਆਕਰਸ਼ਣ ਫ਼ਿਲਮ ‘‘ਚੰਮ’’ ਦਾ ਉਦਘਾਟਨੀ ਸ਼ੋਅ ਸੀ
ਜਦੋਂ ਬਹੁਤ ਸਾਰੇ ਕਲਮਕਾਰ ਚੋਣਾਂ ਦੀ ਹਨੇਰੀ ਸਮੇਂ ਤਿਲ੍ਹਕਦੇ, ਥਿੜਕਦੇ ਜਾਂ ਭੰਬਲਭੂਸੇ ਦਾ ਸ਼ਿਕਾਰ ਹੁੰਦੇ ਨਜ਼ਰ ਆਏ ਉਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਆਪਣੇ ਸੰਬੋਧਨ ਰਾਜ ਅਤੇ ਸਮਾਜ ਬਦਲਣ ਦੀ ਸੋਚ ਅਤੇ ਸੇਧ ਨੂੰ ਪਰਨਾਏ ਸਾਹਿਤ ਦੀ ਸਿਰਜਣਾ ਕਰਨ ਅਤੇ ਕਲਾ ਕਿਰਤਾਂ ਲੋਕਾਂ ਲਿਜਾਣ ਉੱਪਰ ਜ਼ੋਰ ਦਿੱਤਾ ਫਿਲਮ ਦੇ ਨਿਰਦੇਸ਼ਕ ਰਾਜੀਵ ਨੇਕਲਾ ਲੋਕਾਂ ਲਈਦੇ ਸੰਕਲਪ ਉੱਪਰ ਪਹਿਰੇਦਾਰੀ ਉੱਪਰ ਆਪਣੀ ਗੱਲ ਕੇਂਦਰਤ ਕੀਤੀ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਅਜਿਹੀ ਫਿਲਮ ਲੋਕਾਂ ਦੀ ਝੋਲੀ ਪਾਉਣਤੇ ਮੁਬਾਰਕਵਾਦ ਦਿੱਤੀ
ਪਲਸ ਮੰਚ ਦੀਆਂ ਵੱਖ ਵੱਖ ਟੀਮਾਂ ਨੇ ਚੋਣਾਂ ਦੇ ਰਾਮ ਰੌਲੇ ਗੁਰਸ਼ਰਨ ਭਾਅ ਜੀ ਦੀ ਸੋਚ ਅੱਗੇ ਤੋਰਦਿਆਂ ਪੰਜਾਬ ਦੇ ਵੱਖ ਵੱਖ ਖੇਤਰਾਂ ਨਾਟਕ ਅਤੇ ਗੀਤ-ਸੰਗੀਤ ਰਾਹੀਂ ਲੋਕਾਂ ਨੂੰ ਆਪਣੀ ਤਾਕਤ, ਜਥੇਬੰਦੀ ਅਤੇ ਸੰਗਰਾਮ ਉੱਪਰ ਟੇਕ ਰੱਖਣ ਦਾ ਸੱਦਾ ਦਿੱਤਾ
- ਅਮੋਲਕ ਸਿੰਘ