ਸੂਹੇ ਸੱਜਰੇ ਰਾਹ ਦੀ ਦੁਨੀਆਂ
ਸੱਚੀ ਲੋਕ ਰਜਾ ਦੀ ਦੁਨੀਆਂ
ਤੇਰੇ ਮੇਰੇ ਚਾਅ ਦੀ ਦੁਨੀਆਂ
ਸਾਂਝ ਪਿਆਰ ਪ੍ਰਵਾਹ ਦੀ ਦੁਨੀਆਂ
ਕਹਿ ਰਹੀ ਹੈ ਮੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਵਰ੍ਹੇ ਵਰ੍ਹੇ ਹੋ ਸਮਾਂ ਬੀਤਦਾ
ਕੁਝ ਕਹਿੰਦਾ ਹਰ ਲਮ੍ਹਾਂ ਬੀਤਦਾ
ਸੂਹੇ ਰਾਹ 'ਤੇ ਪੈੜਾਂ ਪਾਉਂਦਾ
ਹਰ ਵਰ੍ਹਾ ਕੁਝ ਨਵਾਂ ਬੀਤਦਾ
ਬੀਤੇ ਦੀ ਹਰ ਚਿਣਗ ਜੋੜ ਕੇ
ਹੁਣ ਵੇਲਾ, ਕੋਈ ਅੱਗ ਮਘਾਓ
ਕਿਰਤ ਦੇ ਨਿੱਘੇ ਵਿਹੜੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਸਭ ਅਦਾਲਤਾਂ,ਅਫਸਰ,ਥਾਣੇ
ਵਹਿਸ਼ਤ ਦੇ ਸਭ ਤਾਣੇ ਬਾਣੇ
ਲੋਕਾਂ ਦਾ ਦਰਿਆ ਜਦ ਵਗਿਆ,
ਇਹ ਜ਼ੋਰਾਵਰ ਹੋਏ ਨਿਤਾਣੇ
ਏਸ ਵੇਗ ਵਿੱਚ ਹੜ੍ਹ ਦੀ ਤਾਕਤ ,
ਲਹਿਰ ਹੋਏ ਜੋ ਓਹੀ ਜਾਣੇ
ਇਸ ਦਰਿਆ ਦੀਆਂ ਛੱਲਾਂ ਅੰਦਰ,
ਹਰ ਚਸ਼ਮਾ ਹਰ ਕੂਲ੍ਹ ਰਲਾਓ
ਰੌਸ਼ਨ ਸੁਰਖ ਮੁਨੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਹਰ ਪੀੜ ਹਰ ਦਰਦ ਦੇ ਨਾਂ 'ਤੇ
ਜ਼ਿੰਦਗੀ ਦੇ ਮੁੱਖ ਜ਼ਰਦ ਦੇ ਨਾਂ 'ਤੇ
ਗੁੰਮ ਗਈ ਹਰ ਤਰਜ਼ ਦੇ ਨਾਂ 'ਤੇ
ਤੇ ਜ਼ਿੰਦਗੀ ਦੇ ਕਰਜ਼ ਦੇ ਨਾਂ 'ਤੇ
ਹਰ ਸਿੱਕ, ਹਰ ਜਜ਼ਬਾ ਜੋੜੋ
ਵਹਿਸ਼ਤ ਦੀ ਰੂਹ ਸੰਗ ਟਕਰਾਓ
ਚਾਅ ਦੇ ਸੁਰਖ ਸਵੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਹੋਰ ਨਾਂ ਵਹਿਸ਼ਤ ਜਾਂਦੀ ਝੱਲੀ
ਤਾਂ ਹੀ ਲੋਕ ਕਾਂਗ ਉੱਠ ਚੱਲੀ
ਆਇਆ ਦੌਰ ਮਚਾਵਣ ਤੁਰੀਏ,
ਧਰਤੀ ਦੀ ਹਿੱਕ 'ਤੇ ਤਰਥੱਲੀ
ਅੰਬਰਾਂ ਵੱਲ ਨੂੰ ਉੱਠਦੇ ਜਾਂਦੇ
ਤੂਫ਼ਾਨਾਂ ਸੰਗ ਅੱਖ ਮਿਲਾਓ
ਉੱਚੇ ਲਾਲ ਫਰੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਸਭ ਲੋਕਾਂ ਦੇ ਚਾਅ ਦੀ ਦੁਨੀਆਂ
ਕਹਿ ਰਹੀ ਹੈ ਮੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ ।
ਸੱਚੀ ਲੋਕ ਰਜਾ ਦੀ ਦੁਨੀਆਂ
ਤੇਰੇ ਮੇਰੇ ਚਾਅ ਦੀ ਦੁਨੀਆਂ
ਸਾਂਝ ਪਿਆਰ ਪ੍ਰਵਾਹ ਦੀ ਦੁਨੀਆਂ
ਕਹਿ ਰਹੀ ਹੈ ਮੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਵਰ੍ਹੇ ਵਰ੍ਹੇ ਹੋ ਸਮਾਂ ਬੀਤਦਾ
ਕੁਝ ਕਹਿੰਦਾ ਹਰ ਲਮ੍ਹਾਂ ਬੀਤਦਾ
ਸੂਹੇ ਰਾਹ 'ਤੇ ਪੈੜਾਂ ਪਾਉਂਦਾ
ਹਰ ਵਰ੍ਹਾ ਕੁਝ ਨਵਾਂ ਬੀਤਦਾ
ਬੀਤੇ ਦੀ ਹਰ ਚਿਣਗ ਜੋੜ ਕੇ
ਹੁਣ ਵੇਲਾ, ਕੋਈ ਅੱਗ ਮਘਾਓ
ਕਿਰਤ ਦੇ ਨਿੱਘੇ ਵਿਹੜੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਸਭ ਅਦਾਲਤਾਂ,ਅਫਸਰ,ਥਾਣੇ
ਵਹਿਸ਼ਤ ਦੇ ਸਭ ਤਾਣੇ ਬਾਣੇ
ਲੋਕਾਂ ਦਾ ਦਰਿਆ ਜਦ ਵਗਿਆ,
ਇਹ ਜ਼ੋਰਾਵਰ ਹੋਏ ਨਿਤਾਣੇ
ਏਸ ਵੇਗ ਵਿੱਚ ਹੜ੍ਹ ਦੀ ਤਾਕਤ ,
ਲਹਿਰ ਹੋਏ ਜੋ ਓਹੀ ਜਾਣੇ
ਇਸ ਦਰਿਆ ਦੀਆਂ ਛੱਲਾਂ ਅੰਦਰ,
ਹਰ ਚਸ਼ਮਾ ਹਰ ਕੂਲ੍ਹ ਰਲਾਓ
ਰੌਸ਼ਨ ਸੁਰਖ ਮੁਨੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਹਰ ਪੀੜ ਹਰ ਦਰਦ ਦੇ ਨਾਂ 'ਤੇ
ਜ਼ਿੰਦਗੀ ਦੇ ਮੁੱਖ ਜ਼ਰਦ ਦੇ ਨਾਂ 'ਤੇ
ਗੁੰਮ ਗਈ ਹਰ ਤਰਜ਼ ਦੇ ਨਾਂ 'ਤੇ
ਤੇ ਜ਼ਿੰਦਗੀ ਦੇ ਕਰਜ਼ ਦੇ ਨਾਂ 'ਤੇ
ਹਰ ਸਿੱਕ, ਹਰ ਜਜ਼ਬਾ ਜੋੜੋ
ਵਹਿਸ਼ਤ ਦੀ ਰੂਹ ਸੰਗ ਟਕਰਾਓ
ਚਾਅ ਦੇ ਸੁਰਖ ਸਵੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਹੋਰ ਨਾਂ ਵਹਿਸ਼ਤ ਜਾਂਦੀ ਝੱਲੀ
ਤਾਂ ਹੀ ਲੋਕ ਕਾਂਗ ਉੱਠ ਚੱਲੀ
ਆਇਆ ਦੌਰ ਮਚਾਵਣ ਤੁਰੀਏ,
ਧਰਤੀ ਦੀ ਹਿੱਕ 'ਤੇ ਤਰਥੱਲੀ
ਅੰਬਰਾਂ ਵੱਲ ਨੂੰ ਉੱਠਦੇ ਜਾਂਦੇ
ਤੂਫ਼ਾਨਾਂ ਸੰਗ ਅੱਖ ਮਿਲਾਓ
ਉੱਚੇ ਲਾਲ ਫਰੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ
ਸਭ ਲੋਕਾਂ ਦੇ ਚਾਅ ਦੀ ਦੁਨੀਆਂ
ਕਹਿ ਰਹੀ ਹੈ ਮੇਰੇ ਤੀਕਰ
ਪੁਲ ਬਣਾਓ ਪੰਧ ਮੁਕਾਓ ।
No comments:
Post a Comment