ਜੇ.ਐਨ.ਯੂ. ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਰਾਤ
ਪੰਜਾਬੀ ਨਾਟਕਕਾਰ ਸਵਰਾਜਬੀਰ ਵੱਲੋਂ ਲਿਖੀ ਕਵਿਤਾ
ਜੇ ਐਨ ਯੂ ਅੱਜ ਦੀ ਰਾਤ (05/01/2020
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ
ਯਾਦ ਆ ਗਈ ਉਹ ਪੁਰਾਣੀ ਬਾਤ ਫਿਰ
ਉਹ ਆ ਗਏ ਨੇ
ਉਹ ਆ ਗਏ ਨੇ
ਕਿਉਂ ਰਾਜੇ ਨੇ ਅਜੇ ਵੀ ਸੀਂਹ
ਕਿਉਂ ਮੁੱਕਦਮ ਅਜੇ ਵੀ ਕੁੱਤੇ
ਕਿੱਥੇ ਨੇ ਮੇਰੇ ਬੱਚੜੇ ਅੱਜ
ਲੋਕ ਮੇਰੇ ਅਜੇ ਵੀ ਕਿਉ ਨੇ ਸੁੱਤੇ
ਹਰ ਕੋਈ ਦੁੱਲਾ ਬਣੇ
ਇਸ ਲੋਹੜੀ ਦੀ ਰੁੱਤੇ
ਕਿੱਥੇ ਹੈ ਅੱਜ ਦੀ ਰਾਤ ਦਾ ਚੰਦ
ਸਿਤਾਰੇ ਲੁਕੇ ਨੇ ਕਿੱਥੇ
ਉਹ ਆ ਗਏ ਨੇ
ਉਹ ਆ ਗਏ ਨੇ
ਉਹ ਸ਼ਬਦ ਲੱਭੋ ਉਹ ਖ਼ਬਰ ਲੱਭੋ
ਲੱਭੋ ਹੋਠ ਜੋ ਲਾਲ ਨੇ
ਲੱਭੋ ਉਹ ਜ਼ੁਬਾਨ ਜੋ ਬੋਲੇ
ਲੱਭੋ ਕਿੱਥੇ ਸਾਡੇ ਖਿਆਲ ਨੇ
ਲੱਭੋ ਲੱਭੋ ਲੱਭੋ ਲੱਭੋ ਲੱਭੋ
ਲੱਭੋ ਅੱਜ ਕਿੱਥੇ ਸਾਡੇ ਲਾਲ ਨੇ
ਆ ਗਈ ਹੈ ਲਹੂ ਚ ਭਿੱਜੀ ਸੌਗਾਤ ਫਿਰ
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ
(ਲੰਬੇ ਚਾਕੂਆਂ ਵਾਲੀ ਰਾਤ, ਉਹ ਰਾਤ ਜਦੋਂ ਨਾਜੀਆਂ ਨੇ ਜਰਮਨੀ ਵਿੱਚ ਕਤਲੇਆਮ ਕੀਤਾ)
No comments:
Post a Comment