ਕਮਿਊਨਿਸਟ ਇਨਕਲਾਬੀ
ਘੁਲਾਟੀਏ
ਸਾਥੀ ਦਰਸ਼ਨ ਸਿੰਘ ਕੂਹਲੀ ਦੀ ਕਰਨੀ ਨੂੰ ਸਿਜਦਾ ਕਰੀਏ
ਉਸਦੇ ਵਿਚਾਰਾਂ ਨੂੰ ਮਨੀਂ ਵਸਾਈਏ
ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਹੜੇ 'ਚ ਜ਼ਿੰਦਗੀ ਦੇ 50 ਵਰ੍ਹੇ ਗੁਜ਼ਾਰਨ ਵਾਲੇ ਘੁਲਾਟੀਏ ਕਾਮਰੇਡ ਦਰਸ਼ਨ ਸਿੰਘ ਕੂਹਲੀ ਲੰਘੀ 19 ਨਵੰਬਰ ਨੂੰ 76 ਵਰ੍ਹਿਆਂ ਦੀ ਉਮਰ 'ਚ ਕਾਫ਼ਲੇ 'ਚੋਂ ਵਿਛੜ ਗਏ। ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ ਤੇ ਉਹ ਲੋਕ ਸੰਘਰਸ਼ਾਂ 'ਚ ਸਰਗਰਮ ਸ਼ਮੂਲੀਅਤ ਕਰਨੋਂ ਅਸਮਰੱਥ ਰਹਿ ਰਹੇ ਸਨ। ਉਹਨਾਂ ਨੇ ਮਰਨ ਉਪਰੰਤ ਆਪਣੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਸੌਂਪਣ ਦਾ ਫੈਸਲਾ ਕਰਿਆ ਹੋਇਆ ਸੀ। ਉਹਨਾਂ ਦੀ ਇਸ ਇੱਛਾ ਨੂੰ ਪੂਰੀ ਕਰਨ ਲਈ 20 ਨਵੰਬਰ ਨੂੰ ਉਹਨਾਂ ਦੇ ਘਰ ਜੁੜੇ ਪਿੰਡ ਨਿਵਾਸੀਆਂ ਤੇ ਕਾਫ਼ਲੇ ਦੇ ਸੰਗੀਆਂ ਨੇ, ਮ੍ਰਿਤਕ ਦੇਹ ਨੂੰ ਲਾਲ ਝੰਡੇ 'ਚ ਲਪੇਟ ਕੇ ਨਾਅਰਿਆਂ ਦੀ ਗੂੰਜ ਦਰਮਿਆਨ ਸੀ. ਐਮ.ਸੀ. ਲੁਧਿਆਣਾ ਲਈ ਵਿਦਾ ਕੀਤਾ।
ਕਾਮਰੇਡ ਦਰਸ਼ਨ ਸਿੰਘ ਕੂਹਲੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਹਲੀ ਕਲਾਂ 'ਚ ਸ: ਅਮਰ ਸਿੰਘ ਤੇ ਸ਼੍ਰੀਮਤੀ ਕਰਨੈਲ ਕੌਰ ਦੇ ਘਰ ਹੋਇਆ। ਸਧਾਰਨ ਕਿਸਾਨ ਪਰਿਵਾਰ 'ਚ ਜਨਮੇ ਦਰਸ਼ਨ ਸਿੰਘ ਨੇ ਘਰ ਦੀ ਗਰੀਬੀ ਕੱਟਣ ਲਈ ਸਭਨਾਂ ਨੌਜਵਾਨਾਂ ਦੀ ਤਰ੍ਹਾਂ ਉੱਚ ਵਿਦਿਆ ਹਾਸਲ ਕਰਕੇ ਨੌਕਰੀ ਲੱਗਣ ਦਾ ਸੁਪਨਾ ਸੰਜੋਇਆ ਤੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣੇ ਜਾ ਦਾਖਲ ਹੋਇਆ। 60 ਵਿਆਂ ਦੇ ਦਹਾਕੇ ਦੇ ਆਖਰੀ ਵਰ੍ਹੇ ਮੁਲਕ ਅੰਦਰ ਲੋਕ ਤਰਥੱਲੀਆਂ ਦੇ ਵਰ੍ਹੇ ਸਨ। 1967 'ਚ ਪੱਛਮੀ ਬੰਗਾਲ 'ਚੋਂ ਉੱਠੀ ਨਕਸਲਬਾੜੀ ਬਗਾਵਤ ਦੀ ਚੰਗਿਆੜੀ ਮੁਲਕ ਭਰ 'ਚ ਫੈਲ ਰਹੀ ਸੀ ਤੇ ਮੁਲਕ ਦੀ ਜਵਾਨੀ ਲੋਕ ਇਨਕਲਾਬ ਦੇ ਹੋਕੇ ਨਾਲ ਹਲੂਣੀ ਜਾ ਰਹੀ ਸੀ। ਮੁਲਕ ਦੀ ਕਿਰਤੀ ਲੋਕਾਈ ਦੀ ਬੰਦ-ਖਲਾਸੀ ਦੇ ਇੱਕੋ ਇੱਕ ਰਾਹ ਵਜੋਂ ਇਨਕਲਾਬ ਦਾ ਨਾਅਰਾ ਨੌਜਵਾਨਾਂ ਦੇ ਬੁੱਲ੍ਹਾੰ 'ਤੇ ਆ ਗਿਆ ਸੀ ਅਤੇ ਪੂਰਾਂ ਦੇ ਪੂਰ ਨੌਜਵਾਨ ਆਪਣੀਆਂ ਜ਼ਿੰਦਗੀਆਂ ਲੋਕ ਇਨਕਲਾਬ ਦੇ ਲੇਖੇ ਲਾਉਣ ਲਈ ਇਨਕਲਾਬੀ ਲਹਿਰ 'ਚ ਕੁੱਦ ਰਹੇ ਸਨ। ਸੰਵੇਦਨਸ਼ੀਲ ਮਨ ਵਾਲੇ ਦਰਸ਼ਨ ਨੂੰ ਇਸ ਲਹਿਰ 'ਚ ਖਿੱਚੇ ਜਾਣ 'ਚ ਦੇਰ ਨਾ ਲੱਗੀ ਤੇ ਉਹ ਕਾਲਜ 'ਚੋਂ ਡਿਪਲੋਮੇ ਦੇ ਆਖਰੀ ਸਾਲ ਨੂੰ ਵਿੱਚੇ ਛੱਡ ਕੇ ਕਮਿ: ਇਨ: ਲਹਿਰ 'ਚ ਕੁਲਵਕਤੀ ਕਾਮੇ ਵਜੋਂ ਤੁਰ ਪਿਆ। ਉਸਨੇ ਆਪਣੀ ਜਾਤੀ ਜਿੰਦਗੀ ਦੀਆਂ ਉਮੰਗਾਂ ਨੂੰ ਲੋਕ ਇਨਕਲਾਬ ਨਾਲ ਜੋੜ ਲਿਆ। ਪਰਿਵਾਰ ਦੀ ਤਕਦੀਰ ਬਦਲ ਦੇਣ ਦਾ ਉਹਦਾ ਸੁਪਨਾ ਸਮਾਜ ਨੂੰ ਬਦਲ ਦੇਣ ਦੇ ਆਦਰਸ਼ 'ਚ ਇਉਂ ਢਲਿਆ ਕਿ ਉਹ ਲੋਕਾਂ ਨੂੰ ਇਨਕਲਾਬ ਦੇ ਮਹਾਨ ਕਾਰਜ ਲਈ ਤਿਆਰ ਕਰਨ 'ਚ ਜੁਟ ਗਿਆ। ਉਸਨੇ ਆਪਣੀ ਲਿਆਕਤ ਨੂੰ ਉੱਚੇ ਰੁਤਬੇ ਪਾਉਣ ਦੀ ਥਾਂ, ਲੋਕਾਂ ਦੀ ਮੁਕਤੀ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ। ਫਿਰ ਲਗਭਗ ਡੇਢ ਦਹਾਕਾ ਉਹ ਸੂਬੇ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫਾਂ 'ਚ ਰਹਿ ਕੇ ਜੂਝਿਆ। ਗੁਪਤਵਾਸ ਰਹਿ ਕੇ ਪਾਰਟੀ ਕੰਮ ਦੀਆਂ ਲੋੜਾਂ ਅਨੁਸਾਰ ਉਹ ਦਰਸ਼ਨ ਤੋਂ ਦਲਬੀਰ ਹੋ ਗਿਆ। ਉਸਤੋਂ ਮਗਰੋਂ ਵੀ ਉਹ ਵੱਖ-ਵੱਖ ਢੰਗਾਂ ਨਾਲ ਅੰਤ ਤੱਕ ਕਮਿ: ਇਨ: ਲਹਿਰ ਦਾ ਅੰਗ ਰਿਹਾ।
ਕਾ. ਦਰਸ਼ਨ ਸਿੰਘ ਕੂਹਲੀ ਨੇ ਨਕਸਲਬਾੜੀ ਲਹਿਰ 'ਚ ਜਦੋਂ ਪੈਰ ਪਾਇਆ ਸੀ ਤਾਂ ਉਦੋਂ ਮੁਲਕ ਦੇ ਹਾਕਮਾਂ ਵੱਲੋਂ ਇਸ ਲਹਿਰ ਨੂੰ ਕੁਚਲ ਦੇਣ ਲਈ ਜਬਰ ਦਾ ਝੱਖੜ ਝੁਲਾਇਆ ਜਾ ਰਿਹਾ ਸੀ। ਜੰਗਲ ਦੀ ਅੱਗ ਵਾਂਗ ਫੈਲ ਰਹੀ ਨਕਸਲਬਾੜੀ ਬਗਾਵਤ ਦੀ ਚੰਗਿਆੜੀ ਤੋਂ ਹਾਕਮਾਂ ਨੂੰ ਆਪਣੇ ਜਾਬਰ ਤੇ ਲੁਟੇਰੇ ਰਾਜ ਭਾਗ ਦੇ ਰਾਖ ਹੋ ਜਾਣ ਦਾ ਤਹਿਕਾ ਪੈਦਾ ਹੋ ਗਿਆ ਸੀ ਤੇ ਉਹ ਕਮਿਊਨਿਸਟ ਇਨਕਲਾਬੀਆਂ ਦੇ ਖੂਨ ਦੇ ਪਿਆਸੇ ਹੋ ਗਏ ਸਨ। ਇਸ ਲੋਕ-ਉਭਾਰ ਨੂੰ ਥਾਏਂ ਕੁਚਲ ਦੇਣ ਲਈ ਜਾਬਰ ਰਾਜ ਦੀਆਂ ਬੰਦੂਕਾਂ ਅੱਗ ਉਗਲ ਰਹੀਆਂ ਸਨ। ਚੇਤਨ ਨੌਜਵਾਨਾਂ ਨੂੰ ਥਾਂ-ਥਾਂ ਤੋਂ ਗ੍ਰਿਫਤਾਰ ਕਰਕੇ ਕਹਿਰਾਂ ਦਾ ਤਸ਼ੱਦਦ ਢਾਹਿਆ ਜਾਂਦਾ ਸੀ ਤੇ ਕੋਹ ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸਨ। ਜੁਝਾਰੂ ਤੇ ਸੂਝਵਾਨ ਨੌਜਵਾਨਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ, ਦਰਸ਼ਨ ਸਿੰਘ ਕੂਹਲੀ ਦੇ ਸਿਰ ਦਾ ਮੁੱਲ ਵੀ ਰੱਖਿਆ ਗਿਆ ਸੀ। ਪਰ ਜਾਬਰ ਰਾਜ ਦੇ ਇਹ ਖੂੰਖਾਰ ਪੰਜੇ ਨਾ ਦਰਸ਼ਨ ਸਿੰਘ ਕੂਹਲੀ ਦੇ ਜਜਬੇ ਨੂੰ ਤੇ ਨਾ ਹੀ ਕਦਮਾਂ ਨੂੰ ਰੋਕ ਸਕੇ ਤੇ ਉਸਨੇ ਪਿੰਡ-ਪਿੰਡ ਲੋਕ ਇਨਕਲਾਬ ਦਾ ਹੋਕਾ ਉੱਚਾ ਕੀਤਾ। ਅੰਤਿਮ ਸਾਹਾਂ ਤੱਕ ਇਨਕਲਾਬ 'ਚ ਉਸਦਾ ਭਰੋਸਾ ਕਾਇਮ ਰਿਹਾ। ਬਿਮਾਰੀ ਦੀ ਹਾਲਤ ਦੌਰਾਨ ਐਨ ਅੰਤਲੇ ਸਾਹਾਂ ਤੱਕ ਵੀ ਲਹਿਰ ਦੀਆਂ ਸਰਗਰਮੀਆਂ ਨਾਲ ਉਸਦਾ ਗਹਿਰਾ ਸਰੋਕਾਰ ਪ੍ਰਗਟ ਹੁੰਦਾ ਰਿਹਾ। ਲਹਿਰ ਨਾਲ ਇਹ ਡੂੰਘਾ ਲਗਾਅ ਹੀ ਸੀ ਕਿ ਮੌਤ ਦੇ ਬਿਸਤਰ 'ਤੇ ਵੀ ਉਸਨੇ ਅਖਬਾਰਾਂ, ਪੁਸਤਕਾਂ ਰਾਹੀਂ ਤੇ ਫੀਲਡ 'ਚ ਹੋ ਰਹੇ ਕੰਮਾਂ ਦੀ ਜਾਣਕਾਰੀ ਰਾਹੀਂ ਆਪਣਾ ਨਾਤਾ ਜੋੜੀ ਰੱਖਿਆ।
ਸਾਥੀ ਦਰਸ਼ਨ ਸਿੰਘ ਕੂਹਲੀ ਜਿਸ ਕਮਿਊਨਿਸਟ ਇਨਕਲਾਬੀ ਲਹਿਰ ਦਾ ਅੰਗ ਹੋ ਕੇ ਜਿਉਂਇਆ, ਉਹ ਲਹਿਰ ਮੁਲਕ ਅੰਦਰ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨੇ ਨੂੰ ਪ੍ਰਣਾਈ ਹੋਈ ਹੈ। ਇਸ ਲਹਿਰ ਦੇ ਸਿਪਾਹੀ ਵਜੋਂ ਕਾਮਰੇਡ ਦਰਸ਼ਨ ਕੂਹਲੀ ਦਾ ਪੱਕਾ ਵਿਸ਼ਵਾਸ਼ ਸੀ ਕਿ ਮੁਲਕ ਦੇ ਕਿਰਤੀ ਲੋਕਾਂ ਦੀ ਬੰਦ-ਖਲਾਸੀ ਲਈ ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਇਸ ਲੁਟੇਰੇ ਰਾਜ ਨੂੰ ਉਲਟਾ ਕੇ, ਲੋਕਾਸ਼ਾਹੀ ਕਾਇਮ ਕਰਨਾ ਹੀ ਇੱਕੋ ਇੱਕ ਰਸਤਾ ਹੈ। ਲੋਕਾਂ ਲਈ ਖਰੀ ਜਮਹੂਰੀਅਤ ਦੀ ਸਿਰਜਣਾ ਖਾਤਰ ਮੁਲਕ ਭਰ ਦੇ ਸਨਅਤੀ ਮਜ਼ਦੂਰਾਂ, ਕਿਸਾਨਾਂ-ਖੇਤ ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ-ਵਿਦਿਆਰਥੀਆਂ ਤੇ ਮੁਲਾਜਮਾਂ ਦੀ ਮਜਬੂਤ ਜੋਟੀ ਵਾਲੇ ਸਾਂਝੇ ਮੋਰਚੇ ਦੀ ਉਸਾਰੀ ਕੀਤੀ ਜਾਣੀ ਹੈ ਤੇ ਉਸ ਰਾਹੀਂ ਲੰਮਾਂ ਸੰਘਰਸ਼ ਲੜਕੇ ਹੀ ਲੁਟੇਰੀਆਂ ਜਮਾਤਾਂ ਦੇ ਮੁਕਾਬਲੇ 'ਤੇ ਕਿਰਤੀ ਲੋਕਾਂ ਦੀ ਸਿਆਸੀ ਸੱਤਾ ਸਥਾਪਿਤ ਕੀਤੀ ਜਾ ਸਕਦੀ ਹੈ। ਇਸ ਲਮਕਵੇਂ ਸੰਘਰਸ਼ ਦਾ ਧੁਰਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਜ਼ਮੀਨ ਦੀ ਮੁੜ-ਵੰਡ ਲਈ ਕੀਤਾ ਜਾਣ ਵਾਲਾ ਸੰਘਰਸ਼ ਬਣਨਾ ਹੈ ਜਿਸਨੇ ਮੁਲਕ 'ਚ ਜਗੀਰਦਾਰੀ ਦਾ ਫਸਤਾ ਵੱਢਣਾ ਹੈ ਤੇ ਸਾਰੇ ਮਿਹਨਤਕਸ਼ ਲੋਕਾਂ ਨਾਲ ਰਲਕੇ ਸਾਮਰਾਜਵਾਦ ਦਾ ਜੂਲਾ ਵਗਾਹ ਮਾਰਨਾ ਹੈ। ਇਸ ਲਹਿਰ ਦੀ ਸਪਸ਼ਟ ਸੋਝੀ ਹੈ ਕਿ ਮੌਜੂਦਾ ਜਮਹੂਰੀਅਤ ਨਕਲੀ ਹੈ ਤੇ ਅਸਲ 'ਚ ਜੋਕਾਂ ਦੇ ਧੱਕੜ ਰਾਜ ਨੇ ਜਮਹੂਰੀਅਤ ਦਾ ਬੁਰਕਾ ਪਾਇਆ ਹੋਇਆ ਹੈ। ਇਸ ਲਈ ਪਾਰਲੀਮੈਟਾਂ-ਅਸੈਂਬਲੀਆਂ ਜ਼ਰੀਏ ਲੋਕ ਸੱਤਾ ਕਾਇਮ ਨਹੀਂ ਹੋ ਸਕਦੀ। ਇਹ ਤਾਂ ਲੋਕਾਂ ਲਈ ਭਰਮ ਜਾਲ ਹੈ। ਇਸ ਜਾਲ ਨੂੰ ਤੋੜ ਕੇ, ਮੁਕਾਬਲੇ ਦੀ ਲੋਕ ਤਾਕਤ ਦੀ ਉਸਾਰੀ ਕਰਕੇ ਹੀ ਇਨਕਲਾਬ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਇਹ ਵੱਡਾ ਕਾਰਜ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ 'ਚ ਹੀ ਸੰਭਵ ਹੋ ਸਕਦਾ ਹੈ। ਅਜਿਹੀ ਪਾਰਟੀ ਜਿਹੜੀ ਮਾਰਕਸਵਾਦ-ਲੈਨਿਨਵਾਦ ਤੇ ਮਾਓ-ਵਿਚਾਰਧਾਰਾ ਨੂੰ ਪ੍ਰਣਾਈ ਹੋਵੇ, ਲੋਕ ਸੰਘਰਸ਼ਾਂ 'ਚ ਰੜੀ-ਤਪੀ ਹੋਵੇ । ਅੱਜ ਜਦੋਂ ਕਮਿਊਨਿਸਟ ਇਨਕਲਾਬੀ ਪਾਰਟੀ ਖਿੰਡੀ ਹੋਈ ਹੈ ਤਾਂ ਸਾਥੀ ਕੂਹਲੀ ਗਲਤ ਰੁਝਾਨਾਂ ਨਾਲੋਂ ਨਿਖੇੜਾ ਕਰਦੀ ਦਰੁਸਤ ਲੀਹ ਦੇ ਅਧਾਰ 'ਤੇ ਹੋਣ ਵਾਲੀ ਅਸੂਲੀ ਏਕਤਾ ਰਾਹੀਂ ਇਸਨੂੰ ਮੁੜ ਜਥੇਬੰਦ ਕਰਨ ਦੀ ਡਾਢੀ ਤਾਂਘ ਰੱਖਦਾ ਸੀ।
ਕਾਮਰੇਡ ਦਰਸ਼ਨ ਸਿੰਘ ਕੂਹਲੀ ਪੰਜਾਬ ਦੀ ਧਰਤੀ 'ਤੇ ਮਾਓ ਵਿਚਾਰਧਾਰਾ ਦਾ ਝੰਡਾ ਉੱਚਾ ਕਰਨ ਵਾਲਿਆਂ ਦੀ ਮੋਹਰਲੀ ਕਤਾਰ 'ਚ ਸੀ। ਲਹਿਰ 'ਚ ਕੰਮ ਕਰਨ ਦੇ ਆਪਣੇ ਅਮਲੀ ਤਜਰਬੇ ਦੇ ਅਧਾਰ 'ਤੇ ਉਸਨੇ ਇਨਕਲਾਬੀ ਜਨਤਕ ਲੀਹ ਦੇ ਮਹੱਤਵ ਬਾਰੇ ਹੋਰ ਸਪਸ਼ਟਤਾ ਹਾਸਲ ਕੀਤੀ। ਆਪਣੇ ਅਮਲੀ ਤਜਰਬੇ 'ਚੋਂ ਹੀ ਉਸਨੇ ਮਾਅਰਕੇਬਾਜੀ ਦੇ ਹਰਜਿਆਂ ਨੂੰ ਪਹਿਚਾਣਿਆਂ, ਦੁਸ਼ਮਣ ਦੇ ਇੱਕ ਜਾਂ ਦੂਜੇ ਹਿੱਸੇ ਨਾਲ ਗੱਠਜੋੜ ਕਰਨ ਵਾਲੀ ਜਮਾਤੀ ਭਿਆਲੀ ਦੀ ਲੀਹ ਦੇ ਹਰਜਿਆਂ ਨੂੰ ਪਹਿਚਾਣਿਆਂ ਤੇ ਨਾਲ ਹੀ ਪਾਰਲੀਮਾਨੀ ਰਾਹ ਦੇ ਭਰਮ ਜਾਲ 'ਚ ਉਲਝ ਜਾਣ ਦੇ ਮਾਰੂ ਅਸਰਾਂ ਨੂੰ ਬੁੱਝਿਆ। ਲੰਮੇ ਦਾਅ ਦੇ ਉਦੇਸ਼ਾਂ ਨੂੰ ਉਭਾਰਨ 'ਤੇ ਜੋਰ ਦੇਣ ਦੇ ਨਾਲ ਨਾਲ ਉਸਨੇ ਫੌਰੀ ਕਾਰਵਾਈ ਨਾਅਰੇ ਦੇਣ ਵੇਲੇ ਲੋਕਾਂ ਦੀ ਹਾਸਲ ਸਿਆਸੀ ਚੇਤਨਾ ਤੇ ਜਥੇਬੰਦਕ ਤਾਕਤ ਦੀ ਹਾਲਤ ਨੂੰ ਗਿਣਤੀ 'ਚ ਰੱਖਣ ਦੀ ਸਹੀ ਪਹੁੰਚ ਦਾ ਮਹੱਤਵ ਜਾਣਿਆ ਤੇ ਫਿਰ ਉਮਰ ਭਰ ਇਸ 'ਤੇ ਪਹਿਰਾ ਦਿੱਤਾ। ਜ਼ਿੰਦਗੀ ਦੇ ਮਗਰਲੇ ਢਾਈ ਦਹਾਕੇ ਉਸਨੇ ਕਮਿਊਨਿਸਟ ਇਨਕਲਾਬੀ ਸਿਆਸਤ ਦੇ ਪ੍ਰਚਾਰ ਪਸਾਰ ਲਈ ਕੰਮ ਕੀਤਾ ਤੇ ਮਾਉ ਵਿਚਾਰਧਾਰਾ ਨੂੰ ਭਾਰਤ ਦੇ ਲੋਕਾਂ ਦੀ ਮੁਕਤੀ ਦੀ ਵਿਚਾਰਧਾਰਾ ਵਜੋਂ ਉਭਾਰਨ ਲਈ ਲਗਾਤਾਰ ਸਰਗਰਮ ਰਿਹਾ। ਉਹ ਲੰਮਾਂ ਅਰਸਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਵੀ ਰਿਹਾ ਤੇ ਸੂਬੇ ਦੇ ਵਿੱਤ ਸਕੱਤਰ ਵਜੋਂ ਵੀ ਯੋਗਦਾਨ ਪਾਇਆ। ਏਥੇ ਵੀ ਉਸਨੇ ਕਿਸਾਨ ਲਹਿਰ ਦੀ ਇਨਕਲਾਬੀ ਸੇਧ ਨੂੰ ਤਕੜਾਈ ਦੇਣ ਲਈ ਯਤਨ ਜੁਟਾਏ। ਅਜਿਹਾ ਕਰਦਿਆਂ ਉਸਨੇ ਜਨਤਕ ਜਥੇਬੰਦੀਆਂ ਦੇ ਜਨਤਕ ਜਮਹੂਰੀ ਕਿਰਦਾਰ ਦੀ ਸਲਾਮਤੀ ਦੇ ਪੱਖ ਤੋਂ ਵਿਸ਼ੇਸ਼ ਸਰੋਕਾਰ ਦਿਖਾਇਆ। ਚਾਹੇ ਉਹ ਆਪ ਕਮਿ. ਇਨ. ਵਿਚਾਰਧਾਰਾ ਦਾ ਧਾਰਨੀ ਸੀ ਪਰ ਉਸਨੇ ਜਨਤਕ ਜਥੇਬੰਦੀਆਂ ਦੇ ਤਕਾਜਿਆਂ ਨੂੰ ਉਲੰਘ ਕੇ, ਇਹਨਾਂ ਨੂੰ ਆਪਣੀ ਵਿਸ਼ੇਸ਼ ਸਿਆਸਤ ਦਾ ਹੱਥਾ ਬਣਾਉਣ ਦਾ ਯਤਨ ਨਹੀਂ ਕੀਤਾ। ਕਮਿਊਨਿਸਟ ਇਨਕਲਾਬੀ ਸਿਆਸਤ ਦੇ ਪ੍ਰਚਾਰ ਲਈ ਉਸਨੇ ਵੱਖਰੇ ਸਾਮਿਆਂ ਨੂੰ ਸਿਰਜਣ ਦੀ ਪਹੁੰਚ ਰੱਖੀ। ਇਸ ਖੇਤਰ 'ਚ ਵੀ ਉਸਨੇ ਬਹੁਤ ਅਹਿਮ ਯੋਗਦਾਨ ਪਾਇਆ। ਉਹ ਸੂਬੇ 'ਚ ਜਥੇਬੰਦ ਕੀਤੀਆਂ ਗਈਆਂ ਕਈ ਇਨਕਲਾਬੀ ਸਿਆਸੀ ਜਨਤਕ ਮੁਹਿੰਮਾਂ ਦਾ ਅੰਗ ਬਣਿਆ ਜਿੰਨ੍ਹਾਂ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ 'ਚ ਰਾਜੇਆਣਾ (ਮੋਗਾ) 'ਚ ਜਥੇਬੰਦ ਕੀਤਾ ਗਿਆ ਸਮਾਗਮ ਵਿਸ਼ੇਸ਼ ਕਰਕੇ ਉੱਭਰਵਾਂ ਹੈ। 1994 'ਚ ਹੋਏ ਇਸ ਸਮਾਗਮ ਦਾ ਸੱਦਾ ਦੇਣ ਵਾਲੀ ਸੂਬਾਈ ਕਮੇਟੀ ਦਾ ਉਹ ਮੈਂਬਰ ਸੀ। ਇਸ ਵਿਸ਼ਾਲ ਜਨਤਕ ਮੁਹਿੰਮ ਰਾਹੀਂ ਨਕਸਲਬਾੜੀ ਲਹਿਰ ਦੇ ਉਦੇਸ਼ਾਂ ਤੇ ਰਸਤੇ ਨੂੰ ਲੋਕਾਂ 'ਚ ਬਹੁਤ ਅਸਰਦਾਰ ਢੰਗ ਨਾਲ ਉਭਾਰਿਆ ਗਿਆ ਸੀ। ਦਹਾਕਾ ਪਹਿਲਾਂ ਵਿਛੜ ਗਏ ਉੱਘੇ ਕਮਿਊਨਿਸਟ ਇਨਕਲਾਬੀ ਆਗੂ ਕਾ. ਹਰਭਜਨ ਸੋਹੀ ਨੂੰ ਸ਼ਰਧਾਂਜਲੀ ਦੇਣ ਲਈ ਕੀਤੇ ਸਮਾਗਮ ਨੂੰ ਜਥੇਬੰਦ ਕਰਨ ਵਾਲਿਆਂ 'ਚ ਵੀ ਉਹ ਸ਼ਾਮਲ ਸੀ। ਉਸਤੋਂ ਮਗਰੋਂ ਉਸਨੇ ਕਾਮਰੇਡ ਸੋਹੀ ਦੀ ਯਾਦ 'ਚ ਪ੍ਰਕਾਸ਼ਨ ਸ਼ੁਰੂ ਕੀਤਾ। ਇਸ ਪ੍ਰਕਾਸ਼ਨ ਵੱਲੋਂ ਮਾਉ ਵਿਚਾਰਧਾਰਾ ਦੀ ਰਾਖੀ ਕਰਨ, ਸੋਧਵਾਦ ਨਾਲੋਂ ਨਿਖੇੜਾ ਕਰਨ, ਸਰਮਾਏਦਾਰਾ ਰਾਹ ਪੈ ਚੁੱਕੇ ਚੀਨ ਦੀ ਪਛਾਣ ਕਰਨ ਬਾਰੇ ਲਿਖੀਆਂ ਕਾਮਰੇਡ ਸੋਹੀ ਦੀਆਂ ਕੌਮਾਂਤਰੀ ਲੀਹ ਨਾਲ ਸਬੰਧਿਤ ਅਹਿਮ ਲਿਖਤਾਂ ਪ੍ਰਕਾਸ਼ਿਤ ਕੀਤੀਆਂ। ਇਉਂ ਕਾਮਰੇਡ ਕੂਹਲੀ ਨੇ ਭਾਰਤੀ ਇਨਕਲਾਬ ਦੀ ਸਹੀ ਲੀਹ ਬਾਰੇ ਚੇਤਨਾ ਦਾ ਸੰਚਾਰ ਕਰਨ ਤੇ ਇਸਨੂੰ ਸਥਾਪਿਤ ਕਰਨ ਦੇ ਕਾਰਜ 'ਚ ਅਹਿਮ ਹਿੱਸਾ ਪਾਇਆ। ਉਹ ਆਪ ਵੀ ਅਗਾਂਹਵਧੂ ਪੁਸਤਕਾਂ ਦਾ ਬਹੁਤ ਹੀ ਜਗਿਆਸੂ ਪਾਠਕ ਸੀ। ਲਹਿਰ ਅੰਦਰ ਕੰਮ ਦੌਰਾਨ ਉਸਨੇ ਬਹੁਤ ਲੋਕਾਂ ਨੂੰ ਇਨਕਲਾਬੀ ਸਾਹਿਤ ਪੜ੍ਹਨ ਦੀ ਚੇਟਕ ਲਾਈ। ਉਸਨੇ ਪ੍ਰੋ. ਜਗਮੋਹਣ ਸਿੰਘ ਨਾਲ ਰਲਕੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਦੀ ਬਹੁਤ ਮੁੱਲਵਾਨ ਪੁਸਤਕ ਵੀ ਪ੍ਰਕਾਸ਼ਿਤ ਕਰਵਾਈ ਸੀ। ਨਕਸਲਬਾੜੀ ਲਹਿਰ ਦੇ ਸ਼ੁਰੂਆਤੀ ਸਾਲਾਂ 'ਚ ਉਸਨੇ ਬਹੁਤ ਸਾਰੇ ਨੌਜਵਾਨਾਂ ਨੂੰ ਲਹਿਰ 'ਚ ਤੁਰਨ ਲਈ ਪ੍ਰੇਰਿਤ ਕੀਤਾ ਸੀ। ਨਵੇਂ ਨੌਜਵਾਨਾਂ 'ਚ ਇਨਕਲਾਬ ਲਈ ਜਜ਼ਬਾ ਜਗਾਉਣਾ ਉਸਦੇ ਕੰਮ ਦਾ ਵਿਸ਼ੇਸ਼ ਪਹਿਲੂ ਰਿਹਾ ਸੀ। ਲੋਕ ਕਲਾ ਤੇ ਸਾਹਿਤ ਦਾ ਮਹੱਤਵ ਉਘਾੜਨ ਲਈ ਪੰਜਾਬ ਅੰਦਰ ਸਰਗਰਮ ਪਲੇਟਫਾਰਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲੇ ਦਾ ਉਹ ਟੀਮ ਮੈਂਬਰ ਤੁਰਿਆ ਆ ਰਿਹਾ ਸੀ।
ਹੁਣ ਜਦੋਂ ਸਾਥੀ ਦਰਸ਼ਨ ਸਿੰਘ ਕੂਹਲੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਫ਼ਲੇ 'ਚੋਂ ਵਿਛੜਿਆ ਹੈ ਤਾਂ ਇਹ ਦੌਰ ਉਹ ਹੈ ਜਦੋਂ ਲੋਕਾਂ ਦੀ ਲਹਿਰ ਨੂੰ ਬਹੁਤ ਤਿੱਖੀਆਂ ਚੁਣੌਤੀਆਂ ਦਾ ਸਾਹਮਣਾ ਹੈ। ਲੁਟੇਰੇ ਭਾਰਤੀ ਰਾਜ ਦਾ ਲੋਕਾਂ 'ਤੇ ਹਮਲਾ ਆਏ ਦਿਨ ਤੇਜ਼ ਹੋ ਰਿਹਾ ਹੈ। ਮੋਦੀ ਹਕੂਮਤ ਵੱਲੋਂ ਭਾਰਤੀ ਅਖੌਤੀ ਜਮਹੂਰੀਅਤ ਦਾ ਬਚਿਆ ਖੁਚਿਆ ਪਰਦਾ ਵੀ ਲੰਗਾਰ ਕੀਤਾ ਜਾ ਰਿਹਾ ਹੈ ਤੇ ਜਾਬਰ ਰਾਜ ਮਸ਼ੀਨਰੀ ਦੇ ਖੂੰਨੀ ਦੰਦ ਹੋਰ ਤਿੱਖੇ ਕੀਤੇ ਜਾ ਰਹੇ ਹਨ। ਲੋਕਾਂ 'ਤੇ ਤਿੱਖਾ ਹੋ ਰਿਹਾ ਆਰਥਿਕ ਧਾਵਾ ਫਿਰਕੂ-ਫਾਸ਼ੀ ਹੱਲੇ ਨਾਲ ਜੋੜਕੇ ਅੱਗੇ ਵਧਾਇਆ ਜਾ ਰਿਹਾ ਹੈ। ਰਾਜ-ਭਾਗ ਦੇ ਸਾਰੇ ਅੰਗ (ਸਮੇਤ ਅਦਾਲਤਾਂ) ਹੋਰ ਵਧੇਰੇ ਜਾਹਰਾ ਤੌਰ 'ਤੇ ਇੱਕ ਤਾਲ ਹੋ ਕੇ ਲੋਕਾਂ 'ਤੇ ਕਹਿਰ ਢਾਹ ਰਹੇ ਹਨ। ਨਾਲ ਹੀ ਮੁਲਕ ਭਰ ਦੇ ਲੋਕ ਇਸ ਹਮਲੇ ਖਿਲਾਫ਼ ਥਾਂ-ਪੁਰ-ਥਾਂ ਜੂਝ ਰਹੇ ਹਨ। ਕਸ਼ਮੀਰ ਤੋਂ ਲੈ ਕੇ ਜੇ.ਐਨ.ਯੂ. ਦੇ ਵਿਦਿਆਰਥੀਆਂ ਤੱਕ ਤੇ ਆਦਿਵਾਸੀਆਂ ਤੋਂ ਲੈ ਕੇ ਬੁੱਧੀਜੀਵੀਆਂ ਤੱਕ, ਇਸ ਟਾਕਰੇ 'ਚ ਨਿੱਤਰ ਰਹੇ ਹਨ। ਪੰਜਾਬ ਅੰਦਰ ਵੀ ਲੋਕਾਂ ਦੇ ਹੱਕਾਂ ਦੀ ਲਹਿਰ ਆਏ ਦਿਨ ਹੋਰ ਵਿਸ਼ਾਲ ਤੇ ਮਜ਼ਬੂਤ ਹੋ ਰਹੀ ਹੈ। ਲੋਕਾਂ ਦਾ ਹਰ ਤਬਕਾ ਹੱਕਾਂ ਲਈ ਨਿੱਤਰ ਰਿਹਾ ਹੈ। ਮੁਲਕ 'ਚ ਫਿਰਕੂ-ਫਾਸ਼ੀ ਹਮਲੇ ਖਿਲਾਫ਼ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਜੇ ਅੱਜ ਸਭ ਤੋਂ ਮੂਹਰੇ ਡਟਕੇ ਖੜ੍ਹੀ ਹੈ ਤੇ ਮੁਲਕ ਭਰ ਦੇ ਜਮਹੂਰੀ ਹਲਕਿਆਂ ਲਈ ਖਿੱਚ ਕੇਂਦਰ ਬਣ ਕੇ ਉੱਭਰੀ ਹੈ ਤਾਂ ਇਸ ਵਿੱਚ ਕਮਿਊਨਿਸਟ ਇਨਕਲਾਬੀਆਂ ਵੱਲੋਂ ਘਾਲੀ ਗਈ ਦਹਾਕਿਆਂ ਦੀ ਘਾਲਣਾ ਦਾ ਅਹਿਮ ਰੋਲ ਹੈ। ਦਰਸ਼ਨ ਸਿੰਘ ਕੂਹਲੀ ਜਿਸ ਲਹਿਰ ਵਿੱਚ 50 ਵਰ੍ਹੇ ਜਿਉਂਇਆਂ ਉਹ ਕਮਿਊਨਿਸਟ ਇਨਕਲਾਬੀ ਲਹਿਰ ਹੈ ਜਿਸਦੇ ਘੁਲਾਟੀਏ ਹਮੇਸ਼ਾਂ ਲੋਕਾਂ ਦੀ ਲਹਿਰ ਦੀਆਂ ਮੂਹਰਲੀਆਂ ਸਫ਼ਾਂ 'ਚ ਖੜ੍ਹੇ ਹਨ, ਜਿੰਨਾਂ ਨੇ ਲੋਕ ਹੱਕਾਂ ਦੀ ਲਹਿਰ ਦੇ ਹਰ ਮੋਰਚੇ 'ਤੇ ਬੇਖੌਫ਼ ਹੋ ਕੇ ਕੁਰਬਾਨੀਆਂ ਕੀਤੀਆਂ ਹਨ। ਕਮਿਊਨਿਸਟ ਇਨਕਲਾਬੀ ਲਹਿਰ ਦਾ ਅੰਗ ਰਹੇ ਸ਼ਹੀਦ ਪ੍ਰਿਥੀਪਾਲ ਰੰਧਾਵਾ ਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਇਸ ਦੀਆਂ ਉੱਭਰਵੀਆਂ ਉਦਾਹਰਣਾਂ ਹਨ। ਇਹ ਕਮਿਊਨਿਸਟ ਇਨਕਲਾਬੀ ਲਹਿਰ ਹੈ ਜਿਸਨੇ ਲੋਕ ਲਹਿਰ ਦੀਆਂ ਮੂਹਰਲੀਆਂ ਸਫ਼ਾਂ 'ਚ ਹੋ ਕੇ ਹਕੂਮਤੀ ਤਸ਼ੱਦਦ ਦਾ ਸਾਹਮਣਾ ਕੀਤਾ ਹੈ। ਉਹ ਚਾਹੇ ਐਮਰਜੈਂਸੀ ਦਾ ਫਾਸ਼ੀ ਦੌਰ ਹੋਵੇ ਤੇ ਚਾਹੇ ਜਬਰ ਦਾ ਕੋਈ ਹੋਰ ਦੌਰ ਹੋਵੇ। ਕਮਿ: ਇਨ: ਲਹਿਰ ਨੇ ਹਰ ਝੱਖੜਾਂ ਦੇ ਦੌਰ 'ਚ ਲੋਕਾਂ ਦੇ ਸੰਘਰਸ਼ਾਂ ਨੂੰ ਰੌਸ਼ਨੀ ਦਿਖਾਈ ਹੈ। ਮੌਜੂਦਾ ਦੌਰ 'ਚ ਵੀ ਪੰਜਾਬ ਦੇ ਲੋਕਾਂ ਦੇ ਸੰਘਰਸ਼ਾਂ ਦੀ ਉਸਾਰੀ 'ਚ ਕਮਿਊਨਿਸਟ ਇਨਕਲਾਬੀਆਂ ਦਾ ਮੋਹਰੀ ਰੋਲ ਹੈ। ਅੱਜ ਪੰਜਾਬ ਦੀ ਲੋਕ ਹੱਕਾਂ ਦੀ ਲਹਿਰ ਨੂੰ ਆਪਣੇ ਅਗਲੇਰੇ ਵਿਕਾਸ ਲਈ ਹੋਰ ਰੌਸ਼ਨੀ ਲੋੜੀਂਦੀ ਹੈ ਤੇ ਇਹ ਰੌਸ਼ਨੀ ਕਮਿ: ਇਨ: ਲਹਿਰ ਕੋਲੋਂ ਹੀ ਮਿਲ ਸਕਦੀ ਹੈ। ਇਹ ਕਮਿ: ਇਨ: ਵਿਚਾਰ ਹੀ ਪੰਜਾਬ ਦੇ ਲੋਕ ਸੰਘਰਸ਼ਾਂ ਦੇ ਅਗਲੇ ਰਾਹਾਂ ਨੂੰ ਰੁਸ਼ਨਾ ਸਕਦੇ ਹਨ, ਇਹਨਾਂ ਨੂੰ ਅਗਲੇ ਮੁਕਾਮ 'ਤੇ ਲਿਜਾ ਸਕਦੇ ਹਨ ਤੇ ਸਹੀ ਮੰਜਿਲ ਦਿਖਾ ਸਕਦੇ ਹਨ। ਇਹਨਾਂ ਸਾਰੇ ਸੰਘਰਸ਼ਾਂ ਨੂੰ ਇੱਕ ਤਾਰ 'ਚ ਪਰੋ ਕੇ, ਹਕੂਮਤੀ ਹਮਲੇ ਮੂਹਰੇ ਕੰਧ ਬਣਾ ਸਕਦੇ ਹਨ ਤੇ ਇਹਨਾਂ ਰੋਜ਼ ਦੀਆਂ ਜਦੋਜਹਿਦਾਂ ਨੂੰ ਇਨਕਲਾਬ ਦੀ ਸਾਂਝੀ ਜਦੋਜਹਿਦ 'ਚ ਬਦਲ ਸਕਦੇ ਹਨ। ਇਹੀ ਕਾਮਰੇਡ ਦਰਸ਼ਨ ਸਿੰਘ ਕੂਹਲੀ ਦਾ ਸੁਪਨਾ ਸੀ ਜੋ ਉਮਰ ਭਰ ਉਸਦੇ ਸੀਨੇ 'ਚ ਧੜਕਦਾ ਰਿਹਾ।
ਕਾਮਰੇਡ ਦਰਸ਼ਨ ਕੂਹਲੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਆਓ ਉਸਦੀ ਲਹਿਰ, ਕਮਿਊਨਿਸਟ ਇਨਕਲਾਬੀ ਲਹਿਰ ਦਾ ਪਰਚਮ ਹੋਰ ਉੱਚਾ ਕਰੀਏ ਤੇ ਲੋਕ ਜਮਹੂਰੀ ਇਨਕਲਾਬ ਲਈ ਆਪਣੀਆਂ ਜ਼ਿੰਦਗੀਆਂ ਅਰਪਿਤ ਕਰਨ ਦਾ ਅਹਿਦ ਕਰੀਏ।
ਸਾਥੀ ਦਰਸ਼ਨ ਸਿੰਘ ਕੂਹਲੀ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਜਾਰੀ ਹੱਥ ਪਰਚਾ

No comments:
Post a Comment