ਆਰਥਿਕ ਮੰਦਵਾੜੇ ਤੇ ਸੀ.ਏ.ਏ. ਦੇ ਮੁੱਦਿਆਂ 'ਤੇ ਸਰਗਰਮੀਆਂ
ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਦਸੰਬਰ ਮਹੀਨੇ ਅੰਦਰ ਦੋ ਅਹਿਮ ਮਸਲਿਆਂ -ਨਾਗਰਿਕਤਾ ਸੋਧ ਕਾਨੂੰਨ ਅਤੇ ਮੁਲਕ ਅੰਦਰ ਛਾਏ ਆਰਥਕ ਮੰਦਵਾੜੇ ਸਬੰਧੀ ਪ੍ਰਭਾਵਸ਼ਾਲੀ ਸਰਗਰਮੀਆਂ ਕੀਤੀਆਂ ਗਈਆਂ।
ਦਸੰਬਰ ਮਹੀਨੇ ਵਿਚ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤੇ ਜਾਣ ਨੇ ਮੁਲਕ ਭਰ ਅੰਦਰ ਚਰਚਾ ਛੇੜੀ ਅਤੇ ਵੱਖ ਵੱਖ ਹਿੱਸਿਆਂ ਦਾ ਪ੍ਰਤੀਕਰਮ ਜਗਾਇਆ। ਇਕ ਪਾਸੇ ਉੱਤਰ-ਪੂਰਬੀ ਰਾਜਾਂ ਦੀ ਸਥਾਨਕ ਵਸੋਂ ਆਪਣੇ ਵਿਸ਼ੇਸ਼ ਕੌਮੀ ਸਰੋਕਾਰਾਂ ਤਹਿਤ ਭਾਂਬੜ ਬਣ ਉਠੀ ਅਤੇ ਦੂਜੇ ਪਾਸੇ ਮੁਲਕ ਦੇ ਬੁੱਧੀਜੀਵੀ, ਧਰਮ ਨਿਰਪੱਖ, ਚੇਤਨ ਅਤੇ ਅਗਾਂਹਵਧੂ ਹਿੱਸੇ ਇਸ ਦੇ ਵਿਰੋਧ ਵਿਚ ਨਿੱਤਰੇ। ਸਭ ਤੋਂ ਵਧ ਕੇ ਇਸ ਤਾਜਾ ਕਦਮ ਨਾਲ ਭੈਅ-ਭੀਤ ਤੇ ਜਥੇਬੰਦ ਹੋਈ ਵੱਡੀ ਗਿਣਤੀ ਮੁਸਲਿਮ ਵਸੋਂ ਇਸ ਫਿਰਕੂ ਕਾਨੂੰਨ ਵਿਰੁੱਧ ਹਰਕਤ 'ਚ ਆਈ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਰੋਸ ਪ੍ਰਗਟਾਅ ਰਹੇ ਵਿਦਿਆਰਥੀਆਂ ਉਪਰ ਕੀਤੇ ਲਾਠੀਚਾਰਜ ਨੇ ਲੋਕਾਂ ਦੇ ਪ੍ਰਤੀਕਰਮ ਨੂੰ ਹੋਰ ਤਿੱਖਾ ਤੇ ਵਿਸ਼ਾਲ ਕੀਤਾ। ਵੱਖ ਵੱਖ ਜਥੇਬੰਦੀਆਂ ਵੱਲੋਂ 19 ਦਸੰਬਰ ਨੂੰ ਇਸ ਕਾਨੂੰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਆਪਣੀ ਸਰਗਰਮੀ ਨੂੰ ਇਸ ਸੱਦੇ ਨਾਲ ਸੁਮੇਲਦਿਆਂ ਲੋਕ ਮੋਰਚੇ ਵੱਲੋਂ ਨੌਜਵਾਨ ਭਾਰਤ ਸਭਾ ਨਾਲ ਸਾਂਝੇ ਤੌਰ 'ਤੇ ਬਠਿੰਡੇ ਅੰਦਰ ਇਸ ਦਿਨ ਇਕੱਤਰਤਾ ਅਤੇ ਰੋਸ ਮਾਰਚ ਜਥੇਬੰਦ ਕੀਤੇ ਗਏ। ਲੋਕ ਮੋਰਚਾ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਦੀ ਇਹ ਸਰਗਰਮੀ ਪੰਜਾਬ ਦੀਆਂ ਸਭਨਾਂ ਲੋਕ-ਪੱਖੀ ਜਥੇਬੰਦੀਆਂ ਅਤੇ ਵਿਸ਼ੇਸ਼ ਕਰਕੇ ਇਨਕਲਾਬੀ ਜਥੇਬੰਦੀਆਂ ਵੱਲੋਂ ਇਸ ਹਾਲਤ ਉਪਰ ਦਿੱਤੇ ਗਏ ਸਭ ਤੋਂ ਪਹਿਲੇ ਪ੍ਰਤੀਕਰਮਾਂ ਵਿਚੋਂ ਇੱਕ ਸੀ। ਇਸ ਸਰਗਰਮੀ ਨੂੰ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ ਅਤੇ ਨੌਜਵਾਨਾਂ, ਵਿਦਿਆਰਥੀਆਂ, ਠੇਕਾ ਕਾਮਿਆਂ, ਅਧਿਆਪਕਾਂ ਤੇ ਕਿਸਾਨਾਂ ਤੋਂ ਇਲਾਵਾ ਚੇਤਨ ਸ਼ਹਿਰੀ, ਤਰਕਸ਼ੀਲ ਅਤੇ ਜਮਹੂਰੀ ਹਿੱਸੇ ਇਸ ਵਿਚ ਸ਼ਾਮਲ ਹੋਏ। ਇਸ ਇਕੱਤਰਤਾ ਵਿਚ ਲੋਕ ਮੋਰਚੇ ਦੇ ਸਰਪ੍ਰਸਤ ਐਡਵੋਕੇਟ ਐਨ ਕੇ ਜੀਤ ਵੱਲੋਂ, ਜੋ ਐਨ ਸੀ ਆਰ ਲਾਗੂ ਕੀਤੇ ਜਾਣ ਤੋਂ ਬਾਅਦ ਅਸਾਮ ਦਾ ਦੌਰਾ ਕਰਕੇ ਆਏ ਸਨ, ਉਥੋਂ ਦੇ ਲੋਕਾਂ ਦੀ ਅੱਖੀਂ ਡਿੱਠੀ ਹਾਲਤ ਬਿਆਨ ਕੀਤੀ ਗਈ। ਅਤੇ ਐਨ ਆਰ ਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਨੌਜਵਾਨ ਭਾਰਤ ਸਭਾ ਵੱਲੋਂ ਅਸ਼ਵਨੀ ਘੁੱਦਾ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਸ਼ੀਰੀਂ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਨਾ ਸਿਰਫ ਇਹਨਾਂ ਕਾਨੂੰਨਾਂ ਦੀ ਫਿਰਕੂ ਅਤੇ ਲੋਕ ਦੋਖੀ ਖਸਲਤ ਹੀ ਚਰਚਾ ਦਾ ਵਿਸ਼ਾ ਬਣੀ ਬਲਕਿ ਹਾਕਮ ਜਮਾਤਾਂ ਵੱਲੋਂ ਲੋਕਾਂ ਉਪਰ ਆਰਥਕ ਹੱਲਾ ਹੋਰ ਵਧੇਰੇ ਤੇਜ ਕਰਨ ਦੀ ਲੋੜ ਚੋਂ ਅਜਿਹੇ ਪਾਟਕਪਾਊ ਅਤੇ ਧਿਆਨ ਵੰਡਾਊ ਮੁੱਦਿਆਂ ਦੀ ਵਧੀ ਹੋਈ ਲੋੜ ਤੇ ਵਰਤੋਂ ਬਾਰੇ ਵੀ ਚਰਚਾ ਹੋਈ। ਮੁਲਕ ਭਰ ਅੰਦਰ ਉਠੇ ਉਭਾਰ ਅਤੇ ਨੌਜਵਾਨ, ਵਿਦਿਆਰਥੀਆਂ ਵੱਲੋਂ ਕੀਤੀ ਪਹਿਲਕਦਮੀ ਦੀ ਅਹਿਮੀਅਤ ਵੀ ਚਰਚਾ ਅਧੀਨ ਆਈ। ਇਸ ਸਰਗਰਮੀ ਦੀ ਇਕ ਵਿਸ਼ੇਸ਼ਤਾ 'ਭਾਰਤ ਦੇ ਸੰਵਿਧਾਨ ਅਤੇ ਧਰਮਨਿਪੱਖਤਾ' ਨੂੰ ਬਚਾਉਣ ਦੇ ਵਿਆਪਕ ਰੁਝਾਨ ਦੇ ਮੁਕਾਬਲੇ ਚੇਤਨ ਹਿੱਸਿਆਂ ਦਾ, ਭਾਰਤ ਦੀ ਝੂਠੀ ਧਰਮਨਿਰਪੱਖਤਾ ਅਤੇ ਝੂਠੀ ਜਮਹੂਰੀਅਤ ਵੱਲ ਧਿਆਨ ਦਿਵਾਉਣਾ ਸੀ ਜੋ ਕਿ ਸੰਵਿਧਾਨ ਦੀ ਸਰਪ੍ਰਸਤੀ ਹੇਠ ਹੀ ਵਾਰ ਵਾਰ ਲੋਕਾਂ ਤੇ ਕਹਿਰ ਢਾਹੁੰਦੀਆਂ ਰਹੀਆਂ ਹਨ। ਇਸ ਮੌਕੇ ਕੀਤੇ ਗਏ ਮਾਰਚ ਦੌਰਾਨ 'ਜਾਤ ਧਰਮ ਦੇ ਪਾਟਕ ਪਾਉਂਦੇ-ਲੋਕ ਘੋਲਾਂ ਤੋਂ ਸੁਰਤ ਭੁਆਂਉਂਦੇ, ਹਾਕਮ ਪਾ ਕੇ ਫਿਰਕੂ ਵੰਡੀਆਂ-ਸਾਮਰਾਜ ਲਈ ਖੋਲ੍ਹਣ ਮੰਡੀਆਂ, ਸਾਰੇ ਕਾਲੇ ਕਾਨੂੰਨ ਰੱਦ ਕਰੋ, ਹਰ ਮੁਸ਼ਕਲ ਦਾ ਇੱਕ ਜਵਾਬ-ਇਨਕਲਾਬ ਇਨਕਲਾਬ !! ਵਰਗੇ ਨਾਅਰੇ ਇਥੇ ਹੋਈ ਚਰਚਾ ਦੀ ਤਰਜ਼ਮਾਨੀ ਕਰਦੇ ਸਨ।
ਇਸ ਤੋਂ ਅਗਲੇ ਦਿਨਾਂ ਦੌਰਾਨ ਲੋਕ ਮੋਰਚਾ ਪੰਜਾਬ ਵੱਲੋਂ ਇਸ ਮਸਲੇ ਉਪਰ ਪਿੰਡ ਪੱਧਰੀਆਂ ਇਕੱਤਰਤਾਵਾਂ ਅਤੇ ਪ੍ਰਦਰਸ਼ਨਾਂ ਲਈ ਲਾਮਬੰਦੀ ਕੀਤੀ ਗਈ। ਦੋਦਾ, ਕਿੱਲਿਆਂ ਵਾਲੀ, ਮਲੋਟ ਵਿਖੇ ਸਥਾਨਕ ਪੱਧਰੀਆਂ ਇਕੱਤਰਤਾਵਾਂ ਅਤੇ ਮਾਰਚ ਹੋਏ, ਜਿਨ੍ਹਾਂ ਨੂੰ ਮੋਰਚੇ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਅਤੇ ਇਲਾਕਾ ਆਗੂ ਪਿਆਰਾ ਲਾਲ ਦੋਦਾ ਨੇ ਸੰਬੋਧਨ ਕੀਤਾ। ਮਿਤੀ 27 ਅਤੇ 30 ਦਸੰਬਰ ਨੂੰ ਬਰਨਾਲਾ ਅਤੇ ਬਠਿੰਡਾ ਵਿਖੇ ਹੋਈਆਂ ਇਕੱਤਰਤਾਵਾਂ ਇਸੇ ਲੜੀ ਦੇ ਅਗਲੇ ਕਦਮ ਸਨ।
ਆਰਥਕ ਮੰਦੀ ਸਬੰਧੀ ਸਰਗਰਮੀ
'ਭਾਰਤੀ ਅਰਥਚਾਰੇ ਦੀ ਸੁਸਤੀ, ਜੋ ਇਸ ਸਮੇਂ ਦੌਰਾਨ ਲਗਾਤਾਰ ਹਾਕਮ ਜਮਾਤੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣੀ ਰਹਿ ਰਹੀ ਹੈ, ਲੋਕਾਂ ਦੀ ਚਰਚਾ ਤੋਂ ਪਾਸੇ ਰਹੀ ਹੈ। ਇਹ ਵਿਸ਼ਾ ਜੋ ਸਿੱਧੇ ਤੌਰ 'ਤੇ ਭਾਰਤੀ ਕਿਰਤੀ ਲੋਕਾਂ ਦੀ ਮੰਦਹਾਲੀ, ਕੰਗਾਲੀ ਅਤੇ ਦੁਰਗਤ ਵਾਲੀ ਮੌਜੂਦਾ ਹਾਲਤ ਨਾਲ ਸਬੰਧ ਰਖਦਾ ਹੈ ਤੇ ਜਿਸ ਦੇ ਨਾਂ ਹੇਠ ਹਾਕਮ ਜਮਾਤਾਂ ਵਲੋਂ ਲਗਾਤਾਰ ਲੋਕ-ਦੋਖੀ ਤੇ ਕੌਮ-ਧਰੋਹੀ ਕਦਮ ਚੁੱਕੇ ਜਾ ਰਹੇ ਹਨ, ਉਸ ਵੱਲ ਲੋਕਾਂ ਦੇ ਜਥੇਬੰਦ ਚੇਤਨ ਹਿੱਸਿਆਂ ਦਾ ਧਿਆਨ ਦਿਵਾਉਣ ਲਈ ਤੇ ਸਰੋਕਾਰ ਜਗਾਉਣ ਲਈ ਲੋਕ ਮੋਰਚਾ ਪੰਜਾਬ ਵਲੋਂ ਆਰਥਕ ਮੰਦੀ ਉਪਰ ਸਰਗਰਮੀ ਉਲੀਕੀ ਗਈ। ਪਹਿਲਾਂ ਜਾਰੀ ਸੀ ਸੀ ਏ ਅਤੇ ਐਨ ਆਰ ਸੀ ਖਿਲਾਫ ਸਰਗਰਮੀ ਨੂੰ ਇਸ ਸਰਗਰਮੀ ਨਾਲ ਸੁਮੇਲਿਆ ਗਿਆ ਅਤੇ ਦੋਨਾਂ ਵਿਸ਼ਿਆਂ ਉਪਰ ਸਾਂਝੀਆਂ ਇਕੱਤਰਤਾਵਾਂ ਜਥੇਬੰਦ ਕੀਤੀਆਂ ਗਈਆਂ। ਇਹਨਾਂ ਇਕੱਤਰਤਾਵਾਂ ਅੰਦਰ ਜਿੱਥੇ ਦੋਨਾਂ ਵਿਸ਼ਿਆਂ ਦੇ ਵੱਖ ਵੱਖ ਲੜਾਂ ਉਪਰ ਵਿਸਥਾਰਤ ਚਰਚਾ ਹੋਈ ਉਥੇ ਸੀ ਏ ਏ-ਐਨ ਆਰ ਸੀ ਵਰਗੇ ਕਦਮਾਂ ਨੂੰ ਤਿੱਖੇ ਹੋ ਰਹੇ ਆਰਥਕ ਸੰਕਟ ਦੇ ਹੀ ਇਕ ਇਜ਼ਹਾਰ ਵਜੋਂ ਸੰਬੋਧਤ ਹੋਇਆ ਗਿਆ।
ਇਹਨਾਂ ਦੋਹਾਂ ਮਸਲਿਆਂ ਉਪਰ 27 ਦਸੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਅਤੇ 30 ਦਸੰਬਰ ਨੂੰ ਟੀਚਰਜ ਹੋਮ ਬਠਿੰਡਾ ਵਿਖੇ ਇਕੱਤਰਤਾਵਾਂ ਕੀਤੀਆਂ ਗਈਆਂ। ਦੋਨਾਂ ਇਕੱਤਰਤਾਵਾਂ ਵਿਚ ਹਾਜਰੀ 300 ਦੇ ਆਸ ਪਾਸ ਰਹੀ। ਮੁੱਖ ਤੌਰ 'ਤੇ ਕਿਸਾਨਾਂ ਤੋਂ ਇਲਾਵਾ ਠੇਕਾ ਮੁਲਾਜ਼ਮਾਂ, ਨੌਜਵਾਨਾਂ, ਅਧਿਆਪਕਾਂ, ਵਿਦਿਆਰਥੀਆਂ, ਤਰਕਸ਼ੀ੍ਰ੍ਰਲਾਂ ਅਤੇ ਮਜ਼ਦੂਰਾਂ ਦੀ ਵੀ ਗਿਣਨਯੋਗ ਹਾਜਰੀ ਸੀ। ਆਰਥਕ ਮੰਦੀ ਉਪਰ ਚਰਚਾ ਦੇ ਮੁੱਖ ਨੁਕਤੇ ਇਹ ਰਹੇ-
—ਇਹ ਮੰਦੀ ਇਸ ਪ੍ਰਬੰਧ ਦੀ ਪੈਦਾਇਸ਼ ਹੈ ਜੋ ਭਾਰਤ ਦੇ ਬਹੁਗਿਣਤੀ ਕਿਰਤੀਆਂ ਦੀ ਬੇਤਰਸ ਲੁੱਟ ਨਾਲ ਇਕੱਠੇ ਕੀਤੇ ਮਾਲ-ਖਜਾਨੇ ਮੁੱਠੀ ਭਰ ਜਗੀਰਦਾਰਾਂ, ਸਰਮਾਏਦਾਰਾਂ ਤੇ ਸਾਮਰਾਜੀਆਂ ਦੇ ਹੱਥ ਵਿਚ ਕੇਂਦਰਤ ਕਰਦਾ ਹੈ ਤੇ ਭਾਰਤ ਦੀ ਵਿਸ਼ਾਲ ਜਨਤਾ ਨੂੰ ਕੰਗਾਲ ਰੱਖ ਕੇ ਉਸ ਦੇ ਹੱਥਾਂ ਚੋਂ ਮੰਡੀ ਪ੍ਰਫੁੱਲਤ ਕਰਨ ਦੀ ਤਾਕਤ ਖੋਂਹਦਾ ਹੈ।
—ਇਸ ਮੰਦੀ ਨੂੰ ਠੱਲ੍ਹਣ ਦੇ ਨਾਂ ਹੇਠ ਕਾਰਪੋਰੇਟਾਂ ਨੂੰ ਦਿੱਤੀਆਂ ਜਾ ਰਹੀਆਂ ਟੈਕਸ ਛੋਟਾਂ, ਸਰਕਾਰੀ ਅਦਾਰਿਆਂ ਦੀ ਵੇਚ-ਵੱਟ, ਕਿਰਤ ਕਾਨੂੰਨਾਂ ਚ ਤਬਦੀਲੀਆਂ ਤੇ ਅਖੌਤੀ ਸੁਧਾਰਾਂ ਦੇ ਸਾਰੇ ਕਦਮ ਆਰਥਕ ਸੰਕਟ ਨੂੰ ਤਿੱਖਾ ਕਰਨ ਵਾਲੇ ਤੇ ਇਸ ਮੰਦੀ ਨੂੰ ਹੋਰ ਡੂੰਘਾ ਕਰਨ ਵਾਲੇ ਹਨ।
—ਭਾਰਤੀ ਆਰਥਕਤਾ ਦੀ ਚੂਲ ਬਣਦੇ ਖੇਤੀ ਖੇਤਰ ਨੂੰ ਸੰਕਟ ਵਿਚੋਂ ਕੱਢੇ ਬਿਨਾ, ਇਸ ਦਾ ਵਿਕਾਸ ਕੀਤੇ ਬਿਨਾ, ਸਨਅਤ ਅਤੇ ਸੇਵਾਵਾਂ ਦਾ ਇਸ ਨਾਲ ਜੁੜਵਾਂ ਵਿਕਾਸ ਕੀਤੇ ਬਿਨਾ, ਇਸ ਮੰਦੀ ਚੋਂ ਨਿੱਕਲਿਆ ਨਹੀਂ ਜਾ ਸਕਦਾ।
—ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਪੁੱਠਾ ਗੇੜਾ ਦੇਣ, ਪੱਕੇ ਰੁਜਗਾਰ ਦਾ ਪ੍ਰਬੰਧ, ਜਨਤਕ ਵੰਡ ਪ੍ਰਣਾਲੀ ਮਜਬੂਤ ਕਰਨ, ਜਰੂਰੀ ਸੇਵਾਵਾਂ ਤੇ ਵਸਤਾਂ ਸਸਤੀਆਂ ਕਰਨ, ਵਾਹੀਯੋਗ ਜਮੀਨਾਂ ਦੀ ਤੋਟ ਪੂਰੀ ਕਰਨ, ਸਸਤੇ ਕਰਜਿਆਂ ਦਾ ਪ੍ਰਬੰਧ ਕਰਨ, ਨਰੇਗਾ ਨੂੰ ਅਸਰਦਾਰ ਬਨਾਉਣ ਅਤੇ ਵੱਡੇ ਕਾਰਪੋਰੇਟ ਅਦਾਰਿਆਂ ਤੇ ਜਗੀਰਦਾਰਾਂ ਤੇ ਟੈਕਸ ਲਾਉਣ ਵਰਗੇ ਫੌਰੀ ਕਦਮਾਂ ਰਾਹੀਂ ਇਸ ਮੰਦੀ ਨੂੰ ਠੱਲ੍ਹਿਆ ਜਾ ਸਕਦਾ ਹੈ।
—ਆਪੋ ਆਪਣੇ ਤਬਕਾਤੀ ਮੁੱਦਿਆਂ 'ਤੇ ਸੰਘਰਸ਼ ਕਰਦੇ ਹੋਏ ਲੋਕਾਂ ਦੀ ਸਾਂਝੀ ਦੁਰਗਤ ਦੇ ਜੁੰਮੇਵਾਰ ਨੀਤੀ-ਮੁੱਦੇ ਉਭਾਰਨ ਦੀ ਲੋੜ ਅਣਸਰਦੀ ਹੈ। ਇਹਨਾਂ ਨੀਤੀ ਮੁਦਿਆਂ 'ਤੇ ਸਾਂਝੇ ਸੰÎਘਰਸ਼ ਉਸਾਰਨ ਦੀ ਲੋੜ ਅਣਸਰਦੀ ਹੈ। ਵੋਟ ਵਟੋਰੂ ਪਾਰਟੀਆਂ ਤੋਂ ਝਾਕ ਛੱਡ ਕੇ ਹਾਕਮ ਜਮਾਤੀ ਧੜੇ ਦੇ ਮੁਕਾਬਲੇ ਲੋਕ ਮੁੱਦਿਆਂ ਦੀ ਤਰਜ਼ਮਾਨੀ ਕਰਦਾ ਲੋਕ ਸ਼ਕਤੀ ਦਾ ਪੋਲ ਉਸਾਰਨ ਦੀ ਲੋੜ ਅਣਸਰਦੀ ਹੈ
ਇਸ ਵਿਚਾਰ-ਚਰਚਾ ਤੋਂ ਬਾਅਦ ਬਠਿੰਡਾ ਸ਼ਹਿਰ ਵਿਚ ਇਕ ਪ੍ਰਭਾਵਸ਼ਾਲੀ ਮਾਰਚ ਵੀ ਕੀਤਾ ਗਿਆ। ਮਾਰਚ ਦੌਰਾਨ ਚੁੱਕੇ ਜਾ ਰਹੇ ਮਾਟੋਆਂ ਅਤੇ ਲਾਏ ਜਾ ਰਹੇ ਨਾਅਰਿਆਂ 'ਨਿੱਜੀਕਰਨ ਬੰਦ ਕਰੋ, ਜਿਸ ਦਾ ਖੇਤੀਂ ਵਹੇ ਪਸੀਨਾ-ਓਸੇ ਦੇ ਨਾਂ ਹੋਣ ਜਮੀਨਾਂ, ਪੱਕੇ ਰੁਜਗਾਰ ਦਾ ਪ੍ਰਬੰਧ ਕਰੋ, ਛੋਟੇ ਕਾਰੋਬਾਰ ਉਜਾੜਨ ਵਾਲੀਆਂ ਨੀਤੀਆਂ -ਮੁਰਦਾਬਾਦ, ਕਾਰਪੋਰੇਟਾਂ ਨੂੰ ਟੈਕਸ ਛੋਟਾਂ ਦੇਣੀਆਂ ਬੰਦ ਕਰੋ, ਲੋਕ ਸੰਘਰਸ਼ ਜਿੰਦਾਬਾਦ, ਸਾਰੇ ਖਜਾਨੇ ਲੋਕਾਂ ਦੇ-ਨਹੀਂ ਸਾਮਰਾਜੀ ਜੋਕਾਂ ਦੇ, ਬਿਜਲੀ ਬਿੱਲਾਂ 'ਚ ਕੀਤਾ ਵਾਧਾ ਵਾਪਸ ਲਓ, ਲੋਕਾਂ ਨੋ ਜੋ ਭਰੇ ਖਜਾਨੇ-ਜੋਕਾਂ ਅੱਗੇ ਧਰੇ ਖਜਾਨੇ, ਸਾਮਰਾਜਵਾਦ-ਮੁਰਦਾਵਾਦ, ਇਨਕਲਾਬ-ਜਿੰਦਾਬਾਦ, ਮਹਿੰਗਾਈ ਨੂੰ ਨੱਥ ਪਾਓ' ਆਦਿ ਨੇ ਲੋਕਾਂ ਦਾ ਧਿਆਨ ਇਸ ਮਾਰਚ ਵੱਲ ਖਿੱਚਿਆ। --

No comments:
Post a Comment