ਜੇ.ਐਨ.ਯੂ. 'ਚ ਫੀਸਾਂ ਦੇ ਵਾਧੇ
ਖਿਲਾਫ਼ ਅਤੇ
ਅਗਾਂਹਵਧੂ ਤੇ ਉਸਾਰੂ ਮਹੌਲ ਦੀ ਰਾਖੀ ਲਈ ਜੂਝਦੇ ਵਿਦਿਆਰਥੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ(ਜੇ ਐਨ ਯੂ) ਦੇ ਵਿਦਿਆਰਥੀ ਹੋਸਟਲ ਫੀਸਾਂ 'ਚ ਬੇਤਹਾਸ਼ਾ ਵਾਧੇ ਅਤੇ ਹੋਸਟਲ ਡਸਿਪਲਿਨ ਸਬੰਧੀ ਪਿਛਾਂਹ-ਖਿੱਚੂ ਨੀਤੀਆਂ ਦੇ ਖਿਲਾਫ ਲੰਘੇ 28 ਅਕਤੂਬਰ ਤੋਂ ਲਗਾਤਾਰ ਹੜਤਾਲ ਕਰਕੇ ,ਸੰਘਰਸ਼ ਦੇ ਮੈਦਾਨ 'ਚ ਉੱਤਰੇ ਹੋਏ ਹਨ।
ਨਵੇਂ ਹੋਸਟਲ ਮੈਨੂਅਲ ਅਨੁਸਾਰ ਇਕਹਿਰੇ ਕਮਰੇ ਦਾ ਕਿਰਾਇਆ 20 ਰੁਪਏ ਮਹੀਨਾ ਤੋਂ 600 ਰੁਪਏ ਕਰ ਦਿੱਤਾ ਗਿਆ ਹੈ। ਬਿਜਲੀ, ਪਾਣੀ ਦੇ ਖਰਚੇ, ਹੋਸਟਲ ਦੀ ਸਾਂਭ-ਸੰਭਾਲ (Maintainance ) ਅਤੇ ਮੈਸ ਵਰਕਰਾਂ ਦੇ ਖਰਚੇ, ਜੋ ਪਹਿਲਾਂ ਕਦੇ ਵੀ ਵਿਦਿਆਰਥੀਆਂ ਸਿਰ ਨਹੀਂ ਪਾਏ ਜਾਂ ਦੇ ਰਹੇ, ਹੁਣ ਪ੍ਰਤੀ ਮਹੀਨਾ 1700 ਰੁਪਏ ਦੇਣੇ ਪੈਣਗੇ। ਮੈਸ ਸਿਕਿਉਰਟੀ 5500 ਰੁਪਏ ਤੋਂ ਵਧਾਕੇ 12000 ਰੁਪਏ ਕਰ ਦਿੱਤੀ ਗਈ ਹੈ। ਇਸ ਅਥਾਹ ਵਾਧੇ ਕਰਕੇ 40% ਵਿਦਿਆਰਥੀ ਆਪਣੀ ਪੜ੍ਹਾਈ ਵਿਚੇ ਛੱਡ ਦੇਣ ਲਈ ਮਜ਼ਬੂਰ ਹੋਣਗੇ ਅਤੇ ਅਗਾਂਹ ਨੂੰ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਤੋਂ ਸਹੂਲਤਾਂ ਤੋਂ ਵਿਹੂਣੇ ਪਿਛੋਕੜ ਵਾਲੇ ਗਰੀਬ ਵਿਦਿਆਰਥੀਆਂ ਦੇ ਯੂਨੀਵਰਸਿਟੀ 'ਚ ਦਾਖਲ ਹੋਣ ਦੇ ਸੁਪਨੇ ਚੂਰ-ਚੂਰ ਹੋਣਗੇ।
ਨਵੀਂ ਹੋਸਟਲ ਨਿਯਮਾਵਲੀ ਅਨੁਸਾਰ ਹੋਸਟਲ ਦੇ ਗੇਟ 24 ਘੰਟੇ ਖੁਲ੍ਹੇ ਨਹੀਂ ਰਹਿਣਗੇ; ਵਿਦਿਆਰਥੀਆਂ ਨੂੰ ਮਿਥੇ ਸਮੇਂ 'ਤੇ ਅੰਦਰ ਆਉਣਾ ਲਾਜ਼ਮੀ ਹੋਵੇਗਾ; ਲਾਇਬ੍ਰੇਰੀ ਖੁੱਲ੍ਹਣ ਦੇ ਸਮੇਂ ਸੀਮਤ ਕਰ ਦਿੱਤੇ ਗਏ ਹਨ; ਯੂਨੀਵਰਸਿਟੀ ਅੰਦਰਲੇ ਢਾਬੇ ਰਾਤ 11 ਵਜੇ ਤੋਂ ਬਾਅਦ ਬੰਦ ਰਹਿਣਗੇ; ਵਿਦਿਆਰਥੀਆਂ ਨੂੰ ਉਚਿੱਤ ਲਿਬਾਸ 'ਚ ਹੀ ਮੈਸ 'ਚ ਆਉਣ ਦੀਆਂ ਹਦਾਇਤਾਂ ਹਨ; ਵਿਦਿਆਰਥਣਾਂ ਲਈ ਪ੍ਰਸਾਸ਼ਨ ਵੱਲੋਂ ਨਿਰਧਾਰਤ ਵਰਦੀ ਪਹਿਨਣੀ ਜ਼ਰੂਰੀ ਹੋਵੇਗੀ; ਰਾਤ 10.5 ਵਜੇ ਤੋਂ ਬਾਅਦ ਕਮਰੇ 'ਚ ਕਿਸੇ ਦੂਸਰੇ ਵਿਦਿਆਰਥੀ ਜਾਂ ਵਿਦਿਆਰਥਣ ਦੇ ਮੌਜੂਦ ਹੋਣ ਦੀ ਮਨਾਹੀ; ਮਰਦ ਤੇ ਔਰਤ ਵਿਦਿਆਰਥੀਆਂ ਦੇ ਮਿਲਣ-ਗਿਲਣ 'ਤੇ ਪਾਬੰਦੀ ਹੈ। ਇਹਨਾਂ ਨਿਯਮਾਂ ਦੀ ਉਲੰਘਣਾਂ ਹੋਣ 'ਤੇ 10 ਹਜ਼ਾਰ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਗਿਆ ਹੈ। ਤਿੱਖੇ ਵਿਦਿਆਰਥੀ ਵਿਰੋਧ ਤੋਂ ਘਬਰਾ ਕੇ ਹੋਸਟਲ ਪ੍ਰਸਾਸ਼ਨ ਨੇ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਦੂਰ ਕੀਤੀ ਆਪਣੀ 13 ਨਵੰਬਰ ਦੀ ਮੀਟਿੰਗ ਵਿਚ ਇਹਨਾਂ ਸਿਰੇ ਦੇ ਪਿਛਾਂਹ-ਖਿੱਚੂ ਨਿਯਮਾਂ'ਤੇ ਮੋਹਰ ਲਗਾ ਦਿੱਤੀ ਹੈ। ਇਸਦੇ ਬਾਵਜੂਦ ਸੈਂਕੜੇ ਵਿਦਿਆਰਥੀ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਕੇ ਬਾਹਰ ਰੋਹ ਭਰਿਆ ਪ੍ਰਦਰਸ਼ਨ ਕਰਦੇ ਰਹੇ । ਵਿਦਿਆਰਥੀ ਸੰਘਰਸ਼ ਦੇ ਦਬਾਅ ਹੇਠ ਬੇਸ਼ੱਕ ਗਰੀਬੀ ਰੇਖਾ ਤੋਂ ਹੇਠਲੇ ਵਿਦਿਆਰਥੀਆਂ ਲਈ 50% ਦੀ ਛੋਟ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਫਿਰ ਵੀ ਪਹਿਲੀਆਂ ਫਾਸਾਂ ਨਾਲੋਂ ਉਚੀਆਂ ਹੀ ਰਹਿਣਗੀਆਂ। ਵਿਦਿਆਰਥੀਆਂ ਨੇ ਇਸ਼ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ।
ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਨੇ ਨਵੇਂ ਵੀ ਸੀ ਅਤੇ ਹੋਸਟਲ ਪ੍ਰਸਾਸ਼ਨ ਦੇ ਇਹਨਾਂ ਕਦਮਾਂ ਨੂੰ ਘਾਤਕ ਹਮਲੇ ਵਜੋਂ ਲਿਆ ਹੈ। ਇਹ ਕਦਮ ਜਿੱਥੇ ਗਰੀਬ ਤੇ ਦੱਬੇ ਕੁਚਲੇ ਸਮਾਜਕ ਹਿੱਸਿਆਂ ਦੇ ਹੋਣਹਾਰ ਵਿਦਿਆਰਥੀਆਂ ਅਤੇ ਖਾਸ ਕਰਕੇ ਵਿਦਿਆਰਥਣਾਂ ਤੋਂ ਉਚ ਵਿਦਿਆ ਹਾਸਲ ਕਰਨ ਦਾ ਬੁਨਿਆਦੀ ਹੱਕ ਖੋਹਣ ਦੇ ਬਰਾਬਰ ਹਨ, ਉਥੇ ਜੇ ਐਨ ਯੂ ਸਟੂਡੈਂਟਸ ਯੂਨੀਅਨ ਨੂੰ ਵੱਖ ਵੱਖ ਪਧਰ 'ਦੇ ਪ੍ਰਬੰਧਕੀ ਫੈਸਲਿਆਂ 'ਚ ਸ਼ਮੂਲੀਅਤ ਦੀ ਪ੍ਰੰਪਰਾ ਨੂੰ ਛਿੱਕੇ ਟੰਗ ਕੇ ਐਲਾਨ ਕੀਤੀ ਨਿਯਮਾਵਲੀ ਯੂਨੀਵਰਸਿਟੀ ਦੇ ਬਾਲਗ ਵਿਦਿਆਰਥੀਆਂ ਦੇ ਕੈਂਪਸ ਦੇ ਅੰਦਰ ਆਜ਼ਾਦੀ ਨਾਲ ਵਿਚਰਨ 'ਤੇ ਅਤੇ ਉਹਨਾਂ ਦੇ ਹੋਰ ਜਮਹੂਰੀ ਹੱਕਾਂ 'ਤੇ ਨੰਗਾ ਚਿੱਟਾ ਹਮਲਾ ਹੈ ਜਿਹੜਾ ਉਹਨਾਂ ਦੀ ਪੜ•ਾਈ, ਖੋਜ ਵਿਵਸਥਾਵਾਂ ਅਤੇ ਬੌਧਕ ਵਿਕਾਸ ਨੂੰ ਮਰੁੰਡਣ ਵਾਲਾ ਹੈ। ਸਮੂਹ ਵਿਦਿਆਰਥੀਆਂ ਨੇ ਇਸ ਚਣੌਤੀ ਨੂੰ ਕਬੂਲ ਕਰਦੇ ਹੋਏ ਜੇ ਐਨ ਯੂ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਦਾ ਝੰਡਾ ਚੁੱਕਿਆ ਹੈ ਅਤੇ ਫੀਸਾਂ 'ਚ ਕੀਤੇ ਵਾਧੇ ਅਤੇ ਨਵੇਂ ਹੋਸਟਲ ਮੈਨੂਅਲ ਨੂੰ ਮੁਕੰਮਲ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਯੂਨੀਵਰਸਿਟੀ ਕੈਂਪਸ ਦੇ ਅੰਦਰ ਤੇ ਬਾਹਰ ਸੜਕਾਂ 'ਤੇ ਸੈਂਕੜਿਆਂ ਦੀ ਸ਼ਮੂਲੀਅਤ ਵਾਲੇ ਵਿਦਿਆਰਥੀ ਵਿਦਿਆਰਥਣਾਂ ਦੇ ਵਾਰ ਵਾਰ ਮੁਜਾਹਰੇ ਹੋ ਰਹੇ ਹਨ। ਪ੍ਰਸਾਸ਼ਨ ਨੇ ਯੂਨੀਵਰਸਿਟੀ ਕੈਂਪਸ ਨੂੰ ਪੁਲਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਹੈ। ਯੂਨੀਵਰਸਿਟੀ ਆਉਂਦੇ ਜਾਂਦੇ ਰਸਤਿਆਂ 'ਤੇ ਬੈਰੀਕੇਡ ਲਗਾ ਕੇ ਪੁਲਸੀ ਧਾੜਾਂ ਤਾਇਨਾਤ ਕੀਤੀਆਂ ਹੋਈਆਂ ਹਨ। ਵਿਦਿਆਰਥੀ ਬੈਰੀਕੇਡ ਤੋੜ ਕੇ ਪੁਲਸੀ ਡਾਂਗਾਂ ਦੇ ਸੇਕ ਝੱਲਕੇ ਅੱਥਰੂ ਗੈਸ ਤੇ ਪਾਣੀ ਦੀਆਂ ਬਛਾੜਾਂ ਦਾ ਸਾਹਮਣਾ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਖਾੜਕੂ ਮਾਰਚਾਂ ਨੂੰ ਅੰਜਾਮ ਦੇ ਰਹੇ ਹਨ।ਪਾਟੇ ਸਿਰਾਂ ਅਤੇ ਲਹੂ ਨਾਲ ਲੱਥ-ਪੱਥ ਜਖਮਾਂ ਦੇ ਬਾਵਜੂਦ ਹਜ਼ਾਰਾਂ ਵਿਦਿਆਰਥੀ ਇਸ ਅੰਨੇਂ ਜਬਰ ਦਾ ਸਿਦਕ ਦਿਲੀ ਨਾਲ ਮੁਕਾਬਲਾ ਕਰ ਰਹੇ ਹਨ। ਮੋਦੀ ਸਰਕਾਰ ਦੇ ਨਿੱਜੀਕਰਨ ਵੱਲ ਵਧਦੇ ਕਦਮਾਂ ਦੇ ਵਿਰੋਧ 'ਚ ਅਤੇ ਸਿੱਖਿਆ ਦੇ ਆਪਣੇ ਬੁਨਿਆਦੀ ਹੱਕ ਦੀ ਰਾਖੀ ਲਈ ਆਖਰੀ ਸਾਹ ਤੱਕ ਲੜਨ ਦੇ ਦ੍ਰਿੜ ਇਰਾਦੇ ਨਾਲ ਉਹ ਆਪਣੇ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ।
23 ਨਵੰਬਰ ਨੂੰ ਜੇ ਐਨ ਯੂ, ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਯੂਨੀਵਸਿਟੀ, ਅਸ਼ੋਕਾ ਯੂਨੀਵਰਸਿਟੀ ਏਮਜ਼ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਮੰਡੀ ਹਾਊਸ ਤੋਂ ਪਾਰਲੀਮੈਂਟ ਤੱਕ ਮਾਰਚ ਕੀਤਾ। ਜੇ ਐਨ ਯੂ ਟੀਚਰਜ਼ ਐਸੋਸੀਏਸ਼ਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਾਇਜ਼ ਮੰਨਦੀ ਹੋਈ ਉਸਦੇ ਨਾਲ ਖੜੀ ਹੈ। 18 ਨਵੰਬਰ ਨੂੰ ਵਿਦਿਆਰਥੀਆਂ ਦੇ ਪਾਰਲੀਮੈਂਟ ਤੱਕ ਮਾਰਚ ਦੌਰਾਨ ਹੋਏ ਅੰਧਾਧੁੰਦ ਲਾਠੀਚਾਰਜ ਦੇ ਵਿਰੋਧ 'ਚ 19 ਨਵੰਬਰ ਨੂੰ ਐਸੋਸੀਏਸ਼ਨ ਨੇ ਸ਼ਹਿਰ 'ਚ ਸ਼ਾਂਤੀ ਮਾਰਚ ਕੀਤਾ ਅਤੇ ਵਧਾਈਆਂ ਹੋਈਆਂ ਫੀਸਾਂ ਅਤੇ ਨਵੇਂ ਹੋਸਟਲ ਮੈਨੂਅਲ ਨੂੰ ਰੱਦ ਕਰਨ ਲਈ ਸਰਕਾਰ ਨੂੰ ਲਿਖਤੀ ਅਪੀਲ ਕੀਤੀ।
ਵਿਦਿਆਰਥੀ ਰੋਹ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ। 11 ਨਵੰਬਰ ਨੂੰ ਯੂਨੀਵਰਸਿਟੀ ਦੀ ਤੀਜੀ ਕਨਵੋਕੇਸ਼ਨ ਕੈਂਪਸ ਤੋਂ ਬਾਹਰ ਜਾ ਕੇ ਕਰਨੀ ਪਈ ਹੈ ਜਿੱਥੇ ਇੱਕ ਦਿਨ ਪਹਿਲਾਂ ਹੀ ਬੈਰੀਕੇਡ ਲਗਾਏ ਗਏ ਅਤੇ ਪੁਲਸ ਤੇ ਸੀ ਆਰ ਪੀ ਤਾਇਨਾਤ ਕੀਤੀ ਗਈ ਸੀ। ਇਸਦੇ ਬਾਵਜੂਦ ਹਜ਼ਾਰਾਂ ਵਿਦਿਆਰਥੀ ਪੁਲਸ ਨਾਲ ਦੋ ਹੱਥ ਕਰਕੇ ਘੰਟਿਆਂ ਬੱਧੀ ਰੋਹ ਭਰੇ ਪ੍ਰਦਰਸ਼ਨ ਕਰਦੇ ਰਹੇ। ਕਨਵੋਕੇਸ਼ਨ ਸਮਾਪਤ ਹੁੰਦਿਆਂ ਹੀ ਵੀ ਸੀ ਵਿਦਿਆਰਥੀ ਰੋਹ ਤੋਂ ਕਿਨਾਰਾ ਕਰਦੇ ਹੋਇਆ ਖਿਸਕ ਗਿਆ। ਮਨੁੱਖੀ ਸ੍ਰੋਤ ਵਿਭਾਗ ਦਾ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨੂੰ ਵਿਦਿਆਰਥੀ ਰੋਹ ਦਾ ਸਾਹਮਣਾ ਕਰਨਾ ਪਿਆ ਸਿੱਟੇ ਵਜੋਂ ਉਸਨੂੰ ਘੰਟਿਆਂ ਬੱਧੀ ਕੈਂਪਸ ਰੁਕਣਾ ਪਿਆ।
ਜੇ ਐਨ ਯੂ ਸਟੂਡੈਂਟਸ ਯੂਨੀਅਨ ਦੀ ਅਪੀਲ 'ਤੇ 27 ਨਵੰਬਰ ਨੂੰ ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਜਥੇਬੰਦੀਆਂ ਨੇ ਜੇ ਐਨ ਯੂ ਦੇ ਸੰਘਰਸ਼ ਨਾਲ ਯਕਯਹਿਤੀ ਦੇ ਪ੍ਰਗਟਾਵੇ ਵਜੋਂ ਰੋਸ ਦਿਵਸ ਮਨਾਇਆ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਕੋਲਕਤਾ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਤੋਂ ਇਲਾਵਾ ਮਹਾਰਾਜਾ ਕਾਲਜ ਇਰਨਾਕੁਲਮ ਕੇਰਲਾ, ਪਾਂਡੀਚੇਰੀ ਯੂਨੀਵਰਸਿਟੀ ਅਤੇ ਹਿਮਚਲ ਯੂਨੀਵਰਸਿਟੀ ਸ਼ਿਮਲਾ ਆਦਿ ਵਿਚ ਇਸ ਰੋਸ ਦਿਵਸ ਮਨਾਏ ਜਾਣ ਦੀਆਂ ਖਬਰਾਂ ਹਨ। ਰੋਸ ਪ੍ਰਦਰਸ਼ਨਾਂ ਦੌਰਾਨ ਹੋਏ ਭਾਸ਼ਣਾਂ ਵਿਚ ਜੇ ਐਨ ਯੂ 'ਤੇ ਹੋਏ ਇਸ ਹਮਲੇ ਨੂੰ ਮੋਦੀ ਸਰਕਾਰ ਦੇ ਨਿੱਜੀਕਰਨ ਵੱਲ ਵਧਦੇ ਕਦਮਾਂ ਵਜੋਂ ਐਲਾਨਿਆ ਗਿਆ ਜਿਸ ਦੀ ਸਭ ਤੋਂ ਵੱਧ ਮਾਰ ਸਮਾਜ ਦੇ ਕੰਨੀਂ 'ਤੇ ਧੱਕੇ ਹੋਏ ਹਿੱਸਿਆਂ 'ਤੇ ਪਵੇਗੀ। ਹੋਰਨਾਂ ਯੂਨੀਵਰਸਿਟੀਆਂ 'ਚ ਵੀ ਅਜਿਹੀ ਹਾਲਤ ਪੈਦਾ ਹੋਣ ਦੇ ਖਤਰੇ ਨੂੰ ਭਾਂਪਦੇ ਹੋਏ ਇਸ ਹਮਲੇ ਖਿਲਾਫ ਸਾਂਝੀ ਲੜਾਈ ਲੜਨ ਦੀ ਲੋੜ ਨੂੰ ਉਭਾਰਿਆ ਗਿਆ।
ਦਿੱਲੀ ਦੀਆਂ ਇੱਕ ਦਰਜਨ ਦੇ ਕਰੀਬ ਟਰੇਡ ਯੂਨੀਅਨ ਜਥੇਬੰਦੀਆਂ ਨੇ ਵਿਦਿਆਰਥੀ ਸੰਘਰਸ਼ ਦੇ ਹੱਕ 'ਚ ਆਵਾਜ਼ ਉਠਾਈ ਹੈ। ਉਹਨਾਂ ਨੇ ਐਲਾਨ ਕੀਤਾ ਕਿ ਜੇ ਐਨ ਯੂ ਦੇ ਵਿਦਿਆਰਥੀਆਂ ਦਾ ਮੌਜੂਦਾ ਸੰਘਰਸ਼ ਫੀਸਾਂ 'ਚ ਵਾਧੇ ਦੇ ਖਿਲਾਫ ਹੀ ਨਹੀਂ , ਸਿੱਖਿਆ ਦੇ ਜਨਤਕ ਢਾਂਚੇ ਦੀ ਰਾਖੀ ਲਈ ਸੰਘਰਸ਼ ਹੈ। ਅਸੀਂ ਵਿਦਿਅਕ ਸੰਸਥਾਵਾਂ ਨੂੰ ਆਪਣੇ ਵਿੱਤੀ ਸਾਧਨ ਸੋਮੇ ਜੁਟਾਉਣ ਅਤੇ ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਭਗਵੇਂਕਰਨ ਦੇ ਵਿਰੋਧੀ ਹਾਂ।
ਹੋਸਟਲ ਫੀਸਾਂ 'ਚ ਕੀਤਾ ਵਾਧਾ ਕੋਈ ਸਧਾਰਨ ਵਾਧਾ ਨਹੀਂ ਹੈ, ਨਾ ਹੀ ਨਵੇਂ ਹੋਸਟਲ ਮੈਨੂਅਲ ਦੇ ਅਰਥ ਹੀ ਸਧਾਰਨ ਹਨ। ਜੇ ਐਨ ਯੂ ਬਹੁਤ ਹੀ ਮਾਮੂਲੀ ਫੀਸਾਂ, ਫੰਡਾਂ 'ਤੇ ਅਧਾਰਤ ਵੱਧ ਤੋਂ ਵੱਧ ਬਰਾਬਰਤਾ ਵਾਲੀ ਦਾਖਲਾ ਨੀਤੀ ਨੂੰ ਪ੍ਰਣਾਈ ਹੋਈ ਹੈ, ਜਿੱਥੇ ਗਰੀਬ ਤੇ ਦੱਬੇ-ਕੁਚਲੇ ਸਮਾਜਕ ਹਿੱਸਿਆਂ ਦੇ ਹੋਣਹਾਰ ਵਿਦਿਆਰਥੀਆਂ ਲਈ ਸਰਦੇ-ਪੁਜਦੇ ਸਮਾਜਕ ਹਿੱਸਿਆਂ ਵਾਲੇ ਵਿਦਿਆਰਥੀਆਂ ਦੇ ਬਰਾਬਰ ਰਿਹਾਇਸ਼ੀ ਥਾਵਾਂ, ਖਾਧ-ਖੁਰਾਕ, ਲਾਇਬਰੇਰੀ ਅਤੇ ਸਮਾਜਕ ਆਦਾਨ-ਪ੍ਰਦਾਨ ਸਬੰਧੀ ਕਿਸੇ ਵੀ ਰੋਕਾਂ ਤੋਂ ਨਿਰਲੇਪ ਬਰਾਬਰ ਦੀਆਂ ਹਾਲਤਾਂ ਤੇ ਮੌਕੇ ਉਪਲਬਧ ਹਨ। ਵਿੱਦਿਆ ਨੂੰ ਇੱਕ ਉਚੇਚ ਦੀ ਬਜਾਏ ਵਿਅਕਤੀ ਦੇ ਬੁਨਿਆਦੀ ਹੱਕ ਵਜੋਂ ਪ੍ਰਵਾਨ ਕੀਤਾ ਗਿਆ। ਘੱਟ ਤੋਂ ਘੱਟ ਫੀਸਾਂ ਜਮਹੂਰੀ ਤੇ ਪਾਰਦਰਸ਼ੀ ਮਹੌਲ ਨੂੰ ਯਕੀਨੀ ਕਰਨ ਤੋਂ ਇਲਾਵਾ, ਅਤੇ ਨਿਰਧਾਰਤ ਰਾਖਵੇਂਕਰਨ ਦੀ ਸਹੂਲਤ ਤੋਂ ਇਲਾਵਾ, ਖੇਤਰ, ਲਿੰਗ ਅਤੇ ਕੌਮੀਅਤ ਵਰਗੇ ਮਾਪਦੰਡਾਂ ਨੂੰ ਗਿਣਤੀ 'ਚ ਰਖਦੇ ਹੋਏ 'ਵੰਚਿਤ ਅੰਕਾਂ' ਦੇ ਨਾਂਅ ਹੇਠ ਦਾਖਲਿਆਂ ਆਦਿ 'ਚ ਵਾਧੂ ਅੰਕ ਦੇਣ ਦੀ ਪ੍ਰੰਪਰਾ ਸਥਾਪਤ ਕੀਤੀ ਗਈ। 1984 'ਚ ਪੈਦਾ ਹੋਈ ਵਿਸ਼ੇਸ਼ ਸੰਕਟਮਈ ਹਾਲਤ 'ਚ ਜਦ ਇਸਨੂੰ ਰੱਦ ਕੀਤਾ ਗਿਆ, ਤਾਂ ਵਿਦਿਆਰਥੀ ਜਥੇਬੰਦੀ ਵੱਲੋਂ ਲਗਾਤਾਰ ਜਦੋਜਹਿਦਾਂ ਰਾਹੀਂ 1994 'ਚ ਇਸਨੂੰ ਬਹਾਲ ਕਰਵਾਇਆ ਗਿਆ ਸੀ। ਲਿੰਗ ਅਧਾਰਤ ਵਾਧੂ ਅੰਕਾਂ ਦਾ ਜਾਦੂ ਜਿਹਾ ਅਸਰ ਹੋਇਆ ਸੀ ਅਤੇ ਯੂਨੀਵਰਸਿਟੀ ਵਿਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਵਧ ਗਈ ਸੀ। ਪਰ ਮੌਜੂਦਾ ਵੀ ਸੀ ਦੇ ਆਉਣ ਤੋਂ ਮਗਰੋਂ ਵੰਚਿਤ ਅੰਕਾਂ ਦੇ ਲਾਂਅ ਹੇਠ ਮਿਲਦੀ ਸਹੂਲਤ ਰੱਦ ਕਰ ਦਿੱਤੀ ਗਈ ਹੈ। ਸਿੱਟੇ ਵਜੋਂ 6000 ਰੁਪਏ ਮਹੀਨਾ ਆਮਦਨ ਵਾਲੇ ਪ੍ਰਵਾਰਾਂ 'ਚੋਂ ਆਏ ਵਿਦਿਆਰਥੀਆਂ ਦੀ ਗਿਣਤੀ 2016-17 ਵਿਚ 25.7% ਤੋਂ ਘਟ ਕੇ 2017-18 ਵਿਚ 9.8% ਰਹਿ ਗਈ ਅਤੇ ਪੇਂਡੂ ਪਿਛੋਕੜ ਵਾਲੇ ਵਿਦਿਆਰਥੀ 2016-17 ਵਿਚ 48.4% ਤੋਂ ਘਟ ਕੇ 2017-18 ਵਿਚ 28.2% ਰਹਿ ਗਏ ਹਨ।
ਜੇ ਐਨ ਯੂ ਇਕ ਨਿਵੇਕਲੀ ਕਿਸਮ ਦੀ ਯੂਨੀਵਰਸਿਟੀ ਹੈ। ਇਸਦੇ 18 ਹੋਸਟਲਾਂ ਵਿਚ ਰਹਿੰਦੇ ਹਜ਼ਾਰਾਂ ਵਿਦਿਆਰਥੀ ਤੇ ਵਿਦਿਆਰਥਣਾਂ ਇੱਕ ਵੱਡੇ ਸਮੂਹਕ ਪ੍ਰਵਾਰ ਵਜੋਂ ਰਹਿੰਦੇ ਹਨ। ਵਿਦਿਆਰਥੀ ਜਥੇਬੰਦੀ ਸੰਸਥਾ ਦੀ ਵਿਹਾਰਕ ਜ਼ਿੰਦਗੀ ਨਿਰਧਾਰਤ ਕਰਨ 'ਚ ਆਮ ਨਾਲੋਂ ਵਡੇਰੇ ਰੋਲ ਨੂੰ ਪ੍ਰਣਾਈ ਹੋਈ ਹੈ ਜਿਸਦੇ ਸਿੱਟੇ ਵਜੋਂ ਯੂਨੀਵਰਸਿਟੀ ਦੇ ਅੰਦਰਲੀ ਤੇ ਬਾਹਰਲੀ ਜ਼ਿੰਦਗੀ ਦੇ ਕੁਝ ਪੱਖਾਂ ਦੇ ਮਾਮਲੇ 'ਚ ਇਕ ਖਰੇ ਬਦਲ ਨੂੰ ਕਲਪਿਆ ਅਤੇ ਜਾਇਜ਼ ਕਰਾਰ ਦਿੱਤਾ ਗਿਆ ਹੈ। ਇਸ ਖਰੇ ਬਦਲ ਵਜੋਂ ਲਿੰਗ ਦਰਜਾਬੰਦੀ ਦੇ ਪਿਛਾਂਹ-ਖਿੱਚੂ ਵਿਚਾਰ ਜਿਸ ਅਨੁਸਾਰ ਔਰਤ ਨੂੰ ਨੀਵਾਂ ਤੇ ਨਫ਼ਰਤ ਦੇ ਪਾਤਰ ਵਜੋਂ ਦੇਖਿਆ ਸਮਝਿਆ ਜਾਂਦਾ ਹੈ ਅਤੇ ਰੋਜ਼ ਦਿਹਾੜੀ ਦੀ ਸਮਾਜਕ ਅਤੇ ਅਕਾਦਮਿਕ ਜ਼ਿੰਦਗੀ 'ਚ ਔਰਤ ਨੂੰ ਹਿੰਸਾ ਜਲਾਲਤ ਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ,ਦੀ ਕਾਇਆਕਲਪ ਕੀਤੀ ਗਈ। ਜੇ ਐਨ ਯੂ ਕੈਂਪਸ ਨੇ ਵਿਦਿਆਰਥਣਾਂ ਲਈ ਮੁਕਾਬਲਤਨ ਆਜ਼ਾਦ ਤੇ ਨਿਸ਼ਚਿੰਤ ਵਿਚਰ ਸਕਣ ਦੀਆਂ ਹਾਲਤਾਂ ਦੀ ਸਿਰਜਣਾ ਕੀਤੀ ਹੈ। ਇਹ ਕੋਈ ਅਤਕਥਨੀ ਨਹੀਂ ਕਿ ਜੇ ਐਨ ਯੂ ਸਮਾਜ ਦੇ ਗਰੀਬ ਦੱਬੇ-ਕੁਚਲੇ ਤੇ ਕੰਨੀਂ 'ਤੇ ਧੱਕੇ ਹੋਏ ਹਿੱਸਿਆਂ 'ਚੋਂ ਆਏ ਵਿਦਿਆਰਥੀਆਂ ਵਿਦਿਆਰਥਣਾਂ ਲਈ ਜ਼ਿੰਦਗੀ ਦੇ ਸੁਪਨੇ ਸਜਾਉਣ ਵਾਲਾ ਵਿਦਿਆ ਦਾ ਮੰਦਰ ਹੈ।
ਜੇ ਐਨ ਯੂ ਨੂੰ ਇਸ ਆਜ਼ਾਦੀ ਲਈ ਕੀਮਤ 'ਤਾਰਨੀ ਪਈ ਹੈ ਅਤੇ ਲੰਮਾਂ ਸਮਾਂ ਇਸ ਦੇ ਖਿਲਾਫ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ 'ਅਸਹਿ ਖੁਲ' 'ਤੇ ਵੱਖ ਵੱਖ ਮੌਕਿਆਂ 'ਤੇ ਵਿਰੋਧ ਖੜਾ ਹੁੰਦਾ ਰਿਹਾ ਹੈ ਅਤੇ ਇਸਨੂੰ ਰੱਦ ਕਰਕੇ ਸਖਤ ਰਵਾਇਤੀ ਮਹੌਲ ਦੀ ਮੰਗ ਉਠਦੀ ਰਹੀ ਹੈ। ਮੌਜੂਦਾ ਵੀ ਸੀ ਦੇ ਐਲਾਨ ਤੇ ਨਵਾਂ ਹੋਸਟਲ ਮੈਨੂਅਲ ਅਜਿਹੇ ਅਗਾਂਹਵਧੂ, ਆਜ਼ਾਦ, ਖੌਫ-ਰਹਿਤ ਤੇ ਸਿਹਤਮੰਦ ਮਹੌਲ ਨੂੰ ਸੰਨ ਲਾਉਣ 'ਤੇ ਸੇਧਤ ਹੈ ਜੋ ਵਿਦਿਆਰਥੀਆਂ ਦੀ ਪੜਾਈ, ਖੋਜਕਾਰੋਬਾਰਾਂ ਤੇ ਬੌਧਿਕ ਵਿਕਾਸ ਲਈ ਘਾਤਕ ਹੈ।
ਜੇ ਐਨ ਯੂ ਵਿਚ ਪੜਾਈ ਦਾ ਢੰਗ-ਤਰੀਕਾ ਵੀ ਆਪਣੇ-ਆਪ 'ਚ ਵਿਸ਼ੇਸ਼ ਹੈ ਜਿੱਥੇ ਇਸ ਅਸੂਲ ਦੇ ਉਲਟ ਕਿ ਗਿਆਨ ਦਾ ਭੰਡਾਰ ਸਿਰਫ ਅਧਿਆਪਕ ਕੋਲ ਹੀ ਹੈ, ਵਿਦਿਆਰਥੀਆਂ ਨਾਲ ਖੁਲੀਆਂ ਬਹਿਸ-ਚਰਚਾਵਾਂ ਤੇ ਸੈਮੀਨਾਰਾਂ ਦੀ ਪੜਾਈ-ਲਿਖਾਈ 'ਚ ਵਿਸ਼ੇਸ਼ ਥਾਂ ਹੈ। ਇਸੇ ਤਰਾਂ ਯੂਨੀਵਰਸਿਟੀ ਪ੍ਰਸਾਸ਼ਨ ਦੇ ਸੰਚਾਲਨ 'ਚ ਹਰ ਪੱਧਰ 'ਤੇ ਵਿਦਿਆਰਥੀ ਜਥੇਬੰਦੀ ਦੀ ਉੱਚ ਦਰਜੇ ਦੀ ਸ਼ਮੂਲੀਅਤ ਮਾਨਤਾ ਪ੍ਰਾਪਤ ਹੈ। ਸਟੂਡੈਂਟਸ ਯੂਨੀਅਨ ਦਾ ਚੋਣ ਅਮਲ ਵੀ ਆਪਣੇ-ਆਪ 'ਚ ਵਿਸ਼ੇਸ਼ ਹੈ ਜਿਹੜਾ ਦਿੱਲੀ ਅਤੇ ਮੁਲਕ ਦੀਆਂ ਬਹੁਤੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਜਥੇਬੰਦੀਆਂ ਦੇ ਹਿੰਸਕ ਅਤੇ ਨੋਟਾਂ ਨਾਲ ਤੁਲਦੇ ਚੋਣ ਅਮਲ ਦੀ ਥਾਵੇਂ ਘੱਟ ਖਰਚੀਲਾ ਅਤੇ ਝਗੜੇ-ਝੇੜਿਆਂ ਤੋਂ ਮੁਕਾਬਲਤਨ ਨਿਰਲੇਪ ਹੈ। ਵਿਦਿਆਰਥੀਆਂ ਵੱਲੋਂ ਖੁਦ ਸਿਰਜੇ ਚੋਣ ਕਮਿਸ਼ਨ ਦੀ ਅਗਵਾਈ 'ਚ ਹੁੰਦੇ ਇਸ ਚੋਣ ਅਮਲ ਨੇ ਵਿਦਿਆਰਥੀਆਂ ਵਿਚ ਦੂਰ ਦੂਰ ਤੱਕ ਨਾਮਣਾ ਖੱਟਿਆ ਹੈ। ਅੱਜ ਤੱਕ ਕਿਸੇ ਵੀ ਸੀ ਜਾਂ ਪ੍ਰਸਾਸ਼ਨਿਕ ਅਧਿਕਾਰੀ ਨੇ ਇਸ ਵਿਦਿਆਰਥੀ ਜਥੇਬੰਦੀ ਨਾਲ ਸਲਾਹ-ਮਸ਼ਵਰੇ ਤੋਂ ਇਨਕਾਰ ਨਹੀਂ ਕੀਤਾ। ਪਰ ਮੌਜੂਦਾ ਵੀ ਸੀ ਇਸ ਵਿਦਿਆਰਥੀ ਜਥੇਬੰਦੀ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਅੱਜ ਇਸ ਵਿਦਿਆਰਥੀ ਜਥੇਬੰਦੀ ਨੂੰ ਵੀ ਗੰਭੀਰ ਚਣੌਤੀਆਂ ਦਾ ਸਾਹਮਣਾ ਹੈ।
ਜੇ ਐਨ ਯੂ ਨੇ ਲੰਮਾਂ ਅਰਸਾ ਹੰਢਾਇਆ ਹੈ ਜਦ ਇਸ ਦੀ ਜੈ ਜੈ ਕਾਰ ਹੁੰਦੀ ਸੀ ਅਤੇ ਇਸ ਵਰਗੇ ਵਾਤਾਵਰਨ ਦੀ ਸਿਰਜਣਾ ਕਰਨ ਲਈ ਹੋਰਨਾਂ ਯੂਨੀਵਰਸਿਟੀਆਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਸੀ, ਅੱਜ ਸਮਾਂ ਇਸ ਤੋਂ ਬਿਲਕੁਲ ਉਲਟ ਹੈ ਅਤੇ ਅਜਿਹੇ ਦਿਸ਼ਾ-ਨਿਰਦੇਸ਼ ਹਨ ਕਿ ਕੋਈ ਜੇ ਐਨ ਯੂ ਵਰਗੀ ਨਾ ਹੋ ਜਾਵੇ। ਦਰਅਸਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜੇ ਐਨ ਯੂ ਹਾਕਮ ਜਮਾਤੀ ਹਮਲੇ ਹੇਠ ਆਈ ਹੋਈ ਹੈ। ਭਾਜਪਾ-ਆਰ ਐਸ ਐਸ ਨਾਲ ਜੁੜੇ ਹੋਏ ਸੱਜ-ਪਿਛਾਖੜੀ ਹਿਸਿਆਂ ਨੂੰ ਯੂਨੀਵਰਸਿਟੀ ਦਾ ਜਮਹੂਰੀ ਤੇ ਖੁਦਮੁਖਤਿਆਰ ਵਾਤਾਵਰਨ ਰਾਸ ਨਹੀਂ ਆ ਰਿਹਾ। ਇਹਨਾਂ ਹਿਸਿਆਂ ਵੱਲੋਂ ਯੂਨੀਵਰਸਿਟੀ ਨੂੰ ਬਦਨਾਮ ਕਰਨ, ਇਸਦੇ ਰੁਤਬੇ, ਮਾਣਤਾਣ ਤੇ ਹੈਸੀਅਤ ਨੂੰ ਪੈਰਾਂ ਹੇਠ ਰੋਲਣ ਦੀਆਂ ਲਗਾਤਾਰ ਜਾਹਰਾ ਤੇ ਲੁਕਵੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। 2016 ਵਿਚ ਉਦੋਂ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਉਸਨੂੰ ਦੇਸ਼-ਧ੍ਰੋਹੀ ਗਰਦਾਨਕੇ ਸੀਖਾਂ ਪਿੱਛੇ ਦਿੱਤਾ ਗਿਆ ਅਤੇ ਜਨਤਕ ਪੱਧਰ 'ਤੇ ਮਾਰ-ਕੁੱਟ ਰਾਹੀਂ ਉਸਨੂੰ ਜ਼ਲੀਲ ਕੀਤਾ ਗਿਆ। ਇਸਦੇ ਵਿਆਪਕ ਵਿਰੋਧ ਕਰਕੇ ਸਰਕਾਰ ਨੂੰ ਪੈਰ ਪਿੱਛੇ ਖਿੱਚਣੇ ਪਏ। ਖੱਬੀ ਤੇ ਜਮਹੂਰੀ ਸੇਚ ਵਾਲੇ ਅਨੇਕਾਂ ਹੋਰ ਵਿਦਿਆਰਥੀ ਸਰਗਰਮਾਂ 'ਤੇ ਵੱਖ ਵੱਖ ਢੰਗਾਂ ਨਾਲ ਜਬਰ ਢਾਇਆ ਜਾ ਰਿਹਾ ਹੈ। ਵਿਦਿਆਰਥਣਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਕੁਝ ਮਹੀਨੇ ਹੋਏ ਜੇ ਐਨ ਯੂ ਪ੍ਰਸਾਸ਼ਨ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣ ਕਰਕੇ 48 ਟੀਚਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਸੀ, ਜਿਸ ਨੂੰ ਹਾਈਕੋਰਟ ਨੇ ਫੈਕਲਟੀ ਮੈਂਬਰਾਂ ਦੇ ਅਧਿਆਪਕ ਵਜੋਂ ਮੁਢਲੇ ਰੋਲ ਨਾਲ ਇਸ ਨੂੰ ਬੇਮੇਲ ਸਮਝਦਿਆਂ ਰੱਦ ਕਰ ਦਿੱਤਾ ਗਿਆ ਸੀ।
ਉਂਜ ਤਾਂ ਕਾਂਗਰਸੀ ਹਾਕਮਾਂ ਨੂੰ ਵੀ ਜੇ ਐਨ ਯੂ ਦਾ ਆਜ਼ਾਦ ਤੇ ਖੁਦਮੁਖਤਿਆਰ ਵਾਤਾਵਰਨ ਕਦੇ ਮਨਜੂਰ ਨਹੀਂ ਹੋਇਆ। ਜੇ ਐਨ ਯੂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਨਾਉਣ ਜਾਂ ਮੱਠੀ 'ਚ ਕਰਨ ਦੀਆਂ ਗੋਂਦਾਂ ਗੁੰਦੀਆਂ ਜਾਂਦੀਆਂ ਰਹੀਆਂ ਹਨ। ਮੋਰਾਰ ਜੀ ਡਿਸਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਮਾਮਲਾ ਯੂਨੀਵਰਸਿਟੀ ਨੂੰ ਬੰਦ ਕਰਨ ਤੱਕ ਜਾ ਪਹੁੰਚਿਆ ਸੀ ਅਤੇ ਕਾਂਗਰਸੀ ਹਾਕਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਅਤੇ ਅਫਜਲ ਗੁਰੂ ਤੇ ਭੱਟ ਨੂੰ ਫਾਂਸੀ ਦਾ ਵਿਰੋਧ ਕਰਨ ਕਰਕੇ ਦੰਦ ਕਰੀਚਦੇ ਰਹੇ ਹਨ।
ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਇਹ ਹਮਲੇ ਤੇਜ਼ ਹੋਏ ਹਨ। ਮੌਜੂਦਾ ਵੀ ਸੀ ਭਾਜਪਾ ਦਾ ਹੱਥ ਠੋਕਾ ਹੈ, ਜਿਸ ਵੱਲੋਂ ਫੀਸਾਂ 'ਚ ਅਥਾਹ ਵਾਧੇ ਅਤੇ ਪਿਛਾਂਹ-ਖਿੱਚੂ ਹੋਸਟਲ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਸੇ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੀ ਧੁੱਸ ਹੈ, ਜਿੰਨਾਂ ਅਨੁਸਾਰ ਵਿਦਿਅਕ ਅਦਾਰਿਆਂ ਨੂੰ ਖੁਦ ਪੂੰਜੀ ਜੁਟਾਉਣ ਅਤੇ ਵਰਤੋਂ ਕਰਾਂ 'ਤੇ ਅਧਾਰਤ ਚਲਾਇਆ ਜਾਣਾ ਹੈ, ਦੂਜੇ ਪਾਸੇ ਵਿਦਿਆ ਨੂੰ ਸੰਘ ਪ੍ਰਵਾਰ ਦੀਆਂ ਭਗਵੇਂਕਰਨ ਦੀਆਂ ਨੀਤੀਆਂ ਦੀ ਲੀਹ 'ਤੇ ਚਾੜਨ ਦੀ ਧੁੱਸ ਹੈ। ਇਸ ਧੁੱਸ ਦਾ ਦਾਇਰਾ ਜੇ ਐਨ ਯੂ ਤੱਕ ਜਾਂ ਉੱਚ ਵਿਦਿਅਕ ਅਦਾਰਿਆਂ ਤੱਕ ਹੀ ਸੀਮਤ ਨਹੀਂ ਹੈ। ਪ੍ਰਾਇਮਰੀ ਸਿਖਿਆ (ਐਲ ਕੇ ਜੀ) ਤੋਂ ਲੈ ਕੇ ਯੂ ਜੀ ਸੀ ਤੱਕ ਇਸਨੇ ਪੈਰ ਪਸਾਰੇ ਹੋਏ ਹਨ। ਇਹ ਦੋਵੇਂ ਇਕ ਦੂਜੇ ਦੀ ਬਾਂਹ 'ਚ ਬਾਂਹ ਪਾ ਕੇ ਅੱਗੇ ਵਧ ਰਹੇ ਹਨ। ਚਿਰਾਂ ਤੋਂ ਛੁਪੇ ਹੋਏ ਅਤੇ ਵੇਲੇ ਵੇਲੇ ਸਿਰ ਫਣ ਚੁਕਦੇ ਰਹੇ ਅਜਿਹੇ ਪਿਛਾਂਹ-ਖਿੱਚੂ ਵਿਚਾਰ, ਅੱਜ ਭਾਜਪਾ-ਆਰ ਐਸ ਐਸ ਦੇ ਸੱਤਾ 'ਚ ਆ ਜਾਣ ਨਾਲ ਨਿਸ਼ੰਗ ਬਾਹਰ ਆ ਰਹੇ ਹਨ ਅਤੇ ਅਜਿਹੇ ਫਾਸ਼ੀਨੁਮਾ ਕਦਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹਨਾਂ ਹੀ ਦਿਨਾਂ 'ਚ ਏਮਜ਼ ਵਿਚ ਮਰੀਜ਼ਾਂ ਦੇ ਖੂਨ ਅਤੇ ਐਕਸਰੇ ਆਦਿ ਵੱਖ ਵੱਖ ਟੈਸਟਾਂ ਅਤੇ ਬਾਹਰੀ ਤੇ ਅੰਦਰਲੇ ਮਰੀਜ਼ਾਂ'ਤੇ ਕਰ ਲਾਉਣ ਤੋਂ ਇਲਾਵਾ ਐਮ ਬੀ ਬੀ ਐਸ ਦੇ ਵਿਦਿਆਰਥੀਆਂ ਦੀਆਂ 'ਚ ਮੌਜੂਦਾ 6000 ਤੋਂ ਵਧਾ ਕੇ 50000-70000 ਕਰਨ ਦੀ ਸਕੀਮ ਨੂੰ ਅੰਤਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ। ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਮਨੁੱਖੀ ਸ੍ਰੋਤ ਅਤੇ ਵਿਕਾਸ ਮੰਤਰਾਲੇ ਦੀ ਅਜਿਹੀ ਤਜਵੀਜ਼ ਨੂੰ ਰੱਦ ਕੀਤਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਹਿੰਦੂਤਵਾ ਅਨਸਰਾਂ ਨੇ ਸੰਸਕ੍ਰਿਤ ਦੇ ਸਕੌਲਰ ਪ੍ਰੋਫੈਸਰ ਫਿਰੋਜ਼ਖਾਨ ਦੇ ਖਿਲਾਫ ਹੱਲਾਗੁਲਾ ਮਚਾਇਆ ਕਿ ਇਕ ਗੈਰ ਆਰੀਅਨ ਸੰਸਕ੍ਰਿਤ ਕਿਵੇਂ ਪੜਾ ਸਕਦਾ ਹੈ ਜਿਸਦੇ ਸਿੱਟੇ ਵਜੋਂ ਉਸਨੂੰ ਅਸਤੀਫਾ ਦੇਣਾ ਪਿਆ ਹੈ।
ਵਿਦਿਅਕ ਸੰਸਥਾਵਾਂ 'ਤੇ ਮੋਦੀ ਸਰਕਾਰ ਦੇ ਇਕ ਤੋਂ ਬਾਅਦ ਦੂਜੇ ਹਮਲੇ ਨੇ ਸਿਖਿਆ ਨੂੰ ਨਿਜੀਕਰਨ, ਵਪਾਰੀਕਰਨ ਤੇ ਭਗਵੇਂਕਰਨ ਦੀ ਲੀਹ 'ਤੇ ਚਾੜਨ ਅਤੇ ਸਿੱਟੇ ਵਜੋਂ ਸਮਾਜ ਦੇ ਹਾਸ਼ੀਏ 'ਤੇ ਧੱਕੇ ਹੋਏ ਗਰੀਬ ਤੇ ਪਛੜੇ ਹੋਏ ਹਿਸਿਆਂ ਅਤੇ ਘਟਗਿਣਤੀਆਂ ਲਈ ਉੱਚ ਵਿਦਿਅਕ ਸੰਸਥਾਵਾਂ ਦੇ ਦਰਵਾਜੇ ਬੰਦ ਕਰਨ ਦੇ ਘਿਨੌਣੇ ਇਰਾਦਿਆਂ ਨੂੰ ਅਲਫ ਨੰਗਾ ਕਰ ਦਿੱਤਾ ਹੈ।

No comments:
Post a Comment