ਆਉਂਦੀਆਂ ਚੋਣਾਂ:
ਭਾਜਪਾ ਦੀਆਂ ਫਾਸ਼ੀ ਲਾਮਬੰਦੀਆਂ ਹੋਰ ਤੇਜ਼
ਜਮਹੂਰੀ ਹਲਕੇ ਚੋਣਵਾਂ ਨਿਸ਼ਾਨਾ
ਚੋਣ ਖੇਡ ਅੰਦਰ ਭਾਜਪਾ ਦੀ ਸਿਆਸਤ ਜਿੱਥੇ ਇੱਕ ਪਾਸੇ ਲੋਕ ਲੁਭਾਊ ਲਫਾਜ਼ੀ ਹੇਠ ਸਾਮਰਾਜੀ ਏਜੰਡੇ ਜ਼ੋਰ ਸ਼ੋਰ ਨਾਲ ਲਾਗੂ ਕਰਨ ਦੀ ਹੈ, ਉਥੇ ਦੂਜੇ ਪਾਸੇ ਇਸ ਮਕਸਦ ਤਹਿਤ ਫਿਰਕੂ ਅਤੇ ਕੌਮੀ ਸ਼ਾਵਨਵਾਦ ਨੂੰ ਜੁੜੱਤ ਰੂਪ ਵਿੱਚ ਉਭਾਰਨ ਦੀ ਸਿਆਸਤ ਹੈ। ਇਹ ਸ਼ਾਵਨਵਾਦ ਇਸਦਾ ਵਿਸ਼ੇਸ਼ ਸਿਆਸੀ ਲੱਛਣ ਹੈ। ਨਾਲ ਹੀ ਆਪਣੀ ਲੋਕ ਦੋਖੀ ਸਿਆਸਤ ਦੀਆਂ ਜੜ•ਾਂ ਜਮਾਉਣ, ਇਸਦਾ ਧੁਰ ਹੇਠਾਂ ਤੱਕ ਸੰਚਾਰ ਕਰਨ ਅਤੇ ਹਜੂਮਾਂ ਨੂੰ ਲਾਮਬੰਦ ਕਰਨ ਲਈ ਇਹ ਬੇਹੱਦ ਸਰਗਰਮ ਹੈ। ਇਸੇ ਕਾਰਨ ਕਿਸੇ ਵੀ ਹੋਰ ਹਾਕਮ ਜਮਾਤੀ ਸ਼ਰੀਕ ਪਾਰਟੀ ਦੇ ਮੁਕਾਬਲੇ ਇਸਦਾ ਢਾਂਚਾ (ਜਿਵੇਂ ਇਸਦੇ ਸਿਆਸੀ ਸਰਪ੍ਰਸਤ ਆਰ. ਐਸ. ਐਸ. ਦੇ ਵਿੰਗ) ਤੇ ਰਸਾਈ ਮੁਕਾਬਲਤਨ ਵੱਡੇ ਹਿੱਸੇ ਅਤੇ ਹੇਠਾਂ ਤੱਕ ਹੈ। ਇਸ ਸੰਚਾਰ ਨੂੰ ਅਸਰਦਾਰ ਬਣਾਉਣ ਲਈ ਮੋਦੀ ਹਕੂਮਤ ਨੇ ਆਪਣੇ ਕਾਰਜਕਾਲ ਦੌਰਾਨ ਸਾਰੇ ਤਿੱਖੇ ਆਰਥਿਕ ਹਮਲਿਆਂ ਨੂੰ ਦੇਸ਼ ਭਗਤੀ ਦੀ ਰੰਗਤ ਦੇਣ ਅਤੇ ਹਰ ਤਰ•ਾਂ ਦੇ ਵਿਰੋਧ ਨੂੰ ਕੌਮੀ ਖਤਰੇ ਵਜੋਂ ਉਭਾਰ ਕੇ ਸਿੱਝਣ ਦੀਆਂ ਮਸ਼ਕਾਂ ਕੀਤੀਆਂ ਹਨ। ਇਸਨੇ ਜਿੱਥੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਨ ਵਰਗੇ ਲੋਕ ਮਾਰੂ ਫੈਸਲਿਆਂ ਨੂੰ ਕੌਮੀ ਹਿਤਾਂ ਅਤੇ ਦੇਸ਼ਭਗਤੀ ਦਾ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਲੋਕ ਪੱਖੀ ਬੁੱਧੀਜੀਵੀਆਂ ਕਾਰਕੁੰਨਾਂ ਅਤੇ ਜਥੇਬੰਦੀਆਂ ਨੂੰ ਕੌਮੀ ਖਤਰੇ ਵਜੋਂ ਪੇਸ਼ ਕਰਕੇ ਉਲਟ ਲਾਮਬੰਦੀ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹਿੰਸਕ ਭੀੜਾਂ ਜੁਟਾਈਆਂ ਹਨ। ਹੁਣ 2019 ਦੀਆਂ ਚੋਣਾਂ ਦੀਆਂ ਤਿਆਰੀਆਂ ਵਜੋਂ ਇਹਨਾਂ ਕੋਸ਼ਿਸ਼ਾਂ ਨੇ ਹੋਰ ਵੇਗ ਫੜਨਾ ਹੈ।
ਹਿੰਦੂ ਵੋਟ ਬੈਂਕ ਤੇ ਕੇਂਦਰਿਤ ਕਰਦੇ ਹੋਏ ਇਸਨੇ ਗਊ ਰੱਖਿਆ ਵਰਗੇ ਮੁੱਦੇ ਉਭਾਰੇ ਹਨ ਅਤੇ ਉਹਨਾਂ ਉਪਰ ਧੁਰ ਹੇਠਾਂ ਤੱਕ ਲਾਮਬੰਦੀ ਕੀਤੀ ਹੈ। 'ਗਊ ਰੱਖਿਆ' ਦੀਆਂ ਭੀੜਾਂ ਵੱਲੋਂ ਅਨੇਕਾਂ ਮੁਸਲਿਮ ਅਤੇ ਦਲਿਤ ਵਿਅਕਤੀਆਂ ਨੂੰ ਕੁੱਟ ਕੁੱਟ ਕੇ ਮਾਰਿਆ ਜਾ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਜਾਰੀ ਹੈ। ਅਜਿਹੀਆਂ ਫਿਰਕੂ ਲਾਮਬੰਦੀਆਂ ਦੇ ਨਾਲ ਨਾਲ ਦੂਜੇ ਪਾਸੇ ਵਿਰੋਧੀ ਵਿਚਾਰਾਂ ਨਾਲ ਸਿੱਝਣ ਲਈ ਇਹਨੇ ਲੋਕਾਂ ਦੀਆਂ ਕੌਮਪ੍ਰਸਤ ਭਾਵਨਾਵਾਂ ਨੂੰ ਵਰਤਦੇ ਹੋਏ ਲਾਮਬੰਦੀਆਂ ਦੇ ਯਤਨ ਕੀਤੇ ਹਨ। 2016 ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅੰਦਰ ਕਨ•ੱਈਆ ਕੁਮਾਰ ਅਤੇ ਸਾਥੀਆਂ ਖਿਲਾਫ ਦੇਸ਼ ਵਿਰੋਧੀ ਨਾਰ•ੇ ਲਾਉਣ ਦੇ ਦੋਸ਼ ਲਾ ਕੇ ਕੇਸ ਮੜ•ੇ ਗਏ ਸਨ ਅਤੇ ਇਹਨਾਂ ਨੂੰ ਮੀਡੀਆ ਅੰਦਰ ਕੌਮ ਵਿਰੋਧੀਆਂ ਵਜੋਂ ਪੇਸ਼ ਕਰਕੇ ਕੁੱਲ ਯੂਨੀਵਰਸਿਟੀ ਦੀ ਆਬੋ ਹਵਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਦੇ ਖਿਲਾਫ ਸੁਤੇਸਿਧ ਲੋਕ ਰੋਹ ਦੇ ਨਾਂ ਹੇਠ ਹਮਲੇ ਜਥੇਬੰਦ ਕਰਵਾਏ ਗਏ ਸਨ। 15 ਫਰਵਰੀ 2016 ਨੂੰ ਕਨ•ਈਆ ਕੁਮਾਰ ਦੇ ਕੇਸ ਦੀ ਸੁਣਵਾਈ ਲਈ ਹਾਜਰ ਵਿਦਿਆਰਥੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਉਪਰ ਪਟਿਆਲਾ ਹਾਊਸ ਕੋਰਟ ਵਿੱਚ ਮੌਜੂਦ ਭੀੜ ਨੇ ਹਮਲਾ ਕੀਤਾ ਸੀ। ਇਸ ਸਮੇਂ ਭਾਜਪਾ ਦੇ ਵਿਧਾਇਕ ਓ.ਪੀ. ਸ਼ਰਮਾ ਦੀ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਦੀ ਵੀਡੀਓ ਜਨਤਕ ਹੋਈ ਸੀ ਜਿਸਦੀ ਸਫਾਈ ਵਿੱਚ ਉਸਨੇ ਕਿਹਾ ਸੀ ਕਿ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਨਾਹਰੇ ਸੁਣਕੇ ਉਸਦਾ ਆਪੇ 'ਤੇ ਕਾਬੂ ਨਹੀਂ ਰਿਹਾ ਸੀ। ਉਸ ਅਨੁਸਾਰ ਅੱਤਵਾਦ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਸ਼ਹਿ ਦੇਣ ਕਰਕੇ ਜੇ. ਐਨ. ਯੂ. ਬੰਦ ਕੀਤੀ ਜਾਣੀ ਚਾਹੀਦੀ ਹੈ। ਇਸਤੋਂ ਅਗਲੇ ਹੀ ਦਿਨ ਕੋਰਟ ਵਿੱਚ ਸੁਣਵਾਈ ਲਈ ਜਾ ਰਹੇ ਕਨ•ਈਆ ਕੁਮਾਰ ਉਪਰ ਵਕੀਲਾਂ ਦੇ ਪਹਿਰਾਵੇ ਵਿੱਚ ਕੁਝ ਵਿਅਕਤੀਆਂ ਨੇ ਮੁੜ ਹਮਲਾ ਕੀਤਾ ਸੀ। ਵਿਕਰਮ ਚੌਹਾਨ ਨਾਮ ਦੇ ਵਕੀਲ ਦੀ ਅਗਵਾਈ ਵਿੱਚ ਭੀੜ ਵੱਲੋਂ ਤਿਰੰਗਾ ਲਹਿਰਾ ਕੇ 'ਵੰਦੇ ਮਾਤਰਮ' ਦੇ ਨਾਹਰੇ ਲਾਏ ਜਾ ਰਹੇ ਸਨ। ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਵੀ ਸੋਸ਼ਲ ਮੀਡੀਆ ਉਪਰ ਉਸਨੂੰ ਦੇਸ਼ ਵਿਰੋਧੀ ਗਰਦਾਨਦਿਆਂ ਵਿਆਪਕ ਮੁਹਿੰਮ ਚਲਾਈ ਗਈ ਸੀ। ਇਸਤੋਂ ਪਹਿਲਾਂ ਦਭੋਲਕਰ, ਕਲਬੁਰਗੀ, ਪਨਸਾਰੇ ਦੇ ਕਤਲਾਂ ਖਿਲਾਫ ਚੱਲੀ ਮੁਹਿੰਮ ਅੰਦਰ ਜਦੋਂ ਸਾਹਿਤਕਾਰਾਂ, ਰੰਗਕਰਮੀਆਂ ਅਤੇ ਬੁੱਧੀਜੀਵੀਆਂ ਨੇ ਵਿਆਪਕ ਰੋਸ ਦਾ ਵਿਖਾਵਾ ਕੀਤਾ ਸੀ ਤਾਂ ਇਸ ਰੋਸ ਮੁਹਿੰਮ ਨੂੰ ਦੇਸ਼ ਵਿਰੋਧੀ ਗਰਦਾਨ ਕੇ ਬੁੱਧੀਜੀਵੀਆਂ ਤੇ ਰੰਗਕਰਮੀਆਂ ਦੇ ਇੱਕ ਹਿੱਸੇ ਦੀ ਉਲਟ ਲਾਮਬੰਦੀ ਦੇ ਯਤਨ ਕੀਤੇ ਗਏ ਸਨ। ਇਸ ਹਿੱਸੇ ਨੇ ਰੋਸ ਮੁਹਿੰਮ ਦੇ ਖਿਲਾਫ ਬੋਲਦਿਆਂ ਮੋਦੀ ਤੇ ਉਸਦੀਆਂ ਰਾਸ਼ਟਰ ਪੱਖੀ ਨੀਤੀਆਂ ਦੇ ਸੋਹਲੇ ਗਾਏ ਸਨ ਅਤੇ ਖੁਦ ਨੂੰ ਦੇਸ਼-ਭਗਤਾਂ ਵਜੋਂ ਪੇਸ਼ ਕੀਤਾ ਸੀ। ਹੁਣ ਵੀ ਮੋਦੀ ਸਰਕਾਰ ਵੱਲੋਂ ਬੁੱਧੀਜੀਵੀਆਂ ਦੀ ਅਜਿਹੀ ਲਾਮਬੰਦੀ ਦੇ ਵਿਆਪਕ ਯਤਨ ਚੱਲ ਰਹੇ ਹਨ। ਫੇਰ ਵੀ ਹਾਂ-ਪੱਖੀ ਗੱਲ ਇਹ ਹੈ ਕਿ ਬੁੱਧੀਜੀਵੀਆਂ ਦਾ ਗਿਣਨਯੋਗ ਹਿੱਸਾ ਅਜੇ ਨਾ ਸਿਰਫ਼ ਇਸਦੇ ਪ੍ਰਭਾਵ ਤੋਂ ਬਾਹਰ ਹੈ ਸਗੋਂ ਅਜਿਹੀ ਸਿਆਸਤ ਖਿਲਾਫ਼ ਨਿੱਤਰਿਆ ਹੋਇਆ ਹੈ ਜੋ ਭਾਜਪਾ ਨੂੰ ਹਜਮ ਨਹੀਂ ਆ ਰਿਹਾ। ਅਜਿਹੇ ਹਿੱਸੇ ਨਾਲ ਸਿੱਝਣ ਲਈ ਇਹ ਇੱਕ ਪਾਸੇ ਬੁੱਧੀਜੀਵੀਆਂ ਦੀ ਉਲਟ ਲਾਮਬੰਦੀ ਰਾਹੀਂ ਤੇ ਦੂਜੇ ਪਾਸੇ ਇਹਨਾਂ ਖਿਲਾਫ਼ ਹਿੰਸਕ ਗਰੋਹਾਂ ਰਾਹੀਂ ਯਤਨਸ਼ੀਲ ਹੈ। 'ਪ੍ਰਬੁੱਧ ਜਨ ਸੰਮੇਲਨ' ਦੇ ਨਾਂ ਹੇਠ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਬੁੱਧੀਜੀਵੀ ਹਿੱਸਿਆਂ ਨੂੰ ਭਾਜਪਾ ਵੱਲੋਂ ਸੰਬੋਧਿਤ ਕਰਦਿਆਂ ਯੋਗੀ ਅਦਿਤਿਆਨਾਥ ਨੇ ਮੋਦੀ ਅਤੇ ਭਾਜਪਾ ਹਕੂਮਤ ਦੀ 2019 ਦੀਆਂ ਚੋਣਾਂ ਅੰਦਰ ਜਿੱਤ ਵਿੱਚ ਬੁੱਧੀਜੀਵੀਆਂ ਦੀ ਨਿਰਣਾਇਕ ਭੂਮਿਕਾ ਹੋਣ ਦੀ ਗੱਲ ਕੀਤੀ ਹੈ।
ਹੁਣ ਸਿਰ ਆਈਆਂ 2019 ਦੀਆਂ ਪਾਰਲੀਮਾਨੀ ਚੋਣਾਂ ਨੇ ਭਾਜਪਾ ਦੀ ਇਸ ਸ਼ਾਵਨਵਾਦੀ ਲਾਮਬੰਦੀ ਨੂੰ ਅੱਡੀ ਲਾਈ ਹੈ। ਸਵਾਮੀ ਅਗਨੀਵੇਸ਼ ਅਤੇ ਉਮਰ ਖਾਲਿਦ ਉਪਰ ਜਥੇਬੰਦ ਹਮਲਿਆਂ ਅਤੇ ਪਹਿਲਾਂ ਸੁਰਿੰਦਰ ਗਾਡਲਿੰਗ, ਰੋਨਾ ਵਿਲਸਨ, ਸ਼ੋਮਾ ਸੇਨ, ਮਹੇਸ਼ ਰਾਊਤ ਅਤੇ ਸੁਧੀਰ ਧਾਵਲੇ ਖਿਲਾਫ ਅਤੇ ਹੁਣ ਸੁਧਾ ਭਾਰਦਵਾਜ, ਵਰਵਰਾ ਰਾਓ, ਗੌਤਮ ਨਵਲੱਖਾ, ਅਰੁਣ ਫਰੇਰਾ ਅਤੇ ਵਰਨਨ ਗੌਂਜ਼ਾਲਵੇਜ਼ ਖਿਲਾਫ ਕੇਸਾਂ ਪਿੱਛੇ ਇਹੋ ਤਿਆਰੀ ਕੰਮ ਕਰ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁੰਨ ਸਵਾਮੀ ਅਗਨੀਵੇਸ਼ ਉਪਰ ਇਕ ਮਹੀਨੇ ਦੇ ਵਕਫੇ ਵਿੱਚ ਦੋ ਵਾਰ ਭਾਜਪਾ ਕਾਰਕੁੰਨਾਂ ਵੱਲੋਂ ਹਮਲਾ ਕੀਤਾ ਗਿਆ। 17 ਜੁਲਾਈ ਨੂੰ ਝਾਰਖੰਡ ਦੇ ਪਾਕੁਡ ਵਿਖੇ ਅਗਨੀਵੇਸ਼ ਉਪਰ ਭਾਜਪਾ ਦੇ ਵਿੰਗਾਂ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁੰਨਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੌਰਾਨ ਜੈ ਸ਼੍ਰੀ ਰਾਮ ਦੇ ਨਾਲ ਨਾਲ ਅਗਨੀਵੇਸ਼ ਨੂੰ 'ਪਾਕਿਸਤਾਨੀ ਏਜੰਟ' ਕਹਿੰਦਿਆਂ 'ਵਾਪਸ ਜਾਓ' ਦੇ ਨਾਹਰੇ ਵੀ ਲਾਏ ਗਏ ਸਨ। ਇੱਕ ਮਹੀਨਾ ਬੀਤਣ ਉਪਰੰਤ ਵੀ ਦੋਸ਼ੀਆਂ ਉਪਰ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਵੀਡੀਓ ਅੰਦਰ ਹਮਲਾਵਰਾਂ ਦੇ ਚਿਹਰੇ ਸਪਸ਼ਟ ਦਿਖ ਰਹੇ ਸਨ ਅਤੇ ਸਵਾਮੀ ਅਗਨੀਵੇਸ਼ ਵੱਲੋਂ ਐਫ. ਆਈ. ਆਰ. ਵਿੱਚ ਕੁੱਝ ਦੋਸ਼ੀਆਂ ਦੇ ਨਾਂ ਵੀ ਦਰਜ ਕਰਵਾਏ ਗਏ ਸਨ। ਹੁਣ 17 ਅਗਸਤ ਨੂੰ ਦਿੱਲੀ ਵਿਖੇ ਮੁੜ ਭਾਜਪਾ ਕਾਰਕੁੰਨਾਂ ਦੀ ਭੀੜ ਵੱਲੋਂ ਸਵਾਮੀ ਅਗਨੀਵੇਸ਼ ਉਪਰ ਹਮਲਾ ਕੀਤਾ ਗਿਆ ਤੇ ਉਸਨੂੰ ਗੱਦਾਰ ਕਿਹਾ ਗਿਆ। ਪੁਲਸ ਨੇ ਜੋ ਉਸ ਵੇਲੇ ਮੂਕ ਦਰਸ਼ਕ ਰਹੀ, ਬਾਅਦ ਵਿੱਚ ਵੀ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ। ਬੀਤੀ 14 ਅਗਸਤ ਨੂੰ ਉਮਰ ਖਾਲਿਦ 'ਤੇ ਹਮਲਾ ਕਰਨ ਵਾਲੇ ਦੋ ਹਮਲਾਵਰਾਂ ਨੇ ਇੱਕ ਵੀਡੀਓ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਹਮਲੇ ਨੂੰ 'ਕੌਮ ਲਈ ਤੋਹਫੇ' ਵਜੋਂ ਪੇਸ਼ ਕੀਤਾ ਸੀ। ਇਸ ਵੀਡੀਓ ਵਿੱਚ ਉਹਨਾਂ ਨੇ 17 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪਿੰਡ ਜਾ ਕੇ ਆਤਮ ਸਮਰਪਣ ਕਰਨ ਦੀ ਫੜ• ਵੀ ਮਾਰੀ ਸੀ ਤੇ ਇਸ ਤਰ•ਾਂ ਸਰਾਭੇ ਦੀ ਸੰਗਰਾਮੀ ਵਿਰਾਸਤ ਨੂੰ ਆਪਣੇ ਕੋਝੇ ਫਿਰਕੂ ਵਾਰ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕੋਸ਼ਿਸ਼ ਲੋਕਾਂ ਦੀਆਂ ਨਿਰਛਲ ਦੇਸ਼ ਭਗਤ ਭਾਵਨਾਵਾਂ ਨੂੰ ਆਪਣੇ ਪਲੀਤ ਮਨੋਰਥਾਂ ਲਈ ਵਰਤਣ ਦੀ ਸਿਆਸਤ ਦਾ ਹੀ ਇੱਕ ਨਮੂਨਾ ਸੀ।
ਜੂਨ 2018 ਵਿੱਚ ਸੁਰਿੰਦਰ ਗਾਡਲਿੰਗ, ਸ਼ੋਮਾ ਸੇਨ, ਰੋਨਾ ਵਿਲਸਨ, ਮਹੇਸ਼ ਰਾਊਤ ਅਤੇ ਸੁਧੀਰ ਧਾਵਲੇ ਖਿਲਾਫ ਮੜ•ੇ ਦੋਸ਼ਾਂ ਵਿੱਚੋਂ ਇੱਕ ਫੰਡ ਅਤੇ ਹਥਿਆਰ ਇਕੱਠੇ ਕਰਨ ਅਤੇ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਕਰਨਾ ਹੈ ਜਿਸ ਦੇ ਸਬੂਤ ਵਜੋਂ ਇਕ ਜਾਅਲੀ ਚਿੱਠੀ ਪੇਸ਼ ਕੀਤੀ ਗਈ ਹੈ। ਹੁਣ ਵਰਵਰਾ ਰਾਓ ਅਤੇ ਦੂਸਰੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਵੇਲੇ ਇੱਕ ਵਾਰ ਫੇਰ ਮਹਾਂਰਾਸ਼ਟਰ ਪੁਲੀਸ ਵੱਲੋਂ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਘੜਨ ਦੀ ਕਹਾਣੀ ਦੁਹਰਾਈ ਜਾ ਰਹੀ ਹੈ।
ਇਹ ਕਦਮ ਦੇਸ਼ ਅਤੇ ਇਸਦੇ ਆਗੂ ਦੀ ਸੁਰੱਖਿਆ ਨੂੰ ਖਤਰੇ ਵਜੋਂ ਪੇਸ਼ ਕਰਕੇ ਕੌਮੀ ਸ਼ਾਵਨਵਾਦੀ ਭਾਵਨਾਵਾਂ ਭੜਕਾਉਣ ਤੇ ਇਹਨਾਂ ਨੂੰ ਵੋਟਾਂ ਵਿੱਚ ਢਾਲਣ ਦੇ ਯਤਨ ਹਨ। ਅਜਿਹੇ ਛਲ ਤੋਂ ਲੋਕਾਂ ਦੇ ਨਿਰਛਲ ਕੌਮੀ ਜਜ਼ਬਿਆਂ ਨੂੰ ਬਚਾਉਣ ਅਤੇ ਖਰੀ ਕੌਮਪ੍ਰਸਤੀ ਨੂੰ ਬੁਲੰਦ ਕਰਨ ਵਿੱਚ ਚੇਤਨ ਹਿੱਸਿਆਂ ਵੱਲੋਂ ਕੀਤੇ ਪ੍ਰਚਾਰ ਦੀ ਅਹਿਮ ਭੂਮਿਕਾ ਹੈ। 2019 ਦੀਆਂ ਚੋਣਾਂ ਦੀ ਤਿਆਰੀ ਦੇ ਅੰਗ ਵਜੋਂ ਲੋਕਾਂ ਅੰਦਰ ਅਜਿਹੇ ਮੁੱਦਿਆਂ ਦਾ ਪਰਦਾਚਾਕ ਕਰਨਾ ਬਣਦਾ ਹੈ।

No comments:
Post a Comment