ਅਧਿਆਪਕ
ਸੰਘਰਸ਼:
ਨਿਗੂਣੀਆਂ ਰਿਆਇਤਾਂ 'ਤੇ ਧੱਕੜ ਕਦਮ
ਲੜਾਕੂ ਰੌਂਅ ਨੂੰ ਸਲ•ਾਬਣ 'ਚ ਨਾਕਾਮ
ਪੰਜਾਬ ਦੇ ਅਧਿਆਪਕਾਂ ਦਾ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਘੋਲ ਜਾਰੀ ਹੈ। ਇਹ ਸੰਘਰਸ਼ ਵਿਸ਼ਾਲ ਅਧਿਆਪਕ ਏਕਤਾ ਲਈ ਅਧਿਆਪਕਾਂ ਦੀ ਤਾਂਘ ਦੇ ਪ੍ਰਗਟਾਵੇ ਦਾ ਜ਼ਰੀਆ ਵੀ ਬਣਿਆ ਹੋਇਆ ਹੈ ਤੇ ਦਿਨੋ ਦਿਨ ਔਖੀਆਂ ਹੋ ਰਹੀਆਂ ਕੰਮ ਹਾਲਤਾਂ ਕਾਰਨ ਪੱਸਰ ਰਹੀ ਬੇਚੈਨੀ ਤੇ ਰੋਸ ਦੇ ਅਗਲੇ ਪੜਾਵਾਂ 'ਤੇ ਪਹੁੰਚ ਜਾਣ ਦਾ ਸੰਕੇਤ ਵੀ ਦੇ ਰਿਹਾ ਹੈ। ਸਭ ਤੋਂ ਵਧਕੇ ਠੇਕਾ ਪ੍ਰਣਾਲੀ ਦੀ ਮਾਰ ਹੰਢਾਉਂਦੇ ਨੌਜਵਾਨ ਅਧਿਆਪਕਾਂ 'ਚ ਰੈਗੂਲਰ ਰੁਜ਼ਗਾਰ ਲਈ ਜੂਝਣ ਦੇ ਇਰਾਦੇ ਤੇ ਸਮਰੱਥਾ ਦਾ ਪ੍ਰਗਟਾਵਾ ਵੀ ਹੋ ਰਿਹਾ ਹੈ।
ਮਾਰਚ ਮਹੀਨੇ ਤੋਂ ਸਾਂਝੇ ਅਧਿਆਪਕ ਮੋਰਚੇ ਦੇ ਨਾਂਅ ਥੱਲੇ ਵੱਖ-ਵੱਖ ਯੂਨੀਅਨਾਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਹੁਣ ਤੱਕ ਕਈ ਪੜਾਵਾਂ 'ਚੋਂ ਗੁਜ਼ਰਿਆ ਹੈ। ਹਕੂਮਤ ਵੱਲੋਂ ਡਰਾਉਣ-ਧਮਕਾਉਣ ਦੇ ਹੱਥਕੰਡੇ ਅਸਫਲ ਰਹੇ ਹਨ। ਨਿਗੂਣੀਆਂ ਰਿਆਇਤਾਂ ਵੀ ਅਧਿਆਪਕਾਂ ਦੇ ਲੜਾਕੂ ਰੌਂਅ ਨੂੰ ਸਲ•ਾਬਣ ਜੋਗੀਆਂ ਨਹੀਂ ਹੋ ਸਕੀਆਂ ਤੇ ਅਧਿਆਪਕ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ 'ਤੇ ਡਟੇ ਹੋਏ ਹਨ।
ਜੂਨ ਮਹੀਨੇ ਦੇ ਆਖੀਰ 'ਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਕਨਵੈਨਸ਼ਨ ਦੇ ਫੈਸਲੇ ਅਨੁਸਾਰ 6 ਜੁਲਾਈ ਨੂੰ ਜਿਲ•ਾ ਪੱਧਰੇ ਅਰਥੀ ਫੂਕ ਮੁਜਾਹਰਿਆਂ ਦਾ ਐਲਾਨ ਹੋਇਆ। ਪ੍ਰੋਗਰਾਮ ਤੋਂ ਪਹਿਲਾਂ ਹੀ ਸਿੱਖਿਆ ਮੰਤਰੀ ਨੇ ਦੋ ਦਿਨਾਂ ਵਿਚ ਹੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ, ਤਾਂ ਅਰਥੀ ਫੂਕ ਮੁਜਾਹਰੇ ਕਨਵੈਨਸ਼ਨਾਂ ਦੇ ਰੂਪ 'ਚ ਬਦਲ ਦਿੱਤੇ ਗਏ। ਕਨਵੈਨਸ਼ਨਾਂ 'ਚ ਇਹ ਗੱਲ ਉਭਾਰੀ ਗਈ ਕਿ ਕਿਉਂ ਸਰਕਾਰ ਮੰਗਾਂ ਮੰਨਣ ਲਈ ਤਿਆਰ ਨਹੀਂ, ਕਿਹੋ ਜਿਹੇ ਸੰਘਰਸ਼ਾਂ ਦੀ ਲੋੜ ਹੈ। ਸਰਕਾਰ ਸੁਧਾਰਾਂ ਦੇ ਨਾਂ 'ਤੇ ਨਿੱਜੀਕਰਨ ਦੀਆਂ ਨੀਤੀਆਂ 'ਤੇ ਅੱਗੇ ਵਧ ਰਹੀ ਹੈ। ਉਹਦੇ ਟਾਕਰੇ ਲਈ ਲੰਮੇ ਤੇ ਲਗਾਤਾਰ ਸੰਘਰਸ਼ਾਂ ਦੀ ਲੋੜ ਹੈ। ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੇ ਐਲਾਨ ਹੋਏ ਤੇ ਨਾਲ ਹੀ ਕਨਵੈਨਸ਼ਨਾਂ ਵਿਚ 14 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ 'ਚ ਝੰਡਾ ਮਾਰਚ ਦਾ ਐਲਾਨ ਕੀਤਾ ਗਿਆ ਤਾਂ ਕਿ ਸਰਕਾਰ 'ਤੇ ਮੀਟਿੰਗ ਦਾ ਦਬਾਅ ਬਣਿਆ ਰਹੇ। ਝੰਡਾ ਮਾਰਚ ਤੋਂ ਪਹਿਲਾਂ ਹੀ 13 ਜੁਲਾਈ ਨੂੰ ਸਿੱਖਿਆ ਮੰਤਰੀ ਨੇ ਮੀਟਿੰਗ ਫਿਰ ਸੱਦ ਲਈ। ਮੁੱਖ ਮੰਤਰੀ ਨਾਲ 22 ਨੂੰ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ। ਪਰ ਫਿਰ ਟਾਲਮਟੋਲ ਕਰਦਿਆਂ ਮੁੱਖ ਮੰਤਰੀ ਨੇ ਮੀਟਿੰਗ ਨਾ ਕੀਤੀ , ਜਿਸ ਦੇ ਰੋਸ ਵਜੋਂ 28 ਜੁਲਾਈ ਨੂੰ ਮੁੱਖ ਮੰਤਰੀ ਦੀਆਂ ਅਰਥੀਆਂ ਸਾੜਨ ਦਾ ਐਲਾਨ ਕੀਤਾ ਗਿਆ। ਇਹਨਾਂ ਐਕਸ਼ਨਾਂ ਦੌਰਾਨ ਮੌਜੂਦਾ ਤਨਖਾਹ ਬਰਕਰਾਰ ਰੱਖ ਕੇ ਐਸ. ਐਸ. ਏ., ਰਮਸਾ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕੀਤੇ ਜਾਣ, 5178 ਤਿੰਨ ਸਾਲ ਦਾ ਸਮਾਂ ਪੂਰਾ ਹੋਣ ਕਰਕੇ ਤੁਰੰਤ ਰੈਗੂਲਰ ਕਰਨ, ਈ. ਜੀ. ਐਸ, ਐਸ. ਟੀ. ਆਰ, ਏ. ਆਈ. ਈ. ਵਲੰਟੀਅਰਾਂ ਨੂੰ ਮਹਿਕਮੇ ਵਿਚ ਲਿਆ ਕੇ ਰੈਗੂਲਰ ਕਰਨ, ਡੀ. ਏ. ਦੀਆਂ ਕਿਸ਼ਤਾਂ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਤੁਰੰਤ ਲਾਗੂ ਕਰਨ, ਰੈਸ਼ਨੇਲਾਈਜੇਸ਼ਨ ਦੇ ਬਹਾਨੇ ਪੋਸਟਾਂ ਖਤਮ ਕਰਨ ਦਾ ਵਿਰੋਧ ਆਦਿ ਮੰਗਾਂ ਨੂੰ ਜੋਰ ਨਾਲ ਉਭਾਰਿਆ ਗਿਆ।
ਅਧਿਆਪਕਾਂ ਦੀ ਵਧ ਰਹੀ ਲਾਮਬੰਦੀ ਨੂੰ ਘਟਾਉਣ ਤੇ ਅਧਿਆਪਕਾਂ ਦੇ ਤਿੱਖੇ ਰੋਸ 'ਤੇ ਠੰਢਾ ਛਿੜਕਣ ਦੇ ਇਰਾਦੇ ਨਾਲ ਰੈਗੂਲਰ ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਵੱਡੀ ਪੱਧਰ 'ਤੇ ਕੀਤੀਆਂ ਗਈਆਂ ਤਾਂ ਕਿ ਸੰਘਰਸ਼ ਨੂੰ ਠੱਲਿ•ਆ ਜਾ ਸਕੇ। ਇਕ ਤਰ•ਾਂ ਬੁਰਕੀ ਸੁੱਟ ਕੇ ਵਰਾਉਣ ਦਾ ਯਤਨ ਕੀਤਾ ਗਿਆ। ਨਾਲ ਹੀ ਸਾਂਝੇ ਮੋਰਚੇ ਨਾਲ ਮੀਟਿੰਗ ਕਰਨ ਦੀ ਥਾਂ 28 ਤਰੀਕ ਨੂੰ ਸਕੂਲਾਂ ( ਬਠਿੰਡਾ, ਮਾਨਸਾ) ਵਿਚ ਸਿੱਖਿਆ ਸਕੱਤਰ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਅਧਿਆਪਕਾਂ ਨੂੰ ਚਾਰਜਸ਼ੀਟ ਤੇ ਨੋਟਿਸਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਬੀ. ਪੀ. ਈ. ਓ., ਪ੍ਰਿਸੀਪਲਾਂ, ਹੈਡਮਾਸਟਰਾਂ ਨਾਲ ਮੀਟਿੰਗ ਕਰਕੇ ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ।
28 ਜੁਲਾਈ ਨੂੰ ਹੀ ਅੰਮ੍ਰਿਤਸਰ 'ਚ ਛਾਪੇਮਾਰੀ ਦੌਰਾਨ 5 ਅਧਿਆਪਕ ਆਗੂ ਸਸਪੈਂਡ ਕਰ ਦਿੱਤੇ ਗਏ। ਪੰਜਾਬ ਦੇ ਅਧਿਆਪਕਾਂ 'ਚ ਭਾਰੀ ਰੋਸ ਫੈਲਿਆ ਅਤੇ ਫੌਰੀ ਪ੍ਰਤੀਕਰਮ ਵਜੋਂ 31 ਜੁਲਾਈ ਨੂੰ ਪੰਜਾਬ ਭਰ 'ਚ ਸਾਂਝੇ ਮੋਰਚੇ ਦੇ ਸੱਦੇ 'ਤੇ ਜਿਲ•ਾ ਹੈੱਡ ਕੁਆਟਰਾਂ 'ਤੇ ਸਰਕਾਰ ਦੀਆਂ ਅਰਥੀਆਂ ਨੂੰ ਲਾਂਬੂ ਲਾਏ ਗਏ। ਸਰਕਾਰ ਦੇ ਹਮਲੇ ਨੂੰ ਅਧਿਆਪਕ ਵਰਗ ਨੇ ਚੁਣੌਤੀ ਦੇ ਰੂਪ 'ਚ ਲਿਆ ਤੇ 5 ਅਗਸਤ ਨੂੰ ਪਟਿਆਲੇ ਝੰਡਾ ਮਾਰਚ ਦਾ ਐਲਾਨ ਕੀਤਾ। ਝੰਡਾ ਮਾਰਚ ਵਿਚ ਬਹੁਤ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਜੋਸ਼-ਖਰੋਸ਼ ਨਾਲ ਹਿੱਸਾ ਲਿਆ। ਦਹਿਸ਼ਤ ਦਾ ਕੋਈ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਹਰੇਕ ਜ਼ਿਲ•ੇ ਵਿਚੋਂ 50-55 ਤੱਕ ਦੀ ਸਾਧਨਾਂ ਦੀ ਗਿਣਤੀ ਝੰਡਾ ਮਾਰਚ ਵਿਚ ਸ਼ਾਮਲ ਹੋਈ। ਪਟਿਆਲੇ 'ਚ ਪੁਲਸ ਦੀ ਭਾਰੀ ਨਫਰੀ ਤਾਇਨਾਤ ਕੀਤੀ ਗਈ ਸੀ। ਸ਼ਹਿਰ ਦੇ ਮੁੱਖ ਚੌਂਕਾਂ 'ਚ ਜਾਮ ਲੱਗੇ ਤੇ ਪਟਿਆਲੇ ਦੇ ਲੋਕਾਂ ਨੇ ਅਧਿਆਪਕਾਂ ਦੇ ਰੋਹ ਦੇ ਰੱਜ ਕੇ ਦਰਸ਼ਨ ਕੀਤੇ। ਇਹ ਐਕਸ਼ਨ ਆਪਣਾ ਦਬਾਅ ਬਣਾਉਣ 'ਚ ਕਾਮਯਾਬ ਰਿਹਾ ਤੇ ਮੁੱਖ ਮੰਤਰੀ ਨੂੰ ਫਿਰ ਮੀਟਿੰਗ ਦਾ ਸਮਾਂ ਦੇਣ ਦਾ ਐਲਾਨ ਕਰਨਾ ਪਿਆ। ਪਰ ਇਹ ਐਲਾਨ ਸਿਰਫ ਇਕ ਵਾਰ ਘੁਲਾੜੀ 'ਚ ਆਈ ਬਾਂਹ ਕਢਵਾਉਣ ਵਾਸਤੇ ਹੀ ਸੀ ਤੇ ਮਗਰੋਂ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਹੀ ਭੱਜ ਗਿਆ। ਇਸ ਅਮਲ ਦੌਰਾਨ ਉੱਭਰਿਆ ਹਕੂਮਤੀ ਰਵੱਈਆ ਦੱਸਦਾ ਹੈ ਕਿ ਹਕੂਮਤ ਇਸ ਗੱਲ 'ਤੇ ਟੇਕ ਰੱਖ ਕੇ ਚੱਲ ਰਹੀ ਹੈ ਕਿ ਦੇਣਾ ਕੁਸ਼ ਹੈ ਨਹੀਂ ਇਹਨਾਂ ਨੂੰ ਥਕਾ ਕੇ ਹੰਭਾ ਕੇ, ਡਰਾ ਕੇ, ਨਿਰਾਸ਼ਤਾ 'ਚ ਧੱਕਿਆ ਜਾਵੇ। ਇਸੇ ਨੀਤੀ 'ਚੋਂ ਹੀ ਵਿਭਾਗ ਦੀ ਵੈਬ ਸਾਈਟ 'ਤੇ ਇੱਕ ਬਦਲ ਵੀ ਪੇਸ਼ ਕੀਤਾ ਗਿਆ ਕਿ ਜਾਂ ਰੈਗੂਲਰ ਹੋ ਜਾਓ ਜਾਂ ਤਨਖਾਹ ਪੂਰੀ ਲੈ ਲਵੋ। ਇਸ ਚਾਲ ਨੂੰ ਦੁਰਕਾਰਦਿਆਂ 90 ਫੀਸਦੀ ਅਧਿਆਪਕਾਂ ਨੇ ਇਸ ਦਾ ਬਾਈਕਾਟ ਕੀਤਾ।
5 ਅਗਸਤ ਦੇ ਝੰਡਾ ਮਾਰਚ ਦੌਰਾਨ ਇੱਕ ਗੱਲ ਇਹ ਵੀ ਨੋਟ ਕੀਤੀ ਗਈ ਕਿ ਸਰਕਾਰ ਦੇ ਇਸ ਮਨਸ਼ੇ ਨੂੰ ਤੇ ਅਧਿਆਪਕਾਂ ਦੇ ਰੌਂਅ ਨੂੰ ਬੁੱਝਣ ਵਿੱਚ ਸੂਬਾ ਲੀਡਰਸ਼ਿੱਪ ਪਿੱਛੇ ਰਹਿੰਦੀ ਨਜ਼ਰ ਆਈ। ਇਹ ਪ੍ਰਭਾਵ ਬਣਿਆ ਕਿ ਜਿਵੇਂ ਲੀਡਰਸ਼ਿੱਪ ਮੂਹਰੇ ਸਰਕਾਰ ਦਾ ਨਕਸ਼ਾ ਬਹੁਤ ਵੱਡੀ ਤਾਕਤ ਵਾਲਾ ਬਣਿਆ ਹੋਵੇ, ਜੀਹਦੇ ਅੱਗੇ ਅਧਿਆਪਕ ਵਰਗ ਦਾ ਹੋਰ ਲੰਮਾ ਸਮਾਂ ਖੜ• ਸਕਣਾ ਵਿਤੋਂ ਬਾਹਰਾ ਲਗਦਾ ਹੋਵੇ ਜਾਂ ਕਿ ਮਾਨਸਿਕ ਤੌਰ 'ਤੇ ਤਿਆਰੀ ਦੀ ਘਾਟ ਰੜਕਦੀ ਲਗਦੀ ਹੋਵੇ ਅਤੇ ਅਧਿਆਪਕਾਂ ਦੇ ਏਕੇ ਦੀ ਤਾਕਤ, ਉਹਨਾਂ ਦੇ ਲੜਨ ਭਿੜਨ ਦੇ ਜਜ਼ਬੇ ਤੇ ਰੌਂਅ ਉਪਰ ਭਰੋਸਾ ਨਾ ਬੱਝਦਾ ਹੋਵੇ। ਲੀਡਰਸ਼ਿੱਪ ਤੋਂ ਬਾਹਰਾ ਹੋ ਕੇ ਹੇਠਲੇ ਕਾਡਰ ਨੇ ਚੌਂਕਾਂ ਵਿਚ ਜਾਮ ਲਗਾਏ, ਜੰਮ ਕੇ ਬੈਠੇ ਅਤੇ ਰੈਲੀ ਕਰਨ ਲਈ ਯਤਨ ਕੀਤਾ। 5 ਅਗਸਤ ਦੇ ਐਕਸ਼ਨ 'ਚੋਂ 13 ਅਗਸਤ ਦੀ ਮੁੱਖ ਮੰਤਰੀ ਨਾਲ ਮੀਟਿੰਗ ਦੀ ਚਿੱਠੀ ਮਿਲੀ। ਪਰ ਇਹ, ਕੁੱਝ ਦੇਣ ਦੇ ਇਰਾਦੇ ਨਾਲ ਰੱਖੀ ਗਈ ਮੀਟਿੰਗ ਨਹੀਂ ਸੀ, ਸਗੋਂ ਮੌਕੇ ਦੀ ਹਾਲਤ ਦੇ ਦਬਾਅ 'ਚੋਂ ਦਿੱਤੀ ਮੀਟਿੰਗ ਸੀ। ਕਾਡਰ ਜੀਹਦੇ ਵਿਚ ਅੱਧੋ ਅੱਧ ਦੀ ਗਿਣਤੀ ਔਰਤਾਂ ਦੀ ਸੀ, ਨੇ ਆਵਦਾ ਲੜਨ-ਭਿੜਨ ਦਾ ਇਰਾਦਾ ਦਿਖਾਉਂਦੇ ਹੋਏ, ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅਧਿਆਪਕ ਜਨਤਾ ਸਰਕਾਰ ਨੂੰ ਕਰੜੇ ਹੱਥ ਦਿਖਾਉਣੇ ਚਾਹੁੰਦੀ ਸੀ। ਲੀਡਰਸ਼ਿੱਪ ਇਹ ਰੌਂਅ ਅਤੇ ਇਰਾਦਾ ਬੁੱਝਣ ਤੋਂ ਊਣੀ ਰਹੀ। ਅਧਿਆਪਕਾਂ 'ਚ ਮਚਲ ਰਹੇ ਰੋਹ ਨੂੰ ਢੁੱਕਵਾਂ ਮੂੰਹਾਂ ਦੇਣ 'ਚ ਰਹੀਆਂ ਕਸਰਾਂ ਨੇ ਇਕ ਹਿੱਸੇ 'ਚ ਗੈਰ-ਤਸੱਲੀ ਦੀਆਂ ਭਾਵਨਾਵਾਂ ਨੂੰ ਵੀ ਉਭਾਰਿਆ।
ਸੰਘਰਸ਼ ਦੇ ਮੋੜਾਂ-ਘੋੜਾਂ ਦੌਰਾਨ ਸਾਂਝੇ ਅਧਿਆਪਕ ਮੋਰਚੇ ਦੀ ਲੀਡਰਸ਼ਿੱਪ ਦੀਆਂ ਸੀਮਤਾਈਆਂ ਵੀ ਉਜਾਗਰ ਹੋਈਆਂ ਹਨ। ਲੀਡਰਸ਼ਿੱਪ ਨੇ ਅਜੇ ਅਧਿਆਪਕਾਂ ਦੇ ਲੜਾਕੂ ਰੌਂਅ ਤੇ ਇਰਾਦੇ ਦੀ ਪੂਰੀ ਤਰਜ਼ਮਾਨੀ ਕਰਨ ਦੇ ਹਾਣ ਦੀ ਹੋਣਾ ਹੈ, ਇਸ ਰੌਂਅ ਨੂੰ ਹੋਰ ਉਭਾਰਨ ਤੇ ਹਕੂਮਤੀ ਦਾਅਪੇਚਾਂ ਨੂੰ ਬੁੱਝਣ ਦੇ ਵੀ ਪੂਰੀ ਤਰ•ਾਂ ਸਮਰੱਥ ਹੋਣਾ ਹੈ। ਅਧਿਆਪਕਾਂ ਦੀ ਸੰਘਰਸ਼ ਸਮਰੱਥਾ ਤੇ ਨਿਭਣ ਦੇ ਇਰਾਦਿਆਂ ਦੇ ਬਾਰੇ ਲੀਡਰਸ਼ਿਪ ਦੀ ਨਿਹਚਾ ਹੋਰ ਪੱਕੀ ਹੋਣ ਦੀ ਜ਼ਰੂਰਤ ਹੈ। ਇਹ ਸੰਘਰਸ਼ ਨਵੀਆਂ ਉੱਭਰ ਰਹੀਆਂ ਹਾਲਤਾਂ ਸਨਮੁੱਖ, ਹਾਲਤਾਂ ਦੇ ਹਾਣੀ ਲੀਡਰਸ਼ਿੱਪ ਦੀ ਸਿਰਜਣਾ ਦੀ ਸਿਰ ਖੜ•ੀ ਲੋੜ ਨੂੰ ਉਭਾਰ ਰਿਹਾ ਹੈ। ਸਮਰੱਥ ਤੇ ਸਹੀ ਦਿਸ਼ਾ 'ਤੇ ਪਕੜ ਵਾਲੀਆਂ ਲੀਡਰਸ਼ਿੱਪਾਂ ਦੀ ਸਿਰਜਣਾ ਇਹਨਾਂ ਵਿਸ਼ਾਲ ਘੋਲਾਂ ਰਾਹੀਂ ਹੀ ਪ੍ਰਵਾਨ ਚੜ•ਨੀ ਹੈ।
13 ਅਗਸਤ ਦੀ ਮੀਟਿੰਗ ਵੀ ਆਸ ਮੁਤਾਬਕ ਹੀ ਮੁੱਖ ਮੰਤਰੀ ਨੇ ਨਹੀਂ ਕੀਤੀ। ਸਗੋਂ ਸਿੱਖਿਆ ਮੰਤਰੀ ਵੱਲੋਂ ਅਖਬਾਰਾਂ ਅਤੇ ਟੀ ਵੀ ਰਾਹੀਂ ਧਰਨੇ ਨਾ ਲੱਗਣ ਦੇਣ ਦੀਆਂ ਧਮਕੀਆਂ ਮਿਲਣ ਲੱਗੀਆਂ ਕਿ ਧਰਨੇ ਲਗਾਉਣ ਵਾਲੇ ਅਤੇ ਸਕੂਲਾਂ ਦਾ ਮਹੌਲ ਖਰਾਬ ਕਰਨ ਵਾਲਿਆਂ ਨੂੰ ਦੇਖਾਂਗੇ। ਪੰਚਾਇਤੀ ਚੋਣਾਂ ਤੋਂ ਪਹਿਲਾਂ ਕੈਬਨਿਟ ਵਿਚ 10300 'ਤੇ ਰੈਗੂਲਰ ਕਰਨ ਦਾ ਬਿੱਲ ਲਿਆਉਣ ਦੀਆਂ ਕਨਸੋਆਂ ਮਿਲੀਆਂ, ਜੀਹਦੇ ਰੋਸ ਵਜੋਂ ਫੌਰੀ 27 ਅਗਸਤ ਨੂੰ ਛੁੱਟੀ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕ ਮੁਹਾਲੀ ਡੀ. ਪੀ. ਆਈ. ਦਫਤਰ ਮੂਹਰੇ ਪੁੱਜੇ। ਇਕ ਵਾਰ ਫੇਰ 29 ਨੂੰ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਮੀਟਿੰਗ ਦੇ ਵਾਅਦੇ ਨਾਲ ਧਰਨਾ ਚੁੱਕਿਆ। 29 ਨੂੰ ਕਿਸੇ ਵੀ ਸਿੱਖਿਆ ਅਧਿਕਾਰੀ ਵੱਲੋਂ ਮੀਟਿੰਗ ਨਾ ਕਰਨਾ, ਸਸਪੈਂਡ ਆਗੂਆਂ ਨੂੰ ਬਹਾਲ ਕਰਨ ਦੀ ਗੱਲ ਤੱਕ ਨਾ ਕਰਨਾ ਸਗੋਂ ਟਰਮੀਨੇਟ ਕਰਨ ਦੀਆਂ ਧਮਕੀਆਂ ਦੇਣਾ ਅਤੇ ਟੀਵੀ ਤੇ ਪ੍ਰਾਈਵੇਟ ਕੰਪਨੀਆਂ ਦੀ ਭਾਗੀਦਾਰੀ ਨਾਲ ਵਿਭਾਗ ਚਲਾਉਣ ਦੀਆਂ ਖਬਰਾਂ ਆਉਣਾ ਸਰਕਾਰ ਦੇ ਨਿੱਜੀਕਰਨ ਵੱਲ ਤੇਜ਼ੀ ਨਾਲ ਵਧਦੇ ਕਦਮਾਂ ਦਾ ਹੀ ਐਲਾਨ ਹੈ ਅਤੇ ਸੰਘਰਸ਼ ਦਾ ਦਬਾਅ ਨਾ ਮੰਨਦੇ ਹੋਣ ਦਾ ਪ੍ਰਭਾਵ ਦੇਣ ਦਾ ਐਲਾਨ ਹੈ। ਸਾਂਝੇ ਮੋਰਚੇ ਨੇ ਵੀ ਮੋੜਵੇਂ ਜੁਆਬ 'ਚ 31 ਅਗਸਤ ਨੂੰ ਫੇਰ ਜਿਲ•ਾ ਹੈਡਕੁਆਟਰਾਂ 'ਤੇ ਧਰਨੇ ਦੇ ਕੇ ਸੰਘਰਸ਼ ਦੇ ਇਰਾਦੇ ਦੁਹਰਾ ਦਿੱਤੇ। ਠੇਕਾ ਮੁਲਾਜ਼ਮਾਂ ਦਾ ਸੰਘਰਸ਼ਾਂ'ਤੇ ਟੇਕ ਰੱਖ ਕੇ ਲਗਾਤਾਰ ਭਰਵੀਂ ਗਿਣਤੀ 'ਚ ਸਰਗਰਮ ਰਹਿਣਾ, ਐਜੀਟੇਸ਼ਨ ਦਾ ਲਗਾਤਾਰ ਅਗਾਂਹ ਚਲਦੇ ਰਹਿਣਾ ਸੰਕੇਤ ਕਰਦਾ ਹੈ ਕਿ ਇਸ ਘੋਲ ਦੌਰਾਨ ਅਹਿਮ ਹਾਂਦਰੂ ਪੱਖ ਸਾਂਝੇ ਸੰਘਰਸ਼ ਤੇ ਸਾਂਝੀਆਂ ਮੰਗਾਂ 'ਚ ਠੇਕਾ ਅਧਿਆਪਕਾਂ ਦੀਆਂ ਮੰਗਾਂ ਨੂੰ ਬਰਾਬਰ ਦਾ ਸਥਾਨ ਮਿਲਣਾ ਤੇ ਉਨ•ਾਂ ਮੰਗਾਂ ਲਈ ਸਮੁੱਚੇ ਮੋਰਚੇ ਵੱਲੋਂ ਐਕਸ਼ਨ ਕਰਨਾ ਹੈ। ਤਾਂ ਵੀ ਅਧਿਆਪਕ ਲਹਿਰ 'ਚ ਇਸ ਰਹਿੰਦੀ ਕਸਰ ਨੂੰ ਪੂਰੇ ਜਾਣ ਦੀ ਫੌਰੀ ਤੇ ਅਹਿਮ ਜ਼ਰੂਰਤ ਹੈ। ਇਸ ਦਿਸ਼ਾ 'ਚ ਹੋ ਰਿਹਾ ਵਿਕਾਸ ਸਵਾਗਤ ਯੋਗ ਹੈ। ਇਸ ਪੱਖ ਨੂੰ ਹੋਰ ਤਕੜਾ ਕਰਨਾ ਤੇ ਸਭ ਤੋਂ ਵੱਧ ਸੰਘਰਸ਼ਸ਼ੀਲ ਬਣਦੀ ਪਰਤ ਨੂੰ ਹੋਰ ਉਭਾਰਨ ਤੇ ਰੈਗੂਲਰ ਅਧਿਆਪਕਾਂ ਨਾਲ ਸਾਂਝ ਨੂੰ ਹੋਰ ਪੀਡੀ ਕਰਨ ਦੇ ਵਿਸ਼ੇਸ਼ ਯਤਨ ਜੁਟਾਏ ਜਾਣੇ ਚਾਹੀਦੇ ਹਨ।

No comments:
Post a Comment