ਸੰਘਰਸ਼ ਨੇ ਸਿਖਾਇਆ :
ਇਥੇ ਸੰਘਰਸ਼ ਬਿਨਾਂ ਕੁਛ ਨੀ ਮਿਲਦਾ
ਇਹ ਬੋਲ ਬੰਦ ਕੀਤੇ ਬਠਿੰਡਾ ਥਰਮਲ ਦੇ ਠੇਕਾ ਕਾਮਿਆਂ ਦੇ ਹਨ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ, ਇਹ ਉਹੀ ਕਾਮੇ ਹਨ, ਜਿਹੜੇ ਪੰਜਾਬ ਦੀ ਕਾਂਗਰਸੀ ਹਕੂਮਤ ਦੇ ਥਰਮਲ ਬੰਦ ਕਰਨ ਦੇ ਫੈਸਲੇ ਖਿਲਾਫ਼ ਤਿੰਨ ਮਹੀਨੇ ਦਿਨ-ਰਾਤ ਲੰਮਾਂ ਤੇ ਕਠਿਨ ਸੰਘਰਸ਼ ਲੜ ਕੇ ਆਪਣਾ ਰੁਜ਼ਗਾਰ ਬਚਾਉਣ ਵਿਚ ਸਫ਼ਲ ਹੋਏ ਹਨ। ਪਿਛਲੇ ਦਿਨੀਂ ਜੂਨ ਵਿਚ ਇਹਨਾਂ ਨੇ ਪੱਛਮੀ ਜ਼ੋਨ ਦੇ ਚੀਫ਼ ਦਫਤਰ ਮੂਹਰੇ ਦੋ ਦਿਨ ਧਰਨੇ ਮਾਰ ਕੇ ਅਪ੍ਰੈਲ-ਮਈ ਮਹੀਨੇ ਦੀ ਤਨਖਾਹ ਤੁਰੰਤ ਰਿਲੀਜ਼ ਕਰਵਾਈ ਹੈ। ਧਰਨੇ ਵਾਲੇ ਦਿਨਾਂ ਦੀ ਲਾਈ ਗੈਰ ਹਾਜ਼ਰੀ ਕਟਵਾਈ ਹੈ ਤੇ ਕਈ ਹੋਰ ਮੰਗਾਂ ਦੀ ਮੁੱਖ ਦਫਤਰ ਨੂੰ ਸਿਫਾਰਸ਼ ਕਰਵਾਈ ਹੈ। ਧਰਨੇ ਦੀ ਸਫਲਤਾ ਦਾ ਸਿਹਰਾ, ਉਹ ਪਹਿਲਾਂ ਤਿੰਨ ਮਹੀਨੇ ਚੱਲੇ ਸੰਘਰਸ਼ ਦੇ ਸਿਰ ਬੰਨ•ਦੇ ਹਨ।
ਹੁਣ ਇਹਨਾਂ ਦੀ ਡਿਊਟੀ ਸਾਰੇ ਪੱਛਮੀ ਜ਼ੋਨ ਵਿਚ, ਬਠਿੰਡਾ, ਮੁਕਤਸਰ, ਫਰੀਦਕੋਟ ਸਰਕਲਾਂ ਦੀਆਂ ਦੂਰ ਦੁਰਾਡੀਆਂ ਥਾਵਾਂ 'ਤੇ ਹੈ। ਤਨਖਾਹ ਲੈਣ ਲਈ ਇਹਨਾਂ ਧਰਨਿਆਂ ਦੀ ਹਾਜ਼ਰੀ, ਪੱਕੇ ਮੋਰਚੇ ਵਿਚ ਰਹਿ ਰਹੀ ਹਾਜ਼ਰੀ ਤੋਂ ਦੁੱਗਣੀ ਹਾਜ਼ਰੀ ਵੇਖ ਕੇ ਪਹਿਲੇ ਸੰਘਰਸ਼ ਦੇ ਸਬਕਾਂ ਦੇ ਅਸਰ ਦਾ ਸਾਫ਼-ਸਪੱਸ਼ਟ ਝਲਕਾਰਾ ਦਿਖਾਈ ਦਿੰਦਾ ਸੀ। ਲੱਗਦਾ ਸੀ ਕਿ ਜਿੱਥੇ ਕਾਮਿਆਂ ਨੇ ਸੰਘਰਸ਼ ਨੂੰ ਸਫ਼ਲ ਕਰਨ ਲਈ ਸਭਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ, ਦਾ ਸਬਕ ਪੱਲੇ ਬੰਨਿ•ਆ ਹੈ, ਉਥੇ ਆਗੂਆਂ ਨੇ ਪਹਿਲਾਂ ਕੋਈ ਆਇਆ ਜਾਂ ਨਾ ਆਇਆ, ਸਭਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਦਾ ਸਬਕ ਸਿੱਖਿਆ ਹੈ। ਉਤਸ਼ਾਹ ਤੇ ਜੋਸ਼ ਨਾਲ ਭਰਪੂਰ ਕਾਮਿਆਂ ਵੱਲੋਂ ਦਿੱਤਾ ਜਾਂਦਾ ਨਾਅਰਿਆਂ ਦਾ ਜਵਾਬ ਏ. ਸੀ. ਕਮਰਿਆਂ ਵਿਚ ਬੈਠੇ ਅਧਿਕਾਰੀਆਂ ਦੇ ਨਾ ਸਿਰਫ਼ ਕੰਨ ਪਾੜ ਰਿਹਾ ਹੋਵੇਗਾ, ਢਿੱਡੀਂ ਵੀ ਸੂਲ ਪਾਉਂਦਾ ਹੋਵੇਗਾ।
ਇੱਕ ਆਗੂ ਨੇ ਸਪੱਸ਼ਟ ਬੋਲਿਆ ਕਿ ਇਸ ਦਫਤਰ ਨੂੰ ਤਿੰਨ ਚਾਰ ਵਾਰ ਮਿਲੇ ਹਾਂ। ਹਰ ਵਾਰ ਕੋਈ ਨਵਾਂ ਅੜਿੱਕਾ ਕਹਿ ਕੇ ਟਾਲਾ ਵੱਟ ਜਾਂਦੇ ਰਹੇ ਹਨ। ਅਸੀਂ ਪੱਕੇ ਮੋਰਚੇ ਵੇਲੇ ਸਭ ਵੇਖਿਆ-ਹੰਢਾਇਆ। ਸਰਕਾਰ, ਮੈਨੇਜਮੈਂਟ, ਜਿਲ•ਾ ਪ੍ਰਸ਼ਾਸ਼ਨ ਦੇ ਸਭ ਰੰਗ- ਕਦੇ ਮਿੱਠਾ, ਕਦੇ ਕੌੜਾ, ਕਦੇ ਪਲੋਸਣ, ਕਦੇ ਧਮਕੀ, ਕਦੇ ਮੁਜ਼ਾਹਰੇ ਦੀ ਖੁੱਲ•, ਕਦੇ ਪੁਲਸੀ ਕੇਸ, ਸਾਡੇ ਸਭ ਯਾਦ ਹਨ। ਪੱਕੇ ਮੋਰਚੇ ਵੇਲੇ ਉਹਨਾਂ ਦੇ ਸਭ ਰੰਗ ਬਦਰੰਗ ਕੀਤੇ ਹਨ। ਉਦੋਂ ਸਾਡਾ ਬਥੇਰਾ ਸਿਦਕ ਪਰਖਿਆ। ਕਦੇ ਸਾਨੂੰ ਕਹਿਣ, ਥੋਡਾ ਕੰਮ ਹੋ ਨਹੀਂ ਸਕਦਾ। ਕਦੇ ਕਹਿਣ, ਥੋਨੂੰ ਮਹਿਕਮੇ 'ਚ ਲੈ ਲੈਨੇ ਆ। ਕਦੇ ਕਹਿਣ, ਡੇਲੀਵੇਜ਼ 'ਤੇ ਰੱਖ ਲੈਨੇ ਆ, ਤਿੰਨ ਸਾਲਾਂ ਬਾਅਦ ਵਰਕਚਾਰਜ ਬਣਾ ਕੇ ਤਨਖਾਹ ਵਧਾ ਦੇਵਾਂਗੇ। ਬੜੇ ਸਬਜ਼ਬਾਗ ਵਿਖਾਏ। ਪਰ ਦਿੱਤਾ ਲਿਆ ਕੁਝ ਨਹੀਂ ਹੈ। ਦੋ ਮਹੀਨੇ ਬਾਅਦ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਟੀ. ਐਸ. ਯੂ. (ਭੰਗਲ ਗਰੁੱਪ), ਲਹਿਰਾ ਤੇ ਰੋਪੜ ਥਰਮਲਾਂ ਦੇ ਠੇਕਾ ਕਾਮਿਆਂ, ਪਾਵਰਕਾਮ ਦੇ ਠੇਕਾ ਕਾਮਿਆਂ ਨਾਲ ਸਾਂਝੇ ਸੰਘਰਸ਼ ਦਾ ਦਬਾਅ ਬਣਾਇਆ ਤਾਂ ਜਾ ਕੇ ਆਹ ਨੌਕਰੀ ਮਿਲੀ ਆ। ਹੁਣ ਇਹ ਤਨਖਾਹ ਨੂੰ ਆਵਦੇ ਹਿਸਾਬ ਨਾਲ, ਜਦੋਂ ਚਿੱਤ ਕੀਤਾ, ਦੇਣ ਦਾ ਕੰਨਾ ਪਾਉਣਾ ਚਾਹੁੰਦੇ ਹਨ, ਆਪਾਂ ਇਹ ਨਹੀਂ ਪੈਣ ਦੇਣਾ। ਉਹਨੇ ਦਫਤਰ ਦੇ ਕਈ ਵੱਡੇ ਅਧਿਕਾਰੀਆਂ ਦਾ ਨਾਂ ਲੈ ਕੇ ਕਿਹਾ, ਕਿ ਉਹ ਅੜਿੱਕਾਸ਼ਾਹ ਨਾ ਬਣਨ। ਨਾਹਰਿਆਂ ਦੀ ਗਰਜ ਵਿਚ ਉਸਨੇ ਕਿਹਾ, ਨਾਹਰੇ ਸੁਣ ਲਵੋ, ਸਾਨੂੰ ਅੜਿੱਕੇ ਹਟਾਉਣੇ ਆਉਂਦੇ ਹਨ।
ਗੱਲ ਉਹੀ ਹੋਈ, ਉਹ ਧਰਨੇ ਤੋਂ ਉੱਠ ਕੇ ਅਜੇ ਮੁੜੇ ਹੀ ਹੋਣਗੇ ਕਿ ਤਨਖਾਹ ਖਾਤਿਆਂ ਵਿਚ ਪੈ ਗਈ। ਤਨਖਾਹ ਤਾਂ ਖਾਤਿਆਂ ਵਿਚ ਪਾ ਦਿੱਤੀ, ਪਰ ਮਾਝੇ ਵਿਚੋਂ ਬਦਲ ਕੇ ਨਵਾਂ ਆਇਆ ਚੀਫ਼ ਦਾਬਾ ਪਾਉਣ ਦਾ ਭਰਮ ਪਾਲ ਬੈਠਾ। ਧਰਨਿਆਂ ਦੇ ਦਿਨਾਂ ਦੀ ਗੈਰਹਾਜ਼ਰੀ ਭਰਵਾ ਦਿੱਤੀ। ਹੇਠਲੇ ਅਫਸਰਾਂ ਰਾਹੀਂ ਵੀ ਕਸਣ ਦੀ ਕੋਸ਼ਿਸ਼ ਕਰਨ ਲੱਗਾ। ਕਾਮਿਆਂ ਵਿਚ ਬੇਚੈਨੀ ਹੋਣ ਲੱਗੀ। ਆਗੂਆਂ ਨੇ ਇਸ ਨੂੰ ਚੈਲਿੰਜ ਵਜੋਂ ਲੈ ਕੇ ਕਾਮਿਆਂ ਦੀ ਲਾਮਬੰਦੀ ਸ਼ੁਰੂ ਕੀਤੀ ਹੀ ਸੀ ਕਿ ਮੀਟਿੰਗ ਸੱਦ ਕੇ ਪਿੱਛੇ ਹਟ ਗਿਆ। ਗੈਰ-ਹਾਜ਼ਰੀਆਂ ਤਬਦੀਲ ਹੋ ਗਈਆਂ।
ਇਹਨਾਂ ਧਰਨਿਆਂ ਵਿਚ ਪ੍ਰੀਵਾਰਾਂ ਦੀ ਹਾਜ਼ਰੀ ਨੇ ਵੀ ਪੱਕੇ ਮੋਰਚੇ ਵੇਲੇ ਪ੍ਰੀਵਾਰਾਂ ਦੀ ਹਾਜ਼ਰੀ ਨਾਲ ਬਣੀ ਤਾਕਤ ਤੇ ਹੋਈ ਸਫ਼ਲਤਾ ਦੇ ਬਣੇ ਮਹੱਤਵ ਦਾ ਗਿਆਨ ਤੇ ਅਹਿਸਾਸ ਪੱਕਾ ਕਰਵਾਇਆ ਲੱਗਦਾ ਹੈ ਕਿ ਕਾਰਪੋਰੇਟ ਵਿਕਾਸ ਮਾਡਲ ਦੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਰੁਜ਼ਗਾਰ ਉਜਾੜੂ ਨੀਤੀਆਂ ਦੇ ਸਰਕਾਰੀ ਹੱਲੇ ਨੂੰ ਠੱਲ•ਣ ਲਈ ਸੰਘਰਸ਼ ਦੀ ਸਫਲਤਾ ਲਈ ਸਮੂਹ ਕਾਮਿਆਂ ਦੇ ਨਾਲ ਨਾਲ ਕਾਮਿਆਂ ਦੇ ਪ੍ਰੀਵਾਰਾਂ ਤੇ ਬੱਚਿਆਂ ਦੀ ਸ਼ਮੂਲੀਅਤ ਜ਼ਰੂਰੀ ਬਣ ਗਈ ਹੈ। ਇਹਨਾਂ ਧਰਨਿਆਂ ਵਿਚ ਪ੍ਰੀਵਾਰਾਂ ਦੀ ਸ਼ਮੂਲੀਅਤ ਭਰਵੀਂ ਸੀ।
ਇਹਨਾਂ ਧਰਨਿਆਂ ਵਿਚ ਟੀ. ਐਸ. ਯੂ. (ਭੰਗਲ ਗਰੁੱਪ) ਅਤੇ ਪਾਵਰਕਾਮ ਦੇ ਠੇਕਾ ਕਾਮਿਆਂ ਤੇ ਅਧਿਆਪਕਾਂ ਦੀ ਹਾਜ਼ਰੀ ਪੱਕੇ ਮੋਰਚੇ ਵੇਲੇ ਵੱਡੀ ਢੋਈ ਬਣੀ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨੇ ਸੰਘਰਸ਼ ਵਿਚ ਭਰਾਤਰੀ ਹਮਾਇਤ ਲੈਣ ਤੇ ਦੇਣ ਦੀ ਲੋੜ ਤੇ ਮਹੱਤਤਾ ਨੂੰ ਲੀਡਰਸ਼ਿਪ ਦੇ ਮਨ ਮਸਤਕ ਵਿਚ ਉੱਕਰ ਦਿੱਤਾ ਲੱਗਦਾ ਹੈ।
ਅਗਲੇ ਦਿਨਾਂ ਵਿਚ ਅਗਲੀਆਂ ਮੰਗਾਂ 'ਤੇ ਸੰਘਰਸ਼ ਨੂੰ ਅੱਗੇ ਵਧਾਉਣ ਹਿੱਤ ਉਪਰਲੀਆਂ ਜਥੇਬੰਦੀਆਂ ਨਾਲ ਰਲ ਕੇ ਸਾਂਝੀਆਂ ਮੀਟਿੰਗਾਂ, ਸਾਂਝੀ ਤਿਆਰੀ, ਸਾਂਝੇ ਸਰਕਲ ਧਰਨੇ ਅਤੇ ਮੁੱਖ ਦਫਤਰ ਮੂਹਰੇ ਸਾਂਝੇ ਧਰਨੇ ਦਾ ਸਾਂਝਾ ਐਲਾਨ ਕਰ ਦਿੱਤਾ ਹੈ।

No comments:
Post a Comment