ਚੀਨੀ ਇਨਕਲਾਬ ਦੀ ਜਿੱਤ
ਦੀ ਸੰਸਾਰ ਵਿਆਪੀ ਮਹੱਤਤਾ
ਚੀਨੀ ਲੋਕ ਇਨਕਲਾਬ ਦੀ ਜਿੱਤ ਅਤੇ ਚੀਨੀ ਲੋਕ-ਗਣਤੰਤਰ ਦੀ ਸਥਾਪਨਾ ਨੇ ਚੀਨ ਦੇ ਇਤਿਹਾਸ ਅੰਦਰ ਤਿੱਖੀਆਂ ਤਬਦੀਲੀਆਂ ਕੀਤੀਆਂ। ਇਹ, 1917 ਦੇ ਅਕਤੂਬਰ ਸਮਾਜਵਾਦੀ ਇਨਕਲਾਬ ਅਤੇ 1945 ਵਿਚ ਫਾਸ਼ੀਵਾਦ-ਵਿਰੋਧੀ ਜਿੱਤ ਤੋਂ ਪਿੱੱਛੋਂ ਸੰਸਾਰ ਅੰਦਰ ਸਭ ਤੋਂ ਵੱਡੀ ਘਟਨਾ ਸੀ। ਚੀਨੀ ਲੋਕ-ਜਮਹੂਰੀ ਇਨਕਲਾਬ ਦੀ ਜਿੱਤ ਦੀ ਇਸ ਪੱਖੋਂ ਵੱਡੀ ਸੰਸਾਰ ਮਹੱਤਤਾ ਸੀ ਕਿ ਇਸ ਨੇ ਅਕਤੂਬਰ ਇਨਕਲਾਬ ਦੇ ਸਾਰੀ ਮਨੁੱਖ ਜਾਤੀ ਉਤੇ ਪਏ ਵੱਡੇ ਪ੍ਰਭਾਵ ਨੂੰ ਵਿਸ਼ਾਲ ਅਤੇ ਡੂੰਘਾ ਕੀਤਾ ਸੀ।
ਪਹਿਲਾ, ਚੀਨੀ ਲੋਕ ਇਨਕਲਾਬ ਦੀ ਜਿੱਤ ਨਾਲ ਸੰਸਾਰ ਅੰਦਰ ਸਭ ਤੋਂ ਵੱਡੀ ਵਸੋਂ ਵਾਲੇ ਦੇਸ਼ ਨੇ, ਸੋਵੀਅਤ ਯੂਨੀਅਨ ਅਤੇ ਲੋਕ ਜਮਹੂਰੀਅਤਾਂ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ, ਸੰਸਾਰ ਪੂੰਜੀਵਾਦ ਦੀ ਜ਼ੰਜੀਰ ਨੂੰ ਤੋੜਿਆ ਅਤੇ ਆਪਣੀ ਮੁਕਤੀ ਪ੍ਰਾਪਤ ਕੀਤੀ। ਸੰਸਾਰ ਦੀ ਇਕ-ਚੌਥਾਈ ਵਸੋਂ ਅਤੇ ਅਥਾਹ ਸਾਧਨਾਂ ਵਾਲਾ ਦੇਸ਼ ਚੀਨ, ਪਹਿਲਾਂ ਮਹੱਤਵਪੂਰਨ ਮੰਡੀ ਸੀ ਜਿਸ ਲਈ ਸਾਮਰਾਜੀਏ ਭਿੜਦੇ ਸਨ। ਚੀਨੀ ਇਨਕਲਾਬ ਦੀ ਜਿੱਤ ਨੇ ਅਮਰੀਕਾ ਅਤੇ ਦੂਸਰੇ ਸਾਮਰਾਜੀ ਦੇਸ਼ਾਂ ਦੀਆਂ ਹਮਲਾਵਰ ਨੀਤੀਆਂ ਦੇ ਦਿਵਾਲੀਏਪਣ ਦਾ ਅਤੇ ਚੀਨ ਨੂੰ ਗੁਲਾਮ ਬਣਾਉਣ ਦੀਆਂ ਉਹਨਾਂ ਦੀਆਂ ਯੋਜਨਾਵਾਂ ਦੀ ਨਾਕਾਮੀ ਦਾ ਐਲਾਨ ਕੀਤਾ ਸੀ। ਇਸ ਦੇ ਸਿੱਟੇ ਵਜੋਂ ਇਸ ਇਨਕਲਾਬ ਦੀ ਜਿੱਤ ਨੇ ਸਾਮਰਾਜੀਆਂ 'ਤੇ ਭਾਰੀ ਸੱਟ ਮਾਰੀ ਸੀ ਅਤੇ ਇਹਨਾਂ ਦੀ ਤਾਕਤ ਨੂੰ ਕਮਜ਼ੋਰ ਕੀਤਾ ਸੀ, ਪੂੰਜੀਵਾਦ ਦੇ ਆਮ ਸੰਕਟ ਨੂੰ ਤਿੱਖਾ ਕੀਤਾ ਸੀ। ਅਤੇ ਦਿਖਾਇਆ ਸੀ ਕਿ ਬੁਰਜੂਆ ਰਾਜ ਦਾ ਅੰਤ ਨੇੜੇ ਢੁੱਕ ਰਿਹਾ ਸੀ ਅਤੇ ਸਮੁੱਚੇ ਸੰਸਾਰ ਦੇ ਮਿਹਨਤਕਸ਼ ਲੋਕਾਂ ਦੀ ਅੰਤਿਮ ਜਿੱਤ ਨੂੰ ਰਫ਼ਤਾਰ ਬਖਸ਼ੀ ਸੀ। ਇਸ ਤੋਂ ਵੀ ਵੱਧ, ਜਿੱਤ ਹਾਸਲ ਕਰਨ ਪਿੱਛੋਂ, ਚੀਨੀ ਲੋਕ, ਅਮਨ, ਜਮਹੂਰੀਅਤ ਅਤੇ ਸਮਾਜਵਾਦ ਦੇ ਖੇਮੇ ਸੰਗ ਦ੍ਰਿੜ•ਤਾ ਨਾਲ ਖੜ•ੇ ਅਤੇ ਸਾਮਰਾਜਵਾਦ ਖਿਲਾਫ ਆਪਣੇ ਆਪ ਨੂੰ ਸੰਜੀਵ ਤਾਕਤ ਦੇ ਰੂਪ ਵਿਚ ਸਿੱਧ ਕੀਤਾ ਅਤੇ ਅਮਨ ਜਮਹੂਰੀਅਤ ਅਤੇ ਸਮਾਜਵਾਦ ਦੇ ਪੱਖ ਵਿਚ ਅਤੇ ਹਮਲਾਵਰ ਸਾਮਰਾਜੀ ਖੇਮੇ ਦੇ ਖਿਲਾਫ ਤੱਕੜੀ ਦਾ ਪਲੜਾ ਭਾਰੀ ਕਰ ਦਿੱਤਾ ਸੀ।
ਦੂਸਰਾ, ਚੀਨੀ ਇਨਕਲਾਬ ਇਹੋ ਜਿਹਾ ਇਨਕਲਾਬ ਸੀ ਜਿਹੜਾ 60 ਕਰੋੜ ਵਸੋਂ ਵਾਲੇ ਸਭ ਤੋਂ ਵੱਡੇ, ਪੂਰਬ ਵਿਚ ਸਾਮਰਾਜੀ ਲਤਾੜ ਹੇਠ ਅਰਧ-ਬਸਤੀਵਾਦੀ ਦੇਸ਼ ਵਿਚ ਹੋਇਆ ਸੀ। ਇਸ ਇਨਕਲਾਬ ਦੀ ਜਿੱਤ ਪੂਰਬ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਨੂੰ ਹੱਲਾਸ਼ੇਰੀ ਅਤੇ ਉਤਸ਼ਾਹਤ ਕਰੇ ਬਿਨਾਂ ਅਤੇ ਅੰਤਿਮ ਜਿੱਤ ਵਿਚ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰੇ ਬਿਨਾਂ ਨਹੀਂ ਰਹਿ ਸਕਦੀ ਸੀ। ਜਿਨ•ਾਂ ਥਾਵਾਂ ਤੋਂ ਸਾਮਰਾਜੀਏ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ Àੁੱਚ-ਮੁਨਾਫੇ ਬਟੋਰਦੇ ਸਨ, ਉਹ ਥਾਵਾਂ ਸਾਮਰਾਜ-ਵਿਰੋਧੀ ਇਨਕਲਾਬੀ ਤੂਫਾਨਾਂ ਦੇ ਕੇਂਦਰ ਬਣ ਗਈਆਂ ਜਾਂ ਬਣ ਰਹੀਆਂ ਸਨ।
ਤੀਸਰਾ, ਚੀਨੀ ਲੋਕ-ਇਨਕਲਾਬਾਂ ਦੀ ਜਿੱਤ ਮਾਰਕਸਵਾਦ-ਲੈਨਿਨਵਾਦ ਲਈ ਨਵੀਂ ਜਿੱਤ ਸੀ। ਇਸ ਨੇ ਪੁਸ਼ਟੀ ਕੀਤੀ ਕਿ ਮਾਰਕਸਵਾਦ-ਲੈਨਿਨਵਾਦ ਹੀ ਚੀਨੀ ਲੋਕਾਂ ਦੀ ਮੁਕਤੀ ਲਈ ਅਤੇ ਸਾਰੀਆਂ ਦੂਸਰੀਆਂ ਲਤਾੜੀਆਂ ਕੌਮਾਂ ਦੀ ਮੁਕਤੀ ਲਈ ਸੱਚਾ ਰਹਿ-ਨੁਮਾ ਹੈ। ਕਾਮਰੇਡ ਮਾਓ ਜ਼ੇ-ਤੁੰਗ ਦੀ ਅਗਵਾਈ ਅਧੀਨ, ਚੀਨੀ ਕਮਿਊਨਿਸਟ ਪਾਰਟੀ ਨੇ ਮਾਰਕਸੀ-ਲੈਨਿਨੀ ਪੈਂਤੜਾ, ਨੁਕਤਾਨਜ਼ਰ ਅਤੇ ਢੰਗ ਧਾਰਨ ਕਰਦਿਆਂ, ਚੀਨੀ ਇਨਕਲਾਬ ਦੀ ਸਮੱਸਿਆ ਨੂੰ ਵਿਗਿਆਨਕ ਤੌਰ 'ਤੇ ਤਰਤੀਬ ਅਨੁਸਾਰ ਹੱਲ ਕੀਤਾ। ਇਹ ਇਨਕਲਾਬ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਪਿੱਛੋਂ ਇਕ ਹੋਰ ਮਹਾਨ ਇਨਕਲਾਬ ਸੀ। ਪਰ ਹੈ ਸੀ ਵੱਖਰੀ ਵੰਨਗੀ ਦਾ, ਕਿਉਂਕਿ ਇਹ ਸਾਮਰਾਜਵਾਦ ਵੱਲੋਂ ਦਬਾਏ ਲਤਾੜੇ ਦੇਸ਼ ਅੰਦਰ ਹੋਇਆ ਸੀ। ਇਸ ਨੇ ਮਾਰਕਸਵਾਦ-ਲੈਨਿਨਵਾਦ ਦੀ ਗਤੀਮਾਨ ਸ਼ਕਤੀ ਦੀ ਪੁਸ਼ਟੀ ਕੀਤੀ ਸੀ ਕਿ ਇਹ ਨਾ ਸਿਰਫ ਸਾਮਰਾਜੀ ਦੇਸ਼ ਅੰਦਰ ਇਨਕਲਾਬ ਦੀ ਰਾਹ-ਨੁਮਾਈ ਕਰਨ ਦੇ ਕਾਬਲ ਸੀ ਸਗੋਂ ਬਸਤੀਵਾਦੀ ਜਾਂ ਅਰਧ-ਬਸਤੀਵਾਦੀ ਦੇਸ਼ਾਂ ਅੰਦਰ ਵੀ ਰਾਹ-ਨੁਮਾਈ ਕਰਨ ਦੇ ਕਾਬਲ ਸੀ।
ਚੀਨ ਅੰਦਰ ਮਾਰਕਸਵਾਦ ਲੈਨਿਨਵਾਦ ਦੀ ਜਿੱਤ ਨੇ ਏਸ਼ੀਆ ਅੰਦਰ ਅਤੇ ਬਾਕੀ ਦੇ ਸੰਸਾਰ ਅੰਦਰ ਮਜ਼ਦੂਰ ਜਮਾਤ ਅਤੇ ਦੱਬੀ ਕੁਚਲੀ ਵਿਸ਼ਾਲ ਜਨਤਾ ਨੂੰ ਜਮਹੂਰੀ ਇਨਕਲਾਬ ਦੇ ਰਾਹ 'ਤੇ ਦਲੇਰੀ ਨਾਲ ਚੱਲਣ ਵਿਚ ਅਤੇ ਜਿੱਤ ਹਾਸਲ ਕਰਨ ਪਿੱਛੋਂ ਸਮਾਜਵਾਦ ਦੇ ਰਾਹ ਪੈ ਕੇ ਪੇਸ਼ਕਦਮੀ ਕਰਨ ਵਿਚ ਮੱਦਦ ਕੀਤੀ ਸੀ।
ਪੁਸਤਕ 'ਚੀਨੀ ਇਨਕਲਾਬ ਦਾ ਇਤਿਹਾਸ' 'ਚੋਂ

ਚੀਨੀ ਇਨਕਲਾਬ ਦੀ ਜੇਤੂ
ਪੇਸ਼ਕਦਮੀ ਤੇ ਜ਼ਮੀਨੀ ਸੁਧਾਰਾਂ ਦਾ ਰੋਲ
ਪ੍ਰਥਮ ਅੰੰਸ਼ਾਂ ਵਿਚੋਂ ਇਕ ਅੰਸ਼ ਜਿਸ ਨੇ ਕੌਮਿਨਤਾਂਗ ਦੇ ਹਮਲਿਆਂ ਨੂੰ ਸਫਲਤਾ ਨਾਲ ਪਛਾੜਨ ਵਿੱਚ ਅਤੇ ਲੋਕ ਮੁਕਤੀ ਫੌਜ ਦੀ ਬਚਾਅ-ਮੁਖੀ ਯੁੱਧਨੀਤੀ ਤੋਂ ਹਮਲਾਵਰ ਯੁੱਧਨੀਤੀ ਵਿਚ ਤੇਜ਼ ਤਬਦੀਲੀ ਅੰਦਰ ਯੋਗਦਾਨ ਪਾਇਆ, ਇਹ ਜ਼ਰੱਈ ਸੁਧਾਰ ਸਨ ਜੋ ਮੁਕਤ ਇਲਾਕਿਆਂ ਵਿਚ ਸਰਵ-ਵਿਆਪਕ ਤੌਰ 'ਤੇ ਲਾਗੂ ਕੀਤੇ ਗਏ। ਚੀਨੀ ਕਮਿਊਨਿਸਟ ਪਾਰਟੀ ਨੇ ''ਜ਼ਰੱਈ ਕਾਨੂੰਨ ਦਾ ਖਾਕਾ'' ਘੜਿਆ ਅਤੇ ''ਜਮਾਤਾਂ ਦਾ ਵਿਸ਼ਲੇਸ਼ਣ ਕਿਵੇਂ ਕਰੀਏ'' ਅਤੇ ''ਜਰੱਈ ਘੋਲਾਂ ਵਿੱਚੋਂ ਉਠਦੀਆਂ ਕੁੱਝ ਸਮੱਸਿਆਵਾਂ ਬਾਰੇ ਮਤੇ'' ਛਾਪੇ। ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ''ਸੈਂਸੀ ਅਤੇ ਸੂਯੂਆਨ ਦੇ ਕੇਡਰਾਂ ਦੀ ਕਾਨਫਰੰਸ ਵਿਚ ਗੱਲਬਾਤ'' ਅਤੇ ਕਾਮਰੇਡ ਜ਼ੈਨ ਪੀ-ਸ਼ੀਹ ਦੇ ਲੇਖ ''ਜ਼ਰੱਈ ਸੁਧਾਰਾਂ ਦੀਆਂ ਸਮੱਸਿਆਵਾਂ'' ਅਤੇ ਦੂਸਰੇ ਲੇਖਾਂ ਵਿਚ, ਪਾਰਟੀ ਦੀਆਂ ਜ਼ਰੱਈ ਨੀਤੀਆਂ ਨੂੰ ਸਪੱਸ਼ਟ ਰੂਪ ਵਿਚ ਦਰਜ ਕੀਤਾ ਗਿਆ।
''ਜ਼ਰੱਈ ਕਾਨੂੰਨ ਦੇ ਖਾਕੇ'' ਵਿਚ ਜਗੀਰੂ ਅਤੇ ਅਰਧ-ਜਗੀਰੂ ਜ਼ਮੀਨੀ ਪ੍ਰਬੰਧ ਨੂੰ ਖਤਮ ਕਰਨਾ ਅਤੇ ਜ਼ਮੀਨ ਹਲਵਾਹਕ ਦੀ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਣਾ ਨਿਰਧਾਰਤ ਕੀਤਾ ਗਿਆ ਸੀ।
ਜ਼ਰੱਈ ਸੁਧਾਰਾਂ ਵਿੱਚ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਤੇ ਦ੍ਰਿੜਤਾ ਨਾਲ ਟੇਕ ਰੱਖਣੀ ਅਤੇ ਜਥੇਬੰਦ ਹੋਣ ਵਿਚ ਮੱਦਦ ਕਰਨੀ ਪ੍ਰਥਮ ਮਹੱਤਵ ਦਾ ਸੁਆਲ ਸੀ ਤਾਂ ਕਿ ਉਹ ਲਹਿਰ ਦੀ ਰੀੜ• ਦੀ ਹੱਡੀ ਬਣ ਜਾਣ। ਦਰਮਿਆਨੇ ਕਿਸਾਨਾਂ ਨਾਲ ਏਕਤਾ ਕਰਨ ਲਈ ਅਤੇ ਉਹਨਾਂ ਨੂੰ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਲੇ ਨੇੜਿਉਂ ਇਕੱਠੇ ਹੋਣ ਲਈ ਹੱਲਾਸ਼ੇਰੀ ਦੇਣੀ ਵੀ ਜਰੂਰੀ ਸੀ ਤਾਂ ਕਿ ਮਜ਼ਬੂਤ ਮਜ਼ਦੂਰ-ਕਿਸਾਨ ਗੱਠਜੋੜ ਬਣਾਇਆ ਜਾਵੇ। ਕਿਸਾਨ ਜਨਤਾ ਨੂੰ ਲਾਮਬੰਦ ਕਰਨ ਦੀ ਦਰੁਸਤ ਵਿਧੀ ਇਹ ਸੀ ਕਿ ਉਹਨਾਂ ਦੇ ਤਜਰਬਿਆਂ ਦੇ ਅਧਾਰ 'ਤੇ ਉਹਨਾਂ ਵਿਚ ਪੂਰਾ ਵਿਚਾਰਧਾਰਕ ਅਤੇ ਸਿਆਸੀ ਕੰਮ ਕੀਤਾ ਜਾਵੇ, ਉਹਨਾਂ ਦੇ ਐਨ ਵਿਚ ਜਾਇਆ ਜਾਵੇ ਅਤੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਅੰਦਰ ਸਰਗਰਮਾਂ ਨਾਲ ਗੂੜ•ੇ ਸੰਬੰਧ ਬਣਾਏ ਜਾਣ ਅਤੇ ਇਹਨਾਂ ਰਾਹੀਂ ਜਨਤਾ ਨੂੰ ਹਰਕਤ ਵਿਚ ਲਿਆਂਦਾ ਜਾਵੇ ਅਤੇ ਕਿਸਾਨ ਲਹਿਰ ਦੀ ਪੇਸ਼ਕਦਮੀ ਨੂੰ ਉਗਾਸਾ ਦੇਣ ਲਈ ਧੀਰੇ ਧੀਰੇ ਪਸਾਰਾ ਕਰਨ ਅਤੇ ਡੂੰਘਾਈ ਲਿਆਉਣ ਦੀ ਨੀਤੀ ਧਾਰਨ ਕੀਤੀ ਜਾਵੇ। ਦਰਮਿਆਨੇ ਕਿਸਾਨਾਂ ਨਾਲ ਏਕਤਾ ਕਰਨ ਲਈ ਹੇਠ ਲਿਖੇ ਅਸੂਲਾਂ ਦੇ ਪਾਬੰਦ ਰਹਿਣਾ ਪੈਣਾ ਸੀ। ਕਿਸਾਨਾਂ ਦੀ ਜਮਾਤੀ ਹੈਸੀਅਤ ਨਿਰਧਾਰਤ ਕਰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਸੀ, ਦਰਮਿਆਨੇ ਕਿਸਾਨ ਦੀ ਅਮੀਰ ਕਿਸਾਨ ਵਜੋਂ ਜਮਾਤ ਨਿਰਧਾਰਤ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਸੀ। ਜੇ ਉਹ ਕਿਸੇ ਜੁਗਾੜ 'ਤੇ ਉਜ਼ਰ ਕਰਦੇ ਸਨ ਤਾਂ ਜ਼ਮੀਨ ਦੀ ਬਰਾਬਰ ਵੰਡ ਕਰਨ ਸਮੇਂ ਦਰਮਿਆਨੇ ਕਿਸਾਨ ਦੀਆਂ ਰਾਇਆਂ ਨੂੰ ਹਿਸਾਬ-ਕਿਤਾਬ ਵਿਚ ਰੱਖਣਾ ਪੈਣਾ ਸੀ ਅਤੇ ਇਹਨਾਂ ਨੂੰ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਗਰੀਬ ਕਿਸਾਨਾਂ ਨੂੰ ਵੰਡੀ ਜ਼ਮੀਨ ਦੇ ਔਸਤ ਹਿੱਸੇ ਨਾਲੋਂ ਉਹਨਾਂ ਨੂੰ ਆਪਣੀ ਜ਼ਮੀਨ ਦਾ ਵਡੇਰਾ ਹਿੱਸਾ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਸੀ। ਦਰਮਿਆਨੇ ਕਿਸਾਨਾਂ ਅੰਦਰ ਸਰਗਰਮਾਂ ਨੂੰ ਕਿਸਾਨ ਸਭਾਵਾਂ ਅਤੇ ਸਥਾਨਕ ਸਰਕਾਰਾਂ ਵਿਚ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਸੀ ਅਤੇ ਜ਼ਮੀਨੀ ਟੈਕਸ ਲਾਉਣ ਅਤੇ ਜੰਗ ਨਾਲ ਸਬੰਧਤ ਜੁੰਮੇਵਾਰੀਆਂ ਅਤੇ ਸੇਵਾਵਾਂ ਦੇਣ ਸਮੇਂ ਮੁਨਾਸਿਬ ਵਿਹਾਰ ਰੱੱਖਿਆ ਜਾਣਾ ਚਾਹੀਦਾ ਸੀ। ਜ਼ਮੀਨ ਅਤੇ ਜਾਇਦਾਦ ਜਬਤ ਕੀਤੀ ਜਾਵੇਗੀ, ਕਿਉਂਕਿ ਆਮ ਰੂਪ ਵਿਚ ਪੁਰਾਣੀ ਵੰਨਗੀ ਦੇ ਅਮੀਰ ਕਿਸਾਨ ਜਗੀਰੂ ਲੁੱਟ ਕਰਨ ਨਾਲ ਗੂੜ•ੀ ਤਰ•ਾਂ ਕਲੰਕਤ ਸਨ ਅਤੇ ਜਿਹਨਾਂ ਹਾਲਤਾਂ ਵਿਚ ਮਜ਼ਦੂਰ ਇਹਨਾਂ ਲਈ ਕੰਮ ਕਰਦੇ ਸਨ, ਉਹ ਵੀ ਜਗੀਰੂ ਸਨ। ਇਹਨਾਂ ਦੀ ਮਾਲਕੀ ਹੇਠ ਜ਼ਮੀਨ ਬਹੁਤ ਜ਼ਿਆਦਾ ਸੀ ਅਤੇ ਔਸਤ ਜ਼ਮੀਨ ਨਾਲੋਂ ਵੱਧ ਉਪਜਾਊ ਸੀ। ਹੋਰ ਅੱਗੇ, ਉਸ ਵੇਲੇ, ਇਨਕਲਾਬੀ ਜੰਗ ਦੇ ਨਤੀਜੇ ਬਾਰੇ ਅਨਿਸਚਿਤਤਾ ਸੀ ਅਤੇ ਅਮੀਰ ਕਿਸਾਨ ਪਿਛਾਖੜੀਆਂ ਨਾਲ ਹਮਦਰਦੀ ਰੱਖਣ ਵੱਲ ਉਲਾਰ ਸਨ। ਪਰ ਲੋਕ-ਯੁੱਧ ਦੀਆਂ ਲੋੜਾਂ ਕਿਸਾਨਾਂ ਤੋਂ ਫੌਜੀ ਸੇਵਾ, ਅਨਾਜ ਦੇਣ, ਸਵੈ-ਇਛਾ ਨਾਲ ਮਜ਼ਦੂਰੀ ਕਰਨ ਦੇ ਰੂਪ ਵਿਚ ਯੋਗਦਾਨ ਪਾਉਣ ਦੀ ਮੰਗ ਕਰਦੀਆਂ ਸਨ ਤਾਂ ਕਿ ਇਨਕਲਾਬੀ ਜੰਗ ਦਾ ਜੇਤੂ ਅੰਤ ਕੀਤਾ ਜਾਵੇ।
ਜ਼ਰੱਈ ਸੁਧਾਰਾਂ ਦਾ ਨਿਸ਼ਾਨਾ ਜਗੀਰੂ ਜਗੀਰਦਾਰਾਂ ਦਾ ਜਮਾਤ ਵਜੋਂ ਖਾਤਮਾ ਕਰਨਾ ਸੀ ਨਾ ਕਿ ਵਿਅਕਤੀਆਂ ਵਜੋਂ ਸਫਾਇਆ ਕਰਨਾ ਸੀ। ਇਹਨਾਂ ਨੂੰ ਜਮਾਤ ਵਜੋਂ ਖਤਮ ਕਰਨ ਲਈ ਕਦਮ-ਬ-ਕਦਮ ਅਤੇ ਵਖਰੇਵਾਂ ਕਰਕੇ ਤੁਰਨਾ ਜਰੂਰੀ ਸੀ। ਲਹਿਰ ਨੇ ਸਥਾਨਕ ਬਦਮਾਸ਼ਾਂ 'ਤੇ ਸੱਟ ਮਾਰਨ, ਹਿਸਾਬ-ਕਿਤਾਬ ਨਿਬੇੜਨ, ਲਗਾਨ ਅਤੇ ਸੂਦ ਘੱਟ ਕਰਨ ਨਾਲ ਸ਼ੁਰੂ ਹੋਣਾ ਸੀ ਅਤੇ ਜ਼ਰੱਈ ਸੁਧਾਰ ਉਦੋਂ ਹੀ ਲਾਗੂ ਕਰਨੇ ਸਨ ਜਦੋਂ ਹਾਲਤਾਂ-ਸਿਆਸੀ ਮਹੌਲ, ਜਨਤਾ, ਕੇਡਰ ਅਤੇ ਹੋਰ ਗੱਲਾਂ ਆਦਿ- ਪੱਕੀਆਂ ਹੋਣ। ਜਗੀਰਦਾਰਾਂ ਅਤੇ ਅਮੀਰ ਕਿਸਾਨਾਂ ਵਿਚਕਾਰ, ਵੱਡੇ ਜਗੀਰਦਾਰਾਂ ਅਤੇ ਦਰਮਿਆਨੇ ਜਗੀਰਦਾਰਾਂ ਅਤੇ ਛੋਟੇ ਜਗੀਰਦਾਰਾਂ ਵਿਚਕਾਰ ਅਤੇ ਸਧਾਰਨ ਜਗੀਰਦਾਰਾਂ ਅਤੇ ਸਥਾਨਕ ਬਦਮਾਸ਼ ਜਗੀਰਦਾਰਾਂ ਵਿਚਕਾਰ ਨਿਖੇੜਾ ਕਰਨਾ ਸੀ। ਹਰੇਕ ਵੰਨਗੀ ਨੂੰ ਜ਼ਮੀਨੀ ਸੁਧਾਰਾਂ ਦੇ ਚੌਖਟੇ ਦੇ ਅੰਦਰ ਵੱਖਰੇ ਵੱਖਰੇ ਰੂਪ 'ਚ ਨਜਿੱਠਣਾ ਸੀ।
ਜ਼ਮੀਨ ਨੂੰ ਹੇਠ ਲਿਖੇ ਤਰੀਕੇ ਅਨੁਸਾਰ ਵੰਡਣਾ ਸੀ-ਸਥਾਨਕ ਕਿਸਾਨ ਸਭਾ ਨੇ ਸਾਰੀ ਸਰਕਾਰੀ ਜ਼ਮੀਨ ਅਤੇ ਜਗੀਰਦਾਰਾਂ ਦੀ ਜ਼ਮੀਨ ਜਬਤ ਕਰ ਲੈਣੀ ਸੀ। ਪਿੰਡ ਦੀ ਬਾਕੀ ਦੀ ਜ਼ਮੀਨ ਨਾਲ ਮਿਲਾ ਕੇ ਫੀ-ਵਿਅਕਤੀ ਦੇ ਅਧਾਰ 'ਤੇ ਮੁੜ ਵੰਡਣੀ ਸੀ। ਮਾਤਰਾ ਅਤੇ ਗੁਣ ਦੇ ਹਿਸਾਬ ਨਾਲ ਜ਼ਮੀਨ-ਮਾਲਕੀ ਨੂੰ ਸਮੁੱਚੀ ਮੁੜ-ਤਰਤੀਬ ਦੇਣੀ ਸੀ ਤਾਂ ਕਿ ਹਰੇਕ ਬਸ਼ਿੰਦਾ ਜ਼ਮੀਨ ਦੇ ਆਪਣੇ ਗੁਆਂਢੀ ਜਿੰਨੇ ਹਿੱਸੇ ਦਾ ਮਾਲਕ ਬਣ ਜਾਵੇ।
''ਜ਼ਰੱਈ ਕਾਨੂੰਨ ਦੇ ਖਾਕੇ'' ਦੇ ਐਲਾਨ ਕਰਨ ਤੋਂ ਪਿੱਛੇ ਇੱਕ ਵਰ•ੇ ਦੇ ਅੰਦਰ ਅੰਦਰ ਮੁਕਤ ਇਲਾਕਿਆਂ ਦੇ ਇੱਕ ਕਰੋੜ ਕਿਸਾਨਾਂ ਨੇ ਜ਼ਮੀਨ ਹਾਸਲ ਕਰ ਲਈ ਸੀ।
ਜ਼ਮੀਨੀ ਸੁਧਾਰਾਂ ਪਿੱਛੋਂ, ਪਾਰਟੀ ਨੇ ਸਵੈ-ਇੱਛਾ ਦੇ ਅਧਾਰ 'ਤੇ ਆਪਸੀ ਸਹਾਇਤਾ (ਬਿੜ•ੀ ਪ੍ਰਬੰਧ) ਅਤੇ ਸਹਿਯੋਗ ਲਈ ਲਹਿਰ ਵਿਚ ਕਿਸਾਨਾਂ ਦੀ ਅਗਵਾਈ ਕੀਤੀ ਤਾਂ ਕਿ ਖੇਤੀ ਪੈਦਾਵਾਰ ਨੂੰ ਬਹਾਲ ਅਤੇ ਵਿਕਸਿਤ ਕੀਤਾ ਜਾਵੇ। ਜ਼ਰੱਈ ਸੁਧਾਰਾਂ ਨੇ ਮੁਕਤ ਇਲਾਕਿਆਂ ਵਿਚ ਨਾ ਸਿਰਫ ਖੇਤੀ ਪੈਦਾਵਾਰ ਵਧਾਉਣ ਲਈ ਹੀ ਨੀਹਾਂ ਧਰੀਆਂ, ਸਗੋਂ ਸਨਅਤੀ ਵਿਕਾਸ ਲਈ ਵੀ ਹਾਲਤਾਂ ਸਿਰਜ ਦਿੱਤੀਆਂ। ਜ਼ਮੀਨ ਹਾਸਲ ਕਰਕੇ ਕਿਸਾਨ ਜੰਗ ਵਿਚ ਗਰਮਜੋਸ਼ੀ ਨਾਲ ਸ਼ਾਮਲ ਹੋਏ ਅਤੇ ਮੁਕਤੀ ਦੀ ਜੰਗ ਨੂੰ ਸਰਗਰਮ ਹਮਾਇਤ ਦਿੱਤੀ। ਇਸਦੇ ਸਿੱਟੇ ਵਜੋਂ, ਜਰੱਈ ਸੁਧਾਰਾਂ ਨੇ ਲੋਕ-ਮੁਕਤੀ ਫੌਜ ਦੇ ਪਿਛਵਾੜੇ ਨੂੰ ਹੋਰ ਮਜ਼ਬੂਤ ਕੀਤਾ ਅਤੇ ਇਹਦੇ ਬਚਾਅ-ਮੁਖੀ ਹੋਣ ਤੋਂ ਹਮਲੇ 'ਤੇ ਜਾਣ ਲਈ ਵੀ ਰਾਹ ਪੱਧਰਾ ਕੀਤਾ। ਏਸੇ ਤਰ•ਾਂ ਇਸ ਨੇ ਇਨਕਲਾਬੀ ਜੰਗ ਦੀ ਦੇਸ਼-ਵਿਆਪੀ ਜਿੱਤ ਲਈ ਨੀਹਾਂ ਧਰੀਆਂ।
ਜ਼ਮੀਨੀ ਸੁਧਾਰਾਂ ਦੇ ਨਾਲੋ ਨਾਲ, ਚੀਨੀ ਕਮਿਊਨਿਸਟ ਪਾਰਟੀ ਨੇ ਸਭ ਤੋਂ ਹੇਠਲੇ ਪੱਧਰ 'ਤੇ ਆਪਣੀਆਂ ਜਥੇਬੰਦੀਆਂ ਨੂੰ ਠੀਕ-ਠਾਕ ਕਰਨ ਲਈ ਪੇਂਡੂ ਖੇਤਰ ਵਿਚ ਪਾਰਟੀ ਮੈਂਬਰਾਂ ਦੇ ਕੰਮ-ਢੰਗ ਨੂੰ ਸੁਧਾਰਨ ਲਈ ਅਤੇ ਪਰਾਏ ਤੱਤਾਂ ਨੂੰ ਬਾਹਰ ਕੱਢਣ ਲਈ ਸ਼ੁੱਧੀ ਮੁਹਿੰਮ ਵਿਚ ਆਪਣੇ ਮੈਂਬਰਾਂ ਦੀ ਅਗਵਾਈ ਕੀਤੀ। ਇਹ ਜ਼ਰੱਈ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਲੋਕਾਂ ਦੀ ਮੁਕਤੀ ਦੀ ਜੰਗ ਦੀ ਹਮਾਇਤ ਕਰਨ ਲਈ ਫੈਸਲਾਕੁੰਨ ਕਦਮ ਸੀ। ਪਾਰਟੀ ਦੀ ਨਿਰਮਲਤਾ ਨੂੰ ਕਾਇਮ ਰੱਖ ਕੇ, ਪਰਾਏ ਅਨਸਰਾਂ ਤੋਂ ਖਹਿੜਾ ਛੁਡਾ ਕੇ ਅਤੇ ਭੈੜੇ ਕੰਮ-ਢੰਗ ਨੂੰ ਕਾਬੂ ਕਰਕੇ ਹੀ ਪਾਰਟੀ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਜਨਤਾ ਵਾਲੇ ਪਾਸੇ ਖੜ• ਸਕਦੀ ਸੀ ਅਤੇ ਇਹਨਾਂ ਦੀ ਅਗਾਂਹ ਵੱਲ ਨੂੰ ਅਗਵਾਈ ਕਰ ਸਕਦੀ ਸੀ। ਇਉਂ ਕਰਕੇ ਹੀ, ਪਾਰਟੀ ਦੀਆਂ ਜ਼ਰੱਈ ਨੀਤੀਆਂ ਨੂੰ ਦ੍ਰਿੜ•ਤਾ ਅਤੇ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਸੀ ਅਤੇ ਲੋਕ-ਮੁਕਤੀ ਫੌਜ ਦੇ ਪਿਛਵਾੜੇ ਨੂੰ ਪੱਕੀ ਤਰ•ਾਂ ਮਜ਼ਬੂਤ ਕੀਤਾ ਜਾ ਸਕਦਾ ਸੀ।
ਕੌਮਿਨਤਾਂਗ ਦੇ ਕੰਟਰੋਲ ਹੇਠਲੇ ਇਲਾਕਿਆਂ ਵਿਚ, ਚੀਨੀ ਕਮਿਊਨਿਸਟ ਪਾਰਟੀ ਵੱਲੋਂ ਜਥੇਬੰਦ ਅਤੇ ਪ੍ਰਭਾਵਤ ਕੀਤੀ ਵਤਨਪ੍ਰਸਤ ਜਮਹੂਰੀ ਲਹਿਰ ਨੇ, ਜਿਸ ਦਾ ਮੋਹਰੀ ਦਸਤਾ ਵਿਦਿਆਰਥੀ ਲਹਿਰ ਸੀ, ਲੋਕ ਇਨਕਲਾਬ ਲਈ ਦੂਜਾ ਮੁਹਾਜ਼ ਖੋਲ• ਦਿੱਤਾ ਸੀ ਅਤੇ ਦੇਸ਼-ਵਾਪਸੀ ਇਨਕਲਾਬ ਦੀ ਫੈਲ ਰਹੀ ਕਾਂਗ ਦਾ ਅੰਗ ਬਣ ਗਈ ਸੀ।

No comments:
Post a Comment