Wednesday, September 5, 2018

ਕੇਰਲਾ ਹੜ•: ਆਫਤ ਦੇ ਸਮੇਂ ਮਨੁੱਖੀ ਭਾਈਚਾਰੇ ਦੀ ਭਾਵਨਾ ਨੇ ਰੋੜ•ੀਆਂ ਧਾਰਮਿਕ ਵੰਡੀਆਂ



ਕੇਰਲਾ ਹੜ•:
ਆਫਤ ਦੇ ਸਮੇਂ ਮਨੁੱਖੀ ਭਾਈਚਾਰੇ ਦੀ ਭਾਵਨਾ ਨੇ ਰੋੜੀਆਂ ਧਾਰਮਿਕ ਵੰਡੀਆਂ
ਕੇਂਦਰੀ ਹਕੂਮਤ ਚਾਹੇ ਇਸ ਆਫਤ ਮੌਕੇ ਵੀ ਸਿਆਸੀ ਗਿਣਤੀਆਂ 'ਚ ਮਸ਼ਰੂਫ ਰਹੀ ਪਰ ਆਮ ਲੋਕ ਭਾਈਚਾਰੇ ਦੀ ਉੱਤਮ ਮਿਸਾਲ ਹੋ ਨਿਬੜੇ। ਇਕੱਲੇ ਮਛਿਆਰਿਆਂ ਨੇ ਆਪਣੀਆਂ ਰਵਾਇਤੀ ਕਿਸ਼ਤੀਆਂ ਨਾਲ ਲਗਭਗ 65000 ਲੋਕਾਂ ਦੀ ਜਾਨ ਬਚਾਈ। ਜਦੋਂ ਅਜੇ ਬਚਾਅ  ਏਜੰਸੀਆਂ ਬਚਾਅ  ਕਾਰਜ ਚਲਾਉਣ ਤੋਂ ਅਸਮਰੱਥ ਦਿਸ ਰਹੀਆਂ ਸਨ, ਉਸੇ ਸਮੇਂ ਆਮ ਲੋਕਾਂ ਦੀ ਪਹਿਲਕਦਮੀ 'ਤੇ ਰਾਹਤ ਕੈਂਪ ਚਾਲੂ ਹੋ ਗਏ, ਮਛਿਆਰਿਆਂ ਨੇ ਦਿਨ ਰਾਤ ਇੱਕ ਕਰਕੇ  ਹਜ਼ਾਰਾਂ ਕੀਮਤੀ ਜ਼ਿੰਦਗੀਆਂ ਬਚਾਈਆਂ।
ਇਸੇ ਤਰਾਂ ਧਾਰਮਿਕ ਵੰਡੀਆਂ ਵੀ ਮਨੁੱਖੀ ਭਾਈਚਾਰੇ ਦੀ ਭਾਵਨਾ 'ਤੇ ਹਾਵੀ ਨਾ ਹੋ ਸਕੀਆਂ। ਕੁੱਝ ਉਦਾਹਰਨਾਂ :
-ਮੰਗਲੂਰੂ ਵਿੱਚ ਮੁਸਲਿਮ ਭਾਈਚਾਰੇ ਨੇ ਬਕਰੀਦ ਲਈ ਇਕੱਠੀ ਕੀਤੀ ਰਾਸ਼ੀ ਨੂੰ ਹੜਪੀੜਤਾਂ ਲਈ ਦਾਨ ਕਰ ਦਿੱਤਾ।
-ਉੱਤਰੀ ਮੁਲਾਪੁਰਮ ਵਿੱਚ 26 ਹਿੰਦੂ ਪ੍ਰੀਵਾਰਾਂ ਨੂੰ ਇੱਕ ਮਸਜਿਦ 'ਚ ਸ਼ਰਨ ਦਿੱਤੀ ਗਈ ਤੇ ਉਹਨਾਂ ਲਈ ਉੱਥੇ ਹੀ ਰਾਹਤ ਕੈਂਪ ਚਲਾਇਆ ਗਿਆ।
-ਕੋਜੀਖੋਡੇ 'ਚ ਇੱਕ ਮਦਰੱਸੇ '120 ਪ੍ਰੀਵਾਰਾਂ ਦੇ  470 ਮੈਂਬਰਾਂ  ਲਈ ਰਾਹਤ ਕੈਂਪ ਲਗਾਇਆ ਗਿਆ। ਨਾ ਸਿਰਫ ਰਾਹਤ ਕੈਂਪ ਲਾਇਆ ਗਿਆ ਸਗੋਂ ਮੁਸਲਿਮ ਨੌਜਵਾਨਾਂ ਨੇ ਮੰਦਰਾਂ ਦੀ ਸਫਾਈ ਕੀਤੀ। ਮਨਾਰਕਾਡ ਵਿੱਚ ਆਇਪਨ ਮੰਦਰ ਦੀ ਸਫਾਈ ਲਈ 20 ਮੁਸਲਿਮ ਨੌਜਵਾਨ ਗਏ।
-ਪਾਲਾਇਲਾਮ ਮਸਜਿਦ ਨੇ ਮੁੱਖ ਮੰਤਰੀ ਰਿਲੀਫ ਫੰਡ ਲਈ ਵੱਡੀ ਰਾਸ਼ੀ ਇਕੱਠੀ ਕੀਤੀ।
-ਸਭ ਤੋਂ ਵਧਕੇ ਮਨੁੱਖੀ ਭਾਈਚਾਰੇ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਇੱਕ ਇਸਾਈ ਕਬਰਿਸਤਾਨ ਵਿੱਚ ਇੱਕ ਹਿੰਦੂ ਮ੍ਰਿਤਕ ਵਿਅਕਤੀ ਦੀਆਂ ਅੰਤਮ ਕਿਰਿਆਵਾਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਉਦਾਹਰਨਾਂ ਇਸ ਲਈ ਮਹੱਤਵਪੂਰਨ ਹਨ ਕਿ ਆਮ ਲੋਕ ਹਰ ਸਮੇਂ ਮਨੁੱਖੀ ਭਾਈਚਾਰੇ ਨੂੰ ਸਭ ਧਾਰਮਿਕ ਵਖਰੇਵਿਆਂ ਤੋਂ ਉੱਪਰ ਰੱਖਦੇ ਹਨ, ਪਰ ਇਹ ਸੌੜੀ ਸਿਆਸਤ ਹੈ ਜੋ ਉਹਨਾਂ 'ਚ ਵੰਡੀਆਂ ਪਾਉਂਦੀ ਹੈਸੰਘੀ ਟੋਲੇ ਵੱਲੋਂ ਦੇਸ਼ ਦੇ ਦੁਸ਼ਮਣ ਕਰਾਰ ਦਿੱਤੇ ਫਿਰਕੇ ਦਾ ਰੋਲ ਤੇ ਸੰਘ ਦੇ ਆਪਣੇ ਰੋਲ ਦੀ ਤੁਲਨਾ 'ਚੋਂ ਦੇਸ਼ ਭਗਤੀ ਦੇ ਅਸਲ ਪਹਿਰੇਦਾਰਾਂ ਦੀ ਪਛਾਣ ਹੋ ਸਕਦੀ ਹੈ।
ਇਸ ਤੋਂ ਬਿਨਾਂ ਵਿਅਕਤੀਗਤ ਯਤਨਾਂ ਦੀਆਂ ਅਨੇਕ ਉਦਾਹਰਨਾਂ ਦੇਖਣ ਨੂੰ ਮਿਲੀਆਂ। ਕੇਰਲਾ ਦੀ ਇੱਕ ਲੜਕੀ ਨੇ ਪਿਤਾ ਵੱਲੋਂ ਦਿੱਤੀ ਇੱਕ ਏਕੜ ਜ਼ਮੀਨ ਹੜਪੀੜਤਾਂ ਲਈ ਦਾਨ ਕਰ ਦਿੱਤੀ। ਇਸੇ ਤਰਾਂ ਇੱਕ ਹੋਰ ਲੜਕੀ ਨੇ ਨੌਕਰੀ ਕਰਕੇ ਅਗਾਂਹ ਪੜਾਈ ਲਈ ਕਮਾਏ ਡੇਢ ਲੱਖ ਰੁਪਏ ਦਾਨ ਕਰ ਦਿੱਤੇ। ਹੜਪੀੜਤਾਂ ਨੂੰ ਸੁਰੱਖਿਅਤ ਕਿਸ਼ਤੀ ਵਿੱਚ ਚੜਾਉਣ ਲਈ ਪਾਣੀ ਵਿੱਚ ਗੋਡਿਆਂ ਭਾਰ ਬੈਠੇ ਕੇ.ਪੀ. ਜੈਸਲ ਦੀ ਵੀਡੀਓ ਦੁਨੀਆਂ ਭਰ 'ਚ ਚਰਚਾ ਦਾ ਵਿਸ਼ਾ ਬਣੀ ਰਹੀ।

No comments:

Post a Comment