ਲੁਕਵੀਂ ਹਿੰਦੂਤਵੀ
ਦਹਿਸ਼ਤਗਰਦੀ ਦਾ ਫੈਲ ਰਿਹਾ ਖੂਨੀ ਪੰਜਾ
ਸਤੰਬਰ 2017 ਵਿਚ ਕਰਨਾਟਕਾ ਦੀ ਨਾਮਵਰ ਪੱਤਰਕਾਰ ਗੌਰੀ ਲੰਕੇਸ਼ ਦਾ ਬੰਗਲੂਰੂ 'ਚ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਇਉਂ ਹੀ, ਅਗਸਤ 2013 'ਚ ਮਹਾਂਰਾਸ਼ਟਰ ਦੇ ਪੂਨੇ 'ਚ ਤਰਕਸ਼ੀਲ ਆਗੂ ਨਰਿੰਦਰ ਦਭੋਲਕਰ ਤੇ ਫਿਰ 2 ਫਰਵਰੀ 2015 'ਚ ਕਮਿਊਨਿਸਟ ਆਗੂ ਗੋਬਿੰਦ ਪਨਸਾਰੇ ਦਾ ਕੋਹਲਾਪੁਰ 'ਚ ਅਤੇ ਇਸ ਤੋਂ ਕੁੱਝ ਮਹੀਨੇ ਬਾਅਦ ਅਗਸਤ 2015 'ਚ ਕਰਨਾਟਕ ਦੇ ਧਾਰਵਾੜ ਸ਼ਹਿਰ 'ਚ ਉੱਘੇ ਕੱਨੜ ਵਿਦਵਾਨ ਤੇ ਸਾਬਕਾ ਉੁਪ ਕੁਲਪਤੀ ਪ੍ਰੌਫੈਸਰ ਐਮ. ਐਮ. ਕਲਬੁਰਗੀ ਦਾ ਵੀ ਭੇਤਭਰੇ ਢੰਗ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਜਾਂਚ ਅਨੁਸਾਰ ਇਹ ਸਾਰੇ ਕਤਲ ਲੱਗਭੱਗ ਇੱਕੋ ਹੀ ਤਰੀਕੇ ਨਾਲ, ਇੱਕ ਜਾਂ ਮਿਲਦੇ ਜੁਲਦੇ ਹਥਿਆਰਾਂ ਨਾਲ ਬੜੇ ਹੀ ਯੋਜਨਾਬੱਧ ਢੰਗ ਨਾਲ ਕੀਤੇ ਗਏ ਸਨ ਤੇ ਇਸ ਪਿੱਛੇ ਇੱਕੋ ਜਾਂ ਆਪਸੀ ਤਾਲਮੇਲ 'ਚ ਕੰਮ ਕਰਨ ਵਾਲੇ ਸੰਗਠਨਾਂ ਦਾ ਹੱਥ ਜਾਪਦਾ ਸੀ। ਪੁਲਸ ਹੁਣ ਤੱਕ ਇਹਨਾਂ ਘ੍ਰਿਣਤ ਕਤਲਾਂ 'ਚੋਂ ਕਿਸੇ ਦੇ ਵੀ ਮੁਜ਼ਰਮਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਨ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਨਾਕਾਮ ਚੱਲੀ ਆ ਰਹੀ ਸੀ।
ਇਨ•ਾਂ ਕਤਲਾਂ ਨਾਲ ਸਬੰਧਤ ਹਾਲਾਤੀ ਗਵਾਹੀਆਂ ਇਹਨਾਂ ਕਤਲਾਂ ਪਿੱਛੇ ਕੱਟੜ ਹਿੰਦੂਤਵੀ ਜਥੇਬੰਦੀਆਂ ਦਾ ਹੱਥ ਹੋਣ ਵੱਲ ਸਪੱਸ਼ਟ ਸੰਕੇਤ ਦੇ ਰਹੀਆਂ ਸਨ। ਇਹਨਾਂ ਘਟਨਾਵਾਂ 'ਚ ਕਾਤਲੀ ਟੋਲੇ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੀਆਂ ਸਭ ਸਖਸ਼ੀਅਤਾਂ ਸਮਾਜ 'ਚ ਨਾਮਵਰ ਤੇ ਸਤਿਕਾਰਤ ਲੋਕ ਸਨ। ਇਹ ਸਭ ਸਖਸ਼ੀਅਤਾਂ ਅੰਧਵਿਸ਼ਵਾਸ਼, ਧਾਰਮਿਕ ਕੱਟੜਪੁਣੇ ਤੇ ਫਿਰਕੂ ਤੰਗਨਜ਼ਰੀ ਦੀਆਂ ਡਟਵੀਆਂ ਵਿਰੋਧੀ ਸਨ, ਭਾਰਤ 'ਚ ਹਿੰਦੂ ਧਰਮ ਦੇ ਬੋਲਬਾਲੇ ਵਾਲੇ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਦੀਆਂ ਵਿਰੋਧੀ ਸਨ। ਇਸ ਲਈ ਇਹਨਾਂ ਦੀਆਂ ਲਿਖਤਾਂ ਤੇ ਕਾਰਵਾਈਆਂ 'ਤੇ ਸਭ ਤੋਂ ਵੱਧ ਔਖ ਕੱਟੜ ਹਿੰਦੂਤਵਵਾਦੀ ਅਨਸਰਾਂ ਨੂੰ ਹੀ ਹੋ ਰਹੀ ਸੀ। ਇਹਨਾਂ ਸਾਰੇ ਕਤਲਾਂ ਤੋਂ ਪਹਿਲਾਂ ਤੇ ਬਾਅਦ 'ਚ ਕੱਟੜ ਹਿੰਦੂਤਵੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ 'ਚ ਕੀਤੀਆਂ ਜ਼ਹਿਰੀਲੀਆਂ ਤੇ ਭੜਕਾਊ ਟਿੱਪਣੀਆਂ ਇਸੇ ਗੱਲ ਦੀ ਸ਼ਾਹਦੀ ਭਰਦੀਆਂ ਸਨ। ਪਰ ਵਿਆਪਕ ਜਨਸਮੂਹਾਂ ਦੇ ਸ਼ੱਕ ਦੇ ਬਾਵਜੂਦ, ਇਹ ਜਥੇਬੰਦੀਆਂ ਪੈਰਾਂ 'ਤੇ ਪਾਣੀ ਨਹੀਂ ਪੈਣ ਦੇ ਰਹੀਆਂ ਸਨ ਤੇ ਇਹਨਾਂ ਕਤਲਾਂ 'ਚ ਆਪਣੀ ਸ਼ਮੂਲੀਅਤ ਤੋਂ ਸਾਫ ਇਨਕਾਰ ਕਰ ਰਹੀਆਂ ਸਨ।
ਗੌਰੀ ਲੰਕੇਸ਼ ਦੀ ਹੱਤਿਆ
ਤੇ ਵਿਸ਼ੇਸ਼ ਜਾਂਚ ਦਲ ਦੀ ਸਥਾਪਨਾ
ਤਰਕਸ਼ੀਲ ਆਗੂਆਂ ਤੇ ਚਿੰਤਕਾਂ -ਦਭੋਲਕਰ, ਪਨਸਾਰੇ ਤੇ ਪ੍ਰੋਫੈਸਰ ਕੁਲਬੁਰਗੀ- ਦੇ ਕਾਤਲਾਂ ਦਾ ਸੁਰਾਗ ਲਾਉਣ 'ਚ ਹਕੂਮਤ ਦੀ ਨਾਕਾਮੀ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਹਿੰਦੂ ਕੱਟੜਪੰਥੀ ਤੇ ਬੁਰਛਾਗਰਦ ਟੋਲਿਆਂ ਨੂੰ ਦਿੱਤੀ ਜਾ ਰਹੀ ਸ਼ਹਿ ਤੇ ਸਰਪ੍ਰਸਤੀ ਤੋਂ ਭਰੇ-ਪੀਤੇ ਲੋਕਾਂ ਦਾ ਗੁੱਸਾ ਗੌਰੀ ਲੰਕੇਸ਼ ਦੇ ਕਾਇਰਾਨਾ ਕਤਲ ਨਾਲ ਹੋਰ ਵੀ ਭੜਕ Àੁੱਠਿਆ। ਇਸ ਵਾਰ ਜਮਹੂਰੀ ਤੇ ਇਨਸਾਫਪਸੰਦ ਹਿੱਸਿਆਂ, ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਤੋਂ ਇਲਾਵਾ ਦਲਿਤ ਹਿੱਸਿਆਂ, ਪੱਤਰਕਾਰਾਂ, ਮੀਡੀਆ ਕਾਰਕੁੰਨਾਂ ਤੇ ਸਿਆਸੀ ਹਲਕਿਆਂ ਨੇ ਵੀ ਜ਼ੋਰਦਾਰ ਰੋਸ ਦਾ ਵਿਆਪਕ ਇਜ਼ਹਾਰ ਕੀਤਾ। ਇਸ ਦਬਾਅ ਨੂੰ ਹੁੰਗਾਰਾ ਭਰਦਿਆਂ ਕਰਨਾਟਕ ਸਰਕਾਰ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਸੁਲਝਾਉਣ ਲਈ ਵਿਸ਼ੇਸ਼ ਜਾਂਚ ਦਲ ਦੀ ਸਥਾਪਨਾ ਕੀਤੀ ਸੀ ਤੇ ਛੇਤੀ ਤੋਂ ਛੇਤੀ ਮਾਮਲਾ ਹੱਲ ਕਰਕੇ ਗੌਰੀ ਦੇ ਕਾਤਲਾਂ ਨੂੰ ਕਾਨੂੰਨ ਦੇ ਹਵਾਲੇ ਕਰਨ ਦਾ ਭਰੋਸਾ ਦਿਵਾਇਆ ਸੀ।
ਲੰਮੀ-ਚੌੜੀ ਤੇ ਘਾਲਣਾ ਭਰਪੂਰ ਜਾਂਚ-ਪੜਤਾਲ ਕਰਨ ਤੇ ਲੋੜੀਂਦੇ ਸਬੂਤ ਜੁਟਾਉਣ ਬਾਅਦ ਕਰਨਾਟਕ ਪੁਲੀਸ ਦੇ ਵਿਸ਼ੇਸ਼ ਜਾਂਚ ਦਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਨਾ ਸਿਰਫ ਸਫਲਤਾ ਸਹਿਤ ਗੌਰੀ ਲੰਕੇਸ਼ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ ਤੇ ਇਸ ਦੇ ਮੁਜਰਮਾਂ ਦੀ ਪਛਾਣ ਜਾਂ ਗ੍ਰਿਫਤਾਰੀ ਕਰ ਲਈ ਹੈ, ਸਗੋਂ ਉਹ ਕੱਟੜਪੰਥੀ ਹਿੰਦੂਤਵੀ ਜਥੇਬੰਦੀਆਂ ਤੇ ਅਨਸਰਾਂ 'ਤੇ ਅਧਾਰਤ ਦਹਿਸ਼ਤ ਦੇ ਵਿਆਪਕ ਤਾਣੇ-ਬਾਣੇ ਨੂੰ ਵੀ ਸੰਨ• ਲਾਉਣ 'ਚ ਕਾਮਯਾਬ ਹੋਏ ਹਨ, ਜੋ ਕਈ ਗੁਆਂਢੀ ਰਾਜਾਂ ਤੱਕ ਫੈਲਿਆ ਹੋਇਆ ਹੈ। ਇਸ ਜਾਂਚ ਦਲ ਵੱਲੋਂ ਗੁਆਂਢੀ ਰਾਜਾਂ ਦੀ ਪੁਲਸ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਜਾਂ ਦਿੱਤੀਆਂ ਗਈਆਂ ਸੂਹਾਂ ਨੇ ਉੱਥੇ ਹਿੰਦੂਤਵੀ ਦਹਿਸ਼ਤਗਰਦ ਤਾਣੇ-ਬਾਣੇ ਦੀ ਸੂਹ ਲਾਉਣ ਤੇ ਗ੍ਰਿਫਤਾਰੀਆਂ ਕਰਨ 'ਚ ਵੱਡਾ ਰੋਲ ਨਿਭਾਇਆ ਹੈ।
ਗੌਰੀ ਲੰਕੇਸ਼ ਦੇ ਕਾਤਲ ਗ੍ਰਿਫਤਾਰ
ਕਰਨਾਟਕ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ 'ਚ ਸ਼ਾਮਲ ਯੋਜਨਾਕਾਰਾਂ, ਗੋਲੀਆਂ ਦਾਗਣ ਵਾਲੇ ਨਿਸ਼ਾਨੇਬਾਜਾਂ ਤੇ ਅੱਡ ਅੱਡ ਰੂਪਾਂ 'ਚ ਸ਼ਾਮਲ ਜਾਂ ਸਹਾਈ ਹੋਣ ਵਾਲੇ ਅਨਸਰਾਂ ਦੀ ਪਛਾਣ ਕਰ ਲਈ ਹੈ। ਹੁਣ ਤੱਕ 12 ਮੁਜਰਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਰਨਾਟਕ ਪੁਲਸ ਸੂਤਰਾਂ ਅਨੁਸਾਰ, ਕਰਨਾਟਕ 'ਚ ਹੱਤਿਆਵਾਂ ਤੇ ਭੰਨ-ਤੋੜ ਦੀਆਂ ਕਾਰਵਾਈਆਂ ਕਰਨ, ਫਿਰਕੂ ਨਫਰਤ ਤੇ ਬਦਅਮਨੀ ਫੈਲਾਉਣ ਤੇ ਬੰਬ ਧਮਾਕੇ ਕਰਨ ਲਈ ਟਿੱਕੇ 60 ਬੰਦਿਆਂ ਦੀ ਮੁੱਢਲੀ ਸੂਚੀ 'ਚੋਂ 22 ਜਣਿਆਂ ਨੂੰ ਬਕਾਇਦਾ ਹਥਿਆਰਾਂ ਦੀ ਟਰੇਨਿੰਗ ਦਿੱਤੀ ਗਈ ਸੀ। ਗ੍ਰਿਫਤਾਰ ਕੀਤੇ ਜਾਣ ਵਾਲਿਆਂ 'ਚੋਂ ਇਕ ਅਹਿਮ ਕਾਰਕੁੰਨ ਅਮੋਲ ਕਾਲੇ ਨਾਂਅ ਦਾ ਸਖਸ਼ ਹੈ, ਜਿਸ ਦੀ ਚਾਰਾਂ ਹੀ ਕਤਲਾਂ 'ਚ ਭੂਮਿਕਾ ਮੰਨੀ ਜਾ ਰਹੀ ਹੈ। ਪੇਸ਼ੇ ਵਜੋਂ ਇੰਜਨੀਅਰ, ਇਹ ਸਖਸ਼ ਪੂਨੇ ਦੀ ਹਿੰਦੂ ਜਨ-ਜਾਗਰਤੀ ਸੰਸਥਾ ਦਾ ਕਨਵੀਨਰ ਹੈ ਜੋ ਕਿ ਗੋਆ ਸਥਿਤ ਹਿੰਦੂਵਾਦੀ ਜਥੇਬੰਦੀ ਸਨਾਤਨ ਸੰਸਥਾ ਨਾਲ ਜੁੜੀ ਹੋਈ ਹੈ। ਅਮੋਲ ਕਾਲੇ ਕਰਨਾਟਕ 'ਚ ਗੁਪਤ ਕਾਰਵਾਈਆਂ ਕਰਨ ਵਾਲੇ ਨੈੱਟਵਰਕ ਦਾ ਉਪਰੇਸ਼ਨ-ਮੁਖੀ ਹੈ। ਕਾਲੇ ਕੋਲੋਂ ਪੁਲਸ ਨੂੰ ਹੱਥ ਲੱਗੀਆਂ ਡਾਇਰੀਆਂ ਨੇ 2013 'ਚ ਦਭੋਲਕਰ ਦੇ ਕਤਲ ਦੀ ਘੁੰਡੀ ਖੋਲ•ਣ 'ਚ ਅਤੇ ਮਹਾਂਰਾਸ਼ਟਰ 'ਚ ਹਿੰਦੂਤਵੀ ਦਹਿਸ਼ਤਗਰਦ ਅਨਸਰਾਂ ਦੀ ਪੈੜ ਨੱਪਣ 'ਚ ਕਾਫੀ ਸਹਾਇਤਾ ਕੀਤੀ ਹੈ। ਗੌਰੀ ਕਤਲ ਕਾਂਡ ਨਾਲ ਸਬੰਧਤ ਇੱਕ ਹੋਰ ਅਨਸਰ ਸੁਜੀਤ ਕੁਮਾਰ ਹੈ ਜੋ ਕਿ ਹਿੰਦੂ ਜਨ-ਜਾਗਰਤੀ ਸੰਸਥਾ ਦਾ ਮੈਂਬਰ ਹੈ। ਪੁੱਛ-ਗਿੱਛ ਦੌਰਾਨ ਇਸ ਨੇ ਭੇਤ ਖੋਲਿ•ਆ ਹੈ ਕਿ ਕਰਨਾਟਕ ਦਾ ਪ੍ਰਸਿੱਧ ਲੇਖਕ ਕੇ. ਐਸ. ਭਗਵਾਨ ਵੀ ਇਸ ਗਰੁੱਪ ਦੀ ਹਿੱਟ ਲਿਸਟ Àੁੱਤੇ ਸੀ। 50 ਸਾਲਾ ਰਾਜੇਸ਼ ਬੰਗੇਰਾ, ਜੋ ਮੰਗਲੌਰ ਦਾ ਰਹਿਣ ਵਾਲਾ ਹੈ, ਤੇ ਸਰਕਾਰੀ ਮੁਲਾਜ਼ਮ ਹੈ, ਇਕ ਹੋਰ ਕਾਰਕੁੰਨ ਹੈ ਜੋ ਹਿੰਦੂ ਜਨ-ਜਾਗਰਤੀ ਸੰਸਥਾ ਦਾ ਮੈਂਬਰ ਹੈ। ਇਸ ਨੇ 2001 ਤੋਂ 2003 ਦਰਮਿਆਨ ਸਨਾਤਨ ਸੰਸਥਾ ਵੱਲੋਂ ਲਾਏ ਸੁਰੱਖਿਆ ਕੈਂਪਾਂ 'ਚ ਹਥਿਆਰਾਂ ਦੀ ਟਰੇਨਿੰਗ ਲਈ ਤੇ ਹੁਣ ਇਹ ਆਪਣੇ ਲਾਇਸੰਸੀ ਹਥਿਆਰਾਂ ਨਾਲ ਟਰੇਨਿੰਗ ਦੇ ਰਿਹਾ ਹੈ। ਆਪਣੀ ਫੇਸਬੁੱਕ ਪ੍ਰੋਫਾਈਲ 'ਚ ਇਸਨੇ ਸਨਾਤਨ ਸੰਸਥਾ ਨੂੰ ਲਾਈਕ ਕੀਤਾ ਹੈ। ਬੰਗੇਰਾ ਦੇ ਦੋਸਤ ਮੋਹਨ ਨਾਇਕ ਨੇ ਲੰਕੇਸ਼ ਦੇ ਕਤਲ 'ਚ ਸ਼ਾਮਲ ਸ਼ੂਟਰ ਤੇ ਉਸ ਦੇ ਤਿੰਨ ਸਹਾਇਕਾਂ ਲਈ ਬੰਗਲੂਰੂ ਦੇ ਕੁੰਬਲਗੋਡੂ ਇਲਾਕੇ 'ਚ ਮਕਾਨ ਕਿਰਾਏ 'ਤੇ ਲੈ ਕੇ ਦਿੱਤਾ ਸੀ ਤੇ ਉਹ ਵੀ ਹਿੰਦੂ ਜਨ-ਜਾਗਰਤੀ ਸੰਸਥਾ ਨਾਲ ਜੁੜਿਆ ਹੋਇਆ ਹੈ। ਗ੍ਰਿਫਤਾਰ ਵਿਅਕਤੀਆਂ 'ਚ ਭਾਰਤ ਕੁਰਨੇ ਨਾਂਅ ਦਾ ਇੱਕ ਹੋਰ ਸਖਸ਼ ਸ਼ਾਮਲ ਹੈ ਜਿਸ ਦੇ ਕਰਨਾਟਕ-ਮਹਾਂਰਾਸ਼ਟਰ ਸਰਹੱਦ 'ਤੇ ਖਾਨਾਪੁਰ ਵਿਖੇ ਸਥਾਪਤ ਤਿੰਨ ਏਕੜ ਦੇ ਫਾਰਮ ਨੂੰ ਹਥਿਆਰਾਂ ਦੀ ਟਰੇਨਿੰਗ ਦੇਣ ਲਈ ਵਰਤਿਆ ਜਾ ਰਿਹਾ ਹੈ। ਲੰਕੇਸ਼ ਕਤਲ ਦੀ ਸਾਜਸ਼ ਤੇ ਕਾਰਵਾਈ 'ਚ ਸ਼ਾਮਲ ਇੱਕ ਹੋਰ ਵਿਅਕਤੀ 38 ਸਾਲਾ ਅਮਿਤ ਦੇਗਵੇਕਰ ਹੈ ਜਿਸ ਨੂੰ ਕਰਨਾਟਕ ਪੁਲਿਸ ਨੇ 20 ਮਈ 2018 ਨੂੰ ਅਮੋਲ ਕਾਲੇ ਸਮੇਤ ਗ੍ਰਿਫਤਾਰ ਕੀਤਾ। ਇਹ ਵਿਅਕਤੀ ਜਾਹਰਾ ਤੌਰ 'ਤੇ ਸਨਾਤਨ ਸੰਸਥਾ ਨਾਲ ਜੁੜਿਆ ਹੋਇਆ ਹੈ। ਇਹ ਸੰਸਥਾ ਦੇ ਬੁਲਾਰੇ ਪੱਤਰ ''ਸਨਾਤਨ ਪ੍ਰਭਾਤ'' ਦਾ ਪ੍ਰੋਮੋਟਰ ਹੈ ਤੇ ਪਰੂਫ ਰੀਡਿੰਗ ਵੀ ਕਰਦਾ ਹੈ। ਪੁਲਸ ਅਨੁਸਾਰ ਇਹ ਲੰਕੇਸ਼ ਕਤਲ ਦੇ ਯੋਜਨਾ-ਘਾੜਿਆਂ 'ਚੋਂ ਇੱਕ ਹੈ ਅਤੇ ਇਸ ਕਤਲ ਲਈ ਮਾਇਕ ਸਾਧਨ ਜੁਟਾਉਣ ਵਾਲਾ ਹੈ। ਇਸ ਕਤਲ ਕਾਂਡ ਨਾਲ ਜੁੜੇ ਕੁੱਝ ਹੋਰ ਅਨਸਰ ਪਹਿਲਾਂ ਜ਼ਿਕਰ ਅਧੀਨ ਆ ਚੁੱਕੀਆਂ ਸੰਸਥਾਵਾਂ ਤੋਂ ਇਲਾਵਾ ਸ਼੍ਰੀ ਰਾਮ ਸੈਨਾ, ਹਿੰਦੂ ਯੁਵਾ ਵਹਿਨੀ ਜਿਹੇ ਹੋਰ ਹਿੰਦੂਤਵੀ ਸੰਗਠਨਾਂ ਨਾਲ ਸਬੰਧ ਰੱਖਦੇ ਹਨ।
ਮਹਾਂਰਾਸ਼ਟਰ 'ਚ ਦਹਿਸ਼ਤੀ ਤਾਣਾ-ਬਾਣਾ
ਕਰਨਾਟਕ 'ਚ ਲੰਕੇਸ਼ ਕਤਲ ਕਾਂਡ ਦਾ ਸੁਰਾਗ ਲਾਉਣ ਲਈ ਕਾਇਮ ਕੀਤੇ ਗਏ ਵਿਸ਼ੇਸ਼ ਜਾਂਚ ਦਲ ਵੱਲੋਂ ਮਹਾਂਰਾਸ਼ਟਰ ਪੁਲਸ ਨੂੰ ਦਿੱਤੇ ਗਏ ਫੋਨ ਨੰਬਰਾਂ ਤੇ ਸ਼ੱਕੀ ਵਿਅਕਤੀਆਂ ਦੀ ਸੂਚੀ 'ਤੇ ਮਹਾਂਰਾਸ਼ਟਰ ਦਾ ਐਂਟੀ-ਟੈਰਰਿਸਟ ਦਲ ਲਗਾਤਾਰ ਨਿਗਰਾਨੀ ਰੱਖਦਾ ਆ ਰਿਹਾ ਸੀ। ਕਾਫੀ ਜਾਣਕਾਰੀ ਹਾਸਲ ਹੋਣ ਤੋਂ ਬਾਅਦ 7 ਅਗਸਤ ਨੂੰ ਛਾਪੇਮਾਰੀ ਕਰਕੇ ਵੈਭਵ ਰਾਊਤ, ਸੁਧਾਨਵਾ ਗੰਧਾਲੇਕਰ ਤੇ ਸ਼ਰਧ ਕਾਸਾਲਕਾਰ ਨੂੰ ਗ੍ਰਿਫਤਾਰ ਕੀਤਾ ਗਿਆ। ਨਾਲਾ ਸੋਪਾਰਾ ਦਾ ਰਹਿਣ ਵਾਲਾ ਵੈਭਵ ਰਾਊਤ ਆਪਣੇ ਆਪ ਨੂੰ ਹਿੰਦੂ ਗਊ-ਵੰਸ਼ ਰੱਖਿਆ ਸੰਮਤੀ ਦਾ ਕੋਆਰਡੀਨੇਟਰ ਦੱਸਦਾ ਹੈ। ਇਹ ਨਾਲਾ ਸੋਪਾਰਾ 'ਚ ਹਿੰਦੂ ਜਨ-ਜਾਗਰਤੀ ਦੇ ਸਮਾਗਮਾਂ ਨੂੰ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ ਦੇ ਘਰ 'ਚੋਂ, ਇਸ ਦੇ ਬੈੱਡ 'ਚ ਬਣੇ ਰਖਣੇ 'ਚੋਂ, ਪੁਲਸ ਨੇ ਭਾਰੀ ਮਾਤਰਾ 'ਚ ਹਥਿਆਰ ਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਹੈ। ਸਤਾਰਾ ਦਾ ਰਹਿਣ ਵਾਲਾ ਕੰਧਾਲੇਕਰ ਸਾਂਭਾ ਜੀ ਭੀਡੇ ਦੀ ਸੰਸਥਾ ਸ਼੍ਰੀ ਸ਼ਿਵ ਪ੍ਰਤੀਸ਼ਠਾਨ ਹਿੰਦੁਸਤਾਨ ਦਾ ਮੈਂਬਰ ਹੈ। ਸਾਂਭਾ ਜੀ ਭੀਡੇ ਉਹੀ ਸਖਸ਼ ਹੈ ਜਿਸ 'ਤੇ ਭੀਮਾ ਕੋਰੇਗਾਉਂ 'ਚ ਦਲਿਤਾਂ 'ਤੇ ਹਮਲਾ ਕਰਨ ਨਾਲ ਸੰਬੰਧਤ ਦੋ ਫੌਜਦਾਰੀ ਕੇਸ ਦਰਜ ਹਨ। ਗੰਧਾਲੇਕਰ ਹਿੰਦੂ ਜਨ-ਜਾਗਰਤੀ ਸੰਸਥਾ ਵੱਲੋਂ ਸਤੰਬਰ 2016 'ਚ ਕੀਤੀ ਗਈ ਉਸ ਪ੍ਰੈਸ ਕਾਨਫਰੰਸ 'ਚ ਵੀ ਸ਼ਾਮਲ ਸੀ ਜਿਸ 'ਚ ਮਰਹੂਮ ਤਰਕਸ਼ੀਲ ਆਗੂ ਨਰਿੰਦਰ ਦਭੋਲਕਰ 'ਤੇ ਵਿੱਤੀ ਹੇਰਾ-ਫੇਰੀ ਦੇ ਦੋਸ਼ ਲਾਏ ਗਏ ਸਨ। ਸੀ.ਸੀ.ਟੀ.ਵੀ. ਕੈਮਰਿਆਂ ਤੋਂ ਮਿਲੀ ਫੁਟੇਜ ਮੁਤਾਬਿਕ ਗੰਧਾਲੇਕਰ ਨੂੰ ਲੰਕੇਸ਼ ਦੇ ਕਤਲ ਤੋਂ ਚਾਰ ਘੰਟੇ ਪਹਿਲਾਂ ਉੱਥੇ ਘੁੰਮਦਾ ਦੇਖਿਆ ਗਿਆ। ਸ਼ਰਧ ਕਲਾਸਕਰ ਨਾਂ ਦੇ ਤੀਜੇ ਸ਼ਖਸ਼ ਨੂੰ ਵੀ ਨਾਲਾ ਸੋਪਾਰਾ ਤੋਂ ਵੈਭਵ ਰਾਊਤ ਦੀ ਰਿਹਾਇਸ਼ ਤੋਂ ਫੜਿਆ ਗਿਆ। ਉਹ ਵੀ ਹਿੰਦੂ ਜਨ-ਜਾਗਰਤੀ ਦਾ ਮੈਂਬਰ ਹੈ ਤੇ ਦਭੋਲਕਰ ਦਾ ਕਤਲ ਉਸ ਨੇ ਹੀ ਕੀਤਾ ਹੈ। ਪਨਸਾਰੇ ਦੇ ਕਤਲ 'ਚ ਵੀ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਫੜੇ ਜਾਣ ਵਾਲਿਆਂ 'ਚ ਸ਼੍ਰੀ ਸ਼ਿਵ ਪ੍ਰਤੀਸ਼ਠਾਨ ਹਿੰਦੁਸਤਾਨ ਨਾਲ ਸੰਬੰਧਤ ਅਵਿਨਾਸ਼ ਪਵਾਰ, ਸ਼ਿਵ ਸੈਨਾ ਦਾ ਸਾਬਕਾ ਕਾਰਪੋਰੇਟਰ ਸ਼੍ਰੀਕਾਂਤ ਪੁੰਗਾਰਕਰ ਆਦਿਕ ਹਨ। ਸਚਿਨ ਅੰਦੂਰੇ ਨਾਂਅ ਦੇ ਇੱਕ ਹੋਰ ਸਖਸ਼ ਨੂੰ ਵੀ ਇਹਨਾਂ 'ਚੋਂ ਕਈ ਕਤਲਾਂ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਆਉਂਦੇ ਸਮੇਂ 'ਚ ਪੁਲਸ ਪੁੱਛ-ਗਿੱਛ ਦੌਰਾਨ ਇਸ ਕਾਤਲੀ ਤਾਣੇ-ਬਾਣੇ ਦੀਆਂ ਹੋਰ ਪਰਤਾਂ ਵੀ ਖੁੱਲ• ਸਕਦੀਆਂ ਹਨ।
ਹਥਿਆਰ ਤੇ ਬਾਰੂਦੀ ਜ਼ਖੀਰੇ
ਮਹਾਂਰਾਸ਼ਟਰ ਦੇ ਦਹਿਸ਼ਤਗਰਦੀ ਵਿਰੋਧੀ ਦਲ (ਏ. ਟੀ. ਐਸ.) ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਨੇ ਛਾਪਿਆਂ ਦੌਰਾਨ ਮੈਗਜ਼ੀਨਾਂ ਸਮੇਤ 11 ਦੇਸੀ ਪਿਸਤੌਲ, ਇੱਕ ਏਅਰ ਗੰਨ, ਪਿਸਤੌਲ ਦੀਆਂ 10 ਨਾਲੀਆਂ, 6 ਮੈਗਜ਼ੀਨ, 6 ਅਰਧ-ਤਿਆਰ ਪਿਸਤੌਲ, ਤਿੰਨ ਅਰਧ-ਤਿਆਰ ਮੈਗਜ਼ੀਨ ਤੇ 7 ਹੋਰ ਅੰਸ਼ਕ ਬਣੇ ਪਿਸਤੌਲ ਤੇ ਹੋਰ ਅਗਨੀ ਹਥਿਆਰਾਂ ਦੇ ਪੁਰਜੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 22 ਹੋਰ ਧਮਾਕਾਖੇਜ ਹਥਿਆਰ ਮਿਲੇ ਹਨ ਜਿਨ•ਾਂ 'ਚੋਂ 20 ਚਲਾਉਣ ਲਈ ਤਿਆਰ ਦੇਸੀ ਬੰਬ ਤੇ ਦੋ ਜੈਲੇਟਿਨ ਦੀਆ ਸਲਾਖਾਂ, ਇੱਕ ਬੰਬ ਬਣਾਉਣ ਸਬੰਧੀ ਲਿਖਤ, ਇੱਕ 6 ਵੋਲਟ ਦੀ ਬੈਟਰੀ, ਕੁੱਝ ਟਰਾਂਜ਼ਿਸਟਰ, ਕਈ ਮੀਟਰ ਤਾਰ ਆਦਿ ਵੀ ਬਰਾਮਦ ਕੀਤੇ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਪੂਰੀ ਤਰ•ਾਂ ਤਿਆਰ ਬੰਬ ਇਸ ਗੱਲ ਦਾ ਸੰਕੇਤ ਹਨ ਕਿ ਇਹਨਾਂ ਨੂੰ ਸੁਤੰਤਰਤਾ ਦਿਵਸ ਜਾਂ ਬਕਰੀਦ ਦੇ ਮੌਕੇ ਮਹਾਂਰਾਸ਼ਟਰ ਦੇ ਪੰਜ ਸ਼ਹਿਰਾਂ 'ਚ ਬੰਬ ਧਮਾਕੇ ਕਰਨ ਲਈ ਵਰਤਿਆ ਜਾਣਾ ਸੀ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ''ਜਦ ਦਭੋਲਕਰ ਤੇ ਪਨਸਾਰੇ ਦੇ ਕਤਲ ਦੀ ਜਾਂਚ ਦੇ ਸਬੰਧ 'ਚ ਪਾਨਵੇਲ ਤੋਂ ਫੜੇ ਈ. ਐਨ. ਟੀ. ਸਪੈਸ਼ਲਿਸਟ ਵਰਿੰਦਰ ਭਾਵੜੇ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਸੀ ਤਾਂ ਅਚਾਨਕ ਵਿਸ਼ੇਸ਼ ਜਾਂਚ ਦਲ ਤੇ ਸੀ.ਬੀ.ਆਈ. ਨੂੰ ਕੁੱਝ ਕੋਡਡ ਈ-ਮੇਲਾਂ ਹੱਥ ਲੱਗੀਆਂ। ਇਹਨਾਂ ਈ-ਮੇਲਾਂ ਦਾ ਭਾਵੜੇ ਅਤੇ ਸਨਾਤਨ ਸੰਸਥਾ ਦੇ ਇਕ ਮੈਂਬਰ ਸਾਰੰਗ ਆਕੋਲਕਰ (ਜਿਸ ਦੀ ਹੁਣ ਭਾਲ ਹੈ) ਵਿਚਕਾਰ ਵਟਾਂਦਰਾ ਹੋਇਆ ਸੀ ਤੇ ਇਹਨਾਂ 'ਚ ਮਹਾਂਰਾਸ਼ਟਰ 'ਚ ਹਥਿਆਰ ਤਿਆਰ ਕਰਨ ਲਈ ਇਕ ਇਕਾਈ ਸਥਾਪਤ ਕਰਨ ਬਾਰੇ ਚਰਚਾ ਕੀਤੀ ਗਈ ਸੀ।''
''2008 ਤੋਂ 2013 ਦੇ ਵਿਚਕਾਰ ਇਹਨਾਂ ਦੋਹਾਂ ਦਰਮਿਆਨ ਬਹੁਤ ਸਾਰੀਆਂ ਈ-ਮੇਲਾਂ ਦਾ ਵਟਾਂਦਰਾ ਹੋਇਆ। 2009 ਤੋਂ 2010 ਦੇ ਵਿਚਕਾਰ ਸਾਂਝੀਆਂ ਕੀਤੀਆਂ ਈ ਮੇਲਾਂ 'ਚ 'ਸਾਹਿਤ' (ਹਥਿਆਰਾਂ ਲਈ ਕੋਡ-ਵਰਡ) ਬਾਰੇ ਚਰਚਾ ਕੀਤੀ ਗਈ। ਇੱਕ ਈ-ਮੇਲ 'ਚ ਭਾਵੜੇ ਨੇ ਕਾਰਖਾਨਾ ਲਗਾਉਣ ਦੀ ਗੱਲ ਕੀਤੀ। ਇਕ ਹੋਰ ਈ ਮੇਲ 'ਚ ਇੰਕਸ਼ਾਫ ਕੀਤਾ ਗਿਆ ਸੀ ਕਿ ਮੱਧ ਪ੍ਰਦੇਸ਼ ਤੇ ਯੂ. ਪੀ. 'ਚ 'ਦੇਸੀ ਸਾਹਿਤ' ਮਿਲਦਾ ਹੈ ਜਦ ਕਿ 'ਵਿਦੇਸ਼ੀ ਸਾਹਿਤ' ਅਸਾਮ 'ਚੋਂ ਮਿਲਦਾ ਹੈ।'' ਲਗਾਤਾਰ ਕੀਤੀ ਗਈ ਪੁੱਛ-ਗਿੱਛ 'ਚ ਭਾਵੜੇ ਨੇ ਪੁਲਸ ਕੋਲ ਮੰਨਿਆ ਕਿ ਈ-ਮੇਲਾਂ 'ਚ ਕੋਡ ਵਰਡਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਹਿੰਦੂ ਰਾਜ ਦੀ ਸਥਾਪਨਾ ਲਈ 15000 ਸੇਵਕਾਂ ਦੀ ਹਥਿਆਰਬੰਦ ਫੌਜ ਉਸਾਰਨ ਦੀ ਯੋਜਨਾ ਸੀ।
ਹਿੰਦੂ ਜਨ-ਜਾਗਰਤੀ ਸੰਸਥਾ ਦੀ ਹਿੰਦੀ ਦੀ ਵੈਬਸਾਈਟ 'ਤੇ 7 ਅਗਸਤ 2016 ਨੂੰ ਛਪੇ ਇਕ ਲੇਖ ਵਿਚ ਕੋਹਲਾਪੁਰ ਵਿਖੇ ਹੋਏ ਹਿੰਦੂ ਏਕਤਾ ਮੇਲੇ 'ਚ ਦਿੱਤੇ ਇੱਕ ਸੱਦੇ ਦਾ ਇਹਨਾਂ ਸ਼ਬਦਾਂ 'ਚ ਜ਼ਿਕਰ ਕੀਤਾ ਗਿਆ ਹੈ:
''ਹਰ ਹਿੰਦੂ ਨੂੰ ਕਾਨੂੰਨੀ ਢੰਗ ਤਰੀਕਿਆਂ ਨਾਲ ਹਥਿਆਰ ਹਾਸਲ ਕਰਕੇ ਉਹਨਾਂ ਦਾ ਆਪਣੇ ਘਰਾਂ 'ਚ ਜ਼ਖੀਰਾ ਕਰਨਾ ਚਾਹੀਦਾ ਹੈ ਅਤੇ ਵੇਲਾ ਆਉਣ 'ਤੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।''
ਤਿਆਰ ਅਤੇ ਅਰਧ-ਤਿਆਰ ਹਥਿਆਰਾਂ ਤੇ ਬਾਰੂਦੀ ਹਥਿਆਰਾਂ ਦੇ ਅੰਗਾਂ-ਪੁਰਜਿਆਂ ਦਾ ਮਿਲਣਾ ਇਸ ਗੱਲ ਦਾ ਜਾਹਰਾ ਪ੍ਰਮਾਣ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਬਣਾਏ ਤੇ ਜ਼ਖੀਰਾ ਕੀਤੇ ਜਾ ਰਹੇ ਹਨ। ਤੇ ਇਹ ਵੇਲਾ ਆਉਣ 'ਤੇ, ਭਾਵ ਆਪਣੀ ਸਵੈ-ਰੱਖਿਆ ਲਈ ਹਥਿਆਰ ਵਰਤੇ ਜਾਣ ਵੱਲ ਸੰਕੇਤ ਨਹੀਂ ਕਰਦਾ, ਸਗੋਂ Àੁੱਪਰੋਂ ਹੁਕਮ ਮਿਲਣ 'ਤੇ ਇਹਨਾਂ ਦੀ ਹਮਲੇ ਤੇ ਮਾਰਧਾੜ ਲਈ ਵਰਤੋਂ ਵੱਲ ਇਸ਼ਾਰਾ ਕਰਦਾ ਹੈ।
ਹਕੂਮਤੀ ਸ਼ਹਿ ਤੇ ਸਰਪ੍ਰਸਤੀ
ਕਰਨਾਟਕ 'ਚ ਪੁਲਸ ਦੇ ਵਿਸ਼ੇਸ਼ ਜਾਂਚ ਦਲ ਅਤੇ ਮਹਾਂਰਾਸ਼ਟਰ 'ਚ ਦਹਿਸ਼ਤਗਰਦੀ ਵਿਰੋਧੀ ਦਲ (ਏ. ਟੀ. ਐਸ.) ਵੱਲੋਂ ਕੀਤੀ ਜਾਂਚ ਪੜਤਾਲ 'ਚ ਗੋਆ ਸਥਿਤ ਸਨਾਤਨ ਸੰਸਥਾ ਸਮੇਤ ਹਿੰਦੂ ਜਨ-ਜਾਗਰਤੀ ਸੰਸਥਾ, ਹਿੰਦੂ ਗਊ-ਵੰਸ਼ ਰਕਸ਼ਾ ਸੰਮਤੀ, ਹਿੰਦੂ ਯੁਵਾ ਵਹਿਨੀ, ਸ਼੍ਰੀ ਰਾਮ ਸੈਨਾ, ਸ਼੍ਰੀ ਸ਼ਿਵ ਪ੍ਰਤੀਸ਼ਠਾਨ ਹਿੰਦੁਸਤਾਨ, ਹਿੰਦੂ ਜਾਗਰਣ ਵੈਦਿਕੇ ਆਦਿਕ ਕਈ ਸੰਗਠਨਾਂ ਦਾ ਨਾਮ ਆਇਆ ਹੈ ਜਿਨ•ਾਂ ਨਾਲ ਸਬੰਧਤ ਕਾਰਕੁੰਨ ਇਹਨਾਂ ਮਾਰ-ਧਾੜ ਦੀਆਂ ਅਪਰਾਧਕ ਕਾਰਵਾਈਆਂ ਤੇ ਗੁਪਤ ਹਥਿਆਰਬੰਦ ਕਾਰਵਾਈਆਂ 'ਚ ਸ਼ਾਮਲ ਪਾਏ ਗਏ ਹਨ। ਵੱਖ ਵੱਖ ਨਾਵਾਂ ਹੇਠ ਵਿਚਰ ਰਹੀਆਂ ਇਹ ਅਤੇ ਅਜਿਹੀਆਂ ਹੋਰ ਅਨੇਕ ਜਥੇਬੰਦੀਆਂ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਉਦੇਸ਼ ਦੀ ਪ੍ਰਾਪਤੀ ਲਈ ਜੂਝ ਰਹੀਆਂ ਹਨ ਅਤੇ ਪਰਦੇ ਹੇਠ ਰਹਿ ਕੇ ਹਰ ਕਿਸਮ ਦੀਆਂ ਗੈਰ-ਕਾਨੂੰਨੀ ਕਾਰਵਾਈਆਂ 'ਚ ਗਲਤਾਨ ਹਨ। ਇਹਨਾਂ ਸਭਨਾਂ ਦੇ ਨਾਨਕੇ ਇੱਕੋ ਥਾਂ ਹਨ। ਸਭਨਾਂ ਦੀ ਤਾਰ ਨਾਗਪੁਰ ਤੋਂ ਹੀ ਹਿਲਦੀ ਹੈ। ਇਹਨਾਂ ਸਭਨਾਂ ਨੂੰ ਸੰਘੀ ਲੀਡਰਾਂ ਤੇ ਭਾਜਪਾਈ ਸਰਕਾਰਾਂ ਦਾ ਗੁੱਝਾ ਜਾਂ ਜ਼ਾਹਰਾ ਥਾਪੜਾ ਤੇ ਸ਼ਹਿ ਹਾਸਲ ਹੈ।
ਅੱਜ ਇਹ ਗੱਲ ਜੱਗ-ਜ਼ਾਹਰ ਹੋ ਚੁੱਕੀ ਹੈ ਕਿ ਮਾਲੇਗਾਓਂ ਬੰਬ ਧਮਾਕਿਆਂ, ਅਜਮੇਰ ਸ਼ਰੀਫ ਤੇ ਸਮਝੌਤਾ ਐਕਸਪ੍ਰੈਸ 'ਚ ਸ਼ਾਮਲ ਹਿੰਦੂਤਵੀ ਦਹਿਸ਼ਤੀ ਅਨਸਰਾਂ ਵਿਰੁੱਧ ਸਜ਼ਾਵਾਂ ਦੁਆਉਣ ਲਈ ਠੋਸ ਸਬੂਤ ਹੋਣ ਦੇ ਬਾਵਜੂਦ ਮੋਦੀ ਹਕੂਮਤ ਦੇ ਇਸ਼ਾਰਿਆਂ 'ਤੇ ਇਹਨਾਂ ਕੇਸਾਂ ਨੂੰ ਜਾਂ ਵਾਪਸ ਲਿਆ ਗਿਆ ਤੇ ਜਾਂ ਫਿਰ ਇਹਨਾਂ ਨੂੰ ਕਮਜ਼ੋਰ ਕਰਕੇ ਤੇ ਢੁੱਕਵੀਂ ਪੈਰਵਾਈ ਨਾ ਕਰਕੇ ਹਿੰਦੂਤਵੀ ਅਨਸਰਾਂ ਨੂੰ ਰਿਹਾਅ ਕਰਵਾਇਆ ਗਿਆ।
ਗੋਆ ਅਧਾਰਤ ਸਨਾਤਨ ਸੰਸਥਾ, ਜਿਸ ਦਾ ਨਾਂ ਉੱਪਰ ਜ਼ਿਕਰ ਆਏ ਕਤਲਾਂ ਦੀਆਂ ਘਟਨਾਵਾਂ 'ਚ ਕਿਸੇ ਨਾ ਕਿਸੇ ਤਰ•ਾਂ ਬੋਲਦਾ ਹੈ-2008 'ਚ ਹੋਈਆਂ ਤਿੰਨ ਹਿੰਸਕ ਘਟਨਾਵਾਂ 'ਚ ਸ਼ਾਮਲ ਪਾਈ ਗਈ ਸੀ। ਉਦੋਂ 20 ਫਰਵਰੀ 2008 ਨੂੰ ਪਾਨਵੇਲ ਦੇ ਸਿਨੇਰਾਜ ਸਿਨੇਮਾ 'ਚ ਲੱਗੀ ਜੋਧਾ-ਅਕਬਰ ਫਿਲਮ ਦੇ ਵਿਰੋਧ 'ਚ ਬਾਰੂਦੀ ਧਮਾਕਾ ਕੀਤਾ ਗਿਆ ਸੀ। 31 ਮਈ ਨੂੰ ਵਿਸ਼ਨੂੰ ਦਾਸ ਭਾਵੇ ਆਡੀਟੋਰੀਅਮ 'ਚ ਬੰਬ ਸੁੱਟਿਆ ਗਿਆ ਸੀ ਜਿੱਥੇ ਇਕ ''ਅਮੀ ਪਚਪੂਟੇ'' ਨਾਂ ਦਾ ਨਾਟਕ ਖੇਡਿਆ ਜਾ ਰਿਹਾ ਸੀ। ਇਵੇਂ ਹੀ ਇਹ ਨਾਟਕ ਕੀਤੇ ਜਾਣ ਦੀ ਇੱਕ ਹੋਰ ਜਗ•ਾ -ਰਾਮ ਗਣੇਸ਼ ਗਡਕਰੀ ਆਡੀਟੋਰੀਅਮ- ਦੀ ਪਾਰਕਿੰਗ 'ਚ ਬੰਬ ਧਮਾਕਾ ਕੀਤਾ ਗਿਆ ਸੀ। 2011 'ਚ ਉਸ ਵੇਲੇ ਏ.ਟੀ.ਐਸ. ਦੇ ਇੰਚਾਰਜ ਰਾਕੇਸ਼ ਮਾਨਾ ਵੱਲੋਂ ਸਨਾਤਨ ਸੰਸਥਾ ਦਾ ਹੱਥ ਹੋਣ ਦਾ ਇਲਜ਼ਾਮ ਲਾ ਕੇ ਸਰਕਾਰ ਨੂੰ ਰਿਪੋਰਟ ਭੇਜੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
2015 'ਚ ਜਦ ਹਿਮਾਂਸ਼ੂ ਰਾਇ ਮਹਾਂਰਾਸ਼ਟਰ ਏ.ਟੀ.ਐਸ. ਦਾ ਮੁਖੀ ਸੀ, ਉਸ ਵੇਲੇ ਫਿਰ ਸੀ. ਬੀ. ਆਈ. ਤੇ ਵਿਸ਼ੇਸ਼ ਜਾਂਚ ਦਲ ਨੇ ਦਭੋਲਕਰ ਤੇ ਪਨਸਾਰੇ ਦੇ ਕਤਲਾਂ 'ਚ ਸਨਾਤਨ ਸੰਸਥਾ ਦਾ ਹੱਥ ਦੱਸਿਆ ਸੀ। ਮਹਾਂਰਾਸ਼ਟਰ ਏ. ਟੀ. ਐਸ. ਨੇ ਕੇਂਦਰ ਸਰਕਾਰ ਨੂੰ ਇਕ ਵਿਸਥਾਰਤ ਰਿਪੋਰਟ ਭੇਜ ਕੇ ਸਨਾਤਨ ਸੰਸਥਾ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ, ਪਰ ਕੇਂਦਰ ਵੱਲੋਂ ਅੱਜ ਤੱਕ ਵੀ ਇਸ ਦਾ ਕੋਈ ਜੁਆਬ ਨਹੀਂ ਦਿੱਤਾ ਗਿਆ। 2009 'ਚ ਮਾਲੇਗਾਓਂ ਵਿਖੇ ਹੋਏ ਧਮਾਕੇ 'ਚ ਵੀ ਸਨਾਤਨ ਸੰਸਥਾ ਤੇ ਹਿੰਦੂ ਜਨ-ਜਾਗਰਤੀ ਸੰਸਥਾ ਦੀ ਭੂਮਿਕਾ ਸਪੱਸ਼ਟ ਸੀ, ਜਿਸ ਕਰਕੇ ਉਸ ਤੋਂ ਬਾਅਦ ਮੁੱਖ-ਧਾਰਾ ਦੇ ਹਿੰਦੂ ਲੀਡਰਾਂ ਨੇ ਇਹਨਾਂ ਸੰਗਠਨਾਂ ਨਾਲ ਖੁਲ•ੇਆਮ ਮਿਲਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਸੀ। ਪਰ ਸਰਕਾਰ ਕਾਰਵਾਈ ਕਰਨ ਤੋਂ ਨਾਬਰ ਚੱਲੀ ਆ ਰਹੀ ਹੈ।
ਮਹਾਂਰਾਸ਼ਟਰ ਸਰਕਾਰ ਦਾ ਹੁਣ ਫਿਰ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਇਹਨਾਂ ਜਥੇਬੰਦੀਆਂ 'ਤੇ ਪਾਬੰਦੀ ਲਾਉਣ ਲਈ ਲਿਖੇਗੀ। ਹਕੀਕਤ ਇਹ ਹੈ ਕਿ ਇਹ ਸਭ ਸੰਗਠਨ ਅੰਦਰਖਾਤੇ ਮਿਲ ਕੇ ਚਲਦੇ ਹਨ ਤੇ ਕਿਸੇ ਇਕ 'ਤੇ ਪਾਬੰਦੀ ਲਾਉਣ ਨਾਲ ਕੋਈ ਫਰਕ ਨਹੀਂ ਪਵੇਗਾ। ਇਹੀ ਸੰਗਠਨ ਕਿਸੇ ਹੋਰ ਨਾਂ 'ਤੇ ਪ੍ਰਗਟ ਹੋ ਕੇ ਸਰਗਰਮ ਹੋ ਜਾਵੇਗਾ।
ਜਮਾਤੀ ਲੜਾਈ ਤਿੱਖੀ ਕਰੋ
ਸੰਘ ਪਰਿਵਾਰ ਤੇ ਭਾਜਪਾ ਵੱਲੋਂ ਆਪਣੀ ਘੋਰ ਫਿਰਕੂ ਤੇ ਪਾਟਕਪਾਊ ਵਿਚਾਰਧਾਰਾ ਤੇ ਸਿਆਸਤ ਰਾਹੀਂ ਵਿਆਪਕ ਪੈਮਾਨੇ 'ਤੇ ਜ਼ਹਿਰੀਲਾ ਪ੍ਰਚਾਰ ਫੈਲਾਉਣ ਦੇ ਨਾਲ ਨਾਲ ਖੁੱਲ•ੀ ਤੇ ਗੁਪਤ ਹਿੰਸਾ ਦਾ ਵਿਆਪਕ ਤਾਣਾ ਬਾਣਾ ਉਸਾਰਿਆ ਜਾ ਰਿਹਾ ਹੈ ਅਤੇ ਇਸ ਨੂੰ ਦੇਸ਼ ਭਗਤੀ ਦੇ ਬੁਰਕੇ 'ਚ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੰਘ ਪਰਿਵਾਰ ਵੱਲੋਂ ਕੌਮੀ ਤੇ ਧਾਰਮਕ ਦਾਬੇ ਅਤੇ ਵਿਤਕਰੇ, ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਅਤੇ ਹੋਰ ਵੰਡ-ਵਖਰੇਵਿਆਂ ਵਿਰੁੱਧ ਲੜ ਰਹੇ ਲੋਕਾਂ ਨੂੰ ਤਾਂ ਅੱਤਵਾਦੀ ਤੇ ਵੱਖਵਾਦੀ ਗਰਦਾਨਿਆ ਜਾ ਰਿਹਾ ਹੈ ਜਦ ਕਿ ਆਪਣੀ ਹਿੰਸਕ, ਫਿਰਕੂ ਤੇ ਤੰਗਨਜ਼ਰ ਸਿਆਸਤ ਨੂੰ ਕੌਮ-ਪ੍ਰਸਤੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਲੋਕ-ਪੱਖੀ ਸ਼ਕਤੀਆਂ ਨੂੰ ਸੰਘ ਪਰਿਵਾਰ ਵੱਲੋਂ ਮੁਲਕ ਨੂੰ ਹਿੰਦੂ ਰਾਸ਼ਟਰ 'ਚ ਤਬਦੀਲ ਕਰਨ ਦੀਆਂ ਇਹਨਾਂ ਸਭਨਾਂ ਗੋਂਦਾਂ ਤੇ ਕਾਰਵਾਈਆਂ ਦਾ ਤੇ ਸੰਘ ਪਰਿਵਾਰ ਦੇ ਚੰਦਰੇ ਮਨਸੂਬਿਆਂ ਦਾ ਭਰਵਾਂ ਪਰਦਾਚਾਕ ਤੇ ਵਿਰੋਧ ਕਰਨਾ ਚਾਹੀਦਾ ਹੈ। ਸੰਘ ਪਰਿਵਾਰ ਦੀ ਇਸ ਤੰਗਨਜ਼ਰ, ਫਿਰਕੂ ਤੇ ਹਿੰਸਕ ਰਾਜਨੀਤੀ ਨੂੰ ਅਸਰਦਾਰ ਤਰੀਕੇ ਨਾਲ ਤਾਂ ਹੀ ਭਾਂਜ ਦਿੱਤੀ ਜਾ ਸਕਦੀ ਹੈ ਜੇਕਰ ਸੰਘੀ ਲਾਣੇ ਦੀ ਵਿਚਾਰਧਾਰਾ ਤੇ ਸਿਆਸਤ ਦੇ ਪਰਦਾਚਾਕ ਨੂੰ ਲੋਕਾਂ ਦੇ ਬੁਨਿਆਦੀ ਤੇ ਜਮਾਤੀ ਹਿੱਤਾਂ ਲਈ ਜਮਾਤੀ ਜੱਦੋਜਹਿਦ ਦਾ ਅੰਗ ਬਣਾਇਆ ਜਾਂਦਾ ਹੈ ਤੇ ਇਸ ਜਦੋਜਹਿਦ ਨੂੰ ਤਿੱਖਾ ਤੇ ਅਸਰਕਾਰੀ ਬਣਾਇਆ ਜਾਂਦਾ ਹੈ। ਇਸ ਜਮਾਤੀ-ਸਿਆਸੀ ਲੜਾਈ ਨੂੰ ਪ੍ਰਚੰਡ ਕੀਤੇ ਬਗੈਰ ਸੰਘ ਪਰਿਵਾਰ ਦੇ ਇਹਨਾਂ ਚੰਦਰੇ ਮਨਸੂਬਿਆਂ ਨੂੰ ਮਾਤ ਨਹੀਂ ਦਿੱਤੀ ਜਾ ਸਕੇਗੀ।

No comments:
Post a Comment