Wednesday, September 5, 2018

ਪਰਾਲੀ ਪ੍ਰਦੂਸ਼ਣ ਰੋਕਣ ਦੇ ਨਾਮ 'ਤੇ



ਪਰਾਲੀ ਪ੍ਰਦੂਸ਼ਣ ਰੋਕਣ ਦੇ ਨਾਮ 'ਤੇ
ਬਹੁਕੌਮੀ-ਸਾਮਰਾਜੀ ਕੰਪਨੀਆਂ ਨੂੰ 230 ਮਿਲੀਅਨ ਡਾਲਰ ਦੇ
ਗੱਫੇ ਵਰਤਾਉਣ ਦੀ ਤਿਆਰੀ
ਪਿਛਲੇ ਵਰੇ ਝੋਨੇ ਦੀ ਪਰਾਲੀ ਕਾਰਨ ਹੁੰਦੇ ਪ੍ਰਦੂਸ਼ਣ ਬਾਰੇ ਰੌਲੇ ਤੋਂ ਬਾਅਦ ਹੁਣ ਝੋਨਾ ਲਾਉਣ ਲਈ ਵਰਤੇ ਜਾ ਰਹੇ ਪਾਣੀ ਕਾਰਨ ਪੰਜਾਬ  ਦੇ ਬੰਜਰ ਹੋ ਜਾਣ ਦੇ ਖਤਰੇ ਸਨਮੁੱਖ ਕਿਸਾਨਾਂ ਨੂੰ ਆਤਮਘਾਤੀ ਰੁਝਾਨ ਤੋਂ ਬਚਣ ਦੀਆਂ ''ਨਸੀਹਤਾਂ'' ਦਾ ਲੰਮਾ ਦੌਰ ਚੱਲ ਕੇ ਹਟਿਆ ਹੈ। ਮਨੁੱਖਤਾ ਦੇ ''ਵਡੇਰੇ ਹਿੱਤਾਂ'' ਦੇ ਸਨਮੁੱਖ ਝੋਨੇ ਦੀ ਖੇਤੀ ਬੰਦ ਕਰਨ ਦੇ ਸੁਝਾਵਾਂ ਦਾ ਹੜਵਗਿਆ ਹੈ। ਪਰ ਦੋ-ਡੰਗ  ਢਿੱਡ ਭਰਨ ਤੇ ਗੁਜਰ-ਬਸਰ ਦੀ ਮਜਬੂਰੀ ਸਾਹਵੇਂ ''ਨਸੀਹਤਾਂ'' ਤੇ ਅਪੀਲਾਂ ਬੇਅਸਰ ਰਹੀਆਂ ਹਨ। ਝੋਨਾ ਖੇਤਾਂ 'ਚ ਲੱਗ ਗਿਆ ਹੈ। ਖੇਤਾਂ ਵਿੱਚ ਲਾਏ ਜਾ ਚੁੱਕੇ ਝੋਨੇ ਨੇ ਫੇਰ ਤੋਂ ਲੱਖਾਂ ਟਨ ਪਰਾਲੀ ਪੈਦਾ ਕਰਨੀ ਹੈ ਤੇ ਉਸਦੇ ਨਿਪਟਾਰੇ ਦਾ ਸਵਾਲ ਫੇਰ ਖੜਾ ਹੋਣਾ ਹੈ। ਖਬਰ ਏਜੰਸੀ ਰਾਇਟਰਜ਼ ਮੁਤਾਬਕ ਮੋਦੀ ਹਕੂਮਤ ਪਰਾਲੀ ਦੇ ਨਿਪਟਾਰੇ ਲਈ 230 ਮਿਲੀਅਨ ਡਾਲਰ ਖਰਚਣ ਜਾ ਰਹੀ ਹੈ। ਇਹ ਪੈਸਾ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਰੀ ਖਰੀਦਣ ਲਈ ਸਬਸਿਡੀ ਦੇ ਰੂਪ 'ਚ ਦਿੱਤਾ ਜਾ ਰਿਹਾ ਹੈ। ਦੇਖਣ ਨੂੰ ਸੁਆਗਤਯੋਗ ਲੱਗਦਾ ਇਹ ਫੈਸਲਾ ਅਸਲ 'ਚ ਸੰਸਾਰ ਸਾਮਰਾਜੀ ਸਰਮਾਏ ਦੇ ਸੰਕਟ ਪੈਦਾ ਕਰਨ, ਇਹਨੂੰ ਵਿਕਰਾਲ ਕਰਨ ਤੇ ਫੇਰ ਉਹਦੇ 'ਚੋਂ ਮੁਨਾਫੇ ਨਿਚੋੜਨ ਦੇ ਸਦਮਾ ਸਿਧਾਂਤ ਦੀ ਉਦਹਾਰਨ ਹੈਐਲੋਪੈਥੀ ਇਲਾਜ ਵਿਧੀ ਵਾਂਗ ਰੋਗ ਦੀ ਜੜਫੜਨ ਦੀ ਬਜਾਏ ਦਰਦ ਨਿਵਾਰਕ ਦਵਾਈਆਂ ਦੇ ਕੇ ਬਿਮਾਰੀ ਦੇ ਲੱਛਣਾਂ ਨੂੰ ਦਬਾਉਣ ਨੂੰ ਹੀ ਇਲਾਜ ਕਹਿਣ ਦੀ ਕਸਰਤ ਹੈ।
ਪਰਾਲੀ, ਲੋਕਾਂ ਦੀ ਸਿਹਤ ਨਾਲ ਖਿਲਵਾੜ, ਖੁਦਕੁਸ਼ੀਆਂ  ਤੇ ਪਾਣੀ ਦਾ ਸੰਕਟ  ਮੁਲਕ ਦੇ ਹਾਕਮਾਂ ਦੀਆਂ ਸਾਮਰਾਜ-ਪੱਖੀ  ਹਕੂਮਤੀ ਨੀਤੀਆਂ ਦੁਆਰਾ ਲੱਦਿਆ ਗਿਆ ਸੰਕਟ  ਹੈ। ਸੰਸਾਰ ਸਾਮਰਾਜੀ ਕੰਪਨੀਆਂ ਦੇ ਪੈਦਾਵਾਰੀ ਸੰਕਟ  ਦਾ ਭਾਰ ਭਾਰਤ ਵਰਗੇ ਮੁਲਕਾਂ 'ਤੇ ਲੱਦਣ ਦਾ ਸਿੱਟਾ ਹੈ। ਸਾਮਰਾਜੀ ਕੰਪਨੀਆਂ  ਦੀ ਮਸ਼ੀਨਰੀ, ਬੀਜਾਂ, ਤਕਨੀਕ, ਰੇਹਾਂ, ਸਪਰੇਆਂ ਆਦਿ ਨੂੰ ਭਾਰਤ ਦੀਆਂ  ਸਥਾਨਕ ਆਰਥਿਕ, ਵਾਤਾਵਰਣਿਕ ਤੇ ਸਮਾਜਿਕ ਲੋੜਾਂ ਨੂੰ  ਅਣਗੌਲਿਆਂ ਕਰਕੇ ਭਾਰਤੀ ਖੇਤੀ ਸਿਰ ਮੜਿਆ ਗਿਆ। ਹਰੇ ਇਨਕਲਾਬ  ਦੇ ਨਾਅਰੇ ਤੇ ''ਅੰਨਦਾਤੇ'' ਵਰਗੇ ਭੁਚਲਾਊ ਖਿਤਾਬ ਬਖਸ਼ ਕੇ ਆਉਣ ਵਾਲੇ ਕਾਲੇ ਸਮੇਂ ਬਾਰੇ ਲੋਕ-ਪੱਖੀ ਹਿੱਸਿਆਂ ਵੱਲੋਂ ਜਾਹਰ ਕੀਤੇ ਖਦਸ਼ਿਆਂ 'ਤੇ ਪਰਦਾ ਪਾਇਆ ਗਿਆ। ਵਿਦੇਸ਼ੀ ਤਕਨੀਕ ਦੀ ਆਮਦ ਰਾਹੀਂ  ਖੇਤੀ ਦਾ ਕੁਦਰਤੀ ਪ੍ਰਬੰਧ ਤਬਾਹ ਕਰ ਦਿੱਤਾ ਗਿਆ। ਖੇਤੀ ਪੈਦਾਵਾਰ ਨੂੰ ਸੰਸਾਰ ਸਾਮਰਾਜੀ ਸਰਮਾਏ ਦੀਆਂ ਲੋੜਾਂ ਤੇ ਮੰਡੀ ਨਾਲ ਸਿਰਨਰੜ ਕਰ ਦਿੱਤਾ ਗਿਆ । ਪੰਜਾਬ ਨੂੰ ਕੈਂਸਰ, ਦਿਲ ਦੇ ਰੋਗਾਂ, ਸ਼ੂਗਰ ਤੇ ਹੋਰ ਜਾਨਲੇਵਾ ਬਿਮਾਰੀਆਂ ਦਾ ਘਰ ਬਣਨ ਦਿੱਤਾ ਗਿਆ। ਨਰਮਾ-ਪੱਟੀ ਕੈਂਸਰ-ਪੱਟੀ ਵਿੱਚ ਤਬਦੀਲ ਹੋ ਗਈ। ਖ਼ੁਦਕੁਸ਼ੀਆਂ ਦੀ ਨਵੀਂ ਫਸਲ ਪੰਜਾਬ ਦੇ ਖੇਤਾਂ 'ਚ ਲਹਿਰਾਉਣ ਲੱਗੀ। ਖੇਤੀ ਮਾਹਰਾਂ ਤੇ ਵਾਤਾਵਰਨ ਪ੍ਰੇਮੀਆਂ ਦੀਆਂ ਚਿਤਾਵਨੀਆਂ ਸਰਕਾਰ ਦੇ ਬੋਲੇ ਕੰਨਾਂ ਨੇ ਦਰਕਿਨਾਰ ਕਰ ਦਿੱਤੀਆਂ । ਅਜਿਹਾ ਨਹੀਂ ਕਿ ਸਰਕਾਰਾਂ ਨੂੰ ਇਨਾਂ ਖ਼ਤਰਿਆਂ ਦਾ ਕੋਈ ਅੰਦਾਜ਼ਾ ਨਹੀਂ ਸੀ। ਪਰ ਸੰਸਾਰ ਸਰਮਾਏ ਨਾਲ ਦਲਾਲੀ ਦੇ ਰਿਸ਼ਤੇ 'ਚ ਬੱਝੀਆਂ ਹਾਕਮ ਜਮਾਤਾਂ ਉਹਨਾਂ ਦੇ ਹਿੱਤਾਂ ਦੇ ਉਲਟ ਕਿਵੇਂ ਭੁਗਤਦੀਆਂ?
ਸੰਸਾਰ ਸਾਮਰਾਜੀ ਸਰਮਾਏ ਦੇ ਸਦਮਾ ਸਿਧਾਂਤ  ਦਾ ਸਿੱਧਾ ਤਰਕ ਹੈ, ਪਹਿਲਾਂ ਸੰਕਟ ਪੈਦਾ ਕਰੋ, ਇਸਨੂੰ ਵਿਕਰਾਲ ਬਣਾਉ ਤੇ  ਫੇਰ ਆਪਣੇ ਮੁਨਾਫੇ ਦਾ ਏਜੰਡਾ ਅੱਗੇ ਵਧਾਉ। ਮਰਨਹਾਰ ਹੋ ਚੁੱਕਿਆ ਇਹ ਪ੍ਰਬੰਧ ਸੰਕਟਾਂ ਦੀ ਖੁਰਾਕ 'ਤੇ ਹੀ ਪਲਦਾ ਹੈ। ਆਪਣੇ ਅੰਨੇਂ ਮੁਨਾਫਿਆਂ ਲਈ ਹਾਬੜੀਆਂ ਸਾਮਰਾਜੀ ਕੰਪਨੀਆਂ, ਆਪਣਾ ਸੰਕਟ ਪਛੜੇ ਮੁਲਕਾਂ 'ਤੇ ਲੱਦਦੀਆਂ ਹਨ। ਤੇ  ਫੇਰ ਇਨਾਂ ਹੀ ਸੰਕਟਾਂ ਵਿੱਚੋਂ ਨਵੇਂ ਮੁਨਾਫੇ ਚੂੰਡਣ ਦੇ ਰਾਹ ਭਾਲਦੀਆਂ ਹਨ । ਸੰਸਾਰ ਪੱਧਰ 'ਤੇ ਇਹ ਵਰਤਾਰਾ ਇਸ ਰੂਪ ' ਸਾਹਮਣੇ ਆਉਂਦਾ ਹੈ।
ਸਭ ਤੋਂ ਪਹਿਲਾਂ ਲੋਕ-ਦੋਖੀ ਹਾਕਮਾਂ ਵੱਲੋਂ ਲੋਕ-ਵਿਰੋਧੀ ਸਰਮਾਏ ਦੀਆਂ ਨੀਤੀਆਂ ਨੂੰ ਲੋਕਾਂ ਸਿਰ ਲੱਦਿਆ ਜਾਂਦਾ ਹੈ। ਇਹਨਾਂ ਨੀਤੀਆਂ ਦੇ  ਅਸਰਾਂ ਦਾ ਵਿਰੋਧ ਕਰਦੇ ਲੋਕਾਂ 'ਤੇ ਜਬਰ ਦਾ ਕੁਹਾੜਾ ਚਲਾਇਆ ਜਾਂਦਾ ਹੈ। ਸਥਾਨਕ ਹਕੂਮਤੀ ਮਸ਼ੀਨਰੀ ਨੂੰ ਸਾਮਰਾਜੀ ਨੀਤੀਆਂ ਦੀ ਸੇਵਾ 'ਚ ਭੁਗਤਾਉਂਦਿਆਂ ਵਿਰੋਧ ਦੀ ਹਰ ਆਵਾਜ਼ ਦਬਾਈ ਜਾਂਦੀ ਹੈ। ਵਿਰੋਧ ਕਰਦੇ ਲੋਕਾਂ  ਨੂੰ ਵਿਕਾਸ-ਵਿਰੋਧੀ, ਦੇਸ਼-ਵਿਰੋਧੀ, ਮਨੁੱਖਤਾ-ਵਿਰੋਧੀ ਆਦਿ ਗਰਦਾਨਿਆ ਜਾਂਦਾ ਹੈ। ਹਕੂਮਤੀ ਨੀਤੀਆਂ ਦਾ ਵਿਰੋਧ ਕਰਦੇ ਮਿਹਨਤਕਸ਼ ਲੋਕਾਂ 'ਤੇ ਹੁੰਦਾ ਨਿੱਤ ਦਾ ਜਬਰ ਇਹਦੀ ਪ੍ਰਤੱਖ ਮਿਸਾਲ ਹੈ।
ਲੋਕਾਂ ਦੇ ਗੁੱਸੇ ਨੂੰ ਹਕੂਮਤਾਂ ਤੋਂ ਪਾਸੇ ਤਿਲਕਾਉਣ ਲਈ ਇਹਨਾਂ ਹੀ ਸਾਮਰਾਜੀ ਕੰਪਨੀਆਂ ਦੇ ਲੁਕਵੇਂ ਫੰਡਾਂ 'ਤੇ ਪਲਦੀਆਂ ਐਨ. ਜੀ.ਓਜ਼., ਪ੍ਰਚਾਰ ਸਾਧਨਾਂ ਤੇ ਮੀਡੀਏ ਰਾਹੀਂ ਮਸਲੇ ਦੇ ਅਸਲ ਪਹਿਲੂਆਂ ਤੋਂ ਧਿਆਨ ਪਾਸੇ ਤਿਲਕਾਇਆ ਜਾਂਦਾ ਹੈ। ਸਾਮਰਾਜੀ ਨੀਤੀਆਂ ਦੇ ਪੱਖ 'ਚ ਤੇ ਵਿਰੋਧ ਕਰਦੀਆਂ ਤਾਕਤਾਂ ਦੇ ਵਿਰੁੱਧ ਪ੍ਰਚਾਰ ਦੀ ਹਨੇਰੀ ਚਲਾਈ ਜਾਂਦੀ ਹੈ। (ਜਿਵੇਂ ਕੁਦਰਤੀ ਖੇਤੀ,ਆਰਗੈਨਿਕ ਖੇਤੀ ਦੇ ਨਾਮ ਤੇ ਗੁੰਮਰਾਹਕਰੂ ਮੁਹਿੰਮ ਚਲਾਕੇ ਖੇਤੀ ਦੇ ਇਸ ਸੰਕਟ ਦੇ ਅਸਲ ਕਾਰਨਾਂ 'ਤੇ ਪਰਦਾ ਪਾ ਕੇ ਕਿਸਾਨਾਂ ਨੂੰ ਨਸੀਹਤਾਂ ਵੰਡਣ ਦੀ ਝਲਿਆਈ ਮੁਹਿੰਮ ਚਲਾਈ ਗਈ ਹੈ। ਆਮ ਸ਼ਹਿਰੀਆਂ, ਇਨਸਾਫਪਸੰਦ ਤੇ ਵਾਤਾਵਰਣ ਪ੍ਰੇਮੀ ਹਿੱਸਿਆਂ ਨੂੰ ਕਿਸਾਨਾਂ ਦੇ ਖਿਲਾਫ ਖੜ ਕਰਨ ਦਾ ਯਤਨ ਕੀਤਾ ਗਿਆ ਹੈ ਤੇ ਸਰਕਾਰ ਨੂੰ  ਆਪਣੀ ਜੁੰਮੇਵਾਰੀ ਤੋਂ ਸਾਫ ਨਿਕਲਣ ਲਈ ਮੌਕੇ ਮੁਹੱਈਆ ਕਰਵਾਏ ਗਏ ਹਨ)। ਵੱਖ-ਵੱਖ ਮਹਿਕਮਿਆਂ ਦੇ ਪ੍ਰਾਈਵੇਟਕਰਨ ਵੇਲੇ ਵੀ ਹਕੂਮਤੀ ਨੀਤੀਆਂ ਦੀ ਬਜਾਏ ਮਜ਼ਦੂਰਾਂ-ਮੁਲਾਜ਼ਮਾਂ ਨੂੰ ਵਿਹਲੜ, ਭ੍ਰਿਸ਼ਟ ਤੇ ਨਿਕੰਮੇ ਕਰਾਰ ਦੇਣ ਦਾ ਹਰਬਾ ਜੋਰ-ਸ਼ੋਰ ਨਾਲ ਵਰਤੋਂ 'ਚ ਲਿਆਂਦਾ ਜਾਂਦਾ ਰਿਹਾ ਹੈ।
ਇਸ ਤੋਂ ਬਾਅਦ ਵਿਕਰਾਲ ਹੋ ਗਏ ਸੰਕਟ ਦੇ  ਸਮੁੰਦਰ ਵਿੱਚੋਂ ਆਪਣੇ ਲਈ ਵੱਡੇ ਮੁਨਾਫਿਆਂ ਦੇ ਗੱਫਿਆਂ ਦੀ ਤਲਾਸ਼ ਕਰਨਾ। ਜਿਵੇਂ ਮੌਜੂਦਾ ਸੰਕਟ  ਦੇ ਅਮਲੀ ਤੇ ਠੋਸ ਹੱਲ ਕਰਨ ਦੀ ਬਜਾਏ ਇਸ ਨੂੰ ਵੱਡੀਆਂ ਸਾਮਰਾਜੀ ਕੰਪਨੀਆਂ ਨੂੰ ਮੁਨਾਫਿਆਂ ਦੇ ਗੱਫੇ ਦੇਣ ਲਈ ਵਰਤਿਆ ਜਾ ਰਿਹਾ ਹੈ।
ਚਾਹੀਦਾ ਇਹ ਹੈ ਕਿ ਲੋਕ-ਪੱਖੀ, ਵਾਤਾਵਰਨ-ਪੱਖੀ ਖੇਤੀ ਨੀਤੀ ਬਣਾਉਂਦਿਆਂ ਝੋਨੇ ਕਣਕ ਦੇ ਫ਼ਸਲੀ ਚੱਕਰ ਤੋਂ ਖੇਤੀ ਨੂੰ ਮੁਕਤ ਕਰਾਇਆ ਜਾਵੇ। ਸਾਰੀਆਂ ਫਸਲਾਂ ਦੇ ਲਾਹੇਵੰਦ ਸਰਕਾਰੀ ਭਾਅ ਮਿਥਣ ਰਾਹੀਂ ਖੇਤੀ ਵਿਭਿੰਨਤਾ ਦੀ ਨੀਤੀ ਲਾਗੂ ਕੀਤੀ ਜਾਵੇ। ਖੇਤੀ ਨੂੰ ਸੰਸਾਰ ਸਾਮਰਾਜੀ ਸਰਮਾਏ ਦੀਆਂ ਲੋੜਾਂ ਨਾਲੋਂ ਤੋੜ ਕੇ ਦੇਸ਼ ਦੀਆਂ ਲੋੜਾਂ ਨਾਲ ਸਬੰਧਤ ਕੀਤਾ ਜਾਵੇ। ਪਰ ਸੰਸਾਰ ਸਾਮਰਾਜੀ ਸਰਮਾਏ ਦੇ ਦਲਾਲ ਹਾਕਮਾਂ ਕੋਲੋਂ ਇਸ ਦੀ ਆਸ ਨਹੀਂ ਕੀਤੀ ਜਾ ਸਕਦੀ । ਉਹ ਲੋਕਾਂ ਦੇ ਘਰਾਂ ਵਿੱਚ ਵਿਛ ਰਹੇ ਸੱਥਰਾਂ ਤੇ ਮੁਲਕ ਦੇ ਵਾਤਾਵਰਨ ਨੂੰ ਪੈਦਾ ਹੋ ਰਹੇ ਅਣਕਿਆਸੇ ਸੰਕਟਾਂ ਦੇ ਸਨਮੁੱਖ ਵੀ, ਸਾਮਰਾਜੀਆਂ ਦੇ ਮੁਨਾਫ਼ੇ ਵਧਾਉਣ ਦੀਆਂ ਨੀਤੀਆਂ ਘੜਨ ਵਿੱਚ ਗ਼ਲਤਾਨ ਹਨ।
ਦੋ ਸੌ ਤੀਹ ਮਿਲੀਅਨ ਡਾਲਰ ਖਰਚ ਕੇ ਵੀ ਪਰਾਲੀ ਦੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੋਣਾ। 20-25% ਫਰਕ ਹੀ ਪੈਣਾ ਹੈ। ਝੋਨੇ ਕਣਕ ਦੇ ਫ਼ਸਲੀ ਚੱਕਰ ਅਤੇ ਰੇਹਾਂ ਸਪਰੇਆਂ ਦੀ ਅੰਨੀਂ ਵਰਤੋਂ ਕਾਰਨ ਹੋ ਰਹੀ, ਲੋਕਾਂ ਦੀ ਸਿਹਤ ਅਤੇ ਵਾਤਾਵਰਨ ਦੀ ਬਰਬਾਦੀ ਨੂੰ ਕੋਈ ਫਰਕ ਨਹੀਂ ਪੈਣਾ। ਪਰ ਇਹਦੇ ਨਾਲ ਅਮਰੀਕਾ ਦੀ ਜਾਹਨ ਡੀਅਰ ਤੇ ਭਾਰਤ ਦੀ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਵੱਡੀਆਂ ਕੰਪਨੀਆਂ -ਜਿਨਾਂ ਨੇ ਇਹ ਮਸ਼ੀਨਰੀ ਵੇਚਣੀ ਹੈ- ਉਨਾਂ ਦੇ ਮੁਨਾਫਿਆਂ ਨੂੰ ਜ਼ਰੂਰ ਫਰਕ ਪੈਣਾ ਹੈ। ਪਰਾਲੀ ਦੇ ਨਿਪਟਾਰੇ ਵਾਲੀ ਇਸ ਮਸ਼ੀਨਰੀ 'ਤੇ 60 ਤੋਂ 70% ਸਬਸਿਡੀ ਮਿਲਣੀ ਹੈ। ਬਾਕੀ ਪੈਸਾ ਕਿਸਾਨਾਂ ਦੀ ਜੇਬ 'ਚੋਂ ਜਾਣਾ ਹੈ। ਡੀਜ਼ਲ, ਦਿਹਾੜੀ  ਦੇ ਖਰਚੇ ਵੱਖਰੇ ਪੈਣੇ ਹਨ। ਪਰਾਲੀ ਦੀ ਸਮਸਿਆ ਨੇ ਬਹੁਕੌਮੀ ਕੰਪਨੀਆਂ ਲਈ ਵਰਦਾਨ ਤੇ ਕਿਸਾਨਾਂ ਲਈ ਸਰਾਪ ਹੋ ਨਿਬੜਨਾ ਹੈ। ਜਿਵੇਂ ਪਾਣੀ ਦੇ ਪ੍ਰਦੂਸ਼ਣ ਦੇ ਮਸਲੇ ਨੇ ਬੋਤਲਬੰਦ ਪਾਣੀ ਦੇ ਕਾਰੋਬਾਰ, ਪਾਣੀ ਲਈ ਵਰਤੇ ਜਾਂਦੇ ਫਿਲਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਨਾਫਿਆਂ ਦੇ ਗੱਫੇ ਬਖਸ਼ੇ। ਪਰ ਪਾਣੀ ਪ੍ਰਦੂਸ਼ਣ ਦਾ ਹੱਲ ਨਹੀਂ ਕੀਤਾ। ਪਰਾਲੀ ਦੇ ਨਿਪਟਾਰੇ ਦੀ ਮਸ਼ੀਨਰੀ ਨੇ ਵੀ ਇਹੀ ਕਰਨਾ ਹੈ। ਸਰਕਾਰੀ ਤੇ ਲੋਕਾਂ ਦੇ ਪੈਸੇ ਨੇ ਆਖੀਰ ਮਹਿੰਦਰਾ, ਜੌਹਨ ਡੀਅਰ ਵਰਗੀਆਂ ਕੰਪਨੀਆਂ ਦੇ ਢਿੱਡਾਂ 'ਚ ਪੈਣਾ ਹੈ। ਲੋਕਾਂ ਦੀਆਂ ਮੁਸ਼ਕਲਾਂ ਨੇ ਬਣੇ ਰਹਿਣਾ ਹੈ।
ਇਹਦੇ ਮੁਕਾਬਲੇ ਹੀ ਸਾਡੇ ਵੱਲੋਂ ਪਿਛਲੇ ਵਰੇ ਸਾਂਝਾ ਕੀਤਾ ਗਿਆ ਚੀਨ ਦਾ ਤਜਰਬਾ ਵੀ ਦੇਖਣਯੋਗ ਹੈ ਜਿੱਥੇ ਲੋਕਾਂ ਦੀ ਵਿਆਪਕ ਭਾਗੀਦਾਰੀ, ਲੋਕ ਪੱਖੀ ਨੀਤੀਆਂ ਬਣਾਉਣ ਤੇ ਇਸ ਸਮੱਸਿਆ ਨੂੰ ਸਰਬਪੱਖੀ ਢੰਗ ਨਾਲ ਹੱਲ ਕਰਨ ਦੇ ਯਤਨ ਜੁਟਾਉਣ ਰਾਹੀਂ ਨਾ ਸਿਰਫ ਇਸ ਸਮੱਸਿਆ 'ਤੇ ਕਾਬੂ ਪਾਇਆ ਗਿਆ ਬਲਕਿ ਰੁਜ਼ਗਾਰ ਵੀ ਪੈਦਾ ਹੋਇਆ।
ਸੋ ਅੱਜ ਸਭਨਾਂ ਲੋਕ-ਪੱਖੀ ਕਿਸਾਨ-ਪੱਖੀ ਤੇ ਵਾਤਾਵਰਨ-ਪੱਖੀ ਇਨਸਾਫ਼ਪਸੰਦ ਲੋਕਾਂ ਵਾਸਤੇ ਇਸ ਗੱਲ ਦੀ ਲੋੜ ਹੈ ਕਿ ਸੰਸਾਰ ਸਾਮਰਾਜੀ ਸਰਮਾਏ ਦੇ ਇਸ ਸਦਮਾ ਸਿਧਾਂਤ ਦੀਆਂ ਚਾਲਾਂ ਨੂੰ ਪਛਾਣਦੇ ਹੋਏ, ਇੱਕ ਲੋਕ-ਪੱਖੀ, ਵਾਤਾਵਰਣ-ਪੱਖੀ ਖੇਤੀ ਪ੍ਰਬੰਧ ਉਸਾਰਨ ਵਾਸਤੇ ਵੱਡੀ ਏਕਤਾ ਉਸਾਰ ਕੇ  ਸੰਘਰਸ਼ਾਂ ਦੇ ਰਾਹ ਪਿਆ ਜਾਵੇ। ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ  ਸਾਮਰਾਜੀਆਂ ਦੇ ਢਿੱਡ ਭਰਨ ਤੋਂ ਰੋਕਣ ਲਈ ਜਦੋਜਹਿਦ ਕੀਤੀ ਜਾਵੇ।
(ਮਨਪ੍ਰੀਤ ਸਿੰਘ ''ਕਿਸਾਨ ਮੋਰਚਾ'' ਫੇਸਬੁੱਕ ਗਰੁੱਪ 'ਚੋਂ)

ਚੀਨੀ ਇਨਕਲਾਬ ਦੀ ਜਿੱਤ ਦੀ ਸੰਸਾਰ ਵਿਆਪੀ ਮਹੱਤਤਾ



ਚੀਨੀ ਇਨਕਲਾਬ ਦੀ ਜਿੱਤ ਦੀ ਸੰਸਾਰ ਵਿਆਪੀ ਮਹੱਤਤਾ
ਚੀਨੀ ਲੋਕ ਇਨਕਲਾਬ ਦੀ ਜਿੱਤ ਅਤੇ ਚੀਨੀ ਲੋਕ-ਗਣਤੰਤਰ ਦੀ ਸਥਾਪਨਾ ਨੇ ਚੀਨ ਦੇ ਇਤਿਹਾਸ ਅੰਦਰ ਤਿੱਖੀਆਂ ਤਬਦੀਲੀਆਂ ਕੀਤੀਆਂ। ਇਹ, 1917 ਦੇ ਅਕਤੂਬਰ ਸਮਾਜਵਾਦੀ ਇਨਕਲਾਬ ਅਤੇ 1945 ਵਿਚ ਫਾਸ਼ੀਵਾਦ-ਵਿਰੋਧੀ ਜਿੱਤ ਤੋਂ ਪਿੱੱਛੋਂ ਸੰਸਾਰ ਅੰਦਰ ਸਭ ਤੋਂ ਵੱਡੀ ਘਟਨਾ ਸੀ। ਚੀਨੀ ਲੋਕ-ਜਮਹੂਰੀ ਇਨਕਲਾਬ ਦੀ ਜਿੱਤ ਦੀ ਇਸ ਪੱਖੋਂ ਵੱਡੀ ਸੰਸਾਰ ਮਹੱਤਤਾ ਸੀ ਕਿ ਇਸ ਨੇ ਅਕਤੂਬਰ ਇਨਕਲਾਬ ਦੇ ਸਾਰੀ ਮਨੁੱਖ ਜਾਤੀ ਉਤੇ ਪਏ ਵੱਡੇ ਪ੍ਰਭਾਵ ਨੂੰ ਵਿਸ਼ਾਲ ਅਤੇ ਡੂੰਘਾ ਕੀਤਾ ਸੀ।
ਪਹਿਲਾ, ਚੀਨੀ ਲੋਕ ਇਨਕਲਾਬ ਦੀ ਜਿੱਤ ਨਾਲ ਸੰਸਾਰ ਅੰਦਰ ਸਭ ਤੋਂ ਵੱਡੀ ਵਸੋਂ ਵਾਲੇ ਦੇਸ਼ ਨੇ, ਸੋਵੀਅਤ ਯੂਨੀਅਨ ਅਤੇ ਲੋਕ  ਜਮਹੂਰੀਅਤਾਂ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ, ਸੰਸਾਰ ਪੂੰਜੀਵਾਦ ਦੀ ਜ਼ੰਜੀਰ ਨੂੰ ਤੋੜਿਆ ਅਤੇ ਆਪਣੀ ਮੁਕਤੀ ਪ੍ਰਾਪਤ ਕੀਤੀ। ਸੰਸਾਰ ਦੀ ਇਕ-ਚੌਥਾਈ ਵਸੋਂ ਅਤੇ ਅਥਾਹ ਸਾਧਨਾਂ ਵਾਲਾ ਦੇਸ਼ ਚੀਨ, ਪਹਿਲਾਂ ਮਹੱਤਵਪੂਰਨ ਮੰਡੀ ਸੀ ਜਿਸ ਲਈ ਸਾਮਰਾਜੀਏ ਭਿੜਦੇ ਸਨ। ਚੀਨੀ ਇਨਕਲਾਬ ਦੀ ਜਿੱਤ ਨੇ ਅਮਰੀਕਾ ਅਤੇ ਦੂਸਰੇ ਸਾਮਰਾਜੀ ਦੇਸ਼ਾਂ ਦੀਆਂ ਹਮਲਾਵਰ ਨੀਤੀਆਂ ਦੇ ਦਿਵਾਲੀਏਪਣ ਦਾ ਅਤੇ ਚੀਨ ਨੂੰ ਗੁਲਾਮ ਬਣਾਉਣ ਦੀਆਂ ਉਹਨਾਂ ਦੀਆਂ ਯੋਜਨਾਵਾਂ ਦੀ ਨਾਕਾਮੀ ਦਾ ਐਲਾਨ ਕੀਤਾ ਸੀ। ਇਸ ਦੇ ਸਿੱਟੇ ਵਜੋਂ ਇਸ ਇਨਕਲਾਬ ਦੀ ਜਿੱਤ ਨੇ ਸਾਮਰਾਜੀਆਂ 'ਤੇ ਭਾਰੀ ਸੱਟ ਮਾਰੀ ਸੀ ਅਤੇ ਇਹਨਾਂ ਦੀ ਤਾਕਤ ਨੂੰ ਕਮਜ਼ੋਰ ਕੀਤਾ ਸੀ, ਪੂੰਜੀਵਾਦ ਦੇ ਆਮ ਸੰਕਟ ਨੂੰ ਤਿੱਖਾ ਕੀਤਾ ਸੀ। ਅਤੇ ਦਿਖਾਇਆ ਸੀ ਕਿ ਬੁਰਜੂਆ ਰਾਜ ਦਾ ਅੰਤ ਨੇੜੇ ਢੁੱਕ ਰਿਹਾ ਸੀ ਅਤੇ ਸਮੁੱਚੇ ਸੰਸਾਰ ਦੇ ਮਿਹਨਤਕਸ਼ ਲੋਕਾਂ ਦੀ ਅੰਤਿਮ ਜਿੱਤ ਨੂੰ ਰਫ਼ਤਾਰ ਬਖਸ਼ੀ ਸੀ। ਇਸ ਤੋਂ ਵੀ ਵੱਧ, ਜਿੱਤ ਹਾਸਲ ਕਰਨ ਪਿੱਛੋਂ, ਚੀਨੀ ਲੋਕ, ਅਮਨ, ਜਮਹੂਰੀਅਤ ਅਤੇ ਸਮਾਜਵਾਦ ਦੇ ਖੇਮੇ ਸੰਗ ਦ੍ਰਿੜਤਾ ਨਾਲ ਖੜੇ ਅਤੇ ਸਾਮਰਾਜਵਾਦ ਖਿਲਾਫ ਆਪਣੇ ਆਪ ਨੂੰ ਸੰਜੀਵ ਤਾਕਤ ਦੇ ਰੂਪ ਵਿਚ ਸਿੱਧ ਕੀਤਾ ਅਤੇ ਅਮਨ ਜਮਹੂਰੀਅਤ ਅਤੇ ਸਮਾਜਵਾਦ ਦੇ ਪੱਖ ਵਿਚ ਅਤੇ ਹਮਲਾਵਰ ਸਾਮਰਾਜੀ ਖੇਮੇ ਦੇ ਖਿਲਾਫ ਤੱਕੜੀ ਦਾ ਪਲੜਾ ਭਾਰੀ ਕਰ ਦਿੱਤਾ ਸੀ।
ਦੂਸਰਾ, ਚੀਨੀ ਇਨਕਲਾਬ ਇਹੋ ਜਿਹਾ ਇਨਕਲਾਬ ਸੀ ਜਿਹੜਾ 60 ਕਰੋੜ ਵਸੋਂ ਵਾਲੇ ਸਭ ਤੋਂ ਵੱਡੇ, ਪੂਰਬ ਵਿਚ ਸਾਮਰਾਜੀ ਲਤਾੜ ਹੇਠ ਅਰਧ-ਬਸਤੀਵਾਦੀ ਦੇਸ਼ ਵਿਚ ਹੋਇਆ ਸੀ। ਇਸ ਇਨਕਲਾਬ ਦੀ ਜਿੱਤ ਪੂਰਬ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਨੂੰ ਹੱਲਾਸ਼ੇਰੀ ਅਤੇ ਉਤਸ਼ਾਹਤ ਕਰੇ ਬਿਨਾਂ ਅਤੇ ਅੰਤਿਮ ਜਿੱਤ ਵਿਚ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰੇ ਬਿਨਾਂ ਨਹੀਂ ਰਹਿ ਸਕਦੀ ਸੀ। ਜਿਨਾਂ ਥਾਵਾਂ ਤੋਂ ਸਾਮਰਾਜੀਏ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ Àੁੱਚ-ਮੁਨਾਫੇ ਬਟੋਰਦੇ ਸਨ, ਉਹ ਥਾਵਾਂ ਸਾਮਰਾਜ-ਵਿਰੋਧੀ ਇਨਕਲਾਬੀ ਤੂਫਾਨਾਂ ਦੇ ਕੇਂਦਰ ਬਣ ਗਈਆਂ ਜਾਂ ਬਣ ਰਹੀਆਂ ਸਨ।
ਤੀਸਰਾ, ਚੀਨੀ ਲੋਕ-ਇਨਕਲਾਬਾਂ ਦੀ ਜਿੱਤ ਮਾਰਕਸਵਾਦ-ਲੈਨਿਨਵਾਦ ਲਈ ਨਵੀਂ ਜਿੱਤ ਸੀ। ਇਸ ਨੇ ਪੁਸ਼ਟੀ ਕੀਤੀ ਕਿ ਮਾਰਕਸਵਾਦ-ਲੈਨਿਨਵਾਦ ਹੀ ਚੀਨੀ ਲੋਕਾਂ ਦੀ ਮੁਕਤੀ ਲਈ ਅਤੇ ਸਾਰੀਆਂ ਦੂਸਰੀਆਂ ਲਤਾੜੀਆਂ ਕੌਮਾਂ ਦੀ ਮੁਕਤੀ ਲਈ ਸੱਚਾ ਰਹਿ-ਨੁਮਾ ਹੈ। ਕਾਮਰੇਡ ਮਾਓ ਜ਼ੇ-ਤੁੰਗ ਦੀ ਅਗਵਾਈ ਅਧੀਨ, ਚੀਨੀ ਕਮਿਊਨਿਸਟ ਪਾਰਟੀ ਨੇ ਮਾਰਕਸੀ-ਲੈਨਿਨੀ ਪੈਂਤੜਾ, ਨੁਕਤਾਨਜ਼ਰ ਅਤੇ ਢੰਗ ਧਾਰਨ ਕਰਦਿਆਂ, ਚੀਨੀ ਇਨਕਲਾਬ ਦੀ ਸਮੱਸਿਆ ਨੂੰ  ਵਿਗਿਆਨਕ ਤੌਰ 'ਤੇ ਤਰਤੀਬ ਅਨੁਸਾਰ ਹੱਲ ਕੀਤਾ। ਇਹ ਇਨਕਲਾਬ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਪਿੱਛੋਂ ਇਕ ਹੋਰ ਮਹਾਨ ਇਨਕਲਾਬ ਸੀ। ਪਰ ਹੈ ਸੀ ਵੱਖਰੀ ਵੰਨਗੀ ਦਾ, ਕਿਉਂਕਿ ਇਹ ਸਾਮਰਾਜਵਾਦ ਵੱਲੋਂ ਦਬਾਏ ਲਤਾੜੇ ਦੇਸ਼ ਅੰਦਰ ਹੋਇਆ ਸੀ। ਇਸ ਨੇ ਮਾਰਕਸਵਾਦ-ਲੈਨਿਨਵਾਦ ਦੀ ਗਤੀਮਾਨ ਸ਼ਕਤੀ ਦੀ ਪੁਸ਼ਟੀ ਕੀਤੀ ਸੀ ਕਿ ਇਹ ਨਾ ਸਿਰਫ ਸਾਮਰਾਜੀ ਦੇਸ਼ ਅੰਦਰ ਇਨਕਲਾਬ ਦੀ ਰਾਹ-ਨੁਮਾਈ ਕਰਨ ਦੇ ਕਾਬਲ ਸੀ ਸਗੋਂ ਬਸਤੀਵਾਦੀ ਜਾਂ ਅਰਧ-ਬਸਤੀਵਾਦੀ ਦੇਸ਼ਾਂ ਅੰਦਰ ਵੀ ਰਾਹ-ਨੁਮਾਈ ਕਰਨ ਦੇ ਕਾਬਲ ਸੀ।
ਚੀਨ ਅੰਦਰ ਮਾਰਕਸਵਾਦ ਲੈਨਿਨਵਾਦ ਦੀ ਜਿੱਤ ਨੇ ਏਸ਼ੀਆ ਅੰਦਰ ਅਤੇ ਬਾਕੀ ਦੇ ਸੰਸਾਰ ਅੰਦਰ ਮਜ਼ਦੂਰ ਜਮਾਤ ਅਤੇ ਦੱਬੀ ਕੁਚਲੀ ਵਿਸ਼ਾਲ ਜਨਤਾ ਨੂੰ ਜਮਹੂਰੀ ਇਨਕਲਾਬ ਦੇ ਰਾਹ 'ਤੇ ਦਲੇਰੀ ਨਾਲ ਚੱਲਣ ਵਿਚ ਅਤੇ ਜਿੱਤ ਹਾਸਲ ਕਰਨ ਪਿੱਛੋਂ ਸਮਾਜਵਾਦ ਦੇ ਰਾਹ ਪੈ ਕੇ ਪੇਸ਼ਕਦਮੀ ਕਰਨ ਵਿਚ ਮੱਦਦ ਕੀਤੀ ਸੀ।  
ਪੁਸਤਕ 'ਚੀਨੀ ਇਨਕਲਾਬ ਦਾ ਇਤਿਹਾਸ' 'ਚੋਂ

ਚੀਨੀ ਇਨਕਲਾਬ ਦੀ ਜੇਤੂ ਪੇਸ਼ਕਦਮੀ ਤੇ ਜ਼ਮੀਨੀ ਸੁਧਾਰਾਂ ਦਾ ਰੋਲ
ਪ੍ਰਥਮ ਅੰੰਸ਼ਾਂ ਵਿਚੋਂ ਇਕ ਅੰਸ਼ ਜਿਸ ਨੇ ਕੌਮਿਨਤਾਂਗ ਦੇ ਹਮਲਿਆਂ ਨੂੰ ਸਫਲਤਾ ਨਾਲ ਪਛਾੜਨ ਵਿੱਚ ਅਤੇ ਲੋਕ ਮੁਕਤੀ ਫੌਜ ਦੀ ਬਚਾਅ-ਮੁਖੀ ਯੁੱਧਨੀਤੀ ਤੋਂ ਹਮਲਾਵਰ ਯੁੱਧਨੀਤੀ ਵਿਚ ਤੇਜ਼ ਤਬਦੀਲੀ ਅੰਦਰ ਯੋਗਦਾਨ ਪਾਇਆ, ਇਹ ਜ਼ਰੱਈ ਸੁਧਾਰ ਸਨ ਜੋ ਮੁਕਤ ਇਲਾਕਿਆਂ ਵਿਚ ਸਰਵ-ਵਿਆਪਕ ਤੌਰ 'ਤੇ ਲਾਗੂ ਕੀਤੇ ਗਏ। ਚੀਨੀ ਕਮਿਊਨਿਸਟ ਪਾਰਟੀ ਨੇ ''ਜ਼ਰੱਈ ਕਾਨੂੰਨ ਦਾ ਖਾਕਾ'' ਘੜਿਆ ਅਤੇ ''ਜਮਾਤਾਂ ਦਾ ਵਿਸ਼ਲੇਸ਼ਣ ਕਿਵੇਂ ਕਰੀਏ'' ਅਤੇ ''ਜਰੱਈ ਘੋਲਾਂ ਵਿੱਚੋਂ ਉਠਦੀਆਂ ਕੁੱਝ ਸਮੱਸਿਆਵਾਂ ਬਾਰੇ ਮਤੇ'' ਛਾਪੇ। ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ''ਸੈਂਸੀ ਅਤੇ ਸੂਯੂਆਨ ਦੇ ਕੇਡਰਾਂ ਦੀ ਕਾਨਫਰੰਸ ਵਿਚ ਗੱਲਬਾਤ'' ਅਤੇ ਕਾਮਰੇਡ ਜ਼ੈਨ ਪੀ-ਸ਼ੀਹ ਦੇ ਲੇਖ ''ਜ਼ਰੱਈ ਸੁਧਾਰਾਂ ਦੀਆਂ ਸਮੱਸਿਆਵਾਂ'' ਅਤੇ ਦੂਸਰੇ ਲੇਖਾਂ ਵਿਚ, ਪਾਰਟੀ ਦੀਆਂ ਜ਼ਰੱਈ ਨੀਤੀਆਂ ਨੂੰ ਸਪੱਸ਼ਟ ਰੂਪ ਵਿਚ ਦਰਜ ਕੀਤਾ ਗਿਆ।
''ਜ਼ਰੱਈ ਕਾਨੂੰਨ ਦੇ ਖਾਕੇ'' ਵਿਚ ਜਗੀਰੂ ਅਤੇ ਅਰਧ-ਜਗੀਰੂ ਜ਼ਮੀਨੀ ਪ੍ਰਬੰਧ ਨੂੰ ਖਤਮ ਕਰਨਾ ਅਤੇ ਜ਼ਮੀਨ ਹਲਵਾਹਕ ਦੀ  ਦੇ ਸਿਧਾਂਤ ਨੂੰ ਅਮਲ ਵਿਚ ਲਿਆਉਣਾ ਨਿਰਧਾਰਤ ਕੀਤਾ ਗਿਆ ਸੀ।
ਜ਼ਰੱਈ ਸੁਧਾਰਾਂ ਵਿੱਚ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਤੇ ਦ੍ਰਿੜਤਾ ਨਾਲ ਟੇਕ ਰੱਖਣੀ ਅਤੇ ਜਥੇਬੰਦ ਹੋਣ ਵਿਚ ਮੱਦਦ ਕਰਨੀ ਪ੍ਰਥਮ ਮਹੱਤਵ ਦਾ ਸੁਆਲ ਸੀ ਤਾਂ ਕਿ ਉਹ ਲਹਿਰ ਦੀ ਰੀੜਦੀ ਹੱਡੀ ਬਣ ਜਾਣ। ਦਰਮਿਆਨੇ ਕਿਸਾਨਾਂ ਨਾਲ ਏਕਤਾ ਕਰਨ ਲਈ ਅਤੇ ਉਹਨਾਂ ਨੂੰ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਲੇ ਨੇੜਿਉਂ ਇਕੱਠੇ ਹੋਣ ਲਈ ਹੱਲਾਸ਼ੇਰੀ ਦੇਣੀ ਵੀ ਜਰੂਰੀ ਸੀ ਤਾਂ ਕਿ ਮਜ਼ਬੂਤ ਮਜ਼ਦੂਰ-ਕਿਸਾਨ ਗੱਠਜੋੜ ਬਣਾਇਆ ਜਾਵੇ। ਕਿਸਾਨ ਜਨਤਾ ਨੂੰ ਲਾਮਬੰਦ ਕਰਨ ਦੀ ਦਰੁਸਤ ਵਿਧੀ ਇਹ ਸੀ ਕਿ ਉਹਨਾਂ ਦੇ ਤਜਰਬਿਆਂ ਦੇ ਅਧਾਰ 'ਤੇ ਉਹਨਾਂ ਵਿਚ ਪੂਰਾ ਵਿਚਾਰਧਾਰਕ ਅਤੇ ਸਿਆਸੀ ਕੰਮ ਕੀਤਾ ਜਾਵੇ, ਉਹਨਾਂ ਦੇ ਐਨ ਵਿਚ ਜਾਇਆ ਜਾਵੇ ਅਤੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਅੰਦਰ ਸਰਗਰਮਾਂ ਨਾਲ ਗੂੜੇ ਸੰਬੰਧ ਬਣਾਏ ਜਾਣ ਅਤੇ ਇਹਨਾਂ ਰਾਹੀਂ ਜਨਤਾ ਨੂੰ ਹਰਕਤ ਵਿਚ ਲਿਆਂਦਾ ਜਾਵੇ ਅਤੇ ਕਿਸਾਨ ਲਹਿਰ ਦੀ ਪੇਸ਼ਕਦਮੀ ਨੂੰ ਉਗਾਸਾ ਦੇਣ ਲਈ ਧੀਰੇ ਧੀਰੇ ਪਸਾਰਾ ਕਰਨ ਅਤੇ ਡੂੰਘਾਈ ਲਿਆਉਣ ਦੀ ਨੀਤੀ ਧਾਰਨ ਕੀਤੀ ਜਾਵੇ। ਦਰਮਿਆਨੇ ਕਿਸਾਨਾਂ ਨਾਲ ਏਕਤਾ ਕਰਨ ਲਈ ਹੇਠ ਲਿਖੇ ਅਸੂਲਾਂ ਦੇ ਪਾਬੰਦ ਰਹਿਣਾ ਪੈਣਾ ਸੀ। ਕਿਸਾਨਾਂ ਦੀ ਜਮਾਤੀ ਹੈਸੀਅਤ ਨਿਰਧਾਰਤ ਕਰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਸੀ, ਦਰਮਿਆਨੇ ਕਿਸਾਨ ਦੀ ਅਮੀਰ ਕਿਸਾਨ ਵਜੋਂ ਜਮਾਤ ਨਿਰਧਾਰਤ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਸੀ। ਜੇ ਉਹ ਕਿਸੇ ਜੁਗਾੜ 'ਤੇ ਉਜ਼ਰ ਕਰਦੇ ਸਨ ਤਾਂ ਜ਼ਮੀਨ ਦੀ ਬਰਾਬਰ ਵੰਡ ਕਰਨ ਸਮੇਂ ਦਰਮਿਆਨੇ ਕਿਸਾਨ ਦੀਆਂ ਰਾਇਆਂ ਨੂੰ ਹਿਸਾਬ-ਕਿਤਾਬ ਵਿਚ  ਰੱਖਣਾ ਪੈਣਾ ਸੀ ਅਤੇ ਇਹਨਾਂ ਨੂੰ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਗਰੀਬ ਕਿਸਾਨਾਂ ਨੂੰ ਵੰਡੀ ਜ਼ਮੀਨ ਦੇ ਔਸਤ ਹਿੱਸੇ ਨਾਲੋਂ ਉਹਨਾਂ ਨੂੰ ਆਪਣੀ ਜ਼ਮੀਨ ਦਾ ਵਡੇਰਾ ਹਿੱਸਾ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਸੀ। ਦਰਮਿਆਨੇ ਕਿਸਾਨਾਂ ਅੰਦਰ ਸਰਗਰਮਾਂ ਨੂੰ ਕਿਸਾਨ ਸਭਾਵਾਂ ਅਤੇ ਸਥਾਨਕ ਸਰਕਾਰਾਂ ਵਿਚ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਸੀ ਅਤੇ ਜ਼ਮੀਨੀ ਟੈਕਸ ਲਾਉਣ ਅਤੇ ਜੰਗ ਨਾਲ ਸਬੰਧਤ ਜੁੰਮੇਵਾਰੀਆਂ ਅਤੇ ਸੇਵਾਵਾਂ ਦੇਣ ਸਮੇਂ ਮੁਨਾਸਿਬ ਵਿਹਾਰ ਰੱੱਖਿਆ ਜਾਣਾ ਚਾਹੀਦਾ ਸੀ। ਜ਼ਮੀਨ ਅਤੇ ਜਾਇਦਾਦ ਜਬਤ ਕੀਤੀ ਜਾਵੇਗੀ, ਕਿਉਂਕਿ ਆਮ ਰੂਪ ਵਿਚ ਪੁਰਾਣੀ ਵੰਨਗੀ ਦੇ ਅਮੀਰ ਕਿਸਾਨ ਜਗੀਰੂ ਲੁੱਟ ਕਰਨ ਨਾਲ ਗੂੜੀ ਤਰਾਂ ਕਲੰਕਤ ਸਨ ਅਤੇ ਜਿਹਨਾਂ ਹਾਲਤਾਂ ਵਿਚ ਮਜ਼ਦੂਰ ਇਹਨਾਂ ਲਈ ਕੰਮ ਕਰਦੇ ਸਨ, ਉਹ ਵੀ ਜਗੀਰੂ ਸਨ। ਇਹਨਾਂ ਦੀ ਮਾਲਕੀ ਹੇਠ ਜ਼ਮੀਨ ਬਹੁਤ ਜ਼ਿਆਦਾ ਸੀ ਅਤੇ ਔਸਤ ਜ਼ਮੀਨ ਨਾਲੋਂ ਵੱਧ ਉਪਜਾਊ ਸੀ। ਹੋਰ ਅੱਗੇ, ਉਸ ਵੇਲੇ, ਇਨਕਲਾਬੀ ਜੰਗ ਦੇ ਨਤੀਜੇ ਬਾਰੇ ਅਨਿਸਚਿਤਤਾ ਸੀ ਅਤੇ ਅਮੀਰ ਕਿਸਾਨ ਪਿਛਾਖੜੀਆਂ ਨਾਲ ਹਮਦਰਦੀ ਰੱਖਣ ਵੱਲ ਉਲਾਰ ਸਨ। ਪਰ ਲੋਕ-ਯੁੱਧ ਦੀਆਂ ਲੋੜਾਂ ਕਿਸਾਨਾਂ ਤੋਂ ਫੌਜੀ ਸੇਵਾ, ਅਨਾਜ ਦੇਣ, ਸਵੈ-ਇਛਾ ਨਾਲ ਮਜ਼ਦੂਰੀ ਕਰਨ ਦੇ ਰੂਪ ਵਿਚ ਯੋਗਦਾਨ ਪਾਉਣ ਦੀ ਮੰਗ ਕਰਦੀਆਂ ਸਨ ਤਾਂ ਕਿ ਇਨਕਲਾਬੀ ਜੰਗ ਦਾ ਜੇਤੂ ਅੰਤ ਕੀਤਾ ਜਾਵੇ।
ਜ਼ਰੱਈ ਸੁਧਾਰਾਂ ਦਾ ਨਿਸ਼ਾਨਾ ਜਗੀਰੂ ਜਗੀਰਦਾਰਾਂ ਦਾ ਜਮਾਤ ਵਜੋਂ ਖਾਤਮਾ ਕਰਨਾ ਸੀ ਨਾ ਕਿ ਵਿਅਕਤੀਆਂ ਵਜੋਂ ਸਫਾਇਆ ਕਰਨਾ ਸੀ। ਇਹਨਾਂ ਨੂੰ ਜਮਾਤ ਵਜੋਂ ਖਤਮ ਕਰਨ ਲਈ ਕਦਮ-ਬ-ਕਦਮ ਅਤੇ ਵਖਰੇਵਾਂ ਕਰਕੇ ਤੁਰਨਾ ਜਰੂਰੀ ਸੀ। ਲਹਿਰ ਨੇ ਸਥਾਨਕ ਬਦਮਾਸ਼ਾਂ 'ਤੇ ਸੱਟ ਮਾਰਨ, ਹਿਸਾਬ-ਕਿਤਾਬ ਨਿਬੇੜਨ, ਲਗਾਨ ਅਤੇ ਸੂਦ ਘੱਟ ਕਰਨ ਨਾਲ ਸ਼ੁਰੂ ਹੋਣਾ ਸੀ ਅਤੇ ਜ਼ਰੱਈ ਸੁਧਾਰ ਉਦੋਂ ਹੀ ਲਾਗੂ ਕਰਨੇ ਸਨ ਜਦੋਂ ਹਾਲਤਾਂ-ਸਿਆਸੀ ਮਹੌਲ, ਜਨਤਾ, ਕੇਡਰ ਅਤੇ ਹੋਰ ਗੱਲਾਂ ਆਦਿ- ਪੱਕੀਆਂ ਹੋਣ। ਜਗੀਰਦਾਰਾਂ ਅਤੇ ਅਮੀਰ ਕਿਸਾਨਾਂ ਵਿਚਕਾਰ, ਵੱਡੇ ਜਗੀਰਦਾਰਾਂ ਅਤੇ ਦਰਮਿਆਨੇ ਜਗੀਰਦਾਰਾਂ ਅਤੇ ਛੋਟੇ ਜਗੀਰਦਾਰਾਂ ਵਿਚਕਾਰ ਅਤੇ ਸਧਾਰਨ ਜਗੀਰਦਾਰਾਂ ਅਤੇ ਸਥਾਨਕ ਬਦਮਾਸ਼ ਜਗੀਰਦਾਰਾਂ ਵਿਚਕਾਰ ਨਿਖੇੜਾ ਕਰਨਾ ਸੀ। ਹਰੇਕ ਵੰਨਗੀ ਨੂੰ ਜ਼ਮੀਨੀ ਸੁਧਾਰਾਂ ਦੇ ਚੌਖਟੇ ਦੇ ਅੰਦਰ ਵੱਖਰੇ ਵੱਖਰੇ ਰੂਪ ' ਨਜਿੱਠਣਾ ਸੀ।
ਜ਼ਮੀਨ ਨੂੰ ਹੇਠ ਲਿਖੇ ਤਰੀਕੇ ਅਨੁਸਾਰ ਵੰਡਣਾ ਸੀ-ਸਥਾਨਕ ਕਿਸਾਨ ਸਭਾ ਨੇ ਸਾਰੀ ਸਰਕਾਰੀ ਜ਼ਮੀਨ ਅਤੇ ਜਗੀਰਦਾਰਾਂ ਦੀ ਜ਼ਮੀਨ ਜਬਤ ਕਰ ਲੈਣੀ ਸੀ। ਪਿੰਡ ਦੀ ਬਾਕੀ ਦੀ ਜ਼ਮੀਨ ਨਾਲ ਮਿਲਾ ਕੇ ਫੀ-ਵਿਅਕਤੀ ਦੇ ਅਧਾਰ 'ਤੇ ਮੁੜ ਵੰਡਣੀ ਸੀ। ਮਾਤਰਾ ਅਤੇ ਗੁਣ ਦੇ ਹਿਸਾਬ ਨਾਲ ਜ਼ਮੀਨ-ਮਾਲਕੀ ਨੂੰ ਸਮੁੱਚੀ ਮੁੜ-ਤਰਤੀਬ ਦੇਣੀ ਸੀ ਤਾਂ ਕਿ ਹਰੇਕ ਬਸ਼ਿੰਦਾ ਜ਼ਮੀਨ ਦੇ ਆਪਣੇ ਗੁਆਂਢੀ ਜਿੰਨੇ ਹਿੱਸੇ ਦਾ ਮਾਲਕ ਬਣ ਜਾਵੇ।
''ਜ਼ਰੱਈ ਕਾਨੂੰਨ ਦੇ ਖਾਕੇ'' ਦੇ ਐਲਾਨ ਕਰਨ ਤੋਂ ਪਿੱਛੇ ਇੱਕ ਵਰੇ ਦੇ ਅੰਦਰ ਅੰਦਰ ਮੁਕਤ ਇਲਾਕਿਆਂ ਦੇ ਇੱਕ ਕਰੋੜ ਕਿਸਾਨਾਂ ਨੇ ਜ਼ਮੀਨ ਹਾਸਲ ਕਰ ਲਈ ਸੀ।
ਜ਼ਮੀਨੀ ਸੁਧਾਰਾਂ ਪਿੱਛੋਂ, ਪਾਰਟੀ ਨੇ ਸਵੈ-ਇੱਛਾ ਦੇ ਅਧਾਰ 'ਤੇ ਆਪਸੀ ਸਹਾਇਤਾ (ਬਿੜ ਪ੍ਰਬੰਧ) ਅਤੇ ਸਹਿਯੋਗ ਲਈ ਲਹਿਰ ਵਿਚ ਕਿਸਾਨਾਂ ਦੀ ਅਗਵਾਈ ਕੀਤੀ ਤਾਂ ਕਿ ਖੇਤੀ ਪੈਦਾਵਾਰ ਨੂੰ ਬਹਾਲ ਅਤੇ ਵਿਕਸਿਤ ਕੀਤਾ ਜਾਵੇ। ਜ਼ਰੱਈ ਸੁਧਾਰਾਂ ਨੇ ਮੁਕਤ ਇਲਾਕਿਆਂ ਵਿਚ ਨਾ ਸਿਰਫ ਖੇਤੀ ਪੈਦਾਵਾਰ ਵਧਾਉਣ ਲਈ ਹੀ ਨੀਹਾਂ ਧਰੀਆਂ, ਸਗੋਂ ਸਨਅਤੀ ਵਿਕਾਸ ਲਈ ਵੀ ਹਾਲਤਾਂ ਸਿਰਜ ਦਿੱਤੀਆਂ। ਜ਼ਮੀਨ ਹਾਸਲ ਕਰਕੇ ਕਿਸਾਨ ਜੰਗ ਵਿਚ ਗਰਮਜੋਸ਼ੀ ਨਾਲ ਸ਼ਾਮਲ ਹੋਏ ਅਤੇ ਮੁਕਤੀ ਦੀ ਜੰਗ ਨੂੰ ਸਰਗਰਮ ਹਮਾਇਤ ਦਿੱਤੀ। ਇਸਦੇ ਸਿੱਟੇ ਵਜੋਂ, ਜਰੱਈ ਸੁਧਾਰਾਂ ਨੇ ਲੋਕ-ਮੁਕਤੀ ਫੌਜ ਦੇ ਪਿਛਵਾੜੇ ਨੂੰ ਹੋਰ ਮਜ਼ਬੂਤ ਕੀਤਾ ਅਤੇ ਇਹਦੇ ਬਚਾਅ-ਮੁਖੀ ਹੋਣ ਤੋਂ ਹਮਲੇ 'ਤੇ ਜਾਣ ਲਈ ਵੀ ਰਾਹ ਪੱਧਰਾ ਕੀਤਾ। ਏਸੇ ਤਰਾਂ ਇਸ ਨੇ ਇਨਕਲਾਬੀ ਜੰਗ ਦੀ ਦੇਸ਼-ਵਿਆਪੀ ਜਿੱਤ ਲਈ ਨੀਹਾਂ ਧਰੀਆਂ।  
ਜ਼ਮੀਨੀ ਸੁਧਾਰਾਂ ਦੇ ਨਾਲੋ ਨਾਲ, ਚੀਨੀ ਕਮਿਊਨਿਸਟ ਪਾਰਟੀ ਨੇ ਸਭ ਤੋਂ ਹੇਠਲੇ ਪੱਧਰ 'ਤੇ ਆਪਣੀਆਂ ਜਥੇਬੰਦੀਆਂ ਨੂੰ ਠੀਕ-ਠਾਕ ਕਰਨ ਲਈ ਪੇਂਡੂ ਖੇਤਰ ਵਿਚ ਪਾਰਟੀ ਮੈਂਬਰਾਂ ਦੇ ਕੰਮ-ਢੰਗ ਨੂੰ ਸੁਧਾਰਨ ਲਈ ਅਤੇ ਪਰਾਏ ਤੱਤਾਂ ਨੂੰ ਬਾਹਰ ਕੱਢਣ ਲਈ ਸ਼ੁੱਧੀ ਮੁਹਿੰਮ ਵਿਚ ਆਪਣੇ ਮੈਂਬਰਾਂ ਦੀ ਅਗਵਾਈ ਕੀਤੀ। ਇਹ ਜ਼ਰੱਈ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਲੋਕਾਂ ਦੀ ਮੁਕਤੀ ਦੀ ਜੰਗ ਦੀ ਹਮਾਇਤ ਕਰਨ ਲਈ ਫੈਸਲਾਕੁੰਨ ਕਦਮ ਸੀ। ਪਾਰਟੀ ਦੀ ਨਿਰਮਲਤਾ ਨੂੰ ਕਾਇਮ ਰੱਖ ਕੇ, ਪਰਾਏ ਅਨਸਰਾਂ ਤੋਂ ਖਹਿੜਾ ਛੁਡਾ ਕੇ ਅਤੇ ਭੈੜੇ ਕੰਮ-ਢੰਗ ਨੂੰ ਕਾਬੂ ਕਰਕੇ ਹੀ ਪਾਰਟੀ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਜਨਤਾ ਵਾਲੇ ਪਾਸੇ ਖੜਸਕਦੀ ਸੀ ਅਤੇ ਇਹਨਾਂ ਦੀ ਅਗਾਂਹ ਵੱਲ ਨੂੰ ਅਗਵਾਈ ਕਰ ਸਕਦੀ ਸੀਇਉਂ ਕਰਕੇ ਹੀ, ਪਾਰਟੀ ਦੀਆਂ ਜ਼ਰੱਈ ਨੀਤੀਆਂ ਨੂੰ ਦ੍ਰਿੜਤਾ ਅਤੇ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਸੀ ਅਤੇ ਲੋਕ-ਮੁਕਤੀ ਫੌਜ ਦੇ ਪਿਛਵਾੜੇ ਨੂੰ ਪੱਕੀ ਤਰਾਂ ਮਜ਼ਬੂਤ ਕੀਤਾ ਜਾ ਸਕਦਾ ਸੀ।
ਕੌਮਿਨਤਾਂਗ ਦੇ ਕੰਟਰੋਲ ਹੇਠਲੇ ਇਲਾਕਿਆਂ ਵਿਚ, ਚੀਨੀ ਕਮਿਊਨਿਸਟ ਪਾਰਟੀ ਵੱਲੋਂ ਜਥੇਬੰਦ ਅਤੇ ਪ੍ਰਭਾਵਤ ਕੀਤੀ ਵਤਨਪ੍ਰਸਤ ਜਮਹੂਰੀ ਲਹਿਰ ਨੇ, ਜਿਸ ਦਾ ਮੋਹਰੀ ਦਸਤਾ ਵਿਦਿਆਰਥੀ ਲਹਿਰ ਸੀ, ਲੋਕ ਇਨਕਲਾਬ ਲਈ ਦੂਜਾ ਮੁਹਾਜ਼ ਖੋਲਦਿੱਤਾ ਸੀ ਅਤੇ ਦੇਸ਼-ਵਾਪਸੀ  ਇਨਕਲਾਬ ਦੀ ਫੈਲ ਰਹੀ ਕਾਂਗ ਦਾ ਅੰਗ ਬਣ ਗਈ ਸੀ।
ਪੁਸਤਕ 'ਚੀਨੀ ਇਨਕਲਾਬ ਦਾ ਇਤਿਹਾਸ' 'ਚੋਂ

ਗੁਰਸ਼ਰਨ ਸਿੰਘ ਦੀ ਕਲਾ ਸਿਰਜਣਾ ਦਾ ਮਹੱਤਵ



ਗੁਰਸ਼ਰਨ ਸਿੰਘ ਦੀ ਕਲਾ ਸਿਰਜਣਾ ਦਾ ਮਹੱਤਵ
ਗੁਰਸ਼ਰਨ ਸਿੰਘ ਹੋਰਾਂ ਬਾਰੇ ਉਹਨਾਂ ਦੇ ਨਾਟਕਾਂ ਬਾਰੇ, ਉਹਨਾਂ ਦੀ ਕਲਾ ਬਾਰੇ ਕੁੱਝ ਗੱਲਾਂ ਕਹੀਆਂ ਗਈਆਂ ਨੇ। ਇੱਕ ਗੱਲ ਕਹੀ ਗਈ ਐ, ਕਿ ਉਹਨਾਂ ਦੇ ਨਾਟਕ, ਜਿਸ ਨੂੰ ਕਿਹਾ ਜਾਂਦੈ ਲਾਊਡ ਨੇ। ਉਹ ਨਾਟਕ ਨਾਅਰੇਬਾਜ਼ੀ ਨੇ। ਉਹ ਸੂਖਮ ਤਰੀਕੇ ਨਾਲ ਗੱਲ ਨਹੀਂ ਕਰਦੇ। ਉਹ ਹਥੌੜੇ ਵਾਂਗ ਵੱਜਦੇ ਨੇ ਜਾ ਕੇ। ਪਰ ਇੱਕ ਗੱਲ ਮੈਂ ਬਹੁਤ ਸਨਿਮਰ ਹੋ ਕੇ ਪੰਜਾਬੀ ਸਾਹਿਤ, ਪੰਜਾਬੀ ਕਲਾ ਜਗਤ ਦੀਆਂ ਹਸਤੀਆਂ ਨੂੰ, ਸਨਮਾਨਯੋਗ ਹਸਤੀਆਂ ਨੂੰ, ਇਹ ਗੱਲ ਕਹਿਣੀ ਚਾਹੁੰਨਾ ਕਿ ਤੁਹਾਡੀ ਰਚਨਾ ਦੀ ਸੂਖਮਤਾ ਬਹੁਤ ਸਨਮਾਨਯੋਗ ਐ, ਬਹੁਤ ਕਦਰਯੋਗ ਐ, ਉਸ ਸੂਖਮਤਾ ਤੱਕ ਸਾਰੀ ਲੋਕਾਈ ਦਾ ਪਹੁੰਚਣਾ ਸਾਡਾ ਮਿਥਿਆ ਹੋਇਆ ਟੀਚਾ ਐ। ਪਰ ਅੱਜ ਇਸ ਜਨਤਾ ਦੇ ਸੂਖਮ ਅਹਿਸਾਸਾਂ ਨੂੰ, ਜੰਜ਼ੀਰਾਂ ਪਈਆਂ ਹੋਈਆਂ ਨੇ। ਅੱਜ ਸੂਖਮਤਾ ਦੇ ਰਸਤੇ ਬਹੁਤ ਸਾਰੇ ਪੱਥਰਾਂ ਨੇ ਮੱਲੇ ਹੋਏ ਨੇ ਤੇ ਜਦੋਂ ਗੁਰਸ਼ਰਨ ਸਿੰਘ ਦੇ ਨਾਟਕਾਂ ਵਰਗੇ ਹਥੌੜਿਆਂ ਨਾਲ ਸੂਖਮਤਾ ਨੂੰ ਪਈਆਂ ਉਹ ਜੰਜ਼ੀਰਾਂ ਟੁੱਟ ਜਾਣਗੀਆਂ, ਜਦੋਂ ਨਵਾਂ ਸਮਾਜ ਸਿਰਜਿਆ ਜਾਊਗਾ, ਅਸੀਂ ਉਦੋਂ ਹੋਰ ਵਿਸ਼ਵਾਸ਼ ਨਾਲ ਸੱਦਾ ਦਿਆਂਗੇ ਸੁਰਜੀਤ ਪਾਤਰ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਡਾਕਟਰ ਆਤਮਜੀਤ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਅਜਮੇਰ ਔਲਖ ਨੂੰ, ਕਿ ਅੱਜ ਇਹ ਲੋਕ ਢਿੱਡ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਜਬਰ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਮਾਨਣ ਲਈ ਚੰਗੀ ਤੋਂ ਚੰਗੀ ਕਲਾ ਮਾਣਨ ਲਈ ਆਜ਼ਾਦ ਨੇ। ਆਓ! ਇਹਨਾਂ ਵਿੱਚ ਆ ਕੇ ਆਪਣੇ ਕਲਾਮ ਕਹੋ, ਤੁਹਾਡੇ ਕਲਾਮ ਪੌਣਾਂ ਵਿੱਚ ਗੂੰਜਣਗੇ, ਲੋਕਾਂ ਦੇ ਦਿਲਾਂ ਦੀ ਧੜਕਣ ਬਣਨਗੇ, ਉਹ ਸਮਾਂ ਤਾਂ ਆਵੇ, ਜਦੋਂ ਪੰਜਾਬ ਦੇ, ਹਿੰਦੋਸਤਾਨ ਦੇ ਕਿਰਤੀ ਕਾਮੇ ਲੋਕ ਇਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ 'ਤੇ ਝੂਮ ਸਕਣ। ਜਦੋਂ ਉਹ ਸੱਚੀ, ਸੂਖਮ ਅਤੇ ਵਿਕਸਤ ਕਲਾ ਦੇ ਉੱਤੇ ਨੱਚ ਸਕਣ। ਇਹ ਲੜਾਈ ਇਹੋ ਜਿਹਾ ਯੁੱਗ ਲਿਆਉਣ ਖਾਤਰ ਲੜੀ ਜਾ ਰਹੀ ਐ, ਇਹ ਲੜਾਈ ਸਿਰਫ ਰੋਟੀ ਦੀ ਲੜਾਈ ਨਹੀਂ ਐ। ਰੋਟੀ ਸਭ ਤੋਂ ਬੁਨਿਆਦੀ ਸਮੱਸਿਆ ਐ, ਕਰੀਏ ਕੀ? ਢਿੱਡ ਲੱਗਿਐ- ਢਿੱਡ ਰੋਟੀ ਮੰਗਦੈ। ਇਸ ਕਰਕੇ ਸਭ ਤੋਂ ਪਹਿਲਾਂ ਰੋਟੀ ਆਉਂਦੀ ਐ। ਸਾਨੂੰ ਸ਼ੌਕ ਨਹੀਂ ਐ ਰੋਟੀ ਦਾ, ਅਸੀਂ ਕਹਿੰਦੇ ਆਂ ਕਲਾ ਦੀ ਗੱਲ ਚੱਲੇ, ਨਾਟਕਾਂ ਦੀ ਗੱਲ ਚੱਲੇ, ਮਨੁੱਖ ਦੀ ਰੂਹ ਖਿੜ ਕੇ ਬਹੁਤ ਬੁਲੰਦੀਆਂ 'ਤੇ ਪਹੁੰਚੇ। ਸਾਡਾ ਇਹ ਟੀਚਾ ਐ। ਕਮਿਊਨਿਸਟ ਸਿਰਫ ਖਾਣ-ਹੰਢਾਉਣ ਵਾਲੀਆਂ ਚੀਜਾਂ ਦੇਣ ਵਾਸਤੇ ਨਹੀਂ ਆਏ। ਲੋਕਾਂ ਨੂੰ, ਮਨੁੱਖੀ ਰੂਹ ਨੂੰ ਅਮੀਰੀ 'ਤੇ ਲੈ ਕੇ ਜਾਣਾ, ਇਹ ਕਮਿਊਨਿਸਟਾਂ ਦਾ ਉਦੇਸ਼ ਐ। ਔਰ ਉਸ ਉਦੇਸ਼ ਲਈ ਅੱਜ ਇਹ ਜਨਤਾ ਜੂਝ ਰਹੀ ਐ। ਅੱਜ ਦਾ ਯੁੱਗ ਜ਼ਰੂਰਤ ਦਾ ਯੁੱਗ ਇਸ ਜ਼ਰੂਰਤ ਦੇ ਯੁੱਗ ਦੀਆਂ ਬੇੜੀਆਂ 'ਚੋਂ, ਨਵੀਂ ਜ਼ਿੰਦਗੀ ਸਿਰਜੀ ਜਾ ਰਹੀ ਐ। ਅਸੀਂ ਇਸ ਜ਼ਰੂਰਤ ਦੇ ਯੁੱਗ ਨੂੰ ਆਜ਼ਾਦੀ ਦੇ ਯੁੱਗ ਵਿੱਚ ਲੈ ਕੇ ਜਾਣਾ ਐ, ਉਦੋਂ ਐਥੇ ਆਹ ਖੁੱਲ ਪੰਡਾਲਾਂ ਦੇ ਵਿੱਚ ਗੁਰਸ਼ਰਨ ਸਿੰਘ ਨੂੰ ਸਨਮਾਨਤ ਨਹੀਂ ਕਰਾਂਗੇ, ਇਸ ਜਨਤਾ ਵਾਸਤੇ ਹਾਲ ਉੱਸਰੇ ਹੋਣਗੇ ਇਸ ਜਨਤਾ ਵਾਸਤੇ ਵੱਡੀਆਂ ਬਿਲਡਿੰਗਾਂ ਉੱਸਰੀਆਂ ਹੋਣਗੀਆਂ। ਸੁਹਜ ਵਾਸਤੇ, ਲੋਕਾਂ ਦੀ ਸਭਿਆਚਾਰਕ ਤਰੱਕੀ ਵਾਸਤੇ, ਨਵੇਂ ਮੌਕੇ ਇਸ ਧਰਤੀ ਦੇ ਉੱਤੇ ਲਿਆਂਦੇ ਜਾਣਗੇ। ਔਰ ਉਸ ਯੁੱਗ ਲਈ ਚੱਲਦੀ ਲੜਾਈ ਵਿੱਚ ਹਿੱਸਾ ਪਾਉਣ ਲਈ, ਜੇ ਅੱਜ ਕੋਈ ਨਾਟਕ, ਗੁਰਸ਼ਰਨ ਸਿੰਘ ਦੇ ਨਾਟਕਾਂ ਵਾਂਗ ਲੋਕਾਂ ਦੇ ਮਨਾਂ 'ਤੇ ਹਥੌੜਿਆਂ ਵਾਂਗ ਵੱਜਦੇ ਨੇ, ਤਾਂ ਇਹ ਸੂਖਮਤਾ ਦੀ ਸੇਵਾ ਵਿੱਚ ਸਾਰਾ ਕੁੱਝ ਕੀਤਾ ਜਾ ਰਿਹੈ। ਇਹ ਸੂਖਮਤਾ ਦੀ ਖਾਤਰ ਲੜੀ ਜਾ ਰਹੀ ਲੜਾਈ ਐਸੋ, ਅੱਜ ਇਸ ਮੌਕੇ ਦੇ ਉੱਤੇ ਜਦੋਂ ਇਹ ਸਾਰੇ ਲੋਕ ਇਥੇ ਆਏ ਨੇ, ਮੈਂ ਕੁੱਝ ਗੱਲਾਂ ਸਪੱਸ਼ਟ ਕਰਨੀਆਂ ਚਾਹੁੰਨਾ। ਸਾਹਿਤਕਾਰਾਂ ਦੇ ਬਾਰੇ ਵੀ, ਕਲਾਕਾਰਾਂ ਬਾਰੇ, ਔਰ ਕੁੱਝ ਲਹਿਰ ਦੀਆਂ ਸਮੱਸਿਆਵਾਂ ਦੇ ਬਾਰੇ।
ਇਹ ਗੱਲ ਕਿ ਅੱਜ ਦੀ ਇਹ ਇਕੱਤਰਤਾ ਇਹ ਨਾ ਹੱਦਬੰਦੀਆਂ ਤੋਂ ਉਪਰ ਐ। ਅਸੀਂ ਕੋਸ਼ਿਸ਼ ਕੀਤੀ, ਜਦੋਂ ਗੁਰਸ਼ਰਨ ਸਿੰਘ ਹੋਰਾਂ ਨੂੰ ਸਨਮਾਨਤ ਕੀਤਾ ਜਾਣੈ ਹਰ ਜਾਗਦੀ ਜ਼ਮੀਰ, ਹਰ ਜਾਗਦੀ ਰੂਹ, ਇਸ ਪੰਡਾਲ ਦੇ ਵਿੱਚ ਹਾਜ਼ਰ ਹੋਵੇ, ਅਸੀਂ ਵਿਚਾਰਾਂ ਦੇ ਛੋਟੇ ਵਖਰੇਵਿਆਂ ਨੂੰ ਨਿੱਕੀਆਂ ਨਿੱਕੀਆਂ ਸੌੜੀਆਂ ਗੱਲਾਂ ਨੂੰ, ਲਾਂਭੇ ਰੱਖਿਐ। ਔਰ ਅਸੀਂ ਇਹ ਦੱਸਣਾ ਚਾਹਿਐ ਕਿ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਨਾ ਸਿਰਫ ਗੁਰਸ਼ਰਨ ਸਿੰਘ ਦੀ ਕਦਰ ਐ, ਬਲਕਿ ਪੰਜਾਬ ਦੇ ਸਮੁੱਚੇ ਸਾਹਿਤ, ਸਮੁੱਚੇ ਕਲਾ ਜਗਤ ਦੀ, ਲੋਕ-ਪੱਖੀ ਧਾਰਾ ਜੋ ਵਗ ਰਹੀ ਐ, ਉਹਦੇ ਸਭਨਾਂ ਸਾਹਿਤਕਾਰਾਂ ਦੀ, ਇਹ ਲੋਕ ਲਹਿਰ, ਉਹਨਾਂ ਦਾ ਮੁੱਲ ਪਾਉਂਦੀ ਐ। ਉਹਨਾਂ ਨੂੰ ਸਨਮਾਨਤ ਕਰਦੀ ਐ। ਨਾ ਹੀ ਇਸ ਗੱਲ ਦਾ ਇਹ ਮੰਤਵ ਐ ਕਿ ਸਾਹਿਤਕਾਰ ਆਪਣੀ ਸਿਰਜਣਾ ਨੂੰ, ਕਿਸੇ, ਜਿਹਨੂੰ ਕਹਿੰਦੇ ਨੇ, ਕਿਸੇ ਸੂਈ ਦੇ ਖਾਸ ਨੱਕੇ ਰਾਹੀਂ, ਕੋਈ ਸਾਹਿਤਕਾਰ, ਕੋਈ ਕਲਾਕਾਰ ਆਪਣੀ ਸਿਰਜਣਾ ਨੂੰ ਲੰਘਾਉਣ ਦੀ ਕੋਸ਼ਿਸ਼ ਕਰੇ। ਲੋਕਾਂ ਦੀ ਲਹਿਰ ਨੂੰ ਐਨੀ ਕੁ ਅਕਲ ਹੈਗੀ ਐ। ਲੈਨਿਨ ਨੂੰ ਅਕਲ ਸੀ ਕਿ ਟਾਲਸਟਾਏ ਦਾ ਮੁੱਲ ਕੀ ਐ। ਲੋਕਾਂ ਦੀ ਲਹਿਰ, ਸਿਰਜਣਾ ਨੂੰ ਬੇੜੀਆਂ ਨਹੀਂ ਪਾਉਣਾ ਚਾਹੁੰਦੀ। ਸਿਰਜਣਾ ਦੇ ਖੁੱਲਕੇ ਵਗਣ ਦੀ ਮੁਦੱਈ ਐ। ਪਰ ਉਸ ਸਿਰਜਣਾ ਨੂੰ ਇਉਂ ਵਗਣਾ ਚਾਹੀਦੈ ਤਾਂ ਕਿ ਉਹ ਜਿਹੜੀ ਫੁੱਲਾਂ ਜੋਗੀ ਜ਼ਮੀਨ ਐ, ਸਾਰੀ ਧਰਤੀ 'ਤੇ ਉਸਦਾ ਪਸਾਰਾ ਹੋ ਸਕੇ। ਸਾਰੀ ਧਰਤੀ ਫੁੱਲਾਂ ਦੀ ਜ਼ਮੀਨ ਬਣ ਸਕੇ। ਸਿਰਜਣਾ ਨੂੰ ਜੇ ਬੇੜੀਆਂ ਪਈਆਂ ਨੇ, ਤਾਂ ਰਾਜਸੱਤਾ ਨੇ ਪਾਈਆਂ ਨੇ, ਜੇ ਸਿਰਜਣਾ ਨੂੰ ਬੇੜੀਆਂ ਪਈਆਂ ਨੇ ਤਾਂ ਉਹਨਾਂ ਜਮਾਤਾਂ ਨੇ ਪਾਈਆਂ ਨੇ ਜਿਹੜੀਆਂ ਸਿਰਜਣ ਸ਼ਕਤੀ ਦੀ, ਸਿੱਕਿਆਂ ਦੇ ਮਗਰ ਮਿਰਗ ਦੌੜ ਕਰਾਉਂਦੀਆਂ ਨੇ। ਜਿਹੜੀਆਂ ਕਲਾਕਾਰਾਂ ਦੀਆਂ, ਸਾਹਿਤਕਾਰਾਂ ਦੀਆਂ ਕਲਮਾਂ ਨੂੰ, ਜ਼ੰਜੀਰਾਂ ਪਹਿਨਾਉਂਦੀਆਂ ਨੇ। ਤੇ ਉਹ ਤਾਕਤਾਂ ਸਿਰਜਣਾ ਦੀਆਂ ਦੁਸ਼ਮਣ ਨੇ, ਜਿਹਨਾਂ ਦਾ ਸਾਹਮਣਾ ਕਰਦੇ ਹੋਏ, ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਿਹਾ ਸੀ,
ਉਂਝ ਤਾਂ ਉਸ ਸ਼ਾਇਰ ਨੂੰ ਆਪਣੇ ਖਿਆਲ ਪਿਆਰੇ ਨੇ
ਪਰ ਆਪਣੇ ਖਿਆਲਾਂ ਤੋਂ ਵਧ ਕੇ ਆਪਣੇ ਲਾਲ ਪਿਆਰੇ ਨੇ
ਅੱਧੀ ਰਾਤੀਂ ਫੁੱਟਦੀਆਂ ਨਜ਼ਮਾਂ ਦਫ਼ਨ ਕਲੇਜੇ ਕਰਦਾ ਹੈ
ਇੱਕ ਸ਼ਾਇਰ ਮੌਤੋਂ ਡਰਦਾ ਹੈ, ਇੱਕ ਸ਼ਾਇਰ ਮੌਤੋਂ ਡਰਦਾ ਹੈ
ਇਹ ਲੜਾਈ ਸਾਹਿਤਕਾਰਾਂ ਨੂੰ ਮੌਤ ਦੇ ਡਰ ਤੋਂ ਮੁਕਤ ਕਰਨ ਦੀ ਲੜਾਈ ਐ। ਸਿਰਜਣਾ ਨੂੰ ਪਈਆਂ ਬੇੜੀਆਂ ਨੂੰ ਤੋੜ ਦੇਣ ਦੀ ਲੜਾਈ ਐ। ਤੇ ਅੱਜ ਅਸੀਂ ਕਹਿੰਦੇ ਆਂ ਕਿ ਬਹੁਤ ਹੀ ਮਹੱਤਵਪੂਰਨ ਦਿਨ ਐ। ਜਿਸਨੂੰ ਸੰਤੋਖ ਸਿੰਘ ਧੀਰ ਹੋਰਾਂ ਨੇ ਇਤਿਹਾਸਕ ਦਿਨ ਕਿਹੈ, ਪੰਜਾਬੀ ਲੋਕਾਂ ਦਾ ਸਾਹਿਤ, ਲੋਕਾਂ ਦੀ ਕਲਾ ਤੇ ਲੋਕਾਂ ਦੀ ਲਹਿਰ ਨੂੰ, ਇਸ ਸੁੱਚੇ ਰਿਸ਼ਤੇ ਨੂੰ, ਅਸੀਂ ਹੋਰ ਗੂੜਾ ਕਰਨਾ ਚਾਹੁੰਨੇ ਆਂ, ਤਾਂ ਕਿ ਇੱਕ ਨਵਾਂ ਸਮਾਜ ਸਿਰਜਿਆ ਜਾ ਸਕੇ। ਤਰੱਕੀ ਦਾ ਯੁੱਗ, ਉਹ ਯੁੱਗ ਲਿਆਂਦਾ ਜਾ ਸਕੇ ਤਾਂ ਕਿ ਸਾਡੀ ਕਲਾ ਵੀ ਆਜ਼ਾਦ ਹੋਵੇ। ਇਥੇ ਬੰਦਾ ਵੀ ਆਜ਼ਾਦ ਹੋਵੇ, ਸਾਡੀ ਕਿਰਤ ਵੀ ਆਜ਼ਾਦ ਹੋਵੇ। ਆਜ਼ਾਦੀ ਦੀ ਉਸ ਲੜਾਈ ਵਿੱਚ ਰਲ ਕੇ ਅੱਗੇ ਕਦਮ ਵਧਾਉਣ ਦਾ ਅਹਿਦ ਕਰਨ ਲਈ, ਅੱਜ ਇਸ ਧਰਤੀ ਦੇ ਉੱਤੇ ਅਸੀਂ ਆਏ ਆਂ। ਜੇ ਗੁਰਸ਼ਰਨ ਸਿੰਘ ਹੋਰੀਂ ਇਸ ਲੜਾਈ ਦੇ ਜਰਨੈਲ ਨੇ। ਉਹ ਪੰਜਾਬੀ ਸਾਹਿਤ (ਪੰਡਾਲ ਵਿੱਚੋਂ ਨਾਹਰੇ ਗੂੰਜਦੇ ਹਨ, ਗੁਰਸ਼ਰਨ ਸਿੰਘ ਜ਼ਿੰਦਾਬਾਦ!) ਅਤੇ ਪੰਜਾਬੀ ਕਲਾ ਦੇ ਲੋਕਾਂ ਦੀ ਲਹਿਰ ਨਾਲ ਰਿਸ਼ਤੇ ਦਾ, ਉਹ ਬਹੁਤ ਮਜਬੂਤ ਥੰਮਨੇ। ਇਸ ਥੰਮਨੂੰ ਬਹੁਤ ਸਤਿਕਾਰਿਆ ਜਾਂਦੈ। ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਲੋਕ ਲਹਿਰ ਦਾ ਤੇ ਪੰਜਾਬ ਦੇ ਸਾਹਿਤ ਦਾ, ਕਲਾ ਦੀ ਲਹਿਰ ਦਾ ਇਹ ਥੰਮਵਿਰਾਸਤ ਬਣੇ। ਉੱਚਾ ਹੋਵੇ।
(
ਗੁਰਸ਼ਰਨ ਸਿੰਘ ਨੂੰ ਇਨਕਲਾਬੀ ਨਿਹਚਾ ਸਨਮਾਨ ਮੌਕੇ
ਕੁੱਸਾ ਸਮਾਗਮ 'ਚ ਜਸਪਾਲ ਜੱਸੀ ਦੀ ਤਕਰੀਰ ਦਾ ਅੰਸ਼)