ਫਿਲਪੀਨਜ਼ ਵਿੱਚ ਪੰਜਾਬੀ ਨੌਜੁਆਨਾਂ ਦੀਆਂ ਹੱਤਿਆਵਾਂ
ਅਸਲ ਮਾਜਰਾ ਕੀ ਹੈ?
ਫਿਲਪੀਨਜ਼ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। 11 ਦਸੰਬਰ ਨੂੰ ਘੋਲੀਆ ਖੁਰਦ ਦੇ ਵਾਸੀ ਨੌਜਵਾਨ ਜਗਸੀਰ ਸਿੰਘ ਦੀ ਹੱਤਿਆ ਵੀ ਇਸੇ ਲੜੀ ਦੀ ਕੜੀ ਹੈ। ਇਸ ਤੋਂ ਪਹਿਲਾਂ ਸਾਲ ਕੁ ਦੇ ਅਰਸੇ ਵਿੱਚ ਹੀ ਮੋਗਾ ਜ਼ਿਲ੍ਹੇ ਦੇ ਹੀ ਇੱਕ ਦਰਜ਼ਨ ਨੌਜਵਾਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ।
ਪੰਜਾਬ ਸਮੇਤ ਸਮੁੱਚੇ ਭਾਰਤ ਅੰਦਰ ਹੀ ਅੱਤ ਦੀ ਬੇਰੁਜ਼ਗਾਰੀ ਦੀ ਵਜਾਹ ਕਰਕੇ, ਲੋਕਾਂ ਦੇ ਦੂਸਰੇ ਮੁਲਕਾਂ ਵੱਲ ਨੂੰ ਨਿਕਾਸ, ਆਰਜੀ ਪ੍ਰਵਾਸ ਤੇ ਪ੍ਰਵਾਸ ਆਮ ਵਰਤਾਰਾ ਬਣ ਚੁੱਕਿਆ ਹੈ। ਰੁਜ਼ਗਾਰ ਅਤੇ ਰੁਜ਼ਗਾਰ ਸਾਧਨਾਂ ਤੋਂ ਵਿਹੂਣੇ ਅਤੇ ਊਣੇ ਰੁਜ਼ਗਾਰ ਸਾਧਨਾਂ ਵਾਲੇ ਲੋਕਾਂ 'ਚੋਂ ਦਰਮਿਆਨੇ ਤਬਕੇ ਦੇ ਲੋਕ ਤਾਂ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ, ਅਮੀਰ ਅਤੇ ਸਾਮਰਾਜੀ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਬਾਕੀ ਦੇ ਗਰੀਬੜੇ, ਭਾਰੀ ਵਿਆਜ 'ਤੇ ਕਰਜ਼ਾ ਚੁੱਕ ਕੇ ਖਾੜੀ ਮੁਲਕਾਂ ਵੱਲ ਜਾਂ ਦੂਸਰੇ ਛੋਟੇ ਗਰੀਬ ਮੁਲਕਾਂ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹਨ।
ਫਿਲਪੀਨਜ਼ ਅਜਿਹਾ ਦੇਸ਼ ਹੈ, ਜਿੱਥੇ ਨਾ ਤਾਂ ਸਾਮਰਾਜੀ ਤੇ ਅਮੀਰ ਮੁਲਕਾਂ ਵਾਲੀਆਂ ਤਨਖਾਹਾਂ ਤੇ ਸੁਖ-ਸਹੂਲਤਾਂ ਪ੍ਰਾਪਤ ਹਨ ਅਤੇ ਨਾ ਹੀ ਤੇਲ ਸੋਮਿਆਂ ਵਾਲੇ ਖਾੜੀ ਮੁਲਕਾਂ ਜਿੰਨੀਆਂ ਤਨਖਾਹਾਂ ਹਨ। ਸਗੋਂ ਇਹ ਅੱਤ ਗਰੀਬੀ ਦਾ ਮਾਰਿਆ ਅਤੇ ਰੁਜ਼ਗਾਰ ਪੱਖੋਂ ਸੋਕੜੇ ਦਾ ਸ਼ਿਕਾਰ ਦੇਸ਼ ਹੈ। ਜਾਗੀਰੂ ਲੁੱਟ-ਖਸੁੱਟ, ਦਾਬਾ ਅਤੇ ਜ਼ੁਲਮ ਆਮ ਹੈ। ਜਾਗੀਰਦਾਰੀ ਦੀ ਜੌੜੀ ਭੈਣ ਸੂਦਖੋਰੀ ਦਾ ਬੋਲਬਾਲਾ ਹੈ, ਇਸ ਨੂੰ ਸਰਕਾਰੀ ਸਰਪ੍ਰਸਤੀ ਤੇ ਥਾਪੜਾ ਹਾਸਲ ਹੈ।
ਇਸ ਸੂਦਖੋਰੀ ਦਾ ਪ੍ਰਚੱਲਣ ਹੀ, ਰਾਤੋ ਰਾਤ ਅਮੀਰ ਬਣਨ ਦੇ ਸੁਪਨਸਾਜ਼ ਅਤੇ ਚਾਹਵਾਨ, ਪੰਜਾਬ ਦੇ ਦਰਮਿਆਨੇ ਤਬਕੇ ਦੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਹੈ। ਸੂਦ/ਵਿਆਜ ਦੀਆਂ ਦਰਾਂ ਇੰਨੀਆਂ ਭਾਰੀ-ਭਰਕਮ ਹਨ ਕਿ ਕਰਜ਼ਾ ਦੇਣ ਵਾਲੇ ਦੀ ਤਜੌਰੀ ਤਾਂ ਦਿਨਾਂ-ਮਹੀਨਿਆਂ ਵਿੱਚ ਹੀ ਆਫਰ ਜਾਂਦੀ ਹੈ, ਪਰ ਉਸਦੀ ਸਾਮੀ ਦੀ ਹਾਲਤ, ਮੱਕੜੇ ਵੱਲੋਂ ਨਿਚੋੜੀ ਜਾ ਰਹੀ ਮੱਖੀ ਵਰਗੀ ਹੋ ਜਾਂਦੀ ਹੈ।
ਫਿਲਪੀਨਜ਼ ਵਿੱਚ ਮਾਰੇ ਜਾ ਰਹੇ ਇਹਨਾਂ ਨੌਜਵਾਨਾਂ ਬਾਰੇ ਛਪੀਆਂ ਖਬਰਾਂ ਵਿੱਚ ਇਹ ਅਕਸਰ ਲਿਖਿਆ ਮਿਲਦਾ ਹੈ ਕਿ ਇਹ ਫਾਇਨਾਂਸ ਦਾ ਕੰਮ/ਕਾਰੋਬਾਰ ਕਰਦਾ ਸੀ। ਭਾਵ ਇਹ ਕਿ ਇਹ ਨੌਜਵਾਨ ਵੀ, ਉਸ ਮੁਲਕ ਦੇ ਥੁੜ੍ਹਾਂ-ਮਾਰੇ ਛੋਟੇ ਕਿੱਤਿਆਂ ਵਾਲਿਆਂ (ਰੇੜ੍ਹੀ, ਫੜ੍ਹੀ ਵਾਲੇ, ਫਲ-ਸਬਜ਼ੀਆਂ ਵਾਲੇ, ਚਾਹ ਦੇ ਛੋਟੇ ਖੋਖਿਆਂ ਵਾਲੇ ਆਦਿ) ਨੂੰ ਸਵੇਰੇ 100, 500 ਜਾਂ 1000 ਰੁਪਇਆ ਉਧਾਰ ਦਿੰਦੇ ਹਨ ਅਤੇ ਸ਼ਾਮ ਨੂੰ 10 ਫੀਸਦੀ ਦੇ ਹਿਸਾਬ ਨਾਲ, ਇੱਕ ਲੱਖ ਮਗਰ 10 ਹਜ਼ਾਰ ਇਕੱਠਾ ਕਰ ਲੈਂਦੇ ਹਨ। ਜੇ ਵਿਆਜ ਦਰ ਇਸ ਤੋਂ ਅੱਧੀ ਵੀ ਮੰਨ ਲਈਏ ਤਾਂ ਵੀ 5 ਹਜ਼ਾਰ ਤਾਂ ਵੱਟ 'ਤੇ ਪਿਆ। ਮਹੀਨੇ ਵਿੱਚ ਇੱਕ ਲੱਖ ਦੇ ਵਿਆਜ਼ ਵਜੋਂ 3 ਲੱਖ ਉਗਰਾਹ ਲੈਣਾ ਤੇ ਮੂਲ ਫਿਰ ਖੜ੍ਹਾ ਹੈ। ਥੋੜ੍ਹੇ ਸਮੇਂ ਵਿੱਚ ਕਰਜ਼ਾਈ ਵਿਅਕਤੀ ਦੀ ਹਾਲਤ ਇਹ ਬਣ ਜਾਂਦੀ ਹੈ ਕਿ ਜਾਂ ਤਾਂ ਉਹ ਦੁਆਈ-ਬੂਟੀ ਤੋਂ ਬਗੈਰ ਹੀ ਤੇ ਭੁੱਖਾ-ਨੰਗਾ ਰਹਿ ਕੇ ਹੌਲੀ ਹੌਲੀ ਮਰੇ ਜਾਂ ਖੁਦਕੁਸ਼ੀ ਵਰਗਾ ਕੋਈ ਕਦਮ ਚੁੱਕੇ। ਸੂਦਖੋਰੀ ਨੂੰ ਘੱਟ ਕਰਵਾਉਣ ਜਾਂ ਇਸ ਤੋਂ ਬਚਣ ਲਈ, ਲੋਕਾਂ ਦੀ ਸਮੂਹਿਕ, ਚੇਤਨ ਤੇ ਜਥੇਬੰਦ ਹੋਈ ਤਾਕਤ ਹੀ ਕੋਈ ਸਾਰਥਿਕ ਉਪਰਾਲਾ ਕਰ ਸਕਦੀ ਹੈ। ਅਜਿਹੀ ਤਾਕਤ ਨਾ ਹੋਣ ਦੀ ਸੂਰਤ ਵਿੱਚ, ਲੁੱਟ-ਖਸੁੱਟ 'ਤੇ ਆਧਾਰਤ ਖੂਨ ਚੂਸ ਤਾਣੇ-ਬਾਣੇ ਅਤੇ ਕੁੱਲ ਪ੍ਰਬੰਧ ਸਬੰਧੀ ਅਣਜਾਣਤਾ ਵਸ ਲੋਕਾਂ ਦਾ ਇੱਕ ਹਿੱਸਾ, ਆਪਣੀ ਕੰਗਾਲ ਅਤੇ ਨਰਕੀ ਜ਼ਿੰਦਗੀ ਲਈ ਸਿਰਫ ਸੂਦਖੋਰ ਨੂੰ ਜੁੰਮੇਵਾਰ ਸਮਝ ਕੇ ਉਸ ਉੱਤੇ ਹਿੰਸਕ ਹਮਲਾ ਕਰਦਾ ਹੈ।
ਸੋ ਫਿਲਪੀਨਜ਼ ਵਿੱਚ ਪੰਜਾਬ ਦੇ ਨੌਜੁਆਨਾਂ ਦੇ ਮਾਰੇ ਜਾਣ ਦਾ ਵਰਤਾਰਾ, ਉਸ ਮੁਲਕ ਵਿੱਚ ਸੂਦਖੋਰੀ ਅਤੇ ਇਸਦੇ ਸ਼ਿਕਾਰ ਲੋਕਾਂ ਦਰਮਿਆਨ ਹਕੀਕੀ ਜਮਾਤੀ ਵਿਰੋਧਤਾਈ ਦੀ ਦੇਣ ਹੈ। ਜਮਾਤੀ ਚੇਤਨਾ ਤੋਂ ਸੱਖਣੇ ਵਿਅਕਤੀਗਤ ਪ੍ਰਤੀਕਰਮ ਦਾ ਇਜ਼ਹਾਰ ਹੈ।
ਪੰਜਾਬ ਦਾ ਮੀਡੀਆ (ਪ੍ਰਚਾਰਤੰਤਰ) ਅਤੇ ਲੁਟੇਰੀਆਂ ਹਾਕਮ ਜਮਾਤੀ ਪਾਰਟੀਆਂ ਦੇ ਆਗੂ ਇਸ ਵਰਤਾਰੇ ਉੱਤੇ ਮਗਰਮੱਛ ਦੇ ਹੰਝੂ ਕੇਰਦਿਆਂ ਮਹਿਜ਼ ਅਫਸੋਸ ਪ੍ਰਗਟ ਕਰ ਦਿੰਦੇ ਹਨ। ਮ੍ਰਿਤਕ ਸਰੀਰ ਨੂੰ ਵਿਦੇਸ਼ੋਂ ਮੰਗਵਾਉਣ ਵਿੱਚ ਥੋੜ੍ਹੀ-ਬਹੁਤ ਮੱਦਦ ਕਰ ਦਿੰਦੇ ਹਨ ਤੇ ਬੱਸ, ਗੱਲ ਆਈ ਗਈ ਹੋ ਜਾਂਦੀ ਹੈ.
ਇਸ ਵਰਤਾਰੇ ਨੂੰ ਠੱਲ੍ਹਣ ਅਤੇ ਰੋਕਣ ਲਈ, ਲੋਕਾਂ ਤੇ ਨੌਜਵਾਨਾਂ ਨੂੰ ਸੂਦਖੋਰੀ ਵਰਗੇ ਲੋਕ-ਦੋਖੀ ਧੰਦੇ ਤੋਂ ਗੁਰੇਜ਼ ਕਰਕੇ, ਸੁੱਚੀ ਕਿਰਤ ਕਰਨ ਵਾਲੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਦੇ ਪੱਕੇ ਹੱਲ ਲਈ, ਭਾਰਤ ਅੰਦਰਲੇ ਸਾਮਰਾਜੀ-ਜਾਗੀਰੂ ਸੂਦਖੋਰ ਪ੍ਰਬੰਧ ਦਾ ਨਾਸ਼ ਕਰਕੇ, ਅਜਿਹੇ ਲੋਕ-ਪੱਖੀ ਸਮਾਜਿਕ-ਸਿਆਸੀ ਨਿਜ਼ਾਮ ਦੀ ਉਸਾਰੀ ਕਰਨੀ ਪੈਣੀ ਹੈ, ਜਿਸ ਵਿੱਚ ਬੇਰੁਜ਼ਗਾਰੀ ਦਾ ਨਾਮੋ-ਨਿਸ਼ਾਨ ਨਾ ਹੋਵੇ। ਸਮੁੱਚੀ ਜੁਆਨੀ ਲਈ ਬਾ-ਵਕਾਰ ਤੇ ਗੁਜ਼ਾਰੇ-ਯੋਗ ਰੁਜ਼ਗਾਰ ਦੇ ਅਥਾਹ ਸੋਮੇ ਅਤੇ ਮੌਕੇ ਹੋਣ।
੦-੦

No comments:
Post a Comment