ਅਵਾਰਾ ਪਸ਼ੂਆਂ, ਬਿਜਲੀ ਆਦਿ ਮੁੱਦਿਆਂ 'ਤੇ ਕਿਸਾਨ ਸਰਗਰਮੀ
-ਸੁਖਦੇਵ ਸਿੰਘ ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅਵਾਰਾ ਪਸ਼ੂਆਂ ਦੁਆਰਾ ਫਸਲਾਂ ਦਾ ਉਜਾੜਾ ਰੋਕਣ, ਯੂਰੀਆ ਖਾਦ ਦੀ ਬਨਾਉਟੀ ਕਮੀ ਦੂਰ ਕਰਨ, ਖੇਤੀ ਲਈ ਬਿਜਲੀ ਸਪਲਾਈ ਦਿਨ ਵੇਲੇ ਦੇਣ ਅਤੇ ਨਹਿਰੀ ਮਾਮਲੇ ਦੀ ਥਾਂ ਲਾਇਆ ਜਲ-ਸੈੱਸ ਖਤਮ ਕਰਨ ਵਰਗੇ ਭਖਦੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਥਾਂ-ਥਾਂ ਘੋਲ ਸਰਗਰਮੀਆਂ ਕਰਨ ਬਾਰੇ ਕੀਤੇ ਗਏ ਫੈਸਲੇ ਮੁਤਾਬਕ ਖਾਸ ਕਰਕੇ ਮਾਲਵਾ ਖੇਤਰ ਵਿੱਚ ਜ਼ੋਰਦਾਰ ਸਰਗਰਮੀਆਂ ਹੋਈਆਂ। ਅਵਾਰਾ ਪਸੂਆਂ ਦੇ ਮਸਲੇ 'ਤੇ ਇਹ ਸਿਲਸਿਲਾ ਜਾਰੀ ਰਹਿਣ, ਸਗੋਂ ਹੋਰ ਭਖਣ ਦੀ ਗੁੰਜਾਇਸ਼ ਹੈ। ਹੋਈਆਂ ਸਰਗਰਮੀਆਂ ਦਾ ਸੰਖੇਪ ਵੇਰਵਾ ਅੱਗੇ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਸੰਗਰੂਰ ਵਿੱਚ ਅਵਾਰਾ ਪਸ਼ੂਆਂ, ਯੂਰੀਆ ਤੇ ਜਲ-ਸੈੱਸ ਤਿੰਨਾਂ ਮੁੱਦਿਆਂ ਨੂੰ ਲੈ ਕੇ ਐਸ.ਡੀ.ਐਮ. ਸੁਨਾਮ ਦੇ ਦਫਤਰ ਅੱਗੇ 28, 29 ਅਤੇ 30 ਦਸਬੰਰ ਨੂੰ ਦਿਨੇ-ਰਾਤ ਲਗਾਤਾਰ ਧਰਨੇ ਤੋਂ ਇਲਾਵਾ, 15 ਦਸੰਬਰ ਨੂੰ ਦਿੜ੍ਹਬਾ, 17 ਨੂੰ ਧੂਰੀ, 22 ਨੂੰ ਪਾਤੜਾਂ ਅਤੇ 16 ਜਨਵਰੀ ਨੂੰ ਲਹਿਰਾਗਾਗਾ ਵਿਖੇ ਐਸ.ਡੀ.ਐਮ. ਦਫਤਰਾਂ ਅੱਗੇ ਇੱਕ-ਇੱਕ ਦਿਨ ਦੇ ਧਰਨੇ ਲਾਏ ਗਏ ਅਤੇ ਮੰਗ ਪੱਤਰ ਸੌਂਪੇ ਗਏ। ਸੁਨਾਮ ਵਿੱਚ ਗਿਣਤੀ 7-8 ਸੌ ਤੋਂ ਲੈ ਕੇ 2500 ਤੱਕ ਪਹੁੰਚ ਗਈ ਸੀ, ਜਿਸ ਵਿੱਚ 300 ਦੇ ਕਰੀਬ ਔਰਤਾਂ ਵੀ ਸ਼ਾਮਲ ਸਨ।
ਜ਼ਿਲ੍ਹਾ ਮਾਨਸਾ ਵਿੱਚ ਯੂਰੀਆ ਦਾ ਮਸਲਾ ਵੱਧ ਗੰਭੀਰ ਹੋਣ ਕਾਰਨ ਤਾਬੜਤੋੜ ਸਰਗਰਮੀਆਂ ਹੋਈਆਂ। 17 ਦਸੰਬਰ ਨੂੰ 300 ਕਿਸਾਨਾਂ ਵੱਲੋਂ 2 ਘੰਟੇ ਮਾਨਸਾ ਬੱਸ ਅੱਡੇ ਦੇ ਘਿਰਾਓ ਤੋਂ ਸ਼ੁਰੂ ਹੋ ਕੇ 23 ਨੂੰ 400 ਕਿਸਾਨਾਂ ਨੇ ਡੀ.ਸੀ. ਦਫਤਰ ਅੱਗੇ ਧਰਨਾ ਮਾਰਿਆ। ਜਮ੍ਹਾਂਖੋਰ ਡੀਲਰਾਂ ਵੱਲੋਂ ਲੁਕੋ ਕੇ ਰੱਖੀ ਯੂਰੀਆ ਖਾਦ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਛਾਪਾਮਾਰੀ ਕਰਕੇ 18 ਦਸੰਬਰ ਅਤੇ 1 ਤੇ 15 ਜਨਵਰੀ ਨੂੰ ਕਰਮਵਾਰ 125, 250 ਅਤੇ 100 ਬੋਰੀਆਂ ਮੌਕੇ 'ਤੇ ਹਾਜ਼ਰ ਸੈਂਕੜੇ ਕਿਸਾਨਾਂ ਵਿੱਚ ਵੰਡਾਈ ਗਈ। 26 ਜਨਵਰੀ ਵਾਲੇ ਦਿਨ 4000 ਕਿਸਾਨਾਂ ਦਾ ਇਕੱਠ ਕਰਕੇ ਰੇਲ ਰਾਹੀਂ ਪੁੱਜੀ 30000 ਬੋਰੀ ਵਿੱਚੋਂ 14000 ਬੋਰੀ ਮੌਕੇ 'ਤੇ ਹੀ ਹਾਜ਼ਰ ਕਿਸਾਨਾਂ ਵਿੱਚ ਡੀਲਰਾਂ ਰਾਹੀਂ ਵੰਡਾਈ ਗਈ ਅਤੇ ਬਾਕੀ 16000 ਬੋਰੀ ਸਹਿਕਾਰੀ ਸੋਸਾਇਟੀਆਂ ਵਿੱਚ ਭਿਜਵਾਈ ਗਈ। ਇਸ ਵੱਡੀ ਜੱਥੇਬੰਦ ਕਾਰਵਾਈ ਦੇ ਅੰਤ ਵਿੱਚ ਰੁਲਦੂ ਅਤੇ ਡਕੌਂਦਾ ਧੜਿਆਂ ਦੇ 4-4, 5-5 ਆਗੂ ਵੀ ਪਹੁੰਚ ਗਏ ਸਨ। ਬਰੇਟਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ, ਯੂਰੀਆ ਅਤੇ ਨਰਮੇ ਦੀ ਖਰੀਦ ਨੂੰ ਲੈ ਕੇ 22 ਦਸੰਬਰ ਨੂੰ ਉਕਤ ਦੋਨਾਂ ਜਥੇਬੰਦੀਆਂ ਨਾਲ ਰਲ ਕੇ 200 ਕਿਸਾਨਾਂ ਦੀ ਸਾਂਝੀ ਰੈਲੀ ਦਾਣਾ ਮੰਡੀ ਵਿੱਚ ਕਰਨ ਮਗਰੋਂ ਸ਼ਹਿਰ ਵਿੱਚ ਮੁਜਾਹਰਾ ਕੀਤਾ ਗਿਆ। ਇਸੇ ਤਰ੍ਹਾਂ ਦਾ ਸਾਂਝਾ ਮੁਜਾਹਰਾ ਯੂਰੀਆ ਦੇ ਮੁੱਦੇ ਨੂੰ ਲੈ ਕੇ 3 ਜਨਵਰੀ ਨੂੰ 600 ਕਿਸਾਨਾਂ ਨੇ ਇਕੱਠੇ ਹੋ ਕੇ ਇੱਥੇ ਹੀ ਕੀਤਾ ਅਤੇ ਡਰੇਨ ਦੇ ਪੁਲ 'ਤੇ ਇੱਕ ਘੰਟਾ ਸੜਕ ਜਾਮ ਲਾਇਆ। ਜਾਮ ਵਾਲੇ ਇਕੱਠ ਵਿੱਚ ਆ ਕੇ ਖੇਤੀਬਾੜੀ ਅਫਸਰ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਕ 5 ਅਤੇ 6 ਜਨਵਰੀ ਨੂੰ ਸੈਂਕੜੇ ਕਿਸਾਨਾਂ ਨੂੰ 4-4 ਬੋਰੀਆਂ ਖਾਦ ਵੰਡਾਈ ਗਈ। ਇਸੇ ਇਲਾਕੇ ਦੇ ਪਿੰਡ ਟੋਡਰਪੁਰ ਦੀ ਸੋਸਾਇਟੀ ਵਿੱਚ ਖਾਦ ਲੈ ਕੇ ਜਾ ਰਹੇ ਟਰੱਕ ਨੂੰ ਗੋਬਿੰਦਪੁਰੇ ਵਿੱਚ ਸੋਸਾਇਟੀ ਸਕੱਤਰ ਵੱਲੋਂ ਰੋਕ ਕੇ ਆਪਣੇ ਘਰ ਲਾਹੀ ਜਾ ਰਹੀ ਖਾਦ 50-60 ਕਿਸਾਨਾਂ ਨੇ ਇਕੱਠੇ ਹੋ ਕੇ ਰੋਕੀ। ਟੋਡਰਪੁਰ ਲਿਜਾ ਕੇ ਸਾਰੀ ਖਾਦ ਕਿਸਾਨਾਂ ਵਿੱਚ ਬਰਾਬਰ ਵੰਡਾਉਣ ਮੌਕੇ ਸਕੱਤਰ ਕੋਲੋਂ ਮੁਆਫੀ ਵੀ ਮੰਗਵਾਈ ਗਈ। 26 ਜਨਵਰੀ ਨੂੰ ਬੁਢਲਾਡਾ ਰੇਲਵੇ ਸਟੇਸ਼ਨ 'ਤੇ ਵੀ 1300 ਦੇ ਕਰੀਬ ਕਿਸਾਨ ਇਕੱਠੇ ਕਰਕੇ ਦਿਨ ਭਰ ਰੈਲੀ ਕੀਤੀ ਪਰ ਖਾਦ ਨਾ ਪਹੁੰਚੀ। ਪਹਿਰੇਦਾਰੀ ਜਾਰੀ ਰੱਖ ਕੇ ਅਗਲੇ ਦਿਨ 27 ਨੂੰ ਮਾਨਸਾ ਵਾਂਗ ਹੀ ਮੌਕੇ 'ਤੇ ਪੁੱਜੇ 600 ਕਿਸਾਨਾਂ ਨੂੰ ਡੀਲਰਾਂ ਰਾਹੀਂ ਖਾਦ ਵੰਡਾਈ ਗਈ ਅਤੇ ਬਾਕੀ ਦੀ ਸੋਸਾਇਟੀਆਂ ਨੂੰ ਭਿਜਵਾਈ ਗਈ।
ਜ਼ਿਲ੍ਹਾ ਬਠਿੰਡਾ ਵਿੱਚ ਅਵਾਰਾ ਪਸ਼ੂਆਂ ਦਾ ਮਸਲਾ ਪਹਿਲਾਂ ਹੀ ਹੋਰ ਥਾਵਾਂ ਦੇ ਮੁਕਾਬਲੇ ਵੱਧ ਗੰਭੀਰ ਸੀ, ਪ੍ਰੰਤੂ ਇਹ ਉਦੋਂ ਹੋਰ ਵੀ ਗੰਭੀਰ ਬਣ ਗਿਆ, ਜਦੋਂ ਬਜਰੰਗ ਦਲ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਗੋਰਾ ਰਾਮਪੁਰਾ ਦੀ ਅਗਵਾਈ ਵਿੱਚ ਹਿੰਦੂ ਜਨੂੰਨੀ ਅਨਸਰਾਂ ਨੂੰ ਗਊ ਰੱਖਿਆ ਦੇ ਨਾਂ 'ਤੇ ਭੜਕਾ ਕੇ ਹਕੂਮਤੀ ਸ਼ਹਿ 'ਤੇ ਸੂਦਖੋਰ ਆੜ੍ਹਤੀਆਂ ਦੀ ਹਮਾਇਤ ਨਾਲ ਭੁੱਚੋ ਮੰਡੀ ਤੇ ਰਾਮਪੁਰਾ ਨੇੜਲੇ ਪਿੰਡਾਂ ਵਿੱਚ ਫਸਲਾਂ ਦੀ ਰਾਖੀ ਕਰ ਰਹੇ ਕਿਸਾਨਾਂ ਉੱਤੇ ਗੁੰਡੇ ਹਮਲੇ ਕਰਵਾਏ ਗਏ। ਇਸ ਤਰ੍ਹਾਂ ਦਾ ਪਹਿਲਾ ਹਮਲਾ ਚੱਕ ਫਤਿਹ ਸਿੰਘ ਵਾਲਾ ਦੇ ਰਾਖੇ ਉੱਤੇ ਪਸ਼ੂ ਬਾਹਰ ਛੱਡਣ ਜਾਂਦੇ ਸਮੇਂ 30 ਨਵੰਬਰ ਦੀ ਰਾਤ ਨੂੰ ਕੀਤਾ ਗਿਆ। ਰਾਖੇ ਸਣੇਂ ਕੈਂਟਰ ਡਰਾਇਵਰ ਦੀ ਮਾਰਕੁੱਟ ਕਰਕੇ ਅਤੇ ਝੂਠਾ ਕੇਸ ਬਣਾ ਕੇ ਜੇਲ੍ਹ ਵੀ ਭੇਜ ਦਿੱਤਾ ਗਿਆ। ਇਸਦੇ ਵਿਰੋਧ ਵਿੱਚ 1 ਦਸੰਬਰ ਨੂੰ ਤੁੰਗਵਾਲੀ ਤੇ ਲਹਿਰਾਬੇਗਾ ਸਣੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਾਡੀ ਜਥੇਬੰਦੀ ਦੇ ਕੁੱਝ ਆਗੂਆਂ ਨੇ 100 ਕੁ ਕਿਸਾਨਾਂ ਦਾ ਇਕੱਠ ਭੁੱਚੋ ਥਾਣੇ ਅੱਗੇ ਕੀਤਾ। ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਨਤੀਜੇ ਵਜੋਂ 14-15 ਦਸੰਬਰ ਦੀ ਰਾਤ ਨੂੰ ਪਿੰਡ ਲਹਿਰਾਬੇਗਾ ਦੇ ਰਾਖੇ ਤੇ ਕੈਂਟਰ ਡਰਾਇਵਰ ਨੂੰ ਵੀ ਇਸੇ ਕਿਸਮ ਦੀ ਗੁੰਡਾਗਰਦੀ ਦਾ ਸਾਹਮਣਾ ਕਰਨਾ ਪਿਆ। ਜਥੇਬੰਦੀ ਦੀ ਅਗਵਾਈ ਵਿੱਚ 16 ਦਸੰਬਰ ਨੂੰ 250 ਕਿਸਾਨਾਂ ਨੇ ਭੁੱਚੋ ਥਾਣੇ ਦਾ ਘੇਰਾਓ ਕੀਤਾ। ਕਿਸਾਨਾਂ ਦੇ ਰੋਹ ਤੇ ਇਰਾਦਿਆਂ ਨੂੰ ਭਾਂਪਦਿਆਂ ਪ੍ਰਸ਼ਾਸਨ ਨੂੰ ਨਜ਼ਰਬੰਦ ਰਾਖੇ ਅਤੇ ਡਰਾਇਵਰ ਛੱਡਣੇ ਪਏ ਅਤੇ ਗੋਰੇ 'ਤੇ ਪਰਚਾ ਵੀ ਦਰਜ਼ ਕਰਨਾ ਪਿਆ। ਉਸਦੀ ਗ੍ਰਿਫਤਾਰੀ ਲਈ 18 ਦਸੰਬਰ ਤੱਕ ਅਲਟੀਮੇਟਮ ਦਿੱਤਾ ਗਿਆ। 18 ਦਸੰਬਰ ਨੂੰ ਲਹਿਰਾਬੇਗਾ ਵਿੱਚ 30 ਔਰਤਾਂ ਸਮੇਤ 500 ਕਿਸਾਨ ਇਕੱਠੇ ਹੋਏ। ਖੇਤਾਂ 'ਚੋਂ ਇਕੱਠੀਆਂ ਕੀਤੀਆਂ 70-80 ਗਊਆਂ ਨੂੰ ਰੂਮੀ ਗਊਸ਼ਾਲਾ ਵਿੱਚ ਖੁਦ ਪ੍ਰਸ਼ਾਸਨ ਵੱਲੋਂ ਛੱਡ ਕੇ ਪਿੰਡ ਦਾ ਗੁੱਸਾ ਸ਼ਾਂਤ ਕਰ ਦਿੱਤਾ ਗਿਆ ਅਤੇ ਆਗੂਆਂ ਦੀ ਡੀ.ਸੀ. ਬਠਿੰਡਾ ਨਾਲ ਅਗਲੇ ਦਿਨ ਦੀ ਮੀੰਿਟਗ ਰਖਵਾ ਦਿੱਤੀ ਗਈ। ਇਸ ਮੀਟਿੰਗ ਵਿੱਚ ਲਹਿਰ ਧੂੜਕੋਟ ਤੇ ਗਿੱਲ ਖੁਰਦ ਸਣੇ ਤਿੰਨ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਵੀ ਸ਼ਾਮਲ ਹੋਏ, ਪ੍ਰੰਤੂ ਡੀ.ਸੀ. ਨੇ ਕੋਈ ਠੋਸ ਹੱਲ ਨਾ ਕੱਢਿਆ। ਫਿਰ 22 ਦਸੰਬਰ ਨੂੰ ਲਹਿਰਾ ਧੂੜਕੋਟ ਵਿੱਚ 400 ਕਿਸਾਨਾਂ ਦਾ ਇਕੱਠ ਦੋ ਦਿਨ ਲਗਾਤਾਰ ਧਰਨਾ ਮਾਰ ਕੇ ਬੈਠਾ ਰਿਹਾ ਅਤੇ ਦੂਜੇ ਦਿਨ ਘੋਲ ਨੂੰ ਹੋਰ ਵਿਸ਼ਾਲ/ਤੇਜ਼ ਕਰਨ ਦੀ ਚਿਤਾਵਨੀ ਦੇ ਕੇ ਉਠਾ ਦਿੱਤਾ ਗਿਆ। ਨਤੀਜੇ ਵਜੋਂ ਇੱਥੋਂ ਦੀਆਂ ਅਵਾਰਾ ਗਊਆਂ ਵੀ ਪ੍ਰਸ਼ਾਸਨ ਨੇ ਗਊਸ਼ਾਲਾ ਪਹੁੰਚਾ ਦਿੱਤੀਆਂ। ਫਿਰ 14-15 ਜਨਵਰੀ ਦੀ ਰਾਤ ਨੂੰ ਗਿੱਲ ਕਲਾਂ ਪਿੰਡ ਦੇ ਰਾਖੇ ਉੱਤੇ ਵੀ ਗੋਰਾ ਗਰੋਹ ਵੱਲੋਂ ਉਸੇ ਤਰ੍ਹਾਂ ਦਾ ਹਿੰਸਕ ਹਮਲਾ ਕਰਕੇ ਥਾਣੇ ਫੜਾ ਦਿੱਤਾ ਗਿਆ। ਇਸਦੇ ਵਿਰੋਧ ਵਿੱਚ 16 ਜਨਵਰੀ ਨੂੰ ਗਿੱਲ ਕਲਾਂ, ਪਿੱਥੋ ਅਤੇ ਰਾਮਪੁਰਾ ਪਿੰਡਾਂ ਦੀਆਂ ਪੰਚਾਇਤਾਂ ਸਣੇ 500 ਕਿਸਾਨਾਂ ਨੇ ਥਾਣੇ ਦੇ ਗੇਟ ਅੱਗੇ 2 ਘੰਟੇ ਸੜਕ ਜਾਮ ਕਰਕੇ ਰਾਖੇ ਨੂੰ ਬਿਨਾ ਸ਼ਰਤ ਛੁਡਵਾਇਆ। ਇਸ ਮੌਕੇ ਪ੍ਰਸ਼ਾਸਨ ਨੇ ਗੋਰਾ ਗਰੋਹ 'ਤੇ ਕੇਸ ਦਰਜ਼ ਕਰਨ ਅਤੇ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਭਰੋਸੇ ਤੋਂ ਮੁੱਕਰੇ ਪ੍ਰਸ਼ਾਸਨ ਵਿਰੁੱਧ 19 ਜਨਵਰੀ ਨੂੰ ਗਿੱਲ ਕਲਾਂ ਥਾਣੇ ਵੱਲ ਜਾ ਰਹੇ ਤਿੰਨਾਂ ਪਿੰਡਾਂ ਦੇ 250 ਕਿਸਾਨਾਂ ਉੱਤੇ ਲਾਠੀਚਾਰਜ ਕਰਕੇ ਖਿੰਡਾ ਦਿੱਤਾ ਗਿਆ ਅਤੇ ਜ਼ਿਲ੍ਹਾ ਪੱਧਰ ਦੇ ਤਿੰਨ ਆਗੂਆਂ ਮੋਠੂ ਸਿੰਘ ਕੋਟੜਾ, ਸੁਰਜੀਤ ਸਿੰਘ ਗਿੱਲ ਕਲਾਂ ਅਤੇ ਸੁਖਦੇਵ ਸਿੰਘ ਰਾਮਪੁਰਾ ਸਣੇ 18 ਕਿਸਾਨਾਂ ਨੂੰ ਫੜ ਕੇ ਝੂਠਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਆਗੂਆਂ ਦੀ ਰਿਹਾਈ ਲਈ 22 ਜਨਵਰੀ ਨੂੰ ਐਸ.ਡੀ.ਐਮ. ਫੂਲ ਦੇ ਦਫਤਰ ਅੱਗੇ ਦਿਨ ਭਰ 75 ਕਿਸਾਨਾਂ ਦੇ ਧਰਨੇ ਨੂੰ ਅਣਗੌਲਿਆਂ ਕਰਨ 'ਤੇ ਅਗਲੇ ਦਿਨ 23 ਨੂੰ 150 ਕਿਸਾਨਾਂ ਨੇ ਰੋਹ-ਭਰਪੂਰ ਧਰਨਾ ਲਾ ਕੇ ਸਾਰੇ ਆਗੂਆਂ/ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਵਾਇਆ। ਇੱਕ ਹੋਰ ਘਟਨਾ ਵਿੱਚ ਮੌੜ ਚੜ੍ਹਤ ਸਿੰਘ ਪਿੰਡ ਦੇ ਫਸਲੀ ਰਾਖਿਆਂ ਦਾ ਸ਼ਿਕਾਰ ਪਿੱਛਾ ਕਰ ਰਹੇ ਮੌੜ ਮੰਡੀ ਦੇ ਬਜਰੰਗ-ਦਲੀਆਂ ਨੂੰ ਰਾਹ ਵਿੱਚ ਘੇਰ ਕੇ ਕਿਸਾਨਾਂ ਦੇ ਇਕੱਠ ਨੇ ਪੁੱਠੇ ਪੈਰੀਂ ਮੋੜਿਆ।
ਯੂਰੀਆ ਖਾਦ ਦੇ ਮਸਲੇ 'ਤੇ ਵੀ ਇਸ ਜ਼ਿਲ੍ਹੇ ਵਿੱਚ ਦੋ ਥਾਈਂ ਜਥੇਬੰਦਕ ਸਰਗਰਮੀ ਕੀਤੀ ਗਈ। ਗਿੱਦੜ ਪਿੰਡ ਦੀ ਸੋਸਾਇਟੀ ਵਿੱਚ ਲੋੜੀਂਦੀ ਖਾਦ ਮੰਗਵਾਉਣ ਲਈ ਅਪੀਲਾਂ ਦਲੀਲਾਂ ਦਾ ਕੋਈ ਅਸਰ ਨਾ ਹੁੰਦਾ ਦੇਖ ਕੇ ਨਥਾਣਾ ਸ਼ਹਿਰ ਵਿੱਚ ਸੰਕੇਤਕ ਸੜਕ ਜਾਮ ਲਾਇਆ ਗਿਆ ਤਾਂ ਦੋ ਟਰੱਕ ਖਾਦ ਦੇ ਝੱਟ ਪਹੁੰਚ ਗਏ। ਪਿੰਡ ਰਾਏ ਕੇ ਕਲਾਂ ਵਿੱਚ ਸੋਸਾਇਟੀ ਦੀ ਖਾਦ ਲੈ ਕੇ ਜਾ ਰਹੇ ਟਰੱਕ ਵਿੱਚ ਸਿੱਧੀ ਅਕਾਲੀ ਆਗੂ ਦੇ ਘਰੇ ਲਾਹੀ ਜਾ ਰਹੀ ਖਾਦ ਜਥੇਬੰਦ ਕਿਸਾਨਾਂ ਨੇ ਇਕੱਠੇ ਹੋ ਕੇ ਰੋਕੀ ਅਤੇ ਅਕਾਲੀ ਆਗੂ ਤੋਂ ਮੁਆਫੀ ਵੀ ਮੰਗਵਾਈ।
ਜ਼ਿਲ੍ਹਾ ਲੁਧਿਆਣਾ ਵਿੱਚ ਅਵਾਰਾ ਪਸ਼ੂਆਂ ਅਤੇ ਯੂਰੀਆ ਦੇ ਮੁੱਦੇ ਲੈ ਕੇ 8 ਦਸੰਬਰ ਨੂੰ ਐਸ.ਡੀ.ਐਮ. ਪਾਇਲ ਅਤੇ 31 ਦਸੰਬਰ ਨੂੰ ਐਸ.ਡੀ.ਐਮ. ਖੰਨਾ ਦੇ ਦਫਤਰਾਂ ਅੱਗੇ ਧਰਨੇ ਲਾ ਕੇ ਮੰਗ ਪੱਤਰ ਸੌਂਪੇ ਗਏ ਅਤੇ ਪਿੰਡ ਨਿਜ਼ਾਮਪੁਰ ਵਿੱਚ ਕਿਸਾਨਾਂ ਦੀ ਮੀਟਿੰਗ ਜਥੇਬੰਦ ਕੀਤੀ ਗਈ।
ਜ਼ਿਲ੍ਹਾ ਬਰਨਾਲਾ ਵਿੱਚ ਇਹੀ ਦੋਨਾਂ ਮੁੱਦਿਆਂ ਨੂੰ ਲੈ ਕੇ ਐਸ.ਡੀ.ਐਮ. ਬਰਨਾਲਾ ਦੇ ਦਫਤਰ ਅੱਗੇ 24 ਦਸੰਬਰ ਨੂੰ ਸਾਡੇ ਵਿਰੁੱਧ ਫੈਲਾਏ ਜਾ ਰਹੇ ਭਰਮ ਭੁਲੇਖਿਆਂ ਦੀ ਕਾਟ ਲਈ ਸਾਡੇ ਵਲੋਂ ਇਹਨਾਂ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਸਰਕਾਰ ਦੁਆਰਾ ਹੀ ਕਰਵਾਉਣ ਦਾ ਪੈਂਤੜਾ ਵੀ ਜ਼ੋਰ ਨਾਲ ਆਮ ਸ਼ਹਿਰੀਆਂ ਤੱਕ ਲੈ ਕੇ ਜਾਣਾ ਚਾਹੀਦਾ ਹੈ। ਨਾਲ ਹੀ ਸਾਡੇ ਆਗੂਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਥੇਬੰਦਕ ਤੌਰ 'ਤੇ ਕਰਨ ਵੱਲ ਵੀ ਤੁਰੰਤ ਧਿਆਨ ਦੇਣ ਦੀ ਲੋੜ ਹੈ।
-੦-

No comments:
Post a Comment