ਦੰਦ-ਕਥਾ ਬਣੀ ਨਿਆਮਗਿਰੀ ਦੀ ਮੁੜ-ਫੇਰੀ ਪਾਉਣਾ
ਪਿਛਲੇ ਹਫਤੇ ਤੱਕ ਮੈਂ ਨਿਆਮਗਿਰੀ 'ਚ ਫੇਰੀ ਨਹੀਂ ਸੀ ਪਾਈ। ਨਿਆਮਗਿਰੀ, ਜੋ ਕਿ ਇਲਾਕੇ ਵਿੱਚ ਖਾਣਾਂ ਖੋਦਣ 'ਤੇ ਉਤਾਰੂ ਸ਼ਕਤੀਸ਼ਾਲੀ ਬਹੁਕੌਮੀ ਕਾਰਪੋਰੇਸ਼ਨ ਵੇਦੰਤਾ ਅਤੇ ਡੌਂਗਰੀਆ ਕੌਂਧ ਕਬਾਇਲੀ ਗਰੁੱਪ ਵਿਚਕਾਰ ਪ੍ਰੰਪਰਾਗਤ ਲੜਾਈ ਦਾ ਸਥਾਨ ਹੈ। ਤਾਂ ਫਿਰ, ਮੈਂ ਇਸਨੂੰ ''ਨਿਆਮਗਿਰੀ ਦੀ ਮੁੜ-ਫੇਰੀ'' ਦਾ ਸਿਰਲੇਖ ਕਿਉਂ ਦਿੱਤਾ ਹੈ? ਕੁੱਝ ਕੁ ਤਾਂ ਇਸ ਕਰਕੇ ਕਿ ਮੈਂ ਇਸ ਬਾਰੇ ਐਨਾ ਜ਼ਿਆਦਾ ਪੜ੍ਹਿਆ ਹੈ, ਆਪਣੇ ਸਾਥੀਆਂ ਤੋਂ ਐਨਾ ਜ਼ਿਆਦਾ ਸੁਣਿਆ ਹੈ, ਕਿ ਮੇਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਉੱਥੇ ਪਹਿਲਾਂ ਗਿਆ ਹੋਇਆ ਹਾਂ। ਇੱਕ ਸੰਘਰਸ਼, ਜਿਸ ਵਿੱਚ ਕਾਰਪੋਰੇਸ਼ਨ ਦਾ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਗਿਆ ਹੈ— ਇਹ ਪ੍ਰੰਪਰਾਵਾਂ ਦੀ ਤਾਕਤ ਹੈ। ਪਰ ਪਰੰਪਰਾਵਾਂ ਸਾਦ-ਮੁਰਾਦੀਆਂ ਵੀ ਹੋ ਸਕਦੀਆਂ ਹਨ, ਇਸ ਲਈ ਸਿਰਲੇਖ ਦਾ ਦੂਸਰਾ ਕਾਰਨ ਇਹ ਹੈ ਕਿ ਜਦ ਮੈਂ ਪਿਛਲੇ ਹਫਤੇ ਸੱਚਮੁੱਚ ਨਿਆਮਗਿਰੀ ਦਾ ਦੌਰਾ ਕੀਤਾ ਤਾਂ ਮਨੋਰਥ ਖਾਣਾਂ-ਵਿਰੋਧੀ ਸੰਘਰਸ਼ ਦੀਆਂ ਕਹਾਣੀਆਂ ਤੋਂ ਅਗਾਂਹ ਜਾਣ ਦਾ ਸੀ— ਇਹਨਾਂ ਪ੍ਰੰਪਰਾਵਾਂ ਦੇ ਸਿੱਧ-ਮ-ਸਿੱਧੇ ਮੁੜ ਦਰਸ਼ਨ ਕਰਨ ਦਾ।
ਦੱਖਣੀ-ਪੱਛਮੀ ਉੜੀਸਾ ਵਿੱਚ ਡੌਂਗਰੀਆ ਕੌਂਧ ਭਾਰਤ ਦੇ ਕਥਿਤ ''ਵਿਸ਼ੇਸ਼ ਨਾਜ਼ਕ ਕਬਾਇਲੀ ਗਰੁੱਪਾਂ'' 'ਚੋਂ ਇੱਕ ਹੈ। ਉਹਨਾਂ ਨੇ ਜੁੱਗਾਂ ਪੁਰਾਣੀ ਵਿਸ਼ਵ-ਦ੍ਰਿਸ਼ਟੀ ਅਤੇ ਰੀਤੀ-ਰਿਵਾਜਾਂ ਨੂੰ ਸਾਂਭਿਆ ਹੋਇਆ ਹੈ ਅਤੇ ਕੁਦਰਤ ਨਾਲ ਸਬੰਧਾਂ ਅਤੇ ਗਿਆਨ ਦੀਆਂ ਰਹੁ-ਰੀਤਾਂ ਨੂੰ ਆਪਣੇ ਅੰਦਰ ਸਮੋਇਆ ਹੋਇਆ ਹੈ, ਜਿਹਨਾਂ ਨੂੰ ਅਖੌਤੀ ''ਸੱਭਿਅਕ'' ਲੋਕਾਂ 'ਚੋਂ ਬਹੁਤੇ ਖੋ ਚੁੱਕੇ ਹਨ। ਉਹ ਹਰ ਉਸ ਵਸਤੂ ਦਾ ਪ੍ਰਤੀਕ ਬਣਦੇ ਹਨ, ਜਿਸਨੂੰ ਭਾਰਤੀ ਰਾਜ ਅਤੇ ਪੜ੍ਹਿਆ-ਲਿਖਿਆ ਸ਼ਹਿਰੀ ਵਰਗ ''ਪਛੜਾਪਣ'' ਆਖੇਗਾ: ਪੜ੍ਹਾਈ-ਲਿਖਾਈ ਦਾ ਦੀਵਾ ਗੁੱਲ, ਤਕਨੀਕ ਦਾ ਸਿੱਧਾ-ਸਾਦਾ ਪੱਧਰ, ਬਦਲਵੀਂ ਖੇਤੀ, ਅਧਿਆਤਮਿਕਤਾ, ਸਕੂਲਾਂ ਅਤੇ ਹਸਪਤਾਲਾਂ ਦੀ ਅਣਹੋਂਦ, ਪਿੰਡਾਂ ਨੂੰ ਜਾਂਦੇ ਕੱਚੇ ਰਸਤੇ, ਬਿਜਲੀ ਦੀ ਅਣਹੋਂਦ ਵਗੈਰਾ ਵਗੈਰਾ। ਫਿਰ ਵੀ ਅਜਿਹੇ ਚਿਤਰਨ ਨਾਲ ਜੁੜੀਆਂ ਸਭਨਾਂ ਧਾਰਨਾਵਾਂ ਨੂੰ ਲੱਤ ਮਾਰ ਕੇ ਉਹਨਾਂ ਨੇ ਘੱਟੋ ਘੱਟ ਹਾਲ ਦੀ ਘੜੀ— ਇੱਕ ਨਿੱਜੀ ਕਾਰਪੋਰੇਸ਼ਨ 'ਤੇ ਜਿੱਤ ਪ੍ਰਾਪਤ ਕਰ ਲਈ ਹੈ, ਸਭ ''ਸੱਭਿਅਕ'' ਸ਼ਕਤੀਆਂ ਜਿਸ ਦੀ ਮੁੱਠੀ ਵਿੱਚ ਸਨ। (ਅਸੀਂ ਸੁਣਿਆ ਹੈ ਕਿ ਖਾਸ ਕਰਕੇ ਹੁਣ ਜਦ ਕੇਂਦਰ ਵਿੱਚ ਕਾਂਗਰਸ ਨਾਲੋਂ ਕਾਰਪੋਰੇਟਾਂ ਦੀ ਹੋਰ ਵੱਧ ਹਿਤੈਸ਼ੀ ਪਾਰਟੀ ਆ ਗਈ ਹੈ, ਵੇਦੰਤਾ, ਇਲਾਕੇ ਵਿੱਚ ਖਾਣਾਂ ਖੋਦਣ ਦੀ ਮਨਾਹੀ ਦੇ ਫੈਸਲੇ ਨੂੰ ਰੱਦ ਕਰਨ ਦੀ ਆਸ ਰੱਖ ਰਹੀ ਹੈ) ਬਿਨਾ ਸ਼ੱਕ, ਡੌਂਗਰੀਆ ਕੌਂਧ ਚੌਕਸ ਹੈ ਅਤੇ ਮੁਕੰਮਲ ਤਸੱਲੀ ਵਿੱਚ ਹੈ, ਉਹ ਕੰਪਨੀ ਦੇ ਧਾਵੇ ਦੀ ਇਜਾਜ਼ਤ ਨਹੀਂ ਦੇਣਗੇ।
ਮੈਂ ਵਿਕਾਸ ਅਤੇ ਕਲਿਆਣਕਾਰੀ ਬਾਰੇ ਡੌਂਗਰੀਆ ਕੌਂਧ ਦੇ ਵਿਚਾਰਾਂ ਨੂੰ ਸਮਝਣ ਲਈ ਆਪਣੇ ਕੁੱਝ ਸਾਥੀਆਂ ਨਾਲ ਨਿਆਮਗਿਰੀ ਗਿਆ। ਉਹਨਾਂ ਨੇ ਖਾਣਾਂ ਖੋਦਣ ਨੂੰ ਠੁਕਰਾ ਦਿੱਤਾ ਸੀ, ਪਰ ਕੀ ਉਹ ਵਿਕਾਸ ਦੀ ਧਾਰਨਾ ਨੂੰ ਹੀ ਨਾ-ਮਨਜੂਰ ਕਰਦੇ ਸਨ? ਕੀ ਉਹ ਕਹਿੰਦੇ ਸਨ ਕਿ ਜਿਵੇਂ ਉਹ ਸਨ, ਉਹ ਖੁਸ਼ ਹਨ? ਕੀ ਉਹ ''ਬਾਹਰੋਂ'' ਆਉਂਦੀ ਹਰ ਚੀਜ਼ ਨੂੰ ਠੁਕਰਾਉਂਦੇ ਸਨ? ਜਾਂ ਕੀ ਉਹ, ਮਿਸਾਲ ਵਜੋਂ, ਸਰਕਾਰੀ ਸਕੀਮਾਂ 'ਚੋਂ ਕੁੱਝ ਕੁ ਨੂੰ ਚਾਹੁੰਦੇ ਸਨ? ਕੀ ਉਹਨਾਂ ਦੇ ਭਾਈਚਾਰੇ ਦੇ ਅੰਦਰ ਭਿੰਨ ਭਿੰਨ ਵਿਚਾਰ ਸਨ?
ਡੌਂਗਰੀਆ ਕੌਂਧ ਦੇ ਕਈ ਪਿੰਡਾਂ ਵਿੱਚ ਜਾ ਕੇ ਅਤੇ ਲਹਿਰ ਦੇ ਕੁੱਝ ਆਗੂਆਂ ਨਾਲ ਗੱਲਾਂ ਕਰਕੇ ਅਸੀਂ ਖਾਣਾਂ ਖੋਦਣ ਨੂੰ ਠੁਕਰਾਉਣ ਪਿੱਛੇ ਇੱਕ ਸ਼ਕਤੀਸ਼ਾਲੀ ਦੈਵੀ ਅਤੇ ਵਿਚਾਰਾਤਮਕ ਆਧਾਰ ਦਾ ਅਨੁਭਵ ਕੀਤਾ।
ਖੇਤਰ ਦੇ ਰੂਹਾਨੀ ਸਰੋਤ, ਨਿਆਮ ਰਾਜਾ ਵੱਲੋਂ ਤਹਿ ਕੀਤੇ ਅਸੂਲਾਂ ਵਿੱਚ ਜੰਗਲਾਂ ਅਤੇ ਦਰਿਆਵਾਂ ਦੀ ਸੁਰੱਖਿਆ, ਸੋਮਿਆਂ ਦੀ ਸਾਂਝੀ ਰਖਵਾਲੀ, ਨਾ ਕਿ ਨਿੱਜੀ ਮਾਲਕੀ, ਕਿਰਤ ਅਤੇ ਇਸਦੇ ਫਲਾਂ ਦੀ ਵੰਡ ਸਾਮਲ ਸਨ। ਅਜਿਹੀ ਸੂਰਤੇ-ਹਾਲ ਵਿੱਚ ਖਾਣਾਂ ਖੋਦਣ ਵਰਗੇ ਵੱਡੇ ਧਾਵੇ, ਜਰਨੈਲੀ ਸੜਕਾਂ ਅਤੇ ਕਾਰਖਾਨੇ ਸੁਭਾਵਿਕ ਤੌਰ 'ਤੇ ਹੀ ਵਰਜਿਤ ਸਨ। ਲੱਡੂ ਸਿਕਾਕਾ ਅਤੇ ਡਾਢੀ ਪੁਸੀਕਾ ਵਰਗੇ ਆਗੂ ਵੀ ਸਪਸ਼ਟ ਸਨ ਕਿ ਉਹ ਨਿਆਮਗਿਰੀ ਨੂੰ ਮੁਨੀ ਗੁੱਡਾ ਅਤੇ ਭੁਵਨੇਸ਼ਵਰ ਵਰਗੇ ਸ਼ਹਿਰਾਂ ਦੇ ਰਾਹ ਨਹੀਂ ਜਾਣ ਦੇਣਗੇ, ਜਿੱਥੇ ਬਿਮਾਰ ਹੋਏ ਬਗੈਰ ਪੀਣ ਨੂੰ ਪਾਣੀ ਨਹੀਂ ਮਿਲਦਾ ਅਤੇ ਸਾਹ ਲੈਣ ਨੂੰ ਹਵਾ ਨਹੀਂ ਮਿਲਦੀ, ਜਿੱਥੇ ਬਾਹਰ ਨੂੰ ਜਾਣ ਵੇਲੇ ਘਰਾਂ ਨੂੰ ਜੰਦਰੇ ਮਾਰਨੇ ਪੈਂਦੇ ਹਨ, ਜਿੱਥੇ ਔਰਤਾਂ ਨੂੰ ਰੋਜ਼ ਦਿਹਾੜੀ ਜਿੱਚ ਹੋਣਾ ਪੈਂਦਾ ਹੈ। ਉਹ ਜਾਣਦੇ ਸਨ ਕਿ ਇਲਾਕੇ ਵਿੱਚ ਸੜਕਾਂ ਬਣਨ ਨਾਲ ਲੋਟੂ ਤਾਕਤਾਂ ਆਉਣਗੀਆਂ। ਇਹ ਮਹਿਸੂਸ ਕਰਕੇ ਕਿ ਜੰਗਲ ਅਧਿਕਾਰ ਦੇ ਕਾਨੂੰਨ ਤਹਿਤ ਨਿੱਜੀ ਪਲਾਟ ਹਾਸਲ ਕਰਕੇ ਨਿੱਜੀਕਰਨ ਅਤੇ ਜੰਗਲਾਂ ਦੇ ਵਧੇਰੇ ਉਜਾੜੇ ਨੂੰ ਬਲ ਪ੍ਰਾਪਤ ਹੋਵੇਗਾ, ਇਸ ਲਈ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਪੂਰੇ ਖੇਤਰ ਨੂੰ ਨਿਆਮ ਰਾਜਾ ਦੇ ਇੱਕੋ ਇੱਕ ਨਾਮ ਹੇਠ, ਕਾਨੂੰਨ ਤਹਿਤ, ਵਸੇਬੇ ਦੇ ਹੱਕ ਨੂੰ ਮਾਨਤਾ ਦਿੱਤੀ ਜਾਵੇ।
ਘੁਸਪੈਂਠ ਦੀਆਂ ਕਿਸਮਾਂ
ਬਿਨਾ ਸ਼ੱਕ, ਬਦਕਿਸਮਤੀ ਨਾਲ ਅਜਿਹੀਆਂ ਘੁਸਪੈਂਠਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ, ਜਿਹੜੀਆਂ ਛਲ-ਕਪਟ ਨਾਲ ਕੀਤੀਆਂ ਗਈਆਂ ਹਨ। ਚੰਗੀ ਤਰ੍ਹਾਂ ਸੋਚੇ-ਸਮਝੇ ਪਰ ਨੰਗੇ-ਚਿੱਟੇ ਢੰਗ ਨਾਲ, ਆਪਣੀਆਂ ''ਕਲਿਆਣਕਾਰੀ'' ਸਕੀਮਾਂ ਰਾਹੀਂ ਸਰਕਾਰ ਨੇ ਕਬੀਲੇ ਵਿੱਚ ''ਸ਼ਹਿਰੀ ਜੀਵਨ'' ਦੀਆਂ ਸਹੂਲਤਾਂ ਲੈ ਕੇ ਆਉਣ ਦੇ ਯਤਨ ਕੀਤੇ ਸਨ। ਜਿਹਨਾਂ ਕੁੱਝ ਕੁ ਪਿੰਡਾਂ ਵਿੱਚ ਸਕੂਲ ਖੋਲ੍ਹੇ ਗਏ, ਉਹ ਚੱਲੇ ਨਹੀਂ। ਤਾਂ ਆਦਿਵਾਸੀ ਬੱਚਿਆਂ ਨੂੰ ਆਸ਼ਰਮ-ਸ਼ਾਲਾਵਾਂ ਜਾਂ ਰਿਹਾਇਸ਼ੀ ਸਕੂਲਾਂ ਵਿੱਚ ਲਿਆਂਦਾ ਗਿਆ, ਜਿੱਥੇ ਪੜ੍ਹਾਈ ਉੜੀਆ ਭਾਸ਼ਾ ਵਿੱਚ ਸੀ। (ਡੌਂਗਰੀਆ ਕੌਂਧ ਕੂਈ ਭਾਸ਼ਾ ਬੋਲਦੇ ਹਨ) ਆਦਿਵਾਸੀ ਸਭਿਆਚਾਰ ਨੂੰ ਮੁੱਖ-ਧਾਰਾ ਦੇ ਭਾਰੂ ਸਭਿਆਚਾਰ ਵਿੱਚ ਤਬਦੀਲ ਕਰਨ ਦੇ ਯਤਨ ਹਨ। ਭੁਵਨੇਸ਼ਵਰ ਵਿੱਚ ਇੱਕ ਮਸ਼ਹੂਰ ਵਿਦਿਅਕ ਸੰਸਥਾ ਹੈ, ਜਿਸਦੇ ਸਰਪ੍ਰਸਤਾਂ ਵਿੱਚ ਕਈ ਸਿਆਸੀ ਅਤੇ ਗਿਆਨੀ-ਵਿਗਿਆਨੀ ਨਾਮਵਰ ਹਸਤੀਆਂ ਸ਼ਾਮਲ ਹਨ। ਇਸਨੇ ਪੂਰੇ ਉੜੀਸਾ ਵਿੱਚੋਂ ਹਜ਼ਾਰਾਂ ਆਦਿਵਾਸੀ ਬੱਚਿਆਂ ਨੂੰ ਵਿਦਿਆ ਦੇਣ ਲਈ ਲਿਆਂਦਾ ਹੋਇਆ ਹੈ। ਇਸ ਨੂੰ ਆਦਿਵਾਸੀ ਇਲਾਕਿਆਂ ਵਿੱਚ ਖਾਣਾਂ ਖੋਦਣ ਅਤੇ ਕਾਰਖਾਨੇ ਲਾਉਣ ਦੀਆਂ ਚਾਹਵਾਨ ਕਾਰਪੋਰੇਸ਼ਨਾਂ ਵੱਲੋਂ ਵੱਡੇ ਚੋਖੇ ਫੰਡ ਦਿੱਤੇ ਜਾਂਦੇ ਹਨ। ਆਦਿਵਾਸੀਆਂ ਦੇ ਚੇਤਨ ਹਿੱਸੇ ਹੈਰਾਨ-ਪ੍ਰੇਸ਼ਾਨ ਹਨ ਕਿ ਇਹ ਕੀ ਵਾਪਰ ਰਿਹਾ ਹੈ— ਵਿਦਿਆ ਦਿੱਤੀ ਜਾ ਰਹੀ ਹੈ ਕਿ ਦਿਮਾਗ ਸਾਫ ਕੀਤੇ ਜਾ ਰਹੇ ਹਨ।
ਮੰਡੀ ਦੀ ਪ੍ਰਥਾ ਸਰਕਾਰ ਦੇ ਮਗਰ-ਮਗਰ, ਐਨ ਉਸਦੇ ਕਦਮ-ਚਿੰਨ੍ਹਾਂ 'ਤੇ ਚੱਲਦੀ ਹੈ। ਡੌਂਗਰੀਆ ਕੌਂਧ ਆਰਥਿਕਤਾ ਹੁਣ ਤੱਕ ਲੱਗਭੱਗ ਪੂਰੀ ਤਰ੍ਹਾਂ ਹੀ ਰੁਪਏ-ਪੈਸਿਆਂ 'ਤੇ ਟਿਕੀ ਹੋਈ ਨਹੀਂ ਸੀ। ਹੁਣ ਰੁਪਏ ਪੈਸੇ ਦੀ ''ਲੋੜ'' ਵਧ ਰਹੀ ਹੈ, ਕਿਉਂਕਿ ਆਦਿਵਾਸੀਆਂ ਨੇ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਖਰੀਦਣੀ ਹੋਵੇ, ਉਹ ਵਧੇਰੇ ਮਹਿੰਗੀ ਹੋ ਗਈ ਹੈ। ਜਿਹੜੀਆਂ ਵਸਤਾਂ ਉਹ ਵੇਚਣ ਲਈ ਲਿਆਾਂਉਂਦੇ ਹਨ, ਆਮ ਤੌਰ 'ਤੇ ਬਾਜ਼ਾਰੀ ਭਾਅ ਤੋਂ ਬਹੁਤ ਘੱਟ 'ਤੇ ਵਿਕਦੀਆਂ ਹਨ। ਭਾਰਤ ਦੇ ਆਦਿਵਾਸੀਆਂ ਦੀ ਇਹ ਮਿਸਾਲ ਹੈ, ਕਿ ਉਹਨਾਂ ਦਾ ਮੰਡੀ ਨਾਲ ਵਾਹ-ਵਾਸਤਾ ਉਹਨਾਂ ਲਈ ਹਮੇਸ਼ਾਂ ਹੀ ਘਾਟੇਵੰਦਾ ਰਿਹਾ ਹੈ।
ਅੰਤ ਨੂੰ ਪੁਲਸੀ ਅਤੇ ਹੋਰਨਾਂ ਸੁਰੱਖਿਆ ਬਲਾਂ ਦੀਆਂ ਘੁਸਪੈਂਠੀਆ ਕਾਰਵਾਈਆਂ ਹਨ। ਇਲਾਕੇ ਵਿੱਚ ਨਕਸਲੀ ਸਰਗਰਮੀ ਦਾ ਅਨੁਮਾਨ ਹੈ, ਜੋ ਸਰਕਾਰ ਵੱਲੋਂ ਵਾਰ ਵਾਰ ਪੁਲਸੀ ਗਸ਼ਤ ਟੁਕੜੀਆਂ ਭੇਜਣ ਦਾ ਸਬੱਬ ਬਣਦੀ ਹੈ। ਆਦਿਵਾਸੀ ਆਗੂ ਅਤੇ ਉਹਨਾਂ ਦੇ ਹਮਾਇਤੀਆਂ ਦੀ ਪੁਲਸੀ ਪੁੱਛਗਿੱਛ ਕੀਤੀ ਜਾਂਦੀ ਹੈ, ਕੇਸ ਮੜ੍ਹਨ ਸਮੇਤ ਅੱਤਵਾਦ ਦੇ, ਪਾ ਦਿੱਤੇ ਜਾਂਦੇ ਹਨ, ਤਲਾਸ਼ੀਆਂ ਲਈਆਂ ਜਾਂਦੀਆਂ ਹਨ ਅਤੇ ਉਹਨਾਂ ਅੰਦਰ ਆਪਣੇ ਹੀ ਘਰਾਂ 'ਚੋਂ ਬਾਹਰ ਧੱਕੇ ਜਾਣ ਦਾ ਅਹਿਸਾਸ ਭਰਿਆ ਜਾਂਦਾ ਹੈ।
ਡੌਂਗਰੀਆ ਕੌਂਧ ਇਹਨਾਂ ਮਾਮਲਿਆਂ ਬਾਰੇ ਖਬਰਦਾਰ ਹਨ, ਪਰ ਇਹਨਾਂ ਨਾਲ ਨਜਿੱਠਿਆ ਕਿਵੇਂ ਜਾਵੇ, ਇਸ ਬਾਰੇ ਕੁੱਝ ਅਸਪਸ਼ਟਤਾ ਹੈ। ਕਿਸੇ ਹੱਦ ਤੱਕ ਬੇਢਵੀਆਂ ਦਿਖਾਈ ਦਿੰਦੀਆਂ ਉਹਨਾਂ ਦੇ ਘਰਾਂ 'ਤੇ ਟੀਨ ਦੀਆਂ ਛੱਤਾਂ (ਜਦ ਕਿ ਕੰਧਾਂ ਤਾਂ ਕੱਚੀਆਂ ਹਨ) ਭੰਬਲਭੂਸੇ ਦੇ ਪੱਧਰ ਦਾ ਸੂਚਕ ਬਣਦਾ ਹੈ। ਉਹਨਾਂ ਨੇ ਸ਼ਕਾਇਤ ਕੀਤੀ ਕਿ ਅਜਿਹੀਆਂ ਛੱਤਾਂ ਗਰਮੀਆਂ ਵਿੱਚ ਉਹਨਾਂ ਦੇ ਘਰਾਂ ਨੂੰ ਬਹੁਤ ਗਰਮ ਕਰ ਦਿੰਦੀਆਂ ਹਨ। ਤਾਂ ਫਿਰ, ਉਹਨਾਂ ਨੇ ਰਵਾਇਤੀ ਸਰਕੜੇ ਦੀਆਂ ਛੱਤਾਂ ਨੂੰ ਕਿਉਂ ਬਦਲਿਆ? ''ਕਿਉਂਕਿ ਸਰਕਾਰ ਸਾਨੂੰ ਟੀਨ ਦੀਆਂ ਛੱਤਾਂ ਦੇ ਰਹੀ ਸੀ।'' ਅਜਿਹਾ ਹੀ ਹੁੰਗਾਰਾ ਇਸ ਬਾਰੇ ਸੀ ਕਿ ਉਹ ਸਫੈਦ ਚਾਵਲ ਕਿਉਂ ਖਾਂਦੇ ਹਨ, ਜਦ ਕਿ ਉਹਨਾਂ ਕੋਲ ਆਪਣਾ ਪੌਸ਼ਟਕ ਬਾਜਰਾ ਅਤੇ ਹੋਰ ਅਨਾਜ ਹਨ। ਕੀ ਵਟਾਂਦਰੇ ਦੇ ਸਾਧਨ ਵਜੋਂ ਰੁਪਏ-ਪੈਸੇ ਦਾ ਵਧ ਰਿਹਾ ਦਖਲ ਸਮਸਿਆਜਨਕ ਹੋਵੇਗਾ, ਸਾਡੇ ਇਸ ਸੁਆਲ ਦਾ ਜੁਆਬ ਨਹੀਂ ਮਿਲਿਆ। ਇਸ ਲਾਚਾਰੀ ਭਰੀ ਆਸ ਨਾਲ ਕਿ ਉਹਨਾਂ ਦੇ ਬੱਚਿਆਂ ਦਾ ਰੌਸ਼ਨ ਭਵਿੱਖ ਹੋਵੇਗਾ, ਬਹੁਤ ਸਾਰੇ ਡੌਂਗਰੀਆ ਕੌਂਧ ਪਰਿਵਾਰ ਆਪਣੇ ਬੱਚਿਆਂ ਨੂੰ ਮੁੱਖ ਧਾਰਾ ਦੇ ਸਕੂਲਾਂ 'ਚ ਭੇਜਦੇ ਰਹਿੰਦੇ ਹਨ। ਫਿਰ ਵੀ ਉਹਨਾਂ ਵਿੱਚੋਂ ਕਈ ਜ਼ਰੂਰ ਕਹਿੰਦੇ ਹਨ ਕਿ ਉਹ ਆਪਣੇ ਹੀ ਪਿੰਡਾਂ ਵਿੱਚ ਡੌਂਗਰੀਆ ਕੌਂਧ ਅਧਿਆਪਕਾਂ ਰਾਹੀਂ ਕੂਈ ਭਾਸ਼ਾ ਦੀ ਪੜ੍ਹਾਈ ਅਤੇ ਜੰਗਲ ਦੇ ਕਾਰਜ-ਖੇਤਰ 'ਤੇ ਆਧਾਰਤ ਸਿੱਖਿਆ ਨੂੰ ਤਰਜੀਹ ਦੇਣਗੇ।
ਸਮੁੱਚਾ ਬਿਰਤਾਂਤ:
ਖਾਣਾ ਖੋਦਣ ਵਿਰੋਧੀ ਹਲਚਲ ਦੇ ਹਾਂ-ਪੱਖੀ ਵਾਧੇ ਦੀ ਗੱਲ ਨਿਆਮਗਿਰੀ ਸੁਰੱਖਸ਼ਾ ਸੰਮਤੀ ਦਾ ਪੈਦਾ ਹੋਣਾ ਹੈ, ਜਿਹੜੀ ਡੌਂਗਰੀਆ ਕੌਂਧ ਦੀਆਂ ਸਭਨਾਂ ਬਸਤੀਆਂ ਨੂੰ ਇੱਕਮੁੱਠ ਕਰਦੀ ਹੈ। ਸੰਮਤੀ ਹੋਰਨਾਂ ਮਸਲਿਆਂ ਨੂੰ ਵੀ ਹੱਥ ਵਿੱਚ ਲੈ ਰਹੀ ਹੈ, ਜਿਵੇਂ ਨਜਾਇਜ਼ ਸ਼ਰਾਬ ਕੱਢਣ ਖਿਲਾਫ ਲਹਿਰ ਆਦਿ। ਇਹ ਕਬੀਲੇ ਨੂੰ ਦਰਪੇਸ਼ ਹੋਰਨਾਂ ਗੁੰਝਲਦਾਰ ਮਸਲਿਆਂ ਲਈ ਵੀ ਤਿਆਰ-ਬਰ-ਤਿਆਰ ਮੰਚ ਹੈ।
ਇਹ ਅਸੰਭਵ ਹੈ ਕਿ ਸੀਮਤ ਜਿਹੇ ਆਦਾਨ-ਪ੍ਰਦਾਨ ਨਾਲ ਅਸੀਂ ਉਹਨਾਂ ਗੁੰਝਲਦਾਰ ਸੁਆਲਾਂ ਨਾਲ ਕੋਈ ਨਿਆਂ ਕਰ ਸਕੇ ਹੋਈਏ, ਜਿਹਨਾਂ ਨੂੰ ਪੁੱਛਣ ਲਈ ਅਸੀਂ ਰਵਾਨਾ ਹੋਏ ਸਾਂ। ਕਾਫੀ ਕੁਝ ਦੇਖਦਿਆਂ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਨਿਆਮਗਿਰੀ ਨੂੰ ਇੱਕ ਸਥਾਨ ਵਜੋਂ ਅਤੇ ਇੱਕ ਦੰਦ-ਕਥਾ ਵਜੋਂ ਜਾਨਣ-ਸਮਝਣ ਲਈ ਮੁੜ-ਫੇਰੀ ਦੀ ਲੋੜ ਹੈ।
ਡੌਂਗਰੀਆ ਕੌਂਧ ਕਬੀਲੇ ਲਈ ਸੁਹਿਰਦ ਸਰੋਕਾਰ ਰੱਖਦੇ ਉਹਨਾਂ ਤੋਂ ਬਾਹਰਲੇ ਵਿਅਕਤੀ/ਤਾਕਤ ਲਈ ਉਹਨਾਂ ਨੂੰ ਆਪਣੇ ਬੀਤੇ ਅਤੇ ਵਰਤਮਾਨ ਦੀ ਸਮਝ 'ਤੇ ਆਧਾਰਤ ਭਵਿੱਖ ਬਾਰੇ ਖੁਦ-ਬ-ਖੁਦ ਨਿਰਣਾ ਕਰਨ ਦੇ ਯੋਗ ਬਣਾਉਣ ਵਾਸਤੇ ਡੂੰਘੀ ਹਮਦਰਦੀ ਅਤੇ ਸੂਝਬੂਝ ਦੀ ਲੋੜ ਹੈ।
(ਧੰਨਵਾਦ ਸਹਿਤ, ''ਦੀ ਹਿੰਦੂ'' 'ਚੋਂ ਅਸ਼ੀਸ਼ ਕੋਠਾਰੀ ਦੀ ਲਿਖਤ 'ਚੋਂ)

No comments:
Post a Comment