ਆਪਣੀ ਆਣ-ਸ਼ਾਨ ਖਾਤਰ ਉਹ ਅਜੇ ਵੀ ਜੂਝ ਰਹੀਆਂ ਹਨ
-ਜ਼ਹੀਦ ਰਫੀਕ
2 ਦਸੰਬਰ ਦੀ ਸਵੇਰ ਦੇ ਧੁੰਧਲਕੇ ਵਿੱਚ, (ਕਸ਼ਮੀਰ ਦੇ) ਕੁੱਪਵਾੜਾ ਜ਼ਿਲ੍ਹੇ ਦੇ ਪਿੰਡ ਕੁਨਾਨ ਵਿੱਚ ਜਦੋਂ ਦਰਜ਼ਨਾਂ ਕੁ ਦੀ ਗਿਣਤੀ ਵਿੱਚ ਔਰਤਾਂ ਅਤੇ ਆਦਮੀ ਵੋਟਾਂ ਪਾਉਣ ਲਈ ਆਏ ਤਾਂ ਸਰਕਾਰੀ ਸਕੂਲ ਦੇ ਜੰਗਾਲ ਖਾਧੇ ਗੇਟ ਮੂਹਰੇ ਆ ਕੇ ਉਹਨਾਂ ਦੇ ਕਦਮ ਰੁਕ ਗਏ, ਜਿੱਥੇ ਅੱਜ ਪੋਲਿੰਗ ਬੂਥ ਲੱਗਿਆ ਹੋਇਆ ਸੀ। ਲੋਕਾਂ ਅਤੇ ਵੋਟਿੰਗ ਮਸ਼ੀਨਾਂ ਦੇ ਵਿਚਕਾਰ ਜਾਨਤੀ ਬੇਗਮ, ਆਪਣੀਆਂ ਦਰਜ਼ਨ ਕੁ ਹੋਰ ਸਾਥਣਾਂ ਨਾਲ ਖੜ੍ਹੀ ਸਕੂਲ ਅੰਦਰ ਦਾਖਲੇ ਨੂੰ ਰੋਕ ਰਹੀ ਸੀ। ਗੁੱਸੇ ਅਤੇ ਦੁੱਖ ਤੋਂ ਪੀੜਤ 45 ਸਾਲਾ ਬੇਗਮ ਨੇ ਇੱਕ ਹੱਥ ਵਿੱਚ ਝੰਡਾ ਅਤੇ ਦੂਜੇ ਵਿੱਚ ਡੰਡਾ ਫੜਿਆ ਹੋਇਆ ਸੀ।
ਜਦੋਂ ਕਿ ਉਸ ਦੇ ਪਿੰਡ ਦੇ ਲੋਕ ਵਿਕਾਸ, ਰੁਜ਼ਗਾਰ ਅਤੇ ਵਧੇਰੇ ਸਹੂਲਤਾਂ ਦੀ ਖਾਤਰ ਵੋਟਾਂ ਪਾਉਣ ਜਾ ਰਹੇ ਸਨ ਤਾਂ ਬੇਗਮ ਇਨਸਾਫ ਚਾਹੁੰਦੀ ਸੀ। ਉਹਨਾਂ ਤੋਂ ਉਲਟ, ਬੇਗਮ ਨੇ ਆਖਿਆ, ਉਹ ਭਲਕ (ਆਉਣ ਵਾਲੇ ਕੱਲ੍ਹ) ਨੂੰ ਇਨਸਾਫ ਤੋਂ ਬਗੈਰ ਸੋਚ ਹੀ ਨਹੀਂ ਸਕਦੀ ਅਤੇ ਜੇ ਸਰਕਾਰ ਉਹਨਾਂ ਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ, ਤਾਂ ਉਸ ਦੇ ਗੁਆਂਢੀ ਵੋਟਾਂ ਦਾ ਬਾਈਕਾਟ ਤਾਂ ਜ਼ਰੂਰ ਕਰ ਹੀ ਦੇਣ।
ਉਸ ਨੇ ਆਖਿਆ, ਉਸਦਾ ਜੀਣਾ ਹਾਲੇ ਵੀ ਉਸ ਰਾਤ ਦੇ ਹਨੇਰੇ ਵਿੱਚ ਗੁਆਚਿਆ ਹੋਇਆ ਹੈ, ਜਦੋਂ ਫੌਜੀ ਉਸਦੇ ਘਰ ਵਿੱਚ ਵੜ ਗਏ ਅਤੇ ਬੱਤੀਆਂ ਬੁਝਾ ਕੇ ਅਤੇ ਉਸ ਸਮੇਤ ਹੋਰਨਾਂ ਔਰਤਾਂ 'ਤੇ ਝਪਟ ਪਏ ਸਨ। ਉਸ ਰਾਤ 'ਚ ਦਰਜ਼ਨਾਂ ਔਰਤਾਂ ਦੀਆਂ ਚੀਕਾਂ ਅਤੇ ਕੂਕਾਂ ਅਜੇ ਤੱਕ ਵੀ ਉਸਦੇ ਕੰਨਾਂ ਵਿੱਚ ਗੂੰਜਦੀਆਂ ਰਹਿੰਦੀਆਂ ਹਨ। ਉਹਨਾਂ ਦੇ ਪਾਟੇ ਕੱਪੜੇ ਅਤੇ ਲਹੂ-ਲੁਹਾਣ ਹੋਏ ਸਰੀਰਾਂ ਦੇ ਦ੍ਰਿਸ਼ ਅਜੇ ਵੀ ਅੱਖਾਂ ਅੱਗੇ ਜਿਉਂ ਦੀ ਤਿਉਂ ਕਾਇਮ ਹਨ। ਇਹਨਾਂ ਵਿੱਚੋਂ ਬਹੁਤੀਆਂ ਸਕੂਲ ਦੇ ਪਿਛਵਾੜੇ ਵਿੱਚ ਰਹਿੰਦੀਆਂ ਹਨ। 23-24 ਫਰਵਰੀ 1991 ਦੀ ਰਾਤ ਨੂੰ ਭਾਰਤੀ ਫੌਜ ਵੱਲੋਂ ਘਰਾਂ ਨੂੰ ਘੇਰਾ ਪਾ ਕੇ ਤਲਾਸ਼ੀ ਲਈ ਜਾ ਰਹੀ ਸੀ। ਜਦੋਂ ਆਦਮੀਆਂ ਨੂੰ ਪਿੰਡ ਤੋਂ ਬਾਹਰ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਫੌਜੀਆਂ ਨੇ ਕਥਿਤ ਤੌਰ 'ਤੇ ਸਾਰੀ ਰਾਤ ਔਰਤਾਂ ਨਾਲ ਵੱਡੀ ਪੱਧਰ 'ਤੇ ਬਲਾਤਕਾਰ ਕੀਤੇ। ਜਾਨਤੀ ਬੇਗਮ ਨੇ ਆਖਿਆ, ''ਉਦੋਂ ਮੈਂ ਬਾਈ ਸਾਲਾਂ ਦੀ ਸੀ, ਹੁਣ ਪੰਤਾਲੀਆਂ ਦੀ ਹੋ ਗਈ ਹਾਂ, ਪਰ ਮੇਰਾ ਲੜਕਪੁਣਾ ਤਾਂ ਉਦੋਂ ਹੀ ਮਾਰਿਆ ਗਿਆ ਸੀ। ਮੈਨੂੰ ਇਸ ਜਮਹੂਰੀਅਤ ਵਿੱਚ ਕੋਈ ਵਿਸ਼ਵਾਸ਼ ਨਹੀਂ, ਜਿਹੜੀ ਬੇਇਨਸਾਫੀ 'ਤੇ ਟਿਕੀ ਹੋਈ ਹੈ। ਅਸੀਂ ਆਪਣੇ ਗੁਆਂਢੀਆਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਬਾਈਕਾਟ ਕਿਉਂ ਕਰ ਰਹੇ ਹਾਂ।''
..ਕੁਨਾਨ ਅਤੇ ਪੋਸ਼ਪੁਰਾ ਅਜਿਹੇ ਪਿੰਡਾਂ ਵਜੋਂ ਜਾਣੇ ਜਾਂਦੇ ਹਨ, ਜਿੱਥੇ ਫੌਜੀਆਂ ਵੱਲੋਂ ਵਿਆਪਕ ਬਲਾਤਕਾਰ ਕੀਤੇ ਗਏ ਸਨ। ਬੱਦਲਾਂ ਦੇ ਹਨੇਰੇ ਵਿੱਚ ਕੁੱਪਵਾੜਾ ਜ਼ਿਲ੍ਹੇ ਵਿੱਚ ਹਜ਼ਾਰਾਂ ਲੋਕਾਂ ਨੇ ਵੋਟਾਂ ਪਾਈਆਂ, ਇਹਨਾਂ ਕੁੱਝ ਕੁ ਔਰਤਾਂ ਨੂੰ ਛੱਡ ਕੇ- ਜੋ ਇਕੱਠੀਆਂ ਹੋ ਕੇ ਇਨਸਾਫ ਦੀ ਮੰਗ ਕਰ ਰਹੀਆਂ ਸਨ। ਇਹਨਾਂ ਵਿੱਚੋਂ ਬਹੁਤੀਆਂ ਦਰਮਿਆਨੀ ਉਮਰ ਦੀਆਂ ਅਤੇ ਬਜ਼ੁਰਗ ਸਨ, ਜੋ ਫੌਜੀਆਂ, ਅਬਦੁੱਲਿਆਂ, ਮੁਫਤੀਆਂ, ਭਾਰਤ ਅਤੇ ਇਸਦੇ ਨਿਆਂਇਕ ਪ੍ਰਬੰਧ ਦੇ ਖਿਲਾਫ ਨਾਅਰੇ ਲਗਾ ਰਹੀਆਂ ਸਨ।
Îਮੌਕਾ ਵਾਰਦਾਤ ਦਾ ਸਭ ਤੋਂ ਪਹਿਲਾਂ ਦੌਰਾ ਕਰਨ ਗਏ ਉਦੋਂ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਐਮ. ਯਾਸੀਨ ਨੇ ਉੱਪਰਲੇ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਵਿੱਚ ਲਿਖਿਆ ਸੀ ਕਿ ਫੌਜੀਆਂ ਨੇ ''ਹਿੰਸਕ ਜਾਨਵਰਾਂ ਵਾਲਾ ਸਲੂਕ ਕੀਤਾ ਹੈ।'' ਉਸਨੇ ਆਪਣੀ ਰਿਪੋਰਟ ਵਿੱਚ ਇਹ ਵੀ ਲਿਖਿਆ ਸੀ ਕਿ ''ਜਿਹੋ ਜਿਹੀ ਕਿਸਮ ਦੇ ਅੱਤਿਆਚਾਰ ਅਤੇ ਉਹਨਾਂ ਦੀ ਸ਼ਿੱਦਤ ਮੌਕੇ 'ਤੇ ਮੇਰੇ ਸਾਹਮਣੇ ਆਈ, ਉਸ ਕਾਰਨ ਮੈਂ ਅੱਤਿ ਦਾ ਸ਼ਰਮਸ਼ਾਰ ਹਾਂ।''
ਇਹਨਾਂ ਔਰਤਾਂ ਨੂੰ ਬਲਾਤਕਾਰ ਹੋ ਜਾਣ ਕਾਰਨ ਕਲੰਕਤ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹ ਇਨਸਾਫ ਦੀ ਲੜਾਈ ਲੜ ਰਹੀਆਂ ਹਨ। ਉਸ ਸਮੇਂ ਕੁਨਾਨ ਅਤੇ ਪੋਸ਼ਪੁਰਾ ਵਿੱਚ ਕੋਈ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਹੁੰਦਾ। ਇਹਨਾਂ ਔਰਤਾਂ ਦੇ ਬੱਚਿਆਂ ਨੂੰ ਤਾਅਨੇ ਸੁਣ ਸੁਣ ਕੇ ਸਕੂਲ ਛੱਡਣੇ ਪੈ ਗਏ ਸਨ। ਕੁਨਾਨ ਅਤੇ ਪੋਸ਼ਪੁਰਾ ਦੀਆਂ ਔਰਤਾਂ ਨਾਲ ਜੋ ਦੁਖਾਂਤ ਵਾਪਰਿਆ, ਉਹ ਤਾਂ ਵਾਪਰਿਆ ਹੀ, ਨਾਲ ਦੀ ਨਾਲ ਉਹਨਾਂ ਉੱਪਰ ਕਸੀਦੇ ਵੀ ਕਸੇ ਜਾਂਦੇ ਰਹੇ ਸਨ।
ਬਲਾਤਕਾਰ ਹੰਢਾਉਣ ਵਾਲੀਆਂ ਨੂੰ ਦੋ ਦਹਾਕਿਆਂ ਉਪਰੰਤ ਵੀ ਆਦਮੀਆਂ ਦੇ ਤੰਗ ਨਜ਼ਰੀਏ ਨੂੰ ਠੀਕ ਕਰਨ ਲਈ ਤਾਣ ਲਾਉਣਾ ਪੈ ਰਿਹਾ ਹੈ। ਇੱਥੇ ਕਾਫੀ ਕੜਵਾਹਟ ਫੈਲੀ ਹੋਈ ਹੈ। ਬਲਾਤਕਾਰ ਹੰਢਾਉਣ ਵਾਲੀਆਂ 'ਚੋਂ ਇੱਕ ਜਵਾਹਿਰਾ ਬੇਗਮ ਦਾ ਸਵਾਲ ਸੀ, ''ਜਿਹੜੇ ਕਸ਼ਮੀਰੀ ਫੌਜੀਆਂ ਹੱਥੋਂ ਮਾਰੇ ਜਾਂਦੇ ਹਨ, ਉਹ ਸ਼ਹੀਦ ਅਖਵਾਉਂਦੇ ਹਨ। ਅਸੀਂ ਸ਼ਹੀਦ ਕਿਵੇਂ ਨਹੀਂ ਹਾਂ? ਕਿਉਂ ਸਾਨੂੰ ਹੀ ਉਸ ਖਾਤਰ ਫਿੱਟ-ਲਾਹਣਤ ਦਿੱਤੀ ਜਾ ਰਹੀ ਹੈ ਅਤੇ ਸਾਡਾ ਨਿਰਾਦਰ ਕੀਤਾ ਜਾ ਰਿਹਾ, ਜੋ ਕੁੱਝ ਅਸੀਂ ਲੜਾਈ ਵਿੱਚ ਗੁਆਇਆ ਹੈ।''
ਇੱਕ ਸਮਾਜੀ ਕਾਰਕੁਨ ਇਫਰਾ ਬੱਟ, ਜੋ ਔਰਤ ਗਰੁੱਪ ਦੀ ਬਾਨੀ ਵੀ ਹੈ, ਨੇ ਆਖਿਆ, ''ਜਦੋਂ ਤੁਹਾਡੀ ਦਾਦੀ ਦੀ ਉਮਰ ਦੀ ਕੋਈ ਔਰਤ ਰੋ ਰੋ ਕੇ ਤੁਹਾਡੇ ਸਾਹਮਣੇ ਆਪਣੇ ਨਾਲ ਹੋਏ ਬਲਾਤਕਾਰ ਦੇ ਵੇਰਵੇ ਦੇ ਰਹੀ ਹੋਵੇ ਤਾਂ ਤੁਸੀਂ ਇਸ ਤੋਂ ਸਿਵਾਏ ਹੋਰ ਕੀ ਕਰੋਗੇ, ਕਿ ਉਦੋਂ ਤੱਕ ਲੜਾਈ ਲੜਦੇ ਜਾਵੋ ਜਦੋਂ ਤੱਕ ਇਨਸਾਫ ਮਿਲ ਨਹੀਂ ਜਾਂਦਾ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਸਿਆਸਤਦਾਨ ਵਾਅਦੇ ਕਰਦੇ ਅਤੇ ਤੋੜਦੇ ਰਹਿੰਦੇ ਹਨ। ਇਹ ਕੁੱਝ ਨਵਾਂ ਨਹੀਂ ਹੈ। ਸੰਤਾਪ ਹੰਢਾਉਣ ਵਾਲਿਆਂ ਨੂੰ ਪਤਾ ਹੈ ਕਿ ਉਹ ਕੀ ਚਾਹੁੰਦੇ ਹਨ, ਇਸ ਦੀ ਖਾਤਰ ਉਹ ਆਪਣੀ ਲੜਾਈ ਜਾਰੀ ਰੱਖਣਗੇ।''
2 ਦਸੰਬਰ ਦੀ ਸ਼ਾਮ ਨੂੰ ਬੱਟ ਨੂੰ ਇੱਕ ਫੋਨ ਆਇਆ। ਇੱਕ ਨੌਜਵਾਨ ਨੇ ਆਪਣੇ ਆਪ ਨੂੰ ਸੰਤਾਪ ਹੰਢਾਉਣ ਵਾਲੇ ਪਰਿਵਾਰਾਂ ਵਿੱਚੋਂ ਹੋਣ ਦੀ ਜਾਣ-ਪਛਾਣ ਕਰਵਾਉਂਦਿਆਂ ਆਖਿਆ, ''ਇਹ ਵਿਖਾਵੇ ਅਜਾਈਂ ਨਹੀਂ ਜਾਂਦੇ। ਇਹ ਸਾਨੂੰ ਉਸ ਕਾਸੇ ਦੀ ਯਾਦ ਤਾਜ਼ਾ ਕਰਵਾਉਂਦੇ ਹਨ, ਜੋ ਕੁੱਝ ਵਾਪਰਿਆ ਸੀ। ਇਹ ਉਹਨਾਂ ਦੀ ਯਾਦ ਦਿਵਾਉਂਦੇ ਹਨ, ਜਿਹਨਾਂ ਨੂੰ ਵਿਸਾਰ ਦਿੱਤਾ ਗਿਆ।'' ਉਸ ਨੌਜਵਾਨ ਨੇ ਬੱਟ ਨੂੰ ਆਖਿਆ ਕਿ ਉਹ ਸੜਕਾਂ, ਬਿਜਲੀ ਅਤੇ ਨੌਕਰੀ ਤੋਂ ਬਗੈਰ ਰਹਿ ਸਕਦਾ ਹੈ, ਪਰ ਆਪਣੀ ਮਾਂ ਦੀ ਹੋਈ ਬੇਇੱਜਤੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
(ਦਾ ਹਿੰਦੂ, 8 ਫਰਵਰੀ, 2015 'ਚੋਂ ਸੰਖੇਪ ਅਨੁਵਾਦ)

No comments:
Post a Comment