ਪੁਲਸ-ਜਾਗੀਰੂ-ਗੁੰਡਾ ਗੱਠਜੋੜ ਵਿਰੁੱਧ ਲੰਬੀ ਥਾਣੇ ਅੱਗੇ ਦਿੱਤਾ ਤਿੰਨ-ਦਿਨਾ ਲਗਾਤਾਰ ਧਰਨਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਹਿਯੋਗ ਨਾਲ ਕੜਾਕੇ ਦੀ ਠੰਢ ਦੇ ਬਾਵਜੂਦ 30 ਜਨਵਰੀ ਤੋਂ 1 ਫਰਵਰੀ ਤੱਕ ਪੁਲਸ-ਜਾਗੀਰੂ-ਗੁੰਡਾ ਗੱਠਜੋੜ ਵਿਰੁੱਧ ਲੰਬੀ ਥਾਣੇ ਅੱਗੇ ਤਿੰਨ ਰੋਜ਼ਾ ਧਰਨਾ ਦਿੱਤਾ ਗਿਆ। ਇਹ ਧਰਨਾ ਪਿੰਡ ਸਿੰਘੇਵਾਲਾ ਦੇ ਇੱਕ ਜਾਗੀਰਦਾਰ ਪਰਿਵਾਰ ਵੱਲੋਂ ਪਿੰਡ ਦੇ ਇੱਕ ਦੁਕਾਨਦਾਰ ਨੂੰ ਪੂਰੀ ਸਾਜਿਸ਼ ਤਹਿਤ ਘੇਰ ਕੇ ਜਾਨਲੇਵਾ ਹਮਲਾ ਕਰਨ ਅਤੇ ਇਲਾਕੇ ਦੇ ਪਿੰਡ ਖੁੱਡੀਆਂ ਵਿੱਚ ਮਜ਼ਦੂਰ ਦੀ ਮੱਝ ਚੋਰੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਗਿਆ। ਸਿੰਘੇਵਾਲਾ ਦੇ ਜਾਗੀਰਦਾਰ ਰਣਧੀਰ ਸਿੰਘ ਦੇ ਪਰਿਵਾਰ ਵੱਲੋਂ ਪਹਿਲਾਂ ਜੁਲਾਈ 2014 ਵਿੱਚ ਵੀ ਦੁਕਾਨਦਾਰ ਪਰਿਵਾਰ ਦੇ ਘਰ ਜਾ ਕੇ ਕੁੱਟਮਾਰ ਕੀਤੀ ਗਈ ਸੀ ਅਤੇ ਉਲਟਾ ਕੇਸ ਵੀ ਉਹਨਾਂ ਉੱਪਰ ਹੀ ਇੱਕਤਰਫਾ ਦਰਜਾ ਕਰਵਾ ਦਿੱਤਾ ਸੀ। ਮਾਮਲਾ ਇਹ ਸੀ ਕਿ ਇਸ ਦੁਕਾਨਦਾਰ ਪਰਿਵਾਰ ਵੱਲੋਂ ਘਰ ਦੇ ਸਾਹਮਣੇ ਪੈਂਦੇ ਛੱਪੜ ਦੇ ਪਾਣੀ ਤੋਂ ਆਪਣੇ ਮਕਾਨ ਦੀ ਸੁਰੱਖਿਆ ਲਈ ਕੰਧ ਦੇ ਨਾਲ ਬਣਾਈਆਂ ਥੜਾਂ ਤੋਂ ਇਹ ਜਾਗੀਰਦਾਰ ਖਫਾ ਹੋ ਗਏ ਸਨ। ਜਾਗੀਰਦਾਰਾਂ ਵੱਲੋਂ ਦੁਬਾਰਾ ਯੋਜਨਾਬੱਧ ਢੰਗ ਨਾਲ 22 ਦਸੰਬਰ ਨੂੰ ਕੀਤੇ ਹਮਲੇ ਵਿਰੁੱਧ ਇਸ ਤੋਂ ਪਹਿਲਾਂ ਵੀ ਖੇਤ ਮਜ਼ਦੂਰਾਂ ਵੱਲੋਂ ਦੋ ਰੋਜ਼ਾ ਧਰਨਾ ਦਿੱਤਾ ਗਿਆ ਸੀ। ਭਾਵੇਂ ਪੁਲਸ ਵੱਲੋਂ ਜਥੇਬੰਦੀਆਂ ਦੇ ਦਬਾਅ ਕਾਰਨ ਜਾਗੀਰਦਾਰ ਰਣਧੀਰ ਸਿੰਘ ਦੇ ਮੁੰਡੇ, ਭਤੀਜੇ ਅਤੇ ਉਹਨਾਂ ਦੇ ਨਾਲ ਇੱਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਬਾਕੀ ਦੇ 4-5 ਅਣਪਛਾਤੇ ਵਿਅਕਤੀਆਂ ਨੂੰ ਫੜਨ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰਨ ਤੋਂ ਪੁਲਸ ਵੱਲੋਂ ਟਾਲਾ ਵੱਟਿਆ ਜਾ ਰਿਹਾ ਸੀ। ਇਉਂ ਹੀ ਖੁੱਡੀਆਂ 'ਚੋਂ ਮਝ ਚੋਰੀ ਕਰਕੇ ਲਿਜਾਣ ਵਾਲੀ ਗੱਡੀ ਦਾ ਨੰਬਰ ਵਗੈਰਾ ਦੇਣ ਦੇ ਬਾਵਜੂਦ ਦੋਸ਼ੀਆਂ ਨੂੰ ਫੜਨ ਤੇ ਕੇਸ ਦਰਜ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ।
ਭਾਵੇਂ ਜਥੇਬੰਦੀਆਂ ਦੇ ਧਰਨਿਆਂ ਬਾਅਦ ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਕੁੱਝ ਹੋਰ ਅਣਪਛਾਤੇ ਬੰਦਿਆਂ ਨੂੰ ਵੀ ਗ੍ਰਿਫਤਾਰ ਕਰਨ ਸਦਕਾ ਕੁੱਝ ਪ੍ਰਾਪਤੀ ਹੋਈ ਹੈ ਅਤੇ ਮੱਝ ਦੇ ਚੋਰਾਂ ਦੀ ਵੀ ਸ਼ਨਾਖਤ ਕਰਨ ਤੇ ਪਰਚਾ ਦਰਜ ਕਰਨ ਦੀ ਮੰਗ ਪ੍ਰਵਾਨ ਹੋਣ ਵਿੱਚ ਸਫਲਤਾ ਮਿਲੀ ਹੈ। ਇਸ ਤੋਂ ਵੀ ਅਹਿਮ ਪੱਖ ਇਹ ਹੈ ਕਿ ਇਸ ਖੇਤਰ ਅੰਦਰ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੇ ਤਬਕਾਤੀ ਅਤੇ ਆਰਥਿਕ ਹਿੱਤਾਂ ਤੋਂ ਅੱਗੇ ਕਿਸੇ ਦੂਜੇ ਗੈਰ-ਜਥੇਬੰਦ ਹਿੱਸੇ ਦਾ ਮਸਲਾ ਹੱਥ ਲੈ ਕੇ ਘੋਲ ਲੜਨਾ। ਜੋ ਇਸ ਜਥੇਬੰਦੀ ਦੀ ਲੀਡਰਸ਼ਿੱਪ ਅਤੇ ਵਰਕਰਾਂ ਦੇ ਵਿਕਸਤ ਹੋ ਰਹੇ ਚੇਤਨਾ ਪੱਧਰ ਦਾ ਸੰਕੇਤ ਹੈ। ਦੂਜੀ ਗੱਲ ਇਹਨਾਂ ਧਰਨਿਆਂ ਵਿੱਚ ਜਿਵੇਂ ਇਲਾਕੇ ਦੇ ਪਿੰਡਾਂ ਦੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਰਹੇ ਹਨ, ਇਹ ਉਹਨਾਂ ਅੰਦਰ ਪੁਲਸ ਅਤੇ ਜਾਗੀਰਦਾਰਾਂ ਖਿਲਾਫ ਤਿੱਖੀ ਜਮਾਤੀ ਨਫਰਤ ਦਾ ਸੂਚਕ ਹੈ। ਅਗਲੀ ਗੱਲ ਜਿਵੇਂ ਖੇਤ ਮਜ਼ਦੂਰਾਂ ਵੱਲੋਂ ਇਕੱਠ ਸੱਦਣ ਲਈ ਪਿੰਡ ਵਿੱਚ ਦਿੱਤੇ ਗਏ ਹੋਕੇ ਵਿੱਚ ਜਾਗੀਰਦਾਰ ਸ਼ਬਦ ਨੂੰ ਵਿਗਾੜ ਕੇ ਪਿੰਡ ਦੇ ਸਰਪੰਚ ਤੇ ਜਾਗੀਰਦਾਰਾਂ ਵੱਲੋਂ ਕਿਸਾਨਾਂ ਨੂੰ ਮਜ਼ਦੂਰ ਜਥੇਬੰਦੀ ਖਿਲਾਫ ਭੜਕਾਉਣ ਲਈ ਵਿੱਢੀ ਮੁਹਿੰਮ ਨੂੰ ਵੀ ਬਾਖੂਬੀ ਮਾਤ ਦਿੱਤੀ ਗਈ, ਇਹ ਚੰਗੀ ਸਿਆਸੀ ਪ੍ਰਾਪਤੀ ਹੈ। -ਲਛਮਣ ਸਿੰਘ ਸੇਵੇਵਾਲਾ

No comments:
Post a Comment