ਅਰਬਪਤੀਆਂ ਦੀਆਂ ਵਧਦੀਆਂ ਦੌਲਤਾਂ ਚਮਤਕਾਰੀ ਵਪਾਰ ਬਣਦੀ ਆਫਤ
ਪੀ ਸਾਈਂ ਨਾਥ
ਜੇ
ਫੋਰਬੀਜ਼ (ਵਿਸ਼ਵਵਿਆਪੀ ਮੀਡੀਆ ਕੰਪਨੀ) ਵਲੋਂ ਜਾਰੀ ਕੀਤੀ 2021ਦੀ ਸੂਚੀ ’ਤੇ ਭਰੋਸਾ ਕੀਤਾ
ਜਾਵੇ, 12 ਮਹੀਨਿਆਂ ਵਿੱਚ 102 ਤੋਂ ਵਧਕੇ 140 ਹੋਏ ਭਾਰਤੀ ਡਾਲਰ ਮਾਲਕ ਅਰਬਪਤੀਆਂ ਦੇ ਦਰਜੇ ਉੱਚੇ ਹੋ
ਗਏ ਹਨ (ਤੇ ਜਦ ਅਰਬਪਤੀਆਂ ਤੇ ਉਹਨਾਂ ਦੀ ਸੰਪਤੀ ਦੀ ਗੱਲ ਖੁੱਲਦੀ ਹੈ, ਵਧੇਰੇ ਕਰਕੇ ਫ਼ੋਰਬੀਜ਼ ’ਤੇ ਹੀ ਭਰੋਸਾ ਕੀਤਾ ਜਾਂਦਾ ਹੈ) ਇਹ ਵਿਆਖਿਆ ਕਰਦੀ ਹੈ
ਕਿ ਉਹਨਾਂ ਦੀ ਕੁੱਲ ਜੁੜਵੀਂ ਸੰਪਤੀ ਸਿਰਫ਼ ਲੰਘੇ ਸਾਲ ’ਚ ਹੀ ‘‘596 ਬਿਲੀਅਨ ਡਾਲਰ ਨੂੰ ਅੱਪੜ ਕੇ ਲੱਗਭੱਗ ਦੁੱਗਣੀ’’ ਹੋ ਗਈ ਹੈ ।
ਇਸ ਦਾ ਅਰਥ ਹੈ ਕਿ 140 ਵਿਅਕਤੀਆਂ ਕੋਲ,
ਜਾਂ ਆਬਾਦੀ ਦੇ 0.000014 ਫੀਸਦੀ ਕੋਲ ਸਰਮਾਇਆ, ਹੋਰ ਸਾਰੇ ਕੁੱਝ ਨੂੰ ‘ਕੁੱਲ’ ਸ਼ਬਦ ’ਚ ਸਮੇਟਦੇ ਹੋਏ, ਜਿਵੇਂ ਉਹ ਹਮੇਸ਼ਾ
ਕਰਦੇ ਹਨ, 2.62 ਟ੍ਰਿਲੀਅਨ ਦੀ,
ਸਾਡੀ ਕੁੱਲ ਘਰੇਲੂ ਉਤਪਾਦ ਦੀ
ਸਮੁੱਚੀ ਕੀਮਤ ਦੇ 22.7 ਫੀਸਦੀ (ਜਾਂ
ਪੰਜਵੇਂ ਹਿੱਸੇ ਤੋਂ ਕਾਫੀ ਉੱਪਰ) ਦੇ ਬਰਾਬਰ ਸੀ ।
ਇਸ ਦੇਸ਼ ਬਾਰੇ ਆਪਣੀ ਰਿਪੋਰਟ ਦੇ ਪਹਿਲੇ ਪੈਰੇ ’ਚ ਹੀ ਫੋਰਬੀਜ਼ ਕਹਿੰਦੀ ਹੈ, ‘‘ਕੋਵਿਡ-19 ਦੀ ਇੱਕ ਹੋਰ ਲਹਿਰ ਭਾਰਤ ਵਿੱਚ ਹਰ ਪਾਸੇ ਹੂੰਝਾ ਫੇਰ
ਰਹੀ ਹੈ ਅਤੇ ਕੁੱਝ ਕੇਸ ਹੁਣ 12 ਮਿਲੀਅਨ ਨੂੰ ਟੱਪ
ਗਏ ਹਨ। ਪਰ ਮੁਲਕ ਦੇ ਸ਼ੇਅਰ ਬਾਜ਼ਾਰ ਨੇ ਨਵੀਆਂ ਸਿਖਰਾਂ ’ਤੇ ਜਾ ਰਹੇ ਮਹਾਂਮਾਰੀ ਦੇ ਭੈਅ ਤੋਂ ਮੂੰਹ ਭੰਵਾਈ
ਰੱਖਿਆ; ਸੈਨਸੈਕਸ ਦਾ ਪੈਮਾਨਾ ਪਿਛਲੇ
ਸਾਲ ਨਾਲੋਂ 75% ਉੱਪਰ ਹੈ। ਭਾਰਤੀ ਅਰਬਪਤੀਆਂ ਦੀ ਕੁੱਲ ਗਿਣਤੀ ਪਿਛਲੇ
ਸਾਲ ਦੇ 102 ਤੋਂ ਵਧਕੇ 140 ਹੋ ਗਈ ਹੈ। ਉਹਨਾਂ ਦੀ ਕੁੱਲ ਜੁੜਵੀਂ ਸੰਪਤੀ ਲੱਗਭੱਗ
ਦੁੱਗਣੀ ਹੋ ਕੇ 596 ਬਿਲੀਅਨ ਡਾਲਰ ਬਣ
ਗਈ ਹੈ।’’
ਹਾਂ ਜੀ, ਇਹਨਾਂ 140 ਧਨ ਕੁਬੇਰਾਂ ਦੀ ਕੁੱਲ ਜੁੜਵੀਂ ਸੰਪਤੀ ਇੱਕ ਸਾਲ ਵਿੱਚ
90.4% ਵਧ ਗਈ ਹੈ, ਜਦ ਕਿ ਕੁੱਲ ਘਰੇਲੂ ਉਤਪਾਦ 7.7% ਤੱਕ ਸੁੰਗੜ ਗਿਆ ਹੈ। ਤੇ ਇਹਨਾਂ ਪ੍ਰਾਪਤੀਆਂ ਦੀ ਖਬਰ
ਉਦੋਂ ਆ ਰਹੀ ਹੈ,ਜਦ ਅਸੀਂ ਸ਼ਹਿਰਾਂ
ਨੂੰ ਛੱਡ ਆਪਣੇ ਪਿੰਡਾਂ ਨੂੰ ਜਾਣ ਲਈ, ਇੱਕ ਵਾਰੀ ਫੇਰ
ਭਾਰੀ ਤਾਦਾਦ ’ਚ ਅਤੇ ਸੰਗੀਨ ਅਕਾਰ ’ਚ ਫੈਲੀ ਹੋਈ, ਪ੍ਰਵਾਸੀ ਮਜ਼ਦੂਰਾਂ ਦੀ ਦੂਜੀ ਲਹਿਰ ਦੇਖ ਰਹੇ
ਹਾਂ।
ਸਿੱਟੇ ਵਜੋਂ ਰੁਜ਼ਗਾਰ ਦੀ ਤਬਾਹੀ ਨੇ ਕੁੱਲ
ਘਰੇਲੂ ਉਤਪਾਦ ਲਈ ਕੋਈ ਚੰਗੀ ਨਹੀਂ ਗੁਜ਼ਾਰਨੀ। ਪਰ ਕਿਰਪਾਦ੍ਰਿਸ਼ਟੀ ਸਮਝੋ, ਕਿ ਸਾਡੇ ਅਰਬਪਤੀਆਂ ਦਾ ਬਹੁਤ ਵੱਡਾ ਨਕਸਾਨ ਨਹੀਂ
ਹੋਣਾ। ਸਾਡੇ ਕੋਲ ਉਹਦੇ ਬਾਰੇ ਫੋਰਬੀਜ਼ ਦੀ ਜਾਮਨੀ ਜੁ ਹੈ।
ਫੋਰਬੀਜ਼ ਦੇ ਕਹਿਣ ਅਨੁਸਾਰ, ‘‘ਖੁਸ਼ਹਾਲੀ ਦਾ ਬੋਲਬਾਲਾ ਐਨ ਬੁਲੰਦੀ ’ਤੇ ਹੈ’’, ਸਭ ਤੋਂ ਧਨਾਢ
ਇਕੱਲੇ ਤਿੰਨ ਭਾਰਤੀਆਂ ਨੇ ਆਪੋ ਵਿੱਚ 100 ਬਿਲੀਅਨ ਡਾਲਰ ਤੋਂ
ਐਨ ਉੱਪਰ ਸੰਪਤੀ ਵਧਾ ਲਈ ਹੈ।’’ ਉਨਾਂ ਤਿੰਨਾਂ ਦੀ
ਕੁੱਲ ਸੰਪਤੀ-153.5 ਬਿਲੀਅਨ ਡਾਲਰ-140 ਦੇ ਸਮੂਹ ਦੀ ਸਮੁੱਚੀ ਦੌਲਤ ਦਾ 25% ਤੋਂ ਉੱਪਰ ਬਣਦੀ ਹੈ। ਚੋਟੀ ਦੇ ਕੇਵਲ ਦੋ, ਅੰਬਾਨੀ (84.5 ਬਿਲੀਅਨ ਡਾਲਰ) ਅਤੇ ਅਡਾਨੀ (50.5 ਬਿਲੀਅਨ ਡਾਲਰ) ਦੀ ਸੰਪਤੀ, ਕੁੱਲ ਸੁਬਾਈ ਘਰੇਲੂ ਉਤਪਾਦ, ਚਾਹੇ ਪੰਜਾਬ (85.5 ਬਿਲੀਅਨ ਡਾਲਰ) ਜਾਂ ਹਰਿਆਣਾ(101 ਬਿਲੀਅਨ ਡਾਲਰ) ਤੋਂ ਕਿਤੇ ਵਧੇਰੇ ਹੈ।
ਮਹਾਂਮਾਰੀ ਦੇ ਸਾਲ ਦੌਰਾਨ, ਅੰਬਾਨੀ ਨੇ ਆਪਣੀ
ਸੰਪਤੀ ਵਿੱਚ 47.7 ਬਿਲੀਅਨ ਡਾਲਰ (3.57 ਟ੍ਰਿਲੀਅਨ ਰੁਪਏ) ਦਾ ਵਾਧਾ ਕੀਤਾ ਯਾਨੀ ਹਰੇਕ ਸੈਕਿੰਡ
’ਚ ਔਸਤਨ 1,13 ਲੱਖ ਜੋ ਕਿ ਔਸਤ ਮਾਸਿਕ ਆਮਦਨ (18059 ਰੁਪਏ) ਦੇ ਹਿਸਾਬ ਪੰਜਾਬ ਦੇ 6 ਕਿਸਾਨ ਪਰਿਵਾਰਾਂ (ਔਸਤ ਆਕਾਰ 5.24 ਜੀਅ) ਦੀ ਕੁੱਲ ਆਮਦਨ ਤੋਂ ਵਧੇਰੇ ਬਣਦੀ ਹੈ।
ਅੰਬਾਨੀ ਦੀ ਕੁੱਲ ਸੰਪਤੀ ਹੀ ਪੰਜਾਬ ਦੇ ਕੁੱਲ ਸੁਬਾਈ ਘਰੇਲੂ ਉਤਪਾਦ ਦੇ ਲੱਗਭੱਗ ਬਰਾਬਰ ਹੈ।
ਅਤੇ ਇਹ ਨਵੇਂ ਖੇਤੀ ਕਾਨੂੰਨਾਂ ਦੇ ਪੂਰੇ-ਸੂਰੇ ਉਧੇੜ-ਅਮਲ ਤੋਂ ਪਹਿਲਾਂ ਦੀ ਹੈ। ਜਿਉਂ ਹੀ ਇਹ
ਸ਼ੁਰੂ ਹੋ ਜਾਵੇਗਾ ਇਹ ਹੋਰ ਵੀ ਵਧੇਰੇ ਵਧੇ-ਫੁੱਲੇਗੀ। ਇਸੇ ਦੌਰਾਨ, ਜ਼ਰੂਰ ਯਾਦ ਰੱਖੋ ਕਿ ਪੰਜਾਬ ਦੇ ਕਿਸਾਨ ਦੀ ਔਸਤ ਪ੍ਰਤੀ
ਵਿਅਕਤੀ ਮਾਸਿਕ ਆਮਦਨ ਮੋਟੇ ਤੌਰ ’ਤੇ 3450 ਰੁਪਏ ( ਨੈਸ਼ਨਲ ਸੈਂਪਲ ਸਰਵੇ-70ਵੇਂ ਗੇੜ) ਹੈ।
ਕਈ ਅਖ਼ਬਾਰਾਂ ਨੇ ਪ੍ਰੈਸ ਟਰਸਟ ਆਫ਼ ਇੰਡੀਆ (ਪੀ ਟੀ ਆਈ) ਦੀ ਰਿਪੋਰਟ ਉਵੇਂ ਜਿਵੇਂ ( ਜਾਂ ਸੋਧ
ਕੇ) ਛਾਪ ਦਿੱਤੀ ਜੋ ਕਿਤੇ ਵੀ ਫ਼ੋਰਬੀਜ਼ ਦੀ ਕਹਾਣੀ ਵਾਂਗ ਨਿਕਟਤਾ ਜਾਂ ਸੰਬੰਧਾਂ ਦਾ ਜ਼ਿਕਰ
ਨਹੀਂ ਕਰਦੀ। ਪੀ ਟੀ ਆਈ ਦੀ ਕਹਾਣੀ ਵਿੱਚ ਕੋਵਿਡ
ਜਾਂ ਕੋਰੋਨਾ ਵਾਇਰਸ ਜਾਂ ਮਹਾਂਮਾਰੀ ਦੇ ਸ਼ਬਦ ਗਾਇਬ ਹਨ। ਨਾ ਹੀ ਇਹ ਜਾਂ ਹੋਰ ਕੋਈ ਕਹਾਣੀ,
ਫ਼ੋਰਬੀਜ਼ ਦੀ ਰਿਪੋਰਟ ਵਾਂਗ
ਜ਼ੋਰ ਪਾਉਦੀ ਹੈ, ਕਿ ‘‘10 ਵਿਚੋਂ 2 ਸਭ ਤੋਂ ਅਮੀਰ ਭਾਰਤੀਆਂ ਨੇ ਸਿਹਤ ਸੰਭਾਲ ਖੇਤਰ
ਵਿੱਚੋਂ ਆਪਣੀ ਸੰਪਤੀ ਬਣਾਈ ਹੈ, ਜੋ ਕੁੱਲ ਸੰਸਾਰ
ਵਿੱਚ ਮਹਾਂਮਾਰੀ ਦੇ ਆਏ ਉਛਾਲ ਦੀ ਖੱਟੀ ਦਾ ਆਨੰਦ ਮਾਣ ਰਿਹਾ ਹੈ’’। ਪੀ ਟੀ ਆਈ ਦੀ
ਰਿਪੋਰਟ ਵਿੱਚ ਜਾਂ ਬਹੁਤੀਆਂ ਹੋਰ ਕਹਾਣੀਆਂ ਵਿੱਚ ‘‘ਸਿਹਤ ਸੰਭਾਲ’’ ਸ਼ਬਦ ਦਿਖਾਈ ਨਹੀਂ ਦਿੰਦਾ। ਭਾਵੇਂ ਕਿ ਫ਼ੋਰਬੀਜ਼ 140 ਵਿੱਚੋਂ 24 ਅਰਬਪਤੀ ਡਾਲਰ ਮਾਲਕਾਂ ਦਾ ਸਥਾਨ ‘ਸਿਹਤ ਸੰਭਾਲ’ ਸਨਅਤ ਵਿੱਚ ਮਿਥਦੀ ਹੈ।
ਫੋਰਬੀਜ਼ ਦੀ ਸੂਚੀ ਅੰਦਰ, ਸਿਹਤ ਸੰਭਾਲ ਨਾਲ
ਜੁੜੇ ਉਹਨਾਂ 24 ਭਾਰਤੀ ਅਰਬਪਤੀਆਂ
ਵਿਚਲੇ ਚੋਟੀ ਦੇ 10 ਨੇ ਮਹਾਂਮਾਰੀ ਦੇ
ਸਾਲ ’ਚ ਆਪਣੀ ਸੰਪਤੀ ਵਿੱਚ ਕੁੱਲ
ਮਿਲਾਕੇ 24.9 ਬਿਲੀਅਨ ਡਾਲਰ ਦਾ
ਵਾਧਾ ਕੀਤਾ ਹੈ (ਹਰੇਕ ਦਿਨ ਔਸਤ 5 ਬਿਲੀਅਨ ਰੁਪਏ)।
ਆਪਣੀ ਸਮੁੱਚੀ ਸੰਪਤੀ ਵਿੱਚ 75 ਫੀਸਦੀ ਦੇ ਵਾਧੇ
ਨਾਲ 58.3 ਬਿਲੀਅਨ ਡਾਲਰ (4.3 ਟ੍ਰਿਲੀਅਨ ਰੁਪਏ) ਕਰ ਲਈ ਹੈ।
ਯਾਦ ਹੈ ਨਾ , ਉੱਚ ਦਰਜੇ ਦੀ
ਇਕਸਾਰਤਾ ਲਿਆਉਣ ਵਾਲਾ ਕੋਵਿਡ-19 ਦਾ ਚਰਿੱਤਰ?!
ਭਾਰਤ ਵਿੱਚ ਬਣਾਓ,ਇੱਥੇ ਕੁਰੇਦੋ,ਖੋਜ-ਭਾਲ ਕਰੋ, ਫੋਰਬੀਜ਼ ਦੀ ਚਰਮਸੀਮਾ ’ਤੇ ਧਨ-ਕੁਬੇਰ ਤਿਆਰ-ਬਰ-ਤਿਆਰ ਹਨ, ਸਿਖਰ ਤੋਂ ਜ਼ਰਾ ਦੋ ਕਦਮ ਹੇਠਾਂ ਖੇਡ ਰਚਾ ਰਹੇ 140,
ਅਜੇ ਆਊਟ ਨਹੀਂ ਹਨ। ਸੰਯੁਕਤ
ਰਾਜ ਅਮਰੀਕਾ ਤੇ ਚੀਨ ਤੋਂ ਮਗਰੋਂ, ਭਾਰਤ ਸੰਸਾਰ ਵਿੱਚ
ਅਰਬਪਤੀਆਂ ਦੀ ਸਭ ਤੋਂ ਉੱਚੀ ਗਿਣਤੀ ਵਾਲਾ ਦੇਸ਼ ਬਣ ਗਿਆ ਹੈ। ਇੱਕ ਸਮਾਂ ਸੀ ਜਦ ਜਰਮਨੀ ਤੇ ਰੂਸ
ਵਰਗੇ ਉਹਨਾਂ ਸੂਚੀਆਂ ਦੇ ਦਾਅਵੇਦਾਰ ਸਾਨੂੰ ਨੱਕ ਚੜਾ ਕੇ ਲੰਘ ਜਾਂਦੇ ਸਨ, ਪਰ ਇਸ ਸਾਲ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਦਿਖਾ
ਦਿੱਤੀ ਗਈ ਹੈ।
596 ਬਿਲੀਅਨ ਡਾਲਰ ਦੀ ਭਾਰਤੀ ਥੈਲੀਸ਼ਾਹਾਂ ਦੀ ਸਮੁੱਚੀ
ਸੰਪਤੀ, ਵੈਸੇ ਮੋਟੇ ਤੌਰ ’ਤੇ 44.5 ਟ੍ਰਿਲੀਅਨ ਬਣਦੀ ਹੈ। ਇਹ 75 ਰਾਫੇਲ ਸੌਦਿਆਂ
ਤੋਂ ਕੁੱਝ ਉੱਪਰ ਜਿੰਨੀਂ ਹੈ। ਭਾਰਤ ਵਿੱਚ ਜਾਇਦਾਦ ਟੈਕਸ ਨਹੀਂ ਲੱਗਦਾ। ਪਰ ਜੇ ਅਸੀਂ ਇਹ ਲਗਾਇਆ
ਹੁੰਦਾ, ਅਤੇ ਮਾਮੂਲੀ 10% ਹੀ ਲਗਾਇਆ ਹੁੰਦਾ, ਇਸ ਨਾਲ 4.45 ਟ੍ਰਿਲੀਅਨ ਇਕੱਠੇ ਹੋ ਜਾਣੇ ਸਨ, ਜਿਸ ਨਾਲ ਮੌਜੂਦਾ (2021-22 ਲਈ) ਤਹਿ ਕੀਤੇ 73000 ਕਰੋੜ ਰੁਪਏ ਸਾਲਾਨਾ ਦੇ ਹਿਸਾਬ ਅਸੀਂ ਮਹਾਤਮਾ ਗਾਂਧੀ
ਗ੍ਰਾਮੀਣ ਰੁਜ਼ਗਾਰ ਗਰੰਟੀ ਸਕੀਮ ਨੂੰ 6 ਸਾਲ ਲਈ ਚਲਾ ਸਕਦੇ
ਹੁੰਦੇ, ਜਿਸ ਨਾਲ ਪੇਂਡੂ ਭਾਰਤ ’ਚ ਅਗਲੇ 6 ਸਾਲਾਂ ਦੌਰਾਨ ਲੱਗਭੱਗ 16.8 ਬਿਲੀਅਨ ਕੰਮ ਦਿਹਾੜੀਆਂ ਪੈਦਾ ਕੀਤੀਆਂ ਜਾ ਸਕਦੀਆਂ
ਸਨ।
ਹੁਣ ਜਦ ਇੱਕ ਸਮਾਜ ਵਜੋਂ ਸਾਡੇ ’ਚ ਆਪਣੀ ਸੋਗਮਈ,
ਪਰ ਪੂਰੀ ਤਰ੍ਹਾਂ ਜਾਇਜ਼
ਬੇਭਰੋਸਗੀ ’ਚ, ਪ੍ਰਵਾਸੀਆਂ ਦੀ ਦੂਜੀ ਲਹਿਰ ਸ਼ਹਿਰਾਂ ਤੇ ਕਸਬਿਆਂ ’ਚੋਂ ਦੌੜ ਰਹੀ ਹੈ, ਸਾਨੂੰ ਮਗਨਰੇਗਾ ਵਿੱਚ ਉਨਾਂ ਦੀਆਂ ਕੰਮ ਦਿਹਾੜੀਆਂ ਦੀ
ਪਹਿਲਾਂ ਨਾਲੋਂ ਕਿਤੇ ਵਧੇਰੇ ਲੋੜ ਹੋ ਸਕਦੀ ਸੀ।
ਅਚੰਭਾਜਨਕ ਹੀ ਤਾਂ ਹੈ, 140 ਨੂੰ ਕੁੱਝ ਨਾ
ਕੁੱਝ ਮੱਦਦ ਤਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਮਿਲੀ ਹੀ ਹੋਈ ਸੀ, ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਰਪੋਰੇਟਾਂ ਲਈ
ਖਤਰਨਾਕ ਚਾਲ ’ਚ ਤੇਜ਼ੀ ਨਾਲ ਵਧਦੀਆਂ ਭਾਰੀ
ਟੈਕਸ ਛੋਟਾਂ, ਅਗਸਤ 2019 ਤੋਂ ਹੋਰ ਵੀ ਵਧੇਰੇ ਵਧ ਗਈਆਂ ਹਨ।
ਜ਼ਰਾ ਸੋਚੋ, ਕਿ ਮਹਾਂਮਾਰੀ ਦੇ
ਸਾਲ ਦੌਰਾਨ, ਘੱਟੋ ਘੱਟ ਸਮਰਥਨ
ਮੁੱਲ ਦੀ ਗਰੰਟੀ ਵਜੋਂ ਕਿਸਾਨਾਂ ਨੂੰ ਇੱਕ ਧੇਲੇ ਦੀ ਛੋਟ ਨਹੀਂ ਦਿੱਤੀ ਗਈ, ਪਰ ਮਜ਼ਦੂਰਾਂ ਨੂੰ ਰੋਜ਼ਾਨਾ 12 ਘੰਟੇ ਕੰਮ ਦਿਹਾੜੀ ਦੀ ਖੁੱਲ੍ਹ ਦਿੰਦੇ ਆਰਡੀਨੈਂਸ ਪਾਸ
ਕੀਤੇ ਗਏ (ਕੁੱਝ ਸੂਬਿਆਂ ਵਿੱਚ ਤਾਂ ਵਾਧੂ ਦੇ 4 ਘੰਟਿਆਂ ਲਈ ਭੁਗਤਾਨ ਕਰਨ ਤੋਂ ਬਗੈਰ ਹੀ); ਕਿਤੇ ਵਧੇਰੇ ਕੁਦਰਤੀ ਸੋਮੇ ਅਤੇ ਜਨਤਕ ਜਾਇਦਾਦ ਸਿਖਰਲੇ ਕਾਰਪੋਰੇਟ ਧਨਾਢਾਂ ਦੀ ਝੋਲੀ ਪਾ
ਦਿੱਤੇ ਗਏ। ਮਹਾਂਮਾਰੀ ਦੇ ਸਾਲ ਦੌਰਾਨ ਜਦ ਅਨਾਜ ਦਾ ‘ਜਮ੍ਹਾਂ ਭੰਡਾਰ’ ਇੱਕ ਸਮੇਂ 104 ਮਿਲੀਅਨ ਟਨ ’ਤੇ ਪਹੁੰਚ ਗਿਆ ਸੀ, ਪਰ ਜੋ ਕੁੱਝ ਕੁ ਸਰਕਾਰੀ ਗਰਾਂਟ ਲੋਕਾਂ ਨੂੰ ਦਿੱਤੀ
ਗਈ, ਉਹ ਸੀ, 6 ਮਹੀਨੇ ਲਈ 5 ਕਿਲੋ ਕਣਕ ਜਾਂ ਚਾਵਲ ਅਤੇ ਇੱਕ ਕਿਲੋ ਦਾਲਾਂ ਮੁਫ਼ਤ,ਪਰ ਸਿਰਫ਼ ਉਨ੍ਹਾਂ ਲਈ ਜਿਹੜੇ ਕੌਮੀ ਖੁਰਾਕ ਸੁਰੱਖਿਆ
ਐਕਟ ਤਹਿਤ ਆਉਦੇ ਸਨ, ਜਿਸ ਨਾਲ ਲੋੜਵੰਦਾਂ
ਦੀ ਚੰਗੀ ਚੋਖੀ ਗਿਣਤੀ ਨੂੰ ਬਾਹਰ ਕੱਢ ਦਿੱਤਾ
ਗਿਆ। ਇਹ ਉਸ ਸਾਲ ਹੋਇਆ, ਜਦ ਦਹਾਕਿਆਂ ਤੋਂ
ਭੁੱਖ ਕੱਟ ਰਹੇ ਲੱਖਾਂ ਕਰੋੜ ਭਾਰਤੀ ਹੋਰ ਵਧੇਰੇ ਭੁੱਖੇ ਰਹਿ ਰਹੇ ਸਨ।
ਦੌਲਤ ਦਾ ‘‘ਉਛਾਲ’’ ਜਿਵੇਂ ਫੋਰਬੀਜ਼ ਇਸਨੂੰ ਬਿਆਨ ਕਰਦੀ ਹੈ, ਸੰਸਾਰ ਵਿਆਪੀ ਹੈ। ‘‘ਪਿਛਲੇ ਸਾਲ ਤੋਂ ਔਸਤਨ ਹਰ 17 ਘੰਟੇ ਬਾਅਦ ਇੱਕ ਨਵਾਂ ਕਰੋੜਪਤੀ ਜੰਮਿਆ ਹੈ। ਸਮੁੱਚੇ
ਤੌਰ ’ਤੇ ਸੰਸਾਰ ਦੇ ਚੋਟੀ ਦੇ
ਦੌਲਤਮੰਦ, ਇੱਕ ਸਾਲ ਪਹਿਲਾਂ
ਨਾਲੋਂ 5 ਟ੍ਰਿਲੀਅਨ ਡਾਲਰ ਵਧੇਰੇ
ਧਨਾਢ ਹੋਏ ਹਨ।’’ ਇਸ ਨਵੇਂ 5 ਟ੍ਰਿਲੀਅਨ ਡਾਲਰ ਵਿੱਚ ਭਾਰਤ ਦੇ ਚੋਟੀ ਦੇ ਧਨਾਢਾਂ ਦਾ
ਹਿੱਸਾ ਲੱਗਭੱਗ 12% ਹੈ। ਜਿਸਦਾ ਇਹ ਵੀ
ਅਰਥ ਹੈ ਕਿ ਸਾਡੇ ਆਪਣੇ ਇੱਥੇ, ਸਾਰੇ ਖੇਤਰਾਂ ’ਚ, ਸਭ ਤੋਂ ਤੇਜ਼ੀ ਨਾਲ ਵਧ-ਫੁੱਲ ਰਹੀ ਅਸਮਾਨਤਾ ਚਣੌਤੀ ਰਹਿਤ ਰਹਿ ਰਹੀ ਹੈ।
ਦੌਲਤ ’ਚ ਅਜਿਹਾ ‘‘ਉਛਾਲ’’ ਆਮ ਤੌਰ ’ਤੇ ਮੰਦਹਾਲੀ ਦੇ
ਉਛਾਲ ’ਤੇ ਸਵਾਰ ਹੁੰਦਾ ਹੈ ਅਤੇ
ਕੇਵਲ ਮਹਾਂਮਾਰੀ ਹੀ ਨਹੀਂ। ਆਫਤਾਵਾਂ ਇੱਕ ਚਮਤਕਾਰੀ ਵਪਾਰ ਹਨ। ਬਹੁਗਿਣਤੀ ਦੀਆਂ ਮਸੀਬਤਾਂ ’ਚੋਂ ਹਮੇਸ਼ਾ ਧਨ ਕਮਾਇਆ ਜਾਂਦਾ ਹੈ। ਫ਼ੋਰਬੀਜ਼ ਦੇ ਵਿਸ਼ਵਾਸ਼
ਤੋਂ ਉਲਟ, ਸਾਡੇ ਵਾਲਿਆਂ ਨੇ ‘‘ਮਹਾਂਮਾਰੀ ਦੇ ਦਹਿਲ ਨੂੰ ਛੰਡਿਆ ਨਹੀਂ,’’ ਉਨ੍ਹਾਂ ਨੇ ਇਸਦੇ ਉਛਾਲ ’ਤੇ ਸ਼ਾਨਦਾਰ ਢੰਗ ਨਾਲ ਸਵਾਰੀ ਕੀਤੀ ਹੈ। ਫ਼ੋਰਬੀਜ਼ ਠੀਕ ਕਹਿੰਦਾ ਹੈ ਕਿ ਸਿਹਤ ਸੰਭਾਲ ‘‘ਪੂਰੇ ਸੰਸਾਰ ’ਚ ਮਹਾਂਮਾਰੀ ਦੇ ਆਏ
ਉਛਾਲ ’’ ਦੀ ਖੱਟੀ ਦਾ ਆਨੰਦ
ਮਾਣ ਰਿਹਾ ਹੈ। ਅਜਿਹੇ ਵਧਾਰੇ ਤੇ ਉਛਾਲ ਤਬਾਹੀ ਦੀ ਵਿਆਪਕਤਾ ’ਤੇ ਨਿਰਭਰ ਕਰਦਿਆਂ ਹੋਰਨਾਂ ਖੇਤਰਾਂ ’ਚ ਵੀ ਹੋ ਸਕਦੇ ਹਨ।
ਦਸੰਬਰ 2004 ਵਿੱਚ, ਸਨਾਮੀ ਤੋਂ ਮਸਾਂ ਇੱਕ ਹਫ਼ਤਾ ਬਾਅਦ ਸ਼ੇਅਰ ਬਾਜ਼ਾਰ ਵਿੱਚ
ਹਰ ਪਾਸੇ ਉਛਾਲ ਆਇਆ, ਸਮੇਤ ਉਨ੍ਹਾਂ
ਦੇਸ਼ਾਂ ਵਿੱਚ ਜਿਹੜੇ ਇਸ ਤੋਂ ਬਹੁਤ ਬੁਰੀ ਤਰਾਂ ਪ੍ਰਭਾਵਤ ਸਨ। ਲੱਖਾਂ ਘਰ, ਕਿਸ਼ਤੀਆਂ ਅਤੇ ਗਰੀਬਾਂ ਦਾ ਹਰ ਤਰ੍ਹਾਂ ਦਾ ਮਾਲ-ਅਸਬਾਬ
ਤਬਾਹ ਹੋ ਗਿਆ ਸੀ। ਇੰਡੋਨੇਸ਼ੀਆ, ਜਿਸਨੇ ਸੁਨਾਮੀ ਨਾਲ
ਇੱਕ ਲੱਖ ਤੋਂ ਕਾਫੀ ਉੱਪਰ ਜਾਨਾਂ ਗੁਆਈਆਂ ਸਨ,ਪਰ ਜਕਾਰਤਾ ਸੰਯੁਕਤ ਸੂਚਕ ਅੰਕ ਸਾਰੇ ਪਿਛਲੇ ਰਿਕਾਰਡ ਤੋੜ ਕੇ ਸਭ ਤੋਂ ਵੱਧ ਉੱਚੇ ਸਥਾਨ ’ਤੇ ਦਿਖਾਈ ਦਿੱਤਾ। ਇਵੇਂ ਹੀ ਇੱਥੇ ਸਾਡੇ ਆਪਣੇ
ਸੈਨਸੈਕਸ ’ਚ ਹੋਇਆ ਹੈ। ਫਿਰ
ਪਿਛਾਂਹ ਤੋਂ, ਇਹ ਡਾਲਰ ਤੇ ਰੁਪਏ
ਦੇ ਪੁਨਰ-ਨਿਰਮਾਣ ਦਾ ਸੁਰਾਗ ਸੀ, ਜਿਸਨੇ ਉਸਾਰੀ ਤੇ
ਸਬੰਧਤ ਖੇਤਰਾਂ ਵਿੱਚ ਦਿਓ-ਕੱਦ ਉਛਾਲ ਲਿਆ ਮਾਰਿਆ।
ਇਸ ਵਾਰ ਹੋਰਨਾਂ ਖੇਤਰਾਂ ਵਿੱਚੋਂ ‘ਸਿਹਤ ਸੰਭਾਲ’
ਅਤੇ ਤਕਨੀਕ (ਵਿਸ਼ੇਸ਼ ਕਰਕੇ
ਸਾਫਟ ਵੇਅਰ ਸੇਵਾਵਾਂ) ਨੇ ਆਪਣੇ ਲਈ ਚੰਗੀ ਖੱਟੀ ਕੀਤੀ ਹੈ। ਭਾਰਤ ਦੇ ਚੋਟੀ ਦੇ ਟੈਕਨਾਲੋਜੀ
(ਖੇਤਰ ਦੇ) ਸੂਚੀ ’ਚ ਸ਼ਾਮਲ 10 ਪੂੰਜੀਪਤੀ ਰਲਮਿਲ ਕੇ 12 ਮਹੀਨਿਆਂ ’ਚ 22.8 ਬਿਲੀਅਨ ਡਾਲਰ ਦੇ ਵਾਧੇ ਨਾਲ (ਜਾਂ ਹਰੇਕ ਦਿਨ ਔਸਤ 4.6 ਬਿਲੀਅਨ ਰੁਪਏ) 52.4ਬਿਲੀਅਨ ਡਾਲਰ (3.9 ਟ੍ਰਿਲੀਅਨ ਰੁਪਏ) ਦੀ ਸਮੁੱਚੀ ਸੰਪਤੀ ’ਤੇ ਜਾ ਪਹੁੰਚੇ ਹਨ। ਇਹ 77 ਫੀਸਦੀ ਦਾ ਵਾਧਾ ਬਣਦਾ ਹੈ।
ਹਾਂ ਸੱਚ, ਆਨ-ਲਾਈਨ ਸਿੱਖਿਆ ,
ਜਿਸਨੇ ਮੁੱਖ ਤੌਰ ’ਤੇ ਸਰਕਾਰੀ ਸਕੂਲਾਂ ਦੇ ਕਰੋੜਾਂ ਗਰੀਬ ਵਿਦਿਆਰਥੀਆਂ
ਨੂੰ ਜਿਵੇਂ ਕਿਸੇ ਵੀ ਕਿਸਮ ਦੀ ਪੜ੍ਹਾਈ ਤੋਂ ਬਾਹਰ ਕੱਢ ਦਿੱਤਾ ਗਿਆ, ਕਈਆਂ ਨੂੰ ਇਸਨੇ ਲਾਜ਼ਮੀ ਹੀ ਫਾਇਦੇ ਪੁਚਾਏ ਹਨ। ਬਾਈਯੂ
ਰਵਿੰਦਰਨ ਆਪਣੀ ਸੰਪਤੀ ਵਿੱਚ 39 ਫੀਸਦੀ ਦਾ ਵਾਧਾ
ਕਰਕੇ 2.5 ਬਿਲੀਅਨ ਡਾਲਰ (187 ਬਿਲੀਅਨ ਰੁਪਏ) ਦੀ ਸ਼ੁੱਧ ਮਾਲਕੀ ’ਤੇ ਪਹੁੰਚ ਗਿਆ ਹੈ।
ਮੇਰਾ ਖਿਆਲ ਹੈ ਕਿ ਇਹ ਕਹਿਣਾ ਸਹੀ ਹੋਵੇਗਾ ਕਿ ਅਸੀਂ ਬਾਕੀ ਸੰਸਾਰ ਨੂੰ ਉਸਦੀ ਔਕਾਤ ਦਿਖਾ
ਦਿੱਤੀ ਹੈ, ਨਹੀਂ ਨਹੀਂ.. ..ਗਲਤ!
ਸਾਨੂੰ ਵੀ ਆਪਣੀ ਔਕਾਤ ਦਿਖਾ ਦਿੱਤੀ ਗਈ ਹੈ। ਯੂ ਐਨ ਓ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਤੇ 189 ਦੇਸ਼ਾਂ ਵਿੱਚ ਸਾਡਾ 131ਵਾਂ ਸਥਾਨ ਹੈ।
ਐਲਸਲਵਾਡੋਰ, ਤਜ਼ਾਕਿਸਤਾਨ,
ਕੈਬੋ ਵਰਡੇ, ਗੁਆਟੇਮਾਲਾ, ਨਿਕਾਰਾਗੂਆ, ਭੂਟਾਨ ਅਤੇ ਨਾਮਿੰਬੀਆ, ਸਾਰੇ ਸਾਡੇ ਨਾਲੋਂ ਅੱਗੇ ਹਨ । ਮੇਰਾ ਖਿਆਲ ਹੈ ਕਿ
ਸਾਨੂੰ ਪਿਛਲੇ ਸਾਲ ਦੇ ਮੁਕਾਬਲੇ ਨੀਵਾਂ ਸੁੱਟਣ ਦੀ ਕਿਸੇ ਸੰਸਾਰ ਪੱਧਰੀ ਜਾਹਰਾ ਸਾਜਿਸ਼ ਦੀ ਉੱਚ
ਪੱਧਰੀ ਜਾਂਚ ਦੇ ਸਿੱਟਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਅੰਗਰੇਜੀ ਤੋਂ ਅਨਵਾਦ ,
ਸੰਖੇਪ (ਸਿਰਲੇਖ ਸਾਡਾ)
No comments:
Post a Comment