ਕਿਸਾਨੀ ਸੰਕਟ ਭਾਰਤ ਦੀ ਮੁੱਖ ਸਮੱਸਿਆ ਹੈ
ਟੀ ਨਾਗੀ ਰੈਡੀ
ਟੀ. ਨਾਗੀ ਰੈਡੀ ਆਂਧਰਾ ਪ੍ਰਦੇਸ਼ ਦਾ ਇਨਕਲਾਬੀ ਆਗੂ
ਹੈ। ਅਸੀਂ ਉਸਨੂੰ, ਹੈਦਰਾਬਾਦ ਉਸਦੇ ਘਰ ਵਿੱਚ ਪਾਰਲੀਮੈਂਟ ਤੋਂ ਅਸਤੀਫਾ ਦੇਣ ਤੇ ਲੋਕ ਸਭਾ ਮੈਂਬਰਾਂ ਵਾਲੀ ਆਪਣੀ ਰਿਹਾਇਸ਼ ਨੂੰ
ਹਮੇਸ਼ਾ ਲਈ ਛੱਡਕੇ ਆਪਣੇ ਜੱਦੀ ਜਿਲ੍ਹੇ ਨੂੰ ਰਵਾਨਾ ਹੋਣ ਤੋਂ ਕੁੱਝ ਘੰਟੇ ਪਹਿਲਾਂ ਮਿਲਦੇ ਹਾਂ।
ਕੱਛ ’ਚ ਆਪਣੇ
ਵਜਾਰਤੀ ਕਾਗਜ਼
ਪੱਤਰਾਂ ਵਾਲਾ
ਥੈਲਾ ਲਈ ਅਤੇ ਚਿਹਰੇ ’ਤੇ ਤਸੱਲੀ
ਭਰੇ ਪ੍ਰਭਾਵਾਂ ਨਾਲ ਉਹ ਕਾਹਲੀ ’ਚ ਘਰ ਅੰਦਰ
ਦਾਖਲ ਹੋਇਆ। ਉਹਦੇ ਤਿੱਖੇ ਨੈਣ
ਨਕਸ਼ ’ਤੇ ਨਜ਼ਰ ਤੇਜ਼
ਹੈ ’ਤੇ
ਉਹ
ਆਪਣੀ ਉਮਰ ਨਾਲੋਂ ਕੁੱਝ
ਜਵਾਨ ਦਿਖਾਈ ਦਿੰਦਾ ਹੈ; ਉਹ ਖੂਬ ਮੁਸਕੁਰਾਉਂਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਭਾਰਤੀ ਪੱਤਰਕਾਰਾਂ ਵੱਲੋਂ ਆਉਣ ਅਤੇ ਉਸਤੋਂ ਪਾਰਲੀਮੈਂਟ ਛੱਡਣ ਦਾ ਕਾਰਨ ਪੁੱਛਣ ਕਾਰਨ ਸਾਡੀ ਗੱਲਬਾਤ ਵਿੱਚ ਕਈ ਵਾਰ ਵਿਘਨ ਪੈਂਦਾ ਹੈ। ਉਸਨੇ ਅੱਜ ਦਿਨੇ, ਪਹਿਲਾਂ ਕਾਫੀ ਜੋਸ਼ੀਲਾ ਭਾਸ਼ਣ ਦਿੰਦਿਆਂ ਭਾਰਤ ਦੇ ਕਿਸਾਨਾਂ ਨੂੰ ਗੈਰ-ਪਾਰਲੀਮਾਨੀ ਤਰੀਕਿਆਂ
ਤੇ ਹਥਿਆਰਬੰਦ
ਜਦੋ-ਜਹਿਦ ਦੇ ਰਾਹ ਪੈਣ ਦਾ ਸੱਦਾ ਦਿੱਤਾ ਸੀ, ਸੋ ਉਹ ਅੱਜ ਭਾਰਤ ਵਿੱਚ ਬਹੁਤ ਵੱਡੀ ਹਸਤੀ ਸੀ। ਉਸਦੀ
ਪਤਨੀ ਥੋੜ੍ਹੀ ਦੁਬਿਧਾ ਵਿੱਚ ਹੈ ਪਰ
ਕਹਿੰਦੀ ਹੈ ਕਿ ਜੋ ਹੋਇਆ ਹੈ ਇਹ
ਅਣਕਿਆਸਿਆ ਨਹੀਂ ਸੀ। ਜੋ ਥੋੜ੍ਹਾ-ਬਹੁਤ ਸਮਾਨ ਉਹਨਾਂ ਕੋਲ ਹੈ ਉਸਨੇ ਹੁਣ, ਉਹਨੂੰ ਬੰਨ੍ਹਣਾ ਹੈ ਤੇ ਦਿਹਾਤੀ ਖੇਤਰ ਨੂੰ ਆਪਣੇ ਪਤੀ ਦੇ ਨਾਲ ਚਾਲੇ ਪਾਉਣੇ ਹਨ। ਜਦੋਂ ਉਹ ਆਪਣੇ ਜੀਵਨ ਸਾਥੀ ਨੂੰ ਮਿਲੀ ਸੀ ਤਾਂ ਉਹ ਦੱਖਣੀ- ਭਾਰਤ ਦੀ ਬਹੁਤ ਹੀ ਗਰੀਬ ਲੜਕੀ ਸੀ। ਅਸਲ ਵਿੱਚ
ਉਸਨੂੰ ਸਿਆਸਤ ਦੀ ਜਿਆਦਾ
ਸਮਝ ਨਹੀਂ ਸੀ। ਉਹ ਡੂੰਘਾ ਸਾਹ ਭਰਕੇ ਕਿਤਾਬਾਂ ਦੀ ਉਸ ਛੋਟੀ
ਜਿਹੀ ਆਲਮਾਰੀ ਵੱਲ ਦੇਖਦੀ ਹੈ ਜਿੱਥੇ ਲੈਨਿਨ ਦੀਆਂ ਸਮੁੱਚੀਆਂ
ਕਿਰਤਾਂ ਚਿਣੀਆਂ ਪਈਆਂ ਹਨ। ਉਹ ਬਹੁਤ ਹੀ ਪਤਲੀ ਤੇ ਨਾਜੁਕ
ਹੈ, ਉਸਦੇ ਕਾਲੇ ਵਾਲ
ਉਸਦੀ ਗਰਦਨ ਪਿੱਛੇ ਜੂੜੇ ਵਿੱਚ ਗੁੰਦੇ ਹੋਏ ਹਨ ਤੇ ਉਹਨੇ
ਐਨਕਾਂ ਤੇ ਭੂਰੇ
ਰੰਗ ਦੀ ਸਾੜ੍ਹੀ
ਪਹਿਨੀ ਹੋਈ ਹੈ। ਉਸਨੇ ਆਪਣੀ ਬਹੁਤੀ
ਜਿੰਦਗੀ ਆਪਣੀ ਬੱਚੀ ਨੂੰ ਪਾਲਣ-ਪੋਸਣ
ਵਿੱਚ ਲੰਘਾਈ ਹੈ, ਜੋ ਸ਼ਾਦੀ-ਸ਼ੁਦਾ ਹੈ ਤੇ ਹੁਣ
ਦਿੱਲੀ ਵਿੱਚ ਰਹਿੰਦੀ ਹੈ। ਉਹ ਆਪਣੇ ਪਤੀ ਨੂੰ ਛੋਟਾ ਜਿਹਾ ਸੂਟਕੇਸ ਚੁੱਕੀ, ਰੇਲ-ਗੱਡੀ ਵੱਲ ਤੇਜੀ ਨਾਲ ਵਧਦਿਆਂ
ਦੇਖ ਕੇ ਹਲਕਾ ਜਿਹਾ ਮੁਸਕੁਰਾਉਂਦੀ
ਹੈ।
ਟੀ. ਨਾਗੀ ਰੈਡੀ ਨੂੰ
ਭਾਰਤ ਦੇ ਕਮਿਉਨਿਸਟ ਇਨਕਲਾਬੀ ਆਗੂਆਂ ਵਿੱਚ ਉੱਚ ਕੋਟੀ ਦੀ ਕੌਮੀ
ਪ੍ਰਸਿੱਧੀ ਹਾਸਲ ਹੈ। 1967 ਵਿੱਚ ਉਸਨੂੰ ਸੀ.ਪੀ.ਆਈ. (ਐਮ) ਵਿੱਚੋਂ ਕੱਢਿਆ ਗਿਆ ਸੀ ਤੇ 1969 ਵਿੱਚ ਉਸਨੇ ਆਂਧਰਾ ਪ੍ਰਦੇਸ਼ ਦੀ ਆਪਣੀ ਪਾਰਲੀਮੈਂਟ ਸੀਟ ਛੱਡ ਦਿੱਤੀ ਸੀ। ਦੇਸ ਭਰ ਅੰਦਰ ਇਨਕਲਾਬੀ
ਲਹਿਰਾਂ ਨੂੰ ਜਥੇਬੰਦ ਕਰਨ ਲਈ ਬਣਾਈ ਗਈ ਕਮੇਟੀ ਦਾ ਉਹ ਆਗੂ ਹੈ।
ਪ੍ਰ: ਅੱਜ ਭਾਰਤ ਦੀਆਂ ਸਭ ਤੋਂ ਮੁੱਖ ਸਮੱਸਿਆਵਾਂ ਕਿਹੜੀਆਂ ਹਨ?
ਉ: ਕਿਸਾਨੀ ਦੀ ਸਮੱਸਿਆ। ਪਿਛਲੇ ਦੋ ਜਾਂ ਤਿੰਨ ਸਾਲਾਂ ਦੌਰਾਨ ਇਹ ਸਮੱਸਿਆ ਹੋਰ ਵਧੇਰੇ ਗੰਭੀਰ
ਹੋਈ ਹੈ ਤੇ ਹੁਣ ਜਥੇਬੰਦ ਜਾਂ ਗੈਰ ਜਥੇਬੰਦ ਅਨੇਕਾਂ ਕਿਸਾਨ ਬਗਾਵਤਾਂ ਫੁੱਟ ਰਹੀਆਂ ਹਨ। ਜਗੀਰਦਾਰਾਂ
ਵੱਲੋਂ ਜਬਰ ਵਧ ਰਿਹਾ ਹੈ, ਪਰ ਇਵੇਂ ਹੀ ਲੋਕਾਂ ਦਾ ਟਾਕਰਾ ਲਗਾਤਾਰ ਵਧ ਰਿਹਾ ਹੈ, ਪਰ ਜਿੱਥੇ ਕਿਤੇ ਜਥੇਬੰਦੀ ਦੀ ਅਣਹੋਂਦ ਹੈ, ਇਹ ਫੁੱਟਦਾ ਹੈ ਤੇ ਖਾਰਜ
ਹੋ ਜਾਂਦਾ ਹੈ। ਸਾਡਾ ਇਹ ਫਰਜ ਹੈ ਕਿ ਅਸੀਂ
ਇਸ ਗੱਲ ’ਤੇ
ਧਿਆਨ ਧਰੀਏ ਕਿ
ਜਾਗੀਰਦਾਰੀ ਵਿਰੋਧੀ ਲਾਮਬੰਦੀ
ਨੂੰ ਇਸ ਢੰਗ ਨਾਲ ਜਥੇਬੰਦ ਕੀਤਾ ਜਾਵੇ
ਕਿ ਇਸਦੀ ਤਿੱਖ ਵਧਦੀ ਰਹੇ ਅਤੇ ਇਹ ਹਥਿਆਰਬੰਦ ਘੋਲ ਦੇ ਸਿਖਰ ’ਤੇ
ਜਾ ਪੁੱਜੇ । ਹਥਿਆਰਬੰਦ ਘੋਲ ਤੋਂ ਬਿਨਾਂ, ਇਹ ਜੀਵਤ ਨਹੀਂ ਰਹਿ ਸਕਦੀ। ਹਥਿਆਰਬੰਦ ਘੋਲ ਤੋਂ ਬਿਨਾਂ,ਇਨਕਲਾਬ ਸਫਲ ਨਹੀਂ ਹੋ ਸਕਦਾ।
ਪ੍ਰ: ਤੁਹਾਡੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਹੋਣਗੀਆਂ?
ਉ: ਪਿਛਲੇ ਸੋਲਾਂ ਸਾਲਾਂ ਵਿੱਚ ਸਾਡੀਆਂ ਸਭ ਤੋਂ ਵੱਡੀਆਂ ਕਠਿਨਾਈਆਂ ਬਿਨਾਂ ਸ਼ੱਕ ਸਾਡੀਆਂ ਆਪਣੀਆਂ ਗਲਤੀਆਂ ਰਹੀਆਂ ਹਨ ਜਿਹਨਾਂ ਨੇ ਕੁਦਰਤੀ ਤੌਰ ’ਤੇ
ਸਾਨੂੰ ਗੈਰ-ਜਥੇਬੰਦੀ ਵਾਲੀ ਹਾਲਤ ਵਿੱਚ ਸੁੱਟਿਆ
ਹੈ। ਸਾਫ ਸ਼ਬਦਾਂ ’ਚ ਕਹਿਣਾ ਹੋਵੇ, ਅਸੀਂ ਉਸ ਤਰੀਕੇ ਨਾਲ ਬਿਲਕੁਲ ਵੀ ਜਥੇਬੰਦ ਨਹੀਂ ਹਾਂ ਜਿਵੇਂ ਕਿ ਸਾਨੂੰ ਹੋਣਾ ਚਾਹੀਦਾ ਹੈ,ਜੇ ਅਸੀਂ
ਇਨਕਲਾਬੀ ਕਾਰਜ-ਵਿਧੀ ਅਨੁਸਾਰ ਕੰਮ ਕਰਨਾ ਹੈ।
ਅਸੀਂ ਪਾਰਲੀਮਾਨੀ ਅਮਲ ਬਾਰੇ ਲੋਕਾਂ ਵਿੱਚ ਭੁਲੇਖੇ ਖੜ੍ਹੇ ਕੀਤੇ ਹਨ ਤੇ ਕਮਿਊਨਿਸਟ
ਪਾਰਟੀ ਦੀ ਇਨਕਲਾਬੀ ਮਸ਼ੀਨਰੀ ਨੂੰ ਪਾਰਲੀਮਾਨੀ ਲੀਹਾਂ ’ਤੇ ਜਥੇਬੰਦ
ਕੀਤਾ। ਪੁਰਾਣਾ ਜਾਬਤਾ ਗਇਬ ਹੋ
ਚੁੱਕਾ ਹੈ। ਪੁਰਾਣੀ ਗੈਰ-ਸਵਾਰਥੀ
ਰੁਚੀ ਫਜੂਲ ਹੋ ਗਈ ਹੈ। ਪੁਰਾਣੀ ਸਖਤ ਮਿਹਨਤ ਉੱਡ-ਪੁੱਡ ਗਈ ਹੈ। ਹਰ ਉਹ ਕੁੱਝ ਜੋ ਇੱਕ ਇਨਕਲਾਬੀ ਨੂੰ ਹੋਣ ਦੀ ਲੋੜ ਹੈ ਉਹ
ਗੁੰਮ ਹੈ। ਸਾਨੂੰ ਮੁੜ ਉਸਾਰੀ
ਕਰਨੀ ਪਵੇਗੀ। ਇਹੀ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ।
ਪ੍ਰ: ਹੁਣ ਦੇ ਸਮੇਂ ’ਚ ਸੰਘਰਸ਼ ਸਭ ਤੋਂ ਵੱਧ ਕਿੱਥੇ ਵਿਕਸਤ ਹੈ?
ਉ: ਮੈਂ ਕਹਿਣਾ ਚਾਹਾਂਗਾ ਕਿ ਹੁਣ ਦੇ ਸਮੇਂ ਅਸਲ ’ਚ ਵੱਡਾ ਸੰਘਰਸ਼ ਕਿਤੇ ਵੀ ਨਹੀਂ ਚੱਲ ਰਿਹਾ। ਕੁੱਝ ਵਰ੍ਹੇ ਪਹਿਲਾਂ ਨਕਸਲਵਾੜੀ ਦੇ
ਲੋਕਾਂ ਨੇ ਵਿਦਰੋਹ ਕੀਤਾ ਸੀ। ਹੁਣ ਸ੍ਰੀਕਾਕੁਲਮ ਵਿੱਚ ਵਿਦਰੋਹ ਚੱਲ ਰਿਹਾ ਹੈ। ਨੇੜ-ਭਵਿੱਖ ਵਿੱਚ
ਦੇਸ਼ ਵਿੱਚ ਥਾਂ ਥਾਂ ’ਤੇ
ਵਿਦਰੋਹ
ਫੁੱਟਣਗੇ। ਉਹਨਾਂ ਸਾਰਿਆਂ ਨੂੰ ਜਥੇਬੰਦ ਕਰਨ ’ਤੇ ਸਮਾਂ
ਲੱਗੇਗਾ,ਯਕੀਨਨ ਹੀ ਦੋ- ਤਿੰਨ ਸਾਲ ਲੱਗਣਗੇ- ਪਰ ਸਾਨੂੰ ਠਰੰਮੇ ਨਾਲ
ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਕਿਸਾਨਾਂ
ਨੂੰ ਵੱਖ-ਵੱਖ ਥਾਵਾਂ ’ਤੇ ਜਥੇਬੰਦ
ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਨੂੰ ਇਹਨਾਂ ਘੋਲਾਂ ਵਿੱਚ ਤਾਲਮੇਲ ਸਥਾਪਿਤ ਕੀਤਾ ਜਾ
ਸਕੇ। ਆਂਧਰਾ ਵਿੱਚ ਅਸੀਂ
ਆਪਣੀ ਜਥੇਬੰਦੀ ਨੂੰ ਉਹਨਾਂ ਅਧਾਰ
ਇਲਾਕਿਆਂ ’ਤੇ ਕੇਂਦਰਤ ਕਰਨ ਲਈ ਮੁੜ-ਸੇਧਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ
ਅਸੀਂ ਲੜ ਸਕਦੇ ਹਾਂ ਤੇ ਆਪਣੇ ਘੋਲ ਵਿੱਚ ਡਟੇ ਰਹਿ ਸਕਦੇ ਹਾਂ।
ਪ੍ਰ: ਸ਼ਹਿਰਾਂ ਦੀ ਕੀ ਭੂਮਿਕਾ ਹੋਵੇਗੀ?
ਉ: ਬਿਨਾਂ ਸ਼ੱਕ ਅਸੀਂ ਮੱਧ-ਵਰਗੀ ਜਾਂ ਮਜ਼ਦੂਰ ਜਮਾਤ ਦੀ ਹਰ ਜਮਹੂਰੀ ਜਦੋ-ਜਹਿਦ ਦਾ ਸਮਰਥਨ ਕਰਾਂਗੇ, ਪਰ ਸ਼ਹਿਰਾਂ
ਦਾ ਰੋਲ ਦੁਜੈਲਾ ਹੋਵੇਗਾ। ਉਹ ਇਨਕਲਾਬ ਵਿੱਚ ਕਦੇ ਵੀ ਅਗਵਾਨੂੰ ਭੂਮਿਕਾ ਅਦਾ ਨਹੀਂ ਕਰ ਸਕਣਗੇ, ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ।
ਇਨਕਲਾਬ ਦੇ ਆਗੂ ਲਾਜ਼ਮੀ
ਹੀ ਖੇਤੀ ਖੇਤਰ ਵਿੱਚੋਂ
ਆਉਣੇ ਚਾਹੀਦੇ ਹਨ, ਕਿਉਂਕਿ ਇਹ ਖੇਤੀ ਖੇਤਰ ਹੀ ਹੈ ਜਿੱਥੇ ਆਰਥਕ ਸੰਕਟ ਸਭ ਤੋਂ ਵੱਧ ਤਿੱਖਾ ਹੈ; ਇਹੀ ਥਾਂ ਹੈ ਜਿੱਥੇ ਕਿਸਾਨਾਂ
‘ਤੇ ਜਬਰ ਸਭ ਤੋਂ ਵੱਧ ਹੈ। ਸ਼ਹਿਰੀ ਖੇਤਰਾਂ ਨਾਲੋਂ ਖੇਤੀ ਖੇਤਰਾਂ ਵਿੱਚ ਹੀ ਲੋਕ ਆਪਣੀ ਜਦੋ-ਜਹਿਦ ਨੂੰ ਲੰਮਾ ਸਮਾਂ ਜਾਰੀ ਰੱਖ ਸਕਦੇ ਹਨ।
ਪ੍ਰ: ਕਿਸਾਨੀ ਵਿਚਕਾਰ ਵੱਖ-ਵੱਖ ਹਿੱਸਿਆਂ ਜਿਵੇਂ ਕਿ ਖੇਤ-ਮਜ਼ਦੂਰਾਂ, ਛੋਟੇ ਕਿਸਾਨਾਂ ਤੇ ਮੱਧ-ਵਰਗੀ
ਕਿਸਾਨਾਂ ਦੀ ਕੀ ਭੂਮਿਕਾ ਰਹੇਗੀ?
ਭਾਰਤ ਵਿੱਚ ਹਾਲਤ ਅਜਿਹੀ ਹੈ ਕਿ ਭਾਰੂ ਜਾਗੀਰਦਾਰ ਭੋਂਇੰ-ਮਾਲਕ ਪੂੰਜੀਵਾਦੀ ਆਰਥਿਕਤਾ ਦਾ ਲਾਹਾ ਲੈਂਦੇ ਹਨ।
ਹੁਣ ਦੇ ਸਮੇਂ
ਉਹਨਾਂ ਕੋਲ ਅੰਗਰੇਜਾਂ ਦੇ ਸਮੇਂ ਨਾਲੋਂ ਵਡੇਰੇ ਆਰਥਿਕ ਤੇ ਸਿਆਸੀ
ਲਾਹੇ ਮੌਜੂਦ ਹਨ। ਸੋ ਜੋ ਵਾਪਰ ਸਕਦਾ ਹੈ, ਉਹ ਇਹ ਹੈ ਕਿ ਮੱਧ-ਵਰਗੀ ਕਿਸਾਨਾਂ ਤੇ ਉਹਨਾਂ
ਤੋਂ ਹੇਠਲੇ ਸਾਰੇ ਹਿੱਸਿਆਂ ਨੂੰ ਜਾਗੀਰਦਾਰਾਂ ਖਿਲਾਫ
ਜਦੋਜਹਿਦ ਵਿੱਚ ਇਕੱਠੇ ਕੀਤਾ ਜਾ ਸਕਦਾ ਹੈ। ਇੱਥੋ ਤੱਕ ਕਿ ਛੋਟੇ ਜਾਗੀਰਦਾਰਾਂ
ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਬਹੁਤ ਵੱਡੇ ਜਾਗੀਰਦਾਰ ਕਈ ਵਾਰੀ ਛੋਟੇ ਜਾਗੀਰਦਾਰਾਂ ਨਾਲ ਲੜਾਈ-ਝਗੜੇ ਕਰਦੇ ਹਨ ਤੇ ਛੋਟੇ
ਜਾਗੀਰਦਾਰ ਵੱਡੇ ਜਗੀਰਦਾਰਾਂ ਦੀ ਚੌਧਰ ਦੇ
ਖਾਤਮੇ ਨੂੰ ਪਸੰਦ ਕਰਨਗੇ। ਸੋ ਸਭ ਤੋਂ ਵੱਡੇ ਜਗੀਰੂ ਭੋਂਇੰ-ਮਾਲਕ ਸਾਡਾ ਪ੍ਰਮੁੱਖ ਨਿਸ਼ਾਨਾ ਹੋਣਗੇ ਤੇ ਅਸੀਂ ਆਪਣੇ ਅਤੇ ਛੋਟੇ ਜਮੀਨ ਮਾਲਕਾਂ ਵਿਚਕਾਰ ਦੁਸ਼ਮਣੀ ਨਹੀਂ ਫੈਲਾਵਾਂਗੇ; ਜਿੰਨਾਂ ਸੰਭਵ ਹੋ ਸਕੇ ਅਸੀਂ ਉਹਨਾਂ ਨੂੰ ਆਪਣੇ ਵਾਲੇ ਪਾਸੇ ਰੱਖਣਾ ਚਾਹੁੰਦੇ
ਹਾਂ। ਹੁਣ ਦੇ ਸਮੇਂ
ਵਿੱਚ ਜਗੀਰੂ- ਭੋਂਇੰ- ਮਾਲਕ ਸਭ ਤੋਂ ਵੱਡਾ ਖਤਰਾ ਹਨ ਤੇ ਸਾਡੀ
ਲੜਾਈ ਮੁੱਖ ਤੌਰ ’ਤੇ ਉਹਨਾਂ ਵਿਰੁੱਧ ਹੋਵੇਗੀ।
ਪ੍ਰ: ਕੀ ਕਿਸਾਨਾਂ ਦੀ ਮੁਕਤੀ ਦੀ ਇਸ ਲੜਾਈ ਵਿੱਚ
ਪਾਰਲੀਮਾਨੀ ਕਾਰਵਾਈ ਦਾ ਕੋਈ ਰੋਲ ਹੋਵੇਗਾ?
ਉ: ਵਰਤਮਾਨ ਸਮੇਂ ਅਸੀਂ ਨਹੀਂ ਸੋਚਦੇ ਕਿ ਅਜਿਹਾ ਹੋ ਸਕਦਾ ਹੈ।
ਪ੍ਰ: ਤੁਸੀਂ ਅੱਜ ਸੂਬਾਈ ਅਸੈਂਬਲੀ ਤੋਂ ਅਸਤੀਫਾ ਦੇ ਦਿੱਤਾ ਹੈ?
ਉ :ਹਾਂ, ਪਰ ਜੇ ਅਸੀਂ ਪਿਛਲੇ ਸੋਲਾਂ ਸਾਲ ਮਜ਼ਦੂਰ ਜਮਾਤ ਦੀ ਜਦੋ-ਜਹਿਦ ਨੂੰ ਇਨਕਲਾਬੀ ਰੂਪ ਵਿੱਚ
ਜਾਰੀ ਰੱਖ ਸਕੇ
ਹੁੰਦੇ। ਇਹ ਹੋ ਸਕਦਾ ਸੀ ਕਿ ਅਸੀਂ ਸ਼ਾਇਦ ਪਾਰਲੀਮੈਂਟ ਦੀ ਵਰਤੋਂ ਵੀ ਕਰਦੇ, ਚਾਹੇ ਕਿ ਕੁੱਝ ਥਾਵਾਂ ’ਤੇ
ਜਰੱਈ
ਇਨਕਲਾਬ ਵੀ ਚੱਲ ਰਿਹਾ ਹੁੰਦਾ। ਭਾਰਤ ਇੱਕ ਬਹੁਤ ਵੱਡਾ ਉੱਪ-ਮਹਾਂਦੀਪ ਹੈ; ਇਸ ਦੀਆਂ ਬਹੁਤ ਸਾਰੀਆਂ ਵੱਖੋ-ਵੱਖ
ਜਥੇਬੰਦਕ ਤੇ ਇਨਕਲਾਬੀ
ਲੋੜਾਂ ਹਨ।
ਅਸੀਂ
ਅਸਲੋਂ ਵੱਡੇ ਇਲਾਕੇ ਵਿੱਚ ਹਥਿਆਰਬੰਦ ਸੰਘਰਸ਼ ਚਲਾ ਸਕਦੇ ਹਾਂ ਤੇ ਨਾਲ
ਦੀ ਨਾਲ ਹੋਰਨਾਂ ਇਲਾਕਿਆਂ ਵਿੱਚ ਪਾਰਲੀਮੈਂਟ ਵਿੱਚ ਵੀ ਬੈਠ ਸਕਦੇ ਹਾਂ ਜਿੱਥੇ ਕਿ ਅਜੇ ਹਥਿਆਰਬੰਦ
ਸੰਘਰਸ਼ ਨਾ ਚੱਲ ਰਿਹਾ ਹੋਵੇ। ਕਿਸੇ ਸਮੇਂ
ਪਾਰਲੀਮਾਨੀ ਤੇ ਕਿਸੇ
ਸਮੇਂ ਗੈਰ-ਪਾਰਲੀਮਾਨੀ, ਸ਼ਾਇਦ ਇਹ ਇਨਕਲਾਬੀ ਜਦੋ-ਜਹਿਦ
ਜਥੇਬੰਦ ਕਰਨ ਦਾ ਸਭ ਤੋਂ
ਵਧੀਆ ਢੰਗ ਹੋਵੇਗਾ। ਹੁਣ ਦੇ ਸਮੇਂ ਇਹਨਾਂ ਦੋਹਾਂ ਨੂੰ ਜਥੇਬੰਦ ਕਰਨਾ ਵਿਅਰਥ ਹੈ। ਜਿੱਥੋਂ ਤੱਕ
ਭਵਿੱਖ ਦੀ ਗੱਲ ਹੈ, ਸਾਨੂੰ ਲਾਜ਼ਮੀ
ਹੀ ਇੰਤਜਾਰ ਕਰਨਾ ਤੇ ਦੇਖਣਾ
ਚਾਹੀਦਾ ਹੈ ਕਿ ਹਾਲਤਾਂ ਕਿਸ ਰੁਖ ਵਿਕਸਿਤ ਹੁੰਦੀਆਂ ਹਨ, ਸਾਡੀ ਜਥੇਬੰਦੀ ਦਾ ਕੰਮ ਕਿੰਨਾ ਸਫਲ ਹੁੰਦਾ
ਹੈ ਤੇ ਇਹਨਾਂ
ਸਾਰੇ ਸੰਘਰਸ਼ਾਂ
ਦਾ ਤਾਲਮੇਲ ਕਿਸ ਤਰ੍ਹਾਂ ਚੱਲਦਾ ਹੈ। ਉਸ ਸਮੇਂ ਸਾਨੂੰ ਲਾਜ਼ਮੀ ਹੀ ਸਾਹਮਣੇ ਮੌਜੂਦ ਵੱਖ-ਵੱਖ ਦਾਅ-ਪੇਚਕ ਸੰਭਾਵਨਾਵਾਂ
ਨੂੰ ਬਹੁਤ ਸਪਸ਼ਟਤਾ ਨਾਲ ਵਿਚਾਰਨਾ ਚਾਹੀਦਾ ਹੈ।
ਪ੍ਰ: ਕਿਸਾਨੀ ਦੇ ਸਿਆਸੀਕਰਨ ਦੇ ਸਬੰਧ ਵਿੱਚ ਤੁਹਾਡੀਆਂ
ਸਭ ਤੋਂ ਵੱਡੀਆਂ ਮੁਸ਼ਕਿਲਾਂ ਕੀ ਹੋਣਗੀਆਂ ਮਸਲਨ ਜੇ ਉਹਨਾਂ ਦੇ ਸੁਭਾਅ ਬਾਰੇ ਗੱਲ ਕਰਨੀ ਹੋਵੇ?
ਉ: ਡੂੰਘਾਈ ’ਚ
ਜਾਈਏ ਤੁਸੀਂ ਕਿਸਾਨਾਂ ਦਾ ਬਹੁਤ ਹੀ ਰੂੜੀਵਾਦੀ ਵਿਹਾਰ ਦੇਖਦੇ ਹੋ, ਕਿਉਂਕਿ ਮੌਜੂਦਾ ਸਮੇਂ ਉਹ ਆਰਥਿਕ,ਸਮਾਜਿਕ ਤੇ ਸਿਆਸੀ ਤੌਰ ’ਤੇ
ਸਭ
ਤੋਂ ਵੱਧ ਦੱਬੀ-ਕੁਚਲੀ ਹੋਈ
ਹੈ। ਪਰ ਜਦ ਉਹ ਲੜਨਾ ਸ਼ੁਰੂ ਕਰ ਦਿੰਦੀ ਹੈ ਕਿਸਾਨੀ ਦਾ ਇਹ ਰੂੜੀਵਾਦੀ
ਸੁਭਾਅ ਕੋਈ ਰੁਕਾਵਟ ਨਹੀਂ
ਬਣਦਾ, ਇਹ ਸਾਡਾ ਤਜਰਬਾ ਹੈ। ਮੈਂ ਜੋ ਸੰਭਾਵਨਾਵਾਂ ਅੱਜ ਦੇਖ ਸਕਦਾਂ ਹਾਂ ਉਹ ਪਿਛਲੇ
ਦੋ-ਤਿੰਨ ਸਾਲਾਂ ਨਾਲੋਂ
ਕਿਤੇ ਵੱਧ ਹਨ। ਉਦਹਾਰਨ ਵਜੋਂ ਕਿਸਾਨ ਪਾਰਲੀਮਾਨੀ ਰਾਹ ਤੋਂ ਭਰਮ-ਮੁਕਤ ਹੋ ਰਹੇ ਹਨ; ਕਿਸਾਨ ਹਰ ਕਾਸੇ ਤੋਂ ਭਰਮ-ਮੁਕਤ ਹੋ ਰਹੇ ਹਨ। ਜੇ ਅਸੀਂ ਦਖਲ ਨਹੀਂ ਦਿੰਦੇ ਤਾਂ ਉਹ ਨਿਰਾਸ਼ ਹੋ ਜਾਣਗੇ। ਸਾਨੂੰ ਹੁਣ ਲਾਜ਼ਮੀ ਹੀ ਇਸ ’ਤੇ
ਗੌਰ
ਕਰਨਾ ਪਵੇਗਾ ਕਿ ਉਹ ਇਹਨਾਂ ਸਾਰੀਆਂ ਉਪਰਾਮਤਾਵਾਂ ਤੋਂ ਨਿਰਾਸ਼
ਨਾ ਹੋ ਜਾਣ ਸਗੋਂ
ਜਦੋ-ਜਹਿਦ ਵਿੱਚ ਭਾਗ ਲੈਂਦੇ ਰਹਿਣ
ਤਾਂ ਕਿ ਉਹ ਸਮਝ ਲੈਣ
ਕਿ ਸਿਰਫ ਖੁਦ ਉਹ ਆਪ ਹੀ ਹਾਲਤ ਨੂੰ ਸਾਂਭ ਸਕਦੇ ਹਨ। ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ, ਸਿਰਫ ਉਹ ਖੁਦ ਹੀ ਕਰ ਸਕਦੇ ਹਨ।
ਪ੍ਰ: ਭਾਰਤੀ ਕਿਸਾਨਾਂ ’ਤੇ
ਜਬਰ ਵਿੱਚ
ਸਾਮਰਾਜੀਆਂ ਦੀ ਕੀ ਭੂਮਿਕਾ ਹੈ?
ਉ: ਹੇ ਰੱਬਾ! ਉਹਨਾਂ ਦੀ ਭੂਮਿਕਾ ਸਭ ਤੋਂ ਵੱਧ ਹੈ। ਭਾਰਤੀ ਖੇਤੀ ਆਰਥਿਕਤਾ ਵਿੱਚ ਵਿਦੇਸ਼ੀ
ਅਜਾਰੇਦਾਰ ਪੂੰਜੀ ਦੀ ਦਖਲ-ਅੰਦਾਜੀ ਲਗਾਤਾਰ ਤੇਜੀ ਨਾਲ ਵਧ
ਰਹੀ ਹੈ, ਖਾਸ ਕਰਕੇ ਹੁਣ ਜਦੋਂ
ਕਿ ਕਾਂਗਰਸ ਹਕੂਮਤ ਉਹ ਸਭ ਕੁਝ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸਨੂੰ ਪੂੰਜੀਵਾਦੀ
ਖੇਤੀ ਕਿਹਾ ਜਾਂਦਾ ਹੈ, ਜਿਵੇਂ
ਕਿ ਖਾਦਾਂ, ਨਦੀਨ-ਨਾਸ਼ਕ, ਨਵੇਂ ਬੀਜ ਤੇ ਸਾਂਝੇਦਾਰੀ। ਕੁੱਝ ਥਾਵਾਂ ’ਤੇ
ਅਜਾਰੇਦਾਰੀਆਂ
ਸਿੱਧੇ ਤੌਰ ’ਤੇ ਪੈਦਾਵਾਰੀ
ਵਪਾਰ ਵਿੱਚ ਸ਼ਾਮਿਲ ਹਨ। ਸਾਮਰਾਜੀਏ ਇਹਨਾਂ ਸਾਰੇ ਖੇਤਰਾਂ
’ਚ ਦਖਲ ਦਿੰਦੇ ਹਨ ਤੇ ਇਹਨਾਂ ’ਤੇ
ਕਾਬਜ
ਹੋ ਜਾਂਦੇ ਹਨ। ਬਦਕਿਸਮਤੀ ਨਾਲ,
ਇਨਕਲਾਬੀ ਖੱਬੀ ਲਹਿਰ ਇਸਨੂੰ ਅਗਾਊਂ
ਨਹੀਂ ਦੇਖ ਸਕੀ ਤੇ ਇਹ ਸਭ ਕੁਝ ਕਦੇ ਵੀ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੱਸਿਆ ਨਹੀਂ ਗਿਆ ਕਿ ਉਹ ਇਸਨੂੰ ਸਮਝ ਸਕਦੇ। ਮੈਨੂੰ ਡਰ ਹੈ ਕਿ ਪਾਰਲੀਮੈਂਟ ਵਿਚਲੇ ਬਹੁਤ ਸਾਰੇ ਅਖੌਤੀ ਖੱਬੇ ਅਜੇ ਵੀ ਭਾਰਤੀ
ਖੇਤੀ ਖੇਤਰ ਅੰਦਰ ਇਸ ਸਾਮਰਾਜੀ ਘੁਸਪੈਠ ਦੀ ਅਥਾਹ ਮਹਤੱਤਾ ਨੂੰ ਨਹੀਂ ਸਮਝ ਰਹੇ। ਇਹ ਪਿਛਲੇ ਸਾਲ ਹੀ ਵਾਪਰਿਆ ਕਿ ਅਸੀਂ ਸਮੱਸਿਆ ਨੂੰ ਇਸਦੇ ਸਹੀ ਪ੍ਰਸੰਗ ਵਿੱਚ ਰੱਖਕੇ ਅਧਿਐਨ
ਕਰਨਾ ਸ਼ੁਰੂ ਕੀਤਾ ਤੇ ਇਸ ਘੁਸਪੈਠ ਦੀ ਡੂੰਘਾਈ ਨੂੰ ਸਮਝਣ ਦਾ ਯਤਨ ਕੀਤਾ। ਮੈਂ ਸਮਝਦਾ ਹਾਂ ਕਿ ਕਿਸਾਨੀ ਦੀ ਸਮੱਸਿਆ ਨਿਰੋਲ ਜਗੀਰਦਾਰੀ ਕਰਕੇ ਹੀ ਨਹੀਂ ਹੈ, ਜੋ ਕਿ ਇੱਕ ਪ੍ਰਤੱਖ ਬਾਹਰੀ ਦੁਸ਼ਮਣ ਹੈ; ਇਥੇ ਇੱਕ ਵੱਡੀ ਸਾਮਰਾਜ-ਵਿਰੋਧੀ ਸਮੱਸਿਆ ਮੌਜੂਦ ਹੈ
ਜਿਸਦਾ ਸਬੰਧ ਕੀਮਤਾਂ ਤੇ ਮੰਡੀ ਨਾਲ ਹੈ, ਜਿਸਦਾ ਸਬੰਧ ਉਹਨਾਂ ਵਸਤਾਂ ਨਾਲ ਹੈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੁੰਦੀ ਹੈ।
ਪ੍ਰ: ਨਕਸਲਵਾੜੀ ਲਹਿਰ ਦੀਆਂ ਤੋਂ ਗੰਭੀਰ ਗਲਤੀਆਂ ਕੀ ਸਨ?
ਉ: ਸੱਚ ਕਹਿਣਾ ਹੋਵੇ ਤਾਂ,ਮੈਂ ਨਕਸਲਵਾੜੀ ਬਗਾਵਤ ਦਾ ਵਿਸਥਾਰ ਵਿੱਚ ਅਧਿਐਨ ਨਹੀਂ ਕੀਤਾ। ਕੋਈ ਵੀ ਹਥਿਆਰਬੰਦ ਲਹਿਰ, ਇਹ ਚਾਹੇ ਨਕਸਲਵਾੜੀ
ਹੋਵੇ ਜਾਂ ਕੋਈ ਹੋਰ, ਲਗਾਤਾਰ ਜਿੱਤਾਂ ਦਾ ਇੱਕ ਸਿਲਸਿਲਾ ਨਹੀਂ ਹੋਵੇਗੀ। ਜੇ ਕੋਈ ਹਥਿਆਰਬੰਦ ਜਦੋਜਹਿਦ ਜਿੱਤਾਂ ਦਾ ਅਟੁੱਟ ਸਿਲਸਿਲਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰਾ ਦੋ-ਤਿੰਨ ਸਾਲਾਂ ਦਾ
ਹੀ ਮਾਮਲਾ ਹੋਣਾ ਸੀ; ਪਰ ਇੱਥੇ ਬਹੁਤ ਸਾਰੀਆਂ ਸਫਲਤਾਵਾਂ
ਤੇ ਅਸਫਲਤਾਵਾਂ ਹੋਣਗੀਆਂ। ਅਸਲ ਗੱਲ
ਇਹ ਹੈ ਕਿ ਨਕਸਲਵਾੜੀ ਵਿਚਾਰਾਂ
ਦੇ ਇੱਕ ਨਵੇਂ ਢੰਗ ਦੀ ਪ੍ਰਤੀਕ
ਹੈ, ਜਿਹੜਾ ਕਿ ਹੁਣ ਦੇਸ਼ ਭਰ ਵਿੱਚ
ਬਹੁਤ ਸਾਰੀਆਂ ਥਾਵਾਂ ’ਤੇ , ਦੂਰ-ਦਰਾਜ ਦੇ ਪਿੰਡਾਂ ਤੱਕ ਆਪਣੇ ਨਿਸ਼ਾਨ ਛੱਡ ਰਿਹਾ ਹੈ। (ਇਸ ਲਿਹਾਜ ਨਾਲ) ਨਕਸਲਵਾੜੀ ਇੱਕ ਵੱਡੀ ਸਫਲਤਾ ਸੀ; ਪਰ ਜੇ ਅਸੀਂ ਹਥਿਆਰਬੰਦ ਜਦੋ-ਜਹਿਦ ਦੇ ਪੱਖ ਤੋਂ, ਇਸਦੀ ਲਗਾਤਾਰਤਾ ਵਜੋਂ ਤੇ ਹਥਿਆਰਬੰਦ ਜਿੱਤਾਂ ਦੀ ਲਗਾਤਾਰ ਲੜੀ ਵਜੋਂ ਦੇਖਦੇ ਹਾਂ ਤਾਂ ਇਹ ਸਫਲ ਨਹੀਂ ਸੀ। ਪਰ ਜੇ ਤੁਸੀਂ ਇਸੇ ਦੀ ਉਮੀਦ ਕਰਦੇ ਹੋ ਤਾਂ ਤੁਸੀਂ ਅਤਿ-ਆਸ਼ਾਵਾਦੀ ਹੋ, ਇਨਕਲਾਬੀ ਨਹੀਂ। ਨਕਸਲਵਾੜੀ ਇਸ ਪ੍ਰਕਾਰ ਦੀ ਜਿੱਤ ਨਹੀਂ ਹੋ ਸਕਦੀ ਸੀ। ਨਾ ਹੀ ਇਹ ਵਿਸ਼ਵਾਸ਼ ਕਰਨਾ ਸਹੀ ਹੈ
ਕਿ ਸ੍ਰੀਕਾਕੁਲਮ ਬਿਨਾਂ ਛੋਟੀਆਂ ਛੋਟੀਆਂ
ਹਾਰਾਂ ਦੇ, ਇਸ ਤਰ੍ਹਾਂ ਦੀਆਂ ਜਿੱਤਾਂ ਦਾ ਹੀ ਸਿਲਸਿਲਾ ਹੋਵੇਗੀ। ਇਥੋਂ ਤੱਕ ਕਿ ਵੀਅਤਨਾਮ ਵਿੱਚ ਵੀ ਇਸ ਤਰ੍ਹਾਂ ਨਹੀਂ ਸੀ; ਫਿਰ ਅਸੀਂ ਨਕਸਲਵਾੜੀ ਤੋਂ ਇਹ ਆਸ ਕਿਵੇਂ ਕਰ ਸਕਦੇ ਹਾਂ।
ਪ੍ਰ: ਇੱਕ ਬਿਲਕੁਲ ਵੱਖਰਾ ਸਵਾਲ, ਕੀ ਯੂਰਪੀ ਖੱਬੀ
ਲਹਿਰ ਤੁਹਾਡੇ ਸੰਘਰਸ਼ ਵਿੱਚ ਕੋਈ ਯੋਗਦਾਨ ਪਾ ਸਕਦੀ ਹੈ?
ਉ: ਉਹ ਹਾਂ! ਇੱਕ ਬਹੁਤ ਹੀ ਮਹਤੱਵਪੂਰਨ ਯੋਗਦਾਨ।
ਪਰ ਮੈਂ ਪਦਾਰਥਕ ਮਦਦ ਦੀ ਆਸ ਨਹੀਂ ਕਰ ਰਿਹਾ। ਮੈਂ ਜਿਸ ਦੀ ਆਸ ਕਰਦਾ ਹਾਂ ਕਿ ਯੂਰਪੀ ਖੱਬੀ ਲਹਿਰ ਯੂਰਪੀ
ਲੋਕਾਂ ਨੂੰ ਦੱਸੇ ਕਿ ਇਹ ਲੜਾਈ ਹੁਣ ਪਿੰਡਾਂ
ਵਿੱਚ ਕਿਸਾਨਾਂ ਦੁਆਰਾ ਲੜੀ ਜਾ
ਰਹੀ ਹੈ। ਮੈਂ
ਇਹ ਵੀ ਆਸ ਕਰਦਾ ਹਾਂ ਕਿ ਖੱਬੀ
ਲਹਿਰ , ਜੋ ਹੁਣ ਵਾਪਰ ਰਿਹਾ ਹੈ ਇਸਦੇ ਸਿਆਸੀ ਤੇ ਆਰਥਿਕ ਪਿਛੋਕੜ ਬਾਰੇ ਲੋਕਾਂ ਨੂੰ ਦੱਸੇ, ਅਤੇ ਇਹ
ਵੀ, ਕਿ ਇਹ ਜਦੋ-ਜਹਿਦ ਇਸ ਮੁਲਕ ਅੰਦਰ ਕੌਮੀ ਮੁਕਤੀ
ਦੀ ਅੰਤਮ ਲਹਿਰ ਵਿੱਚ ਵਿਕਸਿਤ ਹੋਵੇਗੀ। ਉਹ ਲੋਕ
ਨਹੀਂ ਸਮਝ ਸਕਣਗੇ ਕਿ ਇਹ ਕੌਮੀ ਮੁਕਤੀ ਦੀ ਜੰਗ ਦਾ ਮਾਮਲਾ
ਹੈ, ਕਿਉਂਕਿ ਭਾਰਤ ਹੁਣ ਸਿਆਸੀ
ਤੌਰ ’ਤੇ ਆਜਾਦ
ਹੈ। ਬਦਕਿਸਮਤੀ ਨਾਲ, ਇਹ ਕਦੇ ਵੀ ਸੱਚ ਨਹੀ
ਸੀ, ਚਾਹੇ ਕਿ ਲੱਗਦਾ ਹੈ ਕਿ ਅਸੀਂ ਖੁਦ-ਮੁਖਤਿਆਰ ਰਾਜ ਬਣ ਗਏ ਹਾਂ। ਹੁਣ ਇਹ ਬਿਲਕੁਲ
ਸਾਫ ਹੈ ਕਿ ਸਾਡੀ ਆਜਾਦੀ
ਝੂਠੀ ਆਜਾਦੀ ਸੀ। ਇਸ ਕਰਕੇ ਤੁਹਾਨੂੰ ਲਾਜ਼ਮੀ ਹੀ ਇਹ ਸਪਸ਼ਟ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਕਿਸਾਨੀ ਇਨਕਲਾਬ ਅਸਲ ਵਿੱਚ ਮੌਜੂਦਾ
ਸਾਮਰਾਜੀ ਤਾਕਤਾਂ ਦੇ ਆਰਥਿਕ, ਸਿਆਸੀ ਤੇ ਸਮਾਜਿਕ ਦਾਬੇ ਦਾ ਸਿੱਟਾ ਹੈ। ਅਸਲ ਵਿੱਚ ਇਹ ਦਾਬਾ ਹੁਣ 1947 ਨਾਲੋਂ ਵੀ ਵੱਧ ਤਿੱਖਾ ਹੈ। ਮੈਂ ਹੁਣ ਇਸਨੂੰ ਆਪਣੀ ਰੋਜਾਨਾ ਜਿੰਦਗੀ ਵਿੱਚ ਵੀ ਮਹਿਸੂਸ ਕਰ ਸਕਦਾ ਹਾਂ, ਕਿਸੇ ਹੱਦ ਤੱਕ ਜੋ
ਮੈਂ 1947 ਵਿੱਚ ਨਹੀਂ ਕਰ ਸਕਦਾ ਸੀ। ਯੂਨੀਵਰਸਿਟੀਆਂ ਉਦੋਂ ਪੱਛਮੀ ਸੋਚ ਨਾਲ ਉਸ ਤਰ੍ਹਾਂ ਨਾਲ ਨਹੀਂ ਲੱਦੀਆਂ ਹੋਈਆਂ ਸਨ, ਜਿਵੇਂ ਇਹ ਹੁਣ ਲੱਦੀਆਂ ਹੋਈਆਂ ਹਨ। ਜਦੋਂ ਮੈਂ ਵਿਦਿਆਰਥੀ ਸੀ, ਮੈਂ ਸਿਆਸੀ ਤੌਰ ’ਤੇ
ਵੱਧ
ਆਜਾਦ ਸੀ। ਹੁਣ ਦੇ ਭਾਰਤੀ
ਵਿਦਿਆਰਥੀ ਜੋ ਤਜਰਬਾ ਹੰਢਾ ਰਹੇ ਹਨ ਉਸਦੇ ਮੁਕਾਬਲੇ
ਉਸ ਸਮੇਂ ਵਧੇਰੇ ਸਿਆਸੀ ਸੋਚ ਸੀ ਤੇ ਵਧੇਰੇ ਕੌਮੀ ਸੋਚ ਸੀ। ਇਹ ਸਾਡੀਆਂ ਯੂਨੀਵਰਸਿਟੀਆਂ ਵਿੱਚ
ਸਾਮਰਾਜੀਆਂ ਦੀ ਘੁਸਪੈਠ ਕਾਰਨ ਹੈ। ਅਜਿਹੀ
ਘੁਸਪੈਠ ਹਰ ਪਾਸੇ ਵਾਪਰ ਰਹੀ ਹੈ।
ਤੁਹਾਨੂੰ ਆਪਣੇ ਲੋਕਾਂ ਨੂੰ ਇਹ ਸਪਸ਼ਟ ਕਰਨ
ਦੇ ਲਾਜ਼ਮੀ ਹੀ ਯੋਗ ਹੋਣਾ ਚਾਹੀਦਾ ਹੈ ਤੇ
ਉਹਨਾਂ ਨੂੰ ਦੱਸਣਾ ਹੋਵੇਗਾ ਕਿ
ਵਿਦਿਆਰਥੀਆਂ, ਮੱਧ-ਵਰਗ, ਮਜ਼ਦੂਰਾਂ,
ਕਿਸਾਨਾਂ, ਸਭ ਥਾਵਾਂ ’ਤੇ ਕਿਸੇ
ਨਾ ਕਿਸੇ ਪੱਧਰ ’ਤੇ ਸਾਮਰਾਜ
ਖਿਲਾਫ ਜੰਗ ਜਾਰੀ ਹੈ।
ਸਵੀਡਿਸ਼ ਪੱਤਰਕਾਰਾਂ ਨੂੰ ਦਿੱਤੀ ਇੰਟਰਵਿਊ ਦਾ
ਪੰਜਾਬੀ ਅਨੁਵਾਦ (ਸਿਰਲੇਖ ਸਾਡਾ)
No comments:
Post a Comment