Tuesday, October 6, 2020

 

ਕਰੋਨਾ ਸੰਕਟ:

ਬਰਲਿਨ ਅੰਦਰ ਵੱਡੀਆਂ ਫਾਰਮਾਂ ਕੰਪਨੀਆਂ ਤੇ ਬਿੱਲ ਗੇਟਸ ਖਿਲਾਫ਼ ਦਹਿ ਹਜ਼ਾਰਾਂ ਲੋਕ ਉੱਠੇ

          ਸ਼ਨੀਵਾਰ ਨੂੰ ਬਰਲਿਨ ਅੰਦਰ ਦਹਿ ਹਜ਼ਾਰਾਂ ਜਰਮਨਾਂ ਦਾ ਵਿਸ਼ਾਲ ਇਕੱਠ ਹੋਇਆ, ਜਿਸ ਨੂੰ ਰਾਬਰਟ ਐਫ. ਕੈਨੇਡੀ ਜੂਨੀਅਰ ਨੇ ਸੰਬੋਧਨ ਕੀਤਾ। ਇਹ ਲੋਕ ਉਸਦਾ ਵਿਰੋਧ ਕਰ ਰਹੇ ਸਨ ਜਿਸਨੂੰ ਕੈਨੇਡੀ ਨੇ ਬਿਲ ਗੇਟਸ ਦਾ ‘‘ਜੈਵਿਕ ਸੁਰੱਖਿਆ ਏਜੰਡਾ, ਜਾਬਰ ਜਾਸੂਸੀ ਰਾਜ ਦਾ ਉਥਾਨ ਅਤੇ ਉਦਾਰ ਲੋਕਤੰਤਰ ਖਿਲਾਫ ਵੱਡੀਆਂ ਫਾਰਮਾਂ ਕੰਪਨੀਆਂ ਵੱਲੋਂ ਸਪਾਂਸਰਡ ਰਾਜ ਪਲਟਾ’’ ਕਿਹਾ ਹੈ।ਕੈਨੇਡੀ ਜੂਨੀਅਰ ਨੇ ਵਿਸ਼ਵ ਵਿਆਪੀ ਤਾਨਾਸ਼ਾਹੀ  ਦੇ ਖਿਲਾਫ ਮੋਹਰੀ ਮੋਰਚੇ ਤੇ ਡਟਣ ਲਈ ਬਰਲਿਨ ਵਿਚਲੇ ਵੱਡੇ ਇਕੱਠ ਦੀ ਪ੍ਰਸ਼ੰਸ਼ਾ ਕੀਤੀ ਤੇ ਕਿਹਾ ਕਿ,‘‘ਇਹ ਮਹਾਂਮਾਰੀ ਇਹਨਾਂ ਨੀਤੀਆਂ ਨੂੰ ਮੜਨ ਵਾਲੇ ਉੱਚ ਤਬਕੇ ਵਾਸਤੇ ਸਹੂਲਤ ਮਈ ਸੰਕਟ ਬਣ ਕੇ ਆਈ ਹੈ।’’

          ਇਕੱਠ ਦੇ ਹੁੰਗਾਰੇ ਦੇ ਸ਼ੋਰ ਦਰਮਿਆਨ ਕੈਨੇਡੀ ਨੇ ਕਿਹਾ,‘‘50 ਸਾਲ ਪਹਿਲਾਂ ਮੇਰੇ ਅੰਕਲ ਜੌਹਨ ਅਫ. ਕੈਨੇਡੀ ਇਸ ਸ਼ਹਿਰ ਵਿੱਚ ਆਏ ਸਨ। ਉਹ ਇਸ ਸ਼ਹਿਰ ਵਿੱਚ ਆਏ ਸਨ ਕਿਉਕਿ ਬਰਲਿਨ ਵਿਸ਼ਵ ਵਿਆਪੀ ਤਾਨਾਸ਼ਾਹੀ ਖਿਲਾਫ ਮੋਹਰੀ ਮੋਰਚੇ ਤੇ ਸੀ। ਤੇ ਹੁਣ ਫੇਰ ਬਰਲਿਨ ਵਿਸ਼ਵ ਪੱਧਰੀ ਤਾਨਾਸ਼ਾਹੀ ਖਿਲਾਫ ਮੋਹਰੀ ਮੋਰਚੇ ਤੇ ਹੈ।’’

          ਕੈਨੇਡੀ ਜੂਨੀਅਰ ਨੇ ਆਪਣੀ ਗੱਲ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਰਿਸ਼ਟ ਅਮਰੀਕੀ ਮੁੱਖ-ਧਾਰਾਈ ਮੀਡੀਆ ਲੋਕਾਂ ਨੂੰ ਦੱਸ ਰਿਹਾ ਹੈ ਕਿ ਉਹ ਬਰਲਿਨ ਵਿੱਚ ‘‘ਪੰਜ ਹਜ਼ਾਰ ਨਾਜ਼ੀਆਂ ਬਾਰੇ ਬੋਲਣ’’ ਆਇਆ ਹੈ।

          ‘‘ਪਰ ਮੈਂ ਇਕੱਠ ਤੇ ਨਿਗਾਹ ਮਾਰਦਾ ਹਾਂ ਅਤੇ ਨਾਜੀਵਾਦ ਦੇ ਬਿਲਕੁਲ ਉਲਟੀ ਚੀਜ਼ ਦੇਖਦਾ ਹਾਂ। ਮੈਂ ਲੋਕਾਂ ਦਾ ਲੋਕਤੰਤਰ ਦੇਖਦਾ ਹਾਂ। ਲੋਕ ਜਿਹੜੇ ਸਪਸ਼ਟ ਸਰਕਾਰ ਚਾਹੁੰਦੇ ਹਨ। ਲੋਕ ਜਿਹੜੇ ਅਜਿਹੇ ਆਗੂ ਚਾਹੁੰਦੇ ਹਨ ਜੋ ਉਹਨਾਂ ਨੂੰ ਝੂਠ ਨਾ ਬੋਲਣ। ਲੋਕ ਜਿਹੜੇ ਅਜਿਹੇ ਆਗੂ ਚਾਹੁੰਦੇ ਹਨ ਜੋ ਜਨਤਾ ਨੂੰ ਤਾਬਿਆ ਵਿੱਚ ਰੱਖਣ ਲਈ ਮਨਚਾਹੇ ਕਾਇਦੇ-ਕਾਨੂੰਨ ਨਾ ਘੜਨ। ’’

          ਸਾਨੂੰ ਅਜਿਹੇ ਸਿਹਤ ਅਧਿਕਾਰੀ ਚਾਹੀਦੇ ਹਨ ਜਿਹਨਾਂ ਦਾ ਦਵਾਈਆਂ ਦੀਆਂ ਕੰਪਨੀਆਂ ਨਾਲ ਗਾਂਢਾ-ਸਾਂਢਾ ਨਾ ਹੋਵੇ, ਜਿਹੜੇ ਵੱਡੀਆਂ ਫਾਰਮਾਂ ਕੰਪਨੀਆਂ ਲਈ ਨਹੀਂ ਸਗੋਂ ਸਾਡੇ ਲਈ ਕੰਮ ਕਰਦੇ ਹੋਣ।’’

          ‘‘ਮੈਂ ਇਸ ਇਕੱਠ ਨੂੰ ਦੇਖਦਾ ਹਾਂ। ਮੈਨੂੰ ਸਾਰੇ ਯੂਰਪ ਦੇ ਝੰਡੇ ਦਿਖਦੇ ਹਨ।ਮੈਨੂੰ ਹਰ ਰੰਗ ਦੇ ਲੋਕ ਨਜ਼ਰ ਆਉਦੇ ਹਨ। ਹਰ ਕੌਮ, ਹਰ ਧਰਮ ਦੇ ਲੋਕ ਨਜ਼ਰ ਆਉਦੇ ਹਨ। ਸਾਰੇ ਲੋਕਜਿਹੜੇ ਮਨੁੱਖੀ ਸ਼ਾਨ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਫਿਕਰਮੰਦ ਹਨ। ਜਿਹੜੇ ਸਿਆਸੀ ਅਜ਼ਾਦੀ ਪ੍ਰਤੀ ਫਿਕਰਮੰਦ ਹਨ। ਇਹ ਨਾਜ਼ੀਵਾਦ ਦੇ ਉਲਟ ਹੈ। ’’

          ‘‘ਸਰਕਾਰਾਂ ਨੂੰ ਮਹਾਂਮਾਰੀਆਂ ਪਸੰਦ ਹਨ। ਉਹਨਾਂ ਨੂੰ ਐਨ ਉਸੇ ਕਾਰਨ ਕਰਕੇ ਮਹਾਂਮਾਰੀਆਂ ਚੰਗੀਆਂ ਲੱਗਦੀਆਂ ਹਨ, ਜਿਸ ਕਾਰਨ ਕਰਕੇ ਜੰਗ ਚੰਗੀ ਲੱਗਦੀ ਹੈ। ਕਿਉ ਕਿ ਇਹ ਗੱਲ ਉਹਨਾਂ ਨੂੰ ਲੋਕਾਂ ਤੇ ਅਜਿਹੇ ਕੰਟਰੋਲ ਮੜਨ ਦੀ ਸਮਰੱਥਾ ਦਿੰਦੀ ਹੈ ਜਿਹੜੇ ਕੰਟਰੋਲ ਲੋਕ ਉਜ ਬਿਲਕੁਲ ਪ੍ਰਵਾਨ ਨਹੀਂ ਕਰਦੇ।’’

          ਮੇਰੇ ਲਈ ਇਹ ਇੱਕ ਭੇਤਭਰੀ ਗੱਲ ਹੈ ਕਿ ਬਿੱਲ ਗੇਟਸ ਅਤੇ ਟੋਨੀ ਫਾਉਸੀ  ਵਰਗੇ ਵੱਡੇ ਮਹੱਤਵਪੂਰਨ ਲੋਕ ਦਹਾਕਿਆਂ ਤੋਂ ਇਸ ਮਹਾਂਮਾਰੀ ਬਾਰੇ ਸੋਚਦੇ ਤੇ ਸਕੀਮਾਂ ਘੜਦੇ ਆਏ ਹਨ ਅਤੇ ਫੇਰ ਵੀ, ਜਦੋਂ ਹੁਣ ਇਹ ਮਹਾਂਮਾਰੀ ਆਣ ਪਈ ਹੈ, ਲੱਗਦਾ ਹੈ ਕਿ ਜਿਵੇਂ ਉਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹ ਕਾਹਦੇ ਬਾਰੇ ਗੱਲ ਕਰ ਰਹੇ ਹਨ।

          ਉਹ ਨਾਲ ਦੀ ਨਾਲ ਗੱਲਾਂ ਘੜਦੇ ਜਾਂਦੇ ਹਨ। ਉਹ ਨੰਬਰ ਘੜ ਰਹੇ ਹਨ। ਉਹ ਸਾਨੂੰ ਅਜਿਹਾ ਪੀ.ਸੀ.ਆਰ. ਟੈਸਟ ਨਹੀਂ ਦੇ ਸਕਦੇ ਜੋ ਸੱਚੀਂਮੁੱਚੀਂ  ਕੰਮ ਕਰੇ। ਉਹ ਮੌਤ ਸਰਟੀਫੀਕੇਟਾਂ ਤੇ ਕੋਵਿਡ ਦਾ ਰੁਤਬਾ ਬਦਲਦੇ ਹਨ ਤਾਂ ਕਿ ਇਹਨੂੰ ਹੋਰ ਭਿਆਨਕ ਦਿਖਾਇਆ ਜਾ ਸਕੇ। ਇੱਕੋ ਇੱਕ ਚੀਜ਼ ਜੀਹਦੇ ਅੰਦਰ ਉਨਾਂ ਦੀ ਮੁਹਾਰਤ ਹੈ ਉਹ ਹੈ ਡਰ ਨੂੰ ਹਵਾ ਦੇਣੀ।’’

          ਇਸ ਤੋਂ ਬਾਅਦ ਜੂਨੀਅਰ ਕੈਨੇਡੀ  ਨੇ ਵਿਆਖਿਆ ਦਿੱਤੀ ਕਿ, ‘‘ਇੱਕੋ ਇੱਕ ਚੀਜ਼ ਜਿਸਦੀ ਲੋਕਾਂ ਨੂੰ ਗੁਲਾਮ ਬਣਾਉਣ ਲਈ ਸਰਕਾਰ ਨੂੰ ਲੋੜ ਹੁੰਦੀ ਹੈ, ਡਰ ਹੈ।’’

          ‘‘ਉਨਾਂ ਦੀ ਜਨਤਕ ਸਿਹਤ ਦੀ  ਸੁਰੱਖਿਆ ਦੇ ਮਾਮਲੇ ਵਿੱਚ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ,  ਪਰ ਕੁਆਰਨਟਾਈਨ ਦੀ ਵਰਤੋਂ ਕਰਕੇ ਸਾਰੇ ਭਾਈਚਾਰਿਆਂ ਅੰਦਰ 5 ਜੀ ਲੈ ਕੇ ਆਉਣ ਦੇ ਮਾਮਲੇ ਚ ਉਨਾਂ ਦੀ ਕਾਰਗੁਜਾਰੀ ਬਹੁਤ ਚੰਗੀ ਹੈ ਅਤੇ ਸਾਨੂੰ ਸਾਰਿਆਂ ਨੂੰ ਡਿਜੀਟਲ ਕਰੰਸੀ ਦੇ ਵੱਸ ਪਾ ਕੇ ਗੁਲਾਮੀ ਦੀ ਸ਼ੁਰੂਆਤ ਕਰਨ ਦੇ ਮਾਮਲੇ ਚ ਬਹੁਤ ਚੰਗੀ ਹੈ। ਕਿਉਕਿ ਜੇ ਉਹ ਤੁਹਾਡੇ ਬੈਂਕ ਖਾਤੇ ਤੇ ਕੰਟਰੋਲ ਕਰ ਲੈਂਦੇ ਹਨ ਤਾਂ ਉਹ ਤੁਹਾਡੇ ਵਿਹਾਰਤੇ ਕੰਟਰੋਲ ਕਰ ਲੈਂਦੇ ਹਨ।

.. (ਅੰਗਰੇਜ਼ੀ ਤੋਂ ਅਨੁਵਾਦ)

No comments:

Post a Comment