ਸਾਥੀ ਮਾਓ-ਜ਼ੇ-ਤੁੰਗ ਤੇ ਮਾਓ ਵਿਚਾਰਧਾਰਾ ਸਾਡਾ ਰਾਹ ਰੁਸ਼ਨਾਉਦੇ ਰਹਿਣਗੇ
9 ਸਤੰਬਰ 1976 ਨੂੰ
ਚੀਨ ਦੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ,
ਮਾਓ-ਜ਼ੇ-ਤੁੰਗ ਇਸ ਸੰਸਾਰ ਤੋਂ
ਵਿੱਛੜ ਗਏ। ਭੁੱਖਮਰੀ, ਕੰਗਾਲੀ ਦੀ ਜਿੱਲਣ ਵਿੱਚੋਂ ਨਿੱਕਲ ਕੇ ਖੁਸ਼ਹਾਲੀ ਦੇ
ਰਾਹ ਪਏ ਸਮਾਜਵਾਦੀ ਚੀਨ ਦੇ ਇਤਿਹਾਸ ਉੱਤੇ ਪ੍ਰਧਾਨ ਮਾਓ ਦੀ ਸੁਚੱਜੀ ਅਗਵਾਈ ਦੀ ਛਾਪ ਇੰਨੀ ਡੂੰਘੀ
ਅਤੇ ਅਮਿੱਟ ਸੀ ਕਿ ਚੀਨ ਦੀਆਂ ਦੋ ਪੀੜੀਆਂ ਦੀ 80 ਕਰੋੜ ਜਨਤਾ, ਇਹ ਖ਼ਬਰ ਸੁਣਦਿਆਂ ਹੀ ਸੋਗ ਦੇ ਸਮੁੰਦਰ ਵਿੱਚ ਡੁੱਬ ਗਈ। ਬਿਰਧ ਮਜ਼ਦੂਰ ਲੜਖੜਾਉਦੇ, ਨੌਜਵਾਨਾਂ ਦੇ ਸਹਾਰੇ ਮਾਤਮੀ ਹਾਲ ਵਿੱਚ ਆਏ ਤੇ ਬੋਲੇ-
‘‘ਪੁਰਾਣੇ ਸਮਾਜ
ਵਿੱਚ ਸਾਨੂੰ ਗਰੀਬ ਲੋਕਾਂ ਨੂੰ ਪਸ਼ੂ ਸਮਝਿਆ
ਜਾਂਦਾ ਸੀ, ਜਿਸ ਨੇ ਸਾਡੀ ਬੰਦਖਲਾਸੀ ਕਰਾਈ ਅਤੇ ਸਾਨੂੰ ਆਪਣੇ ਦੇਸ਼
ਦੇ ਮਾਲਕ ਬਣਾਇਆ.. .. ..।’’ ਅਤੇ ਪੁੰਗਰਦੀ ਪੀੜੀ ਦੇ ਨੌਜਵਾਨਾਂ ਨੇ ਕਸਮਾਂ ਖਾਧੀਆਂ-
‘‘ਅਸੀਂ ਆਪਣੇ ਆਪ ਨੂੰ
ਮਜ਼ਦੂਰਾਂ ਤੇ ਕਿਸਾਨਾਂ ਨਾਲ ਇੱਕ-ਮਿੱਕ ਕਰਨ ਦਾ ਰਾਹ ਅਖਤਿਆਰ ਕਰਾਂਗੇ। ਅਸੀਂ ਚੇਅਰਮੈਨ ਮਾਓ
ਦੁਆਰਾ ਦਿਖਾਏ ਰਾਹ ’ਤੇ ਚੱਲਾਂਗੇ।’’
ਪਰ ਕੀ ਮਾਓ-ਜ਼ੇ-ਤੁੰਗ ਦੀ ਮਹਾਨਤਾ ਚੀਨੀ ਲੋਕਾਂ
ਲਈ ਹੀ ਹੈ? ਨਹੀਂ। ਨਿਊਯਾਰਕ ਤੋਂ ਨਿੱਕਲਦੇ ਗਾਰਡੀਅਨ ਅਖਬਾਰ ਨੇ
ਲਿਖਿਆ :
‘‘ਮਾਓ-ਜ਼ੇ-ਤੁੰਗ ਦੇ
ਗੁਜ਼ਰ ਜਾਣ ਨਾਲ ਦੁਨੀਆਂ ਦੇ ਦੱਬੇ-ਕੁਚਲੇ ਤੇ ਲੁੱਟੇ ਜਾਂਦੇ ਲੋਕਾਂ ਨੇ ਆਪਣਾ ਇਕ ਪੱਕਾ ਦੋਸਤ ਤੇ
ਉਸਤਾਦ ਗੁਆ ਲਿਆ ਹੈ। .. .. ਅੱਜ ਲੋਕ-ਜਮਹੂਰੀ ਚੀਨ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਹੈ, ਜਿਸ ਦੇ ਤਜਰਬਿਆਂ ਨੂੰ ਉਹ ਸਾਰੇ ਲੋਕ ਜੋ ਜਬਰ ਦਾ ਟਾਕਰਾ ਕਰਨ ਲਈ ੳੱੁਠ ਰਹੇ ਹਨ, ਬਹੁਤ ਹੀ ਤੀਬਰਤਾ ਨਾਲ ਘੋਖ ਰਹੇ ਹਨ।’’
ਵੀਹਵੀਂ ਸਦੀ ਦੀ ਸ਼ਾਇਦ ਹੀ ਕੋਈ ਹੋਰ ਅਜਿਹੀ
ਹਸਤੀ ਹੋਵੇ ਜਿਸ ਦੀ ਮੌਤ ’ਤੇ ਸੰਸਾਰ ਭਰ ਅੰਦਰ ਇੰਨੀ ਵੱਡੀ ਪੱਧਰ ’ਤੇ ਸੋਗ ਮਨਾਇਆ ਗਿਆ ਹੋਵੇ। ਭਾਰਤੀ ਅਖਬਾਰਾਂ ਨੇ ਵੀ ਆਪਣੇ ਸੰਪਾਦਕੀ ਲੇਖਾਂ ਅਤੇ ਟਿੱਪਣੀਆਂ
ਰਾਹੀਂ ਮਾਓ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ। ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਸਟੇਟਸਮੈਨ ਨੇ
11 ਸਤੰਬਰ 1976 ਦੇ ਆਪਣੇ ਪਰਚੇ ਵਿੱਚ ਟਿੱਪਣੀ
ਕੀਤੀ :
‘‘.. .. ਮਾਓ ਅਧੀਨ ਚੀਨ ਦੁੱਖਾਂ, ਤਕਲੀਫਾਂ, ਤੋੜੇ-ਤੰਗੀਆਂ ਤੇ ਖੱਸੀਪੁਣੇ ਵਿੱਚੋਂ ਨਿੱਕਲ ਕੇ
ਇੱਕ-ਜੁੱਟ ਤੇ ਹੋਣਹਾਰ ਕੌਮ ਵਿੱਚ ਬਦਲ ਗਿਆ ਹੈ।’’
ਇਸੇ ਤਰੀਕ ਦਾ ਹੀ ਦੀ ਟਿ੍ਰਬਿਊਨ ਲਿਖਦਾ ਹੈ:
‘‘.. .. ਮਾਓ ਬਿਨਾ ਸ਼ੱਕ
ਇਤਿਹਾਸ ਵਿੱਚ ਸਭ ਤੋਂ ਵਧੇਰੇ ਮਹੱਤਵਪੂਰਨ ਲੋਕਾਂ
ਵਿੱਚੋਂ ਇੱਕ ਸੀ.. ..।’’
ਇਸ ਲਈ ਗਾਰਡੀਅਨ ਅਖਬਾਰ ਦੇ ਸ਼ਬਦਾਂ ਵਿੱਚ ‘‘ਆਓ ਉਸ ਦੀ ਜ਼ਿੰਦਗੀ ਦਾ ਉਤਸਵ ਮਨਾਈਏ ਕਿਉਕਿ ਇਸ ਤੋਂ ਚੰਗਾ ਕੋਈ
ਹੋਰ ਢੁਕਵਾਂ ਢੰਗ ਉਸ ਦੇ ਤੁਰ ਜਾਣ ਤੇ ਸੋਗ ਮਨਾਉਣ ਦਾ ਨਹੀਂ।’’
ਇੱਥੇ ਅਸੀਂ ਮਹਾਨ ਆਗੂ ਕਾਮਰੇਡ ਮਾਓ-ਜੇ-ਤੁੰਗ
ਦੀ 23ਵੀਂ ਬਰਸੀ ਦੇ ਮੌਕੇ ’ਤੇ ਉਸ ਦੀ ਜਿੰਦਗੀ ਦੇ ਮਹਾਨ ਕਾਰਨਾਮਿਆਂ ਦਾ ਸਿਰਫ਼
ਸੰਖੇਪ ਵਿੱਚ ਹੀ ਜਾਇਜਾ ਲੈ ਸਕਾਂਗੇ।
ਮਾਓ-ਜ਼ੇ-ਤੁੰਗ ਦਾ ਜਨਮ 1893 ਨੂੰ ਹੁਨਾਨ
ਪ੍ਰਾਂਤ (ਦੱਖਣੀ ਚੀਨ) ਦੇ ਸ਼ਾਓਸ਼ਾਨ ਪਿੰਡ ਵਿੱਚ
ਮਾਓ ਸ਼ੁੰਨਸੈਂਗ ਦੇ ਘਰ ਹੋਇਆ। ਮਾਓ ਦਾ ਪਿਤਾ ਬਹੁਤ ਅੱਖੜ ਸੁਭਾਅ ਵਾਲਾ ਸੀ। ਘਰ ਅੰਦਰ
ਮਾਓ ਦੀ ਮਾਂ ਅਤੇ ਮਾਓ, ਉਸ ਦੇ ਜਬਰ ਦਾ ਸ਼ਿਕਾਰ ਸਨ ਅਤੇ ਬਾਹਰ ਉਸਦੇ ਖੇਤਾਂ
ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਉਸ ਦੇ ਧੱਕੜ
ਵਤੀਰੇ ਵਿਰੁੱਧ ਭਾਰੀ ਸ਼ਿਕਾਇਤ ਸੀ। ਸੁਰਤ ਸੰਭਾਲਦਿਆਂ ਹੀ ਮਾਓ ਨੇ ਬੇਇਨਸਾਫ਼ੀ ਤੇ ਧੱਕੇ ਵਿਰੁੱਧ
ਪਹਿਲੀ ਲੜਾਈ ਘਰ ਦੀ ਹਕੂਮਤ (ਆਪਣੇ ਪਿਤਾ) ਵਿਰੁੱਧ ਵਿੱਢ ਦਿੱਤੀ। ਘਰ ਵਿੱਚ ਹਰ ਰੋਜ਼ ਝਗੜਾ ਰਹਿਣ ਲੱਗ ਪਿਆ ਤੇ ਮਾਓ ਇਸ ਮਹੌਲ ਤੋਂ
ਉਪਰਾਮ ਹੋ ਕੇ 16 ਸਾਲ ਦੀ ਉਮਰ ਵਿੱਚ ਆਪਣੇ ਪਿਤਾ
ਦੀ ਮਰਜ਼ੀ ਦੇ ਉਲਟ ਘਰ ਛੱਡ ਕੇ ਤਾਂਗਸ਼ਾਨ ਦੇ ਉੱਚ ਪ੍ਰਾਇਮਰੀ ਮਾਡਰਨ ਸਕੂਲ ਵਿੱਚ ਦਾਖਲ ਹੋ ਗਿਆ।
ਮਾਓ-ਜ਼ੇ-ਤੁੰਗ ਦੀ ਵਿੱਚਾਰ-ਉਸਾਰੀ ਦੇ ਇਹਨਾਂ
ਵਰਿਆਂ ਦੌਰਾਨ ਚੀਨ ਅੰਦਰ ਜਬਰਦਸਤ ਸਿਆਸੀ ਉਥਲ-ਪੁਥਲ ਹੋ ਰਹੀ ਸੀ। ਭਿ੍ਰਸ਼ਟ ਮਾਂਚੂ ਰਾਜ ਘਰਾਣੇ
ਵਿਰੁੱਧ ਸੰਨ 1900 ਵਿੱਚ ਬੌਕਸਰ ਬਗਾਵਤ ਦੇ ਨਾਂ
ਹੇਠ ਮਸ਼ਹੂਰ, ਇਕ ਤਕੜੀ ਕਿਸਾਨ ਬਗਾਵਤ ੳੱੁਠ ਖੜੀ, ਜਿਸ ਨੇ ਪਿੱਛੋਂ ਜਾ ਕੇ ਸਾਮਰਾਜ ਵਿਰੋਧੀ ਰੁਖ ਅਖਤਿਆਰ ਕਰ ਲਿਆ। ਅੱਠ ਸਾਮਰਾਜੀ
ਤਾਕਤਾਂ-ਬਰਤਾਨੀਆ, ਅਮਰੀਕਾ, ਜਾਰਸ਼ਾਹੀ ਰੂਸ, ਜਪਾਨ, ਫਰਾਂਸ ਆਦਿ ਦੀਆਂ ਸਾਂਝੀਆਂ ਫੌਜਾਂ ਨੇ ਇਸ ਲਹਿਰ ਨੂੰ
ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਤਾਕੂ ਤਿਅਨਤਸਿਅਨ ਤੇ ਪੀਕਿੰਗ ਉਤੇ ਕਬਜਾ ਕਰ ਲਿਆ। ਸੰਨ 1901
ਵਿੱਚ ਚਿੰਗ ਸਰਕਾਰ ਨੇ ਅੱਠ ਸਾਮਰਾਜੀ ਤਾਕਤਾਂ
ਨਾਲ ਦੇਸ਼-ਧਰੋਹੀ ਸੰਧੀ ’ਤੇ ਦਸਤਖਤ ਕਰ ਦਿੱਤੇ। ਸੰਨ 1911 ਦੇ ਇਨਕਲਾਬ ਰਾਹੀਂ
ਚਿੰਗ ਰਾਜ ਘਰਾਣੇ ਦਾ ਭੋਗ ਪਾ ਦਿੱਤਾ ਗਿਆ। ਨੌਜਵਾਨ ਮਾਓ ਨੇ ਚਾਂਗਸ਼ਾ ਦੇ ਵਿਦਿਆਰਥੀਆਂ ਦੀ
ਵਲੰਟਰੀ ਕੋਰ ਵਿੱਚ ਸ਼ਾਮਲ ਹੋ ਕੇ ਇਸ ਇਨਕਲਾਬ
ਵਿੱਚ ਹਿੱਸਾ ਲਿਆ। ਪਹਿਲੀ ਜਨਵਰੀ 1912 ਨੂੰ
ਪ੍ਰਸਿੱਧ ਕੌਮੀ ਆਗੂ ਸੁਨ-ਯਾਤ-ਸੇਨ ਦੀ ਪ੍ਰਧਾਨਗੀ ਹੇਠ ਨਾਨਕਿੰਗ ਵਿੱਚ ਚੀਨ ਗਣਰਾਜ ਦੀ ਆਰਜੀ ਸਰਕਾਰ ਸਥਾਪਤ ਕੀਤੀ ਗਈ। ਲੜਾਈ
ਖਤਮ ਹੋਣ ਤੋਂ ਬਾਅਦ ਮਾਓ ਮੁੜ ਪੜਾਈ ਵੱਲ ਹੋ ਗਿਆ। 1913 ਵਿੱਚ ਉਹਨੇ ਹੁਨਾਨ ਪ੍ਰਾਂਤ ਦੇ ਪਹਿਲੇ ਨਾਰਮਲ ਸਕੂਲ
ਵਿੱਚ ਦਾਖਲਾ ਲੈ ਲਿਆ। ਇੱਥੇ ਰਹਿੰਦੇ ਹੋਏ ਉਸ ਨੇ
ਪੰਜ ਸਾਲ ਹੁਨਾਨ ਦੀ ਪਹਿਲੀ ਪ੍ਰਦੇਸ਼ਕ ਲਾਇਬਰੇਰੀ ਵਿੱਚ
ਚੀਨ ਦੇ ਅਤੇ ਦੁਨੀਆਂ ਭਰ ਦੇ ਭੂਗੋਲ ਅਤੇ ਇਤਿਹਾਸ ਬਾਰੇ ਡੂੰਘਾ ਅਧਿਐਨ ਕੀਤਾ।
ਸੰਨ 1917 ਦੇ ਅਖ਼ੀਰ ਵਿਚ ਮਾਓ ਚੀਨ ਦੀਆਂ
ਪੇਂਡੂ ਹਾਲਤਾਂ ਬਾਰੇ ਵਧੇਰੇ ਨਿੱਗਰ ਜਾਣਕਾਰੀ ਪ੍ਰਾਪਤ ਕਰਨ ਲਈ ਹੁਨਾਨ ਦੇ ਪਿੰਡਾਂ ਵੱਲ ਪੈਦਲ
ਚੱਲ ਪਿਆ। ਆਪਣੇ ਇਸ 300 ਮੀਲ ਲੰਮੇ ਪੈਦਲ ਸਫਰ ਦੌਰਾਨ ਉਸ ਨੇ ਅਨਪੜ, ਗਰੀਬ ਤੇ ਦੁਖੀ ਕਿਸਾਨਾਂ ਕੋਲੋਂ ਜਗੀਰੂ ਲੁੱਟ-ਖਸੁੱਟ ਤੇ ਜਬਰ-ਜ਼ੁਲਮ ਦੇ ਅਨੇਕ ਦਰਦਨਾਕ
ਕਿੱਸੇ ਸੁਣੇ। ਉਹਨਾਂ ਦੇ ਮਨਾਂ ਅੰਦਰ ਜਾਗੀਰਦਾਰਾਂ ਪ੍ਰਤੀ ਗੁੱਸੇ ਤੇ ਨਫਰਤ ਦੀ ਬਲਦੀ ਅੱਗ ਦੇ
ਸੇਕ ਨਾਲ ਮਾਓ ਦੇ ਦੇਸ਼ ਭਗਤ ਤੇ ਇਨਕਲਾਬੀ ਵਿਚਾਰਾਂ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਗਿਆ। ਜੂਨ1918 ਵਿੱਚ ਮਾਓ ਨੇ ਨਾਰਮਲ ਸਕੂਲ ਤੋਂ ਬੀ ਏ ਪਾਸ
ਕਰ ਲਈ ਤੇ ਸਤੰਬਰ ਵਿੱਚ ਚਾਂਗਸ਼ਾ ਤੋਂ ਪੀਕਿੰਗ ਚਲਾ ਗਿਆ। ਉਥੇ ਉਸ ਨੂੰ ਪੀਕਿੰਗ ਯੂਨੀਵਰਸਿਟੀ ਦੀ
ਲਾਇਬਰੇਰੀ ਵਿੱਚ ਸਹਾਇਕ ਵਜੋਂ ਨੌਕਰੀ ਮਿਲ ਗਈ ਤੇ ਉਸ ਨੇ ਪੂਰੀ ਲਗਨ ਨਾਲ ਆਪਣਾ ਅਧਿਐਨ ਜਾਰੀ
ਰੱਖਿਆ।
ਸੰਨ 1919 ਵਿੱਚ ਪਹਿਲੀ ਸੰਸਾਰ ਜੰਗ ਦੇ ਖਾਤਮੇ
’ਤੇ ਸਾਮਰਾਜੀ ਤਾਕਤਾਂ ਨੇ ਵਰਸੇਲਜ ਅਮਨ ਸੰਧੀ ਤਹਿਤ ਚੀਨ
ਦੇ ਸਾਂਤੁੰਗ ਪ੍ਰਾਂਤ ਨੂੰ ਜਪਾਨੀ ਹੱਥਾਂ ਵਿੱਚ ਸੌਂਪ ਦੇਣ ਦਾ ਫੈਸਲਾ ਕੀਤਾ। 4 ਮਈ ਨੂੰ ਪੀਕਿੰਗ
ਦੇ ਕਾਲਜਾਂ ਤੇ ਯੂਨੀਵਰਸਿਟੀ ਦੇ 3000 ਤੋਂ ਉਪਰ
ਵਿਦਿਆਰਥੀਆਂ ਨੇ ਇਸ ਦੇ ਵਿਰੋਧ ਵਿੱਚ ਹੜਤਾਲ ਕਰ ਦਿੱਤੀ। ਮਾਓ-ਜੇ-ਤੁੰਗ ਨੇ ਫੌਰਨ ਚਾਂਗਸ਼ਾ ਪਹੁੰਚ
ਕੇ ਉੱਥੋਂ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਮਜ਼ਦੂਰਾਂ ਅੰਦਰ ਇਹ ਲਹਿਰ ਜਥੇਬੰਦ ਕੀਤੀ।
ਛੇਤੀ ਹੀ ਮੁਲਕ ਭਰ ਅੰਦਰ ਇਕ ਤਕੜੀ ਸਾਮਰਾਜ ਵਿਰੋਧੀ ਜਨਤਕ ਲਹਿਰ ਉੱਠ ਖੜੀ ਹੋਈ, ਜਿਸ ਦੇ ਦਬਾਅ ਹੇਠ ਪੀਕਿੰਗ ਦੇ ਦਲਾਲ ਹਾਕਮਾਂ ਨੇ ਤਿੰਨ ਜਪਾਨੀ ਡਿਪਲੋਮੇਟਾਂ ਨੂੰ ਬਰਤਰਫ਼
ਕਰਕੇ ਪੈਰਿਸ ਸੰਧੀ ’ਤੇ ਦਸਤਖਤ ਨਾ ਕਰਨ ਦਾ ਐਲਾਨ ਕਰ ਦਿੱਤਾ। ਮਾਓ ਫੇਰ
ਪੀਕਿੰਗ ਮੁੜ ਆਇਆ ਇਥੇ ਉਸ ਨੇ ਪਹਿਲੀ ਵਾਰ ਇਕ ਬੁਨਿਆਦੀ ਮਾਰਕਸਵਾਦੀ ਰਚਨਾ-ਕਮਿਊਨਿਸਟ
ਮੈਨੀਫੈਸਟੋ-ਪੜੀ। ਸੰਨ 1922 ਤੱਕ ਮਾਓ ਆਪਣੇ ਵਿਚਾਰਾਂ ਵਿੱਚ ਮਾਰਕਸਵਾਦੀ ਅਤੇ ਅਮਲ ਵਿੱਚ
ਕਮਿਊਨਿਸਟ ਬਣ ਚੁੱਕਾ ਸੀ।
ਹੁਣ ਤੱਕ ਚੀਨ ਅੰਦਰ ਕਈ ਕਮਿਊਨਿਸਟ ਗਰੁੱਪ
ਹੋਂਦ ਵਿੱਚ ਆ ਚੁੱਕੇ ਸਨ। ਚੀਨੀ ਕਮਿਊਨਿਸਟ ਪਾਰਟੀ ਨੇ ਆਪਣੀ ਖਿੰਡੀ ਤਾਕਤ ਨੂੰ ਇਕਹਿਰੀ ਪਾਰਟੀ
ਵਿੱਚ ਇਕਮੁੱਠ ਕਰਨ ਲਈ ਇੱਕ ਜੁਲਾਈ 1921 ਨੂੰ ਸ਼ੰਘਾਈ ਵਿੱਚ ਆਪਣੀ ਪਹਿਲੀ ਕੌਮੀ ਕਾਂਗਰਸ ਸੱਦੀ।
ਇਸ ਕਾਂਗਰਸ ਵਿੱਚ ਜੁੜੇ 12 ਵਿਅਕਤੀਆਂ ਵਿੱਚੋਂ ਇੱਕ ਮਾਓ ਸੀ। ਇਸ ਕਾਂਗਰਸ ਨੇ ਚੀਨੀ ਕਮਿਊਨਿਸਟ
ਪਾਰਟੀ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਅਤੇ ਕਾਮਰੇਡ ਮਾਓ ਨੂੰ ਹੁਨਾਨ ਪ੍ਰਾਂਤ ਦੀ ਸੂਬਾਈ ਇਕਾਈ
ਦਾ ਸਕੱਤਰ ਚੁਣ ਲਿਆ ਗਿਆ।
ਸੰਨ 1926 ਵਿੱਚ ਕਾਂਮਿਨਤਾਂਗ ਵਿਚਲੇ ਕੱਟੜ
ਕਮਿਊਨਿਸਟ ਵਿਰੋਧੀ ਤੇ ਪਿਛਾਂਹ ਖਿੱਚੂ ਜਰਨੈਲਾਂ ਨੇ , ਚਿਆਂਗ ਕਾਈ ਸ਼ੇਕ ਤੇ
ਵਾਂਗ ਮਿੰਗ ਦੀ ਅਗਵਾਈ ਹੇਠ ਉਲਟ ਇਨਕਲਾਬੀ ਰਾਜ ਪਲਟਾ ਕਰਕੇ, ਕਮਿਊਨਿਸਟ ਪਾਰਟੀ
ਅਤੇ ਹੋਰਨਾਂ ਇਨਕਲਾਬੀ ਸ਼ਕਤੀਆਂ ੳੱੁਪਰ ਅਚਾਨਕ ਵਹਿਸ਼ੀ ਹੱਲਾ ਬੋਲ ਦਿੱਤਾ।
ਦੂਜੇ ਪਾਸੇ ਹੁਨਾਨ ਪ੍ਰਾਂਤ ਅੰਦਰ ਇੱਕ ਜਬਰਦਸਤ
ਕਿਸਾਨ ਲਹਿਰ ਉੱਠ ਖੜੀ ਹੋਈ। ਮਾਰਚ 1926 ਵਿੱਚ ਮਾਓ ਨੇ ‘‘ਚੀਨੀ ਸਮਾਜ
ਵਿਚਲੀਆਂ ਜਮਾਤਾਂ ਦਾ ਨਿਰਣਾ’’ ਕੇਂਦਰੀ ਕਮੇਟੀ ਅੱਗੇ ਪੇਸ਼ ਕਰਕੇ ਦਰੁਸਤ ਨਿਰਣਾ ਕੀਤਾ
ਕਿ ਕਿਸਾਨ-ਮਜ਼ਦੂਰ ਗੱਠਜੋੜ ਉੱਤੇ ਅਧਾਰਤ ਚਾਰ ਜਮਾਤਾਂ -ਮਜ਼ਦੂਰ ਕਿਸਾਨ, ਨੀਮ-ਸਰਮਾਏਦਾਰੀ ਅਤੇ ਕੌਮੀ ਸਰਮਾਏਦਾਰੀ -ਦਾ ਸਾਂਝਾ ਮੋਰਚਾ ਹੀ ਮਜ਼ਦੂਰ ਜਮਾਤ ਦੀ ਅਗਵਾਈ ਹੇਠ
ਮੌਜੂਦਾ ਅਰਧ-ਜਗੀਰੂ, ਅਰਧ-ਬਸਤੀਵਾਦੀ ਰਾਜ ਦਾ ਖਾਤਮਾ ਕਰਕੇ ਚੀਨ ਨੂੰ ਤਰੱਕੀ
ਤੇ ਖੁਸ਼ਹਾਲੀ ਦੇ ਰਾਹ ਲਿਜਾ ਸਕਦਾ ਹੈ ਅਤੇ ‘‘ਜ਼ਰੱਈ ਇਨਕਲਾਬ, ਸ਼ਰਤੀਆ ਹੀ ਚੀਨੀ ਇਨਕਲਾਬ ਦਾ ਧੁਰਾ ਬਣੇਗਾ’’। ਆਉਣ ਵਾਲੇ ਚਾਰ ਪੰਜ ਸਾਲ ਮਾਓ ਨੂੰ ਇਹ ਦਰੁਸਤ ਸਮਝ
ਸਥਾਪਤ ਕਰਨ ਲਈ ਪਾਰਟੀ ਉਤੇ ਭਾਰੂ ਗਲਤ ਲੀਡਰਸ਼ਿੱਪ ਵਿਰੁੱਧ ਤਕੜਾ ਘੋਲ ਕਰਨਾ ਪਿਆ। ਨਾਲ ਹੀ, ਜ਼ਰੱਈ ਇਨਕਲਾਬੀ ਲਹਿਰ ਚਲਾਉਦੇ ਹੋਏ ਮਾਓ ਦੀ ਅਗਵਾਈ
ਵਿੱਚ ਕਿਆਂਗਸੀ ਪ੍ਰਾਂਤ ਵਿੱਚ ਪਹਿਲਾ ਅਧਾਰ ਇਲਾਕਾ ਸਥਾਪਤ ਕੀਤਾ ਗਿਆ। ਕਾਮਰੇਡ ਮਾਓ ਦੇ ਦਰਸਾਏ
ਗੁਰੀਲਾ ਯੁੱਧਨੀਤੀ ਦੇ ਰਾਹ ੳੱੁਤੇ ਚਲਦੇ ਹੋਏ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ 1927 ਤੋਂ
1935 ਦੇ ਅੱਠ ਸਾਲਾਂ ਵਿੱਚ ਤਿੰਨ ਲੱਖ ਦੀ ਗਿਣਤੀ ਵਿੱਚ ਤਕੜੀ ਲਾਲ ਸੈਨਾ ਉਸਾਰ ਲਈ ਗਈ। ਉਧਰ
ਚਿਆਂਗ ਕਾਈ ਸ਼ੇਕ ਦੀਆਂ ਅੱਖਾਂ ਵਿੱਚ ,
ਮੁਕਾਬਲੇ ਦੀ ਲਾਲ ਰਾਜਸੀ
ਸੱਤਾ ਕਣ ਵਾਂਗ ਰੜਕ ਰਹੀ ਸੀ। ਉਸ ਵੱਲੋਂ ਲਾਲ ਆਧਾਰ ਇਲਾਕੇ ਵਿਰੁੁੱਧ ਚਲਾਈਆਂ ਚਾਰ ‘‘ਘੇਰੋ ਤੇ ਕੁਚਲੋ’’ ਮੁਹਿੰਮਾਂ ਦਾ ਨੱਕ ਮੋੜ ਦਿੱਤਾ ਗਿਆ। ਏਸੇ ਦੌਰਾਨ
ਚਿਆਂਗ ਕਾਈ ਸ਼ੇਕ ਨੂੰ ਘਰੇਲੂ ਜੰਗ ਵਿੱਚ ਉਲਝਿਆ ਦੇਖ ਕੇ ਜਪਾਨ ਨੇ 18 ਸਤੰਬਰ 1931 ਨੂੰ ਵੱਡੇ
ਪੈਮਾਨੇ ’ਤੇ ਮਨਚੂਰੀਆ ਉਤੇ ਹਮਲਾ ਕਰ ਦਿੱਤਾ। ਪਰ ਕੌਮ-ਧ੍ਰੋਹੀ
ਚਿਆਂਗ ਕਾਈ ਸ਼ੇਕ ਨੇ ਸਾਮਰਾਜੀ ਜਪਾਨ ਵਿਰੁੱਧ ਟੱਕਰ ਲੈਣ ਦੀ ਥਾਂ ਅਕਤੂਬਰ 1933 ਵਿੱਚ ਪੂਰੀ ਤਾਕਤ
ਨਾਲ ਆਧੁਨਿਕ ਹਥਿਆਰਾਂ ਨਾਲ ਲੈਸ 9 ਲੱਖ ਫੌਜ ਲੈ ਕੇ ਛੋਟੇ ਜਿਹੇ ਲਾਲ ਅਧਾਰ ਇਲਾਕੇ ਵਿਰੁੱਧ
ਪੰਜਵੀਂ ‘‘ਘੇਰੋ ਤੇ ਕੁਚਲੋ’’ ਮੁਹਿੰਮ ਛੇੜ
ਦਿੱਤੀ। ਪਰ ਮਾਓ ਜੇ ਤੁੰਗ ਘਰੋਗੀ ਜੰਗ ਵਿੱਚ ਉਲਝੇ ਰਹਿਣ ਨਾਲੋਂ ਜਪਾਨੀ ਸਾਮਰਾਜ ਦਾ ਟਾਕਰਾ ਕਰਨ
ਨੂੰ ਕੌਮੀ ਹਿਤਾਂ ਲਈ ਵਧੇਰੇ ਮਹੱਤਵਪੂਰਨ ਸਮਝਦਾ ਸੀ। ਇਸ ਲਈ ਉਸ ਨੇ ਕਿਆਂਗਸੀ ਦੇ ਅਧਾਰ ਇਲਾਕੇ
ਨੂੰ ੳੱੁਤਰ ਵਿੱਚ ਮਨਚੂਰੀਆ ਦੇ ਨੇੜੇ ਉੱਤਰੀ ਸ਼ੈਂਸ਼ੀ ਵਿੱਚ ਜਾ ਕੇ ਜਪਾਨੀ ਫੌਜਾਂ ਨਾਲ ਟੱਕਰ ਲੈਣ
ਅਤੇ ਚਿਆਂਗ ਕਾਈ ਸ਼ੇਕ ’ਤੇ ਵੀ ਜਪਾਨ ਵਿਰੁਧ ਜੰਗ ਲੜਨ ਲਈ ਮੁਲਕ ਭਰ ਦੀਆਂ
ਦੇਸ਼ਭਗਤ ਤਾਕਤਾਂ ਵੱਲੋਂ ਦਬਾਅ ਪੁਆਉਣਾ ਦਰੁਸਤ ਸਮਝਿਆ। ਅੰਤ ਅਕਤੂਬਰ 1934 ਨੂੰ ਲਾਲ ਸੈਨਾ ਨੇ
ਅਤਿਅੰਤ ਜੋਖਮ ਭਰੇ 7000 ਲੀ (ਲਗਭਗ 2000 ਮੀਲ) ਦੇ ਸਫਰ ’ਤੇ ਲੰਮਾ ਕੂਚ ਅਰੰਭ
ਦਿੱਤਾ। ਥਾਂ ਥਾਂ ਉਤੇ ਦੁਸ਼ਮਣ ਚਿਆਂਗ ਕਾਈ ਸ਼ੇਕ ਦੀਆਂ ਫੌਜਾਂ ਦੀ ਘੇਰਾਬੰਦੀ ਤੋੜਦੀ, ਸਿਰਾਂ ਉਤੇ ਵਰਦੇ ਬੰਬਾਂ ਦੀਆਂ ਵਾਛੜਾਂ ਹੇਠੋਂ ਲੰਘਦੀ ਲਾਲ ਸੈਨਾ 368 ਦਿਨਾਂ ਵਿੱਚ 18
ਪਹਾੜ ਤੇ 24 ਦਰਿਆ ਪਾਰ ਕਰ ਗਈ। ਬੇਅੰਤ ਕੁਰਬਾਨੀਆਂ ਭਰਿਆ ਇਹ ਲੰਮਾ ਕੂਚ, ਜਿਸ ਵਿੱਚ ਲਾਲ ਸੈਨਾ ਦੇ ਲਗਭਗ 1 ਲੱਖ 80 ਹਜਾਰ ਸੈਨਿਕ ਸ਼ਹੀਦ ਹੋ ਗਏ, ਸੰਸਾਰ ਇਤਿਹਾਸ ਦਾ ਸਭ ਤੋਂ ਵੱਡਾ ਫੌਜੀ ਕਾਰਨਾਮਾ ਹੋ ਨਿੱਬੜਿਆ ਅਤੇ ਅਜਿਹਾ ਮਹਾਨ ਕਾਰਨਾਮਾ
ਕਾਮਰੇਡ ਮਾਓ ਵਰਗੇ ਮਹਾਨ ਨੇਤਾ ਦੀ ਸਰਪ੍ਰਸਤੀ ਹੇਠ ਹੀ ਪੂਰ ਚੜ ਸਕਦਾ ਸੀ।
ਉੱਤਰੀ ਸ਼ੈਨਸ਼ੀ ਵਿੱਚ ਪੈਰ ਜਮਾਉਣ ਤੋਂ ਪਿੱਛੋਂ
ਲਾਲ ਸੈਨਾ ਨੇ ਜਪਾਨੀ ਹਮਲਾਵਰਾਂ ਵਿਰੁੱਧ ਟਾਕਰੇ ਦੀ ਜੰਗ ਛੇੜ ਦਿੱਤੀ । ਓਧਰ ਜਾਪਾਨ ਵੱਲੋਂ ਵੀ
ਹਮਲੇ ਤੇਜ਼ ਹੋਣ ਨਾਲ ਮੁਲਕ ਭਰ ਵਿਚੋਂ ਚਿਆਂਗ ਕਾਈ ਸ਼ੇਕ ’ਤੇ ਜਪਾਨ ਵਿਰੁੱਧ
ਕਮਿਊਨਿਸਟਾਂ ਨਾਲ ਸਾਂਝਾ ਮੋਰਚਾ ਬਣਾ ਕੇ ਲੜਨ ਲਈ ਦਬਾਅ ਤੇਜ਼ ਹੋ ਗਿਆ। ਅਖੀਰ ਦਸੰਬਰ 1936 ਵਿੱਚ
ਸਿਆਨ ਵਿਖੇ ਆਪਣੇ ਹੀ ਜਰਨੈਲਾਂ ਦੁਆਰਾ ਗਿ੍ਰਫ਼ਤਾਰ ਕੀਤੇ ਗਏ ਚਿਆਂਗ ਕਾਈ ਸ਼ੇਕ ਨੂੰ ਕਮਿਊਨਿਸਟਾਂ
ਨਾਲ ਮਿਲ ਕੇ ਜਪਾਨ ਵਿਰੁੱਧ ਲੜਨ ਦਾ ਐਲਾਨ ਕਰਨਾ ਪਿਆ। 8 ਸਾਲ ਕਾਮਰੇਡ ਮਾਓ ਦੀ ਲੀਡਰਸ਼ਿੱਪ ਹੇਠ
ਲਾਲ ਸੈਨਾ ਨੇ ਲਮਕਵਾਂ ਯੁੱਧ ਲੜ ਕੇ ਜਪਾਨੀ ਸਾਮਰਾਜੀਆਂ ਨੂੰ ਕਰਾਰੇ ਹੱਥ ਦਿਖਾਏ। ਇਸ ਦੇ ਉਲਟ
ਕੌਮਿਨਤਾਂਗੀ ਫੌਜਾਂ ਬੇਦਿਲੀ ਨਾਲ ਜਪਾਨ ਵਿਰੁੱਧ ਲੜੀਆਂ। ਹੰਭ ਕੇ ਜਪਾਨ ਨੂੰ ਅਗਸਤ 1947 ਵਿੱਚ
ਹਥਿਆਰ ਸੁੱਟਣੇ ਪਏ । ਜਪਾਨੀਆਂ ਵਿਰੁੱਧ ਯਕੀਨੀ ਜਿੱਤ ਦਾ ਐਲਾਨ ਮਾਓ ਨੇ ਆਪਣੀ ਮਹੱਤਵਪੂਰਨ ਰਚਨਾ ‘‘ਲਮਕਵੇਂ ਲੋਕ ਯੁੱਧ ਬਾਰੇ’’ ਵਿੱਚ ਕਰ ਦਿੱਤਾ ਸੀ।
ਕੌਮੀ ਯੁੱਧ ਦੇ ਖਾਤਮੇ ਤੋਂ ਬਾਅਦ ਚਿਆਂਗ ਕਾਈ
ਸ਼ੇਕ ਨੇ ਅਮਰੀਕੀ ਸਾਮਰਾਜੀਆਂ ਦੀ ਸ਼ਹਿ ’ਤੇ 40 ਲੱਖ ਤੋਂ ਉੱਪਰ ਨਵੀਨ ਫੌਜ ਨਾਲ ਮੁਕਤ ਇਲਾਕਿਆਂ
ਉਪਰ ਅਚਾਨਕ ਚੌਤਰਫਾ ਭਿਆਨਕ ਹੱਲਾ ਬੋਲ ਦਿੱਤਾ। ਪਰ ਚੇਅਰਮੈਨ ਮਾਓ ਦੀ ਸੁਚੱਜੀ ਰਹਿਨੁਮਾਈ ਹੇਠ 9
ਲੱਖ ਤੋਂ ਉੱਪਰ ਬਕਾਇਆ ਲਾਲ ਫੌਜ ਨੇ, ਜਿਸ ਨੂੰ ਸਮੁੱਚੇ ਚੀਨ ਦੀ ਮਿਹਨਤਕਸ਼ ਜਨਤਾ ਦੀ ਡਟਵੀਂ
ਹਮਾਇਤ ਹਾਸਲ ਸੀ, ਪਹਿਲੇ ਵਰੇ ਦੌਰਾਨ ਹੀ ਕੌਮਿਨਤਾਂਗੀ ਫੌਜਾਂ ਦਾ ਨੱਕ
ਮੋੜ ਕੇ ਰੱਖ ਦਿੱਤਾ। ਇਸ ਤੋਂ ਪਿੱਛੋਂ ਕੌਮਿਨਤਾਂਗੀ ਫੌਜਾਂ ਬੁਰੀ ਤਰਾਂ ਇਕ ਤੋਂ ਬਾਅਦ ਦੂਜੇ
ਮੋਰਚੇ ’ਤੇ ਹਾਰਦੀਆਂ ਚਲੀਆਂ ਗਈਆਂ । ਜਦ ਚੇਅਰਮੈਨ ਮਾਓ ਨੇ ‘‘ਕੌਮਿਨਤਾਂਗੀ ਡਾਕੂਆਂ ਨੂੰ ਚੀਨ ਦੀ ਧਰਤੀ ਤੋਂ ਵਗਾਹ ਮਾਰੋ’’ ਦਾ ਸੱਦਾ ਦੇ ਦਿੱਤਾ ਤਾਂ ਦਿਨਾਂ ਅੰਦਰ ਹੀ ਇਹਨਾਂ ਲੁਟੇਰਿਆਂ ਦਾ ਮੁਲਕ ਭਰ ਵਿੱਚੋਂ ਹੂੰਝਾ
ਫੇਰ ਦਿੱਤਾ ਗਿਆ ਤੇ ਚਿਆਂਗ ਕਾਈ ਸ਼ੇਕ ਅਮਰੀਕੀ ਛਤਰਛਾਇਆ ਹੇਠ ਤਾਈਵਾਨ ਵਿੱਚ ਜਾ ਲੁਕਿਆ। 1
ਅਕਤੂਬਰ 1949 ਨੂੰ ਚੈਅਰਮੈਨ ਮਾਓ ਨੇ ਪੀਕਿੰਗ ਤੇ ਤਿਐਨਮੈਨ ਮੈਦਾਨ ਵਿੱਚ ਲੋਕ-ਚੀਨ ਗਣਰਾਜ ਦੀ
ਸਥਾਪਨਾ ਦਾ ਐਲਾਨ ਕਰਦੇ ਹੋਏ ਕਿਹਾ,
‘‘ਚੀਨੀ ਜਨਤਾ ਹੁਣ ੳੱੁਠ ਖੜੀ
ਹੈ। ਹੁਣ ਕੋਈ ਇਸ ਨੂੰ ਜਲੀਲ ਨਹੀਂ ਕਰ ਸਕੇਗਾ।’’
ਇਸ ਮਹਾਨ ਜਿੱਤ ਦੇ ਬਾਵਜੂਦ, ਚੇਅਰਮੈਨ ਮਾਓ ਨੇ ਚੀਨੀ ਕੌਮ ਨੂੰ ਚੌਕਸ ਕਰਦੇ ਹੋਏ ਕਿਹਾ, ‘‘ਸਿਰਫ ਇਸ ਕਰਕੇ ਕਿ ਅਸੀਂ ਜਿੱਤ ਹਾਸਲ ਕਰ ਲਈ ਹੈ, ਸਾਨੂੰ ਸਾਮਰਾਜੀਆਂ
ਤੇ ਉਹਨਾਂ ਦੇ ਪਾਲਤੂ ਕੁੱਤਿਆਂ ਦੀ ਬਦਲਾ ਲੈਣ ਦੀਆਂ ਪਾਗਲਪਣ ਵਾਲੀਆਂ ਸਾਜਸ਼ਾਂ ਵਿਰੁੱਧ ਆਪਣੀ
ਚੌਕਸੀ ਕਦੇ ਵੀ ਢਿੱਲੀ ਨਹੀਂ ਛੱਡਣੀ ਚਾਹੀਦੀ।’’
ਅਮਰੀਕਾ ਵੱਲੋਂ ਚੀਨ ਵਿਰੁੱਧ ਰਚੀਆਂ ਗਈਆਂ
ਸਾਰੀਆਂ ਸਾਜਸ਼ਾਂ -1950 ਵਿੱਚ ਅਮਰੀਕਾ ਵੱਲੋਂ ਕੋਰੀਆ ੳੱੁਪਰ ਹਮਲਾ, 1959 ਵਿੱਚ ਤਿੱਬਤ ਦੀ ਖਾਂਬਾ ਬਗ਼ਾਵਤ , 1962 ਵਿੱਚ
ਹਿੰਦ-ਚੀਨ ਸਰਹੱਦੀ ਝਗੜਾ ਆਦਿ ਨੂੰ ਜਾਗਰਿਤ ਚੀਨੀ ਕੌਮ ਨੇ ਚਕਨਾਚੂਰ ਕਰ ਦਿੱਤਾ। 1972 ਵਿੱਚ
ਸੰਯੁਕਤ ਰਾਸ਼ਟਰ ਸੰਘ ਅੰਦਰ ਭਾਰੀ ਗਿਣਤੀ ਨਾਲ ਚੀਨ ਲੋਕ-ਗਣਰਾਜ ਨੂੰ ਮੈਂਬਰ ਲੈ ਲਿਆ ਗਿਆ ਅਤੇ
ਚਿਆਂਗ ਜੁੰਡਲੀ ਨੂੰ ਬਾਹਰ ਕੱਢ ਦਿੱਤਾ ਗਿਆ।
ਪਰ ਪਾਰਟੀ ਅੰਦਰ ਵੀ ਹਾਲਾਤ ਕੋਈ ਸੁਖਾਵੇਂ
ਨਹੀਂ ਸਨ। ਸਰਮਾਏਦਾਰਾ ਤੇ ਪ੍ਰੋਲੇਤਾਰੀ ਵਿਚਾਰਧਾਰਾਵਾਂ ਵਿਚਕਾਰ ਤਿੱਖਾ ਘੋਲ ਚੱਲ ਰਿਹਾ ਸੀ। ਰੂਸ
ਅੰਦਰ ਸਰਮਾਏਦਾਰੀ ਦੀ ਮੁੜ-ਬਹਾਲੀ ਦੇ ਨਾਂਹ-ਪੱਖੀ ਤਜ਼ਰਬਿਆਂ ਦਾ ਨਿਚੋੜ ਕਢਦੇ ਹੋਏ, ਸਮਾਜਵਾਦੀ ਸਮਾਜ ਦੇ ਗੁੰਝਲਦਾਰ ਜਮਾਤੀ ਰਿਸ਼ਤਿਆਂ ਦੀ ਛਾਣਬੀਣ ਕਰਦੇ ਹੋਏ, ਚੇਅਰਮੈਨ ਮਾਓ ਨੇ ਤੱਤ ਕੱਢਿਆ ਕਿ ‘‘ਸਮਾਜਵਾਦ ਦੇ ਸਮੁੱਚੇ ਇਤਿਹਾਸਕ ਦੌਰ ਅੰਦਰ ਜਮਾਤੀ ਘੋਲ
ਦੀ ਹੋਂਦ ਰਹਿੰਦੀ ਹੈ’’। ਚੀਨ ਅੰਦਰ ਸਰਮਾਏਦਾਰੀ ਦੀ ਮੁੜ ਬਹਾਲੀ ਦੇ ਖਤਰੇ ਨੂੰ ਚਕਨਾਚੂਰ ਕਰਨ ਲਈ ਸੰਨ 1966 ਵਿੱਚ
ਮਾਓ ਨੇ ਪ੍ਰੇਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਸੱਦਾ ਦਿੱਤਾ ਅਤੇ ਤਿੱਖੇ ਜਮਾਤੀ ਘੋਲ ਵਿੱਚ
ਪ੍ਰੋਲੇਤਾਰੀ ਦੀ ਅਗਵਾਈ ਕਰਦੇ ਹੋਏ ਮਾਓ ਨੇ ਸਰਮਾਏਦਾਰਾ ਵਿਚਾਰਾਂ ਦੇ ਧਾਰਨੀ ਲਿਊ ਸ਼ਾਉ ਚੀ ਨੂੰ
ਭਾਂਜ ਦਿੱਤੀ। ਚੇਤਨ ਹੋਈ ਚੀਨੀ ਜਨਤਾ ਨੇ,
ਇਸ ਤੋਂ ਪਿੱਛੋਂ ਗ਼ੱਦਾਰ ਲਿਨ
ਪਿਆਓ ਗੁੱਟ ਵੱਲੋਂ ਮਾਓ ਨੂੰ ਕਤਲ ਕਰਕੇ ਪਾਰਟੀ ਤੇ ਰਾਜ ਦੀ ਲੀਡਰਸ਼ਿੱਪ ਹਥਿਆਉਣ ਦੀ ਉਲਟ-ਇਨਕਲਾਬੀ
ਸਾਜਿਸ਼ ਨੂੰ ਨਾਕਾਮ ਕਰ ਦਿੱਤਾ।
ਇਸ ਤਰਾਂ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ
ਇਨਕਲਾਬੀ ਘੋਲਾਂ ਦੀ ਅਗਵਾਈ ਕਰਦਾ ਹੋਇਆ,
ਚੀਨੀ ਜਨਤਾ ਤੇ ਸੰਸਾਰ ਭਰ ਦੇ
ਕਮਿਊਨਿਸਟ ਇਨਕਲਾਬੀਆਂ ਲਈ ਮਾਓ ਵਿਚਾਰਧਾਰਾ ਦਾ ਮਹਾਨ ਵਿਰਸਾ ਛੱਡ ਕੇ, 9 ਸਤੰਬਰ 1976 ਨੂੰ ਚੇਅਰਮੈਨ ਮਾਓ ਸਦਾ ਲਈ ਅੱਖਾਂ ਮੀਟ ਗਿਆ। ਭਾਵੇਂ ਕਿ ਚੇਅਰਮੈਨ ਮਾਓ ਦੀ
ਮੌਤ ਤੋਂ ਬਾਅਦ ਚੀਨ ਅੰਦਰ ਸੋਧਵਾਦ ਭਾਰੂ ਹੋ ਗਿਆ ਅਤੇ ਇਸ ਨੇ ਇਨਕਲਾਬ ਨੂੰ ਪੁੱਠਾ ਗੇੜਾ ਦੇ
ਦਿੱਤਾ ਪਰ ਤਾਂ ਵੀ ਆਪਣੇ ਮਹਾਨ ਇਨਕਲਾਬ ਤੇ ਰਾਹ -ਰੁਸ਼ਨਾਊ ਸਿਧਾਂਤ ਤੇ ਅਭਿਆਸ ਦੀ ਬਦੌਲਤ ਸਾਥੀ
ਮਾਓ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
No comments:
Post a Comment