Wednesday, October 8, 2014

੩. ”N dy mqw nM. ੧੯੪ qihq Plsq9n9 iriPa”j91W dy 1pxy 7rW qy mlk91qW qy vwps jwx dy h`kW dw snmwn qy rwK9 krn9 cwh9d9 hY[
-੦-
ਇਜ਼ਰਾਈਲੀ ਸੂਹੀਆਂ ਵੱਲੋਂ
ਨੌਕਰੀ ਤੋਂ ਇਨਕਾਰ
ਪ੍ਰਸਿੱਧ ਇਜ਼ਰਾਈਲੀ ਅਖਬਾਰ ਹੈਅਰੇਟਿਜ਼ (13 ਸਤੰਬਰ 2014) ਦੀ ਇੱਕ ਰਿਪੋਰਟ ਅਨੁਸਾਰ ਇਜ਼ਰਾਈਲੀ ਫੌਜ ਦੀ ਸੂਹੀਆ ਟੁਕੜੀ ਨੰ. 8200 ਦੇ 43 ਮੈਂਬਰਾਂ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ ਜੋ ਇਜ਼ਰਾਈਲੀ ਫੌਜ ਦੇ ਮੁਖੀ ਅਤੇ ਫੌਜ ਦੇ ਸੂਹੀਆ ਮਹਿਕਮੇ ਦੇ ਮੁਖੀ ਨੂੰ ਵੀ ਸੰਬੋਧਤ ਹੈ। ਪੱਤਰ ਲਿਖਣ ਵਾਲਿਆਂ ਵਿੱਚ ਇੱਕ ਮੇਜਰ ਅਤੇ ਦੋ ਕੈਪਟਨ ਸ਼ਾਮਲ ਹਨ।
ਉਹਨਾਂ ਨੇ ਲਿਖਿਆ ਹੈ ਕਿ ਫੌਜ ਕੋਲ ਜੋ ਸੂਹੀਆ ਜਾਣਕਾਰੀ ਇਕੱਠੀ ਹੁੰਦੀ ਹੈ, ਉਹ ''ਨਿਰਦੋਸ਼ ਲੋਕਾਂ ਨੂੰ ਹਰਜਾ ਪਹੁੰਚਾਉਂਦੀ ਹੈ। ਇਹ ਸਿਆਸੀ ਅੱਤਿਆਚਾਰਾਂ ਖਾਤਰ ਅਤੇ ਫਲਸਤੀਨੀ ਸਮਾਜ ਵਿੱਚੋਂ ਦੇਸ਼ ਧਰੋਹੀ ਭਰਤੀ ਕਰਕੇ ਫਲਸਤੀਨੀ ਸਮਾਜ ਵਿੱਚ ਧੜੇਬੰਦੀ ਪੈਦਾ ਕਰਦੀ ਹੈ। ਅਤੇ ਫਲਸਤੀਨੀ ਸਮਾਜ ਦੇ ਅੱਡ ਅੱਡ ਹਿੱਸਿਆਂ ਨੂੰ ਇੱਕ-ਦੂਜੇ ਦੇ ਵਿਰੁੱਧ ਖੜ੍ਹਾ ਕਰਦੀ ਹੈ'' ਉਹਨਾਂ ਨੇ ਕਿਹਾ ਕਿ ਇਸ ਕਰਕੇ ਉਹਨਾਂ ਦੀ ਜਮੀਰ ਅਜਿਹੇ ਸਿਸਟਮ ਦੀ ਸੇਵਾ ਕਰਨ ਦੀ, ਦਹਿ-ਲੱਖਾਂ ਮਨੁੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕਰਨ ਦੀ, ਆਗਿਆ ਨਹੀਂ ਦਿੰਦੀ। ਖੁੱਲ੍ਹੇ ਪੱਤਰ ਵਿੱਚ ਕਿਹਾ ਗਿਆ ਕਿ: ''ਅਸੀਂ, ਯੂਨਿਟ ਨੰ. 8200 ਦੇ ਸਿਪਾਹੀ ਐਲਾਨ ਕਰਦੇ ਹਾਂ ਕਿ ਅਸੀਂ ਫਲਸਤੀਨੀਆਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਾਂ ਅਤੇ ਕਬਜ਼ੇ ਹੇਠਲੇ ਇਲਾਕਿਆਂ ਉੱਤੇ ਫੌਜੀ ਕੰਟਰੋਲ ਮਜਬੂਤ ਕਰਨ ਦੇ ਸੰਦਾਂ ਵਜੋਂ ਆਪਣੀ ਨੌਕਰੀ ਜਾਰੀ ਰੱਖਣ ਤੋਂ ਇਨਕਾਰ ਕਰਦੇ ਹਾਂ।''
(ਪੂਰੀ ਰਿਪੋਰਟ ਪੜ੍ਹਨ ਲਈ ਦੇਖੋ WWW.haaret੍ਰ.com)
www.surkhrekha.blogspot.com
-੦-

ਪੰਜਾਬ ਵਿੱਚ ਫਲਸਤੀਨ ਨਾਲ ਇੱਕਮੁਠਤਾ
ਅਮਰੀਕਾ ਦੀ ਸਰਦਾਰੀ ਹੇਠਲੇ ਸਾਮਰਾਜੀ ਧੜੇ ਵੱਲੋਂ ਸਿਸ਼ਕਾਰੇ ਜਿਉਨਵਾਦੀ ਫਾਸ਼ੀ ਇਜ਼ਰਾਇਲੀ ਹਾਕਮਾਂ ਦੇ ਫਲਸਤੀਨ ਤੇ ਕੀਤੇ ਤਾਜਾ ਹਮਲੇ ਵਿਰੁੱਧ ਅਤੇ ਫਲਸਤੀਨੀਆਂ ਨਾਲ ਇਕਮੁੱਠਤਾ ਦਾ ਮੁਜਾਹਰਾ ਕਰਦਿਆਂ ਪੰਜਾਬ ਵਿੱਚ ਸਰਗਰਮ ਅਨੇਕਾਂ ਜਥੇਬੰਦੀਆਂ ਵੱਲੋਂ ਅਵਾਜ਼ ਬੁਲੰਦ ਕੀਤੀ ਗਈ ਅਤੇ ਲੋਕ ਲਾਮਬੰਦੀ ਕੀਤੀ ਗਈ।  ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਨੇ ਇਕ ਬਿਆਨ 'ਚ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਬਠਿੰਡਾ, ਮੋਗਾ, ਮੁਕਤਸਰ, ਮਲੋਟ, ਸ਼ਾਹਕੋਟ, ਸਮਰਾਲਾ ਅਤੇ ਅਮ੍ਰਿੰਤਸਰ ਵਿੱਚ ਜਨਤਕ ਇਕੱਠ ਅਤੇ ਕਨਵੈਨਸ਼ਨਾਂ ਜਥੇਬੰਦ ਕੀਤੀਆਂ ਗਈਆਂ। ਬਠਿੰਡਾ ਅਤੇ ਮੋਗਾ ਵਿੱਚ ਰੋਸ ਮਾਰਚ ਵੀ ਕੀਤੇ ਗਏ। ਇਸੇ ਤਰ੍ਹਾਂ ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ ਅਤੇ ਸੀ.ਪੀ.ਆਈ.ਐਮ.ਐਲ (ਨਿਊ ਡੈਮੋਕਰੇਸੀ) ਵੱਲੋਂ ਲੁਧਿਆਣਾ ਵਿੱਚ ਰੈਲੀ ਤੇ ਮਾਰਚ ਜਥੇਬੰਦ ਕੀਤਾ ਗਿਆ। ਅਗਸਤ ਮਹੀਨੇ ਵਿੱਚ ਉਪਰੋਕਤ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਮੋਦੀ ਸਰਕਾਰ ਦੇ ਇਜ਼ਰਾਈਲ-ਅਮਰੀਕੀ ਧੌਂਸਬਾਜ ਹਮਲੇ ਦੇ ਪੱਖ ਵਿੱਚ ਭੁਗਤਣ ਵਿਰੁੱਧ ਉਠਾਈ ਆਵਾਜ ਪੰਜਾਬ ਅੰਦਰ ਠੋਸੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਅਤੇ ਲੋਕ ਮੰਗਾ ਦੇ ਪੱਖ ਵਿਚ ਉਠੀ ਆਵਾਜ ਦਾ ਹਿੱਸਾ ਬਣੀ।
                   -੦-

No comments:

Post a Comment