ਕਰਜ਼ੇ ਅਤੇ ਖੁਦਕੁਸ਼ੀਆਂ ਦੇ ਭੰਨੇ ਖੇਤਾਂ ਦੇ ਪੁੱਤਾਂ ਦੀ ਦਾਸਤਾਨ ਦਸਤਾਵੇਜ਼ੀ ਫ਼ਿਲਮ
ਕਵਿਤਾ ਬਹਿਲ ਅਤੇ ਨੰਦਨ ਸਕਸੇਨਾ ਦੀ ਦਸਤਾਵੇਜ਼ੀ ਫ਼ਿਲਮ 'ਹਵਾ ਵਿੱਚ ਮੋਮਬੱਤੀਆਂ' ਪੰਜਾਬ ਅੰਦਰ ਵਗਦੇ ਦਰਦਾਂ ਦੇ ਛੇਵੇਂ ਦਰਿਆਂ ਦੀ ਮੂੰਹ ਬੋਲਦੀ, ਕਾਲਜੇ ਰੁੱਗ ਭਰਦੀ ਦਾਸਤਾਨ ਹੈ। ਫ਼ਿਲਮ ਆਪਣੇ ਦਰਸ਼ਕਾਂ ਦੀ ਉਂਗਲ ਫੜਕੇ, ਭੁੱਖਾਂ, ਦੁੱਖਾਂ, ਹਰਜਿਆਂ, ਕਰਜ਼ਿਆਂ, ਲਾਚਾਰੀਆਂ ਅਤੇ ਬਿਮਾਰੀਆਂ ਦੇ ਭੰਨੇ ਲੋਕਾਂ ਦੇ ਹੌਕਿਆਂ-ਹਾਵਿਆਂ ਅਤੇ ਬਲ਼ਦੇ ਸੁਆਲਾਂ ਦੇ ਅੰਗ-ਸੰਗ ਤੋਰਦੀ ਹੈ।
ਫ਼ਿਲਮ ਤਿੱਖੇ ਸੁਆਲ ਖੜ•ੇ ਕਰਦੀ ਹੈ ਕਿ ਹਰਾ ਇਨਕਲਾਬ ਲਿਆਉਣ ਵਾਲਿਆਂ ਦੇ ਘਰਾਂ ਅਤੇ ਚਿਹਰਿਆਂ 'ਤੇ ਹਰਿਆਲੀ ਆਉਣ ਦੀ ਬਜਾਏ, ਪਲੱਤਣ ਅਤੇ ਪਤਝੜ ਆ ਗਈ, ਇਸਦਾ ਕੋਈ ਜਵਾਬ ਦੇਵੇਗਾ। ਦਰਸ਼ਕ ਦੇ ਮਨ-ਮਸਤਕ ਉਪਰ ਇਹ ਪ੍ਰਭਾਵ ਸਿਰਜਦੀ ਹੈ ਕਿ, 'ਜੇ ਹਵਾ ਇਹ ਰਹੀ ਤਾਂ ਭਲਾ ਪੰਜਾਬ ਦਾ ਭਵਿਖ਼ ਕੀ ਹੋਏਗਾ?
ਫ਼ਿਲਮ ਪਲ ਪਲ ਤੇ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਅੰਨ ਦਾ ਭੰਡਾਰ ਕਹਾਉਂਦਾ, ਹੱਸਦਾ-ਵਸਦਾ, ਗਾਉਂਦਾ ਤੇ ਨੱਚਦਾ ਪੰਜਾਬ ਭਲਾ ਮਕਾਣਾਂ ਦੀ ਰੁੱਤ ਦੀ ਲਪੇਟ ਵਿੱਚ ਕਿਵੇਂ ਆ ਗਿਆ!
ਖੇਤਾਂ ਦੇ ਪੁੱਤ, ਜਿਹੜੇ ਬਲਦਾਂ ਦੇ ਗਲ਼ ਟੱਲੀਆਂ ਅਤੇ ਘੁੰਗਰੂ ਪਾ ਕੇ ਸਰਘੀਂ ਵੇਲੇ ਹੀ ਮਧੁਰ ਸੰਗੀਤ ਛੇੜਦੇ ਸਨ, ਉਹ ਆਪਣੇ ਹੀ ਗਲ਼ਾਂ ਵਿੱਚ ਰੱਸੇ ਕਿਉਂ ਪਾਉਣ ਲੱਗ ਪਏ? ਪੰਜ ਦਰਿਆਵਾਂ ਦੀ ਧਰਤੀ ਦੇ ਜਾਏ, ਪੀਣ ਵਾਲੇ ਪਾਣੀ ਦੀਆਂ ਦੋ ਘੁੱਟਾਂ ਤੋਂ ਵੀ ਵਾਂਝੇ ਹੋ ਗਏ। ਇਹ ਕੇਹਾ ਵਿਕਾਸ ਹੈ? ਜਿਨ•ਾਂ ਨੂੰ ਜਿੰਦਗੀ ਵਿੱਚ ਕਦੇ ਚਾਈਂ ਚਾਈਂ ਰੇਲ ਚੜ•ਨ ਦੇ ਸੁਭਾਗ ਪ੍ਰਾਪਤ ਹੀ ਨਹੀਂ ਹੋਇਆ ਉਹ ਹੁਣ ਜ਼ਿੰਦਗੀ-ਮੌਤ ਦਰਮਿਆਨ ਯੁੱਧ ਕਰਦੇ ਬੀਕਾਨੇਰ ਨੂੰ ਜਾਂਦੀ 'ਕੈਂਸਰ ਟਰੇਨ' ਕਰਕੇ ਜਾਣੀ ਜਾਂਦੀ ਰੇਲ ਦੇ ਮੁਸਾਫ਼ਰ ਨੇ ਜਾਂ ਜ਼ਿੰਦਗੀ ਦੇ ਆਖਰੀ ਪੜਾਅ ਦੇ ਮੁਸਾਫ਼ਰ ਨੇ?
ਫਸਲਾਂ ਨੂੰ ਕਦੇ ਸੋਕਾ ਕਦੇ ਡੋਬਾ ਮਾਰ ਜਾਂਦਾ ਹੈ। ਕਮਾਊ ਲੋਕ ਖਾਲੀ ਹੱਥ ਮਲ਼ਦੇ ਰਹਿ ਜਾਂਦੇ ਨੇ। ਯਕ ਦਮ ਕੈਮਰਾ ਇਹ ਦਰਸਾਉਂਦਾ ਹੈ ਕਿ ਲੋਕਾਂ ਦੇ ਹੱਥ ਲੱਗਦੀ ਹੈ, ਜਖ਼ਮਾਂ ਦੀ ਫ਼ਸਲ। ਕਰਜ਼ੇ ਦੀਆਂ ਨਿੱਤ ਬੋਝਲ ਹੋ ਰਹੀਆਂ ਪੰਡਾਂ, 'ਰਾਜ ਨਹੀਂ ਸੇਵਾ ਦੇ ਪਾਖੰਡਾਂ', ਵੰਨ-ਸੁਵੰਨੇ ਹਾਕਮਾਂ ਦੀ ਅਦਲਾ ਬਦਲੀ ਤਾਂ ਹੁੰਦੀ ਹੈ ਪਰ ਜਿਨ•ਾਂ ਦੀ ਤਕਦੀਰ ਅਤੇ ਤਸਵੀਰ ਨਹੀਂ ਬਦਲਦੀ ਅਜੇਹੇ ਕਿੰਨੇ ਹੀ ਗੁੰਝਲਦਾਰ ਵਰਤਾਰਿਆਂ ਤੇ ਤਿੱਖੇ ਕਲਾਮਈ ਕਟਾਖ਼ਸਾਂ ਨਾਲ ਪਰਦਾ ਚੁੱਕਦੀ ਹੈ ਫ਼ਿਲਮ ''ਹਵਾ ਵਿੱਚ ਮੋਮਬੱਤੀਆਂ''।
ਭਰ ਜ਼ੋਬਨ 'ਤੇ ਆਈਆਂ ਸੋਨ ਰੰਗੀਆਂ ਕਣਕਾਂ ਦੀ ਕਟਾਈ ਕਰਦੀਆਂ ਕੰਬਾਈਨਾ, ਬੇਜ਼ਮੀਨੇ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਨੂੰ ਇਉਂ ਪ੍ਰਤੀਤ ਹੁੰਦੀਆਂ ਹਨ ਜਿਵੇਂ ਕੰਬਾਇਨ ਖੇਤਾਂ ਵਿੱਚ ਨਹੀਂ ਉਹਨਾਂ ਦੇ ਜਿਸਮਾਂ ਉਪਰ ਚੱਲ ਰਹੀ ਹੋਵੇ। ਮਨ ਪਿਘਲਾਉਂਦਾ ਦ੍ਰਿਸ਼ ਹੈ ਸਿਲ਼ਾ (ਕਣਕ ਦੀਆਂ ਬੱਲੀਆਂ) ਚੁਗਣ ਆਈਆਂ, ਕੰਮੀਆਂ ਦੇ ਵਿਹੜੇ ਦੀਆਂ ਜਾਈਆਂ ਦਾ। ਉਹਨਾਂ ਦੀਆਂ ਪਲਕਾਂ ਵਿੱਚ ਬੇਬਸੀ ਹੈ, ਕੋਸਾ ਕੋਸਾ ਨੀਰ ਹੈ, ਪਲਕਾਂ 'ਚ ਚੁਭ ਗਏ ਤਿੱਖੇੜੇ ਕਸੀਰਾਂ ਦਾ ਪ੍ਰਭਾਵ ਹੈ। ਉਹ ਜਦੋਂ ਦੀਆਂ ਜੈ ਖਾਣਿਆਂ ਮਸ਼ੀਨਾਂ ਆ ਗਈਆਂ ਅਸੀਂ ਤਾਂ ਮੁੱਠੀ ਭਰ ਦਾਣਿਆਂ ਤੋਂ ਵੀ ਗਏ । ਡੰਡਲਾਂ ਤੋਂ ਵੀ ਗਏ। ਉੱਚੀ ਉੱਚੀ ਆਵਾਜ਼ਾਂ ਅਸਾਡੇ ਕੰਨਾਂ 'ਚ ਗੂੰਜ਼ਦੀਆਂ ਰਹਿੰਦੀਆਂ ਨੇ, ''ਨਿਕਲੋ ਬਾਹਰ ਅਸੀਂ ਏਹਦੀ ਵੀ ਮਸ਼ੀਨ ਨਾਲ ਤੂੜੀ ਬਣਾਉਣੀ ਹੈ''
ਸਿਲਾ ਚੁਗਦੀਆਂ ਮਜ਼ਦੂਰ ਔਰਤਾਂ ਸੁਭਾਵਕ ਹੀ ਕਹਿੰਦੀਆਂ ਸੁਣਾਈ ਦਿੰਦੀਆਂ ਨੇ ਕਿ, ''ਚਲੋਂ ਘੱਟ ਪੈਲ਼ੀ ਵਾਲੇ ਤਾਂ ਇਉਂ ਕਰਨ, ਉਹ ਤਾਂ ਆਪ ਹੀ ਤੰਗ ਨੇ ਪਰ ਵੱਡੀਆਂ ਢੇਰੀਆਂ ਵਾਲਿਆਂ ਨੂੰ ਕਾਹਦਾ ਘਾਟਾ ਉਹ ਵੀ ਮਸ਼ੀਨਾਂ ਤੋਂ ਬਚੀਆਂ ਖੁਚੀਆਂ, ਧਰਤੀ ਤੇ ਡਿਗੀਆਂ ਬੱਲੀਆਂ ਅਤੇ ਕਣਕ ਦੀਆਂ ਡੰਡਲਾਂ ਵੀ ਚੁੱਕਣ ਨਹੀਂ ਦਿੰਦੇ। ਅੱਗੋਂ ਬੋਲਦੇ ਘੱਟ ਨੇ, ਜ਼ਹਿਰ ਜਿਆਦਾ ਉਗਲਦੇ ਨੇ। ਵੈਸੇ ਤਾਂ ਹੁਣ ਮਿਲਦੀ ਨਹੀਂ ਜੇ ਕਦੇ ਦਿਹਾੜੀ ਮਿਲ ਜਾਏ ਤਾਂ ਕਰਕੇ ਲਿਜਾਣਗੇ 150 ਰੁਪੈ ਹੱਥ ਤੇ ਧਰਨਗੇ 100 ਕਦੇ 50-60। ਗਰੀਬਾਂ ਦਾ ਕਾਹਦਾ ਜ਼ੋਰ।''
ਔਰਤਾਂ ਹੱਡ ਬੀਤੀ ਸੁਣਾਉਂਦੀਆਂ ਨੇ ਕਿ ਸਾਡੇ ਵਡਾਰੂ ਕਿਹਾ ਕਰਦੇ ਸੀ ਕਾਹਦੀ ਜ਼ਿਦੰਗੀ ਐ, ਬੱਸ ਟਾਇਮ ਪਾਸ ਵੀ ਨਹੀਂ ਹੁੰਦਾ। ਜੀ ਕਰਦੈ ਐਹੋ ਜਿਹੇ ਮਰ ਮਰ ਕੇ ਜੀਣ ਨਾਲੋਂ ਤਾਂ ਇਕੋ ਵੇਲੇ ਆਪਣੇ ਆਪ ਨੂੰ ਮੁਕਾ ਲਈਏ।
ਛੋਟੀ ਅਤੇ ਦਰਮਿਆਨੀ ਕਿਸਾਨੀ ਦੀਆਂ ਔਰਤਾਂ ਦੀ ਦਰਦਨਾਕ ਵਿਥਿਆਂ ਵੀ ਦਰਸ਼ਕਾਂ ਨੂੰ ਝੰਜੋੜਕੇ ਰੱਖ ਦਿੰਦੀ ਹੈ ਜਦੋਂ ਉਹ ਕਹਿੰਦੀਆਂ ਨੇ ਕਿ; ਖੇਤੀ, ਹੁਣ ਕਾਹਦੀ ਖੇਤੀ, ਕਦੇ ਨੀ ਹੁੰਦੇ ਬੱਤੀ ਦੇ ਤੇਤੀਂ। ਰੇਹ, ਸਪਰੇਅ, ਤੇਲ, ਮਹਿੰਗੇ ਠੇਕੇ, ਸਾਡੀ ਜਾਨ ਕੱਢੀਂ ਜਾਂਦੇ ਨੇ। ਧੜਾ ਧੜ ਸਾਡੇ ਹੱਥਾਂ 'ਚੋਂ ਜ਼ਮੀਨ ਖੋਹੀ ਜਾ ਰਹੀ ਹੈ।
ਮੋਗਾ ਜਿਲ•ੇ ਦੇ ਪਿੰਡ ਹਿੰਮਤਪੁਰਾ ਦੀ ਕਰਮਜੀਤ ਕੌਰ ਆਪਣੀ ਦਿਲ-ਚੀਰਵੀਂ ਵਿੱਥਿਆ ਸੁਣਉਂਦੀ ਹੈ ਕਿ, ''ਖੇਤੀ ਨੇ ਸਾਨੂੰ ਦੇਣਾ ਤਾਂ ਕੀ ਸੀ ਉਲਟਾ ਸਾਨੂੰ ਹੀ ਖਾ ਗਈ। ਲਿਮਟਾਂ ਚੁੱਕਦੇ ਗਏ। ਵਿਆਜ ਤੇ ਵਿਆਜ ਪੈਂਦਾ ਗਿਆ। ਲੈਣੇ ਵਾਲੇ ਆਉਂਦੇ ਰਹੇ। ਮੇਰੇ ਘਰ ਵਾਲਾ ਅਕਸਰ ਕਿਹਾ ਕਰਦਾ ਕਿ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਅਜੇਹੇ ਜੀਣ ਨਾਲੋਂ ਤਾਂ ਮੌਤ ਚੰਗੀ ਐ। ਆਖਰ ਇੱਕ ਦਿਨ ਦੁਖ਼ੀ ਹੋਇਆ ਸਪਰੇਅ ਪੀ ਗਿਆ। ਉਸ ਵੇਲੇ ਮੇਰੇ ਦੋ ਬੱਚੇ ਸੀ। ਇੱਕ 5 ਸਾਲ ਦਾ ਦੂਜਾ 10 ਸਾਲ ਦਾ। ਮੈਂ ਮਨ ਤਕੜਾ ਕਰਕੇ ਆਪਣਾ ਸਿਰ ਗੱਡਾ ਬਣਾ ਲਿਆ। ਪੈਰ ਟਾਇਰ ਬਣਾ ਲਏ। ਦਿਨ ਰਾਤ ਕਮਾਉਣ ਲੱਗੀ। ਲਵੇਰਾ ਰੱਖਿਆ, ਦੁੱਧ ਪਾਉਣ ਲੱਗੀ। ਬੱਚੇ ਵੀ ਹੱਥ ਵਟਾਉਣ ਲੱਗੇ। ਪਰ ਕਰਜ਼ਾ ਦਿਨ ਰਾਤ ਵਧਦਾ ਹੀ ਗਿਆ। ਸਾਰਾ ਪਿੰਡ ਜਾਣਦੈ ਮੈਂ ਕਿਵੇਂ ਕਮਾਇਆ। ਨਾ ਚੰਗਾ ਖਾਧਾ, ਨਾ ਹੰਢਾਇਆ। ਜਦੋਂ ਉਹ ਪੂਰੇ ਹੋਏ ਸਾਡੇ ਸਿਰ 6 ਲੱਖ ਸੀ। ਤੇਰਾਂ ਸਾਲ ਹੋ ਗਏ ਏਸ ਗੱਲ ਨੂੰ-। ਕਰਜ਼ਾ 6 ਤੋਂ 18 ਲੱਖ ਹੋ ਗਿਆ।
ਸਾਡੀ ਕਿਸੇ ਜੈ ਖਾਣੇ ਦੀ ਸਰਕਾਰ ਨੇ ਬਾਂਹ ਨਹੀਂ ਫੜੀ ਸਾਨੂੰ ਜਦੋਂ ਕੋਈ ਸਹਾਰਾ ਹੀ ਨਹੀਂ ਦਿਸਦਾ ਤਾਂ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਅਸੀਂ ਮਾੜੀ ਲਿਖਾ ਕੇ ਆਏ ਹਾਂ। ''ਇਉਂ ਕਹਿੰਦੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਕਰਮਜੀਤ ਗੁਣ ਗੁਣਉਣ ਲੱਗਦੀ ਹੈ,
''ਲਿਖੀਆਂ ਮੱਥੇ ਦੀਆਂ
ਭੋਗ ਲੈ ਮਨ ਚਿੱਤ ਲਾ ਕੇ''
ਨਿਰਦੇਸ਼ਕ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਭਾਵਕਤਾ ਨਾਲ ਦਰਸਾਉਣਦਾ ਯਤਨ ਕਰਦੇ ਹਨ ਕਿ,''ਚਾਰੇ ਪਾਸਿਓ ਥੱਕੇ, ਟੁੱਟੇ, ਮਾਨਸਿਕ ਪੀੜਾ ਦੇ ਭੰਨੇ, ਉਦਾਸੀ ਦੇ ਆਲਮ ਵਿੱਚ ਘਿਰੇ ਲੋਕ ਹਨੇਰੇ 'ਚ ਟੱਕਰਾਂ ਮਾਰਦੇ ਹਨ। ਉਹਨਾਂ ਦੇ ਮਨ 'ਤੇ ਅਜੇਹੇ ਵਿਚਾਰਾਂ ਦੀ ਬੱਦਲੀ ਅਤੇ ਧੁੰਦ ਛਾ ਜਾਂਦੀ ਹੈ ਕਿ ਸ਼ਾਇਦ ਅਸੀਂ 'ਲੇਖ' ਹੀ ਮਾੜੇ ਲਿਖਾਕੇ ਆਏ ਹਾਂ। ਇਉਂ ਨਿਰਦੇਸ਼ਕ ਜੋੜੀ ਅੰਧ-ਵਿਸ਼ਵਾਸੀ ਭਰੇ ਵਿਚਾਰਾਂ ਦੀ ਸਰੋਤ ਜ਼ਮੀਨ ਅਤੇ ਵਾਤਾਵਰਨ ਦਾ ਸਫ਼ਲ ਪ੍ਰਭਾਵ ਸਿਰਜਦੀ ਹੈ। ਅਜੇਹੇ ਉਦਾਸ ਮਈ ਅਤੇ ਧੁੰਧਲਕੇ ਮਾਹੌਲ ਅੰਦਰ ਸੂਹੀ ਫ਼ੁਲਕਾਰੀ ਦਾ ਪੱਟ ਅਤੇ ਧਾਗਿਆਂ ਦੇ ਗੁੱਛਿਆਂ ਉਪਰ ਕੈਮਰਾ ਫੋਕਸ ਹੁੰਦਾ ਹੈ। ਪਿੱਠ ਭੂਮੀ 'ਚੋਂ ਨਿਰਦੇਸ਼ਕਾ ਕਵਿਤਾ ਬਹਿਲ ਦੀ ਦਰਸ਼ਕਾਂ ਦੇ ਮਨ ਦੀਆਂ ਅਣਛੋਹੀਆਂ ਪਰਤਾਂ ਛੇੜਦੀ ਆਵਾਜ਼ ਉੱਠਦੀ ਹੈ:
ਮਾਂ ਕਹਿੰਦੀ ਸੀ
ਵੇਲ ਬੂਟਿਆਂ ਦਾ ਮਾਣ ਕਰੋ
ਨਾ ਪੱਟੋ ਹਰੇ ਪੱਤੇ
ਲਾਲ ਫੁੱਲ ਤੇ ਚਿੱਟੀਆਂ ਕਲੀਆਂ
ਅੱਜ ਮੇਰੇ ਹੱਥਾਂ 'ਚ ਨੇ ਰੰਗੀਨ ਧਾਗੇ
ਰੰਗੀਨ ਧਾਗੇ ਅਤੇ ਚਿੱਟੀ ਚਾਦਰ
ਮਾਂ ਕਹਿੰਦੀ ਸੀ
ਵੇਲ ਬੂਟਿਆਂ ਦਾ ਮਾਣ ਕਰੋ
ਕੈਮਰਾ ਇਥੇ ਕਲਾ ਦੀ ਬੁਲੰਦੀ ਛੋਂਹਦਾ ਹੈ ਜਦੋਂ ਉਹ ਚਿੰਨਾਤਮਕ ਤੌਰ ਤੇ ਚਿੱਟੇ ਤਾਣੇ ਵਿੱਚ ਬੰਸਤੀ ਅਤੇ ਸੂਹੇ ਰੰਗ ਦੇ ਧਾਗੇ ਪਰੋ ਰਹੇ ਹੱਥ ਦਿਖਾਉਂਦਾ ਹੈ।
ਖੁਦਕੁਸ਼ੀਆਂ ਕਰ ਗਏ ਗੱਭਰੂਆਂ ਦੇ ਧਾਹਾਂ ਮਰਦੇ ਮਾਪਿਆਂ ਦੀ ਹਾਲਤ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ। ਨਾਲ ਦੀ ਨਾਲ ਬੇਜ਼ਮੀਨਿਆਂ ਦੀ ਪੀੜ ਇਹ ਦਰਸਾਉਂਦੀ ਹੈ ਕਿ, ''ਜੇ ਹਰੀ ਕਰਾਂਤੀ ਨੇ ਜ਼ਮੀਨਾਂ ਵਾਲਿਆਂ ਦੇ ਬੁਰੇ ਦਿਨ ਲੈ ਆਂਦੇ ਨੇ ਤਾਂ ਅਸਾਡੀ ਧੁਖ਼ਦੀ ਜ਼ਿੰਦਗੀ ਦਾ ਅੰਦਾਜਾ ਲਗਾਓ ਜਿਨ•ਾਂ ਪਾਸ ਨਾ ਜ਼ਮੀਨ ਹੈ, ਨਾ ਰੁਜ਼ਗਾਰ ਅਤੇ ਕੋਈ ਮਸ਼ੀਨ ਹੈ। ਅਸਾਡੀ ਜ਼ਿੰਦਗੀ ਦੀ ਗੱਡੀ ਕਿਵੇਂ ਰਿੜ•ਦੀ ਹੋਵੇਗੀ, ਇਸ ਦੀਆਂ ਨਿੱਕੀਆਂ ਝਲਕਾਂ ਹੀ ਵਡੇਰੇ ਕੈਨਵਸ ਦੀ ਕਹਾਣੀ ਕਹਿ ਜਾਂਦੀਆਂ ਹਨ।
ਬਠਿੰਡਾ ਜਿਲ•ੇ ਦੇ ਪਿੰਡ ਚੱਠੇਵਾਲਾ ਦੀ ਸੁਖਵਿੰਦਰ ਕੌਰ ਹੰਝੂਆਂ ਭਿੱਜੀ ਕਹਾਣੀ ਬਿਆਨ ਕਰਦੀ ਹੈ ਕਿ, ''ਫ਼ਸਲ ਮਰ ਗਈ ਤਾਂ ਸਾਡੀ ਜਿੰਮੇਵਾਰੀ। ਸੁੰਡੀ ਖਾ ਗਈ ਨਰਮੇ ਨੂੰ ਤਾਂ ਵੀ ਸਾਡਾ ਹੀ ਦੋਸ਼! ਸੇਮ ਆ ਜਾਏ, ਸੋਕਾ ਪੈ ਜਾਏ ਤਾਂ ਵੀ ਅਸੀਂ ਝੱਲੀਏ,! ਸਰਕਾਰ ਸਾਡੀ ਬਾਂਹ ਨਾ ਫੜੇ, ਫੇਰ ਅਸੀਂ ਕਰਜ਼ੇ 'ਚ ਨੀ ਡੁੱਬਾਂਗੇ ਤਾਂ ਹੋਰ ਕੀ ਹੋਊ? ਸਾਡਾ ਸਹਾਰਾ ਹੀ ਕੋਈ ਨਹੀਂ। ਕੋਈ ਨੇੜੇ ਤੇੜੇ ਫੈਕਟਰੀ ਨੀ। ਕੋਈ ਸਿਲਾਈ ਸੈਂਟਰ ਨਹੀਂ।
ਪੰਜਾਬ ਅੰਦਰ ਖੁਦਕੁਸ਼ੀਆਂ ਦਾ ਵੇਰਵਾ ਇਕੱਤਰ ਕਰਨ ਵਾਲੇ ਇੰਦਰਜੀਤ ਜੇਜੀ ਕੈਮਰਾ ਟੀਮ ਨਾਲ ਜਿਉਂ ਹੀ ਗੱਲ ਕਰਨ ਲੱਗਦੇ ਹਨ ਉਸੇ ਵੇਲੇ ਮੋਬਾਇਲ ਫੋਨ ਤੇ ਹੋਰ ਖੁਦਕੁਸ਼ੀਆਂ ਕਰਨ ਵਾਲਿਆਂ ਦੇ ਸੁਨੇਹੇ ਆ ਰਹੇ ਸੁਣਾਈ ਦਿੰਦੇ ਹਨ। ਨਾਲ ਦੀ ਨਾਲ ਕੈਮਰਾ ਨਹਿਰਾਂ, ਨਹਿਰਾਂ ਦੀਆਂ ਝਾਲਾਂ ਉਪਰ ਧਿਆਨ ਲੈ ਕੇ ਜਾਂਦਾ ਹੈ ਜਿੱਥੇ ਹਰ ਰੋਜ਼ ਲੋਕ ਖੁਦਕੁਸ਼ੀਆਂ ਕਰ ਗਿਆਂ ਦੀਆਂ ਲਾਸ਼ਾਂ ਲੱਭਣ ਆਉਂਦੇ ਹਨ। ਨਹਿਰਾਂ ਦੇ ਨਾਲ ਹੀ ਪੰਜਾਬ ਦੇ ਦਰਿਆਵਾਂ ਅਤੇ ਡੁੱਬਦੇ ਸੂਰਜ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਉਦਾਸ ਲੋਕ ਇਹਨਾਂ ਦੇ ਕੰਢਿਆਂ 'ਤੇ ਜ਼ਿੰਦਗੀ ਦੇ ਸਫ਼ਰ 'ਤੇ ਦਿਖਾਈ ਦਿੰਦੇ ਹਨ। ਫ਼ਿਜਾ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਬੋਲ, ਵਾਰਸ ਸ਼ਾਹ ਨੂੰ ਆਵਾਜ਼ ਮਾਰਦੇ ਸੁਣਾਈ ਦਿੰਦੇ ਹਨ:
ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ
ਉੱਠ! ਦਰਦ-ਮੰਦਾਂ ਦਿਆ ਦਰਦੀਆਂ
ਉੱਠ! ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਝਨਾਬ
ਕਿਸ ਨੇ ਪੰਜਾਂ ਪਾਣੀਆਂ
ਵਿੱਚ ਦਿੱਤੀ ਜ਼ਹਿਰ ਰਲ਼ਾ
ਤੇ ਉਹਨਾਂ ਪਾਣੀਆਂ ਧਰਤ ਨੂੰ
ਦਿੱਤਾ ਪਾਣੀ ਲਾ
ਜਿਨ•ਾਂ ਕਿਸਾਨਾਂ ਹੱਥੋਂ ਜ਼ਮੀਨਾਂ ਖੁਰ ਗਈਆਂ। ਖੇਤੀ ਸੰਦ ਵਿਕ ਗਏ। ਉਹਨਾਂ ਦੀਆਂ ਔਰਤਾਂ ਹੁਣ ਮੇਲਿਆਂ 'ਤੇ ਵੇਚਣ ਲਈ ਬਣਾਏ ਖਿਡੌਣਾ-ਰੂਪੀ ਟਰੈਕਟਰਾਂ ਨੂੰ ਰੰਗ ਕਰਦੀਆਂ ਨਾਲੇ ਆਪਣੇ ਆਪ ਨਾਲ ਹੀ ਗੱਲਾਂ ਕਰਦੀਆਂ ਸੁਣਾਈ ਦਿੰਦੀਆਂ ਹਨ। ''ਜੱਟ ਜਿਮੀਦਾਰ ਨੂੰ ਦਿਹਾੜੀ ਕਰਨੀ ਕਿਹੜਾ ਸੌਖੀ ਐ। ਅਸੀਂ ਤਾਂ ਮੰਗਤੀਆਂ ਬਣ ਕੇ ਰਹਿ ਗਈਆਂ ਕਿਸੇ ਦੇ ਪਤੀ ਨੂੰ ਕੈਂਸਰ ਨਿਗਲ ਗਿਆ। ਕੋਈ ਰੇਲ ਗੱਡੀ ਅੱਗੇ ਛਾਲ ਮਾਰ ਗਿਆ। ਕੋਈ ਜ਼ਹਿਰ ਪੀ ਗਿਆ। ਕੋਈ ਗਲ਼ ਫ਼ਾਹਾ ਲੈ ਗਿਆ।'' ਇਹ ਖ਼ਬਰਾਂ ਸੁਣਾਈ ਦਿੰਦੀਆਂ ਨੇ 'ਰੰਗਲੇ' ਪੰਜਾਬ ਦੀਆਂ! ਮੋਇਆਂ ਦੇ ਫੁੱਲ ਪਾਉਂਣ ਜੋਗੀ ਵੀ ਪਰਿਵਾਰਾਂ 'ਚ ਹਿੰਮਤ ਨਹੀਂ।
ਫ਼ਿਲਮ ਦੀ ਅਮੀਰੀ ਅਤੇ ਖ਼ੂਬਸੂਰਤੀ ਇਹ ਹੈ ਕਿ ਫ਼ਿਲਮਸਾਜ ਨੇ ਬਹੁਤ ਹੀ ਘੱਟ ਸਮੇਂ ਵਾਲੀ ਫ਼ਿਲਮ ਦੇ ਵਿੱਚ ਹੀ ਹਾਲਾਤ ਦਾ ਦੂਜਾ ਸੰਘਰਸ਼ਮਈ ਪਾਸਾ ਵੀ ਉਭਰਵੇਂ ਰੂਪ 'ਚ ਸਾਹਮਣੇ ਲਿਆਂਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਸਰਗਰਮ ਆਗੂ ਕੁਲਦੀਪ ਕੌਰ ਕੁੱਸਾ ਅਜੋਕੇ ਹਾਲਾਤ ਉਪਰ ਵਿਸ਼ਲੇਸ਼ਣਾਤਮਕ ਟਿੱਪਣੀ ਕਰਦੀ ਹੈ ਕਿ ਕਿਵੇਂ ਖੇਤਾਂ ਅਤੇ ਖੇਤੀ ਧੰਦੇ ਉਪਰ ਨਵੀਆਂ ਨੀਤੀਆਂ ਨੇ ਹੱਲਾ ਬੋਲਿਆ ਹੋਇਆ ਹੈ। ਨਤੀਜੇ ਵਜੋਂ ਜਿੱਥੇ ਉਦਾਸੀ ਦਾ ਆਲਮ ਹੈ ਉਥੇ, ''ਖੁਦਕੁਸ਼ੀਆਂ ਦਾ ਰਾਹ ਛੱਡਕੇ ਲੋਕੋ; ਪੈ ਜਾਓ ਰਾਹ ਸੰਘਰਸ਼ਾਂ ਦੇ'' ਦੀ ਆਵਾਜ਼ ਵੀ ਜ਼ੋਰ ਨਾਲ ਉੱਠੀ ਹੈ। ਔਰਤਾਂ ਵੀ ਇਸ ਲੋਕ-ਸੰਗਰਾਮ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਲਾਉਣ ਲੱਗੀਆਂ ਹਨ।
ਸੁਖਵਿੰਦਰ ਕੌਰ ਧੜੱਲੇ ਨਾਲ ਬਿਆਨਦੀ ਹੈ ਕਿ ਜਦੋਂ ਸਾਡੀਆਂ ਜਬਰੀ ਜ਼ਮੀਨਾਂ ਖੋਹੀਆਂ ਗਈਆਂ। ਅੰਤਾਂ ਦਾ ਜਬਰ ਢਾਹਿਆ। ਘੋੜਿਆਂ ਤੇ ਪੁਲਸ, ਨਰਮੇ-ਕਪਾਹਾਂ ਵਿੱਚ ਔਰਤਾਂ ਨੂੰ ਰੋਜ ਭਜਾ ਭਜਾ ਕੇ ਕੁੱਟਦੀ। ਅਸੀਂ ਵੀ ਦਮ ਨਹੀਂ ਹਾਰਿਆ। ਸਭ ਤੋਂ ਅੱਗੇ ਔਰਤਾਂ ਹੀ ਹੁੰਦੀਆਂ ਸੀ ਜਿਹੜੇ ਖੰਭੇ, ਸਰਕਾਰ ਨੇ ਗੱਡਣੇ ਅਸੀ ਅਗਲੇ ਦਿਨ ਹੀ ਪੱਟ ਕੇ ਔਹ ਮਰਨੇ।
ਉਸੇ ਪਲ ਬਰਨਾਲਾ ਲਾਗੇ ਪਿੰਡ ਫਤਿਹਗੜ• ਛੰਨਾ ਵਿਖੇ ਮਜ਼ਦੂਰਾਂ-ਕਿਸਾਨਾਂ ਦੇ ਕਾਫ਼ਲੇ ਜੁੜ ਰਹੇ ਹਨ। ਕੈਮਰਾ ਮਜ਼ਦੂਰਾਂ ਕਿਸਾਨਾਂ ਦੇ ਮਿਲਕੇ ਝੂਲਦੇ ਝੰਡਿਆਂ ਅਤੇ ਮਿਲਕੇ ਅੱਗੇ ਵਧਦੇ ਕਦਮਾਂ ਉਪਰ ਕੇਂਦਰਤ ਹੁੰਦਾ ਡੂੰਘੇ ਅਰਥਾਂ ਦੀ ਬਾਤ ਪਾਉਂਦਾ ਹੈ। ਪੰਡਾਲ 'ਚ ਲੋਕਾਂ ਦਾ ਹੜ• ਆਇਆ ਹੈ। ਡੁੱਲ• ਡੁੱਲ• ਪੈਂਦਾ ਜੋਸ਼ ਦਿਖਾਈ ਦਿੰਦਾ ਹੈ। ਜੋ ਅਮੋਲਕ ਦੇ ਲਿਖੇ ਬੋਲਾਂ ਨੂੰ ਸੰਗੀਤਕ ਰੰਗ 'ਚ ਰੰਗਦੀ ਅਤੇ ਲੋਕਾਂ ਨੂੰ ਸੰਗਰਾਮ 'ਚ ਸ਼ਾਮਲ ਹੋਣ ਦਾ ਹੋਕਾ ਦਿੰਦੀ ਹੈ;
ਜਾਗੋ ਪਿੰਡ ਪਿੰਡ ਆਈ
ਇਹ ਸੁਨੇਹਾ ਲੈ ਕੇ ਆਈ
ਸੁੱਤੀ ਜਾਗੇ ਇਹ ਲੋਕਾਈ
ਰੁੱਤ ਜਾਗਣੇ ਦੀ ਆਈ
ਗੂਹੜੀ ਨੀਂਦ ਸੁੱਤੇ ਲੋਕਾਂ ਨੂੰ ਜਗਾ ਦਿਓ
ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ
ਪਿੰਡਾਂ ਨੂੰ ਜਗਾਓ................
ਅਣਗਿਣਤ ਔਰਤਾਂ ਦੇ ਜੁੜੇ ਇਕੱਠ ਵੱਲ ਜਿਉਂ ਹੀ ਕੈਮਰਾ ਧਿਆਨ ਖਿੱਚਦਾ ਹੈ ਤਾਂ ਨਾਲ ਹੀ ਅੋਮਲਕ ਦੀ ਕਲਮ ਦੇ ਬੋਲ ਨਵਦੀਪ ਦੀ ਆਵਾਜ਼ 'ਚ ਸੁਣਾਈ ਦਿੰਦੇ ਹਨ;
ਗੌਰ ਕਰੋ ਇਤਿਹਾਸ ਦੇ ਵਰਕਿਆਂ 'ਤੇ
ਅਸੀਂ ਜੰਗਾਂ ਵਿੱਚ ਅੰਗ ਸੰਗ
ਖੜ•ਦੀਆਂ ਹਾਂ
ਜਿੱਥੇ ਮਰ ਕੇ ਤਾਂ ਜਿੰਦ ਨਸੀਬ ਹੋਵੇ
ਅਸੀਂ ਉਹਨਾਂ ਸਕੂਲਾਂ ਵਿਚ ਪੜ•ਦੀਆਂ ਹਾਂ
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸ਼ਿੰਗਾਰਾ ਸਿੰਘ ਮਾਨ ਔਰਤਾਂ ਅਤੇ ਮਰਦਾਂ ਦੀ ਭੂਮਿਕਾਂ ਤੇ ਬੋਲਦੇ ਹਨ।
ਜਿਨ•ਾਂ ਬੱਚਿਆਂ ਦੇ ਬਾਪ ਜਹਾਨੋ ਤੁਰ ਗਏ ਉਹ ਰੋਟੀ ਰੋਜੀ ਤੋਂ ਵਿਰਵੇ ਹੋਏ ਖ਼ੁਦ ਹੀ ਇੱਕ ਸਵਾਲ ਬਣੇ ਪ੍ਰਤੀਤ ਹੁੰਦੇ ਹਨ। ਉਹਨਾਂ ਦੀ ਦਾਦੀ ਮਾਂ ਅਤੇ ਦਾਦੂ ਦੀਆਂ ਅੱਖਾਂ 'ਚੋਂ ਹੰਝੂ ਥੰਮਣ ਦਾ ਨਾਂਅ ਨਹੀਂ ਲੈਂਦੇ। ਉਹਨਾਂ ਨੂੰ ਆਪਣੇ ਜੁਆਨ ਪੁੱਤ ਦੀ ਖ਼ੁਦਕੁਸ਼ੀ ਨੇ ਮਰਿਆਂ ਤੋਂ ਵੀ ਔਖੇ ਬਣਾ ਧਰਿਆ ਹੈ।
ਫ਼ਿਲਮਸਾਜ ਕਵਿਤਾ ਬਹਿਲ ਦੀਆਂ ਅੱਖਾਂ ਸਾਹਵੇਂ ਭੁੱਬਾਂ ਮਾਰਕੇ ਰੋਂਦੇ ਦਰਦਾਂ ਪਰੁੰਨੇ ਲੋਕਾਂ ਨੇ ਉਸਨੂੰ ਵੀ ਪਿਘਲਾ ਦਿੱਤਾ। ਉਹ ਆਪਣੇ ਨੈਣਾਂ 'ਚ ਵਗਦੇ ਝਰਨਿਆਂ ਨੂੰ ਚੁੰਨੀ ਦੇ ਲੜ ਨਾਲ ਪੂੰਝਦੀ ਰੋਦੀਆਂ ਔਰਤਾਂ ਨੂੰ ਦਿਲਾਸਾ ਦਿੰਦੀ ਆਖਦੀ ਹੈ ਕਿ, ''ਮੈਂ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਲਈ ਕੀ ਕਰ ਸਕਦੀ ਹਾਂ। ਕੈਮਰਾ ਟੀਮ ਜਦੋਂ ਕੈਂਸਰ, ਖ਼ੁਦਕੁਸ਼ੀਆਂ,ਕਰਜੇ ਮਾਰੇ ਵਿਕਾਊ ਹੋਏ ਪਿੰਡਾਂ ਅਤੇ ਸਮਸ਼ਾਨ ਘਾਟ ਬਣੇ ਘਰਾਂ ਤੋਂ ਪਰਤਦੀ ਹੈ ਤਾਂ ਵਾਪਸੀ ਤੇ ਸਾਰੇ ਰਾਹ ਰੋਂਦੀ, ਹਿਚਕੋਲੇ ਖਾਂਦੀ ਕੱਚੇ ਉਬੜ ਖਾਬੜ ਰਾਹਾਂ ਤੋਂ ਵਾਪਸ ਆਉਂਦੀ ਹੈ ਤਾਂ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਕਿ ਕੀ ਦੋਸ਼ ਹੈ ਇਹਨਾਂ ਸਾਧਾਰਣ, ਕਮਾਊ ਲੋਕਾਂ ਦਾ। ਮੈਂ ਦਰਦਾਂ ਨੂੰ ਕੈਮਰੇ 'ਚ ਬੰਦ ਕਰਕੇ ਲੈ ਚੱਲੀ ਹਾਂ ਪਰ ਇਹਨਾਂ ਦੇ ਦਰਦਾਂ ਦੀ ਦਵਾ ਕੌਣ ਦੇਵੇਗਾ? ਇਹਨਾਂ ਦਾ ਇਲਾਜ ਕੌਣ ਕਰੇਗਾ??ਕਿੰਨੇ ਬਹਾਦਰ, ਸਿਰੜੀ ਨੇ ਇਹ ਲੋਕ।
ਸੰਪਰਕ-94170 76735
ਹਵਾ ਵਿੱਚ ਮੋਮਬੱਤੀਆਂ
ਅਮੋਲਕ ਸਿੰਘ

No comments:
Post a Comment