Monday, October 6, 2014


ਹਖੇਤ ਮਜ਼ਦੂਰ ਆਗੂ ਨਾਨਕ ਸਿੰਘ ਸਿੰਘੇਵਾਲਾ ਨਹੀਂ ਰਹੇ!ਜ਼ਾਰਾਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਨਾਨਕ ਸਿੰਘ ਸਿੰਘੇਵਾਲਾ 3 ਸਤੰਬਰ 2014 ਨੂੰ   ਵਿਛੋੜਾ ਦੇ ਗਏ। ਉਸਨੇ ਖੇਤ ਮਜ਼ਦੂਰਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਬਰਾਬਰੀ ਲਈ 18 ਵਰ੍ਹੇ ਸੰਘਰਸ਼ਾਂ ਦੇ ਲੇਖੇ ਲਾਏ। ਉਹ ਕਰੀਬ ਡੇਢ ਦਹਾਕਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਰਹੇ। ਉਸਦੀ ਇਨਕਲਾਬੀ ਖੇਤ ਮਜ਼ਦੂਰ ਆਗੂ ਵਾਲੀ ਜ਼ਿੰਦਗੀ ਕਾਰਨ 4 ਬੱਚਿਆਂ ਨੂੰ ਪਾਲਣ ਦੀ ਜਿੰਮੇਵਾਰੀ ਘੋਰ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਚੱਲਦਿਆਂ ਉਸਦੀ ਜੀਵਨ ਸਾਥਣ ਬਿਮਲਾ ਦੇਵੀ ਨੇ ਮਜ਼ਦੂਰੀ ਕਰਕੇ ਨਿਭਾਈ। ਉਹ ਆਪਣੀ ਨਿਧੜਕ, ਸੂਝਵਾਨ ਅਗਵਾਈ ਅਤੇ ਆਪਾਵਾਰੂ ਭਾਵਨਾ ਸਦਕਾ ਖੇਤ ਮਜ਼ਦੂਰਾਂ ਦਾ ਹਰਮਨਪਿਆਰਾ ਆਗੂ ਬਣਿਆ। ਉਸਦੇ ਤੁਰ ਜਾਣ ਨਾਲ ਖੇਤ ਮਜ਼ਦੂਰ ਜਥੇਬੰਦੀ ਤੇ ਲਹਿਰ ਨੂੰ ਵੱਡਾ ਤੇ ਛੇਤੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
4 ਸਤੰਬਰ ਨੂੰ ਉਸਦੇ ਸੰਸਕਾਰ ਸਮੇਂ ਪਿੰਡ, ਇਲਾਕੇ ਤੇ ਜ਼ਿਲ੍ਹੇ ਵਿੱਚੋਂ ਖੇਤ ਮਜ਼ਦੂਰ, ਔਰਤਾਂ, ਕਿਸਾਨ, ਬਿਜਲੀ ਕਾਮੇ, ਆਰ.ਐਮ.ਪੀ. ਡਾਕਟਰ ਤੇ ਹੋਰ ਹਿੱਸੇ ਆਪਮੁਹਾਰੇ ਭਾਰੀ ਗਿਣਤੀ ਵਿੱਚ ਪਹੁੰਚੇ ਹਨ। ਨਾਨਕ ਸਿੰਘ ਦੀ ਮ੍ਰਿਤਕ ਦੇਹ ਨੂੰ ਜਥੇਬੰਦੀ ਦੇ ਸੂਹੇ ਝੰਡੇ ਵਿੱਚ ਲਪੇਟ ਕੇ, ਜਦੋਂ ਉਸਦੀ ਅਰਥੀ ਉਠਾਈ ਗਈ ਤਾਂ ਬੇਹੱਦ ਗ਼ਮਗੀਨ ਮਾਹੌਲ ਤੇ ਸੇਜਲ ਅੱਖਾਂ ਵਾਲੇ ਇਕੱਠ ਦੇ ਮੂੰਹੋਂ ਫੁੱਟੇ ਨਾਨਕ ਸਿੰਘ ਨੂੰ ਲਾਲ ਸਲਾਮ ਦੇ ਨਾਹਰੇ ਨਾਲ ਫਿਜ਼ਾ ਗੂੰਜ ਉੱਠੀ। ਵੱਖ ਵੱਖ ਜਥੇਬੰਦੀਆਂ ਦੇ ਝੰਡਿਆਂ ਵਾਲਾ ਭਾਰੀ ਇਕੱਠ ਜਿਉਂ ਹੀ ਅਰਥੀ ਮਗਰ ਨਾਹਰੇ ਮਾਰਦਾ ਤੁਰਿਆ ਤਾਂ ਇਹ ਇੱਕ ਜਬਤਬੱਧ ਤੇ ਜੋਸ਼ ਭਰਪੂਰ ਵਿਸ਼ਾਲ ਕਾਫਲੇ ਦਾ ਰੂਪ ਧਾਰ ਗਿਆ।
ਉਹ ਜੁਝਾਰੂ ਤੇ ਚੇਤਨ ਘੁਲਾਟੀਆ ਸੀ
ਨਾਨਕ ਸਿੰਘ ਸਿੰਘੇਵਾਲਾ ਖੇਤ ਮਜ਼ਦੂਰ ਜਥੇਬੰਦੀ ਦਾ ਨਿਧੱੜਕ ਯੋਧਾ ਸੀ। ਉਸਦੀ ਕਰਮ-ਭੂਮੀ ਸਿੰਘੇਵਾਲਾ ਵੱਡੀ ਜਾਗੀਰਦਾਰੀ ਤੇ ਹਕੂਮਤੀ ਹਲਕੇ ਦਾ ਗੜ੍ਹ੍ਵ ਹੋਣ ਕਾਰਨ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਨਾਨਕ ਸਿੰਘ ਤੇ ਉਸਦੀ ਜਥੇਬੰਦੀ ਨੂੰ ਐਨ ਸ਼ੁਰੂ ਤੋਂ ਜਾਗੀਰਦਾਰਾਂ ਅਤੇ ਪੁਲਸ

No comments:

Post a Comment