Monday, October 6, 2014

ਨਾਲ ਪੈਰ ਪੈਰ 'ਤੇ ਭਿੜਨਾ ਪੈਂਦਾ ਰਿਹਾ।
ਖੇਤ ਮਜ਼ਦੂਰਾਂ ਉੱਪਰ ਜਬਰ ਢਾਹੁਣ ਵਾਲੇ ਜ਼ਿਲ੍ਹੇ ਦੇ ਕਈ ਪੁਲਸ ਅਫਸਰਾਂ ਤੋਂ ਉਸਦੀ ਅਗਵਾਈ ਵਿੱਚ ਘੋਲ ਲੜ ਕੇ ਜਨਤਕ ਮੁਆਫ਼ੀਆਂ ਮੰਗਵਾਉਣ ਤੇ ਜੁਰਮਾਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਨਾਨਕ ਸਿੰਘ ਸਿੰਘੇਵਾਲਾ 3 ਸਤੰਬਰ 2014 ਨੂੰ   ਵਿਛੋੜਾ ਦੇ ਗਏ। ਉਸਨੇ ਖੇਤ ਮਜ਼ਦੂਰਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਬਰਾਬਰੀ ਲਈ 18 ਵਰ੍ਹੇ ਸੰਘਰਸ਼ਾਂ ਦੇ ਲੇਖੇ ਲਾਏ। ਉਹ ਕਰੀਬ ਡੇਢ ਦਹਾਕਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਰਹੇ। ਉਸਦੀ ਇਨਕਲਾਬੀ ਖੇਤ ਮਜ਼ਦੂਰ ਆਗੂ ਵਾਲੀ ਜ਼ਿੰਦਗੀ ਕਾਰਨ 4 ਬੱਚਿਆਂ ਨੂੰ ਪਾਲਣ ਦੀ ਜਿੰਮੇਵਾਰੀ ਘੋਰ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਚੱਲਦਿਆਂ ਉਸਦੀ ਜੀਵਨ ਸਾਥਣ ਬਿਮਲਾ ਦੇਵੀ ਨੇ ਮਜ਼ਦੂਰੀ ਕਰਕੇ ਨਿਭਾਈ। ਉਹ ਆਪਣੀ ਨਿਧੜਕ, ਸੂਝਵਾਨ ਅਗਵਾਈ ਅਤੇ ਆਪਾਵਾਰੂ ਭਾਵਨਾ ਸਦਕਾ ਖੇਤ ਮਜ਼ਦੂਰਾਂ ਦਾ ਹਰਮਨਪਿਆਰਾ ਆਗੂ ਬਣਿਆ। ਉਸਦੇ ਤੁਰ ਜਾਣ ਨਾਲ ਖੇਤ ਮਜ਼ਦੂਰ ਜਥੇਬੰਦੀ ਤੇ ਲਹਿਰ ਨੂੰ ਵੱਡਾ ਤੇ ਛੇਤੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
4 ਸਤੰਬਰ ਨੂੰ ਉਸਦੇ ਸੰਸਕਾਰ ਸਮੇਂ ਪਿੰਡ, ਇਲਾਕੇ ਤੇ ਜ਼ਿਲ੍ਹੇ ਵਿੱਚੋਂ ਖੇਤ ਮਜ਼ਦੂਰ, ਔਰਤਾਂ, ਕਿਸਾਨ, ਬਿਜਲੀ ਕਾਮੇ, ਆਰ.ਐਮ.ਪੀ. ਡਾਕਟਰ ਤੇ ਹੋਰ ਹਿੱਸੇ ਆਪਮੁਹਾਰੇ ਭਾਰੀ ਗਿਣਤੀ ਵਿੱਚ ਪਹੁੰਚੇ ਹਨ। ਨਾਨਕ ਸਿੰਘ ਦੀ ਮ੍ਰਿਤਕ ਦੇਹ ਨੂੰ ਜਥੇਬੰਦੀ ਦੇ ਸੂਹੇ ਝੰਡੇ ਵਿੱਚ ਲਪੇਟ ਕੇ, ਜਦੋਂ ਉਸਦੀ ਅਰਥੀ ਉਠਾਈ ਗਈ ਤਾਂ ਬੇਹੱਦ ਗ਼ਮਗੀਨ ਮਾਹੌਲ ਤੇ ਸੇਜਲ ਅੱਖਾਂ ਵਾਲੇ ਇਕੱਠ ਦੇ ਮੂੰਹੋਂ ਫੁੱਟੇ ਨਾਨਕ ਸਿੰਘ ਨੂੰ ਲਾਲ ਸਲਾਮ ਦੇ ਨਾਹਰੇ ਨਾਲ ਫਿਜ਼ਾ ਗੂੰਜ ਉੱਠੀ। ਵੱਖ ਵੱਖ ਜਥੇਬੰਦੀਆਂ ਦੇ ਝੰਡਿਆਂ ਵਾਲਾ ਭਾਰੀ ਇਕੱਠ ਜਿਉਂ ਹੀ ਅਰਥੀ ਮਗਰ ਨਾਹਰੇ ਮਾਰਦਾ ਤੁਰਿਆ ਤਾਂ ਇਹ ਇੱਕ ਜਬਤਬੱਧ ਤੇ ਜੋਸ਼ ਭਰਪੂਰ ਵਿਸ਼ਾਲ ਕਾਫਲੇ ਦਾ ਰੂਪ ਧਾਰ ਗਿਆ।
ਉਹ ਜੁਝਾਰੂ ਤੇ ਚੇਤਨ ਘੁਲਾਟੀਆ ਸੀ
ਨਾਨਕ ਸਿੰਘ ਸਿੰਘੇਵਾਲਾ ਖੇਤ ਮਜ਼ਦੂਰ ਜਥੇਬੰਦੀ ਦਾ ਨਿਧੱੜਕ ਯੋਧਾ ਸੀ। ਉਸਦੀ ਕਰਮ-ਭੂਮੀ ਸਿੰਘੇਵਾਲਾ ਵੱਡੀ ਜਾਗੀਰਦਾਰੀ ਤੇ ਹਕੂਮਤੀ ਹਲਕੇ ਦਾ ਗੜ੍ਹ੍ਵ ਹੋਣ ਕਾਰਨ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਨਾਨਕ ਸਿੰਘ ਤੇ ਉਸਦੀ ਜਥੇਬੰਦੀ ਨੂੰ ਐਨ ਸ਼ੁਰੂ ਤੋਂ ਜਾਗੀਰਦਾਰਾਂ ਅਤੇ ਪੁਲਸ ਨਾਲ ਪੈਰ ਪੈਰ 'ਤੇ ਭਿੜਨਾ ਪੈਂਦਾ ਰਿਹਾ।
ਖੇਤ ਮਜ਼ਦੂਰਾਂ ਉੱਪਰ ਜਬਰ ਢਾਹੁਣ ਵਾਲੇ ਜ਼ਿਲ੍ਹੇ ਦੇ ਕਈ ਪੁਲਸ ਅਫਸਰਾਂ ਤੋਂ ਉਸਦੀ ਅਗਵਾਈ ਵਿੱਚ ਘੋਲ ਲੜ ਕੇ ਜਨਤਕ ਮੁਆਫ਼ੀਆਂ ਮੰਗਵਾਉਣ ਤੇ ਜੁਰਮਾਨੇ ਵਸੂਲਣ ਦੀ ਨਵੀਂ ਪਿਰਤ ਪਾਈ ਗਈ। ਖੇਤ ਮਜ਼ਦੂਰ ਘੋਲਾਂ ਨੂੰ ਫੇਲ੍ਹ ਕਰਨ ਲਈ ਕਈ ਵਾਰ ਪੁਲਸ ਵੱਲੋਂ ਕੀਤੇ ਲਾਠੀਚਾਰਜਾਂ ਦਾ ਉਸਦੀ ਅਗਵਾਈ ਵਿੱਚ ਜਨਤਕ ਟਾਕਰਾ ਕੀਤਾ ਗਿਆ। ਪੁਲਸ ਨੂੰ ਭਾਜੜਾਂ ਪਾਈਆਂ ਗਈਆਂ। ਪੁਲਸ ਨਾਲ ਭੇੜਾਂ ਦੌਰਾਨ ਉਹ ਭਮੱਕੜ ਭਾਵਨਾ ਨਾਲ ਜੂਝਣ ਦੀਆਂ ਮਿਸਾਲਾਂ ਕਾਇਮ ਕਰਦਾ ਰਿਹਾ। ਉਹ ਜਾਗੀਰਦਾਰਾਂ ਨਾਲ ਆਹਮੋ-ਸਾਹਮਣੇ ਲਕੀਰ ਖਿੱਚ ਕੇ ਲੜਦਾ ਰਿਹਾ ਤੇ ਅਨੇਕਾਂ ਹੋਰ ਘੋਲ ਲੜੇ ਤੇ ਜਿੱਤੇ ਗਏ। ਉਸਦੀ ਅਗਵਾਈ ਵਿੱਚ ਜਥੇਬੰਦ ਹੋਏ ਖੇਤ ਮਜ਼ਦੂਰਾਂ ਦੀ ਵਿਸ਼ਾਲ ਤਾਕਤ ਤੇ ਭੇੜੂ ਰੌਂਅ ਨੂੰ ਤਾੜ ਕੇ ਮੁੱਖ ਮੰਤਰੀ ਬਾਦਲ ਦੇ ਕਾਫਲੇ ਰਾਹ ਬਦਲਣ ਲਈ ਮਜਬੂਰ ਹੁੰਦੇ ਰਹੇ ਹਨ। ਉਸਦੇ ਕਦਮਾਂ ਦੀ ਤਾਲ ਤੇ ਗਰਜਵੀਂ ਲਲਕਾਰ ਮੈਦਾਨ ਵਿੱਚ ਜੂਝ ਰਹੇ ਖੇਤ ਮਜ਼ਦੂਰਾਂ ਨੂੰ ਸਿਰ ਤਲੀ ਧਰਕੇ ਜੂਝਣ ਦਾ ਹੌਸਲਾ ਬਖਸ਼ਦੀ ਰਹੀ ਹੈ।
ਉਸਦੀ ਮੌਤ ਦੀ ਖ਼ਬਰ ਸੁਣਕੇ ਖੇਤ ਮਜ਼ਦੂਰਾਂ ਵਿੱਚ ਸਨਾਟਾ ਛਾਇਆ। ਹੱਥਾਂ ਦੇ ਭਾਂਡੇ ਛੁੱਟੇ। ਅੱਖਾਂ ਦੇ ਅੱਥਰੂ ਹੜ੍ਹ ਵਾਂਗ ਵਗੇ। ਉਹ ਵਹੀਰਾਂ ਘੱਤ ਕੇ ਉਸਦੇ ਅੰਤਿਮ ਦਰਸ਼ਨਾਂ ਲਈ ਪੁੱਜੇ। ਉਸ ਵੱਲੋਂ, ਜਾਗੀਰਦਾਰਾਂ ਤੇ ਪੁਲਸ ਖਿਲਾਫ ਅੱਖ ਵਿੱਚ ਅੱਖ ਪਾ ਕੇ ਤੇ ਹਿੱਕ ਡਾਹ ਕੇ ਲੜੇ ਅਤੇ ਜਿੱਤੇ ਘੋਲਾਂ ਦੀ ਜਸ-ਗਾਥਾ ਖੇਤ ਮਜ਼ਦੂਰਾਂ ਵਿੱਚ ਘਰ ਘਰ ਗਾਈ ਗਈ ਹੈ। ਸਮਾਗਮ ਨੂੰ ਸਮੂਹ ਨਗਰ ਦਾ ਬਣਾਉਣ ਲਈ ਪਿੰਡ ਦੇ ਕਿਸਾਨਾਂ, ਦੁਕਾਨਦਾਰਾਂ, ਆਰ.ਐਮ.ਪੀ. ਡਾਕਟਰਾਂ, ਔਰਤਾਂ ਅਤੇ ਖੇਤ ਮਜ਼ਦੂਰਾਂ ਦੀ ਸਾਂਝੀ 53 ਮੈਂਬਰੀ ਕਮੇਟੀ ਦਾ ਬਣਨਾ। ਸਮਾਗਮ ਸਮੇਂ ਇਲਾਕੇ ਦੇ ਪਿੰਡਾਂ ਵਿੱਚੋਂ ਲੰਗਰ ਪਕਾ ਕੇ ਲਿਆਉਣ ਦੀ ਤਜਵੀਜ਼ ਨੂੰ ਔਰਤਾਂ ਤੇ ਨੌਜਵਾਨਾਂ ਵੱਲੋਂ ਇਹ ਕਹਿ ਕੇ ਜ਼ੋਰ ਨਾਲ ਰੱਦ ਕਰਨਾ ਕਿ ''ਬਾਈ ਅਸੀਂ ਆਪੇ ਸਾਰਾ ਕੁੱਝ ਕਰਾਂਗੇ,'' ਪਿੰਡ ਵਿੱਚੋਂ 40 ਹਜ਼ਾਰ ਰੁਪਏ ਤੋਂ ਉੱਪਰ ਫੰਡ ਤੇ ਮਣਾਂ-ਮੂੰਹੀਂ ਰਾਸ਼ਣ ਇਕੱਠਾ ਹੋਣਾ, ਸਮਾਗਮ ਦੇ ਸਾਰੇ ਪ੍ਰਬੰਧਾਂ ਨੂੰ ਨਿਭਾਉਣ ਲਈ ਪਿੰਡ 'ਚੋਂ ਹੀ ਸੈਂਕੜੇ ਮਰਦ-ਔਰਤਾਂ ਤੇ ਨੌਜਵਾਨਾਂ ਵੱਲੋਂ ਵਾਲੰਟੀਅਰਾਂ ਦੀ ਜਿੰਮੇਵਾਰੀ ਨਿਭਾਉਣਾ। ਕਿਸਾਨਾਂ ਵੱਲੋਂ ਭਾਂਡੇ ਧੋਣ ਦੀ ਜਿੰਮੇਵਾਰੀ ਮੰਗ ਕੇ ਲੈਣਾ। 12 ਸਤੰਬਰ ਨੂੰ ਸ਼ਰਧਾਂਜਲੀ ਸਮਾਗਮ ਦੌਰਾਨ ਜ਼ਿਲ੍ਹੇ ਵਿੱਚੋਂ ਹੀ 3000 ਤੋਂ ਉੱਪਰ ਖੇਤ ਮਜ਼ਦੂਰਾਂ, ਔਰਤਾਂ, ਕਿਸਾਨਾਂ, ਬਿਜਲੀ ਕਾਮਿਆਂ, ਨੌਜਵਾਨਾਂ, ਅਧਿਆਪਕਾਂ, ਪੇਂਡੂ ਡਾਕਟਰਾਂ, ਤਰਕਸ਼ੀਲਾਂ, ਦੁਕਾਨਦਾਰਾਂ, ਸ਼ਹਿਰੀ ਮਜ਼ੂਦਰਾਂ ਤੇ ਕਾਰੋਬਾਰੀਆਂ ਤੇ ਹੋਰ ਵਰਗਾਂ ਦਾ ਸ਼ਾਮਲ ਹੋਣਾ, ਉਸਦੇ ਸਿਰੜ ਨੂੰ ਹੀ ਸਲਾਮ ਹੈ। ਉਸਦੇ ਪ੍ਰਤੀ ਅਥਾਹ ਸ਼ਰਧਾ ਤੇ ਮਾਨ-ਸਨਮਾਨ ਦਾ ਪ੍ਰਤੀਕ

No comments:

Post a Comment