ਨਸ਼ਿਆਂ ਦੇ ਮੁੱਦੇ 'ਤੇ
ਨੌਜਵਾਨ ਭਾਰਤ ਸਭਾ ਵੱਲੋਂ ਮੁਹਿੰਮ
ਨਸ਼ੇ ਪੰਜਾਬ ਵਿੱਚ
ਇੱਕ ਗੰਭੀਰ ਸਮਾਜਿਕ ਸਮੱਸਿਆ ਵਜੋਂ ਉੱਭਰੇ ਹਨ। ਜਨ-ਸਾਧਾਰਨ ਦੀ ਜੁਬਾਨ ਤੋਂ 'ਕੀ ਬਣੂੰ'
ਦੀ ਫਿਕਰਮੰਦੀ ਦਾ ਪ੍ਰਗਟਾਵਾ ਹੋ ਰਿਹਾ ਹੈ। ਇਹ ਫਿਕਰਮੰਦੀ ਜਿਉਂ ਜਿਉਂ ਆਮ ਲੋਕਾਂ ਦੇ
ਭਖਵੇਂ ਸਰੋਕਾਰ ਦਾ ਮੁੱਦਾ ਬਣ ਰਹੀ ਹੈ, ਤਿਉਂ ਤਿਉਂ ਹੀ ਹਕੂਮਤ ਵੀ ਲੋਕ ਰੋਹ ਦਾ ਨਿਸ਼ਾਨਾ
ਬਣਨ ਲੱਗੀ ਹੈ। ਨੌਜਵਾਨ ਭਾਰਤ ਸਭਾ ਵੱਲੋਂ ਇਸ ਮਸਲੇ 'ਤੇ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਗਈ। ਨਸ਼ਿਆਂ ਦੇ ਪ੍ਰਕੋਪ ਤੋਂ ਅੱਕੇ ਸਤੇ ਲੋਕਾਂ ਮੂਹਰੇ ਇਸ ਮਾਰੂ ਹੱਲੇ ਪਿੱਛੇ ਕੰਮ ਕਰਦੀ ਹਕੂਮਤੀ ਨੀਤੀ ਨੂੰ ਉਘਾੜਦਿਆਂ ਇਸ ਨੀਤੀ ਖਿਲਾਫ਼ ਬਾਕਾਇਦਾ ਜਥੇਬੰਦ ਲੋਕ ਸੰਘਰਸ਼ ਦੀ ਜ਼ਰੂਰਤ ਨੂੰ ਉਭਾਰਿਆ ਗਿਆ।
ਜੁਲਾਈ-ਅਗਸਤ ਦੇ ਮਹੀਨਿਆਂ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਚੱਲੀ ਮੁਹਿੰਮ ਦੌਰਾਨ ਸਭਾ ਦੀ ਸੂਬਾ ਕਮੇਟੀ ਵਲੋਂ ਜਾਰੀ ਹੱਥ ਪਰਚਾ ਵੰਡਿਆ ਗਿਆ।
ਮੁਹਿੰਮ ਦੌਰਾਨ ਮੰਗ ਕੀਤੀ ਗਈ ਕਿ ਨਸ਼ੇ ਦੇ ਮੋਹਰੀ ਕਾਰੋਬਾਰੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਸਰਕਾਰ ਵੱਲੋਂ ਸਿੱਧੇ ਅਸਿੱਧੇ ਤੌਰ 'ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸ਼ਰਾਬ ਰਾਹੀਂ ਖਜ਼ਾਨਾ ਭਰਨ ਦੀ ਨੀਤੀ ਰੱਦ ਕੀਤੀ ਜਾਵੇ। ਨਸ਼ਾ ਪੀੜਤ ਨੌਜਵਾਨਾਂ ਨਾਲ ਅਪਰਾਧੀਆਂ ਵਾਲਾ ਸਲੂਕ ਬੰਦ ਹੋਵੇ। ਉਹਨਾਂ ਨੂੰ ਢੁਕਵੀਂ ਡਾਕਟਰੀ ਸਹਾਇਤਾ, ਸਹੀ ਸੇਧ ਅਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਇਆ ਜਾਵੇ।
ਮੁਹਿੰਮ ਦੌਰਾਨ ਨੌਜਵਾਨਾਂ ਦੀਆਂ ਵੱਡੀਆਂ ਮੀਟਿੰਗਾਂ ਜਥੇਬੰਦ ਹੋਈਆਂ ਹਨ ਤੇ ਪਿੰਡਾਂ ਵਿੱਚ ਰੈਲੀਆਂ, ਇਕੱਤਰਤਾਵਾਂ ਰਾਹੀਂ ਉਪ੍ਰੋਕਤ ਸੁਨੇਹਾ ਦਿੱਤਾ ਗਿਆ।
ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ। ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਸਲੇ ਦੀਆਂ ਪਰਤਾਂ ਫਰੋਲਦਾ ਨਾਟਕ 'ਹਨੇਰੇ-ਚਾਨਣੇ' ਤਿਆਰ ਕਰਕੇ ਲੱਗਭੱਗ ਦਰਜ਼ਨ ਭਰ ਪਿੰਡਾਂ ਵਿੱਚ ਖੇਡਿਆ ਹੈ। ਇਸ ਦੌਰਾਨ ਸੈਂਕੜਿਆਂ ਦੇ ਇਕੱਠ ਹੋਏ ਹਨ ਤੇ ਲੋਕਾਂ ਨੇ ਕਬੂਲਵਾਂ ਹੁੰਗਾਰ ਭਰਿਆ। ਨੌਜਵਾਨਾਂ ਦੀਆਂ ਤਕਰੀਰਾਂ
No comments:
Post a Comment