to
ਚੀਨੀ ਕਮਿਊਨਿਸਟ ਪਾਰਟੀ ਦੇ ਮੁੱਢਲੇ ਸਾਲ
ਇਸ ਵੇਲੇ ਚੀਨੀ ਲੋਕਾਂ ਦੀ ਬੁਨਿਆਦੀ ਮੰਗ ਸਾਮਰਾਜ-ਵਿਰੋਧੀ ਅਤੇ ਜਗੀਰਸ਼ਾਹੀ-ਵਿਰੋਧੀ ਇਨਕਲਾਬ ਦੇ ਜ਼ਰੀਏ ਕੌਮੀ ਅਜ਼ਾਦੀ ਅਤੇ ਲੋਕਾਸ਼ਾਹੀ ਦੀ ਪ੍ਰਾਪਤੀ ਕਰਨੀ ਬਣਦੀ ਸੀ। ਐਡੇ ਵੱਡੇ ਕਾਰਜ ਨੂੰ ਪੂਰਾ ਕਰਨ ਲਈ, ਉਹਨਾਂ ਨੂੰ ਚੀਨੀ ਮਜ਼ਦੂਰ ਜਮਾਤ ਅਤੇ ਇਸਦੀ ਆਗੂ-ਦਸਤਾ, ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਮਿਲਣੀ ਚਾਹੀਦੀ ਸੀ।
ਪਹਿਲੀ ਸੰਸਾਰ ਜੰਗ ਤੋਂ ਪਿੱਛੋਂ, ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਅਤੇ 4 ਮਈ ਦੀ ਲਹਿਰ ਤੋਂ ਪਿੱਛੋਂ, ਚੀਨੀ ਮਜ਼ਦੂਰ ਜਮਾਤ ਤਕੜੀ ਹੋਣ ਲੱਗੀ ਅਤੇ ਚੀਨੀ ਕਮਿਊਨਿਸਟ ਪਾਰਟੀ ਨੇ ਵਜੂਦ ਧਾਰਿਆ। ਪਹਿਲੀ ਸੰਸਾਰ ਜੰਗ ਦੌਰਾਨ, ਚੀਨ ਦੀ ਕੌਮੀ ਸਨੱਅਤ ਦੇ ਮੁਕਾਬਲਤਨ ਤੇਜ਼ ਵਿਕਾਸ ਨਾਲ, ਚੀਨੀ ਮਜ਼ਦੂਰ ਜਮਾਤ ਦੀਆਂ ਸਫਾਂ ਅਤੇ ਇਹਨਾਂ ਦੇ ਘੋਲਾਂ ਦਾ ਆਕਾਰ ਫੈਲਿਆ-ਪਸਰਿਆ। ਅਕਤੂਬਰ ਸਮਾਜਵਾਦੀ ਇਨਕਲਾਬ ਪਿੱਛੋਂ ਮਾਰਕਸਵਾਦ-ਲੈਨਿਨਵਾਦ ਨੇ ਚੀਨ ਵਿਚ ਪਰਵੇਸ਼ ਕੀਤਾ ਅਤੇ 4 ਮਈ ਦੀ ਲਹਿਰ ਨੇ ਚੀਨ ਦੀ ਮਜ਼ਦੂਰ ਜਮਾਤ ਲਹਿਰ ਦੇ ਮਾਰਕਸਵਾਦ-ਲੈਨਿਨਵਾਦ ਨਾਲ ਸੰਜੋਗ ਨੂੰ ਰਫਤਾਰ ਦਿੱਤੀ।
ਚੀਨੀ ਕਮਿਊਨਿਸਟ ਪਾਰਟੀ ਇਸ ਸੰਜੋਗ ਦੀ ਪੈਦਾਇਸ਼ ਸੀ।
ਚੀਨੀ ਕਮਿਊਨਿਸਟ ਪਾਰਟੀ ਜੁਲਾਈ 1921 ਵਿਚ ਸਥਾਪਤ ਕੀਤੀ ਗਈ ਸੀ। ਪਾਰਟੀ ਦੀ ਪਲੇਠੀ ਕੌਮੀ ਕਾਂਗਰਸ ਨੇ ਬਾਲਸ਼ਵਿਕ ਨਮੂਨੇ ਅਨੁਸਾਰ ਪਾਰਟੀ ਦੇ ਜਥੇਬੰਦਕ ਅਸੂਲ ਨਿਰਧਾਰਿਤ ਕੀਤੇ। ਮਜ਼ਦੂਰ ਜਮਾਤ ਦੀ ਬਿਲਕੁੱਲ ਹੀ ਨਵੀਂ ਕਿਸਮ ਦੀ ਪਾਰਟੀ, ਲੈਨਿਨਵਾਦੀ ਪਾਰਟੀ, ਚੀਨ ਅੰਦਰ ਉਦੈ ਹੋਈ। ਦੂਜੀ ਕੌਮੀ ਪਾਰਟੀ ਕਾਂਗਰਸ ਨੇ ਚੀਨੀ ਇਨਕਲਾਬ ਦੇ ਫੌਰੀ ਬੁਨਿਆਦੀ ਕਾਰਜ ਨਿਸਚਿਤ ਕੀਤੇ ਅਤੇ ਖਰਾ ਇਨਕਲਾਬੀ ਜਮਹੂਰੀ ਪ੍ਰੋਗਰਾਮ ਪੇਸ਼ ਕੀਤਾ।
ਸਭ ਤੋਂ ਪਹਿਲਾਂ, ਪਾਰਟੀ ਨੇ ਮਜ਼ਦੂਰ ਜਮਾਤ ਲਹਿਰ ਦੀ ਅਗਵਾਈ ਕਰਨ ਨੂੰ ਆਪਣਾ ਕੇਂਦਰੀ ਕਾਰਜ ਤਹਿ ਕੀਤਾ ਅਤੇ ਫੇਰ ਲਹਿਰ ਦਾ ਕਮਿਊਨਿਜ਼ਮ ਨਾਲ ਸੰਜੋਗ ਕਰਨ ਦਾ ਕਾਰਜ ਮਿਥਿਆ। ਸਿੱਟੇ ਵਜੋਂ, ਮਜ਼ਦੂਰ ਜਮਾਤ ਲਹਿਰ ਦੀ ਪਹਿਲੀ ਉਠਾਣ 1922 ਤੋਂ ਫਰਵਰੀ 1923 ਤੱਕ ਪ੍ਰਗਟ ਹੋਈ। ਚੀਨ ਦੀ ਸਿਆਸੀ ਅਤੇ ਆਰਥਿਕ ਜ਼ਿੰਦਗੀ ਵਿਚ ਮਜ਼ਦੂਰ ਜਮਾਤ ਦਾ ਅਹਿਮ ਰੋਲ ਪੂਰੀ ਤਰ੍ਹਾਂ ਦਰਸਾਇਆ ਗਿਆ। ਜਦੋਂ ਚੀਨੀ ਮਜ਼ਦੂਰ ਜਮਾਤ ਲਹਿਰ ਦੀ ਪਹਿਲੀ ਉਠਾਣ ਨੂੰ ਪਿਛਾਖੜੀਆਂ ਹੱਥੋਂ ਗੰਭੀਰ ਸੱਟ ਵੱਜੀ ਤਾਂ ਪਾਰਟੀ ਨੂੰ ਸਮਝ ਆਈ ਕਿ ਮਜ਼ਦੂਰ ਜਮਾਤ ਨੂੰ ਦੁਸ਼ਮਣ ਨਾਲ ਇਕੱਲਿਆਂ ਹੀ ਦਸਤ-ਪੰਜਾ ਲੈਣ ਦੀ ਥਾਂ ਸਾਰੀਆਂ ਜਮਹੂਰੀ ਸ਼ਕਤੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਸੀ ਅਤੇ ਵਿਸ਼ਾਲ ਸੰਭਵ ਗੱਠਜੋੜ ਬਣਾਉਣਾ ਚਾਹੀਦਾ ਸੀ। ਤੀਜੀ ਕੌਮੀ ਪਾਰਟੀ ਕਾਂਗਰਸ ਨੇ ਇਨਕਲਾਬੀ ਸਾਂਝਾ ਮੋਰਚਾ ਬਣਾਉਣ ਲਈ ਦਾਅਪੇਚ ਤਹਿ ਕੀਤੇ ਅਤੇ ਫੈਸਲਾ ਕੀਤਾ ਕਿ ਕੌਮਿਨਤਾਂਗ ਨੂੰ ਇਨਕਲਾਬੀ ਸਾਂਝੇ ਮੋਰਚੇ ਵਿਚ ਤਬਦੀਲ ਕਰਨ ਲਈ ਸੁਨ ਯੱਤ-ਸੇਨ ਦੀ ਜੋਸ਼-ਖਰੋਸ਼ ਨਾਲ ਮੱਦਦ ਕੀਤੀ ਜਾਵੇ।
ਚੀਨੀ ਕਮਿਊਨਿਸਟ ਪਾਰਟੀ ਦੀ ਸਥਾਪਤੀ ਅਤੇ ਪਾਰਟੀ ਦੇ ਜਥੇਬੰਦਕ ਅਸੂਲਾਂ ਦੀ ਬੁਨਿਆਦ ਰੱਖਣੀ, ਦਾਅਪੇਚਕ ਅਸੂਲ ਅਤੇ ਪ੍ਰੋਗਰਾਮ ਚੀਨ ਦੇ ਅਜੋਕੇ ਇਨਕਲਾਬ ਅੰਦਰ ਮਹੱਤਵਪੂਰਨ ਘਟਨਾਵਾਂ ਸਨ। ਇਸ ਤੋਂ ਪਿੱਛੋਂ ਚੀਨੀ ਇਨਕਲਾਬ ਦੀ ਨੁਹਾਰ ਵਿਚ ਬੁਨਿਆਦੀ ਤਬਦੀਲੀ ਆ ਗਈ।
ਪਰ ਇਸ ਅਰਸੇ ਦੌਰਾਨ, ਪਾਰਟੀ ਨੇ ਅਜੇ ਸਮੱਸਿਆਵਾਂ ਨੂੰ ਜਾਂ ਤਾਂ ਵਕਤ ਸਿਰ ਤਵੱਜੋ ਨਹੀਂ ਦਿੱਤੀ ਜਾਂ ਸਹੀ ਹੱਲ ਨਹੀਂ ਲੱਭਿਆ ਸੀ, ਜਿਵੇਂ ਬੁਰਜੂਆ ਜਮਹੂਰੀ ਇਨਕਲਾਬ ਅੰਦਰ ਪ੍ਰੋਲੇਤਾਰੀ ਦੀ ਅਗਵਾਈ, ਲੋਕਾਂ ਦੀ ਸਿਆਸੀ ਸੱਤਾ, ਜ਼ਮੀਨ ਲਈ ਕਿਸਾਨਾਂ ਦੀ ਮੰਗ ਅਤੇ ਇਨਕਲਾਬੀ ਫੌਜ। ਲਹਿਰ ਦੇ ਪਸਾਰੇ ਨਾਲ ਇਹ ਸਮੱਸਿਆਵਾਂ ਹੋਰ ਤਿੱਖੀਆਂ ਹੋ ਗਈਆਂ ਅਤੇ ਪਾਰਟੀ ਅੰਦਰ ਬੁਨਿਆਦੀ ਤੌਰ 'ਤੇ ਵੱਖ ਵੱਖ ਦੋ ਲੀਹਾਂ ਉੱਭਰ ਆਈਆਂ, ਬਾਲਸ਼ਵਿਕ ਲੀਹ ਜਿਸ ਦੀ ਨੁਮਾਇੰਦਗੀ ਕਾਮਰੇਡ ਮਾਓ ਸੇ-ਤੁੰਗ ਕਰਦਾ ਸੀ ਅਤੇ ਮੈਨਸ਼ਵਿਕ ਲੀਹ, ਜਿਸ ਦੀ ਨੁਮਾਇੰਦਗੀ ਚੈਨ ਤੂ-ਸੀਊ ਕਰਦਾ ਸੀ।
--੦--
ਚੀਨੀ ਇਨਕਲਾਬ ਦੀ ਸ਼ਾਨਦਾਰ ਅਭਿਆਸ
ਪਹਿਲੀ ਇਨਕਲਾਬੀ ਘਰੋਗੀ ਜੰਗ
1924-27 ਦੀ ਜੰਗ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੀਨੀ ਲੋਕਾਂ ਵੱਲੋਂ ਲੜੀ ਪਹਿਲੀ ਸਾਮਰਾਜ-ਵਿਰੋਧੀ ਅਤੇ ਜਗੀਰਸ਼ਾਹੀ-ਵਿਰੋਧੀ ਇਨਕਲਾਬੀ ਜੰਗ ਸੀ।
1924 ਵਿਚ ਕਮਿਊਨਿਸਟ ਪਾਰਟੀ ਅਤੇ ਕੌਮਿਨਤਾਂਗ ਦਰਮਿਆਨ ਸਹਿਯੋਗ ਨੇ ਕਵਾਂਗਤੁੰਗ ਵਿਚ ਇਨਕਲਾਬੀ ਅਧਾਰ ਸਥਾਪਤ ਕਰਨ ਲਈ ਘੋਲ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ। ਮਜ਼ਦੂਰਾਂ ਅਤੇ ਕਿਸਾਨਾਂ ਦੀ ਇਨਕਲਾਬੀ ਜਨਤਾ ਦੀ ਹਮਾਇਤ ਨਾਲ, ਇਨਕਲਾਬੀ ਅਧਾਰ ਨੂੰ ਇੱਕਜੁੱਟ ਅਤੇ ਪੱਕੇ ਪੈਰੀਂ ਕੀਤਾ ਗਿਆ ਅਤੇ ਇਸ ਤਰ੍ਹਾਂ ਉੱਤਰੀ ਮੁਹਿੰਮ ਜੰਗ ਦੀ ਬੁਨਿਆਦ ਰੱਖੀ ਗਈ।
ਉੱਤਰੀ ਮੁਹਿੰਮ ਜੰਗ ਜੁਲਾਈ 1926 ਵਿਚ ਸ਼ੁਰੂ ਹੋਈ। ਅੱਧੇ ਸਾਲ ਦੇ ਅੰਦਰ ਅੰਦਰ ਹੀ, ਉੱਤਰੀ ਮੁਹਿੰਮ ਫੌਜ ਨੇ ਚੀਹਲੀ ਜੰਗੀ-ਰਾਠਾਂ ਦੀਆਂ ਫੌਜਾਂ ਦੇ ਪਰਖਚੇ ਉੱਡਾ ਦਿੱਤੇ ਅਤੇ ਯਾਂਗਸੇ ਘਾਟੀ ਤੱਕ ਆਪਣੀਆਂ ਸ਼ਕਤੀਆਂ ਨੂੰ ਵਧਾਇਆ ਅਤੇ ਉੱਤਰ ਵਚ ਫੈਂਗਤੀਨ ਜੰਗੀ-ਰਾਠਾਂ ਨਾਲ ਮੁਕਾਬਲਾ ਖੜ੍ਹਾ ਕੀਤਾ। ਇਹ ਹਕੀਕੀ ਸੰਭਾਵਨਾ ਸੀ ਕਿ ਇਨਕਲਾਬ ਦਾ ਵਿਕਾਸ ਚੀਨ ਦੀ ਏਕਤਾ ਅਤੇ ਅਜ਼ਾਦੀ ਵੱਲ ਵਧੇਗਾ।
ਪਰ ਤੇਜੀ ਨਾਲ ਫੈਲ ਰਹੇ ਇਨਕਲਾਬ ਦੀ ਬੁਨਿਆਦ ਪੱਕੀ ਨਹੀਂ ਸੀ ਕਿਉਂਕਿ ਇਨਕਲਾਬੀ ਫੌਜ ਵਿਚ ਜੰਗੀ-ਰਾਠਪੁਣੇ ਨੂੰ ਖਤਮ ਨਹੀਂ ਸੀ ਕੀਤਾ ਗਿਆ ਅਤੇ ਇਨਕਲਾਬੀ ਸ਼ਕਤੀਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਵਿਚ ਜਗੀਰਦਾਰਾਂ ਦੇ ਰਾਜ ਨੂੰ ਚਕਨਾਚੂਰ ਨਹੀਂ ਸੀ ਕੀਤਾ ਗਿਆ।
ਅਜਿਹੀ ਕਮਜ਼ੋਰੀ ਦਾ ਫਾਇਦਾ ਖੱਟਦਿਆਂ, ਸਾਮਰਾਜੀਆਂ ਵÎਲੋਂ ਚੁੱਕੇ ਅਤੇ ਹਮਾਇਤ-ਪ੍ਰਾਪਤ ਕੌਮਿਨਤਾਂਗੀ ਪਿਛਾਖੜੀਆਂ ਨੇ ਇਨਕਲਾਬ 'ਤੇ ਅਚਾਨਕ ਹਮਲਾ ਕਰ ਦਿੱਤਾ। ਏਸੇ ਸਮੇਂ, ਕਮਿਊਨਿਸਟ ਪਾਰਟੀ ਦੇ ਆਗੂ ਅਦਾਰੇ ਵਿਚ, ਚੈੱਨ ਤੂ-ਸੀਊ ਦੀ ਅਗਵਾਈ ਹੇਠਲੇ ਗੋਡੇਟੇਕੂ ਭਾਰੂ ਹੈਸੀਅਤ ਵਿਚ ਸਨ। ਇਹਨਾਂ ਨੇ ਕਾਮਰੇਡ ਮਾਓ ਸੇ-ਤੁੰਗ ਦੇ ਦਰੁਸਤ ਵਿਚਾਰਾਂ ਨੂੰ ਦਬਾਇਆ ਅਤੇ ਹਮਲੇ ਖਿਲਾਫ ਅਸਰਦਾਰ ਟਾਕਰਾ ਜਥੇਬੰਦ ਕਰਨ ਵਿਚ ਨਾਕਾਮ ਰਹੇ। ਇਸ ਤਰ੍ਹਾਂ ਇਨਕਲਾਬ ਦਾ ਅੰਤ ਅਸਫਲਤਾ ਵਿਚ ਹੋਇਆ।
ਦੋ ਵਿਰੋਧੀ ਲੀਹਾਂ ਦਰਮਿਆਨ ਘੋਲ ਇਨਕਲਾਬ ਦੇ ਸਮੁੱਚੇ ਪੰਧ ਵਿਚ ਸਾਫ ਦਿਸਿਆ। ਇੱਕ ਪਾਸੇ, ਬੁਰਜੂਆਜੀ ਨੇ ਅਗਵਾਈ ਸਾਂਭਣ ਦੀ ਕੋਸ਼ਿਸ਼ ਕੀਤੀ। ਸਾਮਰਾਜੀਆਂ ਨਾਲ ਗਾਂਢਾ-ਸਾਂਢਾ ਕਰਕੇ, ਇਸ ਨੇ ਇਨਕਲਾਬ ਖਿਲਾਫ ਧਾਵਾ ਬੋਲਿਆ। ਇਹ ਧਾਵਾ ਇਨਕਲਾਬ ਦਾ ਅੰਤ ਕਰਕੇ ਪੂੰਜੀਵਾਦੀ ਗਲਬਾ ਸਥਾਪਤ ਕਰਨ ਦੀ ਕੋਸ਼ਿਸ਼ ਸੀ। ਦੂਜੇ ਪਾਸੇ ਪ੍ਰੋਲੇਤਾਰੀ ਨੇ ਆਪਣੀ ਅਗਵਾਈ ਨੂੰ ਪੱਕੇ ਪੈਰੀਂ ਕਰਨ ਦੀ ਅਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਮਿਹਨਤਕਸ਼ ਜਨਤਾ ਨੂੰ ਪੂਰੀ ਤਰ੍ਹਾਂ, ਲਾਮਬੰਦ ਕਰਕੇ ਬੁਰਜੂਆਜੀ ਦੇ ਟਾਕਰੇ ਨੂੰ ਸਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਪਹਿਲਾਂ ਜਮਹੂਰੀ ਇਨਕਲਾਬ ਵਿਚ ਮੁਕੰਮਲ ਜਿੱਤ ਹਾਸਲ ਕੀਤੀ ਜਾਵੇ ਅਤੇ ਫੇਰ ਹੌਲੀ ਹੌਲੀ ਸਮਾਜਵਾਦੀ ਇਨਕਲਾਬ ਵਿਚ ਤਬਦੀਲੀ ਕੀਤੀ ਜਾਵੇ। ਪਾਰਟੀ ਅੰਦਰ ਇਸ ਘੋਲ ਦੇ ਪ੍ਰਗਟਾਵੇ ਨੇ ਚੈੱਨ ਤੂ-ਸੀਊ ਦੀ ਅਗਵਾਈ ਹੇਠ ਸੱਜੀ ਮੌਕਾਪ੍ਰਸਤ ਲੀਹ ਅਤੇ ਕਾਮਰੇਡ ਮਾਓ ਸੇ-ਤੁੰਗ ਦੀ ਅਗਵਾਈ ਹੇਠ ਮਾਰਕਸਵਾਦੀ-ਲੈਨਿਨਵਾਦੀ ਲੀਹ ਵਿਚਕਾਰ ਘੋਲ ਦੀ ਸ਼ਕਲ ਧਾਰਨ ਕੀਤੀ। ਪਾਰਟੀ ਦੇ ਮੁਢਲੇ ਸਾਲਾਂ ਦੌਰਾਨ ਸਿਧਾਂਤ ਵਿਚ ਊਣੀ ਤਿਆਰੀ ਕਾਰਨ, ਕਾਫੀ ਮੈਂਬਰਾਂ ਨੇ ਮਾਰਕਸਵਾਦ-ਲੈਨਿਨਵਾਦ ਦੇ ਤੱਤ 'ਤੇ ਪਕੜ ਬਣਾਉਣ ਲਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ। ਭਾਵੇਂ ਘੋਲ ਵਿਚ ਉਹਨਾਂ ਨੇ ਇਨਕਲਾਬ ਵਿਚ ਅਥਾਹ ਵਫਾਦਾਰੀ ਅਤੇ ਵੱਡੀ ਜਥੇਬੰਦਕ ਯੋਗਤਾ ਦੇ ਦਰਸ਼ਨ ਕਰਵਾਏ। ਇਸ ਕਮਜ਼ੋਰੀ ਨੇ ਚੈੱਨ ਤੂ-ਸੀਊ ਜੁੰਡਲੀ ਦੀ ਮੌਕਾਪ੍ਰਸਤੀ ਨੂੰ ਪਾਰਟੀ ਦੇ ਆਗੂ ਅਦਾਰਿਆਂ ਉੱਪਰ ਵਕਤੀ ਕੰਟਰੋਲ ਕਰਨ ਦੇ ਸਮਰੱਥ ਬਣਾਇਆ।
ਪਹਿਲੀ ਇਨਕਲਾਬੀ ਘਰੋਗੀ ਜੰਗ ਨੇ ਚੀਨੀ ਜਮਹੂਰੀ ਇਨਕਲਾਬ ਦੇ ਹੇਠ ਲਿਖੇ ਸਿਧਾਂਤ ਨੂੰ ਜਨਮ ਦਿੱਤਾ¸
1. ਅਜੋਕੇ ਚੀਨ ਅੰਦਰ ਜਮਹੂਰੀ ਇਨਕਲਾਬ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਸਾਂਝੇ ਮੋਰਚੇ ਵੱਲੋਂ ਹੱਥ ਲਿਆ ਜਾਣਾ ਜ਼ਰੂਰੀ ਹੈ। ਇਸ ਸਾਂਝੇ ਮੋਰਚੇ ਤੋਂ ਬਿਨਾਂ ਇਨਕਲਾਬ ਵਿਚ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕੇਗੀ। ਜੇ ਸਾਂਝੇ ਮੋਰਚੇ ਦੀ ਅਗਵਾਈ ਮਜ਼ਦੂਰ ਜਮਾਤ ਨਹੀਂ ਕਰਦੀ ਤਾਂ ਇਨਕਲਾਬ ਫੇਲ੍ਹ ਹੋ ਜਾਵੇਗਾ।
2. ਚੀਨ ਦੇ ਜਮਹੂਰੀ ਇਨਕਲਾਬ ਅੰਦਰ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਕੁੰਜੀਵਤ ਸਵਾਲ ਕਿਸਾਨ ਸਵਾਲ ਹੈ। ਜਦੋਂ ਕਿਸਾਨਾਂ ਨੂੰ ਇਨਕਲਾਬੀ ਸੰਗੀ ਵਜੋਂ ਆਪਣੇ ਪੱਖ ਵਿਚ ਕਰ ਲਿਆ, ਇਨਕਲਾਬ ਦੀ ਜਿੱਤ ਹੋ ਜਾਵੇਗੀ।
3. ਚੀਨ ਅੰਦਰ ਇਨਕਲਾਬ ਦੀ ਮੁੱਖ ਸ਼ਕਲ¸ ਹਥਿਆਬੰਦ ਉਲਟ-ਇਨਕਲਾਬ ਦੇ ਵਿਰੁੱਧ ਹਥਿਆਰਬੰਦ ਇਨਕਲਾਬ -ਹੀ ਹੋ ਸਕਦੀ ਸੀ; ਇਨਕਲਾਬੀ ਫੌਜ ਤੋਂ ਬਿਨਾਂ ਕੱਖ ਪੱਲੇ ਨਹੀਂ ਪੈਣਾ।
ਪਹਿਲੀ ਇਨਕਲਾਬੀ ਘਰੋਗੀ-ਜੰਗ ਅਤੇ ਸਮੁੱਚੇ ਜਮਹੂਰੀ ਇਨਕਲਾਬ ਅੰਦਰ ਇਹ ਸਾਰਾ ਕੁੱਝ ਸਫਲਤਾ ਦੀ ਕੁੰਜੀ ਸੀ।
ਜਮਹੂਰੀ ਇਨਕਲਾਬ ਵਜੋਂ, ਪਹਿਲੀ ਇਨਕਲਾਬੀ ਘਰੋਗੀ-ਜੰਗ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਉਪਰ ਦੂਰ-ਰਸ ਅਸਰ ਛੱਡਿਆ। ਕਮਿਊੁਨਿਸਟ ਪਾਰਟੀ ਨੇ ਹਥਿਆਰਬੰਦ ਫੌਜਾਂ ਦੇ ਇੱਕ ਹਿੱਸੇ 'ਤੇ ਕੰਟਰੋਲ ਰੱਖਿਆ ਅਤੇ ਪ੍ਰਭਾਵ ਪਾਇਆ, ਕੌਮਿਨਤਾਂਗ, ਸਾਮਰਾਜੀਆਂ, ਜਗੀਰਦਾਰਾਂ ਅਤੇ ਦਲਾਲ ਜਮਾਤਾਂ ਦੇ ਪਿਛਾਖੜੀ ਸੁਭਾਅ ਨੂੰ ਅਤੇ ਕੌਮੀ ਬੁਰਜੂਆਜੀ ਦੇ ਦੂਹਰੇ ਖਾਸੇ ਨੂੰ ਨੰਗਾ ਕੀਤਾ ਅਤੇ ਇਸ ਤਰ੍ਹਾਂ ਲੋਕਾਂ ਅੰਦਰ ਆਪਣੀ ਪੜਤ ਬਣਾਈ ਅਤੇ ਦੂਜੀ ਇਨਕਲਾਬੀ ਘਰੋਗੀ ਜੰਗ ਦੀ ਬੁਨਿਆਦ ਰੱਖੀ।
ਪਹਿਲੀ ਇਨਕਲਾਬੀ ਘਰੋਗੀ-ਜੰਗ ਦੀ ਕੌਮਾਂਤਰੀ ਮਹੱਤਤਾ ਇਹ ਸੀ ਕਿ ਇਸਨੇ ਸੰਸਾਰ ਪੂੰਜੀਵਾਦ ਦੀ ਆਰਜੀ ਸਥਿਰਤਾ ਨੂੰ ਵਿਗਾੜ ਕੇ ਇਸ 'ਤੇ ਭਾਰੀ ਸੱਟ ਮਾਰੀ ਅਤੇ ਪੂਰਬ ਵਿਚ ਦੱਬੀਆਂ-ਕੁਚਲੀਆਂ ਕੌਮਾਂ ਦੀ ਮੁਕਤੀ ਲਹਿਰ ਨੂੰ ਉਗਾਸਾ ਦਿੱਤਾ ਅਤੇ ਇਸ ਤਰ੍ਹਾਂ ਸਮਾਜਵਾਦੀ ਉਸਾਰੀ ਵਿਚ ਸੋਵੀਅਤ ਯੂਨੀਅਨ ਦੀ ਮੱਦਦ ਕੀਤੀ।
ਲੈਨਿਨ ਨੇ ਇੱਕ ਵਾਰ ਕਿਹਾ ਸੀ, ''1905 ਦੇ ਇਨਕਲਾਬ ਦੇ ਪੂਰੇ ਅਭਿਆਸ ਤੋਂ ਬਿਨਾਂ, 1917 ਵਿਚ ਅਕਤੂਬਰ ਇਨਕਲਾਬ ਦੀ ਜਿੱਤ ਅਸੰਭਵ ਹੋਣੀ ਸੀ।'' ਪਹਿਲੀ ਇਨਕਲਾਬੀ ਘਰੋਗੀ-ਜੰਗ ਚੀਨੀ ਇਨਕਲਾਬ ਦਾ ਸ਼ਾਨਦਾਰ ਅਭਿਆਸ ਸੀ।
ਲੇਖਕ: ਹੋ ਕਾਨ-ਚੀਹ
''ਅਜੋਕੇ ਚੀਨੀ ਇਨਕਲਾਬ ਦਾ ਇਤਿਹਾਸ 'ਚੋਂ''
-੦-

No comments:
Post a Comment