ਜਿਉਂਦ ਲਿਖ ਰਿਹੈ ਮੁਜ਼ਾਰਾ ਲਹਿਰ ਦਾ ਅਗਲਾ ਵਰਕਾ
ਇਕ ਉਹ ਵੀ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਕੁੱਝ ਖੇਤ
ਰਾਂ ਵਿੱਚ ਕਾਸ਼ਤਕਾਰਾਂ, ਬੇਜ਼ਮੀਨੇ ਲੋਕਾਂ ਨੂੰ ਖੇਤਾਂ ਦੇ ਪੁੱਤ ਬਣਾਇਆ। ਜਾਗੀਰਦਾਰਾਂ ਦੇ ਮੁਜ਼ਾਰੇ ਬਣੇ ਖੇਤਾਂ ਜਾਇਆਂ ਨੂੰ ਮਾਲਕੀ ਹੱਕ ਦਿੱਤੇ। ਜਦੋਂ ਮਿੱਟੀ ਵਿੱਚ ਹੱਡ ਗਾਲ਼ਦੇ ਲੋਕਾਂ ਨੂੰ ਜਾਗੀਰਦਾਰਾਂ ਦੀਆਂ ਜ਼ਮੀਨਾਂ ਤਕਸੀਮ ਕੀਤੀਆਂ ਤਾਂ ਖੇਤਾਂ ਅਤੇ ਫ਼ਸਲਾਂ ਨੂੰ ਆਪਣੇ ਧੀ ਪੁੱਤ ਸਮਝਦੇ ਹੋਏ ਉਹਨਾਂ ਨਾਲ਼ ਆਪਣੀ ਜ਼ਿੰਦਗੀ ਦੀ ਸੁਰ ਤਾਲ ਮਿਲਾਉਣ ਲੱਗੇ। ਇੱਕ ਸਮਾਂ ਫਿਰ ਉਹ ਵੀ ਆਇਆ ਜਦੋਂ ਬ੍ਰਿਟਿਸ਼ ਸਾਮਰਾਜ ਨੇ ਆਪਣੇ ਸੇਵਾਦਾਰਾਂ ਅਤੇ ਪਿੰਡਾਂ ਤੱਕ ਆਪਣੇ ਰਾਜ ਭਾਗ ਦੀ ਮਜ਼ਬੂਤੀ ਲਈ ਵਫ਼ਾਦਾਰ ਬਿਸਵੇ ਦਾਰਾਂ ਨੂੰ ਵੱਡੇ ਮੁਰੱਬੇ ਦਿੱਤੇ। ਰਾਜਿਆਂ ਤੇ ਮਹਾਂ ਰਾਜਿਆਂ ਕੋਲ਼ ਪਹਿਲਾਂ ਹੀ ਪਿੰਡਾਂ ਦੇ ਪਿੰਡ ਹੋਇਆ ਕਰਦੇ ਸਨ। ਇਕ ਸਮਾਂ ਫਿਰ ਉਹ ਵੀ ਆਇਆ ਜਦੋਂ ਧਰਤੀ ਦੇ ਜਾਏ ਸੋਚਣ ਵਿਚਾਰਨ ਲੱਗੇ ਉਹ ਜਮੀਨਾਂ ਨੂੰ ਵਾਹੁਣ ਬੀਜਣ ਦੇ ਨਾਲ਼ ਨਾਲ਼ ਆਪਣੇ ਮਨ ਦੀ ਜ਼ਮੀਨ ਵੀ ਵਾਹੁਣ ਬੀਜਣ ਲੱਗੇ। ਉਹਨਾਂ ਦੇ ਮਨ ਮਸਤਕ ਅੰਦਰ ਚੇਤਨਾ ਤੇ ਚਿੰਤਨ ਦੀਆਂ ਤਰੰਗਾਂ ਛਿੜਨ ਲੱਗੀਆਂ।ਉਹਨਾਂ ਦੇ ਮਨਾਂ ਅੰਦਰ ਆਪਣੇ ਹਿੱਸੇ ਦੀ ਜ਼ਮੀਨ ਅਤੇ ਸਵੈਮਾਣ ਭਰੀ ਜ਼ਿੰਦਗੀ ਦੇ ਫੁੱਲ ਖਿੜਨ ਲੱਗੇ। ਸੂਝ ਬੂਝ ਦੇ ਇਹਨਾਂ ਫੁੱਲਾਂ ਨੇ ਉਹਨਾਂ ਨੂੰ ਬਦਬੂ ਮਾਰਦੇ ਸਿਸਟਮ ਅਤੇ ਸੁਗੰਧੀ ਵਾਲੇ ਸਮਾਜ ਬਾਰੇ ਸਮਝਣਚੇਤਨਾ ਦਾ ਜਾਗ ਲਾਇਆ। ਅੱਗੇ ਚੱਲ ਕੇ 1907 ਅਤੇ 1908 ਦੇ ਦੌਰ ਵਿੱਚ ਵੀ 'ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ' ਲਹਿਰ ਦੇ ਵੇਲਿਆਂ ਚ ਵੀ ਖੇਤਾਂ ਤੇ ਖੇਤਾਂ ਚ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲਿਆਂ ਦਾ ਆਪੋ ਵਿੱਚ ਰਿਸ਼ਤਾ ਕੀ ਹੈ ਇਹਦੀ ਚੇਤਨਾ ਦੀਆਂ ਕਰੁੰਬਲਾਂ ਫੁੱਟਣ ਲੱਗੀਆਂ। ਵੱਡੇ ਵੱਡੇ ਜਗੀਰਦਾਰਾਂ ਰਾਜਿਆਂ ਮਹਾਰਾਜਿਆਂ ਨੂੰ ਬੁਖ਼ਾਰ ਚੜ੍ਹਨ ਲੱਗਾ। ਧਰਤੀ ਪਾਸਾ ਪਰਤਿਆ ਤੇ ਇਹੋ ਜਿਹਾ ਸਮਾਂ ਆਣ ਢੁਕਾ ਜਦੋਂ 1947 ਅਤੇ '48 ਦੇ ਦੌਰ ਚ ਆਵਾਜ਼ਾਂ ਉੱਠੀਆਂ ਕਿ ਜ਼ਮੀਨ ਉਸਦੀ ਜੋ ਵਾਹੁੰਦਾ ਬੀਜਦਾ ਹੈ। ਪੰਜਾਬ ਅੰਦਰ ਮੁਜ਼ਾਰਾ ਲਹਿਰ ਨੇ ਕਰਵਟ ਲਈ। ਤੇਜਾ ਸਿੰਘ ਸੁਤੰਤਰ,ਛੱਜੂਮੱਲ ਵੈਦ, ਜਗੀਰ ਸਿੰਘ ਜੋਗਾ,ਧਰਮ ਸਿੰਘ ਫ਼ੱਕਰ, ਹਰਨਾਮ ਸਿੰਘ ਧਰਮਗੜ੍ਹ, ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਕੇਹਰ ਸਿੰਘ ਬਖ਼ਸ਼ੀਵਾਲਾ, ਹਰਦਿੱਤ ਸਿੰਘ ਭੱਠਲ, ਮਾਤਾ ਇੰਦ ਕੌਰ ਮੌੜ, ਜੰਗੀਰ ਸਿੰਘ ਕੌਲਸੇੜੀ, ਗੁਰਬਚਨ ਸਿੰਘ ਰਾਹੀ ਉਗਰਾਹਾਂ, ਗੁਰਚਰਨ ਸਿੰਘ ਰੰਧਾਵਾ, ਬੂਟਾ ਸਿੰਘ ਮਾਨਸਾ, ਲਾਲ ਸਿੰਘ ਕਾਲਸਾਂ , ਦਲੀਪ ਸਿੰਘ ਮਸਤ, ਸਾਹਿਬ ਸਿੰਘ ਸਲਾਣਾ, ਵਧਾਵਾ ਰਾਮ, ਅਰੂੜ ਸਿੰਘ ਚੂਹੜਚੱਕ ਅਤੇ ਜਵਾਲਾ ਸਿੰਘ ਠੱਠੀਆਂ ਵਰਗੇ ਅਣਗਿਣਤ ਲੋਕਾਂ ਨੇ ਮੁਜ਼ਾਰਾ ਲਹਿਰ ਨੂੰ ਸ਼ਿਖਰਾਂ ‘ਤੇ ਪਹੁੰਚਾਇਆ। ਮਾਨਸਾ ਜ਼ਿਲ੍ਹੇ ਦੇ ਅੰਦਰ ਪੈਂਦਾ ਪਿੰਡ ਕਿਸ਼ਨਗੜ ਮੁਜ਼ਾਰਾ ਲਹਿਰ ਦਾ ਧੁਰਾ ਬਣਿਆ। ਇਸ ਮੌਕੇ ਲੋਕਾਂ ਨੇ ਲਹਿਰ ਵਿੱਚੋਂ ਗੀਤਾਂ ਦੀ ਸਿਰਜਣਾ ਕੀਤੀ:"ਤੇਰੀ ਜਾਊਗੀ ਗਰੀਬੀ ਸ਼ੇਰਾ ਰਾਜਿਆਂ ਦੇ ਰਾਜ ਜਾਣਗੇ"" ਜ਼ਮੀਨਾਂ ਬਚਾਉਣ ਦਾ ਪੱਕਾ ਤਰੱਦਦ ਇੱਕ ਦੂਜੇ ਦੀ ਕਰੀਏ ਮੱਦਦ"ਛੇ ਸੱਤ ਸੌ ਪਿੰਡ ਨੇ ਪੰਜਾਬ ਦੀ ਧਰਤੀ ਤੇ ਜਿੱਥੇ ਅਜਿਹੀ ਕਹਾਣੀ ਖੇਤਾਂ ਦੇ ਵੱਟਾਂ ਬੰਨਿਆ ਦੇ ਸਫ਼ਿਆਂ 'ਤੇ ਲਿਖੀ ਗਈ ਕਿ ਮੁਜ਼ਾਰੇ ਕਾਸ਼ਤਕਾਰ ਲੋਕ ਆਪਣੇ ਖੇਤਾਂ ਨੂੰ ਨਹੀਂ ਛੱਡਣਗੇ। ਵਕਤ ਦੀ ਹਵਾ ਦੇ ਬਦਲੇ ਮਿਜ਼ਾਜ ਨੂੰ ਅਨੁਭਵ ਕਰਦਿਆਂ ਮਹਾਰਾਜਾ ਪਟਿਆਲਾ ਨੇ ਪਹਿਲਾਂ 1947- 1948 ਵਿੱਚ ਕਦਮ ਦਰ ਕਦਮ ਅੱਗੇ ਪੈਰ ਪੁੱਟਦਿਆਂ ਇਹ ਕਿਹਾ ਕਿ ਪੈਪਸੂ ਖੇਤਰ ਦੇ ਜਿਹੜੇ ਕਾਸ਼ਤਕਾਰ ਸਿਰਫ਼ ਮਾਲੀਆ ਤਾਰਦੇ ਹਨ ਉਹਨਾਂ ਦੀ ਜ਼ਮੀਨ ਉੱਪਰ ਕਿਸੇ ਜਾਗੀਰਦਾਰਾਂ ਦਾ ਕੋਈ ਹੱਕ ਨਹੀਂ। ਜ਼ਮੀਨਾਂ ਹੁਣ ਉਹਨਾਂ ਕਾਸਤਕਾਰਾਂ ਕੋਲ਼ ਰਹਿਣਗੀਆਂ ਜਿਹੜੇ ਦਹਾਕਿਆਂ ਤੋਂ ਵਾਹੁੰਦੇ ਬੀਜਦੇ ਭਾਵ ਕਾਸ਼ਤ ਕਰਦੇ ਆ ਰਹੇ ਹਨ।ਕਾਸ਼ਤਕਾਰਾਂ ਨੂੰ ਇਹ ਹੱਕ ਕਿਸੇ ਨੇ ਥਾਲੀ ਵਿੱਚ ਪਰੋਸ ਕੇ ਨਹੀਂ ਦਿੱਤਾ। ਕਿਸਾਨਾਂ ਦੇ ਸਿਰਾਂ ਉੱਪਰ ਲਾਠੀਆਂ ਅਤੇ ਗੋਲੀਆਂ ਦੀ ਵਰਖਾ ਹੋਈ ਸੀ ਕਿੰਨੇ ਹੀ ਕਿਸਾਨ ਸ਼ਹੀਦ ਹੋਏ ਸੈਂਕੜੇ ਫੱਟੜ ਕਰ ਦਿੱਤੇ ਗਏ। ਕਿਸ਼ਨਗੜ੍ਹ ਦੀ ਜਮੀਨ ਦੇ ਸਮੇਤ ਹੋਰਾਂ ਖੇਤਰਾਂ ਅੰਦਰ ਵੀ ਜਮੀਨਾਂ ਕਾਸ਼ਤਕਾਰਾਂ ਦੇ ਨਾਂਅ ਕਰਨੀਆਂ ਪਈਆਂ। ਪੈਪਸੂ ਲਹਿਰ ਨੇ ਪੂਰੇ ਪੰਜਾਬ ਦੇ ਮੁਜਾਰਿਆਂ ਨੂੰ ਨਵੀਂ ਜਿੰਦਗੀ ਨਾਲ ਹੱਥ ਮਿਲਾਉਣ ਦੀ ਸੋਝੀ ਪ੍ਰਦਾਨ ਕੀਤੀ। 1947-48 ਤੋਂ ਬਾਅਦ ਪੈਪਸੂ ਮੁਜ਼ਾਰਾ ਲਹਿਰ ਤੋਂ ਬਾਅਦ ਇਹ ਵੀ ਜ਼ਿਕਰਯੋਗ ਹੈ 2005 ਵਿੱਚ ਜਗੀਰਦਾਰਾਂ ਅਤੇ ਮੁਜਾਰਿਆਂ ਦੇ ਰਿਸ਼ਤੇ ਬਾਰੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ 1947 ਅਤੇ 1948 ਦਾ ਹਵਾਲਾ ਸ਼ਾਮਿਲ ਹੈ। ਉਸ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਿਹੜੇ ਕਾਸ਼ਤਕਾਰ ਸਿਰਫ਼ ਮਾਲੀਆ ਭਰਦੇ ਨੇ ਉਹ ਸਾਰੇ ਇਸ ਜਮੀਨ ਦੇ ਹੱਕਦਾਰ ਨੇ। ਇਉਂ ਹੀ 2005 'ਚ ਸਰਕਾਰ ਦੇ ਪਰਦੇ ਪਿਛਲੇ ਇਸ਼ਾਰੇ ਕਾਰਨ ਕਿਸੇ ਵੀ ਸਰਕਾਰੀ ਵਕੀਲ ਨੇ ਇਹ ਤੱਥ ਅੱਗੇ ਚੱਲ ਕੇ ਅਦਾਲਤ ਵਿੱਚ ਜਾਣ ਬੁੱਝ ਕੇ ਪੇਸ਼ ਨਹੀਂ ਕੀਤਾ। ਪਿੰਡ ਜਿਉਂਦ ਦੀ ਸਰਪੰਚ ਗੁਰਮੀਤ ਕੌਰ ਅਤੇ ਇਸੇ ਤਰ੍ਹਾਂ ਦੇ ਨਾਲ 2021 ਵਿੱਚ ਜਿਉਂਦ ਦੇ ਸਰਪੰਚ ਗੁਰਜੰਟ ਸਿੰਘ ਨੇ ਇਹ ਕਾਗਜਾਤ ਪੇਸ਼ ਕੀਤੇ ਕਿ ਸਰਕਾਰੀ ਮਾਮਲਾ ਭਰਦੇ ਇਸ ਪਿੰਡ ਦੇ ਸੈਂਕੜੇ ਕਾਸ਼ਤਕਾਰ ਜਮੀਨਾਂ ਤੋਂ ਬੇਦਖ਼ਲ ਨਹੀਂ ਕੀਤੇ ਜਾ ਸਕਦੇ। ਹੋਇਆ ਇਹ ਕਿ ਸਰਕਾਰ , ਅਧਿਕਾਰੀ ਅਮਲਾ ਫੈਲਾ ਅਤੇ ਜਾਗੀਰਦਾਰਾਂ ਦੀ ਮਿਲੀ ਭੁਗਤ ਨਾਲ਼ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਕਚਹਿਰੀ ਜੱਜਾਂ ਦੇ ਸਾਹਮਣੇ ਮੁਜਾਰਿਆਂ ਦੇ ਪੱਖ ਵਿੱਚ ਭੁਗਤਦੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ । ਚੀਫ਼ ਜਸਟਿਸ ਮੁੱਲਾ ਹੋਰਾਂ ਨੇ ਇੱਕ ਕੇਸ ਦੇ ਫੈਸਲੇ ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ, "ਅਦਾਲਤਾਂ ਫੈਸਲੇ ਕਰਦੀਆਂ ਨੇ ਇਨਸਾਫ ਨਹੀਂ ਕਰਦੀਆਂ" ਸੋ ਜੇ ਅਦਾਲਤ ਦੇ ਵਿੱਚ ਕਾਸ਼ਤਕਾਰਾਂ ਦਾ ਕਾਨੂੰਨੀ ਅਤੇ ਜਾਇਜ਼ ਪੱਖ ਸਰਕਾਰ ਨੇ ਨਹੀਂ ਰੱਖਣਾ ਇਹ ਸ਼ਰੇਆਮ ਕਾਸ਼ਤਕਾਰਾਂ ਨਾਲ਼ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ? ਫਿਰ ਅਦਾਲਤਾਂ ਵਿੱਚੋਂ ਆਪਣੇ ਮਨਚਾਹੇ ਫੈਸਲੇ ਕਰਾਉਣ ਦੀ ਜ਼ਮੀਨ ਤਿਆਰ ਕਰਕੇ ਉਸ ਫੈਸਲੇ ਦੀ ਆੜ ਵਿੱਚ ਅੱਗੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਜ਼ੋਰ ਧੱਕੇ ਨਾਲ਼ ਲੋਕਾਂ ਉਪਰ ਇਸਨੂੰ ਅਦਾਲਤੀ ਫੈਸਲਾ ਦੱਸ ਕੇ ਮੜ੍ਹਨਾ ਭਲਾ ਲੋਕ ਇਹ ਕਿਉਂ ਪ੍ਰਵਾਨ ਕਰਨਗੇ। ਇਹ ਮਸਲਾ ਸਿਰਫ਼ ਜਿਉਂਦ ਦਾ ਨਹੀਂ। ਇਹ ਮਸਲਾ ਪੰਜਾਬ ਦੇ ਛੇ ਸੱਤ ਸੌ ਪਿੰਡਾਂ ਦਾ ਹੈ। ਇਸ ਲਈ ਜਿਉਂਦ ਪਿੰਡ , ਪੰਜਾਬ ਦੇ ਛੇ ਸੱਤ ਸੌ ਪਿੰਡਾਂ ਦੀ ਤਕਦੀਰ ਲਿਖਣ ਜਾਂ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਗੱਲ ਸਹੇ ਦੀ ਨਹੀਂ ਸਗੋਂ ਪਹੇ ਦੀ ਹੈ। ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਨੇ 30 ਜਨਵਰੀ ਤੋਂ ਪਹਿਲਾਂ ਪਹਿਲਾਂ ਜਿਉਂਦ ਪਿੰਡ ਦੇ ਸਭਨਾਂ ਕਾਸ਼ਤਕਾਰਾਂ ਕੋਲੋਂ ਜਮੀਨ ਲੈ ਕੇ ਵੱਡੇ ਜਗੀਰਦਾਰਾਂ ਨੂੰ ਸੌਂਪਣ ਦਾ ਹੁਕਮ ਸੁਣਾਇਆ ਹੈ ਅਤੇ ਇਹ ਫੈਸਲਾ ਜੇਕਰ ਲਾਗੂ ਨਹੀਂ ਹੁੰਦਾ ਤਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਕੱਟਣ ਤੱਕ ਦੀ ਚੁਣੌਤੀ ਵੀ ਸ਼ਾਮਲ ਹੈ। ਜਿਉਂਦ ਪਿੰਡ ਦਾ ਕਹਿਣਾ ਹੈ ਕਿ 1947- 1948 ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਹੱਕ ਸੱਚ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ ਸਾਡੀ ਉੱਚ ਪੁਲਸ ਪ੍ਰਸ਼ਾਸਨ ਅਤੇ ਸਿਵਲ ਅਧਿਕਾਰੀ ਮਾਮਲੇ ਨੂੰ ਸੁਣਨ ਇਨਸਾਫ਼ ਵੱਲ ਕੰਨ ਕਰਨ ਦੀ ਬਜਾਏ ਸਿਰਫ ਤਕਨੀਕੀ ਨੁਕਤਿਆਂ ਨਾਲ ਜਗੀਰਦਾਰਾਂ ਦੇ ਹੱਕ ਵਿੱਚ ਭੁਗਤ ਕੇ ਸਾਡੇ ਕੋਲੋਂ ਰੋਟੀ ਰੋਜੀ ਖੋਹ ਕੇ ਹਜ਼ਾਰਾਂ ਹੀ ਜੀਆਂ ਦੇ ਢਿੱਡ ਵਿੱਚ ਲੱਤ ਮਾਰਨ ਦਾ ਕੰਮ ਕਰਨ ਜਾ ਰਹੇ ਨੇ। ਇਹ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ।ਜਿਉਂਦ ਪਿੰਡ ਸਬੰਧੀ ਕਿਸਾਨ ਪੱਖੀ ਇਸ ਨੋਟੀਫਿਕੇਸ਼ਨ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ:ਸਕੱਤਰੇਤ ਮਾਲ, ਪਟਿਆਲਾ ਨੋਟੀਫਿਕੇਸ਼ਨ ਨੰਬਰ 30 ਮਿਤੀ 18.05.2005ਜ਼ਿਮੀਂਦਾਰਾ ਅਤੇ ਕਾਬਜ ਮੁਜ਼ਾਰਿਆਂ ਦਰਮਿਆਨ ਜਮੀਨ ਦੀ ਵੰਡ ਸਬੰਧੀ ਫਰਮਾਨੇ ਸ਼ਾਹੀ ਨੰਬਰ 6 ਮਿਤੀ 11 ਮਾਰਚ 1947 ਦੀ ਅੰਸ਼ਿਕ ਸੋਧ ਕਰਦਿਆਂ ਮਾਣਯੋਗ ਮਹਾਰਾਜਾ ਪਟਿਆਲਾ ਵਲੋਂ ਆਪਣੇ ਹੁਕਮ ਨੰਬਰ 1420/6 AR-03 ਮਿਤੀ 20.07.1948 ਜੋ ਕਿ ਉਹਨਾਂ ਵਲੋਂ ਇਸ ਦਫ਼ਤਰੀ ਨੋਟ ਨੰਬਰ 115/1 ਮਿਤੀ 23.12.1947/8.9.2004 ਪਰ ਫਰਮਾਇਆ ਗਿਆ, ਰਾਹੀਂ ਰਹਿਮਦਿਲੀ ਨਾਲ ਹੁਕਮ ਕੀਤਾ ਗਿਆ ਹੈ ਕਿ ਮੁਜਾਰਾ ਕ਼ਾਨੂਨ ਦੀ ਧਾਰਾ 5, 6 ਅਤੇ 8 ਅਧੀਨ ਕਾਬਜ ਮੁਜਾਰੇ, ਜੋ ਮਾਮਲੇ ਜਾਂ ਕਿਸੇ ਕਰ ਤੋਂ ਸਵਾਏ, ਨਗਦੀ ਜਾਂ ਫਸਲ ਹਿੱਸੇ ਵਜੋਂ ਕੋਈ ਠੇਕਾ ਨਹੀਂ ਦਿੰਦੇ, ਉਹਨਾਂ ਨੂੰ ਉਹਨਾਂ ਦੇ ਕਬਜੇ ਹੇਠਲੇ ਰਕਬੇ ਦੇ ਪੂਰੇ ਮਾਲਕ ਵਜੋਂ ਤਸਲੀਮ ਕੀਤਾ ਜਾਵੇ। ਪ੍ਰੀਤਮ ਸਿੰਘ ਸਿੱਧੂ ਸਕੱਤਰ ਮਾਲ ਜਿਉਂਦ ਪਿੰਡ ਦੀਆਂ ਪੌਣਾਂ ਵਿੱਚ ਇਹ ਬੋਲ ਘੁਲੇ ਮਿਲੇ ਹੋਏ ਨੇ। ਇਸ ਕਰਕੇ ਹੀ ਇਹ ਆਵਾਜ਼ ਗੂੰਜਦੀ ਹੈ ਕਿ, "ਬੱਚਾ ਬੱਚਾ ਝੋਕ ਦਿਆਂਗੇ, ਜਮੀਨਾਂ ਤੇ ਕਬਜ਼ੇ ਰੋਕ ਦਿਆਂਗੇ" ਲੋਕਾਂ ਦੇ ਕਾਫ਼ਲੇ, ਜਮੀਨ ਦੇ ਚਾਰੇ ਪਾਸੇ ਡੇਰਾ ਜਮਾ ਕੇ ਬੈਠ ਗਏ ।ਪਿੰਡ ਨੂੰ ਆਉਂਦੇ ਸਾਰੇ ਦੇ ਸਾਰੇ ਰਾਹ ਵੀ ਰੋਕ ਲਏ। ਪਿੰਡ ਵਿੱਚ ਥਾਂ ਥਾਂ ਲੰਗਰ ਅਤੇ ਸਟੇਜਾਂ ਲੱਗ ਗਈਆਂ। ਔਰਤਾਂ ਸਮੇਤ ਸਾਰਾ ਨਗਰ ਪੂਰੀ ਤਰ੍ਹਾਂ ਦੇ ਨਾਲ਼ ਡਟ ਕੇ ਆਪਣੇ ਹੱਕ ਲਈ ਉਠ ਖੜ੍ਹਿਆ ਹੈ।ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਮਰਦ ਔਰਤਾਂ ਜਬਰ ਦੀ ਪ੍ਰਵਾਹ ਨਾ ਕਰਦਿਆਂ ਡਟ ਗਏ। ਪਹਿਲੇ ਦਿਨ ਜਦੋਂ ਖੇਤਾਂ ਦੇ ਇੱਕ ਪਾਸੇ ਅਜੇ ਦਸ ਪੰਦਰਾਂ ਕੁ ਕਿਸਾਨ ਹੀ ਜੁੜੇ ਸਨ ਉਹਨਾਂ ਉੱਪਰ ਵਹਿਸ਼ੀਆਨਾ ਲਾਠੀ ਚਾਰਜ ਕਰ ਦਿੱਤਾ । ਕਿਸਾਨਾਂ ਕੋਲੋਂ ਇੱਕ ਟਰਾਲੀ ਖੋਹ ਲਈ। ਜਿਉਂ ਹੀ ਹੋਰਨਾ ਪਿੰਡਾਂ ਤੋਂ ਕਿਸਾਨ ਅਤੇ ਯੂਨੀਅਨ ਦੇ ਵਰਕਰ ਆਗੂ ਪਿੰਡ ਜਿਉਂਦ ਪਹੁੰਚੇ ਤਾਂ ਉਹਨਾਂ ਨੇ ਸਵਾਲ ਕੀਤਾ ਕਿ ਸਾਡੇ ਵਰਕਰਾਂ ਉੱਪਰ ਲਾਠੀ ਚਾਰਜ ਕਿਉਂ ਕੀਤਾ ਗਿਆ ਅਤੇ ਆਪਣੀ ਟਰਾਲੀ ਪ੍ਰਾਪਤ ਕਰਨ ਲਈ ਅਲਟੀਮੇਟਮ ਦੇ ਦਿੱਤਾ ਤਾਂ ਉਸ ਮੌਕੇ ਪ੍ਰਸ਼ਾਸਨ ਅਤੇ ਪੁਲਿਸ ਦੇ ਕੁਝ ਉੱਚ ਅਧਿਕਾਰੀ ਸ਼ਰੇਆਮ ਝੂਠ ਬੋਲਣ ਲੱਗੇ ਕਿ ਤੁਹਾਡੀ ਟਰਾਲੀ ਵਿੱਚ ਪੈਟਰੋਲ ਬੰਬ ਹਨ। ਅਧਿਕਾਰੀ ਧਮਕਾਉਣ ਲੱਗੇ ਪਰ ਲੋਕਾਂ ਦੇ ਰੋਹ ਨੇ ਐਲਾਨ ਕਰ ਦਿੱਤਾ ਕਿ ਸਾਡੀਆਂ ਲੋਥਾਂ ਦੇ ਉੱਪਰ ਦੀ ਤੁਸੀਂ ਗੱਡੀਆਂ ਲੰਘਾ ਕੇ ਦਗੜ ਦਗੜ ਕਰਦੇ ਜਮੀਨਾਂ ਵੱਲ ਨੂੰ ਜਾ ਸਕਦੇ ਹੋ ਅਸੀਂ ਐਂ ਸਿਰ ਝੁਕਾ ਕੇ ਤੇ ਗੋਡੇ ਟੇਕ ਕੇ ਆਪਣੀ ਮਾਂ ਧਰਤੀ ਤੁਹਾਡੇ ਹਵਾਲੇ ਨਹੀਂ ਕਰਾਂਗੇ। ਅਖੀਰ ਵਿੱਚ ਉਹਨਾਂ ਨੂੰ ਪਿੱਛੇ ਕਦਮ ਮੋੜਨੇ ਪਏ ਭਾਵੇਂ ਵਕਤੀ ਤੌਰ ਤੇ ਪਿੱਛੇ ਮੁੜਨ ਲਈ ਹੋਰ ਪੈਂਤੜੇ ਵੀ ਖੇਡੇ ਕਿ, 'ਸਾਨੂੰ ਵਾਪਸ ਜਾਣ ਲਈ ਰਾਹ ਦੇ ਦਿਓ' ਸੂਝਵਾਨ ਲੀਡਰਸ਼ਿਪ ਨੇ ਰਾਹ ਛੱਡ ਦਿੱਤਾ ਪਰ ਹਕੀਕਤ ਹੋਰ ਸਾਹਮਣੇ ਆਈ ਕਿ ਪੁਲਸ ਉਸ ਰਾਹ ਆਉਣ ਦੀ ਬਜਾਏ ਹੋਰ ਰਾਹ ਨਿਕਲ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕੋਰਾ ਬਹਾਨਾ ਸੀ ਕਿ ਸ਼ਾਇਦ ਯੂਨੀਅਨ ਕਹੇਗੀ ਅਸੀਂ ਰਾਹ ਨਹੀਂ ਦਿੰਦੇ ਤੇ ਫਿਰ ਇੱਕ ਅਡੰਬਰ ਖੜ੍ਹਾ ਕੀਤਾ ਜਾਏਗਾ ਕਿ ਇਹ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਨੇ। ਇਹ ਸਾਨੂੰ ਤਾਂ ਵਾਪਸ ਵੀ ਨਹੀਂ ਮੁੜਨ ਦਿੰਦੇ। ਇਸ ਦਾ ਪ੍ਰਮਾਣ ਬਾਅਦ ਵਿੱਚ ਇਉਂ ਹੋਇਆ ਜਦੋਂ ਪ੍ਰਸ਼ਾਸਨ ਨੇ ਪ੍ਰੈਸ ਦੇ ਅੱਗੇ ਵੀ ਤੇ ਹੋਰਾਂ ਥਾਵਾਂ ਤੇ ਵੀ ਇਹ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਸਾਡੇ ਮੁਲਾਜ਼ਮ ਬੰਦੀ ਬਣਾ ਲਏ। ਇਹਨਾਂ ਕੋਲ਼ ਪੈਟਰੋਲ ਬੰਬ ਨੇ। ਮੀਡੀਆ ਸਾਹਮਣੇ ਅਧਿਕਾਰੀਆਂ ਨੇ ਫਿਰ ਗੱਲ ਬਦਲ ਵੀ ਲਈ ਜਦੋਂ ਕਿ ਪ੍ਰੈਸ ਦੇ ਸਾਹਮਣੇ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਨਾ ਕੋਈ ਸਾਡੀ ਚੀਜ਼ ਕਿਸਾਨਾਂ ਨੇ ਖੋਹੀ ਅਤੇ ਨਾ ਹੀ ਸਾਨੂੰ ਕਿਸਾਨਾਂ ਨੇ ਕੋਈ ਬੁਰਾ ਭਲਾ ਕਿਹਾ। ਇਹਦੇ ਬਾਵਜੂਦ ਵੀ ਹੁਣ ਦਰਜਣਾਂ ਕਿਸਾਨਾਂ, ਜਥੇਬੰਦੀ ਦੇ ਸਿਰਮੌਰ ਆਗੂਆਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸਮੇਤ ਦਰਜਣਾਂ ਆਗੂਆਂ ਤੇ ਵਰਕਰਾਂ ਉੱਪਰ ਸੰਗੀਨ ਧਰਾਵਾਂ ਮੜ੍ਹ ਕੇ ਦੋ ਐਫ ਆਈ ਆਰ ਦਰਜ਼ ਕਰ ਦਿੱਤੀਆਂ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 30 ਜਨਵਰੀ ਤੱਕ ਜਿਉਂਦ ਪਿੰਡ ਵਿੱਚ ਪੱਕਾ ਮੋਰਚਾ ਗੱਡ ਦਿੱਤਾ ਹੈ। ਇਉਂ ਹੀ ਭਵਾਨੀਗੜ੍ਹ ਲਾਗੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਧੱਕੇ ਨਾਲ ਜ਼ਮੀਨਾਂ ਹਥਿਆਉਣ ਖ਼ਿਲਾਫ਼ ਪੱਕਾ ਮੋਰਚਾ ਗੱਡ ਦਿੱਤਾ। ਲੇਲੇ ਵਾਲਾ, ਦੁੱਨੇਵਾਲਾਆਦਿ ਕਿੰਨੇ ਥਾਵਾਂ ਤੇ ਸੰਘਰਸ਼ ਦੇ ਅਖਾੜੇ ਪਹਿਲਾਂ ਹੀ ਭਖੇ ਹੋਏ ਹਨ। ਇੱਕ ਬੰਨੇ ਜਿਉਂਦ ਪਿੰਡ ਤੇ ਹੱਲੇ ਦੌਰਾਨ ਹੀ ਬਠਿੰਡਾ ਡੀ ਸੀ ਦਫਤਰ ਅੱਗੇ ਲੱਗਿਆ ਪੱਕਾ ਮੋਰਚਾ ਆਪਣੇ ਲੋਕਾਂ ਦੀਆਂ ਮੰਗਾਂ ਮਨਵਾਉਣ ਵਿਚ ਸਫ਼ਲ ਰਿਹਾ ਹੈ। ਟੋਹਾਣਾ ਰੈਲੀ ਤੇ ਜਾਂਦੇ ਸਮੇਂ ਭਿਆਨਕ ਬੱਸ ਹਾਦਸੇ ਵਿੱਚ ਮਾਰੇ ਗਏ ਜੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਦੀਆਂ ਮੰਗਾਂ ਪ੍ਰਵਾਨ ਕਰਾਉਣ ਉਪਰੰਤ ਪਿੰਡ ਕੋਠਾਗੁਰੂ ਦੀਆਂ ਔਰਤਾਂ ਅਤੇ ਮਜ਼ਦੂਰ ਕਿਸਾਨ ਆਗੂਆਂ ਨੂੰ ਰੋਹ ਭਰੀ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਮੌਕੇ ਮੰਡੀਆਂ ਦਾ ਭੋਗ ਪਾਉਣ ਦਾ ਖੇਤੀ ਡਰਾਫਟ ਰੱਦ ਕਰਾਉਣ ਲਈ ਸੰਗਰਾਮ ਹੋਰ ਵਿਸ਼ਾਲ ਅਤੇ ਤਿੱਖਾ ਕਰਨ ਦਾ ਅਹਿਦ ਕੀਤਾ ਗਿਆ। ਜਿਊਂਦ ਵਿਖੇ ਲੱਗੇ ਪੱਕੇ ਮੋਰਚੇ ਤੇ ਅੱਜ ਸਿਰ ਜੋੜਕੇ ਹੋਣਗੀਆਂ ਗੰਭੀਰ ਵਿਚਾਰਾਂ।ਜ਼ਿਕਰਯੋਗ ਹੈ ਕਿ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੀ ਇਸ ਵਰ੍ਹੇ 25 ਜਨਵਰੀ ਤੋਂ 31 ਜਨਵਰੀ ਤੱਕ 'ਕਲ਼ਮ, ਕਲਾ ਅਤੇ ਲੋਕ ਸਾਂਝ' ਦੀ ਹਫ਼ਤਾਵਾਰ ਮੁਹਿੰਮ ਮੌਕੇ ਅਜਿਹੇ ਮਸਲਿਆਂ ਨਾਲ਼ ਹੋਰ ਵੀ ਸੁਰ ਤਾਲ ਮਿਲਾਉਣ ਜਾ ਰਿਹਾ ਹੈ।

(ਨਵਾਂ ਜ਼ਮਾਨਾ 25 ਜਨਵਰੀ'ਚੋਂ ਧੰਨਵਾਦ ਸਹਿਤ)
No comments:
Post a Comment